Change - Sach Kahoon Punjabi
ਵਾਤਾਵਰਨ ਤਬਦੀਲੀ ਕਾਰਨ ਕਈ ਜੀਵ-ਜੰਤੂ ਹੋਏ ਅਲੋਪ
ਸੰਦੀਪ ਕੰਬੋਜ
ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹੱਦ ਪਿਆਰੇ ਲੱਗਦੇ ਹਨ। ਖ਼ਾਸ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਰੰਗ-ਬਿਰੰਗੇ ਪਿਆਰੇ-ਪਿਆਰੇ ਪੰਛੀ ਬੜੇ ਸੋਹੇਣ ਲੱਗਦੇ ਹਨ । ਜਿਵੇਂ-ਜਿਵੇਂ ਧਰਤੀ ‘ਤੇ ਮਨੁੱਖ ਦੀ ਦਾਅਵੇਦਾਰੀ ਵਧ ਰਹੀ ਹੈ ਓਵੇਂ-ਓਵੇਂ ਕੁਦਰਤ ਸਾਡੇ ਕੋਲੋਂ ਦੂਰ ਹੁੰਦੀ ਜਾ ਰਹੀ ਹੈ। ਦੱਖਣੀ ਦੇਸ਼ਾਂ ਵਿਚ ਅਸੀ ਵੇਖਦੇ ਹਾਂ ਕਿ ਕਿਵੇਂ ਲੋਕ ਪੰਛੀਆਂ ਦੇ ਝੁੰਡਾਂ ਵਿਚ ਹੀ ਘੁੰਮਦੇ ਰਹਿੰਦੇ ਹਨ। ਪਰ ਇਸ ਦੇ ਉਲਟ ਸਾਡੇ ਦੇਸ਼ ਵਿਚ ਪੰਛੀ ਇੰਜ ਦੂਰ ਉੱਡ-ਉੱਡ ਜਾਂਦੇ ਹਨ ਜਿਵੇਂ ਅਸੀਂ ਹਰ ਵੇਲੇ ਹੱਥਾਂ ਵਿਚ ਮਾਰੂ ਹਥਿਆਰ ਚੁੱਕ ਕੇ ਚੱਲ ਰਹੇ ਹੋਈਏ। ਮੌਸਮ ‘ਚ ਆ ਰਹੇ ਬਦਲਾਅ, ਬਦਲਦਾ ਚੱਕਰਵਾਤ, ਧਰਤੀ ਦਾ ਗਰਮ ਹੋਣਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਵਿੱਚ ਪਾਣੀ ਦਾ ਵਧਣਾ ਅਤੇ ਕੱਟੇ ਜਾ ਰਹੇ ਜੰਗਲਾਂ ਕਾਰਨ ਬਨਸਪਤੀ ਦੇ ਨਾਲ ਹੀ ਬੇਜ਼ੁਬਾਨ ਅਤੇ ਬੇਕਸੂਰ, ਅਨਮੋਲ, ਅਣਭੋਲ, ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਹਨ ਜਿਨ੍ਹਾਂ ਵਿੱਚੋਂ ਬਹੁਤ ਘੱਟ ਪ੍ਰਜਾਤੀਆਂ ਬਦਲ ਰਹੇ ਹਾਲਾਤ ਦੇ ਟਾਕਰਾ ਕਰਕੇ ਆਪਣੇ-ਆਪ ਨੂੰ ਬਚਾ ਰਹੀਆਂ ਹਨ   ਪਿਛਲੇ ਦੋ ਦਹਾਕਿਆਂ ਅੰਦਰ ਪੰਜਾਬ ਵਿੱਚ ਪੱਧਰੀ ਹੋ ਰਹੀ ਜ਼ਮੀਨ ਕਾਰਨ ਵੀ ਕਈ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਪੰਛੀ ਕੁਦਰਤ ਦਾ ਅਨਮੋਲ ਤੋਹਫਾ ਤੇ ਧਰਤੀ ਦਾ ਸ਼ਿੰਗਾਰ ਹਨ ਮਨੁੱਖ ਦੀ ਪੰਛੀਆਂ ਨਾਲ ਸਦੀਵੀ ਸਾਂਝ ਚਿਰਾਂ ਤੋਂ ਹੈ ਪਰ ਬੀਤੇ ਕਰੀਬ ਚਾਰ ਦਹਾਕਿਆਂ ਤੋਂ ਜਿਨ੍ਹਾਂ ਕਾਰਨਾਂ ਕਰਕੇ ਇਸ ਧਰਤੀ ਤੋਂ ਪੰਛੀਆਂ ਦੀਆਂ ਕੁਝ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ ਜਾਂ ਅਲੋਪ ਹੋ ਚੁੱਕੀਆਂ ਹਨ, ਉਸ ਦੁਖਾਂਤ ‘ਚ ਕਿਤੇ ਨਾ ਕਿਤੇ ਇਨਸਾਨ ਦਾ ਉਹ ਕਿਰਦਾਰ ਵੀ ਜ਼ਿੰਮੇਵਾਰ ਹੈ, ਜੋ ਇਨਸਾਨ ਦੇ ਰੂਪ ‘ਚ ਹੈਵਾਨ ਬਣ ਕੇ ਨਾ ਸਿਰਫ਼ ਪੰਛੀਆਂ ਦੀ ਹੋਂਦ ਖਤਮ ਕਰਨ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਸਗੋਂ ਮਨੁੱਖ ਤੇ ਕੁਦਰਤ ਦੀ ਪੰਛੀਆਂ ਨਾਲ ਯੁੱਗਾਂ ਪੁਰਾਣੀ ਸਾਂਝ ਨੂੰ ਤੋੜ ਕੇ ਭਵਿੱਖ ਲਈ ਤਬਾਹੀ ਦੇ ਬੀਜ ਬੀਜ ਰਿਹਾ ਹੈ।
ਜਿਨ੍ਹਾਂ ਪੰਛੀਆਂ ਦੀਆਂ ਨਸਲਾਂ ਧਰਤੀ ਤੋਂ ਅਲੋਪ ਹੋ ਰਹੀਆਂ ਹਨ ਜਾਂ ਅਲੋਪ ਹੋਣ ਕੰਢੇ ਹਨ, ਉਨ੍ਹਾਂ ‘ਚ ਮੁੱਖ ਤੌਰ ‘ਤੇ ਗਿਰਝਾਂ, ਇੱਲਾਂ, ਘਰੇਲੂ ਚਿੜੀਆਂ, ਸ਼ਿਕਰਾ, ਬਾਜ, ਬਿਜੜਾ, ਜੰਗਲੀ ਮੁਰਗਾ, ਚਕੋਰਾਂ, ਚਮਗਿੱਦੜ,  ਚੱਕੀਰਾਹੇ, ਤਿਲੀਅਰ, ਤੋਤਾ, ਪਪੀਹਾ, ਚੁਗਲ ਤੇ ਗਰੁੜ ਪੌਕ ਆਦਿ ਸ਼ਾਮਲ ਹਨ ਅੰਤਰਰਾਸ਼ਟਰੀ ਪ੍ਰਕਿਰਤੀ ਸੁਰੱਖਿਆ ਸੰਘ ਵੱਲੋਂ ਕੀਤੇ ਵਿਸ਼ਵ ਪੱਧਰੀ ਸਰਵੇ ਦੇ ਅਧਾਰਿਤ ਜਾਰੀ ਸੂਚੀ ਅਨੁਸਾਰ ਆਈ. ਯੂ. ਸੀ. ਐੱਨ. ਦੀ ਲਾਲ ਸੂਚੀ ‘ਚ 2012 ‘ਚ 3079 ਜੀਵਾਂ ਦੀਆਂ ਨਸਲਾਂ ਅਜਿਹੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜੋ ਬਿਲਕੁਲ ਘਟ ਚੁੱਕੀਆਂ ਹਨ ਤੇ ਖਤਮ ਹੋਣ ਦੇ ਕਿਨਾਰੇ ਹਨ 1998 ‘ਚ ਇਹ ਅੰਕੜਾ 1102 ਸੀ ਵਿਸ਼ਵ ਭਰ ਦੀਆਂ ਕੁੱਲ ਪ੍ਰਜਾਤੀਆਂ ‘ਚੋਂ 40 ਫੀਸਦੀ ਤੋਂ ਵੱਧ ਅਲੋਪ ਹੋਣ ਦਾ ਅਨੁਮਾਨ ਹੈ ਸੰਸਾਰ ਭਰ ‘ਚੋਂ ਅਲੋਪ ਹੋਈਆਂ ਇਨ੍ਹਾਂ ਪ੍ਰਜਾਤੀਆਂ ਦਾ ਜਿਸਮਾਨੀ ਰੂਪ ‘ਚ ਖਾਤਮਾ ਹੋਣ ਨਾਲ ਨਾ ਸਿਰਫ ਜੈਵਿਕ ਵਿਭਿੰਨਤਾ ਨੂੰ ਖੋਰਾ ਲੱਗਾ ਹੈ ਬਲਕਿ ਮਨੁੱਖ ਦੀ ਹੋਂਦ ਖਤਮ ਹੋਣ ਦਾ ਖਤਰਾ ਵਧਿਆ ਹੈ ਹਵਾ, ਪਾਣੀ ਅਤੇ ਮਿੱਟੀ ਅਹਿਮ ਕੁਦਰਤੀ ਸੋਮੇ ਹਨ, ਹਰ ਤਰ੍ਹਾਂ ਦੇ ਪੌਦੇ, ਜੀਵ-ਜੰਤੂ, ਪਸ਼ੂ, ਪੰਛੀ ਅਤੇ ਮਨੁੱਖ ਇਨ੍ਹਾਂ ਕੁਦਰਤੀ ਸੋਮਿਆਂ ਤੋਂ ਬਿਨਾ ਜਿਉਂਦੇ ਨਹੀਂ ਰਹਿ ਸਕਦੇ ਜਿੱਥੇ ਪੌਦੇ, ਪੰਛੀ, ਜੀਵ-ਜੰਤੂ ਆਪਸ ਵਿਚ ਵੀ ਇੱਕ-ਦੂਜੇ ‘ਤੇ ਨਿਰਭਰ ਕਰਦੇ ਹਨ, Àੁੱਥੇ ਨਾਲ ਹੀ ਕੁਦਰਤੀ ਸੋਮਿਆਂ ‘ਤੇ ਵੀ ਨਿਰਭਰ ਕਰਦੇ ਹਨ ਪਰ ਅਫਸੋਸ ਕਿ ਜਿੱਥੇ ਇੱਲਾਂ, ਗਿਰਝਾਂ ਹੁਣ ਆਕਾਸ਼ ਵਿਚ ਆਪਣੀ ਹੋਂਦ ਗੁਆ ਚੁੱਕੀਆਂ ਹਨ, ਉੱਥੇ ਹੁਣ ਘਰਾਂ ਦੇ ਵਿਹੜੇ ਤੇ ਬਨੇਰਿਆਂ ‘ਤੇ ਚੀਂ-ਚੀਂ ਦੀ ਸੁਰੀਲੀ ਆਵਾਜ਼ (ਚਹਿਕ) ਨਾਲ ਦਾਣਾ ਚੁਗਣ ਵਾਲੀਆਂ ਮਾਸੂਮ ਚਿੜੀਆਂ ਹੁਣ ਬੀਤੇ ਦੀ ਗੱਲ ਹੋ ਗਈ ਜਾਪਦੀ ਹੈ।
ਕਦੇ ਸਮਾਂ ਹੁੰਦਾ ਸੀ ਕਿ ਰੰਗ-ਬਿਰੰਗੀਆਂ ਚਿੜੀਆਂ ਦੀਆਂ ਡਾਰਾਂ ਅਸਮਾਨ ਵਿਚ ਕੁਦਰਤੀ ਸੁੰਦਰਤਾ ਪੇਸ਼ ਕਰਦੀਆਂ ਸਨ ਬੇਰੀਆਂ, ਕਿੱਕਰਾਂ ਤੇ ਨਹਿਰਾਂ ਕਿਨਾਰੇ, ਸੜਕ ‘ਤੇ ਆਪਣਾ ਸੁੰਦਰ ਆਲ੍ਹਣਾ ਮਿਲ ਕੇ ਤਿਆਰ ਕਰਦੀਆਂ ਸਨ ਅਨੇਕ ਜੀਵ-ਜੰਤੂਆਂ ਵਾਂਗ ਚਿੜੀਆਂ ਦੀ ਹੋਂਦ ਵੀ ਆਖਰੀ ਪੜਾਅ ‘ਤੇ ਹੈ, ਪਰ ਅਲੋਪ ਹੋ ਰਹੇ ਅਨੇਕ ਜੀਵ-ਜੰਤੂਆਂ ਵਾਂਗ ਚਿੜੀਆਂ ਦੀ ਹੋਂਦ ਨੂੰ ਬਚਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ  ਪੰਛੀ ਮਾਹਿਰਾਂ ਅਤੇ ਸਾਇੰਸ ਵਿਸ਼ੇ ਨਾਲ ਸੰਬੰਧਤ ਲੋਕਾਂ ਦਾ ਮੰਨਣਾ ਹੈ ਕਿ ਮੋਬਾਈਲ ਟਾਵਰਾਂ ਦੇ ਫੈਲਦੇ ਜਾਲ ਕਾਰਨ ਅੱਜ ਵਾਤਾਵਰਨ ਵਿਚ ਮਾਈਕ੍ਰੋਵੇਵ ਤਰੰਗਾਂ ਦਾ ਬਹੁਤ ਹੱਦ ਤੱਕ ਵਾਧਾ ਹੋ ਚੁੱਕਾ ਹੈ, ਜਿਸ ਕਾਰਨ ਆਮ ਜੀਵ-ਜੰਤੂ, ਪੰਛੀ ਆਦਿ ਦੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਕਾਰਨ ਹੀ ਇਨ੍ਹਾਂ ਦੀ ਪ੍ਰਜਨਣ ਸਮਰੱਥਾ ਘੱਟ ਹੁੰਦੀ ਜਾ ਰਹੀ ਹੈ ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜੀਵ-ਜੰਤੂ ਚਿੜੀਆਂ ਵਰਗੇ ਮਾਸੂਮ ਪੰਛੀ ਸਭ ਅਲੋਪ ਹੋ ਜਾਣਗੇ ਤੇ ਅਕਾਸ਼ ਅਤੇ ਧਰਤੀ ਖਾਲੀ-ਖਾਲੀ ਹੀ ਨਜ਼ਰ ਪਵੇਗੀ।
ਤੇਜ਼ੀ ਨਾਲ ਪੰਛੀਆਂ ਦੀਆਂ ਨਸਲਾਂ ਅਲੋਪ ਹੋਣ ਦੇ ਮੁੱਖ ਕਾਰਨ ਗੰਧਲਾ ਵਾਤਾਵਰਨ, ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਨਹਿਰਾਂ ‘ਚ ਫੈਕਟਰੀਆਂ ਦੇ ਦੂਸ਼ਿਤ ਪਾਣੀ ਦਾ ਡਿੱਗਣਾ, ਫਸਲਾਂ ਦੀ ਬਿਜਾਈ ਮੌਕੇ ਕੀਟਨਾਸ਼ਕ ਤੇ ਜ਼ਹਿਰੀਲੀਆਂ ਦਵਾਈਆਂ ਦਾ ਇਸਤੇਮਾਲ, ਮੋਬਾਇਲ ਟਾਵਰਾਂ ਤੇ ਇੰਟਰਨੈੱਟ ਸੁਵਿਧਾਵਾਂ ‘ਚੋਂ ਨਿੱਕਲਣ ਵਾਲੀਆਂ ਤਰੰਗਾਂ, ਫੈਕਟਰੀਆਂ ਤੇ ਭੱਠਿਆਂ ‘ਚੋਂ ਨਿੱਕਲਣ ਵਾਲਾ ਜ਼ਹਿਰੀਲਾ ਧੂੰਆਂ ਤੇ ਧਰਤੀ ਦਾ ਵਧ ਰਿਹਾ ਤਾਪਮਾਨ ਹੈ ਤਿੱਤਰ, ਬਟੇਰੇ, ਜੰਗਲੀ ਮੁਰਗੇ ਤੇ ਕਬੂਤਰ ਆਦਿ ਨੂੰ ਖਤਮ ਕਰਨ ‘ਚ ਗੈਰ-ਕਾਨੂੰਨੀ ਕੀਤੇ ਜਾ ਰਹੇ ਸ਼ਿਕਾਰ ਨੇ ਵੱਡੇ ਪੱਧਰ ‘ਤੇ ਨੁਕਸਾਨਦੇਹ ਭੂਮਿਕਾ ਨਿਭਾਈ ਹੈ, ਜਦੋਂਕਿ ਦਰਿਆਵਾਂ ਦੇ ਕਿਨਾਰਿਓਂ ਖੜ, ਸਰਕੰਡਾ ਤੇ ਪਿੰਡਾਂ ‘ਚੋਂ ਝੋਂਪੜੀਆਂ ਦਾ ਘਟਣਾ ਚਿੜੀਆਂ ਤੇ ਬਿਜੜਿਆਂ ਦੀ ਨਸਲ ਨੂੰ ਖਤਮ ਕਰ ਰਿਹਾ ਹੈ ਮੋਰ ਤੇ ਕਾਲੇ ਤਿੱਤਰ ਦੇ ਸ਼ਿਕਾਰ ‘ਤੇ ਪਾਬੰਦੀ ਲਾਉਣ ਦੇ ਬਾਵਜੂਦ ਕਈ ਥਾਵਾਂ ‘ਤੇ ਇਨ੍ਹਾਂ ਦਾ ਸ਼ਿਕਾਰ ਜਾਰੀ ਹੈ ਗਰਮੀਆਂ ਦੀ ਰੁੱਤ ‘ਚ ਜੰਗਲਾਂ ਨੂੰ ਲੱਗਣ ਵਾਲੀ ਅੱਗ ਨਾਲ ਅਨੇਕਾਂ ਪੰਛੀਆਂ ਦੀਆਂ ਨਸਲਾਂ ਦਾ ਨੁਕਸਾਨ ਹੁੰਦਾ ਹੈ ਤਾਜ਼ਾ ਬਿਜਾਈ ਤੋਂ ਬਾਅਦ ਖੇਤਾਂ ‘ਚ ਪਾਈ ਖਾਦ ਤੇ ਜ਼ਹਿਰੀਲੀਆਂ ਦਵਾਈਆਂ ਨਾਲ ਭਰਪੂਰ ਬੀਜ ਚੁਗਣ ਨਾਲ ਹਰ ਹਾੜ੍ਹੀ-ਸਾਉਣੀ ਦੇ ਸੀਜ਼ਨ ‘ਚ ਅਣਗਿਣਤ ਪੰਛੀਆਂ ਦੀ ਜਾਨ ਜਾਂਦੀ ਹੈ ਦਰਿਆਵਾਂ ਤੇ ਨਦੀਆਂ ਦੀ ਹੋਂਦ ਸੁੰਗੜਨ ਕਾਰਨ ਤੇ ਇਸ ਦੇ ਆਲੇ-ਦੁਆਲੇ ਦਾ ਖਿੱਤਾ ਪੱਧਰਾ ਕਰਨ ਕਰਕੇ ਪੰਛੀਆਂ ਦੇ ਰੈਣ-ਬਸੇਰੇ ਖਤਮ ਹੋ ਚੁੱਕੇ ਹਨ ਧਰਤੀ ਦਾ ਬਹੁ ਫੀਸਦੀ ਰਕਬਾ ਜੰਗਲਾਂ ਦੇ ਹੇਠੋਂ ਮੁੱਕ ਕੇ ਮੈਦਾਨੀ ਰੂਪ ਅਖਤਿਆਰ ਕਰ ਚੁੱਕਾ ਹੈ ਜਿਸ ਕਾਰਨ ਪੰਛੀਆਂ ਦੇ ਜੀਵਨ ਰਹਿਣ ਦੇ ਵਸੀਲੇ ਖਤਮ ਹੋ ਚੁੱਕੇ ਹਨ।
ਪੂਰੀ ਧਰਤੀ ਦੀ ਅੱਧੀ ਅਬਾਦੀ ਹਰ ਰੋਜ਼ 24 ਘੰਟਿਆਂ ਵਿਚੋਂ ਸਿਰਫ਼ ਅੱਧਾ ਘੰਟਾ ਹੀ ਵਾਤਾਵਰਨ ਦੀ ਸਾਂਭ-ਸੰਭਾਲ ਲਈ ਰੱਖੇ ਤਾਂ ਇਹ ਧਰਤੀ ਸਵਰਗ ਬਣ ਸਕਦੀ ਹੈ। ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਸਾਨੂੰ ਕੁਦਰਤ, ਪੰਛੀ, ਪੌਦੇ, ਰੁੱਖਾਂ ਸਮੇਤ ਜਾਨਵਰਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਜੇਕਰ ਤੁਸੀ ਸੱਚ-ਮੁੱਚ ਪੰਛੀ ਪ੍ਰੇਮੀ ਬਣਨਾ ਚਾਹੁੰਦੇ ਹੋ, ਜਾਂ ਫਿਰ ਤੁਸੀ ਚਾਹੁੰਦੇ ਹੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁੱਝ ਬਚਾ ਕੇ ਛੱਡ ਜਾਈਏ, ਤੁਸੀਂ ਚਾਹੁੰਦੇ ਹੋ ਕਿ ਪਿੰਜਰਿਆਂ ਵਿਚ ਕੈਦ ਨਹੀਂ ਆਜ਼ਾਦ ਪੰਛੀ ਸਾਡੇ ਆਲੇ-ਦੁਆਲੇ ਘੁੰਮਦੇ ਰਹਿਣ ਤਾਂ ਵੱਧ ਤੋਂ ਵੱਧ ਰਵਾਇਤੀ ਰੁੱਖ ਤਿਆਰ ਕਰੋ । ਘਰ ਵਿਚ ਕੁੱਝ ਜਗ੍ਹਾ ਕੱਚੀ ਛੱਡ ਕੇ ਘਾਹ ਜਾਂ ਛੋਟੇ-ਵੱਡੇ ਪੌਦੇ ਜ਼ਰੂਰ ਲਾਓ। ਸੋ ਆਉ ਅੱਜ ਤੋਂ ਹੀ ਅਸੀਂ ਸੱਚੇ ਦਿਲੋਂ ਵਾਤਾਵਰਨ ਪ੍ਰੇਮੀ ਬਣ ਕੇ ਸਾਡੇ ਮਿੱਤਰ ਪੰਛੀਆਂ ਨੂੰ ਕੁਦਰਤੀ ਮਾਹੌਲ ਪ੍ਰਦਾਨ ਕਰੀਏ ਤੇ ਸੱਚੇ ਮਨ ਨਾਲ ਪੰਛੀ ਪ੍ਰੇਮੀ ਬਣ ਕੇ ਵਿਖਾਈਏ।
ਗੋਲੂ ਕਾ ਮੋੜ, ਫਿਰੋਜ਼ਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣਾਂ ਤੋਂ ਬਾਦ ਰਾਜਨੀਤੀ: ਨਿਰੰਤਰਤਾ ਅਤੇ ਬਦਲਾਅ
ਡਾ. ਐਸ . ਸਰਸਵਤੀ
ਪ੍ਰਧਾਨ ਮੰਤਰੀ ਮੋਦੀ ਨੇ ਸਭ ਦਾ ਵਿਸ਼ਵਾਸ ਹਾਸਲ ਕਰਨ ਲਈ ਆਪਣਾ ਮਹੱਤਵਪੂਰਨ ਮਿਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੁਝਾਅ ਦਿੱਤੇ ਹਨ ਕਿ ਉਨ੍ਹਾਂ ਨੂੰ ਆਪਣੀ ਗਿਣਤੀ ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਹਰ ਸ਼ਬਦ ਮਹੱਤਵਪੂਰਨ ਹੈ ਸੁਲ੍ਹਾ ਦੀ ਦਿਸ਼ਾ ‘ਚ ਉਨ੍ਹਾਂ ਦੀ ਇਹ ਟਿੱਪਣੀ ਨਵੀਂ ਲੋਕ ਸਭਾ ਦੀ ਸ਼ੁਰੂਆਤ ‘ਚ ਕੀਤੀ ਗਈ ਉਨ੍ਹਾਂ ਨੇ ਜਲ ਕਲਿਆਣ ਅਤੇ ਰਾਸ਼ਟਰ ਹਿੱਤ ਦੇ ਮੁੱਦੇ ‘ਤੇ ਨਿਰਪੱਖ ਦ੍ਰਿਸ਼ਟੀਕੋਣ ਅਪਣਾਉਣ ‘ਤੇ ਜ਼ੋਰ ਦਿੱਤਾ ਹਾਲਾਂਕਿ ਸੰਸਦ ‘ਚ ਵਾਤਾਵਰਨ ਇਸਦੇ ਉਲਟ ਦਿਖਾਈ ਦੇ ਰਿਹਾ ਹੈ
ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵਿਸ਼ਵਾਸ ‘ਚ ਲੈਣਾ ਮੁਸ਼ਕਲ ਹੈ ਅਤੇ ਲੋਕਤੰਤਰ ‘ਚ ਪ੍ਰਭਾਵਸ਼ਾਲੀ ਵਿਰੋਧੀ ਧਿਰ ਜ਼ਰੂਰੀ ਹੈ ਪ੍ਰਧਾਨ ਮੰਤਰੀ ਦੀ ਇਹ ਸਲਾਹ ਇੱਕ ਪੁਰਾਣੇ ਲੋਕਤੰਤਰਿਕ ਵਿਸ਼ਵਾਸ ਨੂੰ ਦਰਸ਼ਾਉਂਦੀ ਹੈ ਕਿ ਕਮਜ਼ੋਰ ਅਲਪਮਤ ਵੀ ਕਾਨੂੰਨ ਨਿਰਮਾਣ ਅਤੇ ਸ਼ਾਸਨ ‘ਚ ਮਹੱਤਵਪੂਰਨ ਸੁਝਾਅ ਦੇ ਸਕਦਾ ਹੈ ਅਤੇ ਇਹ ਉਦੋਂ ਸੰਭਵ ਹੈ ਜਦੋਂ ਅਲਪਮਤ ਸਕਾਰਾਤਮਕ ਸੋਚ ਅਪਣਾਵੇ ਵੋਟਰਾਂ ਵੱਲੋਂ ਫੈਸਲਾਕੁੰਨ ਫ਼ਤਵਾ ਦਿੱਤਾ ਗਿਆ ਹੈ ਪਿਛਲੇ ਕਈ ਮਹੀਨਿਆਂ ‘ਚ ਸ਼ੱਕ ਦੀ ਰਾਜਨੀਤੀ ਵਿਆਪਤ ਸੀ ਅਤੇ ਫ਼ਤਵੇ ਤੋਂ ਬਾਦ ਉਹ ਸ਼ੱਥ ਸਮਾਪਤ ਹੋ ਗਿਆ ਹੈ ਚੁਣਾਵੀ ਪ੍ਰਕਿਰਿਆ ‘ਚ ਸ਼ਾਮਲ ਸਾਰੇ ਭਾਗੀਦਾਰਾਂ ਨੂੰ ਹੁਣ ਇਹ ਸਮਝਣਾ ਹੋਵੇਗਾ ਕਿ ਆਪਣੇ ਤਥੁਰਬਿਆਂ ਅਤੇ ਦੁਜਿਆਂ ਦੇ ਕੰਮਾਂ ਤੋਂ ਸਿੱਖਿਆ ਲੈ ਕੇ ਭਵਿੱਖ ‘ਚ ਬਿਹਤਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਇਸਦੇ ਲਈ ਲੋੜ ਹੈ ਕਿ ਲੋਕਤੰਤਰਿਕ ਖੇਡ ਨੂੰ ਲੋਕਤੰਤਰਿਕ ਤਰੀਕੇ ਨਾਲ ਖੇਡਿਆ ਜਾਵੇ ।
ਸੁਭਾਵਿਕ ਹੈ ਕਿ ਚੋਣਾਂ ‘ਚ ਜੇਤੂ ਆਪਣੀ ਪਾਰਟੀ ਦੇ ਪ੍ਰਸਾਰ ਤੇ ਆਪਣੇ ਜਨਾਧਾਰ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ ਜਦੋਂ ਕਿ ਹਾਰਨ ਵਾਲਾ ਆਪਣੀਆਂ ਕਮੀਆਂ ਦੀ ਪਹਿਚਾਣ ਕਰਨ ਤੇ ਆਪਣੀ ਰਣਨੀਤੀ ‘ਚ ਬਦਲਾਅ ਲਿਆਉਣ ਦਾ ਯਤਨ ਕਰੇਗਾ ਚੋਣਾਂ ਤੋਂ ਬਾਦ ਰਾਜਨੀਤੀ ਵੱਲ ਲੋਕਾਂ ਦਾ ਧਿਆਨ ਉਨਾ ਨਹੀਂ ਜਾ ਰਿਹਾ ਹੈ ਜਿੰਨਾ ਚੋਣਾਂ ਤੋਂ ਪਹਿਲਾਂ ਜਾ ਰਿਹਾ ਸੀ ਅਤੇ ਹੁਣ ਲੋਕ ਫ਼ਤਵਾ ਸਪੱਸ਼ਟ ਹੈ ਤਿਕੋਣੀ ਸੰਸਦ ਅਤੇ ਤਿਕੋਣੀ ਵਿਧਾਨ ਸਭਾ ‘ਚ ਲੋਕਾਂ ਦੀ ਰੂਚੀ ਜਿਆਦਾ ਹੁੰਦੀ ਹੈ ਲੋਕ ਇਹ ਦੇਖਦੇ ਹਨ ਕਿ ਉੱਠ ਕਿਸ ਕਰਵਟ ਬੈਠਦਾ ਹੈ ਪਰੰਤੂ ਨਤੀਜਿਆਂ ਤੋਂ ਬਾਦ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਫੈਸਲਾਕੁੰਨ ਲੋਕ-ਫ਼ਤਵੇ ਤੋਂ ਬਾਦ ਉਸ ਸਰਕਾਰ ਨੂੰ ਅਸਥਿਰ ਕਰਨਾ ਮੁਸ਼ਕਲ ਹੁੰਦਾ ਹੈ ਜਿਸ ਕੋਲ ਪ੍ਰਚੰਡ ਬਹੁਮਤ ਹੋਵੇ ਪਰੰਤੂ ਵਿਰੋਧੀ ਧਿਰ ਸਰਕਾਰ ਵੱਲੋਂ ਫੈਸਲੇ ਲੈਣ ‘ਚ ਅੜਿੱਕਾ ਅਤੇ ਦੇਰੀ ਕਰ ਸਕਦਾ ਹੈ, ਸਰਕਾਰ ਨੂੰ ਬਦਨਾਮ ਕਰ ਸਕਦਾ ਹੈ ਤਾਂ ਕਿ ਸੱਤਾਧਾਰੀ ਪਾਰਟੀ ਦੀ ਹਰਮਨਪਿਆਰਤਾ ਘੱਟ ਹੋਵੇ ਸਾਡੀ ਵਰਤਮਾਨ ਚੋਣ ਪ੍ਰਣਾਲੀ ‘ਚ ਵਾਰ-ਵਾਰ ਚੋਣਾਂ ਹੁੰਦੀਆਂ ਹਨ ਜਦੋਂਕਿ ਲੋਕ ਸਭਾ ਅਤੇ ਸੂਬੇ ‘ਚ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ‘ਤੇ ਪਾਰਟੀਆਂ ਦੀ ਕਿਸਮਤ ‘ਚ ਬਦਲਾਅ ਦੇ ਆਸਾਰ ਜਿਆਦਾ ਹੁੰਦੇ ਹਨ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਦ ਪਾਰਟੀ ਰਾਜਨੀਤੀ ਨੂੰ ਜਿਉਂਦਾ ਰੱਖਿਆ ਜਾਂਦਾ ਹੈ ਅਤੇ ਨਤੀਜੇ ਵਜੋਂ ਅਕਸਰ ਮੁਕਾਬਲੇਬਾਜਾਂ ‘ਚ ਕੁੜੱਤਣ ਪੈਦਾ ਹੋ ਜਾਂਦੀ ਹੈ ਮੋਦੀ ਵੱਲੋਂ ਵਿਰੋਧੀ ਧਿਰ ਵੱਲ ਦੋਸਤਾਨਾ ਤੇ ਸੁਲ੍ਹਾ ਦਾ ਦ੍ਰਿਸ਼ਟੀਕੋਣ ਅਪਣਾਉਣਾ ਇੱਕ ਚੰਗੀ ਸ਼ੁਰੂਆਤ ਹੈ ਬਸ਼ਰਤੇ ਕਿ ਵਿਰੋਧੀ ਧਿਰ ਵੀ ਇਸਨੂੰ ਉਸ ਭਾਵਨਾ ਨਾਲ ਸਵੀਕਾਰ ਕਰੇ ।
ਉਨ੍ਹਾਂ ਨੇ ਆਪਣੇ ‘ਸਭ ਦਾ ਸਾਥ, ਸਭ ਦਾ ਵਿਕਾਸ’ ਨਾਅਰੇ ਦੇ ਨਾਲ ਸਭਦਾ ਵਿਸ਼ਵਾਸ ਵੀ ਜੋੜ ਦਿੱਤਾ ਹੈ ਅਤੇ ਇਸ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ ਸਗੋਂ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਇਸ ‘ਤੇ ਵਿਸ਼ਵਾਸ ਨਹੀਂ ਕਰ ਰਹੇ ਹਨ ਸ਼ਾਸਨ ‘ਚ ਜਨ ਭਾਗੀਦਾਰੀ ਅਤੇ ਜਨ ਚੇਤਨਾ ਨੂੰ ਅਗਲੇ ਪੰਜ ਸਾਲਾਂ ‘ਚ ਵਧਾਉਣਾ ਹੋਵੇਗਾ ਤਾਂ ਕਿ  ਵਿਸ਼ਵ ਭਰ ‘ਚ ਭਾਰਤ ਦੀ ਛਵੀ ‘ਚ ਸੁਧਾਰ ਹੋਵੇ ਭਾਜਪਾ ਸਰਕਾਰ ਦੇ ਪੱਖ ‘ਚ ਚੁਣਾਵੀ ਲਹਿਰ ਰਹੀ ਉਸ ਤੋਂ ਬਾਦ ਪ੍ਰਾਪਤ ਲੋਕ-ਫ਼ਤਵੇ ‘ਚ ਵਿਕਾਸ ਦੀ ਪ੍ਰਕਿਰਿਆ ‘ਚ ਤੇਜ਼ੀ ਆਵੇਗੀ, ਸ਼ਾਸਨ ਸੁਚਾਰੂ ਰੂਪ ਨਾਲ ਅੱਗੇ ਵਧੇਗਾ, ਨਜਾਇਜ਼ ਅਪ੍ਰਵਾਸੀ ਪ੍ਰਭਾਵਿਤ ਖੇਤਰਾਂ ‘ਚ ਰਾਸ਼ਟਰੀ ਜਨਗਣਨਾ ਰਜਿਸਟਰ ਲਾਗੂ ਕੀਤਾ ਜਾਵੇਗਾ, ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ ਅਤੇ ਇਸਦਾ ਐਲਾਨ ਰਾਸ਼ਟਰਪਤੀ ਦੇ ਭਾਸ਼ਣ ‘ਚ ਵੀ ਕੀਤਾ ਗਿਆ ਹੈ ਖੇਤਰੀ ਪਾਰਟੀਆਂ ਦੇ ਵਿਕਾਸ ਅਤੇ ਪਤਨ ਤੋਂ ਭਾਜਪਾ ਨੂੰ ਇਹ ਸਮਝਣਾ ਹੋਵੇਗਾ ਕਿ ਰਾਸ਼ਟਰੀ ਰਾਜਨੀਤੀ ‘ਚ ਉਨ੍ਹਾਂ ਦਾ ਮਹੱਤਵ ਹੈ ਸਰਕਾਰ ਇਸ ਗੱਲ ‘ਤੇ ਜ਼ੋਰ ਦੇ ਰਹੀ ਹੈ ਕਿ ਜੇਕਰ ਸੁਬਾ ਅਤੇ ਕੇਂਦਰ ਮਿਲ ਕੇ ਕੰਮ ਨਹੀਂ ਕਰਨਗੇ ਤਾਂ ਕੋਈ ਵੀ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ ਕੁਝ ਮੁੱਖ ਵਿਰੋਧੀ ਧਿਰਾਂ ਨੇ ਇਹ ਨੀਤੀ ਅਪਣਾ ਲਈ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਰੋਧ ਕਰਨ ਦਾ ਸਭ ਤੋਂ ਚੰਗਾ ਤਰੀਕਾ ਉਸਦੇ ਨਾਲ ਬਿਲਕੁਲ ਸਹਿਯੋਗ ਨਾ ਕਰਨਾ ਹੈ ਚੋਣਾਂ ਤੋਂ ਬਾਦ ਪੱਛਮੀ ਬੰਗਾਲ ‘ਚ ਤ੍ਰਿਣਮੂਲ ਅਤੇ ਭਾਜਪਾ ਵਰਕਰਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ, ਪੁਲਿਸ ਨੂੰ ਗੋਲੀ ਚਲਾਉਣੀ ਪਈ ਜਿਸ ਕਾਰਨ ਦੋ ਜਣਿਆਂ ਦੀ ਜਾਨ ਚਲੀ ਗਈ
ਪੱਛਮੀ ਬੰਗਾਲ ‘ਚ ਦੋਵਾਂ ਪਾਰਟੀਆਂ ਵਿਚਕਾਰ ਝੜਪਾਂ ਜਾਰੀ ਹਨ ਅਤੇ ਜਿਸ ਤਰ੍ਹਾਂ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
ਉਹ ਲੋਕਤੰਤਰ, ਸੰਘਵਾਦ ਅਤੇ ਚੋਣਾਂ ਬਾਰੇ ਬਹੁਤ ਕੁਝ ਕਹਿੰਦਾ ਹੈ ਚੋਣਾਂ ‘ਚ ਹਾਰ ਦਾ ਸਭ ਤੋਂ ਵੱਡਾ ਅਸਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਅਤੇ ਪਾਰਟੀ ਸੰਗਠਨ ਨੂੰ ਉਨ੍ਹਾਂ ਨੂੰ ਉੱਤਰਾਅਧਿਕਾਰੀ ਦੀ ਭਾਲ ਕਰਨ ਲਈ ਕਹਿਣਾ ਹੈ ਹਾਲੇ ਵੀ ਉਹ ਆਪਣੇ ਫੈਸਲੇ ‘ਤੇ ਅੜੇ ਹੋਏ ਹਨ ਇਸ ਲਈ ਵਿਰੋਧੀ ਧਿਰ ਦਾ ਚਿਹਰਾ ਬਦਲਣ ‘ਤੇ ਕੀ ਵਿਰੋਧੀ ਧਿਰ ਦੀ ਕਾਰਜਸ਼ੈਲੀ ‘ਚ ਬਦਲਾਅ ਆਵੇਗਾ? ਕਾਂਗਰਸ ਵੱਲੋਂ ਅੱਜ ਜਿਸ ਸਥਿਤੀ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਉਸ ‘ਚ ਪਾਰਟੀ ਪ੍ਰਧਾਨ ਵੱਲੋਂ ਅਸਤੀਫ਼ਾ ਦੇਣਾ ਕੋਈ ਮਾਮੂਲੀ ਗੱਲ ਨਹੀਂ ਹੈ ਪਾਰਟੀ ‘ਚ ਇੱਕ ਮਹੀਨੇ ਤੋਂ ਅਗਵਾਈ ਦਾ ਸੰਕਟ ਚੱਲ ਰਿਹਾ ਹੈ ਇਸ ਸਬੰਧੀ ਕਹਿ ਸਕਦੇ ਹਾਂ ਕਿ ਅਸਥਾਈ ਵਿਵਸਥਾ ਦੀ ਬਜਾਇ ਦੋਹਰੀ ਅਗਵਾਈ ‘ਚ ਏਡੀਐਮਕੇ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਬੇਯਕੀਨੀ ਕਾਰਨ ਸੂਬਾ ਕਾਂਗਰਸ ਇਕਾਈਆਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਇਸ ‘ਚ ਹਰਿਆਣਾ, ਝਾਰਖੰਡ ਅਤੇ ਮਹਾਂਰਾਸ਼ਟਰ ਸਭ ਤੋਂ ਜਿਆਦਾ ਪ੍ਰਭਾਵਿਤ ਹੋਣਗੇ ਜਿੱਥੇ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਇਸ ਬੇਯਕੀਨੀ ਕਾਰਨ ਸਥਾਨਕ ਪੱਧਰ ‘ਤੇ ਗਠਜੋੜ ਵੀ ਪ੍ਰਭਾਵਿਤ ਹੋਣਗੇ ਕਾਂਗਰਸ ਦੀ ਹਾਰ ਨਾਲ ਕੁਝ ਸੂਬਾ ਇਕਾਈਆਂ ‘ਚ ਵਿਰੋਧ  ਵੀ ਜ਼ਿਆਦਾ ਹੋ ਰਿਹਾ ਹੈ ਰਾਜਸਥਾਨ ਅਤੇ ਕਰਨਾਟਕ ਕਾਂਗਰਸ ‘ਚ ਅੰਦਰੂਨੀ ਕਲੇਸ਼ ਅਤੇ ਦੋਸ਼ ਲਾਉਣ ਦੀ ਖੇਡ ਸ਼ੁਰੂ ਹੋ ਗਈ ਹੈ  ਇਨ੍ਹਾਂ ਸੂਬਿਆਂ ‘ਚ ਪਾਰਟੀ ਦਾ ਇੱਕ ਧੜਾ ਮੰਨਦਾ ਹੈ ਕਿ ਸੂਬੇ ਦੀਆਂ ਇਕਾਈਆਂ ‘ਚ ਬਦਲਾਅ ਦਾ ਸਹੀ ਸਮਾਂ ਹੈ ।
ਤੇਲੰਗਾਨਾ ‘ਚ ਕਾਂਗਰਸ ਵਿਧਾਇਕ ਟੀਆਰਐਸ ‘ਚ ਸ਼ਾਮਲ ਹੋ ਰਹੇ ਹਨ ਜਦੋਂਕਿ ਤੇਦੇਪਾ ਦੇ ਚਾਰ ਰਾਜ ਸਭਾ ਮੈਂਬਰ ਭਾਜਪਾ ‘ਚ ਸ਼ਾਮਲ ਹੋ ਗਏ ਹਨ ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਵੀ ਕਰਨਾਟਕ ਸੂਬਾ ਕਮੇਟੀ ਦੇ ਮੁੜ-ਗਠਨ ਦਾ ਫੈਸਲਾ ਲਿਆ ਹੈ ਇਹ ਅਫ਼ਵਾਹਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਪਾਰਟੀ ਦੇ ਅੰਕੜਾ  ਵਿਭਾਗ ਨੇ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਬਾਰੇ ਗੁੰਮਰਾਹ ਕਰਨ ਵਾਲੇ ਅੰਕੜੇ ਦਿੱਤੇ ਹਨ ਇਸਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ‘ਚ ਕੁਝ ਸੱਚਾਈ ਹੈ ਤਾਂ ਇਹ ਪਾਰਟੀ ਦੀ ਕਮਜੋਰੀ ਹੈ ਅਤੇ ਇਸਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਹਾਰ ਕਾਰਨ ਉੱਤਰ ਪ੍ਰਦੇਸ਼ ‘ਚ ਸਪਾ-ਬਸਪਾ ਮਹਾਂ ਗਠਜੋੜ ਦਾ ਪ੍ਰਯੋਗ ਫੇਲ੍ਹ ਹੋ ਗਿਆ ਹੈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਚੋਣ ਕੀਤੀ ਜੋ ਰਣਨੀਤੀ ਅਪਣਾਈ ਉਸ ਨਾਲ ਮਹਾਂ ਗਠਜੋੜ ਦੀ ਜਾਤੀ ਪਹਿਚਾਣ ਦੀ ਰਾਜਨੀਤੀ ਫੇਲ੍ਹ ਹੋਈ ਡੀਐਮਕੇ  ਤਮਿਲਨਾਡੂ ‘ਚ ਚੋਣਾਂ ਤੋਂ ਬਿਨਾਂ ਵੀ ਸੱਤਾ ‘ਚ ਆਉਣਾ ਚਾਹੁੰਦੀ ਹੈ ਅਤੇ ਉਸਨੇ ਕਾਂਗਰਸ ਨਾਲ ਗਠਜੋੜ ਜਾਰੀ ਰੱਖਣ ਬਾਰੇ ਨਰਾਜ਼ਗੀ ਪ੍ਰਗਟ ਕੀਤੀ ਤਾਮਿਲਨਾਡੂ ਸੂਬਾ ਕਾਂਗਰਸ ਨਾਲ ਵੀ ਇੱਕ ਧੜਾ ਅਜਿਹਾ ਹੈ ਜੋ ਇਸ ਗਠਜੋੜ ਤੋਂ ਖੁਸ਼ ਨਹੀਂ ਹੈ ਇਸ ਗਠਜੋੜ ਨਾਲ ਕਿਸਨੂੰ ਫਾਇਦਾ ਹੋਵੇਗਾ ਇਸ ਤੋਂ ਕਾਂਗਰਸ ਤੋਂ ਜ਼ਿਆਦਾ ਡੀਐਮਕੇ ਚਿੰਤਿਤ ਹੈ ਵਿਰੋਧੀ ਪਾਰਟੀਆਂ ਨੇ ਆਪਣੀ ਰਾਜਨੀਤੀ ਦਾ ਪ੍ਰਦਰਸ਼ਨ ਮੀਟਿੰਗਾਂ ‘ਚ ਹਿੱਸਾ ਨਾ ਲੈ ਕੇ ਪਹਿਲਾਂ ਹੀ ਕਰ ਦਿੱਤਾ ਹੈ ਇੱਕ ਰਾਸ਼ਟਰ, ਇੱਕ ਚੋਣ ‘ਤੇ ਚਰਚਾ ਕਰਨ ਲਈ ਸਰਵ ਪਾਰਟੀ ਬੈਠਕ ਅਤੇ ਵਿੱਤੀ ਮਾਮਲਿਆਂ ‘ਤੇ ਚਰਚਾ ਲਈ ਨੀਤੀ ਕਮਿਸ਼ਨ ਦੀ ਬੈਠਕ ‘ਚ ਹਰੇਕ ਵਿਰੋਧੀ ਪਾਰਟੀ ਨੇ ਹਿੱਸਾ ਨਹੀਂ ਲਿਆ  ਨਿਰੰਤਰਤਾ ਅਤੇ ਬਦਲਾਅ ਦੀ ਚੋਣਾਂ ਤੋਂ ਬਾਦ ਰਾਜਨੀਤੀ ਇੱਕ ਅਸਥਿਰ ਸਥਿਤੀ ਪੈਦਾ ਕਰ ਰਹੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Politics, After, Election,  Continuity,  Change
ਸੰਸਾਰਿਕ ਸੱਚ ਬਦਲਣ ਦੀ ਜ਼ਰੂਰਤ
ਡਾ. ਐਸ. ਸਰਸਵਤੀ
ਕੁਝ ਦਿਨ ਪਹਿਲਾਂ ਸਵਿਟਜ਼ਰਲੈਂਡ ਦੀਆਂ ਔਰਤਾਂ ਨੇ ਲਿੰਗ ਨਾਬਰਾਬਰੀ ਖਾਸਕਰ ਲਿੰਗ ਦੇ ਆਧਾਰ ‘ਤੇ ਤਨਖ਼ਾਹ ‘ਚ ਨਾਬਰਾਬਰੀ ਦੇ ਖਿਲਾਫ਼ ਸਮੂਹਿਕ ਹੜਤਾਲ ਕੀਤੀ ਇਹ ਹੜਤਾਲ ਮਹਿਲਾ ਮਜ਼ਦੂਰ ਸੰਗਠਨਾਂ, ਮਹਿਲਾ ਅਧਿਕਾਰ ਸੰਗਠਨਾਂ ਤੇ ਮਹਿਲਾਵਾਦੀ ਸਮੂਹਾਂ ਨੇ ਸਾਂਝੇ ਰੂਪ ‘ਚ ਕੀਤੀ ਦੁੱਖ ਦੀ ਗੱਲ ਇਹ ਹੈ ਕਿ ਸੰਸਾਰ ਦੇ ਸਭ ਤੋਂ ਵੱਡੇ ਖੁਸ਼ਹਾਲ ਦੇਸ਼ ਦੀ ਅੱਧੀ ਅਬਾਦੀ ਨੂੰ ਆਪਣੇ ਅਧਿਕਾਰਾਂ ਦੀ ਬਰਾਬਰੀ ਲਈ ਜਿਨੇਵਾ ਦੀਆਂ ਸੜਕਾਂ ‘ਤੇ ਸੰਘਰਸ਼ ਕਰਨਾ ਪਿਆ ਸਵਿਟਜ਼ਰਲੈਂਡ ‘ਚ ਕੰਮ ਵਾਲੀ ਥਾਂ ਤੇ ਘਰੇਲੂ ਜੀਵਨ ‘ਚ ਲਿੰਗ ਦੇ ਆਧਾਰ ‘ਤੇ ਭੇਦਭਾਵ ਦੇ ਖਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ ਸਵਿਟਜ਼ਰਲੈਂਡ ‘ਚ ਫ਼ਰਵਰੀ 1971 ‘ਚ ਇੱਕ ਲੋਕਮਤ ਸੰਗ੍ਰਹਿ ਦੇ ਆਧਾਰ ‘ਤੇ ਸੰਘੀ ਚੋਣਾਂ ‘ਚ ਔਰਤਾਂ ਨੂੰ ਆਪਣੀ ਵੋਟ ਦੀ ਵਰਤੋਂ ਦਾ ਅਧਿਕਾਰ ਦਿੱਤਾ ਸੀ ਇਸ ਤੋਂ ਪਹਿਲਾਂ 1959 ‘ਚ ਲੋਕਮਤ ਸੰਗ੍ਰਹਿ ‘ਚ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ ਸੀ ਵਰਤਮਾਨ ‘ਚ ਇਹ ਵਿਰੋਧ ਪ੍ਰਦਰਸ਼ਨ 30 ਸਾਲ ਬਾਅਦ ਹੋ ਰਿਹਾ ਹੈ ਅਤੇ ਇਹ ਸਮੂਹ ਲਿੰਗ ਨਾਬਰਾਬਰੀ ਦੇ ਖਿਲਾਫ਼ ਸੰਘਰਸ਼ ਕਰ ਰਹੇ ਹਨ ਸਵਿਟਜ਼ਰਲੈਂਡ ‘ਚ 1995 ‘ਚ ਲਿੰਗ ਬਰਾਬਰੀ ਐਕਟ ਪਾਸ ਕੀਤਾ ਗਿਆ ਸੀ ਜਿਸ ‘ਚ ਲਿੰਗ ਦੇ ਆਧਾਰ ‘ਤੇ ਭੇਦਭਾਵ ਅਤੇ ਕੰਮ ਵਾਲੀ ਥਾਂ ‘ਤੇ ਨਾਬਰਾਬਰੀ ਦਾ ਬਾਈਕਾਟ ਕੀਤਾ ਗਿਆ ਹੈ।
ਯੂਰਪ ‘ਚ ਸਵਿਟਜ਼ਰਲੈਂਡ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਜਿਆਦਾ ਔਰਤਾਂ ਕੰਮਕਾਰ ਵਾਲੀਆਂ ਹਨ ਪਰੰਤੂ ਖ਼ਬਰਾਂ ਅਨੁਸਾਰ ਸਵਿਟਜ਼ਰਲੈਂਡ ‘ਚ ਔਰਤਾਂ ਨੂੰ ਹਾਲੇ ਵੀ ਪੁਰਸ਼ਾਂ ਦੇ ਮੁਕਾਬਲੇ 20 ਫੀਸਦੀ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ ਬਰਾਬਰ ਯੋਗਤਾ ਵਾਲੇ ਕੰਮਕਾਰਾਂ ‘ਚ ਵੀ ਔਰਤਾਂ ਅਤੇ ਪੁਰਸ਼ਾਂ ਦੀ ਤਨਖਾਹ ‘ਚ 8 ਫੀਸਦੀ ਦਾ ਫਰਕ ਹੈ ਅਤੇ ਲਗਭਗ ਯੂਰਪ ਦੇ ਸਾਰੇ ਦੇਸ਼ਾਂ ‘ਚ ਇਹ ਸਥਿਤੀ ਹੈ ਭਾਰਤ ‘ਚ ਵੀ ਸਥਿਤੀ ਇਸ ਤੋਂ ਚੰਗੀ ਨਹੀਂ ਹੈ ਮਾਸਟਰ ਸੈਲਰੀ ਇੰਡੈਕਸ ਅਨੁਸਾਰ ਵਰਤਮਾਨ ‘ਚ ਭਾਰਤ ‘ਚ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ 19 ਫੀਸਦੀ ਘੱਟ ਤਨਖਾਹ ਦਿੱਤੀ ਜਾਂਦੀ ਹੈ ਜਦੋਂਕਿ 2016 ‘ਚ ਇਹ ਫ਼ਰਕ 27 ਫੀਸਦੀ ਦਾ ਸੀ ਸੂਚਨਾ ਤਕਨੀਕੀ ਅਤੇ ਸਬੰਧਿਤ ਸੇਵਾਵਾਂ ‘ਚ ਇਹ ਫ਼ਰਕ 26 ਫੀਸਦੀ ਅਤੇ ਮੁੜ-ਨਿਰਮਾਣ ਖੇਤਰ ‘ਚ 24 ਫੀਸਦੀ ਹੈ ਇੱਥੋਂ ਤੱਕ ਕਿ ਸਿਹਤ ਦੇਖਭਾਲ ਸੇਵਾਵਾਂ ‘ਚ ਵੀ ਇਹ ਫ਼ਰਕ 21 ਫੀਸਦੀ ਦਾ ਹੈ ਇਸਦਾ ਅਪਵਾਦ ਸਿਰਫ਼ ਬੈਂਕਿੰਗ, ਬੀਮਾ ਅਤੇ ਵਿੱਤੀ ਸੇਵਾਵਾਂ ਹਨ ਜਿੱਥੇ ਇਹ ਫ਼ਰਕ ਹੁਣ ਸਿਰਫ਼ 2 ਫੀਸਦੀ ਰਹਿ ਗਿਆ ਹੈ ਵਿਗਿਆਨ ਅਤੇ ਵਿੱÎਦਿਅਕ ਖੇਤਰਾਂ ‘ਚ ਤਨਖਾਹ ‘ਚ ਨਾਬਰਾਬਰੀ ਹੈ ਸਾਰੇ ਦੇਸ਼ਾਂ ‘ਚ ਉੱਚ ਸਿੱਖਿਆ ਖੇਤਰ ‘ਚ ਔਰਤ ਕਰਮਚਾਰੀਆਂ ਦੀ ਗਿਣਤੀ ‘ਚ ਘਾਟ ਆਈ ਹੈ।
ਲਿੰਗ ਦੇ ਆਧਾਰ ‘ਤੇ ਭੇਦਭਾਵ ਦਾ ਗਰਿਮਾਪੂਰਨ ਕੰਮਾਂ ਅਤੇ ਮਨੁੱਖੀ ਵਿਕਾਸ ‘ਤੇ ਸਿੱਧਾ ਅਸਰ ਪੈਂਦਾ ਹੈ ਵਿਸ਼ਵ ਮਜ਼ਦੂਰ ਸੰਗਠਨ ਦੀ 2016 ਦੀ ਰਿਪੋਰਟ ਅਨੁਸਾਰ ਵਿਸ਼ਵ ‘ਚ ਔਰਤਾਂ ਨੂੰ ਪੁਰਸ਼ਾਂ ਦੀ ਔਸਤ ਤਨਖਾਹ ਤੋਂ ਲਗਭਗ 23 ਫੀਸਦੀ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਇਸਦਾ ਯੋਗਤਾ, ਕੌਸ਼ਲ, ਪ੍ਰਤਿਭਾ ਆਦਿ ਨਾਲ ਕੋਈ ਮਤਲਬ ਨਹੀਂ ਇੰਡੀਆ ਵੇਜ਼ ਰਿਪੋਰਟ ਅਨੁਸਾਰ ਘੱਟ ਤਨਖਾਹ ਅਤੇ ਮਜ਼ਦੂਰੀ ਇੱਕ ਗੰਭੀਰ ਚੁਣੌਤੀ ਬਣੀ ਹੋਈ ਹੈ ਵਿਸ਼ਵ ਮਜ਼ੂਦਰ ਸੰਗਠਨ ਦੀ 2018-19 ਦੀ ਸੰਸਾਰਿਕ ਮਜ਼ਦੂਰੀ ਰਿਪੋਰਟ ਅਨੁਸਾਰ, ਇਸ ਨਾਲ ਦੈਨਿਕ ਮਜ਼ਦੂਰੀ ਕਰਨ ਵਾਲੀਆਂ ਔਰਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ ਭਾਰਤ ਵਿਚ ਮਹਿਲਾ ਮਜ਼ਦੂਰ ਆਮ ਤੌਰ ‘ਤੇ ਮਜ਼ਦੂਰ ਸਮੂਹਾਂ ਵਿਚ ਸਰਗਰਮ ਨਹੀਂ ਹਨ ਇਸ ਲਈ ਉਨ੍ਹਾਂ ਦੀ ਸੌਦੇਬਾਜੀ ਦੀ ਸ਼ਕਤੀ ਘੱਟ ਰਹਿੰਦੀ ਹੈ ਮਜ਼ਦੂਰ ਸੰਘ ਵੀ ਔਰਤਾਂ ਦੇ ਮੁੱਦਿਆਂ ਨੂੰ ਨਹੀਂ ਚੁੱਕਦੇ ਹਨ ਔਰਤ ਮਜ਼ਦੂਰ ਆਪਣੇ ਅਧਿਕਾਰਾਂ ਅਤੇ ਹਿੱਤਾਂ ਅਤੇ ਲਿੰਗ ਦੇ ਆਧਾਰ ‘ਤੇ ਭੇਦਭਾਵ ਦੇ ਮੁੱਦਿਆਂ ਲਈ ਮਹਿਲਾਂ ਵਰਕਰਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਰਾਜਨੀਤਿਕ ਪਾਰਟੀਆਂ ‘ਤੇ ਨਿਰਭਰ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੀ ਬਰਾਬਰੀ ਲਈ ਅਕਸਰ ਅਦਾਲਤ ਦੀ ਸ਼ਰਨ ਵਿਚ ਜਾਣਾ ਪੈਂਦਾ ਹੈ।
ਸਾਡੇ ਦੇਸ਼ ਵਿਚ ਕੁਝ ਕਾਰੋਬਾਰਾਂ ਵਿਚ ਹਾਲੇ ਵੀ ਲਿੰਗ ਦੇ ਆਧਾਰ ‘ਤੇ ਭੇਦਭਾਵ ਹੁੰਦਾ ਹੈ ਅਤੇ ਇਸ ਨਾਲ ਲਿੰਗ ਦੇ ਆਧਾਰ ‘ਤੇ ਮਜ਼ਦੂਰੀ ਵਿਚ ਨਾਬਰਾਬਰੀ ਵਧਦੀ ਹੇ ਅਰਧ-ਮਾਹਿਰ ਜਾਂ ਘੱਟ-ਮਾਹਿਰ ਰੁਜ਼ਗਾਰਾਂ ਵਿਚ ਸਮਾਜਿਕ ਸੁਰੱਖਿਆ ਦੀ ਤਜਵੀਜ਼ ਨਹੀਂ ਹੈ ਅਤੇ ਇਯ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਔਰਤ ਵਰਕਰਾਂ ਹਨ ਕਿਉਂਕਿ ਉਹ ਹਾਲੇ ਤੱਕ ਘੱਟ ਮਾਹਿਰ ਰੁਜ਼ਗਾਰਾਂ ਵਿਚ ਨਿਯੋਜਿਤ ਹਨ ਕੰਮ ਵਾਲੀ ਥਾਂ ‘ਤੇ ਲਿੰਗ ਦੇ ਆਧਾਰ ‘ਤੇ ਭੇਦਭਾਵ ਨੂੰ ਦੋ ਸ਼ਬਦ ਪਰਿਭਾਸ਼ਿਤ ਕਰਦੇ ਹਨ ਅਤੇ ਇਹ ਸ਼ਬਦ ਹਨ ਗਲਾਸ ਸੀਲਿੰਗ ਅਤੇ ਸਟਿਕੀ ਫਲੋਰ ਕੰਮ ਵਾਲੀ ਥਾਂ ‘ਤੇ ਲਿੰਗ ਦੇ ਆਧਾਰ ‘ਤੇ ਤਨਖ਼ਾਹ ਵਿਚ ਫ਼ਰਕ ਦਾ ਮੁੱਖ ਕਾਰਨ ਇਹ ਹੈ ਕਿ ਔਰਤਾਂ ਦੀ ਆਮਦਨ ਨੂੰ ਪਰਿਵਾਰ ਵਿਚ ਪੂਰਕ ਆਮਦਨ ਮੰਨਿਆ ਜਾਂਦਾ ਹੈ ਨਾਲ ਹੀ ਔਰਤਾਂ ਨੂੰ ਘਰ ਦੇ ਸਾਰੇ ਕੰਮ-ਕਾਜ ਕਰਨ ਦੀਆਂ ਜਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਹਨ ਅਤੇ ਜੇਕਰ ਘਰ ਵਿਚ ਕੋਈ ਕੰਮ ਹੋਵੇ ਤਾਂ ਉਸ ਲਈ ਛੁੱਟੀਆਂ ਔਰਤਾਂ ਨੂੰ ਲੈਣੀਆਂ ਪੈਂਦੀਆਂ ਹਨ ਨਾ ਕਿ ਪੁਰਸ਼ਾਂ ਨੂੰ ਅਤੇ ਇਹ ਦੱਸਦਾ ਹੈ ਕਿ ਔਰਤ ਵਰਕਰ ਪੂਰਸ਼ਾਂ ਦੀਆਂ ਪੂਰਕ ਹਨ।
ਅਧਿਐਨਾਂ ਤੋਂ ਇਹ ਪਤਾ ਲੱਗਾ ਹੈ ਕਿ ਔਰਤਾਂ ਘੱਟ ਮਿਹਨਤੀ ਕੰਮਾਂ ਅਤੇ ਕੰਮ ਹਾਲਾਤਾਂ ਵਿਚ ਛੋਟ ਦੇ ਬਦਲੇ ਘੱਟ ਤਨਖਾਹ ਲੈਣ ਲਈ ਤਿਆਰ ਰਹਿੰਦੀਆਂ ਹਨ ਇਸ ਲਈ ਲਿੰਗ ਦੇ ਆਧਾਰ ‘ਤੇ ਤਨਖ਼ਾਹ ਵਿਚ ਨਾਬਰਾਬਰੀ ਦਾ ਮੁੱਦਾ ਸਿਰਫ਼ ਮਜ਼ਦੂਰ ਸਮੱਸਿਆ ਨਹੀਂ ਹੈ ਸਗੋਂ ਇੱਕ ਸਮਾਜਿਕ ਮੁੱਦਾ ਹੈ ਲਿੰਗ ਦੇ ਆਧਾਰ ‘ਤੇ ਭੇਦਭਾਵ ਸਾਰੀਆਂ ਪਰੰਪਰਾਵਾਂ, ਪ੍ਰਥਾਵਾਂ ਆਦਿ ਵਿਚ ਵਿਆਪਤ ਹੈ ਅਤੇ ਇਸ ਵਿਚ ਬਦਲਾਅ ਰਾਤੋ-ਰਾਤ ਨਹੀਂ ਹੋ ਸਕਦੈ ਇਸ ਨਾਲ ਔਰਤ ਮਜ਼ਦੂਰਾਂ ‘ਤੇ ਵੀ ਇਸਦਾ ਅਸਰ ਪਏਗਾ ਸਾਨੂੰ ਪਰਿਵਾਰਿਕ ਜਿੰਮੇਵਾਰੀਆਂ ਵਿਚ ਭਾਈਵਾਲੀ ਵੀ ਨਿਭਾਉਣੀ ਹੋਵੇਗੀ ਇਹ ਸੰਘਰਸ਼ ਕੰਮ ਵਾਲੀ ਥਾਂ ਅਤੇ ਘਰਾਂ ਵਿਚ ਲਿੰਗ ਦੇ ਆਧਾਰ ‘ਤੇ ਬੇਲੋੜੇ ਭੇਦਭਾਵ ਦੇ ਵਿਰੁੱਧ ਹੈ ਇਸ ਲਈ ਔਰਤਾਂ ਦੀ ਸਥਿਤੀ ਬਾਰੇ ਸਾਡੀ ਸੋਚ ਵਿਚ ਪੂਰਨ ਬਦਲਾਅ ਦੀ ਲੋੜ ਹੈ ਤਨਖ਼ਾਹ ਦੀ ਬਰਾਬਰੀ ਬਰਾਬਰ ਲੋਕਾਂ ਵਿਚ ਹੁੰਦੀ ਹੈ ਅਰਥਾਤ ਬਰਾਬਰ ਮੁਹੱਈਆ ਅਤੇ ਬਰਾਬਰ ਰੂਪ ਨਾਲ ਸਹੀ ਲੋਕਾਂ ਸਮਾਜ ਨੂੰ ਔਰਤਾਂ ਦੇ ਮਾਰ ਵਿਚ ਪੁਰਸ਼ ਪ੍ਰਧਾਨ ਵਿਚਾਰਾਂ ਦੁਆਰਾ ਥੋਪੇ ਗਏ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਓਟ ਵਿਚ ਲਾਗੂ ਕੀਤੇ ਗਏ ਅੜਿੱਕਿਆਂ ਨੂੰ ਦੂਰ ਕਰਨਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਾਜ ਵਾਲੀ ਮਾਨਸਿਕਤਾ ਬਦਲਣ ਦੀ ਲੋੜ
ਪਰਮਜੀਤ ਕੌਰ ਸਿੱਧੂ
ਬਦਲਦੇ ਸਮੇਂ ਦੇ ਨਾਲ ਕਈ ਸਮਾਜਿਕ ਕੁਰੀਤੀਆਂ ਤਾਂ ਖਤਮ ਹੋ ਗਈਆਂ, ਪਰ ਦਹੇਜ਼ ਪ੍ਰਥਾ ਸਮਾਜ ਵਿੱਚ ਜਿਉਂ ਦੀ ਤਿਉਂ ਆਪਣੇ ਪੈਰ ਜਮਾਈ ਬੈਠੀ ਹੈ ਭਾਵੇਂ ਸਮਾਜ ਦੇ ਕਈ ਸੂਝਵਾਨਾਂ ਵੱਲੋਂ ਇਸ ਨੂੰ ਖਤਮ ਕਰਨ ਦੀ ਮੰਗ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਹੈ, ਪਰ ਇਹ ਪ੍ਰਥਾ ਸਿੱਧੇ-ਅਸਿੱਧੇ ਹਾਲੇ ਵੀ ਸਮਾਜ ਅੰਦਰ ਮੌਜੂਦ ਹੈ ਅਮੀਰਾਂ ਦੀ ਦੇਣ ਇਸ ਪ੍ਰਥਾ ਦਾ ਦੁੱਖ ਸਭ ਤੋਂ ਵੱਧ ਗਰੀਬਾਂ ਨੂੰ ਭੁਗਤਣਾ ਪੈਂਦਾ ਹੈ ਅਮੀਰ ਤਾਂ ਸ਼ੌਂਕ ਅਤੇ ਸਟੇਟਸ ਲਈ ਲੱਖਾਂ ਰੁਪਏ ਵਿਆਹ ‘ਤੇ ਲਾ ਦਿੰਦਾ ਹੈ, ਪਰ ਗਰੀਬ ਨੂੰ ਤਾਂ ਪੈਸਾ-ਪੈਸਾ ਜੋੜ ਕੇ ਹੱਥ ਤੰਗ ਕਰਕੇ ਵਿਆਹ ‘ਤੇ ਲਾਉਣੇ ਪੈਂਦੇ ਹਨ ਅਤੇ ਕਈਆਂ ਉੱਪਰ ਤਾਂ ਫਿਰ ਵੀ ਕਰਜ਼ਾ ਚੜ੍ਹ ਜਾਂਦਾ ਹੈ।
ਕੁੜੀ ਨੂੰ ਉਸ ਦੇ ਵਿਆਹ ਮੌਕੇ ਉਸ ਦੇ ਮਾਪਿਆਂ ਦੁਆਰਾ ਮਹਿੰਗੇ ਤੋਹਫੇ, ਗਹਿਣੇ ਅਤੇ ਧਨ ਦੇਣ ਦਾ ਰਿਵਾਜ਼ ਜਗੀਰਦਾਰੀ ਸਮਾਜ ਦੇ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ।  ਰਾਜੇ ਅਤੇ ਵੱਡੇ ਜਗੀਰਦਾਰ ਆਪਣੀਆਂ ਕੁੜੀਆਂ ਦੇ ਵਿਆਹ ‘ਤੇ ਇੱਕ-ਦੂਜੇ ਤੋਂ ਵਧ-ਚੜ੍ਹ ਕੇ ਦਹੇਜ਼ ਦਿੰਦੇ ਸਨ। ਇਸ ਪਿੱਛੇ ਉਨ੍ਹਾਂ ਦੇ ਸਮਾਜਿਕ ਰੁਤਬੇ ਤੇ ਸ਼ਾਨੋ-ਸ਼ੌਕਤ ਦਾ ਪ੍ਰਗਟਾਵਾ ਸੀ। ਨਾ ਸਿਰਫ ਅਮੀਰ ਘਰਾਣੇ, ਸਗੋਂ ਆਮ ਲੋਕਾਂ ਵਿੱਚ ਵੀ ਇਹ ਪ੍ਰਥਾ ਉਦੋਂ ਮਸ਼ਹੂਰ ਸੀ। ਇਸ ਲਈ ਪੁਰਾਣੇ ਸਮੇਂ ਇਹ ਪ੍ਰਥਾ ਲੋਕਾਂ ਦੇ ਜੀਵਨ ਨਾਲ ਸਬੰਧਿਤ ਰਹੀ ਹੈ, ਪਰ ਅੱਜ 21ਵੀਂ ਸਦੀ ਵਿੱਚ ਵੀ ਇਹ ਰੂੜੀਵਾਦੀ ਪ੍ਰਥਾ ਲੋਕਾਂ ਦੀ ਮਾਨਸਿਕਤਾ ਅੰਦਰ ਘਰ ਬਣਾਈ ਬੈਠੀ ਹੈ।
ਇਹ ਪ੍ਰਥਾ ਪਹਿਲੇ ਸਮੇਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਰੂਪ ਧਾਰਨ ਕਰ ਗਈ ਹੈ, ਕਿਉਂਕਿ ਸਰਮਾਏਦਾਰੀ ਸਮਾਜ ਵਿੱਚ ਹਰ ਚੀਜ਼ ਮੁਨਾਫੇ ਜਾਂ ਵੱਧ ਤੋਂ ਵੱਧ ਧਨ ਇਕੱਤਰ ਕਰਨ ਦੇ ਪੱਖ ਤੋਂ ਦੇਖੀ ਜਾਂਦੀ ਹੈ ਤਾਂ ਵਿਆਹ ਪ੍ਰਣਾਲੀ ਵੀ ਧਨ ਇਕੱਠਾ ਕਰਨ ਦਾ ਅੱਜ ਸਾਧਨ ਬਣ ਗਈ ਹੈ। ਸਮਾਜ ਦਾ ਹਰ ਤਬਕਾ ਗਰੀਬ, ਅਮੀਰ ਅਤੇ ਮੱਧ-ਵਰਗ ਵਿਆਹਾਂ ‘ਤੇ ਦਹੇਜ਼ ਦਾ ਲੈਣ-ਦੇਣ ਕਰਦਾ ਹੈ। ਦਾਜ-ਦਹੇਜ਼ ਉਨ੍ਹਾਂ ਨੂੰ ਸਮਾਜਿਕ ਕੁਰੀਤੀ ਦੇ ਰੂਪ ਵਿੱਚ ਨਜ਼ਰ ਨਹੀਂ ਆਉਂਦਾ, ਸਗੋਂ ਮਹੱਤਵਪੂਰਨ ਰਸਮ ਮੰਨਿਆ ਜਾਂਦਾ ਹੈ। ਦੂਜੇ ਪਾਸੇ ਕੁੜੀ ਦੇ ਜਨਮ ਤੋਂ ਹੀ ਪਰਿਵਾਰ ਨੂੰ ਉਸ ਦੇ ਵਿਆਹ ਦਾ ਫਿਕਰ ਖਾਣ ਲੱਗ ਜਾਂਦਾ ਹੈ।  ਖੌਰੇ, ਇਸੇ ਕਾਰਨ ਹੀ ਅੱਜ ਵੀ ਕਈ ਘਰਾਂ ਵਿੱਚ ਲੜਕੀ ਪੈਦਾ ਹੋਣ ‘ਤੇ ਸੋਗ ਦਾ ਮਾਹੌਲ ਜਿਹਾ ਬਣ ਜਾਂਦਾ ਹੈ। ਤਾਜ਼ਾ ਹਲਾਤਾਂ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਵਿਆਹ ਮੌਕੇ ਮਾਪਿਆਂ ਵੱਲੋਂ ਆਪਣੀ ਲੜਕੀ ਨੂੰ ਦਾਜ ਦੇਣ ਤੋਂ ਮਗਰੋਂ ਵੀ ਲੜਕੀ ਦੇ ਸਹੁਰਿਆਂ ਵੱਲੋਂ ਉਸ ਨੂੰ ਲਗਾਤਾਰ ਹੋਰ ਦਾਜ਼ ਲਿਆਉਣ ਲਈ ਦਬਾਅ ਪਾਇਆ ਜਾਂਦਾ ਹੈ।  ਦਾਜ ਲਿਆਉਣ ਲਈ ਜਾਂ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਾਂ ਫਿਰ ਸਰੀਰਕ ਤੇ ਮਾਨਸਿਕ ਹਿੰਸਾ ਕਾਰਨ ਕਈ ਵਿਆਹੁਤਾ ਖੁਦਕੁਸ਼ੀ ਕਰ ਲੈਂਦੀਆਂ ਹਨ ਅਤੇ ਕਈਆਂ ਨੂੰ ਸਹੁਰਿਆਂ ਵੱਲੋਂ ਮਾਰ ਦਿੱਤਾ ਜਾਂਦਾ ਹੈ।
ਸਾਡੇ ਭਾਰਤ ਵਿੱਚ ਕਈ ਜ਼ੁਲਮ ਅਜਿਹੇ ਹਨ, ਜਿਨ੍ਹਾਂ ਨੂੰ ਜ਼ੁਲਮ ਮੰਨਿਆ ਹੀ ਨਹੀਂ ਜਾਂਦਾ, ਸਗੋਂ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਆਮ ਜਿਹੀ ਗੱਲ ਸਮਝੀ ਜਾਂਦੀ ਹੈ, ਜਿਵੇਂ ਲੜਕੇ ਅਤੇ ਲੜਕੀ ਵਿੱਚ ਭੇਦ-ਭਾਵ, ਔਰਤਾਂ ‘ਤੇ ਪਾਬੰਦੀਆਂ ਆਦਿ। ਇਨ੍ਹਾਂ ਵਿੱਚੋਂ ਦਹੇਜ਼ ਵੀ ਅਜਿਹੀ ਪ੍ਰਥਾ ਹੈ, ਜਿਸ ਨੂੰ ਸਮਾਜ ਨੇ ਕੋਈ ਕੁਰੀਤੀ ਜਾਂ ਔਰਤ ਵਿਰੋਧੀ ਪ੍ਰਥਾ ਮੰਨਣਾ ਸਿੱਖਿਆ ਹੀ ਨਹੀਂ। ਵੇਖਿਆ ਜਾਵੇ ਤਾਂ ਬਚਪਨ ਤੋਂ ਨਿੱਕੀ ਬਾਲੜੀ ਨੂੰ ਪਾਲਣ-ਪੋਸਣ ਸਮੇਂ ਦਹੇਜ਼ ਬਾਰੇ ਗੱਲਾਂ ਘਰਾਂ ਵਿੱਚ ਆਮ ਵਿਸ਼ੇ ਹੁੰਦੇ ਹਨ।  ਕੁੜੀਆਂ ਅਤੇ ਮੁੰਡਿਆਂ ਦੀ ਮਾਨਸਿਕਤਾ ਅਜਿਹੀ ਬਣਾਈ ਜਾਂਦੀ ਹੈ ਕਿ ਉਨ੍ਹਾਂ ਨੂੰ ਦਾਜ ਦਾ ਲੈਣ-ਦੇਣ ਕੋਈ ਓਪਰੀ ਗੱਲ ਹੀ ਨਾ ਲੱਗੇ। ਹਰ ਲੜਕੀ ਦੇ ਪਰਿਵਾਰ (ਖਾਸ ਕਰ ਮੱਧ-ਵਰਗ ਅਤੇ ਹੇਠਲੇ-ਵਰਗ) ਨੂੰ ਅੰਦਰੋਂ-ਅੰਦਰੀ ਦਹੇਜ਼ ਦੇਣ ਦੀ ਚਿੰਤਾ ਵੀ ਸਤਾਉਂਦੀ ਹੈ। ਇਸੇ ਲਈ ਕੁੜੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਅਤੇ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਪੈਦਾ ਹੁੰਦੀਆਂ ਹਨ।  ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਦਹੇਜ਼ ਵਰਗੀਆਂ ਅਲਾਮਤਾਂ ਨੂੰ ਲੋਕਾਂ ਦੀ ਮਾਨਸਿਕਤਾ ਵਿੱਚੋਂ ਕੱਢਣਾ ਕੋਈ ਜਾਦੂ ਦੀ ਛੜੀ ਘੁਮਾਉਣ ਵਾਲਾ ਕੰਮ ਨਹੀਂ, ਲੋਕਾਂ ਦੀ ਸੋਚ ਬਦਲਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
40 ਲੱਖ ਸਾਲਾਨਾ ਕਾਰੋਬਾਰ ‘ਤੇ ਕੋਈ ਜੀਐੱਸਟੀ ਨਹੀਂ, ਕੰਪੋਜੀਸ਼ਨ ਸਕੀਮ ਹੱਦ 1.5 ਕਰੋੜ ਹੋਈ
ਨਵੀਂ ਦਿੱਲੀ| ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਤੋਂ ਛੋਟ ਦੀ ਹੱਦ ਨੂੰ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪÂੈ ਕਰਦਿਆਂ ਜੀਐੱਸਟੀ ਪ੍ਰੀਸ਼ਦ ਨੇ ਕੰਪੋਜੀਸ਼ਨ ਸਕੀਮ ਦੀ 1.5 ਕਰੋੜ ਰੁਪਏ ਦੀ ਹੱਦ ਨੂੰ 01 ਅਪਰੈਲ 2019 ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਜੀਐੱਸਟੀ ਪ੍ਰੀਸ਼ਦ ਦੇ ਮੁਖੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰੀਸ਼ਦ ਦੀ 32ਵੀਂ ਮੀਟਿੰਗ ਤੋਂ ਬਾਅਦ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਪਹਾੜੀ ਤੇ ਛੋਟੇ ਸੂਬਿਆਂ ਲਈ ਜੀਐੱਸਟੀ ਛੋਟ ਦੀ ਹੱਦ ਨੂੰ ਵੀ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਤੇ ਹੋਰ ਸੂਬਿਆਂ ‘ਚ 20 ਲੱਖ ਰੁਪਏ ਤੋਂ 40 ਲੱਢ ਰੁਪਏ ਕਰ ਦਿੱਤਾ ਗਿਆ ਹੈ
ਹਾਲਾਂਕਿ ਪਹਾੜੀ ਤੇ ਛੋਟੇ ਸੂਬਿਆਂ ਨੂੰ ਇਸ ਹੱਦ ਨੂੰ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ
ਉਨ੍ਹਾਂ ਕਿਹਾ ਕਿ ਕੰਪੋਜੀਸ਼ਨ ਸਕੀਮ ਦੀ ਹੱਦ ਹਾਲੇ ਇੱਕ ਕਰੋੜ ਰੁਪਏ ਹੈ, ਜਿਸ 01 ਅਪਰੈਲ 2019 ਤੋਂ 1.5 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਇਸ ਸਕੀਮ ‘ਚ ਇੱਕ ਫੀਸਦੀ ਜੀਐੱਸਟੀ ਲੱਗੇਗਾ ਜੋ ਕਰਦਾਤਾਵਾਂ ਨੂੰ ਤਿਮਾਹੀ ਚੁਕਾਉਣਾ ਪਵੇਗਾ ਜਦੋਂਕਿ ਰਿਟਰਨ ਸਾਲਾਨਾ ਭਰਨੀ ਪਵੇਗੀ ਉਨ੍ਹਾਂ ਕਿਹਾ ਕਿ ਛੇਟੇ ਸੇਵਾ ਪ੍ਰਦਾਤਾਵਾਂ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਲਈ ਵੀ ਕੰਪੋਜੀਸ਼ਨ ਸਕੀਮ ਲਿਆਂਦੀ ਗਈ ਹੈ ਹੁਣ ਵਸਤੂ ਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ 50 ਲੱਖ ਰੁਪਏ ਤੱਕ ਦੇ ਕਾਰੋਬਾਰੀ ਇਸ ਸਕੀਮ ਨੂੰ ਅਪਣਾ ਸਕਦੇ ਹਨ ਇਸ ‘ਤੇ ਛੇ ਫੀਸਦੀ ਜੀਐੱਸਟੀ ਚੁਕਾਉਣਾ ਪਵੇਗਾ ਤੇ ਉਨ੍ਹਾਂ ਵੀ ਰਿਟਰਨ ਸਾਲਾਨਾ ਭਰਨੀ ਪਵੇਗੀ ਜੇਤਲੀ ਨੇ ਕਿਹਾ ਕਿ ਪੁਡੂਚੇਰੀ ਨੇ ਜੀਐੱਸਅੀ ਛੋਟ ਦੀ ਹੱਦ 10 ਲੱਖ ਰੁਪਏ ਤੱਕ ਜਿਉਂ ਦੀ ਤਿਉਂ ਬਣਾਈ ਰੱਖਣ ਦੀ ਮੰਗ ਕੀਤੀ ਸੀ ਇਸ ਲਈ ਛੋਟੇ ਤੇ ਪਹਾੜੀ ਸੁਬਿਆਂ ਨੂੰ ਇਸ ਹੱਦ ਨੂੰ ਘਟਾਉਣ-ਵਧਾਵੁਣ ਦਾ ਅਧਿਕਾਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਭਾਰਤ-ਆਸਟਰੇਲੀਆ ਟੇਸਟ ਮੈਚ ਅੱਜ ਤੋਂ; ਇਤਿਹਾਸ ਬਦਲਣ ਦਾ ਮੌਕਾ ਭਾਰਤ ਕੋਲ
ਭਾਰਤ-ਆਸਟਰੇਲੀਆ 4 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ
ਆਸਟਰੇਲੀਆ ‘ਚ 70 ਸਾਲ ਦੇ ਇਤਿਹਾਸ ‘ਚ ਟੈਸਟ ਲੜੀ ਨਹੀਂ ਜਿੱਤ ਸਕਿਆ ਹੈ ਭਾਰਤ
ਤੇਜ਼ ਗੇਂਦਬਾਜ਼ਾਂ ਦੇ ਮਾਫ਼ਿਕ ਰਹਿ ਸਕਦੀ ਹੈ ਪਿੱਚ
ਏਜੰਸੀ,
ਐਡੀਲੇਡ, 5 ਦਸੰਬਰ
ਵਿਰਾਟ ਕੋਹਲੀ ਦੀ ਅਗਵਾਈ ‘ਚ ਦੁਨੀਆਂ ਦੀ ਨੰਬਰ ਇੱਕ ਟੈਸਟ ਟੀਮ ਭਾਰਤ ਆਸਟਰੇਲੀਆਈ ਜਮੀਨ ‘ਤੇ ਆਪਣੀ ਪਹਿਲੀ ਟੈਸਟ?ਲੜੀ ਜਿੱਤਣ ਦਾ ਇਤਿਹਾਸ ਰਚਣ ਦੀ ਕੋਸ਼ਿਸ਼ ਲਈ ਐਡੀਲੇਡ ‘ਚ ਪਹਿਲੀ ਪ੍ਰੀਖਿਆ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਭਾਰਤ ਪਿਛਲੇ 70 ਸਾਲ ‘ਚ ਆਸਟਰੇਲੀਆ?’ਚ ਟੈਸਟ ਲੜੀ ਨਹੀਂ ਜਿੱਤਿਆ ਹੈ ਪਰ ਇਸ ਵਾਰ ਉਸਦੇ ਕਪਤਾਨ?ਸਟੀਵਨ ਸਮਿੱਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੇ ਪਾਬੰਦੀ ਕਾਰਨ ਟੀਮ ਤੋਂ?ਬਾਹਰ ਹੋਣ ਕਾਰਨ?ਭਾਰਤੀ ਟੀਮ ਕੋਲ ਲੜੀ ਜਿੱਤ ਕੇ ਇਤਾਸ ਨੂੰ ਬਦਲਣ ਦਾ ਸੁਨਹਿਰੀ ਮੌਕਾ ਮੰਨਿਆ ਜਾ ਰਿਹਾ ਹੈ
ਹਾਲਾਂਕਿ ਆਸਟਰੇਲੀਆ ਦੀਆਂ ਉਛਾਲ ਭਰੀਆਂ ਪਿੱਚਾਂ ਭਾਰਤ ਲਈ ਹਮੇਸ਼ਾਂ ਹੀ ਅਬੂਝ ਰਹੀਆਂ ਹਨ ਅਤੇ ਇਸ ਵਾਰ ਵੀ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀਪੂਰਨ ਰਹਿ ਸਕਦੀਆਂ ਹਨ ਕਿਉਂਕਿ ਇਸ ਵਾਰ ਵੀ  ਤੇਜ਼ ਗੇਂਦਬਾਜ਼ਾਂ ਨੂੰ ਇੱਥੇ ਸਫ਼ਲਤਾ ਮਿਲ ਸਕਦੀ ਹੈ ਅਤੇ ਇਹੀ ਕਾਰਨ ਹੈ ਕਿ ਆਸਟਰੇਲੀਆ ਨੇ ਚਾਰ ਤੇਜ਼ ਗੇਂਦਬਾਜ਼ਾਂ ਮਿਸ਼ੇਲ ਸਟਾਰਕ, ਪੈਟ ਕਮਿੰਸ, ਜੋਸ਼ ਹੇਜ਼ਲਵੁਡ ਅਤੇ ਨਾਥਨ ਲਿਓਨ ਨੂੰ ਸ਼ਾਮਲ ਕੀਤਾ ਹੈ ਜਦੋਂਕਿ ਭਾਰਤ ਵੱਲੋਂ ਗੇਂਦਬਾਜ਼ੀ ਹਮਲੇ ਦੀ ਕਮਾਨ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਆਰ.ਅਸ਼ਵਿਨ ਸੰਭਾਲਣਗੇ
ਇਹਨਾਂ ਕਮਜੋਰੀਆਂ ਦਾ ਕਰਨਾ ਹੋਵੇਗਾ ਹੱਲ
ਭਾਰਤ ਸਾਹਮਣੇ ਇਸ ਲੜੀ ਦੌਰਾਨ ਦੋ ਮਸਲੇ ਹਨ ਸਭ ਤੋਂ ਪਹਿਲਾ ਤਾਂ ਬੱਲੇਬਾਜ਼ੀ ‘ਚ ਕਪਤਾਨ ਕੋਹਲੀ ‘ਤੇ ਨਿਰਭਰਤਾ ਘੱਟ ਕਰਨੀ ਹੋਵੇਗੀ  ਕੋਹਲੀ ਤੋਂ ਇਲਾਵਾ ਪਿਛਲੀਆਂ ਲੜੀਆਂ ‘ਚ ਚੇਤੇਸ਼ਵਰ ਪੁਜਾਰਾ , ਮੁਰਲੀ ਵਿਜੇ ਅਤੇ ਕੇਐਲ ਰਾਹੁਲ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਹਾਲਾਂਕਿ ਭਾਰਤ ਨੇ ਪਿਛਲੇ ਅੱਠ ਟੈਸਟ ‘ਚ ਚਾਰ ਵੱਖ-ਵੱਖ ਸਲਾਮੀ ਜੋੜੀਆਂ ਵੀ ਉਤਾਰੀਆਂ ਹਨ
ਪ੍ਰਿਥਵੀ ਸ਼ਾ ਦੀ ਸੱਟ ਕਾਰਨ ਹੁਣ ਇੱਕ ਵਾਰ ਫਿਰ ਰਾਹੁਲ ਅਤੇ ਵਿਜੇ ਪਾਰੀ ਦੀ ਸ਼ੁਰੂਆਤ ਕਰਨਗੇ ਭਾਰਤ ਸੱਤ ਤਜ਼ਰਬੇਕਾਰ ਖਿਡਾਰੀਆਂ ਨਾਲ ਖੇਡੇਗਾ ਜੋ ਆਸਟਰੇਲੀਆ ‘ਚ ਪਹਿਲਾਂ ਵੀ ਟੈਸਟ?ਮੈਚ ਖੇਡੇ ਹਨ ਜਦੋਂਕਿ ਆਸਟਰੇਲੀਆ ‘ਚ ਸਿਰਫ਼ ਨਾਥਨ ਲਿਓਨ 2014-15 ਲੜੀ ‘ਚ ਭਾਰਤ ਵਿਰੁੱਧ ਖੇਡੇ ਸਨ ਕਾਗਜ਼ਾਂ ‘ਚ ਭਾਵੇਂ ਹੀ ਟੈਸਟ ਰੈਂਕਿੰਗ ‘ਚ ਨੰਬਰ ਇੱਕ ਟੀਮ ਭਾਰਤ ਮਜ਼ਬੂਤ ਲੱਗ ਰਹੀ ਹੈ ਪਰ ਇਸ ਦੇ ਬਾਵਜ਼ੂਦ ਪੰਜਵੀਂ ਰੈਂਕ ਆਸਟਰੇਲੀਆ ਆਪਣੇ ਮੈਦਾਨ ‘ਤੇ ਜਿੱਤ ਦੀ ਹੱਕਦਾਰ ਹੈ ਅਤੇ ਉਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਭਾਰਤ ਨੇ ਇਸ ਸਾਲ ਤਿੰਨ ਵਿਦੇਸ਼ੀ ਲੜੀਆਂ ਹਾਰੀਆਂ ਹਨ
ਅਜਿਹਾ ਹੈ ਭਾਰਤ ਦਾ ਆਸਟਰੇਲੀਆ ‘ਚ ਪ੍ਰਦਰਸ਼ਨ
ਇਸ ਵਾਰ ਭਾਰਤ ਦਾ ਇਸ ਲੜੀ ‘ਚ ਮੁੱਖ ਟੀਚਾ 70 ਸਾਲਾਂ ‘ਚ ਪਹਿਲੀ ਵਾਰ ਆਸਟਰੇਲੀਆ ‘ਚ ਲੜੀ ਜਿੱਤਣ ਦਾ ਹੋਵੇਗਾ ਆਸਟਰੇਲੀਆਈ ਧਰਤੀ ‘ਤੇ ਭਾਰਤ ਨੇ ਹੁਣ ਤੱਕ 44 ਟੈਸਟ ਖੇਡ ਕੇ ਸਿਰਫ਼ ਪੰਜ ਜਿੱਤੇ ਹਨ ਪਿਛਲੇ 70 ਸਾਲ ‘ਚ 11 ਦੌਰਿਆਂ ‘ਤੇ ਭਾਰਤ ਨੇ 9 ਲੜੀਆਂ?ਹਾਰੀਆਂ ਅਤੇ ਦੋ ਲੜੀਆਂ ਡਰਾਅ ਕਰਵਾਈਆਂ ਪਹਿਲਾਂ ਸੁਨੀਲ ਗਾਵਸਕਰ ਦੀ ਕਪਤਾਨੀ ‘ਚ 1980-81,1984-85 ਅਤੇ ਫਿਰ ਸੌਰਵ ਗਾਂਗੁਲੀ ਦੇ ਕਪਤਾਨ ਰਹਿੰਦੇ 2003-04 ‘ਚ ਲੜੀ ਡਰਾਅ ਰੱਖਣ ਦਾ ਰਿਕਾਰਡ ਹੈ
ਐਡੀਲੇਡ ਓਵਲ ਮੈਦਾਨ ‘ਤੇ ਭਾਰਤ ਦਾ ਪ੍ਰਦਰਸ਼ਨ
ਐਡੀਲੇਡ ਦੇ ਮੈਦਾਨ ‘ਤੇ ਭਾਰਤ ਨੇ 1948 ‘ਚ ਪਹਿਲਾ ਟੈਸਟ ਮੈਚ ਖੇਡਿਆ ਸੀ ਅਤੇ ਹੁਣ ਤੱਕ ਟੀਮ ਇੰਡੀਆ ਇੱਥੇ 11 ਟੈਸਟ ਮੈਚ ਖੇਡ ਚੁੱਕੀ ਹੈ ਜਿਸ ਵਿੱਚ ਭਾਰਤ ਨੂੰ 7 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਭਾਰਤ ਨੇ ਦਸੰਬਰ 2003 ‘ਚ ਸੌਰਵ ਗਾਂਗੁਲੀ ਦੀ ਕਪਤਾਨੀ ‘ਚ ਇੱਥੇ 4 ਵਿਕਟਾਂ ਨਾਲ ਆਪਣਾ ਇੱਕੋ ਇੱਕ ਟੈਸਟ ਮੈਚ ਜਿੱਤਿਆ ਸੀ ਜਿਸ ਵਿੱਚ ਰਾਹੁਲ ਦ੍ਰਵਿੜ ਦੀਆਂ 233 ਅਤੇ ਨਾਬਾਦ 72 ਦੌੜਾਂ ਦਾ ਮੁੱਖ ਯੋਗਦਾਨ ਰਿਹਾ ਸੀ ਉਸ ਤੋਂ ਬਾਅਦ ਭਾਰਤ ਇੱਥੇ 3 ਟੈਸਟ ਮੈਚ ਖੇਡ ਚੁੱਕਾ ਹੈ ਜਿੰਨ੍ਹਾਂ ਵਿੱਚੋਂ 2 ‘ਚ ਮਾਤ ਅਤੇ ਇੱਕ ਡਰਾਅ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੁਲਾਈ 2019 ਤੋਂ ਬਦਲ ਜਾਵੇਗਾ ਤੁਹਾਡਾ ਡੀਐੱਲ ਅਤੇ ਆਰਸੀ
ਰੰਗ, ਲੁੱਕ, ਡਿਜ਼ਾਈਨ ਅਤੇ ਸਕਿਊਰਟੀ ਫੀਚਰ ਹੋਣਗੇ ਇਕੋ ਜਿਹੇ
ਡਰਾਇਵਰ ਨੇ ਅੰਗਦਾਨ ਕੀਤਾ ਹੈ ਤਾਂ ਡੀਐੱਲ ‘ਚ ਇਸਦੀ ਵੀ ਜਾਣਕਾਰੀ ਹੋਵੇਗੀ
ਏਜੰਸੀ , ਨਵੀਂ ਦਿੱਲੀ
ਅਗਲੇ ਜੁਲਾਈ ਤੋਂ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਾਂਤਾਂ ਤੋਂ ਜਾਰੀ ਹੋਣ ਵਾਲੇ ਨਵੇਂ ਡਰਾਈਵਿੰਗ ਲਾਈਸੰਸ ਅਤੇ ਵਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਇੱਕੋ ਜਿਹੇ ਹੀ ਹੋਣਗੇ ਇਨ੍ਹਾਂ ਦੇ ਰੰਗ, ਲੁੱਕ, ਡਿਜ਼ਾਈਨ ਅਤੇ ਸਕਿਊਰਟੀ ਫੀਚਰ ਸਭ ਇੱਕੋ ਜਿਹੇ ਹੋਣਗੇ ਖਬਰਾਂ ਅਨੁਸਾਰ ਇਨ ਸਮਾਰਟ ਡੀਐਲ ਅਤੇ ਆਰਸੀ ‘ਚ ਮਾਈਕ੍ਰੋ ਚਿਪ ਅਤੇ ਕਿਊਆਰ ਕੋਡ ਹੋਣਗੇ
ਇਨ੍ਹਾਂ ਕਾਰਡਾਂ ‘ਚ ਮੈਟਰੋ ਤੇ ਏਟੀਐਮ ਕਾਰਡ ਵਾਂਗ ਨਿਗਰਫੀਲਡ ਕਮਿਊਨੀਕੇਸ਼ਨ (ਐਨਐਫਸੀ) ਵੀ ਹੋਵੇਗਾ, ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਕਾਰਡ ‘ਚ ਮੌਜੂਦ ਸੂਚਨਾ ਤੁਰੰਤ ਮਿਲ ਜਾਵੇਗੀ ਜੇਕਰ ਡਰਾਈਵਰ ਨੇ ਅੰਗਦਾਨ ਕੀਤਾ ਹੈ ਤਾਂ ਨਵੇਂ ਡੀਐਲ ‘ਚ ਇਸਦੀ ਵੀ ਜਾਣਕਾਰੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਡਰਾਈਵਰ, ਦਿਵਿਆਂਗ ਵਿਅਕਤੀਆਂ ਲਈ ਖਾਸ ਤੌਰ ‘ਤੇ ਡਿਜਾਇਨ ਕੀਤੀ ਗਈ ਗੱਡੀ ਚਲਾ ਰਿਹਾ ਹੈ ਤਾਂ ਇਹ ਸੂਚਨਾ ਵੀ ਡੀਐਲ ‘ਚ ਦਰਜ ਹੋਵੇਗੀ
15-20 ਰੁਪਏ ਦਾ ਖਰਚ ਵਧੇਗਾ
ਪ੍ਰਦੂਸ਼ਣ ਕੰਟਰੋਲ ‘ਚ ਸਹੂਲਤ ਲਈ ਗੱਡੀ ਦੇ ਏਮਿਸ਼ਨ ਦੀ ਸਾਰੀ ਜਾਣਕਾਰੀ ਵੀ ਆਰਸੀ ‘ਚ ਮੌਜ਼ੂਦ ਹੋਵੇਗੀ ਸੜਕ ਅਤੇ ਆਵਾਜਾਈ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਹਾਲੇ ਜੇਕਰ ਕੋਈ ਸਖਸ਼ ਪ੍ਰਦੂਸ਼ਣ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਗੱਡੀ ਦੇ ਮਾਲਕ ਤੋਂ ਇਸ ਸਬੰਧੀ ਸਾਰੀ ਜਾਣਕਾਰੀ ਲੈਣੀ ਪੈਂਦੀ ਹੈ ਜ਼ਿਕਰਯੋਗ ਹੈ ਕਿ ਦੇਸ਼ ‘ਚ ਰੋਜ਼ਾਨਾ ਲਗਭਗ 32000 ਡੀਐਲ ਜਾਂ ਤਾਂ ਇਸ਼ੂ ਹੁੰਦੇ ਹਨ ਜਾਂ ਰਿਨਿਊ ਕੀਤੇ ਜਾਂਦੇ ਹਨ ਇਸ ਤਰ੍ਹਾਂ ਰੋਜ਼ਾਨਾ ਲਗਭਗ 43000 ਗੱਡੀਆਂ ਰਜਿਸਟਰਡ ਜਾਂ ਰੀਰਜਿਸਟਰ ਹੁੰਦੀਆਂ ਹਨ ਇਸ ਨਵੇਂ ਡੀਐਲ ਜਾਂ ਆਰਸੀ ‘ਚ 15-20 ਰੁਪਏ ਤੋਂ ਜ਼ਿਆਦਾ ਦਾ ਖਰਚ ਨਹੀਂ ਹੋਵੇਗਾ
ਡਰਾਇਵਰ ਤੇ ਗੱਡੀ ਦੀ ਸਾਰੀ ਡੀਟੇਲ ਹੋਵੇਗੀ ਮੁਹੱਈਆ
ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਇਸ ਬਦਲਾਅ ਨਾਲ ਟ੍ਰੈਫਿਕ ਦਾ ਜਿੰਮਾ ਸੰਭਾਲਣ ਦੇ ਜਿੰਮੇਵਾਰਾਂ ਨੂੰ ਵੀ ਸਹੂਲੀਅਤ ਹੋਵੇਗੀ ਉਨ੍ਹਾ ਨੂੰ ਇਸ ਨਾਲ ਗੱਡੀ ਅਤੇ ਡਰਾਇਵਰ ਦੀ ਸਾਰੀ ਡਿਟੇਲ ਮਿਲ ਜਾਵੇਗੀ ਕਾਰਡ ‘ਚ ਮੌਜ਼ੂਦ ਐਨਐਫਸੀ ਫੀਚਰ ਨਾਲ ਇਸਦੀਆਂ ਸਾਰੀਆਂ ਜਾਣਕਾਰੀਆਂ ਨੂੰ ਤੁਰੰਤ ਵੇਖਿਆ ਜਾ ਸਕੇਗਾ ਇਸ ‘ਚ ਗੱਡੀਆਂ ਅਤੇ ਡਰਾਇਵਰ ਦੇ ਸੈਂਟਰਲ ਡੇਟਾ ਬੇਸ ‘ਚ ਪਹਿਲਾਂ ਤੋਂ ਦਰਜ ਜਾਣਕਾਰੀਆਂ ਵੀ ਸ਼ਾਮਲ ਹੋਣਗੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਨਾਥ ਸਿੰਘ ਨੂੰ ਪੱਤਰ | Amarinder Singh
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਰੁਤਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਿਆਂਦੇ ਜਾਣ ਨੂੰ ਇੱਕਵੱਢਿਓਂ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ (Amarinder Singh) ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਪਸੀ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਰਾਹੀਂ ਯੂਨੀਵਰਸਿਟੀ ਲਈ ਗ੍ਰਾਂਟ ਇਨ ਏਡ ਵਿੱਚ ਵਾਧਾ ਕਰਨ ਲਈ ਤਿਆਰ ਹੈ। ਰਾਜਨਾਥ ਸਿੰਘ ਨੂੰ ਲਿਖੇ ਇੱਕ ਅਰਧ ਸਰਕਾਰੀ ਪੱਤਰ ਵਿਚ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੀ ਕਾਰਵਾਈ ਦਾ ਹਰਿਆਣਾ ਸਰਕਾਰ ਫਾਇਦਾ ਨਹੀਂ ਉਠਾ ਸਕਦੀ। ਉਨ੍ਹਾਂ ਲਿਖਿਆ ਹੈ ਕਿ ਵਿੱਤੀ ਸਰੋਤਾਂ ਦੀ ਅਸਥਾਈ ਸਮੱਸਿਆ ਅਤੇ ਸੰਵਿਧਾਨਿਕ ਦਾਅਵੇਦਾਰਾਂ ਦਾ ਮਤਾ ਹਰਿਆਣਾ ਸਰਕਾਰ ਨੂੰ ਪਹਿਲਾਂ ਵਾਲੀ ਸਥਿਤੀ ਵਾਸਤੇ ਪਰਤਣ ਦੀ ਇਜ਼ਾਜਤ ਨਹੀਂ ਦਿੰਦਾ। (Amarinder Singh)
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਆਪਣੇ ਹਿੱਸੇ ਦੀ ਬਹਾਲੀ ਬਾਰੇ ਹਰਿਆਣਾ ਸਰਕਾਰ ਦਾ ਪ੍ਰਸਤਾਵ ਇਤਿਹਾਸਕ, ਤਰਕਪੂਰਨ, ਵਿਵੇਕਸ਼ੀਲ ਅਤੇ ਸਭਿਆਚਾਰਕ ਤੌਰ ‘ਤੇ ਦਰੁਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਆਪਣੀ ਇੱਛਾ ਅਨੁਸਾਰ ਇਤਿਹਾਸ ਨੂੰ ਮੋੜਾ ਦੇ ਕੇ ਇਸ ‘ਤੇ ਆਪਣਾ ਝੂਠਾ ਹੱਕ ਨਹੀਂ ਜਤਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ, 1966 ਦੀ ਧਾਰਾ 72 ਦੀ ਉਪ ਧਾਰਾ(4) ਦੇ ਅਨੁਸਾਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਯੂ.ਟੀ. ਪ੍ਰਸ਼ਾਸਨ ਦੀ ਕਰਮਵਾਰ 20:20:20:40 ਦੇ ਅਨੁਸਾਰ ਹਿੱਸੇਦਾਰੀ ਸੀ ਅਤੇ ਇਸ ਅਨੁਸਾਰ ਇਨ੍ਹਾਂ ਵੱਲੋਂ ਰੱਖ-ਰਖਾਓ ਸਬੰਧੀ ਗ੍ਰਾਂਟ ਦੀ ਕਮੀ ਦਾ ਭੁਗਤਾਨ ਕੀਤਾ ਜਾਂਦਾ ਸੀ।
ਪੰਜਾਬ ਸਰਕਾਰ ਦੁਵੱਲੀ ਗੱਲਬਾਤ ਰਾਹੀਂ ਯੂਨੀਵਰਸਿਟੀ ਦੀ ਗ੍ਰਾਂਟ ਵਧਾਉਣ ਲਈ ਤਿਆਰ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ ਇਸ ਭਾਈਵਾਲੀ ਵਾਲੇ ਪ੍ਰਬੰਧ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ ਸੀ। ਹਰਿਆਣਾ ਸਰਕਾਰ ਨੇ ਆਪਣੇ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਨਾਲ ਐਫੀਲਿਏਸ਼ਨ ਵਾਪਸ ਲੈ ਲਈ ਸੀ ਅਤੇ ਇਨ੍ਹਾਂ ਕਾਲਜਾਂ ਨੂੰ ਹਰਿਆਣਾ ਰਾਜ ਵਿੱਚ ਹੋਰਨਾਂ ਯੂਨੀਵਰਸਿਟੀਆਂ ‘ਚ ਤਬਦੀਲ ਕਰ ਦਿੱਤਾ ਸੀ। ਹਰਿਆਣਾ ਸਰਕਾਰ ਦਾ ਇਹ ਫੈਸਲਾ ਇੱਕਪਾਸੜ ਅਤੇ ਬਿਨਾਸ਼ਰਤ ਸੀ। ਇਸ ਕਰਕੇ 1976 ਤੋਂ ਪੰਜਾਬ ਅਤੇ ਚੰਡੀਗੜ੍ਹ ਯੂ.ਟੀ. ਪ੍ਰਸ਼ਾਸਨ ਕਰਮਵਾਰ 40:60 ਦੇ ਅਨੁਸਾਰ ਯੂਨੀਵਰਸਿਟੀ ਨੂੰ ਰਖ-ਰਖਾਓ ਸਬੰਧੀ ਗਰਾਂਟ ਦੀ ਕਮੀ ਦਾ ਭੁਗਤਾਨ ਕਰਦੇ ਆ ਰਹੇ ਹਨ। ਭਾਰਤ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ ਮਿਤੀ: 27 ਅਕਤੂਬਰ 1997 ਅਨੁਸਾਰ ਪੰਜਾਬ ਯੂਨੀਵਰਸਿਟੀ ਦੀਆਂ ਵੱਖ-ਵੱਖ ਗਵਰਨਿੰਗ ਬਾਡੀਆਂ ਵਿੱਚ ਹਰਿਆਣਾ ਦੀ ਨੁਮਾਇੰਦਗੀ ਨੂੰ ਖ਼ਤਮ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਆਪਣੀ ਸ਼ੁਰੂਆਤ ਤੋਂ ਹੀ ਲਗਾਤਾਰ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਪੰਜਾਬ ਰਾਜ ਵਿੱਚ ਕਾਰਜ ਕੀਤਾ ਹੈ। ਇਸ ਨੂੰ ਉਸ ਸਮੇਂ ਦੀ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਪਹਿਲਾਂ ਹੁਸ਼ਿਆਰਪੁਰ ਅਤੇ ਬਾਅਦ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਤਬਦੀਲ ਕੀਤਾ ਗਿਆ। ਇਸ ਦੇ ਨਾਲ ਪੰਜਾਬ ਦੇ 175 ਕਾਲਜ ਸਬੰਧਤ ਹਨ, ਜੋ ਫਾਜ਼ਿਲਕਾ ਫਿਰੋਜ਼ਪੁਰ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਐਸ.ਬੀ.ਐਸ. ਨਗਰ ਵਿੱਚ ਹਨ। ਇਨ੍ਹਾਂ ਕਾਲਜਾਂ ਦੇ ਇਹ ਸਾਰੇ ਇਲਾਕੇ ਪੰਜਾਬ ਵਿੱਚ ਪੈਂਦੇ ਹਨ ਅਤੇ ਪੰਜਾਬ ਯੂਨੀਵਰਸਿਟੀ ਦਾ ਖੇਤਰ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੀ ਪੈਂਦਾ ਹੈ।
ਖਹਿਰਾ ਵੱਲੋਂ ਬਗਾਵਤ, ਫੈਸਲਾ ਬਦਲਣ ਦੀ ਚਿਤਾਵਨੀ
ਹਰਪਾਲ ਸਿੰਘ ਚੀਮਾ ਨੂੰ ਆਪਣਾ ਲੀਡਰ ਮੰਨਣ ਤੋਂ ਕੀਤਾ ਸਾਫ਼ ਇਨਕਾਰ
ਅਰਵਿੰਦ ਕੇਜਰੀਵਾਲ ਨੂੰ ਲਿਖੀ ਚਿੱਠੀ
ਕੇਜਰੀਵਾਲ ਖ਼ਿਲਾਫ਼ ਸੱਦੀ ਮੀਟਿੰਗ, 2 ਅਗਸਤ ਨੂੰ ਬਠਿੰਡਾ ਵਿਖੇ ਕੀਤਾ ਜਾਏਗਾ ਵੱਡਾ ਐਲਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਿਧਾਇਕ (Sukhpal Khaira) ਸੁਖਪਾਲ ਖਹਿਰਾ ਨੇ ਆਪਣੀ ਹੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਬਗਾਵਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਬੀਤੀ ਸ਼ਾਮ ਲਏ ਗਏ ਫੈਸਲੇ ਨੂੰ ਬਦਲਣ ਦੀ ਚਿਤਾਵਨੀ ਦੇ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਉਂਦੇ ਹੋਏ ਹਰਪਾਲ ਸਿੰਘ ਚੀਮਾ ਨੂੰ ਲੀਡਰ ਬਣਾਇਆ ਗਿਆ ਸੀ।   ਇਸ ਨਾਲ ਹੀ ਸੁਖਪਾਲ ਖਹਿਰਾ ਨੇ ਬਠਿੰਡਾ ਵਿਖੇ ਆਮ ਆਦਮੀ ਪਾਰਟ ਪੰਜਾਬ ਦੇ ਲੀਡਰਾਂ ਅਤੇ ਵਰਕਰਾਂ ਦੀ ਵੱਡੀ ਮੀਟਿੰਗ 2 ਅਗਸਤ ਨੂੰ ਬਠਿੰਡਾ ਵਿਖੇ ਸੱਦ ਲਈ ਹੈ, ਜਿੱਥੇ ਪਾਰਟੀ ਸਬੰਧੀ ਆਖ਼ਰੀ ਫੈਸਲਾ ਲਿਆ ਜਾਵੇਗਾ।
ਸੁਖਪਾਲ (Sukhpal Khaira) ਖਹਿਰਾ ਨੂੰ ਇਸ ਮਾਮਲੇ ਵਿੱਚ 8 ਵਿਧਾਇਕਾਂ ਦਾ ਵੀ ਸਾਥ ਮਿਲ ਗਿਆ ਹੈ, ਜਿਹੜੇ ਕਿ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਹੀ ਖੜ੍ਹੇ ਹੋ ਗਏ ਹਨ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨ ਲਈ ਆਏ  ਸੁਖਪਾਲ ਖਹਿਰਾ ਨੇ ਸਟੇਜ ‘ਤੇ ਬੈਠੇ ਕੰਵਰ ਸੰਧੂ, ਨਾਜ਼ਰ ਸਿੰਘ, ਜਗਦੇਵ ਸਿੰਘ, ਪਿਰਮਲ ਸਿੰਘ, ਜਗਤਾਰ ਸਿੰਘ, ਰੂਪਿੰਦਰ ਕੌਰ ਰੂਬੀ, ਬਲਦੇਵ ਸਿੰਘ ਅਤੇ ਜੈ ਕ੍ਰਿਸ਼ਨ ਰੋੜੀ ਨੇ ਇੱਕ ਜੁੱਟ ਹੁੰਦੇ ਹੋਏ ਆਪਣੀ ਬਗਾਵਤ ਦਾ ਐਲਾਨ ਕਰ ਦਿੱਤਾ ਹੈ।  ਇਨ੍ਹਾਂ ਸਾਰੇ ਵਿਧਾਇਕਾਂ ਨੇ ਇੱਕ ਚਿੱਠੀ ਲਿਖਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਇਸ ਫੈਸਲੇ ਨੂੰ ਮੁੜ ਤੋਂ ਵਿਚਾਰਨ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਇਸ ਦਿਨ ਤੱਕ ਰਹਿਣਗੀਆਂ ਛੁੱਟੀਆਂ
ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਹੈ, ਜਿਸ ਬਾਰੇ ਉਨਾਂ ਨੂੰ ਭਿਣਕ ਕੁਝ ਦਿਨ ਪਹਿਲਾਂ ਹੀ ਲੱਗ ਗਈ ਸੀ ਪਰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਉਨ੍ਹਾਂ ਨੂੰ ਸੱਦ ਕੇ ਇੱਕ ਵਾਰ ਇਹ ਵੀ ਨਹੀਂ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਆਖ਼ਰਕਾਰ ਦੋਸ਼ ਕੀ ਸੀ। ਉਨਾਂ ਕਿਹਾ ਕਿ ਉਨਾਂ ਨੇ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਅਤੇ ਵਿਰੋਧੀ ਪਾਰਟੀਆਂ ਖ਼ਿਲਾਫ਼ ਡਟ ਕੇ ਡਿਊਟੀ ਦਿੱਤੀ ਪਰ ਫਿਰ ਵੀ ਉਨਾਂ ਦਾ ਮੁੱਲ ਨਹੀਂ ਪਾਇਆ ਗਿਆ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੀ ਕੁਝ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਦਲ ਨਾਲ ਮਿਲ ਕੇ ਇਹ ਸਾਜਿਸ ਰਚੀ ਹੈ, ਜਿਸ ਦਾ ਉਹ ਸ਼ਿਕਾਰ ਹੋਏ ਹਨ।
ਉਹ ਹੁਣ ਅਗਲਾ ਫੈਸਲਾ ਬਠਿੰਡਾ ਵਿਖੇ ਹੋਣ ਵਾਲੀ ਵੱਡੀ ਮੀਟਿੰਗ ਤੋਂ ਬਾਅਦ ਹੀ ਲੈਣਗੇ, ਜਿਥੇ ਕਿ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਾਰੀ ਲੀਡਰਸ਼ਿਪ ਸਣੇ ਪਾਰਟੀ ਦੇ ਵਰਕਰ ਭਾਗ ਲੈ ਕੇ ਫੈਸਲਾ ਕਰਨਗੇ। ਇੱਥੇ ਹੀ ਸੁਖਪਾਲ ਖਹਿਰਾ ਸਣੇ ਆਮ ਆਦਮੀ ਪਾਰਟੀ ਦੇ 8 ਵਿਧਾਇਕਾਂ ਨੇ ਹਰਪਾਲ ਚੀਮਾ ਨੂੰ ਆਪਣਾ ਲੀਡਰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਬਦਲੇਗਾ ਜਿਉਣ ਦਾ ਅੰਦਾਜ਼
ਦਿਮਾਗ ਦੀ ਤਰ੍ਹਾਂ ਚੌਰਾਹਿਆਂ ਨੂੰ ਵੀ ਯਾਦ ਕਰੇਗਾ ‘ਗੂਗਲ ਮੈਪ’ | Google
ਬੈਂਕਿੰਗ ਲੈਣ-ਦੇਣ ਹੋਵੇਗੀ ਹੋਰ ਸੁਰੱਖਿਅਤ | Google
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਬਦਲਾਅ ਦੇ ਇਸ ਦੌਰ ‘ਚ ਆਉਣ ਵਾਲੇ ਦਿਨਾਂ ‘ਚ ਤੁਹਾਡੇ ਰੋਜ਼ਮਰਾ ਦੇ ਜੀਵਨ ਨਾਲ ਜੁੜੀ ਤਕਨੀਕ ‘ਚ ਹੋਰ ਕਈ ਬਦਲਾਅ ਹੋਣ ਜਾ ਰਹੇ ਹਨ ਨਵੀਂ ਤਕਨੀਕ ਜਿੱਥੇ ਤੁਹਾਨੂੰ ਖੁਦ ਮੰਜ਼ਿਲ ਤੱਕ ਪਹੁੰਚਾਉਣ ਦੇ ਰਸਤੇ ਖੋਜਣ ਨੂੰ ਹੋਰ ਸੌਖਾ ਬਣਾਏਗੀ, ਉੱਥੇ ਬੈਂਕਾਂ ਦੇ ਨਾਲ ਤੁਹਾਡੇ ਲੈਣ-ਦੇਣ ਨੂੰ ਵੀ ਸੁਰੱਖਿਅਤ ਕਰੇਗੀ ਹਾਲ ‘ਚ ਦੁਨੀਆ ਦੀ ਸਭ ਤੋਂ ਵੱਡੀ ਸਰਚ ਇੰਜਣ ਕੰਪਨੀ ਗੂਗਲ ਨੇ ਆਪਣੀ ‘ਗੂਗਲ ਮੈਪਸ’ ਸੇਵਾ ਨੂੰ ‘ਵਿਜੁਅਲ ਪੋਜੀਸ਼ਨਿੰਗ ਸਿਸਟਮ’ (ਵੀਪੀਐਸ) ਤਕਨੀਕ ਨਾਲ ਉਨਤ ਬਣਾਉਣ ਦਾ ਐਲਾਨ ਕੀਤਾ ਹੈ ਜੋ ਬਹੁਤ ਛੇਤੀ ਉਸ ਦੇ ਐਂਡ੍ਰਾਇਡ ਦੇ ਨਵੇਂ ਅਪਡੇਟ ਦੇ ਨਾਲ ਲੋਕਾਂ ਨੂੰ ਮੁਹੱਈਆ ਹੋ ਜਾਵੇਗੀ।
ਇਹ ਤਕਨੀਕ ਠੀਕ ਸਾਡੇ ਦਿਮਾਗ ਦੀ ਉਸ ਸਮਰੱਥਾ ਦੀ ਤਰ੍ਹਾਂ ਕੰਮ ਕਰਦੀ ਹੈ ਜਿਸ ‘ਚ ਸਾਨੂੰ ਰਸਦੇ ਯਾਦ ਕਰਨ ਲਈ ਦੁਕਾਨਾ ਦੇ ਨਾਂਅ ਜਾਂ ਇਮਾਰਤਾਂ ਨੂੰ ਲੈਂਡਮਾਰਕ ਦੀ ਤਰ੍ਹਾਂ ਆਪਣੇ ਦਿਮਾਗ ‘ਚ ਦਰਜ ਕਰਦੇ ਜਾਂਦੇ ਹਾਂ ਵੀਪੀਐਸ ਤੁਹਾਡੇ ਮੋਬਾਇਲ ਕੈਰਾਨੂੰ ਗੂਗਲ ਮੈਪਸ ਦੇ ਨਾਲ ਜੋੜ ਕੇ ਜਿੱਥੇ ਤੁਸੀਂ ਖੜ੍ਹੇ ਹੁੰਦੇ ਹੋ ਉਸ ਦੇ ਆਸ-ਪਾਸ ਦੇ ਰਸਤਿਆਂ ਦੀ ਅਸਲ ਸਮੇਂ ‘ਚ ਜਾਣਕਾਰੀ, ਵੀਡੀਓ ਤੇ ਦਿਸ਼ਾਵਾਂ ਦਿਖਾਉਣ ‘ਚ ਸਮਰੱਥ ਬਣਾਉਂਦੀ ਹੈ ਗੂਗਲ ਨੇ ਇਸ ‘ਚ ਪਿਛਲੇ ਕਈ ਸਾਲਾਂ ‘ਚ ਗੂਗਲ ਸਰਚ, ਸਟ੍ਰੀਟਵਿਊ ਤੇ ਮੈਪਸ ਦੇ ਡਾਟਾ ਦਾ ਆਕਲਨ ਕਰਕੇ ਉਨ੍ਹਾਂ ਨੂੰ ਆਪਸ ‘ਚ ਜੋੜਿਆ ਹੈ ਜਿਸ ਨਾਲ ਇਸ ਸੇਵਾ ‘ਚ ਸਟੀਕ ਰਸਤਾ ਪਤਾ ਕਰਨ ‘ਚ ਮੱਦਦ ਮਿਲਦੀ ਹੈ। (Google)
ਕ੍ਰੇਡਿਟ-ਡੇਬਿਟ ਕਾਰਡ ਦਾ ਡਾਟਾ ਨਹੀਂ ਹੋਵੇਗਾ ਚੋਰੀ | Google
ਇਸ ਤਰ੍ਹਾਂ ਕੁਝ ਸਾਲ ਪਹਿਲਾਂ ਦੇਸ਼ ‘ਚ ਕਈ ਬੈਂਕਾਂ ਦੇ ਲੱਖਾਂ ਕ੍ਰੇਡਿਟ-ਡੇਬਿਟ ਕਾਰਡ ਦਾ ਡਾਟਾ ਚੋਰੀ ਹੋਇਆ ਸੀ, ਕਿਉਂਕਿ ਪੁਰਾਣੀ ਤਕਨੀਕ ‘ਚ ਡਾਟਾ ਹੈਕ ਹੋਣ ਦੀ ਸਮੱਸਿਆ ਸੀ। ਬਲਾਕਚੇਨ ਇਸ ਤੋਂ ਪਾਰ ਪਾਉਣ ਦੀ ਇੱਕ ਨਵੀਂ ਤਕਨੀਕ ਹੈ ਇਸ ‘ਚ ਲੈਣ-ਦੇਣ ਦੀ ਜਾਣਕਾਰੀ ਬਲਾਕਾਂ ਭਾਵ ਖਾਂਚੋ ‘ਚ ਦਰਜ ਹੁੰਦੀ ਹੈ। ਹਰ ਖਾਂਚੇ ਦਾ ਆਪਣਾ ਇੱਕ ਵਿਸ਼ੇਸ਼ ਗੁਪਤ ਕੋਡ ਹੁੰਦਾ ਹੈ, ਜਿਸ ਨੂੰ ਹੈਸ਼ ਕਹਿੰਦੇ ਹਨ ਇਹ ਖਾਂਚੇ ਆਪਸ ‘ਚ ਜੁੜ ਕੇ ਇੱਕ ਲੜੀ ਬਣਾਉਂਦੇ ਹਨ ਹਰ ਖਾਂਚੇ ‘ਚ ਉਸ ਦੇ ਪਿਛਲੇ ਵਾਲੇ ਖਾਂਚੇ ਦਾ ਹੈਸ਼ ਵੀ ਹੁੰਦਾ ਹੈ। (Google)
ਕਿਸੇ ਨਵੇਂ ਬਲਾਕ ਨੂੰ ਜੋੜਨ ਲਈ ਪ੍ਰਣਾਲੀ ਨਾਲ ਜੁੜੇ ਲਗਭਗ 50 ਫੀਸਦੀ ਕੰਪਿਊਟਰਾਂ ਨਾਲ ਤਜਵੀਜ਼ਾ ਕਰਾਉਣਾ ਹੁੰਦਾ ਹੈ ਤੇ ਇੱੱਕ ਵਾਰ ਦਰਜ ਕੀਤਾ ਗਿਆ। ਡਾਟਾ ਹਮੇਸ਼ਾ ਲਈ ਸੁਰੱਖਿਅਤ ਹੋ ਜਾਂਦਾ ਹੈ, ਕਿਉਂਕਿ ਡਾਟਾ ਨੂੰ ਬਦਲਦੇ ਹੀ ਖਾਂਚੇ ਦਾ ਹੈਸ਼ ਬਦਲ ਜਾਂਦਾ ਹੈ ਤੇ ਅੱਗੇ ਜੁੜੇ ਸਾਰੇ ਖਾਂਚੇ ਖਰਾਬ ਹੋ ਜਾਂਦੇ ਹਨ ਇਸ ਲਈ ਇਹ ਤਕਨੀਕ ਕਿਸੇ ਹੈਕਰ ਲਈ ਅਭੇਦ ਕਿਲਾ ਬਣ ਜਾਂਦੀ ਹੈ। (Google)
ਮੁੜ ਵਸੇਬੇ ਦੇ ਮੁੱਦੇ ‘ਤੇ ਤੁਰੰਤ ਕੁੱਝ ਕਰਨਾ ਹੋਵੇਗਾ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਰਿਪਬਲਿਕ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਅਪ੍ਰਵਾਸੀ ਬੱਚਿਆਂ ਦੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕੀਤੇ ਜਾਣ ‘ਤੇ ਵਧਦੇ ਵਿਵਾਦ ਨੂੰ ਦੇਖਦੇ ਹੋਏ ਹਾਊਸ ਆਫ ਰਿਪ੍ਰੈਜੈਂਟੇਟਿਵ ਜ਼ਰੀਏ ਆਉਣ ਵਾਲੇ ਅਪ੍ਰਵਾਸਨ ਬਿੱਲ ਦਾ ਸਮਰਥਨ ਕਰਨਗੇ। ਅਮਰੀਕੀ ਸੰਸਦ ਮੈਂਬਰ ਮਾਰਕ ਮਿਡੋ ਨੇ ਕਿਹਾ ਕਿ ਟਰੰਪ ਨੇ ਕੈਪੀਟਲ ਹਿਲ ਵਿੱਚ ਰਿਪਬਲਿਕ ਸੰਸਦ ਮੈਂਬਰਾਂ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੁੜ ਵਸੇਬੇ ਦੇ ਮੁੱਦੇ ‘ਤੇ ਤੁਰੰਤ ਕੁੱਝ ਕਰਨਾ ਹੋਵੇਗਾ। ਇਸੇ ਤਰ੍ਹਾਂ ਇਕ ਹੋਰ ਸੰਸਦ ਮੈਂਬਰ ਟਾਮ ਕੋਲੇ ਨੇ ਕਿਹਾ ਕਿ ਟਰੰਪ ਨੇ ਬੈਠਕ ਵਿੱਚ ਕਿਹਾ ਕਿ ਪਰਿਵਾਰਾਂ ਨੂੰ ਵੱਖ ਕਰਨਾ ਯਕੀਨੀ ਤੌਰ ‘ਤੇ ਸਹੀ ਪ੍ਰਤੀਤ ਨਹੀਂ ਹੁੰਦਾ।
ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅਮਰੀਕਾ ਦੀ ਮੌਜੂਦਾ ਅਪ੍ਰਵਾਸਨ ਨੀਤੀ ਤਹਿਤ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਅਪ੍ਰਵਾਸੀ ਬੱਚਿਆਂ ਨੂੰ ਦਸਤਾਵੇਜ਼ਾਂ ਦੀ ਘਾਟ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰਕੇ ਬੰਧਕ ਬਣਾਉਣ ਦੇ ਮੁੱਦੇ ‘ਤੇ ਉਸ ਨੂੰ ਦੇਸ਼ ਅੰਦਰ ਅਤੇ ਬਾਹਰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।। ਅਮਰੀਕਾ ਦੇ ਦੋਵਾਂ ਸਦਨਾ ਵਿੱਚ ਰਿਪਬਲਿਕ ਦਾ ਬਹੁਮਤ ਹੋਣ ਦੇ ਬਾਵਜੂਦ ਟਰੰਪ ਇਸ ਨੀਤੀ ਦੀਆਂ ਕਮੀਆਂ ਲਈ ਡੈਮੋਕ੍ਰੇਟਿਕ ਪਾਰਟੀ ਨੂੰ ਜ਼ਿੰਮੇਦਾਰ ਠਹਿਰਾਉਂਦੇ ਰਹੇ ਹਨ ਪਰ ਦੇਸ਼ ਅੰਦਰ ਅਤੇ ਬਾਹਰੋਂ ਹੋਣ ਵਾਲੇ ਵਿਰੋਧ ਦੇ ਚਲਦੇ ਉਹ ਅਮਰੀਕਾ ਦੀ ਇਸ ਨੀਤੀ ਵਿੱਚ ਬਦਲਾਅ ਕਰਨ ਦੇ ਸਮਰਥਨ ਵਿੱਚ ਆ ਗਏ ਹਨ।
ਫਿਲਮ ਸਟਾਰ ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ
ਮੈਂ ਪ੍ਰਬੰਧ ਨੂੰ ਬਦਲ ਦਿਆਂਗਾ : ਰਜਨੀਕਾਂਤ | Rajinikanth
ਚੇਨਈ (ਏਜੰਸੀ) ਦੱਖਣੀ ਭਾਰਤੀ ਫਿਲਮ ਦੇ ਸੁਪਰ ਸਟਾਰ ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਦਾ ਅੱਜ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਰਾਜ ਵਿੱਚ ਸੁਸ਼ਾਸਨ ਅਤੇ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹਨ। ਰਜਨੀਕਾਂਤ ਨੇ ਆਪਣੀ ਪਾਰਟੀ ਬਣਾਉਣ ਦੇ ਐਲਾਨ ਦੇ ਨਾਲ ਕਿਹਾ ਕਿ ਉਨ੍ਹਾਂ ਦੀ ਪਾਰਟੀ ਤਾਮਿਲਨਾਡੂ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 234 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਰਾਜ ਵਿੱਚ ਸੁਸ਼ਾਸਨ ਅਤੇ ਸਕਾਰਾਤਮਕ ਬਦਲਾਅ ਲਿਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ  ਉਹ ਤਿੰਨ ਸਾਲ ਦੇ ਅੰਦਰ ਅਜਿਹਾ ਨਾ ਕਰ ਸਕਦੇ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। (Rajinikanth)
ਇਹ ਵੀ ਪੜ੍ਹੋ : 4200 ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਇੱਕ ਕਾਬੂ