Inside - Sach Kahoon Punjabi

ਦਮ ਹੈ ਤਾਂ ਸਾਨੂੰ ਅੰਦਰ ਕਰੋ : ਸੁਖਬੀਰ ਬਾਦਲ
ਅੰਮ੍ਰਿਤਸਰ | ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਅੱਜ ਸਟੇਜ ਤੋਂ ਆਪਣੇ ਸੰਬੋਧਨ ਦੌਰਾਨ ਕਾਂਗਰਸ ਸਰਕਾਰ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਦੇ ਹੋਏ ਕਿਹਾ ਕਿ ”ਜੇ ਕੈਪਟਨ ‘ਚ ਦਮ ਹੈ ਤਾਂ ਉਹ ਉਨ੍ਹਾਂ ਨੂੰ ਅੰਦਰ ਕਰਕੇ ਦਿਖਾਉਣ।”। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਸਰਕਾਰ ਨੇ ਬੇਹੱਦ ਝੂਠ ਬੋਲੇ ਹਨ। ਸਾਡੇ ‘ਤੇ ਡਰਗੱਜ਼ ਸਮੇਤ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕੈਪਟਨ ਨੂੰ ਚੈਲੇਂਜ ਕਰਦੇ ਹੋਏ ਕਿਹਾ ਕਿ ਹੁਣ ਤਾਂ ਉਨਾਂ ਦੀ ਸਰਕਾਰ ਹੈ, ਪੁਲਸ ਵੀ ਉਨ੍ਹਾਂ ਦੀ ਹੈ, ਦੱਸਣ ਹੁਣ ਜਿਹੜਾ ਵੀ ਲੀਡਰ ਡਰੱਗਜ਼ ਦਾ ਕਾਰੋਬਾਰ ਕਰਦਾ ਹੈ, ਉਸ ਨੂੰ ਅੰਦਰ ਕਰਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿਆਸਤ ਦਾਨ ਉਹੀ ਕਾਮਯਾਬ ਹੁੰਦਾ ਹੈ, ਜੋ ਆਪਣੀ ਜ਼ੁਬਾਨ ਦਾ ਪੱਕਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜੋ ਆਪਣੀ ਜੁਬਾਨ ਦਾ ਪੱਕਾ ਨਹੀਂ ਉਹ ਇਕ ਵਾਰੀ ਠੱਗੀ ਮਾਰ ਸਕਦਾ ਹੈ, ਦੂਜੀ ਵਾਰ ਨਹੀਂ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਵਾਏ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਇਹ ਕਾਰਵਾਈ ਕੀਤੀ ਜਾਵੇਗੀ ਕਿ ਕਿਹੜੇ ਅਫਸਰਾਂ ‘ਤੇ ਝੂਠੇ ਪਰਚੇ ਦਰਜ ਕੀਤੇ ਹਨ, ਜਾਂਚ ਕਰਨ ਤੋਂ ਬਾਅਦ ਜੇ ਪਤਾ ਲੱਗ ਗਿਆ ਕਿ ਕਿਸੇ ਵੀ ਅਫਸਰ ਨੇ ਝੂਠੇ ਪਰਚੇ ਦਰਜ ਕੀਤੇ ਹਨ, ਭਾਵੇਂ ਉਹ ਡੀ. ਐੱਸ. ਪੀ. ਹੋਵੇ ਜਾਂ ਫਿਰ ਐੱਚ. ਐੱਚ. ਓ. ਸਾਰੇ ਅਧਿਕਾਰੀ ਡਿਸਮਿਸ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਅਫਸਰ ਝੂਠੇ ਪਰਚੇ ਦਰਜ ਕਰਦੇ ਹਨ, ਉਹ ਪਾਪ ਅਤੇ ਗੁਨਾਹ ਕਰ ਰਹੇ ਹਨ। ਉਹ ਕਾਨੂੰਨ ਨੂੰ ਤੋੜ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚਰਨਜੀਤ ਸਿੰਘ ਚੰਨੀ ਨੇ ਤੋੜੇ ਨਿਯਮ, ਦਫ਼ਤਰ ਦੇ ਅੰਦਰ ਬਾਹਰ ਲਾਏ ਕੈਮਰੇ
ਸਿਵਲ ਸਕੱਤਰੇਤ ਦੇ ਕਾਰੀਡੋਰ ਅਤੇ ਸਟਾਫ਼ ਦੇ ਦਫ਼ਤਰ ਸਣੇ ਮਹਿਮਾਨਾਂ ਦੇ ਕਮਰੇ ‘ਚ ਲਗਾਏ ਕੈਮਰੇ | Charanjit Singh Channi

ਸਿਵਲ ਸਕੱਤਰੇਤ ਦੇ 70 ਸਾਲਾਂ ਦੇ ਰਿਕਾਰਡ ‘ਚ ਪਹਿਲੀ ਵਾਰ ਲੱਗੇ ਹਨ ਕੈਮਰੇ | Charanjit Singh Channi

ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਮੇਸ਼ਾ ਹੀ ਆਪਣੇ ਵੱਖਰੇ ਢੰਗ ਨਾਲ ਚਰਚਾ ਵਿੱਚ ਰਹਿਣ ਵਾਲੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਨਿਯਮਾਂ ਨੂੰ ਤਾਕ ਵਿੱਚ ਰੱਖਦੇ ਹੋਏ ਸਕੱਤਰੇਤ ਵਿਖੇ ਸਥਿੱਤ ਆਪਣੇ ਦਫ਼ਤਰ ਅਤੇ ਸਟਾਫ਼ ਦੇ ਕਮਰੇ ਸਣੇ ਕਾਰੀਡੋਰ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਤਾਂ ਕਿ ਦਫ਼ਤਰ ਵਿੱਚ ਬੈਠ ਕੇ ਉਹ ਆਉਣ ਅਤੇ ਜਾਣ ਵਾਲੇ ਨੂੰ ਦੇਖਣ ਦੇ ਨਾਲ ਹੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਸਟਾਫ਼ ‘ਤੇ ਨਜ਼ਰ ਰੱਖ ਸਕਣ।

ਸਿਵਲ ਸਕੱਤਰੇਤ ਦੇ 70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਕੈਬਨਿਟ ਮੰਤਰੀ ਵੱਲੋਂ ਇਸ ਤਰ੍ਹਾਂ ਕੈਮਰੇ ਲਗਾ ਕੇ ਨਜ਼ਰ ਰੱਖਣ ਦੀ ਕੋਸ਼ਸ਼ ਕੀਤੀ ਹੈ, ਜਿਸ ਦਾ ਨਾ ਸਿਰਫ਼ ਉਨ੍ਹਾਂ ਦੇ ਦਫ਼ਤਰ ਦੇ ਸਟਾਫ਼ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ, ਸਗੋਂ ਕੈਮਰੇ ਲਗਾਉਣ ਤੋਂ ਪਹਿਲਾਂ ਆਮ ਅਤੇ ਰਾਜ ਪ੍ਰਬੰਧ ਵਿਭਾਗ ਤੋਂ ਇਸ ਸਬੰਧੀ ਇਜਾਜ਼ਤ ਤੱਕ ਨਹੀਂ ਲਈ ਗਈ ਹੈ।

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿਵਲ ਸਕੱਤਰੇਤ ਦੀ ਤੀਜੀ ਮੰਜ਼ਲ ‘ਤੇ ਦਫ਼ਤਰ ਅਲਾਟ ਹੋਇਆ ਹੈ। ਚਰਨਜੀਤ ਸਿੰਘ ਚੰਨੀ ਵੱਲੋਂ ਵਾਸਤੂ ਸ਼ਾਸਤਰ ਅਨੁਸਾਰ ਆਪਣੇ ਦਫ਼ਤਰ ਦੀ ਰੱਦੋ ਬਦਲ ਕਰਨ ਦੇ ਨਾਲ ਹੀ ਆਪਣੇ ਨਾਂਅ ਦੀ ਪਲੇਟ ਵੀ ਪਹਿਲਾਂ ਬਦਲਾ ਦਿੱਤੀ ਸੀ। ਹੁਣ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦਫ਼ਤਰ ਦੇ ਬਾਹਰ ਕਾਰੀਡੋਰ, ਸਟਾਫ਼ ਮੈਂਬਰਾਂ ਦੇ ਸੀਸੀਟੀਵੀ ਕਮਰੇ ‘ਚ ਅਤੇ ਮਿਲਣ ਲਈ ਆਉਣ ਵਾਲੇ ਮਹਿਮਾਨਾਂ ਨੂੰ ਬਿਠਾਉਣ ਵਾਲੇ ਕਮਰੇ ਵਿੱਚ ਕੈਮਰੇ ਲਗਾ ਦਿੱਤੇ ਹਨ।

ਇਨ੍ਹਾਂ ਕੈਮਰੇ ਰਾਹੀਂ ਚਰਨਜੀਤ ਸਿੰਘ ਚੰਨੀ ਆਪਣੇ ਦਫ਼ਤਰ ਵਿੱਚ ਬੈਠ ਕੇ ਨਾ ਸਿਰਫ਼ ਹਰ ਕਿਸੇ ਦੇ ਆਉਣ ਅਤੇ ਜਾਣ ਸਬੰਧੀ ਦੇਖ ਸਕਣਗੇ, ਸਗੋਂ ਸਟਾਫ਼ ਕੀ ਕਰ ਰਿਹਾ ਹੈ ਅਤੇ ਸਟਾਫ਼ ਕੋਲ ਕੌਣ ਕੌਣ ਬੈਠਾ ਹੈ, ਇਸ ‘ਤੇ ਵੀ ਚਰਨਜੀਤ ਸਿੰਘ ਚੰਨੀ ਦੀ ਨਜ਼ਰ ਰਹੇਗੀ। ਇੱਥੇ ਹੀ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਹੋਣ ਵਾਲੀ ਹਰ ਹਰਕਤ ਨੂੰ ਲੋੜ ਪੈਣ ‘ਤੇ ਉਹ ਕੈਮਰੇ ਦੀ ਰਿਕਾਰਡਿੰਗ ਰਾਹੀਂ ਸਾਰਾ ਕੁਝ ਦੇਖ ਸਕਣਗੇ।

ਸਟਾਫ਼ ਹੀ ਹੋਇਆ ਨਰਾਜ਼ | Charanjit Singh Channi

ਚਰਨਜੀਤ ਸਿੰਘ ਚੰਨੀ ਦਾ ਸਟਾਫ਼ ਹੀ ਉਨ੍ਹਾਂ ਤੋਂ ਨਰਾਜ਼ ਹੋ ਗਿਆ ਹੈ, ਕਿਉਂਕਿ ਹੁਣ ਉਹ ਕੈਮਰੇ ਦੇ ਡਰ ਨਾਲ ਅਜ਼ਾਦੀ ਨਾਲ ਕੰਮ ਵੀ ਨਹੀਂ ਕਰ ਸਕਣਗੇ। ਕਿਉਂਕਿ ਦਫ਼ਤਰ ਵਿੱਚ ਕੰਮ ਦੇ ਦਿਮਾਗੀ ਬੋਝ ਨੂੰ ਘਟਾਉਣ ਲਈ ਉਹ ਹਾਸਾ ਠੱਠਾ ਵੀ ਕਰ ਲੈਂਦੇ ਸਨ ਪਰ ਹੁਣ ਸੀਸੀਟੀਵੀ ਕੈਮਰੇ ਦੇ ਡਰ ਕਾਰਨ ਉਨ੍ਹਾਂ ਦੇ ਦਿਮਾਗ ‘ਤੇ ਹੋਰ ਜ਼ਿਆਦਾ ਬੋਝ ਵੱਧ ਗਿਆ ਹੈ। ਸਟਾਫ਼ ਦਬੀ ਜੁਬਾਨ ਵਿੱਚ ਕਹਿ ਰਿਹਾ ਹੈ ਕਿ ਕੈਮਰੇ ਲਗਾ ਕੇ ਉਨ੍ਹਾਂ ਦੀ ਅਜ਼ਾਦੀ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨਹੀਂ ਲਈ ਆਮ ਤੇ ਰਾਜ ਪ੍ਰਬੰਧ ਵਿਭਾਗ ਤੋਂ ਪ੍ਰਵਾਨਗੀ | Charanjit Singh Channi

ਆਮ ਅਤੇ ਰਾਜ ਪ੍ਰਬੰਧ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਿਵਲ ਸਕੱਤਰੇਤ ਵਿੱਚ ਕਿਸੇ ਵੀ ਦਫ਼ਤਰ ਵਿੱਚ ਕੁਝ ਵੀ ਕਰਨਾ ਹੋਵੇ ਤਾਂ ਉਸ ਦੀ ਪ੍ਰਵਾਨਗੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਤੋਂ ਲੈਣੀ ਹੁੰਦੀ ਹੈ ਜਾਂ ਫਿਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਉਹ ਕੰਮ ਖ਼ੁਦ ਕਰਵਾਉਂਦਾ ਹੈ। ਜੇਕਰ ਕੈਬਨਿਟ ਮੰਤਰੀ ਆਪਣੇ ਦਫ਼ਤਰ ਵਿੱਚ ਕੁਝ ਵੀ ਕਰਦੇ ਉਥੋਂ ਤੱਕ ਤਾਂ ਠੀਕ ਸੀ ਪਰ ਦਫ਼ਤਰ ਤੋਂ ਬਾਹਰ ਕਾਰੀਡੋਰ ਅਤੇ ਸਟਾਫ਼ ਦੇ ਦਫ਼ਤਰ ਵਿੱਚ ਕੈਮਰੇ ਖ਼ੁਦ ਮੰਤਰੀ ਬਿਨਾਂ ਮੁੱਖ ਸਕੱਤਰ ਜਾਂ ਫਿਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਦੀ ਪ੍ਰਵਾਨਗੀ ਤੋਂ ਨਹੀਂ ਲਗਾ ਸਕਦੇ ਹਨ।

ਰਾਸ਼ਟਰਪਤੀ ਚੋਣ:ਵੋਟਰ ਚੋਣ ਕੇਂਦਰ ਦੇ ਅੰਦਰ ਨਹੀਂ ਲਿਜਾ ਸਕਣਗੇ ਆਪਣੀ ਕਲਮ
ਖਾਸ ਕਿਸਮ ਦੇ ਮਾਰਕਰ ਨਾਲ ਹੀ ਲੱਗੇਗਾ ਨਿਸ਼ਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ‘ਚ ਵੋਟ ਦੇਣ ਵਾਲੇ ਸਾਂਸਦਾਂ ਤੇ ਵਿਧਾਇਕਾਂ ਨੂੰ ਮਤਦਾਨ ਕੇਂਦਰ ਦੇ ਅੰਦਰ ਆਪਣੀ ਕਲਮ ਲਿਜਾਣ ਤੋਂ ਮਨ੍ਹਾ ਕੀਤਾ ਗਿਆ ਹੈ ਤੇ ਵਿਸ਼ੇਸ਼ ਰੂਪ ‘ਚ ਡਿਜ਼ਾਇਨ ਕੀਤਾ ਗਿਆ ਮਾਰਕਰ ਹੀ ਬੇਲਟ ਪੇਪਰ ‘ਤੇ ਨਿਸ਼ਾਨ ਲਗਾਏਗਾ ਹਰਿਆਣਾ ‘ਚ ਪਿਛਲੇ ਸਾਲ ਰਾਜ ਸਭਾ ਚੋਣਾਂ ਦੌਰਾਨ ਪੈਦਾ ਹੋਏ ਸਿਆਹੀ ਵਿਵਾਦ ਤੋਂ ਬਾਅਦ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਤੇ ਉੱਪ ਰਾਸ਼ਟਰਪਤੀ ਚੋਣਾਂ ‘ਚ ਵੋਟ ਪਾਉਣ ਲਈ ਵਿਸ਼ੇਸ਼ ਕਲਮਾਂ ਦਾ ਇਸਤੇਮਾਲ ਕਰਨ ਦਾ ਫੈਸਲਾ ਲਿਆ ਹੈ

ਚੋਣ ਕਮਿਸ਼ਨ ਨੇ ਬੈਂਗਨੀ ਸਿਆਹੀ ਯੁਕਤ ਵਿਸ਼ੇਸ਼ ਕ੍ਰਮਕ ਵਾਲੀ ਕਲਮਾਂ ਦੀ ਸਪਲਾਈ ਕਰੇਗਾ ਸੋਮਵਾਰ ਨੂੰ ਚੋਣਾਂ ‘ਚ ਕੇਵਲ ਕਮਿਸ਼ਨ ਦੁਆਰਾ ਉਪਲੱਬਧ ਕਰਾਈ ਗਈ ਮਤਦਾਨ ਸਮੱਗਰੀ ਦੀ ਵਰਤੋਂ ਨੂੰ ਹੀ ਸੁਨਿਸ਼ਚਿਤ ਕਰਨ ਲਈ ਇਹ ਕਦਮ ਉਠਾਇਆ ਗਿਆ ਹੈ ਕਮਿਸ਼ਨ ਦੇ ਇੱਕ ਬੁਲਾਰੇ ਨੇ ਨਵੇਂ ਕਾਨੂੰਨ ਦੇ ਬਾਰੇ ‘ਚ ਦੱਸਿਆ ਕਿ ਮਤਦਾਨ ਕੇਂਦਰ ‘ਚ ਦਾਖਲੇ ਤੋਂ ਪਹਿਲਾਂ ਚੋਣ ਕਰਮੀ ਵੋਟਰਾਂ ਤੋਂ ਉਨ੍ਹਾਂ ਦੀ ਨਿੱਜੀ ਕਲਮ ਲੈ ਲੈਣਗੇ ਤੇ ਵੋਟ ਪੱਤਰ ‘ਤੇ ਨਿਸ਼ਾਨ ਲਗਾਉਣ ਲਈ ਵਿਸ਼ੇਸ਼ ਕਲਮ ਦੇਣਗੇ ਉਨ੍ਹਾਂ ਦੱਸਿਆ ਕਿ ਮਤਦਾਨ ਕੇਂਦਰ ਤੋਂ ਬਾਹਰ ਆਉਣ ‘ਤੇ ਵਿਸ਼ੇਸ਼ ਕਲਮ ਵਾਪਸ ਲੈ ਲਈ ਜਾਵੇਗੀ ਤੇ ਚੋਣ ਕਰਮੀ ਨਿੱਜੀ ਕਲਮ ਵਾਪਸ ਦੇ ਦੇਣਗੇ

ਮੈਸੂਰ ਪੇਂਟਸ ਐਂਡ ਵਾਰਨਿਸ ਲਿਮਟਿਡ ਤੋਂ ਇਹ ਵਿਸ਼ੇਸ਼ ਕਲਮ ਖਰੀਦੀ ਗਈ ਹੈ ਇਹ ਕੰਪਨੀ ਕਮਿਸ਼ਨ ਨੂੰ ਨਾ ਮਿਟਣ ਵਾਲੀ ਸਿਆਹੀ ਦੀ ਸਪਲਾਈ ਕਰਦੀ ਹੈ  ਚੋਣ ਕਮਿਸ਼ਨ ਨੇ ਪਹਿਲੀ ਵਾਰ ਵਿਸ਼ੇਸ਼ ਪੋਸਟਰ ਤਿਆਰ ਕੀਤਾ ਹੈ, ਜਿਸ ‘ਚ ਵੋਟਰਾਂ ਨੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਇਹ ਸਭ ਕੁਝ ਲਿਖਿਆ ਹੋਵੇਗਾ ਪਾਰਟੀ ਦੇ ਮੈਬਰਾਂ ਨੂੰ ਕਿਸੇ ਉਮੀਦਵਾਰ ਦੇ ਹੱਕ ‘ਚ ਵੋਟ ਦੇਣ ਲਈ ਕਿਸੇ ਤਰ੍ਹਾਂ ਦਾ ਵ੍ਹਿਪ ਜਾਂ ਨਿਰਦੇਸ਼ ਜਾਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਗੁਪਤ ਵੋਟ ਪੱਤਰ ਹੈ ਸਾਂਸਦਾਂ ਨੂੰ ਹਰੇ ਰੰਗ, ਜਦਕਿ ਵਿਧਾਇਕਾਂ ਨੂੰ ਗੁਲਾਬੀ ਰੰਗ ਦੇ ਵੋਟ ਪੱਤਰ ਦਿੱਤੇ ਜਾਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।