Teachers Union Punjab - Sach Kahoon Punjabi

Teachers Union Punjab: ਅਧਿਆਪਕ ਜਥੇਬੰਦੀ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਐਲਾਨ
ਮੁੱਖ ਮੰਤਰੀ ਮਾਨ ਤਿੰਨ ਸਾਲਾਂ ’ਚ ਇੱਕ ਘੰਟਾ ਵੀ ਇਨ੍ਹਾਂ ਸਕੂਲਾਂ ਵਾਸਤੇ ਨਹੀਂ ਕੱਢ ਸਕੇ : ਜਥੇਬੰਦੀ ਆਗੂ | Teachers Union Punjab

Teachers Union Punjab: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) । ਅਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਠ ਦਸੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਜਨਰਲ ਸਕੱਤਰ ਸੁਖਦੀਪ ਕੌਰ ਸਰਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਗੱਲ ਕਰਨ ਲਈ ਡਿਪਾਰਟਮੈਂਟ ਵੱਲੋਂ ਦਿੱਤੀਆਂ ਗਈਆਂ 5 ਤੋਂ 6 ਮੀਟਿੰਗਾਂ ਨੂੰ ਕੈਂਸਲ ਕਰ ਚੁੱਕੇ ਨੇ ਭਗਵੰਤ ਸਿੰਘ ਮਾਨ ਜਦ ਕਿ ਉਹ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਲ ਨਾਲ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਵੀ ਹਨ।

ਇਹ ਵੀ ਪੜ੍ਹੋ: Amloh News: ਅਮਲੋਹ ਹਲਕੇ ਦਾ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ : ਗੈਰੀ ਬੜਿੰਗ

ਉਨਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਸਮੇਂ-ਸਮੇਂ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਨਾਂ ਸਕੂਲਾਂ ਨੂੰ ਵਧੀਆ ਤੇ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਨਾ ਤਿੰਨ ਸਾਲਾਂ ਵਿੱਚ ਭਗਵੰਤ ਸਿੰਘ ਮਾਨ ਇਕ ਘੰਟਾ ਇਨਾ ਸਕੂਲਾਂ ਵਾਸਤੇ ਨਹੀਂ ਕੱਢ ਸਕੇ ਜਦੋਂਕਿ ਜਥੇਬੰਦੀ ਵੱਲੋਂ ਵਾਰ-ਵਾਰ ਇਹੀ ਅਪੀਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਨੂੰ ਕਿ ਉਹ ਆਦਰਸ਼ ਸਕੂਲਾਂ ਦੇ ਮਸਲਿਆਂ ’ਤੇ ਇੱਕ ਬੈਠਕ ਕਰਕੇ ਇਹਨਾਂ ਅਧਿਆਪਕਾਂ ਦੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਗਰੇਡ ਪੇ ਤਨਖਾਹਾਂ ਲਾਗੂ ਕਰਨ ਜਿਹੜਾ ਕਿ ਉਹਨਾਂ ਦਾ ਅਧਿਕਾਰ ਬਣਦਾ ਹੈ ਉਹਨਾਂ ਦਾ ਹੱਕ ਬਣਦਾ ਹੈ।

ਕਿਹਾ, ਨਿਗੁਣੀਆਂ ਤਨਖਾਹਾਂ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਘਰ ਚਲਾਉਣ ‘ਚ ਅਸਮਰੱਥ ਹਨ | Teachers Union Punjab

ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਮ ਘਰਾਂ ਦਾ ਸੀਐਮ ਅੱਜ ਬਹੁਤ ਖਾਸ ਹੋ ਚੁੱਕਾ ਹੈ ਜੇਕਰ ਪੰਜਾਬ ਸਰਕਾਰ ਚਾਵੇ ਤਾਂ ਆਦਰਸ਼ ਸਕੂਲਾਂ ਦਾ ਮੈਟਰ ਕੋਈ ਵੱਡਾ ਨਹੀਂ ਜਦੋਂਕਿ ਕੋਰਟ ਦਾ ਫੈਸਲਾ ਵੀ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਆ ਚੁੱਕਾ ਹੈ। ਮਾਣਯੋਗ ਹਾਈਕੋਰਟ ਵੱਲੋਂ ਵੀ ਸੀਐਮ ਭਗਵੰਤ ਸਿੰਘ ਮਾਨ ਨੂੰ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਡਿਪਾਰਟਮੈਂਟ ਨਾਲ ਮੀਟਿੰਗ ਕਰਕੇ ਅਧਿਆਪਕਾਂ ਦਾ ਗ੍ਰੇਡ ਫੇਰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ ਪਰ ਉਨਾਂ ਫੈਸਲਿਆਂ ਦਾ ਹਾਲੇ ਤੱਕ ਪੰਜਾਬ ਸਰਕਾਰ ’ਤੇ ਕੋਈ ਅਸਰ ਨਹੀਂ ਦਿਖ ਰਿਹਾ ਕਿਉਂਕਿ ਕੋਈ ਪੁਖਤਾ ਜਾਣਕਾਰੀ ਹੈ ਜਿਹੜੀ ਉਹ ਸਕੂਲਾਂ ਦੇ ਵਿੱਚ ਜਾਂ ਜਥੇਬੰਦੀ ਨੂੰ ਡਿਪਾਰਟਮੈਂਟ ਵੱਲੋਂ ਨਹੀਂ ਦਿੱਤੀ ਜਾ ਰਹੀ।

ਮੁੱਖ ਮੰਤਰੀ ਅਧਿਆਪਕਾਂ ਨਾਲ ਕਰਨ ਮੀਟਿੰਗ

ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹਨਾਂ ਮਸਲਿਆਂ ਵਿੱਚ ਆਪਣੇ-ਆਪ ਨੂੰ ਬੜਾ ਮਜ਼ਬੂਰ ਦੱਸਿਆ ਅਤੇ ਕਿਹਾ ਕਿ ਮੇਰੇ ਹੱਥ ਕੁਛ ਨਹੀਂ ਜੋ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਕਰਨਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਨਾਲ ਅਤੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਖੁਦ ਮੀਟਿੰਗ ਕਰਕੇ ਇਹਨਾਂ ਅਧਿਆਪਕਾਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਜੇਕਰ ਜਲਦੀ ਹੀ ਡਿਪਾਰਟਮੈਂਟ ਸਮੇਤ ਭਗਵੰਤ ਮਾਨ ਜਥੇਬੰਦੀ ਦੇ ਆਗੂ ਸਾਥੀਆਂ ਨਾਲ ਮੀਟਿੰਗ ਨਹੀਂ ਕਰਦੇ ਤਾਂ ਮਜ਼ਬੂਰਨ ਆਉਣ ਵਾਲੀ 8 ਤਰੀਕ ਦਿਨ ਐਤਵਾਰ ਨੂੰ ਜਥੇਬੰਦੀ ਨੂੰ ਭਰਾਤਕ ਜਥੇਬੰਦੀਆਂ ਬੀਕੇਯੂ ਏਕਤਾ ਉਗਰਾਹਾ, ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਾਹਿਰ ਕੀਤਾ ਜਾਵੇਗਾ। Teachers Union Punjab

ਜਿਸ ਵਿੱਚ ਕਈ ਗੁਪਤ ਐਕਸ਼ਨ ਵੀ ਕੀਤੇ ਜਾਣਗੇ। ਨਿਗੁਣੀਆਂ ਤਨਖਾਹਾਂ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਘਰ ਚਲਾਉਣ ਵਿੱਚ ਅਸਮਰੱਥ ਹੋ ਰਹੀਆਂ ਹਨ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਜਨਰਲ ਸਕੱਤਰ ਮੈਡਮ ਸੁਖਦੀਪ ਕੌਰ ਸਰਾਂ, ਸੂਬਾ ਜਨਰਲ ਸਕੱਤਰ ਸਲੀਮ ਮੁਹੰਮਦ, ਮੈਡਮ ਮੀਨੂੰ ਬਾਲਾ, ਮੈਡਮ ਹਰਪ੍ਰੀਤ ਕੌਰ, ਅਮਰਜੋਤ ਜੋਸ਼ੀ, ਗਗਨ ਮਹਾਜਨ, ਮੈਡਮ ਓਮਾ ਮਾਧਵੀ, ਭੁਪਿੰਦਰ ਕੌਰ, ਸਰਬਜੀਤ ਕੌਰ, ਸੰਜੀਵ ਕੁਮਾਰ, ਸੁਖਚੈਨ ਸਿੰਘ, ਮਨਮੋਹਣ ਸਿੰਘ, ਅਮਨਦੀਪ ਖਾਨ, ਦੀਪਕ ਕੁਮਾਰ, ਗੁਰਚਰਨ ਸਿੰਘ, ਜਗਤਾਰ ਸਿੰਘ, ਹਰਸਿਮਰਨ ਸਿੰਘ, ਗੁਰਰਿੰਦਰ ਸਿੰਘ ਰਾਮ, ਅਮਨ ਸ਼ਾਸਤਰੀ, ਨਵਜੋਤ ਸਿੰਘ, ਅਮਰੀਕ ਸਿੰਘ ਹੋਰ ਹਾਜ਼ਰ ਸਨl

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਹੋਇਆ ਆਮ ਇਜਲਾਸ
ਸੁਰਿੰਦਰ ਕੁਮਾਰ ਪੁਆਰੀ ਸੂਬਾ ਪ੍ਰਧਾਨ , ਗੁਰਪ੍ਰੀਤ ਮਾਡ਼ੀਮੇਘਾ ਜਨਰਲ ਸਕੱਤਰ ਤੇ ਨਵੀਨ ਸੱਚਦੇਵਾ ਵਿੱਤ ਸਕੱਤਰ ਚੁਣੇ ਗਏ

ਲੁਧਿਆਣਾ , (ਸੁਭਾਸ਼ ਸ਼ਰਮਾ) । ਕੇਂਦਰ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਕੇ ਸਰਕਾਰੀ ਸਿੱਖਿਆ ਨੂੰ ਹੋਰ ਕਮਜੋਰ ਕਰਨ , ਨਿੱਜੀਕਰਨ ਅਤੇ ਵਪਾਰੀਕਰਨ ਨੂੰ ਬੜ੍ਹਾਵਾ ਦਿੱਤਾ ਹੈ, ਜਦੋਂਕਿ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਲਗਾਤਾਰ 1968 ਦੀ ਸਿੱਖਿਆ ਨੀਤੀ ਲਾਗੂ ਕਰਨ ਤੇ ਸਾਰੀ ਸਿੱਖਿਆ ਸਰਕਾਰੀ ਖੇਤਰ ਵਿੱਚ ਲਿਆਕੇ ‘ ਕਾਮਨ ਸਕੂਲ ਸਿਸਟਮ’ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ” ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ ਨੇ ਪੈਨਸ਼ਨਰ ਭਵਨ ਵਿੱਚ ਜੱਥੇਬੰਦੀ ਦੇ ਸੂਬਾਈ ਆਮ ਇਜਲਾਸ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ । ਇਸ ਉਪਰੰਤ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਕਾਰ ਵਲਟੋਹਾ ਨੇ ਪਿਛਲੇ ਸਮੇਂ ਦੌਰਾਨ ਅਧਿਆਪਕ , ਮੁਲਾਜ਼ਮ ਅਤੇ ਕਿਸਾਨੀ ਸੰਘਰਸ਼ ਵਿੱਚ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਦੀ ਯਾਦ ਵਿੱਚ ਸ਼ੋਕ ਮਤਾ ਪੇਸ਼ ਕੀਤਾ ਤੇ ਸਾਰੇ ਹਾਜ਼ਰੀਨ ਤੋੰ ਦੋ ਮਿੰਟ ਦਾ ਮੋਨ ਰਖਵਾ ਕੇ ਸ਼ਰਧਾਂਜਲੀ ਭੇਂਟ ਕੀਤੀ । (Teachers Union Punjab)

ਜਨਰਲ ਸਕੱਤਰ ਬਲਕਾਰ ਵਲਟੋਹਾ ਨੇ ਆਪਣੇ ਕਾਰਜਕਾਲ ਦੌਰਾਨ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਲੜੇ ਗਏ ਸੰਘਰਸ਼ਾਂ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪਾਏ ਗਏ ਯੋਗਦਾਨ ਦੀ ਰਿਪੋਰਟ ਪੇਸ਼ ਕੀਤੀ । ਵਿੱਤ ਸਕੱਤਰ ਨਵੀਨ ਸੱਚਦੇਵ ਨੇ ਜੱਥੇਬੰਦੀ ਦੇ ਵਿੱਤੀ ਲੇਖੇ ਜੋਖੇ ਦੀ ਰਿਪੋਰਟ ਪੇਸ਼ ਕੀਤੀ । ਇਨ੍ਹਾਂ ਦੋਵਾਂ ਰਿਪੋਰਟਾਂ ਤੇ ਹੋਈ ਬਹਿਸ ਵਿਚ ਅਧਿਆਪਕ ਆਗੂ ਜਗਮੇਲ ਸਿੰਘ ਪੱਖੋਵਾਲ, ਪ੍ਰੇਮ ਚਾਵਲਾ , ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ , ਪ੍ਰਵੀਨ ਕੁਮਾਰ ਲੁਧਿਆਣਾ , ਰਿਟਾਇਰਡ ਅਧਿਆਪਕ ਆਗੂ ਮਹਿੰਦਰ ਸਿੰਘ ਧਾਲੀਵਾਲ , ਨਰਿੰਦਰ ਨੂਰ , ਟਹਿਲ ਸਿੰਘ ਸਰਾਭਾ , ਸੰਜੀਵ ਕੁਮਾਰ ਲੁਧਿਆਣਾ ਤੇ ਕਈ ਹੋਰ ਬੁਲਾਰਿਆਂ ਨੇ ਭਾਗ ਲਿਆ ਤੇ ਇਨ੍ਹਾਂ ਰਿਪੋਰਟਾਂ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ । ਇਸ ਤੋਂ ਬਾਅਦ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਦੀਆਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ।

ਇਸ ਉਪਰੰਤ ਸੂਬਾ ਪ੍ਰਧਾਨ ਸੁਰਿੰਦਰ ਕੁਮਾਰਵ ਪੁਆਰੀ ਨੇ ਆਪਣੀ ਕਾਰਜਕਾਰਨੀ ਕਮੇਟੀ ਦਾ ਅਸਤੀਫ਼ਾ ਪੇਸ਼ ਕੀਤਾ ਜੋ ਸਾਰੇ ਹਾਜ਼ਰੀਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਤੇ ਨਵੀਂ ਕਾਰਜਕਾਰਨੀ ਕਮੇਟੀ ਦਾ ਪੁਨਰਗਠਨ ਕਰਨ ਲਈ ਤੇ ਪੈਨਲ ਪੇਸ਼ ਕਰਨ ਲਈ ਅਧਿਆਪਕ ਆਗੂ ਪ੍ਰੇਮ ਚਾਵਲਾ ਨੂੰ ਅਧਿਕਾਰਤ ਕੀਤਾ ਗਿਆ ।

ਪੇਸ਼ ਕੀਤੇ ਗਏ ਪੈਨਲ ਅਨੁਸਾਰ ਸਾਥੀ ਚਰਨ ਸਿੰਘ ਸਰਾਭਾ ਨੂੰ ਸੂਬਾਈ ਸਰਪ੍ਰਸਤ , ਸੁਰਿੰਦਰ ਕੁਮਾਰ ਪੁਆਰੀ ਸੂਬਾ ਪ੍ਰਧਾਨ , ਸੁਖਜਿੰਦਰ ਸਿੰਘ ਖਾਨਪੁਰ ਤੇ ਪਰਵੀਨ ਕੁਮਾਰ ਲੁਧਿਆਣਾ ਸੀਨੀਅਰ ਮੀਤ ਪ੍ਰਧਾਨ . ਵੀਨਾ ਜੰਮੂ, ਪ੍ਰਿੰ: ਮਨਦੀਪ ਫਾਜ਼ਿਲਕਾ , ਰਕੇਸ਼ ਧਵਨ, ਅੰਮ੍ਰਿਤਸਰ , ਜਗਮੋਹਨ ਸਿੰਘ ਚੌਂਤਾ , ਰਮੇਸ਼ ਅਵਸਥੀ ਗੁਰਦਾਸਪੁਰ , ਮੈਡਮ ਜਸਵੀਰ ਮਾਹੀ ਤੇ ਸੰਜੀਵ ਕੁਮਾਰ ਲੁਧਿਆਣਾ ( ਸਾਰੇ ਮੀਤ ਪ੍ਰਧਾਨ) , ਗੁਰਪ੍ਰੀਤ ਮਾਡ਼ੀ ਮੇਘਾ ਜਨਰਲ ਸਕੱਤਰ, ਬਾਜ ਸਿੰਘ ਭੁੱਲਰ ਐਡੀਸ਼ਨਲ ਜਨਰਲ ਸਕੱਤਰ , ਨਵੀਨ ਸੱਚਦੇਵਾ ਵਿੱਤ ਸਕੱਤਰ , ਟਹਿਲ ਸਿੰਘ ਸਰਾਭਾ ਤੇ ਜਸਪਾਲ ਸੰਧੂ ਪ੍ਰੈੱਸ ਸਕੱਤਰ , ਅਮਨਦੀਪਸਿੰਘ ਜੌਹਲ ਫਿਰੋਜ਼ਪੁਰ ਤੇ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਸੋਸ਼ਲ ਮੀਡੀਆ ਸਕੱਤਰ , ਕੁਲਦੀਪ ਕੁਮਾਰ ਅੰਮ੍ਰਿਤਸਰ ਤੇ ਬੂਟਾ ਰਾਮ ਮਸਾਣੀ ਸਹਾਇਕ ਵਿੱਤ ਸਕੱਤਰ , ਜਿੰਦਰ ਪਾਇਲਟ ਤੇ ਪਰਮਿੰਦਰਪਾਲ ਸਿੰਘ ਕਾਲੀਆ ਜੱਥੇਬੰਦਕ ਸਕੱਤਰ ਚੁਣੇ ਗਏ ।

ਜੱਥੇਬੰਦੀ ਦੇ ਕੰਮ ਨੂੰ ਹੋਰ ਸੁਚਾਰੂ ਰੂਪ ਨਾਲ ਚਲਾਉਣ ਲਈ ਮਾਝਾ , ਦੋਆਬਾ ਅਤੇ ਮਾਲਵਾ ਦੇ ਜ਼ਿਲ੍ਹਿਆਂ ਲਈ ਸਹਾਇਕ ਜੱਥੇਬੰਦਕ ਸਕੱਤਰ ਚੁਣੇ ਗਏ ਜਿਸ ਅਨੁਸਾਰ ਨਰਿੰਦਰ ਨੂਰ ਤੇ ਅੰਮ੍ਰਿਤਪਾਲ ਸਿੰਘ ਬਾਕੀਪੁਰ ਮਾਝਾ ਜ਼ੋਨ , ਤਿ੍ਰਲੋਚਨ ਸਿੰਘ ਬਲਾਚੌਰ, ਮੰਗਤ ਸਿੰਘ ਜਲੰਧਰ , ਜਗਦੀਸ਼ ਰਾਏ ਰਾਹੋਂ ,ਜੀਵਨ ਲਾਲ ਨਵਾਂਸ਼ਹਿਰ, ਜਗਤਾਰ ਸਿੰਘ ਤਾਜੋਵਾਲ ( ਸਾਰੇ ਦੋਆਬਾ ਜ਼ੋਨ ), ਮੇਘਇੰਦਰ ਸਿੰਘ ਬਰਾੜ ਤੇ ਪਰਮਿੰਦਰ ਸਿੰਘ ਸੋਢੀ ਫਿਰੋਜ਼ਪੁਰ ਮਾਲਵਾ ਜ਼ੋਨ 1 , ਮਨਦੀਪ ਸਰਥਲੀ ਮਾਲਵਾ ਜ਼ੋਨ 2, ਰੁਕਮਣੀ ਦੇਵੀ ਮਾਲਵਾ ਜ਼ੋਨ 3 , ਅਮਨਦੀਪ ਸਿੰਘ ਬੁੱਢਲਾਡਾ ਮਾਲਵਾ ਜ਼ੋਨ 4, ਸ਼ਿੰਦਰਪਾਲ ਸਿੰਘ ਢਿੱਲੋਂ ਮਾਲਵਾ ਜ਼ੋਨ 5 ਦੇ ਸਹਾਇਕ ਜੱਥੇਬੰਦਕ ਸਕੱਤਰ ਚੁਣੇ ਗਏ । ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੂਬਾ ਕਾਰਜਕਾਰਨੀ ਕਮੇਟੀ ਦੇ ਅਹੁਦੇ ਅਨੁਸਾਰ ਮੈਂਬਰ ਹੋਣਗੇ ।

ਇਸ ਤੋਂ ਇਲਾਵਾ ਅਧਿਆਪਕ ਆਗੂ ਜਗਮੇਲ ਸਿੰਘ ਪੱਖੋਵਾਲ , ਪ੍ਰੇਮ ਚਾਵਲਾ , ਬਲਕਾਰ ਵਲਟੋਹਾ , ਕਾਰਜ ਸਿੰਘ ਕੈਰੋਂ ਜੱਥੇਬੰਦੀ ਦੇ ਸੂਬਾਈ ਸਲਾਹਕਾਰ ਅਤੇ ਭਾਰਤ ਭੂਸ਼ਨ ਮੱਟੂ ਆਰ .ਟੀ .ਆਈ. ਸਲਾਹਕਾਰ ਚੁਣੇ ਗਏ । ਲੁਧਿਆਣਾ ਜ਼ਿਲ੍ਹੇ ਦੇ ਆਗੂ ਹਰੀ ਦੇਵ ਵੱਲੋਂ ਪੇਸ਼ ਕੀਤੇ ਗਏ ਇੱਕ ਮਤੇ ਰਾਹੀਂ ਜੱਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਬਲਕਾਰ ਵਲਟੋਹਾ ਵੱਲੋਂ ਪਿਛਲੇ ਸਮੇਂ ਦੌਰਾਨ ਹੋਏ ਸ਼ੰਘਰਸ਼ਾਂ ਵਿੱਚ ਨਿਭਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬਲਕਾਰ ਵਲਟੋਹਾ ਨੂੰ ਵਿਕਟੇਮਾਈਜ਼ ਕਰਕੇ ਪੈਨਸ਼ਨ ਤੇ 20 ਫੀਸਦੀ ਕਟੌਤੀ ਕਰਨ ਸਬੰਧੀ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਨਵੇਂ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਮੰਗ ਕੀਤੀ ਗਈ ਕਿ ਇਹ ਵਿਕਟੇਮਾਈਜ਼ੇਸ਼ਨ ਦੇ ਹੁਕਮ ਤੁਰੰਤ ਰੱਦ ਕੀਤੇ ਜਾਣ । ਸਾਰੇ ਹਾਜ਼ਰ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਇਹ ਮਤਾ ਪ੍ਰਵਾਨ ਕੀਤਾ ਗਿਆ ।

ਇਸ ਮੌਕੇ ‘ ਤੇ ਪਾਸ ਕੀਤੇ ਗਏ ਹੋਰ ਮਤਿਆਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਗਈ ਕਿ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਅਨੁਸਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕੀਤੇ ਜਾਣ , ਜਨਵਰੀ 2004 ਤੋਂ ਬਾਅਦ ਭਰਤੀ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ , ਕਾਂਗਰਸ ਸਰਕਾਰ ਵੱਲੋਂ ਰੈਸ਼ਨਲਾਈਜੇਸ਼ਨ ਦੇ ਨਾਂਅ ’ਤੇ ਪੇਂਡੂ ਭੱਤੇ ਸਮੇਤ ਬੰਦ ਕੀਤੇ ਗਏ 37 ਭੱਤੇ ਤਰੁੰਤ ਬਹਾਲ ਕੀਤੇ ਜਾਣ ਅਤੇ ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਲੀਡਰਸ਼ਿਪ ਨੂੰ ਤੁਰੰਤ ਮੀਟਿੰਗ ਲਈ ਸਮਾਂ ਦਿੱਤਾ ਜਾਵੇ । ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਮੰਗ ਕੀਤੀ ਗਈ ਕਿ ਪਿਛਲੇ ਸਮੇਂ ਦੌਰਾਨ ਅਧਿਆਪਕ ਆਗੂਆਂ ਦੀ ਕੀਤੀ ਗਈ ਵਿਕਟੇਮਾਈਜ਼ੇਸ਼ਨ ਸਮੇਤ ਅਧਿਆਪਕਾਂ ਦੀਆਂ ਲਮਕ ਅਵਸਥਾ ਵਿੱਚ ਪਈਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਸਾਰੇ ਮਸਲੇ ਹੱਲ ਕੀਤੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਵਿੱਦਿਅਕ ਅਦਾਰੇ ਖੋਲ੍ਹਣ ਦੀ ਮੰਗ
ਜੇਕਰ ਸਾਰਾ ਜਨਜੀਵਨ ਆਮ ਵਾਂਗ ਤਾਂ ਫਿਰ ਵਿੱਦਿਅਕ ਅਦਾਰੇ ਬੰਦ ਕਿਉਂ ? (Teachers Union Punjab)

ਕੋਟਕਪੂਰਾ,(ਸੁਭਾਸ਼ ਸ਼ਰਮਾ)। ਕੋਵਿਡ-19 ਸੰਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਅੱਜ ਮਿਤੀ 1 ਫਰਵਰੀ ਨੂੰ ਨਵੀਆਂ ਹਦਾਇਤਾਂ ਜਾਰੀ ਕਰਦੇ ਹੋਏ ਵੱਖ-ਵੱਖ ਪੱਧਰ ਤੇ ਪਾਬੰਦੀਆਂ ਅਤੇ ਛੋਟਾਂ ਪ੍ਰਦਾਨ ਕੀਤੀਆਂ ਗਈਆਂ ਹਨ ‘ ਜਿਸ ਅਨੁਸਾਰ ਬਾਹਰੀ ਇਕੱਠ ਕਰਨ ਲਈ 1000 ਵਿਅਕਤੀਆਂ ਅਤੇ ਅੰਦਰੂਨੀ ਇਕੱਠ ਲਈ 500 ਵਿਅਕਤੀਆਂ ਤੱਕ ਛੋਟ ਪ੍ਰਦਾਨ ਕੀਤੀ ਗਈ ਹੈ ਤੇ ਇਸ ਪੱਤਰ ਵਿਚ ਹੀ ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ ਸਕੂਲ-ਕਾਲਜ 8 ਫਰਵਰੀ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਸਾਰੀ ਦੁਨੀਆਂ ਚੰਗੀ ਤਰ੍ਹਾਂ ਜਾਣਦੀ ਹੈ ਕਿ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਬਿਲਕੁਲ ਸਿਰ ’ਤੇ ਹਨ । ਪੰਜਾਬ ਸਰਕਾਰ ਵੱਲੋਂ ਸਾਰੇ ਵਿੱਦਿਅਕ ਅਦਾਰੇ ਪਿਛਲੇ ਕਾਫੀ ਸਮੇਂ ਤੋਂ ਬੰਦ ਰੱਖਣ ਦੇ ਫ਼ੈਸਲੇ ਤੇ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ (Teachers Union Punjab) ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਬਲਕਾਰ ਵਲਟੋਹਾ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਨਵੀਨ ਸੱਚਦੇਵਾ, ਗੁਰਪ੍ਰੀਤ ਸਿੰਘ ਮਾੜੀਮੇਘਾ, ਪਰਵੀਨ ਕੁਮਾਰ ਲੁਧਿਆਣਾ, ਟਹਿਲ ਸਿੰਘ ਸਰਾਭਾ , ਬਾਜ ਸਿੰਘ ਭੁੱਲਰ ਤੇ ਕਾਰਜ ਸਿੰਘ ਕੈਰੋਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਹਜ਼ਾਰ-ਹਜ਼ਾਰ ਵਿਅਕਤੀਆਂ ਦੇ ਇਕੱਠ ਕਰਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਸਿਰ ਤੇ ਹੋਣ ਕਾਰਨ ਚੋਣ ਰੈਲੀਆਂ ਕਰਨ ਦੀ ਇਜਾਜ਼ਤ ਪ੍ਰਦਾਨ ਕੀਤੀ ਹੋਈ ਹੈ ਤੇ ਦੂਜੇ ਪਾਸੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਸਕੂਲ ਖੋਲ੍ਵਣ ਲਈ ਪਾਬੰਦੀ ਲਾਈਆਂ ਹੋਈਆਂ ਹਨ ਅਤੇ ਆਨਲਾਈਨ ਸਿਸਟਮ ਰਾਹੀਂ ਸਿੱਖਿਆ ਪ੍ਰਦਾਨ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ।

ਜੇਕਰ ਸਾਰਾ ਜਨਜੀਵਨ ਆਮ ਵਾਂਗ ਤਾਂ ਫਿਰ ਵਿੱਦਿਅਕ ਅਦਾਰੇ ਬੰਦ ਕਿਉਂ ?

ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆਮ ਘਰਾਂ ਦੇ ਬੱਚਿਆਂ ਕੋਲ ਵੱਡੇ ਪੱਧਰ ਤੇ ਮੋਬਾਈਲ ਫੋਨਾਂ ਅਤੇ ਇੰਟਰਨੈੱਟ ਡਾਟੇ ਦੀ ਕਮੀ ਹੈ। ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ । ਇਸ ਤੋਂ ਇਲਾਵਾ ਜਮਾਤ ਦੇ ਵਿੱਚ ਕਰਵਾਈ ਗਈ ਪੜ੍ਹਾਈ ਆਨਲਾਈਨ ਪੜ੍ਹਾਈ ਨਾਲੋਂ ਕਿਤੇ ਬਿਹਤਰ ਹੁੰਦੀ ਹੈ। ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਹੁਕਮਰਾਨ ਕੇਂਦਰੀ ਅਤੇ ਰਾਜ ਸਰਕਾਰਾਂ ਸਮੇਤ ਪੰਜਾਬ ਸਰਕਾਰ ਪੰਜਾਬ ਦੇ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਦੂਰ ਕਰਨ ਲਈ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਹਨ।

ਅਧਿਆਪਕ ਆਗੂਆਂ ਨੇ ਕਿਹਾ ਕਿ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ, ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਮਾਨਸਿਕ ਸੰਤਾਪ ਝੱਲ ਰਹੇ ਹਨ। ਜੱਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੇ ਵਿੱਦਿਅਕ ਅਦਾਰੇ ਤੁਰੰਤ ਖੋਲ੍ਹੇ ਜਾਣ ਤਾਂ ਜੋ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਹੋ ਰਿਹਾ ਖਿਲਵਾੜ ਬੰਦ ਹੋ ਸਕੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ