Punjab Election - Sach Kahoon Punjabi

Punjab Election: ‘ਵੋਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ ਪਰ ਏਕਾ ਸਭ ਤੋਂ ਪਹਿਲਾਂ’
Punjab Election: ਹਲਕਾ ਸਮਾਣਾ ਦੇ ਕਸਬਾ ਡਕਾਲਾ ’ਚ ਸ਼ਾਂਤਮਈ ਢੰਗ ਨਾਲ ਪਈਆਂ ਵੋਟਾਂ

Punjab Election: ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਕਸਬਾ ਡਕਾਲਾ ’ਚ ਅਤੇ ਨੇੜਲੇ ਪਿੰਡਾਂ ’ਚ ਵੋਟਾਂ ਸ਼ਾਂਤਮਈ ਤਰੀਕੇ ਨਾਲ ਪਈਆਂ। ਇਸ ਮੌਕੇ ਦੇਖਣ ’ਚ ਆਇਆ ਕਿ ਉਮੀਦਵਾਰਾਂ ਦੇ ਸਮਰੱਥਕਾਂ ਵੱਲੋਂ ਜਿਆਦਾਤਰ ਬੂਥ ਸਾਂਝੇ ਹੀ ਲਾਏ ਹੋਏ ਸਨ ਅਤੇ ਜਿਹੜੇ ਬੂਥ ਵੱਖਰੇ ਸਨ, ਉਹ ਵੀ ਇੱਕ ਦੂਸਰੇ ਦੇ ਬੂਥਾਂ ’ਤੇ ਆ ਕੇ ਭਾਈਚਾਰਕ ਸਾਂਝ ਦੀਆਂ ਗੱਲਾਂ ਕਰ ਰਹੇ ਸਨ। ਇਸ ਦੌਰਾਨ ਇਹ ਲੋਕ ਕਹਿੰਦੇ ਵੀ ਨਜ਼ਰ ਆਏ ਕਿ ਵੋਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ ਪਰ ਪਿੰਡਾਂ ਦਾ ਏਕਾ ਸਭ ਤੋਂ ਪਹਿਲਾਂ ਹੈ।

ਜਾਣਕਾਰੀ ਅਨੁਸਾਰ ਕਸਬਾ ਡਕਾਲਾ ਅਤੇ ਨੇੜਲੇ ਪਿੰਡਾਂ ਦਾ ਜਦੋਂ ਚੱਕਰ ਲਗਾਇਆ ਤਾਂ ਦੇਖਣ ’ਚ ਆਇਆ ਕਿ ਇਨ੍ਹਾਂ ਚੋਣਾਂ ਦਾ ਪਿੰਡਾਂ ’ਚ ਕੋਈ ਬਹੁਤਾ ਉਤਸ਼ਾਹ ਨਹੀਂ ਸੀ। ਲੋਕਾਂ ਨੂੰ ਘਰਾਂ ਵਿੱਚੋਂ ਉਮੀਦਵਾਰਾਂ ਦੇ ਸਪੋਟਰ ਆਪਣੇ ਸਕੂਟਰ ਮੋਟਰਸਾਇਕਲਾਂ ’ਤੇ ਬੁਲਾਉਂਦੇ ਨਜ਼ਰ ਆਏ। ਇਸ ਮੌਕੇ ਜਦੋਂ ਪਿੰਡ ਦੇ ਕੁੱਝ ਨੌਜਵਾਨਾਂ, ਬਜ਼ੁਰਗਾਂ ਨੇ ਕਿਹਾ ਕਿ ਵੋਟਾਂ ਦਾ ਉਨ੍ਹਾਂ ਨੂੰ ਕੋਈ ਭਾਅ ਨਹੀਂ, ਕਿਉਂਕਿ ਜੇਕਰ ਕੰਮ ਕਰਾਂਗਾ ਤਾਂ ਕੁੱਝ ਬਣੇਗਾ, ਨਹੀਂ ਤਾਂ ਭੁੱਖੇ ਮਰਨ ਵਾਲੀ ਨੌਬਤ ਆਈ ਹੋਈ ਹੈ।

Read Also : ਪੁਤਿਨ ਤੋਂ ਬਾਅਦ ਹੂਕਰ ਦਾ ਭਾਰਤ ਦੌਰਾ

ਪਿੰਡਾਂ ਦੇ ਲੋਕ ਜੋ ਰੋਜ਼ਾਨਾ ਦੇ ਕੰਮਕਾਰ ਵਾਲੇ ਸਨ, ਉਨ੍ਹਾਂ ਆਪਣੇ ਕੰਮਾਂਕਾਰਾਂ ’ਤੇ ਜਾਣਾ ਮੁਨਾਸਿਬ ਸਮਝਿਆ, ਵੋਟਾਂ ਨੂੰ ਉਨ੍ਹਾਂ ਕੋਈ ਜਿਆਦਾ ਤਰਜੀਹ ਨਹੀਂ ਦਿੱਤੀ। ਪੂਰੇ ਜ਼ਿਲ੍ਹੇ ’ਚ ਦੁਪਿਹਰ 12 ਵਜੇ ਤੱਕ ਸਿਰਫ 19 ਫੀਸਦੀ ਵੋਟਿੰਗ ਹੀ ਹੋਈ ਅਤੇ ਦੁਪਿਹਰ 2 ਵਜੇ ਤੱਕ 31 ਫੀਸਦੀ ਵੋਟਿੰਗ ਹੋਈ ਇਸ ਦੌਰਾਨ ਦੇਖਣ ’ਚ ਆਇਆ ਕਿ ਪਿੰਡ ਬਠੋਈ ਕਲਾਂ ’ਚ ਸਿਰਫ ਤਿੰਨ ਪਾਰਟੀਆਂ ਦੇ ਬੂਥ ਲੱਗੇ ਹੋਏ ਸਨ। ਜਿਸ ’ਚ ਆਪ, ਕਾਂਗਰਸ ਅਤੇ ਭਾਜਪਾ ਮੁੱਖ ਸਨ। ਬਾਕੀ ਪਾਰਟੀਆਂ ਵੱਲੋਂ ਕੋਈ ਵੀ ਸਪੋਟਰ ਨਹੀਂ ਸੀ। Punjab Election

ਇਸ ਤਰ੍ਹਾਂ ਪਿੰਡ ਬਠੋਈ ਖੁਰਦ ’ਚ ਵੀ ਆਪ, ਕਾਂਗਰਸ ਅਤੇ ਭਾਜਪਾ ’ਚ ਟੱਕਰ ਦੇਖਣ ਨੂੰ ਮਿਲ ਰਹੀ ਸੀ। ਬਾਕੀ ਅੱਜ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਬਕਸਿਆਂ ’ਚ ਬੰਦ ਹੋ ਗਈ ਹੈ, ਹੁਣ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਨਤੀਜਿਆਂ ਲਈ 17 ਦਸੰਬਰ ਤੱਕ ਦਾ ਇੰਤਜਾਰ ਕਰਨਾ ਪਵੇਗਾ।

ਕਸਬਾ ਡਕਾਲਾ ’ਚ ਵੋਟਰਾਂ ’ਚ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ

ਇਸ ਦੌਰਾਨ ਕਸਬਾ ਡਕਾਲਾ ’ਚ ਸਭ ਤੋਂ ਵੱਧ ਚੋਣਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ, ਇੱਥੇ ਲਗਭਗ ਸਾਰੀਆਂ ਪਾਰਟੀਆਂ ਦੇ ਬੂਥ ਲੱਗੇ ਹੋਏ ਸਨ ਅਤੇ ਹਰ ਬੂਥ ’ਤੇ ਭੀੜ ਦੇਖਣ ਨੂੰ ਮਿਲੀ ਅਤੇ ਦੁਪਿਹਰ 2 ਵਜੇ ਤੱਕ ਵੀ ਲੋਕ ਹੁੰਮ ਹੁੰਮਾ ਕੇ ਪੁੱਜ ਰਹੇ ਸਨ। ਜਿਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਇਸ ਪਿੰਡ ’ਚ ਵੋਟਰਾਂ ’ਚ ਵੋਟਾਂ ਲਈ ਉਤਸ਼ਾਹ ਹੈ।

CM Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਤਨੀ ਸਮੇਤ ਮੰਗਵਾਲ ’ਚ ਪਾਈ ਵੋਟ
ਲੋਕਤੰਤਰੀ ਢਾਂਚੇ ਦਾ ਆਧਾਰ ਨੇ ਇਹ ਪੇਂਡੂ ਚੋਣਾਂ : ਭਗਵੰਤ ਮਾਨ

CM Bhagwant Mann: (ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨਾਂ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਵੱਲੋਂ ਮੰਗਵਾਲ ਪਿੰਡ ਦੇ ਬੂਥ ’ਤੇ ਪਹੁੰਚ ਕੇ ਆਪੋ-ਆਪਣੀ ਵੋਟ ਪਾਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਮੰਗਵਾਲ ਦੇ ਨੇੜੇ ਹੀ ਪੈਂਦੀ ਹੈ ਜਿੱਥੇ ਉਨਾਂ ਦੀ ਅਤੇ ਉਨਾਂ ਦੀ ਪਤਨੀ ਦੀ ਵੋਟ ਬਣੀ ਹੋਈ ਹੈ।

ਇਹ ਵੀ ਪੜ੍ਹੋ: Lionel Messi: ਮੈਸੀ ਨੂੰ ਦੇਖਣ ਦਾ ਰੋਮਾਂਚ, 2-3 ਦਿਨ ਤੋਂ ਸੁੱਤਾ ਨਹੀਂ ਨੌਜਵਾਨ ਫੈਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅਮਨ-ਅਮਾਨ ਨਾਲ ਹੋ ਰਹੀਆਂ ਹਨ। ਉਨਾਂ ਕਿਹਾ ਕਿ ਇਹ ਚੋਣਾਂ ਵੀ ਲੋਕਤੰਤਰ ਦੀ ਮੁੱਢਲੀ ਇਕਾਈ ਹੈ। ਇਹ ਚੋਣਾਂ ਰਾਜਨੀਤੀ ਦੀ ਪੜ੍ਹਾਈ ਦਾ ਆਰੰਭ ਹਨ ਇਨਾਂ ਚੋਣਾਂ ਰਾਹੀਂ ਉਮੀਦਵਾਰ ਦੂਜੀਆਂ ਚੋਣਾਂ ਵਿੱਚ ਭਾਗ ਲੈ ਸਕਦਾ ਹੈ। ਸਮੁੱਚੇ ਰਾਜਨੀਤਕ ਢਾਂਚੇ ਦਾ ਆਧਾਨ ਹਨ ਇਹ ਪੇਂਡੂ ਚੋਣਾਂ। ਇਨਾਂ ਚੋਣਾਂ ਵਿੱਚ ਖੜਨ ਵਾਲੇ ਉਮੀਦਵਾਰ ਪਿੰਡਾਂ ਦੇ ਲੋਕਾਂ ਦੇ ਜਾਣਕਾਰ ਹੀ ਹੁੰਦੇ ਹਨ ਅਤੇ ਇਹ ਚੋਣਾਂ ਲੋਕਲ ਮੁੱਦਿਆਂ ਛੱਪੜਾਂ, ਗਲੀਆਂ ਨਾਲੀਆਂ, ਸੜਕਾਂ ਤੇ ਹੋਰ ਵਿਕਾਸ ਕੰਮਾਂ ਦੇ ਆਧਾਰ ’ਤੇ ਲੜੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਚੁਣਨ ਲਈ ਆਪੋ-ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ।

Lok Sabha Election Punjab: ਪੁਲਿਸ ਨੇ ਦਸ ਲੱਖ ਰੁਪਏ ਦੀ ਨਗਦੀ ਸਮੇਤ ਸ਼ੱਕੀ ਵਿਅਕਤੀ ਕਾਬੂ
ਇੱਕ ਹਜ਼ਾਰ ਰੁਪਏ ਖਾਤਰ ਮੁਕਤਸਰ ਤੋਂ ਜਗਰਾਓਂ ਆਇਆ ਸੀ ਲੱਖਾਂ ਦੀ ਡਿਲੀਵਰੀ ਦੇਣ

(ਜਸਵੰਤ ਰਾਏ) ਜਗਰਾਓਂ। ਇੱਕ ਹਜ਼ਾਰ ਰੁਪਏ ਖਾਤਿਰ ਮੁਕਤਸਰ ਤੋਂ ਜਗਰਾਉਂ ਪੈਸਿਆਂ ਦੀ ਡਿਲੀਵਰੀ ਦੇਣ ਆਏ ਇੱਕ ਸ਼ੱਕੀ ਵਿਅਕਤੀ ਨੂੰ ਲੁਧਿਆਣਾ ਦਿਹਾਤੀ ਪੁਲਿਸ ਨੇ 10 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਵਿਖੇ ਜਾਣਕਾਰੀ ਸਾਂਝੀ ਕਰਦਿਆਂ ਉਪ ਕਪਤਾਨ ਟ੍ਰੈਫਿਕ ਪੁਲਿਸ ਮਨਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਤਹਿਤ ਥਾਣਾ ਸਿਟੀ ਪੁਲਿਸ ਦੇ ਮੁੱਖ ਅਫਸਰ ਐੱਸਆਈ ਸੁਰਿੰਦਰ ਸਿੰਘ, ਬੱਸ ਸਟੈਂਡ ਪੁਲਿਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਕੁਮਾਰ ਸਿੰਘ ਦੀਆਂ ਪੁਲਿਸ ਟੀਮਾਂ ਵੱਲੋਂ ਸਥਾਨਕ ਤਹਿਸੀਲ ਚੌਕ ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਵਹੀਕਲਾਂ ਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। Lok Sabha Election Punjab

ਇਸ ਦੌਰਾਨ ਪੁਲਿਸ ਨੂੰ ਬੱਸ ਸਟੈਂਡ ਵੱਲੋਂ ਇੱਕ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੇ ਆਪਣੇ ਹੱਥ ਵਿੱਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ। ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਜਦੋਂ ਕਾਬੂ ਕਰਕੇ ਉਸ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਲਿਫਾਫੇ ’ਚੋਂ ਵੱਡੀ ਮਾਤਰਾ ’ਚ ਭਾਰਤੀ ਕਰੰਸੀ ਬਰਾਮਦ ਹੋਈ। ਇਸ ਸਬੰਧੀ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਖੁਦ ਮੌਕੇ ’ਤੇ ਪਹੁੰਚੇ ਅਤੇ ਸ਼ੱਕੀ ਵਿਅਕਤੀ ਤੋਂ ਬਰਾਮਦ ਹੋਈ ਭਾਰਤੀ ਕਰੰਸੀ ਦੀ ਰਕਮ ਜਿਆਦਾ ਹੋਣ ਕਰਕੇ ਕਾਬੂ ਕੀਤੇ ਵਿਅਕਤੀ ਅਤੇ ਉਸ ਤੋਂ ਬਰਾਮਦ ਭਾਰਤੀ ਕਰੰਸੀ ਥਾਣਾ ਸਿਟੀ ਜਗਰਾਓਂ ਲਿਆਂਦੀ ਗਈ। Lok Sabha Election Punjab

ਇਹ ਵੀ ਪੜ੍ਹੋ: Farmers Protest: ਪੰਜਾਬ ਦੇ ਕਿਸਾਨ ਦੇ ਰਹੇ ਹਨ ਥਾਂ-ਥਾਂ ਧਰਨਾ, ਜਾਣੋ ਕੀ ਹੈ ਮਾਮਲਾ

ਜਦੋਂ ਪੁਲਿਸ ਵੱਲੋਂ ਥਾਣਾ ਸਿਟੀ ਵਿਖੇ ਭਾਰਤੀ ਰਕਮ ਦੀ ਗਿਣਤੀ ਕੀਤੀ ਗਈ ਤਾਂ ਗਿਣਤੀ ਕਰਨ ’ਤੇ ਕੁੱਲ ਰਕਮ 10 ਲੱਖ ਰੁਪਏ ਹੋਈ। ਉਪ ਕਪਤਾਨ ਟਰੈਫਿਕ ਪੁਲਿਸ ਮਨਜੀਤ ਸਿੰਘ ਨੇ ਦੱਸਿਆ ਕਿ ਕਾਬੂ ਵਿਅਕਤੀ ਨੇ ਦੱਸਿਆ ਕਿ ਉਹ ਇਹਨਾਂ ਪੈਸਿਆਂ ਦੀ ਡਿਲੀਵਰੀ ਕਰਨ ਲਈ ਮੁਕਤਸਰ ਤੋਂ ਬੱਸ ਰਾਹੀਂ ਜਗਰਾਉਂ ਆਇਆ ਹੈ ਅਤੇ ਉਸ ਨੂੰ ਇਸ ਬਦਲੇ 1000 ਰੁਪਏ ਮਿਲਣੇ ਸੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬਰਾਮਦ ਹੋਈ ਭਾਰਤੀ ਕਰੰਸੀ ਨੂੰ ਮਾਲਖਾਨਾ ਥਾਣਾ ਜਮਾ ਕਰਵਾਇਆ ਗਿਆ ਅਤੇ ਇਸ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਇਤਲਾਹ ਕਰ ਦਿੱਤੀ ਗਈ ਹੈ। (Lok Sabha Election Punjab)

ਮਿਸ਼ਨ ਪੰਜਾਬ: ਕੇਜਰੀਵਾਲ ਨੇ ਕਿਹਾ-ਅਗਲੇ ਹਫ਼ਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ
ਮਿਸ਼ਨ ਪੰਜਾਬ: ਕੇਜਰੀਵਾਲ ਨੇ ਕਿਹਾ-ਅਗਲੇ ਹਫ਼ਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ’ਤੇ ਹਨ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਆਪ ਨੂੰ ਵੋਟ ਦੇਣ ਦਾ ਮਨ ਬਣਾ ਲਿਆ ਹੈ। ਉਹਨਾਂ ਕਾਂਗਰਸ ਅਤੇ ਅਕਾਲੀ ਦਲ ’ਤੇ ਤਿੱਖੇ ਹਮਲੇ ਕੀਤੇ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ। ਉਸ ਨੇ ਜਨਤਾ ਲਈ ਕੋਈ ਕੰਮ ਨਹੀਂ ਕੀਤਾ। ਜੇਕਰ ਸਾਡੀ ਸਰਕਾਰ ਬਣੀ ਤਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਅਗਲੇ ਹਫਤੇ ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦੇਵਾਂਗੇ।

ਆਓ ਜਾਣਦੇ ਹਾਂ ਕੇਜਰੀਵਾਲ ਦੀਆਂ ਮੁੱਖ ਗੱਲਾਂ

ਜੇਕਰ ਸਾਡੀ ਸਰਕਾਰ ਬਣੀ ਤਾਂ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਵਿੱਚ ਪਾਰਦਰਸ਼ੀ ਸਰਕਾਰ ਦੇਵਾਂਗੇ।

ਸਿੱਖਿਆ ਪ੍ਰਣਾਲੀ ਵਿੱਚ ਸੁਧਾਰ

ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਆਲੀਸ਼ਾਨ ਬਣਾਵਾਂਗੇ।

ਲੋਕਾਂ ਨੂੰ ਰੋਜ਼ਗਾਰ ਦੇਵਾਂਗੇ।

ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਨੂੰ ਖੁੱਲ੍ਹੇਆਮ ਲੁੱਟਿਆ

ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ

ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ

ਪੰਜਾਬ ਦੇ ਲੋਕ ਜੋ ਚਾਹੁਣ ‘ਆਪ’ ਪਾਰਟੀ ਉਹ ਕਰ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ