Person - Sach Kahoon Punjabi
ਬੇਰਹਿਮੀ ਨਾਲ ਕੁੱਟ ਮਾਰ ਕਰਕੇ ਕੀਤਾ ਵਿਅਕਤੀ ਦਾ ਕਤਲ
murder | ਗੋਲੀਬਾਰੀ ਵਿੱਚ ਦੋ ਜਣੇ ਹੋਏ ਜਖਮੀ
ਰਾਜਪੁਰਾ, (ਅਜਯ ਕਮਲ)। ਇੱਥੋਂ ਦੇ ਹਲਕਾ ਘਨੌਰ ਦੇ ਪਿੰਡ ਬਘੋਰਾ ਵਿਖੇ ਅੱਜ ਸਵੇਰੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੂੰ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ (murder) ਕਰ ਦਿੱਤਾ। ਉਕਤ ਝਗੜੇ ਦੌਰਾਨ ਮ੍ਰਿਤਕ ਦੇ ਬੇਟੇ ਵੱਲੋਂ ਆਪਣੇ ਪਿਤਾ ਦੀ ਕੁੱਟ ਮਾਰ ਦੇਖ ਕੇ ਅੰਦਰ ਪਈ ਬੰਦੂਕ ਨਾਲ ਗੋਲੀ ਚਲਾ ਦਿੱਤੀ ਜਿਸ ਵਿੱਚ ਦੋ ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਲਾਲ ਸਿੰਘ (45) ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਘਨੌਰ ਥਾਣੇ ਦੀ ਪੁਲਿਸ ਵੱਲੋਂ ਮੁੱਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ‘ਤੇ ਮੌਜੂਦ ਪਿੰਡ ਦੇ ਲੋਕਾਂ ਨੇ ਆਪਣਾ ਨਾਮ ਨਾ ਦੱਸਦੇ ਹੋਏ ਪੱੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਸੇ ਹੀ ਪਿੰਡ ਦੇ ਵਾਸੀ ਕੁਝ ਲੋਕਾਂ ਨੇ ਲਾਲ ਸਿੰਘ ਦੇ ਘਰ ਜਾ ਕੇ ਉਸ ‘ਤੇ ਹਮਲਾ ਕਰ ਦਿੱਤਾ ਇਸ ਦੌਰਾਨ ਮੌਕੇ ‘ਤੇ ਪਹੁੰਚੇ ਉਸ ਦੇ ਲੜਕੇ ਵੱਲੋਂ ਆਪਣੇ ਪਿਤਾ ਲਾਲ ਸਿੰਘ ਨਾਲ ਹੋ ਰਹੀ ਮਾਰ ਕੁਟਾਈ ਨੂੰ ਦੇਖ ਆਪਣੇ ਪਿਤਾ ਦੀ ਬੰਦੂਕ ਨਾਲ ਗੋਲੀ ਚਲਾ ਦਿੱਤੀ ਜਿਸ ਵਿੱਚ ਦੋ ਜਣੇ ਜ਼ਖਮੀ ਹੋ ਗਏ ਗੋਲੀ ਚੱਲਦੇ ਹੀ ਉਕਤ ਸਾਰੇ ਉਥੋਂ ਭੱਜ ਗਏ ਅਤੇ ਜਖਮੀ ਵਿਅਕਤੀਆਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਕਿ ਕਿਸ ਗੱਲ ਤੋਂ ਦੋਵਾਂ ਧਿਰਾਂ ਦਾ ਝਗੜਾ ਹੋਇਆ ਸੀ। ਮੌਕੇ ‘ਤੇ ਪਹੁੰਚੀ ਘਨੌਰ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਵਿਅਕਤੀ ਕੋਲੋਂ heroin ਤੇ ਦੇਸੀ ਪਿਸਟਲ ਬਰਾਮਦ
ਵਿਅਕਤੀ ਕੋਲੋਂ heroin ਤੇ ਦੇਸੀ ਪਿਸਟਲ ਬਰਾਮਦ
ਫਿਰੋਜ਼ਪੁਰ (ਸਤਪਾਲ ਥਿੰਦ) । ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਹੈਰੋਇਨ (heroin) ਅਤੇ ਦੇਸੀ ਪਿਸਟਲ ਬਰਾਮਦ ਕਰਨ ਦਾ ਦਾਅਵਾ  ਕੀਤਾ ਗਿਆ ਹੈ। ਇਸ ਸਬੰਧੀ ਏਐਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸ਼ਿਵਾ ਪੁੱਤਰ ਅਸ਼ੋਕ ਕੁਮਾਰ ਵਾਸੀ ਲੂਥੜ ਨਾਂਅ ਦਾ ਵਿਅਕਤੀ ਗੱਡੀ ‘ਤੇ ਸਵਾਰ ਹੋ ਕੇ ਨਸ਼ੀਲੀਆਂ ਗੋਲੀਆਂ, ਹੈਰੋਇਨ ਅਤੇ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਨਜਾਇਜ਼ ਅਸਲਾ ਵੀ ਹੈ
ਉਕਤ ਵਿਅਕਤੀ ਹੁਣ ਵੀ ਨਸ਼ਾ ਆਪਣੀ ਗੱਡੀ ‘ਤੇ ਵੇਚਣ ਵਾਸਤੇ ਜਾ ਰਿਹਾ ਹੈ ਤਾਂ ਪੁਲਿਸ ਨੇ ਸੂਚਨਾ ਮਿਲਦਿਆ ਸਾਰ ਨਾਮਦੇਵ ਚੌਂਕ ਸਿਟੀ ਫਿਰੋਜ਼ਪੁਰ ਕੋਲ ਨਾਕਾ ਬੰਦੀ ਕਰਕੇ, ਉਕਤ ਵਿਅਕਤੀ ਨੂੰ ਗੱਡੀ ਸਮੇਤ ਕਾਬੂ ਕਰਕੇ ਤਲਾਸ਼ੀ ਲਈ 21 ਗ੍ਰਾਮ ਹੈਰੋਇਨ, 1 ਪਿਸਟਲ ਦੇਸੀ 30 ਬੋਰ ਬਰਾਮਦ ਹੋਇਆ। ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਾਬ ਨੇ ਕੀਤੀ ਨੌਜਵਾਨ ਦੀ ਜ਼ਿੰਦਗੀ ਖਰਾਬ, ਹੋਈ ਮੌਤ
ਬਠਿੰਡਾ (ਸੁਖਜੀਤ ਮਾਨ) ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਰੋਜ਼ਾਨਾ ਛੋਟੇ-ਛੋਟੇ ਸਮਗਲਰਾਂ ਨੂੰ ਫੜ੍ਹ ਕੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਹਕੀਕਤ ‘ਚ ਨਸ਼ਿਆਂ ਦਾ ਕਹਿਰ ਜ਼ਾਰੀ ਹੈ ਸ਼ਰਾਬ ਨੂੰ ਭਾਵੇਂ ਹੀ ਸਰਕਾਰ ਨਸ਼ੇ ਦੀ ਥਾਂ ਆਪਣੇ ਵਿੱਤੀ ਮਾਲੀਏ ਦਾ ਮੁੱਖ ਸਰੋਤ ਮੰਨਦੀ ਹੈ ਪਰ ਅੱਜ ਬਠਿੰਡਾ ‘ਚ ਇਸ ਸ਼ਰਾਬ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਦਿਨੇਸ਼ ਪੁੱਤਰ ਪ੍ਰਦੀਪ ਕੁਮਾਰ ਬਠਿੰਡਾ ਦੀ ਰਹਿਣ ਵਾਲਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਸੀ ਦਿਨੇਸ਼ ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ ਕਰਦਾ ਸੀ ਜੋ ਉਸਦੀ ਮੌਤ ਦਾ ਵੀ ਕਾਰਨ ਬਣ ਗਈ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ  ਅਮਰੀਕ ਸਿੰਘ ਰੋਡ ‘ਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ ਤਾਂ ਵਲੰਟੀਅਰ ਜਨੇਸ਼ ਜੈਨ, ਅਤੁਲ ਜੈਨ ਤੇ ਭਰਤ ਸਿੰਗਲਾ ਮੌਕੇ ‘ਤੇ ਪੁੱਜੇ ਇਨ੍ਹਾਂ ਵਲੰਟੀਅਰਾਂ ਨੇ ਥਾਣਾ ਕੋਤਵਾਲੀ ਨੂੰ ਸੂਚਿਤ ਕੀਤਾ ਤਾਂ ਐਸਐਚਓ ਦਵਿੰਦਰ ਸਿੰਘ ਤੇ ਏਐਸਆਈ ਕ੍ਰਿਸ਼ਨ ਗੋਪਾਲ ਨੇ ਆਪਣੀ ਟੀਮ ਸਮੇਤ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਵਲੰਟੀਅਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ
550 ਸਾਲਾ ਗੁਰਪੁਰਬ ਤੇ ਸ਼ਰਾਬਬੰਦੀ ਦਾ ਐਲਾਨ ਕਰੇ ਸਰਕਾਰ : ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਹੀ ਵਿੱਦਿਅਕ ਅਦਾਰਾ ਤਾਂ ਨਾਅਰੇ ਲਾਉਂਦਾ ਹੈ ਕਿ ‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ’ ਪਰ ਦੂਜੇ ਪਾਸੇ ਸਰਕਾਰ ਖੁਦ ਹੀ ਲਾਟਰੀ ਸਿਸਟਮ ਰਾਹੀਂ ਠੇਕਿਆਂ ਦੀ ਵੰਡ ਕਰਦੀ ਹੈ ਉਨ੍ਹਾਂ ਆਖਿਆ ਕਿ ਸ਼ਰਾਬ ਵੀ ਇੱਕ ਨਸ਼ਾ ਹੈ ਤੇ ਘਰੇਲੂ ਵਿਵਾਵਾਂ ‘ਚ ਸਭ ਤੋਂ ਵੱਡਾ ਕਾਰਨ ਸ਼ਰਾਬ ਹੀ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ  ਸ਼ਰਾਬਬੰਦੀ ਦਾ ਐਲਾਨ ਕੀਤਾ ਜਾਵੇ ਜਿਸ ਨਾਲ ਕਰੋੜਾਂ ਘਰ ਸੁਖੀ ਹੋ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਸ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
ਬੱਸ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
ਮਨੋਜ, ਮਲੋਟ
ਬੱਸ ਅੱਡੇ ਦੇ ਨੇੜੇ ਕਰੀਬ ਸਵੇਰੇ 8 ਵਜੇ ਇੱਕ ਵਿਅਕਤੀ ਦੀ ਬੱਸ ਹੇਠਾਂ ਆ ਜਾਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਲਕੀਤ ਸਿੰਘ (25) ਪੁੱਤਰ ਸਤਨਾਮ ਸਿੰਘ, ਵਾਸੀ ਸੱਚਾ ਸੌਦਾ ਰੋਡ, ਬੱਸ ਅੱਡੇ ਕੋਲ ਆਪਣੇ ਸਾਈਕਲ ‘ਤੇ ਡਿਊਟੀ ਲਈ ਜਾ ਰਿਹਾ ਸੀ ਤਾਂ ਬੱਸ ਅੱਡੇ ਵਾਲੇ ਪਾਸਿਓਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਹੇਠਾਂ ਆ ਗਿਆ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ‘ਤੇ ਜੀਟੀ ਰੋਡ ‘ਤੇ ਧਰਨਾ ਲਾ ਦਿੱਤਾ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ‘ਤੇ ਬੈਠੇ ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਮਲਕੀਤ ਸਿੰਘ ਗੁਦਾਮ ‘ਚ ਕੰਮ ਕਰਦਾ ਸੀ ਤੇ ਸਵੇਰੇ ਕਰੀਬ 8 ਵਜੇ ਆਪਣੇ ਸਾਈਕਲ ‘ਤੇ ਡਿਊਟੀ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਆ ਰਹੀ ਬੱਸ ਨੇ ਉਸ ਨੂੰ ਪਿਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਵਿਆਹਿਆ ਹੋਇਆ ਸੀ ਤੇ ਉਸ ਕੋਲ ਇੱਕ ਬੇਟੀ ਸੀ ਅਤੇ ਉਸ ਦੀ ਪਤਨੀ ਨੂੰ ਬੱਚਾ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਤੋਂ ਹੀ ਪ੍ਰਸ਼ਾਸਨ ਲਾਰੇ ਲਗਾ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਹੈ, ਸਗੋਂ ਉਨ੍ਹਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ, ਜਿਸ ਤੋਂ ਅੱਕੇ ਮੁਹੱਲਾ ਨਿਵਾਸੀਆਂ ਨੇ ਅੱਜ ਦੁਪਹਿਰ ਕਰੀਬ 3 ਵਜੇ ਜੀਟੀ ਰੋਡ ‘ਤੇ ਧਰਨਾ ਲਗਾ ਦਿੱਤਾ। ਮੌਕੇ ‘ਤੇ ਪੁੱਜੇ ਡੀਐੱਸਪੀ ਭੁਪਿੰਦਰ ਸਿੰਘ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਰੀਬ 4 ਵਜੇ ਧਰਨਾ ਚੁੱਕ ਲਿਆ ਗਿਆ। ਪੁਲਿਸ ਵੱਲੋਂ ਜਸਪਾਲ ਸਿੰਘ, ਵਾਸੀ ਗੁਰੂਸਰ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਸਪੀਕਰ ਨੇ ਵਿਸ਼ਾ ਬਦਲਣ ‘ਤੇ ਭਗਵੰਤ ਮਾਨ ਦੀ ਲਾਈ ਕਲਾਸ
ਏਜੰਸੀ, ਨਵੀਂ ਦਿੱਲੀ
ਲੋਕ ਸਭਾ ਸਪੀਕਰ ਓਮ ਬਿਰਲਾ ਸਦਨ ‘ਚ ਅਨੁਸ਼ਾਸਨ ਤੇ ਨਿਯਮਾਂ ਦੀ ਪਾਲਣਾ ਦੇ ਮਾਮਲੇ ‘ਚ ਕਾਫ਼ੀ ਸਖ਼ਤ ਨਜ਼ਰ ਆ ਰਹੇ ਹਨ ਅੱਜ ਆਪ ਸਾਂਸਦ ਭਗਵੰਤ ਮਾਨ ਨੂੰ ਸਿਫ਼ਰ ਕਾਲ ‘ਚ ਵਿਸ਼ਾ ਬਦਲਣ ‘ਤੇ ਸਪੀਕਰ ਨੇ ਝਾੜ ਪਾਈ ਉਨ੍ਹਾਂ ਮਾਨ ਨੂੰ ਵਿਸ਼ਾ ਬਦਲਣ ‘ਤੇ ਬਿਠਾਉਂਦਿਆਂ ਕਿਹਾ ਕਿ ਵਿਸ਼ਾ ਬਦਲਣ ਲਈ ਪਹਿਲਾਂ ਇਜਾਜ਼ਤ ਲੈਣੀ ਹੁੰਦੀ ਹੈ ਬੁੱਧਵਾਰ ਨੂੰ ਵੀ ਸਪੀਕਰ ਨੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਦੂਜੇ ਮੈਂਬਰਾਂ ਨੂੰ ਆਗਿਆ ਨਾ ਦੇਣ ਦੀ ਨਸੀਹਤ ਦਿੱਤੀ ਸੀ
ਬਿਧੂੜੀ ਤੇ ਗੌਰਵ ਗੋਗੋਈ ਨੂੰ ਵੀ ਝਾੜਿਆ
ਸਪੀਕਰ ਨੇ ਸਦਨ ਦੇ ਨਿਯਮ ਦੁਹਰਾਉਂਦਿਆਂ ਕਿਹਾ ਕਿ ਸਿਫ਼ਰ ਕਾਲ ‘ਚ ਜੇਕਰ ਤੁਸੀਂ ਵਿਸ਼ਾ ਬਦਲਣਾ ਚਾਹੁੰਦੇ ਹੋ ਤਾਂ ਮੇਰੇ ਤੋਂ ਇਜਾਜ਼ਤ ਲਓ ਮੈਂ ਇਜਾਜ਼ਤ ਦੇ ਦੇਵਾਂਗਾ ਭਗਵੰਤ ਮਾਨ ਦੇ ਬੋਲਣ ਤੋਂ ਪਹਿਲਾਂ ਕਿਸੇ ਸਾਂਸਦ ਦੇ ਬੈਠ ਕੇ ਕੁਝ ਬੋਲਣ ‘ਤੇ ਵੀ ਸਪੀਕਰ ਨੇ ਸਖਤੀ ਦਿਖਾਈ ਉਨ੍ਹਾਂ ਮੈਂਬਰਾਂ ਵੱਲ ਹੱਥ ਨਾਲ ਇਸ਼ਾਰਾ ਕਰਕੇ ਕਿਹਾ ਕਿ ਤੁਸੀਂ ਬੈਠੇ-ਬੈਠੇ ਨਾ ਬੋਲੇ ਸਦਨ ‘ਚ ਅੱਜ ਗੌਰਵ ਗੋਗੋਈ ਤੇ ਰਮੇਸ਼ ਬਿਧੂੜੀ ਆਪਸ ‘ਚ ਇੱਕ-ਦੂਜੇ ਨਾਲ ਜਦੋਂ ਉਲਝਣ ਲੱਗੇ, ਉਦੋਂ ਵੀ ਸਪੀਕਰ ਨੇ ਦੋਵਾਂ ਨੂੰ ਸਖ਼ਤੀ ਨਾਲ ਬੈਠਣ ਦਾ ਆਦੇਸ਼ ਦਿੱਤਾ
ਨਿਯਮਾਂ ਨੂੰ ਲੈ ਕੇ ਸਖ਼ਤ
ਸਿਫ਼ਰ ਕਾਲ ‘ਚ ਭਗਵੰਤ ਮਾਨ ਨੂੰ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਗਿਆ ਸੀ ਮਾਨ ਨੇ ਪਹਿਲਾਂ ਪੰਜਾਬ ‘ਚ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ ਮੁੱਦੇ ‘ਤੇ ਪ੍ਰਸ਼ਨ ਪੁੱਛਣ ਲਈ ਅਰਜ਼ੀ ਦਿੱਤਾ ਸੀ ਆਪ ਸਾਂਸਦ ਨੇ ਸਦਨ ‘ਚ ਇਸ ਦੇ ਸਥਾਨ ‘ਤੇ ਵਿਦੇਸ਼ਾਂ ‘ਚ ਭਾਰਤੀਆਂ ਦੀਆਂ ਮੁਸ਼ਕਲਾਂ ਤੇ ਦੂਤਾਵਾਸ ਤੋਂ ਮੱਦਦ ਲਈ ਰਿਸ਼ਵਤ ਦਾ ਮੁੱਦਾ ਚੁੱਕਿਆ ਇਸ ‘ਤੇ ਵਿਚਾਲੇ ਹੀ ਮਾਨ ਨੂੰ ਟੋਕਦਿਆਂ ਸਪੀਕਰ ਨੇ ਬੈਠਣ ਦਾ ਆਦੇਸ਼ ਦਿੱਤਾ
ਲੋਕ ਸਭਾ ਸਪੀਕਰ ਨੇ ਕਿਹਾ, ‘ਮਾਣਯੋਗ ਮੈਂਬਰ! ਜ਼ੀਰੋ ਆਵਰ ‘ਚ ਜੇਕਰ ਪ੍ਰਸ਼ਨ ਬਦਲਣਾ ਹੈ ਤਾਂ ਤੁਹਾਨੂੰ ਮੇਰੇ ਤੋਂ ਆਗਿਆ ਲੈਣੀ ਪਵੇਗੀ ਤੁਸੀਂ ਵਿਸ਼ਾ ਦਿੱਤਾ ਸੀ ਪੰਜਾਬ ‘ਚ ਅਧਿਆਪਕਾਂ ਦੀ ਤਨਖਾਹ ਦਾ ਮੁੱਦਾ, ਮੈਂ ਪੜ੍ਹਿਆ-ਲਿਖਿਆ ਵਿਅਕਤੀ ਹਾਂ’ ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਮਾਨ ਨੂੰ ਮੁੱਦਾ ਰੱਖਣ ਦੀ ਆਗਿਆ ਦੇ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਟਾਲਾ। ਸ਼ੁੱਕਰਵਾਰ ਨੂੰ ਪਿੰਡ ਭੁੱਲਰ ‘ਚ ਸਰਕਾਰੀ ਹਾਈ ਸਕੂਲ ਦੇ ਪਿਛੇ ਖੇਤਾਂ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਪਿੰਡ ‘ਚ ਸਨਸਨੀ ਫੈਲ ਗਈ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ. ਐਸ. ਆਈ ਮਿੱਤਰਮਾਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਵਿੰਦਰ ਕੌਰ ਪਤਨੀ ਲੇਟ ਸੁਖਦੇਵ ਸਿੰਘ ਨੇ ਫੋਨ ‘ਤੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਖੇਤਾਂ ਵਿੱਚ ਕਿਸੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਦੀ ਉਮਰ ਕਰੀਬ 40 ਸਾਲ ਹੈ। ਸੂਚਨਾ ਮਿਲਣ ‘ਤੇ ਉਹ ਤੁਰੰਤ ਉਕਤ ਸਥਾਨ ‘ਤੇ ਪਹੁੰਚੇ ਅਤੇ ਲਾਸ਼ ਦੇ ਵਾਰਸਾਂ ਸੰਬੰਧੀ ਪੁੱਛ ਗਿੱਛ ਕੀਤੀ ਪਰ ਲਾਸ਼ ਦੀ ਸ਼ਨਾਖਤ ਨਹੀ ਹੋ ਸਕੀ। ਇਸ ਲਈ ਉਨ੍ਹਾਂ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ ਵਿਚ ਰੱਖ ਦਿੱਤਾ ਹੈ ਅਤੇ 174 ਦੀ ਕਾਰਵਾਈ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰ ਇਨਸਾਨ ਨੂੰ ਭਗਤੀ ਦਾ ਹੱਕ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ, ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ, ਉਹ ਭਾਗਾਂ ਵਾਲਾ ਹੈ ਅਤੇ ਜੋ ਇਨਸਾਨ ਨਾਮ ਲੈ ਕੇ ਸਿਮਰਨ ਕਰਦਾ ਹੈ ਉਹ ਅਤੀ ਭਾਗਾਂ ਵਾਲਾ ਬਣ ਜਾਂਦਾ ਹੈ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਭਰਪੂਰ ਹੋ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲਾ, ਨਸੀਬਾਂ ਵਾਲੇ ਇਨਸਾਨ ਹੀ ਕਰ ਸਕਦੇ ਹਨ ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾਂ ਅੰਦਰ ਉਸ ਮਾਲਕ-ਪਰਮਾਤਮਾ ਨੂੰ ਪਾਉਣ ਦੀ ਤੜਫ਼ ਹੈ, ਉਸ ਦੇ ਪਿਆਰ-ਮੁਹੱਬਤ ਦੀ ਇੱਛਾ ਹੈ ਉਹੀ ਨਾਮ-ਸਿਮਰਨ ਕਰ ਜਾਂਦੇ ਹਨ ਉਹੀ ਲਗਾਤਾਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਅੰਦਰ ਤੜਫ਼-ਲਗਨ ਨਹੀਂ ਅਤੇ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ ਉਨ੍ਹਾਂ ਅੰਦਰ ਮਾਲਕ ਦੀ ਭਗਤੀ-ਇਬਾਦਤ, ਦਇਆ-ਮਿਹਰ ਦਾ ਸੰਚਾਰ ਨਹੀਂ ਹੋ ਸਕਦਾ ਪਰ ਹਰ ਇਨਸਾਨ ਪਰਮਾਤਮਾ ਦੀ ਭਗਤੀ ਕਰਨ ਦਾ ਹੱਕਦਾਰ ਹੈ ਮਨੁੱਖੀ ਸਰੀਰ ‘ਚ ਹੀ ਪਰਮਾਤਮਾ ਨੇ ਅਧਿਕਾਰ ਦਿੱਤਾ ਹੈ ਕਿ ਉਹ ਨਾਮ ਦਾ ਸਿਮਰਨ ਕਰਕੇ ਆਵਾਗਮਨ ਤੋਂ ਆਜ਼ਾਦ ਹੋ ਸਕਦਾ ਹੈ ਅਤੇ ਇਸ ਮਾਤਲੋਕ ‘ਚ ਪਰਮ ਪਿਤਾ ਪਰਮਾਤਮਾ ਨੂੰ ਵੇਖ ਸਕਦਾ ਹੈ ਪਰ ਇਹ ਉਦੋਂ ਸੰਭਵ ਹੈ ਜੇਕਰ ਇਨਸਾਨ ਹਿੰਮਤ ਕਰੇ ਉਹ ਮਾਲਕ ਦਇਆ-ਮਿਹਰ, ਰਹਿਮਤ ਕਰਦਾ ਸੀ, ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ, ਪਰ ਜੋ ਲੋਕ ਸਿਮਰਨ, ਭਗਤੀ-ਇਬਾਦਤ ਕਰਦੇ ਹਨ ਉਹੀ ਲੋਕ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਿਲ ਕਰ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਦੁਨਿਆਵੀ ਕੰਮ-ਧੰਦੇ ਪ੍ਰਤੀ ਤੜਫ਼ ਆਪਣੇ-ਆਪ ਪੈਦਾ ਹੋ ਜਾਂਦੀ ਹੈ ਅਤੇ ਉਹ ਪੈਸੇ ਲਈ ਇੱਧਰ-ਉੱਧਰ ਭੱਜਿਆ ਫਿਰਦਾ ਹੈ ਅਤੇ ਇਸ ਤਰ੍ਹਾਂ ਦੁਨਿਆਵੀ ਮੋਹ-ਮਮਤਾ ਦੀ ਤੜਫ਼ ਵੀ ਆਪਣੇ-ਆਪ ਲੱਗ ਜਾਂਦੀ ਹੈ ਲੋਕ ਮੋਹ-ਮਮਤਾ ‘ਚ ਫਸ ਕੇ ਇੱਕ-ਦੂਜੇ ਲਈ ਪਾਗਲ ਹੋਏ ਫ਼ਿਰਦੇ ਹਨ ਫਿਰ ਚੰਗਾ-ਮਾੜਾ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਇਹ ਤੜਫ਼, ਲਗਨ ਆਪਣੇ-ਆਪ ਇਨਸਾਨ ਅੰਦਰ ਪੈਦਾ ਹੋ ਜਾਂਦੀ ਹੈ ਪਰ ਪ੍ਰਭੂ-ਪਰਮਾਤਮਾ ਦੀ ਤੜਫ਼ ਆਪਣੇ-ਆਪ ਇਨਸਾਨ ਅੰਦਰ ਨਹੀਂ ਲੱਗਦੀ ਜੇਕਰ ਕੋਈ ਮਾਲਕ ਦਾ ਪਿਆਰਾ ਹੋਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਸਤਿਸੰਗ ‘ਚ ਹੀ ਉਹ ਤੜਫ਼, ਲਗਨ ਲੱਗ ਸਕਦੀ ਹੈ ਇਸ ਲਈ ਤੁਸੀਂ ਸਤਿਸੰਗ ਸੁਣੋ, ਰਾਮ-ਨਾਮ ਦੀ ਚਰਚਾ ‘ਤੇ ਅਮਲ ਕਰੋ ਤਾਂ ਤੁਹਾਡੇ ਅੰਦਰ ਮਾਲਕ ਪ੍ਰਤੀ ਤੜਫ਼ ਪੈਦਾ ਹੋਵੇਗੀ ਅਤੇ ਤੁਸੀਂ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ, ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਜਾਓਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਵਾਈ ਦਾ ਪਤਾ ਲੈਣ ਗਏ ਵਿਅਕਤੀ ਦੇ ਘਰ ਚੋਰੀ
ਘਰ ‘ਚੋਂ ਐਲਸੀਡੀ, ਡੇਢ ਤੋਲੇ ਸੋਨਾ ਤੇ ਕਰੀਬ 30000 ਰੁਪਏ ਨਕਦੀ ਚੋਰੀ
ਸਮਾਣਾ | ਹਸਪਤਾਲ ‘ਚੋਂ ਬਿਮਾਰੀ ਕੱਟ ਕੇ ਘਰ ਵਾਪਸ ਪਰਤੇ ਆਪਣੇ ਜਵਾਈ ਦਾ ਪਤਾ ਲੈਣ ਗਏ ਸਮਾਣਾ ਦੇ ਇੱਕ ਪਰਿਵਾਰ ਦੇ ਘਰੋਂ ਚੋਰਾਂ ਨੇ ਘਰ ਖਾਲੀ ਹੋਣ ਦਾ ਫਾਇਦਾ ਚੁਕਦਿਆਂ ਘਰ ਦੇ ਸਮਾਨ ‘ਤੇ ਹੱਥ ਸਾਫ਼ ਕਰ ਦਿੱਤਾ ਚੋਰੀ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਘਰ ਵਾਪਸ ਪਰਤ ਕੇ ਲੱਗਾ ਜਾਣਕਾਰੀ ਅਨੁਸਾਰ ਸਥਾਨਕ ਘੜਾਮੀ ਪੱਤੀ ਵਾਸੀ ਓਮ ਪ੍ਰਕਾਸ਼ ਆਪਣੀ ਪਤਨੀ ਸ਼ੀਲਾ ਨਾਲ ਬੀਤੇ 6 ਦਸੰਬਰ ਨੂੰ ਪਟਿਆਲਾ ਵਿਖੇ ਆਪਣੇ ਜਵਾਈ ਜੋ ਕਿ ਕਈ ਦਿਨ ਮੋਹਾਲੀ ਦੇ ਹਸਪਤਾਲ ‘ਚ ਇਲਾਜ ਕਰਵਾ ਕੇ ਆਇਆ ਸੀ ਦਾ ਪਤਾ ਲੈਣ ਗਏ ਸਨ (House)
ਅੱਜ ਜਦੋਂ ਉਹ ਕਈ ਦਿਨਾਂ ਬਾਅਦ ਉੱਥੋਂ ਵਾਪਸ ਆਏ ਤਾਂ ਘਰ ਦਾ ਮੇਨ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋਏ ਤਾਂ ਅੰਦਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਤੇ ਘਰ ਦਾ ਸਮਾਨ ਖਿੱਲਰਿਆ ਪਿਆ ਸੀ ਉਨ੍ਹਾਂ ਦੱਸਿਆ ਕਿ ਘਰ ‘ਚੋਂ ਐਲਸੀਡੀ, ਡੇਢ ਤੋਲੇ ਸੋਨਾ ਤੇ ਕਰੀਬ 30000 ਰੁਪਏ ਨਕਦੀ ਚੋਰਾਂ ਲੈ ਗਏ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰੀ ਹੋਏ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
ਮ੍ਰਿਤਕ ਦੇ 10 ਗੋਲੀਆਂ ਮਾਰੀਆਂ ਗਈਆਂ
ਮੋਗਾ। ਜਿਲ੍ਹੇ ਦੇ ਨਿਹਾਲ ਸਿੰਘ ਵਾਲਾ ਵਿੱਚ ਦੁਕਾਨ ਤੋਂ ਘਰ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਹਮਲਵਰਾਂ ਨੇ ਨੌਜਵਾਨ ਨੂੰ 10 ਗੋਲੀਆਂ ਮਾਰੀਆਂ। ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਪਿਛਲੇ ਮਹੀਨੇ ਹੀ ਕਤਲ ਮਾਮਲੇ ਵਿੱਚੋਂ ਬਰੀ ਹੋ ਕੇ ਆਇਆ ਸੀ। ਜਾਣਕਾਰੀ ਮੁਤਾਬਕ ਰਜਿੰਦਰ ਸਿੰਘ ਬੀਤੀ 14 ਨਵੰਬਰ ਨੂੰ ਕਤਲ ਮਾਮਲੇ ਵਿੱਚ ਬਰੀ ਹੋ ਕੇ ਜੇਲ ਤੋਂ ਬਾਹਰ ਆਇਆ ਸੀ। ਅੱਜ ਦੋ ਮੋਟਰਸਾਈਕਲ ਸਵਾਰਾਂ ਨੇ ਨਿਹਾਲ ਸਿੰਘ ਵਾਲਾ ‘ਚ ਉਸ ਦੀ ਦੁਕਾਨ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦ ਉੱਹ ਦੁਕਾਨ ਤੋਂ ਨਿਹਾਲ ਸਿੰਘ ਵਾਲਾ ਸਥਿਤ ਆਪਣੇ ਘਰ ਜਾ ਰਿਹਾ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਕਣ ਦੀ ਕੀਤੀ ਸੀ ਕੋਸ਼ਿਸ਼
ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਕੈਂਪਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਸ਼ਨਿੱਚਰਵਾਰ ਸਵੇਰੇ ਮਾਰ ਦਿੱਤਾ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦਾ ਨਾਮ ਰਈਸ ਅਹਿਮਦ ਸੀ। ਸੂਤਰਾਂ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਸੀ ਅਤੇ ਜਦੋਂ ਉਹ ਸ਼ੋਪੀਆ ਦੇ ਪਹਿਨੂ ‘ਚ ਸੁਰੱਖਿਆ ਬਲਾਂ ਦੇ ਕੈਂਪਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੁਰੱਖਿਆ ਬਲਾਂ ਨੇ ਉਸ ਨੂੰ ਰੁਕਣ ਨੂੰ ਕਿਹਾ, ਪਰ ਜਦੋਂ ਉਹ ਨਹੀਂ ਰੁਕਿਆ ਤਾਂ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਈਸ ਕੁਲਗਾਮ ਦਾ ਨਿਵਾਸੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਮ ਆਦਮੀ ਪਾਰਟੀ ਨੇ ਦਿੱਤਾ ਜਸਟਿਸ ਰਣਜੀਤ ਸਿੰਘ ਰਿਪੋਰਟ ‘ਤੇ ਬਿਆਨ | Profanity
ਜਿਹੜਾ ਮੈਂ ਕਿਹਾ ਐ ਸਪੱਸ਼ਟ ਕਿਹਾ ਐ, ਪੱਤਰਕਾਰ ਮੇਰੇ ਮੂੰਹ ਨਾ ਪਾਉਣ ਆਪਣੇ ਸ਼ਬਦ : ਕੁਲਤਾਰ ਸੰਧਵਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦਾ ਕੋਈ ਵੀ ਹੱਥ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਇਹੋ ਜਿਹਾ ਕੁਝ ਕੀਤਾ ਹੈ। ਇਸ ਮਾਮਲੇ ਵਿੱਚ ਕੁਝ ਡੇਰਾ ਪ੍ਰੇਮੀ ਸਿਰਫ਼ ਸ਼ੱਕ ਦੇ ਅਧਾਰ ‘ਤੇ ਜ਼ਰੂਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਉਨ੍ਹਾਂ ਬਾਰੇ ਸੀਬੀਆਈ ਜਾਂਚ ਕਰ ਰਹੀ ਹੈ, ਇਸ ਨਾਲ ਡੇਰਾ ਸੱਚਾ ਸੌਦਾ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਸੱਦੀ ਗਈ।
ਪ੍ਰੈਸ ਕਾਨਫਰੰਸ ਵਿੱਚ ਵਿਧਾਇਕ ਕੁਲਤਾਰ ਸੰਧਵਾ ਨੇ ਕੀਤਾ ਹੈ। ਕੁਲਤਾਰ ਸੰਧਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਕੁਝ ਪੰਜਾਬ ਵਿਰੋਧੀ ਲੋਕ ਪੰਜਾਬ ਨੂੰ ਅੱਗ ਲਵਾਉਣਾ ਚਾਹੁੰਦੇ ਹਨ ਅਤੇ ਪੰਜਾਬ ਵਿੱਚ ਪਾੜ ਪਾਉਣਾ ਚਾਹੁੰਦੇ ਹਨ ਪਰ ਉਹ ਇਸ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਦਾ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਜਿਹੜਾ ਵੀ ਬੇਅਦਬੀ ਮਾਮਲੇ ਵਿੱਚ ਅਸਲ ਦੋਸ਼ੀ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਦੋਂ ਕਿ ਬਾਕੀਆਂ ‘ਤੇ ਉਂਗਲ ਚੁੱਕਣਾ ਗਲਤ ਹੈ।
ਇਹ ਵੀ ਪੜ੍ਹੋ : ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਖ਼ੁਦਕਸ਼ੀ ਦੀ ਸੋਸ਼ਲ ਮੀਡੀਆ ’ਤੇ ਫੈਲੀ ਝੂਠੀ ਖ਼ਬਰ
ਉਨ੍ਹਾਂ ਇੱਥੇ ਇੱਕ ਪੱਤਰਕਾਰ ਨੂੰ ਕਿਹਾ ਕਿ ਜਿਹੜਾ ਉਨ੍ਹਾਂ ਨੇ ਕਹਿਣਾ ਸੀ ਉਹ ਕਹਿ ਚੁੱਕੇ ਹਨ ਇਸ ਲਈ ਉਹ ਪੱਤਰਕਾਰ ਦੀ ਪਸੰਦ ਦਾ ਬਿਆਨ ਨਹੀਂ ਦੇ ਸਕਦੇ ਹਰਪਾਲ ਚੀਮਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਚਲ ਰਹੇ ਵੱਡੇ ਸੰਕਟ ਨੂੰ ਦੂਰ ਕਰਨ ਲਈ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵਿਚੋਲੇ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਬਾਗੀ ਵਿਧਾਇਕਾਂ ਦੇ ਧੜੇ ਦੇ ਮੁੱਖੀ ਸੁਖਪਾਲ ਖਹਿਰਾ ਨੂੰ ਮਨਾਉਣ ਲਈ ਅਮਨ ਅਰੋੜਾ ਉਨ੍ਹਾਂ ਕੋਲ ਗਏ ਸਨ ਅਤੇ ਲਗਭਗ 4 ਘੰਟਿਆਂ ਦੀ ਮੀਟਿੰਗ ਵੀ ਕੀਤੀ ਗਈ ਪਰ ਮੀਟਿੰਗ ਹੁਣ ਤੱਕ ਬੇਸਿੱਟਾ ਹੀ ਰਹੀ ਹੈ। (Profanity)
ਵਿਰੋਧ ਧਿਰ ਦੇ ਲੀਡਰ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਉਨਾਂ ਵਲੋਂ ਕੋਸ਼ਸ਼ਾਂ ਜਾਰੀ ਹਨ ਅਤੇ ਜਲਦ ਹੀ ਬਾਗੀ ਵਿਧਾਇਕਾਂ ਨੂੰ ਮਨਾ ਲਿਆ ਜਾਏਗਾ। ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਬਾਕੀ ਹੋਰ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਸ਼ਾਂ ਅਜੇ ਖ਼ਤਮ ਨਹੀਂ ਕੀਤੀ ਗਈਆਂ ਹਨ ਅਤੇ ਉਨਾਂ ਨੂੰ ਮਨਾਉਣ ਲਈ ਉਹ ਲਗੇ ਹੋਏ ਹਨ। ਸਾਰੇ ਵਿਧਾਇਕਾਂ ਨੇ ਸਲਾਹ ਕਰਨ ਤੋਂ ਬਾਅਦ ਅਮਨ ਅਰੋੜਾ ਨੂੰ ਸੁਖਪਾਲ ਖਹਿਰਾ ਕੋਲ ਭੇਜਿਆ ਸੀ ਅਤੇ ਅਜੇ ਪਹਿਲੀ ਮੀਟਿੰਗ ਹੋਈ ਹੈ, ਇਸ ਤੋਂ ਬਾਅਦ ਹੋਰ ਮੀਟਿੰਗਾਂ ਵੀ ਹੋਣਗੀਆਂ। ਇੱਥੇ ਹੀ ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਮਨਾਇਆ ਜਰੂਰ ਜਾਏਗਾ ਪਰ ਬਠਿੰਡਾ ਕਨਵੈਨਸ਼ਨ ਵਿੱਚ ਪਾਸ ਕੀਤੇ ਗਏ ਬਾਗੀ ਧੜੇ ਵੱਲੋਂ 6 ਮਤੇ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੋਣਗੇ।
ਸੜਕ ਉੱਤੇ ਬੋਤਲਾਂ ਸੁੱਟਣ ਵਾਲਾ ਸਖਸ਼ ਵੀ ਅਨੁਸ਼ਕਾ ਤੋਂ ਘੱਟ ਨਹੀਂ, ਸੋਸ਼ਲ ਮੀਡੀਆ ਉੱਤੇ ਹੋਇਆ ਸਰਗਰਮ
ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਕਾਫੀ ਚਰਚਾ ‘ਚ  ਹਨ। ਹਾਲ ਹੀ ‘ਚ ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਨੁਸ਼ਕਾ ਸ਼ਰਮਾ ਦੀ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹ ਸੜਕ ਵਿਚਕਾਰ ਬੋਤਲਾਂ ਸੁੱਟ ਰਹੇ ਇਕ ਸ਼ਖਸ ਨੂੰ ਝਿੜਕਦੀ ਦਿਸੀ। ਅਨੁਸ਼ਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਨੇ ਜਿਸ ਸ਼ਖਤ ਨੂੰ ਕੂੜਾ ਸੁੱਟਣ ਲਈ ਫਟਕਾਰ ਲਈ, ਉਸ ਦਾ ਨਾਂਅ ਅਰਹਾਨ ਸਿੰਘ ਹੈ।
ਇਸ ਘਟਨਾ ਤੋਂ ਬਾਅਦ ਅਰਹਾਨ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਅਨੁਸ਼ਕਾ ਅਤੇ ਵਿਰਾਟ ਨੂੰ ਤਮੀਜ਼ ਸਿੱਖਣ ਦਾ ਕਹਿੰਦੇ ਹੋਏ ਪੋਸਟ ਲਿਖੀ। ਇਸ ਤੋਂ ਬਾਅਦ ਸਵੱਛ ਅਭਿਆਨ ਦਾ ਪਾਠ ਪੜ੍ਹਾਉਣ ਵਾਲੀ ਅਨੁਸ਼ਕਾ ਸ਼ਰਮਾ ਨੂੰ ਇਸ ਘਟਨਾ ਕਾਰਨ ਟਰੋਲ ਵੀ ਹੋਣਾ ਪਿਆ। ਹੁਣ ਅਰਹਾਨ ਸਿੰਘ ਨਾਲ ਜੁੜੀ ਇਕ ਹੋਰ ਖਬਰ ਨਿਕਲਕੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਹਾਨ ਸਿੰਘ ਅਨੁਸ਼ਕਾ ਵਾਂਗ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹਨ।
ਮੀਡੀਆ ‘ਚ ਚੱਲ ਰਹੀਆਂ ਖਬਰਾਂ ਅਨੁਸਾਰ ਅਰਹਾਨ ਇਕ ਚਾਈਲਡ ਆਰਟਿਸਟ ਰਹਿ ਚੁੱਕੇ ਹਨ। ਇੰਨਾ ਹੀ ਨਹੀਂ ਅਰਹਾਨ ਸਿੰਘ ਨੇ ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਨਾਲ ਵੀ ਕੰਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਾਲ 1996 ‘ਚ ਆਈ ਸ਼ਾਹਰੁਖ ਦੀ ਫਿਲਮ ‘ਇੰਗਲਿਸ਼ ਬਾਬੂ ਦੇਸੀ ਮੈਮ’ ਅਤੇ ਮਾਧੁਰੀ ਦੀਕਸ਼ਿਤ ਨਾਲ ‘ਰਾਜਾ’ ਵਰਗੀਆਂ ਫਿਲਮਾਂ ‘ਚ ਬਤੌਰ ਚਾਈਲਡ ਆਰਟਿਸਟ ਕੰਮ ਕੀਤਾ ਹੈ। ਉਨ੍ਹਾਂ ਨੇ ਸ਼ਾਹਿਦ ਕਪੂਰ ਦੀ ਫਿਲਮ ‘ਪਾਠਸ਼ਾਲਾ’ ‘ਚ ਵੀ ਕੰਮ ਕੀਤਾ ਹੈ।