sheikh hasina - Sach Kahoon Punjabi
Sheikh Hasina: ਜ਼ਮੀਨ ਘੁਟਾਲੇ ਦੇ ਮਾਮਲੇ ’ਚ ਸ਼ੇਖ ਹਸੀਨਾ ਨੂੰ ਫਾਂਸੀ ਤੋਂ ਬਾਅਦ 21 ਸਾਲ ਦੀ ਕੈਦ ਦੀ ਸਜ਼ਾ
ਬੇਟੇ ਤੇ ਬੇਟੀ ਨੂੰ ਵੀ ਹੋਈ ਜ਼ੇਲ੍ਹ | Sheikh Hasina
Sheikh Hasina: ਨਵੀਂ ਦਿੱਲੀ (ਏਜੰਸੀ)। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਢਾਕਾ ’ਚ ਪੂਰਬਾਚਲ ਪਲਾਟ ਘੁਟਾਲੇ ਨਾਲ ਸਬੰਧਤ ਤਿੰਨ ਮਾਮਲਿਆਂ ’ਚ ਇਹ ਸਜ਼ਾ ਸੁਣਾਈ ਹੈ। ਸ਼ੇਖ ਹਸੀਨਾ ਦੇ ਪੁੱਤਰ, ਸਜੀਬ ਵਾਜ਼ੇਦ ਤੇ ਧੀ, ਸਾਇਮਾ ਵਾਜ਼ੇਦ ਨੂੰ ਤਿੰਨ ਮਾਮਲਿਆਂ ’ਚੋਂ ਇੱਕ ’ਚ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ੀ ਮੀਡੀਆ ਅਨੁਸਾਰ, ਇਸ ਮਾਮਲੇ ’ਚ ਬਾਕੀ 20 ਮੁਲਜ਼ਮਾਂ ’ਚੋਂ 19 ਨੂੰ ਵੱਖ-ਵੱਖ ਡਿਗਰੀਆਂ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ, ਤਿੰਨਾਂ ਮਾਮਲਿਆਂ ਵਿੱਚ ਇੱਕ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Train Accident: ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ
ਢਾਕਾ ਦੀ ਵਿਸ਼ੇਸ਼ ਜੱਜ ਅਦਾਲਤ-5 ਦੇ ਜੱਜ ਮੁਹੰਮਦ ਅਬਦੁੱਲਾ ਅਲ ਮਾਮੂਨ ਨੇ ਅਦਾਲਤ ’ਚ ਸ਼ੇਖ ਹਸੀਨਾ ਦੀ ਗੈਰਹਾਜ਼ਰੀ ’ਚ ਇਹ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ, ਬੰਗਲਾਦੇਸ਼ ਅਪਰਾਧ ਟ੍ਰਿਬਿਊਨਲ ਨੇ ਉਸਨੂੰ ਪੰਜ ’ਚੋਂ ਤਿੰਨ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਸੀ, ਇੱਕ ਮਾਮਲੇ ਵਿੱਚ ਉਸਨੂੰ ਮੌਤ ਦੀ ਸਜ਼ਾ ਤੇ ਦੂਜੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਈਸੀਟੀ ਨੇ ਪਿਛਲੇ ਸਾਲ ਜੁਲਾਈ ਵਿੱਚ ਹੋਏ ਵਿਦਰੋਹ ਦੌਰਾਨ ਕੀਤੇ ਗਏ ਮਨੁੱਖਤਾ ਵਿਰੁੱਧ ਅਪਰਾਧਾਂ ਲਈ 17 ਨਵੰਬਰ ਨੂੰ ਇਹ ਫੈਸਲਾ ਸੁਣਾਇਆ ਸੀ।
ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ 12 ਤੋਂ 14 ਜਨਵਰੀ ਦੇ ਵਿਚਕਾਰ ਆਪਣੇ ਢਾਕਾ ਇੰਟੀਗ੍ਰੇਟਿਡ ਡਿਸਟ੍ਰਿਕਟ ਆਫਿਸ-1 ਵਿਖੇ ਪੂਰਬਾਚਲ ਨਿਊ ਟਾਊਨ ਪ੍ਰੋਜੈਕਟ ਤਹਿਤ ਪਲਾਟਾਂ ਦੀ ਵੰਡ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਛੇ ਵੱਖ-ਵੱਖ ਮਾਮਲੇ ਦਰਜ ਕੀਤੇ। ਏਸੀਸੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ’ਤੇ ਰਾਜੁਕ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਪੂਰਬਾਚਲ ਨਿਊ ਟਾਊਨ ਪ੍ਰੋਜੈਕਟ ਦੇ ਸੈਕਟਰ 27 ਦੇ ਡਿਪਲੋਮੈਟਿਕ ਜ਼ੋਨ ’ਚ ਛੇ ਪਲਾਟ ਆਪਣੇ ਲਈ, ਆਪਣੇ ਪੁੱਤਰ ਸਾਜੀਬ ਵਾਜੇਦ।
ਧੀ ਸਾਇਮਾ ਵਾਜੇਦ, ਭੈਣ ਸ਼ੇਖ ਰੇਹਾਨਾ, ਆਪਣੇ ਪੁੱਤਰ ਰਦਵਾਨ ਮੁਜੀਬ ਸਿੱਦੀਕ ਬੌਬੀ ਤੇ ਧੀ ਅਜ਼ਮੀਨਾ ਸਿੱਦੀਕ ਲਈ ਗੈਰ-ਕਾਨੂੰਨੀ ਤੌਰ ’ਤੇ ਹਾਸਲ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। ਹਰੇਕ ਪਲਾਟ ਦਾ ਆਕਾਰ 10 ਕੱਠਾ ਹੈ। ਬੰਗਲਾਦੇਸ਼ੀ ਮੀਡੀਆ ਅਨੁਸਾਰ, ਏਸੀਸੀ ਨੇ 25 ਮਾਰਚ ਨੂੰ ਢਾਕਾ ਵਿੱਚ ਮੈਟਰੋਪੋਲੀਟਨ ਸੀਨੀਅਰ ਸਪੈਸ਼ਲ ਜੱਜ ਦੀ ਅਦਾਲਤ ’ਚ ਛੇ ਦੋਸ਼ ਪੱਤਰ ਦਾਇਰ ਕੀਤੇ। ਦੋਸ਼ ਪੱਤਰਾਂ ’ਚ ਹਸੀਨਾ ਨੂੰ ਸਾਰੇ ਛੇ ਮਾਮਲਿਆਂ ’ਚ ਇੱਕ ਆਮ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। 31 ਜੁਲਾਈ ਨੂੰ, ਹਸੀਨਾ, ਰੇਹਾਨਾ, ਸਾਜੀਬ ਵਾਜੇਦ, ਪੁਤੁਲ, ਬੌਬੀ, ਟਿਊਲਿਪ ਤੇ ਅਜ਼ਮੀਨਾ ਸਮੇਤ 29 ਲੋਕਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਸਨ।
Shakib Al Hasan: ਬੰਗਲਾਦੇਸ਼ੀ ਕ੍ਰਿਕੇਟਰ ਸ਼ਾਕਿਬ ਅਲ ਹਸਨ ਖਿਲਾਫ ਕਤਲ ਦਾ ਮਾਮਲਾ ਦਰਜ਼, ਜਾਣੋ ਕਾਰਨ
ਸਪੋਰਟਸ ਡੈਸਕ। Shakib Al Hasan: ਬੰਗਲਾਦੇਸ਼ ਦੇ ਦਿੱਗਜ ਆਲਰਾਊਂਡਰ ਸ਼ਾਕਿਬ ਅਲ ਹਸਨ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਅਦਾਕਾਰ ਫਿਰਦੌਸ ਅਹਿਮਦ ਤੇ ਓਬੈਦੁਲ ਕਾਦਰ ਅੇ 154 ਹੋਰ ਵੀ ਮੁਲਜ਼ਮ ਹਨ। ਇਸ ਤੋਂ ਇਲਾਵਾ 400 ਤੋਂ ਵੱਧ ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਸ਼ਾਕਿਬ ਅਲ ਹਸਨ ਪਾਕਿਸਤਾਨ ਦੌਰੇ ’ਤੇ ਹਨ। ਉਹ ਬੰਗਲਾਦੇਸ਼ ਦੀ ਟੈਸਟ ਟੀਮ ਦਾ ਹਿੱਸਾ ਹਨ ਤੇ ਇਸ ਸਮੇਂ ਰਾਵਲਪਿੰਡੀ ’ਚ ਸੀਰੀਜ ਦਾ ਪਹਿਲਾ ਟੈਸਟ ਮੈਚ ਖੇਡ ਰਹੇ ਹਨ।
ਕੀ ਹੈ ਪੂਰਾ ਮਾਮਲਾ? | Shakib Al Hasan
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਸਾਰਿਆਂ ’ਤੇ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਰੂਬੇਲ ਨਾਂਅ ਦੇ ਵਿਅਕਤੀ ਦੇ ਕਤਲ ਦਾ ਦੋਸ਼ ਹੈ। 5 ਅਗਸਤ ਨੂੰ, ਰੂਬਲ ਨੇ ਐਡਬਰ ’ਚ ਰਿੰਗ ਰੋਡ ’ਤੇ ਇੱਕ ਰੋਸ ਮਾਰਚ ’ਚ ਹਿੱਸਾ ਲਿਆ। ਰੈਲੀ ਦੌਰਾਨ ਕਿਸੇ ਨੇ ਸੋਚੀ ਸਮਝੀ ਸਾਜਿਸ਼ ਤਹਿਤ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ ਰੂਬੇਲ ਦੀ ਛਾਤੀ ਤੇ ਪਿੱਠ ’ਚ ਗੋਲੀ ਲੱਗੀ ਸੀ। ਇਸ ਕਾਰਨ 7 ਅਗਸਤ ਨੂੰ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।
Read This : Cricket ਦਾ ਇੱਕ ਅਜਿਹਾ ਨਿਯਮ, ਜਿਸ ਦਾ ਸ਼ਿਕਾਰ ਹੋਇਆ ਸ਼੍ਰੀਲੰਕਾ ਦਾ ਇਹ ਬੱਲੇਬਾਜ਼
ਸ਼ਾਕਿਬ ਦਾ ਅੰਤਰਰਾਸ਼ਟਰੀ ਕਰੀਅਰ | Shakib Al Hasan
37 ਸਾਲਾਂ ਦੇ ਅਨੁਭਵੀ ਬੰਗਲਾਦੇਸ਼ੀ ਖਿਡਾਰੀ ਸ਼ਾਕਿਬ ਨੇ ਹੁਣ ਤੱਕ ਬੰਗਲਾਦੇਸ਼ ਲਈ 67 ਟੈਸਟ, 247 ਇੱਕਰੋਜ਼ਾ ਤੇ 129 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਸ਼ਾਕਿਬ ਨੇ ਟੈਸਟ ’ਚ 4505 ਦੌੜਾਂ ਬਣਾਈਆਂ ਹਨ ਤੇ 237 ਵਿਕਟਾਂ ਹਾਸਲ ਕੀਤੀਆਂ ਹਨ। ਉਥੇ ਹੀ ਇੱਕਰੋਜ਼ਾ ’ਚ ਸ਼ਾਕਿਬ ਦੇ ਨਾਂਅ 7570 ਦੌੜਾਂ ਤੇ 317 ਵਿਕਟਾਂ ਹਨ। ਜਦਕਿ ਟੀ-20 ਇੰਟਰਨੈਸ਼ਨਲ ’ਚ ਉਸ ਨੇ 2551 ਦੌੜਾਂ ਤੇ 149 ਵਿਕਟਾਂ ਹਾਸਲ ਕੀਤੀਆਂ ਹਨ। Shakib Al Hasan
ਬੰਗਲਾਦੇਸ਼ ਲਈ ਵੱਡੀ ਚੁਣੌਤੀ
Bangladesh News
Bangladesh News: ਭਾਵੇਂ ਬੰਗਲਾਦੇਸ਼ ’ਚ ਤਖਤਾਪਲਟ ਹੋ ਗਿਆ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹ ਸਿਰਫ ਕਾਨੂੰਨ -ਪ੍ਰਬੰਧ ਨੂੰ ਮਜ਼ਬੂਤ ਬਣਾਉਣ ਨਾਲ ਸਹੀ ਹੋਣ ਵਾਲੇ ਨਹੀਂ ਹਨ ਸਗੋਂ ਇਹ ਬਹੁਤ ਹੀ ਗੰਭੀਰ ਤੇ ਪੇਚਦਾਰ ਮਸਲਾ ਹੈ ਨਵੀਂ ਬਣੀ ਆਰਜੀ (ਅੰਤਰਿਮ) ਪਰ ਸਰਕਾਰ ਸੇਖ ਹਸੀਨਾ ਸਰਕਾਰ ਦੇ ਤਖਤਾਪਲਟ ਦੇ ਜ਼ਸਨ ’ਚ ਹੀ ਮਸਤ ਨਜ਼ਰ ਆ ਰਹੀ ਹੈ ਮੁਲਕ ਪਟੜੀ ’ਤੇ ਕਿਵੇਂ ਆਵੇਗਾ ਇਨ੍ਹਾਂ ਚੁਣੌਤੀਆਂ ਲਈ ਅਜੇ ਨੀਤੀਗਤ ਤਿਆਰੀ ਕਿਧਰੇ ਨਜ਼ਰ ਨਹੀਂ ਆ ਰਹੀ ਮੁਲਕ ਅੰਦਰ ਕੱਟੜਪੰਥੀ ਜਿਸ ਤਰ੍ਹਾਂ ਘੱਟ ਗਿਣਤੀਆਂ ਦੇ ਖਿਲਾਫ ਜ਼ਹਿਰ ਉਗਲ ਰਹੇ ਹਨ ਉਸ ਤੋਂ ਅਜਿਹਾ ਲੱਗਦਾ ਹੈ ਕਿ ਨਵੀਂ ਸਰਕਾਰ ਲਈ ਮੁਲਕ ’ਚ ਅਮਨ ਚੈਨ ਤੇ ਭਾਈਚਾਰੇ ਦਾ ਮਾਹੌਲ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੋਣਾ ਮੁਲਕ ਦੇ ਨਵੇਂ ਹੁਕਮਰਾਨਾਂ ਦਾ ਪ੍ਰਭਾਵ ਹੇਠਲੇ ਪੱਧਰ ਤੱਕ ਨਜ਼ਰ ਨਹੀਂ ਆ ਰਿਹਾ।
Read This : Bangladesh News: ਬੰਗਲਾਦੇਸ਼ ਤੋਂ ਵੱਡੀ ਖਬਰ, ਫੌਜ ਨੇ ਸੰਭਾਲੀ ਕਮਾਨ
ਸਰਕਾਰ ਨੇ ਭਾਵੇਂ ਘੱਟ ਗਿਣਤੀਆਂ ’ਤੇ ਜੁਲਮ ਦੀ ਗਲਤੀ ਨੂੰ ਕਬੂਲਿਆ ਹੈ ਪਰ ਉਹਨਾਂ ਦੀ ਸੁਰੱਖਿਆ ਲਈ ਸਰਕਾਰ ਕਿਹੜੇ ਕਦਮ ਚੁੱਕੇਗੀ, ਇਸ ਸਬੰਧੀ ਜਿਸ ਦ੍ਰਿੜਤਾ ਦੀ ਜ਼ਰੂਰਤ ਹੈ ਉਹ ਅਜੇ ਨਜ਼ਰ ਨਹੀਂ ਆ ਰਹੀ ਅਸਲ ’ਚ ਸੰਪ੍ਰਦਾਇਕ ਸਦਭਾਵਨਾ ਵਾਲਾ ਬੰਗਲਾਦੇਸ਼ ਹੀ ਮਜ਼ਬੂਤ ਬੰਗਲਾਦੇਸ਼ ਬਣੇਗਾ ਭਾਰਤ-ਬੰਗਲਾਦੇਸ਼ ਦੇ ਮਜ਼ਬੂਤ ਸਬੰਧਾਂ ਦਾ ਇਤਿਹਾਸ ਰਿਹਾ ਹੈ ਤੇ ਹਿੰਦੂਆਂ ਸਮੇਤ ਹੋਰ ਘੱਟ ਗਿਣਤੀਆਂ (ਅਲਪਸੰਖਿਅਕ) ਦੀ ਸੁਰੱਖਿਆ ਦੀ ਭਾਰਤ ਉਮੀਦ ਕਰਦਾ ਹੈ ਭਾਰਤ ਸਰਕਾਰ ਲਗਾਤਾਰ ਬੰਗਲਾਦੇਸ਼ ਦੇ ਹਾਲਾਤਾਂ ’ਤੇ ਨਜ਼ਰ ਰੱਖ ਰਹੀ ਹੈ ਤੇ ਗੱਲਬਾਤ ਵੀ ਕਰ ਰਹੀ ਹੈ ਸਰਕਾਰ ਇਸੇ ਸਰਗਰਮੀ ਨੂੰ ਲਗਾਤਾਰ ਕਾਇਮ ਰੱਖੇ। Bangladesh News
Bangladesh Protest: ਮਨੁੱਖੀ ਅਧਿਕਾਰਾਂ ਦੇ ਰਾਖੇ ਦੇਣ ਦਖ਼ਲ
Bangladesh Protest: ਬੰਗਲਾਦੇਸ਼ ’ਚ ਰਾਖਵਾਂਕਰਨ ਦੇ ਖਿਲਾਫ ਸ਼ੁਰੂ ਹੋਇਆ ਅੰਦੋਲਨ ਖੂਨੀ ਸੰਘਰਸ਼ ਵਿੱਚ ਤਾਂ ਬਦਲਿਆ ਹੀ ਹੁਣ ਧਾਰਮਿਕ ਸੰਘਰਸ਼ ’ਚ ਵੀ ਬਦਲ ਗਿਆ ਹੈ ਰਾਖਵਾਂਕਰਨ ਖਿਲਾਫ ਲਾਮਬੰਦ ਹੋਏ ਵਿਦਿਆਰਥੀਆਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਨਾ ਸਿਰਫ਼ ਅਹੁਦੇ ਤੋਂ ਹਟਣ ਲਈ ਮਜ਼ਬੂਰ ਕੀਤਾ ਸਗੋਂ ਉਨ੍ਹਾਂ ਨੂੰ ਦੇਸ਼ ਛੱਡ ਕੇ ਗੁਆਂਢੀ ਦੇਸ਼ ਭਾਰਤ ’ਚ ਪਨਾਹ ਲੈ ਕੇ ਜਾਨ ਬਚਾਉਣੀ ਪਈ ਬੰਗਲਾਦੇਸ਼ ’ਚ ਪ੍ਰਧਾਨ ਮੰਤਰੀ ਰਿਹਾਇਸ਼, ਸੰਸਦ ਹਰ ਥਾਂ ’ਤੇ ਹਿੰਸਕ ਭੀੜ ਨੇ ਭੰਨ੍ਹ-ਤੋੜ ਅਤੇ ਲੁੱਟ-ਖੋਹ ਕੀਤੀ ਮਿਊਜ਼ੀਅਮਾਂ ਨੂੰ ਅੱਗ ਦੇ ਹਵਾਲੇ ਕਰਕੇ ਇਤਿਹਾਸ ਨੂੰ ਮਿਟਾਉਣ ਦਾ ਕੰਮ ਕੀਤਾ।
ਬੰਗਲਾਦੇਸ਼ ਦੇ ਘੱਟ-ਗਿਣਤੀਆਂ (ਹਿੰਦੂਆਂ) ’ਤੇ ਹਮਲੇ ਕੀਤੇ ਗਏ ਅਤੇ ਪੂਜਾ ਸਥਾਨਾਂ ’ਚ ਵੀ ਭੰਨ੍ਹ-ਤੋੜ ਕੀਤੀ ਗਈ ਇਸ ਹਿੰਸਾ ਵਿਚਕਾਰ ਅੰਦੋਲਨਕਾਰੀਆਂ ਦੀ ਮੰਗ ਅਨੁਸਾਰ ਸਰਕਾਰ ਦੀ ਵਾਗਡੋਰ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ 84 ਸਾਲਾ ਮੁਹੰਮਦ ਯੂਨੁਸ ਨੂੰ ਸੌਂਪੀ ਗਈ ਗੈਰ-ਰਾਜਨੀਤਿਕ ਪਿੱਠਭੂਮੀ ਵਾਲੇ ਯੂਨੁਸ ਨੇ ਅਹੁਦਾ ਸੰਭਾਲਦਿਆਂ ਹੀ ਲੋਕਾਂ ਨੂੰ ਹਿੰਸਾ ਬੰਦ ਕਰਨ ਦੀ ਅਪੀਲ ਕੀਤੀ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਦੇਸ਼ ’ਚ ਹਿੰਸਾ ਅਤੇ ਅਸ਼ਾਂਤੀ ਇਸੇ ਤਰ੍ਹਾਂ ਰਹੇਗੀ ਤਾਂ ਦੂਜੀ ਅਜ਼ਾਦੀ ਵਿਅਰਥ ਸਾਬਤ ਹੋਵੇਗੀ ਪਰ ਉਨ੍ਹਾਂ ਦੀ ਇਸ ਅਪੀਲ ਦਾ ਹਾਲੇ ਤੱਕ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ ਅੰਦੋਲਨਕਾਰੀਆਂ ਨੇ ਹੁਣ ਦੇਸ਼ ਦੇ ਮੁੱਖ ਜੱਜ ਅਤੇ ਕੇਂਦਰੀ ਬੈਂਕ ਦੇ ਗਵਰਨਰ ਨੂੰ ਵੀ ਅਹੁਦਾ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ।
Read This : Wayanad Death Toll: ਕੁਦਰਤ ਦਾ ਵਿਕਰਾਲ ਰੂਪ
ਬੇਸ਼ੱਕ ਨਵੀਂ ਸਰਕਾਰ ਅੰਦੋਲਨਕਾਰੀਆਂ ਦੀ ਸਹਿਮਤੀ ਨਾਲ ਹੀ ਗਠਿਤ ਹੋਈ ਹੈ ਜਿਸ ’ਚ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਵੀ ਸਰਕਾਰ ’ਚ ਥਾਂ ਮਿਲੀ ਹੈ ਪਰ ਹਿੰਸਾ ਦਾ ਤਾਂਡਵ ਹਾਲੇ ਵੀ ਜਾਰੀ ਹੈ ਰਾਖਵਾਂਕਰਨ ਦੇ ਵਿਰੋਧ ’ਚ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਹਿੰਸਕ ਤੱਤਾਂ ਅਤੇ ਕੱਟੜਪੰਥੀਆਂ ਦੀ ਭੇਂਟ ਚੜ੍ਹ ਚੁੱਕਾ ਹੈ ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੀਐਨਪੀ ਦੀ ਆਗੂ ਖਾਲਿਦਾ ਜੀਆ ਹਾਲਾਂਕਿ ਤਖਤਾ ਪਲਟ ਨਾਲ ਖੁਸ਼ ਹਨ ਪਰ ਸੱਤਾ ਕਿਸੇ ਤੀਜੇ ਪੱਖ ਦੇ ਹੱਥ ’ਚ ਜਾਣ ਨਾਲ ਨਿਰਾਸ਼ ਵੀ ਹਨ ਇਹੀ ਕਾਰਨ ਹੈ ਕਿ ਖਾਲਿਦਾ ਜੀਆ ਦੀ ਅਗਵਾਈ ਵਾਲੀ ਬੀਐਨਪੀ ਬੰਗਲਾਦੇਸ਼ ਦੀ ਸੱਤਾ ਖੋਹਣ ਲਈ ਕੋਈ ਵੀ ਹੱਥਕੰਡੇ ਅਪਣਾਏਗੀ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਹੋਣ ਦਾ ਦਮ ਭਰਨ ਵਾਲਿਆਂ ਨੂੰ ਹੁਣ ਅੱਗੇ ਆ ਕੇ ਬੰਗਲਾਦੇਸ਼ ’ਚ ਸ਼ਾਂਤੀ ਬਹਾਲ ਕਰਨ ਲਈ ਦਖ਼ਲ ਦੇਣਾ ਚਾਹੀਦਾ ਹੈ
Bangladesh News: ਬੰਗਲਾਦੇਸ਼ ਤੋਂ ਵੱਡੀ ਖਬਰ, ਫੌਜ ਨੇ ਸੰਭਾਲੀ ਕਮਾਨ
ਬੰਗਲਾਦੇਸ਼ ’ਚ ਸ਼ੇਖ ਹਸੀਨਾ ਦਾ ਅਸਤੀਫਾ, ਫੌਜ ਬਣਾਵੇਗੀ ਅੰਤਰਿਮ ਸਰਕਾਰ | Bangladesh News
ਫੌਜ ਮੁਖੀ ਬੋਲੇ, ਹਾਲਾਤ ਸੁਧਾਰਨ ਦਾ ਮੌਕਾ ਦਿਓ
ਪ੍ਰਧਾਨ ਮੰਤਰੀ ਨਿਵਾਸ ’ਚ ਦਾਖਲ ਹੋਏ ਪ੍ਰਦਰਸ਼ਨਕਾਰੀ
Bangladesh News: ਢਾਕਾ (ਏਜੰਸੀ)। ਬੰਗਲਾਦੇਸ਼ ’ਚ ਰਾਖਵਾਂਕਰਨ ਵਿਰੋਧੀ ਅੰਦੋਲਨ ਹਿੰਸਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ 5 ਅਗਸਤ ਨੂੰ ਅਸਤੀਫਾ ਦੇ ਦਿੱਤਾ ਹੈ। ਫੌਜ ਮੁਖੀ ਜਨਰਲ ਵਕਾਰ-ਉਜ-ਜਮਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਢਾਕਾ ’ਚ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਹੁਣ ਫੌਜ ਅੰਤਰਿਮ ਸਰਕਾਰ ਬਣਾਏਗੀ। ਦੂਜੇ ਪਾਸੇ ਢਾਕਾ ’ਚ ਸਥਿਤੀ ਕਾਬੂ ਤੋਂ ਬਾਹਰ ਹੈ। ਫੌਜ ਮੁਖੀ ਨੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ। ਕਿਹਾ ਕਿ ਅਸੀਂ ਸਥਿਤੀ ਨੂੰ ਕਾਬੂ ਹੇਠ ਲਿਆਵਾਂਗੇ। ਭਰੋਸਾ ਰੱਖੋ। ਕਰੀਬ 4 ਲੱਖ ਲੋਕ ਸੜਕਾਂ ’ਤੇ ਹਨ। ਰਾਜਧਾਨੀ ’ਚ ਵੱਖ-ਵੱਖ ਥਾਵਾਂ ’ਤੇ ਹਿੰਸਾ ਤੇ ਭੰਨਤੋੜ ਹੋ ਰਹੀ ਹੈ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਨਿਵਾਸ ਤੋਂ ਰਵਾਨਾ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਢਾਕਾ ਛੱਡ ਕੇ ਕਿਸੇ ਸੁਰੱਖਿਅਤ ਥਾਂ ’ਤੇ ਚਲੇ ਗਏ ਹਨ। ਉਨ੍ਹਾਂ ਦੀ ਭੈਣ ਰੇਹਾਨਾ ਵੀ ਉਨ੍ਹਾਂ ਦੇ ਨਾਲ ਹੈ। ਹਾਲਾਂਕਿ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ। ਬੰਗਲਾਦੇਸ਼ੀ ਅਖਬਾਰ ਪ੍ਰਥਮ ਆਲੋ ਮੁਤਾਬਕ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪਾਂ ਹੋ ਗਈਆਂ ਹਨ। ਇਸ ’ਚ 6 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਤੰਗੈਲ ਤੇ ਢਾਕਾ ’ਚ ਅਹਿਮ ਰਾਜਮਾਰਗਾਂ ’ਤੇ ਕਬਜਾ ਕਰ ਲਿਆ ਹੈ। Sheikh Hasina
Read This : ਬ੍ਰਿਟੇਨ ’ਚ ਪ੍ਰਦਰਸ਼ਨਕਾਰੀਆਂ ਨੇ ਹੋਟਲ ’ਚ ਲਾਈ ਅੱਗ
ਬੰਗਲਾਦੇਸ ’ਚ ਰਾਖਵੇਂਕਰਨ ਨੂੰ ਲੈ ਕੇ ਵਿਰੋਧ ਦਾ ਕਾਰਨ | Bangladesh News
ਬੰਗਲਾਦੇਸ਼ 1971 ’ਚ ਆਜਾਦ ਹੋਇਆ। ਬੰਗਲਾਦੇਸ਼ੀ ਅਖਬਾਰ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਸਾਲ ਤੋਂ ਹੀ ਉਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ’ਚ ਆਜਾਦੀ ਘੁਲਾਟੀਆਂ ਦੇ ਬੱਚਿਆਂ ਨੂੰ ਨੌਕਰੀਆਂ ’ਚ 30 ਫੀਸਦੀ, ਪਛੜੇ ਜ਼ਿਲ੍ਹਿਆਂ ਨੂੰ 40 ਫੀਸਦੀ ਤੇ ਔਰਤਾਂ ਨੂੰ 10 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜਨਰਲ ਵਿਦਿਆਰਥੀਆਂ ਲਈ ਸਿਰਫ 20 ਫੀਸਦੀ ਸੀਟਾਂ ਰੱਖੀਆਂ ਗਈਆਂ ਸਨ। 1976 ’ਚ ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 40 ਫੀਸਦੀ ਸੀਟਾਂ ਬਚੀਆਂ ਹਨ। Bangladesh News
1985 ’ਚ, ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਨੂੰ ਹੋਰ ਘਟਾ ਕੇ 10 ਫੀਸਦੀ ਕਰ ਦਿੱਤਾ ਗਿਆ ਤੇ ਘੱਟ ਗਿਣਤੀਆਂ ਲਈ 5 ਫੀਸਦੀ ਕੋਟਾ ਜੋੜਿਆ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 45 ਫੀਸਦੀ ਸੀਟਾਂ ਬਚੀਆਂ ਹਨ। ਪਹਿਲਾਂ ਤਾਂ ਸਿਰਫ ਸੁਤੰਤਰਤਾ ਸੈਨਾਨੀਆਂ ਦੇ ਪੁੱਤਰ-ਧੀਆਂ ਨੂੰ ਹੀ ਰਾਖਵਾਂਕਰਨ ਮਿਲਦਾ ਸੀ ਪਰ 2009 ਤੋਂ ਇਸ ਵਿੱਚ ਪੋਤੇ-ਪੋਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। 2012 ਅਸਮਰਥਤਾ ਵਾਲੇ ਵਿਦਿਆਰਥੀਆਂ ਲਈ 1 ਫੀਸਦੀ ਕੋਟਾ ਵੀ ਜੋੜਿਆ ਗਿਆ ਸੀ। ਇਸ ਨਾਲ ਕੁੱਲ ਕੋਟਾ ਵਧ ਕੇ 56 ਫੀਸਦੀ ਹੋ ਗਿਆ। Bangladesh News
ਪ੍ਰਧਾਨ ਮੰਤਰੀ ਮੋਦੀ ਨੇ ਸ਼ੇਖ ਹਸੀਨਾ ਦਾ ਕੀਤਾ ਸਵਾਗਤ
ਨਵੀਂ ਦਿੱਲੀ। ਭਾਰਤ ਦੌਰੇ ’ਤੇ ਆਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸਵਾਗਤ ਸਮਾਰੋਹ ਰਾਸ਼ਟਰਪਤੀ ਭਵਨ ’ਚ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਸ਼ੇਖ ਹਸੀਨਾ 8 ਸਤੰਬਰ ਤੱਕ ਭਾਰਤ ਦੌਰੇ ’ਤੇ ਰਹੇਗੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ 7 ਸਮਝੌਤਿਆਂ ’ਤੇ ਦਸਤਖਤ ਹੋ ਸਕਦੇ ਹਨ। ਰਾਸ਼ਟਰਪਤੀ ਭਵਨ ’ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ, ‘‘ਜਦੋਂ ਆਜ਼ਾਦੀ ਦੀ ਲੜਾਈ ਹੋਈ, ਜਦੋਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ, ਉਦੋਂ ਭਾਰਤ ਅਤੇ ਇਸ ਦੇ ਲੋਕਾਂ ਨੇ ਸਾਡਾ ਸਮਰਥਨ ਕੀਤਾ। ਅਸੀ ਉਸ ਯੋਗਦਾਨ ਲਈ ਭਾਰਤ ਦਾ ਹਮੇਸ਼ਾ ਧੰਨਵਾਦੀ ਰਹਾਂਗੇ ’’।
ਦੁਨੀਆਂ ’ਚ ਪਿਛਲੇ ਚਾਰ ਹਫ਼ਤਿਆਂ ’ਚ ਕੋਰੋਨਾ ਨਾਲ 64 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ
ਭਾਰਤ ਸਾਡਾ ਦੋਸਤ : ਸ਼ੇਖ ਹਸੀਨਾ
ਸ਼ੇਖ ਹਸੀਨਾ ਨੇ ਰਾਸ਼ਟਰਪਤੀ ਭਵਨ ’ਚ ਕਿਹਾ- ਭਾਰਤ ਸਾਡਾ ਦੋਸਤ ਹੈ। ਭਾਰਤ ਦਾ ਦੌਰਾ ਕਰਨਾ ਮੇਰੇ ਲਈ ਹਮੇਸ਼ਾ ਖੁਸ਼ੀ ਦੀ ਗੱਲ ਹੈ, ਕਿਉਂਕਿ ਇਹ ਹਮੇਸ਼ਾ ਸਾਨੂੰ ਬੰਗਲਾਦੇਸ਼ ਦੀ ਆਜ਼ਾਦੀ ਦੇ ਸਮੇਂ ਇਸ ਦੇਸ਼ ਦੇ ਯੋਗਦਾਨ ਦੀ ਯਾਦ ਦਿਵਾਉਂਦਾ ਹੈ। ਸਾਡੇ ਰਿਸ਼ਤੇ ਦੋਸਤਾਨਾ ਹਨ ਅਤੇ ਅਸੀਂ ਹਮੇਸ਼ਾ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ। ਸ਼ੇਖ ਹਸੀਨਾ ਨੇ ਕਿਹਾ- ਸਾਡਾ ਮੁੱਖ ਫੋਕਸ ਆਪਣੇ ਲੋਕਾਂ ਵਿਚਾਲੇ ਸਹਿਯੋਗ ਵਧਾਉਣਾ, ਗਰੀਬੀ ਦੂਰ ਕਰਨਾ ਅਤੇ ਅਰਥਵਿਵਸਥਾ ਦੀ ਮੁਰੰਮਤ ਕਰਨਾ ਹੈ। ਇਨ੍ਹਾਂ ਮੁੱਦਿਆਂ ’ਤੇ ਅਸੀਂ ਦੋਵੇਂ ਮਿਲ ਕੇ ਕੰਮ ਕਰਾਂਗੇ। ਇਸ ਨਾਲ ਸਿਰਫ਼ ਭਾਰਤ-ਬੰਗਲਾਦੇਸ਼ ਹੀ ਨਹੀਂ ਸਗੋਂ ਪੂਰੇ ਦੱਖਣੀ ਏਸ਼ੀਆ ਦੇ ਲੋਕ ਵਧੀਆ ਜੀਵਨ ਪ੍ਰਾਪਤ ਕਰ ਸਕਦੇ ਹਨ। ਇਹ ਸਾਡਾ ਟੀਚਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬੰਗਲਾਦੇਸ਼ ਫਸੇ ਪਾਕਿਸਤਾਨੀਆਂ ਲਈ ਮਨੁੱਖੀ ਆਧਾਰ ‘ਤੇ ਬਿਹਤਰ ਜੀਵਨ ਯਕੀਨੀ ਬਣਾਏਗਾ: ਹਸੀਨਾ
ਢਾਕਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਨੁੱਖੀ ਆਧਾਰ ‘ਤੇ ਉਨ੍ਹਾਂ ”ਫਸੇ ਪਾਕਿਸਤਾਨੀਆਂ” (ਬਿਹਾਰੀਆਂ) ਲਈ ਬਿਹਤਰ ਜੀਵਨ ਯਕੀਨੀ ਬਣਾਉਣ ਲਈ ਯੋਜਨਾ ਬਣਾ ਰਹੀ ਹੈ। ਜਿਨ੍ਹਾਂ ਨੇ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ ਸੀ। ਇਹ ਜਾਣਕਾਰੀ ਬੀਐਸਐਸ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ। ਸ਼੍ਰੀਮਤੀ ਹਸੀਨਾ ਨੇ ਕਿਹਾ ਕਿ ਇਹ ਯੋਜਨਾ ਉਨ੍ਹਾਂ ਲੋਕਾਂ ਲਈ ਹੈ ਜੋ ਬਿਹਾਰ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਜਾ ਕੇ ਉਥੋਂ ਦੀ ਨਾਗਰਿਕਤਾ ਲੈਣਾ ਚਾਹੁੰਦੇ ਸਨ ਪਰ ਪਾਕਿਸਤਾਨ ਨੇ ਉਨ੍ਹਾਂ ਨੂੰ ਕਦੇ ਸਵੀਕਾਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “1971 ਤੋਂ ਬਾਅਦ ਬਿਹਾਰੀਆਂ ਦੀਆਂ ਕਈ ਪੀੜ੍ਹੀਆਂ ਪੈਦਾ ਹੋਈਆਂ ਅਤੇ ਅਸੀਂ ਮਨੁੱਖਾਂ ਨੂੰ ਮਨੁੱਖ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਾਂ। ਬਿਹਾਰੀ ਬਹੁਤ ਮਿਹਨਤੀ ਹਨ ਅਤੇ ਉਨ੍ਹਾਂ ਕੋਲ ਕੰਮ ਕਰਨ ਦਾ ਹੁਨਰ ਹੈ।”
ਉਨ੍ਹਾਂ ਕਿਹਾ ਕਿ ਬਿਹਾਰੀ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਬੰਗਲਾਦੇਸ਼ ਵਿੱਚ ਰਹਿ ਰਹੇ ਹਨ ਅਤੇ ਉਹ ਜਨੇਵਾ ਕੈਂਪਾਂ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਵਿੱਚ ਅਣਮਨੁੱਖੀ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਲਈ ਵਧੀਆ ਰਿਹਾਇਸ਼ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਉਨ੍ਹਾਂ ਨੌਕਰੀਆਂ ‘ਤੇ ਲਗਾਉਣਾ ਚਾਹੁੰਦੀ ਹੈ, ਜਿਨ੍ਹਾਂ ਕੋਲ ਹੁਨਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੰਮ ਕਰ ਰਹੀ ਹੈ ਤਾਂ ਜੋ ਉਹ ਸਾਰੇ ਵਧੀਆ ਜੀਵਨ ਜੀਅ ਸਕਣ। ਬੰਗਲਾਦੇਸ਼ ਵਿੱਚ ‘ਫਸੇ ਬਿਹਾਰੀ’ ਭਾਈਚਾਰਾ ਗੈਰ-ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਨੂੰ ਦਰਸਾਉਂਦਾ ਹੈ ਜੋ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਪੁਰਾਣੇ ਪੂਰਬੀ ਪਾਕਿਸਤਾਨ ਵਿੱਚ ਆਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਿਹਾਰੀ ਭਾਈਚਾਰੇ ਦੇ ਸਨ। ਬਾਅਦ ਵਿੱਚ, 1971 ਦੇ ਬੰਗਲਾਦੇਸ਼ ਮੁਕਤੀ ਯੁੱਧ ਦੌਰਾਨ, ਉਰਦੂ ਬੋਲਣ ਵਾਲੇ ਬਿਹਾਰੀਆਂ ਨੇ ਪਾਕਿਸਤਾਨੀ ਫੌਜ ਦਾ ਸਮਰਥਨ ਕੀਤਾ, ਜਿਸ ਕਾਰਨ 1971 ਵਿੱਚ ਬੰਗਲਾਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਵਿਸ਼ਵਾਸ ਅਤੇ ਕਲੰਕ ਦਾ ਸਾਹਮਣਾ ਕਰਨਾ ਪਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਪਾਕਿਸਤਾਨ ਜਾਣਾ ਚਾਹੁੰਦੇ ਸਨ, ਪਰ ਪਾਕਿਸਤਾਨ ਨੇ ਉਨ੍ਹਾਂ ਨੂੰ ਵਾਪਸ ਲੈਣ ਦੀ ਕੋਈ ਇੱਛਾ ਜ਼ਾਹਰ ਨਹੀਂ ਕੀਤੀ ਅਤੇ ਉਹ ਇੱਥੇ ਹੀ ਫਸ ਗਏ। ਉਨ੍ਹਾਂ ਨੂੰ ਦੇਸ਼ ਦੇ 13 ਜ਼ਿਲ੍ਹਿਆਂ ਵਿੱਚ ਅਸਥਾਈ ਕੈਂਪਾਂ ਵਿੱਚ ਰੱਖਿਆ ਗਿਆ ਸੀ। ਰਾਜਧਾਨੀ ਢਾਕਾ ਵਿੱਚ ਇੱਕ ਲੱਖ ਤੋਂ ਵੱਧ ਬਿਹਾਰੀ ਮੁੜ ਵਸੇਬਾ ਕੈਂਪਾਂ ਵਿੱਚ ਰਹਿ ਰਹੇ ਹਨ। ਜਨੇਵਾ ਕੈਂਪ ਢਾਕਾ ਵਿੱਚ ਅਜਿਹੇ ਕੈਂਪਾਂ ਵਿੱਚੋਂ ਸਭ ਤੋਂ ਵੱਡੇ ਕੈਂਪ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ