North India - Sach Kahoon Punjabi
Weather Alert: ਇੱਕ ਵਾਰ ਫਿਰ ਠੰਢਾ ਹੋਵੇਗਾ ਮੌਸਮ, ਇਸ ਦਿਨ ਤੱਕ ਤੇਜ਼ ਹਵਾਵਾਂ ਤੇ ਮੀਂਹ ਦਾ ਅਲਰਟ ਜਾਰੀ
14 ਫਰਵਰੀ ਤੱਕ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਹੋਇਆ ਜਾਰੀ | Weather Alert
ਨਵੀਂ ਦਿੱਲੀ (ਏਜੰਸੀ)। ਇਨ੍ਹੀਂ ਦਿਨੀਂ ਦਿੱਲੀ ਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ’ਚ ਮੌਸਮ ਖੁਸ਼ਕ ਬਣਿਆ ਹੋਇਆ ਹੈ, ਜਿਸ ਕਾਰਨ ਠੰਢ ਦਾ ਪ੍ਰਭਾਵ ਘੱਟ ਹੋਇਆ ਹੈੇ। ਦਿਨ ਵੇਲੇ ਤੇਜ਼ ਧੁੱਪ ਕਾਰਨ ਮੌਸਮ ’ਚ ਰਾਹਤ ਮਿਲੀ ਹੈ ਤੇ ਠੰਢੀਆਂ ਹਵਾਵਾਂ ਦੇ ਰੁਕਣ ਨਾਲ ਵੀ ਠੰਢ ਕਾਫ਼ੀ ਘੱਟ ਗਈ ਹੈ। ਨਤੀਜੇ ਵਜੋਂ, ਰਾਤ ਨੂੰ ਠੰਢ ਤੋਂ ਰਾਹਤ ਮਿਲਦੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੌਸਮ ਸਾਫ਼ ਰਹੇਗਾ, ਹਾਲਾਂਕਿ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਢ ਮਹਿਸੂਸ ਕੀਤੀ ਜਾ ਸਕਦੀ ਹੈ। ਅੱਜ ਦਿੱਲੀ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 28 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਯੂਪੀ ਦੇ ਕਈ ਸ਼ਹਿਰਾਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਇਹ ਖਬਰ ਵੀ ਪੜ੍ਹੋ : Jasprit Bumrah: ਬੁਮਰਾਹ ਦੀ ਫਿਟਨੈਸ ’ਤੇ ਕੰਮ ਕਰ ਰਹੇ 3 ਮਾਹਿਰ, ਬੈਂਗਲੁਰੂ ’ਚ ਰਿਹੈਬ ਜਾਰੀ
ਉੱਤਰੀ ਭਾਰਤ ਦਾ ਮੌਸਮ ਤੇ ਪੱਛਮੀ ਗੜਬੜੀ ਦਾ ਪ੍ਰਭਾਵ | Weather Alert
ਉੱਤਰੀ ਭਾਰਤ ’ਚ ਠੰਢ ਦਾ ਪ੍ਰਭਾਵ ਹੁਣ ਹੌਲੀ-ਹੌਲੀ ਘੱਟ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਪੱਛਮੀ ਗੜਬੜੀ ਕਾਰਨ, 10 ਤੋਂ 12 ਫਰਵਰੀ ਵਿਚਕਾਰ ਹਿਮਾਲੀਅਨ ਖੇਤਰਾਂ ’ਚ ਮੀਂਹ ਪੈ ਸਕਦਾ ਹੈ, ਜਿਸ ਨਾਲ ਮੈਦਾਨੀ ਇਲਾਕਿਆਂ ਦਾ ਮੌਸਮ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸ ਦੌਰਾਨ ਤੂਫਾਨ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ 14 ਫਰਵਰੀ ਤੱਕ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਤੇ ਆਉਣ ਵਾਲੇ ਦਿਨਾਂ ’ਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਬਿਹਾਰ ਤੇ ਰਾਜਸਥਾਨ ’ਚ ਗਰਮੀ ਵਧਣ ਦੀ ਸੰਭਾਵਨਾ
ਬਿਹਾਰ ’ਚ ਘੱਟੋ-ਘੱਟ ਤਾਪਮਾਨ ਲਗਾਤਾਰ ਵਧ ਰਿਹਾ ਹੈ, ਤੇ ਇਹ 12-13 ਡਿਗਰੀ ਸੈਲਸੀਅਸ ਦੇ ਆਸ-ਪਾਸ ਘੁੰਮ ਰਿਹਾ ਹੈ, ਜੋ ਫਸਲਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਰਾਜਸਥਾਨ ’ਚ ਵੀ ਤਾਪਮਾਨ ਵਧ ਰਿਹਾ ਹੈ, ਜਿੱਥੇ ਘੱਟੋ-ਘੱਟ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 2-3 ਡਿਗਰੀ ਵਧ ਸਕਦਾ ਹੈ। ਫਤਿਹਪੁਰ, ਸੀਕਰ, ਬਾੜਮੇਰ, ਅਲਵਰ ਤੇ ਨਾਗੌਰ ’ਚ ਤਾਪਮਾਨ ’ਚ ਵਾਧਾ ਹੋ ਰਿਹਾ ਹੈ ਤੇ ਸੋਮਵਾਰ ਨੂੰ ਬਾੜਮੇਰ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਇਹ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਬਣ ਗਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਕੁਝ ਦਿਨਾਂ ’ਚ ਮੌਸਮ ਖੁਸ਼ਕ ਰਹੇਗਾ। Weather Alert
ਮੀਂਹ ਦੀ ਚੇਤਾਵਨੀ ਤੇ ਕੜਾਕੇ ਦੀ ਠੰਢ | Weather Alert
ਮੌਸਮ ਵਿਭਾਗ ਨੇ ਪੱਛਮੀ ਗੜਬੜੀ ਕਾਰਨ ਹਿਮਾਲਿਆਈ ਸੂਬਿਆਂ ’ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਨ੍ਹਾਂ ’ਚ ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਸਿੱਕਮ, ਪੱਛਮੀ ਬੰਗਾਲ, ਅਸਾਮ ਤੇ ਮਨੀਪੁਰ ਸ਼ਾਮਲ ਹਨ। ਇਨ੍ਹਾਂ ਸੂਬਿਆਂ ’ਚ ਬੱਦਲਾਂ ਦੀ ਲਹਿਰ ਰਹੇਗੀ, ਤੇ ਕੁਝ ਥਾਵਾਂ ’ਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ, ਦੇਸ਼ ਦੇ ਕੁਝ ਹਿੱਸਿਆਂ ’ਚ ਭਾਰੀ ਠੰਢ ਜਾਰੀ ਹੈ। ਸੋਮਵਾਰ ਨੂੰ ਲੇਹ ’ਚ ਘੱਟੋ-ਘੱਟ ਤਾਪਮਾਨ -6.2 ਡਿਗਰੀ, ਕਸ਼ਮੀਰ ਦੇ ਗੁਲਮਰਗ ’ਚ -2 ਡਿਗਰੀ ਤੇ ਪਹਿਲਗਾਮ ’ਚ -0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Weather Alert
Water Wastage: ਉੱਤਰ ਭਾਰਤ ’ਚ ਪਾਣੀ ਦੀ ਬਰਬਾਦੀ ਦਾ ਸਿਖ਼ਰ
Water Wastage: ਸਾਡੇ ਦੇਸ਼ ’ਚ ਬੀਤੇ 77 ਸਾਲਾਂ ਅੰਦਰ ਜਿਸ ਤੇਜ਼ੀ ਨਾਲ ਬਨਾਉਟੀ, ਭੌਤਿਕ ਤੇ ਉਪਭੋਗਤਾਵਾਦੀ ਸੰਸਕ੍ਰਿਤੀ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਚੀਜ਼ਾਂ ਦੀ ਪੈਦਾਵਾਰ ਵਧੀ ਹੈ, ਓਨੀ ਹੀ ਤੇਜ਼ੀ ਨਾਲ ਕੁਦਰਤੀ ਵਸੀਲਿਆਂ ਦਾ ਜਾਂ ਤਾਂ ਘਾਣ ਹੋਇਆ ਹੈ ਉਨ੍ਹਾਂ ਦੀ ਉਪਲੱਬਧਤਾ ਘਟੀ ਹੈ ਅਜਿਹੇ ਕੁਦਰਤੀ ਵਸੀਲਿਆਂ ’ਚੋਂ ਇੱਕ ਹੈ ‘ਪਾਣੀ’! ‘ਜਲ ਹੀ ਜੀਵਨ ਹੈ’ ਦੀ ਅਸਲੀਅਤ ਤੋਂ ਜਾਣੂ ਹੋਣ ਦੇ ਬਾਵਜੂਦ ਪਾਣੀ ਦੀ ਉਪਲੱਬਧਤਾ ਜ਼ਮੀਨ ਦੇ ਹੇਠਾਂ ਤੇ ਉੁਪਰ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਨਤੀਜੇ ਵਜੋਂ ਭਾਰਤ ਤੇਜ਼ੀ ਨਾਲ ਜ਼ਮੀਨੀ ਪਾਣੀ ਦੀ ਕਮੀ ਦੇ ਸਿਖਰ ਵੱਲ ਵਧ ਰਿਹਾ ਹੈ ਕੁਝ ਖੇਤਰ ਪਹਿਲਾਂ ਤੋਂ ਹੀ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਤੇ ਕੁਝ ’ਚ 2025 ਤੱਕ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ ਹਾਲ ਹੀ ’ਚ ਜਾਰੀ ਆਈਆਈਟੀ ਗਾਂਧੀਨਗਰ ਦੇ ਖੋਜਕਾਰਾਂ ਦਾ ਅਧਿਐਨ ਦੱਸਦਾ ਹੈ।
ਉੱਤਰ ਭਾਰਤ ਨੇ ਪਿਛਲੇ 20 ਸਾਲਾਂ ’ਚ ਆਪਣੇ ਬਹੁਮੁੱਲ 450 ਘਣ ਕਿ.ਮੀ. ਜ਼ਮੀਨੀ ਪਾਣੀ ਨੂੰ ਬਰਬਾਦ ਕਰ ਦਿੱਤਾ ਹੈ
ਕਿ ਜਲਵਾਯੂ ਬਦਲਾਅ ਦੇ ਚੱਲਦੇ ਖੁਰਾਕ ਦੀ ਖਾਨ ਕਹੇ ਜਾਣ ਵਾਲੇ ਉੱਤਰ ਭਾਰਤ ਨੇ ਪਿਛਲੇ 20 ਸਾਲਾਂ ’ਚ ਆਪਣੇ ਬਹੁਮੁੱਲ 450 ਘਣ ਕਿ.ਮੀ. ਜ਼ਮੀਨੀ ਪਾਣੀ ਨੂੰ ਬਰਬਾਦ ਕਰ ਦਿੱਤਾ ਹੈ ਇਹ ਏਨਾ ਪਾਣੀ ਸੀ ਕਿ ਇਸ ਨਾਲ ਦੇਸ਼ ਦੇ ਸਭ ਤੋਂ ਵੱਡੇ ਪਾਣੀ ਦੇ ਸਰੋਤ ਇੰਦਰਾ ਸਾਗਰ ਬੰਨ੍ਹ ਨੂੰ 37 ਵਾਰ ਨੱਕੋ-ਨੱਕ ਭਰਿਆ ਜਾ ਸਕਦਾ ਸੀ ਇਸ ਹਿੱਸੇ ’ਚ ਮਾਨਸੂਨੀ ਬਰਸਾਤ ਦੀ ਕਮੀ ਤੇ ਸਰਦੀਆਂ ’ਚ ਮੁਕਾਬਲਤਨ ਵਧਦੇ ਗਰਮ ਦਿਨਾਂ ਦੇ ਚੱਲਦਿਆਂ ਫਸਲਾਂ ਦੀ ਸਿੰਚਾਈ ਲਈ ਜ਼ਮੀਨੀ ਪਾਣੀ ਦੀ ਨਿਰਭਰਤਾ ਲਗਾਤਾਰ ਵਧ ਰਹੀ ਹੈ ਇਸ ਲਈ ਜ਼ਮੀਨ ਅੰਦਰਲਾ ਪਾਣੀ ਲਗਾਤਾਰ ਘਟ ਰਿਹਾ ਹੈ ਖੋਜਕਾਰਾਂ ਨੇ ਆਪਣੇ ਅਧਿਐਨ ’ਚ ਪਾਇਆ ਹੈ। Water Wastage
Read This : Liv in Relationship: ਸਮਾਜਿਕ ਰਿਸ਼ਤਿਆਂ ’ਤੇ ਮੋਹਰ
ਕਿ ਸਮੁੱਚੇ ਉੱਤਰ ਭਾਰਤ ’ਚ 1951-2021 ਦੀ ਮਿਆਦ ਦੌਰਾਨ ਬਰਸਾਤ ਦੇ ਮੌਸਮ (ਜੂਨ ਤੋਂ ਸਤੰਬਰ) ’ਚ ਬਰਸਾਤ ’ਚ 8.5 ਫੀਸਦੀ ਦੀ ਕਮੀ ਆਈ ਹੈ ਇਸ ਮਿਆਦ ਦੌਰਾਨ ਇਸ ਖੇਤਰ ’ਚ ਸਰਦੀਆਂ ਦੇ ਮੌਸਮ ’ਚ ਤਾਪਮਾਨ 0.3 ਡਿਗਰੀ ਸੈਲਸੀਅਸ ਵਧ ਗਿਆ ਹੈ ਹੈਦਰਾਬਾਦ ਸਥਿਤ ਰਾਸ਼ਟਰੀ ਭੂ-ਭੌਤਿਕੀ ਖੋਜ ਸੰਸਥਾਨ (ਐਨਜੀਆਰਆਈ) ਦੇ ਖੋਜਕਾਰਾਂ ਦੀ ਟੀਮ ਨੇ ਅਧਿਐਨ ’ਚ ਪਾਇਆ ਹੈ ਕਿ ਮਾਨਸੂਨ ਦੌਰਾਨ ਘੱਟ ਬਰਸਾਤ ਹੋਣ ਤੇ ਸਰਦੀਆਂ ਦੌਰਾਨ ਤਾਪਮਾਨ ਵਧਣ ਕਾਰਨ ਸਿੰਚਾਈ ਲਈ ਪਾਣੀ ਦੀ ਮੰਗ ਵਧੇਗੀ ਤੇ ਇਸ ਕਾਰਨ ਜ਼ਮੀਨੀ ਪਾਣੀ ਰਿਚਾਰਜ਼ ’ਚ ਕਮੀ ਆਵੇਗੀ ਨਤੀਜੇ ਵਜੋਂ ਉੱਤਰ ਭਾਰਤ ’ਚ ਪਹਿਲਾਂ ਤੋਂ ਹੀ ਘੱਟ ਹੋ ਰਹੇ ਜ਼ਮੀਨੀ ਪਾਣੀ ਵਸੀਲੇ ’ਤੇ ਹੋਰ ਜ਼ਿਆਦਾ ਦਬਾਅ ਵਧੇਗਾ ਅਧਿਐਨ ’ਚ ਮਿਲਿਆ। Water Wastage
ਕਿ ਮਾਨਸੂਨ ਦੌਰਾਨ ਬਰਸਾਤ ਘੱਟ ਹੋਣ ਨਾਲ ਜ਼ਮੀਨੀ ਪਾਣੀ ਦੀ ਜਿਆਦਾ ਲੋੜ ਪੈਂਦੀ ਹੈ ਤੇ ਸਰਦੀਆਂ ’ਚ ਤਾਪਮਾਨ ਜ਼ਿਆਦਾ ਹੋਣ ਨਾਲ ਮਿੱਟੀ ਖੁਸ਼ਕ ਹੋ ਜਾਂਦੀ ਹੈ ਇਸ ਲਈ ਵਾਰ-ਵਾਰ ਫਸਲ ਨੂੰ ਸਿੰਚਾਈ ਦੀ ਲੋੜ ਹੁੰਦੀ ਹੈ ਇਸ ਲਈ ਸਾਨੂੰ ਜ਼ਿਆਦਾ ਦਿਨਾਂ ਤੱਕ ਮੱਠੀ ਬਰਸਾਤ ਦੀ ਜ਼ਰੂਰਤ ਹੈ ਪਰ ਵਿਡੰਬਨਾ ਹੈ ਕਿ ਬਰਸਾਤ ’ਤੇ ਅਧਿਕਾਰ ਆਦਮੀ ਦਾ ਨਹੀਂ ਹੈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ 70 ਫੀਸਦੀ ਪਾਣੀ ਦੀ ਵਰਤੋਂ ਖੇਤੀ ਲਈ ਹੁੰਦੀ ਹੈ ਦੁਨੀਆ ਦੀਆਂ ਛੇ ਵਾਤਾਵਰਨੀ ਪ੍ਰਣਾਲੀਆਂ ਪਾਣੀ ਦਾ ਪੱਧਰ ਹੇਠਾਂ ਡਿੱਗਣ ਅਤੇ ਜਲਵਾਯੂ ਬਦਲਾਅ ਦੇ ਪ੍ਰਭਾਵ ਦੇ ਚੱਲਦਿਆਂ ਸੰਕਟ ਦੇ ਸਿਖਰ ਬਿੰਦੂ ’ਤੇ ਹਨ। Water Wastage
ਜੇਕਰ ਹਾਲਾਤ ਨਾ ਬਦਲੇ ਤਾਂ ਜੀਵ-ਜੰਤੂ ਅਲੋਪ ਹੋਣਗੇ, ਜ਼ਮੀਨੀ ਪਾਣੀ ਘਟੇਗਾ, ਬਰਫ਼ ਪਿਘਲੇਗੀ ਤੇ ਪੁਲਾੜ ’ਚ ਕਚਰਾ ਵਧਦਾ ਰਿਹਾ ਤਾਂ ਅਸਹਿ ਗਰਮੀ ਪਵੇਗੀ ਜੋ ਜੀਵ ਜਗਤ ਦੇ ਭਵਿੱਖ ਲਈ ਚਿੰਤਾਜਨਕ ਹੈ ਕੁਦਰਤੀ ਸੰਪਦਾ ਦੀ ਵਰਤੋਂ ਤੇ ਉਸ ’ਚ ਬੇਲੋੜੀ ਦਖਲਅੰਦਾਜ਼ੀ ਤਬਾਹਕਾਰੀ ਬਦਲਾਅ ਲਿਆਉਣਗੇ ਇਸ ਦਾ ਵਾਤਾਵਰਨ ਤੰਤਰ, ਜਲਵਾਯੂ ਪ੍ਰਣਾਲੀ ਅਤੇ ਸਮੁੱਚੇ ਵਾਤਾਵਰਨ ’ਤੇ ਗੰਭੀਰ ਅਸਰ ਦਿਸੇਗਾ ਭਾਰਤ ਦੁਨੀਆ ’ਚ ਸਭ ਤੋਂ ਜਿਆਦਾ ਜ਼ਮੀਨੀ ਪਾਣੀ ਦੀ ਵਰਤੋਂ ਕਰਨ ਵਾਲਿਆਂ ’ਚ ਇੱਕ ਹੈ ਇਹ ਅਮਰੀਕਾ ਅਤੇ ਚੀਨ ਦੋਵਾਂ ਦੀ ਕੁੱਲ ਵਰਤੋਂ ਤੋਂ ਕਿਤੇ ਜ਼ਿਆਦਾ ਹੈ ਭਾਰਤ ਦਾ ਉੱਤਰੀ ਪੱਛਮੀ ਇਲਾਕਾ ਦੇਸ਼ ਦੀਆਂ ਖੁਰਾਕੀ ਲੋੜਾਂ ਨੂੰ ਪੂਰਾ ਕਰਨ ਦੇ ਲਿਹਾਜ ਨਾਲ ਅਹਿਮ ਹੈ।
ਪਰ ਇੱਥੇ ਤੇਜੀ ਨਾਲ ਜ਼ਮੀਨੀ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਨਤੀਜੇ ਵਜੋਂ ਇਸ ਦੇ ਮਾੜੇ ਨਤੀਜੇ 2025 ਤੱਕ ਦਿਸਣੇ ਸ਼ੁਰੂ ਹੋ ਜਾਣਗੇ ਪਾਣੀ ਦੇ ਸਰੋਤ ਸੁੱਕਣ ਲੱਗ ਜਾਣਗੇ, ਜਿਸ ਦਾ ਅਸਰ ਖੇਤੀ ’ਤੇ ਪਵੇਗਾ ਖੁਰਾਕ ਮੁਹੱਈਆ ਹੋਣ ਦੇ ਅੰਕੜਿਆਂ ਨੂੰ ਪਿਛਲੇ 77 ਸਾਲ ਦੀ ਇੱਕ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ, ਪਰ ਇਸ ਖੁਰਾਕ ਪੈਦਾਵਾਰ ਲਈ ਜਿਸ ਹਰੀ ਕ੍ਰਾਂਤੀ ਪੈਦਾਵਾਰ ਲਈ ਜਿਸ ਹਰੀ ਕ੍ਰਾਂਤੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਉਸ ਕਾਰਨ ਟਿਊਬਵੈਲਾਂ ਦੀ ਗਿਣਤੀ ਬਹੁਤ ਵਧੀ, ਇਸ ਦੇ ਬਾਵਜੂਦ ਓਨੀ ਹੀ ਤੇਜ਼ੀ ਨਾਲ ਜ਼ਮੀਨੀ ਪਾਣੀ ਦੀ ਉਪਲੱਬਧਤਾ ਘਟੀ ਕੇਂਦਰੀ ਭੂ-ਜਲ ਬੋਰਡ ਅਨੁਸਾਰ ਬੋਰ ਪੁਟਾਈ ਦੀ ਆਮ ਤੌਰ ਨਾਲ ਪ੍ਰਚੱਲਿਤ ਤਕਨੀਕ ਗਲਤ ਹੈ। Water Wastage
ਇਸ ਲਈ ਜ਼ਮੀਨ ਅੰਦਰ ਤੀਹ ਮੀਟਰ ਤੱਕ ਵਿਧੀਵਤ ਸੀÇਲੰਗ ਹੋਣੀ ਚਾਹੀਦੀ ਹੈ ਤਾਂ ਕਿ ਜ਼ਮੀਨ ਦੀ ਇਸ ਡੂੰਘਾਈ ਵਾਲੇ ਹਿੱਸੇ ਦਾ ਪਾਣੀ ਆਪਣੇ ਖੇਤਰ ’ਚ ਸੁਰੱਖਿਅਤ ਰਹੇ ਇਸ ਤੋਂ ਬਾਅਦ ਹੇਠਾਂ ਦੀ ਪੁਟਾਈ ਜਾਰੀ ਰੱਖਣੀ ਚਾਹੀਦੀ ਹੈ ਇਸ ਤਕਨੀਕ ਨੂੰ ਅਪਣਾਉਣ ਨਾਲ ਖਰਚ ’ਚ 30 ਹਜ਼ਾਰ ਰੁਪਏ ਦਾ ਵਾਧਾ ਜ਼ਰੂਰ ਹੁੰਦਾ ਹੈ, ਪਰ ਜ਼ਮੀਨੀ ਪਾਣੀ ਦੇ ਪੱਧਰ ’ਚ ਗਿਰਾਵਟ ਨਹੀਂ ਆਉਂਦੀ ਪਰ ਇਸ ਤਕਨੀਕ ਅਨੁਸਾਰ ਬੋਰਾਂ ਦੀ ਪੁਟਾਈ ਦੇਸ਼ ’ਚ ਨਹੀਂ ਕੀਤੀ ਗਈ ਅਧਿਐਨ ਅਨੁਸਾਰ 1947 ’ਚ ਕੋਈ ਇੱਕ ਹਜ਼ਾਰ ਦੇ ਕਰੀਬ ਟਿਊਬਵੈੱਲ ਪੂਰੇ ਦੇਸ਼ ’ਚ ਸਨ, ਜਿਨ੍ਹਾਂ ਦੀ ਗਿਣਤੀ ਹੁਣ ਕਈ ਕਰੋੜ ਹੋ ਗਈ ਹੈ।
ਸਸਤੀ ਅਤੇ ਮੁਫ਼ਤ ਬਿਜਲੀ ਦੇਣ ਨਾਲ ਬੋਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਪੰਜਾਬ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਕੇ ਟਿਊਬਵੈਲਾਂ ਨੂੰ ਬੇਵਜ੍ਹਾ ਉਤਸ਼ਾਹਿਤ ਕੀਤਾ ਹੈ ਪੰਜਾਬ ਦੇ 12, ਹਰਿਆਣਾ ਦੇ 3, ਮੱਧ ਪ੍ਰਦੇਸ਼ ਦੇ 15 ਜਿਲ੍ਹਿਆਂ ’ਚੋਂ ਪਾਣੀ ਜ਼ਿਆਦਾ ਕੱਢਿਆ ਜਾ ਰਿਹਾ ਹੈ ਜਦੋਂ ਕਿ ਬਰਸਾਤ ਦੇ ਪਾਣੀ ਨਾਲ ਉਸ ਦੀ ਭਰਪਾਈ ਨਹੀਂ ਹੋ ਰਹੀ ਹੈ ਗੁਜਰਾਤ ਦੇ ਮੇਹਸਾਣਾ ਅਤੇ ਤਮਿਲਨਾਡੂ ਦੇ ਕੋਇੰਬਟੂਰ ਜਿਲ੍ਹਿਆਂ ’ਚ ਤਾਂ ਜ਼ਮੀਨੀ ਪਾਣੀ ਇੱਕਦਮ ਖਤਮ ਹੀ ਹੋ ਗਿਆ ਹੈ ਹਰਿਆਣਾ ਦੇ ਕੁਰੂਕਸ਼ੇਤਰ ਅਤੇ ਮਹਿੰਦਰਗੜ੍ਹ, ਮੱਧ ਪ੍ਰਦੇਸ਼ ਦੇ ਖੰਡਵਾ, ਪਰਗੋਨ ਅਤੇ ਭਿੰਡ ਜਿਲ੍ਹਿਆਂ ’ਚ ਹਰ ਸਾਲ ਪਾਣੀ ਦਾ ਪੱਧਰ ਅੱਧਾ ਮੀਟਰ ਹੇਠਾਂ ਜਾ ਰਿਹਾ ਹੈ ਭੂਮੀ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਇਸ ਸਿਲਸਿਲੇ ’ਚ ਕਹਿਣਾ ਹੈ।
ਕਿ ਜ਼ਮੀਨ ’ਚ 210 ਤੋਂ ਲੈ ਕੇ 330 ਫੁੱਟ ਤੱਕ ਸੁਰਾਖ (ਬੋਰ) ਕਰ ਦਿੱਤੇ ਜਾਣ ਨਾਲ ਧਰਤੀ ਦੀਆਂ ਪਰਤਾਂ ’ਚ ਵਗ ਰਹੀਆਂ ਜਲ ਧਾਰਾ ਹੇਠਾਂ ਜਾਂਦੀਆਂ ਹਨ ਇਸ ਨਾਲ ਜਲ ਪੱਧਰ ਵੀ ਹੇਠਾਂ ਚਲਾ ਜਾਂਦਾ ਹੈ ਅੰਨ੍ਹੇਵਾਹ ਟਿਊਬਵੈਲਾਂ ਦੇ ਡੂੰਘਾ ਕਰਨ ’ਤੇ ਤੁਰੰਤ ਕੰਟਰੋਲ ਕਰ ਕੇ ਇਸ ਦੇ ਬਦਲਵੇਂ ਉਪਾਅ ਨਾ ਲੱਭੇ ਗਏ ਤਾਂ ਆਉਣ ਵਾਲੇ ਸਮੇਂ ’ਚ ਜਬਰਦਸਤ ਸੰਕਟ ਪਾਣੀ ਦੀ ਕਮੀ ਅਤੇ ਪਾਣੀ ਪ੍ਰਦੂਸ਼ਣ ਹੋਵੇਗਾ ਇਸ ਸਮੰੱਸਿਆ ਦੇ ਹੱਲ ਦੇ ਸਾਰਥਕ ਉਪਾਅ ਵੱਡੀ ਮਾਤਰਾ ’ਚ ਰਿਵਾÇੲਤੀ ਪਾਣੀ ਸੰਭਾਲ ਦੇ ਭੰਡਾਰ ਮੁੜ ਤਿਆਰ ਕਰਨਾ ਹੈ ਜਿਨ੍ਹਾਂ ਦੀ ਅਸੀਂ ਪਿਛਲੇ 77 ਸਾਲਾਂ ’ਚ ਘੋਰ ਅਣਦੇਖੀ ਕੀਤੀ ਹੈ।
ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
cold | ਨਵੇਂ ਸਾਲ ਤੋਂ ਵੀ ਰਹੇਗਾ ਅਜਿਹਾ ਮੌਸਮ : ਮੌਸਮ ਵਿਭਾਗ
ਨਵੀਂ ਦਿੱਲੀ। ਦਿੱਲੀ-ਐਨਸੀਆਰ ਸਣੇ ਪੂਰੇ ਉੱਤਰ ਭਾਰਤ ‘ਚ ਇਸ ਵਾਰ ਠੰਢ (cold) ਨੇ ਰਿਕਾਰਡ ਤੋੜ ਦਿੱਤੇ ਹਨ। ਪੰਜ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਅਸਲ ‘ਚ ਭੂ-ਮੱਧ ਸਾਗਰ ‘ਚ ਪੈਦਾ ਹੋਣ ਵਾਲੇ ਵੈਸਟਰਨ ਡਿਸਟਰਵੈਂਸ ਨੇ ਉੱਤਰੀ ਭਾਰਤ ਨੂੰ ਠੰਢ ਨਾਲ ਕੰਬਣ ਲਈ ਮਜ਼ਬੂਰ ਕੀਤਾ ਹੋਇਆ ਹੈ। ਇਹ ਸਥਿਤੀ ਚਾਰ ਤੋਂ ਪੰਜ ਸਾਲ ‘ਚ ਇੱਕ ਵਾਰ ਹੁੰਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਸਾਲ ‘ਚ ਅਜਿਹੀ ਹੀ ਹੱੜ ਚਿਰਵੀਂ ਠੰਢ ਬਰਕਰਾਰ ਰਹੇਗੀ।
ਵੱਡੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਕਰਕੇ ਮੌਸਮ ਦੀ ਬੇਰੂਖੀ ਸਾਹਮਣੇ ਆ ਰਹੀ ਹੈ ਅਤੇ ਇਹ ਅਨੁਮਾਨਿਤ ਮੌਸਮ ਦੀ ਇਹ ਸਥਿਤੀ ਲੋਕਾਂ ਨੂੰ ਪਰੇਸ਼ਾਨ ਕਰਦੀ ਰਹੇਗੀ। ਆਮ ਤੌਰ ‘ਤੇ ਜ਼ਿਆਦਾ ਠੰਢ 5 ਜਾਂ 6 ਦਿਨ ਹੁੰਦੀ ਹੈ, ਪਰ ਤਾਪਮਾਨ ਇਸ ਸਾਲ 13 ਦਸੰਬਰ ਤੋਂ ਘੱਟਦਾ ਜਾ ਰਿਹਾ ਹੈ। ਹੁਣ ਅਜਿਹਾ ਲਗਦਾ ਹੈ ਕਿ ਰਾਹਤ 31 ਦਸੰਬਰ ਤੋਂ ਬਾਅਦ ਹੀ ਮਿਲ ਸਕਦੀ ਹੈ। ਵਿਗਿਆਨੀ ਮੰਨਦੇ ਹਨ ਕਿ 16 ਤੋਂ 17 ਦਿਨਾਂ ਤੋਂ ਜ਼ਿਆਦਾ ਸਮੇਂ ਲਈ ਇਸ ਤਰ੍ਹਾਂ ਦਾ ਠੰਡਾ ਮੌਸਮ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਰਮੀ ਨੇ ਉੱਤਰ ਭਾਰਤ ‘ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਚੰਡੀਗੜ੍ਹ (ਏਜੰਸੀ)। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਦਾ ਕਹਿਰ ਵਰ੍ਹ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਹਫਤੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਦਿੱਲੀ ਤੇ ਅੰਮ੍ਰਿਤਸਰ ਵਿੱਚ ਤਾਪਮਾਨ 45 ਡਿਗਰੀ ਤਕ ਜਾ ਸਕਦਾ ਹੈ। ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈਟ ਦੇ ਅੰਕੜੇ ਮੁਤਾਬਕ ਚੰਡੀਗੜ੍ਹ ਵਿੱਚ ਤਾਪਮਾਨ ਮਾਮੂਲੀ ਰਾਹਤ ਨਾਲ 38 ਡਿਗਰੀ ਸੈਲਸੀਅਸ ਤਕ ਰਹੇਗਾ।
ਦੇਸ਼ ਦੇ ਦੋ-ਤਿਹਾਈ ਹਿੱਸੇ ਵਿੱਚ ਲੂ ਚੱਲ ਰਹੀ ਹੈ। ਉੱਤਰੀ ਭਾਰਤ ਵਿੱਚ, ਉੱਤਰ ਪ੍ਰਦੇਸ਼, ਹਰਿਆਣਾ ਤੇ ਚੰਡੀਗੜ੍ਹ ਵਿੱਚ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ ਜਿੱਥੇ ਇਸ ਹਫਤੇ ਤਾਪਮਾਨ 31 ਡਿਗਰੀ ਤਕ ਵਧ ਸਕਦਾ ਹੈ।
ਰਾਜਸਥਾਨ ਦੀ ਗੱਲ ਕਰੀਏ ਤਾਂ ਇੱਥੇ ਗਰਮੀ ਨੇ ਆਮ ਜੀਵਨ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ, ਜਿੱਥੇ ਬੀਕਾਨੇਰ ਦਾ ਤਾਪਮਾਨ ਸਭ ਤੋਂ ਵੱਧ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉੱਤਰੀ ਭਾਰਤ ਵਿੱਚ ਤਾਪਮਾਨ ਦੋ ਤੋਂ ਤਿੰਨ ਡਿਗਰੀ ਤਕ ਹੋਰ ਵਧਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Heat, North India
ਧੁੰਦ ਕਾਰਨ 19 ਰੇਲਗੱਡੀਆਂ ਰੱਦ
ਨਵੀਂ ਦਿੱਲੀ (ਏਜੰਸੀ)। ਉੱਤਰ ਭਾਰਤ ਵਿੱਚ ਧੁੰਦ ਕਾਰਨ ਰੇਲ ਆਵਾਜਾਈ ਰੁਕਣ ਦਾ ਸਿਲਸਿਲਾ ਜਾਰੀ ਹੈ। ਅੱਜ ਕੁੱਲ 19 ਰੇਲਗੱਡੀਆਂ ਧੰਦ ਕਾਰਨ ਰੱਦ ਹੋਈਆਂ। ਉੱਤਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ 19 ਰੇਲਾਂ ਰੱਦ ਹੋਈਆਂ, ਜਦੋਂਕਿ 26 ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਸੱਤ ਹੋਰ ਰੇਲਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦਾ ਉੱਤਰ ਪੱਛਮੀ ਮੈਦਾਨੀ ਹਿੱਸਾ ਸੰਘਣੀ ਧੁੰਦ ਦੀ ਚਾਦਰ ਨਾਲ ਢਕਿਆ ਹੈ। ਇਸ ਕਾਰਨ ਰੇਲ ਅਤੇ ਸੜਕ ਆਵਾਜਾਈ ਰੁਕ ਗਈ ਹੈ।
ਪੂਜਨੀਕ ਗੁਰੂ ਜੀ ਨੇ ਫਿਲਮ ਦੀ ਕਮਾਈ ‘ਚੋਂ ਬੋਨ ਬੈਂਕ ਲਈ ਦਿੱਤੇ 25 ਲੱਖ ਰੁਪਏ
ਸਰਸਾ: ਜਿਨ੍ਹਾਂ ਲੋਕਾਂ ਦੇ ਗੋਡਿਆਂ ‘ਚ ਦਰਦ, ਚੂਲ਼ਾ ਘਿਸਣ ਦੀ ਸ਼ਿਕਾਇਤ ਹੈ ਜਾਂ ਜੋ ਚੱਲਣ ‘ਚ ਅਸਮਰੱਥ ਹਨ, ਉਨ੍ਹਾਂ ਲਈ ਖੁਸ਼ ਦੀ ਖਬਰ ਹੈ ਡੇਰਾ ਸੱਚਾ ਸੌਦਾ ਛੇਤੀ ਹੀ ਉੱਤਰ ਭਾਰਤ ਦਾ ਪਹਿਲਾ ਬੋਨ ਬੈਂਕ ਤਿਆਰ ਹੋਣ ਜਾ ਰਿਹਾ ਹੈ, ਜਿੱਥੇ ਬਹੁਤ ਹੀ ਘੱਟ ਸਮੇਂ ‘ਚ ਹੱਡੀਆਂ ਟਰਾਂਸਫਰ ਕੀਤੀਆਂ ਜਾ ਸਕਣਗੀਆਂ।
ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ ਬਲਾਕ ਬਸਟਰ ਫਿਲਮ ‘ਜੱਟੂ ਇੰਜੀਨੀਅਰ’ ਤੋਂ ਬਤੌਰ ਮਿਹਨਤਾਨੇ ਦੀ ਕਮਾਈ ‘ਚੋਂ 25 ਲੱਖ ਰੁਪਏ ਬੋਨ ਬੈਂਕ ਬਣਾਉਣ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਰਿਸਰਚ ਟੀਮ ਨੂੰ ਚੈੱਕ ਵਜੋਂ ਪ੍ਰਦਾਨ ਕੀਤੇ। ਫਿਲਮ ਨਿਰਮਾਤਾ ਕੰਪਨੀ ਹਕੀਕਤ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਨੇ ਵੀ ਬੋਨ ਬੈਂਕ ਲਈ 25 ਲੱਖ ਰੁਪਏ ਦੀ ਰਾਸ਼ੀ ਦਿੱਤੀ, ਜੋ ਪੂਜਨੀਕ ਗੁਰੂ ਜੀ ਨੈ ਹੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਸਰਚ ਟੀਮ ਨੂੰ ਪ੍ਰਦਾਨ ਕੀਤੀ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਰਸਾ ‘ਚ ਬਣਨ ਜਾ ਰਿਹਾ ਬੋਨ ਬੈਂਕ ਉੱਤਰ ਭਾਰਤ ਦਾ ਪਹਿਲਾ ਬੈਂਕ ਹੈ ਇਸ ਬੈਂਕ ਰਾਹੀਂ ਹੱਡੀ ਰੋਗੀਆਂ ਨੂੰ ਬਣਾਉਟੀ ਅੰਗਾਂ ਦੀ ਜਗ੍ਹਾ ਅਸਲੀ ਅੰਗ ਮੁਹੱਈਆ ਹੋ ਸਕਣਗੇ ਆਪ ਜੀ ਨੇ ਫ਼ਰਮਾਇਆ ਕਿ ਇਸ ਬੈਂਕ ਵੱਲੋਂ ਪੂਰੀ ਲੱਤ ਤੱਕ ਬਦਲਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ ਇੱਥੇ ਲਾਸਟਿਕ ਨਹੀਂ, ਸਗੋਂ ਨੈਚੁਰਲ ਅੰਗ ਜਿਵੇਂ ਗੋਡਾ, ਚੂਲ਼ਾ ਆਦਿ ਟਰਾਂਸਫਰ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਇਸ ਤੋਂ ਪਹਿਲਾਂ ਫਿਲਮਾਂ ਤੋਂ ਮਿਲੇ ਮਿਹਨਤਾਨੇ ‘ਚੋਂ ਥੈਲੀਸੀਮੀਆ ਰੋਗੀਆਂ ਦੇ ਇਲਾਜ਼ ਦੇ ਰਿਸਰਚ ਲਈ 40 ਲੱਖ ਤੇ ਸਕਿੱਨ ਬੈਂਕ ਦੇ ਨਿਰਮਾਣ ਲਈ 40 ਲੱਖ ਰੁਪਏ ਪ੍ਰਦਾਨ ਕੀਤੇ ਸਨ।
ਰਿਸਰਚ ਟੀਮ ਦੀ ਮੈਂਬਰ ਡਾ. ਵੇਦਿਕਾ ਇੰਸਾਂ ਨੇ ਦੱਸਿਆ ਕਿ ਇਸ ਬੋਨ ਬੈਂਕ ਨਾਲ ਕੈਂਸਰ ਪੀੜਤਾਂ ਤੇ ਹਾਦਸੇ ‘ਚ ਲੱਤ ਜਾਂ ਸਰੀਰ ਦਾ ਕੋਈ ਅੰਗ ਗਵਾਉਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ ਬੈਂਕ ਤੋਂ ਜੋੜ ਬਦਲਣਾ, ਚੂਲਾ ਤੇ ਗੋਡੇ ਬਦਲਣ ਦੀ ਬਿਹਤਰ ਸਹੂਲਤ ਮਿਲੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।