District - Sach Kahoon Punjabi
ਭਾਜਪਾ ਜ਼ਿਲ੍ਹਾ ਚੋਣਾਂ ਸਿਰਫ਼ ਦਿਖਾਵਾ
ਜਿਸ ਦੇ ਨਾਂਅ ਦਾ ਆਉਂਦੈ ਫੋਨ, ਉਹ ਬਣ ਰਿਹੈ ਜ਼ਿਲ੍ਹਾ ਪ੍ਰਧਾਨ
ਪੰਜਾਬ ਭਰ ‘ਚ ਚੱਲ ਰਹੀ ਐ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ, ਜ਼ਿਆਦਾਤਰ ਜ਼ਿਲ੍ਹੇ ‘ਚ ਬਣ ਚੁੱਕੇ ਹਨ ਪ੍ਰਧਾਨ
ਸੰਗਠਨ ਤੇ ਭਾਜਪਾ ਖ਼ਿਲਾਫ਼ ਖੁੱਲ੍ਹ ਕੇ ਕੋਈ ਨਹੀਂ ਬੋਲਣ ਨੂੰ ਤਿਆਰ, ਅੰਦਰਖਾਤੇ ਸੁਲਗ ਰਹੀ ਐ ਚਿੰਗਾਰੀ
ਅਸ਼ਵਨੀ ਚਾਵਲਾ/ਚੰਡੀਗੜ੍ਹ। ਭਾਜਪਾ ‘ਚ ਜ਼ਿਲ੍ਹਾ ਪ੍ਰਧਾਨਾਂ ਦੀਆਂ ਚੱਲ ਰਹੀਆਂ ਚੋਣਾਂ ਸਿਰਫ਼ ਦਿਖਾਵਾ ਬਣ ਕੇ ਰਹਿ ਗਈਆਂ ਹਨ, ਕਿਉਂਕਿ ਜਿਹੜੇ ਵੀ ਉਮੀਦਵਾਰ ਦੇ ਹੱਕ ‘ਚ ਪੰਜਾਬ ਚੋਣ ਇੰਚਾਰਜ ਦਾ ਫੋਨ ਆਉਂਦਾ ਹੈ, ਉਸ ਨੂੰ ਹੀ ਪ੍ਰਧਾਨ ਥਾਪਿਆ ਜਾ ਰਿਹਾ ਹੈ ਇਸ ਕਾਰਨ ਹੁਣ ਤੱਕ ਪੰਜਾਬ ਦੇ 90 ਫੀਸਦੀ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਹੋ ਚੁੱਕੀ ਹੈ ਤੇ ਕਿਸੇ ਵੀ ਜ਼ਿਲ੍ਹੇ ‘ਚ ਵੋਟਿੰਗ ਨਹੀਂ ਹੋਈ ਹੈ, ਸਗੋਂ ਸਰਵਸੰਮਤੀ ਦੇ ਨਾਂਅ ‘ਤੇ ਸਿਰਫ਼ ਪ੍ਰਧਾਨ ਥਾਪਿਆ ਜਾ ਰਿਹਾ ਹੈ।
ਇੱਥੇ ਹੀ ਜ਼ਿਲ੍ਹਾ ਪ੍ਰਧਾਨ ਬਣਨ ਦੀ ਦੌੜ ‘ਚ ਸ਼ਾਮਲ ਬਾਕੀ ਉਮੀਦਵਾਰਾਂ ਨੂੰ ਮਿੱਠੀ ਗੋਲੀ ਦੇ ਕੇ ਘਰ ਤੋਰਿਆ ਜਾ ਰਿਹਾ ਹੈ, ਕਿਉਂਕਿ ਇਹ ਬਾਕੀ ਦੇ ਉਮੀਦਵਾਰਾਂ ਤੋਂ ਪਹਿਲਾਂ ਨਾਮਜ਼ਦਗੀ ਕਾਗ਼ਜ਼ ਪਹਿਲਾਂ ਹੀ ਭਰਕੇ ਲੈਣ ਦੇ ਚਲਦੇ ਇਹ ਕੁਝ ਕਰ ਵੀ ਨਹੀਂ ਸਕਦੇ ਹਨ। ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਦੌਰਾਨ ਸਿੱਧਾ ਹੀ ਲਿਸਟ ਭੇਜਣ ਦੀ ਥਾਂ ‘ਤੇ ਇਹ ਦਿਖਾਵਾ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਅੰਦਰ ਖਾਤੇ ਚਿੰਗਾਰੀ ਵੀ ਸੁਲਗਣੀ ਸ਼ੁਰੂ ਹੋ ਗਈ ਹੈ ਪਰ ਫਿਲਹਾਲ ਅਜੇ ਕੋਈ ਵੀ ਉਮੀਦਵਾਰ ਖੁੱਲ੍ਹ ਕੇ ਮੀਡੀਆ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।
ਹਰ ਜ਼ਿਲ੍ਹੇ ‘ਚ ਹੋ ਰਹੀ ਐ ਸਰਵਸੰਮਤੀ, ਕਿਤੇ ਵੀ ਨਹੀਂ ਹੋਈ ਹੁਣ ਤੱਕ ਚੋਣ
ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਦੇਸ਼ ਭਰ ਵਿੱਚ ਸੰਗਠਨ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਸੂਬੇ ਵਿੱਚ ਇਸ ਸਮੇਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਚੱਲ ਰਹੀ ਹੈ। ਇਸ ਪ੍ਰਕਿਰਿਆ ਨੂੰ ਲੈ ਕੇ ਹਫ਼ਤਾ ਭਰ ਤੋਂ ਹਰ ਜ਼ਿਲ੍ਹੇ ਵਿੱਚ ਚਾਹਵਾਨ ਉਮੀਦਵਾਰਾਂ ਤੋਂ ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਫਾਰਮ ਭਰਵਾਏ ਗਏ ਸਨ। ਇਨ੍ਹਾਂ ਫਾਰਮ ਨੂੰ ਭਰਨ ਤੋਂ ਹਰ ਉਮੀਦਵਾਰ ਦੇ ਦਿਲ ‘ਚ ਪ੍ਰਧਾਨ ਬਣਨ ਦੀ ਇੱਛਾ ਬਾਹਰ ਆਉਣ ਦੇ ਨਾਲ ਹੀ ਉਸ ਵੱਲੋਂ ਸੰਗਠਨ ਮਹਾਂ ਮੰਤਰੀਆਂ ਤੋਂ ਲੈ ਕੇ ਦਿੱਲੀ ਤੱਕ ਵੀ ਜੋਰ ਅਜ਼ਮਾਇਸ਼ ਕੀਤੀ ਗਈ।
ਇਸ ਜੋਰ ਅਜ਼ਮਾਇਸ਼ ਵਿੱਚ ਹੀ ਜਿਹੜਾ ਸਫ਼ਲ ਹੋ ਗਿਆ, ਉਸੇ ਦੀ ਲਾਟਰੀ ਖੁੱਲ੍ਹ ਰਹੀ ਹੈ, ਕਿਉਂਕਿ ਜਿਹੜੇ ਉਮੀਦਵਾਰ ਚੋਣ ਪ੍ਰਕਿਰਿਆ ਦੌਰਾਨ ਮੰਡਲ ਪ੍ਰਧਾਨ ਤੇ ਹੋਰ ਵੋਟਰਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਸ਼ ਵਿੱਚ ਸਨ, ਉਨ੍ਹਾਂ ਨੂੰ ਘਰ ਦਾ ਰਸਤਾ ਹੀ ਫੜਨਾ ਪਿਆ ਹੈ। ਇਨ੍ਹਾਂ ਜ਼ਿਲ੍ਹਾ ਚੋਣਾਂ ‘ਚ ਕਿਸੇ ਵੀ ਤਰ੍ਹਾਂ ਦੀ ਵੋਟਿੰਗ ਹੋਣੀ ਹੀ ਨਹੀਂ ਸੀ, ਇਹ ਸਾਰਾ ਕੁਝ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਪੰਜਾਬ ਦੇ ਚੋਣ ਇੰਚਾਰਜ ਅਨਿਲ ਸਰੀਨ ਵੱਲੋਂ ਹਰ ਜ਼ਿਲ੍ਹੇ ਦੇ ਚੋਣ ਅਧਿਕਾਰੀ ਕੋਲ ਇੱਕ ਫੋਨ ਜਾ ਰਿਹਾ ਹੈ, ਜਿਸ ਫੋਨ ਰਾਹੀਂ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ‘ਚ ਕਿਹੜੇ ਉਮੀਦਵਾਰ ਨੂੰ ਪ੍ਰਧਾਨ ਬਣਾਉਣਾ ਹੈ ਤੇ ਬਾਕੀਆਂ ਨੂੰ ਕਿਸ ਤਰੀਕੇ ਨਾਲ ਬਿਠਾਉਣਾ ਹੈ।
ਇਸ ਤਰ੍ਹਾਂ ਦੇ ਫੋਨ ਆਉਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਘੋਸ਼ਣਾ ਕਰ ਦਿੱਤੀ ਜਾਂਦੀ ਹੈ ਕਿ ਸਰਵਸੰਮਤੀ ਨਾਲ ਹਾਈਕਮਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਨੂੰ ਜ਼ਿਲ੍ਹਾ ਪ੍ਰਧਾਨ ਘੋਸ਼ਿਤ ਕੀਤਾ ਜਾਂਦਾ ਹੈ, ਜਦੋਂ ਕਿ ਬਾਕੀਆਂ ਦੇ ਕਾਗ਼ਜ਼ ਵਾਪਸੀ ਦੇ ਫਾਰਮ ਸਵੀਕਾਰ ਕੀਤੇ ਜਾਂਦੇ ਹਨ। ਇੱਥੇ ਹੀ ਜਿਨ੍ਹਾਂ ਨੂੰ ਪ੍ਰਧਾਨ ਨਹੀਂ ਬਣਾਇਆ ਜਾਂਦਾ ਹੈ, ਉਨ੍ਹਾਂ ਨੂੰ ਪਹਿਲਾਂ ਹੀ ਆਦੇਸ਼ ਦੇ ਦਿੱਤੇ ਜਾ ਰਹੇ ਹਨ ਕਿ ਉਨ੍ਹਾਂ ਨੇ ਕਿਸੇ ਵੀ ਤਰੀਕੇ ਦਾ ਵਿਰੋਧ ਨਹੀਂ ਕਰਨਾ, ਜੇਕਰ ਕਿਸੇ ਨੇ ਵਿਰੋਧ ਕੀਤਾ ਤਾਂ ਉਸ ਨੂੰ ਪਾਰਟੀ ਤੋਂ ਬਾਹਰ ਦਾ ਵੀ ਰਸਤਾ ਦਿਖਾਇਆ ਜਾ ਸਕਦਾ ਹੈ।
ਅਨਿਲ ਸਰੀਨ ਦੇ ਫੋਨ ਦੀ ਘੰਟੀ ਵੱਜਦੇ ਹੀ ਵੰਡ ਦਿੱਤੇ ਜਾਂਦੇ ਹਨ ਲੱਡੂ
ਸੂਬੇ ਦੇ ਜ਼ਿਲ੍ਹਿਆਂ ‘ਚ ਪ੍ਰਧਾਨ ਦੀ ਕੁਰਸੀ ਹਾਸਲ ਕਰਨ ਵਾਲੇ ਉਮੀਦਵਾਰਾਂ ਵਿੱਚੋਂ ਇੱਕ ਉਮੀਦਵਾਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਉਹ ਦੇ ਨਾਂਅ ‘ਤੇ ਹਾਈਕਮਾਨ ਨੇ ਸਹਿਮਤੀ ਜਤਾ ਦਿੱਤੀ ਹੈ ਤੇ ਕਿਸੇ ਵੀ ਸਮੇਂ ਉਸ ਦੇ ਨਾਂਅ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਲਈ ਉਕਤ ਉਮੀਦਵਾਰ ਪਹਿਲਾਂ ਤੋਂ ਹੀ ਲੱਡੂ ਤੇ ਹਾਰ ਤਿਆਰ ਕਰਕੇ ਮੀਟਿੰਗ ‘ਚ ਆ ਰਿਹਾ ਹੈ। ਜਿਵੇਂ ਹੀ ਅਨਿਲ ਸਰੀਨ ਦੇ ਫੋਨ ਦੀ ਘੰਟੀ ਵੱਜਦੀ ਹੈ, ਉਸ ਤੋਂ ਕੁਝ ਮਿੰਟ ਬਾਅਦ ਹੀ ਲੱਡੂ ਵੰਡਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਦੇਖ ਕੇ ਦੂਜੇ ਉਮੀਦਵਾਰ ਵੀ ਹੈਰਾਨ ਹੋ ਰਹੇ ਹਨ ਕਿ ਪ੍ਰਧਾਨ ਬਣਨ ਵਾਲਾ ਉਮੀਦਵਾਰ ਪਹਿਲਾਂ ਤੋਂ ਹੀ ਪੂਰੀ ਤਿਆਰੀ ਨਾਲ ਆਇਆ ਹੈ।
ਨਾਮਜ਼ਦਗੀ ਕਾਗ਼ਜ਼ ਤੋਂ ਪਹਿਲਾਂ ਲਏ ਗਏ ਸਨ ਕਾਗ਼ਜ਼ ਵਾਪਸੀ ਦੇ ਫਾਰਮ
ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੌਰਾਨ ਚੋਣ ਅਧਿਕਾਰੀ ਵੱਲੋਂ ਹਰ ਉਮੀਦਵਾਰ ਤੋਂ ਨਾਮਜ਼ਦਗੀ ਕਾਗ਼ਜ਼ ਲੈਣ ਤੋਂ ਪਹਿਲਾਂ ਹੀ ਕਾਗ਼ਜ਼ ਵਾਪਸੀ ਦੇ ਫਾਰਮ ਲੈ ਗਏ ਸਨ। ਇਹ ਪ੍ਰਕਿਰਿਆ ਇਸ ਕਰਕੇ ਕੀਤੀ ਗਈ ਸੀ ਕਿ ਜਦੋਂ ਸੂਬਾ ਚੋਣ ਅਧਿਕਾਰੀ ਅਨਿਲ ਸਰੀਨ ਦਾ ਫੋਨ ਆਏ ਤਾਂ ਬਾਕੀ ਉਮੀਦਵਾਰਾਂ ਦੇ ਕਾਗ਼ਜ਼ ਵਾਪਸੀ ਦੇ ਫਾਰਮ ਅਧਿਕਾਰਤ ਤੌਰ ‘ਤੇ ਜਮ੍ਹਾ ਕਰਦੇ ਹੋਏ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੀ ਦੌੜ ‘ਚੋਂ ਬਾਹਰ ਕਰ ਦਿੱਤਾ ਜਾਵੇ ਤਾਂ ਕਿ ਵਿਰੋਧ ਕਰਨ ਦੇ ਬਾਵਜੂਦ ਉਹ ਉਮੀਦਵਾਰ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਖਲਲ ਨਾ ਪਾ ਸਕੇ।
ਸਰਵਸੰਮਤੀ ਨਾਲ ਹੀ ਹੋ ਰਹੀ ਐ ਚੋਣ : ਅਨਿਲ ਸਰੀਨ
ਸੂਬਾ ਚੋਣ ਅਧਿਕਾਰੀ ਅਨਿਲ ਸਰੀਨ ਨੇ ਕਿਹਾ ਕਿ ਕਿਸੇ ਵੀ ਜ਼ਿਲ੍ਹੇ ‘ਚ ਫੋਨ ਕਰਦੇ ਹੋਏ ਪ੍ਰਧਾਨ ਥਾਪਣ ਦੀ ਪ੍ਰਕਿਰਿਆ ਨਹੀਂ ਕੀਤੀ ਜਾ ਰਹੀ। ਸਾਡਾ ਕੰਮ ਪਹਿਲਾਂ ਸਰਵਸੰਮਤੀ ਨਾਲ ਚੋਣ ਕਰਵਾਉਣ ਦਾ ਹੈ ਪਰ ਜੇਕਰ ਸਰਵਸੰਮਤੀ ਨਾ ਹੋਵੇ ਤਾਂ ਚੋਣ ਕਰਵਾਈ ਜਾਏਗੀ ਪਰ ਪੰਜਾਬ ਵਿੱਚ ਹੁਣ ਤੱਕ ਹਰ ਥਾਈਂ ਸਰਵਸੰਮਤੀ ਨਾਲ ਹੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਫੋਨ ਰਾਹੀਂ ਹੀ ਪ੍ਰਧਾਨ ਬਣਾਉਣੇ ਸਨ ਤਾਂ ਅਸੀਂ ਲਿਸਟ ਹੀ ਜਾਰੀ ਕਰ ਦਿੰਦੇ। ਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿਲ੍ਹਾ ਕਸ਼ਟ ਨਿਵਾਰਨ ਕਮੇਟੀ ਦੇ ਚੇਅਰਪਰਸਨ ਦੀ ਲਿਸਟ ਜਾਰੀ
ਜਿਲ੍ਹਾ ਕਸ਼ਟ ਨਿਵਾਰਨ ਕਮੇਟੀ ਦੇ ਚੇਅਰਪਰਸਨ ਦੀ ਲਿਸਟ ਜਾਰੀ
ਮਨੋਹਰ ਲਾਲ ਖੱਟਰ ਫਿਰ ਦੇਖਣਗੇ ਗੁਰੂਗ੍ਰਾਮ
ਚੰਡੀਗੜ, ਸੱਚ ਕਹੂੰ ਨਿਊਜ਼। ਹਰਿਆਣਾ ਸਰਕਾਰ ਨੇ ਜ਼ਿਲ੍ਹਾ ਕਸ਼ਟ ਨਿਵਾਰਨ ਕਮੇਟੀ ਦੇ ਚੇਅਰਪਰਸਨ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸਾਰੇ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਨੂੰ ਜ਼ਿਲ੍ਹੇ ਅਲਾਟ ਕਰ ਦਿੱਤੇ ਗਏ ਹਨ। ਸੀਐਮ ਮਨੋਹਰ ਲਾਲ ਖੱਟਰ ਇੱਕ ਵਾਰ ਫਿਰ ਗੁਰੂਗ੍ਰਾਮ ਜਿਲ੍ਹੇ ਦੀਆਂ ਹੀ ਸਮੱਸਿਆਵਾਂ ਦਾ ਹੱਲ ਕਰਨਗੇ। ਉਥੇ ਡਿਪਟੀ ਸੀਐਮ ਨੂੰ ਫਰੀਦਾਬਾਦ ਅਤੇ ਪਾਣੀਪਤ ਜ਼ਿਲ੍ਹਾ ਦਿੱਤਾ ਗਿਆ ਹੈ। ਕਸ਼ਟ ਨਿਵਾਰਨ ਕਮੇਟੀ ਦੀ ਬੈਠਕ ‘ਚ ਸਭ ਤੋਂ ਜ਼ਿਆਦਾ ਕਾਰਵਾਈ ਲਈ ਫੇਮਸ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਇਸ ਵਾਰ ਰੋਹਤਕ ਅਤੇ ਸਰਸਾ ਜਿਲ੍ਹਾ ਦਿੱਤਾ ਗਿਆ ਹੈ।
ਇਹ ਹੋਣਗੇ ਕਸ਼ਟ ਨਿਵਾਰਨ ਕਮੇਟੀ ਦੇ ਚੇਅਰਪਰਸਨ
ਸੀਐਮ ਮਨੋਹਰ ਲਾਲ                                                                             ਗੁਰੂਗ੍ਰਾਮ
ਗ੍ਰਹਿ ਮੰਤਰੀ ਅਨਿਲ ਵਿਜ                                                                    ਰੋਹਤਕ, ਸਰਸਾ
ਡਿਪਟੀ ਸੀਐਮ ਦੁਸ਼ਿਅੰਤ ਚੌਟਾਲਾ                                                            ਫਰੀਦਾਬਾਦ, ਪਾਣੀਪਤ
ਸਿੱਖਿਆ ਮੰਤਰੀ ਕੰਵਰਲ ਪਾਲ ਗੁਰਜਰ                                                    ਕਰਨਾਲ, ਅੰਬਾਲਾ
ਆਵਾਜਾਈ ਮੰਤਰੀ ਮੂਲ ਚੰਦ ਸ਼ਰਮਾ                                                          ਸੋਨੀਪਤ, ਕੈਥਲ
ਬਿਜਲੀ ਮੰਤਰੀ ਰਣਜੀਤ ਸਿੰਘ                                                                ਹਿਸਾਰ, ਫਤਿਹਾਬਾਦ
ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ                                                       ਚਰਖੀ ਦਾਦਰੀ, ਮਹਿੰਦਰਗੜ
ਸਹਿਕਾਰਤਾ ਮੰਤਰੀ ਬਨਵਾਰੀ ਲਾਲ                                                          ਨੂਹ, ਪਲਵਲ
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਓਮਪ੍ਰਕਾਸ਼ ਯਾਦਵ                    ਰੇਵਾੜੀ, ਝੱਜਰ
ਮਹਿਲਾ ਅਤੇ ਬਾਲ ਕਲਿਆਣ ਮੰਤਰੀ ਕਮਲੇਸ਼                                             ਢਾਂਡਾ ਕਰੂਕਸ਼ੇਤਰ
ਪੁਰਾਤਤਵ ਅਤੇ ਮਿਊਜੀਅਮ ਮੰਤਰੀ ਅਨੂਪ ਧਾਨਕ                                      ਭਿਵਾਨੀ, ਜੀਂਦ
ਖੇਡ ਮੰਤਰੀ ਸੰਦੀਪ ਸਿੰਘ                                                                         ਪੰਚਕੂਲਾ, ਯਮੁਨਾਨਗਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ‘ਤੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦਾ ਕੀਤਾ ਜਾਵੇਗਾ ਘੇਰਾਓ- ਕਿਸਾਨ
ਬਰਨਾਲਾ, (ਜਸਵੀਰ ਸਿੰਘ) ਪੰਜਾਬ ਸਰਕਾਰ ਦੁਆਰਾ ਪਰਾਲੀ ਨਾ ਸਾੜਨ ਦੇ ਹੁਕਮਾਂ ਨੂੰ ਸਿੱਕੇ ਟੰਗਦਿਆਂ ਜ਼ਿਲਾ ਬਰਨਾਲਾ ਦੇ ਪਿੰਡ ਕਲਾਲਾ ਵਿਖੇ ਕਿਸਾਨਾਂ ਨੇ ਇਕੱਤਰਤਾ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਹਾਜ਼ਰੀ ‘ਚ ਝੋਨੇ ਦੀ ਰਹਿੰਦ- ਖੂੰਹਦ ਨੂੰ ਅੱਗ ਲਗਾਈ। ਕਿਸਾਨਾਂ ‘ਤੇ ਕਾਰਵਾਈ ਕਰਨ ਆਉਣ ਵਾਲੇ ਅਧਿਕਾਰੀਆਂ ਨੂੰ ਬੰਦੀ ਬਣਾਉਣ ਦੀ ਚੇਤਾਵਨੀ ਦਿੰਦਿਆਂ ਹਾਜ਼ਰੀਨ ਕਿਸਾਨਾਂ ਨੇ ਅੱਗੇ ਵੀ ਨਿਰੰਤਰ ਅੱਗ ਲਗਾਉਣ ਦੀ ਗੱਲ ਵੀ ਆਖੀ।
ਆਪਣੇ ਖੇਤ ‘ਚ ਅੱਗ ਲਗਾਉਣ ਦੀ ਸ਼ੁਰੂਆਤ ਕਰਦਿਆਂ ਗੁਰਮੇਲ ਸਿੰਘ ਕਲਾਲਾ ਸਮੇਤ ਰਣਜੀਤ ਸਿੰਘ ਮਿੱਠੂ, ਭਜਨ ਸਿੰਘ, ਲਖਵੀਰ ਸਿੰਘ, ਗੁਰਤੇਜ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਿੰਦਰ ਸਿੰਘ, ਸਮਸ਼ੇਰ ਸਿੰਘ ਹੁੰਦਲ ਤੇ ਬੰਤਾ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਪਲੀਤ ਕਰਦਿਆਂ ਬਿਮਾਰੀਆਂ ਨੂੰ ਸੱਦਾ ਦੇਣਾ ਉਨਾਂ ਦਾ ਸ਼ੌਂਕ ਨਹੀ ਬਲਕਿ ਮਜ਼ਬੂਰੀ ਹੈ। ਜੇਕਰ ਸਰਕਾਰ ਚਾਹੇ ਤਾਂ ਛੋਟੇ ਕਿਸਾਨਾਂ ਨੂੰ ਮੁਫ਼ਤ ਤੇ ਘੱਟ ਲਾਗਤ ‘ਤੇ ਪਰਾਲੀ ਨੂੰ ਜ਼ਮੀਨ ‘ਚ ਵਾਉਣ ਵਾਲੇ ਲੋੜੀਂਦੇ ਸੰਦ ਮੁਹੱਈਆ ਕਰਵਾ ਸਕਦੀ ਹੈ। ਪਰ ਜਾਣਬੁੱਝ ਕੇ ਇੱਕ ਸਾਜ਼ਿਸ ਤਹਿਤ ਅਜਿਹਾ ਨਹੀ ਕੀਤਾ ਜਾ ਰਿਹਾ ਬਲਕਿ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ‘ਚ ਵਾਹੁਣ ‘ਤੇ ਪ੍ਰਤੀ ਏਕੜ 7 ਤੋਂ 8 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਿਹਾ ਗਰੀਬ ਕਿਸਾਨ ਨਹੀ ਕਰ ਸਕਦਾ। ਦੱਸਿਆ ਕਿ ਰਹਿੰਦ- ਖੂੰਹਦ ਨੂੰ ਜ਼ਮੀਨ ‘ਚ ਵਾਹੁਣ ਪਿੱਛੋਂ ਬਿਜ਼ਾਈ ਸਮੇਂ ਕਣਕ ਦਾ ਬੀਜ਼ ਇੱਕ ਜਗਾ ਇਕੱਠਾ ਹੋ ਜਾਂਦਾ ਹੈ ਤੇ ਰੇਹ- ਸਪ੍ਰੇਅ ਕਣਕ ਨੂੰ ਲੱਗਣ ਦੀ ਬਜਾਇ ਰਹਿੰਦ- ਖੂੰਹਦ ਵਿੱਚ ਹੀ ਅਟਕ ਕੇ ਰਹਿ ਜਾਂਦਾ ਹੈ, ਜਿਸ ਕਾਰਨ ਜਿੱਥੇ ਕਣਕ ਦੇ ਝਾੜ ਘਟਦਾ ਹੈ ਉੱਥੇ ਫ਼ਸਲ ਦਾ ਵਧੀਆ ਝਾੜ ਲੈਣ ਲਈ ਰੇਹ- ਸਪ੍ਰੇਅ ਦੀ ਵੀ ਜ਼ਿਆਦਾ ਵਰਤੋਂ ਕਰਨੀ ਪੈਂਦੀ ਹੈ। ਸਬਸਿਡੀ ਸਬੰਧੀ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕਿਸਾਨ ਜਿਹੜੇ ਸੰਦ ਨਹੀ ਲੈਦਾ ਚਾਹੁੰਦਾ ਸਰਕਾਰ ਵੱਲੋਂ ਉਨਾਂ ਸੰਦਾਂ ‘ਤੇ ਸਬਸਿਡੀ ਦਿੱਤੀ ਜਾਂਦੀ ਹੈ।
ਹਾਜ਼ਰੀਨ ਕਿਸਾਨਾਂ ਨੇ ਕਿਹਾ ਕਿ ਉਹ ਝੋਨੇ ਦੀ ਰਹਿੰਦ- ਖੂੰਹਦ ਨੂੰ ਹਰ ਹਾਲਤ ਵਿੱਚ ਅੱਗ ਲਗਾਉਣਗੇ। ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਕਿਸੇ ਵੀ ਤਰਾਂ ਦੀ ਕੋਈ ਕਾਰਵਾਈ ਕਰਨ ਦੀ ਕੋਸਿਸ ਕੀਤੀ ਤਾਂ ਕਾਰਵਾਈ ਕਰਨ ਆਉਣ ਵਾਲੇ ਅਧਿਕਾਰੀਆਂ ਦਾ ਘੇਰਾਓ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ। Farmers
ਮੌਕੇ ‘ਤੇ ਹਾਜ਼ਰ ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਗ੍ਰੀਨ ਟ੍ਰਿਬਿਊਨਲ ਦੀ ਹਦਾਇਤਾਂ ਨੂੰ ਇੰਨ- ਬਿੰਨ ਲਾਗੂ ਕਰੇ ਤਾਂ ਕਿਸਾਨ ਝੋਨੇ ਦੀ ਰਹਿੰਦ- ਖੂੰਹਦ ਨੂੰ ਅੱਗ ਨਹੀ ਲਗਾਵੇਗਾ। ਉਨਾਂ ਮੰਗ ਕੀਤੀ ਕਿ ਢਾਈ ਏਕੜ ਤੋਂ ਹੇਠਲੇ ਕਿਸਾਨਾਂ ਨੂੰ ਮੁਫ਼ਤ, ਪੰਜ ਏਕੜ ਤੋਂ ਹੇਠਲੇ ਕਿਸਾਨਾਂ ਨੂੰ ਪੰਜ ਹਜ਼ਾਰ ਰੁਪਏ ਤੋਂ ਇਲਾਵਾ ਸਮੂਹ ਕਿਸਾਨਾਂ ਨੂੰ ਪੰਦਰਾਂ ਹਜ਼ਾਰ ਰੁਪਏ ‘ਚ ਪਰਾਲੀ ਨੂੰ ਜ਼ਮੀਨਦੋਜ਼ ਕਰਨ ਲਈ ਲੋੜੀਂਦੇ ਸੰਦ ਮੁਹੱਈਆ ਕਰਵਾਏ। ਉਨਾਂ ਸੂਬਾ ਸਰਕਾਰ ‘ਤੇ ਵਾਅਦਿਆਂ ਮੁਕਰਨ ਦਾ ਦੋਸ ਲਗਾਉਂਦਿਆਂ ਕਿਹਾ ਕਿ ਕਿਸਾਨ ਵੀ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮੰਤਵ ਹਿੱਤ ਪੌਦੇ ਲਗਾਉਂਦੇ ਹਨ। ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸੇ ਵੀ ਕਿਸਾਨ ‘ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਜਥੇਬੰਦੀ ਦੀ ਅਗਵਾਈ ‘ਚ ਨਾ ਸਿਰਫ਼ ਅਧਿਕਾਰੀਆਂ ਦਾ ਘੇਰਾਓ ਕਰਨਗੇ ਸਗੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਤਿੱਖਾ ਸੰਘਰਸ਼ ਵੀ ਵਿੱਢਣਗੇ। Farmers
ਆਪਣੀ ਮਜ਼ਬੂਰੀ ਬਿਆਨਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਵੀ ਇਸ ਪਲੀਤ ਵਾਤਾਵਰਣ ਦਾ ਹੀ ਹਿੱਸਾ ਹਨ। ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਉਨ੍ਹਾਂ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਹ ਸਭ ਕਰਨਾ ਕਿਸਾਨਾਂ ਦੀ ਮਜ਼ਬੂਰੀ ਹੈ, ਮਹਿੰਗਾਈ ਨੇ ਪਹਿਲਾਂ ਹੀ ਕਿਸਾਨ ਦਾ ਲੱਕ ਤੋੜ ਰੱਖਿਆ ਹੈ। ਉੱਤੋਂ ਮਹਿੰਗੇ ਸੰਦ ਤੇ ਫ਼ਸਲਾਂ ਦੀ ਲਗਾਤਾਰ ਘਟਦੀ ਜਾ ਰਹੀ ਪੈਦਾਵਾਰ ਕਿਸਾਨ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਰਹੀ ਹੈ। ਕਿਹਾ ਕਿ ਜਾਂ ਤਾਂ ਸਰਕਾਰ ਕਿਸਾਨਾਂ ਨੂੰ ਸਸਤੇ ਭਾਅ ਲੋੜੀਂਦੇ ਸੰਦ ਮੁਹੱਈਆ ਕਰਵਾਵੇ ਨਹੀ ਤਾਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਹੇਠ ਪਰਾਲੀ ਨੂੰ ਅੱਗ ਲਗਾਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਸਤੂਆਣਾ ਸਾਹਿਬ ‘ਚ ‘ਪਰਾਲੀ ਬੈਂਕ’ ਦੀ ਹੋਈ ਸ਼ੁਰੂਆਤ
ਗੁਰਪ੍ਰੀਤ ਸਿੰਘ/ਸੰਗਰੂਰ। ਜ਼ਿਲ੍ਹਾ ਸੰਗਰੂਰ ਦੇ ਢਾਈ ਸੌ ਤੋਂ ਜ਼ਿਆਦਾ ਏਕੜ ਵਿੱਚ ਹੁਣ ਝੋਨੇ ਦੀ ਰਹਿੰਦ ਖੂੰਹਦ ਜਿਸ ਨੂੰ ਪਰਾਲੀ ਕਿਹਾ ਜਾਂਦਾ ਹੈ, ਨੂੰ ਅੱਗ ਨਹੀਂ ਲਾਈ ਜਾਵੇਗੀ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਨੂੰ ਮਸਤੂਆਣਾ ‘ਚ ਖੋਲ੍ਹੇ ਗਏ ‘ਪਰਾਲੀ ਬੈਂਕ’ ਵਿੱਚ ਭੇਜਣ ਲਈ ਰਜਿਸਟਰੇਸ਼ਨ ਕਰਵਾਈ ਹੈ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਅਕਾਲ ਕਾਲਜ ਕੌਂਸਲ  ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ ਵਿਖੇ ਪਰਾਲੀ ਬੈਂਕ ਦੀ ਸ਼ੁਰੂਆਤ ਸਵਾਮੀ ਅੰਮ੍ਰਿਤਾ ਅਨੰਦ ਨੇ ਕੀਤੀ ।
ਉਨ੍ਹਾਂ ਕਿਹਾ ਕਿ ਮੁੱਖ ਸਥਾਨ ਦੇ ਨਾਲ ਨਾਲ  ਆਸੇ ਪਾਸੇ ਦੇ ਪਿੰਡਾਂ ਵਿੱਚ ਪਰਾਲੀ ਬੈਂਕ ਦੀਆਂ ਬਰਾਚਾਂ ‘ਚ ਪਰਾਲੀ ਜਮਾ ਕਰਕੇ,ਵਿਹਲੇ ਸਮੇਂ ‘ਚ ਮੁੱਖ ਬ੍ਰਾਂਚ ‘ਚ ਮਸਤੂਆਣਾ ਸਾਹਿਬ ਲੈ ਆਵਾਂਗੇ, ਜਿਥੋਂ ਜੋ ਗਊਸ਼ਾਲਾ ਵਾਲੇ ਲੈਣਾ ਚਾਹੁਣਗੇ, ਲੈ ਸਕਣਗੇ, ਬਾਕੀ ਬੱਚਦੀ ਬਾਹਰਲੇ ਸੂਬਿਆਂ ਨੂੰ ਭੇਜ ਦਿੱਤਾ ਜਾਵੇਗਾ ਇੱਕ ਗੱਠ ਵੀ ਪਰਾਲੀ ਦੀ ਖਰਾਬ ਨਹੀਂ ਹੋਣ ਦਿਤੀ ਜਾਵੇਗੀ ਸਵਾਮੀ ਜੀ ਨੇ ਦੱਸਿਆ ਕਿ ਮੇਰਠ ਜ਼ਿਲੇ ‘ਚ 40 ਕਿਲੋਮੀਟਰ ਦੇ ਘੇਰੇ ‘ਚੋਂ ਇੱਕ ਰੁਪਿਆ ਕਿਲੋ ਦਾ ਪਰਾਲੀ ਇਕੱਠੀ ਕਰਨ ਦਾ ਖਰਚਾ ਆਉਂਦਾ ਹੈ ਤੇ ਤੂੜੀ 5 ਰੁਪਏ ਕਿਲੋ, ਮਿਲਦੀ ਹੈ ਤੇ ਸਮੇਂ ਨਾਲ ਫੰਡ ਇਕੱਠੇ ਹੋਣ ਨਾਲ ਅਸੀਂ 1500 ਰੁਪਏ ਏਕੜ ਕਿਸਾਨਾਂ ਨੂੰ ਪਰਾਲੀ ਦੇ ਦਿੰਦੇ ਹਾਂ ਸਵਾਮੀ ਨੇ ਕਿਹਾ ਕਿ ਪੰਜਾਬ ਸਰਕਾਰ  ਜ਼ਿਲਾ ਸੰਗਰੂਰ ‘ਚ ਇੱਕ ਮਾਡਲ ਕਰੀਏਟ ਕਰਨ ਲਈ ਗੱਠਾਂ ਬਣਾਉਣ ਅਤੇ ਟਰਾਂਸਪੋਰਟੇਸ਼ਨ ਦਾ ਖਰਚਾ ਦੇ ਦੇਵੇ, ਬਾਕੀ ਸੂਬਿਆਂ ‘ਚ ਲੈ ਕੇ ਜਾਣਾ ਸਾਡਾ ਕੰਮ ਡਾ. ਏ ਐਸ ਮਾਨ ਨੇ ਕਿਹਾ ਕਿ ਕਿੰਨੀ ਵਧੀਆ ਸਕੀਮ ਹੈ ।
ਗਊਆਂ ਦਾ ਚਾਰਾ ਤੇ ਮੋੜਵਾਂ ਗਊਆਂ ਦੁਆਰਾ ਦੁੱਧ, ਮੱਖਣ, ਗੋਬਰ ਦੇਣਾ ਉਨ੍ਹਾਂ ਕਿਹਾ ਕਿ ਗੱਠਾਂ ਬਣਾਉਣ ਲਈ ਪਰਾਲੀ 100 ਏਕੜ ਮਸਤੂਆਣਾ ਸਾਹਿਬ, 20 ਏਕੜ ਬੇਨੜਾ, 30 ਏਕੜ ਰੋਸ਼ਨ ਵਾਲਾ, 30 ਏਕੜ ਫੱਗੂਵਾਲਾ, 40 ਏਕੜ ਬਡਰੁੱਖਾਂ, 50 ਏਕੜ ਬਹਾਦਰਪੁਰ ਰਜਿਸ਼ਟ੍ਰੇਸ਼ਨ ਹੋਈ, ਜੋ ਇੱਕ ਵੱਡਾ ਹੁਲਾਰਾ ਹੈ,ਪ੍ਰਿੰਸੀਪਲ ਗੁਰਵੀਰ ਸਿੰਘ ਨੇ ਕਿਹਾ ਕਿ ਪਿੰਡਾਂ ‘ਚ ਪਸ਼ੂਚਾਰਾ ਕਮੇਟੀਆਂ ਬਣਾਈਆਂ ਜਾਣ,ਪਰਾਲੀ ਬੈਂਕ ਦੀਆਂ ਬ੍ਰਾਚਾਂ ਅਨਾਜ ਮੰਡੀਆਂ ‘ਚ ਬਣ ਸਕਦੀਆਂ ਹਨ ਜਸਵੰਤ ਸਿਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਗਊਸ਼ਾਲਾ ਵਾਲੇ ਟ੍ਰਾਂਸਪੋਰਟ ਦਾ ਖਰਚਾ ਦੇਣ ਤਾਂ ਪਰਾਲੀ ਦੀਆਂ ਗੱਠਾਂ ਸਿੱਧੀਆਂ ਗਊਸ਼ਾਲਾ ਭੇਜ ਸਕਦੇ ਹਾਂ ਤੇ ਸਰਕਾਰ ਵੀ ਜੋ ਨਗਰ ਪਾਲਿਕਾਵਾਂ ਲਈ ਗਊਆਂ ਦੇ ਖਰਚੇ ਲਈ ਪੈਸੇ ਦਿੰਦੀ, ਉਹ ਨਕਦ ਪੈਸਾ ਨਾਂ ਦੇ ਕੇ ਪਰਾਲੀ ਸਪਲਾਈ ਕਰੇ ਇਸ ਮੌਕੇ ਬਲਦੇਵ ਸਿੰਘ ਗੋਸਲ, ਪ੍ਰੋ ਸੰਤੋਖ ਕੌਰ, ਡਾ: ਜਸਵਿੰਦਰ ਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ, ਡਾ:ਮਨਦੀਪ ਸਿੰਘ ਐਸੋਸ਼ੀਏਟ ਪ੍ਰੋਫੈਸਰ ਕੇ ਵੀ ਕੇ ਖੇੜੀ, ਡਾ: ਸਤਬੀਰ ਸਿੰਘ ਐਸੋਸੀਏਟ ਪ੍ਰੋਫੈਸਰ ਕੇਵੀਕੇ ਖੇੜੀ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਕਾਂਗਰਸੀਆਂ ਨੂੰ ਰਿਊੜੀਆਂ ਵਾਂਗ ਵੰਡੇ ਜਾ ਰਹੇ ਨੇ ਅਹੁਦੇ
ਆਮ ਲੋਕਾਂ ਲਈ ਖਜਾਨਾ ਖਾਲੀ, ਪਰ ਆਪਣਿਆਂ ਲਈ ਖਜਾਨੇ ਦੇ ਮੂੰਹ ਖੁੱਲ੍ਹੇ | Congressmen
ਕੁਝ ਦਿਨਾਂ ‘ਚ ਹੀ ਅੱਧੀ ਦਰਜ਼ਨ ਤੋਂ ਵੱਧ ਕਾਂਗਰਸੀਆਂ ਨੂੰ ਚੇਅਰਮੈਨ ਤੇ ਉਪ ਚੇਅਰਮੈਨਾਂ ਦੀਆਂ ਕੁਰਸੀਆਂ ‘ਤੇ ਬਿਠਾਇਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਵੱਲੋਂ ਆਪਣੇ ਜ਼ਿਲ੍ਹੇ ਦੇ ਨੇੜਲੇ ਕਾਂਗਰਸੀਆਂ ਨੂੰ ਸਿਆਸੀ ਤੌਰ ‘ਤੇ ਖੁਸ਼ ਕਰਨ ਲਈ ਰਿਊੜੀਆਂ ਵਾਂਗ ਅਹੁਦੇ ਵੰਡੇ ਜਾ ਰਹੇ ਹਨ। ਕਾਂਗਰਸ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਹੀ ਪਟਿਆਲਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਤੋਂ ਵੱਧ ਕਾਂਗਰਸੀ ਆਗੂਆਂ ਨੂੰ ਚੇਅਰਮੈਨ ਅਤੇ ਉਪ ਚੇਅਰਮੈਨਾਂ ਦੇ ਅਹੁਦਿਆਂ ‘ਤੇ ਬਿਠਾ ਕੇ ਰਾਜਸੀ ਤਾਕਤ ਦਿੱਤੀ ਗਈ ਹੈ। ਉਂਜ ਭਾਵੇਂ ਪੰਜਾਬ ਦੇ ਖਜਾਨੇ ਦੀ ਹਾਲਤ ਪਤਲੀ ਦੱਸੀ ਜਾ ਰਹੀ ਹੈ, ਪਰ ਇਨ੍ਹਾਂ ਦੀਆਂ ਨਿਯੁਕਤੀਆਂ ਤੋਂ ਖਜਾਨੇ ‘ਤੇ ਪੈਣ ਵਾਲੇ ਭਾਰ ਦੀ ਕੋਈ ਚਿੰਤਾ ਨਹੀਂ। ਇੱਧਰ ਬੁੱਧੀਜੀਵੀਆਂ ਵੱਲੋਂ ਇਨ੍ਹਾਂ ਫਾਲਤੂ ਦੇ ਅਹੁਦਿਆਂ ‘ਤੇ ਉਂਗਲ ਚੁੱਕੀ ਗਈ ਹੈ ਅਤੇ ਇਸ ਨੂੰ ਸਿਰਫ਼ ਖਜਾਨੇ ‘ਤੇ ਭਾਰ ਗਰਦਾਨਿਆਂ ਗਿਆ ਹੈ। (Congressmen)
ਇਹ ਵੀ ਪੜ੍ਹੋ : ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ
ਜਾਣਕਾਰੀ ਅਨੁਸਾਰ 10 ਸਾਲ ਦੇ ਸੋਕੇ ਤੋਂ ਬਾਅਦ ਪੰਜਾਬ ‘ਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਆਪਣੇ ਨੇੜੇ ਆਗੂਆਂ ਨੂੰ ਵੱਖ-ਵੱਖ ਵਿਭਾਗਾਂ ਅੰਦਰ ਅਹੁਦਿਆਂ ‘ਤੇ ਨਿਵਾਜ਼ ਕੇ ਸਿਆਸੀ ਲਾਹਾ ਦੇਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਇਸੇ ਕਾਰਨ ਹੀ ਮੋਤੀ ਮਹਿਲ ਨੇੜਲੇ ਵਫਾਦਾਰਾਂ ਨੂੰ ਸਰਕਾਰ ਦੇ ਦੋ ਦੇ ਕਾਰਜਕਾਲ ਬਾਅਦ ਪਿਛਲੇ ਲਗਭਗ 10-12 ਦਿਨਾਂ ਦੇ ਵਕਫੇ ਅੰਦਰ ਹੀ 7 ਕਾਂਗਰਸੀਆਂ ਨੂੰ ਵੱਖ ਵੱੱਖ ਵਿਭਾਗਾਂ ਦੀਆਂ ਕੁਰਸੀਆਂ ‘ਤੇ ਨਿਵਾਜਿਆ ਗਿਆ ਹੈ। ਪੀਆਰਟੀਸੀ ਅੰਦਰ ਉਪ ਚੇਅਰਮੈਨ ਦੇ ਅਹੁਦੇ ‘ਤੇ ਰਾਜਪੁਰਾ ਦੇ ਧਨਾਢ ਗੁਰਿੰਦਰ ਸਿੰਘ ਗਿੰਦੀ ਨੂੰ ਬਿਠਾਇਆ ਗਿਆ ਹੈ ਜਦਕਿ ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਪਹਿਲਾਂ ਹੀ ਸਾਰਾ ਕੰਮ ਸੰਭਾਲ ਰਹੇ ਸਨ। ਇਸ ਤੋਂ ਇਲਾਵਾ ਪੀਆਰਟੀਸੀ ਵਿੱਚ ਵੱਖ -ਵੱਖ ਥਾਵਾਂ ਤੋਂ 6 ਡਾਇਰੈਕਟਰ ਨਿਯੁਕਤ ਕੀਤੇ ਗਏ ਹਨ। (Congressmen)
ਜਿਨ੍ਹਾਂ ਸਬੰਧੀ ਪੀਆਰਟੀਸੀ ਦੇ ਮੁਲਾਜ਼ਮ ਆਗੂਆਂ ਵਿੱਚ ਰੋਸ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਕੋਈ ਡੱਕੇ ਜਿੰਨਾ ਕੰਮ ਨਹੀਂ, ਇਹ ਸਿਰਫ਼ ਪੀਆਰਟੀਸੀ ‘ਤੇ ਬੋਝ ਹੀ ਧਰਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਗਊ ਕਮਿਸ਼ਨ ਦਾ ਚੇਅਰਮੈਨ ਸਚਿਨ ਸ਼ਰਮਾ ਨੂੰ ਬਣਾਇਆ ਗਿਆ ਹੈ। ਸੀਵਰੇਜ਼ ਤੇ ਜਲ ਸਪਲਾਈ ਬੋਰਡ ਦੇ ਉਪ ਚੇਅਰਮੈਨ ਵਜੋਂ ਪਟਿਆਲਾ ਦੇ ਨੇੜਲੇ ਕਾਂਗਰਸੀ ਆਗੂ ਵੇਦ ਕਪੂਰ ਨੂੰ ਬਿਠਾ ਕੇ ਖੁਸ਼ ਕੀਤਾ ਗਿਆ ਹੈ। ਮੀਡੀਅਮ ਸਕੇਲ ਉਦਯੋਗਿਕ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਕਾਂਗਰਸੀ ਆਗੂ ਸੁਰੇਸ਼ ਗੋਗੀਆ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਲਾਰਜ ਸਕੇਲ ਇੰਡਸਟਰੀ ਦੇ ਉਪ ਚੇਅਰਮੈਨ ਵਜੋਂ ਕੇ. ਕੇ. ਸਹਿਗਲ ਨੂੰ ਬਿਠਾ ਕੇ ਕਾਂਗਰਸ ਨਾਲ ਜੁੜਨ ਦਾ ਮੁੱਲ ਮੋੜਿਆ ਗਿਆ ਹੈ। ਖਾਦੀ ਬੋਰਡ ਦਾ ਉਪ ਚੇਅਰਮੈਨ ਅਨਿਲ ਮਹਿਤਾ ਨੂੰ ਲਗਾਇਆ ਗਿਆ ਹੈ। (Congressmen)
ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ
ਇੱਥੇ ਹੀ ਬੱਸ ਨਹੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਅੰਦਰ ਪਹਿਲਾਂ ਚੇਅਰਪਰਸਨ ਆਪਣੇ ਅਹੁਦੇ ‘ਤੇ ਹੈ, ਪਰ ਕੈਪਟਨ ਸਰਕਾਰ ਨੇ ਸੀਨੀਅਰ ਵਾਈਸ ਚੇਅਰਪਰਸਨ ਦਾ ਪਟਿਆਲਾ ਦੇ ਇੰਪਰੂਵਮੈਂਟ ਟਰੱਸਟ ਵਿਖੇ ਇੱਕ ਕਮਰੇ ਵਿੱਚ ਦਫਤਰ ਬਣਾ ਦਿੱਤਾ ਗਿਆ ਹੈ, ਜਿੱਥੇ ਅੱਜ ਸੀਨੀਅਰ ਵਾਈਸ ਚੇਅਰਮੈਨ ਵਜੋਂ ਪਰਨੀਤ ਕੌਰ ਦੀ ਨੇੜਲੀ ਮਹਿਲਾ ਆਗੂ ਬਿਮਲ ਸ਼ਰਮਾ ਨੂੰ ਬਿਠਾਇਆ ਗਿਆ ਹੈ। ਮੁੱਖ ਮੰਤਰੀ ਵੱਲੋਂ ਆਪਣੇ ਜ਼ਿਲ੍ਹੇ ਦੇ ਕਾਂਗਸੀਆਂ ਨੂੰ 10 ਸਾਲਾਂ ਬਾਅਦ ਖੁਸ਼ ਕਰਨ ਦਾ ਕੋਈ ਮੌਕਾ ਗਵਾਇਆ ਨਹੀਂ ਜਾ ਰਿਹਾ। (Congressmen)
ਜਸਵੀਰ ਸਿੰਘ (ਬਰਨਾਲਾ) | ਜਿਲਾ ਬਰਨਾਲਾ ਦੇ ਪਿੰਡ ਬੀਹਲਾ ਵਿਖੇ ਦੋ ਨੌਜਵਾਨਾਂ ਵੱਲੋਂ ਇੱਕੋ ਸਮੇਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ‘ਚ ਉਕਤ ਘਟਨਾ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜਸਵਿੰਦਰ ਸਿੰਘ (20) ਪੁੱਤਰ ਭੋਲਾ ਸਿੰਘ ਤੇ ਗੁਰਕੀਰਤ ਸਿੰਘ (24) ਪੁੱਤਰ ਬਲਦੇਵ ਸਿੰਘ ਵਾਸੀਆਨ ਬੀਹਲਾ ਵਜੋਂ ਹੋਈ ਹੈ।ਦੋਵੇਂ ਨੌਜਵਾਨ ਜਰਨਲ ਵਰਗ ਨਾਲ ਸਬੰਧਿਤ ਸਨ। ਜਿਨਾ ਦੀਆਂ ਲਾਸਾਂ ਪਿੰਡ ਦੀ ਦਾਣਾ ਮੰਡੀ ‘ਚ ਬੋਹੜ ਦੇ ਦਰਖ਼ਤ ਨਾਲ ਲਟਕਦੀਆਂ ਮਿਲੀਆਂ ਹਨ। ਨੌਜਵਾਨਾਂ ਵੱਲੋਂ ਫਾਹਾ ਲਗਾ ਕੇ ਖੁਦਕਸ਼ੀ ਕਰਨ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ। ਇਹ ਵੀ ਪਤਾ ਲੱਗਾ ਹੈ ਮ੍ਰਿਤਕ ਨੌਜਵਾਨਾਂ ‘ਚ ਇੱਕ ਵਿਆਹਿਆ ਤੇ ਦੂਜਾ ਅਜੇ ਕੁਆਰਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
17 ਜੁਲਾਈ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦਾ ਕੀਤਾ ਜਾਵੇਗਾ ਘਰਾਓ
ਦੋਹਰਾ ਕਤਲ ਕਾਂਡ : ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਸੰਘਰਸ਼ ਕਮੇਟੀ ਦੇ ਆਗੂ ਕੈਬਨਿਟ ਮੰਤਰੀ ਚੰਨੀ ਨੂੰ ਮਿਲੇ
ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਜਵਾਹਰੇ ਵਾਲਾ ਕਤਲ ਕਾਂਡ ਸਬੰਧੀ ਬਣਾਈ ਗਈ ਸੰਘਰਸ਼ ਕਮੇਟੀ ਦੇ ਆਗੂਆਂ ਨੇ ਅੱਜ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਸਬੰਧੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਉਹ ਅੱਜ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਸਬੰਧੀ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਦੌਰੇ ਦੌਰਾਨ ਪਹੁੰਚੇ ਹੋਏ ਸਨ ਇਸ ਮੌਕੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ਵਾਸ ਦਿਵਾਇਆ ਕਿ ਕਥਿਤ ਦੋਸ਼ੀਆਂ ਵਿਰੁੱਧ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਦਿੱਤੇ ਗਏ ਇਸ ਭਰੋਸੇ ਉਪਰੰਤ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਲਗਾਤਾਰ ਜਾਰੀ ਰਹੇਗਾ।
ਜਵਾਹਰੇ ਵਾਲਾ ਕਤਲ ਕਾਂਡ ਸੰਘਰਸ਼ ਕਮੇਟੀ ਦੇ ਕਨਵੀਨਰ ਮੰਗਾ ਅਜ਼ਾਦ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੀ ਬਣਤਰ ‘ਚ ਵਾਧਾ ਕਰਦਿਆਂ ਇਸ ‘ਚ ਗਗਨ ਸੰਗਰਾਮੀਂ ‘ਨੌਜਵਾਨ ਭਾਰਤ ਸਭਾ’ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਲਵਿੰਦਰ ਸਿੰਘ ਥਾਂਦੇਵਾਲਾ ਸ਼ਾਮਲ ਕੀਤੇ ਗਏ ਹਨ। ਜਵਾਹਰੇ ਵਾਲਾ ਕਤਲ ਕਾਂਡ ਸੰਘਰਸ਼ ਕਮੇਟੀ ਦੇ ਕਨਵੀਨਰ ਮੰਗਾ ਅਜ਼ਾਦ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੀ ਅਗਵਾਈ ‘ਚ 17 ਜੁਲਾਈ ਨੂੰ ਜਵਾਹਰੇ ਵਾਲਾ ਕਤਲ ਕਾਂਡ ਦੇ ਕਥਿਤ ਦੋਸ਼ੀਆਂ ਵਿਰੁਧ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਦੇ ਰੋਸ ਵਜੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਉਸ ਵੇਲੇ ਵੱਡਾ ਧੱਕਾ ਲੱਗਾ ਜਦੋਂ ਉਸ ਦੀ ਪਾਰਟੀ ਦੀ ਪਟਿਆਲਾ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਆਪਣੇ ਸਮਰਥਕਾਂ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਈ। ਇਸ ਮੌਕੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਵੀ ਹਾਜ਼ਰ ਸਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਨਜੀਤ ਕੌਰ ਦਾ ਪਾਰਟੀ ‘ਚ ਸ਼ਾਮਲ ਹੋਣਾ ਪੰਜਾਬ ਭਰ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਮਿਲ ਰਹੇ ਵੱਡੇ ਸਮਰਥਨ ਦਾ ਸੰਕੇਤ ਹੈ। ਇਸ ਦੇ ਨਾਲ ਹੀ ਇਹ ਪਟਿਆਲਾ ਦੇ ਲੋਕਾਂ ਦੇ ਰੌਂਅ ਦਾ ਵੀ ਇੱਕ ਹੋਰ ਚਿੰਨ੍ਹ ਹੈ।
ਪੰਜਾਬ ‘ਚੋਂ ਕਾਂਗਰਸ ਵੱਲੋਂ 13 ਦੀਆਂ 13 ਸੀਟਾਂ ‘ਤੇ ਹੂੰਝਾ ਫੇਰੂ ਜਿੱਤ ਹਾਸਲ ਕਰਨ ‘ਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜ 19 ਮਈ ਨੂੰ ਹੋ ਰਹੀਆਂ ਚੋਣਾਂ ‘ਚ ਫੈਸਲਾਕੁੰਨ ਕਾਰਕ ਸਾਬਤ ਹੋਣਗੇ। ਮੁੱਖ ਮੰਤਰੀ ਨੇ ਪਿਛਲੇ ਦੋ ਦਿਨ ਆਪਣੀ ਪਤਨੀ ਪਰਨੀਤ ਕੌਰ ਦੇ ਹੱਕ ‘ਚ ਪਟਿਆਲਾ ਵਿਖੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਪੰਜਾਬ ਜਮਹੂਰੀ ਗੱਠਜੋੜ ਸਣੇ ਸਾਰੇ ਸਿਆਸੀ ਗੱਠਜੋੜ ਤੇ ਹੋਰਾਂ ਪਾਰਟੀਆਂ ਦਾ ਚੋਣਾਂ ‘ਚ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ।
ਜਿਲ੍ਹਾ ਹੈੱਡਕੁਆਟਰ ਛੱਡ ਤਹਿਸੀਲ ਪੱਧਰ ਦੇ ਅਬੋਹਰ ਅਤੇ ਬਟਾਲਾ ਹੋਣਗੇ ਨਗਰ ਨਿਗਮ
ਪੰਜਾਬ ਸਰਕਾਰ ਨੇ 3 ਨਵੇਂ ਬਣਾਏ ਨਗਰ ਨਿਗਮ ਅਬੋਹਰ ਅਤੇ ਬਟਾਲਾ ਨੂੰ ਕੀਤਾ ਸ਼ਾਮਲ
ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਬਟਾਲਾ ਅਤੇ ਅਬੋਹਰ ਨੂੰ ਨਗਰ ਨਿਗਮ ਬਣਾਉਂਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ, ਹਾਲਾਂਕਿ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਸ ਦਾ ਫਾਇਦਾ ਲੈਣ ਦੀ ਕੋਸ਼ਸ਼ ਕੀਤੀ ਜਾ ਰਹੀਂ ਹੈ ਪਰ ਜਿਲਾ ਹੈੱਡਕੁਆਟਰ ਨੂੰ ਛੱਡਦੇ ਹੋਏ ਇੱਕ ਤਹਿਸੀਲ ਪੱਧਰ ਦੇ ਇਲਾਕੇ ਨੂੰ ਨਗਰ ਨਿਗਮ ਬਣਾਉਣਾ ਦੇ ਫੈਸਲਾ ਹੈਰਾਨੀਜਨਕ ਹੈ। ਪੰਜਾਬ ਸਰਕਾਰ ਨੇ ਜਿਲਾ ਹੈੱਡਕੁਆਟਰ ਫਾਜਿਲਕਾ ਨੂੰ ਛੱਡ ਕੇ ਅਬੋਹਰ ਅਤੇ ਗੁਰਦਾਸਪੁਰ ਨੂੰ ਛੱਡ ਕੇ ਬਟਾਲਾ ਨੂੰ ਨਗਰ ਨਿਗਮ ਬਣਾਇਆ ਗਿਆ ਹੈ। ਪੰਜਾਬ ਸਰਕਾਰ ਨੇ ਇਥੇ ਹੀ ਕਪੂਰਥਲਾ ਨੂੰ ਵੀ ਨਗਰ ਨਿਗਮ ਬਣਾਇਆ ਹੈ ਪਰ ਇਨਾਂ ਤਿੰਨੇ ਨਵੇਂ ਨਗਰ ਨਿਗਮਾਂ ਵਿੱਚ ਸਿਰਫ਼ ਕਪੂਰਥਲਾ ਹੀ ਜਿਲਾ ਹੈੱਡਕੁਆਟਰ ਹੈ।
ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਭਰ ਵਿੱਚ ਨਗਰ ਨਿਗਮਾਂ ਦੀ ਗਿਣਤੀ 13 ਹੋ ਗਈ ਹੈ। ਇਸ ਤੋਂ ਪਹਿਲਾਂ 10 ਨਗਰ ਨਿਗਮ ਸਨ।
ਸ਼ਨੀਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਦੌਰਾਨ ਇਸ ਫੈਸਲੇ ਨੂੰ ਹਰੀ ਝੰਡੀ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ, ਕਿਉਂਕਿ ਗੁਰਦਾਸਪੁਰ ਜ਼ਿਲੇ ਵਿੱਚ ਗੁਰਦਾਸਪੁਰ ਸ਼ਹਿਰ ਨੂੰ ਨਗਰ ਨਿਗਮ ਬਣਾਉਣ ਦੀ ਮੰਗ ਕੀਤੀ ਜਾ ਰਹੀਂ ਪਰ ਗੁਰਦਾਸਪੁਰ ਦੀ ਥਾਂ ਬਟਾਲਾ ਨੂੰ ਚੁਣਿਆ ਗਿਆ ਹੈ।
ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸਿੱਧਾ ਅਸਰ ਜਿਲਾ ਹੈੱਡਕੁਆਟਰ ਗੁਰਦਾਸਪੁਰ ਸ਼ਹਿਰ  ਅਤੇ ਫਾਜ਼ਿਲਕਾ ਸ਼ਹਿਰ ਨੂੰ ਹੋਏਗਾ, ਕਿਉਂਕਿ ਕੇਂਦਰ ਸਰਕਾਰ ਦੀ ਕਈ ਸਕੀਮਾਂ ਬਟਾਲਾ ਅਤੇ ਅਬੋਹਰ ਵਿੱਚ ਤਾਂ ਲਾਗੂ ਹੋਣਗੀਆਂ ਪਰ ਗੁਰਦਾਸਪੁਰ ਸ਼ਹਿਰ ਅਤੇ ਫਾਜ਼ਿਲਕਾ ਸ਼ਹਿਰ ਉਨ੍ਹਾਂ ਤੋਂ ਬਾਹਰ ਹੋ ਜਾਏਗਾ, ਜਿਸ ਕਾਰਨ ਦੋਵਂੇ ਨਗਰ ਨਿਗਮ ਆਪਣੇ ਜ਼ਿਲ੍ਹੇ ਨਾਲ ਜਿਆਦਾ ਤਰੱਕੀ ਕਰ ਸਕਣਗੇ।ਸਿਆਸੀ ਪੰਡਤਾਂ ਅਨੁਸਾਰ ਪੰਜਾਬ ਸਰਕਾਰ ਇਸ ਫੈਸਲੇ ਨਾਲ ਚੋਣਾਂ ਵਿੱਚ ਲਾਹਾ ਲੈਣ ਦੀ ਕੋਸ਼ਸ਼ ਕਰ ਰਹੀ ਹੈ ਪਰ ਇਸ ਦਾ ਉਲਟਾ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਜਿਲਾ ਹੈੱਡਕੁਆਟਰ ਦੀ ਜਨਤਾ ਸਰਕਾਰ ਤੋਂ ਨਰਾਜ਼ ਹੋ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਗਰੂਰ ਜ਼ਿਲੇ ਤੱਕ ਹੀ ਸੀਮਤ ਹੋ ਕੇ ਰਹਿ ਗਏ ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਪਿਛਲੇ 15 ਦਿਨਾਂ ਵਿੱਚ ਸੰਗਰੂਰ ਨੂੰ ਹੀ ਦਿੱਤਾ ਸਮਾਂ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਜਿਤਾਉਣ ਦਾ ਭਾਰ ਬਤੌਰ ਪ੍ਰਧਾਨ ਆਪਣੇ ਸਿਰ ‘ਤੇ ਲਈ ਬੈਠੇ ਭਗਵੰਤ ਮਾਨ ਖ਼ੁਦ ਹੀ ਸੰਗਰੂਰ ਤੋਂ ਬਾਹਰ ਨਹੀਂ ਨਿਕਲ ਸਕੇ। ਭਗਵੰਤ ਮਾਨ ਨੇ ਖ਼ੁਦ ਦੀ ਸੀਟ ਨੂੰ ਬਚਾਉਣ ਲਈ ਸੰਗਰੂਰ ਲੋਕ ਸਭਾ ਹਲਕੇ ਵਿੱਚ ਹੀ ਪਿਛਲੇ 15-20 ਦਿਨਾਂ ਤੋਂ ਜੋਰ ਦਿੱਤਾ ਹੋਇਆ ਹੈ, ਜਿਥੇ ਕਿ ਹਰ ਛੋਟਾ ਵੱਡਾ ਸਮਾਗਮ ਕਰਨ ਦੇ ਨਾਲ ਹੀ ਪੰਜਾਬ ਭਰ ਦੀ ਮੁਹਿੰਮ ਤੱਕ ਸੰਗਰੂਰ ਤੋਂ ਸ਼ੁਰੂ ਕੀਤੀ ਜਾ ਰਹੀਂ ਹੈ। ਜਿਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਵਿੱਚ ਹੋ ਸਕਦਾ ਹੈ, ਕਿਉਂਕਿ ਭਗਵੰਤ ਮਾਨ ਜੇਕਰ ਅਗਾਮੀ ਸਮੇਂ ਦੌਰਾਨ ਵੀ ਸੰਗਰੂਰ ਹਲਕੇ ਤੱਕ ਸੀਮਤ ਰਹੇ ਹਨ ਤਾਂ ਬਾਕੀ ਸੀਟਾਂ ‘ਤੇ ਪ੍ਰਚਾਰ ਦੀ ਘਾਟ ਉਮੀਦਵਾਰਾਂ ਦੇ ਖ਼ਿਲਾਫ਼ ਜਾ ਸਕਦੀ ਹੈ। ਇਸ ਸਮੇਂ ਆਮ ਆਦਮੀ ਪਾਰਟੀ ਦੇ ਕੋਲ ਭਗਵੰਤ ਮਾਨ ਤੋਂ ਇਲਾਵਾ ਕੋਈ ਵੱਡਾ ਲੀਡਰ ਵੀ ਨਹੀਂ ਹੈ, ਜਿਸ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੋ ਸਕੇ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦੀ ਕਮਾਨ ਭਗਵੰਤ ਮਾਨ ਦੇ ਕੋਲ ਹੀ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸਟਾਰ ਦੇ ਰੂਪ ਵਿੱਚ ਹਨ ਅਤੇ ਜਿਨਾਂ ਨੂੰ ਸੁਣਨ ਲਈ ਆਪਣੇ ਆਪ ਹੀ ਭੀੜ ਇਕੱਠੀ ਹੋ ਜਾਂਦੀ ਹੈ। ਇਸੇ ਕਾਰਨ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦਾ ਅਸਤੀਫ਼ਾ ਵੀ ਮਨਜ਼ੂਰ ਨਹੀਂ ਕੀਤਾ ਸੀ। ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀਆਂ 13 ਸੀਟਾਂ ਦੀ ਜਿੰਮੇਵਾਰੀ ਦਿੱਤੀ ਹੋਈ ਹੈ, ਜਿਥੇ ਕਿ ਉਨਾਂ ਨੂੰ ਪ੍ਰਚਾਰ ਕਰਦੇ ਹੋਏ ਆਪ ਉਮੀਦਵਾਰ ਨੂੰ ਜਿਤਾਉਣ ਦੀ ਕੋਸ਼ਸ਼ ਕਰਨੀ ਹੈ ਪਰ ਹਾਲਾਤ ਤਾਂ ਇਹੋ ਜਿਹੇ ਹਨ ਕਿ ਖ਼ੁਦ ਭਗਵੰਤ ਮਾਨ ਆਪਣੀ ਸੀਟ ਹੀ ਬਚਾਉਣ ਦੇ ਚੱਕਰ ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ।
ਪਿਛਲੇ 15-20 ਦਿਨਾਂ ਵਿੱਚ ਭਗਵੰਤ ਮਾਨ ਵਲੋਂ 90 ਫੀਸਦੀ ਸਮਾਂ ਸੰਗਰੂਰ ਨੂੰ ਹੀ ਦਿੱਤਾ ਗਿਆ ਹੈ, ਇਥੇ ਤੱਕ ਕਿ ਛੋਟਾ ਵੱਡਾ ਪ੍ਰੋਗਰਾਮ ਜਾਂ ਫਿਰ ਐਲਾਨ ਵੀ ਸੰਗਰੂਰ ਹਲਕੇ ਵਿਖੇ ਹੀ ਕੀਤਾ ਗਿਆ ਹੈ। ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ‘ਤੇ ਆਏ ਸਨ ਤਾਂ ਸੰਗਰੂਰ ਲੋਕ ਸਭਾ ਦੇ ਅਧੀਨ ਆਉਂਦੇ ਬਰਨਾਲਾ ਵਿਖੇ ਹੀ ਅਰਵਿੰਦ ਕੇਜਰੀਵਾਲ ਦੀ ਰੈਲੀ ਕਰਵਾਈ ਗਈ ਸੀ। ਹੁਣ ਪੰਜਾਬ ਸਰਕਾਰ ਖ਼ਿਲਾਫ਼ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਨੂੰ ਵੀ ਸੰਗਰੂਰ ਤੋਂ ਹੀ ਸ਼ੁਰੂ ਕੀਤਾ ਗਿਆ ਹੈ।
ਜਿਸ ਤੋਂ ਸਾਫ਼ ਹੈ ਕਿ ਭਗਵੰਤ ਮਾਨ ਹਰ ਚੀਜ਼ ਨੂੰ ਸੰਗਰੂਰ ਤੱਕ ਹੀ ਸੀਮਤ ਰੱਖਣ ਦੀ ਕੋਸ਼ਸ਼ ਵਿੱਚ ਲਗੇ ਹੋਏ ਹਨ ਤਾਂ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਉਨਾਂ ਦੀ ਸੀਟ ਨੂੰ ਕੋਈ ਖ਼ਤਰਾ ਨਾ ਪੈਦਾ ਹੋ ਸਕੇ। ਪਿਛਲੇ ਕੁਝ ਸਮੇਂ ਤੋਂ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡਾਂ ਵਿੱਚ ਭਗਵੰਤ ਮਾਨ ਦੀ ਗੈਰਹਾਜ਼ਰੀ ਜਿਆਦਾ ਹੋਣ ਦੇ ਕਾਰਨ ਭਗਵੰਤ ਮਾਨ ਖ਼ਿਲਾਫ਼ ਇਕ ਮਾਹੌਲ ਬਣ ਰਿਹਾ ਸੀ, ਇਸ ਮਾਹੌਲ ਨੂੰ ਸ਼ਾਂਤ ਕਰਦੇ ਹੋਏ ਖ਼ਤਮ ਕਰਨ ਲਈ ਭਗਵੰਤ ਮਾਨ ਸੰਗਰੂਰ ਹਲਕੇ ਤੱਕ ਹੀ ਸੀਮਤ ਰਹਿ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੰਨ ਹੋਰ ਨਵੇਂ ਕੇਸ ਆਏ ਸਾਹਮਣੇ, ਮਰੀਜ਼ਾਂ ਲਈ ਬਣਾਇਆ ਸੈਪਸ਼ਲ ਵਾਰਡ
ਪਟਿਆਲਾ | ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜ਼ਿਲ੍ਹੇ ਅੰਦਰ ਸਵਾਈਨ ਫਲੂ ਨਾਲ ਇੱਕ ਹੋਰ ਜਣੇ ਦੀ ਮੌਤ ਹੋ ਗਈ। ਇਸ ਤਰ੍ਹਾਂ ਜ਼ਿਲ੍ਹੇ ‘ਚ ਸਵਾਈਨ ਫਲੂ ਨਾਲ ਹੋਣ ਵਾਲੀ ਇਹ ਤੀਜੀ ਮੌਤ ਹੈ। ਇੱਧਰ ਤਿੰਨ ਮਰੀਜ਼ ਹੋਰ ਸਵਾਈਨ ਫਲੂ ਨਾਲ ਪੀੜਤ ਹੋਣ ਦੀ ਖਬਰ ਹੈ। ਉਂਜ ਸਿਹਤ ਵਿਭਾਗ ਵੱਲੋਂ ਆਪਣੇ ਯਤਨਾਂ ਨੂੰ ਤੇਜ਼ ਕਰਨ ਦੀ ਗੱਲ ਕਹੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਮਾਣਾ ਹਲਕੇ ਦੇ ਪਿੰਡ ਬਾਹਮਣਾ ਪੱਤੀ ਦੇ 39 ਸਾਲ ਦੇ ਵਿਅਕਤੀ ਦੀ ਮੌਤ ਸਵਾਈਨ ਫਲੂ ਨਾਲ ਹੋਈ ਹੈ। ਉਸਨੂੰ ਬੀਤੀ ਰਾਤ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਸਿਹਤ ਵਿਭਾਗ ਵੱਲੋਂ ਪਰਿਵਾਰ ਦੇ ਨੇੜਲਿਆਂ ਨੂੰ ਇਤਿਹਾਤ ਵਜੋਂ ਗੋਲੀਆਂ ਦੇ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 26 ਸ਼ੱਕੀ ਕੇਸ ਆਏ ਸਨ, ਜਿਸ ‘ਚੋਂ 19 ਕੇਸ ਪਾਜ਼ੀਟਿਵ ਪਾਏ ਗਏ ਹਨ। ਅੱਜ ਤਿੰਨ ਕੇਸ ਆਏ ਹਨ, ਜਿਸ ‘ਚੋਂ ਇੱਕ ਫਤਹਿਗੜ੍ਹ ਸਾਹਿਬ ਤੇ ਦੋ ਪਟਿਆਲਾ ਦੇ ਹਨ। ਦੋ ਮਰੀਜ਼ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਏ ਗਏ ਹਨ ਜਦਕਿ ਇਕ ਨੂੰ ਕੋਲੰਬੀਆ ਏਸ਼ੀਆ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪਟਿਆਲਾ ਜ਼ਿਲ੍ਹੇ ‘ਚ ਇਸ ਤੋਂ ਪਹਿਲਾਂ ਰਾਜਪੁਰਾ ਹਲਕੇ ਦੀ ਇੱਕ ਔਰਤ ਸਵਾਈਨ ਫਲੂ ਨਾਲ ਮੌਤ ਦਾ ਸ਼ਿਕਾਰ ਹੋ ਚੁੱਕੀ ਹੈ। ਉਸਦੀ ਮੌਤ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਹੋਈ ਸੀ। ਇਸੇ ਤਰ੍ਹਾਂ ਸ਼ੁਤਰਾਣਾ ਹਲਕੇ ਦੀ ਔਰਤ ਦੀ ਮੌਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਹੋਈ ਸੀ। ਸਿਹਤ ਵਿਭਾਗ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਸਵਾਈਲ ਫਲੂ ਦੇ ਮਰੀਜ਼ਾਂ ਲਈ ਸਪੈਸ਼ਲ ਵਾਰਡ ਬਣਾਇਆ ਗਿਆ ਹੈ। ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਸ ਵੇਲੇ 4 ਮਰੀਜ਼ ਆਈਸੋਲੇਸ਼ਨ ਵਾਰਡ ‘ਚ ਦਾਖਲ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੰਜਾਬ ਕਾਂਗਰਸ ਨੂੰ ਮਿਲੇ 28 ਜਿਲ੍ਹਾ ਪ੍ਰਧਾਨ
ਲੋਕ ਸਭਾ ਦੇ ਸੰਭਾਵੀ ਉਮੀਦਵਾਰਾਂ ਦੀ ਪਸੰਦ ਨੂੰ ਵੀ ਮਿਲੀ ਤਰਜੀਹ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਪਣੇ ਜਿਲ੍ਹਾ ਪ੍ਰਧਾਨਾਂ ਦੀ ਅਹਿਮ ਟੀਮ ਮਿਲ ਹੀ ਗਈ ਹੈ। ਪੰਜਾਬ ਦੇ 28 ਜਿਲ੍ਹਾ ਪ੍ਰਧਾਨਾਂ ਦਾ ਐਲਾਨ ਵੀਰਵਾਰ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਕਰ ਦਿੱਤਾ ਗਿਆ ਹੈ। ਇਸ ਨਵੀਂ ਟੀਮ ਵਿੱਚ ਸਿਰਫ਼ ਸੁਨੀਲ ਜਾਖੜ ਦੀ ਨਹੀਂ ਸਗੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਖ਼ੁਦ ਅਮਰਿੰਦਰ ਸਿੰਘ ਦੀ ਪਸੰਦ ਨੂੰ ਕਾਫ਼ੀ ਜ਼ਿਆਦਾ ਤਵਜੋਂ ਦਿੱਤੀ ਗਈ ਹੈ ਤਾਂ ਲੋਕ ਸਭਾ ਚੋਣਾਂ ਦੇ ਸੰਭਾਵੀ ਉਮੀਦਵਾਰਾਂ ਦੇ ਖ਼ਾਸਮ ਖਾਸ ਨੂੰ ਵੀ ਪ੍ਰਧਾਨਗੀ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਖਿਚੜੀ ਵਿੱਚ ਕਾਂਗਰਸ ਹਾਈ ਕਮਾਨ ਨੇ ਜਿਥੇ ਲੋਕ ਸਭਾ ਚੋਣਾਂ ਦੀ ਤਿਆਰੀ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਇਥੇ ਹੀ ਜਿਲ੍ਹਾ ਪ੍ਰਧਾਨਾਂ ਦੀ ਲਿਸਟ ਵਿੱਚ ਅਮਰਿੰਦਰ ਸਿੰਘ ਦੇ ਵਿਰੋਧੀ ਗੁੱਟਾ ਨੂੰ ਕੋਈ ਜਿਆਦਾ ਤਵਜੋਂ ਨਾ ਦਿੰਦੇ ਹੋਏ ਸਾਫ਼ ਇਸ਼ਾਰਾ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਫਿਲਹਾਲ ਅਮਰਿੰਦਰ ਸਿੰਘ ਦਾ ਸਿੱਕਾ ਹੀ ਕਾਇਮ ਰਹੇਗਾ।
ਪੰਜਾਬ ਦੇ ਜਿਹੜੇ ਜ਼ਿਲ੍ਹੇ ਵਿੱਚੋਂ ਕੈਬਨਿਟ ਮੰਤਰੀ ਸ਼ਾਮਲ ਹਨ, ਉਨ੍ਹਾਂ ਜ਼ਿਲੇ ਵਿੱਚੋਂ ਇੱਕ ਪ੍ਰਧਾਨ ਦੀ ਚੋਣ ਕੈਬਨਿਟ ਮੰਤਰੀ ਵੱਲੋਂ ਦਿੱਤੇ ਗਏ ਨਾਂਅ ਅਨੁਸਾਰ ਹੀ ਕੀਤੀ ਗਈ ਹੈ। ਹਾਲਾਂਕਿ ਕੁਝ ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਸਬੰਧੀ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਕੁਝ ਜਿਲ੍ਹਾ ਪ੍ਰਧਾਨ ਉਹ ਬਣਾ ਦਿੱਤੇ ਗਏ ਹਨ, ਜਿਹੜੇ ਕਿ ਕੁਝ ਸਾਲ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।
ਜਾਰੀ ਹੋਈ ਲਿਸਟ ਅਨੁਸਾਰ ਭਗਵੰਤ ਪਾਲ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ, ਜਤਿੰਦਰ ਕੌਰ ਸੋਨੀਆ ਨੂੰ ਅੰਮ੍ਰਿਤਸਰ ਸ਼ਹਿਰੀ, ਗੁਲਜ਼ਾਰ ਮਸੀਹ ਨੂੰ ਗੁਰਦਾਸਪੁਰ, ਸੰਜੀਵ ਬੈਂਸ ਨੂੰ ਪਠਾਨਕੋਟ, ਕੁਲਦੀਪ ਨੰਦਾ ਨੂੰ ਹੁਸ਼ਿਆਰਪੁਰ, ਪ੍ਰੇਮ ਚੰਦ ਭੀਮਾ ਨੂੰ ਨਵਾਂਸ਼ਹਿਰ, ਕੇ.ਕੇ. ਮਲਹੋਤਰਾ ਨੂੰ ਪਟਿਆਲਾ ਸ਼ਹਿਰੀ, ਗੁਰਦੀਪ ਸਿੰਘ ਨੂੰ ਪਟਿਆਲਾ ਦਿਹਾਤੀ, ਬਲਬੀਰ ਰਾਣੀ ਨੂੰ ਕਪੂਰਥਲਾ, ਕਰਨਜੀਤ ਸਿੰਘ ਗਾਲਿਬ ਨੂੰ ਲੁਧਿਆਣਾ ਦਿਹਾਤੀ, ਅਸ਼ਵਨੀ ਸ਼ਰਮਾ ਨੂੰ ਲੁਧਿਆਣਾ ਸ਼ਹਿਰੀ, ਦੀਪਇੰਦਰ ਢਿੱਲੋਂ ਨੂੰ ਮੁਹਾਲੀ, ਸੁਖਦੀਪ ਸਿੰਘ ਨੂੰ ਖੰਨਾ, ਰੂਪੀ ਕੌਰ ਨੂੰ ਬਰਨਾਲਾ, ਰਾਜਿੰਦਰ ਰਾਜਾ ਨੂੰ ਸੰਗਰੂਰ, ਮਨੋਜ ਮੰਜੂ ਬਾਲਾ ਨੂੰ ਮਾਨਸਾ, ਅਰੁਣ ਵਧਵਾ ਨੂੰ ਬਠਿੰਡਾ ਸ਼ਹਿਰੀ, ਖ਼ੁਸਬਾਜ ਜਟਾਨਾ ਨੂੰ ਬਠਿੰਡਾ ਦਿਹਾਤੀ, ਅਜੈਪਾਲ ਸਿੰਘ ਸੰਧੂ ਨੂੰ ਫਰੀਦਕੋਟ, ਮਨਜੀਤ ਸਿੰਘ ਨੂੰ ਤਰਨਤਾਰਨ, ਹਰਚਰਨ ਸਿੰਘ ਬਰਾੜ ਸੌਥਾ ਨੂੰ ਮੁਕਤਸਰ, ਮਹੇਸ਼ਇੰਦਰ ਸਿੰਘ ਨੂੰ ਮੋਗਾ, ਰੰਜਮ ਕੁਮਾਰ ਨੂੰ ਫਾਜਿਲਕਾ, ਬਰਿੰਦਰ ਸਿੰਘ ਨੂੰ ਰੋਪੜ, ਗੁਰਚਰਨ ਸਿੰਘ ਨੂੰ ਫਿਰੋਜ਼ਪੁਰ, ਬਲਦੇਵ ਸਿੰਘ ਨੂੰ ਜਲੰਧਰ ਸ਼ਹਿਰੀ, ਸੁਖਵਿੰਦਰ ਸਿੰਘ ਨੂੰ ਜਲੰਧਰੀ ਦਿਹਾਤੀ ਅਤੇ ਸੁਭਾਸ਼ ਸੂਦ ਨੂੰ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਲਗਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ