likely - Sach Kahoon Punjabi
ਚੋਣ ਜ਼ਾਬਤੇ ਕਾਰਨ ਟਲੀ ਕੈਬਨਿਟ ਮੀਟਿੰਗ, ਭਲਕੇ ਵੀ ਹੋਣ ਦੇ ਆਸਾਰ ਘੱਟ
ਚੋਣ ਜ਼ਾਬਤਾ ਰਹੇਗਾ 2 ਜੂਨ ਤੱਕ ਲਾਗੂ, ਕੋਈ ਵੀ ਵੱਡਾ ਫੈਸਲਾ ਲੈਣਾ ਸਰਕਾਰੀ ਲਈ ਔਖਾ | Cabinet Meeting
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸ਼ਾਹਕੋਟ ਜਿਮਨੀ ਚੋਣ ਸਬੰਧੀ ਕੈਬਨਿਟ (Cabinet Meeting) ਮੀਟਿੰਗ ਨੂੰ ਮੁੜ ਤੋਂ ਟਾਲ ਦਿੱਤਾ ਗਿਆ ਹੈ। ਹੁਣ ਕੈਬਨਿਟ ਮੀਟਿੰਗ 30 ਮਈ ਦੀ ਥਾਂ ‘ਤੇ 31 ਮਈ ਨੂੰ ਬਾਅਦ ਦੁਪਹਿਰ ਹੋਵੇਗੀ ਪਰ ਇਸ ਕੈਬਨਿਟ ਮੀਟਿੰਗ ਵਿੱਚ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਾਂ ਫਿਰ ਨਹੀਂ, ਇਸ ਬਾਰੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਚੱਕਰਾਂ ਵਿੱਚ ਪਏ ਹੋਏ ਹਨ। ਚੋਣ ਕਮਿਸ਼ਨ ਅਨੁਸਾਰ ਚੋਣ ਪ੍ਰਕਿਰਿਆ 2 ਜੂਨ ਨੂੰ ਸਮਾਪਤ ਹੋਵੇਗੀ, ਇਸ ਲਈ ਚੋਣ ਜ਼ਾਬਤਾ 2 ਜੂਨ ਨੂੰ ਹੀ ਖ਼ਤਮ ਮੰਨਿਆ ਜਾਵੇਗਾ। (Cabinet Meeting)
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਕੈਬਨਿਟ ਵਿੱਚ ਕੋਈ ਵੀ ਫੈਸਲਾ ਨਹੀਂ ਕਰ ਸਕਦੀ ਹੈ, ਜਿਸ ਨਾਲ ਸਿੱਧੇ ਜਾਂ ਫਿਰ ਅਸਿੱਧੇ ਤਰੀਕੇ ਨਾਲ ਸ਼ਾਹਕੋਟ ਹਲਕੇ ਅਤੇ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਹੋਵੇ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੀਟਿੰਗ 30 ਮਈ ਨੂੰ ਰੱਖੀ ਗਈ ਸੀ, ਜਿਸ ਨੂੰ 31 ਨੂੰ ਇਸ ਲਈ ਕਰ ਦਿੱਤਾ ਗਿਆ ਹੈ ਕਿ 31 ਮਈ ਨੂੰ ਸਵੇਰੇ ਹੀ ਗਿਣਤੀ ਹੋਣ ਨਾਲ ਹੀ ਦੁਪਹਿਰ ਤੱਕ ਹਾਰ-ਜਿੱਤ ਦਾ ਫੈਸਲਾ ਹੋ ਜਾਵੇਗਾ ਅਤੇ ਕੈਬਨਿਟ ਮੀਟਿੰਗ 3 ਵਜੇ ਹੈ ਇਸ ਲਈ ਇਸ ਕੈਬਨਿਟ ਮੀਟਿੰਗ ਦਾ ਚੋਣ ਜ਼ਾਬਤੇ ‘ਤੇ ਕੋਈ ਅਸਰ ਨਹੀਂ ਪਵੇਗਾ।
ਇਹ ਮੁੱਖ ਮੰਤਰੀ ਦਫ਼ਤਰ ਸੋਚ ਰਿਹਾ ਹੈ ਪਰ ਨਿਯਮਾਂ ਅਨੁਸਾਰ ਚੋਣ ਜ਼ਾਬਤਾ 2 ਜੂਨ ਨੂੰ ਖ਼ਤਮ ਹੋ ਰਿਹਾ ਹੈ ਤੇ ਇਸ ਦੌਰਾਨ ਪੰਜਾਬ ਸਰਕਾਰ ਕੋਈ ਵੀ ਫੈਸਲਾ ਇਹੋ ਜਿਹਾ ਨਹੀਂ ਕਰ ਸਕਦੀ ਹੈ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੇ ਆਮ ਲੋਕਾਂ ਨਾਲ ਸਬੰਧਿਤ ਹੋਵੇ। ਕਿਉਂਕਿ ਸ਼ਾਹਕੋਟ ਚੋਣ ਸਬੰਧੀ ਪੂਰੇ ਜਲੰਧਰ ਜ਼ਿਲ੍ਹੇ ਵਿੱਚ ਹੀ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਮੁੱਖ ਚੋਣ ਅਧਿਕਾਰੀ ਡਾ. ਐਸ ਕਰੂਣਾ ਰਾਜੂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਕੈਬਨਿਟ ਮੀਟਿੰਗ ਕਰਦੇ ਹੋਏ ਸਰਕਾਰ ਕੁਝ ਵੀ ਨਵਾਂ ਐਲਾਨ ਕਰਦੇ ਹੋਏ ਰਾਹਤ ਨਹੀਂ ਦੇ ਸਕਦੀ ਹੈ ਜਾਂ ਫਿਰ ਕੋਈ ਵੱਡਾ ਫੈਸਲਾ ਨਹੀਂ ਕਰ ਸਕਦੀ ਹੈ।
ਰਾਸ਼ਟਰਪਤੀ ਚੋਣਾਂ ਤੱਕ ਏਕਤਾ ਵਿਖਾਉਣ ਦੀ ਕਵਾਇਦ
ਪਟਨਾ:ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਆਰਜੇਡੀ ਮੁਖੀ ਲਾਲ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਦੇ ਭਵਿੱਖ ਨੂੰ ਲੈ ਕੇ 18 ਜੁਲਾਈ ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। 7 ਜੁਲਾਈ ਨੂੰ ਲਾਲੂ ਘੇਰ ਸੀਬੀਆਈ ਦਾ ਛਾਪਾ ਪੈਣ ਤੋਂ ਬਾਅਦ ਹੀ ਤੇਜਸਵੀ ਯਾਦਵ ‘ਤੇ ਅਸਤੀਫ਼ਾ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੇਨਾਮੀ ਸੰਪਤੀ ਇਕੱਠੀ ਕਰਨ ਦੇ ਮਾਮਲੇ ਵਿੱਚ ਸੀਬੀਆਈ ਨੇ ਲਾਲੂ, ਰਾਬੜੀ ਦੇਵੀ ਤੋਂ ਇਲਾਵਾ ਤੇਜਸਵੀ ਯਾਦਵ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜੇਡੀਯੂ ਨੇ ਬੁਲਾਈ ਵਿਧਾਇਕ ਦੀ ਮੀਟਿੰਗ
ਜੇਡੀਯੂ ਨੇ ਐਤਵਾਰ ਨੂੰ ਆਪਣੇ ਪਾਰਟੀ ਵਿਧਾਇਕਾਂ ਦੀ ਬੈਠਕ ਵੀ ਬੁਲਾਈ ਹੈ ਪਰ ਇਸ ਬੈਠਕ ਵਿੱਚ ਮੁੱਖ ਤੌਰ ‘ਤੇ ਸੋਮਵਾਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਚਰਚਾ ਹੋਵੇਗੀ ਅਤੇ ਪਾਰਟੀ ਦੇ ਸਾਰੇ 71 ਵਿਧਾਇਕ ਕਿਸ ਤਰੀਕੇ ਨਾਲ ਇਕਜੁੱਟ ਰਹਿਣ ਅਤੇ ਕਿਸੇ ਤਰੀਕੇ ਨਾਲ ਕਰਾਸ ਵੋਟਿੰਗ ਨਾ ਕਰਨ ਇਸ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ।
ਸੋਨੀਆ ਨੇ ਕੀਤੀ ਸੀ ਨਿਤੀਸ਼ ਨਾਲ ਮੁਲਾਕਾਤ
ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 2 ਦਿਨ ਪਹਿਲਾਂ ਨਿਤੀਸ਼ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਚੋਣਾਂ ਹੋਣ ਤੱਕ ਤੇਜਸਵੀ ‘ਤੇ ਕੋਈ ਫੈਸਲਾ ਨਾ ਲੈਣ ਲਈ ਮਨਾਇਆ ਸੀ। ਅਜਿਹੇ ਵਿੱਚ ਸੰਭਵ ਹੈ ਕਿ ਤੇਜਸਵੀ ਦੇ ਨਿਤੀਸ਼ ਮੰਤਰੀ ਮੰਡਲ ਵਿੱਚ ਬਣੇ ਰਹਿਣ ਨੂੰ ਲੈ ਕੇ 18 ਜੁਲਾਈ ਨੂੰ ਕੋਈ ਵੱਡਾ ਫੈਸਲਾ ਹੋ ਸਕਦਾ ਹੈ।
ਜੇਡੀਯੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਿਤੀਸ਼ ਕੁਮਾਰ ਕਿਸੇ ਵੀ ਹਾਲ ਵਿੱਚ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਹੀਂ ਕਰਨ ਵਾਲੇ। ਜੇਡੀਯੂ ਦੀ ਫੈਸਲੇ ਤੋਂ ਤੇਜਸਵੀ ਦਾ ਅਹੁਦਾ ਛੱਡਣਾ ਤੈਅ ਹੈ। ਦੂਜੇ ਪਾਸੇ ਲਾਲੂ ਯਾਦਵ ਨੇ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਬੇਟਾ ਕਿਸੇ ਵੀ ਕੀਮਤ ‘ਤੇ ਅਸਤੀਫ਼ਾ ਨਹੀਂ ਦੇਵੇਗਾ।
ਅਜਿਹੇ ਹਾਲਤ ਵਿੱਚ ਗੇਂਦ ਹੁਣ ਨਿਤੀਸ਼ ਕੁਮਾਰ ਦੇ ਪਾਲੇ ਵਿੱਚ ਹੈ ਕਿ ਉਹ ਤੇਜਸਵੀ ਨੂੰ ਆਪਣੇ ਮੰਤਰੀ ਮੰਡਲ ‘ਚੋਂ ਬਰਖਾਸਤ ਕਰਦੇ ਹਨ ਜਾਂ ਫਿਰ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਖੁਦ ਅਸਤੀਫ਼ਾ ਦਿੰਦੇ ਹਨ।
ਕੱਲ੍ਹ ਖਤਮ ਹੋ ਚੁੱਕਿਆ ਹੈ ਨਿਤੀਸ਼ ਦਾ ਅਲਟੀਮੇਟਮ
ਬੀਤੇ ਮੰਗਲਵਾਰ ਨੂੰ ਜੇਡੀਯੂ ਵੱਲੋਂ ਤੇਜਸਵੀ ‘ਤੇ ਫੈਸਲਾ ਲੈਣ ਲਈ ਆਰਜੇਡੀ ਨੂੰ ਚਾਰ ਦਿਨਾਂਦਾ ਅਲਟੀਮੇਟਮ ਦਿੱਤਾ ਗਿਆ ਸੀ। ਇਹ ਅਲਟੀਮੇਟਮ ਕੱਲ੍ਹ ਹੀ ਖਤਮ ਹੋ ਗਿਆ ਪਰ ਆਰਜੇਡੀ ਨੇ ਤੇਜਸਵੀ ‘ਤੇ ਨਾ ਤਾਂ ਜਨਤਕ ਸਫ਼ਾਈ ਦਿੱਤੀ ਅਤੇ ਨਾਹੀ ਉਸ ਤੋਂ ਅਸਤੀਫ਼ਾ ਲਿਆ। ਉਲਟਾ ਲਾਲੂ ਯਾਦਵ ਤੇਜਸਵੀ ਦੇ ਅਸਤੀਫ਼ਾ ਨਾ ਦੇਣ ‘ਤੇ ਅੜ ਗਏ। ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਹਰ ਹਾਲ ਵਿੱਚ ਤੇਜਸਵੀ ਦਾ ਅਸਤੀਫ਼ਾ ਚਾਹੁੰਦੇ ਹਨ।
ਆਰਜੇਡੀ-ਜੇਡੀਯੂ ‘ਚ ਦੂਰੀਆਂ ਵਧੀਆਂ
ਤੇਜਸਵੀ ਯਾਦਵ ਮਾਮਲੇ ਕਾਰਨ ਜੇਡੀਯੂ ਅਤੇ ਆਰਜੇਡੀ ਦਰਮਿਆਨ ਦੂਰੀਆਂ ਕਈ ਗੁਣਾ ਵਧ ਗਈਆਂ ਹਨ। ਸੂਤਰਾਂ ਮੁਤਾਰਕ ਲਾਲੂ ਅਤੇ ਨਿਤੀਸ਼ ਕੁਮਾਰ ਦਰਮਿਆਨ ਸਿੱਧੀ ਗੱਲਬਾਤ ਵੀ ਬੰਦ ਹੇ। ਕੱਲ੍ਹ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਨਾਲ ਮੰਚ ਸਾਂਝਾਕਰਨਾ ਸੀ ਪਰ ਤੇਜਸਵੀ ਨਹੀਂ ਪਹੁੰਚੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।