Break - Sach Kahoon Punjabi
ਪੱਥਰਗੜ੍ਹੀ ਦੀ ਸਾਜਿਸ਼ ਅਤੇ ਹਿੰਸਾ ਦੇਸ਼ ਨੂੰ ਤੋੜਨ ਵਾਲੀ
ਪੱਥਰਗੜ੍ਹੀ ਦੀ ਸਾਜਿਸ਼ ਅਤੇ ਹਿੰਸਾ ਦੇਸ਼ ਨੂੰ ਤੋੜਨ ਵਾਲੀ
violence | ਦੁਨੀਆ ‘ਚ  ਭਾਰਤ ਇਕੱਲਾ ਦੇਸ਼ ਹੈ ਜਿੱਥੇ ਕਦੇ ਆਪਣੇ ਹੀ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਰਾਜਨੀਤੀ ਹੁੰਦੀ ਹੈ, ਕਦੇ ਖੇਤਰ ਦੇ ਨਾਂਅ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਭਾਸ਼ਾ ਦੇ ਆਧਾਰ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਮਜ਼ਹਬ ਦੇ ਨਾਂਅ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ,  ਕਦੇ ਵਿਦੇਸ਼ੀ ਸੰਸਕ੍ਰਿਤੀ ਅਤੇ ਵਿਦੇਸ਼ੀ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਦੇਸ਼ ਤੋੜਨ ਦੀ ਗੱਲ ਅਤੇ ਰਾਜਨੀਤੀ ਹੁੰਦੀ ਹੈ ਇਹ ਸਾਰੀਆਂ ਗੱਲਾਂ ਅਤੇ ਰਾਜਨੀਤੀ ਕੋਈ ਲੁਕੀ-ਛਿਪੀ ਨਹੀਂ ਹੁੰਦੀ ਸਗੋਂ ਇਹ ਗੱਲਾਂ ਅਤੇ ਰਾਜਨੀਤੀ  ਸਰ੍ਹੇਆਮ ਹੁੰਦੀ ਹੈ, ਇਸ ਤੋਂ ਇਲਾਵਾ ਅਜਿਹੇ ਦੇਸ਼ ਤੋੜਨ ਵਾਲੇ ਵਿਚਾਰਾਂ ਅਤੇ ਰਾਜਨੀਤੀ ਨੂੰ  ਸਥਾਪਿਤ ਕਰਨ ਲਈ ਬਵਾਲ ਵੀ ਹੁੰਦਾ ਹੈ, ਹਿੰਸਾ ਵੀ ਹੁੰਦੀ ਹੈ, ਬਵਾਲ ਅਤੇ ਹਿੰਸਾ ਦੇ ਪੱਖ ‘ਚ ਤੱਥ ਅਤੇ ਤਰਕ ਵੀ ਘੜ ਦਿੱਤੇ ਜਾਂਦੇ ਹਨ
ਜਦੋਂ ਅਜਿਹੇ ਤੱਤਾਂ ‘ਤੇ, ਅਜਿਹੇ ਬਵਾਲ ‘ਤੇ, ਅਜਿਹੀ ਹਿੰਸਾ ‘ਤੇ, ਅਜਿਹੀ ਰਾਜਨੀਤੀ ‘ਤੇ ਸਵਾਲ ਉੱਠਦਾ ਹੈ ਉਦੋਂ ਪ੍ਰਗਟਾਵੇ ਦੀ ਕਥਿਤ ਅਜ਼ਾਦੀ ਦੀ ਆਵਾਜ਼ ਉੱਠਣ ਲੱਗਦੀ ਹੈ, ਅਸਹਿਣਸ਼ੀਲਤਾ ਦਾ ਰੌਲਾ ਪੈਣ ਲੱਗਦਾ ਹੈ, ਮੰਨੇ-ਪ੍ਰਮੰਨੇ ਵਕੀਲਾਂ ਦੀ ਟੀਮ ਖੜੀ ਹੋ ਕੇ ਨਿਆਂਪਾਲਿਕਾ ਤੱਕ ਦੌੜ ਲਾ ਦਿੰਦੀ ਹੈ, ਫਿਰ ਮਾੜਾ ਨਤੀਜਾ ਸਾਹਮਣੇ ਆਉਂਦਾ ਹੈ, ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਕਾਸ ਅਤੇ ਪ੍ਰਸਾਰ ਖਤਰਨਾਕ ਤੌਰ ‘ਤੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ, ਸਰਕਾਰ ਵੱਲੋਂ ਉੱਠੀ ਅਵਾਜ਼ ਵੀ ਸਥਿਰ ਹੋ ਜਾਂਦੀ ਹੈ
ਇਸ ਤਰ੍ਹਾਂ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਨੂੰ ਖੁਰਾਕ ਮਿਲਦੀ ਰਹਿੰਦੀ ਹੈ, ਉਨ੍ਹਾਂ ਦੀਆਂ ਸਾਜਿਸ਼ਾਂ ਦੀ ਲੜੀ ਵੀ ਵਧਦੀ ਜਾਂਦੀ ਹੈ, ਸਾਡੀਆਂ ਸੁਰੱਖਿਆ ਏਜੰਸੀਆਂ ਦੀਆਂ ਚੁਣੌਤੀਆਂ ਵੀ ਖਤਰਨਾਕ ਢੰਗ ਨਾਲ ਵਧਦੀਆਂ ਹੀ ਜਾਂਦੀਆਂ ਹਨ ਕੀ ਇਹ ਸਹੀ ਨਹੀਂ ਹੈ ਕਿ ਦੇਸ਼ ਦੇ ਅੰਦਰ ਕੋਈ ਇੱਕ ਨਹੀਂ ਸਗੋਂ ਕਈ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਸਥਾਰ ਅਤੇ ਹੋਂਦ ਸਥਾਪਿਤ ਹੈ? ਕੀ ਇਹ ਸਹੀ ਨਹੀਂ ਹੈ ਕਿ ਆਯਾਤਿਤ ਸੰਸਕ੍ਰਿਤੀ ਦੇ ਨਾਂਅ ‘ਤੇ ਦੇਸ਼ ਦਾ ਇੱਕ ਵਿਖੰਡਨ ਹੋਇਆ ਹੈ?
ਪੱਥਰਗੜ੍ਹੀ ਦੇ ਨਾਂਅ ‘ਤੇ ਇੱਕ ਹੋਰ ਦੇਸ਼ ਤੋੜਨ ਵਾਲੀ ਰਾਜਨੀਤੀ, ਸਾਜਿਸ਼ ਖਤਰਨਾਕ ਤੌਰ ‘ਤੇ ਵਿਸਥਾਰ ਪਾ ਰਹੀ ਹੈ, ਜਿਸ ਦੇ ਪਿੱਛੇ ਨਾ ਸਿਰਫ਼ ਵੋਟ ਦੀ ਰਾਜਨੀਤੀ ਹੈ ਸਗੋਂ ਵਿਦੇਸ਼ੀ ਸਾਜਿਸ਼ ਹੈ ਹੁਣੇ-ਹੁਣੇ ਝਾਰਖੰਡ ਅੰਦਰ ਪੱਥਰਗੜ੍ਹੀ ਦੀ ਹਿੰਸਾ ਨੇ ਦੇਸ਼ ਨੂੰ ਝੰਜੋੜ ਕਰਕੇ ਰੱਖ ਦਿੱਤਾ ਹੈ, ਸੰਦੇਸ਼ ਵੀ ਦਿੱਤਾ ਗਿਆ ਕਿ ਇਹ ਤਾਂ ਹਾਲੇ ਝਲਕ ਹੈ, ਅਜਿਹੀ ਹਿੰਸਾ ਦੀ ਹਨ੍ਹੇਰੀ ਆਉਣ ਵਾਲੀ ਹੈ, ਇਹ ਹਿੰਸਾ ਸਿਰਫ਼ ਝਾਰਖੰਡ ਦੇ ਅੰਦਰ ਹੀ ਨਹੀਂ ਸਗੋਂ ਇਸ ਹਿੰਸਾ ਦਾ ਵਿਸਥਾਰ ਛੱਤੀਸਗੜ੍ਹ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਕਰਨਾਟਕ ਅਤੇ ਗੁਜਰਾਤ ਆਦਿ ਰਾਜਾਂ ‘ਚ ਹੋਵੇਗਾ ਝਾਰਖੰਡ ਦੇ ਪੱਛਮੀ ਸਿੰਹਭੂਮ ਜਿਲ੍ਹੇ ‘ਚ ਪੱਥਰਗੜ੍ਹੀ ਸਮੱਰਥਕਾਂ ਨੇ ਇੱਕ ਸਮੇਂ ਨੌਂ ਪਿੰਡ ਵਾਸੀਆਂ ਨੂੰ ਅਗਵਾ ਕਰਕੇ, ਉਨ੍ਹਾਂ ਲੋਕਾਂ ਦਾ ਦਰਦਨਾਕ ਕਤਲ ਕੀਤਾ ਹੈ
ਜਿਸ ਬੇਰਹਿਮੀ ਨਾਲ ਕਤਲ ਹੋਏ ਹਨ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਨੂੰ ਕਤਲ ਅਤੇ ਬਵਾਲ ਕਰਨ ਦੀ ਸਿਖਲਾਈ ਪ੍ਰਾਪਤ ਸੀ, ਅਗਵਾ ਕੀਤੇ ਗਏ ਪਿੰਡ ਵਾਸੀਆਂ ਦੇ ਪਹਿਲਾਂ ਅੰਗ ਕੱਟੇ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਸਰੀਰਾਂ ਨੂੰ ਸਾੜ ਦਿੱਤਾ ਗਿਆ ਮਾਰੇ ਗਏ ਪਿੰਡ ਵਾਸੀ ਪੱਥਰਗੜ੍ਹੀ ਦੇ ਵਿਰੋਧੀ ਸਨ ਅਤੇ ਉਨ੍ਹਾਂ ਨੇ ਪੱਥਰਗੜ੍ਹੀ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਝਾਰਖੰਡ ਦੇ ਆਦਿਵਾਸੀ ਇਲਾਕਿਆਂ ਦੀ ਸਥਿਤੀ ਏਨੀ ਖ਼ਤਰਨਾਕ ਹੋ ਗਈ ਹੈ, ਏਨੀ ਹਿੰਸਕ ਹੋ ਗਈ ਹੈ ਕਿ ਪੱਥਰਗੜ੍ਹੀ ਪ੍ਰੋਗਰਾਮ ‘ਚ ਸ਼ਾਮਲ ਨਾ ਹੋਣ ਵਾਲੇ ਪਿੰਡ ਵਾਸੀਆਂ ਨੂੰ ਪੱਥਰਗੜ੍ਹੀ ਵਿਰੋਧੀ ਮੰਨ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹੱਤਿਆ ਦੇ ਫ਼ਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ
ਝਾਰਖੰਡ ਦੇ ਆਦਿਵਾਸੀ ਇਲਾਕੇ ਤੋਂ ਵੱਡੇ ਪੈਮਾਨੇ ‘ਤੇ ਪਲਾਇਨ ਹੋ ਰਿਹਾ ਹੈ ਕਹਿਣ ਦਾ ਭਾਵ ਹੈ ਕਿ ਪੱਥਰਗੜ੍ਹੀ ਪ੍ਰÎਭਾਵਿਤ ਖੇਤਰਾਂ ‘ਚ ਪਿੰਡ ਵਾਸੀ ਖੁਦ ਦੇ ਜ਼ੋਰ ‘ਤੇ ਸੁਰੱਖਿਆ ਕਰਨ ਜਾਂ ਫਿਰ ਆਪਣੇ ਘਰ-ਬਾਰ ਛੱਡਣ ਲਈ ਮਜ਼ਬੂਰ ਹਨ ਪੱਥਰਗੜ੍ਹੀ ਵਿਰੋਧੀ ਗੁਜਰਾਤ ਦੇ ਆਦਿਵਾਸੀ ਆਗੂ ਵਿਜੈ ਗਮੀਤ ਕਹਿੰਦੇ  ਹਨ ਕਿ ਇਹ ਆਦਿਵਾਸੀ ਅਧਿਕਾਰਾਂ ਦੀ ਲੜਾਈ ਨਹੀਂ ਹੈ, ਇਹ ਸਿਰਫ਼ ਅਤੇ ਸਿਰਫ਼ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸਾਜਿਸ਼ਾਂ ਹਨ ਅਤੇ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਪੈਸਾ ਆਉਂਦਾ ਹੈ, ਗੋਰੇ ਲੋਕ ਵਿਦੇਸ਼ ਤੋਂ ਆਦਿਵਾਸੀ ਇਲਾਕਿਆਂ ‘ਚ ਆ ਕੇ ਦੇਸ਼ ਖਿਲਾਫ਼ ਭੜਕਾਉਂਦੇ ਹਨ ਪਹਿਲਾਂ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਕਹਿੰਦੀਆਂ ਹਨ ਕਿ ਤੁਹਾਡਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ,
ਤੁਹਾਡਾ ਕੋਈ ਵੀ ਭਗਵਾਨ ਨਹੀਂ ਹੈ, ਫਿਰ ਇਹ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸੰਸਕ੍ਰਿਤੀਆਂ ਆਪਣੇ ਧਰਮ ਦੀ ਮਹੱਤਤਾ ਸਥਾਪਤ ਕਰਦੀ ਹਨ ਵਿਜੈ ਗਮੀਤ ਅੱਗੇ ਕਹਿੰਦੇ ਹਨ ਕਿ ਅਜਿਹੀ ਹੀ ਇੱਕ ਸਾਜਿਸ਼ ਗੁਜਰਾਤ ‘ਚ ਹੋਈ ਸੀ ਜਿੱਥੇ ਸੂਬੇ ਅਤੇ ਦੇਸ਼ ਦੇ ਅਧਿਕਾਰ ਨੂੰ ਨਾ ਮੰਨਣ ਦਾ ਫ਼ਰਮਾਨ ਜਾਰੀ ਹੋਇਆ ਸੀ ਪਰ ਇਹ ਫਰਮਾਨ ਕੁਝ ਹੀ ਦਿਨਾਂ ‘ਚ ਦਮ ਤੋੜ ਗਿਆ ਸੀ
ਜਦੋਂਕਿ ਗੁਜਰਾਤ ‘ਚ ਇਹ ਪ੍ਰਯੋਗ ਅਸਫ਼ਲ ਹੋ ਗਿਆ ਸੀ ਫਿਰ ਵੀ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਇਸ ਸਾਜਿਸ਼ ਨੂੰ ਗੁਜਰਾਤ ਤੋਂ ਬਾਹਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਝਾਰਖੰਡ ਸੂਬਿਆਂ ‘ਚ ਲਿਜਾਣ ਅਤੇ ਪੱਥਰਗੜ੍ਹੀ ਨੂੰ ਢਾਲ ਬਣਾ ਕੇ ਧਰਮ ਪਰਿਵਰਤਨ ਕਰਾਉਣ ਅਤੇ ਹਿੰਸਾ ਦਾ ਬਜ਼ਾਰ ਲਾਉਣ ‘ਚ ਜ਼ਰੂਰ ਕਾਮਯਾਬ ਹੋਈਆਂ ਹਨ ਗੁਜਰਾਤ ‘ਚ ਵੀ ਆਦਿਵਾਸੀਆਂ ਦਾ ਅਜਿਹੇ ਹੀ ਹੱਥਕੰਡਿਆਂ ਨਾਲ ਵੱਡੇ ਪੈਮਾਨੇ ‘ਤੇ ਧਰਮ ਪਰਿਵਰਤਨ ਕਰਾਇਆ ਗਿਆ ਹੈ
ਝਾਰਖੰਡ ਅੰਦਰ ਪੱਥਰਗੜ੍ਹੀ ਦੇ ਨਾਂਅ ‘ਤੇ ਡਰ ਦਾ ਮਾਹੌਲ ਬਣਾਉਣ, ਪੱਥਰਗੜ੍ਹੀ ਦੇ ਨਾਂਅ ‘ਤੇ ਗੈਰ-ਆਦਿਵਾਸੀਆਂ ਨੂੰ ਭਜਾਉਣ, ਪੁਲਿਸ ਅਤੇ ਨੀਮ ਫੌਜੀ ਬਲਾਂ ‘ਤੇ ਹਮਲਾ ਕਰਾਉਣ ਦੀ ਖੇਡ ਬਹੁਤ ਪਹਿਲਾਂ ਤੋਂ ਜਾਰੀ ਹੈ ਝਾਰਖੰਡ ਅੰਦਰ ਪੱਥਰਗੜ੍ਹੀ ਬਵਾਲ ‘ਤੇ ਰਾਜਨੀਤੀ ਘੱਟ ਨਹੀਂ ਹੋਈ ਹੈ ਪਹਿਲਾਂ ਦੀ ਰਘੁਵਰ ਸਰਕਾਰ ਨੇ ਉਦਾਸੀਨਤਾ ਵਰਤੀ ਸੀ ਜਦੋਂ ਪੱਥਰਗੜ੍ਹੀ ਕਾਨੂੰਨ ਅਤੇ ਸੰਵਿਧਾਨ ਦਾ ਮੂੰਹ ਚਿੜਾਉਣ ਲੱਗੀ ਉਦੋਂ ਰਘੁਵਰ ਦਾਸ ਸਰਕਾਰ ਨੇ ਕਾਰਵਾਈ ਕੀਤੀ ਸੀ ਪਰ ਬਹੁਤ ਲੇਟ ਸਰਕਾਰ ਦੇ ਕਦਮ ਉੱਠੇ ਸਨ ਉਸ ਤੋਂ ਪਹਿਲਾਂ ਹੀ ਪੱਥਰਗੜ੍ਹੀ ਦੀ ਸਾਜਿਸ਼ ਪੂਰੇ ਸੂਬੇ ‘ਚ ਬਵਾਲ ਮਚਾ ਚੁੱਕੀ ਸੀ, ਆਪਣੇ ਖੂਨੀ ਪੰਜੇ ਪਸਾਰ ਚੁੱਕੀ ਸੀ, ਵਿਦੇਸ਼ੀ ਸ਼ਕਤੀਆਂ ਦੀਆਂ ਦੇਸ਼ ਤੋੜਨ ਵਾਲੀਆਂ ਸਾਜਿਸ਼ਾਂ ਕਾਮਯਾਬ ਹੋ ਚੁੱਕੀਆਂ ਸਨ
ਸੂਬਾ ਸੱਤਾ ਬਦਲ ਗਈ ਨਵੀਂ ਹੇਮੰਤ ਸੋਰੇਨ ਦੀ ਸਰਕਾਰ ਆਈ ਹੇਮੰਤ ਸੋਰੇਨ ਦੀ ਜਿੱਤ ‘ਤੇ ਸਵਾਲ ਉੱਠਣ ਲੱਗੇ ਇੱਕ ਵਿਦੇਸ਼ੀ ਸੰਸਕ੍ਰਿਤੀ ਦੇ ਪੋਸ਼ਕ ਨੇ ਇਹ ਕਹਿ ਕੇ ਤਹਿਲਕਾ ਮਚਾ ਦਿੱਤਾ ਸੀ ਕਿ ਅਸੀਂ ਰਘੁਵਰ ਦਾਸ ਦੀ ਭਾਜਪਾ ਸਰਕਾਰ ਨੂੰ ਹਰਾਉਣ ਅਤੇ ਹੇਮੰਤ ਸੋਰੇਨ ਸਰਕਾਰ ਨੂੰ ਜਿਤਾਉਣ ਤੇ ਸਥਾਪਿਤ ਕਰਨ ਲਈ ਵਿਸ਼ੇਸ਼ ਪ੍ਰਰਥਨਾ ਕੀਤੀ ਸੀ ਹੇਮੰਤ ਸੋਰੇਨ ਨੇ ਸਰਕਾਰ ਦੀ ਬਾਗਡੋਰ ਸੰਭਾਲਣ ਤੋਂ ਤੁਰੰਤ ਬਾਅਦ ਹੀ ਪੱਥਰਗੜ੍ਹੀ ਦੇ ਗੁਨਾਹਗਾਰਾਂ ਤੋਂ ਮੁਕੱਦਮੇ ਵਾਪਸ ਲੈਣ ਦਾ ਐਲਾਨ ਕੀਤਾ ਸੀ ਇਸ ਦਾ ਮਾੜਾ ਨਤੀਜਾ ਕੋਈ ਇੱਕ ਨਹੀਂ ਸਗੋਂ ਨੌਂ-ਨੌਂ ਨਿਰਦੋਸ਼ ਵਿਅਕਤੀਆਂ ਦਾ ਕਤਲ ਹੈ
ਸਾਡੇ ਦੇਸ਼ ‘ਚ ਕਮਜ਼ੋਰੀ ਇਹ ਹੈ ਕਿ ਅਸੀਂ ਸਮੇਂ ‘ਤੇ ਜਾਗਦੇ ਹੀ ਨਹੀਂ ਹਾਂ ਸਾਡੀ ਰਾਜਨੀਤੀ ਉਦੋਂ ਜਾਗਦੀ ਹੈ, ਜਦੋਂ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਲਈ ਖਤਰਨਾਕ ਹੋ ਜਾਂਦੀਆਂ ਹਨ, ਸ਼ਕਤੀ ਹਾਸਲ ਕਰ ਲੈਂਦੀਆਂ ਹਨ ਅਜਿਹਾ ਕਸ਼ਮੀਰ ‘ਚ ਹੋਇਆ, ਅਜਿਹਾ ਅਸਾਮ ‘ਚ ਹੋਇਆ, ਨਾਗਾਲੈਂਡ, ਮਨੀਪੁਰ ਆਦਿ ‘ਚ ਹੋਇਆ ਹੁਣ ਅਜਿਹੀਆਂ ਖ਼ਤਰਨਾਕ ਦੇਸ਼ ਤੋੜਨ ਵਾਲੀਆਂ ਸਮੱਸਿਆ ਝਾਰਖੰਡ ‘ਚ ਹੀ ਪੈਦਾ ਨਹੀਂ ਹੋਈ ਹੈ
ਸਗੋਂ ਹੁਣ ਇਹ ਸਮੱਸਿਆ ਆਪਣੀ ਬੁੱਕਲ ‘ਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਉੜੀਸਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਰਗੇ ਸੂਬਿਆਂ ਨੂੰ ਵੀ ਲਵੇਗੀ ਇਸ ਲਈ ਪੱਥਰਗੜ੍ਹੀ ਦੇ ਨਾਂਅ ‘ਤੇ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸੰਵਿਧਾਨ ਅਤੇ ਕਾਨੂੰਨ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ
ਵਿਸ਼ਣੂਗੁਪਤ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਧੀ ਰਾਤੀਂ ਚੋਰਾਂ ਨੇ ATM ਭੰਨਣ ਦੀ ਕੀਤੀ ਕੋਸ਼ਿਸ਼
ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈਆਂ ਤਸਵੀਰਾਂ, ਪੁਲਿਸ ਜਾਂਚ ‘ਚ ਜੁੱਟੀ
ਫਿਰੋਜ਼ਪੁਰ (ਸਤਪਾਲ ਥਿੰਦ) । ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਖਾਈ ਫੇਮੇ ਕੀ ਸਥਿਤ ਕੋਆਪਰੇਟਿਵ ਬੈਂਕ ਦੇ ਲੱਗੇ ਏਟੀਐੱਮ (ATM) ਨੂੰ ਅੱਧੀ ਰਾਤ ਲੁੱਟਣ ਦੀ ਕੋਸ਼ਿਸ਼ ‘ਚ ਕੁਝ ਵਿਅਕਤੀਆਂ ਵੱਲੋਂ ਭੰਨਣ ਦੀ ਕੋਸ਼ਿਸ਼ ਕੀਤੀ ਗਈ ਜੋ ਨਕਾਮ ਹੋਈ। ਦਿਨ ਚੜਦਿਆ ਜਦ ਇਸ ਦਾ ਲੋਕਾਂ ਨੂੰ ਲੱਗਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਛਾਣਬੀਣ ਕਰਦਿਆ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਮਜੀਤ ਕੌਰ ਬ੍ਰਾਂਚ ਮੈਨੇਜਰ ਕੋਆਰਪਰੇਟਿਵ ਬੈਂਕ ਖਾਈ ਫੇਮੇ ਕੀ ਨੇ ਦੱਸਿਆ ਕਿ ਬੈਂਕ ਦੇ ਨਾਲ ਹੀ ਬੈਂਕ ਦਾ ਏਟੀਐੱਮ ਲੱਗਾ ਹੋਇਆ ਹੈ,
ਜਿਸ ਵਿਚ ਤਕਰੀਬਨ 5 ਲੱਖ ਦਾ ਤੱਕ  ਕੈਸ਼ ਪਿਆ ਸੀ, ਜਿਸ ਨੂੰ ਰਾਤ ਕਰੀਬ ਢਾਈ ਵਜੇ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਤੋੜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਭੰਨਤੋੜ ਕਰ ਦਿੱਤੀ, ਜਿਸ ਨਾਲ ਏਟੀਐੱਮ ਦਾ ਕਾਫੀ ਨੁਕਸਾਨ ਹੋਇਆ ਹੈ। ਵਾਰਦਾਤ ਏਟੀਐਮ ‘ਚ ਲੱਗੇ ਸੀਸਟੀਵੀ ਕੈਮਰਿਆ ‘ਚ ਕੈਦ ਹੋ ਗਏ, ਜਿਸ ਵਿਚ ਤਿੰਨ ਅਣਪਛਾਤੇ ਜਿਹਨਾਂ ਦੇ ਮੂੰਹ ਢੱਕੇ ਹੋਏ ਸਨ, ਜਿਹਨਾਂ ਗੈਸ ਕਟਰ ਦੀ ਕੋਸ਼ਿਸ਼ ਨਾਲ ਏਟੀਐਮ ਭੰਨਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ  ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਹੀ ਵੀ ਖਾਈ ਫੇਮੇ ਕਿ ਵਿਖੇ ਲੱਗਿਆ ਐੱਸਬੀਆਈ ਬੈਂਕ ਦਾ ਚੋਰਾਂ ਵੱਲੋਂ ਏਟੀਐਮ ਭੰਨਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵੈਸਟ ਇੰਡੀਜ਼ ‘ਚ ਆਖਰੀ ਮੁਕਾਬਲਾ 22 ਨੂੰ, ਸਿੱਧਾ ਪ੍ਰਸਾਰਣ ਦੁਪਹਿਰ 1:30 ਵਜੇ ਤੋਂ
ਨਵੀਂ ਦਿੱਲੀ, ਏਜੰਸੀ। ਭਾਰਤੀ ਟੀਮ ਵਿਸ਼ਾਖਾਪਤਨਮ ‘ਚ ਜ਼ਬਰਦਸਤ ਜਿੱਤ ਨਾਲ ਵੈਸਟ ਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ‘ਚ 1-1 ਦੀ ਬਰਾਬਰੀ ਹਾਸਲ ਕਰ ਚੁੱਕੀ ਹੈ ਤੇ ਐਤਵਾਰ ਜਦੋਂ ਉਹ ਮਹਿਮਾਨ ਟੀਮ ਖਿਲਾਫ ਕਟਕ ਦੇ ਬਾਰਾਬਤੀ ਸਟੇਡੀਅਮ ‘ਚ ਹੋਣ ਵਾਲੇ ਤੀਜੇ ਤੇ ਆਖਰੀ ਇੱਕ ਰੋਜ਼ਾ ‘ਚ ਉੱਤਰੇਗੀ ਤਾਂ ਉਸ ਨੂੰ ਸੰਡੇ ਦੀ ‘ਬੁਰੀ ਮਿੱਥ’ ਤੋਂ ਮੁਕਤੀ ਪਾਉਣੀ ਹੋਵੇਗੀ ਭਾਰਤ ਲਈ ਇਸ ਸਾਲ ਐਤਵਾਰ (ਸੰਡੇ) ਬਹੁਤ ਸੁਖੀ ਨਹੀਂ ਰਿਹਾ ਹੈ ਤੇ ਉਸ ਨੂੰ ਇਸ ਦਿਨ ਖੇਡੇ ਕਈ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਸੀਰੀਜ਼ ਦਾ ਪਹਿਲਾ ਮੈਚ ਚੇੱਨਈ ‘ਚ ਐਤਵਾਰ
ਇਸ ਇੱਰ ਰੋਜਾ ਸੀਰੀਜ਼ ਦਾ ਪਹਿਲਾ ਮੈਚ ਚੇੱਨਈ ‘ਚ ਐਤਵਾਰ ਨੂੰ ਹੀ ਖੇਡਿਆ ਗਿਆ ਸੀ ਜਿਸ ਵਿੱਚ ਭਾਰਤੀ ਟੀਮ ਨੂੰ ਅੱਠ ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਹੀ ਹੋਣ ਜਾ ਰਿਹਾ ਹੈ ਤੇ ਸੀਰੀਜ਼ ਜਿੱਤਣ ਲਈ ਭਰਤੀ ਟੀਮ ਨੂੰ ਸੰਡੇ ਦੀ ‘ਬੁਰੀ ਮਿੱਥ’ ਨੂੰ ਪਿੱਛਾ ਛੱਡਣਾ ਹੋਵੇਗਾ ਭਾਰਤ ਨੇ ਇਸ ਸਾਲ 27 ਇੱਕ ਰੋਜ਼ਾ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ ਤਿੰਨ ਇੱਕ ਰੋਜ਼ਾ ਮੈਚ ਐਤਵਾਰ ਨੂੰ ਗੁਆਏ ਹਨ ਇਸ ਸਾਲ ਦੇ ਟੀ-20 ਮੈਚਾਂ ਨੂੰ ਦੇਖਿਆ ਜਾਵੇ ਤਾਂ ਭਾਰਤ ਨੇ 16 ਟੀ-20 ਮੁਕਾਬਲੇ ਖੇਡੇ ਹਨ।
ਜਿਸ ਵਿੱਚ ਉਨ੍ਹਾਂ ਨੇ 5 ਮੈਚ ਐਤਵਾਰ ਨੂੰ ਗਵਾਏ ਹਨ ਭਾਰਤ ਨੂੰ 8 ਫਰਵਰੀ ਨੂੰ ਨਿਊਜ਼ੀਲੈਂਡ ਤੋਂ ਹੈਮੀਲਟਨ ‘ਚ ਐਤਵਾਰ ਨੂੰ ਹੋਏ ਮੁਕਾਬਲੇ ‘ਚ ਚਾਰ ਦੌੜਾਂ ਨਾਲ ਹਾਰ ਮਿਲੀ ਸੀ ਇਸ ਤੋਂ ਬਾਅਦ 24 ਫਰਵਰੀ ਨੂੰ ਐਤਵਾਰ ਦੇ ਹੀ ਦਿਨ ਆਸਟਰੇਲੀਆ ਤੋਂ ਵਿਸ਼ਾਖਾਪਤਨਮ ‘ਚ ਤਿੰਨ ਵਿਕਟਾਂ ਨਾਲ ਹਾਰ ਮਿਲੀ ਸੀ ਭਾਰਤ ਨੂੰ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ‘ਚ 22 ਦਸੰਬਰ ਨੂੰ ਐਤਵਾਰ ਨੂੰ ਹੋਏ ਮੁਕਾਬਲੇ ‘ਚ ਬੇਂਗਲੁਰੂ ‘ਚ ਨੌ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਬੰਗਲਾਦੇਸ਼ ਖਿਲਾਫ ਘਰੇਲੂ ਸੀਰੀਜ ‘ਚ ਤਿੰਨ ਨਵੰਬਰ ਨੂੰ ਦਿੱਲੀ ‘ਚ ਐਤਵਾਰ ਨੂੰ ਹੋਏ ਮੁਕਾਬਲੇ ‘ਚ ਟੀਮ ਇੰਡੀਆ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਵੈਸਟ ਇੰਡੀਜ਼ ਨੇ ਅੱਠ ਦਸੰਬਰ ਐਤਵਾਰ ਨੂੰ ਤਿਰੂਵਨੰਤਪੁਰਮ ‘ਚ ਟੀਮ ਇੰਡੀਆ ਨੂੰ ਅੱਠ ਵਿਕਟਾਂ ਨਾਲ ਹਰਾਇਆ ਟੀ-20 ‘ਚ ਭਾਰਤ ਨੂੰ ਇਸ ਸਾਲ ਸੱਤ ਮੈਚਾਂ ‘ਚ ਹਾਰ ਮਿਲੀ, ਜਿਸ ਵਿੰਚ ਪੰਜ ਮੈਚਾਂ ਦੀ ਹਾਰ ਐਤਵਾਰ ਨੂੰ ਹੀ ਆਈ ਹੈ ਭਾਰਤ ਨੂੰ ਵੈਸਟ ਇੰਡੀਜ਼ ਦੇ ਇੱਕ ਰੋਜ਼ਾ ਜਿੱਤਣ ਲਈ ਕਟਕ ‘ਚ ਐਤਵਾਰ ਨੂੰ ਪੂਰਾ ਜੋਰ ਲਾਉਣਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ
ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ
ਦੇਸ਼ ਵਿੱਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਆਮ ਲੋਕਾਂ ਦਾ ਜੀਵਨ-ਨਿਬਾਹ ਔਖਾ ਹੁੰਦਾ ਜਾ ਰਿਹੈ ਜਿਹੜੀ ਚੀਜ਼ ਕਦੇ ਟਕੇ ਵਿਚ ਮਿਲਦੀ ਸੀ, ਉਹ ਅੱਜ ਸੌ, ਹਜ਼ਾਰ ਤੇ ਪਤਾ ਨਹੀਂ ਕਿੰਨਾ ਮੁੱਲ ਫੜ੍ਹ ਗਈ ਹੈ। ਭਾਰਤੀ ਰੁਪਏ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਘੱਟ ਹੈ, ਐਪਰ ਗੰਢੇ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਮਜ਼ਬੂਤ ਹੈ। ਸਾਡੀ ਮੁਦਰਾ ਦੀ ਕੀਮਤ ਘਟ ਰਹੀ ਹੈ, ਤੇ ਵਸਤਾਂ ਦਾ ਮੁੱਲ ਵਧ ਰਿਹਾ ਹੈ। ਗੰਢੇ, ਪੈਟਰੋਲ, ਸਬਜ਼ੀਆਂ ਤੇ ਕਿੰਨੀਆਂ ਹੀ ਵਸਤਾਂ ਜਿਨ੍ਹਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।
ਕੀ ਆਮ ਜਨਤਾ ਇਹ ਮੁੱਲ ਅਦਾ ਕਰ ਸਕਦੀ ਹੈ? ਜੋ ਵਿਅਕਤੀ ਦਿਨ ਵਿਚ ਪੂਰੀ ਦਿਹਾੜੀ ਕਰਕੇ ਤਿੰਨ ਸੌ ਰੁਪਈਆ ਕਮਾਉਂਦਾ ਹੈ। ਉਹ ਵਿਅਕਤੀ ਸੌ ਰੁਪਏ ਕਿੱਲੋ ਦੇ ਗੰਢੇ, ਪੰਜਾਹ ਰੁਪਏ ਕਿੱਲੋ ਦੇ ਮਟਰ, ਸੌ ਰੁਪਏ ਕਿੱਲੋ ਦਾ ਅਦਰਕ ਤੇ ਮਹਿੰਗੀਆਂ ਸਬਜ਼ੀਆਂ ਕਿਵੇਂ ਖਰੀਦੇਗਾ? ਇੰਜ ਤਾਂ ਉਹ ਸਿਰਫ ਸਬਜ਼ੀ ਜੋਗਾ ਹੀ ਰਹਿ ਗਿਆ। ਉਸਦੇ ਘਰ ਦੇ ਖਰਚੇ ਉਹ ਕਿਵੇਂ ਪੂਰੇ ਕਰੇਗਾ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਕਿਵੇਂ ਸੋਚ ਸਕਦਾ ਹੈ? ਇਹ ਵਿਸ਼ਾ ਆਮ ਹੈ ਪਰ ਅਹਿਮ ਤੇ ਗੰਭੀਰ ਵੀ ਹੈ।
ਭਾਰਤ ਦੇਸ਼ ਦੀ ਵੰਡ ਤੋਂ ਬਾਅਦ ਲਗਾਤਾਰ ਅਜਿਹੇ ਦਾ ਸ਼ਿਕਾਰ ਹੁੰਦਾ ਆਇਆ ਹੈ। ਇੱਕ ਪਾਸੇ ਸਰਕਾਰ ਦੇਸ਼ ਨੂੰ ਉੱਚਾ ਚੁੱਕਣ ਦੇ ਵਾਅਦੇ ਕਰਦੀ ਹੈ ਤੇ ਦੂਜੇ ਪਾਸੇ ਵਸਤਾਂ ਦੇ ਉੱਚੇ ਮੁੱਲਾਂ ਕਾਰਨ ਲੋਕ ਗਰੀਬੀ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਇਸ ਮਹਿੰਗਾਈ ਦਾ ਮੁੱਖ ਕਾਰਨ ਸਰਕਾਰ ਦੀਆਂ ਗਲਤ ਨੀਤੀਆਂ ਤੇ ਅਰਥਵਿਵਸਥਾ ਵਿੱਚ ਆਈ ਮੰਦੀ ਹੈ। ਜੇਕਰ ਲੋਕਾਂ ਨੂੰ ਕਮਾਉਣ ਤੋਂ ਬਾਅਦ ਵੀ ਭੁੱਖਾ ਮਰਨਾ ਪੈਂਦਾ ਹੈ ਤਾਂ ਅਸੀਂ ਖ਼ੁਦ ਸੋਚ ਸਕਦੇ ਹਾਂ ਕਿ ਅਸੀਂ ਖ਼ਤਰੇ ਦੀ ਕਿਹੜੀ ਕਗਾਰ ‘ਤੇ ਹਾਂ। ਹੋਰ ਦੇਸ਼ਾਂ ਦੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਬਣਾ ਰਹੇ ਹਨ ਤੇ ਸਾਡੇ ਦੇਸ਼ ਦੇ ਲੋਕਾਂ ਦਾ ਸਾਰਾ ਦਿਨ ਢਿੱਡ ਭਰਨ ਦੀ ਚਿੰਤਾ ਵਿਚ ਗੁਜ਼ਰ ਜਾਂਦਾ ਹੈ। ਕੀ ਦੇਸ਼ ਦਾ ਭਵਿੱਖ ਇਸ ਤਰ੍ਹਾਂ ਸੁਖਾਲਾ ਹੋਵੇਗਾ?
ਕੀ ਗਰੀਬ ਭਾਰਤ ਦੇ ਨਾਗਰਿਕ ਨਹੀਂ?
ਇੱਕ ਬੜੀ ਸੱਚੀ ਕਹਾਵਤ ਹੈ ਕਿ ਗਰੀਬਾਂ ਦੇ ਬੱਚੇ ਡਾਕਟਰ ਬਹੁਤ ਘੱਟ ਤੇ ਕੁਪੋਸ਼ਣ ਤੇ ਗਰੀਬੀ ਕਾਰਨ ਮਰੀਜ਼ ਜ਼ਿਆਦਾ ਬਣ ਸਕਦੇ ਹਨ। ਕੀ ਗਰੀਬ ਭਾਰਤ ਦੇ ਨਾਗਰਿਕ ਨਹੀਂ? ਕੀ ਉਹਨਾਂ ਦੇ ਬੱਚਿਆਂ ਨੂੰ ਸੁਫ਼ਨੇ ਲੈਣ ਦਾ ਅਧਿਕਾਰ ਨਹੀਂ? ਕੀ ਉਹਨਾਂ ਦੀ ਇੱਛਾਵਾਂ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਦੇ ਕੰਬਲਾਂ ਵਿਚ ਹੀ ਦਬ ਕੇ ਰਹਿ ਜਾਣਗੀਆਂ?
ਅੱਜ ਦੀ ਮੰਹਿਗਾਈ ਤਾਂ ਗਰੀਬਾਂ ਲਈ ਹੀ ਨਹੀਂ ਆਮ ਤੇ ਅਮੀਰ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਸਾਡੇ ਦੇਸ਼ ਵਿਚ ਇੱਕ ਮੁੱਦਾ ਮੁੱਕਦਾ ਹੈ ਤਾਂ ਹੋਰ ਐਸੇ ਕਿੰਨੇ ਮੁੱਦੇ ਭਖ਼ ਜਾਂਦੇ ਹਨ। ਪਰ ਜਿਨ੍ਹਾਂ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਉਹ ਅੱਗੇ ਨਹੀਂ ਲਿਆਂਦੇ ਜਾਂਦੇ ਜਿਸ ਨਾਲ ਦੇਸ਼ ਤੇ ਲੋਕਾਂ ਦੀ ਤਰੱਕੀ ਜੁੜੀ ਹੈ ਉਹਨਾਂ ‘ਤੇ ਕੋਈ ਧਿਆਨ ਨਹੀਂ। ਇਸ ਵਿਸ਼ੇ ਨੂੰ ਸਰਕਾਰ ਤੇ ਜਨਤਾ ਵੱਲੋਂ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਤੇ ਇਸਦੇ ਕਾਰਨ ਨੂੰ ਲੱਭ ਕੇ ਜੜ੍ਹੀਂ ਤੇਲ ਦਿੱਤਾ ਜਾਵੇ। ਫਿਰ ਹੀ ਦੇਸ਼ ਕਿਧਰੇ ਨਾ ਕਿਧਰੇ ਅੱਗੇ ਵਧ ਸਕਦਾ ਹੈ।
ਪੂਜਾ ਰਾਣੀ ਪੁੰਡਰਕ
ਮੂਣਕ (ਸੰਗਰੂਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਪਾ-ਬਸਪਾ ਗਠਜੋੜ ਟੁੱਟਣ ਕੰਢੇ
ਉਪ ਚੋਣਾਂ ਇਕੱਲਿਆਂ ਲੜੇਗੀ ਬਹੁਜਨ ਸਮਾਜ ਪਾਰਟੀ | BSP
ਲਖਨਊ (ਏਜੰਸੀ)। ਯੂਪੀ ਆਗੂਆਂ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕਰਦਿਆਂ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੱਡਾ ਬਿਆਨ ਦਿੱਤਾ ਹੈ ਮਾਇਆਵਤੀ ਨੇ ਕਿਹਾ ਕਿ ਗਠਜੋੜ ਤੋਂ ਚੋਣਾਂ ‘ਚ ਉਮੀਦ ਅਨੁਸਾਰ ਨਤੀਜੇ ਨਹੀਂ ਮਿਲੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਯਾਦਵ ਵੋਟ ਟਰਾਂਸਫਰ ਨਹੀਂ ਹੋ ਸਕਿਆ ਹੈ ਲਿਹਾਜਾ, ਹੁਣ ਗਠਜੋੜ ਦੀ ਸਮੀਖਿਆ ਕੀਤੀ ਜਾਵੇਗੀ। (BSP)
ਇੰਨਾ ਹੀ ਨਹੀਂ ਮਾਇਆਵਤੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਪਾ ਮੁਖੀ ਅਖਿਲੇਸ਼ ਯਾਦਵ ਆਪਣੀ ਪਤਨੀ ਤੇ ਭਰਾ ਨੂੰ ਵੀ ਚੋਣ ਨਹੀਂ ਜਿਤਾ ਸਕੇ ਹਨ ਸੂਤਰਾਂ ਅਨੁਸਾਰ ਮਾਇਆਵਤੀ ਦੇ ਇਸ ਰੁਖ ਤੋਂ ਬਾਅਦ ਸਪਾ-ਬਸਪਾ ਗਠਜੋੜ ਟੁੱਟਣ ਦੇ ਕੰਢੇ ‘ਤੇ ਨਜ਼ਰ ਆ ਰਿਹਾ ਹੈ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਅੱਜ ਦਿੱਲੀ ‘ਚ ਚੋਣਾਵੀ ਹਾਰ ਦੀ ਸਮੀਖਿਆ ਕੀਤੀ 2019 ਲੋਕ ਸਭਾ ਚੋਣਾਂ ‘ਚ ਬਸਪਾ ਨੂੰ ਸੰਤੋਸ਼ਜਨਕ ਸੀਟਾਂ ਨਾ ਮਿਲਣ ਤੇ ਕੁਝ ਪ੍ਰਦੇਸ਼ਾਂ ‘ਚ ਕਰਾਰੀ ਹਾਰ ਸਬੰਧੀ ਮਾਇਆਵਤੀ ਨੇ ਪਾਰਟੀ ਵਰਕਰਾਂ ਦੀ ਅਖਿਲ ਭਾਰਤੀ ਪੱਧਰ ‘ਤੇ ਮੀਟਿੰਗ ਸੱਦੀ ਯੂਪੀ ਦੇ ਸਾਰੇ ਬਸਪਾ ਸਾਂਸਦਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ‘ਚ ਮਾਇਆਵਤੀ ਨੇ ਕਿਹਾ ਕਿ ਪਾਰਟੀ ਸਾਰੀਆਂ ਵਿਧਾਨ ਸਭਾ ਜਿਮਨੀ ਚੋਣਾਂ ‘ਚ ਲੜੇਗੀ ਤੇ ਹੁਣ 50 ਫੀਸਦੀ ਵੋਟ ਦਾ ਟੀਚਾ ਲੈ ਕੇ ਸਿਆਸਤ ਕਰਨੀ ਹੈ।
ਮਾਇਆਵਤੀ ਨੇ ਈਵੀਐਮ ‘ਚ ਘਪਲੇ ਦਾ ਵੀ ਦੋਸ਼ ਲਾਇਆ ਮੀਟਿੰਗ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਸ੍ਰਾਵਸਤੀ ਤੋਂ ਨਵੇਂ ਚੁਣੇ ਬਸਪਾ ਸਾਂਸਦ ਰਾਮ ਸ਼੍ਰੋਮਣੀ ਵਰਮਾ ਨੇ ਈਵੀਐਮ ਘਪਲੇ ਦਾ ਦੋਸ਼ ਲਾਇਆ ਉਨ੍ਹਾਂ ਕਿਹਾ ਕਿ ਲੰਮੇ ਪੱਧਰ ‘ਤੇ ਘਪਲਾ ਹੋਇਆ ਹੈ ਅਸੀਂ ਸਾਰੇ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਬੈਲੇਟ ਪੇਪਰ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਹਨ, ਜਿਸ ਨੂੰ ਨਾ ਤਾਂ ਚੋਣ ਕਮਿਸ਼ਨ ਮੰਨ ਰਿਹਾ ਹੈ ਨਾ ਸਰਕਾਰ ਮੰਨ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਬੈਲੇਟ ਪੇਪਰ ਨਾਲ ਚੋਣਾਂ ਕਰਵਾਈਆਂ ਜਾਣ, ਜੋ ਨਿਰਪੱਖ ਹੋਣ ਪਾਰਟੀ ਸੁਪਰੀਮੋ ਮਾਇਆਵਤੀ ਜੋ ਵੀ ਦਿਸ਼ਾ-ਨਿਰਦੇਸ਼ ਦੇਣਗੀਆਂ, ਅਸੀਂ ਉਸ ਦੀ ਪਾਲਣਾ ਕਰਾਂਗੇ। (BSP)
ਐਗਜਿਟ ਪੋਲ ਵਿਰੋਧੀ ਦਾ ਹੌਂਸਲਾ ਤੋੜਨ ਦਾ ਹਥਿਆਰ: ਪ੍ਰਿਯੰਕਾ
ਐਗਜਿਟ ਪੋਲ ਵਿਰੋਧੀ ਦਾ ਹੌਂਸਲਾ ਤੋੜਨ ਦਾ ਹਥਿਆਰ: ਪ੍ਰਿਯੰਕਾ
ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੰਤਰ ਅਤੇ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਚੋਣਾਂ ਤੋਂ ਬਾਅਦ ਸਰਵੇਖਣਾਂ (ਐਗਜਿਟ ਪੋਲ) ਨੂੰ ਵਿਰੋਧੀਆਂ ਦਾ ਹੌਂਸਲਾ ਤੋੜਨ ਦੀ ਸਾਜਿਸ਼ ਦੱਸਦੇ ਹੋਏ ਪਾਰਟੀ ਵਰਕਰਾਂ ਨੂੰ ਹਿੰਮਤ ਬਣਾਈ ਰੱਖਣ ਅਤੇ ਮਤਦਾਨ ਕੇਂਦਰਾਂ ‘ਤੇ ਸਖ਼ਤ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਸ੍ਰੀਮਤੀ ਵਾਡਰਾ ਨੇ ਇੱਥੇ ਜਾਰੀ ਇੱਕ ਸੰਦੇਸ਼ ‘ਚ ਕਿਹਾ ਕਿ ਐਗਜਿਟ ਪੋਲ ਦੇ ਨਤੀਜੇ ਸਿਰਫ ਵਿਰੋਧੀਆਂ ਦਾ ਹੌਂਸਲਾ ਤੋੜਨ ਲਈ ਪ੍ਰਚਾਰਿਤ ਕੀਤੇ ਜਾ ਰਹੇ ਹਨ ਇਸ ਲਈ ਇਸ ਤਰ੍ਹਾਂ ਦੇ ਪ੍ਰਚਾ ਅਤੇ ਅਫਵਾਹਾਂ ‘ਤੇ ਧਿਆਨ ਦੇਣ ਦੀ ਥਾਂ ਸਾਵਧਾਨ ਅਤੇ ਚੌਕਸ ਰਹਿਣ ਦੀ ਲੋੜ ਹੈ।
ਉਹਨਾਂ ਕਿਹਾ ਕਿ , ‘ਪਿਆਰੇ ਵਰਕਰੋ, ਭੈਣੋਂ ਤੇ ਭਾਈਓ, ਅਫਵਾਹਾਂ ਅਤੇ ਐਗਜਿਟ ਪੋਲ ਤੋਂ ਹਿੰਮਤ ਨਾ ਹਾਰੋ। ਇਹ ਤੁਹਾਡਾ ਹੌਂਸਲਾ ਤੋੜਨ ਲਈ ਫੈਲਾਈਆਂ ਜਾ ਰਹੀਆਂ ਹਨ। ਇਸ ਦਰਮਿਆਨ ਤੁਹਾਡੀ ਸਾਵਧਾਨੀ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਸਟ੍ਰਾਂਗ ਰੂਪ ਅਤੇ ਵੋਟਿੰਗ ਕੇਂਦਰਾਂ ‘ਤੇ ਡਟੇ ਰਹੋ ਅਤੇ ਚੌਕਸ ਰਹੋ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਮਿਹਨਤ ਅਤੇ ਤੁਹਾਡੀ ਮਿਹਨਤ ਫਲ ਲਿਆਵੇਗੀ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੁਲਿਸ ਨੇ ਭਾਰੀ ਸੁਰੱਖਿਆ ‘ਚ ਲਿਆਂਦਾ ਅਦਾਲਤ
ਬਠਿੰਡਾ ਜੇਲ੍ਹ ‘ਚ ਦੋ ਗੈਂਗਸਟਰ ਗਿਰੋਹਾਂ ਵਿਚਕਾਰ ਟਕਰਾਅ ਦੇ ਮਾਮਲੇ ਕੀਤੇ ਦੋਸ਼ ਆਇਦ
ਬਠਿੰਡਾ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਨਾਭਾ ‘ਚੋਂ 27 ਨਵੰਬਰ 2016 ਨੂੰ ਫਰਾਰ ਹੋਣ ਵਾਲੇ ਅਤੇ ਬਠਿੰਡਾ ਜੇਲ੍ਹ ਵਿਚ 16 ਅਪਰੈਲ 2015 ਨੂੰ ਦੋ ਗੈਂਗਸਟਰ ਗਿਰੋਹਾਂ ਵਿਚਕਾਰ ਹੋਏ ਟਕਰਾਅ ਦੇ ਮਾਮਲੇ ‘ਚ ਅੱਜ ਜਿਲ੍ਹਾ ਅਦਾਲਤ ਨੇ ਖਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਦੋਸ਼ ਆਇਦ ਕਰ ਦਿੱਤੇ ਹਨ ਜਿਲ੍ਹਾ ਪੁਲਿਸ ਭਾਰੀ ਸੁਰੱਖਿਆ ਅਧੀਨ ਸੇਖੋਂ ਨੂੰ ਸੰਗਰੂਰ ਜੇਲ੍ਹ ਤੋਂ ਬਠਿੰਡਾ ਅਦਾਲਤ ‘ਚ ਪੇਸ਼ ਕਰਨ ਲਈ ਲਿਆਈ ਸੀ ਪੁਲਿਸ ਵੱਲੋਂ ਅਦਾਲਤ ਵਿਚ ਵੀ ਸੁਰੱਖਿਆ ਦੇ ਭਾਰੀ ਬੰਦੋਬਸਤ ਕੀਤੇ ਹੋਏ ਸਨ ਇਸ ਮਾਮਲੇ ‘ਚ ਥਾਣਾ ਸਿਵਲ ਲਾਈਨ ਵਿਖੇ ਐਫਆਈਆਰ ਨੰਬਰ 52 ਦਰਜ ਕੀਤੀ ਗਈ ਸੀ ਗੌਰਤਲਬ ਹੈ ਕਿ ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ ਕੁਲਬੀਰ ਨਰੂਆਣਾ ਨੇ ਜੇਲ੍ਹ ਦੇ ਅੰਦਰ ਇੱਕ ਦੂਸਰੇ ਗੈਂਗਸਟਰ ਗੁਰਦੀਪ ਸਿੰਘ ਮਾਹਣਾ ਨੂੰ 12 ਬੋਰ ਦੇ ਦੇਸੀ ਪਿਸਤੌਲ ਨਾਲ ਗੋਲੀ ਮਾਰ ਕੇ ਸਖਤ ਜ਼ਖ਼ਮੀ ਕਰ ਦਿੱਤਾ ਸੀ ਜ਼ਖਮੀ ਕੈਦੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੈਫਰ ਕਰਨ ਤੇ ਪੁਲਿਸ ਉਸ ਨੂੰ ਫਰੀਦਕੋਟ ਲੈ ਗਈ ਸੀ ਥਾਣਾ ਸਿਵਲ ਲਾਈਨ ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ‘ਤੇ ਕੁਲਬੀਰ ਨਰੂਆਣਾ, ਅਮਨਦੀਪ ਸਿੰਘ ਅਮਨਾ, ਜਸਪ੍ਰੀਤ ਸਿੰਘ,ਫਤਿਹ ਸਿੰਘ ਉਰਫ ਜੁਗਰਾਜ ਸਿੰਘ, ਅਤੇ ਜਤਿੰਦਰ ਸਿੰਘ ਲਾਡੀ ਖਿਲਾਫ 307,323,120 ਬੀ148,149 ਤੇ 25, 27, 54,59 ਆਰਮਜ਼ ਐਕਟ ਅਤੇ 540 ਜੇਲ੍ਹ ਮੈਨੂਅਲ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ ਇਵੇਂ ਹੀ ਗੁਰਪ੍ਰੀਤ ਸਿੰਘ ਸੇਖੋਂ ਵਾਸੀ ਸਲੇਮਪੁਰ,ਮਨਦੀਪ ਸਿੰਘ ਉਰਫ ਧਰੁਵ ਵਾਸੀ ਦਾਉਧਰ,ਵਿਕਾਸ ਮੋਟਾ ਬਠਿੰਡਾ ,ਸੁਖਦੀਪ ਸਿੰਘ ਵਾਸੀ ਕੋਇਰ ਸਿੰਘ ਵਾਲਾ,ਲਵਦੀਪ ਸਿੰਘ ਬਠਿੰਡਾ,ਹਰਪਾਲ ਸਿੰਘ ਵਾਸੀ ਨਰੂਆਣਾ ਅਤੇ ਰਮਨਦੀਪ ਸਿੰਘ ਵਾਸੀ ਬਠਿੰਡਾ ਖਿਲਾਫ ਧਾਰਾ 436, 323,149,506 ਅਤੇ 540 ਜੇਲ੍ਹ ਮੈਨੂਅਲ ਐਕਟ ਤਹਿਤ ਕਰਾਸ ਕੇਸ ਦਰਜ ਹੋਇਆ ਸੀ ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਮਾਹਣਾ ਵਾਸੀ ਮਹਿਲ ਕਲਾਂ ਇਰਾਦਾ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਸੀ ਇਸ ਮਾਮਲੇ ਦੀ ਸ਼ੁਰੂਆਤ ਇੱਕ ਹੋਰ ਗੈਂਗਸਟਰ ਵਿਕਾਸ ਮੋਟਾ ਤੋਂ ਹੋਈ ਸੀ ਜੋ ਪਹਿਲਾਂ ਨਰੂਆਣਾ ਦਾ ਸਾਥੀ ਸੀ ਪਰ ਮਗਰੋਂ ਉਹ ਗੁਰਪ੍ਰੀਤ ਸੇਖੋਂ ਗਰੁੱਪ ‘ਚ ਸ਼ਾਮਲ ਹੋ ਗਿਆ  ਘਟਨਾ ਵਾਲੇ ਦਿਨ ਤੋਂ ਪਹਿਲਾਂ ਵਿਕਾਸ ਮੋਟਾ ਪੇਸ਼ੀ ਭੁਗਤਣ ਲਈ ਜਿਲ੍ਹਾ ਕਚਿਹਰੀ ‘ਚ ਆਇਆ ਸੀ ਤਾਂ ਨਰੂਆਣਾ ਦੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ ਸੀ ਵਿਕਾਸ ਮੋਟਾ ਵੱਲੋਂ ਜੇਲ੍ਹ ‘ਚ ਆ ਕੇ ਆਪਣੇ ਸਾਥੀਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਦੋਵਾਂ ਧੜਿਆਂ ‘ਚ ਕਾਫੀ ਗਰਮਾਂ ਗਰਮੀ ਹੋਈ ਸੀ  ਇਸ ਤੋਂ ਭੜਕੇ  ਕੁਲਬੀਰ ਨਰੂਆਣਾ ਨੇ 16 ਅਪਰੈਲ 2015 ਨੂੰ ਗੁਰਦੀਪ ਮਾਹਣਾ ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਪੇਟ ਦੇ ਇੱਕ ਪਾਸੇ ਲੱਗੀ ਸੀ ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਜੰਮ ਕੇ ਲੜਾਈ ਹੋਈ ਅਤੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਸੀ ਇਸ ਲੜਾਈ ‘ਚ ਕੁਲਵੀਰ ਨਰੂਆਣਾ ਦਾ ਸਾਥੀ ਵੀ ਜ਼ਖਮੀ ਹੋਇਆ ਸੀ, ਜਿਸ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਉਂਜ ਤਾਂ ਖਤਰਨਾਕ ਕੈਦੀਆਂ ਜਾਂ ਹਵਾਲਾਤੀਆਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੁੰਦੀ ਹੈ ਪਰ ਅੱਜ ਗੁਰਪ੍ਰੀਤ ਸੇਖੋਂ ਅਤੇ ਉਸ ਦੇ ਸਾਥੀ ‘ਤੇ ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣੇ ਸਨ ਜਿਸ ਕਰਕੇ ਉਨ੍ਹਾਂ ਨੂੰ ਜਾਤੀ ਤੌਰ ‘ਤੇ ਅਦਾਲਤ ਲਿਆਂਦਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪਹਿਲੇ ਟੈਸਟ ਮੈਚ ਤੋਂ ਪਹਿਲਾਂ ਐਤਵਾਰ ਨੂੰ ਕਰਫਿਊ ਤੋੜਿਆ ਸੀ
ਕੋਲੰਬੋ, 6 ਨਵੰਬਰ
ਸ਼੍ਰੀਲੰਕਾ ਦੇ  19 ਸਾਲਾ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਨੂੰ ਦੇਸ਼ ‘ਚ ਚੱਲ ਰਹੇ ਰਾਜਨੀਤਿਕ ਦਬਾਅ ਦਰਮਿਆਨ ਕਰਫਿਊ ਤੋੜਨ ਦੇ ਦੋਸ਼ ‘ਚ ਸ਼੍ਰੀਲੰਕਾਈ ਟੈਸਟ ਕ੍ਰਿਕਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਸ਼੍ਰੀਲੰਕਾ ‘ਚ ਰਾਜਨੀਤਿਕ ਤਣਾਅ ਕਾਰਨ ਕਰਫਿਊ ਲਗਾਇਆ ਗਿਆ ਹੈ ਅਤੇ ਕੁਮਾਰਾ ‘ਤੇ ਇਸ ਦੌਰਾਨ ਨਿਯਮ ਉਲੰਘਣ ਦਾ ਦੋਸ਼ ਹੈ ਜਿਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਨੇ ਅਨੁਸ਼ਾਸਨਾਤਮਕ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਹੈ ਅਤੇ ਉਹਨਾਂ ਦੀ ਜਗ੍ਹਾ ਦੁਸ਼ਮੰਤ ਚਮੀਰਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ
ਕੁਮਾਰਾ ਨੇ ਗਾਲੇ ‘ਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਤੋਂ ਦੋ ਦਿਨ ਪਹਿਲਾਂ ਐਤਵਾਰ ਸ਼ਾਮ ਨੂੰ ਕਰਫਿਊ ਤੋੜਿਟਾ ਸੀ ਸ਼੍ਰੀਲੰਕਾ ਟੀਮ ਪ੍ਰਬੰਧਕ ਪਿਛਲੇ ਦੋ ਮਹੀਨਿਆਂ ਤੋਂ ਖਿਡਾਰੀਆਂ ਦੇ ਅਨੁਸ਼ਾਸਨ ਨੂੰ ਲੈ ਕੇ ਸਖ਼ਤ ਕਦਮ ਚੁੱਕ ਰਹੀ ਹੈ ਇਸ ਤੋਂ ਪਹਿਲਾਂ ਦੋ ਖਿਡਾਰੀਆਂ ਦਨੁਸ਼ਕਾ ਗੁਣਾਥਿਲਕਾ ਅਤੇ ਜੈਫਰੀ ਬੇਂਡਰਸੇ ਨੂੰ ਵੀ ਦੱਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਲੜੀਆਂ ਦੇ ਦੌਰਾਨ ਨਿਯਮ ਉਲੰਘਣ ਦਾ ਦੋਸ਼ੀ ਠਹਿਰਾਇਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਬਦਲਿਆ ਜਾਏਗਾ ਫੈਸਲਾ, ਖਹਿਰਾ ਨਾ ਕਰਨ ਪਾਰਟੀ ਨੂੰ ਤੋੜਨ ਦੀ ਕੋਸਿ਼ਸ਼
ਮਨੀਸ਼ ਸ਼ਸੋਦੀਆ ਨੇ ਖਹਿਰਾ ਅਤੇ ਸਾਥੀ ਵਿਧਾਇਕਾਂ ਨੂੰ ਅਨੁਸਾਸਨ ’ਚ ਰਹਿ ਲਈ ਕਿਹਾ | Sukhpal Khaira
ਦਿੱਲੀ, (ਸੱਚ ਕਹੂੰ ਬਿਊਰੋ)। ਸੁਖਪਾਲ (Sukhpal Khaira) ਖਹਿਰਾ ਅਤੇ ਉਸ ਦੇ ਸਾਥੀ 8 ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਵੱਡਾ ਝਟਕਾ ਦਿੰਦੇ ਹੋਏ ਖ਼ਾਲੀ ਹੱਥ ਵਾਪਸ ਭੇਜ ਦਿੱਤਾ ਹੈ। ਇਸ ਨਾਲ ਹੀ ਉਨ੍ਹਾਂ ਨੂੰ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਚੋਣਾਂ ਦੇ ਮੱਦੇ-ਨਜ਼ਰ ਦਲਿਤ ਲੀਡਰ ਅੱਗੇ ਲਿਆਉਣਾ ਚਾਹੁੰਦੇ ਸਨ, ਜਿਸ ਕਾਰਨ ਹਰਪਾਲ ਚੀਮਾ ਨੂੰ ਬਣਾਇਆ ਗਿਆ ਹੈ। (Sukhpal Khaira)
ਕੰਵਰ ਸੰਧੂ ਨੇ ਕਾਫ਼ੀ ਜਿਆਦਾ ਬਹਿਸ ਕਰਦੇ ਹੋਏ ਸੁਖਪਾਲ ਖਹਿਰਾ ਨੂੰ ਮੁੜ ਤੋਂ ਲੀਡਰ ਬਣਾਉਣ ਦੀ ਮੰਗ ਕੀਤੀ ਸੀ ਪਰ ਕੰਵਰ ਸੰਧੂ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਕਿ ਹੁਣ ਇਹ ਫੈਸਲਾ ਬਦਲਣ ਵਾਲਾ ਨਹੀਂ ਹੈ, ਇਸ ਲਈ ਸਾਰੇ ਵਿਧਾਇਕਾਂ ਨੂੰ ਹਾਈ ਕਮਾਨ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਨਾਲ ਹੀ ਮਨੀਸ਼ ਸ਼ਸੋਦੀਆ ਨੇ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀ ਵਿਧਾਇਕਾਂ ਨੂੰ ਪਾਰਟੀ ਦੇ ਅਨੁਸਾਸਨ ਵਿੱਚ ਰਹਿਣ ਲਈ ਕਿਹਾ ਹੈ ਤਾਂ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਵੇ। (Sukhpal Khaira)
ਇਥੇ ਹੀ ਮਨੀਸ਼ ਸ਼ਸੋਦੀਆ ਨੇ 2 ਅਗਸਤ ਨੂੰ ਰੱਖੀ ਗਈ ਕਾਨਫਰੰਸ ਨੂੰ ਰੱਦ ਕਰਨ ਲਈ ਕਿਹਾ ਸੀ ਪਰ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਸਹਿਤ 4 ਵਿਧਾਇਕਾ ਨੇ ਇਨਕਾਰ ਕਰ ਦਿੱਤਾ ਹੈ, ਜਦੋਂ ਕਿ ਖਹਿਰਾ ਦਾ ਸਾਥ ਦੇਣ ਵਾਲੇ ਬਾਕੀ 5 ਵਿਧਾਇਕ ਕਾਨਫਰੰਸ ਰੱਦ ਕਰਨ ਲਈ ਰਾਜੀ ਹੋ ਗਏ ਹਨ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਫੈਸਲਾ ਵਾਪਸ ਕਰਵਾਉਣਾ ਚਾਹੁੰਦੇ ਸਨ ਪਰ ਮਨੀਸ਼ ਸ਼ਸੋਦੀਆ ਨੇ ਸਾਫ਼ ਕਿਹਾ ਕਿ ਇਹ ਆਮ ਪਾਰਟੀ ਹੈ, ਇਥੇ ਅਹੁਦਿਆਂ ਲਈ ਦਬਾਓ ਨਹੀਂ ਬਣਾਇਆ ਜਾ ਸਕਦਾ ਹੈ, ਇਸ ਲਈ ਇਹ ਫੈਸਲਾ ਵਾਪਸ ਨਹੀਂ ਹੋਏਗਾ। ਸੁਖਪਾਲ ਖਹਿਰਾ ਕਲ ਦਿੱਲੀ ਵਿਖੇ ਹੀ ਆਪਣੇ ਸਾਥੀ ਵਿਧਾਇਕਾਂ ਨਾਲ ਮੀਟਿੰਗ ਕਰਦੇ ਹੋਏ ਅਗਲੀ ਰਣਨੀਤੀ ਤਿਆਰ ਕਰਨਗੇ। (Sukhpal Khaira)
ਭਾਰਤ ਦੇ ਅਨਸ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਹਰਿਆਣਾ ਦੇ ਮੋਹਿਤ ਨੇ ਡੈਕਾਥਲਨ ‘ਚ ਅੰਡਰ 18 ਰਾਸ਼ਟਰੀ ਰਿਕਾਰਡ ਤੋੜਿਆ | National Record
ਨਵੀਂ ਦਿੱਲੀ (ਏਜੰਸੀ)। ਭਾਰਤੀ ਅਥਲੀਟ ਮੁਹੰਮਦ ਅਨਸ ਯਾਹੀਆ ਨੇ ਚੈੱਕ ਗਣਰਾਜ ‘ਚ ਖੇਡੀ ਜਾ ਰਹੀ ‘ਸੈਨਾ ਨੋਵੇਹੋ ਮੇਸਤਾ ਨੈਡ ਮੇਤੁਜ਼ੀ ਮੀਟ’ ਦਮਦਾਰ ਪ੍ਰਦਰਸ਼ਨ ਕਰਦੇ ਹੋਏ 400 ਮੀਟਰ ਦੌੜ ‘ਚ ਆਪਣਾ ਹੀ ਰਾਸ਼ਟਰੀ (National Record) ਰਿਕਾਰਡ ਤੋੜ ਦਿੱਤਾ ਉਸਨੇ 45.24 ਸੈਕਿੰਡ ਦੇ ਸਮੇਂ ਦਾ ਆਪਣਾ ਨਵਾਂ ਰਿਕਾਰਡ ਸਥਾਪਿਤ ਕੀਤਾ ਇਸ ਤੋਂ ਪਹਿਲਾਂ ਮੁਹੰਮਦ ਅਨਸ ਦੇ ਨਾਂਅ ਇਹ ਰਿਕਾਰਡ 45.31 ਸੈਕਿੰਡ ਦਾ ਸੀ ਅਨਸ ਨੇ ਆਪਣਾ ਪਿਛਲਾ ਰਾਸ਼ਟਰੀ ਰਿਕਾਰਡ 2018 ਦੀਆਂ ਕਾਮਨਵੈਲਥ ਖੇਡਾਂ ‘ਚ ਬਣਾਇਆ ਸੀ ਜਿੱਥੇ ਉਹ ਕਾਂਸੀ ਤਗਮਾ ਜਿੱਤਣ ਤੋਂ ਬੇਹੱਦ ਕਰੀਬੀ ਫ਼ਰਕ ਨਾਲ ਖੁੰਝ ਗਿਆ ਸੀ ਅਨਸ ਕਾਮਨਵੈਲਥ ਖੇਡਾਂ ਦੇ ਫ਼ਾਈਨਲ ਗੇੜ ‘ਚ ਪਹੁੰਚਣ ਵਾਲੇ ਮਿਲਖਾ ਸਿੰਘ ਤੋਂ ਬਾਅਦ ਦੂਸਰੇ ਅਥਲੀਟ ਬਣੇ ਸਨ ਮਿਲਖਾ ਸਿੰਘ ਨੇ 1958 ਕਾਰਡਿਫ ‘ਚ ਹੋਈਆਂ ਖੇਡਾਂ ਦੌਰਾਨ 440 ਯਾਰਡ ਦੌੜ ‘ਚ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ। (National Record)
ਜੁਲਾਈ ਹਰਿਆਣਾ ਦੇ ਮੋਹਿਤ ਕੁਮਾਰ ਨੇ 15ਵੀਂ ਰਾਸ਼ਟਰੀ ਯੂਥ ਅਥਲੈਟਿਕਸ ਚੈਂਪਿਅਨਸ਼ਿਪ ਦੇ ਦੂਸਰੇ ਦਿਨ ਡੇਕਾਥਲਨ ‘ਚ ਨਵਾਂ ਜੂਨੀਅਰ ਰਾਸ਼ਟਰੀ ਰਿਕਾਰਡ ਬਣਾ ਦਿੱਤਾ ਮੋਹਿਤ ਨੇ 10 ਈਵੇਂਟ ਤੋਂ ਬਾਅਦ ਕੁੱਲ 6707 ਅੰਕ ਬਣਾਏ ਅਤੇ ਪਿਛਲੇ ਸਾਲ ਬਣਾਏ ਗਏ ਏ ਸਾਂਗਵਾਨ ਦੇ 6618 ਅੰਕਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਆਂਧਰ ਪ੍ਰਦੇਸ਼ ਦੇ ਸੌਰਵ ਨੇ ਵੀ ਰਿਕਾਰਡ ਤੋੜਿਆ ਪਰ ਉਹ ਸਿਰਫ਼ ਦੋ ਅੰਕਾਂ ਤੋਂ ਪੱਛੜ ਕੇ 6705 ਅੰਕਾਂ ਨਾਲ ਦੂਸਰੇ ਸਥਾਨ ‘ਤੇ ਰਹੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਰਾਹੁਲ ਸ਼ਰਮਾ ਅਤੇ ਕਰਨਾਟਕ ਦੀ ਜੋਸਨਾ ਸਿਮੋਵ ਨੇ ਸਭ ਤੋਂ ਤੇਜ਼ ਪੁਰਸ਼ ਅਤੇ ਮਹਿਲਾ ਦੌੜਾਥ ਹੋਣ ਦਾ ਮਾਣ ਹਾਸਲ ਕੀਤਾ ਰਾਹੁਲ ਨੇ 10.80 ਸੈਕਿੰਡ ਅਤੇ 17 ਸਾਲ ਦੀ ਸਿਮੋਵ ਨੇ 12.23 ਸੈਕਿੰਡ ਦਾ ਸਮਾਂ ਲਿਆ।
ਭਾਰਤ-ਇੰਗਲੈਂਡ ਇੱਕਰੋਜ਼ਾ ਲੜੀ : ਧੋਨੀ ਕੋਲ 10 ਹਜ਼ਾਰੀ, ਵਿਰਾਟ ਕੋਲ ਵੀਰੂ ਨੂੰ ਪਛਾੜਨ ਦਾ ਮੌਕਾ
300 ਕੈਚ ਦਾ ਵੀ ਬਣਾ ਸਕਦੇ  ਹਨ ਧੋਨੀ ਰਿਕਾਰਡ | India-England ODI Series
ਨਵੀਂ ਦਿੱਲੀ (ਏਜੰਸੀ)। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਇੰਗਲੈਂਡ ਵਿਰੁੱਧ 12 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ 10 ਹਜ਼ਾਰੀ ਬਣਨ ਦਾ ਮੌਕਾ ਰਹੇਗਾ  ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ 318 ਮੈਚਾਂ ‘ਚ 51.37 ਦੀ ਔਸਤ ਨਾਲ 9967 ਦੌੜਾਂ ਬਣਾ ਚੁੱਕੇ ਹਨ ਅਤੇ ਉਹਨਾਂ ਨੂੰ 10 ਹਜ਼ਾਰ ਦੌੜਾਂ ਲਈ 33 ਦੌੜਾਂ ਦੀ ਜ਼ਰੂਰਤ ਹੈ ਧੋਨੀ ਦੇ ਖ਼ਾਤੇ ‘ਚ 10 ਸੈਂਕੜੇ ਅਤੇ 67 ਅਰਧ ਸੈਂਕੜੇ ਹਨ ਉਹ ਇਸ ਤੋਂ ਇਲਾਵਾ ਇੱਕ ਰੋਜ਼ਾ ਮੈਚਾਂ ‘ਚ 300 ਕੈਚਾਂ ਦਾ ਅੰਕੜਾ ਵੀ ਪੂਰਾ ਕਰ ਸਕਦੇ ਹਨ ਉਹ ਹੁਣ ਤੱਕ ਵਿਕਟਾਂ ਦੇ ਪਿੱਛੇ 297 ਕੈਚ ਲੈ ਚੁੱਕੇ ਹਨ।
ਇੱਕ ਰੋਜ਼ਾ ‘ਚ ਹੁਣ ਤੱਕ ਦੁਨੀਆਂ ਦੇ 11 ਖਿਡਾਰੀਆਂ ਨੇ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਸਚਿਨ ਤੇਂਦੁਲਕਰ 18426 ਦੌੜਾਂ ਨਾਲ ਅੱਵਲ ਹਨ ਭਾਰਤ ਵੱਲੋਂ ਸੌਰਵ ਗਾਂਗੁਲੀ(11363) ਅਤੇ ਰਾਹੁਲ ਦ੍ਰਵਿੜ (10889) ਦੇ ਨਾਲ 10 ਹਜ਼ਾਰੀ ਬਣਨ ਵਾਲੇ ਦੋ ਹੋਰ ਭਾਰਤੀ ਬੱਲੇਬਾਜ਼ ਹਨ ਧੋਨੀ ਇਸ ਕਲੱਬ ‘ਚ ਸ਼ਾਮਲ ਹੋਣ ਵਾਲੇ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਜਾਣਗੇ।
ਵਿਰਾਟ ਕੋਲ ਟੈਸਟ, ਇੱਕ ਰੋਜ਼ਾ ਅਤੇ ਟਵੰਟੀ20 ਤਿੰਨੇ ਫਾਰਮੈਟਾਂ ਨੂੰ ਮਿਲਾ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ‘ਚ ਸਾਬਕਾ ਓਪਨਰ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡਣ ਦਾ ਮੌਕਾ ਰਹੇਗਾ ਵਿਰਾਟ ਤਿੰਨੇ ਫਾਰਮੈਟਾਂ ‘ਚ ਕੁੱਲ 17244 ਦੌੜਾਂ ਬਣਾ ਚੁੱਕੇ ਹਨ ਅਤੇ ਸਹਿਵਾਗ ਦੇ ਖ਼ਾਤੇ ‘ਚ 17 253 ਦੌੜਾਂ ਹਨ ਵਿਰਾਟ ਨੂੰ ਸਹਿਵਾਗ ਤੋਂ ਅੱਗੇ ਨਿਕਲਣ ਲਈ ਸਿਰਫ਼ 10 ਦੌੜਾਂ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਉਹ ਤਿੰਨੇ ਫਾਰਮੈਟਾਂ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ‘ਚ 20ਵੇਂ ਨੰਬਰ ‘ਤੇ ਪਹੁੰਚ ਜਾਣਗੇ। 29 ਸਾਲਾ ਵਿਰਾਟ 208 ਮੈਚਾਂ ‘ਚ 58.10 ਦੇ ਪ੍ਰਭਾਵਸ਼ਾਲੀ ਔਸਤ ਨਾਲ 9588 ਦੌੜਾਂ ਬਣਾ ਚੁੱਕੇ ਹਨ ਅਤੇ ਉਹਨਾਂ ਨੂੰ 10 ਹਜ਼ਾਰ ਤੱਕ ਪਹੁੰਚਣ ਲਈ 402 ਦੌੜਾਂ ਦੀ ਜਰੂਰਤ ਹੈ ਜੋ ਕਿ ਇੱਕ ਮੁਸ਼ਕਲ ਚੁਣੌਤੀ ਹੈ ਪਰ ਵਿਰਾਟ ਅਜਿਹਾ ਕਰਨ ਦੇ ਸਮਰੱਥ ਹੈ।
ਇੱਕ ਰੋਜ਼ਾ ‘ਚ ਕੋਹਲੀ ਅੱਵਲ | India-England ODI Series
ਭਾਰਤੀ ਕਪਤਾਨ ਵਿਰਾਟ ਕੋਹਲੀ 909 ਰੇਟਿੰਗ ਅੰਕਾਂ ਨਾਲ ਇੱਕ ਰੋਜ਼ਾ ‘ਚ ਪਹਿਲੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ ਅਤੇ ਉਹ ਪਾਕਿਸਤਾਨ ਦੇ ਬਾਬਰ ਆਜ਼ਮ ਤੋਂ 96 ਅੰਕ ਅੱਗੇ ਹਨ 12 ਜੁਲਾਈ ਤੋਂ ਨਾਟਿੰਘਮ ‘ਚ ਸ਼ੁਰੂ ਹੋ ਰਹੀ ਇੰਗਲੈਂਡ ਵਿਰੁੱਧ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚਵਿਰਾਟ ਆਪਣੀ ਪੋਜ਼ੀਸ਼ਨ ਮਜ਼ਬੂਤ ਕਰਨ ਦੇ ਇਰਾਦੇ ਨਾਲ ਨਿੱਤਰਨਗੇ ਗੇਂਦਬਾਜ਼ੀ ‘ਚ ਨੰਬਰ ਇੱਕ ਗੇਂਦਬਾਜ਼ ਭਾਰਤ ਦੇ ਜਸਪ੍ਰੀਤ ਬੁਮਰਾਹ ਸੱਟ ਕਾਰਨ ਇਸ ਲੜੀ ਤੋਂ ਬਾਹਰ ਹੋ ਗਏ ਹਨ ਜਿਸ ਨਾਲ ਹੋਰ ਗੇਂਦਬਾਜ਼ਾਂ ਨੂੰ ਉਸ ਤੋਂ ਫ਼ਾਸਲਾ ਘੱਟ ਕਰਨ ਦਾ ਮੌਕਾ ਮਿਲੇਗਾ ਹਾਲਾਂਕਿ ਬੁਮਰਾਹ ਦਾ ਪਹਿਲਾ ਸਥਾਨ ਬਰਕਰਾਰ ਰਹੇਗਾ।
ਇੰਗਲੈਂਡ ਦਾ ਸਫ਼ਾਇਆ ਕੀਤਾ ਤਾਂ ਭਾਰਤ ਬਣੇਗਾ ਅੱਵਲ | India-England ODI Series
ਭਾਰਤ ਅਤੇ ਇੰਗਲੈਂਡ ਦਰਮਿਆਨ 12 ਜੁਲਾਈ ਤੋਂ ਨਾਟਿੰਘਮ ‘ਚ ਸ਼ੁਰੂ ਹੋ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ ਨੰਬਰ ਇੱਕ ਦਾ ਤਾਜ਼ ਦਾਅ ‘ਤੇ ਰਹੇਗਾ। ਭਾਰਤ ਜੇਕਰ ਇਸ ਲੜੀ ਨੂੰ 3-0 ਨਾਲ ਜਿੱਤਦਾ ਹੈ ਤਾਂ ਉਹ ਇੰਗਲੈਂਡ ਨੂੰ ਨੰਬਰ ਇੱਕ ਤੋਂ ਹੇਠਾਂ ਕਰਕੇ ਅੱਵਲ ਸਥਾਨ ‘ਤੇ ਜਾ ਬੈਠੇਗਾ ਭਾਰਤ ਨੇ ਪਿਛਲੀ ਮਈ ਨੂੰ ਇੰਗਲੈਂਡ ਨੂੰ ਆਪਣਾ ਪਹਿਲਾ ਸਥਾਨ ਗੁਆਇਆ ਸੀ ਜੇਕਰ ਇੰਗਲੈਂਡ ਲੜੀ ਨੂੰ 3-0 ਨਾਲ ਜਿੱਤਦਾ ਹੈ ਤਾਂ ਉਹ ਅੰਕ ਸੂਚੀ ‘ਚ 10 ਅੰਕਾਂ ਦਾ ਵਾਧਾ ਬਣਾ ਲਵੇਗਾ।
ਵਿਧਾਇਕ ਬਿਲਾਸਪੁਰ ਦੀ ਸਰਕਾਰੀ ਗੱਡੀ ਦੀਆਂ ਬਰੇਕਾਂ ਹੋਈਆਂ ਫੇਲ੍ਹ
ਵਾਲ ਵਾਲ ਬਚੇ ਵਿਧਾਇਕ ਬਿਲਾਸਪੁਰ
ਨਿਹਾਲ ਸਿੰਘ ਵਾਲਾ (ਪੱਪੂ ਗਰਗ/ਸੱਚ ਕਹੂੰ ਨਿਊਜ਼)। ਸਰਕਾਰੀ ਇਨੋਵਾ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਜਾਣ ਕਾਰਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਵਾਲ-ਵਾਲ ਬਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਧਾਇਕ ਆਪਣੇ ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਕਿਸੇ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਪਿੰਡ ਸੈਦੋਕੇ ਵੱਲ ਜਾ ਰਹੇ ਸਨ ਕਿ ਅਚਾਨਕ ਸਰਕਾਰੀ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਤਿੱਖੜ ਦੁਪਹਿਰਾ ਹੋਣ ਕਾਰਨ ਸੜਕ ‘ਤੇ ਆਵਾਜਾਈ ਘੱਟ ਸੀ ਤੇ ਡਰਾਈਵਰ ਨੇ ਬਹੁਤ ਹੀ ਸਮਝਦਾਰੀ ਤੋਂ ਕੰਮ ਲੈਂਦਿਆਂ ਹੌਲੀ-ਹੌਲੀ ਗੱਡੀ ਨੂੰ ਕੰਟਰੋਲ ਕੀਤਾ ਘਟਨਾ ਸਥਾਨ ‘ਤੇ ਤੁਰੰਤ ਪਹੁੰਚੇ ਪਿੰਡ ਹਿੰਮਤਪੁਰਾ ਦੇ ਸਰਪੰਚ ਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੱਡੀ ਕੋਲ ਗਏ ਤਾਂ ਵਿਧਾਇਕ ਤੇ ਅਮਲਾ ਕਾਫੀ ਘਬਰਾਹਟ ‘ਚ ਸੀ ਤੇ ਇਨੋਵਾ ਗੱਡੀ ਦੀਆਂ ਬਰੇਕਾਂ ਦਾ ਹੇਠਲਾ ਹਿੱਸਾ ਦੂਰ-ਦੂਰ ਤੱਕ ਖਿੱਲਰਿਆ ਪਿਆ ਸੀ।
‘ਸੱਚ ਕਹੂੰ’ ਨੇ ਕੁਝ ਦਿਨ ਪਹਿਲਾਂ ਹੀ ਕੰਡਮ ਗੱਡੀਆਂ ਬਾਰੇ ਪ੍ਰਮੁੱਖਤਾ ਨਾਲ ਛਾਪੀ ਸੀ ਖਬਰ
ਇਸ ਮੌਕੇ ਸਰਪੰਚ ਚਰਨ ਸਿੰਘ ਨੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂਆਂ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਹੋਰ ਗੱਡੀ ਦਾ ਪ੍ਰਬੰਧ ਕਰਕੇ ਵਿਧਾਇਕ ਬਿਲਾਸਪੁਰ ਨੂੰ ਭੇਜਿਆ ਗਿਆ। ਇਸ ਘਟਨਾ ਸਬੰਧੀ ਵਿਧਾਇਕ ਨੇ ਦੱਸਿਆ ਕਿ ਗੱਡੀ ਦੀ ਮਾੜੀ ਹਾਲਤ ਬਾਰੇ ਉਨ੍ਹਾਂ ਸਬੰਧਿਤ ਮਹਿਕਮੇ ਨੂੰ ਕਈ ਵਾਰ ਜਾਣਕਾਰੀ ਦਿੱਤੀ ਸੀ ਪਰ ਕੋਈ ਅਸਰ ਨਹੀਂ ਹੋਇਆ। ਜਿਕਰਯੋਗ ਹੈ ‘ਰੋਜ਼ਾਨਾ ਸੱਚ ਕਹੂੰ’ ਦੇ ਚੰਡੀਗੜ੍ਹ ਸਥਿਤ ਪੱਤਰਕਾਰ ਵੱਲੋਂ ਕੁਝ ਦਿਨ ਪਹਿਲਾਂ ਕੰਡਮ ਗੱਡੀਆਂ ਨਾਲ ਕੰਮ ਚਲਾ ਰਹੇ 23 ਵਿਧਾਇਕਾਂ ਦੀ ਜਾਨ ਨੂੰ ਖਤਰੇ ਸਬੰਧੀ ਪੂਰੀ ਵਿਸਥਾਰਤ ਜਾਣਕਾਰੀ ਭਰਪੂਰ ਖਬਰ ਪ੍ਰਕਾਸ਼ਿਤ ਕੀਤੀ ਸੀ।