Spiritual - Sach Kahoon Punjabi
ਪੰਛੀ-ਵਣ ਦੀ ਏਕਤਾ
ਪੰਛੀ-ਵਣ ਦੀ ਏਕਤਾ
ਪੰਛੀ-ਵਣ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ। ਸਭ ਪੰਖੇਰੂ ਆਪਸ ਵਿੱਚ ਰਲ-ਮਿਲ ਕੇ ਬੜੇ ਪ੍ਰੇਮ ਨਾਲ ਰਹਿੰਦੇ ਸਨ। ਉਹ ਆਪਸ ਵਿੱਚ ਲੜਾਈ-ਝਗੜਾ ਕਦੇ ਨਹੀਂ ਸੀ ਕਰਦੇ। ਜੇ ਕਦੇ ਮਾੜਾ-ਮੋਟਾ ਕਿਸੇ ਦਾ ਦੂਜੇ ਨਾਲ ਝਗੜਾ ਹੋ ਜਾਂਦਾ ਤਾਂ ਮੋਰ ਸਰਪੰਚ ਆਪਣੀ ਪੰਚਾਇਤ ਵਿੱਚ ਝਗੜੇ ਦਾ ਨਿਪਟਾਰਾ ਕਰਵਾ ਦਿੰਦਾ ਸੀ। ਅਜੇ ਤੱਕ ਕਾਂ ਥਾਣੇਦਾਰ ਕੋਲ ਇੱਕ ਵੀ ਲੜਾਈ-ਝਗੜੇ ਦਾ ਕੇਸ ਨਹੀਂ ਸੀ ਗਿਆ। ਜੰਗਲ ਵਿੱਚ ਮੈਨਾ ਮੈਡਮ ਨੇ ਇੱਕ ਸਕੂਲ ਖੋਲ੍ਹ ਰੱਖਿਆ ਸੀ। ਉਸ ਵਿੱਚ ਨਿੱਕੇ-ਵੱਡੇ ਬਹੁਤ ਸਾਰੇ ਪੰਛੀ ਸਿੱਖਿਆ ਹਾਸਲ ਕਰਦੇ ਸਨ।
ਮੈਨਾ ਮੈਡਮ ਬੜੇ ਪਿਆਰ ਨਾਲ ਸਭ ਨੂੰ ਵਿੱਦਿਆ ਪੜ੍ਹਾਉਂਦੀ ਸੀ। ਪਰ ਇੱਕ ਦਿਨ ਇਸ ਪੰਛੀ-ਵਣ ਵਿੱਚ ਹਲਚਲ ਮੱਚ ਗਈ। ਪੰਛੀ-ਵਣ ਵਿੱਚ ਪਤਾ ਨਹੀਂ ਕਿੱਧਰੋਂ ਇੱਕ ਲਗੜਦੀਨ ਆ ਧਮਕਿਆ ਸੀ। ਲਗੜਦੀਨ ਬੜਾ ਅਵੈੜਾ ਤੇ ਜ਼ਾਲਮ ਪੰਛੀ ਸੀ। ਉਹ ਅਨਪੜ੍ਹ ਗਵਾਰ ਤਾਂ ਸੀ ਹੀ ਪਰ ਜ਼ਾਲਮ ਅਤੇ ਕਮੀਨਾ ਵੀ ਬਹੁਤ ਸੀ। ਇੱਕ ਦਿਨ ਮੁੱਲੋ ਮੁਰਗ਼ਾਬੀ ਦੇ ਬੱਚੇ ਨੂੰ ਤਲਾਬ ਵਿੱਚੋਂ ਸਕੂਲ ਪੜ੍ਹਨ ਗਏ ਨੂੰ ਚੁੱਕ ਕੇ ਲੈ ਗਿਆ ਸੀ।
ਦੂਜੇ ਦਿਨ ਛੰਬੇ ਤਿੱਤਰ ਦਾ ਬੱਚਾ ਚੁੱਕ ਕੇ ਪੱਤਰਾ ਵਾਚ ਗਿਆ ਸੀ ਥਾਣੇਦਾਰ ਕਾਂ ਕੋਲ ਰਪਟ ਲਿਖਾਉਣ ਦੀ ਨੌਬਤ ਆ ਗਈ। ਕਾਂ ਆਪਣੇ ਸਿਪਾਹੀਆਂ ਸਮੇਤ ਕਈ ਦਿਨ ਲਗੜਦੀਨ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਥਾਣੇਦਾਰ ਕਾਂ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਗਈਆਂ। ਲਗੜਦੀਨ ਬਹੁਤ ਚਲਾਕ ਸੀ। ਉਹ ਕਿਸੇ ਵੀ ਪੰਛੀ ਨੂੰ ਇਕੱਲਾ ਵੇਖ ਕੇ ਆਪਣਾ ਕੰਮ ਕਰਦਾ ਤੇ ਛੂ-ਮੰਤਰ ਹੋ ਜਾਂਦਾ।
ਕੋਈ ਵਾਹ ਨਾ ਚੱਲਦੀ ਵੇਖ ਮੋਰ ਸਰਪੰਚ ਨੇ ਸਭ ਪੰਖੇਰੂਆਂ ਦੀ ਸਭਾ ਸੱਦ ਲਈ। ਸਭਾ ਵਿੱਚ ਸਭ ਨੇ ਆਪਣੇ-ਆਪਣੇ ਵਿਚਾਰ ਰੱਖੇ। ਘੁੱਗੀ ਆਂਟੀ ਨੇ ਕਿਹਾ ਕਿ ਕੋਈ ਪੰਛੀ ਇਕੱਲਾ ਨਾ ਘੁੰਮੇ-ਫਿਰੇ। ਗੁਟਾਰ ਚਾਚੀ ਨੇ ਕਿਹਾ ਕਿ ਲਗੜਦੀਨ ਦਾ ਜੱਦੀ ਘਰ ਪਤਾ ਕੀਤਾ ਜਾਵੇ। ਆਪਣੇ ਘਰ ਵਿੱਚੋਂ ਹੀ ਉਹ ਫੜ੍ਹਿਆ ਜਾ ਸਕਦਾ ਹੈ। ਡਾਕਟਰ ਹਰਿਆਲ ਤੋਤਾ ਘੁੱਗੀ ਅਤੇ ਗੁਟਾਰ ਦੇ ਵਿਚਾਰਾਂ ਨੂੰ ਕੱਟਦਿਆਂ ਬੋਲਿਆ, ਇਸ ਤਰ੍ਹਾਂ ਕਰਨ ਦਾ ਕੋਈ ਫਾਇਦਾ ਨਹੀਂ!
ਲਗੜਦੀਨ ਬੜਾ ਚਲਾਕ ਹੈ। ਉਹ ਆਪਣੇ ਜੱਦੀ ਘਰ ਵਿੱਚ ਸਿੱਧਾ ਨਹੀਂ ਪਹੁੰਚਦਾ ਹੋਣਾ। ਉਹ ‘ਕੱਲੇ-‘ਕਹਿਰੇ ਪੰਛੀ ਦਾ ਘਾਣ ਕਰਕੇ ਲੁਕ-ਛਿਪ ਕੇ ਜਾਂ ਚਘਾਨੀ ਦੇ ਕੇ ਆਪਣੇ ਘਰ ਪਹੁੰਚਦਾ ਹੋਵੇਗਾ। ਹੋ ਸਕਦਾ ਹੈ ਕਿ ਉਸਦੇ ਜੱਦੀ ਘਰ ਵਿੱਚ ਹੋਰ ਬਹੁਤ ਸਾਰੇ ਉਸਦੇ ਸਕੇ-ਸਬੰਧੀ ਹੋਣ। ਉਹ ਵੀ ਉਸੇ ਦਾ ਹੀ ਸਾਥ ਦੇਣਗੇ! ਰਹੀ ਗੱਲ ਇਕੱਠੇ ਝੁੰਡ ਬਣਾ ਕੇ ਰਹਿਣ ਦੀ, ਇਹ ਵੀ ਇਸ ਸਮੱਸਿਆ ਦਾ ਪੂਰਨ ਹੱਲ ਨਹੀਂ ਹੈ। ਕਦੇ ਨਾ ਕਦੇ, ਕੋਈ ਨਾ ਕੋਈ ਪੰਛੀ ਇਕੱਲਾ ਫਿਰਦਾ ਉਸ ਦੇ ਅੜਿੱਕੇ ਆ ਹੀ ਜਾਵੇਗਾ!
ਜਿਵੇਂ ਮੁੱਲੋ ਮੁਰਗ਼ਾਬੀ ਦਾ ਬੱਚਾ ਆਪਣੇ ਤਲਾਬ ਵਿੱਚੋਂ ਨਿੱਕਲ ਕੇ ਇਕੱਲਾ ਸਕੂਲ ਆਉਂਦਿਆਂ ਉਸ ਚੁੱਕ ਲਿਆ ਸੀ। ਮੈਨਾ ਮੈਡਮ ਲਗੜਦੀਨ ਦੇ ਜ਼ੁਲਮਾਂ ਤੋਂ ਬੜੀ ਦੁਖੀ ਹੋਈ ਪਈ ਸੀ। ਉਸ ਦੇ ਸਕੂਲ ਵਿੱਚ ਲਗੜਦੀਨ ਦੇ ਡਰ ਕਾਰਨ ਪੰਖੇਰੂਆਂ ਦੀ ਗਿਣਤੀ ਬਹੁਤ ਘਟ ਗਈ ਸੀ। ਉਹ ਚੁੱਪਚਾਪ ਬੈਠੀ ਸਭ ਦੇ ਵਿਚਾਰ ਸੁਣ ਰਹੀ ਸੀ। ਉਹਨੂੰ ਕਿਸੇ ਦਾ ਵੀ ਵਿਚਾਰ ਵਜ਼ਨਦਾਰ ਨਹੀਂ ਸੀ ਲੱਗ ਰਿਹਾ।ਮੋਰ ਸਰਪੰਚ ਵੀ ਅਜੇ ਤੱਕ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸੀ ਹੋ ਸਕਿਆ। ਚੁੱਪਚਾਪ ਬੈਠੀ ਮੈਨਾ ਮੈਡਮ ਨੇ ਆਪਣਾ ਇੱਕ ਵਿਚਾਰ ਪੇਸ਼ ਕੀਤਾ, ਜੋ ਮੋਰ ਸਰਪੰਚ ਸਮੇਤ ਸਭ ਨੂੰ ਪਸੰਦ ਆ ਗਿਆ। ਸਭ ਨੇ ਮੈਨਾ ਮੈਡਮ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਤਾੜੀ ਵਜਾ ਕੇ ਆਪਣੀ ਏਕਤਾ ਦਾ ਸਬੂਤ ਪੇਸ਼ ਕੀਤਾ।
ਅਗਲੇ ਦਿਨ ਮੈਨਾ ਮੈਡਮ ਦੇ ਸਕੂਲ ਵਿੱਚ ਸਭ ਪੰਛੀ ਲੁਕ ਕੇ ਬੈਠ ਗਏ। ਮੈਨਾ ਮੈਡਮ ਥੋੜ੍ਹੇ ਜਿਹੇ ਪੰਛੀ ਬੱਚਿਆਂ ਨੂੰ ਲੈ ਕੇ ਗਰਾਊਂਡ ਵਿੱਚ ਪੜ੍ਹਾਉਣ ਬੈਠ ਗਈ। ਮੁੱਲੋ ਮੁਰਗ਼ਾਬੀ ਦਾ ਦੂਸਰਾ ਬੱਚਾ ਮੈਨਾ ਮੈਡਮ ਨੇ ਥੋੜ੍ਹੀ ਦੂਰੀ ‘ਤੇ ਹੀ ਇੱਕ ਕੁਰਸੀ ਉੱਪਰ ਬਿਠਾ ਦਿੱਤਾ। ਉਸ ਦੀ ਲੱਤ ਰੱਸੀ ਪਾ ਕੇ ਕੁਰਸੀ ਨਾਲ ਬੰਨ੍ਹੀ ਹੋਈ ਸੀ। ਲਗੜਦੀਨ ਇਕੱਲਾ ਪੰਛੀ ਵੇਖ ਕੇ ਹੀ ਹਮਲਾ ਕਰਦਾ ਸੀ। ਉਸ ਨੇ ਮੁੱਲੋ ਮੁਰਗਾਬੀ ਦੇ ਬੱਚੇ ਨੂੰ ਇਕੱਲਾ ਕੁਰਸੀ ‘ਤੇ ਬੈਠਾ ਵੇਖ ਕੇ ਹਮਲਾ ਬੋਲ ਦਿੱਤਾ। ਉਸ ਨੇ ਮੁਰਗ਼ਾਬੀ ਦੇ ਬੱਚੇ ਨੂੰ ਚੁੱਕਿਆ ਤੇ ਉੱਡ ਪਿਆ। ਅਚਾਨਕ ਮੁਰਗ਼ਾਬੀ ਦੇ ਬੱਚੇ ਦੇ ਪੈਰਾਂ ਵਿੱਚ ਬੰਨ੍ਹੀ ਰੱਸੀ ਨੂੰ ਖਿੱਚ ਪੈ ਗਈ। ਉੱਪਰ ਉੱਡਦਾ ਲਗੜਦੀਨ ਬੱਚੇ ਸਮੇਤ ਧਰਤੀ ‘ਤੇ ਡਿੱਗ ਪਿਆ।
ਬੱਸ ਫਿਰ ਕੀ ਸੀ! ਸਭ ਲੁਕ ਕੇ ਬੈਠੇ ਪੰਛੀਆਂ ਨੇ ਲਗੜਦੀਨ ‘ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਨਾਲ ਲਗੜਦੀਨ ਡਾਢਾ ਹੀ ਘਬਰਾ ਗਿਆ। ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਸਭ ਪੰਛੀਆਂ ਨੇ ਮਿਲ ਕੇ ਉਸ ਨੂੰ ਆਣ ਦਬੋਚਿਆ। ਚੁੰਝਾਂ ਅਤੇ ਪੰਜਿਆਂ ਨਾਲ ਲਗੜਦੀਨ ਨੂੰ ਲਹੂ-ਲੁਹਾਣ ਕਰ ਦਿੱਤਾ। ਉਸ ਨੇ ਉੱਡ ਤਾਂ ਕੀ ਸਕਣਾ ਸੀ ਉਹ ਤਾਂ ਤੁਰਨ ਦੇ ਵੀ ਕਾਬਲ ਨਹੀਂ ਸੀ ਰਿਹਾ। ਉਸ ਦੇ ਖੰਭ ਪੁੱਟੇ ਜਾ ਚੁੱਕੇ ਸਨ।
ਉਸ ਦੀ ਇੱਕ ਲੱਤ ਵੀ ਟੁੱਟ ਗਈ ਸੀ। ਚੰਗੀ ਤਰ੍ਹਾਂ ਮੁਰੰਮਤ ਕਰਨ ਤੋਂ ਬਾਅਦ ਉਸ ਨੂੰ ਥਾਣੇਦਾਰ ਕਾਂ ਦੇ ਹਵਾਲੇ ਕਰ ਦਿੱਤਾ ਗਿਆ। ਥਾਣੇਦਾਰ ਨੇ ਉਸ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ। ਮੁੱਲੋ ਮੁਰਗ਼ਾਬੀ ਦੇ ਬੱਚੇ ਨੂੰ ਵੀ ਮਾਮੂਲੀ ਸੱਟ ਵੱਜੀ ਸੀ। ਉਸ ਨੂੰ ਡਾਕਟਰ ਹਰੀਅਲ ਤੋਤੇ ਨੇ ਆਪਣੇ ਹਸਪਤਾਲ ਵਿੱਚੋਂ ਇਲਾਜ ਕਰਵਾ ਕੇ ਠੀਕ ਕਰ ਦਿੱਤਾ ਸੀ। ਸਭ ਪੰਛੀ ਮੁਰਗ਼ਾਈ ਦੇ ਬੱਚੇ ਨੂੰ ਡਾਢਾ ਪਿਆਰ ਕਰ ਰਹੇ ਸਨ।
ਓਮਕਾਰ ਸੂਦ, ਫ਼ਰੀਦਾਬਾਦ (ਹਰਿਆਣਾ)
ਮੋ. 96540-36080
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਗਤੀ ਰਾਹੀਂ ਮਿਲਦੀ ਹੈ ਆਤਮਿਕ ਸ਼ਾਂਤੀ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆਂ ‘ਚ ਕਿਉਂ ਆਉਂਦਾ ਹੈ? ਜ਼ਿੰਦਗੀ ਦਾ ਕੀ ਮਕਸਦ ਹੈ? ਕੀ ਹਾਸਲ ਕਰਨਾ ਹੈ? ਕੀ ਖ਼ਤਮ ਕਰਨਾ ਹੈ, ਇਹ ਜਾਣਨਾ ਜ਼ਰੂਰੀ ਹੈ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਪ੍ਰਭੂ ਵੱਲੋਂ ਮਨੁੱਖੀ ਸਰੀਰ ਨੂੰ ਬਣਾਉਣ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਮਨੁੱਖੀ ਸਰੀਰ ‘ਚ ਆਈ ਹੋਈ ਆਤਮਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ, ਉਸ ਸੁਪਰੀਮ ਪਾਵਰ ਦੀ ਭਗਤੀ ਕਰੇ, ਜਿਸ ਨਾਲ ਇਸ ਮਾਤ ਲੋਕ ‘ਚ ਮਾਲਕ ਦੇ ਦਰਸ਼ਨ ਹੋ ਸਕਣ ਅਤੇ ਭਗਤੀ ਨਾਲ ਆਤਮ ਵਿਸ਼ਵਾਸ਼ ਬਣਿਆ ਰਹੇ, ਜਿਸ ਨਾਲ ਆਦਮੀ ਹਰ ਚੰਗੇ-ਨੇਕ ਖੇਤਰ ‘ਚ ਤਰੱਕੀ ਹਾਸਲ ਕਰ ਸਕੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ‘ਚ ਜਦੋਂ ਤੱਕ ਆਤਮ ਬਲ ਨਹੀਂ ਹੁੰਦਾ, ਸਭ ਕੁਝ ਹੁੰਦੇ ਹੋਏ ਵੀ ਉਹ ਕੰਗਾਲ ਹੁੰਦਾ ਹੈ ਆਤਮਿਕ-ਸ਼ਾਂਤੀ ਆਤਮ ਵਿਸ਼ਵਾਸ ਨਾਲ ਹੀ ਸੰਭਵ ਹੈ ਅਤੇ ਆਤਮਿਕ ਸ਼ਾਂਤੀ ਨਾਲ ਇਨਸਾਨ ਚੈਨ, ਸਕੂਨ ਦੀ ਜ਼ਿੰਦਗੀ ਜੀ ਲੈਂਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ-ਸ਼ਾਂਤੀ ਨਹੀਂ ਹੁੰਦੀ, ਉਹ ਕਦੇ ਵੀ ਚੈਨ, ਆਨੰਦ ਨੂੰ ਮਹਿਸੂਸ ਨਹੀਂ ਕਰ ਸਕਦੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਅੱਜ ਵੀ ਦੌੜਦਾ ਹੈ ਅਤੇ ਪਹਿਲਾਂ ਵੀ ਦੌੜਦਾ ਸੀ, ਸਿਰਫ਼ ਦੌਲਤ ਲਈ 99 ਫੀਸਦੀ ਲੋਕ ਅੱਜ ਮਾਇਆ ਲਈ ਪਾਗਲ ਹਨ ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿ੍ਰਸ਼ਟਾਚਾਰ ਹਰ ਪਾਸੇ ਨਜ਼ਰ ਆਉਂਦਾ ਹੈ ਅਤੇ ਇਨਸਾਨ ਸੋਚਦਾ ਹੈ ਕਿ ਇਸ ਨਾਲ ਉਸ ਨੂੰ ਸੁਖ ਮਿਲੇਗਾ ਪੈਸਾ ਹੈ ਤਾਂ ਸਭ ਕੁਝ ਹੈ ਅਤੇ ਪੈਸਾ ਨਹੀਂ ਤਾਂ ਕੁਝ ਵੀ ਨਹੀਂ ਪਰ ਅਸੀਂ ਬਹੁਤੇ ਅਮੀਰ ਲੋਕਾਂ ਨੂੰ ਵੇਖਿਆ ਹੈ ਜੋ ਅਮੀਰੀ ‘ਚ ਨੰਬਰ ਰੱਖਦੇ ਹਨ, ਉਨ੍ਹਾਂ ਨੂੰ ਸਤਿਸੰਗ ‘ਚ ਆ ਕੇ ਰੋਂਦੇ ਵੇਖਿਆ ਹੈ, ਕਿਉਂਕਿ ਉਹ ਬੇਚੈਨ ਹਨ ਇਹ ਸਭ ਸੰਤ ਵੀ ਕਹਿੰਦੇ ਹਨ ਕਿ ਸਾਰੀ ਤ੍ਰਿਲੋਕੀ ਦਾ ਰਾਜਾ ਵੀ ਦੁਖੀਆ ਹੈ ਜੇਕਰ ਉਸ ਅੰਦਰ ਆਤਮਿਕ-ਸ਼ਾਂਤੀ ਨਹੀਂ ਹੈ ਘਾਹ-ਫੂਸ ਦੀ ਝੌਂਪੜੀ ‘ਚ ਰਹਿਣ ਵਾਲਾ ਇਨਸਾਨ ਸੁਖੀ ਹੈ ਜਿਸ ਨੂੰ ਆਤਮਿਕ ਸ਼ਾਂਤੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਿਕ-ਸ਼ਾਂਤੀ ਸਿਮਰਨ, ਭਗਤੀ-ਇਬਾਦਤ ਨਾਲ ਪ੍ਰਾਪਤ ਹੁੰਦੀ ਹੈ ਜੋ ਲੋਕ ਚੱਲਦੇ, ਲੇਟ ਕੇ, ਬੈਠ ਕੇ, ਕੰਮ-ਧੰਦਾ ਕਰਦੇ ਹੋਏ ਮਾਲਕ ਦੀ ਭਗਤੀ ਕਰਦੇ ਹਨ, ਉਹ ਹੀ ਆਤਮਿਕ ਸ਼ਾਂਤੀ ਨਾਲ ਸਰਾਬੋਰ ਰਹਿੰਦੇ ਹਨ ਇਸ ਲਈ ਆਤਮਿਕ-ਸ਼ਾਂਤੀ ਹਾਸਲ ਜ਼ਰੂਰ ਕਰਨੀ ਚਾਹੀਦੀ ਹੈ ਇਹ ਕਿਤੇ ਬਾਹਰੋਂ ਨਹੀਂ ਖ਼ਰੀਦਣੀ ਜਿਸ ਤਰ੍ਹਾਂ ਦੁੱਧ ‘ਚ ਘਿਓ ਅਤੇ ਫੁਲਾਂ ‘ਚ ਖ਼ੁਸ਼ਬੂ, ਧਰਤੀ ‘ਚ ਪਾਣੀ ਅਤੇ ਸਰ੍ਹੋਂ ‘ਚ ਤੇਲ ਹੁੰਦਾ ਹੈ ਉਸੇ ਤਰ੍ਹਾਂ ਉਹ ਰਾਮ ਅਤੇ ਆਤਮ ਵਿਸ਼ਵਾਸ਼ ਦਾ ਟੌਨਿਕ ਹਰ ਕਿਸੇ ਦੇ ਅੰਦਰ ਹੈ, ਜਿਸ ਨੂੰ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਕਹਿੰਦੇ ਹਨ ਹੁਣ ਇਹ ਇਨਸਾਨ ‘ਤੇ ਨਿਰਭਰ ਕਰਦਾ ਹੈ ਕਿ ਇਨਸਾਨ ਉਸ ਟਾਨਿਕ ਨੂੰ ਪੀਂਦਾ ਹੈ ਜਾਂ ਇੰਝ ਹੀ ਮੌਤ ਦੇ ਸਮੇਂ ਆਪਣੇ ਨਾਲ ਹੀ ਲੈ ਜਾਂਦਾ ਹੈ, ਕਿਉਂਕਿ ਜੇਕਰ ਉਸ ਟਾਨਿਕ ਨੂੰ ਪੀਓ ਤਾਂ ਇੱਥੇ ਹੀ ਨਹੀਂ ਸਗੋਂ ਦੋਵਾਂ ਜਹਾਨਾਂ ‘ਚ ਖੁਸ਼ੀਆਂ ਮਿਲਦੀਆਂ ਹਨ ਇਸ ਲਈ ਹਰ ਕਿਸੇ ਨੂੰ ਆਪਣੇ ਅੰਦਰ ਦਾ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਚੱਖਣਾ ਚਾਹੀਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਅੰਮ੍ਰਿਤ, ਹਰੀ ਰਸ, ਆਬੋ ਹਯਾਤ ਚੱਖਣ ਲਈ ਕੁਝ ਵੀ ਨਹੀਂ ਛੱਡਣਾ ਪੈਂਦਾ ਕੋਈ ਘਰ-ਬਾਰ, ਨੌਕਰੀ ਨਹੀਂ ਛੱਡਣੀ ਪੈਂਦੀ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿਉਂਕਿ ਜਦੋਂ ਭਗਵਾਨ ਪੈਸਾ ਨਹੀਂ ਲੈਂਦੇ ਤਾਂ ਸੰਤ ਕਿਉਂ ਲੈਣ ਇਸ ਲਈ ਕਿਸੇ ਪੈਸੇ, ਚੜ੍ਹਾਵੇ ਦੀ ਲੋੜ ਨਹੀਂ ਲੋੜ ਹੈ ਤਾਂ ਸਿਰਫ਼ ਹਿਰਦਾ ਪਾਕ-ਪਵਿੱਤਰ ਕਰਨ ਦੀ, ਆਪਣਾ ਸ਼ੁੱਧੀਕਰਨ ਕਰਨ ਦੀ ਜੇਕਰ ਅੰਦਰੋਂ ਸ਼ੁੱਧੀਕਰਨ ਹੈ, ਵਿਚਾਰ ਪਵਿੱਤਰ ਹਨ ਤਾਂ ਤੁਸੀਂ ਪਰਮ ਪਿਤਾ ਪਰਮਾਤਮਾ ਦੇ ਹਰੀ ਰਸ ਨੂੰ ਚੱਖ਼ ਸਕਦੇ ਹੋ ਅਤੇ ਉਸ ਨੂੰ ਚੱਖਣ ਨਾਲ ਮਾਲਕ ਦੇ ਨੂਰੀ ਸਵਰੂਪ ਦੇ ਦਰਸ਼ਨ ਸ਼ੁਰੂ ਹੋ ਜਾਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਆਤਮਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੇ ਰੰਗ ਵਿਚ ਰੰਗੀ ਜਾਂਦੀ ਹੈ, ਜਿਸ ‘ਤੇ ਸਤਿਗੁਰੂ, ਮੁਰਸ਼ਿਦੇ-ਕਾਮਿਲ ਦੇ ਪਿਆਰ-ਮੁਹੱਬਤ ਦੀ ਮੋਹਰ ਲੱਗ ਜਾਂਦੀ ਹੈ, ਜੋ ਰਾਮ-ਨਾਮ ਵਿਚ ਪਰਮਾਨੰਦ ਹਾਸਲ ਕਰਨ ਲੱਗਦੀ ਹੈ, ਉਹ ਜੀਵ ਆਤਮਾ ਕਦੇ ਵੀ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਭੁੱਲਦੀ ਉਸਦੇ ਅੰਤਰ ਹਿਰਦੇ ਵਿੱਚ ਆਪਣੇ ਮਾਲਕ ਦੇ ਪਿਆਰ-ਮੁਹੱਬਤ ਦੀ ਅਮਿੱਟ ਛਾਪ ਹੁੰਦੀ ਹੈ ਜੋ ਕਦੇ ਮਿਟ ਨਹੀਂ ਸਕਦੀ ਉਸ ਨੂੰ ਉਹ ਖੁਸ਼ੀਆਂ ਮਿਲਦੀਆਂ ਹਨ ਜੋ ਸੰਸਾਰ ਵਿੱਚ ਖਰੀਦਣ ਨਾਲ ਵੀ ਨਹੀਂ ਮਿਲ ਸਕਦੀਆਂ ਮਾਲਕ ਨਾਲ ਪਿਆਰ-ਮੁਹੱਬਤ ਕਰਨ ਵਾਲੀ ਜੀਵ ਆਤਮਾ ਨੂੰ ਉਹ ਅਲੌਕਿਕ ਖੁਸ਼ੀ ਮਿਲਦੀ ਹੈ, ਜਿਸ ਦਾ ਲਿਖ ਕੇ, ਬੋਲ ਕੇ, ਗਾ ਕੇ ਵਰਣਨ ਨਹੀਂ ਕੀਤਾ ਜਾ ਸਕਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਮਾਲਕ ਨੂੰ ਯਾਦ ਕਰਦੇ ਹਨ, ਮਾਲਕ ਦੀ ਭਗਤੀ-ਇਬਾਦਤ ਕਰਦੇ ਹਨ, ਉਨ੍ਹਾਂ ਨੂੰ ਮਾਲਕ ਹਮੇਸ਼ਾ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ ਅਤੇ ਉਸ ਨੂੰ ਖੁਸ਼ੀਆਂ ਨਾਲ ਹਮੇਸ਼ਾ ਨਿਵਾਜਦੇ ਰਹਿੰਦੇ ਹਨ ਉਨ੍ਹਾਂ ਦੇ ਪਹਾੜ ਵਰਗੇ ਭਿਆਨਕ ਕਰਮ ਨੂੰ ਕੰਕਰ ਵਿਚ ਬਦਲ ਦਿੰਦੇ ਹਨ ਉਨ੍ਹਾਂ ਨੂੰ ਉਹ ਤਮਾਮ ਖੁਸ਼ੀਆਂ ਬਖ਼ਸ਼ਦੇ ਹਨ, ਜਿਨ੍ਹਾਂ ਦੇ ਉਹ ਕਾਬਿਲ ਹੁੰਦੇ ਹਨ ਜਾਂ ਕਾਬਿਲ ਨਹੀਂ ਵੀ ਹੁੰਦੇ ਤਾਂ ਵੀ ਰਹਿਮੋ- ਕਰਮ ਕਰ ਦਿੰਦੇ ਹਨ ਅਜਿਹੇ ਪਰਮ ਪਿਤਾ, ਸਤਿਗੁਰੂ, ਮੌਲਾ ਨੂੰ ਜੀਵ ਕਿਵੇਂ ਭੁਲਾ ਸਕਦਾ ਹੈ ਪਰ ਜੋ ਭੁੱਲ ਜਾਂਦਾ ਹੈ, ਉਹ ਇਨਸਾਨ ਨਹੀਂ ਹੋ ਸਕਦਾ ਸਗੋਂ ਉਹ ਸ਼ੈਤਾਨ ਬਣ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨੀਅਤ ਇਹੀ ਕਹਿੰਦੀ ਹੈ ਕਿ ਜੇਕਰ ਕੋਈ ਤੁਹਾਨੂੰ ਪਿਆਰ-ਮੁਹੱਬਤ ਨਾਲ ਨਿਵਾਜਦਾ ਹੈ ਤਾਂ ਤੁਸੀਂ ਉਸਦੇ ਗੁਣਗਾਨ ਗਾਓ ਮਾਤਾ-ਪਿਤਾ ਦਾ ਕਰਜ਼ਾ ਚੁਕਾਉਣਾ ਬਹੁਤ ਮੁਸ਼ਕਿਲ ਹੈ ਫਿਰ ਵੀ ਉਨ੍ਹਾਂ ਦੀ ਸੇਵਾ ਕਰਕੇ ਕਰਜ਼ਾ ਚੁਕਾਇਆ ਜਾ ਸਕਦਾ ਹੈ ਪਰ ਗੁਰੂ, ਪੀਰ-ਫ਼ਕੀਰ ਦਾ ਕਰਜ਼ਾ ਜੀਵ ਕਿਵੇਂ ਉਤਾਰੇਗਾ? ਜੋ ਜਨਮਾਂ-ਜਨਮਾਂ ਦੇ ਆਵਾਗਮਨ ਦੇ ਚੱਕਰ ‘ਚੋਂ ਕੱਢ ਦਿੰਦਾ ਹੈ ਅਤੇ ਪਰਮ ਪਿਤਾ ਪਰਮਾਤਮਾ ਨਾਲ ਮਿਲਾ ਦਿੰਦਾ ਹੈ, ਜਿਉਂਦੇ-ਜੀਅ ਤਮਾਮ ਗ਼ਮ, ਚਿੰਤਾ, ਟੈਨਸ਼ਨਾਂ ਨੂੰ ਮਿਟਾ ਦਿੰਦਾ ਹੈ
ਆਪ ਜੀ ਨੇ ਫ਼ਰਮਾਇਆ ਕਿ ਜਦੋਂ ਤੱਕ ਬੱਚਾ ਛੋਟਾ ਹੁੰਦਾ ਹੈ ਤਾਂ ਉਸਦੀ ਮਾਂ ਦਾ ਧਿਆਨ ਚੌਵੀ ਘੰਟੇ ਆਪਣੇ ਬੱਚੇ ਵੱਲ ਹੀ ਰਹਿੰਦਾ ਹੈ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ, ਹੱਥਾਂ-ਪੈਰਾਂ ਨਾਲ ਚੱਲਣਾ ਸਿੱਖਦਾ ਹੈ ਤਾਂ ਵੀ ਮਾਂ ਦਾ ਧਿਆਨ ਉਸੇ ਵਿਚ ਰਹਿੰਦਾ ਹੈ ਫਿਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ ਤਾਂ ਬੱਚਾ ਵੀ ਮਾਂ ਤੋਂ ਕੰਨੀ ਕਤਰਾਉਂਦਾ ਹੈ ਅਤੇ ਮਾਂ ਵੀ ਓਨਾ ਧਿਆਨ ਨਹੀਂ ਰੱਖਦੀ ਜਿੰਨਾ ਪਹਿਲਾਂ ਰੱਖਦੀ ਸੀ ਪਰ ਇੱਕ ਮੁਰੀਦ, ਸ਼ਿਸ਼ ਤਾਂ ਆਪਣੇ ਸਤਿਗੁਰੂ ਲਈ ਛੋਟਾ ਜਿਹਾ ਬੱਚਾ ਹੀ ਹੁੰਦਾ ਹੈ ਕੀ ਪਤਾ ਕਦੋਂ ਫ਼ਿਸਲ ਜਾਵੇ, ਇਸ ਲਈ ਉਹ ਹਮੇਸ਼ਾ ਆਪਣੇ ਸ਼ਿਸ਼ ਦੀ ਬਾਂਹ ਫੜ ਕੇ ਰੱਖਦੇ ਹਨ ਤਾਂ ਕਿ ਉਹ ਰਾਮ-ਨਾਮ ਨਾਲ ਜੁੜਿਆ ਰਹੇ, ਕਿਤੇ ਬੁਰਾਈਆਂ ਵਿਚ ਨਾ ਫ਼ਿਸਲ ਜਾਵੇ ਇਸ ਲਈ ਉਹ ਹਮੇਸ਼ਾ ਆਪਣੇ ਬੱਚੇ ਦੀ ਬਾਂਹ ਫੜ ਕੇ ਰੱਖਦੇ ਹਨ ਸਤਿਗੁਰੂ ਲਈ ਸਾਰੇ ਮੁਰੀਦ ਆਪਣੇ ਬੱਚਿਆਂ ਵਾਂਗ ਹੁੰਦੇ ਹਨ, ਦਿਸਣ ਵਿਚ ਚਾਹੇ ਉਸਦੀ ਸਫੈਦ ਦਾੜ੍ਹੀ ਹੀ ਕਿਉਂ ਨਾ ਹੋਵੇ ਪਰ ਪੀਰ-ਫ਼ਕੀਰ ਲਈ ਇੱਕ ਮੁਰੀਦ ਆਪਣੇ ਛੋਟੇ ਬੱਚੇ ਤੋਂ ਵਧ ਕੇ ਕੁਝ ਨਹੀਂ ਹੁੰਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨਕਿ ਸੰਤ ਆਪਣੇ ਬੱਚੇ ਲਈ ਹਰ ਵਕਤ ਮਾਲਕ ਅੱਗੇ ਇਹੀ ਦੁਆ ਕਰਦੇ ਹਨ ਕਿ ਹੇ ਮਾਲਕ! ਕਿਤੇ ਇਹ ਡਿੱਗ ਨਾ ਜਾਵੇ, ਇਸਦੀ ਸੰਭਾਲ ਕਰਨਾ ਇਸ ਨੂੰ ਸਹਾਰਾ ਦੇ, ਇਸ ਦਾ ਮਨ ਹਾਵੀ ਹੋ ਰਿਹਾ ਹੈ ਹੇ ਪਰਵਰਦਿਗਾਰ! ਇਸ ਨੂੰ ਸ਼ਕਤੀ ਦੇ, ਤਾਕਤ ਦੇ ਤਾਂ ਕਿ ਇਹ ਮਨ ਨਾਲ ਲੜ ਸਕੇ, ਤੇਰੀ ਯਾਦ ਵਿਚ ਲੱਗੇ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇ ਤਾਂ ਸੰਤ ਹਰ ਸਮੇਂ ਮਾਲਕ ਅੱਗੇ ਆਪਣੇ ਮੁਰੀਦਾਂ ਲਈ, ਸਾਰੀ ਦੁਨੀਆਂ ਲਈ ਦੁਆ ਕਰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
22780 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਸਰਸਾ:ਸਤਿਸੰਗ ‘ਚ ਆਉਣਾ ਬਹੁਤ ਵੱਡੀ ਗੱਲ ਹੈ ਭਾਗਾਂਵਾਲੇ ਹੁੰਦੇ ਹਨ ਉਹ ਜੋ ਸਤਿਸੰਗ ‘ਚ ਚੱਲ ਕੇ ਆਉਂਦੇ ਹਨ ਬਚਨਾਂ ‘ਤੇ ਅਮਲ ਕਮਾ ਕੇ ਹੋਰ ਭਾਗਾਂਵਾਲੀ ਬਣ ਜਾਂਦੇ ਹਨ । ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਵਿਸ਼ਾਲ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ। ਇਸ ਦੌਰਾਨ 22780 ਵਿਅਕਤੀਆਂ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਸਮਾਜਿਕ ਬੁਰਾਈਆਂ ਨੂੰ ਤਿਆਗਣ ਦਾ ਪ੍ਰਣ ਲਿਆ।
ਰੂਹਾਨੀ ਸਤਿਸੰਗ ‘ਚ ਪਹੁੰਚੇ ਲੱਖਾਂ ਸ਼ਰਧਾਲੂ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਕਲਿਯੁਗ ਦਾ ਦੌਰ ਹੈ, ਜਿਸ ‘ਚ ਇਨਸਾਨ ਮਨਮਤੇ ਜ਼ਿਆਦਾ ਚੱਲਦਾ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ  ਇਨ੍ਹਾਂ ਸਭ ਨੇ ਇਨਸਾਨ ਨੂੰ ਆਪਣਾ ਗੁਲਾਮ ਬਣਾ ਰੱਖਿਆ ਹੈ । ਅੱਜ ਇਨਸਾਨ ਵਿਸ਼ੇ ਵਿਕਾਰਾਂ ‘ਚ ਸਮਾਂ ਲਾਉਂਦਾ ਹੈ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ‘ਚ ਸਮਾਂ ਲਾਉਂਦਾ ਹੈ।  ਝੂਠ ਬੋਲਣਾ ਉਸ ‘ਚ ਸਮਾਂ ਲਾਉਂਦਾ ਹੈ, ਚੁਗਲੀਆਂ, ਨਿੰਦਾ, ਗਪ ਮਾਰਨਾ ਇਹ ਅੱਜ ਕੱਲ੍ਹ ਆਮ ਗੱਲ ਹੋ ਗਈ ਹੈ।
ਇਸ ਕਲਿਯੁਗ ‘ਚ ਸਭ ਤੋਂ ਮੁਸ਼ਕਲ ਹੈ ਰਾਮ ਦੇ ਨਾਮ ‘ਚ ਬੈਠਣਾ ਰਾਮ ਦੇ ਨਾਮ ਦਾ ਜਾਪ ਕਰਨਾ ਦਸ ਮਿੰਟ ਵੀ ਜੇਕਰ ਪ੍ਰਭੂ ਦਾ ਨਾਮ ਲੈਣਾ ਪੈ ਜਾਵੇ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਬਹੁਤ ਸਾਰਾ ਬੋਝ ਉਠਾ ਲਿਆ ਹੋਵੇ, ਇੰਜ ਲੱਗਦਾ ਹੈ ਕਿ ਜਿਵੇਂ  ਬਹੁਤ ਵੱਡੀ ਕੁਰਬਾਨੀ ਦੇ ਦਿੱਤੀ ਹੋਵੇ । ਦੁਨੀਆ ਦੀਆਂ ਤਮਾਮ ਗੱਲਾਂ ਮਸਾਲੇਦਾਰ ਲੱਗਦੀਆਂ ਹਨ, ਪਰ ਰਾਮ-ਨਾਮ ਦੀ ਗੱਲ ਅਲੁਨੀਸੀਲ ਦੀ ਤਰ੍ਹਾਂ ਲੱਗਦੀ ਹੈ ਕਿ ਇਹ ਤਾਂ ਬਕਬਕਾ ਸਮਾਨ ਹੈ, ਪਰ ਤੁਸੀਂ ਨਹੀਂ ਜਾਣਦੇ ਕਈ ਬਕਬਕੀ ਚੀਜ਼ਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।  ਉਦਾਹਰਨ : ਅਵੋਕਾੜੋ ਇੱਕ ਫ਼ਲ ਆਇਆ ਹੈ ਬੜਾ ਹੀ ਬਕਬਕਾ ਹੈ ਪਰ ਕਹਿੰਦੇ ਹਨ ਕਿ ਉਹ ਫ਼ਲ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਕੁਨੇਨ ਬਹੁਤ ਕੌੜੀ ਹੁੰਦੀ ਹੈ ਪਰ ਸਿਹਤ ਲਈ ਬਹੁਤ ਹੀ ਚੰਗੀ ਹੁੰਦੀ ਹੈ । ਨਿੰਮ ਦੀ ਦਾਤਣ ਬਹੁਤ ਕੌੜੀ ਹੁੰਦੀ ਹੈ ਪਰ ਦੰਦਾਂ ਦੇ ਨਾਲ ਮੂੰਹ ਦੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਦਿਵਾ ਦਿੰਦੀ ਹੈ । ਨਿੰਮ, ਕਰੇਲਾ, ਜਾਮਨ, ਮੇਥੀ ਇਹ ਅਜਿਹੀ ਚੀਜ਼ਾਂ ਹਨ, ਜਿਸ ਨੂੰ ਕੋਈ ਖਾਣਾ ਪਸੰਦ ਨਹੀਂ ਕਰੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਚੀਜ਼ਾਂ ਸਰੀਰ ਸਿਹਤ ਲਈ ਕਿੰਨੀਆਂ ਲਾਹੇਵੰਦ ਹਨ ਤੇ ਪੁਰਾਤਣ ‘ਚ ਲੋਕ ਇਨ੍ਹਾਂ ਨੂੰ ਖਾਇਆ ਕਰਦੇ ਸਨ।
ਪਿੰਡਾਂ ‘ਚ ਬਹੁਤ ਚੰਗਾ ਜਿਹਾ ਫ਼ਲ ਹੁੰਦਾ ਹੈ ਨਿੰਮ ਦੀ ਨਿਮੌਲੀ ਨਿੰਮ ਦੇ ਬੀਜ ਲੱਗਦੇ ਹਨ, ਪਹਿਲਾਂ ਉਹ ਹਰੇ ਰੰਗ ਦੀ ਹੁੰਦੀ ਹੈ ਤੇ ਫਿਰ ਬਾਅਦ ‘ਚ ਪੀਲੀ ਰੰਗ ਦੀ ਹੋ ਜਾਂਦੀ ਹੈ।  ਫਿਰ ਹਲਕਾ ਜਿਹਾ ਸੰਤਰਾ ਰੰਗ ਹੋ ਜਾਂਦਾ ਹੈ ਤਾਂ ਜਦੋਂ ਨਿਮੌਲੀ ਦਾ ਰੰਗ ਜਦੋਂ ਪੀਲਾ ਜਾਂ ਸੰਤਰਾ ਹੁੰਦਾ ਹੈ, ਉਦੋਂ ਉਹ ਖਾ ਲਈ ਜਾਂ ਚੂਸ ਲਈ ਜਾਵੇ ਤਾਂ ਉਹ ਬਹੁਤ ਹੀ ਮਿੱਠੀ ਹੁੰਦੀ ਹੈ ਤੇ ਬੜੀ ਹੀ ਗੁਣਕਾਰੀ ਹੁੰਦੀ ਹੈ ਤਾਂ ਕਹਿਣ ਦਾ ਭਾਵ ਹਰ ਮਿੱਠੀ ਚੀਜ਼ ਫਾਇਦੇਮੰਦ ਨਹੀਂ ਹੁੰਦੀ ਤੇ ਹਰ ਕੌੜੀ ਚੀਜ਼ ਨੁਕਸਾਨਦਾਇਕ ਨਹੀਂ ਹੁੰਦੀ। ਮਿੱਠੇ ‘ਚ ਖੰਡ ਹੈ ਤੇ ਹੁਣ ਡਾਕਟਰ ਮੰਨਣ ਲਗੇ ਹਨ ਕਿ ਖੰਡ ਸਭ ਤੋਂ ਘਾਤਕ ਹੈ, ਨਮਕ ਹੈ  ਉਹ ਵੀ ਸਭ ਤੋਂ ਘਾਤਕ ਹੈ ਤੇ ਤੁਸੀਂ ਨਮ ਮਿਰਚ ਵਾਲੀਆਂ ਗੱਲਾਂ ਹੀ ਪਸੰਦ ਕਰਦੇ ਹੋ । ਜਦੋਂ ਖਾਣ-ਪੀਣ ‘ਚ ਨਮਕ ਮਿਰਚ ਘਾਤਕ ਹੈ ਤਾਂ ਜੋ ਗੱਲਾਂ ਵੀ ਨਮਕ ਮਿਰਚ ਵਾਲੀਆਂ ਹੁੰਦੀਆਂ ਹਨ, ਉਹ ਵੀ ਓਨੀਆਂ ਹੀ ਘਾਤਕ ਹਨ।  ਚੁੰਗਲੀ ਕਰਦੇ ਹੋ, ਇੱਕ ਤਰ੍ਹਾਂ ਨਾਲ ਤੁਸੀਂ ਦੂਜਿਆਂ ਦੀ ਮੈਲ ਧੋਦੇ ਹੋ, ਇੱਕ ਤਰ੍ਹਾਂ ਨਾਲ ਤੁਸੀਂ ਦੂਜਿਆਂ ਦੀਆਂ ਬੁਰਾਈਆਂ ਆਪਣੇ ਆਪ ‘ਚ ਪ੍ਰਵੇਸ਼ ਕਰਨ ਦਾ ਮੌਕਾ ਦਿੰਦੇ ਹੋ, ਇਸ ਲਈ ਨਿੰਦਾ ਚੁਗਲੀ ਕਦੇ ਵੀ ਨਹੀਂ ਕਰਨੀ ਚਾਹੀਦੀ।
ਮਾਨਵਤਾ ਭਲਾਈ ਦੀ ਮਾਲਾ ‘ਚ ਜੁੜਿਆ 131 ਵਾਂ ਅਨਮੋਲ ਰਤਨ
ਹੁਣ ਹਰ ਉਤਸਵ ‘ਤੇ ਹੋਵੇਗੀ ਕਾਓ ਮਿਲਕ ਪਾਰਟੀ
ਗਊ ਮਾਤਾ ਦੀ ਸੁਰੱਖਿਆ ਦੇ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਰੂਹਾਨੀ ਸਤਿਸੰਗ ਦੌਰਾਨ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਪਰਿਵਾਰ ‘ਚ ਖੁਸ਼ੀ ਮੌਕੇ ਵਿਆਹ-ਸ਼ਾਦੀ, ਜਨਮਦਿਨ,  ਵਰ੍ਹੇਗੰਢ ਆਦਿ ‘ਤੇ ਕਾਊ ਮਿਲਕ ਪਾਰਟੀ ਕੀਤੀ ਜਾਵੇ । ਇਸ ‘ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਸ ਮੁਹਿੰਮ ‘ਚ ਵਧ-ਚੜ੍ਹ ਕੇ ਸਹਿਯੋਗ ਕਰਨ ਦਾ ਪ੍ਰਣ ਲਿਆ ਡੇਰਾ ਸੱਚਾ ਸੌਦਾ ਨੇ ਇਸ ਕਾਰਜ ਨੂੰ 131 ਵੇਂ ਮਾਨਵਤਾ ਭਲਾਈ ਕਾਰਜ ਵਜੋਂ ਅਪਣਾਇਆ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਲਈ ਹੁਣ ਤੋਂ ਪਹਿਲਾਂ 130 ਕਾਰਜ ਜ਼ੋਰ-ਸ਼ੋਰ ਨਾਲ ਚਲਾਏ ਜਾ ਰਹੇ ਹਨ ।  ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਫਰਮਾਇਆ ਕਿ ਪਰਿਵਾਰ ‘ਚ ਬੱਚੇ ਦੇ ਜਨਮ ਦਿਨ ‘ਤੇ, ਵਿਆਹ ਦੌਰਾਨ ਅਤੇ ਹੋਰ ਅਜਿਹੇ ਉਤਸਵ ‘ਚ ਕਾਓ ਮਿਲਕ ਪਾਰਟੀ ਕੀਤੀ ਜਾਵੇ ਤਾਂ ਇਸ ਨਾਲ ਗਊ ਮਾਤਾ ਦਾ ਹੋਰ ਸਨਮਾਨ ਵਧੇਗਾ ਗਾਓ ਦੇ ਦੁੱਧ ਨੂੰ ਅਜਿਹੇ ਮੌਕਿਆਂ ‘ਤੇ ਆਈਸਕ੍ਰੀਮ, ਮਲਾਈ, ਮੱਖਣ ਤੇ ਹੋਰ ਪਕਵਾਨ ਵਜੋਂ ਵੀ ਵਰਤਿਆ ਜਾ ਸਕਦਾ ਹੈ।
4 ਪੀੜਤਾਂ ਨੂੰ 3.5 ਲੱਖ ਰੁਪਏ ਦੀ ਆਰਥਿਕ ਮੱਦਦ
ਰੂਹਾਨੀ ਸਤਿਸੰਗ ‘ਚ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਲਾਈ ਫੰਡ ‘ਚੋਂ ਰਵਿੰਦਰ ਸਿੰਘ ਭਵਾਨੀਗੜ੍ਹ (ਪੰਜਾਬ) ਨੂੰ ਖੁਦ ਦੇ ਇਲਾਜ ਲਈ ਇੱਕ ਲੱਖ ਰੁਪਏ, ਹਰਦੀਪ ਕੌਰ ਬਲਾਕ ਦਿੜ੍ਹਬਾ (ਪੰਜਾਬ) ਨੂੰ ਪਤੀ ਦੇ ਇਲਾਜ ਲਈ ਇੱਕ ਲੱਖ ਰੁਪਏ, ਗੁਰਪ੍ਰੀਤ ਕੌਰ, ਬਲਾਕ ਭਵਾਨੀਗੜ੍ਹ (ਪੰਜਾਬ) ਨੂੰ ਸਿੱਖਿਆ ਲਈ ਇੱਕ ਲੱਖ ਰੁਪਏ ਤੇ ਅਜ਼ਾਦ, ਹਿਸਾਰ ਨੂੰ ਪਤਨੀ ਦੇ ਇਲਾਜ ਲਈ 50 ਹਜ਼ਾਰ ਰੁਪਏ ਦੇ ਚੈੱਕ ਪ੍ਰਦਾਨ ਕੀਤੇ।
ਅਪਾਹਿਜ਼ਾਂ ਨੂੰ ਦਿੱਤੀ ਟਰਾਈਸਾਈਕਲ
ਰੂਹਾਨੀ ਸਤਿਸੰਗ ਦੌਰਾਨ ਡੇਰਾ ਸੱਚਾ ਸੌਦਾ ਦੇ 131 ਮਾਨਵਤਾ ਭਲਾਈ ਕਾਰਜਾਂ ‘ਚੋਂ ਸਾਥੀ ਮੁਹਿੰਮ ਤਹਿਤ ਅਪਾਹਿਜ਼ ਹਰਜਿੰਦਰ ਕੌਰ ਤੇ ਰਮੇਸ਼ ਕੁਮਾਰ, ਜ਼ਿਲ੍ਹਾ ਸਰਸਾ ਨੂੰ ਟਰਾਈਸਾਈਕਲ ਦਿੱਤੀ ਗਈ।
7 ਪਰਿਵਾਰਾਂ ਨੂੰ ਸੌਂਪੀ ਮਕਾਨ ਦੀ ਚਾਬੀ
ਪੂਜਨੀਕ ਗੁਰੂ ਜੀ ਨੇ ਸਤਿਸੰਗ ਦੌਰਾਨ 7 ਲੋੜਵੰਦ ਵਿਧਵਾ ਸਾਵਿਤਰੀ, ਪਟੌਦੀ ਜ਼ਿਲ੍ਹਾ ਗੁਰੂਗ੍ਰਾਮ, ਵਿਧਵਾ ਬਬਲੀ ਇੰਸਾਂ (ਗੁਰੂਗ੍ਰਾਮ), ਵਿਧਵਾ ਸੀਮਾ ਇੰਸਾਂ, ਬਲਾਕ ਕੋਟਕਪੂਰਾ (ਪੰਜਾਬ), ਕਾਲੂ ਇੰਸਾਂ, ਬਲਾਕ ਨਾਥੂਸਰੀ ਕਲਾਂ (ਸਰਸਾ), ਧਰਮਪਾਲ ਇੰਸਾਂ, ਬਲਾਕ ਬੁਢਲਾਡਾ (ਮਾਨਸਾ), ਨਿਰਭੈਅ ਇੰਸਾਂ, ਬਲਾਕ ਸ਼ੇਰਪੁਰ (ਸੰਗਰੂਰ) ਤੇ ਸੰਦੀਪ ਕੁਮਾਰ, ਬਲਾਕ ਬਰਨਾਲਾ (ਪੰਜਾਬ) ਨੂੰ ਸਾਧ-ਸੰਗਤ ਵੱਲੋਂ ਬਣਾਏ ਗਏ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ।
ਬਣੀ ਭਗਤ ਵੀਰਾਂਗਣਾ ਗਾਜੀ
ਰੂਹਾਨੀ ਸਤਿਸੰਗ ਦੌਰਾਨ ਸੁਖਮਿੰਦਰ ਕੌਰ ਇੰਸਾਂ, ਸ੍ਰੀ ਮੁਕਤਸਰ ਸਾਹਿਬ ਨੇ  ਭਗਤ ਵੀਰਾਂਗਣਾ ਗਾਜੀ ਬਣਨ ਦਾ ਪ੍ਰਣ ਲਿਆ ਇਸ ਦੇ ਨਾਲ ਹੀ ਭਗਤ ਵੀਰਾਂਗਣਾ ਗਾਜੀ ਦੀ ਗਿਣਤੀ 6 ਪਹੁੰਚ ਗਈ  ਜ਼ਿਕਰਯੋਗ ਹੈ ਕਿ ਇਹ ਉਹ ਲੜਕੀਆਂ ਹਨ, ਜੋ ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ ਅਪਾਹਿਜ਼, ਵਿਧੁਰ ਤੇ ਸਰੀਰਕ ਪੱਖੋਂ ਅਪਾਹਿਜ਼ ਹੋਣ ਵਾਲੇ ਨੌਜਵਾਨਾਂ ਨਾਲ ਵਿਆਹ ਕਰਨ ਲਈ ਤਿਆਰ ਹਨ।
ਬਾਪ-ਬੇਟੀ ਦੀ ਜੋੜੀ ਨੇ ਕੀਤਾ 1.50 ਲੱਖ ਰੁਪਏ ਦਾ ਪਰਮਾਰਥ
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ (ਬਾਪ-ਬੇਟੀ ਦੀ ਜੋੜੀ) ਨੇ ਆਪਣੀ ਨੇਕ ਕਮਾਈ ਵਿੱਚੋਂ ਮਾਨਵਤਾ ਭਲਾਈ ਕਾਰਜ ਲਈ ਡੇਢ ਲੱਖ ਰੁਪਏ ਦਾ ਪਰਮਾਰਥ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।