Param Pita Ji - Sach Kahoon Punjabi
Param Pita Ji: ਸੱਚੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ) ਦਾ ਘਰ ਦਾ ਸਾਰਾ ਸਮਾਨ ਰਾਤ ਵੇਲੇ ਡੇਰੇ ਤੋਂ ਬਾਹਰ ਰਖਵਾ ਦਿੱਤਾ ਗਿਆ। ਸਾਈਂ ਜੀ ਬਿਨਾ ਦੱਸੇ ਆਪਣੇ ਭਾਵੀ ਗੱਦੀਨਸ਼ੀਨ ਦੀ ਸਖ਼ਤ ਪ੍ਰੀਖਿਆ ਲੈ ਰਹੇ ਸਨ। ਸਰਦੀ ਦਾ ਮੌਸਮ ਸੀ। ਹਲਕੀ ਬੂੰਦਾ-ਬਾਂਦੀ ਤੇ ਸਰਦ ਹਵਾਵਾਂ ਚੱਲ ਰਹੀਆਂ ਸਨ। ਅਜਿਹੇ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ-ਛੋਟੇ ਬੱਚਿਆਂ ਤੇ ਪੂਜਨੀਕ ਮਾਤਾ ਜੀ ਸਮੇਤ ਸਾਰੀ ਰਾਤ ਉਸ ਸਮਾਨ ਦੀ ਨਿਗਰਾਨੀ ਲਈ ਖੁੱਲ੍ਹੇ ਅਸਮਾਨ ਹੇਠਾਂ ਗੁਜ਼ਾਰੀ।
ਆਪਣੇ ਪਿਆਰੇ ਸਤਿਗੁਰੂ ਜੀ ਦੀ ਆਗਿਆ ਪਾਲਣ ਦਾ ਅਜਿਹਾ ਉਦਾਹਰਨ ਪ੍ਰਾਪਤ ਹੋਣਾ ਅਸੰਭਵ ਹੈ। ਸਵੇਰੇ ਸੂਰਜ ਚੜ੍ਹਨ ਦੇ ਸਮੇਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਤੇਰਾਵਾਸ ਤੋਂ ਬਾਹਰ ਆਉਂਦੇ ਹੀ ਪੁੱਛਿਆ, ‘‘ਭਾਈ ਸ੍ਰੀ ਜਲਾਲਆਣਾ ਸਾਹਿਬ ਵਾਲੇ ਸਰਦਾਰ ਹਰਬੰਸ ਸਿੰਘ ਕਿੱਥੇ ਹਨ?’’ ਸੰਗਤ ਨੇ ਦੱਸਿਆ ਸਾਈਂ ਜੀ, ਉਹ ਤਾਂ ਆਪ ਜੀ ਦੇ ਹੁਕਮ ਅਨੁਸਾਰ ਆਪਣੇ ਸਮਾਨ ਕੋਲ ਬਾਹਰ ਬੈਠੇ ਹਨ। ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪ ਜੀ ਨੂੰ ਆਪਣੇ ਕੋਲ ਬੁਲਾ ਕੇ ਬਚਨ ਫ਼ਰਮਾਇਆ, ‘‘ਭਾਈ, ਇਹ ਸਮਾਨ ਕਿਸ ਦਾ ਹੈ?’’ ਸਾਰਾ ਪਰਿਵਾਰ ਆਪਣੇ ਪਿਆਰੇ ਸਤਿਗੁਰੂ ਜੀ ਦੇ ਚਰਨਾਂ ’ਚ ਹੱਥ ਜੋੜ ਕੇ ਅਲੌਕਿਕ ਖੇਡ ਨੂੰ ਦੇਖ ਰਿਹਾ ਸੀ।
Read Also : ਕੀ ਇਹ ਪੱਤੇ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ? ਜਾਣੋ ਪੂਜਨੀਕ ਗੁਰੂ ਜੀ ਦੇ ਟਿਪਸ
ਸਾਰਿਆਂ ਨੇ ਨਿਮਰਤਾ ਨਾਲ ਬੇਨਤੀ ਕੀਤੀ, ‘‘ਸਾਈਂ ਜੀ, ਇਹ ਸਭ ਆਪ ਜੀ ਦਾ ਹੀ ਹੈ।’’ ਪੂਜਨੀਕ ਬੇਪਰਵਾਹ ਜੀ ਨੇ ਹੁਕਮ ਫ਼ਰਮਾਇਆ, ‘‘ਜੇਕਰ ਸਾਰੇ ਪਰਿਵਾਰ ’ਚੋਂ ਕਿਸੇ ਦੀ ਵੀ ਅੱਖ ’ਚੋਂ ਇੱਕ ਹੰਝੂ ਆਇਆ ਤਾਂ ਸਤਿਗੁਰੂ ਇਸ ਸਮਾਨ ਨੂੰ ਮਨਜ਼ੂਰ ਨਹੀਂ ਕਰਨਗੇ।’’ ਜਾਰੀ..
ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2..
Param Pita ji: ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ’
Param Pita ji: ਸੰਨ 1967 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੀ ਜੀਵ-ਉਧਾਰ ਯਾਤਰਾ ਦੌਰਾਨ ਸਤਿਸੰਗ ਫ਼ਰਮਾਉਣ ਲਈ ਪਿੰਡ ਕੈਲੇ ਬਾਂਦਰ ਜ਼ਿਲ੍ਹਾ ਬਠਿੰਡਾ ਪਹੁੰਚੇ। ਪਿੰਡ ਦੀ ਸਾਧ-ਸੰਗਤ ਖੁਸ਼ੀ ਨਾਲ ਨੱਚ ਉੱਠੀ। ਪਿੰਡ ਦੀ ਸਾਰੀ ਸਾਧ-ਸੰਗਤ ਨੇ ਸਤਿਸੰਗ ਲਈ ਤਿਆਰੀਆਂ ’ਚ ਪੂਰਾ ਸਹਿਯੋਗ ਦਿੱਤਾ। ਸਾਰੇ ਪਿੰਡ ਦੀ ਸਫਾਈ ਕੀਤੀ ਗਈ ਅਤੇ ਸੜਕਾਂ ’ਤੇ ਪਾਣੀ ਛਿੜਕਿਆ ਗਿਆ। ਰਾਤ ਨੂੰ ਪਹਿਲਾ ਸਤਿਸੰਗ ਹੋਇਆ।
ਭਜਨ ਸਮਾਪਤੀ ਤੋਂ ਬਾਅਦ ਪੂੁਜਨੀਕ ਪਰਮ ਪਿਤਾ ਜੀ ਨੇ ਇਸ ਭਜਨ ਦੀ ਸੁੰਦਰ ਵਿਆਖਿਆ ਕੀਤੀ। ਸਤਿਸੰਗ ਦਾ ਪ੍ਰੋਗਰਾਮ ਸਾਰੀ ਰਾਤ ਚੱਲਦਾ ਰਿਹਾ ਅਤੇ ਸਾਰੇ ਸਤਿਸੰਗ ’ਚ ਇੰਨੇ ਮੰਤਰਮੁਗਧ ਹੋਏ ਕਿ ਦਿਨ ਚੜ੍ਹਨ ਦਾ ਪਤਾ ਹੀ ਨਹੀਂ ਚੱਲਿਆ। ਸਾਰੀ ਸਾਧ-ਸੰਗਤ ਪ੍ਰੇਮ ਨਾਲ ਬੈਠੀ ਹੋਈ ਸੀ। ਸਾਧ-ਸੰਗਤ ਦੇ ਇਸ ਪ੍ਰੇਮ ਨੂੰ ਦੇਖਦਿਆਂ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਬਚਨਾਂ ਰਾਹੀਂ ਕਈ ਬਖ਼ਸ਼ਿਸ਼ਾਂ ਕੀਤੀਆਂ। ਦੂਜੇ ਦਿਨ ਫਿਰ ਸਤਿਸੰਗ ਸ਼ੁਰੂ ਹੋਇਆ ਅਤੇ ਪੰਡਾਲ ਸਾਧ-ਸੰਗਤ ਨਾਲ ਭਰਿਆ ਹੋਇਆ ਸੀ।
Read Also : ਪੂਜਨੀਕ ਗੁਰੂ ਜੀ ਦੀ ਗਰੀਬ ਕਿਸਾਨਾਂ ਲਈ ਨਵੀਂ ਪਹਿਲ, ਕਿਸਾਨਾਂ ਦੇ ਚਿਹਰਿਆਂ ’ਤੇ ਆਵੇਗੀ ਰੌਣਕ
ਸਤਿਸੰਗ ਤੋਂ ਬਾਅਦ ਸਤਿਗੁਰੂ ਜੀ ਨੇ ਵੱਡੀ ਗਿਣਤੀ ’ਚ ਜੀਵਾਂ ਨੂੰ ‘ਨਾਮ-ਸ਼ਬਦ’ ਦੇ ਕੇ ਭਵਸਾਗਰ ਤੋਂ ਪਾਰ ਕੀਤਾ। ਪਿੰਡ ਦੀ ਸਾਧ-ਸੰਗਤ ਦਾ ਪ੍ਰੇਮ ਦੇਖ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਅਤੇ ਬਚਨ ਫ਼ਰਮਾਇਆ, ‘‘ਬੇਟਾ! ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ।’’ ਸਤਿਗੁਰੂ ਜੀ ਨੇ ਬਹੁਤ ਖੁਸ਼ ਹੋ ਕੇ ਉਸ ਪਿੰਡ ਦਾ ਨਾਂਅ ਕੈਲੇ ਬਾਂਦਰ ਤੋਂ ਬਦਲ ਕੇ ‘ਨਸੀਬਪੁਰਾ’ ਰੱਖ ਦਿੱਤਾ ਅਤੇ ਫ਼ਰਮਾਇਆ, ‘‘ਬੇਟਾ! ਇਹ ਤਾਂ ਨਸੀਬਾਂ ਵਾਲਾ ਨਗਰ ਹੈ।’’ ਪੂਜਨੀਕ ਪਰਮ ਪਿਤਾ ਜੀ ਨੇ ਉਸ ਸਮੇਂ ਗਾਈ ਜਾ ਰਹੀ ਕੱਵਾਲੀ ’ਚ ਇਹ ਲਾਈਨ ਜੋੜ ਦਿੱਤੀ- ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ।’
‘ਪਿਤਾ ਜੀ’ ਤਾਂ ਬਹੁਤ ਹੀ ਪੂਜਨੀਕ ਸ਼ਬਦ ਹੈ
ਸੰਨ 1967 ਦੀ ਗੱਲ ਹੈ। ਇਸ ਤੋਂ ਪਹਿਲਾਂ ਸਾਧ-ਸੰਗਤ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Param Pita Ji) ਨੂੰ ‘ਸੰਤ ਜੀ’ ਜਾਂ ‘ਬਾਬਾ ਜੀ’ ਕਹਿ ਕੇ ਬੁਲਾਉਂਦੀ ਸੀ। ਉਸ ਸਮੇਂ ਡੇਰੇ ’ਚ ਰਹਿਣ ਵਾਲੇ ਸੇਵਾਦਾਰ ਪੂਜਨੀਕ ਪਰਮ ਪਿਤਾ ਜੀ ਨੂੰ ਇਹੀ ਕਹਿ ਕੇ ਸੰਬੋਧਨ ਕਰਦੇ ਸਨ। ਇੱਕ ਦਿਨ ਕੁਝ ਜੀਐੱਸਐੱਮ ਸੇਵਾਦਾਰ ਆਪਸ ’ਚ ਗੱਲਬਾਤ ਕਰਦੇ ਹੋਏ ਕਹਿਣ ਲੱਗੇ ਕਿ ਅੱਜ ਤੋਂ ਅਸੀਂ ਬਾਬਾ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਿਆ ਕਰਾਂਗੇ।
ਉੱਥੇ ਮੌਜ਼ੂਦ ਹੋਰ ਸੇਵਾਦਾਰਾਂ ਨੇ ਵੀ ਇਸ ਗੱਲ ਨੂੰ ਲੈ ਕੇ ਆਪਣੀ-ਆਪਣੀ ਸਹਿਮਤੀ ਪ੍ਰਗਟਾਈ ਤੇ ਬਹੁਤ ਖੁਸ਼ ਹੋਏ। ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਵੀ ਤੇਰਾਵਾਸ ’ਚੋਂ ਬਾਹਰ ਪੰਡਾਲ ’ਚ ਪਧਾਰੇ। ਸੇਵਾਦਾਰਾਂ ਨੇ ਬੇਨਤੀ ਕੀਤੀ, ‘‘ਬਾਬਾ ਜੀ, ਅੱਜ ਤੋਂ ਅਸੀਂ ਆਪ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਾਂਗੇ।’’
Read Also : ਨੈਚਰੋਪੈਥੀ ਦਾ ਵਿਸ਼ੇਸ਼ ਮੁਫਤ ਕੈਂਪ ਪੰਜਵੇਂ ਦਿਨ ਵੀ ਰਿਹਾ ਜਾਰੀ
ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਫ਼ਰਮਾਉਣ ਲੱਗੇ ਕਿ ਬੇਟਾ, ‘ਪਿਤਾ ਜੀ’ ਸ਼ਬਦ ਤਾਂ ਅਤਿ ਸਤਿਕਾਰ ਵਾਲਾ ਸ਼ਬਦ ਹੈ। ਇਸ ਤੋਂ ਬਾਅਦ ਉਸੇ ਦਿਨ ਤੋਂ ਹੀ ਪੂਜਨੀਕ ਪਰਮ ਪਿਤਾ ਜੀ ਨੂੰ ਬਾਬਾ ਜੀ ਨਾ ਕਹਿ ਕੇ ‘ਪਿਤਾ ਜੀ’ ਕਹਿ ਕੇ ਸੰਬੋਧਨ ਕੀਤਾ ਜਾਣ ਲੱਗਾ।
Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG
ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। (Saint Dr MSG)
ਇੱਕ ਵਾਰ ਆਪ ਜੀ ਦੇ ਖੇਤ ‘ਚ ਛੋਲਿਆਂ ਦੀ ਫਸਲ ਦੀ ਚੋਰੀ ਹੋਣ ਲੱਗ ਪਈ। ਪਰਮ ਪਿਤਾ ਜੀ ਨੇ ਨਿਗਰਾਨੀ ਸ਼ੁਰੂ ਕੀਤੀ ਤੇ ਇੱਕ ਦਿਨ ਕਿਸੇ ਵਿਅਕਤੀ ਨੂੰ ਚੋਰੀ-ਚੋਰੀ ਫ਼ਸਲ ਚੁੱਕਦਿਆਂ ਵੇਖ ਲਿਆ। ਚੋਰ ਨੇ ਛੋਲਿਆਂ ਦੀ ਪੰਡ ਬੰਨ੍ਹ ਲਈ ਪਰ ਮੁਫਤ ਦੇ ਮਾਲ ਦੇ ਲੋਭ ‘ਚ ਉਹ ਏਨੀ ਜ਼ਿਆਦਾ ਫਸਲ ਵੱਢ ਬੈਠਾ ਕਿ ਮੁੜ ਕੇ ਪੰਡ ਨਾ ਚੁੱਕੀ ਜਾਵੇ।
Also Read : ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ
ਪੂਜਨੀਕ ਪਰਮ ਪਿਤਾ ਜੀ ਹੌਲੀ-ਹੌਲੀ ਉਸ ਕੋਲ ਪਹੁੰਚ ਗਏ। ਚੋਰ ਆਪ ਜੀ ਨੂੰ ਵੇਖ ਕੇ ਘਬਰਾ ਗਿਆ। ਆਪ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਤੇ ਨਾ ਡਰਨ ਲਈ ਕਿਹਾ। ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਫ਼ਰਮਾਇਆ ਕਿ ਇਸ ਪੰਡ ਦੀਆਂ ਦੋ ਪੰਡਾਂ ਬਣਾ ਲਵੇ ਤੇ ਆਪਾਂ ਇੱਕ-ਇੱਕ ਚੁੱਕ ਲੈਂਦੇ ਹਾਂ। ਚੋਰ ਚਾਹੁੰਦਾ ਸੀ ਕਿ ਇਹ ਦੋਵੇਂ ਪੰਡਾਂ ਆਪ ਜੀ (ਪੂਜਨੀਕ ਪਰਮ ਪਿਤਾ ਜੀ) ਦੇ ਘਰ ਲਿਜਾਈਆਂ ਜਾਣ।
ਪਰ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ”ਨਹੀਂ ਇਹ ਤੇਰੇ ਹਿੱਸੇ ਦੀਆਂ ਹਨ ਤੇ ਤੇਰੇ ਘਰ ਹੀ ਲੈ ਕੇ ਚੱਲਾਂਗੇ”। ਪੂਜਨੀਕ ਪਰਮ ਪਿਤਾ ਜੀ ਆਪਣੇ ਪਵਿੱਤਰ ਕਰ ਕਮਲਾਂ ਨਾਲ ਪੰਡ ਉਸ ਦੇ ਘਰ ਛੱਡ ਕੇ ਆਏ। ਜਦੋਂ ਪਰਮ ਪਿਤਾ ਜੀ ਉਸ ਵਿਅਕਤੀ ਦੇ ਘਰੋਂ ਵਾਪਸ ਆਉਣ ਲੱਗੇ ਤਾਂ ਉਸ ਨੇ ਆਪ ਜੀ ਤੋਂ ਮਾਫ਼ੀ ਮੰਗੀ ਅਤੇ ਅੱਗੇ ਤੋਂ ਕਦੇ ਵੀ ਚੋਰੀ ਨਾ ਕਰਨ ਦਾ ਵਾਅਦਾ ਕੀਤਾ। ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ ਹੈ। ਜਿਨ੍ਹਾਂ ਦਿਆਲਤਾ ਕਰਕੇ ਨਾ ਸਿਰਫ ਉਸ ਨੂੰ ਮੁਆਫ਼ ਕੀਤਾ ਸਗੋਂ ਉਸ ਨੂੰ ਚੋਰੀ ਦੀ ਬੁਰੀ ਆਦਤ ਛੱਡਣ ਦੇ ਵੀ ਕਾਬਲ ਬਣਾਇਆ। Saint Dr MSG
‘‘ਬੇਟਾ, ਤੁਹਾਡੀ ਫੋਟੋ ਤਾਂ ਅੱਗੇ ਸੱਚਖੰਡ ਪਹੁੰਚ ਗਈ ਹੈ’’
ਸਨ 1989 ਦੀ ਗੱਲ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਸੇਵਾਦਾਰਾਂ ਨੂੰ ਪਾਣੀ ਵਾਲੀ ਡਿੱਗੀ ’ਚੋਂ ਪਾਣੀ ਕੱਢ ਕੇ ਦਰਖੱਤਾਂ ਨੂੰ ਦੇਣ ਦਾ ਬਚਨ ਫਰਮਾਇਆ। ਉਸ ਸਮੇਂ ਕਲਿਆਣ ਨਗਰ ਅਤੇ ਸਰਸਾ ਸ਼ਹਿਰ ਦੀਆਂ ਕੁਝ ਭੈਣਾਂ ਵੀ ਸੇਵਾ ਕਰਨ ਲੱਗ ਗਈਆਂ, ਸ਼ਾਮ ਦੀ ਮਜਲਿਸ ਤੋਂ ਬਾਅਦ ਸ਼ਹਿਨਸ਼ਾਹ ਜੀ ਸੇਵਾ ਕਰ ਰਹੀਆਂ ਮਾਤਾ-ਭੈਣਾਂ ਕੋਲ ਆਏ ਅਤੇ ਫਰਮਾਉਣ ਲੱਗੇ, ‘‘ਬੇਟਾ, ਤੁਸੀਂ ਬਹੁਤ ਹੀ ਸੇਵਾ ਕੀਤੀ ਹੈ।’’ (Param Pita Ji) ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਨੂੰ ਪ੍ਰਸ਼ਾਦ ਦਿੱਤਾ।
ਸੇਵਾਦਾਰ ਭੈਣਾਂ ਨੇ ਪੂਜਨੀਕ ਪਰਮ ਪਿਤਾ ਜੀ ਨਾਲ ਆਪਣੀ ਫੋਟੋ ਖਿਚਾਉਣ ਲਈ ਅਰਜ ਕੀਤੀ। ਸਾਰੀਆਂ ਭੈਣਾਂ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਚਰ ਚਰਨ-ਕਮਲਾਂ ’ਚ ਬੈਠ ਗਈਆਂ ਅਤੇ ਫੋਟੋ ਖਿਚਵਾਈ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਫੋਟੋ ਸਹੀ ਨਹੀਂ ਖਿੱਚੀ ਗਈ। ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ ਕੋਲ ਆ ਕੇ ਭੈਣਾਂ ਰੋਣ ਲੱਗੀਆਂ। ਤੱਦ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ, ਤੁਹਾਡੀ ਫੋਟੋ ਤਾਂ ਅੱਗੇ ਸੱਚਖੰਡ ਪਹੁੰਚ ਗਈ ਹੈ।’’ ਇਹ ਗੱਲ ਸੁਣ ਕੇ ਸਾਰੀਆਂ ਭੈਣਾਂ ਬਹੁਤ ਖੁਸ਼ ਹੋ ਗਈਆਂ।
ਸ੍ਰੀਮਤੀ ਸ਼ਾਂਤੀ ਦੇਵੀ, ਸਰਸਾ (ਹਰਿਆਣਾ)
‘‘ਬੇਟਾ, ਗੁਰੂ ਤਾਂ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਨਾ ਕਿ ਖਾਣ-ਪੀਣ ਦਾ’’
ਇੱਕ ਦਿਨ ਸਰਸਾ ਸ਼ਹਿਰ ਦੇ ਇੱਕ ਸਤਿਸੰਗੀ ਨੇ ਪੂਜਨੀਕ ਪਰਮ ਪਿਤਾ ਜੀ ਅੱਗੇ ਆਪਣੇ ਘਰ ਪਵਿੱਤਰ ਚਰਨ-ਕਮਲ ਪਾਉਣ ਦੀ ਅਰਜ ਕੀਤੀ। ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਤੜਫ ਨੂੰ ਦੇਖਦੇ ਹੋਏ ਉਸ ਦੀ ਅਰਜ ਮਨਜ਼ੂਰ ਕੀਤੀ ਅਤੇ ਅਗਲੇ ਹੀ ਦਿਨ ਉਸ ਦੇ ਘਰ ਚਲੇ ਗਏ। ਆਪਣੇ ਪਿਆਰੇ ਸਤਿਗੁਰੂ ਨੂੰ ਆਪਣੇ ਘਰ ਆਏ ਦੇਖ ਉਸ ਸਤਿਸੰਗੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਸਤਿਸੰਗੀ ਏਨਾ ਗਰੀਬ ਸੀ ਕਿ ਪੂਜਨੀਕ ਪਰਮ ਪਿਤਾ ਜੀ ਨੂੰ ਖਵਾਉਣ ਲਈ ਉਸ ਦੇ ਘਰ ’ਚ ਕੁਝ ਨਹੀਂ ਸੀ। ਉਹ ਪੂਜਨੀਕ ਪਰਮ ਪਿਤਾ ਜੀ ਕੋਲ ਆ ਕੇ ਰੋਣ ਲੱਗਾ ਅਤੇ ਕਹਿਣ ਲੱਗਾ, ‘‘ਪਿਤਾ ਜੀ, ਮੇਰੇ ਕੋਲ ਆਪ ਜੀ ਨੂੰ ਖਵਾਉਣ ਲਈ ਕੁਝ ਵੀ ਨਹੀਂ।’’
Read Also : ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ਖੜ੍ਹ’ਜੋ ਭਾਈ! ਖੜ੍ਹ’ਜੋ, ਸਾਡੀ ਇੱਕ ਗੱਲ ਸੁਣ ਕੇ ਜਾਣਾ
ਇਸ ‘ਤੇ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ, ਗੁਰੂ ਤਾਂ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਨਾ ਕਿ ਖਾਣ-ਪੀਣ ਦਾ। ਤੂੰ ਚਿੰਤਾ ਨਾ ਕਰ। ਸਾਨੂੰ ਕਿਸੇ ਵੀ ਚੀਜ ਦੀ ਜ਼ਰੂਰਤ ਨਹੀਂ ਹੈ।’’ ਫੇਰ ਪੂਜਨੀਕ ਪਰਮ ਪਿਤਾ ਜੀ ਉਸ ਨੂੰ ਆਪਣੇ ਕੋਲ ਬਿਠਾ ਕੇ ਉਸ ਨਾਲ ਖੂਬ ਗੱਲਾਂ ਕੀਤੀਆਂ ਅਤੇ ਬਹੁਤ ਖੁਸ਼ੀਆਂ ਬਖਸ਼ ਕੇ ਉਥੋਂ ਡੇਰੇ ਲਈ ਰਵਾਨਾ ਹੋ ਗਏ। ਇਸ ਤਰ੍ਹਾਂ ਉਸ ਸਤਿਸੰਗੀ ਦੀ ਇੱਛਾ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪੂਰਾ ਕੀਤਾ।
Sirsa News: ਪੜ੍ਹੋ, ਚਾਰ ਰੋਜ਼ਾ 33ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਸਬੰਧੀ ਜ਼ਰੂਰੀ ਜਾਣਕਾਰੀ
ਕੈਂਪ ਲਈ ਮਰੀਜਾਂ ਦੀ ਰਜਿਸਟਰੇਸ਼ਨ ਸ਼ੁਰੂ | Yaad-e-Murshid Eye Camp
Sirsa News: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਤੋਂ 15 ਦਸੰਬਰ ਤੱਕ 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰੀ ਆਈ ਕੈਂਪ ਲਾਇਆ ਜਾ ਰਿਹਾ ਹੈ। ਇਹ ਕੈਂਪ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਲਾਇਆ ਜਾ ਰਿਹਾ ਹੈ। ਕੈਂਪ ਦਾ ਸਮਾਂ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਇਸ ਕੈਂਪ ’ਚ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
Read Also : Blood Donation: ਨਵਜੰਮੇ ਬੱਚਿਆਂ ਨੂੰ ਖੂਨ ਦੀ ਲੋੜ ਪੈਣ ’ਤੇ ਦੌੜੇ ਆਏ ਡੇਰਾ ਸ਼ਰਧਾਲੂ
ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਚਿੱਟਾ ਮੋਤੀਆ ਦੇ ਲੈਂਸ ਵਾਲੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਕੈਂਪ ਸਬੰਧੀ ਪਰਚੀਆਂ 10 ਦਸੰਬਰ ਤੋਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਅਤੇ 12 ਦਸੰਬਰ ਵੀਰਵਾਰ ਤੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਨੇੜੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਆਪ੍ਰੇਸ਼ਨ ਹੋਣਗੇ। ਦੱਸ ਦੇਈਏ ਕਿ ਇਹ ਕੈਂਪ 1992 ਤੋਂ ਲੈ ਕੇ 2023 ਤੱਕ 27819 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਹਨੇਰੀ ਜ਼ਿੰਦਗੀ ’ਚ ਰੌਸ਼ਨੀ ਭਰ ਚੁੱਕੇ ਹਨ ਅਤੇ ਇਹ ਕਾਰਜ ਲਗਾਤਾਰ ਜਾਰੀ ਹੈ। Yaad-e-Murshid Eye Camp
ਮਰੀਜ਼ਾਂ ਲਈ ਜ਼ਰੂਰੀ ਹਦਾਇਤਾਂ : ਕੈਂਪ ’ਚ ਆਉਣ ਵਾਲੇ ਮਰੀਜ਼ਾਂ ਨਾਲ ਪਰਿਵਾਰ ਦਾ ਇੱਕ ਮੈਂਬਰ/ਵਾਰਸ ਦਾ ਹੋਣਾ ਜ਼ਰੂਰੀ ਹੈ। ਮਰੀਜ਼ ਆਪਣੇ ਨਾਲ ਕੋਈ ਵੀ ਇੱਕ ਸਰਕਾਰੀ ਪਛਾਣ ਪੱਤਰ/ਆਈਡੀ ਪਰੂਫ ਜ਼ਰੂਰ ਲੈ ਕੇ ਆਵੇ। ਮਰੀਜ਼ ਆਪਣੇ ਨਾਲ ਪੁਰਾਣੀਆਂ ਪਰਚੀਆਂ ਵੀ ਜ਼ਰੂਰ ਲੈ ਕੇ ਪਹੁੰਚੇ। ਇਸ ਤੋਂ ਇਲਾਵਾ ਜਿਸ ਮਰੀਜ਼ ਨੂੰ ਸ਼ੂੁਗਰ, ਦਿਲ ਜਾਂ ਦਮੇ ਦੀ ਬਿਮਾਰੀ ਹੈ, ਉਨ੍ਹਾਂ ਦੇ ਆਪ੍ਰੇਸ਼ਨ ਇਸ ਕੈਂਪ ’ਚ ਨਹੀਂ ਕੀਤੇ ਜਾਣਗੇ। ਜ਼ਿਆਦਾ ਜਾਣਕਾਰੀ ਲਈ 82955-91519, 70828-91519 ’ਤੇ ਸੰਪਰਕ ਕਰੋ। Sirsa News
ਸੇਵਾਦਾਰ 11 ਸ਼ਾਮ ਤੱਕ ਪਹੁੰਚਣ: ਕੈਂਪ ਪ੍ਰਬੰਧਕ ਕਮੇਟੀ | Yaad-e-Murshid Eye Camp
ਕੈਂਪ ’ਚ ਹਰ ਸਾਲ ਸੇਵਾ ਕਰਨ ਵਾਲੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅੱਜ ਸ਼ਾਮ (11 ਦਸੰਬਰ) ਤੱਕ ਆਪਣੀ ਵਰਦੀ ਅਤੇ ਗਰਮ ਕੱਪੜੇ ਸਮੇਤ ਜ਼ਰੂਰ ਪਹੁੰਚ ਜਾਣ।
ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤੀ ਨਾਮ-ਸ਼ਬਦ ਦੀ ਅਨਮੋਲ ਦਾਤ
ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤੀ ਨਾਮ-ਸ਼ਬਦ ਦੀ ਅਨਮੋਲ ਦਾਤ
ਪੂਜਨੀਕ ਗੁਰੂ ਜੀ ਨੇ ਬਾਲ ਅਵਸਥਾ ਦੌਰਾਨ ਹੀ 4-5 ਸਾਲ ਦੀ ਉਮਰ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਲਗਾਤਾਰ ਰੂਹਾਨੀ ਸਤਿਸੰਗ ‘ਤੇ ਆਉਂਦੇ ਅਤੇ ਪਰਮ ਪਿਤਾ ਜੀ ਦਾ ਪਿਆਰ ਹਾਸਲ ਕਰਦੇ ਆਪ ਜੀ ਹਰ ਵਾਰ ਸਤਿਸੰਗ ‘ਚ ਨਵੇਂ ਜੀਵਾਂ ਨੂੰ ਆਪਣੇ ਨਾਲ ਟਰੈਕਟਰ-ਟਰਾਲੀ ‘ਚ ਲੈ ਕੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਦਿਵਾਉਂਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਆਦੇਸ਼ ‘ਤੇ ਆਪ ਜੀ ਨੇ ਘਰ ਪਰਿਵਾਰ ਦਾ ਤਿਆਗ ਕਰਦਿਆਂ 23 ਸਤੰਬਰ 1990 ਨੂੰ ਆਪਣਾ ਸਭ ਕੁਝ ਪਰਮ ਪਿਤਾ ਜੀ ਦੇ ਚਰਨਾਂ ‘ਚ ਸਮਰਪਿਤ ਕਰ ਦਿੱਤਾ
ਇਸ ਪਾਕਿ ਪਵਿੱਤਰ ਮੌਕੇ ਪੂਜਨੀਕ ਪਰਮ ਪਿਤਾ ਜੀ ਨੇ ਅਸੀਂ ਸੀ (ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਰੂਪ ‘ਚ) ਅਸੀਂ ਹਾਂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਰੂਪ ‘ਚ) ਅਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ‘ਚ) ਰਹਾਂਗੇ’ ਵਚਨ ਫਰਮਾ ਕੇ ਰੂਹਾਨੀਅਤ ‘ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਇਹੀ ਨਹੀਂ, ਸਾਰੀਆਂ ਸ਼ੰਕਾਵਾਂ ਦਾ ਨਬੇੜਾ ਕਰਦਿਆਂ ਲਗਭਗ ਸਵਾ ਸਾਲ ਤੱਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜੂਰ ਪਿਤਾ ਜੀ ਨੂੰ ਆਪਣੇ ਨਾਲ ਸ਼ਾਹੀ ਸਟੇਜ਼ ‘ਤੇ ਵਿਰਾਜਮਾਨ ਕੀਤਾ
ਅਸੀਂ ਇੱਥੇ ਤੁਹਾਡੇ ਦਿਲ ‘ਚ ਰਹਿੰਦੇ ਹਾਂ ਅਤੇ ਰਹਾਂਗੇ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਦੋਂ ਆਪਣਾ ਪਵਿੱਤਰ ਚੋਲਾ ਬਦਲਣ ਦੀ ਗੱਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਹਮਣੇ ਪ੍ਰਗਟ ਕੀਤੀ ਤਾਂ ਪੂਜਨੀਕ ਗੁਰੂ ਜੀ ਦੇ ਦਿਲ ਅਤੇ ਵੈਰਾਗ ਦਾ ਸਮੁੰਦਰ ਅੱਖਾਂ ਤੋਂ ਵਹਿ ਤੁਰਿਆ ਪੂਜਨੀਕ ਗੁਰੂ ਜੀ ਨੇ ਪਰਮ ਪਿਤਾ ਜੀ ਨੂੰ ਬੇਨਤੀ ਕੀਤੀ, ‘ਜੇਕਰ ਸਰੀਰ ਹੀ ਬਦਲਣਾ ਹੈ ਤਾਂ ਤੁਸੀਂ ਸਾਡਾ ਬਦਲ ਦਿਓ’ ਅਸੀਂ ਇੰਨੀ ਵੱਡੀ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਾਂਗੇ ਇਸ ‘ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਜੀ ਦੇ ਦਿਲ ਨੂੰ ਉਂਗਲ ਨਾਲ ਛੂਹਦਿਆਂ ਬਚਨ ਫਰਮਾਏ, ‘ਅਸੀਂ ਇੱਥੇ ਤੁਹਾਡੇ ਦਿਲ ‘ਚ ਰਹਿੰਦੇ ਹਾਂ ਅਤੇ ਰਹਾਂਗੇ’ ਉਸ ਅਸੀਮ ਤਵੱਜੋ ਭਰੀ ਛੂਹ ਦਾ ਅਜਿਹਾ ਪ੍ਰਭਾਵ ਪਿਆ ਕਿ ਪੂਜਨੀਕ ਗੁਰੂ ਜੀ ਦੇ ਦਿਲ ‘ਚ ਜੋ ਵੈਰਾਗ ਸੀ ਉਸ ਨੇ ਅਸੀਮ ਇਲਾਹੀ ਸ਼ਕਤੀ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਨਤੀਜੇ ਵਜੋਂ ਪੂਜਨੀਕ ਗੁਰੂ ਜੀ ਅਤੇ ਪਰਮ ਪਿਤਾ ਜੀ ਅਭੇਦ ਹੋ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਬੇਟਾ, ਅੱਗੇ ਤੋਂ ਲੇਟ ਨਾ ਹੋਣਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ
(ਸੱਚ ਕਹੂੰ)। ਸੰਨ 1978 ਦੀ ਗੱਲ ਹੈ ਉਸ ਸਮੇਂ ਮੇਰੇ ਮਾਤਾ ਜੀ ਨੇ ਨਾਮ ਸ਼ਬਦ ਨਹੀਂ ਲਿਆ ਹੋਇਆ ਸੀ ਇੱਕ ਦਿਨ ਮੇਰੇ ਮਾਤਾ ਜੀ ਨੇ ਮੇਰੇ ਕੋਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਉਸ ਸਮੇਂ ਮੈਂ ਆਪਣੇ ਮਾਤਾ ਜੀ ਨਾਲ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦਾ ਸਰਸਾ ਲਈ ਤੁਰ ਪਿਆ ਅਸੀਂ ਘਰੋਂ ਤੁਰਦੇ ਹੀ ਲੇਟ ਹੋ ਗਏ ਰਸਤੇ ’ਚ ਮੈਂ ਆਪਣੇ ਮਾਤਾ ਜੀ ਨੂੰ ਕਿਹਾ, ‘ਅਸੀਂ ਅੱਜ ਸਵੇਰੇ ਦੀ ਮਜਲਿਸ ’ਚ ਦਰਸ਼ਨ ਨਹੀਂ ਕਰ ਸਕਾਂਗੇ ਕਿਉਂਕਿ ਅਸੀਂ ਲੇਟ ਹੋ ਗਏ ਹਾਂ’ ਮੇਰੇ ਮਾਤਾ ਜੀ ਕਹਿਣ ਲੱਗੇ ਕਿ ਜੇਕਰ ਤੁਹਾਡੇ ਗੁਰੂ ਪੂਰਨ ਹਨ ਤਾਂ ਫ਼ਿਰ ਸਾਨੂੰ ਦਰਸ਼ਨ ਹੋ ਹੀ ਜਾਣਗੇ।
ਉਸ ਸਮੇਂ ਮੈਂ ਕਿਹਾ ਕਿ ਇਸ ’ਚ ਸਾਡੀ ਹੀ ਗਲਤੀ ਹੈ ਅਸੀਂ ਹੀ ਘਰੋਂ ਲੇਟ ਤੁਰੇ ਹਾਂ। ਪੂਜਨੀਕ ਪਰਮ ਪਿਤਾ ਜੀ ਤਾਂ ਸਹੀ ਸਮੇਂ ’ਤੇ ਮਜਲਿਸ ਕਰਕੇ ਤੇਰਾਵਾਸ ’ਚ ਚਲੇ ਜਾਂਦੇ ਹਨ ਮੇਰੇ ਮਾਤਾ ਜੀ ਨੇ ਕਿਹਾ, ‘ਮੈਂ ਤਾਂ ਉਦੋਂ ਹੀ ਮੰਨਾਂਗੀ ਜਦੋਂ ਤੁਹਾਡੇ ਸਤਿਗੁਰੂ ਜੀ ਸਾਨੂੰ ਜਾਂਦਿਆਂ ਹੀ ਦਰਸ਼ਨ ਦੇਣ’ ਅਸੀਂ ਸਵੇਰੇ 11 ਵਜੇ ਦਰਬਾਰ ਦੇ ਮੁੱਖ ਗੇਟ ’ਤੇ ਪਹੁੰਚੇ।
ਬੇਟਾ, ਅੱਗੇ ਤੋਂ ਲੇਟ ਨਾ ਹੋਣਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ
ਸੇਵਾਦਾਰਾਂ ਨੇ ਸਾਨੂੰ ਦੱਸਿਆ ਕਿ ਹਾਲੇ ਪਿਤਾ ਜੀ ਤੇਰਾਵਾਸ ’ਚ ਨਹੀਂ ਗਏ ਹਨ। ਇਹ ਸੁਣ ਕੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਅਸੀਂ ਭੱਜ ਕੇ ਦਰਸ਼ਨਾਂ ਲਈ ਗਏ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ, ਅੱਗੇ ਤੋਂ ਲੇਟ ਨਹੀਂ ਹੋਣਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ’’ ਐਨਾ ਕਹਿ ਕੇ ਪੂਜਨੀਕ ਪਰਮ ਪਿਤਾ ਜੀ ਅਸ਼ੀਰਵਾਦ ਦਿੰਦਿਆਂ ਤੇਰਾਵਾਸ ’ਚ ਚਲੇ ਗਏ।
ਉੱਥੇ ਸੇਵਾਦਾਰਾਂ ਨੇ ਸਾਨੂੰ ਦੱਸਿਆ ਕਿ ਅੱਜ ਪਿਤਾ ਜੀ ਮਜਲਿਸ ਦੀ ਸਮਾਪਤੀ ਤੋਂ ਬਾਅਦ ਵੀ ਕਾਫ਼ੀ ਦੇਰ ਤੱਕ ਤੇਰਾਵਾਸ ’ਚ ਨਹੀਂ ਗਏ ਇਹ ਸੁਣ ਕੇ ਮੇਰਾ ਦਿਲ ਭਰ ਆਇਆ ਤੇ ਸਤਿਗੁਰੂ ਜੀ ਪ੍ਰਤੀ ਮੇਰਾ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਗਿਆ। ਮੇਰੇ ਮਾਤਾ ਜੀ ਦੀ ਵੀ ਸ਼ੰਕਾ ਦੂਰ ਹੋ ਗਈ ਅਤੇ ਉਨ੍ਹਾਂ ਨੇ ਮਹੀਨਾਵਾਰੀ ਸਤਿਸੰਗ ’ਚ ਆ ਕੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ।
ਪ੍ਰੇਮ ਸਾਗਰ, ਮੰਡੀ ਡੱਬਵਾਲੀ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ