Instead - Sach Kahoon Punjabi
ਜਸ਼ਨ ਮਨਾਉਣ ਦੀ ਬਜਾਇ ਭਰੋਸਾ ਬਣਾਏ ਸਰਕਾਰ : ਪ੍ਰਿਅੰਕਾ ਗਾਂਧੀ
ਦੇਸ਼ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ | Priyanka Gandhi
ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਆਪਣੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ‘ਤੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਭਾਜਪਾ ਸਰਕਾਰ ਨੂੰ ਆਰਥਿਕ ਹਕੀਕਤ ‘ਤੇ ਪਰਦਾ ਪਾਉਣ ਦੀ ਬਜਾਇ ਅਰਥਵਿਵਸਥਾ ‘ਚ ਭਰੋਸਾ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਸ੍ਰੀਮਤੀ ਵਾਡਰਾ ਨੇ ਅੱਜ ਟਵੀਟ ਕੀਤਾ, ਭਾਜਪਾ ਸਰਕਾਰ 100 ਦਿਨ ਦਾ ਜ਼ਸਨ ਮਨਾਉਣ ਜਾ ਰਹੀ ਹੈ ਪਰ ਆਟੋ ਸੈਕਟਰ, ਟਰਾਂਸਪੋਰਟ ਸੈਕਟਰ, ਮਾਈਨਿੰਗ ਸੈਕਟਰ ਨੂੰ ਤਾਂ ਇਹ ਜਸ਼ਨ ਬਰਬਾਦੀ ਦੇ ਜਸ਼ਨ ਵਰਗਾ ਲੱਗੇਗਾ। (Priyanka Gandhi)
ਹਰ ਸੈਕਟਰ ‘ਚੋਂ ਇੱਕ ਤੋਂ ਬਾਅਦ ਇੱਕ ਪਲਾਂਟ ਬੰਦ ਹੋਣ ਤੇ ਨੌਕਰੀਆਂ ਜਾਣ ਦੀਆਂ ਖਬਰਾਂ ਆ ਰਹੀਆਂ ਹਨ ਸਮਾਂ ਜਸ਼ਨ ਮਨਾਉਣ ਦੀ ਬਜਾਇ ਅਰਥਵਿਵਸਥਾ ‘ਚ ਭਰੋਸਾ ਬਣਾਉਣ ਦਾ ਹੈ ਕੀ ਸਰਕਾਰ ਕੋਲ ਇਹ ਸੱਚ ਕਬੂਲ ਕਰਨ ਦਾ ਸਾਹਸ ਹੈ? ਇਸ ਦੇ ਨਾਲ ਹੀ ਉਨ੍ਹਾਂ ਇੱਕ ਨਿਉਜ਼ ਚੈੱਨਲ ‘ਤੇ ਚੱਲ ਰਹੀ ਖਬਰ ਦੀ ਵੀਡੀਓ ਵੀ ਪੋਸਟ ਕੀਤੀ ਹੈ ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਛੋਟੇ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ ਲਗਾਤਾਰ ਘੱਟ ਰਹੀ ਹੈ ਦੇਸ਼ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਆਟੋ ਸੈਕਟਰ ‘ਚ ਆ ਰਹੀ ਭਾਰੀ ਗਿਰਾਵਟ ਕਾਰਨ ਬੰਦ ਕਰਨੇ ਪੈ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਪਿਆ ਰੁੱਸਿਆ ਨੂੰ ਮਨਾਉਣ ਦੇ ਰਾਹ
ਕਾਂਗਰਸ ‘ਮੀ-ਟੂ’ ਤੇ ਦੁਸਹਿਰਾ ਮਾਮਲੇ ‘ਚੋਂ ਨਿੱਕਲਣ ਲਈ ਕਰ ਰਹੀ ਹੈ ਚਾਰਾਜੋਈ
ਧੜਿਆਂ ‘ਚ ਵੰਡੀ ਆਪ ‘ਚ ਵੀ ਨਜ਼ਰ ਨਹੀਂ ਆ ਰਹੀ ਵਿਰੋਧੀ ਧਿਰ ਦੀ ਭੂਮਿਕਾ
ਸੁਖਜੀਤ ਮਾਨ, ਮਾਨਸਾ
ਹਾਕਮ ਧਿਰ ਕਾਂਗਰਸ ਸਮੇਤ ਦੋ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਆਮ ਆਦਮੀ ਪਾਰਟੀ ਨੂੰ ਆਪਣੇ ਹੀ ਝਮੇਲਿਆਂ ਤੋਂ ਵਿਹਲ ਨਹੀਂ ਕੈਪਟਨ ਵੱਲੋਂ ਘਰ-ਘਰ ਨੌਕਰੀ ਦੇ ਕੀਤੇ ਗਏ ਵਾਅਦਿਆਂ ਦਾ ਜਿਕਰ ਹੁਣ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਵੀ ਨਹੀਂ ਕਰ ਰਹੀਆਂ ਅਨਾਜ ਮੰਡੀਆਂ ‘ਚ ਝੋਨਾ ਲਈ ਬੈਠੇ ਕਿਸਾਨਾਂ ਦੀ ਸਾਰ ਲੈਣ ਹੁਣ ਕੋਈ ਟਾਂਵਾ-ਟਾਂਵਾ ਆਗੂ ਹੀ ਪੁੱਜ ਰਿਹਾ ਹੈ ਪਰ ਜਦੋਂ ਵਿਕਰੀ ਰਫ਼ਤਾਰ ਫੜ੍ਹ ਗਈ ਤਾਂ ਇਨ੍ਹਾਂ ਦੀਆਂ ਗੱਡੀਆਂ ਅਨਾਜ ਮੰਡੀਆਂ ਵੱਲ ਨੂੰ ਮੁੜਨੀਆਂ ਸ਼ੁਰੂ ਹੋ ਜਾਣਗੀਆਂ
ਦੇਸ਼ ਦਾ ਭਵਿੱਖ ਘੜਨ ਵਾਲੇ ਅਧਿਆਪਕ ਕੈਪਟਨ ਦੇ ਸ਼ਹਿਰ ‘ਚ ਪੱਕਾ ਮੋਰਚਾ ਲਾਈ ਬੈਠੇ ਹਨ ਪਰ ਮੁੱਖ ਮੰਤਰੀ ਵਿਦੇਸ਼ ਫੇਰੀ ‘ਤੇ ਹਨ  ਖੁੰਡਾਂ ਤੇ ਸੱਥਾਂ ‘ਚ ਹੁੰਦੇ ਚਰਚਿਆਂ ਮੁਤਾਬਿਕ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹੀ ਵਿਰੋਧੀ ਧਿਰ ਮੰਨਣ ਲੱਗੇ ਹਨ ਜਦੋਂਕਿ ਵਿਧਾਇਕਾਂ ਦੀ ਗਿਣਤੀ ਮੁਤਾਬਿਕ ਇਹ ਜਿੰਮੇਵਾਰੀ ਆਮ ਆਦਮੀ ਪਾਰਟੀ ਦੇ ਸਿਰ ਹੈ ਲੋਕ ਆਖਦੇ ਨੇ ਕਿ ‘ਆਪ’ ਵਾਲੇ ਤਾਂ 2019 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਹੀ ਖਿੰਡੇ ਹੋਏ ਭਾਂਡਿਆਂ ਨੂੰ ਇਕੱਠੇ ਕਰਨ ‘ਚ ਜੁਟੇ ਹੋਏ ਹਨ
ਲੋਕਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ਨੂੰ ਧਿਆਨ ਨਹੀਂ ਹੈ ਕਦੇ ਮੀਟਿੰਗਾਂ ਦੇ ਦੌਰ ‘ਤੇ ਕਦੇ ਟਵਿੱਟਰਾਂ ਦੇ ਸਵਾਲ-ਜਵਾਬ ਆਮ ਜਨਤਾ ਲਈ ਕੋਈ ਮਾਅਨੇ ਨਹੀਂ ਰੱਖਦੇ ਦਸ ਸਾਲ ਲਗਾਤਾਰ ਸੱਤਾ ਸੰਭਾਲਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬ) ‘ਚ ਐਨਾਂ ਘਸਮਾਨ ਹੱਥੋਂ ਕੁਰਸੀ ਨਿੱਕਲਣ ਵੇਲੇ ਨਹੀਂ ਪਿਆ ਸੀ, ਜਿੰਨਾ ਹੁਣ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਲਗਾਤਾਰ ਅਹੁਦਿਆਂ ਤੋਂ ਅਸਤੀਫੇ ਦੇਣ ਤੇ ਕਮਾਨ ਸੰਭਾਲਣ ਵਾਲਿਆਂ ‘ਤੇ ਉਂਗਲ ਚੁੱਕਣ ਨਾਲ ਪਿਆ ਹੋਇਆ ਹੈ ਭਾਵੇਂ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇਣ ਦੀ ਗੱਲ ਆਖ ਦਿੱਤੀ ਹੈ ਪਰ ਉਨ੍ਹਾਂ ਦੇ ਇਸ ਬਿਆਨ ਦੇ ਬਾਵਜ਼ੂਦ ਪਾਰਟੀ ‘ਚ ਸਭ ਕੁੱਝ ਚੰਗਾ ਨਹੀਂ ਹੈ
ਸੱਤਾਧਾਰੀ ਕਾਂਗਰਸ ਨਾਲ ਤਾਂ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ’ ਵਾਲੀ ਕਹਾਵਤ ਸੱਚ ਸਾਬਿਤ ਹੋ ਰਹੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਦੁਸਹਿਰੇ ਵਾਲੇ ਦਿਨ ਵਾਪਰੇ ਦੁਖਾਂਤ ਦੀ ਜਿੰਮੇਵਾਰੀ ਸਿੱਧੂ ਜੋੜੇ ‘ਤੇ ਪੈਣ ਤੋਂ ਬਾਅਦ ਇੱਕ ਮੰਤਰੀ ‘ਮੀ-ਟੂ’ ਦੇ ਮਾਮਲੇ ‘ਚ ਉਲਝ ਗਿਆ ਹੈ ਕਿਸਾਨ ਧਿਰਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦਾ ਤਰਕ ਹੈ ਕਿ ਸਿਆਸੀ ਆਗੂਆਂ ਦਾ ਅਸਲ ਮਨੋਰਥ ਆਪਣੀ ਕੁਰਸੀ ਤੱਕ ਸੀਮਤ ਹੁੰਦਾ ਹੈ ਤੇ ਲੋਕ ਮੁੱਦੇ ਤਾਂ ਸਿਰਫ ਵੋਟਾਂ ਵੇਲੇ ਸਟੇਜਾਂ ‘ਤੇ ਕੀਤੀ ਜਾਣ ਵਾਲੀ ਗੱਲ ਬਣਕੇ ਰਹਿ ਜਾਂਦੇ ਹਨ
ਅਕਾਲੀ ਦਲ ਲੜ ਰਿਹੈ ਲੋਕ ਮੁੱਦਿਆਂ ਦੀ ਲੜਾਈ : ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਲੋਕ ਮੁੱਦੇ ਪਹਿਲਾਂ ਹੋਣੇ ਚਾਹੀਦੇ ਹਨ ਤੇ ਅਕਾਲੀ ਦਲ ਲੋਕ ਮੁੱਦਿਆਂ ਦੀ ਲੜਾਈ ਲੜ ਰਿਹਾ ਹੈ  ਉਨ੍ਹਾਂ ਆਖਿਆ ਕਿ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਕੀਤੇ ਗਏ ਬਦਲਾਅ ਦੀ ਅਵਾਜ਼ ਵੀ ਅਕਾਲੀ ਦਲ ਨੇ ਹੀ ਚੁੱਕੀ ਹੈ ਕਿਸਾਨ ਮਸਲਿਆਂ ਸਬੰਧੀ ਉਨ੍ਹਾਂ ਆਖਿਆ ਕਿ ਇਸ ਸਬੰਧੀ ਵੀ ਪਾਰਟੀ ਵੱਲੋਂ ਹਦਾਇਤਾਂ ਨੇ ਕਿ ਜਿੱਥੇ ਵੀ ਸਮੱਸਿਆ ਹੈ ਉੱਥੇ ਸਥਾਨਕ ਪੱਧਰ ‘ਤੇ ਆਵਾਜ਼ ਉਠਾਓ
ਲੋਕ ਮੁੱਦਿਆਂ ਲਈ ਮਿਲਾਂਗੇ ਮੁੱਖ ਮੰਤਰੀ ਨੂੰ : ਆਪ
‘ਆਪ’ ਦੀ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦਾ ਕਹਿਣਾ ਹੈ ਕਿ ਡੇਂਗੂ ਦੀ ਬਿਮਾਰੀ, ਐਸ. ਸੀ. ਬੱਚਿਆਂ ਦੇ ਵਜੀਫੇ ਤੇ ਅਧਿਆਪਕਾਂ ਦੇ ਮਸਲਿਆਂ ਸਬੰਧੀ ਉਹ ਮੁੱਖ ਮੰਤਰੀ ਨੂੰ ਮਿਲਣਗੇ ਦੋ ਗੁੱਟਾਂ ‘ਚ ਉਲਝੇ ਹੋਣ ਸਬੰਧੀ ਉਨ੍ਹਾਂ ਆਖਿਆ ਕਿ ਖਹਿਰਾ ਵੱਲੋਂ ਵੱਖ ਹੋਣ ਤੋਂ ਬਾਅਦ ਆਪ ਨੇ ਜੋ  ਰੈਲੀਆਂ ਕੀਤੀਆਂ, ਉਨ੍ਹਾਂ ‘ਚ ਕਿਤੇ ਵੀ ਖਹਿਰੇ ਦਾ ਨਾਂਅ ਨਹੀਂ ਲਿਆ ਗਿਆ ਸਗੋਂ ਲੋਕ ਮੁੱਦੇ ਹੀ ਮੁੱਖ ਰਹੇ
ਸਰਕਾਰ ਆਪਣੀ ਡਿਊਟੀ ਬਾਖੂਬੀ ਨਿਭਾਅ ਰਹੀ ਹੈ : ਬਾਜਵਾ
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣੀ ਡਿਊਟੀ ਬਾਖੂਬੀ ਨਿਭਾਅ ਰਹੀ ਹੈ ਉਨ੍ਹਾਂ ਆਖਿਆ ਕਿ ਮੰਡੀਆਂ ‘ਚੋਂ ਫਸਲ ਵਧੀਆ ਚੁੱਕੀ ਜਾ ਰਹੀ ਹੈ ਤੇ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ ਕੁਆਰਟਰ ਫਾਈਨਲ : ਕ੍ਰੋਏਸ਼ੀਆ ਵਿਰੁੱਧ ਦਬਾਅ ਦੀ ਬਜਾਏ ਰੋਮਾਂਚ ਲਈ ਖੇਡੇਗਾ ਰੂਸ
ਵਿਸ਼ਵ ਕੱਪ ‘ਚ ਪਹਿਲੀ ਵਾਰ ਆਹਮਣੇ ਸਾਹਮਣੇ ਸ਼ਨਿੱਚਰਵਾਰ ਰਾਤ 11.30
ਕ੍ਰੋਏਸ਼ੀਆ 1998 ਦੀ ਸੈਮੀਫਾਈਨਲਿਸਟ, ਰੂਸ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ ‘ਚ | World Cup
ਦੋਵੇਂ ਟੀਮਾਂ ਪੈਨਲਟੀ ਸ਼ੂਟਆਊਟ ਰਾਹੀਂ ਕੁਆਰਟਰ ਫਾਈਨਲ ‘ਚ ਪਹੁੰਚੀਆਂ ਹਨ | World Cup
ਵਿਸ਼ਵ ਰੈਂਕਿੰਗ ‘ਚ ਰੂਸ 65 ਵੇਂ ਸਥਾਨ ‘ਤੇ ਜਦੋਂਕਿ ਕ੍ਰੋਏਸ਼ੀਆ 18ਵੇਂ ਨੰਬਰ ਦੀ ਟੀਮ ਹੈ | World Cup
ਵਿਸ਼ਵ ਰੈਂਕਿੰਗ ‘ਚ ਰੂਸ 65ਵੇਂ ਜਦੋਂਕਿ ਕ੍ਰੋਏਸ਼ੀਆ 18ਵੇਂ ਸਥਾਨ ‘ਤੇ ਹੈ | World Cup
ਸੋੱਚੀ, (ਏਜੰਸੀ)। ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਰੂਸ ਅੱਜ ਕ੍ਰੋਏਸ਼ੀਆ ਵਿਰੁੱਧ ਆਪਣੇ ਦੇਸ਼ ਦੀਆਂ ਆਸਾਂ ਦਾ ਭਾਰ ਲੈ ਕੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਨਿੱਤਰੇਗਾ, ਹਾਲਾਂਕਿ ਰੂਸੀ ਟੀਮ ਨੇ ਸਾਫ਼ ਕੀਤਾ ਹੈ ਕਿ ਉਹ ਦਬਾਅ ਦੇ ਬਜਾਏ ਰੋਮਾਂਚ ਲਈ ਖੇਡੇਗੀ ਰੂਸ ਨੇ ਆਖ਼ਰੀ 16 ਦੇ ਮੁਕਾਬਲੇ ‘ਚ ਸਪੇਨ ਜਿਹੀ ਮਜ਼ਬੂਤ ਟੀਮ ਨੂੰ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਇਸ ਜਿੱਤ ਤੋਂ ਬਾਅਦ ਹਾਲਤ ਇਹ ਸੀ ਕਿ ਪੂਰੇ ਰੂਸ ‘ਚ ਸੜਕਾਂ ‘ਤੇ ਦੇਸ਼ਵਾਸੀਆਂ ਨੇ ਉੱਤਰਕੇ ਰਾਤ ਭਰ ਜਸ਼ਨ ਮਨਾਇਆ ਜਿਸ ਨਾਲ ਕੂੜੇ ਦਾ ਪਹਾੜ ਇਕੱਠਾ ਹੋ ਗਿਆ ਰੂਸੀਆਂ ਨੂੰ ਵੀ ਸਪੇਨ ‘ਤੇ ਜਿੱਤ ਦਾ ਭਰੋਸਾ ਨਹੀਂ ਸੀ, ਪਰ ਇਸ ਤੋਂ ਬਾਅਦ ਹੁਣ ਉਸ ਤੋਂ ਆਸਾਂ ਵਧ ਗਈਆਂ ਹਨ ਅਤੇ ਸਾਰਿਆਂ ਨੂੰ ਭਰੋਸਾ ਹੈ ਕਿ ਮੇਜ਼ਬਾਨ ਟੀਮ ਸੈਮੀਫਾਈਨਲ ਦੀ ਰਾਹ ਸੌਖਿਆਂ ਪਾਰ ਕਰ ਸਕਦੀ ਹੈ
ਦੋਵੇਂ ਟੀਮਾਂ ਪੈਨਲਟੀ ਸ਼ੂਟ ਆਊਟ ਰਾਹੀਂ ਕੁਆਰਟਰ ਫਾਈਨਲ ‘ਚ ਪਹੁੰਚੀਆਂ | World Cup
ਟੂਰਨਾਮੈਂਟ ‘ਚ ਹੇਠਲੀ ਰੈਂਕਿੰਗ ਦੀ ਟੀਮ ਦੇ ਤੌਰ ‘ਤੇ ਉੱਤਰੀ ਰੂਸ ਨੂੰ ਹੁਣ ਰਾਸ਼ਟਰੀ ਹੀਰੋਜ਼ ਦੀ ਟੀਮ ਦਾ ਦਰਜਾ ਮਿਲ ਗਿਆ ਹੈ ਅਤੇ ਸੋੱਚੀ ਦੇ ਫਿਸ਼ਤ ਸਟੇਡੀਅਮ ‘ਚ ਵੀ ਉਹਨਾਂ ਤੋਂ ਕ੍ਰੋਏਸ਼ੀਆ ਵਿਰੁੱਧ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਹੀ ਆਸ ਕੀਤੀ ਜਾ ਰਹੀ ਹੈ ਰੂਸ ਦੇ ਅੱਵਲ ਸਟਰਾਈਕਰ ਅਰਟੇਮ ਜ਼ਿਊਬਾ ਦੇ ਪ੍ਰਦਰਸ਼ਨ ਅਤੇ ਪਿਛਲੇ ਮੈਚ ‘ਚ 2010 ਵਿਸ਼ਵ ਕੱਪ ਜੇਤੂ ਸਪੇਨ ਵਿਰੁੱਧ ਜ਼ਬਰਦਸਤ ਅੰਦਾਜ਼ ‘ਚ ਦੋ ਪੈਨਲਟੀ ਬਚਾਉਣ ਵਾਲੇ ਗੋਲਕੀਪਰ ਇਗੋਰ ਅਕਿਨਫੀਫ ਇਸ ਸਮੇਂ ਟੀਮ ਦੀ ਸਭ ਤੋਂ ਵੱਡੀ ਤਾਕਤ ਮੰਨੇ ਜਾ ਰਹੇ ਹਨ ਰੂਸ ਦੇ ਕੋਚ ਸਤਾਨਿਸਲਾਵ ਚੇਚੇਸੋਵ ਨੇ ਕ੍ਰੋਏਸ਼ੀਆ ਵਿਰੁੱਧ ਮੈਚ ਤੋਂ ਪਹਿਲਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸਟੇਡੀਅਮ ‘ਚ 48 ਹਜ਼ਾਰ ਦਰਸ਼ਕ ਆਪਣੀ ਘਰੇਲੂ ਟੀਮ ਦਾ ਸਮਰਥਨ ਕਰਨ ਲਈ ਮੌਜ਼ੂਦ ਰਹਿਣਗੇ। (World Cup)
ਚੇਰਚੇਸੋਵ ਨੇ ਹਾਲਾਂਕਿ ਮਿਡਫੀਲਡ ਨੂੰ ਲੈ ਕੇ ਕੁਝ ਚਿੰਤਾਵਾਂ ਪ੍ਰਗਟ ਕੀਤੀਆਂ ਹਨ ਅਲੇਨ ਜਾਗੋਏਵ ਹੈਮਸਟ੍ਰਿੰਗ ਦੀ ਸੱਟ ਤੋਂ ਉੱਭਰ ਚੁੱਕੇ ਹਨ ਪਰ ਅਜੇ ਵੀ ਟਰੇਨਿੰਗ ‘ਚ ਪੂਰੀ ਤਰ੍ਹਾਂ ਹਿੱਸਾ ਨਹੀਂ ਲੈ ਸਕੇ ਜਿਸ ਨਾਲ ਉਹਨਾਂ ਦੀ ਫਿਟਨੈੱਸ ਦੀ ਸਥਿਤੀ ਸਾਫ਼ ਨਹੀਂ ਹੈ ਜਦੋਂਕਿ ਸਾਮੇਦੋਵ ਵੀ ਫਿਟਨੈੱਸ ਕਾਰਨਾਂ ਕਰਕੇ ਬਾਹਰ ਰਹੇ ਸਾਥੀ ਮਿਡਫੀਲਡਰ ਯੂਕੀ ਜ਼ਿਰਕੋਵ ਸੱਟ ਕਾਰਨ ਦੂਸਰੇ ਪਾਸੇ ਕ੍ਰੋਏਸ਼ੀਆ ਦੀ ਤਾਕਤ ਉਸਦੀ ਮਿਡਫੀਲਡ ਹੋਵੇਗੀ ਜਿਸ ਵਿੱਚ ਲੂਕਾ ਮੋਡਰਿਕ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਮਾਰੀਓ ਮਾਂਡਜੂਕਿਕ, ਮਾਰਕੋ ਜਾਵਾ ਅਤੇ ਆਂਦਰੇ ਕ੍ਰਾਮਾਰਿਕ ਕ੍ਰੋਏਸ਼ੀਆ ਦੇ ਹਮਲੇ ਦੇ ਵਿਸ਼ਵ ਪੱਧਰੀ ਖਿਡਾਰੀ ਹਨ ਜਿੰਨ੍ਹਾਂ ਨੂੰ ਰੋਕਣਾ ਰੂਸੀਆਂ ਲਈ ਚੁਣੌਤੀਪੂਰਨ ਹੋਵੇਗਾ ਰੂਸ ਆਪਣੀ ਆਜ਼ਾਦੀ ਤੋਂ ਬਾਅਦ ਹੀ ਵਿਸ਼ਵ ਕੱਪ ਸੈਮੀਫਾਈਨਲ ਤੱਕ ਨਹੀਂ ਪਹੁੰਚਿਆ ਜਦੋਂਕਿ ਬਤੌਰ ਸੋਵੀਅਤ ਸੰਘ ਉਸਨੇ 1966 ‘ਚ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਸੀ। (World Cup)
ਕ੍ਰੋਏਸ਼ੀਆ 1998 ਦੀ ਸੈਮੀਫਾਈਨਲਿਸਟ, ਰੂਸ ਆਜਾਦੀ ਤੋਂ ਬਾਅਦ ਪਹਿਲੀ ਵਾਰ ਕੁਆਰਟਰਫਾਈਨਲ ‘ਚ | World Cup
ਕ੍ਰੋਏਸ਼ੀਆ ਦਾ ਹੁਣ ਤੱਕ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ 1998 ਵਿਸ਼ਵ ਕੱਪ ‘ਚ ਸੈਮੀਫਾਈਨਲ ਤੱਕ ਪਹੁੰਚਣਾ ਹੈ ਜਿੱਥੇ ਟੀਮ ਨੂੰ  ਚੈਂਪਿਅਨ ਫਰਾਂਸ ਹੱਥੋਂ 2-1 ਦੀ ਮਾਤਾ ਝੱਲਣੀ ਪਈ ਸੀ ਅਤੇ ਟੀਮ ਨੇ ਹਾਲੈਂਡ ਨੂੰ 2-1 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ ਸੀ। ਰੂਸ ਦਾ ਹੁਣ ਤੱਕ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਸੋਵੀਅਤ ਸੰਘ ਦੇ ਤੌਰ ‘ਤੇ 1966 ‘ਚ ਚੌਥੇ ਸਥਾਨ ‘ਤੇ ਰਹੀ ਸੀ ਜਦੋਂਕਿ 1970 ‘ਚ ਕੁਆਰਟਰ ਫਾਈਨਲ ਤੱਕ ਪਹੁੰਚੀ ਹੈ ਪਰ ਸੋਵੀਅਤ ਸੰਘ ਦੀ ਵੰਡ ਤੋਂ ਬਾਅਦ ਟੀਮ ਪਹਿਲੀ ਵਾਰ ਵਿਸ਼ਵ ਕੱਪ ਦਾ ਕੁਆਰਟਰ ਫਾਈਨਲ ਖੇਡ ਰਹੀ ਹੈ। (World Cup)
ਮੇਜ਼ਬਾਨਾਂ ਵਿਰੁੱਧ ਚੰਗਾ ਨਹੀਂ ਕ੍ਰੋਏਸ਼ੀਆ ਦਾ ਰਿਕਾਰਡ | World Cup
ਆਪਣਾ ਪੰਜਵਾਂ ਵਿਸ਼ਵ ਕੱਪ ਖੇਡ ਰਹੀ ਕ੍ਰੋਏਸ਼ੀਆ ਦੀ ਟੀਮ ਲਈ ਇਹ ਤੀਸਰਾ ਮੌਕਾ ਹੈ ਜਦੋਂ ਉਹ ਵਿਸ਼ਵ ਕੰਪ ਦੇ ਮੇਜ਼ਬਾਨ ਵਿਰੁੱਧ ਮੈਚ ਖੇਡੇਗੀ ਪਰ ਇਸ ਵਿੱਚ ਅੰਕੜੇ ਉਸਦੇ ਹੱਕ ‘ਚ ਨਹੀਂ ਹਨ ਕਿਉਂਕਿ 1998 ‘ਚ ਫਰਾਂਸ ਦੀ ਮੇਜ਼ਬਾਨੀ ‘ਚ ਉਸਨੂੰ ਫਰਾਂਸ ਤੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ 2014 ‘ਚ ਬ੍ਰਾਜ਼ੀਲ ਦੀ ਮੇਜ਼ਬਾਨੀ ‘ਚ ਉਸਨੂੰ ਬ੍ਰਾਜ਼ੀਲ ਤੋਂ 3-1 ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (World Cup)
ਪ੍ਰੀ ਕੁਆਰਟਰ ਫਾਈਨਲ ‘ਚ ਰੂਸ ਨੇ ਨਿਰਧਾਰਤ ਸਮੇਂ ‘ਚ ਸਪੇਨ ਨਾਲ 1-1 ਦੇ ਡਰਾਅ ਤੋਂ ਬਾਅਦ ਪੈਨਲਟੀ ਸ਼ੂਟ ਆਊਟ ‘ਚ 4-3 ਨਾਲ ਜਿੱਤ ਹਾਸਲ ਕੀਤੀ ਜਦੋਂਕਿ ਕ੍ਰੋਏਸ਼ੀਆ ਨੇ ਡੈਨਮਾਰਕ ਨਾਲ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ 3-2 ਨਾਲ ਜਿੱਤ ਹਾਸਲ ਕੀਤੀ। ਰੂਸ ਨੇ ਸਪੇਨ ਵਿਰੁੱਧ ਪੈਨਲਟੀ ਸ਼ੂਟਆਊਟ ‘ਚ ਸਾਰੇ ਖਿਡਾਰੀਆਂ ਨੇ ਗੋਲ ਕੀਤੇ ਅਤੇ ਗੋਲਕੀਪਰ ਅਕਿਨਫੀਵ ਨੇ ਦੋ ਗੋਲ ਬਚਾਏ ਵਿਸ਼ਵ ਕੱਪ ‘ਚ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਟੀਮਾਂ ਆਹਮਣੇ ਸਾਹਮਣੇ ਹੋ ਰਹੀਆਂ ਹਨ
ਕ੍ਰੋਏਸ਼ੀਆ ਦੇ 11, ਰੂਸ ਨੇ ਕੀਤੇ 13 ਗੋਲ | World Cup
ਕ੍ਰੋਏਸ਼ੀਆ ਨੇ ਹੁਣ ਤੱਕ ਆਪਣੇ ਚਾਰੇ ਮੈਚ ਜਿੱਤੇ ਹਨ ਜਿਸ ਵਿੱਚ ਕੁੱਲ 11 ਗੋਲ ਕੀਤੇ ਹਨ ਜਦੋਂਕਿ 4 ਗੋਲ ਟੀਮ ਦੇ ਵਿਰੁੱਧ ਹੋਏ ਹਨ ਜਦੋਂਕਿ ਰੂਸ ਨੇ ਖੇਡੇ ਚਾਰ ਮੈਚਾਂ ‘ਚ ਤਿੰਨ ਜਿੱਤੇ ਅਤੇ ਇੱਕ ਹਾਰਿਆ ਜਿਸ ਵਿੱਚ ਟੀਮ ਨੇ 13 ਗੋਲ ਕੀਤੇ ਅਤੇ 8 ਗੋਲ ਟੀਮ ਦੇ ਵਿਰੁੱਧ ਹੋਏ ਹਨ। (World Cup)
ਕਾਂਗਰਸੀ ਟਰੈਕਟਰ ਰੈਲੀਆਂ ਕੱਢਣ ਦੀ ਬਜਾਇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ: ਚੰਦੂਮਾਜਰਾ
ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ ‘ਤੇ ਪਹਿਲਾਂ ਆਪਣਾ ਟੈਕਸ ਘਟਾਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਕਾਂਗਰਸੀ ਟਰੈਕਟਰ ਰੈਲੀਆਂ ਕੱਢਣ ਦੀ ਬਜਾਇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਪ੍ਰੋ. ਚੰਦੂਮਾਜਰਾ ਅੱਜ ਇੱਥੇ ਹੋ ਰਹੇ ਇਕ ਸਮਾਗਮ ਮੌਕੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਆਖਿਆ ਕਿ ਡੇਢ ਸਾਲ ‘ਚ ਪੰਜਾਬ ਦੇ ਲੋਕਾਂ ਨਾਲ ਇੱਕ ਵੀ ਵਾਅਦਾ ਕਾਂਗਰਸ ਸਰਕਾਰ ਪੂਰਾ ਨਹੀਂ ਕਰ ਸਕੀ ਹੈ ਤੇ ਅੱਜ ਜਾਖੜ ਪਟਿਆਲਾ ‘ਚ ਟਰੈਕਟਰ ਰੈਲੀਆਂ ਕਰਦੇ ਫਿਰ ਰਹੇ ਹਨ, ਜਿਸ ਦਾ ਮਤਲਬ ਸਿੱਧੇ ਤੌਰ ‘ਤੇ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਹਟਾਉਣਾ ਹੈ। ਉਨ੍ਹਾਂ ਆਖਿਆ ਕਿ ਅੱਜ ਕਿਸਾਨਾਂ ਦੇ ਕਰਜ਼ੇ ਦਾ ਮੁੱਦਾ, ਨੌਜਵਾਨਾਂ ਨੂੰ ਨੌਕਰੀ ਦੇਣ ਦਾ ਮੁੱਦਾ, ਘਰ ਘਰ ਮੋਬਾਇਲ ਦੇਣ ਦੇ ਮੁੱਦੇ, ਕਾਂਗਰਸ ਸਰਕਾਰ ਦਾ ਮੂੰਹ ਚਿੜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਦੇ ਵਧੇ ਰੇਟ ਦੀ ਦੁਹਾਈ ਪਾਉਣ ਦੀ ਬਜਾਇ ਕਾਂਗਰਸ ਪਹਿਲਾਂ ਆਪਣੀ ਸਟੇਟ ‘ਚ ਤੇਲ ‘ਤੇ ਆਪਣਾ ਲਗਾਇਆ ਟੈਕਸ ਘਟਾਏ, ਜਿਸ ਨਾਲ ਸਿੱਧਾ ਹੀ ਪੈਟਰੋਲ ਤੇ ਡੀਜ਼ਲ 10 ਰੁਪਏ ਤੋਂ ਲੈ ਕੇ 15 ਰੁਪਏ ਸਸਤਾ ਹੋ ਜਾਵੇਗਾ। ਚੰਦੂਮਾਜਰਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲਾਂ ‘ਚ ਲੋਕਾਂ ਤੇ ਕਿਸਾਨਾਂ ਦੇ ਮਸਲੇ ਨੂੰ ਹੱਲ ਕੀਤਾ। ਅੱਜ ਕਾਂਗਰਸ ਇੱਕ ਖੇਤੀਬਾੜੀ ਕਮਿਸ਼ਨ ਬਣਾ ਕੇ ਸੂਬੇ ਦੇ ਕਿਸਾਨਾਂ ਦਾ ਕਚੂਮਰ ਕੱਢਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਸੂਬੇ ‘ਚ ਸਿਰਫ 5 ਫੀਸਦੀ ਹੀ ਵੱਡੇ ਕਿਸਾਨ ਹਨ ਜਦੋਂ ਕਿ 95 ਫੀਸਦੀ ਛੋਟੇ ਕਿਸਾਨ ਹਨ।
ਇਸ ਲਈ ਇੱਥੇ ਖੇਤੀਬਾੜੀ ਕਮਿਸ਼ਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਅਜੇ ਕਮਿਸ਼ਨ ਬਣਾਉਣ  ਦੀ ਥਾਂ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਸਰਕਾਰ ਪਹਿਲ ਕਰੇ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰ ਕਲਾਂ, ਜਸਵੀਰ ਸਿੰਘ ਬਘੌਰਾ ਜਨਰਲ ਸਕੱਤਰ ਅਤੇ ਸਿਮਰਨਜੀਤ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ।
ਪੰਚਾਇਤ ਵਿਭਾਗ ਵੱਲੋਂ ਕੀਤੇ ਜਾ ਰਹੇ ਆਡਿਟ ‘ਚ ਹੋ ਰਹੇ ਹਨ ਵੱਡੇ ਖ਼ੁਲਾਸੇ | Chandigarh News
5 ਹਜ਼ਾਰ ਪੰਚਾਇਤਾਂ ਦਾ ਆਡਿਟ ਹੋਇਆ ਮੁਕੰਮਲ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਕਾਲੀ-ਭਾਜਪਾ ਸਰਕਾਰ ਦੌਰਾਨ (Chandigarh News) ਸੁਖਬੀਰ ਬਾਦਲ ਵੱਲੋਂ ਚੋਣਾਂ ਤੋਂ ਇੱਕ ਸਾਲ ਪਹਿਲਾਂ ਵਿਕਾਸ ਕਾਰਜਾਂ ਲਈ ਨੋਟਾਂ ਦੇ ਟਰੱਕ ਭਰ ਕੇ ਤਾਂ ਭੇਜੇ ਗਏ ਪਰ ਅਕਾਲੀ ਪੰਚ ਸਰਪੰਚ ਅਧਿਕਾਰੀਆਂ ਨਾਲ ਹੀ ਮਿਲ ਕੇ ਪੈਸਾ ਖ਼ਰਚ ਕਰਨ ਦੀ ਥਾਂ ਆਪਣੇ ਘਰ ਹੀ ਲੈ ਗਏ। ਸਰਕਾਰੀ ਪੈਸਾ ਘਰ ਲੈ ਕੇ ਜਾਣ ਵਾਲੇ ਅਕਾਲੀ ਪੰਚ-ਸਰਪੰਚ ਅਤੇ ਅਧਿਕਾਰੀ ਪੰਜਾਬ ਵਿੱਚ ਇੱਕ ਜਾਂ ਫਿਰ ਦੋ ਨਹੀਂ ਸਗੋਂ 500 ਤੋਂ ਜ਼ਿਆਦਾ ਹਨ, ਜਿਨ੍ਹਾਂ ਨੇ ਅਰਬਾਂ ਰੁਪਏ ਦਾ ਘਪਲਾ ਕਰਦੇ ਹੋਏ ਆਪਣੀਆਂ ਤਿਜੌਰੀਆਂ ਭਰ ਲਈਆਂ ਹਨ। ਇਨ੍ਹਾਂ ਖ਼ਿਲਾਫ਼ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਐਫ.ਆਈ.ਆਰ. ਦਰਜ਼ ਕਰਵਾਉਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤਰ੍ਹਾਂ ਦੇ ਵੱਡੇ (Chandigarh News) ਖ਼ੁਲਾਸੇ ਰੋਜ਼ਾਨਾ ਹੀ ਹੋ ਰਹੇ ਹਨ, ਜਿਸ ਨੂੰ ਦੇਖ ਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਖ਼ੁਦ ਆਪਣਾ ਸਿਰ ਫੜ ਕੇ ਬੈਠ ਗਏ ਹਨ ਕਿ ਉਹ ਕਿਹੜੇ ਪੰਚ-ਸਰਪੰਚ ਅਤੇ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਵਾਉਣ ਜਾਂ ਫਿਰ ਨਾ ਕਰਵਾਉਣ, ਕਿਉਂਕਿ ਵਿਭਾਗ ਕੋਲ ਅਧਿਕਾਰੀ ਹੀ ਘੱਟ ਗਿਣਤੀ ਵਿੱਚ ਹਨ, ਜੇਕਰ ਸਾਰਿਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਤਾਂ ਵਿਭਾਗ ਦਾ ਕੰਮ ਹੀ ਰੁਕ ਜਾਵੇਗਾ। (Chandigarh News)
ਸੈਂਕੜੇ ਐਫ.ਆਈ.ਆਰ. ਦਰਜ, ਹੋਰ ਐਫ.ਆਈ.ਆਰ. ਦਰਜ ਕਰਵਾਉਣ ਦੀ ਤਿਆਰੀ | Chandigarh News
ਇਸ ਸਬੰਧੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਪੰਜਾਬ ਦੀਆਂ 13 ਹਜ਼ਾਰ ਤੋਂ ਜਿਆਦਾ ਪੰਚਾਇਤਾਂ ਨੂੰ ਚੋਣਾਂ ਤੋਂ ਦੋ ਸਾਲ ਦਰਮਿਆਨ ਪਿਛਲੀ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕਰਜ਼ਾ ਲੈਂਦੇ ਹੋਏ ਵਿਕਾਸ ਕਾਰਜ ਲਈ ਪੈਸੇ ਭੇਜੇ ਸਨ ਅਤੇ ਹਰ ਪਿੰਡ ਅਨੁਸਾਰ ਹੀ ਕਰੋੜਾਂ ਰੁਪਏ ਵਿੱਚ ਗ੍ਰਾਂਟ ਦਿੱਤੀ ਗਈ ਸੀ। ਸੱਤਾ ਵਿੱਚ ਕਾਂਗਰਸ ਆਉਣ ‘ਤੇ ਉਨ੍ਹਾਂ ਵੱਲੋਂ ਆਡਿਟ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ।
ਹਾਲਾਂਕਿ ਸ਼ੁਰੂਆਤ ਵਿੱਚ ਪੰਚ-ਸਰਪੰਚਾਂ ਨੇ ਆਡਿਟ ਕਰਵਾਉਣ ਲਈ ਮੁਸ਼ਕਲਾਂ ਵੀ ਪੈਦਾ ਕੀਤੀਆਂ ਪਰ ਸਰਕਾਰ ਵੱਲੋਂ ਹੁਣ ਤੱਕ 5 ਹਜ਼ਾਰ ਦੇ ਲਗਭਗ ਪੰਚਾਇਤਾਂ ਦਾ ਆਡਿਟ ਕਰ ਲਿਆ ਗਿਆ ਹੈ ਜਿਸ ਵਿੱਚੋਂ 500 ਇਹੋ ਜਿਹੀਆਂ ਪੰਚਾਇਤਾਂ ਹਨ, ਜਿਨ੍ਹਾਂ ਨੇ ਘਪਲਾ ਕਰਨ ਦੀ ਕੋਈ ਵੀ ਹੱਦ ਨਹੀਂ ਛੱਡੀ ਅਤੇ ਸਰਕਾਰੀ ਪੈਸਾ ਖਜਾਨੇ ਵਿੱਚੋਂ ਕੱਢ ਕੇ ਆਪਣੇ ਘਰਾਂ ਵਿੱਚ ਲੈ ਗਏ। ਇਨ੍ਹਾਂ ਅਰਬਾਂ ਰੁਪਏ ਦੀ ਰਿਕਵਰੀ ਕਰਨ ਵਿੱਚ ਸਰਕਾਰ ਲੱਗੀ ਹੋਈ ਹੈ, ਜਿਸ ਵਿੱਚੋਂ ਕਰੋੜਾਂ ਰੁਪਏ ਵਿੱਚ ਰਿਕਵਰੀ ਹੋ ਰਹੀ ਹੈ। (Chandigarh News)
ਕਲਾਨੌਰ ਪੰਚਾਇਤ ਖਾ ਗਈ 15.61 ਕਰੋੜ ਰੁਪਏ | Chandigarh News
ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਪੰਜਾਬ ਦੀ ਇੱਕ ਕਲਾਨੌਰ ਪੰਚਾਇਤ ਹੈ, ਜਿਹਨੇ 2-4 ਲੱਖ ਨਹੀਂ ਸਗੋਂ 15 ਕਰੋੜ 61 ਲੱਖ ਰੁਪਏ ਦਾ ਘਪਲਾ ਕਰ ਦਿੱਤਾ ਹੈ। ਇਨ੍ਹਾਂ ਖ਼ਿਲਾਫ਼ ਕਾਰਵਾਈ ਚਲ ਰਹੀ ਹੈ ਅਤੇ ਜਲਦ ਹੀ ਪੈਸਾ ਰਿਕਵਰੀ ਕਰਨ ਵਿੱਚ ਸਫ਼ਲਤਾ ਮਿਲੇਗੀ। ਇੱਥੇ ਹੀ ਤੇਜ਼ਾਖ਼ੁਰਦ ਵੱਲੋਂ 9 ਕਰੋੜ ਦਾ ਘਪਲਾ ਕੀਤਾ ਗਿਆ ਹੈ। ਸਿਰਫ਼ ਗੁਰਦਾਸਪੁਰ ਦੀਆਂ 13 ਪੰਚਾਇਤਾਂ ‘ਤੇ ਐਫ.ਆਈ.ਆਰ. ਦਰਜ ਕਰਵਾ ਚੁੱਕੇ ਹਨ, ਜਿਨ੍ਹਾਂ ਨੇ ਮੋਟਾ ਘਪਲਾ ਕੀਤਾ ਹੈ।
ਫੋਕੀ ਟੌਹਰ ਲੈ ਰਹੀ ਐ ਜਾਨਾਂ
ਹਥਿਆਰ ਰੱਖਣ ਦਾ ਸ਼ੌਂਕ ਸਮਾਜ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਇਸ ਲਈ ਸਰਕਾਰ ਨੇ ਵੀ ਹਰ ਕਿਸੇ ਨੂੰ ਅਸਲੇ ਦਾ ਲਾਈਸੰਸ ਦੇਣ ‘ਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਹਥਿਆਰ ਰੱਖਣਾ ਕਿਸੇ ਦਾ ਮੌਲਿਕ ਅਧਿਕਾਰ ਨਹੀਂ ਹੈ ਅਤੇ ਅੱਜ ਕੱਲ੍ਹ ਹਥਿਆਰ ਰੱਖਣ ਦਾ ਕਾਰਨ ਆਤਮ ਰੱਖਿਆ ਦੀ ਬਜਾਇ ਜ਼ਿਆਦਾਤਰ ਵਿਖਾਵਾ ਤੇ ਸ਼ਾਨ ਬਣਦਾ ਜਾ ਰਿਹਾ ਹੈ।
ਅਸੀਂ ਬਗੈਰ ਕਾਨੂੰਨ ਵਿਵਸਥਾ ਵਾਲੇ ਸਮਾਜ ‘ਚ ਨਹੀਂ ਰਹਿ ਰਹੇ ਹਾਂ, ਜਿੱਥੇ ਹਰ ਕਿਸੇ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਜਾਂ ਚੁੱਕਣ ਦੀ ਜ਼ਰੂਰਤ ਹੋਵੇ। ਹਥਿਆਰ-ਕਾਨੂੰਨ ਦਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਨਾਗਰਿਕਾਂ ਨੂੰ ਆਤਮ ਰੱਖਿਆ ਲਈ ਹਥਿਆਰ ਮਿਲਣ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਹਰ ਨਾਗਰਿਕ ਨੂੰ ਹਥਿਆਰ ਰੱਖਣ ਦਾ ਲਾਇਸੈਂਸ ਮਿਲਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਹਥਿਆਰ ਸਿਰਫ਼ ਇਹ ਵਿਖਾਉਣ ਲਈ ਚਾਹੁੰਦੇ ਹਨ ਕਿ ਉਹ ਪ੍ਰਭਾਵਸ਼ਾਲੀ ਵਿਅਕਤੀ ਹੈ ਵਿਆਹਾਂ ਆਦਿ ‘ਚ ਖੁਸ਼ੀ ਦੇ ਮੌਕਿਆਂ ‘ਤੇ ਗੋਲੀਆਂ ਚਲਾਉਣ ਲਈ ਵੀ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ।
ਗੱਲ ਕਰੀਏ ਸਮਾਜ ‘ਚ ਹੁੰਦੀਆਂ ਵਾਰਦਾਤਾਂ ਦੀ ਲੋਕ ਹਥਿਆਰ ਦਾ ਲਾਇਸੰਸ ਲੈ ਲੈਂਦੇ ਹਨ ਅਤੇ ਹਥਿਆਰ ਨੂੰ ਆਪਣੇ ਘਰ ਦੀ ਕੰਧ ‘ਤੇ ਨੁਮਾਇਸ਼ ਵਾਂਗੂ ਟੰਗ ਦਿੰਦੇ ਹਨ। ਬਹੁਤ ਥਾਵਾਂ ‘ਤੇ ਆਪਣੇ ਲਾਇਸੰਸ ਰਿਵਾਲਵਰ ਜਾਂ ਬੰਦੂਕ ਨਾਲ ਹੀ ਕੀਤੀ ਖੁਦਕੁਸ਼ੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਦੇਸ਼ ਦਾ ਕਾਨੂੰਨ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸਮੇਂ ਕਾਇਮ ਹੈ। ਕਿਉਂ ਫਿਰ ਵੀ ਸਾਨੂੰ ਆਪਣੀ ਰੱਖਿਆ ਆਪ ਕਰਨ ਲਈ ਹਥਿਆਰਾਂ ਦੀ ਲੋੜ ਪੈ ਰਹੀ ਹੈ।
ਪੁਰਾਤਣ ਸਮੇਂ ‘ਚ ਲੋਕ ਵਿਆਹਾਂ ‘ਚ ਹਥਿਆਰ ਰੱਖਦੇ ਸਨ ਕਿਉਂਕਿ ਉਦੋਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦਾ ਨੈੱਟਵਰਕ ਏਨਾ ਨਹੀਂ ਫੈਲਿਆ ਸੀ ਕਿ ਹਰ ਕਿਸੇ ਨੂੰ ਵਿਆਹਾਂ ਵਰਗੇ ਮਹਿੰਗੇ ਪ੍ਰੋਗਰਾਮਾਂ ਨੂੰ ਸੁਰੱਖਿਆ ਦਿੱਤੀ ਜਾ ਸਕੇ। ਉਦੋਂ ਸਮਾਂ ਵੀ ਕੁਝ ਇਸ ਤਰ੍ਹਾਂ ਹੀ ਸੀ ਜੰਗਲਾਤ ਜ਼ਿਆਦਾ ਸੀ ਤੇ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਬਰਾਤਾਂ ਪੈਦਲ ਤੇ ਘੋੜਿਆਂ-ਊਠਾਂ ‘ਤੇ ਕਈ-ਕਈ ਦਿਨਾਂ ਦੇ ਸਫ਼ਰ ਤੋਂ ਬਾਦ ਮੰਜਲ ‘ਤੇ ਪੁੱਜਦੀਆਂ ਸਨ। ਲੁੱਟਾਂ ਖੋਹਾਂ ਉਦੋਂ ਆਮ ਜਿਹੀ ਗੱਲ ਸੀ। ਇਸ ਲਈ ਧਨਾਢ ਲੋਕ ਆਪਣੇ ਗਹਿਣਿਆਂ, ਨਗਦੀ ਆਦਿ ਨੂੰ ਡਾਕੂਆਂ ਤੋਂ ਬਚਾਉਣ ਲਈ ਵਿਆਹਾਂ ‘ਚ ਹਥਿਆਰਬੰਦ ਲੋਕਾਂ ਨੂੰ ਖਾਸ ਤੌਰ ‘ਤੇ ਤਾਇਨਾਤ ਰੱਖਦੇ ਸਨ।
ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਆਹਾਂ ਦੇ ਪ੍ਰੋਗਰਾਮ ਪੂਰੇ ਪਰਿਵਾਰ ਲਈ ਖੁਸ਼ੀ ਦਾ ਇੱਕ ਵਧੀਆ ਮੌਕਾ ਹੁੰਦੇ ਹਨ। ਜੇਕਰ ਇਸ ਖੁਸ਼ੀ ਦੇ ਮੌਕੇ ਕਿਸੇ ਨੌਜਵਾਨ ਤੋਂ ਕੋਈ ਅਣਹੋਣੀ ਹੋ ਜਾਵੇ ਤਾਂ ਜਸ਼ਨ ਤੇ ਖੁਸ਼ੀਆਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ। ਇਸੇ ਹੀ ਤਰ੍ਹਾਂ ਕਈ ਦਹਾਕਿਆਂ ਤੋਂ ਵਿਆਹ ਵਰਗੇ ਖੁਸ਼ੀ ਦੇ ਪ੍ਰੋਗਰਾਮਾਂ ‘ਚ ਸ਼ਰਾਬ ਦਾ ਨਸ਼ਾ ਤੇ ਹਥਿਆਰਾਂ ਦਾ ਪ੍ਰਦਰਸ਼ਨ ਅਣਗਿਣਤ ਲੋਕਾਂ ਦੀ ਜਾਨ ਲੈ ਚੁੱਕਾ ਹੈ।
ਕਈ ਲੋਕ ਤਾਂ ਆਪਣੇ ਕੋਲ ਬੰਦੂਕ ਜਾਂ ਪਿਸਤੌਲ ਨਾ ਹੋਣ ਦੇ ਬਾਵਜ਼ੂਦ ਕਿਸੇ ਮਿੱਤਰ ਤੋਂ ਮੰਗ ਕੇ ਵਿਆਹਾਂ ‘ਚ ਫੋਕੀ ਟੌਹਰ ਬਣਾਉਣ ਲਈ ਲੈ ਜਾਂਦੇ ਹਨ। ਜਿਸ ਵਿਅਕਤੀ ਨੇ ਕਦੇ ਅਸਲੇ ਬਾਰੇ ਜਾਣਕਾਰੀ ਵੀ ਨਾ ਲਈ ਹੋਵੇ ਉਹ ਮੈਰਿਜ ਪੈਲੇਸਾਂ ਵਰਗੀਆਂ ਜਨਤਕ ਥਾਵਾਂ ‘ਤੇ ਬੰਦੂਕਾਂ ਲੈ ਕੇ ਇੰਜ ਘੁੰਮਦੇ ਹਨ ਜਿਵੇਂ ਜ਼ਮੀਨ ਦਾ ਕਬਜ਼ਾ ਲੈਣ ਆਏ ਹੋਣ। ਜਦੋਂ ਬਰਾਤ ਪੈਲੇਸ ‘ਚ ਪਹੁੰਚਦੀ ਹੈ ਤਾਂ ਭੂਤਰੇ ਨੌਜਵਾਨ ਇੰਜ ਫ਼ਾਇਰਿੰਗ ਕਰਦੇ ਹਨ ਜਿਵੇਂ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋਣ ਕਿ ਅਸੀਂ ਲੜਕੀ ਵਿਆਹੁਣ ਨਹੀਂ ਡਰਾ-ਧਮਕਾ ਕੇ ਲੈਣ ਆਏ ਹਾਂ।
ਬੀਤੇ ਵਰ੍ਹੇ ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ ‘ਚ ਇੱਕ ਮੈਰਿਜ ਪੈਲੇਸ ‘ਚ ਇੱਕ ਸਿਰਫਿਰੇ ਨੌਜਵਾਨ ਦੀ ਬੰਦੂਕ ਦੀ ਗੋਲੀ ਨਾਲ ਇੱਕ ਡਾਂਸਰ ਦੀ ਮੌਤ ਹੋ ਗਈ, ਜੋ ਕਿ ਗਰਭਵਤੀ ਵੀ ਸੀ। ਇਹ ਖ਼ਬਰ ਤਾਂ ਮੀਡੀਆ ‘ਚ ਅੱਗ ਵਾਂਗ ਫੈਲ ਗਈ ਸੀ ਪਰ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹਨ ਜੋ ਕਦੇ ਜਨਤਾ ਦੇ ਸਾਹਮਣੇ ਨਹੀਂ ਆਈਆਂ।
ਲੋਕ ਵਿਆਹਾਂ ‘ਚ ਦਿਖਾਵੇ ਦੇ ਚੱਲਦਿਆਂ ਕਰਜਾ ਚੁੱਕ-ਚੁੱਕ ਕੇ ਆਪਣੇ ਖੁਸ਼ੀ ਦੇ ਪ੍ਰੋਗਰਾਮਾਂ ਨੂੰ ਨਸ਼ੇ ਤੇ ਹਥਿਆਰਾਂ ਕਾਰਨ ਅਪਮਾਨ ਤੇ ਗਮੀ ‘ਚ ਵੀ ਬਦਲ ਰਹੇ ਹਨ ਪਰ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ। ਜਦੋਂ ਜਨਤਕ ਥਾਵਾਂ ‘ਤੇ ਅਣਜਾਣਪੁਣੇ ‘ਚ ਗੋਲੀ ਚੱਲਣ ਦੀਆਂ ਘਟਨਾਵਾਂ ਦੀ ਗਿਣਤੀ ਵਧੀ ਤਾਂ ਸਰਕਾਰ ਨੇ ਵਿਆਹਾਂ ‘ਚ ਅਸਲਾ ਰੱਖਣ ‘ਤੇ ਧਾਰਾ 144 ਲਾ ਦਿੱਤੀ ਜੋ ਕਿ ਸਮਾਜ ਦੇ ਹਿੱਤ ‘ਚ ਬਹੁਤ ਹੀ ਜ਼ਰੂਰੀ ਹੈ।
ਕੀ ਲੋਕ ਸਰਕਾਰ ਵੱਲੋਂ ਕਾਨੂੰਨ ਬਣਾਏ ਜਾਣ ਤੋਂ ਬਾਦ ਹੀ ਸੁਧਰਨਗੇ? ਕੀ ਸਾਡਾ ਆਪਣਾ ਨੈਤਿਕ ਫਰਜ਼ ਨਹੀਂ ਕਿ ਅਸੀਂ ਖੁਦ ਸੰਭਲੀਏ? ਹਰ ਘਰ ‘ਚ ਜ਼ਿੰਮੇਵਾਰ ਸੂਝਵਾਨ ਤੇ ਤਜ਼ਰਬੇਕਾਰ ਮੈਂਬਰ ਹੁੰਦੇ ਹਨ ਤੇ ਉਹ ਵਿਆਹ ਮੌਕੇ ਵੀ ਉੱਥੇ ਮੌਜ਼ੂਦ ਹੁੰਦੇ ਹਨ, ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਇਸ ਤਰ੍ਹਾਂ ਦੀਆਂ ਖਤਰਨਾਕ  ਕਾਰਵਾਈਆਂ ਤੋਂ ਰੋਕਣ, ਹੁੰਦਾ ਸਗੋਂ ਇਸ ਤੋਂ ਉਲਟ ਹੈ ਕਿ ਨੌਜਵਾਨ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਹੁੰਦੇ ਹਨ ਤੇ ਬਜ਼ੁਰਗ ਤੇ ਘਰ ਦੇ ਸਿਆਣੇ ਮੈਂਬਰ ਦੂਰ ਬੈਠੇ ਖੁਸ਼ ਹੋ ਰਹੇ ਹੁੰਦੇ ਹਨ।
ਸਮਾਜ ਨੂੰ ਖੁਦ ਸੰਭਲਣਾ ਪਵੇਗਾ ਅਪਰਾਧ ਤੇ ਕੁਰੀਤੀਆਂ ਤੋਂ ਪਿੱਛਾ ਛਡਵਾਉਣ ਲਈ ਵਿਆਹਾਂ ਨੂੰ ਸ਼ਰਾਬ ਤੇ ਹਥਿਆਰਾਂ ਦੇ ਪ੍ਰਦਰਸ਼ਨ ਵਰਗੀਆਂ ਬੁਰਾਈਆਂ ਤੋਂ ਬਚਾਉਣਾ ਚਾਹੀਦਾ ਹੈ ।
ਰਵਿੰਦਰ ਸ਼ਰਮਾ, ਹੀਰਕੇ, (ਮਾਨਸਾ),ਮੋ. 94683-34603
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।