Itself - Sach Kahoon Punjabi
Delhi elections | ਖੁਦ ਤੋਂ ਹਾਰੇਗੀ ਦਿੱਲੀ ‘ਚ ਭਾਜਪਾ!
ਭਾਜਪਾ ਨੇ ਫ਼ਿਰ ਤੋਂ ਦੇਸ਼ ‘ਚ ਸਰਕਾਰ ਸਥਾਪਤ ਕਰਨ ਦੀ ਵੀਰਤਾ ਤਾਂ ਜ਼ਰੂਰ ਦਿਖਾਈ ਹੈ ਪਰ ਦਿੱਲੀ ‘ਚ ਭਾਜਪਾ ਦੀ ਫਿਰ ਤੋਂ ਸਰਕਾਰ ਆਉਣ ਦਾ ਸੁਫ਼ਨਾ ਕਦੋਂ ਪੂਰਾ ਹੋਵੇਗਾ, ਇਸ ਦਾ ਬਨਵਾਸ ਕਦੋਂ ਖ਼ਤਮ ਹੋਵੇਗਾ? ਇਹ ਕਹਿਣਾ ਮੁਸ਼ਕਲ ਹੈ ਬਨਵਾਸ ਕੋਈ ਪੰਜ-ਦਸ ਸਾਲ ਦਾ ਨਹੀਂ ਹੈ ਸਗੋਂ ਬਨਵਾਸ ਦੇ ਪੂਰੇ ਵੀਹ ਸਾਲ ਹੋ ਗਏ ਭਾਵ ਕਿ ਭਾਜਪਾ ਦਿੱਲੀ ‘ਚ ਵੀਹ ਸਾਲ ਤੋਂ ਸੱਤਾ ਤੋਂ ਬਾਹਰ ਹੈ ਦਿੱਲੀ ‘ਚ ਭਾਜਪਾ ਦੇ ਆਖ਼ਰੀ ਮੁੱਖ ਮੰਤਰੀ ਸੁਸ਼ਮਾ ਸਵਰਾਜ ਸਨ, ਜੋ ਹੁਣ ਇਸ ਦੁਨੀਆ ‘ਚ ਨਹੀਂ ਹਨ ਪਿਆਜ ਦੀਆਂ ਕੀਮਤਾਂ ‘ਚ ਵਾਧੇ ਕਾਰਨ ਭਾਜਪਾ ਦੀ ਸਰਕਾਰ ਫੇਲ੍ਹ ਹੋਈ ਸੀ
ਅਤੇ ਕਾਂਗਰਸ ਦੀ ਸਰਕਾਰ ਬਣੀ ਸੀ ਸ਼ੀਲਾ ਦੀਕਸ਼ਿਤ ਜਿਨ੍ਹਾਂ ਦੀ ਦਿੱਲੀ ਦੀ ਰਾਜਨੀਤੀ ‘ਚ ਕੋਈ ਭੂਮਿਕਾ ਨਹੀਂ ਸੀ ਫਿਰ ਵੀ ਉਹ ਮੁੱਖ ਮੰਤਰੀ ਬਣੇ ਅਤੇ ਪੂਰੇ ਪੰਦਰਾਂ ਸਾਲ ਤੱਕ ਸਰਕਾਰ ‘ਚ ਬਣੇ ਰਹੇ ਪੰਦਰਾਂ ਸਾਲਾਂ ਤੱਕ ਸ਼ੀਲਾ ਦੀਕਸ਼ਿਤ ਨੂੰ ਹਰਾਉਣ ‘ਚ ਭਾਜਪਾ ਨਾਕਾਮ ਰਹੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਦਾ ਪਤਨ ਹੋਇਆ ਤਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਗਈ ਅਤੇ ਪੂਰੇ ਪੰਜ ਸਾਲ ਤੱਕ ਕਾਇਮ ਰਹੀ ਹੈ
ਹੁਣ ਦਿੱਲੀ ‘ਚ ਵਿਧਾਨ ਸਭਾ ਚੋਣਾਂ ਹਨ, ਭਾਜਪਾ ਅਰਵਿੰਰ ਕੇਜਰੀਵਾਲ ਦੀ ਸਰਕਾਰ ਖਿਲਾਫ਼ ਗੁੱਸੇ ਵੀ ਹੈ ਤੇ ਹਮਲਾਵਰ ਵੀ ਪਰ ਕੀ ਅਰਵਿੰਦ ਕੇਜਰੀਵਾਲ ਨੂੰ ਹਰਾਉਣ ‘ਚ ਭਾਜਪਾ ਸਫ਼ਲ ਹੋਵੇਗੀ ਅਤੇ ਆਪਣਾ ਵੀਹ ਸਾਲਾਂ ਦਾ ਬਨਵਾਸ ਖ਼ਤਮ ਕਰ ਸਕੇਗੀ? ਜੇਕਰ ਭਾਜਪਾ ਚੁਣਾਵੀ ਵੀਰਤਾ ਦਿਖਾਉਂਦੀ ਤਾਂ ਫ਼ਿਰ ਇਹ ਹੈਰਾਨ ਕਰਨ ਵਾਲੀ ਰਾਜਨੀਤਿਕ ਘਟਨਾ ਹੋਵੇਗੀ ਤੇ ਸੂਬਾ ਇਕਾਈਆਂ ਦੇ ਖੁਰਨ ਦੀ ਪ੍ਰਕਿਰਿਆ ਬੰਦ ਹੋ ਜਾਵੇਗੀ ਸੂਬਾ ਇਕਾਈਆਂ ਨਾਲ ਭਾਜਪਾ ਨੂੰ ਲਗਾਤਾਰ ਖੋਰਾ ਲੱਗਾ ਹੈ ਸੂਬਾ ਇਕਾਈਆਂ ਦੇ ਖੋਰੇ ਨੂੰ ਭਾਜਪਾ ਦੀ ਡਿੱਗਦੀ ਸਾਖ਼ ਅਤੇ ਨਰਿੰਦਰ ਮੋਦੀ ਦੇ ਚਮਤਕਾਰ ਦੇ ਕਥਿਤ ਖੋਰੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ
ਦਿੱਲੀ ਭਾਜਪਾ ‘ਚ ਕਦੇ ਇੱਕ ਤੋਂ ਵਧ ਕੇ ਆਗੂ ਸਨ ਜੋ ਪੂਰੀ ਦਿੱਲੀ ਦੀ ਜਨਤਾ ਦੀਆਂ ਇੱਛਾਵਾਂ ਨੂੰ ਸਮਝਦੇ ਸਨ ਤੇ ਦਿੱਲੀ ਦੀ ਜਨਤਾ ਨਾਲ ਜਿਨ੍ਹਾਂ ਦੇ ਚੰਗੇ ਸੰਬਧ ਸਨ,
ਅਜਿਹੇ ਆਗੂਆਂ ‘ਚ ਸਾਹਿਬ ਸਿੰਘ ਵਰਮਾ, ਮਦਨ ਲਾਲ ਖੁਰਾਨਾ, ਮਾਂਗੇ ਲਾਲ ਗਰਗ ਆਦਿ ਸ਼ਾਮਲ ਸਨ ਇਨ੍ਹਾਂ ‘ਚ ਓਮ ਪ੍ਰਕਾਸ਼ ਕੋਹਲੀ ਨੂੰ ਛੱਡ ਕੇ ਸਾਰੇ ਆਗੂ ਗੁਜ਼ਰ ਚੁੱਕੇ ਹਨ ਓਮ ਪ੍ਰਕਾਸ਼ ਕੋਹਲੀ ਵੀ ਰਾਜਪਾਲ ਦਾ ਕਾਰਜਕਾਲ ਪੂਰਾ ਕਰਕੇ ਘਰ ‘ਚ ਬੈਠ ਗਏ ਇਹ ਸਾਰੇ ਆਗੂ ਜਨਸੰਘ ਕਾਰਜਕਾਲ ‘ਚ ਮਹਾਂਰਥੀ ਸਨ ਉਸ ਕਾਲ ‘ਚ ਇਨ੍ਹਾਂ ਸਭ ਨੇ ਕਾਂਗਰਸ ਖਿਲਾਫ਼ ਅਦੁੱਤੀ ਬਹਾਦਰੀ ਦਾ ਸਬੂਤ ਦਿੰਦੇ ਹੋਏ ਦਿੱਲੀ ‘ਚ ਭਾਜਪਾ ਨੂੰ ਸਥਾਪਤ ਕੀਤਾ ਸੀ ਇੱਕ ਸਮੇਂ ਕਿਹਾ ਜਾਂਦਾ ਸੀ ਕਿ ਦਿੱਲੀ ‘ਚ ਭਾਜਪਾ ਦੇ ਸਾਹਮਣੇ ਕਾਂਗਰਸ ਵੀ ਪਸਤ ਰਹਿੰਦੀ ਹੈ ਇਹ ਸਹੀ ਵੀ ਸੀ ਕਿ ਦਿੱਲੀ ‘ਚ ਜਨਸੰਘ ਦੀ ਕੋਈ ਇੱਕ ਵਾਰ ਨਹੀਂ ਵਾਰ-ਵਾਰ ਸਰਕਾਰ ਬਣਦੀ ਸੀ
ਪਰ ਬਦਲ ਭਾਜਪਾ ਲੱਭ ਨਹੀਂ ਸਕੀ ਸਮੁੱਚਾ ਬਦਲ ਤਾਂ ਮਿਲਦਾ ਨਹੀਂ ਪਰ ਬਲਦ ਖੜ੍ਹਾ ਕਰਨ ਦੀ ਜੋ ਦ੍ਰਿਸ਼ਟੀ ਹੁੰਦੀ ਹੈ, ਉਹ ਦ੍ਰਿਸ਼ਟੀ ਹੀ ਦੋਸ਼ਪੂਰਨ ਤੇ ਅਦੂਰਦਰਸ਼ੀ ਹੋਣ ਕਾਰਨ ਬਲਦ ਬਣਦਾ ਹੀ ਨਹੀਂ ਹੈ ਇਹ ਸੰਕਟ ਭਾਜਪਾ ਦਾ ਹੈ ਅੱਜ ਸਾਹਿਬ ਸਿੰਘ ਵਰਮਾ, ਮਦਨ ਲਾਲ ਖੁਰਾਣਾ, ਸੁਸ਼ਮਾ ਸਵਰਾਜ, ਕੇਦਾਰਨਾਥ ਸਾਹਨੀ, ਮਾਂਗੇ ਲਾਲ ਗਰਗ, ਵਿਜੈ ਕੁਮਾਰ ਮਲਹੋਤਰਾ ਆਦਿ ਦਾ ਜੋ ਬਦਲ ਭਾਜਪਾ ‘ਚ ਸਾਹਮਣੇ ਹੈ ਉਹ ਮਨੋਜ ਤਿਵਾੜੀ, ਵਿਜੈ ਗੋਇਲ, ਵਿਜੇਂਦਰ ਗੁਪਤਾ, ਮਿਨਾਕਸ਼ੀ ਲੇਖੀ, ਹਰਸ਼ਵਰਧਨ ਆਦਿ ਹਨ ਇਹ ਸਾਰੇ ਆਗੂ ਨਰਿੰਦਰ ਮੋਦੀ ਦੇ ਚਮਤਕਾਰ ਤੋਂ ਪੈਦਾ ਰਾਜਨੀਤੀ ‘ਚ ਸਹਿਚਰ ਤਾਂ ਹਨ ਪਰ ਇਨ੍ਹਾਂ ਸਾਰਿਆਂ ਦੀ ਅਜਿਹੀ ਕੋਈ ਚਮਤਕਾਰੀ ਛਵੀ ਨਹੀਂ ਬਣਦੀ ਹੈ ਜੋ ਆਪਣੇ ਮੋਢਿਆਂ ‘ਤੇ ਦਿੱਲੀ ਭਾਜਪਾ ਦਾ ਭਾਰ ਚੁੱਕ ਕੇ ਅਰਵਿੰਦ ਕੇਜਰੀਵਾਲ ਦੀ ਸੱਤਾ ਨੂੰ ਹਰਾ ਸਕਣ
ਭਾਜਪਾ ਨੇ ਦਿੱਲੀ ‘ਚ ਸੰਸਦ ਮੈਂਬਰ ਬਣਾਉਣ ਦੀ ਜੋ ਨੀਤੀ ਬਣਾਈ ਸੀ ਉਹ ਵੀ ਦੋਸ਼ਪੂਰਨ ਤਾਂ ਸੀ ਹੀ, ਇਸ ਤੋਂ ਇਲਾਵਾ ਉਹ ਨੀਤੀ ਦੂਰਦਰਸ਼ੀ ਵੀ ਨਹੀਂ ਸੀ,
ਅਰਵਿੰਦ ਕੇਜਰੀਵਾਲ ਨੂੰ ਹਰਾਉਣ ‘ਤੇ ਕੇਂਦਰਿਤ ਕਰਕੇ ਨਹੀਂ ਬਣਾਈ ਗਈ ਸੀ ਦੂਜੀ ਸੰਸਕ੍ਰਿਤੀ ਤੋਂ ਆਏ ਉਦਿਤ ਰਾਜ ਪੂਰੇ ਪੰਜ ਸਾਲ ਤੱਕ ਭਾਜਪਾ ਨੂੰ ਨਜ਼ਰਅੰਦਾਜ ਕਰਦੇ ਰਹੇ, ਆਪਣੀ ਭਾਜਪਾ ਵਿਰੋਧੀ ਹਵਾ ਬਣਾਉਂਦੇ ਰਹੇ, ਦੂਜੇ ਮਹੇਸ਼ ਗਿਰੀ ਰਾਜਨੀਤੀ ‘ਚ ਜਨਤਾ ਦੀ ਸੇਵਾ ਦੀ ਸੰਸਕ੍ਰਿਤੀ ਤੋਂ ਦੂਰ ਰਹਿਣ ਵਾਲੇ ਸਾਬਤ ਹੋਏ ਸਨ ਇਨ੍ਹਾਂ ਦੋਵਾਂ ਦੀ ਟਿਕਟ ਕੱਟੀ ਗਈ ਪਰ ਜਿਨ੍ਹਾਂ ਨੂੰ ਸੰਸਦ ਮੈਂਬਰ ਦੀ ਟਿਕਟ ਦਿੱਤੀ ਗਈ ਅਤੇ ਜਤਾਇਆ ਗਿਆ
ਉਨ੍ਹਾਂ ‘ਚ ਪ੍ਰੋਫੈਸ਼ਨਲ ਅਤੇ ਗੈਰ- ਰਾਜਨੀਤਿਕ ਨੂੰ ਤਰਜ਼ੀਹ ਮਿਲੀ ਮੌਸਮ ਗੰਭੀਰ, ਹੰਸ ਰਾਜ ਹੰਸ ਅਤੇ ਮਿਨਾਕਸ਼ੀ ਲੇਖੀ ਅਤੇ ਖੁਦ ਮਨੋਜ ਤਿਵਾੜੀ ਦੀ ਜਨ ਅਭੂਮਿਕਾ ਦੇਖਣ ਵਾਲੇ ਲੋਕ ਕਹਿ ਸਕਦੇ ਹਨ, ਕਿ ਇਹ ਫੈਸਲਾ ਭਾਜਪਾ ਲਈ ਆਤਮਘਾਤੀ ਹੀ ਹੈ ਗੌਤਮ ਗੰਭੀਰ ਕ੍ਰਿਕਟ ‘ਚ ਕੁਮੈਂਟਰੀ ਕਰਦੇ ਹਨ, ਦੇਸ਼ ਵਿਦੇਸ਼ ਘੁੰਮਦੇ ਹਨ, ਹੰਸਰਾਜ ਹੰਸ ਆਪਣੀ ਗਾਇਕੀ ਦੀ ਦੁਨੀਆ ਨੂੰ ਹੀ ਤਰਜੀਹ ਦਿੰਦੇ ਹਨ, ਜਨਤਾ ਦੀ ਸੇਵਾ ਉਨ੍ਹਾਂ ਦੀ ਪਹਿਲ ਨਹੀਂ ਹੈ ਮਿਨਾਕਸ਼ੀ ਲੇਖੀ ਵੱਡੀ ਵਕੀਲ ਹਨ, ਉਨ੍ਹਾਂ ਕੋਲ ਵੀ ਆਮ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਅਜਿਹੇ ‘ਚ ਕੋਈ ਵਰਕਰ ਆਪਣੀ ਸਮੱਸਿਆ ਕਿੱਥੇ ਦੱਸੇ
ਰਾਜਨੀਤਿਕ ਪ੍ਰਕਿਰਿਆ ਜ਼ਰੂਰ ਭਾਜਪਾ ਦੇ ਪੱਖ ‘ਚ ਦਿਖਾਈ ਦੇ ਰਹੀ ਹੈ ਨਰਿੰਦਰ ਮੋਦੀ ਨੇ ਇਸ ਦੀ ਨੀਂਹ ਵੀ ਰੱਖ ਦਿੱਤੀ ਹੈ ਕੱਚੀਆਂ ਕਲੋਨੀਆਂ ਨੂੰ ਪੱਕਾ ਕਰਨਾ ਇੱਕ ਵੀਰਤਾਪੂਰਵਕ ਕੰਮ ਹੋਇਆ ਤੇ ਇਸ ਦਾ ਸਿਹਰਾ ਨਰਿੰਦਰ ਮੋਦੀ ਨੂੰ ਜਾਂਦਾ ਹੈ 2008 ਤੋਂ ਹੀ ਇਹ ਸਵਾਲ ਹੱਲ ਹੋਣ ਤੋਂ ਦੂਰ ਸੀ ਕੱਚੀਆਂ ਕਾਲੋਨੀਆਂ ‘ਚ ਕੋਈ ਇੱਕ-ਦੋ ਲੱਖ ਨਹੀਂ ਸਗੋਂ ਪੂਰੇ 40 ਲੱਖ ਲੋਕ ਰਹਿੰਦੇ ਹਨ ਜੇਕਰ ਇਨ੍ਹਾਂ 40 ਲੱਖ ਲੋਕਾਂ ਕੋਲ ਭਾਜਪਾ ਦੇ ਲੋਕ ਪਹੁੰਚ ਸਕੇ ਤਾਂ ਫਿਰ ਭਾਜਪਾ ਨੂੰ ਜਿੱਤਣ ਤੋਂ ਕੌਣ ਰੋਕ ਸਕਦਾ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ‘ਚ ਵੋਟਰਾਂ ਦੀ ਗਿਣਤੀ ਇੱਕ ਕਰੋੜ 46 ਲੱਖ ਹੈ, ਇਨ੍ਹਾਂ ‘ਚੋਂ 66 ਲੱਖ ਲੋਕ ਭਾਜਪਾ ਦੇ ਮੈਂਬਰ ਹਨ ਜੇਕਰ ਭਾਜਪਾ ਆਪਣੇ 66 ਲੱਖ ਮੈਂਬਰਾਂ ਤੱਕ ਪਹੁੰਚ ਸਕਦੀ ਹੈ ਤਾਂ ਫਿਰ ਭਾਜਪਾ ਨੂੰ ਸੱਤਾ ‘ਚ ਪਰਤਣ ਤੋਂ ਕੌਣ ਰੋਕ ਸਕਦਾ ਹੈ?
ਸੰਕਟ ਇਹ ਹੈ ਕਿ ਭਾਜਪਾ ਦੇ ਚੋਣ ਪ੍ਰਬੰਧਾਂ ‘ਚ ਜੋ ਲੋਕ ਲੱਗੇ ਹੋਏ ਹਨ,
ਜਿਨ੍ਹਾਂ ਉੱਪਰ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਦੀ ਜਿੰਮੇਵਾਰੀ ਹੈ ਉਹ ਲੋਕ ਦਿੱਲੀ ਨੂੰ ਜਾਣਦੇ ਹੀ ਨਹੀਂ ਹਨ, ਜਿਨ੍ਹਾਂ ਕੋਲ ਆਮ ਵਰਕਰਾਂ ਦੀ ਪਹੁੰਚ ਹੀ ਨਹੀਂ ਹੋ ਸਕਦੀ ਹੈ, ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਤੇ ਦਿੱਲੀ ਦੀਆਂ ਕੱਚੀਆਂ ਕਾਲੋਨੀਆਂ ‘ਚ ਰਹਿਣ ਵਾਲੀ ਆਬਾਦੀ ਸਬੰਧੀ ਇਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਹੈ, ਇਹ ਸਿਰਫ਼ ਮੀਡੀਆ ‘ਚ ਹੀ ਧਮਾਲ ਪਾਉਂਦੇ ਹਨ, ਇਨ੍ਹਾਂ ਦੀ ਪਹਿਲ ‘ਚ ਏਅਰ ਕੰਡੀਸ਼ਨ ਦੀ ਸੰਸਕ੍ਰਿਤੀ ਹੈ, ਪੇਜ ਥ੍ਰੀ ਦੀ ਸੰਸਕ੍ਰਿਤੀ ਹੈ
ਪ੍ਰੋਫੈਸ਼ਨਲ ਲੋਕ ਵੋਟ ਕਿੱਥੇ ਪਾਉਂਦੇ ਹਨ, ਪ੍ਰੋਫੈਸ਼ਨਲ ਲੋਕਾਂ ਕੋਲ ਵੋਟ ਪਾਉਣ ਦਾ ਸਮਾਂ ਕਿੱਥੇ ਹੁੰਦਾ ਹੈ, ਇਨ੍ਹਾਂ ਨੂੰ ਲਾਈਨ ‘ਚ ਲੱਗ ਕੇ ਵੋਟ ਪਾਉਣਾ ਸਵੀਕਾਰ ਕਿੱਥੇ ਹੁੰਦਾ ਹੈ, ਅਤੇ ਭਾਜਪਾ ਦੇ ਆਗੂ ਇਨ੍ਹਾਂ ਲੋਕਾਂ ‘ਤੇ ਦਾਅ ਲਾਉਂਦੇ ਹਨ ਵੋਟ ਤਾਂ ਝੁੱਗੀਆਂ-ਝੌਂਪੜੀਆਂ ‘ਚ ਰਹਿਣ ਵਾਲੇ ਅਤੇ ਕੱਚੀਆਂ ਕਲੋਨੀਆਂ ‘ਚ ਰਹਿਣ ਵਾਲੇ ਲੋਕ ਸਰਗਰਮ ਹੋ ਕੇ ਪਾਉਂਦੇ ਹਨ, ਇਨ੍ਹਾਂ ਵਿਚਕਾਰ ਭਾਜਪਾ ਦੇ ਆਗੂਆਂ ਦੀ ਪਹੁੰਚ ਹੀ ਨਹੀਂ ਹੈ ਸਿਰਫ਼ ਮੋਦੀ ਭਰੋਸੇ ਸੱਤਾ ਦੀ ਪ੍ਰਾਪਤੀ ਸੰਭਵ ਨਹੀਂ ਹੈ
ਵਿਸ਼ਣੂਗੁਪਤ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ ‘ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ ‘ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵੀ ਵਿਸ਼ੇ ਦੀ ਚਿੰਤਾ ਤਾਂ ਇੱਕ ਹੱਦ ਤੱਕ ਜੀਵਨ ਨੂੰ ਸਫ਼ਲ ਬਣਾਈ ਰੱਖਣ ਲਈ ਜਰੂਰੀ ਹੈ ਪਰ ਜਦੋਂ ਇਹੀ ਰੋਜ਼ਾਨਾ ਦੀ ਜ਼ਿੰਦਗੀ ਦੀ ਚਿੰਤਾ ਮਨ ‘ਤੇ ਇੱਕ ਭਾਰ ਲੱਗਣ ਲੱਗਦੀ ਹੈ ਅਤੇ ਸਾਨੂੰ ਪ੍ਰੇਸ਼ਾਨ ਕਰਨ ਲੱਗਦੀ ਹੈ ਤਾਂ ਉਹ ਚਿਤਾ ਦਾ ਰੂਪ ਧਾਰਨ ਕਰ ਲੈਂਦੀ ਹੈ ਚਿਤਾ ਤੋਂ ਭਾਵ ਇੱਥੇ ਇਹ ਹੈ ਕਿ ਢੇਰ ਸਾਰੀ ਚਿੰਤਾ ਸਰੀਰ ਨੂੰ ਅੰਦਰ ਹੀ ਅੰਦਰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾਲ ਹੀ ਅਨੇਕਾਂ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਚੱਕਰ ਆਉਣੇ, ਪੇਟ ਦਰਦ, ਅਪੱਚ, ਅਲਸਰ ਤੋਂ ਲੈ ਕੇ ਕੈਂਸਰ ਤੇ ਹੋਰ ਬਿਮਾਰੀਆਂ ਦਾ ਰੂਪ ਲੈਣ ਲੱਗਦੀ ਹੈ। (Stress)
ਅਣਦੇਖੀ ਨਾ ਕਰੋ | Stress
ਜ਼ਿਆਦਾਤਰ ਲੋਕ ਮਾਨਸਿਕ ਵਿਕਾਰਾਂ ਨੂੰ ਮਜ਼ਾਕ ‘ਚ ਟਾਲ ਦਿੰਦੇ ਹਨ, ਜੋ ਬਿਲਕੁਲ ਗਲਤ ਹੈ ਮਾਨਸਿਕ ਵਿਕਾਰਾਂ ਦਾ ਬਦਰੰਗ ਹੋਣ ਤੋਂ ਪਹਿਲਾਂ ਹੱਲ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਦਿਲ ਰੋਗ ਤੋਂ ਲੈ ਕੇ ਬ੍ਰੇਨ ਟਿਊਮਰ, ਸ਼ੂਗਰ, ਗਠੀਆ ਵਰਗੀਆਂ ਭਿਆਨਕ ਬਿਮਾਰੀਆਂ ਦਾ ਰੂਪ ਲੈ ਸਕਦੇ ਹਨ ਜੋ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਉਂਜ ਇਹ ਸੱਚਾਈ ਵੀ ਹੈ ਕਿ ਚਿੰਤਾ ਤੋਂ ਬਚਿਆ ਜਾਣਾ ਵੀ ਬਹੁਤ ਮੁਸ਼ਕਿਲ ਕੰਮ ਹੈ ਇੱਕ ਨਵੀਂ ਖੋਜ ਅਨੁਸਾਰ ਚਿੰਤਾ ਜਾਂ ਤਣਾਅ ਤੋਂ ਬਚਿਆ ਜਾ ਸਕਦਾ ਹੈ ਬਸ਼ਰਤੇ ਉਨ੍ਹਾਂ ਨੂੰ ਤੁਸੀਂ ਕਿਹੜੇ ਢੰਗ ਨਾਲ ਲੈਂਦੇ ਹੋ? (Stress)
ਤਣਾਅ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ | Stress
ਤਣਾਅ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੈ? ਉਨ੍ਹਾਂ ਤਮਾਮ ਚਿੰਤਾਂਵਾਂ ਨੂੰ ਲੈ ਕੇ ਹੋਰ ਵੀ ਚਿੰਤਾ ਬਣਾਉਣ ਜਾਂ ਉਸ ‘ਤੇ ਪਾਰ ਪਾਉਣ ਦਾ? ਜੇਕਰ ਤੁਸੀਂ ਸਮਝਦਾਰੀ ਨਾਲ ਚਿੰਤਾਂਵਾਂ ਜਾਂ ਸਮੱਸਿਆਵਾਂ ਨੂੰ ਹੱਲ ਕਰਦੇ ਹੋ, ਤਾਂ ਤਣਾਅ ‘ਤੇ ਜਿੱਤ ਹਾਸਲ ਕਰ ਸਕਦੇ ਹੋ ਜ਼ਿਆਦਾਤਰ ਚਿੰਤਾ ਜਾਂ ਤਣਾਅ ਦੀ ਸਥਿਤੀ ‘ਚ ਘਰ ‘ਚ ਸਭ ਤੋਂ ਵੱਖ ਰਹਿਣਾ, ਕਿਸੇ ਨਾਲ ਵੀ ਗੱਲ ਨਾ ਕਰਨਾ, ਕੋਈ ਕੰਮ ਨਾ ਕਰਨਾ ਤੇ ਇੱਕ ਨੁੱਕਰੇ ਪਏ ਰਹਿਣ ਦੀ ਆਦਤ ਹੁੰਦੀ ਹੈ ਦਿਨ ਦੀਆਂ ਚਿੰਤਾਂਵਾਂ ਨਾਲ ਥੱਕਣ ਤੋਂ ਬਾਅਦ ਘਰ ‘ਚ ਵੱਖ ਰਹਿਣਾ ਸਿਹਤ ਤੇ ਦਿਲ ਦੋਵਾਂ ਲਈ ਨੁਕਸਾਨਦੇਹ ਹੈ ਇਸ ਲਈ ਜਦੋਂ ਵੀ ਤਣਾਅ ਹੋਵੇ, ਇਸ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ, ਇਹ ਕਈ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਹੈ।
ਰਿਲੈਕਸ ਹੋਣ ਦਾ ਕਰੋ ਅਭਿਆਸ | Stress
ਚਿੰਤਾ, ਤਣਾਅ ਦਾ ਕਾਰਨ, ਵਾਤਾਵਰਨ ਨਾ ਹੋ ਕੇ ਵਿਸ਼ੇ ਨੂੰ ਵੇਖਣ ਦੇ ਨਜ਼ਰੀਏ ‘ਤੇ ਨਿਰਭਰ ਕਰਦਾ ਹੈ ਜ਼ਿੰਦਗੀ ‘ਚ ਸਮਰੱਥਾ ਤੋਂ ਜ਼ਿਆਦਾ ਉਮੀਦ ਕਰਨਾ ਅਤੇ ਉਮੀਦ ਅਨੁਸਾਰ ਨਤੀਜਾ ਨਾ ਮਿਲਣਾ ਜ਼ਿਆਦਾਤਰ ਤਣਾਅ ਦਾ ਕਾਰਨ ਹੁੰਦਾ ਹੈ ਅਜਿਹੇ ‘ਚ ਆਦਤ ਬਦਲੋ, ਤੁਹਾਡੀ ਗੱਲ, ਵਿਚਾਰ ਸਪੱਸ਼ਟ ਅਤੇ ਸਾਫ-ਸੁਥਰੇ ਪ੍ਰਗਟ ਕਰਨ ਦੀ ਤਣਾਅ ਜਾਂ ਚਿੰਤਾ ਨੂੰ ਘਰੇ ਜਾਂ ਕਰੀਬੀ ਦੋਸਤਾਂ ਨਾਲ ਗੱਲ ਕਰਕੇ ਘੱਟ ਕੀਤਾ ਜਾ ਸਕਦਾ ਹੈ ਅੱਧੇ ਤੋਂ ਜ਼ਿਆਦਾ ਮਾਨਸਿਕ ਤਣਾਵਾਂ ਤੋਂ ਛੁਟਕਾਰਾ ਕਈ ਮਨੋਚਿਕਿਤਸਾ ਪ੍ਰਣਾਲੀਆਂ ਨਾਲ ਪਾਇਆ ਜਾ ਸਕਦਾ ਹੈ ਇਨ੍ਹਾਂ ‘ਚ ਬਾਇਓ ਫੀਡਬੈਕ, ਰਿਲੈਕਸੇਸ਼ਨ, ਹਿਪਨੋਸਿਸ ਅਤੇ ਸਾਈਕੋਥੈਰੇਪੀ ਮੁੱਖ ਹਨ।
ਬਿਜਲੀ ਵਿਭਾਗ ਦੀ ਖ਼ੁਦ ਮੁੱਖ ਮੰਤਰੀ ਨੇ ਲਈ ਮੀਟਿੰਗ, ਅੱਜ ਕਰਨਗੇ ਕੁਝ ਫਾਈਲਾਂ ਨੂੰ ਪਾਸ
ਨਵਜੋਤ ਸਿੱਧੂ ਦੇ ਕਾਰਜ ਭਾਰ ਨਾ ਸੰਭਾਲਣ ਕਰਕੇ ਮੁੱਖ ਮੰਤਰੀ ਨੇ ਕੀਤੀ ਬਿਜਲੀ ਵਿਭਾਗ ਦੀ ਮੀਟਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਬਿਜਲੀ ਵਿਭਾਗ ਦਾ ਕਾਰਜ ਭਾਰ ਨਵਜੋਤ ਸਿੱਧੂ ਵਲੋਂ ਨਹੀਂ ਸੰਭਾਲਣ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਨਾ ਸਿਰਫ਼ ਖ਼ੁਦ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਸਗੋਂ ਵਿਭਾਗ ਵਿੱਚ ਚਲ ਰਹੇ ਕੰਮਾਂ ਦਾ ਵੇਰਵਾ ਵੀ ਲਿਆ। ਹਾਲਾਂਕਿ ਮੀਟਿੰਗ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਨਹੀਂ ਸੀ, ਜਿਸ ਕਾਰਨ ਮੀਟਿੰਗ ਕੁਝ ਮਿੰਟਾਂ ਵਿੱਚ ਹੀ ਖ਼ਤਮ ਹੋ ਗਈ ਪਰ ਵੀਰਵਾਰ ਨੂੰ ਇਸ ਸਬੰਧੀ  ਅਮਰਿੰਦਰ ਸਿੰਘ ਦੁਬਾਰਾ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਆਪਣਾ ਅਖਤਿਆਰ ਵਰਤਦੇ ਹੋਏ ਉਨ੍ਹਾਂ ਫਾਈਲਾਂ ‘ਤੇ ਦਸਤਖ਼ਤ ਕਰਕੇ ਪਾਸ ਕਰਨਗੇ, ਜਿਹੜੀਆਂ ਫਾਈਲਾਂ ਨਵਜੋਤ ਸਿੱਧੂ ਦੇ ਦਸਤਖ਼ਤ ਦਾ ਇੰਤਜ਼ਾਰ ਕਰ ਰਹੀਆਂ ਸਨ। ਅਮਰਿੰਦਰ ਸਿੰਘ ਨੇ ਇਸ ਸਬੰਧੀ ਸਪੱਸ਼ਟ ਕਰ ਦਿੱਤਾ ਹੈ ਕਿ ਮੰਤਰੀ ਦੇ ਕਾਰਜ ਭਾਰ ਨਾ ਸੰਭਾਲਨ ਨਾਲ ਵਿਭਾਗੀ ਕੰਮ ਨਹੀਂ ਰੁਕੇਗਾ, ਸਗੋਂ ਬਤੌਰ ਮੁੱਖ ਮੰਤਰੀ ਉਹ ਖ਼ੁਦ ਵਿਭਾਗ ਦਾ ਕੰਮਕਾਜ ਕਰਨ ਦੇ ਨਾਲ ਹੀ ਮੀਟਿੰਗਾਂ ਵੀ ਕਰਨਗੇ।
ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੂੰ ਪਿਛਲੀ 6 ਜੂਨ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਹਟਾਉਂਦੇ ਹੋਏ ਬਿਜਲੀ ਵਿਭਾਗ ਦੇ ਦਿੱਤਾ ਗਿਆ ਸੀ। 6 ਜੂਨ ਤੋਂ ਬਾਅਦ ਲਗਾਤਾਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਨਵਜੋਤ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਵਿਭਾਗ ਦਾ ਕਾਰਜ ਭਾਰ ਸੰਭਾਲਣ ਤੋਂ ਨਵਜੋਤ ਸਿੱਧੂ ਵਿਭਾਗ ਦਾ ਕੰਮਕਾਜ ਸ਼ੁਰੂ ਕਰ ਦੇਣ ਪਰ ਨਵਜੋਤ ਸਿੱਧੂ ਨੇ ਬਿਜਲੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਨਾਲ ਮੀਟਿੰਗ ਕਰਨਾ ਤਾਂ ਦੂਰ ਦੀ ਗਲ ਉਨਾਂ ਨੇ ਫੋਨ ‘ਤੇ ਵੀ ਗੱਲਬਾਤ ਨਹੀਂ ਕੀਤੀ।  ਵਿਭਾਗ ਦੇ ਮੰਤਰੀ ਦੀ ਗੈਰ ਮੌਜੂਦਗੀ ਵਿੱਚ ਵਿਭਾਗ ਦੇ ਅਧਿਕਾਰੀ ਇਸ ਭੰਬਲ ਭੂਸੇ ਵਿੱਚ ਸਨ ਕਿ ਉਹ ਨਵਜੋਤ ਸਿੱਧੂ ਦਾ ਇੰਤਜ਼ਾਰ ਕਰਨ ਜਾਂ ਫਿਰ ਫਾਈਲਾਂ ਨੂੰ ਸਿੱਧੇ ਮੁੱਖ ਮੰਤਰੀ ਦਫ਼ਤਰ ਵਿੱਚ ਭੇਜਦੇ ਹੋਏ ਪਾਸ ਕਰਵਾ ਲਿਆ ਜਾਵੇ।
ਪਿਛਲੇ ਕਈ ਦਿਨ ਦੇ ਇੰਤਜ਼ਾਰ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਕੋਲ ਸੱਦ ਕੇ ਨਾ ਸਿਰਫ਼ ਮੀਟਿੰਗ ਕੀਤੀ, ਸਗੋਂ ਸਾਰੀ ਜਰੂਰੀ ਫਾਈਲਾਂ ਨੂੰ ਪਾਸ ਕਰਵਾਉਣ ਲਈ ਆਪਣੇ ਕੋਲ ਲੈ ਕੇ ਆਉਣ ਦੇ ਆਦੇਸ਼ ਵੀ ਦੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਵਿੱਚ ਇਸ ਸਮੇਂ 2-3 ਫਾਈਲਾਂ ਪੈਡਿੰਗ ਪਈਆਂ ਹਨ, ਜਿਨਾਂ ਲਈ ਵਿਭਾਗੀ ਮੰਤਰੀ ਜਾਂ ਫਿਰ ਮੁੱਖ ਮੰਤਰੀ ਦੇ ਦਸਤਖ਼ਤ ਨਾਲ ਪਾਸ ਕਰਵਾਉਣਾ ਜਲਦ ਹੀ ਜਰੂਰੀ ਹੈ। ਜਦੋਂ ਕਿ ਅਧਿਕਾਰੀਆਂ ਦੇ ਪੱਧਰ ਤੱਕ ਦੀਆਂ ਫਾਈਲਾਂ ਨੂੰ ਰੁਟੀਨ ਵਿੱਚ ਅਧਿਕਾਰੀ ਪਾਸ ਕਰਦੇ ਹੋਏ ਕੰਮ ਚਲਾ ਰਹੇ ਹਨ।  ਹੁਣ ਵੀਰਵਾਰ ਨੂੰ ਬਿਜਲੀ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵਿੱਚ ਮੀਟਿੰਗ ਕਰਦੇ ਹੋਏ ਫਾਈਲਾਂ ਨੂੰ ਪਾਸ ਕਰਵਾਉਣਗੇ। ਜਿਸ ਤੋਂ ਬਾਅਦ ਨਵਜੋਤ ਸਿੱਧੂ ਦੀ ਬਤੌਰ ਵਿਭਾਗੀ ਮੰਤਰੀ ਦੀ ਜਰੂਰਤ ਮਹਿਸੂਸ ਹੋ ਰਹੀ ਸੀ, ਉਹ ਵੀ ਖ਼ਤਮ ਹੋ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦਿਆਰਥੀ ਗਰੁੱਪਾਂ ‘ਚ ਹੋਈ ਲੜਾਈ ਸਬੰਧੀ ਜਾਂਚ ਕਮੇਟੀ ਬਣਾਈ ਜਾਵੇਗੀ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਵਿਦਿਆਰਥੀ ਅੰਦੋਲਨ ਸਬੰਧੀ ਅੱਜ ਚੌਥੇ ਦਿਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਡਾ. ਬੀ. ਐੱਸ. ਘੁੰਮਣ ਵੱਲੋਂ ਪ੍ਰੈਸ ਕਾਨਫਰੰਸ ਬੁਲਾ ਕੇ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਾਕ ਸਾਫ਼ ਦੱਸਦਿਆਂ ਇਸ ਮਾਮਲੇ ਦੇ ਨਿਭਾਈ ਗਈ ਭੂਮਿਕਾ ਦੀ ਆਪਣੇ ਮੂੰਹੋਂ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਥੇਬੰਦੀ ਡੀਐੱਸਓ ਵੱਲੋਂ ਧਰਨਾ ਲਾਇਆ ਗਿਆ।
ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਜਥੇਬੰਦੀ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ। ਵਫਦ ਨੇ ਹੋਸਟਲਾਂ ‘ਚ ਮਿਲਦੀਆਂ ਸਹੂਲਤਾਂ ਤੇ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਆਪਣੀਆਂ ਮੰਗਾਂ ਰੱਖੀਆਂ, ਜਿਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਬੜੀ ਗੰਭੀਰਤਾ ਨਾਲ ਸੁਣਿਆ ਗਿਆ ਤੇ ਬਹੁਤ ਸਾਰੀਆਂ ਮੰਗਾਂ ਦਾ ਮੌਕੇ ‘ਤੇ ਨਿਪਟਾਰਾ ਕਰ ਦਿੱਤਾ ਗਿਆ। ਬਾਕੀ ਰਹਿੰਦੀਆਂ ਮੰਗਾਂ ਲਈ ਮੌਕੇ ‘ਤੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ।
ਇਨ੍ਹਾਂ ਮੰਗਾਂ ਤੋਂ ਇਲਾਵਾ ਇਸ ਜਥੇਬੰਦੀ ਵੱਲੋਂ ਜਿਹੜੀ ਅਹਿਮ ਮੰਗ ਉਭਾਰੀ ਗਈ ਉਹ ਲੜਕੀਆਂ ਦੇ ਹੋਸਟਲ ਨੂੰ ਚੌਵੀ ਘੰਟੇ ਖੁੱਲ੍ਹਾ ਰੱਖਣ ਦੀ ਸੀ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਇਨ੍ਹਾਂ ਆਗੂਆਂ ਨੂੰ ਵਾਰ ਵਾਰ ਸਮਝਾਇਆ ਗਿਆ ਕਿ ਇਹ ਮੰਗ ਕਿਸੇ ਤਰ੍ਹਾਂ ਉੱਚਿਤ ਨਹੀਂ ਹੈ। ਡਾ. ਘੁੰਮਣ ਨੇ ਦੱਸਿਆ ਕਿ ਰਾਤ ਦੀ ਸੀਸੀਟੀਵੀ ਫੁਟੇਜ ਨੂੰ ਵੇਖ ਕੇ ਇਸ ਗੱਲ ਦੀ ਜਾਂਚ ਕੀਤੀ ਜਾ ਸਕਦੀ ਹੈ ਕਿ ਉਹ ਬਾਹਰ ਸਨ ਤੇ ਰਾਤ ਨੂੰ ਹੀ ਯੂਨੀਵਰਸਿਟੀ ਪਹੁੰਚੇ ਸਨ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਘਟਨਾਕ੍ਰਮ ਨਾਲ ਸਬੰਧਿਤ ਸਾਰੀ ਵੀਡੀਓ ਫੁਟੇਜ ਸੰਭਾਲ਼ ਕੇ ਸੀਲਬੰਦ ਕਰ ਦਿੱਤੀ ਗਈ ਹੈ ਜੋ ਕਿ ਜਾਂਚ ਕਮੇਟੀ ਨੂੰ ਇੰਨ-ਬਿੰਨ ਸੌਂਪੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜਥੇਬੰਦੀਆਂ ਦੀ ਉਨ੍ਹਾਂ ਦੀ ਅਗਵਾਈ ‘ਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋਈ, ਜਿਸ ‘ਚ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਦੋ ਵਿਦਿਆਰਥੀਆਂ ਗਰੁੱਪਾਂ ਵਿਚ ਹੋਈ ਘਟਨਾ ਦੀ ਨਿਰਪੱਖ ਜਾਂਚ ਹਿੱਤ ਜਾਂਚ ਕਮੇਟੀ ਬਣਾਈ ਜਾਵੇਗੀ, ਜਿਸ ਦੇ ਮੈਂਬਰ ਯੂਨੀਵਰਸਿਟੀ ਤੋਂ ਬਾਹਰ ਦੇ ਹੋਣਗੇ ਜੋ ਤਿੰਨ ਮਹੀਨੇ ‘ਚ ਆਪਣੀ ਰਿਪੋਰਟ ਪੇਸ਼ ਕਰਨਗੇ ਤੇ ਇਸ ਰਿਪੋਰਟ ਨੂੰ ਸਿੰਡੀਕੇਟ ਵਿਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤਿੰਨ ਮੈਂਬਰੀ ਕਮੇਟੀ ‘ਚ ਇੱਕ ਸੇਵਾਮੁਕਤ ਆਈਏਐੱਸ ਅਧਿਕਾਰੀ, ਇੱਕ ਆਈਪੀਐੱਸ ਅਧਿਕਾਰੀ ਤੇ ਇੱਕ ਸਿੱਖਿਆ ਨਾਲ ਸਬੰਧਿਤ ਮਾਹਿਰ ਹੋਵੇਗਾ। ਸਬੰਧਿਤ ਜਥੇਬੰਦੀ ਵੱਲੋਂ ਇਸ ਸਬੰਧੀ ਭਰੋਸੇ ਨੂੰ ਸਵੀਕਾਰ ਵੀ ਕਰ ਲਿਆ ਗਿਆ ਹੈ ਤੇ ਹੋਸਟਲ ਖੁੱਲ੍ਹੇ ਰੱਖਣ ਦੀ ਮੰਗ ‘ਤੇ ਵਾਈਸ-ਚਾਂਸਲਰ ਨੇ ਕਿਹਾ ਕਿ 2016 ‘ਚ ਵੀ ਕੁਝ ਵਿਦਿਆਰਥੀਆਂ ਵੱਲੋਂ ਅਜਿਹੀ ਹੀ ਮੰਗ ਰੱਖੀ ਗਈ ਸੀ, ਜਿਸ ਨੂੰ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਠੁਕਰਾ ਦਿੱਤਾ ਗਿਆ ਸੀ। ਇਸ ਸਮੇਂ ਵੀ ਇਹ ਮੰਗ ਮੰਨਣਾ ਸੰਭਵ ਨਹੀਂ ਹੈ।
‘ਵਰਸਿਟੀ ‘ਚ ਗੁੰਡਾਗਰਦੀ ਦੇ ਮਸਲੇ ‘ਤੇ ਜਥੇਬੰਦੀਆਂ ਦੇ ਵਫ਼ਦ ਵੱਲੋਂ ਵੀਸੀ ਨਾਲ ਮੁਲਾਕਾਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ 18 ਸਤੰਬਰ ਨੂੰ ਹੋਈ ਹਿੰਸਕ ਝੜਪ ਦੇ ਮੁੱਦੇ ‘ਤੇ ‘ਗੁੰਡਾਗਰਦੀ ਵਿਰੋਧੀ ਫਰੰਟ’ ਦੇ ਨਾਂਅ ਹੇਠ ਵੱਖ-ਵੱਖ ਜਥੇਬੰਦੀਆਂ ਦੇ ਇੱਕ ਵਫ਼ਦ ਵੱਲੋਂ 20 ਸਤੰਬਰ ਦੀ ਰਾਤ ਵਾਈਸ ਚਾਂਸਲਰ ਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ਨੇ ਮੰਗ ਕੀਤੀ ਕਿ ਮੁੱਖ ਸੁਰੱਖਿਆ ਅਫ਼ਸਰ ਕੈਪਟਨ ਗੁਰਤੇਜ ਸਿੰਘ ਨੂੰ ਬਰਖਾਸਤ ਕੀਤਾ ਜਾਵੇ ਤੇ ਕੁੜੀਆਂ ਲਈ ਨਿਯੁਕਤ ਕੀਤੀ ਅਡੀਸ਼ਨ ਡੀਨ ਤੇ ਅਡੀਸ਼ਨਲ ਪ੍ਰਵੋਸਟ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਫਾਰਗ਼ ਕੀਤਾ ਜਾਵੇ ਇਸਦੇ ਨਾਲ਼ ਹੀ ਹਮਲਾ ਕਰਨ ਵਾਲੇ ਵਿਦਿਆਰਥੀਆਂ ‘ਤੇ ਕੁੜੀਆਂ ਨਾਲ਼ ਛੇੜਛਾੜ, ਝਗੜੇ ਤੇ ਗੁੰਡਾਗਰਦੀ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾਵੇ।
ਵਾਈਸ ਚਾਂਸਲਰ ਨੇ ਇਹਨਾਂ ਮੰਗਾਂ ਤਹਿਤ ਮੁੱਖ ਸੁਰੱਖਿਆ ਅਫ਼ਸਰ ਲਈ ਜਾਂਚ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਹੈ। ਇਸਦੇ ਨਾਲ਼ ਹੀ 18 ਸਤੰਬਰ ਦੀ ਰਾਤ ਦੇ ਪੂਰੇ ਘਟਨਾਕ੍ਰਮ ਦੀ ਜਾਂਚ ਲਈ ਯੂਨੀਵਰਸਿਟੀ ਤੋਂ ਬਾਹਰਲੇ ਕਿਸੇ ਵਿਅਕਤੀ ਨੂੰ ਨਿਯੁਕਤ ਕੀਤਾ ਜਾਵੇਗਾ ਜੋ ਇੱਕ ਭਰੋਸਯੋਗ ਪਛਾਣ ਰੱਖਦਾ ਹੋਵੇ ਇਸ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਸ਼ੁੱਕਰਵਾਰ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਦੇ ਫੈਸਲੇ ਦੀ ਉਡੀਕ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Punjabi University, Told, Itself, Stand
ਖੁਦ ਹੀ ਕੀਤਾ ਸੀ ਇੱਕ ਲੱਖ ਦੀ ਲੁੱਟ ਦਾ ਡਰਾਮਾ, ਪੁਲਿਸ ਨੇ ਦਬੋਚ ਲਿਆ
ਸ੍ਰੀ ਮੁਕਤਸਰ ਸਾਹਿਬ/ਮਲੋਟ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਪੁਲਿਸ ਨੇ ਮਲੋਟ ਨੇੜਲੇ ਪਿੰਡ ਦਾਨੇਵਾਲਾ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਆਪਣੇ ਕੋਲੋਂ ਇੱਕ ਲੱਖ ਦੀ ਲੁੱਟ ਹੋਣ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਕੋਲ ਮੁਕੱਦਮਾ ਦਰਜ ਕਰਵਾਇਆ ਸੀ। ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ‘ਚ ਐਸਪੀ ਡੀ ਸ੍ਰੀ ਮੁਕਤਸਰ ਸਾਹਿਬ ਰਣਬੀਰ ਸਿੰਘ, ਡੀਐੱਸਪੀ ਡੀ ਸ੍ਰੀ ਮੁਕਤਸਰ ਸਾਹਿਬ ਜਸਮੀਤ ਸਿੰਘ ਤੇ ਡੀਐੱਸਪੀ ਮਲੋਟ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸਐੱਸਪੀ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਦਾ ਕੰਮ ਸੀਆਈਏ ਸਟਾਫ ਦੇ ਇੰਸਪੈਕਟਰ ਪ੍ਰਤਾਪ ਸਿੰਘ ਅਤੇ ਸਹਾਇਕ ਥਾਣੇਦਾਰ ਥਾਣਾ ਸਿਟੀ ਮਲੋਟ ਗੁਰਮੀਤ ਸਿੰਘ ਨੂੰ ਸੌਂਪਿਆ ਗਿਆ ਸੀ।
ਜਾਂਚ ਦੌਰਾਨ ਪਾਇਆ ਗਿਆ ਕਿ ਦਾਣੇਵਾਲਾ ਮੰਗਾਂ ਸਿੰਘ ਨੇ 7 ਸਤੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਛਾਪਿਆਂਵਾਲੀ ਕਾਲਜ ਕੋਲ ਜਾ ਰਿਹਾ ਸੀ ਕਿ ਦੋ ਨੌਜਵਾਨਾਂ ਨੇ ਉਸ ਤੋਂ ਇੱਕ ਲੱਖ ਰੁਪਏ ਲੁੱਟ ਲਏ ਪਰ ਜਾਂਚ ਦੌਰਾਨ ਉਸ ਦੀ ਕਹਾਣੀ ਝੂਠੀ ਨਿੱਕਲੀ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 420, 177 ਅਤੇ 201 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵੋਟਾਂ ਵਾਲੇ ਸਾਲ ਹੀ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਯਾਦ ਕਿਉਂ ਆਈ : ਰੰਧਾਵਾ
ਹੁਣ ਤੱਕ ਵੀ ਫਸਲਾਂ ਦੇ ਰੇਟ ਵਧਾਉਣ ਵਿਚ ਯੁ ਪੀ ਏ ਸਰਕਾਰ ਦੀ ਬਰਾਬਰੀ ਨਹੀਂ ਕਰ ਪਾਈ ਮੋਦੀ ਸਰਕਾਰ | Farmers
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਸੀਨੀਅਰ ਕਾਂਗਰਸੀ ਆਗੂ ਅਤੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ ‘ਚ ਕੀਤੇ ਵਾਧੇ ਨੂੰ ਵੋਟਾਂ ਲਈ ਕਿਸਾਨਾਂ ਨੂੰ ਵਰਗਲਾਉਣ ਦਾ ਯਤਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਕਿਉਂ ਨਹੀਂ ਹੋਈ ਜਦ ਕਿਸਾਨ ਦਿੱਲੀ ‘ਚ ਧਰਨੇ ਲਾ ਕੇ ਤੇ ਆਪਣਾ ਪਿਸ਼ਾਬ ਪੀਕੇ ਮੋਦੀ ਸਰਕਾਰ ਦੇ ਤਰਲੇ ਕੱਢ ਰਹੇ ਸਨ। (Farmers)
ਉਸ ਵੇਲੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਵੱਲ ਧਿਆਨ ਨਹੀਂ ਦਿੱਤਾ ਜਦਕਿ ਹੁਣ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਬੀਜੇਪੀ ਨੇ ਕਿਸਾਨਾਂ ਦੇ ਵੋਟ ਬੈਂਕ ਨੂੰ ਕੈਸ਼ ਕਰਨ ਲਈ ਅਜਿਹਾ ਡਰਾਮਾ ਕੀਤਾ ਹੈ। ਪ੍ਰੰਤੂ ਹੁਣ ਕਿਸਾਨ ਜਾਗ ਚੁੱਕਾ ਹੈ ਤੇ ਉਹ ਜੁਮਲਿਆਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣ ਚੁੱਕਾ ਹੈ ਤੇ ਭਵਿੱਖ ‘ਚ ਇਨ੍ਹਾਂ ਦੀਆਂ ਚਾਲਾਂ ‘ਚ ਨਹੀਂ ਆਵੇਗਾ। ਸ੍ਰੀ ਰੰਧਾਵਾ ਨੇ ਕਿਹਾ ਕਿ ਮਨਮੋਹਨ ਸਰਕਾਰ ਵੇਲੇ ਪਹਿਲੇ ਪੰਜ ਸਾਲਾਂ ‘ਚ ਝੋਨੇ ਦੀ ਫਸਲ ਦਾ ਸਮਰਥਨ ਮੁੱਲ 61 ਪ੍ਰਤੀਸ਼ਤ ਤੇ ਦੂਸਰੇ ਪੰਜ ਸਾਲਾਂ ‘ਚ 38 ਪ੍ਰਤੀਸ਼ਤ ਵਧਿਆ ਸੀ।
ਜਦਕਿ ਮੋਦੀ ਸਰਕਾਰ ਵੱਲੋਂ ਹੁਣ ਤੱਕ ਇਹ ਵਾਧਾ ਸਿਰਫ 29 ਪ੍ਰਤੀਸ਼ਤ ਹੋਇਆ ਹੈ ਜੋ ਕਿ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਇਹ ਸਰਕਾਰ ਕਿਸਾਨਾਂ ਨਾਲ ਸਿਰਫ ਧੋਖਾ ਕਰ ਰਹੀ ਹੈ। ਪ੍ਰਧਾਨ ਮੰਤਰੀ ਆਪਣੇ ਹਰ ਇੱਕ ਭਾਸ਼ਣ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਹਨ ਜਦਕਿ ਅਜੇ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਸਹੀ ਮੁੱਲ ਤੱਕ ਨਹੀਂ ਦੇ ਸਕੇ। (Farmers)
ਵਿਧਾਇਕ ਨੇ ਹੀ ਗਲਤ ਪੰਗਾ ਲਿਆ ਸੀ
ਕੈਬਨਿਟ ਮੰਤਰੀ ਸੁਖਵਿੰਦਰ ਰੰਧਾਵਾ ਨੇ ਵਿਧਾਇਕ ਅਮਰਜੀਤ ਸੰਦੋਆ ‘ਤੇ ਲਗਾਇਆ ਦੋਸ਼
ਕਿਹਾ, ਮਨਜ਼ੂਰ ਖੱਡ ‘ਤੇ ਤੁਰਿਆ ਫਿਰਦਾ ਸੀ ਵਿਧਾਇਕ ਅਤੇ ਕਰ ਰਿਹਾ ਸੀ ਨਾਜਾਇਜ਼ ਤੰਗ, 2 ਦਿਨ ਪਹਿਲਾਂ ਵੀ ਕੀਤਾ ਤੰਗ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ਨੂੰ ਹੀ ਪੰਜਾਬ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਵਿਧਾਇਕ ਅਮਰਜੀਤ ਸੰਦੋਆ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਨੂੰ ਹੀ ਨਾਜਾਇਜ਼ ਤੌਰ ‘ਤੇ ਤੰਗ ਪਰੇਸ਼ਾਨ ਕਰਨ ਵਿੱਚ ਲੱਗਿਆ ਹੋਇਆ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਕੈਬਨਿਟ ਮੰਤਰੀ ਵੱਲੋਂ ਅਮਰਜੀਤ ਸੰਦੋਆ ‘ਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਉਣ ਦੇ ਨਾਲ ਹੀ ਪਿੰਡ ਬੇਈਹਾੜਾ ਵਿਖੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਹੋਣ ਦੀ ਗਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਮਾਈਨਿੰਗ ਕਰ ਰਹੇ ਠੇਕੇਦਾਰਾਂ ਨੂੰ ਜਾਇਜ਼ ਕਰਾਰ ਦੇ ਦਿੱਤਾ ਹੈ।
ਵਿਗਿਆਨ ਵਿਭਾਗ ਦੇ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਵਿਧਾਇਕ ਸੰਦੋਆ ਨਾਲ ਹੋਈ ਕੁੱਟਮਾਰ ਬਾਰੇ ਕਿਹਾ ਕਿ ਇੱਥੇ ਵਿਧਾਇਕਾਂ ਨੂੰ ਵੀ ਕੁਝ ਕਰਨ ਤੋਂ ਪਹਿਲਾਂ ਦੇਖ ਲੈਣਾ ਚਾਹੀਦਾ ਹੈ ਕਿ ਖੱਡ ਮਨਜ਼ੂਰ ਹੈ ਜਾ ਫਿਰ ਨਹੀਂ ਹੈ। ਇਹ ਵਿਧਾਇਕ ਮਨਜ਼ੂਰ ਖੱਡ ‘ਤੇ ਤੁਰੇ ਫਿਰਦੇ ਹਨ ਅਤੇ ਆਮ ਲੋਕਾਂ ਨੂੰ ਨਾਜਾਇਜ਼ ਤੰਗ ਕਰਨਗੇ ਤਾਂ ਫਿਰ ਦੁਨੀਆ ਵੀ ਇਨਾਂ ਤੋਂ ਔਖੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਹੀ ਵਿਭਾਗ ਦੇ ਡਾਇਰੈਕਟਰ ਤੋਂ ਜਾਣਕਾਰੀ ਮੰਗੀ ਹੈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਹ ਖੱਡ ਮਨਜ਼ੂਰ ਹੈ ਅਤੇ ਵਿਧਾਇਕ ਅਮਰਜੀਤ ਸੰਦੋਆ 2 ਦਿਨ ਪਹਿਲਾਂ ਪਰਸੋਂ ਵੀ ਜਾ ਕੇ ਉਨਾਂ ਨੂੰ ਤੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨਾਂ ਨੇ ਐਸ.ਡੀ.ਐਮ. ਨੂੰ ਮੌਕੇ ‘ਤੇ ਜਾ ਕੇ ਰਿਪੋਰਟ ਦੇਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ।
ਜਾਨੀ ਨੁਕਸਾਨ ਤੋਂ ਬਚਾਅ ਹੋਇਆ
ਜੀਵਨ ਰਾਮਗੜ੍ਹ, ਬਰਨਾਲਾ: ਪਿੰਡ ਬਖ਼ਤਗੜ੍ਹ ਵਿਖੇ ਤਕਰੀਬਨ 130 ਫੁੱਟ ਡੂੰਘੀ ਮੋਟਰ ਬਿਨ੍ਹਾ ਕਿਸੇ ਸਹਾਰੇ ਦੇ ਆਪਣੇ ਆਪ ਧਰਤੀ ‘ਚੋਂ ਬਾਹਰ ਆ ਗਈ। ਇਸ ਸਬੰਧੀ ਕਿਸਾਨ ਮਲਕੀਤ ਸਿੰਘ ਪੁੱਤਰ ਮੋਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ‘ਚ ਫਸਲਾਂ ਦੀ ਸਿੰਚਾਈ ਹਿੱਤ 20 ਹਾਰਸ ਪਾਵਰ ਦੀ ਮੋਟਰ ਲੱਗਭਗ 130 ਫੁੱਟ ਡੂੰਘੀ ਹੇਠਾਂ ਧਰਤੀ ‘ਚ ਪਾਈ ਹੋਈ ਸੀ, ਜਿਸ ਤੋਂ ਉਹ ਆਪਣੇ ਖੇਤਾਂ ਦੀਆਂ ਫਸਲਾਂ ਨੂੰ ਪਾਣੀ ਦਿੰਦੇ ਸਨ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਹ 8 ਵਜੇ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ 9 ਕੁ ਵਜੇ ਦੇ ਕਰੀਬ ਧਰਤੀ ‘ਚ 130 ਫੁੱਟ ਹੇਠਾਂ ਪਾਈ ਹੋਈ ਮੋਟਰ ਅਚਾਨਕ ਹੀ ਇੱਕ ਦਮ ਪ੍ਰੈਸ਼ਰ ਨਾਲ ਉੱਪਰ ਨੂੰ ਆਈ ਤੇ ਦਰਖਤਾਂ ਨੂੰ ਤੋੜਦੀ ਹੋਈ ਹੇਠਾਂ ਆ ਡਿੱਗੀ। ਉਨ੍ਹਾਂ ਦੱਸਿਆ ਕਿ ਮੋਟਰ ਦੇ ਆਪਣੇ-ਆਪ ਬਾਹਰ ਆਉਣ ਸਦਕਾ ਬੇਸ਼ੱਕ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਮੋਟਰ ਦਾ ਆਪਣੇ-ਆਪ ਇੰਝ ਧਰਤੀ ਵਿੱਚੋਂ ਬਾਹਰ ਆਉਣਾ ਕਿਸੇ ਅੰਚੱਭੇ ਤੋਂ ਘੱਟ ਵੀ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਬਿਜਲੀ ਬੰਦ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਾਜ ਬਦਲਣ ਲਈ ਪਹਿਲਾਂ ਖੁਦ ਬਦਲੀਏ
ਆਤਮ ਰੱਖਿਆ ਲਈ ਸਮੂਹਾਂ ‘ਚ ਵਿਚਰਦੇ ਮਨੁੱਖ ਨੇ ਸਹਿਜੇ-ਸਹਿਜੇ ਪਰਿਵਾਰਕ ਇਕਾਈ ‘ਚ ਪ੍ਰਵੇਸ਼ ਕੀਤਾ ਤੇ ਜੀਵਨ ਨੂੰ ਕਾਇਦੇ-ਕਾਨੂੰਨ ‘ਚ ਬੰਨ੍ਹਦਿਆਂ ਸਮਾਜ ਦਾ ਗਠਨ ਹੋਇਆ। ਪੜਾਅ-ਦਰ-ਪੜਾਅ ਕਈ ਤਬਦੀਲੀਆਂ ਦਾ ਸਾਹਮਣਾ ਕਰਕੇ ਮਨੁੱਖੀ ਸਮਾਜ ਨੇ ਆਧੁਨਿਕ ਸਮਾਜਿਕ ਢਾਂਚੇ ਤੱਕ ਦਾ ਸਫ਼ਰ ਤੈਅ ਕੀਤਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ ਤੇ ਇਹ ਨੇਮ ਸਮਾਜ ‘ਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ। ਜੇ ਇੰਝ ਆਖੀਏ ਕਿ ਤਬਦੀਲੀ ਵਿਕਾਸ ਦਾ ਮੂਲ ਮੰਤਰ ਹੈ, ਜੋ ਮਨੁੱਖ ਦੇ ਰਹਿਣ ਤੱਕ ਜਾਰੀ ਰਹੇਗੀ, ਤਾਂ ਕੋਈ ਅਤਿਕਥਨੀ ਨਹੀਂ।
ਪੁਰਾਣੇ ਪੱਤੇ ਝੜਦੇ ਹਨ, ਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ। ਝੱਖੜ, ਪਤਝੜਾਂ ਝੱਲਦੇ ਰੁੱਖਾਂ ‘ਤੇ ਬਹਾਰ ਅਸਰ ਦਿਖਾਉਂਦੀ ਹੈ ਤੇ ਰੁੰਡ-ਮਰੁੰਡ ਹੋਇਆ ਰੁੱਖ ਹਰਿਆ-ਭਰਿਆ ਹੋ ਕੇ ਪੌਣਾਂ ਸੰਗ ਮਸਤੀ ਕਰਨ ਲੱਗਦਾ ਹੈ। ਵਾਤਾਵਰਨ ‘ਚ ਤਾਜ਼ਗੀ ਭਰ ਜਾਂਦੀ ਹੈ ਤੇ ਸਾਵੀ ਹੋਈ ਪ੍ਰਕਿਰਤੀ ਮਨੁੱਖੀ ਮਨ ‘ਚ ਖੇੜੇ ਭਰਦੀ ਹੈ। ਸਮਾਜਿਕ ਰੁੱਖ ਦੀ ਸਥਿਤੀ ਵੀ ਕੁੱਝ ਅਜਿਹੀ ਹੀ ਹੈ। ਵਿਚਾਰ ਰੂਪੀ ਬੀਜ ਪੁੰਗਰਦਾ ਹੈ ਤੇ ਫਿਰ ਤਕਰੀਰਾਂ, ਦਲੀਲਾਂ, ਵਿਰੋਧਾਂ ਦਾ ਸਾਹਮਣਾ ਕਰਦਾ ਧਾਰਨਾ ਬਣ ਕੇ ਜੜ ਫੜਦਾ ਹੈ। ਇਹ ਧਾਰਨਾ ਸਮਾਜਿਕ ਮਾਪਦੰਡ ਬਣ ਕੇ ਸਮਾਜ ਦਾ ਰੂਪ ਬਦਲਣ ਲੱਗਦੀ ਹੈ ਤੇ ਸਮਾਜਿਕ ਵਿਚਾਰਧਾਰਾ ਬਣ ਜਾਂਦੀ ਹੈ।
ਮਜ਼ਬੂਤੀ ਨਾਲ ਸਮਾਜ ਦੀ ਧਰਤੀ ‘ਚ ਦੱਬੀਆਂ ਸਥਾਪਤ ਸਮਾਜਿਕ ਧਾਰਨਾਵਾਂ ਸਮਾਂ ਪਾ ਕੇ ਕਮਜ਼ੋਰ ਹੋਣ ਲੱਗਦੀਆਂ ਹਨ ਤੇ ਉਨ੍ਹਾਂ ਦੀ ਥਾਂ ਨਵੇਂ ਵਿਚਾਰਾਂ ਦੀਆਂ ਕਰੂੰਬਲਾਂ ਫੁੱਟਣ ਲੱਗਦੀਆਂ ਹਨ। ਇੱਕ ਵਿਚਾਰਧਾਰਾ ਬਣਦੀ ਹੈ, ਸਮਾਂ ਪੈਣ ‘ਤੇ ਟੁੱਟਦੀ ਹੈ ਤੇ ਫਿਰ ਸੋਚਾਂ, ਵਿਚਾਰਾਂ ਦੀ ਭੱਠੀ ‘ਚ ਤਪਦੀ ਨਵੀਂ ਵਿਚਾਰਧਾਰਾ ਬਣ ਕੇ ਵੱਖਰੀ ਪਛਾਣ ਸਥਾਪਤ ਕਰ ਲੈਂਦੀ ਹੈ, ਜੋ ਸਮਾਜਿਕ ਵਿਕਾਸ ਬਣ ਕੇ ਸਮਾਜ ਨੂੰ ਤਾਜ਼ਗੀ, ਸਾਵਾਪਣ ਤੇ ਨਵੀਂ ਦਿੱਖ ਪ੍ਰਦਾਨ ਕਰਦੀ ਹੈ। ਸਮਾਜ ਪ੍ਰਾਚੀਨਤਾ ਨੂੰ ਤਿਆਗਦਾ ਆਧੁਨਿਕਤਾ ‘ਚ ਢਲਦਾ ਜਾਂਦਾ ਹੈ  ਤੇ ਸਮਾਜਿਕ ਬਿਰਖ ਨਰੋਈ ਸਿਹਤ ਲੈ ਕੇ ਵਾਧੇ ਪੈਂਦਾ ਜਾਂਦਾ ਹੈ।
ਵਿਚਾਰਨਯੋਗ ਤੱਥ ਹੈ, ਕਿ ਨਿੱਜ ਤੋਂ ਲੈ ਕੇ ਨਿੱਜ ਤੋਂ ਪਾਰ ਤੱਕ ਦੀ ਕੋਈ ਵੀ ਹਾਲਤ ਇੱਕਦਮ ਹੀ ਵਿਕਰਾਲ ਰੂਪ ਧਾਰ ਕੇ ਮਨੁੱਖ ਦੇ ਸਨਮੁੱਖ ਪੇਸ਼ ਨਹੀਂ ਹੋ ਜਾਂਦੀ, ਸਗੋਂ ਹੁਣ ਦੇ ਚੰਗੇ ਜਾਂ ਮਾੜੇ ਹਾਲਾਤ ਦੀ ਬੁਨਿਆਦ ਪਹਿਲਾਂ ਅਤੀਤ ਦੇ ਸਾਏ ਹੇਠ ਦੱਬੀ ਹੁੰਦੀ ਹੈ। ਚੰਗੇ ਦਾ ਲਾਹਾ ਲੈਣਾ ਤੇ ਮਾੜੇ ਨਤੀਜਿਆਂ ਦਾ ਠੀਕਰਾ ਦੂਜਿਆਂ ਦੇ ਸਿਰ ਭੰਨਣਾ ਮਨੁੱਖੀ ਫਿਤਰਤ ਹੈ, ਤੇ ਸ਼ਾਇਦ ਸੁਖਾਲਾ ਵੀ, ਜਦੋਂ ਕਿ ਜੜ ਤੋਂ ਸਮੱਸਿਆ ਦੇ ਬਿਰਖ ਹੋ ਜਾਣ ਦਾ ਬੀਜ ਸਿਰਫ਼ ‘ਮੈਂ’ ‘ਚ ਹੀ ਲੁਕਿਆ ਹੁੰਦਾ ਹੈ, ਜਿਸ ਤੱਕ ਪਹੁੰਚਣ ਲਈ ਪਿਛੋਕੜ ਵੱਲ ਝਾਤ ਮਾਰਦਿਆਂ ਆਗਾਜ਼ ਦਾ ਸਿਰਾ ਫੜਨ ਲਈ ਕੜੀ-ਦਰ-ਕੜੀ ਤਫ਼ਤੀਸ਼ ਦੀ ਲੜੀ ਜੋੜਨੀ ਪੈਂਦੀ ਹੈ। ਅਸਲ ਮੁਜਰਿਮ ਤੱਕ ਪਹੁੰਚਣ ਲਈ ਅੰਨ੍ਹੇ ਮੁਕੱਦਮੇ ਦੀ ਗੁੱਥੀ ਸੁਲਝਾਉਣ ਲਈ ਕੀਤੀ ਜਾਂਦੀ ਤਫ਼ਤੀਸ਼ ਵਾਂਗ।
ਸਮਾਜਿਕ ਨਿਘਾਰ ਦੀ ਗੱਲ ਕਰਦਾ ਮਨੁੱਖ ਸਮਾਜ ‘ਤੇ ਹੀ ਸਮਾਜਿਕ ਗਿਰਾਵਟ ਦਾ ਚਿੱਕੜ ਉਛਾਲਦਾ ਹੈ, ਪਰੰਤੂ ਗਹਿਨ ਚਿੰਤਨ ਕੀਤਾ ਜਾਵੇ, ਤਾਂ ਨਤੀਜਾ ਨਿੱਕਲਦਾ ਹੈ, ਕਿ ਮਨੁੱਖੀ ਸੋਚ ਹੀ ਸਮਾਜਿਕ ਉੱਥਾਨ ਤੇ ਗਿਰਾਵਟ ਦਾ ਮੁੱਖ ਕਾਰਨ ਹੈ। ਚੰਗੀਆਂ ਸੋਚਾਂ, ਵਿਚਾਰਾਂ ਸਮਾਜ ਦੇ ਵਿਕਾਸ ਦਾ  ਤੇ ਘਟੀਆ ਸੋਚ ਸਮਾਜਿਕ ਗਿਰਾਵਟ ਦਾ ਕਾਰਨ ਬਣਦੀ ਹੈ।
ਸੁਹਿਰਦਤਾ  ਤੇ ਕੱਟੜਵਾਦ ਦੋਵੇਂ ਹੀ ਮਨੁੱਖੀ ਦਿਮਾਗ ਦੀ ਉਪਜ ਹਨ। ਆਪਣੀ ਸਹੂਲਤ ਮੁਤਾਬਕ ਮਨੁੱਖੀ ਸੋਚ ਵਿਚਾਰਧਾਰਾ ਤੋੜਨ ਤੇ ਬਣਾਉਣ ਦਾ ਕੰਮ ਕਰਦੀ ਹੈ। ਵਿਚਾਰਧਾਰਾ ਨੂੰ ਅਮਲੀ ਜਾਮਾ ਪੁਆਉਣ ਲਈ ਕਾਨੂੰਨ ਘੜੇ ਜਾਂਦੇ ਹਨ, ਸਜ਼ਾਵਾਂ ਮਿੱਥੀਆਂ ਜਾਂਦੀਆਂ ਹਨ, ਫਿਰ ਵੀ ਅਪਰਾਧ ਹੁੰਦੇ ਹਨ  ਤੇ ਜੇਕਰ ਸਮਾਜਿਕ ਘੁਣ ਸਮਾਜ ਦੀਆਂ ਜੜਾਂ ਖੋਖਲੀਆਂ ਕਰਨਾ ਜਾਰੀ ਰੱਖਦਾ ਹੈ, ਤਾਂ ਵਿਚਾਰਨਯੋਗ ਤੱਥ ਹੈ, ਜਦੋਂ ਤੱਕ ‘ਖ਼ੁਦ’ ਦਾ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਸਮਾਜਿਕ ਗਿਰਾਵਟ ਨੂੰ ਬੰਨ੍ਹ ਲਾ ਸਕਣਾ ਅਸੰਭਵ ਹੈ।
ਮਨੁੱਖੀ ਸੋਚ ਮੁਤਾਬਕ ਹੀ ਨਿਰਧਾਰਤ ਮਾਪਦੰਡ ਸਹੀ ਤੇ ਗਲਤ ਦੀ ਪਰਖਨਲੀ ‘ਚੋਂ ਲੰਘਦੇ ਸਮਾਜਿਕ ਪਰਿਭਾਸ਼ਾਵਾਂ ਮਿੱਥਦੇ ਹਨ । ਮਨੁੱਖ ਤੇ ਸਮਾਜ ਦਾ ਗੂੜ੍ਹਾ ਨਾਤਾ ਹੈ। ਮਨੁੱਖ ਅੰਦਰ ਸਮਾਜ ਦੀ ਹੋਂਦ ਲੁਕੀ ਹੈ। ਜੇ ਮਨੁੱਖ ਹੈ, ਤਾਂ ਸਮਾਜ ਹੈ ਤੇ ਜੇਕਰ ਮਨੁੱਖ ਨਹੀਂ ਰਹੇਗਾ ਤਾਂ ਸਮਾਜ ਵੀ ਨਹੀਂ ਰਹੇਗਾ। ਸਮੇਂ-ਸਮੇਂ ਮਨੁੱਖੀ ਸੋਚ ਦੀ ਕਰਵਟ ਸਮਾਜਿਕ ਵਾਧੇ ਤੇ ਵਿਕਾਸ ਦੀਆਂ ਜੜਾਂ ਸਿੰਜਦੀ ਆਈ ਹੈ।
ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਹਰ ਹਾਲਤ ਦੇ ਦੋ ਪੱਖ ਹੁੰਦੇ ਹਨ। ਇੱਕ ਹੀ ਵਿਚਾਰ ਕਿਸੇ ਲਈ ਸਹੀ ਤਾਂ ਦੂਜੇ ਲਈ ਗਲਤ ਹੋ ਸਕਦਾ ਹੈ, ਪਰੰਤੂ ਸਮਾਜ ਲਈ ਵਿਰੋਧੀ ਤਕਰੀਰ ‘ਚੋਂ ਨਿੱਕਲੀ ਤਾਸੀਰ ਹੀ ਮਾਪਦੰਡ ਹੋ ਸਕਦਾ ਹੈ। ਇਸ ਲਈ ਹਰ ਨਵੇਂ ਵਿਚਾਰ ਪਿੱਛੇ ਲੁਕੀ ਸੋਚ ਪ੍ਰਤੀ ਮਜ਼ਬੂਤ ਤਰਕ ਦਾ ਹੋਣਾ ਜ਼ਰੂਰੀ ਹੈ।
ਮਨੁੱਖ ਅਕਸਰ ਸ਼ਿਕਾਇਤ ਕਰਦਾ ਹੈ ਕਿ ਜ਼ਮਾਨਾ ਬੜਾ ਖ਼ਰਾਬ ਆ ਗਿਆ ਹੈ। ਵਿਚਾਰਨ ਵਾਲੀ ਗੱਲ ਹੈ, ਕਿ ਜ਼ਮਾਨਾ ਕਿਸ ਨਾਲ ਚੱਲ ਰਿਹਾ ਹੈ। ਜਵਾਬ ਹੈ ਮਨੁੱਖੀ ਸੋਚ ਨਾਲ । ਜੇਕਰ ਮਨੁੱਖੀ ਸਮੂਹ ਸਮਾਜ ਦੇ ਪ੍ਰਤੀਦਿਨ ਨਿਘਾਰ ਪ੍ਰਤੀ ਵਿਚਾਰ ਪੇਸ਼ ਕਰਦਾ ਹੈ, ਤਾਂ ਗੱਲ ਸਪੱਸ਼ਟ ਹੈ, ਮਨੁੱਖੀ ਸੋਚ ਦਾ ਮਾੜਾ ਪੱਖ ਭਾਰੂ ਹੋ ਰਿਹਾ ਹੈ, ਜਿਸ ਨੂੰ ਦਬਾਉਣ ਲਈ ਚੰਗੇ ਵਿਚਾਰਾਂ ਦਾ ਪਸਾਰ ਕਰਨਾ ਜ਼ਰੂਰੀ ਹੈ।
ਸਮਾਜ ‘ਚ ਵਿਚਰਦਿਆਂ ਨਿੱਜੀ ਬਚਾਅ ਲਈ ਮਨੁੱਖ ਨੂੰ ਸੁਚੇਤ ਹੋਣ ਦੀ ਲੋੜ ਹੈ। ਚੰਗੀ ਮਾੜੀ ਸੋਚ ਹੈ, ਜੋ ਸਮਾਜਿਕ ਵਿਕਾਸ ਜਾਂ ਵਿਨਾਸ਼ ਦਾ ਆਧਾਰ ਬਣਦੀ ਹੈ। ਸਮੱਸਿਆ ਦਾ ਬੀਜ ਬਣਨਾ, ਪੁੰਗਰਨਾ ਤੇ ਰੁੱਖ ਬਣ ਕੇ ਜੜ ਹੋ ਜਾਣ ‘ਤੇ ਸ਼ਾਖਾਵਾਂ ਛਾਂਗਣ ਦੀ ਨਹੀਂ, ਸਗੋਂ ਜੜ ਪੁੱਟਣ ਦੀ ਲੋੜ ਹੁੰਦੀ ਹੈ, ਤੇ ਸਮਾਜਿਕ ਪ੍ਰਫੁੱਲਤਾ ਲਈ ਮਾੜੇ ਵਿਚਾਰਾਂ ਦੀਆਂ ਟਹਿਣੀਆਂ ਛਾਂਗਣ ਦੀ ਲੋੜ ਪੈਂਦੀ ਹੈ। ਜਿਵੇਂ ਰੁੱਖਾਂ ਦੇ ਵਾਧੇ ਲਈ ਅਣਲੋੜੀਂਦੀਆਂ ਟਹਿਣੀਆਂ ਛਾਂਗਣਾਂ ਜ਼ਰੂਰੀ ਹੈ, ਠੀਕ ਉਸੇ ਤਰ੍ਹਾਂ ਸਮਾਜ ਦੀ ਖ਼ੁਸ਼ਹਾਲੀ ਲਈ ਘਸੀਆਂ-ਪਿਟੀਆਂ ਵਿਚਾਰਧਾਰਾਵਾਂ ਦੀ ਕਾਂਟ-ਛਾਂਟ ਜ਼ਰੂਰੀ ਹੈ।
ਕੁਦਰਤ ‘ਚ ਮੌਜੂਦ ਪੰਜ ਤੱਤ ਜੀਵਨ ਦਾ ਆਧਾਰ ਹਨ, ਪਰ ਕੁਦਰਤ ਦੇ ਹਰ ਰੂਪ ਨੂੰ ਨਾਂਅ ਦੇਣ ਵਾਲਾ ਮਨੁੱਖ ਹੈ , ਇੱਥੋਂ ਤੱਕ ਕਿ ਕੁਦਰਤ ਨੂੰ ਇਹ ਨਾਂਅ ਵੀ ਮਨੁੱਖ ਨੇ ਹੀ ਦਿੱਤਾ ਹੈ। ਨਾਂਅ ਤੇ ਨਾਵਾਂ ਨਾਲ ਜੁੜੇ ਭਾਵ ਅਰਥ ਸਪੱਸ਼ਟ ਕਰਦਿਆਂ ਮਨੁੱਖੀ ਸੋਚ ਨੇ ਹੀ ਹਰੇਕ ਜੀਵ/ਵਸਤੂ ਦਾ ਦਰਜਾ ਨਿਰਧਾਰਤ ਕੀਤਾ ਹੈ।  ਮਨੁੱਖ ਕੋਲ ਪੰਜ ਗਿਆਨ ਇੰਦਰੀਆਂ ਹਨ ਤੇ ਇਨ੍ਹਾਂ ਨੂੰ ਕਾਬੂ ‘ਚ ਰੱਖਣ ਲਈ ਮਨੁੱਖ ਕੋਲ ਦਿਮਾਗ/ਸੋਚਣ ਸ਼ਕਤੀ ਹੈ, ਜੋ ਉਸ ਨੂੰ ਹੋਰ ਜੀਵਾਂ ਨਾਲੋਂ ਸ੍ਰੇਸ਼ਠ ਠਹਿਰਾਉਂਦੀ ਹੈ।
ਇਹ ਸੋਚਣ ਸ਼ਕਤੀ ਹੀ ਹੈ, ਜੋ ਨਿੱਤ ਨਵੇਂ ਵਿਚਾਰਾਂ ਨੂੰ ਜਨਮ ਦਿੰਦੀ ਹੈ, ਨਵੀਆਂ ਖੋਜਾਂ ਹੁੰਦੀਆਂ ਹਨ, ਤੇ ਸਮਾਜਿਕ ਵਿਕਾਸ ਦੀ ਰਫ਼ਤਾਰ ਤੇਜ਼ ਹੁੰਦੀ ਹੈ। ਜਿਵੇਂ-ਜਿਵੇਂ ਮਨੁੱਖੀ ਦਿਮਾਗ ਮਨੁੱਖ ਦੀ ਹੋਂਦ ਦੀ ਖੋਜ ਦੀਆਂ ਪਰਤਾਂ ਸਮਝਣ ਦੇ ਕਾਬਲ ਹੋਣ ਲੱਗਿਆ, ਮਿੱਥ ਨੇ ਤਰਕ ਦਾ ਪ੍ਰਭਾਵ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ ਹੈ, ਤੇ ਮਨੁੱਖੀ ਸੋਚ ਵਿਗਿਆਨਕ ਰੁਖ਼ ਅਖ਼ਤਿਆਰ ਕਰਨ ਲੱਗੀ ਹੈ। ਇੱਕ ਸਮਾਂ ਸੀ ਜਦੋਂ ਮ੍ਰਿਤਕ ਜਾਨਵਰ ਦੀ ਦੇਹ ਹੋਰਾਂ ਜੀਵਾਂ ਦੇ ਕੰਮ ਆਉਣ ਤੇ ਮਨੁੱਖੀ ਸਰੀਰ ਮੌਤ ਤੋਂ ਬਾਅਦ ਕਿਸੇ ਅਰਥ ਦਾ ਨਹੀਂ ਮੰਨਿਆ ਜਾਂਦਾ ਸੀ, ਪਰੰਤੂ ਵਿਗਿਆਨਕ ਖੋਜਾਂ ਨੇ ਮ੍ਰਿਤਕ ਵਿਅਕਤੀ ਦੇ ਹਰ ਅੰਗ ਦਾ ਮਹੱਤਵ ਪਾ ਦਿੱਤਾ ਹੈ। ਮਰਨ ਉਪਰੰਤ ਸਰੀਰ ਦੇ ਅੰਗ ਹੀ ਨਹੀਂ ਸਰੀਰਦਾਨ ਕਰਨ ਦੀ ਪ੍ਰਵਿਰਤੀ ਜ਼ੋਰ ਫੜਨ ਲੱਗੀ ਹੈ।
ਸਮਾਜ ਤਾਂ ਇੱਕ ਖਾਲੀ ਖੂਹ ਦੀ ਨਿਆਈਂ ਹੈ, ਜਿਸ ਵਿੱਚ ਜੋ ਆਵਾਜ਼ ਮਾਰਾਂਗੇ ਉਵੇਂ ਹੀ ਗੂੰਜ ਬਣ ਕੇ ਚੁਫ਼ੇਰੇ ਫੈਲੇਗੀ। ਸਮਾਜ ਸਾਨੂੰ ਉਹੀ ਦੇ ਰਿਹਾ ਹੈ, ਜੋ ਮਨੁੱਖ ਸਮਾਜ ਨੂੰ ਦੇ ਰਿਹਾ ਹੈ। ਆਪਣੀਆਂ ਗਲਤੀਆਂ ਦਾ ਠੀਕਰਾ ਮਨੁੱਖ ਸਮਾਜ ਦੇ ਸਿਰ ਨਹੀਂ ਭੰਨ ਸਕਦਾ ਸਗੋਂ ਸਮਾਜ ਦੇ ਨਿਘਾਰ ਦਾ ਉਹ ਦੋਸ਼ੀ ਹੈ। ਤੇਹ/ ਪਿਆਸ/ ਚਾਹ/ ਇੱਛਾ-ਸ਼ਕਤੀ ਹੀ ਸੁਫ਼ਨੇ ਹਨ। ਦਿਸਹੱਦਿਆਂ ਤੋਂ ਪਾਰ ਰਾਹ ਖ਼ਤਮ ਨਹੀਂ ਹੋ ਜਾਂਦਾ।
ਜੇ ਨਜ਼ਰਾਂ ਦਾ ਪਿੱਛਾ ਕਰਦੇ ਪੁਲਾਂਘਾਂ ਪੁਟਦੇ ਜਾਈਏ ਤਾਂ ਦਿਸਹੱਦਿਆਂ ਦਾ ਅੰਤ ਨਹੀਂ ਹੁੰਦਾ, ਉਸ ਤੋਂ ਪਾਰ ਇੱਕ ਹੋਰ ਰਾਹ ਤਿਆਰ ਖੜ੍ਹਾ ਹੁੰਦਾ ਹੈ, ਕਦਮਾਂ ਦੀ ਆਹਟ ਦਾ ਸਵਾਗਤ ਕਰਨ ਲਈ। ਇਸ ਲਈ ਸੋਚਾਂ ‘ਚ ਉਡਾਰੀ ਭਰਦੀਆਂ ਕਲਪਨਾਵਾਂ ਨੂੰ ਨਿੱਗਰ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਦੇ ਚੰਗੇ ਸਮਾਜ ਦੀ ਅਸੀਂ ਕਲਪਨਾ ਕਰਦੇ ਹਾਂ, ਬਸ ਉਵੇਂ ਦੇ ‘ਖ਼ੁਦ’ ਬਣ ਜਾਈਏ। ਮੈਂ ਤੋਂ ਅਸੀਂ ਤੇ ਅਸੀਂ ਤੋਂ ਮੈਂ ‘ਚ ਹੀ ਚੰਗੇ ਤੇ ਮਾੜੇ ਸਮਾਜ ਦੀ ਹੋਂਦ ਲੁਕੀ ਹੈ।
ਲੋੜ ਹੈ ਨਜ਼ਰਾਂ ਦੀ ਝਾਤ ਆਪਣੇ ਅੰਦਰ ਪਾਉਣ ਦੀ। ‘ਮੈਂ’ ਨੂੰ ਸੁਧਾਰਨਾ ਭਾਵੇਂ ਸੌਖਾ ਕਾਰਜ ਤਾਂ ਨਹੀਂ, ਪਰ ਐਨਾ ਔਖਾ ਵੀ ਨਹੀਂ। ਜ਼ਿੰਦਗੀ ਬੇਹੱਦ ਖ਼ੂਬਸੂਰਤ ਹੈ, ਬਸ ਸਾਨੂੰ ਜਿਉਣ ਦਾ ਸਲੀਕਾ ਆਉਣਾ ਚਾਹੀਦਾ ਹੈ। ਦੂਜੇ ਦਾ ਸੁਧਾਰ ਕਰਨ ਦੇ ਚੱਕਰ ‘ਚ ਆਪਾ ਗੁਆ ਬੈਠਦੇ ਹਾਂ।
ਲੋੜ ਹੈ ਆਪੇ ਦੀ ਭਾਲ ਕਰਨ ਦੀ। ਕੋਈ ਆਦਤ, ਮਾਨਤਾ/ਧਾਰਨਾ, ਇੱਥੋਂ ਤੱਕ ਕਿ ਕੋਈ ਨੇਮ ਸਦੀਵੀ ਨਹੀਂ ਹੁੰਦੇ। ਆਪੇ ਦੇ ਸੁਧਾਰ ਦਾ ਡੰਡਾ ਆਪਣੇ ਹੱਥ ਫੜਨ ਦੀ ਲੋੜ ਹੈ  ਤੇ ‘ਮੈਂ’ ਦੇ ਸੁਧਾਰ ਨੂੰ ਜੀਵਨ ਆਚਰਨ ਦਾ ਹਿੱਸਾ ਬਣਾਉਣਾ ਪਵੇਗਾ। ਹਰ ਸਮੱਸਿਆ ਦਾ ਹੱਲ ਮੈਂ ਤੋਂ ਮੈਂ ਤੱਕ ਸਿਮਟਿਆ ਹੋਇਆ ਹੈ, ਲੋੜ ਹੈ ਇੱਕ ਸਖ਼ਤ ਸਵੈ-ਝਾਤ ਦੀ। ਗੰਦਗੀ ਪਾਵਾਂਗੇ ਤਾਂ ਗੰਦ ਹੰਢਾਵਾਂਗੇ, ਸੁਗੰਧੀਆਂ ਵੰਡਾਂਗੇ ਤਾਂ ਚੁਗਿਰਦਾ ਮਹਿਕ Àੁੱਠੇਗਾ, ਜੋ ਸਮਾਜ ਤੋਂ ਹੁੰਦਾ ਹੋਇਆ ਵਿਸ਼ਵ ਪੱਧਰ ‘ਚ ਸੁਗੰਧੀਆਂ ਦਾ ਆਲਮ ਭਰਨ ‘ਚ ਸਹਾਈ ਹੋਵੇਗਾ।
ਦੀਪਤੀ ਬਬੂਟਾ, ਮੋ.98146-70707