Russia-Ukraine War - Sach Kahoon Punjabi
Russia Ukraine War: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਕੀਤਾ ਵੱਡਾ ਹਮਲਾ, ਦਹਿਸ਼ਤ ਦਾ ਮਾਹੌਲ
Russia Ukraine War: ਕੀਵ (ਏਜੰਸੀ)। ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਸ਼ੁੱਕਰਵਾਰ ਤੜਕੇ ਕੀਵ ’ਤੇ ਰੂਸ ਵੱਲੋਂ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ ਹਨ। ਕਲਿਟਸਕੋ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਜ਼ਖਮੀਆਂ ’ਚੋਂ ਇੱਕ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ’ਚ ਕਈ ਰਿਹਾਇਸ਼ੀ ਇਮਾਰਤਾਂ ਦੇ ਨਾਲ-ਨਾਲ ਹੀਟਿੰਗ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਨਗਰ-ਨਿਗਮ ਸੇਵਾਵਾਂ ਨੁਕਸਾਨ ਦੀ ਪ੍ਰਕਿਰਤੀ ਦਾ ਪਤਾ ਲਾਉਣ ਤੇ ਹੀਟਿੰਗ ਸਪਲਾਈ ਨੂੰ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ। Russia Ukraine War
ਇਹ ਖਬਰ ਵੀ ਪੜ੍ਹੋ : Tarn Taran Bypoll 2025 Results: ਪੰਜਵੇਂ ਗੇੜ ਵਿੱਚ ਆਪ ਉਮੀਦਵਾਰ 187 ਵੋਟਾਂ ਨਾਲ ਅੱਗੇ
Russia-Ukraine war: ਅਮਨ ਦੀ ਆਸ ਜਾਗੀ
Russia-Ukraine war: ਅਮਰੀਕਾ ਨੇ ਰੂਸ-ਯੂਕਰੇਨ ਜੰਗ ਰੋਕਣ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਸਬੰਧੀ ਸਾਊਦੀ ਅਰਬ ’ਚ ਅਮਰੀਕਾ ਤੇ ਰੂਸ ਦੀ ਮੀਟਿੰਗ ਰੱਖੀ ਗਈ ਹਾਲਾਂਕਿ ਯੂਕਰੇਨੀ ਰਾਸ਼ਟਰਪਤੀ ਵਲਦੀਮੀਰ ਜੈਲੇਂਸਕੀ ਨੂੰ ਇਸ ਮੀਟਿੰਗ ’ਚ ਸੱਦਾ ਨਹੀਂ ਦਿੱਤਾ ਗਿਆ ਤੇ ਜੈਲੇਂਸਕੀ ਦੇ ਤੇਵਰ ਵੀ ਅਜੇ ਸਖ਼ਤ ਨਜ਼ਰ ਆ ਰਹੇ ਹਨ ਪਰ ਜਿੱਥੋਂ ਤੱਕ ਅਮਰੀਕਾ ਦੇ ਪ੍ਰਭਾਵ ਦਾ ਸਬੰਧ ਹੈ ਅਮਰੀਕਾ ਯੂਕਰੇਨ ਨੂੰ ਮਨਾਉਣ ’ਚ ਜ਼ਰੂਰ ਕਾਮਯਾਬ ਹੋ ਸਕਦਾ ਹੈ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਪੁਤਿਨ ਦਾ ਰਵੱਈਆ ਬੇਹੱਦ ਸਖਤ ਰਿਹਾ ਹੈ ਉਹ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਖਿਲਾਫ ਤਿੱਖੀ ਸ਼ਬਦਾਵਲੀ ਵਰਤਦੇ ਰਹੇ ਹਨ। ਇੱਥੋਂ ਤੱਕ ਕਿ ਪੱਛਮੀ ਮੁਲਕਾਂ ਨੂੰ ਚਿਤਾਵਨੀਆਂ ਵੀ ਦਿੰਦੇ ਰਹੇ ਹਨ ਬਿਨਾਂ ਸ਼ੱਕ ਰੂਸ ਤੇ ਯੂਕਰੇਨ ਜੰਗ ਕਾਰਨ ਦੋਵਾਂ ਮੁਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਖਬਰ ਵੀ ਪੜ੍ਹੋ : Bathinda News: ਝੂਠੀ ਨਿੱਕਲੀ ਲੁੱਟ ਦੀ ਕਹਾਣੀ, ਖੁਦ ਨੂੰ ਹੀ ਪੈ ’ਗੀ ਹਵਾਲਾਤ ਦੀ ਹਵਾ ਖਾਣੀ
ਜਿਸ ਦੀ ਪੂਰਤੀ ਲਈ ਦਹਾਕੇ ਲੱਗਣਗੇ ਅਸਲ ’ਚ ਜੰਗ ਨਾ ਰੁਕਣ ਦੀ ਵਜ੍ਹਾ ਅਮਰੀਕਾ ਦੇ ਪਿਛਲੇ ਬਾਇਡੇਨ ਪ੍ਰਸ਼ਾਸਨ ਦੀ ਯੂਕਰੇਨ ਨੂੰ ਸਿੱਧੀ ਹਮਾਇਤ ਸੀ ਅਮਰੀਕਾ ’ਚ ਸੱਤਾ ਤਬਦੀਲੀ ਦੇ ਨਾਲ ਹੀ ਅਮਨ ਦੀ ਆਸ ਬੱਝ ਗਈ ਸੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦਿਆਂ ਹੀ ਜੰਗ ਰੋਕਣ ਲਈ ਕੰਮ ਕਰਨ ਦਾ ਐਲਾਨ ਕਰ ਦਿੱਤਾ ਸੀ ਉਮੀਦ ਕਰਨੀ ਚਾਹੀਦੀ ਹੈ ਕਿ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਮਾਮਲੇ ’ਤੇ ਮਜ਼ਬੂਤੀ ਨਾਲ ਕੰਮ ਕਰਨਗੇ ਜੰਗਾਂ ਦੀ ਤਬਾਹੀ ਨੇ ਇਤਿਹਾਸ ਦੇ ਅਣਗਿਣਤ ਪੰਨੇ ਪਹਿਲਾਂ ਹੀ ਕਾਲੇ ਕਰ ਦਿੱਤੇ ਹਨ ਅੱਜ ਆਰਥਿਕ ਮੁਕਾਬਲੇਬਾਜ਼ੀ ਦਾ ਯੁੱਗ ਹੈ ਇਹ ਹਥਿਆਰ ਦਾ ਯੁੱਗ ਨਹੀਂ ਬਣਨਾ ਚਾਹੀਦਾ। Russia-Ukraine war
Russia-Ukraine War: ਤਬਾਹੀ ਵੱਲ ਵਧਦੀ ਦੁਨੀਆ
Russia-Ukraine War: ਰੂਸ-ਯੂਕਰੇਨ ਜੰਗ ਮੱਠੀ ਪੈਣ ਦੀ ਬਜਾਇ ਖ਼ਤਰਨਾਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸ ਨੇ ਇੰਟਰਕੰਟੀਨਲ ਬੈਲਿਸਟਕ ਮਿਜ਼ਾਈਲ ਦਾਗ ਕੇ ਆਪਣੀ ਸਮਰੱਥਾ ਤੇ ਇਰਾਦਿਆਂ ਨੂੰ ਜ਼ਾਹਿਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਰਮਾਣੂ ਹਮਲਿਆਂ ਸਬੰਧੀ ਕਾਨੂੰਨ ’ਚ ਤਬਦੀਲੀ ਕੀਤੀ ਹੈ ਜਿਸ ਦੇ ਤਹਿਤ ਉਹ ਪਰਮਾਣੂ ਤਾਕਤ ਵਾਲੇ ਦੇਸ਼ ਦੀ ਮੱਦਦ ਨਾਲ ਹੋਣ ਵਾਲੇ ਹਮਲੇ ਦਾ ਜਵਾਬ ਪਰਮਾਣੂ ਹਥਿਆਰਾਂ ਨਾਲ ਦੇ ਸਕਦਾ ਹੈ।
Read Also : ਲੋੜਵੰਦ ਪਰਿਵਾਰਾਂ ਨੂੰ ‘ਪੱਕੇ ਮਕਾਨ’ ਦਾ ਸੁਖ ਦੇ ਰਹੀ ਹੈ ‘ਆਸ਼ਿਆਨਾ ਮੁਹਿੰਮ’
ਭਾਵੇਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਜੰਗ ਰੋਕਣ ਦੀ ਇੱਛਾ ਰੱਖਦੇ ਹਨ ਪਰ ਵਰਤਮਾਨ ’ਚ ਰਾਸ਼ਟਰਪਤੀ ਰੂਸ ਖਿਲਾਫ ਸਖ਼ਤ ਚੱਲ ਰਹੇ ਹਨ। ਜਦੋਂ ਤੱਕ ਬਾਇਡੇਨ ਕੋਲ ਰਾਸ਼ਟਰਪਤੀ ਦੀ ਕੁਰਸੀ ਹੈ ਉਦੋਂ ਤੱਕ ਰੂਸ ਤੇ ਯੂਕਰੇਨ ਦਰਮਿਆਨ ਜੰਗ ਤੇਜ਼ ਹੋਣ ਦੀਆਂ ਸੰਭਾਵਨਾਵਾਂ ਹਨ। ਉਂਜ ਵੀ ਰੂਸ ਤੇ ਯੂਕਰੇਨ ਦਰਮਿਆਨ ਜੰਗ, ਜੋ ਅੱਜ ਦੋ ਦੇਸ਼ਾਂ ਦਰਮਿਆਨ ਨਜ਼ਰ ਆਉਂਦੀ ਹੈ, ਮਾਮਲਾ ਵਿਗੜ ਜਾਣ ’ਤੇ ਇਸ ਦਾ ਦਾਇਰਾ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। Russia-Ukraine War
ਹੋਰ ਦੇਸ਼ ਕੁੱਦ ਪਏ ਤਾਂ ਇਹ ਸੰਸਾਰ ਜੰਗ ਬਣ ਜਾਵੇਗੀ। ਚਰਚਾ ਹੈ ਕਿ ਰੂਸ ਕੋਲ ਬੇਹੱਦ ਤਾਕਤਵਰ ਹਥਿਆਰ ਹਨ। ਰੂਸ ਕੋਲ ਨਵੀਂ ਹਾਈਪਰਸੋਨਿਕ ਓਰੇਸ਼ਨਿਕ ਮਿਜ਼ਾਈਲ ਹੈ ਜੋ 19 ਮਿੰਟਾਂ ’ਚ ਇੰਗਲੈਂਡ ਤੱਕ ਪਹੁੰਚ ਸਕਦੀ ਹੈ। ਟਰੰਪ ਨੂੰ ਅਹੁਦਾ ਸੰਭਾਲਣ ’ਚ ਅਜੇ ਕਰੀਬ ਡੇਢ ਮਹੀਨਾ ਲੱਗਣਾ ਹੈ। ਇਸ ਦਰਮਿਆਨ ਜੇਕਰ ਇਹੀ ਹਾਲਾਤ ਰਹੇ ਤਾਂ ਭਾਰੀ ਤਬਾਹੀ ਹੋ ਸਕਦੀ ਹੈ।
World War: ਜੰਗ, ਖਤਰੇ ਅਤੇ ਵਿਸ਼ਵ ਸਾਂਤੀ ਦੀਆਂ ਚੁਣੌਤੀਆਂ
World War: ਪੱਛਮੀ ਏਸ਼ੀਆ ’ਚ ਜੰਗ ਦਾ ਵਿਸਥਾਰ ਕਿੱਥੋਂ ਤੱਕ ਪਹੁੰਚੇਗਾ, ਇਹ ਫਿਲਹਾਲ ਕਹਿਣਾ ਮੁਸ਼ਕਿਲ ਹੈ ਇਜਰਾਈਲ ਵੱਲੋਂ ਹਿਜਬੁਲ੍ਹਾ ਦੇ ਆਗੂ ਨਸਰੂਲਲਾਹ ਨੂੰ ਮਾਰਨ ਤੋਂ ਬਾਅਦ, ਇਰਾਨ ਨੇ ਇਜਰਾਈਲ ’ਤੇ ਵੱਡਾ ਮਿਜਾਇਲ ਹਮਲਾ ਕਰ ਦਿੱਤਾ ਹੈ ਇਸ ਹਮਲੇ ਨਾਲ ਹੀ ਪੱਛਮੀ ਏਸ਼ੀਆ ਦੀ ਸਥਿਤੀ ਕੰਟਰੋਲ ਤੋਂ ਬਾਹਰ ਜਾਂਦੀ ਹੋਈ ਦਿਖ ਰਹੀ ਹੈ ਇਜਰਾਈਲ ਨੇ ਇਰਾਨ ਨੂੰ ਇਸ ਹਮਲੇ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ ਅਤੇ ਇਰਾਨ ’ਤੇ ਹਮਲੇ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਇਜਰਾਈਲ ਨੇ ਲੇਬਨਾਨ ’ਚ ਹਿਜਬੁਲਾਹ ਨੂੰ ਸਬਕ ਸਿਖਾਉਣ ਲਈ ਆਪਣੀਆਂ ਫੌਜਾਂ ਭੇਜ ਦਿੱਤੀਆਂ ਹਨ। World War
Read This : Gurdaspur News: ਸਾਬਕਾ ਕਾਂਗਰਸੀ ਸਰਪੰਚ ਦੇ ਘਰ ’ਤੇ ਹਮਲਾ, ਦਰਵਾਜ਼ੇ ਦੇ ਸ਼ੀਸ਼ੇ ਤੋੜੇ
ਇਸ ਤੋਂ ਇਲਾਵਾ, ਇਜਰਾਈਲ ਨੇ ਸੰਯੁਕਤ ਪ੍ਰਮੁੱਖ ਦੇ ਇਜਰਾਈਲ ਆਉਣ ’ਤੇ ਵੀ ਰੋਕ ਲਾ ਦਿੱਤੀ ਹੈ ਇਹ ਪਾਬੰਦੀ ਸੰਯੁਕਤ ਰਾਸ਼ਟਰ ਚਾਰਟਰ ਦਾ ਖੁੱਲ੍ਹਾ ਉਲੰਘਣ ਹੈ ਦਰਅਸਲ, ਇਜਰਾਈਲ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਨੇ ਇਰਾਨੀ ਹਮਲੇ ਦੀ ਨਿੰਦਾ ਨਹੀਂ ਕੀਤੀ ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਇਰਾਨ ਦੀ ਨਿੰਦਾ ਕਰ ਦਿੰਦਾ, ਤਾਂ ਕੀ ਇਜਰਾਈਲ ਸੰਯੁਕਤ ਰਾਸ਼ਟਰ ਦੀਆਂ ਸ਼ਰਤਾਂ ਅਤੇ ਅਪੀਲਾਂ ਦਾ ਪਾਲਣ ਕਰਦਾ? ਇਹ ਸਪੱਸ਼ਟ ਹੈ ਕਿ ਇਸ ਸਮੇਂ ਇਜਰਾਈਲ, ਇਰਾਨ, ਜਾਂ ਫਿਲੀਸਤੀਨ , ਕੋਈ ਵੀ ਅੰਤਰਰਾਸ਼ਟਰੀ ਸੰਸਥਾ ਸੰਯਕੁਤ ਰਾਸ਼ਟਰ ਦੀ ਮਹੱਤਤਾ ਅਤੇ ਪ੍ਰਾਸਿੰਗਕਤਾ ਨੂੰ ਮੰਨਣ ਲਈ ਤਿਆਰ ਨਹੀਂ ਹੈ ਜਦੋਂ ਕਿ ਸੰਯੁਕਤ ਰਾਸ਼ਟਰ ਦਾ ਗਠਨ ਹੀ ਦੋ ਦੇਸ਼ਾਂ ਵਿਚਕਾਰ ਜੰਗ ਦੀ ਸਮਾਪਤੀ ਦੀ ਪਹਿਲ ਕਰਨ ਲਈ ਕੀਤਾ ਗਿਆ ਸੀ। World War
ਇਜਰਾਈਲ ਬੇਖੌਫ ਕਹਿ ਰਿਹਾ ਹੈ ਕਿ ‘ਜੰਗ ਆਖਰੀ ਜਿੱਤ ਤੱਕ ਜਾਰੀ ਰਹੇਗੀ ’ ਦੂਜੇ ਪਾਸੇ, ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਇਜਰਾਈਲ ਦੀ ਖੁੱਲ੍ਹੀ ਮੱਦਦ ਕਰ ਰਹੇ ਹਨ, ਜਦੋਂ ਕਿ ਇਰਾਨ ਦੀ ਮੱਦਦ ’ਚ ਅਰਬ ਦੇਸ਼ ਵਰਗੇ ਸੀਰੀਆ, ਯਮਨ ਅਤੇ ਇਰਾਕ, ਵੀ ਸ਼ਾਮਲ ਹੋ ਸਕਦੇ ਹਨ ਇਹ ਸਥਿਤੀ ਵਿਸ਼ਵੀ ਸ਼ਾਂਤੀ ਲਈ ਖਤਰਾ ਹੈ ਅਤੇ ਤੀਜੇ ਵਿਸ਼ਵ ਜੰਗ ਦੀ ਭੂਮਿਕਾ ਵੀ ਤਿਆਰ ਕਰ ਸਕਦੀ ਹੈ 7 ਅਕਤੂਬਰ 2023 ਨੂੰ ਹਮਾਸ ਨੇ ਇਜਰਾਈਲ ’ਤੇ ਹਮਲਾ ਕੀਤਾ ਸੀ ਹਮਾਸ ਗਾਜ਼ਾ ਪੱਟੀ ਦੇ ਆਸਪਾਸ ਤੈਨਾਤ ਅੱਤਵਾਦੀ ਸੰਗਠਨ ਹੈ ਇਸ ਹਮਲੇ ’ਚ ਇਜਰਾਈਲ ਦੇ ਕਰੀਬ 1200 ਨਾਗਰਿਕ ਮਾਰੇ ਗਏ ਸਨ। World War
Read This : Haryana CM Oath Ceremony: ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ’ਚ ਬਦਲਾਅ, ਹੁਣ ਇਸ ਦਿਨ ਚੁੱਕਣਗੇ ਸਹੁੰ!
ਹਮਾਸ ਨੇ 250 ਤੋਂ ਜ਼ਿਆਦਾ ਲੋਕਾਂ ਨੂੰ ਬੰਧੀ ਬਣਾ ਲਿਆ ਸੀ ਇਸ ਹਮਲੇ ਤੋਂ ਬਾਅਦ ਇਜਰਾਈਲ ਨੇ ਗਾਜ਼ਾ ਖੇਤਰ ਤੋਂ ਹਮਾਸ ਦਾ ਸਫਾਇਆ ਕਰਨ ਦਾ ਸੰਕਲਪ ਲਿਆ ਉਸ ਸਮੇਂ ਤੋਂ ਲਗਾਤਾਰ ਭਿਆਨਕ ਜੰਗ ਜਾਰੀ ਹੈ ਹੁਣ ਤੱਕ ਲਗਭਗ 41,000 ਫਿਲੀਸਤੀਨੀ ਮਾਰੇ ਜਾ ਚੁੱਕੇ ਹਨ 23 ਲੱਖ ਦੀ ਆਬਾਦੀ ਵਾਲੇ ਗਾਜ਼ਾ ’ਚ ਇਨ੍ਹਾਂ ਹਾਲਾਤਾਂ ਕਾਰਨ ਇਜਰਾਈਲ ਖਿਲਾਫ ਗੁੱਸਾ ਵਧ ਰਿਹਾ ਹੈ ਨਤੀਜੇ ਵਜੋਂ, ਇਜਰਾਇਲੀ ਫੌਜ ’ਤੇ ਫਿਲੀਸਤੀਨੀ ਗੁਰੀਲੇ ਹਮਲੇ ਵਧੇ ਹਨ, ਅਤੇ ਹਮਾਸ ਦੀ ਤਾਕਤ ਲਗਾਤਾਰ ਕਮਜ਼ੋਰ ਹੋ ਰਹੀ ਹੈ
ਇਸ ਜੰਗ ਦੇ ਦੋ ਮੁੱਖ ਕਾਰਨ ਹਨ | World War
ਪਹਿਲਾ, ਇਜਰਾਈਲ ਫਿਲੀਸਤੀਨ ਨੂੰ ਅਜ਼ਾਦ ਦੇਸ਼ ਦੇ ਰੂਪ ’ਚ ਮਾਨਤਾ ਨਹੀਂ ਦਿੰਦਾ ਦੂਜਾ, ਇਰਾਨ ਇਸ ਧਾਰਨਾ ’ਤੇ ਅੜਿਆ ਹੋਇਆ ਹੈ ਕਿ ਮੁਸਲਿਮ ਦੇਸ਼ਾਂ ਵਿਚਕਾਰ ਯਹੂਦੀ ਦੇਸ਼ ਇਜਰਾਈਲ ਦੀ ਹੋਂਦ ਕਿਵੇਂ ਬਣੀ ਹੋਈ ਹੈ ਇਹ ਦੋਵੇਂ ਦੇਸ਼ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਮੁੱਖ ਦੁਸ਼ਮਣ ਮੰਨੇ ਜਾਂਦੇ ਹਨ ਹਾਲਾਂਕਿ, ਇਨ੍ਹਾਂ ਵਿਚਕਾਰ ਇਹ ਜੰਗ ਲੰਮੇ ਤੋਂ ਚੱਲ ਰਹੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਵਿਚਕਾਰ ਸਿੱਧੀ ਜੰਗ ਹੋ ਰਹੀ ਹੈ ਕਤਰ ਵੀ ਇੱਕ ਮੁਸਲਿਮ ਦੇਸ਼ ਹੋਣ ਦੇ ਨਾਤੇ ਇਜਰਾਈਲ ਦਾ ਵਿਰੋਧੀ ਹੈ। World War
ਰੂਸ-ਯੂਕ੍ਰੇਨ ਅਤੇ ਇਜਰਾਈਲ-ਹਮਾਸ ਵਿਚਕਾਰ ਚੱਲ ਰਹੇ ਭਿਆਨਕ ਜੰਗ ਨੇ ਦੁਨੀਆ ਦੀਆਂ ਚਿਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਇਹ ਜੰਗ ਤੀਜੇ ਵਿਸ਼ਵ ਜੰਗ ਵੱਲ ਵੀ ਵਧ ਸਕਦੀ ਹੈ ਅਮਰੀਕਾ, ਫਰਾਂਸ, ਜਾਰਡਨ ਅਤੇ ਬ੍ਰਿਟੇਨ ਜਿੱਥੇ ਇਜਰਾਈਲ ਦੀ ਖੁੱਲ੍ਹੀ ਹਮਾਇਤ ਕਰ ਰਹੇ ਹਨ, ਉਥੇ ਇਰਾਨ ਨਾਲ ਸਾਉਦੀ ਅਰਬ, ਯਮਨ, ਯੂਏਈ, ਇਰਾਕ, ਸੀਰੀਆ, ਕਤਰ ਅਤੇ ਕੁਝ ਮੱਧ ਏਸ਼ੀਆ ਦੇ ਦੇਸ਼ ਵੀ ਅੱਗੇ ਆਏ ਹਨ ਪਰ ਇਰਾਨ ਦੇ ਰਾਸ਼ਟਰਪਤੀ ਮਸੁਦ ਪੇਜ਼ੇਕਿਸਆਨ ਨੂੰ ਅਸ਼ੰਕਾ ਹੈ ਕਿ ਮੁਸਲਿਮ ਦੇਸ਼ ਉਨ੍ਹਾਂ ਦਾ ਪੂਰਾ ਸਾਥ ਦੇਣਗੇ ਇਸ ਲਈ ਮਸੂਦ ਏਸ਼ੀਆਈ ਦੇਸ਼ਾਂ ਤੋਂ ਮੱਦਦ ਦੀ ਅਣਦੇਖੀ ਕਰ ਰਹੇ ਹਨ ਇਸ ਉਮੀਦ ਨਾਲ ਉਹ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੈਤੋਂਗਤਾਰਨ ਸ਼ਿਨਾਵਾਤਰਾ ਨੂੰ ਮਿਲੇ ਹਨ ਉਨ੍ਹਾਂ ਨੇ ਇਜਰਾਈਲ ਖਿਲਾਫ ਏਸ਼ੀਆਈ ਦੇਸ਼ਾਂ ਦੇ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਇਰਾਨ ਨੂੰ ਇਹ ਵੀ ਅਸ਼ੰਕਾ ਹੈ ਕਿ ਇਜਰਾਈਲ ਉਸ ਦੇ ਪਰਮਾਣੂ ਪਲਾਟਾਂ ਨੂੰ ਨਸ਼ਟ ਕਰ ਸਕਦਾ ਹੈ ਅਜਿਹੇ ’ਚ ਪੂਰੇ ਮੱਧ ਏਸ਼ੀਆ ’ਚ ਜੰਗ ਦੇ ਹਲਾਤ ਬਣ ਸਕਦੇ ਹਨ ਇਰਾਨ ਨੂੰ ਭਾਰਤ ਤੋਂ ਵੀ ਉਮੀਦ ਹੈ ਕਿ ਉਹ ਉਸ ਦੀ ਮੱਦਦ ਕਰੇਗਾ, ਪਰ ਭਾਰਤ ਦੇ ਫਿਲਹਾਲ ਇਰਾਨ ਅਤੇ ਇਜਰਾਈਲ ਅਤੇ ਫਿਲੀਸਤੀਨ ਦੇ ਵਿਵਾਦ ਦਾ ਹੱਲ ਦੋਵਾਂ ਦੇਸ਼ਾਂ ਦੇ ਅਜ਼ਾਦ ਹੋਂਦ ਦੇ ਰੂਪ ’ਚ ਹਮਾਇਤ ਕਰਦਾ ਰਿਹਾ ਹੈ ਆਖਰ ਇਹ ਸਾਫ ਹੈ ਕਿ ਭਾਰਤ ਕਿਸੇ ਇੱਕ ਦੇਸ਼ ਦੇ ਪੱਖ ’ਚ ਖੜਿਆ ਦਿਖਾਈ ਨਹੀਂ ਦੇੇਵੇਗਾ ਗੁਟਨਿਰਪੱਖ ਰਹਿੰਦੇ ਹੋਏ ਭਾਰਤ ਦਾ ਦਖਲਅੰਦਾਜ਼ੀ ਗੱਲਬਾਤ ਜਰੀਏ ਸਮਝੌਤੇ ਦਾ ਹੱਲ ਕੱਢਣ ਦੇ ਯਤਨਾਂ ਤੱਕ ਸੀਮਿਤ ਰਹੇਗਾ ਉਂਜ ਵੀ, ਏਸ਼ੀਆਈ ਦੇਸ਼ ਇਰਾਨ ਦੀ ਪ੍ਰਤੱਖ ਮੱਦਦ ਕਰਨਗੇ, ਅਜਿਹਾ ਲੱਗਦਾ ਨਹੀਂ ਹੈ। World War
ਇਰਾਨ ਨੇ ਇਜਰਾਈਲ ’ਤੇ ਸਿੱਧਾ ਹਮਲਾ ਕਰਦਿਆਂ ਕਰੀਬ 181 ਮਿਜਾਇਲਾਂ ਦਾਗ ਕੇ ਬਲਦੀ ’ਚ ਤੇਲ ਪਾਉਣ ਦਾ ਕੰਮ ਕੀਤਾ ਹੈ ਇਸ ਹਮਲੇ ਤੋਂ ਬਾਅਦ 4 ਅਕਤੂਬਰ ਨੂੰ ਇਰਾਨ ਦੇ ਧਾਰਮਿਕ ਆਗੂ ਅਯਾਤੁਲ੍ਹਾ ਖੁਮੇਨੀ ਨੇ ਕਰੀਬ 4 ਸਾਲਾਂ ਬਾਅਦ ਜਨਤਕ ਮੰਚ ਦੇ ਇਸਲਾਮਿਕ ਦੇਸ਼ਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਰਾਨ ਦੇ ਦੁਸ਼ਮਣ ਉਹੀ ਹਨ, ਜੋ ਫਿਲੀਸਤੀਨ ਅਤੇ ਲੇਬਨਾਨ ਸਮੇਤ ਹੋਰ ਮੁਸਲਿਮ ਦੇਸ਼ਾਂ ਦੇ ਦੁਸ਼ਮਣ ਹਨ ਇਹ ਸੰਦੇਸ਼ ਸਾਫ ਤੌਰ ’ਤੇ ਇਜਰਾਈਲ ਅਤੇ ਉਸ ਦੇ ਮਿੱਤਰ ਦੇਸ਼ਾਂ ਵੱਲ ਇਸ਼ਾਰਾ ਕਰਦਾ ਹੈ। World War
ਇਰਾਨ ਦੀ ਸਿਆਸੀ ਸੰਰਚਨਾ ਨੂੰ ਸਮਝਣਾ ਬੇਹੱਦ ਮੁਸ਼ਕਿਲ ਹੈ ਇੱਕ ਪਾਸੇ ਸਰਵਉੱਚ ਧਾਰਮਿਕ ਆਗੂ ਦਾ ਸ਼ਾਸਨ ਹੈ, ਤਾਂ ਦੂਜੇ ਪਾਸੇ ਇਰਾਨੀ ਵੋਟਰਾਂ ਵੱਲੋਂ ਚੁਣੀ ਹੋਈ ਸੰਸਦ ਅਤੇ ਰਾਸ਼ਟਰਪਤੀ ਹਨ ਇਹ ਦੋਵੇਂ ਹੀ ਤੰਤਰ ਮਿਲ ਕੇ ਕੰਮ ਕਰਦੇ ਹਨ ਇਰਾਨ ’ਚ ਸਰਵੳੁੱਚ ਆਗੂ ਦਾ ਅਹੁੱਦਾ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ 1979 ’ਚ ਹੋਈ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਤੋਂ ਇੱਥੇ ਦੋ ਹੀ ਆਗੂ ਇਸ ਅਹੁਦੇ ’ਤੇ ਰਹੇ ਹਨ : ਪਹਿਲਾਂ ਆਯੁਤੁਲਾਹ ਰੁਹੋਲ੍ਹਾ ਖੁਮੈਨੀ, ਅਤੇ ਵਰਤਮਾਨ ’ਚ ਅਯਾਤੁਲਲ੍ਹਾਹ ਅਲੀ ਖੁੂਮੇਨੀ ਇਸਲਾਮਿਕ ਜਗਤ ਦੇ ਅਗਵਾਈ ਦੀ ਨਿਗ੍ਹਾ ’ਚ ਇਰਾਨ ਨੇ ਵਿਸ਼ਵ ਦੇ ਮੁਸਲਿਮਾਂ ਨੂੰ ਪ੍ਰਵਾਹਿਤ ਕਰਨ ਦੇ ਨਾਤੇ ਫਿਲੀਸਤੀਨ ਦੇ ਮੁੱਦੇ ਨੂੰ ਹਵਾ ਦਿੱਤੀ ਅਤੇ ਹਿਜਬੁਲਾਹ ਵਰਗੇ ਅੱਤਵਾਦੀ ਸੰਗਠਨ ਨੂੰ ਮੱਦਦ ਦੇ ਕੇ ਇਜਰਾਈਲ ਖਿਲਾਫ ਖੜਾ ਕੀਤਾ ਇਹ ਸੰਘਰਸ਼ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ
ਇਹ ਲੇਖਕ ਦੇ ਆਪਣੇ ਵਿਚਾਰ ਹਨ।
ਪ੍ਰਮੋਦ ਭਾਰਗਵ
Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ
Russia-Ukraine War: ਜਿਸ ਤਰ੍ਹਾਂ ਜੰਗੀ ਤਬਾਹੀ ਦੀਆਂ ਘਟਨਾਵਾਂ ਅਤੇ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਉਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੌਮਾਂਤਰੀ ਪੱਧਰ ’ਤੇ ਜੰਗ ਤੇ ਅਮਨ ਦੀ ਕੋਈ ਪਰਿਭਾਸ਼ਾ ਹੀ ਨਹੀਂ ਰਹਿ ਗਈੇ ਇੱਕ ਦੇਸ਼ ਵਿਸੇਸ਼ ਇੱਕ ਜੰਗ ’ਚ ਹਮਲਿਆਂ ਦੀ ਨਿੰਦਾ ਕਰਦਾ ਹੈ ਦੂਜੀ ਜੰਗ ’ਚ ਹਮਲਿਆਂ ਪ੍ਰਤੀ ਚੁੱਪ ਰਹਿ ਕੇ ਅਸਿੱਧੇ ਤੌਰ ’ਤੇ ਹਮਲਿਆਂ ਦੀ ਹਮਾਇਤ ਕਰਦਾ ਹੈ ਸੰਯੁਕਤ ਰਾਸ਼ਟਰ ’ਚ ਇਰਾਨ ਕਹਿ ਰਿਹਾ ਹੈ ਕਿ ਇਜਰਾਈਲ ਨੂੰ ਰੋਕਣਾ ਪਵੇਗਾ, ਨਹੀਂ ਤਾਂ ਸੰਸਾਰ ਜੰਗ ਛਿੜ ਜਾਵੇਗੀ।
ਇਹ ਵੀ ਪੜ੍ਹੋ : Pension News: ਖੁਸ਼ਖਬਰੀ! ਹੁਣ ਬੱਚਿਆਂ ਦੀ ਵੀ ਲੱਗੇਗੀ ਪੈਨਸ਼ਨ, ਮਿਲਣਗੇ ਐਨੇ ਲੱਖ ਰੁਪਏ…
ਦੂਜੇ ਪਾਸੇ ਰੂਸ ਤੇ ਯੂਕਰੇਨ ਜੰਗ ਬਾਰੇ ਚੁੱਪ ਹੈ ਇੱਕ ਤਬਾਹੀ ਦੀ ਨਿੰਦਾ, ਦੂਜੀ ਤਬਾਹੀ ’ਤੇ ਖੁਸ਼ ਹੋਣਾ ਮਨੁੱਖਤਾ ਦੇ ਖਿਲਾਫ ਤੇ ਦੂਹਰੇ ਮਾਪ-ਦੰਡ ਹਨ ਅਸਲ ’ਚ ਦੋਵਾਂ ਜੰਗਾਂ ’ਚ ਫੁੱਲ ਨਹੀਂ ਵਰਸ ਰਹੇ, ਅਸਮਾਨ ਛੁੰਹਦੀਆਂ ਇਮਾਰਤਾਂ ਮਲਬਾਂ ਬਣ ਕੇ ਵਿੱਛ ਰਹੀਆਂ ਹਨ, ਲਾਸ਼ਾਂ ਦੇ ਢੇਰ ਲੱਗ ਰਹੇ ਹਨ ਹਮਲਾ ਚਾਹੇ ਇਜਰਾਈਲ ਕਰੇ ਜਾਂ ਰੂਸ ਕਰੇ, ਹੋਣੀ ਤਾਂ ਤਬਾਹੀ ਹੀ ਹੈ, ਓਧਰ ਯੂਕਰੇਨੀ ਰਾਸ਼ਟਰਪਤੀ ਜੈਲੈਂਸਕੀ ਕਹਿ ਰਹੇ ਹਨ ਰੂਸ ਗੱਲਬਾਤ ਨਾਲ ਨਹੀਂ ਮੰਨੇਗਾ ਤੇ ਰੂਸ ਨੂੰ ਰੋਕਣਾ ਪਵੇਗਾ ਜੇਲੈਂਸਕੀ ਸਾਫ ਕਹਿ ਰਹੇ ਹਨ ਕਿ ਰੂਸ ਦੇ ਹਮਲਿਆਂ ਕਾਰਨ ਹੀ ਜੰਗ ਹੋ ਰਹੀ ਹੈ ਜੰਗ ਰੋਕਣ ਦਾ ਇੱਕ ਹੀ ਤਰੀਕਾ ਹੈ। Russia-Ukraine War
ਕਿ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ਕੀਤਾ ਜਾਵੇ ਤੇ ਜੰਗ ਰੋਕਣ ਸਬੰਧੀ ਕੋਈ ਠੋਸ ਦਿਸ਼ਾ ਨਿਰਦੇਸ਼ ਜਾਰੀ ਹੋਣ ਅਸਲ ’ਚ ਅਮਨ ਦੀ ਗੱਲ ਕਰਨ ਦੀ ਬਜਾਇ ਸ਼ਕਤੀ ਸੰਤੁਲਨ ਦੀ ਦੌੜ ’ਚ ਆਪਣੇ ਆਪਣੇ ਗੁਟਾਂ ਨੂੰ ਮਜ਼ਬੂੂਤ ਕੀਤਾ ਜਾ ਰਿਹਾ ਹੈ ਹਿੰਮਤ ਨਾਲ ਕਿਸੇ ਨੂੰ ਜੰਗ ਰੋਕਣ ਦੀ ਗੱਲ ਕਹਿਣ ਦੀ ਮਿਸਾਲ, ਭਾਰਤ ਨੇ ਪੈਦਾ ਕੀਤੀ ਹੈ ਅਜਿਹੀ ਝਲਕ ਸੰਯੁਕਤ ਰਾਸ਼ਟਰ ’ਚੋਂ ਵੀ ਮਿਲਣੀ ਚਾਹੀਦੀ ਹੈ ਭਾਰਤ ਨੇ ਜੇਲੈਂਸਕੀ ਤੇ ਪੂਤਿਨ ਦੋਵਾਂ ਨੂੰ ਜੰਗ ਰੋਕਣ ਦੀ ਦੁਹਾਈ ਦਿੱਤੀ ਹੈ ਅਮਨ ਲਈ ਪਿਆਰ ਦਾ ਹੋਕਾ ਜਿਸ ਤਰ੍ਹਾਂ ਭਾਰਤ ਨੇ ਦਿੱਤਾ ਹੈ ਜੇਕਰ ਹੋਰ ਮੁਲਕ ਵੀ ਅੱਗੇ ਆਉਣ ਤੋਂ ਹੋਰ ਤਬਾਹੀ ਨੂੰ ਰੋਕਿਆ ਜਾ ਸਕਦਾ ਹੈ। Russia-Ukraine War
Russia-Ukraine War: ਰੂਸ-ਯੂਕਰੇਨ ਦਰਮਿਆਨ ਵਧ ਰਿਹਾ ਟਕਰਾਅ
Russia-Ukraine War: ਰੂਸ ਤੇ ਯੂਕਰੇਨ ਜੰਗ ’ਚ ਮਹਾਂਸ਼ਕਤੀਆਂ ਦੀ ਤਕਰਾਰ ਤੇ ਜ਼ੋਰਅਜ਼ਮਾਈ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਅਮਰੀਕਾ ਤੇ ਬ੍ਰਿਟੇਨ ਯੂਕਰੇਨ ਨੂੰ ਹਥਿਆਰ ਦੇ ਕੇ ਲਗਾਤਾਰ ਮੱਦਦ ਕਰ ਰਹੇ ਹਨ ਹੁਣ ਬ੍ਰਿਟੇਨ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਦੀ ਮਿਜ਼ਾਇਲ ਦੇਣ ਦੀ ਤਿਆਰੀ ਨੇ ਹਾਲਾਤ ਹੋਰ ਤਣਾਅ ਭਰੇ ਬਣਾ ਦਿੱਤੇ ਹਨ ਓਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਨੂੰ ਮਿਜ਼ਾਇਲ ਦਿੱਤੀ ਗਈ ਤਾਂ ਇਸ ਦੇ ਭਿਆਨਕ ਨਤੀਜੇ ਹੋਣਗੇ ਹੈਰਾਨੀ ਦੀ ਗੱਲ ਹੈ ਕਿ ਜੰਗ ਕਾਰਨ ਹੋਈ ਭਾਰੀ ਬਰਬਾਦੀ ਦੇ ਬਾਵਜ਼ੂਦ ਤਾਕਤਵਰ ਮੁਲਕ ਅਮਨ-ਅਮਾਨ ਲਈ ਕੋਈ ਯਤਨ ਕਰਨ ਦੀ ਬਜਾਇ ਹਥਿਆਰਾਂ ਦੀ ਦੌੜ ’ਚ ਅੱਗੇ ਵਧ ਰਹੇ ਹਨ। Russia-Ukraine War
Read This : ਰੂਸ-ਯੂਕਰੇਨ ਗੱਲਬਾਤ ਅਸਫਲ, ਕੀ ਹੋਵੇਗਾ ਤੀਜਾ ਵਿਸ਼ਵ ਯੁੱਧ?
ਅਜਿਹੇ ਹਾਲਾਤਾਂ ’ਚ ਅਮਨ ਦੇ ਯਤਨ ’ਚ ਰੁਕਾਵਟ ਪਵੇਗੀ ਓਧਰ ਰੂਸ ਤੇ ਇਰਾਨ ਦਰਮਿਆਨ ਪਰਮਾਣੂ ਸੀਕਰੇਟ ਡੀਲ ਦੀ ਚਰਚਾ ਨੇ ਅਮਰੀਕਾ ਤੇ ਪੱਛਮੀ ਦੇਸ਼ਾਂ ਲਈ ਨਵੀਂ ਸਿਰਦਰਦੀ ਪੈਦਾ ਕਰ ਦਿੱਤੀ ਹੈ ਇਰਾਨ ਇਜ਼ਰਾਈਲ ਤੇ ਅਮਰੀਕਾ ਦਾ ਕੱਟੜ ਦੁਸ਼ਮਣ ਹੈ ਅਜਿਹੀਆਂ ਸਰਗਰਮੀਆਂ ਨਾ ਸਿਰਫ ਰੂਸ-ਯੂਕਰੇਨ ਜੰਗ ਨੂੰ ਅੱਗੇ ਵਧਾਉਣਗੀਆਂ ਸਗੋਂ ਹੋਰਨਾਂ ਮੁਲਕਾਂ ਦੇ ਵੀ ਇਸ ਜੰਗ ’ਚ ਅਸਿੱਧੇ ਤੌਰ ’ਤੇ ਸ਼ਾਮਲ ਹੋਣ ਦੇ ਹਾਲਾਤ ਬਣਨਗੇ ਅਸਲ ’ਚ ਇਹ ਸਪੱਸ਼ਟ ਹੈ ਕਿ ਹਥਿਆਰਾਂ ਦੇ ਵਾਧੇ ਨਾਲ ਜਾਂ ਕਿਸੇ ਵੀ ਧਿਰ ਵੱਲੋਂ ਸਖਤ ਜਵਾਬੀ ਕਾਰਵਾਈ ਨਾਲ ਜੰਗ ਨਹੀਂ ਰੁਕ ਸਕਦਾ ਜੰਗ ਰੋਕਣ ਲਈ ਗੱਲਬਾਤ ਹੀ ਇੱਕੋ-ਇੱਕ ਹੱਲ ਅਮਰੀਕਾ, ਬ੍ਰਿਟੇਨ ਨੂੰ ਅਮਨ-ਅਮਾਨ ਵਾਲੇ ਪਾਸੇ ਆਉਣਾ ਚਾਹੀਦਾ ਹੈ। Russia-Ukraine War
Russia-Ukraine war: ਭਾਰਤ ਦੇ ਸਾਰਥਿਕ ਯਤਨ
Russia-Ukraine war: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਨਤਕ ਤੌਰ ’ਤੇ ਇਹ ਬਿਆਨ ਦੇ ਦਿੱਤਾ ਹੈ ਕਿ ਭਾਰਤ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਵਿਚੋਲਗੀ ਕਰ ਸਕਦਾ ਹੈ ਭਾਵੇਂ ਪੁਤਿਨ ਨੇ ਭਾਰਤ ਦੇ ਨਾਲ ਚੀਨ ਦਾ ਨਾਂਅ ਵੀ ਲਿਆ ਹੈ ਪਰ ਜਿਸ ਤਰ੍ਹਾਂ ਭਾਰਤ ਨੇ ਪੂਰੀ ਗੰਭੀਰਤਾ ਨਾਲ ਅਤੇ ਖੁੱਲ੍ਹ ਕੇ ਦੋਵਾਂ ਮੁਲਕਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਅਤੇ ਅਮਨ ਦੇ ਹੱਕ ’ਚ ਅਵਾਜ਼ ਬੁਲੰਦ ਕੀਤੀ ਉਸ ਦੇ ਮੁਕਾਬਲੇ ਚੀਨ ਦੀਆਂ ਸਰਗਰਮੀਆਂ ਬੇਹੱਦ ਕਮਜ਼ੋਰ ਤੇ ਸ਼ੁਰੂਆਤੀ ਦੌਰ ’ਚ ਖ਼ਤਮ ਹੋ ਗਈਆਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਦੌਰੇ ਦੌਰਾਨ ਜਿੱਥੇ ਪੁਤਿਨ ਨੂੰ ਜੱਫੀ ਪਾਈ, ਉੱਥੇ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨੂੰ ਵੀ ਜੱਫੀ ਪਾ ਕੇ ਮਿਲੇ ਭਾਰਤ ਨੇ ਜੰਗ ਦੇ ਕਰੂਪ ਚਿਹਰੇ ਦਾ ਜ਼ਿਕਰ ਕਰਨ ਦੀ ਕੋਈ ਕਸਰ ਨਹੀਂ ਛੱਡੀ।
Read This : ਜੰਗ ’ਚ ਡੋਲਦੇ ਮਨੁੱਖੀ ਅਸੂਲ
ਭਾਰਤ ਦੀ ਜੰਗ ਦੇ ਪੀੜਤਾਂ ਪ੍ਰਤੀ ਸੰਵੇਦਨਾ ਨੂੰ ਰੂਸ ਤੇ ਯੂਕਰੇਨ ਦੋਵਾਂ ਮੁਲਕਾਂ ਦੇ ਮੁਖੀ ਨਜ਼ਰਅੰਦਾਜ਼ ਨਹੀਂ ਕਰ ਸਕੇ ਬਿਨਾਂ ਸ਼ੱਕ ਇਹ ਭਾਰਤ ਦੀ ਜਿੱਤ ਹੈ ਕਿ ਰੂਸ ਤੇ ਯੂਕਰੇਨ ਨੇ ਭਾਰਤ ਦੀ ਅਮਨ ਪਸੰਦ ਵਿਚਾਰਧਾਰਾ ਦਾ ਲੋਹਾ ਮੰਨਿਆ ਹੈ ਅਸਲ ’ਚ ਰੂਸ-ਯੂਕਰੇਨ ਸਿਰਫ ਦੋ ਮੁਲਕਾਂ ਦਾ ਜੰਗ ਨਹੀਂ, ਅਸਿੱਧੇ ਤੌਰ ’ਤੇ ਅਮਰੀਕਾ ਸਮੇਤ ਕਈ ਹੋੋਰ ਮੁਲਕ ਵੀ ਇਸ ਨਾਲ ਜੁੜੇ ਹੋਏ ਹਨ ਜਿਸ ਕਾਰਨ ਜੰਗ ਰੋਕਣ ਲਈ ਭਾਰਤ ਨੂੰ ਵੱਡੀ ਭੂਮਿਕਾ ਨਿਭਾਉਣੀ ਪੈਣੀ ਹੈ ਬਿਨਾਂ ਸ਼ੱਕ ਮੌਜੂਦ ਘਟਨਾ ਚੱਕਰ ਨਾਲ ਭਾਰਤ ਦਾ ਕੱਦ ਉੱਚਾ ਹੋਇਆ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਭਾਰਤ ਅਮਨ ਲਈ ਚੁੱਕੇ ਗਏ ਕਦਮਾਂ ’ਚ ਸਫ਼ਲ ਹੋਵੇਗਾ ਸੰਸਾਰ ’ਚ ਅਮਨ ਸ਼ਾਂਤੀ ਪਰਤੇ ਅਮਨ ਤੋਂ ਬਿਨਾਂ ਖੁਸ਼ਹਾਲੀ ਤੇ ਵਿਕਾਸ ਸੰਭਵ ਨਹੀਂ ਚੰਗਾ ਹੋਵੇ ਹਥਿਆਰਾਂ ’ਤੇ ਖਰਚਿਆ ਜਾਣ ਵਾਲਾ ਪੈਸਾ ਵਿਕਾਸ ਕਾਰਜਾਂ ’ਤੇ ਖਰਚਿਆ ਜਾਵੇ। Russia-Ukraine war
PM ਮੋਦੀ ਦੀ ਕੀਵ ਯਾਤਰਾ ਦੇ ਮਾਇਨੇ
PM Modi Visit Ukraine: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਰੂਸ-ਯੂਕਰੇਨ ਦੀ ਜੰਗ ਸਿਖਰ ’ਤੇ ਹੈ ਯੂਕਰੇਨੀ ਫੌਜ ਰੂਸ ਦੇ ਸੁਦਜਾ ਸ਼ਹਿਰ ’ਤੇ ਕਬਜ਼ਾ ਕਰ ਚੁੱਕੀ ਹੈ ਇੱਥੇ ਰੂਸ ਦਾ ਕੁਦਰਤੀ ਗੈਸ ਦਾ ਵੱਡਾ ਪਲਾਂਟ ਹੈ ਦੂਜੇ ਵਿਸ਼ਵ ਜੰਗ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਰੂਸ ਦੀ ਜ਼ਮੀਨ ’ਤੇ ਕਿਸੇ ਦੂਜੇ ਦੇਸ਼ ਦੀ ਫੌਜ ਨੇ ਕਬਜ਼ਾ ਕੀਤਾ ਹੈ ਜੰਗ ’ਚ ਇਹ ਪੁਤਿਨ ਲਈ ਬਹੁਤ ਵੱਡਾ ਝਟਕਾ ਹੈ ਰੂਸ ਭਿਆਨਕ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ ਦੁਨੀਆ ਦੇ ਕਿਸੇ ਵੀ ਸਿਆਸੀ ਆਗੂ ਲਈ ਕੀਵ ਯਾਤਰਾ ਦਾ ਸ਼ਾਇਦ ਇਸ ਤੋਂ ਜਿਆਦਾ ਖਰਾਬ ਟਾਈਮ ਦੂਜਾ ਨਹੀਂ ਹੋ ਸਕਦਾ ਹੈ।
ਸਵਾਲ ਇਹ ਹੈ ਕਿ ਮੋਦੀ ਨੇ ਆਪਣੇ ਯੂਕਰੇਨ ਦੌਰੇ ਲਈ ਇਹੀ ਸਮਾਂ ਕਿਉਂ ਚੁਣਿਆ ਹੈ ਕਿਹਾ ਜਾ ਰਿਹਾ ਹੈ ਕਿ ਜੁਲਾਈ ’ਚ ਮੋਦੀ ਜਦੋਂ ਮਾਸਕੋ ਦੌਰੇ ’ਤੇ ਗਏ ਸਨ ਤਾਂ ਮਾਸਕੋ ਯਾਤਰਾ ਤੋਂ ਪਹਿਲਾਂ ਇਟਲੀ ’ਚ ਜੀ-7 ਸਿਖਰ ਸੰਮੇਲਨ ਦੌਰਾਨ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਜੇਲੰਸਕੀ ਨਾਲ ਮੁਲਾਕਾਤ ਕੀਤੀ ਮੁਲਾਕਾਤ ਦੌਰਾਨ ਜੇਲੰਸਕੀ ਨੇ ਮੋਦੀ ਨੂੰ ਕੀਵ ਆਉਣ ਦਾ ਸੱਦਾ ਦਿੱਤਾ ਸੀ ਤਾਂ ਕੀ ਮੋਦੀ ਕੇਵਲ ਜੇਲੰਸਕੀ ਦੇ ਸੱਤੇ ’ਤੇ ਹੀ ਕੀਵ ਜਾ ਰਹੇ ਹਨ ਕਹਾਣੀ ਦਾ ਇੱਕ ਪੱਖ ਹੋਰ ਵੀ ਹੈ ਦਰਅਸਲ, ਮੋਦੀ ਜਿਸ ਦਿਨ ਮਾਸਕੋ ਦੀ ਯਾਤਰਾ ’ਤੇ ਗਏ ਸਨ ਠੀਕ ਉਹੀ ਦਿਨ ਰੂਸ ਨੇ ਕੀਵ ’ਚ ਬੱਚਿਆਂ ਦੇ ਹਸਪਤਾਲ ’ਤੇ ਮਿਜਾਇਲ ਨਾਲ ਹਮਲਾ ਕੀਤਾ ਸੀ।
ਇਸ ਹਮਲੇ ’ਚ ਕਈ ਲੋਕਾਂ ਦੇ ਮਰਨ ਦੀ ਖਬਰ ਆਈ ਸੀ ਜੇਲੰਸਕੀ ਨੇ ਮੋਦੀ ਦੀ ਮਾਸਕੋ ਯਾਤਰਾ ਦੀ ਇਹ ਕਹਿ ਕੇ ਆਲੋਚਨਾ ਕੀਤੀ ਸੀ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਆਗੂ ਨੇ ਮਾਸਕੋ ‘ਚ ਦੁਨੀਆ ਦੇ ਸਭ ਤੋਂ ਖਤਰਨਾਕ ਅਪਰਾਧੀ ਨੂੰ ਗਲੇ ਲਗਾਇਆ ਹੈ ਦੂਜੇ ਪਾਸੇ ਮੋਦੀ ਦੇ ਰੂਸ ਦੌਰੇ ਨਾਲ ਅਮਰੀਕਾ ਦੀ ਵੀ ਪਿੱਠਭੂਮੀ ਚੜੀ ਹੋਈ ਹੈ ਮਾਸਕੋ ਯਾਤਰਾ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਕਿ ਉਸ ਨੂੰ ਅਮਰੀਕਾ ਦੇ ਨਾਲ ਰਿਸ਼ਤੇ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ ਦੋਵਾਂ ਮਹਾਂਸ਼ਕਤੀਆਂ ਨਾਲ ਭਾਰਤ ਦੇ ਰਣਨੀਤਿਕ ਹਿੱਤ ਹਨ ਉਹ ਨਾ ਤਾਂ ਵਾਸ਼ਿੰਗਟਨ ਨੂੰ ਨਰਾਜ਼ ਕਰਨਾ ਚਾਹੁੰਦੇ ਹਨ। PM Modi Visit Ukraine
Read This : Martyr: ਗੁਰੂਗ੍ਰਾਮ ਦਾ ਬੇਟਾ ਹੋਇਆ ਸ਼ਹੀਦ, 17 ਨਵੰਬਰ ਨੂੰ ਹੋਣਾ ਸੀ ਵਿਆਹ
ਨਾ ਹੀ ਮਾਸਕੋ ਨੂੰ ਭਾਰਤ ਦੋਵਾਂ ਦੇਸ਼ਾਂ ਨਾਲ ਕੂਟਨੀਤਿਕ ਸੰਤੁਲਨ ਬਣਾ ਕੇ ਚੱਲਣਾ ਚਾਹੁੰਦਾ ਹੈ ਮੋਦੀ ਦੇ ਕੀਵ ਦੌਰੇ ਨੂੰ ਰੂਸ-ਯੂਕਰੇਨ ਜੰਗ ’ਚ ਸ਼ਾਂਤੀ ਮਿਸ਼ਨ ਦੀ ਤਰ੍ਹਾਂ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਇਸ ਦੀ ਅਹਿਮ ਵਜ੍ਹਾ ਇਹ ਹੈ ਕਿ ਭਾਰਤ ਨੇ ਹਾਲੇ ਤੱਕ ਰੂਸ-ਯੂਕਰੇਨ ਜੰਗ ’ਚ ਸਪੱਸ਼ਟ ਰੁਖ ਨਹੀਂ ਅਪਣਾਇਆ ਹੋਇਆ ਹੈ ਇਹ ਵੱਖ ਗੱਲ ਹੈ ਕਿ ਦੁਨੀਆ ਇਸ ਨੂੰ ਰੂਸ ਸਮਰੱਥਕ ਦੇ ਰੂਪ ’ਚ ਦੇਖ ਰਹੀ ਹੈ ਦੂਜਾ ਮੋਦੀ ਦੁਨੀਆ ਦੇ ਇਕਲੌਤੇ ਅਜਿਹੇ ਆਗੂ ਹਨ, ਜੋ ਜੰਗ ਦੇ ਸ਼ੁਰੂ ਤੋਂ ਹੀ ਰੂਸ ਅਤੇ ਯੂਕਰੇਨ ਨੂੰ ਸ਼ਾਂਤੀ ਦਾ ਮਹੱਤਵ ਸਮਝਾਉਦੀਆਂ ਹਨ ਉਹ ਕਈ ਵਾਰੀ ਪੁਤਿਨ ਨੂੰ ਜੰਗ ਦੇ ਮਾੜੇ ਨਤੀਜਿਆਂ ’ਤੇ ਨਸੀਹਤ ਦੇ ਚੁੱਕੇ ਹਨ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੋਦੀ ਅਮਰੀਕਾ ਵੱਲੋਂ ਸੱਦੇ ਜੇਲੇਂਸਕੀ ਨੂੰ ਉਸ ਦੀ ਰਜਾਮੰਦੀ ਦੇ ਬਿਨਾਂ ਜੰਗ ਰੋਕਣ ਲਈ ਰਾਜੀ ਕਰ ਸਕਣਗੇ। PM Modi Visit Ukraine
ਦੂਜਾ ਕੀ ਮੋਦੀ ਕੋਲ ਅਜਿਹਾ ਕੋਈ ਸਾਰੀਆਂ ਧੀਰਾ ਨੂੰ ਪ੍ਰਵਾਨ ਹੋਣ ਵਾਲਾ ਫਾਰਮੂਲਾ ਹੈ ਜਿਸ ਜਰੀਏ ਮੋਦੀ ਪੁਤਿਨ ਜਾਂ ਜੇਲੇਂਸਕੀ ਨੂੰ ਉਨ੍ਹਾਂ ਦੇ ਰੁਖ ਤੋਂ ਪਿੱਛੇ ਹਟਣ ਲਈ ਰਾਜੀ ਕਰ ਸਕਣ ਦੋਵੇਂ ਆਗੂ ਜਿਸ ਤਰ੍ਹਾਂ ਨਾਲ ਆਪਣੇ ਆਪਣੇ ਮੋਰਚੇ ’ਤੇ ਡਟੇ ਹੋਏ ਹਨ ਉਸ ’ਚ ਮੋਦੀ ਲਈ ਸਾਰਾ ਕੁਝ ਬਹੁਤ ਸਰਲ ਨਹੀਂ ਰਹਿਣ ਵਾਲਾ ਹੈ ਸੱਚ ਤਾਂ ਇਹ ਹੈ ਕਿ ਦੋਵੇਂ ਆਗੂਆਂ ਦੇ ਆਪਣੇ ਆਪਣੇ ਹਿਤ ਹਨ ਪੁਤਿਨ ਦੀ ਮੁੱਖ ਚਿੰਤਾ ਨਾਟੋ ਦੇ ਪੂਰਬ ਵੱਲ ਲਗਾਤਾਰ ਵਿਸਥਾਰ ਨਾਲ ਜੁੜੀ ਹੋਈ ਹੈ ਨਾਟੋ ਰੂਸ ਦੀਆਂ ਸੀਮਾਵਾਂ ’ਤੇ ਹਮਲਾਵਰ ਹਥਿਆਰਾਂ ਦੀ ਤਿਆਰੀ ਕਰ ਰਿਹਾ ਹੈ ਪੁਤਿਨ ਯੂਕਰੇਨ ਦਾ ਫੌਜੀਕਰਨ ਕਰਨਾ ਚਾਹੁੰਦਾ ਹੈ। PM Modi Visit Ukraine
PM Modi Visit Ukraine
ਉਹ ਚਾਹੁੰਦੇ ਹਨ ਕਿ ਇੱਕ ਰਾਸ਼ਟਰ ਦੇ ਰੂਪ ’ਚ ਯੂਕਰੇਨ ਦੀ ਸ਼ਾਂਤੀਕਾਲੀਨ ਫੌਜ ’ਚ ਫੌਜੀਆਂ ਦੀ ਗਿਣਤੀ 85,000 ਤੋਂ ਜਿਆਦਾ ਨਾ ਹੋਵੇ ਇਸ ਤੋਂ ਇਲਾਵਾ ਪੁੁਤਿਨ ਯੂਕਰੇਨ ਨੂੰ ਨਾਜੀਵਾਦ ਤੋਂ ਮੁਕਤ ਕਰਨਾ ਚਾਹੁੰਦਾ ਹੈ ਉਹ ਜੇਲੇਂਸਕੀ ਨੂੰ ਨਵ ਨਾਜੀਆਂ ਦੇ ਬਦਲਵੇਂ ਬਦਲ ਦੇ ਰੂਪ ’ਚ ਦੇਖਦੇ ਹਨ ਦੂਜੇ ਪਾਸੇ ਜੇਲੇਂਸਕੀ ਦੇ ਆਪਣੇ ਹਿਤ ਹਨ ਹਲਾਂਕਿ ਪੁਤਿਨ ਕਈ ਮੌਕਿਆਂ ’ਤੇ ਜੰਗ ਨੂੰ ਮੁਅੱਤਲ ਕਰਨ ਅਤੇ ਗੱਲਬਾਤ ਕਰਨ ਦੇ ਸੰਕੇਤ ਦੇ ਚੁੱਕੇ ਹਨ, ਪਰ ਜੇਲੇਂਸਕੀ ਨੇ ਪੁਤਿਨ ਦੀਆਂ ਸ਼ਰਤਾਂ ’ਤੇ ਸ਼ਾਂਤੀ ਗੱਲਬਾਤ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੱਚ ਤਾਂ ਇਹ ਹੈ ਕਿ ਜੇਲੇਂਸਕੀ ਨੇ ਜੰਗ ’ਚ ਖੋਹੇ ਹੋਏ ਖੇਤਰਾਂ ਨੂੰ ਵਾਪਸ ਲੈਣ ਦੀ ਕਸਮ ਖਾਈ ਹੈ, ਜਿਸ ’ਚ 2014 ’ਚ ਪੁਤਿਨ ਵੱਲੋਂ ਕਬਜ਼ਾ ਕੀਤੇ ਗਏ ਕ੍ਰੀਮਿਆ ਅਤੇ ਪੂਰਵੀ ਡੋਨਵਾਸ ਦੇ ਕਬਜ਼ੇ ਵਾਲੇ ਹਿੱਸੇ ਸ਼ਾਮਲ ਹਨ। PM Modi Visit Ukraine
ਕੀ ਮੋਦੀ ਪੁਤਿਨ ਅਤੇ ਜੇਲੰਸਕੀ ਦੇ ਇਨ੍ਹਾਂ ਬੁਨਿਆਦੀ ਹਿੱਤਾਂ ਨੂੰ ਪੂਰਾ ਕਰਨ ’ਚ ਸਮਰੱਥ ਹੋਣਗੇ ਮੋਦੀ ਆਪਣੇ ਟਾਈਮਿੰਗ ਲਈ ਜਾਣੇ ਜਾਂਦੇ ਹਨ ਅਮਰੀਕਾ ’ਚ ਅਗਲੇ ਕੁਝ ਮਹੀਨਿਆਂ ’ਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਮੋਦੀ ਜੇਲੇਂਸਕੀ ਨੂੰ ਇਹ ਸਮਝਾ ਸਕਦੇ ਹਨ ਕਿ ਵਾਸ਼ਿੰਗਟਨ ’ਚ ਸੱਤਾ ਪਰਿਵਤਨ ਉਨ੍ਹਾਂ ਲਈ ਵਿਨਾਸ਼ਕਾਰੀ ਸਾਬਤ ਹੋ ਸਕਦਾ ਹੈ ਵਿਸ਼ਵੀ ਘਟਨਾਕ੍ਰਮ ਵੀ ਯੂਕਰੇਨ ਲਈ ਸਮਰੱਥਨ ਦੇ ਮੌਜੂਦਾ ਪੱਧਰਾਂ ’ਚ ਬਦਲਾਅ ਦਾ ਸੰਕੇਤ ਦੇ ਰਿਹਾ ਹੈ ਯੂਰਪ ਦੇ ਬਹੁਤ ਸਾਰੇ ਦੇਸ਼ਾਂ ’ਚ ਸੱਤਾ ਪਰਿਵਤਰਨ ਹੋਇਆ ਹੈ ਪਰਿਵਰਤਨ ਤੋਂ ਬਾਅਦ ਬਣੀ ਨਵੀਂ ਸਰਕਾਰਾਂ ਨੇ ਯੂਕਰੇਨ ਦੀ ਦਿੱਤੀ ਜਾਣ ਵਾਲੀ ਫੰਡਿੰਗ ਦੀ ਸਮੀਖਿਆ ਦੀ ਗੱਲ ਕਹੀ ਹੈ ਯੂਕਰੇਨ ਦੇ ਸਭ ਤੋਂ ਵੱਡੇ ਵਿੱਤੀ ਸਹਿਯੋਗੀ ਜਰਮਨੀ ਨੇ ਵੀ ਫੌਜੀ ਦੰਡਾਂ ’ਚ ਕਟੌਤੀ ਦੀ ਗੱਲ ਕਹੀ ਹੈ ਅਮਰੀਕਾ ਕਾਂਗਰਸ ’ਚ ਵੀ ਸੱਤਾ ਪਰਿਵਰਤਨ ਦੀ ਸੰਭਾਵਨਾ ਹੈ ਟਰੰਪ ਨੇ ਜੰਗ ਨੂੰ ਸਮਾਪਤ ਕਰਨ ਦਾ ਵਾਅਦਾ ਕੀਤਾ ਹੈ। PM Modi Visit Ukraine
ਉਹ ਵੀ ਫੰਡਿੰਗ ’ਚ ਕਟੌਤੀ ਕਰ ਸਕਦੇ ਹਨ ਅਜਿਹੇ ’ਚ ਯੂਕਰੇਨ ਦੇ ਸਾਹਮਣੇ ਗੱਲਬਾਤ ਤੋਂ ਇਲਾਵਾ ਕੋਈ ਰਾਹ ਬਾਕੀ ਨਹੀਂ ਰਹਿ ਜਾਂਦੀ ਹੈ ਤਮਾਮ ਹਾਲਾਤਾਂ ਦੇ ਸਬੰਧ ’ਚ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਅਤੇ ਯੂਰਪ ਦੀ ਭਾਗੀਦਾਰੀ ਦੇ ਬਿਨਾਂ ਰੂਸ ਅਤੇ ਯੂਕਰੇਨ ਨੂੰ ਜੰਗ ਰੋਕਣ ਲਈ ਰਾਜੀ ਕਰ ਲੈਂਦੇ ਹਨ ਤਾਂ ਇਹ ਨਾ ਕੇਵਲ ਭਾਰਤ ਦੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਸਫਲਤਾ ਹੋਵੇਗੀ ਸਗੋਂ ਵਿਸ਼ਵੀ ਸਿਆਸੀ ਆਗੂ ਦੇ ਰੂਪ ’ਚ ਉਨ੍ਹਾਂ ਦੀ ਛਵੀ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਪਰ ਯਾਤਰਾ ਦਾ ਸਾਰਾ ਦਾਰੋਮਦਾਰ ਇਸ ਸਵਾਲ ’ਤੇ ਨਿਰਭਰ ਕਰਦਾ ਹੈ ਕਿ ਆਪਸੀ ਵਿਰੋਧ ਮੋਰਚੇ ’ਤੇ ਡਟੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੂੰ ਉਹ ਸੰਘਰਸ਼ ਰੋਕਣ ਲਈ ਕਿਸ ਹੱਦ ਤੱਕ ਰਾਜੀ ਕਰਦੇ ਹਨ। PM Modi Visit Ukraine
ਇਹ ਲੇਖਕ ਦੇ ਆਪਣੇ ਵਿਚਾਰ ਹਨ
ਡਾ. ਐਨਕੇ ਸੋਮਾਨੀ
Russia Ukraine war : ਲਾਚਾਰੀ ਤੇ ਜੰਗ ਦੀ ਭਿਆਨਕਤਾ
ਹੈਦਰਾਬਾਦ ਤੇ ਸੂਰਤ ਦਾ ਇੱਕ-ਇੱਕ ਨੌਜਵਾਨ ਰੂਸ ਯੂਕਰੇਨ ਜੰਗ ’ਚ ਮਾਰਿਆ ਗਿਆ ਵਿਦੇਸ਼ ਜਾਣ ਦੇ ਚੱਕਰ ’ਚ ਏਜੰਟ ਨੇ ਉਸ ਨਾਲ ਧੋਖਾ ਕੀਤਾ ਤੇ ਉਸ ਨੂੰ ਰੂਸ ਦੀ ਫੌਜ ’ਚ ਭਰਤੀ ਕਰਵਾ ਦਿੱਤਾ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੇ ਪਰਿਵਾਰ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਏਜੰਟ ਨੇ ਜਬਰੀ ਰੂਸ ਫੌਜ ’ਚ ਭਰਤੀ ਕਰਵਾਇਆ ਹੈ ਇਸ ਸਬੰਧੀ ਇੱਕ ਵੀਡੀਓ ਆਈ ਵੀ ਦੱਸੀ ਜਾ ਰਹੀ ਹੈ ਇਹ ਘਟਨਾ ਚੱਕਰ ਜਿੱਥੇ ਰੋਜ਼ੀ ਖਾਤਰ ਪ੍ਰਵਾਸ ਦੀਆਂ ਮਜ਼ਬੂਰੀਆਂ ਦੇ ਦੁਸ਼ਵਾਰੀਆਂ ਨੂੰ ਬਿਆਨ ਕਰਦਾ ਹੈ ਉਥੇ ਧੋਖੇਬਾਜ ਏਜੰਟਾਂ ਦੇ ਮੱਕੜ ਜਾਲ ਨੂੰ ਦਰਸਾਉਂਦਾ ਹੈ ਇਹ ਵੀ ਤੱਥ ਹਨ ਕਿ ਧੋਖੇਬਾਜ ਏਜੰਟਾਂ ’ਤੇ ਅਜੇ ਤੱਕ ਪੂਰੀ ਤਰ੍ਹਾਂ ਨਕੇਲ ਨਹੀਂ ਕਸੀ ਜਾ ਸਕੀ। (Russia Ukraine war)
ਲੜਕੀ ਦੇ ਵਿਆਹ ’ਚ ਆਰਥਿਕ ਤੌਰ ’ਤੇ ਕੀਤੀ ਮੱਦਦ
ਇਸ ਤਰ੍ਹਾਂ ਕਈ ਹੋਰ ਰਾਜਾਂ ਦੇ ਵੀ ਨੌਜਵਾਨ ਫਸੇ ਹੋਏ ਦੱਸੇ ਜਾ ਰਹੇ ਹਨ ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਰੂਸ ’ਚ ਫਸੇ ਨੌਜਵਾਨਾਂ ਦੀ ਸਹੀ ਸਲਾਮਤ ਵਾਪਸੀ ਲਈ ਕਾਰਵਾਈ ਤੇਜ਼ੀ ਨਾਲ ਕਰਨੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਨੌਜਵਾਨ ਵਿਦੇਸ਼ ਜਾਣ ਦੀ ਕਾਹਲ ’ਚ ਫਰਜੀ ਏਜੰਟਾਂ ਦੇ ਝਾਂਸੇ ’ਚ ਆਉਣ ਤੋਂ ਬਚਣ ਨੌਜਵਾਨਾਂ ਨੂੰ ਏਜੰਟਾਂ ਬਾਰੇ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰਾਂ ਵੀ ਫਰਜੀ ਏਜੰਟਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਨੂੰ ਅੰਜਾਮ ਦੇਣ ਸਿਰਫ਼ ਮੋਬਾਇਲ ਫੋਨਾਂ ’ਤੇ ਦਫ਼ਤਰ ਚਲਾਉਣ ਵਾਲੇ ਫਰਜੀ ਏਜੰਟਾਂ ਖਿਲਾਫ ਠੋਸ ਰਣਨੀਤੀ ਬਣਾਉਣੀ ਪਵੇਗੀ ਉਮੀਦ ਹੈ ਕਿ ਭਾਰਤ ਸਰਕਾਰ ਰੂਸ ਵਿਚਲੇ ਆਪਣੇ ਰਾਜਦੂਤ ਰਾਹੀਂ ਗੱਲਬਾਤ ਦਾ ਸਿਲਸਿਲਾ ਤੇਜ਼ੀ ਨਾਲ ਚਲਾ ਕੇ ਨੌਜਵਾਨਾਂ ਲਈ ਬਿਹਤਰ ਕਦਮ ਚੁੱਕੇਗੀ। (Russia Ukraine war)
ਜੰਗ ’ਚ ਡੋਲਦੇ ਮਨੁੱਖੀ ਅਸੂਲ
ਰੂਸ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਦੀ ਫੌਜ ਨੇ ਉਸ ਦੇ ਇੱਕ ਜਹਾਜ਼ ’ਤੇ ਹਮਲਾ ਕੀਤਾ ਹੈ ਜਿਸ ਵਿੱਚ ਜੰਗੀ ਕੈਦੀਆਂ ਨੂੰ ਲਿਜਾਇਆ ਜਾ ਰਿਹਾ ਸੀ ਇਸ ਹਮਲੇ ’ਚ 65 ਵਿਅਕਤੀ ਮਾਰੇ ਗਏ ਇਸ ਤੋਂ ਪਹਿਲਾਂ ਅਜਿਹੇ ਹੀ ਦੋਸ਼ ਰੂਸ ’ਤੇ ਲੱਗਦੇ ਆ ਰਹੇ ਹਨ ਕਿ ਜਦੋਂ ਰੂਸ ਦੇ ਹਮਲਿਆਂ ’ਚ ਯੂਕਰੇਨ ਦੇ ਆਮ ਨਾਗਰਿਕ ਮਾਰੇ ਗਏ ਦੋਵਾਂ ਮੁਲਕਾਂ ਨੇ ਇੱਕ-ਦੂਜੇ ਦੇ ਉਹਨਾਂ ਵਿਕਾਸ ਪ੍ਰਾਜੈਕਟਾਂ ਨੂੰ ਵੀ ਨਹੀਂ ਬਖ਼ਸ਼ਿਆ ਜਿਨ੍ਹਾਂ ਦਾ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਨਹਿਰਾਂ ਦੇ ਤੇ ਰੇਲਵੇ ਪੁਲਾਂ, ਸਕੂਲਾਂ, ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਸਮਝਿਆ ਜਾਂਦਾ ਇਸ ਤਰ੍ਹਾਂ ਦੇ ਹੀ ਦੋਸ਼ ਇਜ਼ਰਾਈਲ ਤੇ ਹਮਾਸ ਜੰਗ ਦੌਰਾਨ ਦੋਵਾਂ ਧਿਰਾਂ ’ਤੇ ਲੱਗਦੇ ਰਹੇ ਹਨ ਇਜ਼ਰਾਈਲ ਨੇ ਗਾਜ਼ਾ ਦੇ ਇੱਕ ਹਸਪਤਾਲ ’ਤੇ ਹਮਲੇ ਕੀਤੇ। (Russia-Ukraine War)
ਐੱਮਐੱਸਜੀ ਭੰਡਾਰੇ ’ਤੇ ਪਈਆਂ ਰਾਮ-ਨਾਮ ਦੀਆਂ ਧੂੰਮਾਂ
ਇਸ ਦੇ ਨਾਲ ਹੀ ਆਮ ਫਲਸਤੀਨੀਆਂ ਦੇ ਸ਼ਰਨਾਰਥੀ ਕੈਂਪਾਂ ’ਤੇ ਵੀ ਹਮਲੇ ਹੋਏ ਹਮਾਸ ਨੇ ਅਤਿ ਘਿਨੌਣੀ ਕਾਵਰਾਈ ਕਰਦਿਆਂ ਇਜ਼ਰਾਈਲ ਫੌਜ ਨਾਲ ਮੱਥਾ ਲਾਉਣ ਦੀ ਬਜਾਇ ਬੇਕਸੂਰ ਇਜ਼ਰਾਈਲੀ ਔਰਤਾਂ, ਬੱਚਿਆਂ ਨੂੰ ਬੰਦੀ ਬਣਾ ਕੇ ਉਹਨਾਂ ’ਤੇ ਬੇਅੰਤ ਤਸ਼ੱਦਦ ਢਾਹਿਆ ਇਹਨਾਂ ’ਚੋਂ ਕੋਈ ਵੀ ਘਟਨਾ ਜੰਗ ਦਾ ਹਿੱਸਾ ਨਹੀਂ ਮੰਨੀ ਜਾ ਸਕਦੀ ਇਹ ਘਟਨਾਵਾਂ ਜ਼ੁਲਮ ਦਾ ਸਬੂਤ ਹਨ ਜੰਗ ਤੇ ਜ਼ੁਲਮ ਇੱਕ ਨਹੀਂ ਹੋ ਸਦੇ ਜੰਗ ਦੋ ਤਾਕਤਵਰ ਧਿਰਾਂ ਦੀ ਬਰਾਬਰ ਲੜਾਈ ਹੁੰਦੀ ਹੈ ਜਦੋਂਕਿ ਜ਼ੁਲਮ ਇੱਕ ਤਾਕਤਵਰ ਹਥਿਆਰਬੰਦ ਵਿਅਕਤੀਆਂ ਵੱਲੋਂ ਨਿਹੱਥੇ ਨਿਰਦੋਸ਼ਾਂ ਦਾ ਕਤਲ ਹੁੰਦਾ ਹੈ। (Russia-Ukraine War)
ਉਕਤ ਚਾਰ ਮੁਲਕਾਂ ਦੀ ਲੜਾਈ ਦਾ ਵੱਡਾ ਹਿੱਸਾ ਜੰਗ ਦੀ ਬਜਾਇ ਜ਼ੁਲਮ ਦੀ ਸ੍ਰੇਣੀ ’ਚ ਆਉਂਦਾ ਹੈ ਪ੍ਰਾਚੀਨ ਸਮੇਂ ਦੀ ਜੰਗ ਦਾ ਵੱਡਾ ਅਸੂਲ ਕੱਲੇ ਨੂੰ ਕੱਲਾ ਹੁੰਦਾ ਸੀ ਤੇ ਛਲ-ਕਪਟ ਨੂੰ ਜੰਗ ਨਹੀਂ ਮੰਨਿਆ ਜਾਂਦਾ ਸੀ ਦੁਸ਼ਮਣ ਦੇ ਜਖ਼ਮੀ ਫੌਜੀ ਨੂੰ ਵੀ ਮੱਲ੍ਹਮ ਪੱਟੀ ਕੀਤੀ ਜਾਂਦੀ ਸੀ ਤੇ ਪਾਣੀ ਪਿਆਇਆ ਜਾਂਦਾ ਸੀ ਪਰ ਹੁਣ ਹਸਪਤਾਲਾਂ ਤੇ ਸ਼ਰਨਾਰਥੀ ਕੈਂਪਾਂ ’ਤੇ ਹਮਲੇ ਮਨੁੱਖੀ ਅਸੂਲਾਂ ਨੂੰ ਤੋੜਦੇ ਹਨ ਅਮਨ ਕਾਇਮ ਕਰਨ ਦੇ ਮਕਸਦ ਨਾਲ ਬਣੀਆਂ ਕੌਮਾਂਤਰੀ ਸੰਸਥਾਵਾਂ ਸੰਯੁਕਤ ਰਾਸ਼ਟਰ ਤੇ ਹੋਰ ਸੰਗਠਨਾਂ ਨੂੰ ਜੰਗ ਦੇ ਨਾਂਅ ’ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ ਸੱਚਾਈ ਇਹ ਹੈ ਕਿ ਜੰਗ ਦੀ ਆੜ ’ਚ ਹੰਕਾਰ, ਅੜੀ ਤੇ ਇੱਕ-ਦੂਜੇ ਨੂੰ ਨੀਂਵਾਂ ਵਿਖਾਉਣ ਦੀ ਮੱਕਾਰੀ ਭਰੀ ਭੁੱਖ ਹੀ ਨਜ਼ਰ ਆ ਰਹੀ ਹੈ। (Russia-Ukraine War)
ਜੰਗ ਦਾ ਖਮਿਆਜ਼ਾ ਬੇਕਸੂਰ ਨੂੰ ਵੀ ਭੁਗਤਣਾ ਪੈੈਂਦਾ
Hamas-Israel War
ਵਿਸ਼ਵ ਵਿੱਚ ਇਸ ਵੇਲੇ ਹਮਾਸ-ਇਜ਼ਰਾਈਲ ਤੇ ਰੂਸ-ਯੂਕਰੇਨ, ਦੋ ਵੱਡੀਆਂ ਜੰਗਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਰਮਾ, ਯਮਨ, ਸੁਡਾਨ, ਨਾਈਜ਼ੀਰੀਆ ਤੇ ਮਾਲੀ ਆਦਿ ਦੇਸ਼ਾਂ ਵਿੱਚ ਵੀ ਫੌਜ ਤੇ ਬਾਗੀਆਂ ਦਰਮਿਆਨ ਗਹਿਗੱਚ ਝੜਪਾਂ ਚੱਲ ਰਹੀਆਂ ਹਨ। ਪਰ ਅੱਜ-ਕੱਲ੍ਹ ਦੀਆਂ ਜੰਗਾਂ ਦੀ ਹੈਰਾਨੀਜਨਕ ਗੱਲ ਇਹ ਹੈ ਕਿ ਸੈਨਿਕ ਸੈਂਕੜਿਆਂ ਦੀ ਗਿਣਤੀ ਵਿੱਚ ਜਦਕਿ ਆਮ ਜਨਤਾ ਹਜ਼ਾਰਾਂ ਦੀ ਗਿਣਤੀ ਵਿੱਚ ਮੌਤ ਦੇ ਮੂੰਹ ਪੈ ਰਹੀ ਹੈ। ਜੰਗ ਦਾ ਜ਼ਿੰਮੇਵਾਰ ਚਾਹੇ ਕੋਈ ਵੀ ਹੋਵੇ, ਖਮਿਆਜ਼ਾ ਆਖਰ ਬੇਕਸੂਰ ਔਰਤਾਂ, ਬੱਚਿਆਂ, ਬਿਮਾਰਾਂ ਤੇ ਬਜ਼ੁਰਗਾਂ ਨੂੰ ਹੀ ਭੁਗਤਣਾ ਪੈਂਦਾ ਹੈ। ਪ੍ਰਚੀਨ ਅਤੇ ਮੱਧ ਕਾਲ ਦੀਆਂ ਜੰਗਾਂ ਸਮੇਂ ਜਿੱਤਣ ਵਾਲੀਆਂ ਫੌਜਾਂ ਹਾਰਨ ਵਾਲੇ ਦੇਸ਼ ਵਿੱਚ ਰੱਜ ਕੇ ਲੁੱਟ-ਮਾਰ, ਕਤਲੇਆਮ ਤੇ ਔਰਤਾਂ ਦੀ ਬੇਇੱਜ਼ਤੀ ਕਰਦੀਆਂ ਸਨ। (Hamas-Israel War)
ਮੰਗੋਲ ਬਾਦਸ਼ਾਹ ਚੰਗੇਜ਼ ਖਾਨ ਤੇ ਸੁਲਤਾਨ ਤੈਮੂਰ ਲੰਗੜੇ ਵਰਗੇ ਜ਼ਾਲਮ ਹਾਕਮ ਤਾਂ ਆਪਣੇ ਪਿੱਛੇ ਸਿਰਫ ਸੜੇ ਹੋਏ ਸ਼ਹਿਰ ਤੇ ਲਾਸ਼ਾਂ ਦੇ ਢੇਰ ਹੀ ਛੱਡਦੇ ਸਨ। ਪਰ ਜਦੋਂ ਸੰਸਾਰ ਵਿੱਚ ਯੂਰਪੀਨ ਦੇਸ਼ਾਂ ਦੀ ਚੜ੍ਹਾਈ ਹੋਈ ਤਾਂ ਜੰਗਾਂ ਸਿਰਫ ਫੌਜਾਂ ਦਰਮਿਆਨ ਹੋਣ ਲੱਗੀਆਂ। ਦੋ-ਚਾਰ ਵਾਕਿਆਤ ਨੂੰ ਛੱਡ ਦਿੱਤਾ ਜਾਵੇ ਤਾਂ ਜਿੱਤੇ ਹੋਏ ਦੇਸ਼ ਵਿੱਚ ਲੱੁਟ-ਮਾਰ ਅਤੇ ਕਤਲੇਆਮ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਪਹਿਲੇ ਸੰਸਾਰ ਯੁੱਧ (1914 ਤੋਂ 1918 ਈ:) ਵੇਲੇ ਵੀ ਜਰਮਨੀ ਅਤੇ ਇੰਗਲੈਂਡ-ਫਰਾਂਸ ਨੇ ਇੱਕ-ਦੂਸਰੇ ਦੇ ਸੈਨਿਕ ਟਿਕਾਣਿਆਂ ’ਤੇ ਹੀ ਗੋਲਾਬਾਰੀ ਕੀਤੀ ਸੀ। ਸ਼ਹਿਰੀ ਅਬਾਦੀ ’ਤੇ ਬੰਬਾਰੀ ਕਰਨਾ ਦੂਸਰੇ ਸੰਸਾਰ ਯੁੱਧ ਵੇਲੇ ਸ਼ੁਰੂ ਹੋਇਆ ਸੀ। (Hamas-Israel War)
ਅਨੇਕਾਂ ਘਰ ਨਸ਼ਟ ਹੋ ਗਏ ਤੇ 100 ਤੋਂ ਵੱਧ ਨਾਗਰਿਕ ਮਾਰੇ ਗਏ
ਉਹ ਵੀ ਇੱਕ ਜਰਮਨ ਪਾਇਲਟ ਦੀ ਗਲਤੀ ਕਾਰਨ। 7 ਸਤੰਬਰ 1940 ਦੀ ਰਾਤ ਨੂੰ ਇੱਕ ਜਰਮਨ ਪਾਇਲਟ ਨੇ ਲੰਡਨ ’ਤੇ ਬੰਬਾਰੀ ਕਰਦੇ ਸਮੇਂ ਗਲਤੀ ਨਾਲ ਨਿਸ਼ਚਿਤ ਨਿਸ਼ਾਨੇ (ਇੱਕ ਸੈਨਿਕ ਅੱਡੇ) ਦੀ ਬਜਾਏ ਨਜ਼ਦੀਕ ਦੇ ਸ਼ਹਿਰੀ ਇਲਾਕੇ ’ਤੇ ਬੰਬ ਸੁੱਟ ਦਿੱਤੇ ਜਿਸ ਕਾਰਨ ਅਨੇਕਾਂ ਘਰ ਨਸ਼ਟ ਹੋ ਗਏ ਤੇ 100 ਤੋਂ ਵੱਧ ਨਾਗਰਿਕ ਮਾਰੇ ਗਏ। ਇਸ ਦੇ ਜਵਾਬ ਵਿੱਚ ਇਤਿਹਾਦੀ ਫੌਜਾਂ ਨੇ ਵੀ ਜਰਮਨੀ ਤੇ ਇਟਲੀ ਦੇ ਸ਼ਹਿਰਾਂ ਵਿੱਚ ਤਬਾਹੀ ਮਚਾ ਦਿੱਤੀ ਜੋ 2 ਸਤੰਬਰ 1945 ਨੂੰ ਜਰਮਨੀ ਦੀ ਹਾਰ ਤੱਕ ਚੱਲਦੀ ਰਹੀ। ਇਸ ਦੇ ਸਿੱਟੇ ਵਜੋਂ ਲੱਖਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਤੇ ਲੰਡਨ, ਸਟਾਲਿਨਗਰਾਦ (ਹੁਣ ਵੋਲਗੋਗਰਾਦ) ਤੇ ਬਰਲਿਨ ਵਰਗੇ ਇਤਿਹਾਸਿਕ ਸ਼ਹਿਰ ਮਲਬੇ ਦਾ ਢੇਰ ਬਣ ਗਏ। ਇਸ ਜੰਗ ਵਿੱਚ ਇਤਿਹਾਦੀ ਦੇਸ਼ਾਂ ਦੇ ਕਰੀਬ ਸਾਢੇ ਚਾਰ ਕਰੋੜ ਤੇ ਜਰਮਨੀ ਤੇ ਸਾਥੀਆਂ ਦੇ ਕਰੀਬ 40 ਲੱਖ ਆਮ ਸ਼ਹਿਰੀ ਮਾਰੇ ਗਏ ਸਨ। (Hamas-Israel War)
ਇਕੱਲੇ ਰੂਸ ਦੇ 87 ਲੱਖ ਫੌਜੀ ਤੇ ਦੋ ਕਰੋੜ ਦੇ ਕਰੀਬ ਆਮ ਸ਼ਹਿਰੀ ਮਾਰੇ ਗਏ ਸਨ ਜੋ ਕੁੱਲ ਅਬਾਦੀ ਦਾ ਚੌਥਾ ਹਿੱਸਾ ਬਣਦੇ ਸਨ। ਹਿਟਲਰ ਯਹੂਦੀਆਂ ਨੂੰ ਬੇਹੱਦ ਨਫਰਤ ਕਰਦਾ ਸੀ। ਉਸ ਨੇ ਫਾਇਰਿੰਗ ਸੁਕੈਡਾਂ ਤੇ ਗੈਸ ਚੈਂਬਰਾਂ ਵਿੱਚ ਸੁੱਟ ਕੇ 60 ਲੱਖ ਦੇ ਕਰੀਬ ਯਹੂਦੀਆਂ ਨੂੰ ਕਤਲ ਕਰ ਦਿੱਤਾ ਸੀ ਤੇ ਹੋਰ ਲੱਖਾਂ ਨੂੰ ਭੁੱਖੇ ਮਰਨ ਲਈ ਤਸੀਹਾ ਕੈਂਪਾਂ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਯਹੂਦੀਆਂ ਦੇ ਵਾਰਸਾਂ ਨੇ ਹੀ 1948 ਈ: ਵਿੱਚ ਇਜ਼ਰਾਈਲ ਦੇਸ਼ ਦੀ ਸਥਾਪਨਾ ਕੀਤੀ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੀਆਂ ਦੋ ਕੌਮਾਂ ਨੇ ਨਾਜ਼ੀ ਜਰਮਨੀ ਦੇ ਸਭ ਤੋਂ ਵੱਧ ਜ਼ੁਲਮ ਸਹਾਰੇ ਸਨ, ਹੁਣ ਉਹ ਹੀ ਉਸ ਤਰ੍ਹਾਂ ਦਾ ਵਿਹਾਰ ਯੂਕਰੇਨ ਤੇ ਗਾਜ਼ਾ ਪੱਟੀ ਵਿੱਚ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਤਵਾਦੀ ਜਥੇਬੰਦੀ ਹਮਾਸ ਨੇ 7 ਅਕਤੂਬਰ 2023 ਨੂੰ ਜੋ 1200 ਦੇ ਕਰੀਬ ਇਜ਼ਰਾਈਲੀ ਮਰਦਾਂ, ਔਰਤਾਂ ਤੇ ਮਾਸੂਮ ਬੱਚਿਆਂ ਦੀ ਹੱਤਿਆ ਕੀਤੀ ਸੀ। (Hamas-Israel War)
ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ ਛੇ ਬਰੀ, ਇੱਕ ਦੋਸ਼ੀ ਕਰਾਰ
247 ਨੂੰ ਬੰਦੀ ਬਣਾ ਲਿਆ ਸੀ, ਉਹ ਵਹਿਸ਼ਿਆਨਾ ਤੇ ਇਖਲਾਕ ਤੋਂ ਬੇਹੱਦ ਗਿਰੀ ਹੋਈ ਘਟਨਾ ਸੀ। ਪਰ ਹੁਣ ਜੋ ਇਜ਼ਰਾਈਲੀ ਫੌਜ ਗਾਜ਼ਾ ਪੱਟੀ ਦੇ ਪਹਿਲਾਂ ਤੋਂ ਹੀ ਨਰਕ ਵਰਗੀ ਜ਼ਿੰਦਗੀ ਭੋਗ ਰਹੇ 24 ਲੱਖ ਦੇ ਕਰੀਬ ਮਰਦਾਂ, ਔਰਤਾਂ ਤੇ ਬੱਚਿਆਂ ਨਾਲ ਕਰ ਰਹੀ ਹੈ, ਉਸ ਨੂੰ ਵੀ ਕਿਸੇ ਤਰ੍ਹਾਂ ਠੀਕ ਨਹੀਂ ਠਹਿਰਾਇਆ ਜਾ ਸਕਦਾ। ਸਿਰਫ 20-25 ਹਜ਼ਾਰ ਮੈਂਬਰਾਂ ਵਾਲੀ ਹਮਾਸ ਅੱਤਵਾਦੀ ਜਥੇਬੰਦੀ ਵੱਲੋਂ ਕੀਤੀ ਕਰਤੂਤ ਦੀ ਸਜ਼ਾ ਬੇਕਸੂਰ ਲੋਕਾਂ ਨੂੰ ਦੇਣਾ ਅਣਮਨੁੱਖੀ ਤੇ ਵਿਆਨਾ ਕਨਵੈਨਸ਼ਨ ਦੇ ਅਸੂਲਾਂ ਦੀ ਘੋਰ ਉਲੰਘਣਾ ਹੈ। ਗਾਜ਼ਾ ਪੱਟੀ ਸਿਰਫ 45 ਕਿ.ਮੀ. ਲੰਬਾ ਤੇ 6 ਤੋਂ 10 ਕਿ.ਮੀ. ਚੌੜਾ (365 ਸੁਕੇਅਰ ਕਿ.ਮੀ.) ਧਰਤੀ ਦਾ ਇੱਕ ਛੋਟਾ ਜਿਹਾ ਟੁਕੜਾ ਹੈ ਜੋ ਦੋ ਪਾਸਿਆਂ ਤੋਂ ਇਜ਼ਰਾਈਲ, ਤੀਸਰੇ ਪਾਸੇ ਤੋਂ ਸਮੁੰਦਰ ਤੇ ਚੌਥੇ ਪਾਸੇ ਤੋਂ ਮਿਸਰ ਨਾਲ ਘਿਰਿਆ ਹੋਇਆ ਹੈ। (Hamas-Israel War)
ਸਮੁੰਦਰ ਵੀ ਪੂਰੀ ਤਰ੍ਹਾਂ ਇਜ਼ਰਾਈਲ ਦੇ ਕੰਟਰੋਲ ਹੇਠ ਹੈ। ਗਾਜ਼ਾ ਪੱਟੀ ਦਾ ਇਲਾਕਾ ਦੁਨੀਆਂ ਦਾ ਇੱਕ ਸਭ ਤੋਂ ਵੱਧ ਸੰਘਣੀ ਅਬਾਦੀ ਵਾਲਾ ਇਲਾਕਾ ਹੈ। ਇੱਥੇ ਕੋਈ ਉਦਯੋਗ ਜਾਂ ਰੁਜ਼ਗਾਰ ਨਹੀਂ ਹੈ ਤੇ ਇਹ ਪੂਰੀ ਤਰ੍ਹਾਂ ਯੂ.ਐਨ.ਉ., ਦਾਨੀ ਸੰਸਥਾਵਾਂ, ਇਜ਼ਰਾਈਲ ਤੇ ਮਿਸਰ ਦੀ ਮੱਦਦ ’ਤੇ ਨਿਰਭਰ ਹੈ। ਹਰੇਕ ਜੰਗ ਜਾਂ ਗੜਬੜ ਸਮੇਂ ਸਭ ਤੋਂ ਵੱਧ ਮੁਸੀਬਤ ਔਰਤਾਂ ਤੇ ਬੱਚਿਆਂ ਨੂੰ ਸਹਿਣੀ ਪੈਂਦੀ ਹੈ ਤੇ ਗਾਜ਼ਾ ਵਿੱਚ ਵੀ ਇਹ ਕੁਝ ਹੀ ਹੋ ਰਿਹਾ ਹੈ। ਇਸ ਜੰਗ ਵਿੱਚ ਹੁਣ ਤੱਕ 14000 ਦੇ ਕਰੀਬ ਗਾਜ਼ਾ ਵਾਸੀਆਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਲੋਕ ਬੇਘਰ ਹੋ ਗਏ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ। ਔਰਤਾਂ ਤੇ ਬੱਚਿਆਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਪਾਣੀ, ਖਾਣੇ ਤੇ ਦਵਾਈਆਂ ਦੀ ਪੇਸ਼ ਆ ਰਹੀ ਹੈ। (Hamas-Israel War)
ਕਿਉਂਕਿ ਇਜ਼ਰਾਈਲ ਨੇ ਬਾਰਡਰ ਦੀ ਬਿਲਕੁਲ ਨਾਕਾਬੰਦੀ ਕਰ ਦਿੱਤੀ ਹੈ। ਧਾਰਮਿਕ ਅਕੀਦਿਆਂ ਤੇ ਨਿੱਤ ਦੀਆਂ ਜੰਗਾਂ ਕਾਰਨ ਗਾਜ਼ਾ ਪੱਟੀ ਦੀਆਂ ਜਿਆਦਾਤਰ ਔਰਤਾਂ ਨੇ ਹੁਣ ਤੱਕ ਪਰਦੇ ਵਾਲੀ ਜ਼ਿੰਦਗੀ ਬਿਤਾਈ ਹੈ। ਬੇਘਰ ਹੋਣ ਤੋਂ ਬਾਅਦ ਹੁਣ ਉਹ ਆਰਥਿਕ ਮੱਦਦ, ਘਰ, ਪਾਣੀ ਤੇ ਖਾਣੇ ਤੋਂ ਮਹਿਰੂਮ ਹੋ ਗਈਆਂ ਹਨ। ਗਰਭਵਤੀ ਔਰਤਾਂ ਦੇ ਹਾਲਾਤ ਤਾਂ ਹੋਰ ਵੀ ਬੁਰੇ ਹਨ। ਥਕਾਵਟ, ਭੱੁਖ, ਪਿਆਸ, ਕਮਜ਼ੋਰੀ, ਮੈਡੀਕਲ ਸਹੂਲਤਾਂ ਦੀ ਅਣਹੋਂਦ ਤੇ ਤਣਾਅ ਕਾਰਨ ਹਜ਼ਾਰਾਂ ਔਰਤਾਂ ਦਾ ਗਰਭਪਾਤ ਹੋ ਗਿਆ ਹੈ, ਸੈਂਕੜੇ ਬੱਚੇ ਮੁਰਦਾ ਪੈਦਾ ਹੋ ਰਹੇ ਹਨ ਜਾਂ ਪੈਦਾ ਹੋਣ ਤੋਂ ਬਾਅਦ ਜਰੂਰੀ ਦਵਾਈਆਂ ਤੇ ਟੀਕੇ ਆਦਿ ਨਾ ਮਿਲਣ ਕਾਰਨ ਅਣਿਆਈ ਮੌਤੇ ਮਰ ਰਹੇ ਹਨ। ਗਾਜ਼ਾ ਦੀਆਂ ਅੱਧ ਤੋਂ ਵੱਧ ਬੇਸਹਾਰਾ ਔਰਤਾਂ ਭੈਅ ਅਤੇ ਡਿਪਰੇਸ਼ਨ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। (Hamas-Israel War)
ਕਿਸੇ ਦਾ ਪਤੀ ਮਰ ਗਿਆ ਹੈ, ਕਿਸੇ ਦੇ ਬੱਚੇ ਤੇ ਕਿਸੇ ਦੇ ਭੈਣ-ਭਰਾ ਤੇ ਨਜ਼ਦੀਕੀ ਰਿਸ਼ਤੇਦਾਰ। ਔਰਤਾਂ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ ਹਨ। ਇੱਕ ਰਿਸ਼ਤੇਦਾਰ ਦਾ ਅਫਸੋਸ ਅਜੇ ਮਨਾਇਆ ਜਾ ਰਿਹਾ ਹੁੰਦਾ ਹੈ ਕਿ ਦੂਸਰੇ ਦੇ ਮਰਨ ਦੀ ਖਬਰ ਪਹੁੰਚ ਜਾਂਦੀ ਹੈ। ਕੈਂਪਾਂ ਵਿੱਚ ਸ਼ਰਨ ਲਈ ਬੈਠੀਆਂ ਔਰਤਾਂ ਨੂੰ ਹਰ ਵੇਲੇ ਸ਼ੋਹਦਿਆਂ ਕੋਲੋਂ ਆਪਣੀ ਤੇ ਬੱਚੀਆਂ ਦੀ ਇੱਜ਼ਤ ਬਚਾਉਣ ਦਾ ਫਿਕਰ ਲੱਗਾ ਰਹਿੰਦਾ ਹੈ। ਗਾਜ਼ਾ ਵਿੱਚ ਪਾਣੀ ਦੀ ਬੇਹੱਦ ਕਮੀ ਹੋਣ ਕਾਰਨ ਇਜ਼ਰਾਈਲ ਨੇ ਸਭ ਤੋਂ ਪਹਿਲਾ ਵਾਰ ਪਾਣੀ ’ਤੇ ਕੀਤਾ ਹੈ। ਇਹ ਇਜ਼ਰਾਈਲ ਤੋਂ ਸਪਲਾਈ ਹੁੰਦਾ ਸੀ ਤੇ ਇਜ਼ਰਾਈਲ ਨੇ ਪਾਈਪਲਾਈਨ ਬੰਦ ਕਰ ਦਿੱਤੀ ਹੈ। ਗਾਜ਼ਾ ਵਿੱਚ ਕੋਈ ਦਰਿਆ ਜਾਂ ਪੀਣ ਯੋਗ ਧਰਤੀ ਹੇਠਲਾ ਪਾਣੀ ਨਹੀਂ ਹੈ। ਪਾਣੀ ਦੀ ਕਮੀ ਕਾਰਨ ਸੈਂਕੜੇ ਔਰਤਾਂ ਤੇ ਬੱਚਿਆਂ ਨੇ ਦਮ ਤੋੜ ਦਿੱਤਾ ਹੈ। (Hamas-Israel War)
ਪਰ ਹਮਾਸ ’ਤੇ ਇਨ੍ਹਾਂ ਨਾਕਾਬੰਦੀਆਂ ਦਾ ਕੋਈ ਖਾਸ ਅਸਰ ਨਹੀਂ ਹੋਇਆ ਕਿਉਂਕਿ ਉਸ ਨੇ ਇਸ ਹਮਲੇ ਦੀ ਤਿਆਰੀ ਕਈ ਸਾਲ ਪਹਿਲਾਂ ਤੋਂ ਹੀ ਕੀਤੀ ਹੋਈ ਸੀ। ਉਸ ਦੇ ਲੜਾਕਿਆਂ ਕੋਲ ਇੱਕ ਸਾਲ ਤੋਂ ਵੱਧ ਦੀ ਜਰੂਰਤ ਦਾ ਦਾਣਾ-ਪਾਣੀ ਜਮ੍ਹਾ ਹੈ। ਅਮਰੀਕਾ ਅਤੇ ਇਸ ਦੇ ਸਾਥੀਆਂ ਨੂੰ ਹਮਾਸ ਵੱਲੋਂ ਇਜ਼ਰਾਈਲ ਵਿੱਚ ਕੀਤੇ ਗਏ ਜ਼ੁਲਮ ਤਾਂ ਦਿਸਦੇ ਹਨ ਪਰ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀਆਂ ਔਰਤਾਂ ਤੇ ਬੱਚਿਆਂ ਪ੍ਰਤੀ ਕੀਤੇ ਜਾ ਰਹੇ ਪਾਪ ਨਜ਼ਰ ਨਹੀਂ ਆ ਰਹੇ। ਕੋਈ ਵੀ ਪੱਛਮੀ ਦੇਸ਼ ਸਖਤੀ ਨਾਲ ਇਜ਼ਰਾਈਲ ਨੂੰ ਬੇਬੱਸ ਜਨਤਾ ਨੂੰ ਤਬਾਹ-ਬਰਬਾਦ ਕਰਨ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਲਟਾ ਉਸ ਨੂੰ ਵੱਡੀ ਗਿਣਤੀ ਵਿੱਚ ਮਾਰੂ ਹਥਿਆਰ ਭੇਜੇ ਜਾ ਰਹੇ ਹਨ। ਆਮ ਨਾਗਰਿਕਾਂ ਦੀਆਂ ਐਨੀਆਂ ਹੱਤਿਆਵਾਂ ਕਰਨ ਦੇ ਬਾਵਜੂਦ ਇਜ਼ਰਾਈਲ ਨੂੰ ਹਮਾਸ ਦੇ ਖਿਲਾਫ ਅਜੇ ਤੱਕ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋ ਸਕੀ।
ਹਮਾਸ ਦੇ ਮੁਖੀ ਇਸਮਾਈਲ ਹਾਨੀਏਹ, ਉੱਪ ਮੁਖੀ ਸਾਲਾਏਹ ਅਰੋਰੀ, ਮਿਲਟਰੀ ਚੀਫ ਮੁਹੰਮਦ ਦਾਇਫ, ਉੱਪ ਫੌਜੀ ਮੁਖੀ ਮਰਵਾਨ ਈਸਾ ਅੇ ਯਾਹੀਆ ਸਿਨਵਾਰ ਵਰਗੇ ਕਿਸੇ ਵੀ ਚੋਟੀ ਦੇ ਕਮਾਂਡਰ ਨੂੰ ਨਾ ਤਾਂ ਹੁਣ ਤੱਕ ਗਿ੍ਰਫਤਾਰ ਕੀਤਾ ਜਾ ਸਕਿਆ ਹੈ ਤੇ ਨਾ ਹੀ ਮਾਰਿਆ। ਇਤਿਹਾਸ ਗਵਾਹ ਹੈ ਕਿ ਕਿਸੇ ਦੇਸ਼ ਦੇ ਅੰਦਰ ਜਾ ਕੇ ਉਸ ਦੇ ਛਾਪਾਮਾਰ ਲੜਾਕਿਆਂ ਤੋਂ ਜੰਗ ਜਿੱਤਣੀ ਲਗਭਗ ਅਸੰਭਵ ਹੁੰਦੀ ਹੈ। ਅਮਰੀਕਾ ਤੇ ਰੂਸ ਵੀਅਤਨਾਮ ਅਤੇ ਅਫਗਾਨਿਸਤਾਨ ਵਿੱਚ ਇਹ ਸਬਕ ਸਿੱਖ ਚੁੱਕੇ ਹਨ। ਮਹੀਨੇ ਡੇਢ ਮਹੀਨੇ ਬਾਅਦ ਇਹ ਨਤੀਜਾ ਵੀ ਸਭ ਦੇ ਸਾਹਮਣੇ ਆ ਜਾਵੇਗਾ ਕਿ ਗਾਜ਼ਾ ਪੱਟੀ ’ਤੇ ਕਬਜ਼ਾ ਕਰਕੇ ਇਜ਼ਰਾਈਲ ਨੇ ਠੀਕ ਕੀਤਾ ਹੈ ਜਾਂ ਗਲਤ। (Hamas-Israel War)
ਕ੍ਰੇਮਲਿਨ ਦਾ ਦਾਅਵਾ – ਪੁਤਿਨ ਦੀ ਹੱਤਿਆ ਦੀ ਕੋਸ਼ਿਸ਼
ਮਾਸਕੋ। ਰੂਸ ਤੋਂ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ (Russia Ukraine War) ਯੂਕਰੇਨ ਨੇ ਪੁਤਿਨ ਨੂੰ ਮਾਰਨ ਲਈ ਰਾਸ਼ਟਰਪਤੀ ਨਿਵਾਸ ਕ੍ਰੇਮਲਿਨ ‘ਤੇ ਡਰੋਨ ਨਾਲ ਹਮਲਾ ਕੀਤਾ। ਹਾਲਾਂਕਿ ਇਸ ਹਮਲੇ ‘ਚ ਪੁਤਿਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਇਹ ਵੀ ਪੜ੍ਹੋ : ਜਦੋਂ ਕੈਂਸਰ ਨੂੰ ਹਰਾ ਕੇ ਉੱਭਰੇ ਸਨ ਸ਼ਰਦ ਪਵਾਰ, ਜਾਣੋ ਉਸ ਸਮੇਂ ਦਾ ਪੂਰਾ ਹਾਲ
ਰੂਸ ਨੇ ਕਿਹਾ ਕਿ ਪੁਤਿਨ ਦੀ ਹੱਤਿਆ ਦੀ ਕੋਸ਼ਿਸ਼ ਵਿਚ ਕ੍ਰੇਮਲਿਨ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਰੂਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਰੂਸ ਦਾ ਕਹਿਣਾ ਹੈ ਕਿ ਉਸਨੇ ਯੂਕਰੇਨ ਦੁਆਰਾ ਸੰਚਾਲਿਤ ਦੋ ਡਰੋਨਾਂ ਨੂੰ ਡੇਗ ਦਿੱਤਾ ਹੈ। ਕ੍ਰੇਮਲਿਨ ਦਾ ਕਹਿਣਾ ਹੈ ਕਿ ਹਮਲੇ ਦੀ ਯੋਜਨਾ 9 ਮਈ ਨੂੰ ਜਿੱਤ ਦਿਵਸ ਪਰੇਡ ਤੋਂ ਪਹਿਲਾਂ ਕੀਤੀ ਗਈ ਸੀ। ਪੁਤਿਨ ‘ਤੇ ਡਰੋਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਪੁਤਿਨ ਨੂੰ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ। ਸਾਨੂੰ ਜਵਾਬੀ ਕਾਰਵਾਈ ਦਾ ਹੱਕ ਹੈ। ਡਰੋਨ ਹਮਲੇ ਦੇ ਬਾਵਜੂਦ, 9 ਮਈ ਨੂੰ ਹੋਣ ਵਾਲੀ ਵਿਕਟਰੀ ਡੇ ਪਰੇਡ ਨਿਰਧਾਰਤ ਸਮੇਂ ’ਤੇ ਹੋਵੇਗੀ।
ਯੂਕਰੇਨ ਵਿੱਚ ਰੂਸੀ ਹਵਾਈ ਹਮਲਿਆਂ ਵਿੱਚ 13 ਦੀ ਮੌਤ (Russia Ukraine War)
ਇਸ ਦੌਰਾਨ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੂਸੀ ਹਵਾਈ ਹਮਲਿਆਂ ਵਿੱਚ ਇੱਕ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ। ਮੱਧ ਯੂਕਰੇਨ ਦੇ ਉਮਾਨ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਖੇਤਰ ਉੱਤੇ ਇੱਕ ਹਵਾਈ ਹਮਲੇ ਵਿੱਚ ਇੱਕ ਬੱਚੇ ਸਮੇਤ 11 ਲੋਕਾਂ ਦੀ ਮੌਤ ਹੋ ਗਈ, ਅਤੇ ਇੱਕ ਤਿੰਨ ਸਾਲ ਦੀ ਬੱਚੀ ਅਤੇ ਉਸਦੀ ਮਾਂ ਦੀਨਪਰੋ ਸ਼ਹਿਰ ਵਿੱਚ ਵੀ ਇਸੇ ਤਰ੍ਹਾਂ ਦੇ ਹਮਲੇ ਵਿੱਚ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਰੂਸੀ ਹਮਲੇ ਨੇ ਇੱਕ ਅਪਾਰਟਮੈਂਟ ਬਲਾਕ ਨੂੰ ਨੁਕਸਾਨ ਪਹੁੰਚਾਇਆ, ਜਿਸ ਵਿੱਚ 11 ਲੋਕ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ।