session - Sach Kahoon Punjabi
2 ਤੋਂ 6 ਅਗਸਤ ਤੱਕ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਤੋਂ 6 ਅਗਸਤ ਤੱਕ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ। ਇਸ ਦੇ ਨਾਲ ਭਾਰਤ ਦੇ ਸੰਵਿਧਾਨ ਦੀ ਧਾਰਾ 174 ਦੀ ਕਲਾਜ਼ (1) ਤਹਿਤ 15ਵੀਂ ਵਿਧਾਨ ਸਭਾ ਦਾ ਅੱਠਵਾਂ ਇਜਲਾਸ ਸੱਦਣ ਲਈ ਪੰਜਾਬ ਦੇ ਰਾਜਪਾਲ ਨੂੰ ਅਧਿਕਾਰਤ ਕੀਤਾ ਗਿਆ ਹੈ। ਵਿਧਾਨਕ ਕੰਮਕਾਰ 5 ਅਗਸਤ ਨੂੰ ਸਵੇਰੇ 11 ਵਜੇ ਅਤੇ 6 ਅਗਸਤ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਬੁਲਾਰੇ ਨੇ ਦੱਸਿਆ ਕਿ 6 ਅਗਸਤ ਨੂੰ ਤਜਵੀਜ਼ਤ ਵਿਧਾਨਕ ਕੰਮਕਾਰ ਤੋਂ ਬਾਅਦ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਇਹ ਪਹਿਲੀ ਬੈਠਕ ਸੀ, ਜਿਸ ‘ਚ ਮਾਨਸੂਨ ਸੈਸ਼ਨ ਦੀ ਤਰੀਕ ਦਾ ਐਲਾਨ ਕਰਨ ਦੇ ਨਾਲ-ਨਾਲ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਸਦ ਦਾ ਸੈਸ਼ਨ ਅੱਜ ਤੋਂ ਸ਼ੁਰੂ
ਕਾਂਗਰਸ ਦਾ ਆਗੂ ਅਜੇ ਨਹੀਂ ਹੋ ਸਕਿਆ ਤੈਅ
ਮੋਦੀ ਨੇ 19 ਜੂਨ ਨੂੰ ਸੱਦੀ ਸਰਵਸਾਂਝੀ ਮੀਟਿੰਗ, ਇੱਕ ਦੇਸ਼ ਇੱਕ ਚੋਣ’ ‘ਤੇ ਕਰਨਗੇ ਚਰਚਾ
ਏਜੰਸੀ, ਨਵੀਂ ਦਿੱਲੀ
ਨਵੀਂ ਲੋਕ ਸਭਾ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਕਾਂਗਰਸ ਹੁਣ ਤੱਕ ਲੋਕ ਸਭਾ ‘ਚ ਆਪਣੇ ਆਗੂ ਦੀ ਵੀ ਚੋਣ ਨਹੀਂ ਕਰ ਸਕੀ ਹੈ ਲੋਕ ਸਭਾ ਚੋਣਾਂ ‘ਚ ਸਿਰਫ਼ 52 ਸੀਟਾਂ ਹੀ ਜਿੱਤਣ ਵਾਲੀ ਕਾਂਗਰਸ ਨੂੰ ਇਸ ਵਾਰ ਵੀ ਸਦਨ ‘ਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਨਹੀਂ ਮਿਲ ਸਕਿਆ ਪਹਿਲਾਂ ਇਹ ਚਰਚੇ ਸਨ ਕਿ ਪਾਰਟੀ ਪ੍ਰਧਾਨ ਅਹੁਦਾ ਛੱਡਣ ‘ਤੇ ਅੜੇ ਰਾਹੁਲ ਗਾਂਧੀ ਲੋਕ ਸਭਾ ‘ਚ ਅਗਵਾਈ ਸੰਭਾਲ  ਸਕਦੇ ਹਨ ਪਰ ਹੁਣ ਉਨ੍ਹਾਂ ਦੇ ਅਹੁਦੇ ਛੱਡਣ ਸਬੰਧੀ ਸ਼ਸ਼ੋਪੰਜ ਦੀ ਸਥਿਤੀ ਤੋਂ ਬਾਅਦ ਲੋਕ ਸਭਾ ‘ਚ ਪਾਰਟੀ ਦੀ ਅਗਵਾਈ ਕੌਣ ਕਰੇਗਾ,
ਇਸ ‘ਤੇ ਵੀ ਸਸਪੈਂਸ ਹੈ ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਏਕ ਦੇਸ਼, ਏਕ ਚੁਨਾਵ’ ਦੇ ਮੁੱਦੇ ‘ਤੇ ਚਰਚਾ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਸਭਾ ਤੇ ਰਾਜ ਸਭਾ ‘ਚ ਅਗਵਾਈ ਕਰਨ ਵਾਲੇ ਮੁਖੀਆਂ ਦੀ 19 ਜੂਨ ਨੂੰ ਇੱਕ ਮੀਟਿੰਗ ਸੱਦੀ ਹੈ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਇਹ ਜਾਣਕਾਰੀ ਦਿੱਤੀ ਸਰਕਾਰ ਵੱਲੋਂ ਸੱਦੀ ਗਈ ਇੱਕ ਸਰਵਸਾਂਝੀ ਮੀਟਿੰਗ ਤੋਂ ਬਾਅਦ ਜੋਸ਼ੀ ਨੇ ਕਿਹਾ ਕਿ ਸਾਲ 2022 ‘ਚ ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ . ਇਸ ਤੋਂ ਇਲਾਵਾ ਇਸ ਸਾਲ ਮਹਾਤਮਾ ਗਾਂਧੀ ਦਾ 150ਵਾਂ ਜਯੰਤੀ ਵਰ੍ਹਾ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਆਯੋਜਨਾਂ ਬਾਰੇ ਚਰਚਾ ਕਰਨ ‘ਤੇ ਜ਼ਿਲ੍ਹਿਆਂ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਵੀ ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਸੱਦੀ ਹੈ
ਨਵੇਂ ਚਿਹਰਿਆਂ ਨਾਲ ਸੰਸਦ ‘ਚ ਆਏ, ਨਵੀਂ ਸੋਚ, ਉਦੋਂ ਬਣੇਗਾ ਨਵਾਂ ਭਾਰਤ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਪੂਰਬਲੀ ਸ਼ਾਮ ‘ਤੇ ਸਾਰੀਆਂ ਸਿਆਸੀਆਂ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਦਨ ‘ਚ ਵੱਡੀ ਗਿਣਤੀ ‘ਚ ਨਵੇਂ ਚਿਹਰੇ ਆਏ ਹਨ ਤਾਂ ਉਸ ਦੇ ਨਾਲ ਨਵੀਂ ਸੋਚ ਵੀ ਆਉਣੀ ਚਾਹੀਦੀ ਹੈ ਤੇ ਇਸ ਨਵੀਂ ਸੋਚ ਨਾਲ ਹੀ ਨਵੇਂ ਭਾਰਤ ਦਾ ਨਿਰਮਾਣ ਹੋਵੇਗਾ ਮੋਦੀ ਨੇ ਅੱਜ ਸਰਬ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ‘ਓ ਸਭ ਲੋਕ ਬਹੁਤ ਸਾਰੇ ਮੁੱਦੇ ਲੈ ਕੇ ਗਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਾਂਧੀ-ਮੰਡੇਲਾ ਸੀਰੀਜ ਲਈ ਫ੍ਰੀਡਮ ਟਰਾਫੀ ਨਾਲ ਹੋਵੇਗੀ ਘਰੇਲੂ ਸੈਸ਼ਨ ਦੀ ਸ਼ੁਰੂਆਤ
ਨਵੀਂ ਦਿੱਲੀ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 2019-20 ਦੇ ਘਰੇਲੂ ਸੈਸ਼ਨ ਲਈ ਆਪਣੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਸ ‘ਚ ਪੰਜ ਦੇਸ਼ ਭਾਰਤ ਦਾ ਦੌਰਾ ਕਰਨਗੇ ਅਤੇ ਮੇਜ਼ਬਾਨ ਟੀਮ ਨਾਲ ਕੁੱਲ 5 ਟੈਸਟ, 9 ਵਨਡੇ ਅਤੇ 12 ਟੀ-20 ਮੈਚ ਖੇਡੇ ਜਾਣਗੇ ਭਾਰਤ ਦੌਰੇ ‘ਤੇ ਦੱਖਣੀ ਅਫਰੀਕਾ, ਬੰਗਲਾਦੇਸ਼, ਵੈਸਟਇੰਡੀਜ਼, ਜਿੰਬਾਬਵੇ ਅਤੇ ਅਸਟਰੇਲੀਆ ਦੀਆਂ ਟੀਮਾਂ ਆਉਣਗੀਆਂ ਭਾਰਤ ਦੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਗਾਂਧੀ-ਮੰਡੇਲਾ ਸੀਰੀਜ਼ ਲਈ ਫ੍ਰੀਡਮ ਟਰਾਫੀ ਤੋਂ ਹੋਵੇਗੀ ਜੋ ਸਤੰਬਰ ‘ਚ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾਵੇਗੀ ਜਿਸ ‘ਚ ਤਿੰਨ ਟੀ-20 ਅਤੇ ਤਿੰਨ ਟੈਸਟ ਹੋਣਗੇ ਭਾਰਤ ਇਸ ਤੋਂ ਬਾਅਦ ਨਵੰਬਰ ‘ਚ ਬੰਗਲਾਦੇਸ਼ ਤਿੰਨ ਟੀ-20 ਅਤੇ ਦੋ ਟੈਸਟ ਖੇਡੇਗਾ ਵੈਸਟਇੰਡੀਜ਼ ਦੀ ਟੀਮ ਦਸੰਬਰ ‘ਚ ਭਾਰਤ ਦਾ ਦੌਰਾ ਕਰੇਗੀ ਅਤੇ ਤਿੰਨ ਟੀ-20 ਅਤੇ ਤਿੰਨ ਵਨਡੇ ਖੇਡੇਗੀ ਇਸ ਤੋਂ ਬਾਅਦ ਜਿੰਬਾਬਵੇ ਅਤੇ ਅਸਟਰੇਲੀਆ ਭਾਰਤ ਦਾ ਦੌਰਾ ਕਰਨਗੇ ਜਿੰਬਾਬਵੇ ਜਨਵਰੀ ‘ਚ ਤਿੰਨ ਟੀ-20 ਅਤੇ ਅਸਟਰੇਲੀਆ ਤਿੰਨ ਵਨਡੇ ਖੇਡੇਗਾ ਦੱਖਣੀ ਅਫਰੀਕਾ ਮਾਰਚ ‘ਚ ਭਾਰਤ ਦੌਰੇ ‘ਤੇ ਤਿੰਨ ਵਨਡੇ ਖੇਡੇਗੀ ਘਰੇਲੂ ਸੈਸ਼ਨ ਦੇ ਪੰਜ ਟੈਸਟ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਬਜਟ ਸੈਸ਼ਨ : 96 ਵਿਧਾਇਕ ਦੇਣਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣੀ ਇੱਕ ਤਨਖਾਹ
ਚੰਡੀਗੜ੍ਹ ।  ਪੰਜਾਬ ਵਿਧਾਨ ਸਭਾ ‘ਚ ਬਜਟ ਪੇਸ਼ ਹੋਣਾ ਸ਼ੁਰੂ ਹੋ ਗਿਆ ਹੈ। ਬਜਟ ਦੇ ਸ਼ੁਰੂ ‘ਚ ਪੰਜਾਬ ਦੇ ਖਜਾਨਾ ਮੰਤਰੀ ਨੇ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ‘ਚ ਖਜਾਨਾ ਮੰਤਰੀ ਨੇ ਇੱਕ ਅਹਿਮ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਸਾਰੇ ਵਿਧਾਇਕ ਆਪਣੀ ਇਕ ਤਨਖਾਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ ਗੇ। ਪੰਜਾਬ ਵਿਧਾਨ ਸਭਾ ‘ਚ 19 ਹਜਾਰ 658 ਵਿੱਤੀ ਧਾਟੇ ਅਤੇ 11 ਹਜਾਰ 687 ਕਰੋਡ ਦਾ ਬਜਟ ਪੇਸ਼ ਹੋਇਆ ਹੈ। ਪੰਜਾਬ ਸਰਕਾਰ ਨੇ ਪੰਜਾਬੀ ਖਾਣੇ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਦੇ ਬਜਟ ‘ਚ ਖਜਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਹੁਸ਼ਿਆਰਪੁਰ, ਪਟਿਆਲਾ ਅਤੇ ਬਠਿੰਡਾ ਵਿਖੇ ਫੂਡ ਸਟਰੀਟ ਬਣਾਏਗੀ। ਬਜਟ ‘ਚ ਸਰਕਾਰ ਨੇ 5 ਕਰੋੜ ਰੁਪਏ ਰਾਖਵਾਂ ਰੱਖੇ ਹਨ ਜੋ 13 ਅਪਰੈਲ 2019  ਜਲ੍ਹਿਆ ਵਾਲਾ ਬਾਗ ਕਤਲੇਆਮ ਸ਼ਤਾਬਦੀ ਸਮਾਗਮ ਲਈ ਵਰਤੇ ਜਾਣਗੇ। ਪੇਡੂ ਵਿਕਾਸ ਲਈ ਇਸ ਸਾਲ 1089.54 ਕਰੋੜ ਰੁਪਏ ਖਰਚ ਹੋਣ ਗੇ। ਸਮਾਰਟ ਪਿੰਡ ਮੁਹਿੰਮ ਤਹਿਤ 5 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਪਿੰਡਾਂ ‘ਚੋਂ ਕੂੜਾ ਇੱਕਠਾ ਕਰਨ ਲਈ ਪਾਇਲਟ ਪ੍ਰੋਜੈਕਟ ਚਲਾਇਆ ਜਾਵੇਗਾ। ਇਯ ਲਈ 3 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਸੂਬੇ ‘ਚ 21 ਹਜ਼ਾਰ ਸਮਾਰਟ ਕਲਾਸ ਰੂਮ ਦੇ ਨਾਲ 261 ਸਕੂਲ ਸਥਾਪਿਤ ਹੋਣਗੇ। ਇਸ ਲਈ 25 ਕਰੋੜ ਰੁਪਏ ਖਰਚ ਕੀਤੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦਾ ਬਜਟ ਇਜਲਾਸ 12 ਫਰਵਰੀ ਤੋਂ
ਕਾਂਗਰਸ ਸਰਕਾਰ ‘ਚ ਸਭ ਤੋਂ ਛੋਟਾ ਬਜਟ ਇਜਲਾਸ, ਸਿਰਫ਼ 7 ਦਿਨ ਹੀ ਚੱਲੇਗਾ ਇਜਲਾਸ
ਚੰਡੀਗੜ੍ਹ । ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਫਰਵਰੀ ਵਿੱਚ ਹੀ ਆਪਣਾ ਸਾਲਾਨਾ ਬਜਟ ਪੇਸ਼ ਕਰਨ ਜਾ ਰਹੀ ਹੈ, ਇਸ ਪਿੱਛੇ ਲੋਕ ਸਭਾ ਚੋਣਾਂ ਨੂੰ ਦੱਸਿਆ ਜਾ ਰਿਹਾ ਹੈ ਮਾਰਚ ਦੇ ਪਹਿਲੇ ਹਫ਼ਤੇ ਚੋਣ ਜ਼ਾਬਤਾ ਲੱਗਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ, ਇਸ ਲਈ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ 12 ਫਰਵਰੀ ਤੋਂ 21 ਫਰਵਰੀ ਤੱਕ ਬਜਟ ਇਜਲਾਸ ਸੱਦ ਲਿਆ ਗਿਆ ਹੈ। ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2019-20 ਦਾ ਬਜਟ 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਪੰਜਾਬ ਦੀ ਕਾਂਗਰਸ ਸਰਕਾਰ ਦਾ ਇਹ ਸਭ ਤੋਂ ਛੋਟਾ ਬਜਟ ਸੈਸ਼ਨ ਹੋਵੇਗਾ, ਜਿਹੜਾ ਸਿਰਫ਼ 7 ਦਿਨ ਵਿੱਚ ਹੀ ਸਿਮਟ ਜਾਵੇਗਾ। ਇਸ ਬਜਟ ਇਜਲਾਸ ਦੇ 10 ਦਿਨਾਂ ਵਿੱਚ 3 ਦਿਨ ਛੁੱਟੀ ਰਹੇਗੀ, ਜਦੋਂ ਕਿ 7 ਦਿਨ ਤੱਕ ਸਦਨ ਅੰਦਰ ਕਾਰਵਾਈ ਚੱਲੇਗੀ।
ਸਰਕਾਰੀ ਬੁਲਾਰੇ ਅਨੁਸਾਰ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ। ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਇਜਲਾਸ 12 ਤੋਂ 21 ਫਰਵਰੀ ਤੱਕ ਤੱਕ ਸੱਦਣ ਦਾ ਫੈਸਲਾ ਕੀਤਾ ਹੈ। ਮੰਤਰੀ ਮੰਡਲ ਦੇ ਫੈਸਲੇ ਮੁਤਾਬਕ ਭਾਰਤ ਦੇ ਸੰਵਿਧਾਨ ਦੀ ਧਾਰਾ 174 ਦੀ ਉਪ ਧਾਰਾ (1) ਤਹਿਤ 15ਵੀ ਪੰਜਾਬ ਵਿਧਾਨ ਸਭਾ ਦਾ 7ਵਾਂ ਇਜਲਾਸ ਸੱਦਣ ਲਈ ਪੰਜਾਬ ਦੇ ਰਾਜਪਾਲ ਨੂੰ ਅਧਿਕਾਰਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਬਜਟ ਇਜਲਾਸ 12 ਫਰਵਰੀ ਨੂੰ ਸਵੇਰੇ 11 ਵਜੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ ਜਿਸ ਤੋਂ ਬਾਅਦ ਉਸੇ ਦਿਨ ਬਾਅਦ ਦੁਪਹਿਰ 2 ਵਜੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀ ਜਾਣਗੀਆਂ। 13 ਫਰਵਰੀ ਨੂੰ ਸਵੇਰੇ 10 ਵਜੇ ਗੈਰ-ਸਰਕਾਰੀ ਕੰਮਕਾਜ ਹੋਵੇਗਾ। 15 ਫਰਵਰੀ ਨੂੰ ਸਵੇਰੇ 10 ਵਜੇ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਪੇਸ਼ ਹੋਵੇਗਾ ਜਿਸ ਤੋਂ ਬਾਅਦ ਭਾਸ਼ਣ ‘ਤੇ ਬਹਿਸ ਆਰੰਭ ਹੋਵੇਗੀ ਜੋ ਦਿਨ ਭਰ ਚੱਲੇਗੀ।18 ਫਰਵਰੀ ਨੂੰ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਜਟ ਪੇਸ਼ ਕਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪ ਨੂੰ ਕਿਹਾ ਕਿ ਉਹ ਜਵਾਬ ਦੇਵੇ ਕਿ ਉਸ ਨੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਨ ਸਬੰਧੀ ਪਲਟੀ ਕਿਉਂ ਮਾਰੀ
ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਪਾਸ ਕਰਨ ਲਈ ਵਿਧਾਨ ਸਭਾ ਦੀ ਇੱਕ ਉਚੇਚੀ ਬੈਠਕ ਬੁਲਾਉਣ ਲਈ ਆਖਿਆ ਹੈ ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਨੂੰ ਪੁੱਛਿਆ ਹੈ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਵੇ ਕਿ ਉਸ ਨੇ ਕਾਂਗਰਸ ਸਰਕਾਰ ਦੇ ਦਬਾਅ ਹੇਠ ਆ ਕੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਕੇ ਬਾਰੇ ਪਲਟੀ ਕਿਉਂ ਮਾਰੀ ਹੈ
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਪੰਜਾਬ ‘ਚ ਕਾਂਗਰਸ ਪਾਰਟੀ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇਗੀ ਤੇ ਰਾਜੀਵ ਗਾਂਧੀ ਨੂੰ ਦਿੱਤਾ ਗਿਆ ‘ਭਾਰਤ ਰਤਨ’ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਲੈ ਕੇ ਆਵੇਗੀ ਉਨ੍ਹਾਂ ਕਿਹਾ ਕਿ ਇਹ ਮਤਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਬਿਤ ਕਰੇਗਾ ਕਿ ਪੰਜਾਬ ਕਾਂਗਰਸ ਸਾਰਿਆਂ ਤੱਕ ਇਹ ਸੁਨੇਹਾ ਪਹੁੰਚਾਉਣ ਲਈ ਕਿੰਨੀ ਕੁ ਸੰਜੀਦਾ ਹੈ ਕਿ ਜੋ ਵੀ ਸਮੂਹਿਕ ਕਤਲੇਆਮ ਨੂੰ ਹੱਲਾਸ਼ੇਰੀ ਦਿੰਦਾ ਹੈ ਤੇ ਸਹੀ ਠਹਿਰਾਉਂਦਾ ਹੈ, ਉਹ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਦਾ ਹੱਕਦਾਰ ਨਹੀਂ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾ ਸਿਰਫ ਇਸ ਮਤੇ ਦੀ ਹਮਾਇਤ ਕਰੇਗਾ, ਸਗੋਂ ਇਹ ਵੀ ਅਪੀਲ ਕਰਦਾ ਹੈ ਕਿ ਸਾਰੇ ਲੋਕਾਂ ਇਹ ਸਪੱਸ਼ਟ ਸੁਨੇਹਾ ਭੇਜਣ ਲਈ ਇਸ ਮਤੇ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਜਾਵੇ ਕਿ ਮਨੁੱਖਤਾ ਖ਼ਿਲਾਫ ਅਪਰਾਧਾਂ ਲਈ ਸਮਾਜ ‘ਚ ਕੋਈ ਥਾਂ ਨਹੀਂ ਹੈ  ਸ੍ਰ. ਬਾਦਲ ਨੇ ਕੈਪਟਨ ਅਮਰਿੰਦਰ ਨੂੰ ਇਹ ਵੀ ਆਖਿਆ ਕਿ ਅਜਿਹਾ ਮਤਾ ਕਦੋਂ ਅਸੈਂਬਲੀ ਵਿਚ ਰੱਖਿਆ ਜਾਵੇਗਾ, ਇਸ ਦਾ ਸਮਾਂ ਵੀ ਨਿਸ਼ਚਿਤ ਕਰ ਦੇਣ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਵੀ ਇਸ ਪ੍ਰਸਤਾਵਿਤ ਮਤੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਹੁਣ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਰਾਜੀਵ ਗਾਂਧੀ ਤੇ ਗਾਂਧੀ ਦੇ ਪਿੱਠੂਆਂ, ਜਿਨ੍ਹਾਂ ਨੇ ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਕੀਤਾ ਸੀ, ਦੀਆਂ ਕਾਰਵਾਈਆਂ ਦਾ ਸਮਰਥਨ ਕਰਦੀ ਹੈ ਜਾਂ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਦਿਨ ਹੋਰ ਛੋਟਾ ਹੋਇਆ ਸਰਦ ਰੁੱਤ ਸੈਸ਼ਨ
ਉੱਘੀਆਂ ਸ਼ਖਸੀਅਤਾਂ ਸਮੇਤ ਅੰਮ੍ਰਿਤਸਰ ਰੇਲ ਹਾਦਸੇ ‘ਚ ਮਾਰੇ ਗਏ 58 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ
ਅਜ਼ਾਦੀ ਘੁਲਾਟੀਆਂ, ਬਹਾਦਰ ਸੈਨਿਕਾਂ ਤੇ ਨਿਰੰਕਾਰੀ ਭਵਨ ਬੰਬ ਧਮਾਕੇ ਦੇ ਮ੍ਰਿਤਕਾਂ ਨੂੰ ਵੀ ਯਾਦ ਕੀਤਾ
ਸਦਨ ਨੇ ਦਸੰਬਰ 2001 ‘ਚ ਅੱਜ ਦੇ ਦਿਨ ਸੰਸਦ ‘ਤੇ ਹੋਏ ਹਮਲੇ ਨੂੰ ਨਾਕਾਮ ਕਰਨ ਵਾਲੇ ਸੈਨਿਕਾਂ ਦੀ ਮਹਾਨ ਕੁਰਬਾਨੀ ਨੂੰ ਵੀ ਚੇਤੇ ਕੀਤਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ ਸ਼ਰਧਾਂਜਲੀਆਂ ਦੇਣ ਨਾਲ ਸ਼ੁਰੂ ਹੋ ਗਿਆ ਹੈ ਹੁਣ ਇਹ ਸੈਸ਼ਨ ਤਿੰਨ ਦਿਨਾਂ ਦੀ ਬਜਾਇ ਦੋ ਦਿਨ ਤੱਕ ਸਿਮਟ ਗਿਆ ਭਲਕੇ ਸ਼ੁੱਕਰਵਾਰ ਨੂੰ ਇਕ ਬੈਠਕ ਨਾਲ ਸਮਾਪਤੀ ਹੋ ਜਾਵੇਗੀ ਪਹਿਲਾਂ ਸ਼ੁੱਕਰਵਾਰ ਨੂੰ ਦੋ ਬੈਠਕਾਂ ਹੋਣੀਆਂ ਸਨ, ਜਿਸ ‘ਚੋਂ ਇੱਕ ਬੈਠਕ ਘਟਾ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਸ਼ਨਿੱਚਰਵਾਰ ਵਾਲੀ ਬੈਠਕ ਵੀ ਖਤਮ ਕਰ ਦਿੱਤੀ ਗਈ ਹੈ ਹੁਣ ਸ਼ੁੱਕਰਵਾਰ ਨੂੰ ਹੀ ਸਮਾਪਤ ਹੋ ਜਾਵੇਗਾ. ਪੰਜਾਬ ਵਿਧਾਨ ਸਭਾ ਨੇ ਅੱਜ ਅੰਮ੍ਰਿਤਸਰ ਰੇਲ ਦੁਰਘਟਨਾ ‘ਚ ਮਾਰੇ ਗਏ 58 ਵਿਅਕਤੀਆਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ ‘ਤੇ ਬੰਬ ਧਮਾਕੇ ‘ਚ ਹਲਾਕ ਹੋਏ ਤਿੰਨ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸੇ ਦੌਰਾਨ ਪਿਛਲੇ ਇਜਲਾਸ ਤੋਂ ਬਾਅਦ ਵਿੱਛੜੀਆਂ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਵੀ ਯਾਦ ਕੀਤਾ।
ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ‘ਚ ਸਦਨ ਨੇ ਸੁਤੰਤਰਤਾ ਸੰਗਰਾਮੀਆਂ, ਰਾਜਸੀ ਤੇ ਹੋਰ ਨਾਮਵਰ ਹਸਤੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵਿੱਛੜੀਆਂ ਰੂਹਾਂ ਦੇ ਸਤਿਕਾਰ ‘ਚ ਦੋ ਮਿੰਟ ਦਾ ਮੌਨ ਰੱਖਿਆ। ਇਸ ਤੋਂ ਇਲਾਵਾ ਦੋ ਸਾਬਕਾ ਵਿਧਾਇਕਾਂ ਬਿਸ਼ੰਬਰ ਦਾਸ ਤੇ ਰਾਮ ਰਤਨ ਚੌਧਰੀ, ਫੌਜ ਦੀ ਉੱਘੀ ਹਸਤੀ ਤੇ ਲੌਂਗੇਵਾਲ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਤੇ ਫਰੀਦਕੋਟ ਰਿਆਸਤ ਦੀ ਮਹਾਰਾਣੀ ਦੀਪਇੰਦਰ ਕੌਰ ਨੂੰ ਯਾਦ ਕੀਤਾ। ਤਿੰਨ ਸੁਤੰਤਰਤਾ ਸੰਗਰਾਮੀਆਂ ਮੇਲਾ ਸਿੰਘ, ਸੋਹਣ ਸਿੰਘ ਤੇ ਸੁਰਜੀਤ ਸਿੰਘ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿਛਲੇ ਸਮਾਗਮ ਤੋਂ ਬਾਅਦ ਵਿੱਛੜੀਆਂ ਸਾਰੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਮਤਾ ਪੇਸ਼ ਕੀਤਾ।
ਉੱਘੀਆਂ ਸ਼ਖਸੀਅਤਾਂ ਦਾ ਵਿਵਰਨ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਹਸਤੀਆਂ ਦੇ ਪਰਿਵਾਰਾਂ ਨਾਲ ਸਦਨ ਵੱਲੋਂ ਦੁੱਖ ਪ੍ਰਗਟਾਏ ਜਾਣ ਦਾ ਮਤਾ ਪਾਸ ਕਰ ਦਿੱਤਾ। ਸਪੀਕਰ ਨੇ ਸਾਡੇ ਬਹਾਦਰ ਫੌਜੀਆਂ ਨੂੰ ਵੀ ਚੇਤੇ ਕੀਤਾ ਜਿਨ੍ਹਾਂ ਨੇ ਦਸੰਬਰ, 2001 ਵਿੱਚ ਅੱਜ ਦੇ ਦਿਨ ਅੱਤਵਾਦੀ ਹਮਲੇ ਨੂੰ ਨਾਕਾਮ ਬਣਾਉਂਦਿਆਂ ਸ਼ਹਾਦਤ ਦੇ ਦਿੱਤੀ ਸੀ।  ਸਪੀਕਰ ਨੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਵਾਸਤੇ ਆਪਣਾ ਬਲਿਦਾਨ ਦੇਣ ਵਾਲੇ ਫੌਜ ਤੇ ਨੀਮ ਫੌਜੀ ਬਲਾਂ ਦੇ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ। ਇਸ ਤੋਂ ਇਲਾਵਾ ਸਪੀਕਰ ਨੇ ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਥਿੰਦ ਜੋ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਪਿਤਾ ਹਨ, ਦਾ ਨਾਂਅ ਵੀ ਸੂਚੀ ‘ਚ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ।
ਡੇਂਗੂ ਨਾਲ ਮਰੇ ਲੋਕਾਂ ਲਈ ਮੰਗੀ ਸ਼ਰਧਾਂਜਲੀ, ਸਪੀਕਰ ਨੇ ਕਿਹਾ ਰਾਜਨੀਤੀ ਨਾ ਕਰੋ
ਪੰਜਾਬ ਵਿਧਾਨ ਸਭਾ ਵਿਖੇ ਸ਼ਰਧਾਂਜਲੀ ਦੇਣ ਮੌਕੇ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਖੜ੍ਹੇ ਹੁੰਦੇ ਹੋਏ ਮੰਗ ਕੀਤੀ ਕਿ ਇਸ ਸਾਲ ਡੇਂਗੂ ਨਾਲ ਰਿਕਾਰਡ ਮੌਤਾਂ ਹੋਈਆਂ ਹਨ, ਇਸ ਲਈ ਉਨ੍ਹਾਂ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇ। ਇਸ ‘ਤੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਉਹ ਇਸ ਮੌਕੇ ਰਾਜਨੀਤੀ ਨਾ ਕਰਨ ਤੇ ਆਪਣੀ ਸੀਟ ‘ਤੇ ਬੈਠ ਜਾਣ, ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਬੈਠ ਗਏ ਤੇ ਬਿਕਰਮਜੀਤ ਮਜੀਠੀਆ ਨੇ ਉਨ੍ਹਾਂ ਦੇ ਹੱਕ ਵਿੱਚ ਅਵਾਜ਼ ਉਠਾਈ ਪਰ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅਣਗੌਲਿਆ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੰਗਾਮੇਦਾਰ ਹੋਵੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਹੰਗਾਮੇਦਾਰ ਹੋਣ ਦੇ ਅਸਾਰ ਹਨ ਐਗਜ਼ਿਟ ਪੋਲ ਤੋਂ ਨਤੀਜਿਆਂ ਦੀ ਜੋ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ ਉਸ ਨਾਲ ਤਾਂ ਇਹ ਤੈਅ ਹੋ ਗਿਆ ਹੈ ਕਿ ਸੜਕ ਤੋਂ ਲੈ ਕੇ ਸੰਸਦ ਤੱਕ ਹੰਗਾਮਾ, ਸ਼ੋਰ-ਸ਼ਰਾਬਾ ਤੇ ਧੂਮ-ਧੜੱਕਾ ਹੋਣਾ ਤੈਅ ਹੈ ਜੇਕਰ ਭਾਜਪਾ ਜਿੱਤੀ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਈ ਚੋਣਾਂ ਦੌਰਾਨ ਚੁੱਕੇ ਗਏ ਮੁੱਦਿਆਂ ‘ਤੇ ਭਾਜਪਾ ਨੂੰ ਘੇਰਨਾ ਮੁਸ਼ਕਲ ਹੋ ਜਾਵੇਗਾ ਪਰ, ਜੇਕਰ ਕਾਂਗਰਸ ਕਾਮਯਾਬ ਰਹੀ ਤਾਂ ਵਿਰੋਧੀ ਪਾਰਟੀ ਅਜਿਹੇ ਮੁੱਦੇ ਚੁੱਕ ਸਕਦੀ ਹੈ, ਜੋ ਸਿਆਸੀ ਤਾਪਮਾਨ ਵਧਾ ਸਕਦੇ ਹਨ ਸੈਸ਼ਨ ਦੇ ਪਹਿਲੇ  ਹੀ ਦਿਨ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆ ਜਾਣਗੇ ਤੇ ਇਸ ਦਾ ਅਸਰ ਸੰਸਦ ਦੀ ਕਾਰਵਾਈ ਤੇ ਸਰਕਾਰ-ਵਿਰੋਧੀ ਧਿਰ ਦੀ ਰਣਨੀਤੀ ‘ਤੇ ਪਵੇਗਾ
ਮੋਦੀ ਸਰਕਾਰ ਦੇ ਆਖਰੀ ਸੰਸਦ ਸੈਸ਼ਨ ‘ਚ ਵਿਰੋਧੀ ਧਿਰ ਰਾਫੇਲ ਸੌਦਾ, ਸੀਬੀਆਈ ਬਨਾਮ ਸੀਬੀਆਈ, ਆਰਬੀਆਈ ਤੇ ਸਰਕਾਰ  ‘ਚ ਟਕਰਾਅ, ਕਿਸਾਨ ਤੇ ਮਹਿੰਗਾਈ ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨਾ ਚਾਹੁੰਦੀ ਹੈ ਇਨ੍ਹਾਂ ਸਾਰਿਆਂ ਦਰਮਿਆਨ ਭਾਜਪਾ ਦੀਆਂ ਧੁਰ ਵਿਰੋਧੀ ਪਾਰਟੀ ਮਹਾਂ ਗਠਜੋੜ ਬਣਾਉਣ ਦੀ ਕੋਸ਼ਿਸ਼ ‘ਚ ਜੁਟੀਆਂ ਹੋਈਆਂ ਹਨ
ਸੰਸਦ ਦੇ ਸਰਦਰੁੱਤ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ ਦੀ ਇੱਕਜੁਟਤਾ ਸਬੰਧੀ ਕੋਸ਼ਿਸ਼ਾਂ ਤੇਜ ਹੋ ਗਈਆਂ ਹਨ ਕੱਲ੍ਹ 10 ਦਸੰਬਰ ਨੂੰ ਰੱਖੀ ਗਈ ਮੀਟਿੰਗ ‘ਚ ਵਿਰੋਧੀ ਧਿਰ ਦੇ ਸਾਰੇ ਵੱਡੇ ਨੇਤਾਵਾਂ ਦੀ ਮੌਜ਼ੂਦਗੀ ਯਕੀਨੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੀਟਿੰਗ ਲਈ ਕਾਂਗਰਸ, ਸਪਾ, ਬਸਪਾ, ਟੀਡੀਪੀ, ਐੱਨਸੀਪੀ, ਟੀਐੱਮਸੀ, ਪੀਡੀਪੀ, ਐੱਨਸੀ, ਰਾਜਦ, ਜਦਐੱਸ, ਡੀਐੱਮਕੇ, ਭਾਕਪਾ, ਮਾਕਪਾ, ਆਮ ਆਦਮੀ ਪਾਰਟੀ ਸਮੇਤ ਹੋਰ ਕਈ ਵਿਰੋਧੀ ਪਾਰਟੀਆਂ ਨੇ ਆਪਣੀ ਹਾਂ ਭਰ ਦਿੱਤੀ ਹੈ ਦਰਅਸਲ, ਇਸ ਸੈਸ਼ਨ ‘ਚ ਸਰਕਾਰ ਤੇ ਭਾਜਪਾ ਦੀ ਰਣਨੀਤੀ ਰਾਮ ਮੰਦਰ ਨਿਰਮਾਣ ਮੁੱਦੇ ‘ਤੇ ਵਿਰੋਧੀਆਂ ਨੂੰ ਘੇਰਨ ਦੀ ਹੈ ਇਸ ਤਹਿਤ ਪਾਰਟੀ ਸਾਂਸਦ ਰਾਕੇਸ਼ ਸਿਨ੍ਹਾ ਸਮੇਤ ਕੁਝ ਹੋਰ ਭਾਜਪਾ ਸਾਂਸਦ ਰਾਮ ਮੰਦਰ ਨਿਰਮਾਣ ਲਈ ਕਾਨੂੰਨ ਬਣਾਉਣ ਸਬੰਧੀ ਨਿੱਜੀ ਬਿੱਲ ਰਾਜਸਭਾ ‘ਚ ਪੇਸ਼ ਕਰਨਗੇ ਦੂਜੇ ਪਾਸੇ ਕਾਂਗਰਸ ਸਰਕਾਰ ‘ਤੇ ਪਲਟਵਾਰ ਲਈ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀ ਬਦਹਾਲੀ ਨੂੰ ਮੁੱਦਾ ਬਣਾਉਣਾ ਚਾਹੁੰਦੀ ਹੈ ਵੱਖਵਾਦੀ ਵੀ ਇਸ ਨਾਲ ਸਹਿਮਤ ਹਨ ਜਦੋਂਕਿ ਟੀਡੀਪੀ, ਰਾਜਦ ਤੇ ਟੀਐੱਮਸੀ ਕਥਿਤ ਤੌਰ ‘ਤੇ ਕੇਂਦਰ ਵੱਲੋਂ ਸੀਬੀਆਈ ਦੀ ਦੁਰਵਰਤੋਂ ਦੇ ਮੁੱਦੇ ‘ਤੇ ਹਮਲਾਵਰ ਹੋਣਾ ਚਾਹੁੰਦੇ ਹਨ ਪੰਜ ਸੂਬਿਆਂ ਦੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੋਣ ਜਾ ਰਹੀ ਇਹ ਮੀਟਿੰਗ ਲੋਕ ਸਭਾ ਚੋਣਾਂ ਲਈ ਮਹਾਂ ਗਠਜੋੜ ਦੀ ਨੀਂਹ ਰੱਖਣ ਦੀ ਕਵਾਇਦ ਵੀ ਹੈ ਹਾਲਾਂਕਿ ਬਸਪਾ ਮੁਖੀ ਮਾਇਆਵਤੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ ਮੀਟਿੰਗ ‘ਚ ਸ਼ਾਮਲ ਹੋਣ ਸਬੰਧੀ ਅਜੇ ਸ਼ਸ਼ੋਪੰਜ ਬਣਿਆ ਹੋਇਆ ਹੈ ਪਿਛਲੇ ਦਿਨਾਂ ‘ਚ ਦਿੱਲੀ ‘ਚ ਕਿਸਾਨ ਅੰਦੋਲਨ ਦੌਰਾਨ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਇੱਕ ਮੰਚ ‘ਤੇ ਆ ਕੇ ਆਪਣੀ ਇੱਕਜੁਟਤਾ ਦਾ ਪ੍ਰਦਰਸ਼ਨ ਕੀਤਾ ਸੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਪਹਿਲ ‘ਤੇ ਹੋ ਰਹੀ ਇਸ ਮੀਟਿੰਗ ‘ਚ ਵਿਰੋਧੀ ਧਿਰ ਦੇ ਮਹਾਂ ਗਠਜੋੜ ਬਣਾਉਣ ਦੀ ਪਹਿਲ ਤੇਜ਼ ਕੀਤੀ ਜਾਵੇਗੀ ਹਾਲਾਂਕਿ ਇਸ ਮਹਾਂ ਗਠਜੋੜ ਦਾ ਖਰੜਾ ਬਹੁਤ ਕੁਝ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਨਾਲ ਵੀ ਤੈਅ ਹੋਵੇਗਾ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ ਅਜੇ ਐੱਨਡੀਏ ਤੇ ਯੂਪੀਏ ਦੇ ਖੇਮੇ ‘ਚ ਖੜ੍ਹੀਆਂ ਪਾਰਟੀਆਂ ਪਾਲਾ ਵੀ ਬਦਲ ਸਕਦੀਆਂ ਹਨ ਜੇਕਰ ਕਾਗਰਸ ਦੇ ਪੱਖ ‘ਚ ਨਤੀਜੇ ਆਉਂਦੇ ਹਨ ਤਾਂ ਤੈਅ ਹੈ ਕਿ ਰਾਹੁਲ ਗਾਂਧੀ ਇਸ ਮਹਾਂ ਗਠਜੋੜ ਦੇ ਸਹਿਮਤੀ ਨਾਲ ਨੇਤਾ ਹੋ ਜਾਣਗੇ ਪਰ ਉਲਟ ਆਉਣ ‘ਤੇ ਕਾਂਗਰਸ ਨੂੰ ਵਿਰੋਧੀ ਪਾਰਟੀਆਂ ਸਾਹਮਣੇ ਝੁਕਣਾ ਪੈ ਸਕਦਾ ਹੈ ਇਸੇ ਤਰ੍ਹਾਂ ਭਾਜਪਾ ਦੇ ਪੱਖ ‘ਚ ਆਉਣ ‘ਤੇ ਮੋਦੀ ਦਾ ਕੱਦ ਵਧਣ ਦੀ ਸੰਭਾਵਨਾ ਹੈ, ਪਰ ਉਲਟ ਆਉਣ ‘ਤੇ ਭਾਜਪਾ ‘ਚ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਨਰਾਜ਼ ਆਗੂ ਆਪਣੀ ਅਵਾਜ਼ ਬੁਲੰਦ ਕਰਨ ਲੱਗਣਗੇ ਇਸ ਲਈ ਸਾਰਿਆਂ ਨੂੰ 11 ਦਸੰਬਰ ਨੂੰ ਨਤੀਜੇ ਆਉਣ ਦਾ ਇੰਤਜ਼ਾਰ ਹੈ ਐੱਨਡੀਏ ਨਾਲ ਰਹਿ ਚੁੱਕੇ ਚੰਦਰਬਾਬੂ ਨਾਇਡੂ ਇਸ ਮੁਹਿੰਮ ‘ਚ ਲੱਗੇ ਹੋਏ ਹਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵੀ ਨਾਇਡੂ ਦਾ ਸਾਥ ਦੇ ਰਹੀ ਹੈ ਨਾਇਡੂ ਚਾਹੁੰਦੇ ਹਨ ਕਿ ਵਿਰੋਧੀ ਪਾਰਟੀਆਂ ਦੇ ਮੁੱਖ ਨੇਤਾ ਇਸ ਮੀਟਿੰਗ ‘ਚ ਮੌਜ਼ੂਦ ਰਹਿਣ
ਮੋਦੀ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ‘ਚ ਇੱਕ ਵਾਰ ਤਾਂ ਕਾਂਗਰਸ ਭਾਜਪਾ ਨੂੰ ਘੇਰਨ ‘ਚ ਅਸਫ਼ਲ ਹੀ ਦਿਸ ਰਹੀ ਸੀ ਲੈ-ਦੇ ਕੇ ਕਾਂਗਰਸ ਰਾਫੇਲ ਜਹਾਜ਼ ਡੀਲ ‘ਤੇ ਮੋਦੀ ਸਰਕਾਰ ਨੂੰ ਸੜਕ ਤੋਂ ਲੈ ਕੇ ਸੰਸਦ ਤੱਕ ਘੇਰਦੀ ਹੋਈ ਨਜ਼ਰ ਆਈ ਰਾਹੁਲ ਗਾਂਧੀ ਤੋਂ ਲੈ ਕੇ ਕਾਂਗਰਸ ਦੇ ਤਮਾਮ ਨੇਤਾ ਰਾਫੇਲ ਜਹਾਜ ਡੀਲ ‘ਚ ਘੁਟਾਲੇ ਦੀ ਗੱਲ ਕਹਿ ਕੇ ਮੋਦੀ ਸਰਕਾਰ ਨੂੰ ਲਗਾਤਾਰ ਨਿਸ਼ਾਨੇ ‘ਤੇ ਲੈ ਰਹੇ ਹਨ ਰਾਹੁਲ ਗਾਂਧੀ ਤਾਂ ਸਿੱਧੇ  ਪ੍ਰਧਾਨ ਮੰਤਰੀ ਮੋਦੀ ਨੂੰ ਕਟਹਿਰੇ ‘ਚ ਖੜ੍ਹਾ ਕਰ ਰਹੇ ਹਨ ਪੰਜ ਸੂਬਿਆਂ ਦੇ ਚੋਣ ਪ੍ਰਚਾਰ ਦੌਰਾਨ ਵੀ ਕਾਂਗਰਸ ਦੇ ਲਗਭਗ ਹਰ ਮੰਚ ਤੇ ਸਭਾ ‘ਚ ਰਾਫੇਲ ਦੀ ਗੂੰਜ ਸੁਣਾਈ ਦਿੱਤੀ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਸੰਸਦ ਦੇ ਸਰਦਰੁੱਤ ਸੈਸ਼ਨ ‘ਚ ਰਾਫੇਲ ਦਾ ਮੁੱਦਾ ਪੂਰੇ ਜੋਸ਼-ਖਰੋਸ਼ ਨਾਲ ਉਠਾਏਗੀ ਪਰ ਇਨ੍ਹਾਂ ਸਾਰੇ ਵਿਚਕਾਰ ਰਾਫੇਲ ਜਹਾਜ ਖਰੀਦ ‘ਚ ਭ੍ਰਿਸ਼ਟਾਚਾਰ ਦੇ ਕਾਂਗਰਸੀ ਦੋਸ਼ਾਂ ਨੂੰ ਨਕਾਰਨ ਲਈ ਮੋਦੀ ਸਰਕਾਰ ਨੇ ਯੂਪੀਏ ਸਰਕਾਰ ਦੇ ਸ਼ਾਸਨ ‘ਚ ਅਗਸਤਾ-ਵੇਸਟਲੈਂਡ ਹੈਲੀਕਾਪਟਰ ਸੌਦੇ ‘ਚ ਕਥਿਤ ਵਿਚੋਲਗੀ ਦਾ ਧੰਦਾ ਕਰਨ ਵਾਲੇ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਨੂੰ ਦਬੋਚ ਕੇ ਕਾਂਗਰਸ ਦਾ ਮੂੰਹ ਬੰਦ ਕਰਾਉਣ ਦੀ ਤਿਆਰ ਕਰ ਲਈ ਹੈ
ਮਿਸ਼ੇਲ ਦੇ ਜਾਂਚ ਏਜੰਸੀਆਂ ਦੇ ਹੱਥ ਚੜ੍ਹਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ‘ਚ ਇਹ ਜ਼ਬਰਦਸਤ ਹਥਿਆਰ ਆ ਗਿਆ ਹੈ ਸੋਨੀਆ ਗਾਂਧੀ ਪਰਿਵਾਰ ਦੇ ਵਿਰੁੱਧ ਪਹਿਲਾਂ ਹੀ ਨੇਸ਼ਨਲ ਹੈਰਾਲਡ ਦੇ ਮਾਮਲੇ ‘ਚ ਆਮਦਨ ਕਰ ਵਿਭਾਗ ਜਾਂਚ ਕਰ ਰਿਹਾ ਹੈ ਹੁਣ ਮੋਦੀ ਨੇ ਸੋਨੀਆ ਪਰਿਵਾਰ ਵੱਲ ਆਪਣੀ ਚੁਣਾਵੀ ਸਭਾ ‘ਚ ਨਾਂਅ ਲੈ ਕੇ ਵੀ ਇਸ਼ਾਰਾ ਕੀਤਾ ਹੈ ਹੋ ਸਕਦਾ ਹੈ ਕਿ ਮਿਸ਼ੇਲ ਜੋ ਵੀ ਸੱਚ ਉਗਲੇ, ਉਹ ਕਾਂਗਰਸ ਦੇ ਗਲ ਦੀ ਹੱਡੀ ਬਣ ਜਾਵੇ ਜੇਕਰ ਉਹ ਬੋਫੋਰਸ ਵਾਂਗ ਸੋਨੀਆ ਪਰਿਵਾਰ ਨੂੰ ਅਦਾਲਤ ‘ਚ ਅਪਰਾਧੀ ਸਿੱਧ ਨਾ ਕਰ ਸਕੇ ਤਾਂ ਵੀ ਚੋਣਾਂ ਦੇ ਅਗਲੇ 6-7 ਮਹੀਨਿਆਂ ‘ਚ ਭਾਜਪਾ ਲਈ  ਉਹ ਰਾਮਬਾਣ ਸਿੱਧ ਹੋ ਸਕਦਾ ਹੈ ਜਾਣਕਾਰਾਂ ਦੀ ਮੰਨੀਏ ਤਾਂ ਇਹ ਪੰਜ ਸੂਬਿਆਂ ਦੇ ਚੋਣ ਨਤੀਜੇ ਭਾਜਪਾ ਦੇ ਪੱਖ ‘ਚ ਨਾ ਆਏ ਤਾਂ ਮੋਦੀ ਸਰਕਾਰ ‘ਤੇ ਰਾਮ ਮੰਦਰ ਲਈ ਕਾਨੂੰਨ ਬਣਾਉਣ ਦਾ ਦਬਾਅ ਪਾਰਟੀ ਅੰਦਰ ਤੇ ਬਾਹਰ ਦੋਵਾਂ ਪਾਸਿਓਂ ਪਵੇਗਾ ਸੁਪਰੀਮ ਕੋਰਟ ਦੇ ਰਵੱਈਏ ਤੋਂ ਬਾਅਦ ਰਾਮ ਮੰਦਰ ‘ਤੇ ਕਾਨੂੰਨ ਲਿਆਉਣ ਦੀ ਮੰਗ ਨੇ ਤੇਜੀ ਫੜੀ ਹੈ ਬੀਤੀ 25 ਨਵੰਬਰ ਨੂੰ ਅਯੁੱਧਿਆ ‘ਚ ਧਰਮ ਸਭਾ ਤੋਂ ਬਾਅਦ ਤੋਂ ਅਯੁੱਧਿਆ ਮੁੱਦਾ ਲਗਾਤਾਰ ਸੁਰਖੀਆਂ ‘ਚ ਹੈ ਸੂਤਰਾਂ ਦੀ ਮੰਨੀਏ ਤਾਂ ਅੰਦਰ ਹੀ ਅੰਦਰ ਭਾਜਪਾ ਰਾਮ ਮੰਦਰ ਲਈ ਬਿੱਲ ਲਿਆਉਣ ਦੀਆਂ ਤਿਆਰੀਆਂ ‘ਤੇ ਵੀ ਕੰਮ ਕਰ ਰਹੀ ਹੈ ਭਾਜਪਾ ਦੇ ਕਈ ਸਾਂਸਦ ਤੇ ਆਗੂ ਦੱਬੀ ਅਵਾਜ਼ ‘ਚ ਇਹ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਤੈਅ ਕਰ ਲਿਆ ਹੈ ਕਿ ਸਰਦ ਰੁੱਤ ਸੈਸ਼ਨ ‘ਚ ਰਾਮ ਮੰਦਰ ਨਿਰਮਾਣ ਲਈ ਕਾਨੂੰਨ ਪਾਸ ਕਰਵਾ ਲਿਆ ਜਾਵੇ ਮੋਦੀ ਸਰਕਾਰ ਨੇ 16 ਨਵੰਬਰ ਨੂੰ ਹੀ ਆਪਣੇ ਸਾਰੇ ਸਾਂਸਦਾਂ ਨੂੰ ‘ਵ੍ਹਿਪ’ ਜਾਰੀ ਕਰਦਿਆਂ ਸੰਸਦ ਸੈਸ਼ਨ ਦੌਰਾਨ ਦਿੱਲੀ ਤੋਂ ਬਾਹਰ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ ਅਸਲ ‘ਚ ਰਾਮ ਮੰਦਰ ‘ਤੇ ਕਾਨੂੰਨ ਲਿਆ ਕੇ ਮੋਦੀ ਸਰਕਾਰ ਜਿੱਥੇ ਆਪਣੇ ਵੋਟ ਬੈਂਕ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਕਰੇਗੀ
ਲੋਕ ਸਭਾ ਚੋਣਾ ਤੋਂ ਪਹਿਲਾਂ ਉਮੀਦ ਮੁਤਾਬਕ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਸ ਸਰਕਾਰ ਦਾ ਆਖਰੀ ਸੈਸ਼ਨ ਹੋਵੇਗਾ ਲਿਹਾਜ਼ਾ, ਇਸ ਸੈਸ਼ਨ ‘ਚ ਸੱਤਾ ਧਿਰ ਭਾਜਪਾ ਤੇ ਵਿਰੋਧੀ ਪਾਰਟੀ ਕਾਂਗਰਸ ਦਾ ਬਹੁਤ ਕੁਝ ਦਾਅ ‘ਤੇ ਲੱਗਿਆ ਹੋਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਮ ਆਦਮੀ ਪਾਰਟੀ ਨੇ ਲਿਆ ਫੈਸਲਾ, ਹੁਣ ਸਿਖਾਇਆ ਜਾਏਗਾ ਸਬਕ
ਪ੍ਰਸ਼ਨ ਕਾਲ ਤੇ ਜ਼ੀਰੋ ਕਾਲ ‘ਚ ਨਹੀਂ ਕੋਈ ਦਖ਼ਲ, ਪਾਰਟੀ ਦੇ ਸਮੇਂ ਵਿੱਚੋਂ ਨਹੀਂ ਮਿਲੇਗਾ 1 ਵੀ ਮਿੰਟ
ਕੁਰਸੀ ਲੋਭ ‘ਚ ਫਸੇ ਬਾਗੀ ਵਿਧਾਇਕਾਂ ਨੇ ਸਦਨ ਅੰਦਰ ਵੀ ਕੀਤੀ ਸੀ ਲੀਡਰ ਖ਼ਿਲਾਫ਼ ਬਗਾਵਤ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਖ਼ਿਲਾਫ਼ ਹੀ ਬਗਾਵਤ ਕਰਨਾ ਭਾਰੀ ਪੈ ਰਿਹਾ ਹੈ। ਵਿਧਾਨ ਸਭਾ ਦੇ ਸਦਨ ਅੰਦਰ ਇਨ੍ਹਾਂ ਦੋਵਾਂ ਨੂੰ ਪਾਰਟੀ ਵੱਲੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਏਗਾ, ਇਹ ਫੈਸਲਾ ਆਮ ਆਦਮੀ ਪਾਰਟੀ ਵੱਲੋਂ ਕਰ ਲਿਆ ਗਿਆ ਹੈ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਵੱਲੋਂ ਬਹੁਤ ਹੀ ਜਿਆਦਾ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਨ੍ਹਾਂ ਅਨੁਸਾਰ ਸੀਟ ਦਾ ਫੇਰ ਬਦਲ ਵੀ ਕੀਤਾ ਗਿਆ ਪਰ ਇਨ੍ਹਾਂ ਦੀਆਂ ਪਾਰਟੀ ਵਿਰੋਧੀ ਹਰਕਤਾਂ ਨੂੰ ਦੇਖਦੇ ਹੋਏ ਪਾਰਟੀ ਨੇ ਸਖ਼ਤ ਫੈਸਲਾ ਕਰ ਲਿਆ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਪਾਰਟੀ ਵੱਲੋਂ ਕਈ ਮੁੱਦਿਆ ‘ਤੇ ਸਦਨ ਦੇ ਅੰਦਰ ਬਹਿਸ ਕਰਨੀ ਹੈ।
ਇਹ ਵੀ ਪੜ੍ਹੋ : ਜੇ ਤੁਹਾਡਾ ਵੀ ਕੱਟਦਾ ਹੈ ਈਪੀਐੱਫ਼ ਤਾਂ ਪੜ੍ਹ ਲਓ ਇਹ ਖੁਸ਼ਖਬਰੀ
ਜਿਸ ਵਿੱਚ ਇਨ੍ਹਾਂ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਸੋਮਵਾਰ ਨੂੰ ਬਰਗਾੜੀ ਮਾਮਲੇ ਵਿੱਚ ਰਿਪੋਰਟ ਪੇਸ਼ ਕੀਤੀ ਜਾਣੀ ਹੈ ਅਤੇ ਇਸ ਦੀ ਬਹਿਸ ਵਿੱਚ ਭਾਗ ਲੈਣ ਲਈ ਆਮ ਆਦਮੀ ਪਾਰਟੀ 4 ਘੰਟੇ ਤੋਂ ਜਿਆਦਾ ਸਮਾਂ ਵੀ ਦਿੱਤਾ ਜਾ ਰਿਹਾ ਹੈ। ਇਸ ਨਾਲ ਹੀ ਕਈ ਹੋਰ ਮੁੱਦੇ ਹੋਣਗੇ, ਜਿਸ ‘ਚ ਆਮ ਆਦਮੀ ਪਾਰਟੀ ਨੂੰ ਬੋਲਣ ਲਈ ਸਮਾਂ ਦਿੱਤਾ ਜਾਏਗਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਪਾਰਟੀ ਵੱਲੋਂ ਉਨ੍ਹਾਂ ਮੁੱਦਿਆਂ ‘ਤੇ ਬੋਲ ਸਕਣਗੇ।
ਨਿਯਮਾਂ ਅਨੁਸਾਰ ਸਦਨ ਦੇ ਅੰਦਰ ਕਿਹੜਾ ਵਿਧਾਇਕ ਕਿੰਨੇ ਮਿੰਟ ਲਈ ਬੋਲੇਗਾ, ਇਸ ਸਬੰਧੀ ਫੈਸਲਾ ਵਿਧਾਇਕ ਦਲ ਦੇ ਲੀਡਰ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਸਮੇਂ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਹਨ ਅਤੇ ਉਨਾਂ ਨੇ ਸਮਾਂ ਮਿਲਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਹੈ ਕਿ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਦਨ ਦੇ ਅੰਦਰ ਇੱਕ ਮਿੰਟ ਦਾ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਏਗਾ। ਜਿਸ ਕਾਰਨ ਬਾਗੀ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਿਰਫ਼ ਜ਼ੀਰੋ ਕਾਲ ਵਿੱਚ ਹੀ ਸਪੀਕਰ ਦੀ ਇਜਾਜ਼ਤ ਤੋਂ ਬਾਅਦ ਬੋਲਣ ਲਈ 1-2 ਮਿੰਟ ਦਾ ਹੀ ਸਮਾਂ ਮਿਲ ਸਕਦਾ ਹੈ, ਉਹ ਵੀ ਜੇਕਰ ਵਿਧਾਨ ਸਭਾ ਦੇ ਅੰਦਰ ਜ਼ੀਰੋ ਕਾਲ ਹੋਇਆ ਤਾਂ ਹੀ ਬਾਗੀ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਮਿਲ ਸਕਦਾ ਹੈ, ਕਿਉਂਕਿ ਜ਼ੀਰੋ ਕਾਲ ਅਤੇ ਪ੍ਰਸ਼ਨ ਕਾਲ ਵਿੱਚ ਕੋਈ ਵੀ ਵਿਧਾਇਕ ਸਪੀਕਰ ਦੀ ਇਜਾਜ਼ਤ ਲੈਂਦੇ ਹੋਏ ਬੋਲਣ ਦਾ ਹੱਕ ਰਖਦਾ ਹੈ। (Khaira Sandhu)
ਫੂਲਕਾ ਦਾ ਨਹੀਂ ਰੱਖਿਆ ਮਾਣ ਤਾਂ ਹੁਣ ਸਬਕ ਸਿਖਾਏਗੀ ਪਾਰਟੀ | Khaira Sandhu
ਆਪ ਬਾਗੀ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਤੋਂ ਇਸ ਗੱਲ ਨੂੰ ਲੈ ਕੇ ਨਰਾਜ਼ ਹੈ ਕਿ ਉਨ੍ਹਾਂ ਨੂੰ ਵਿਧਾਇਕ ਐੱਚ. ਐੱਸ. ਫੂਲਕਾ ਦੇ ਕਹਿਣ ‘ਤੇ ਸੀਟ ਤੱਕ ਅਗਲੀ ਕਤਾਰ ‘ਚ ਦੇ ਦਿੱਤੀ ਸੀ ਪਰ ਸੁਖਪਾਲ ਖਹਿਰਾ ਨੇ ਫੂਲਕਾ ਦਾ ਹੀ ਮਾਣ ਨਾ ਰੱਖਦੇ ਹੋਏ ਸੀਟ ਮਿਲਣ ਤੋਂ ਬਾਅਦ ਵੀ ਪਿੱਛੇ ਹੀ ਬੈਠੇ ਰਹਿ ਗਏ ਸਨ, ਜਿਸ ਕਾਰਨ ਹੁਣ ਵਿਧਾਇਕ ਦਲ ਦੇ ਲੀਡਰ ਨੇ ਦੋਵੇਂ ਬਾਗੀ ਵਿਧਾਇਕਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ ਹੈ। ਇਨ੍ਹਾਂ ਦੋਵਾਂ ਦਾ ਬੁਲਾਰਿਆਂ ਦੀ ਲਿਸਟ ‘ਚੋਂ ਨਾਂਅ ਕੱਟ ਦਿੱਤਾ ਗਿਆ ਹੈ।
ਮਾਨਸੂਨ ਸੈਸ਼ਨ ਅੱਜ ਤੋਂ, ਹੰਗਾਮੇ ਦੇ ਆਸਾਰ
ਮਹਿਲਾ ਰਾਖਵਾਂਕਰਨ ਤੇ ਮਹਿੰਗਾਈ ਸਬੰਧੀ ਘੇਰਨ ਦੀ ਤਿਆਰੀ ‘ਚ ਵਿਰੋਧੀ, ਸੱਤਾ ਧਿਰ ਵੀ ਤਿਆਰ | Monsoon Session
ਤਿੰਨ ਤਲਾਕ ਬਿੱਲ ‘ਤੇ ਵੀ ਲੱਗ ਸਕਦੀ ਹੈ ਮੋਹਰ | Monsoon Session
ਅੱਤਵਾਦ ਵਰਗੇ ਮੁੱਦਿਆਂ ‘ਤੇ ਹੋ ਸਕਦੀ ਹੈ ਬਹਿਸ | Monsoon Session
ਨਵੀਂ ਦਿੱਲੀ, (ਏਜੰਸੀ)। ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਇਸ ਸੈਸ਼ਨ ‘ਚ ਵਿਰੋਧੀ ਧਿਰ ਮਹਿਲਾ ਰਾਖਵਾਂਕਰਨ, ਮਹਿੰਗਾਈ, ਦਲਿਤ ਉਤਪੀੜਨ ਤੇ ਅੱਤਵਾਦ ਵਰਗੇ ਵੱਡੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ‘ਚ ਹੈ ਤੇ ਸੱਤਾ ਧਿਰ ਵੀ ਤਿਆਰ ਹੈ ਪਿਛਲੀ ਵਾਰ ਦਾ ਬਜਟ ਸੈਸ਼ਨ ਕਾਫ਼ੀ ਹੰਗਾਮੇਦਾਰ ਰਿਹਾ ਸੀ  ਇਸ ਸੈਸ਼ਨ ‘ਚ ਸਭ ਤੋਂ ਜ਼ਿਆਦਾ ਚਰਚਾ ਮਹਿਲਾ ਰਾਖਵਾਂਕਰਨ ਬਿੱਲ ਸਬੰਧੀ ਹੈ ਕਾਂਗਰਸ ਨੇ ਸੰਸਦ ਤੇ ਵਿਧਾਨ ਸਭਾਵਾਂ ‘ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦੀ ਮੰਗ ਕੀਤੀ ਹੈ ਇਸ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ ਇਸ ਸੈਸ਼ਨ ‘ਚ ਜੰਮੂ-ਕਸ਼ਮੀਰ ਦਾ ਮੁੱਦਾ ਵੀ ਪਹਿਲਾਂ ਵਾਂਗ ਛਾਇਆ ਰਹੇਗਾ।
ਇਨ੍ਹਾਂ ਮੁੱਦਿਆਂ ‘ਤੇ ਹੋਵੇਗਾ ਹੰਗਾਮਾ
ਵਿਰੋਧੀ ਜੰਮੂ ਕਸ਼ਮੀਰ ਦੀ ਸਥਿਤੀ, ਪੀਡੀਪੀ-ਭਾਜਪਾ ਸਰਕਾਰ ਦੇ ਡਿੱਗਣ ਤੇ ਅੱਤਵਾਦ ਵਰਗੇ ਮੁੱਦੇ ਚੁੱਕ ਸਕਦੀ ਹੈ ਕਿਸਾਨ, ਦਲਿਤ ਤੰਗ ਪ੍ਰੇਸ਼ਾਨ, ਰਾਮ ਮੰਦਰ, ਡਾਲਰ ਦੇ ਮੁਕਾਬਲੇ ਰੁਪਏ ਦੀ ਦਰ ‘ਚ ਗਿਰਾਵਟ, ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧਾ ਵਰਗੇ ਮਸਲਿਆਂ ‘ਤੇ ਵੀ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ ਇੱਕ ਮਹੱਤਵਪੂਰਨ ਵਿਸ਼ਾ ਆਂਧਰਾ ਪ੍ਰਦੇਸ਼ ਮੁੜ ਗਠਨ ਐਕਟ ਦੀਆਂ ਤਜਵੀਜ਼ਾਂ ਨੂੰ ਲਾਗੂ ਕਰਨ ਦਾ ਵੀ ਹੋ ਸਕਦਾ ਹੈ, ਜਿਸ ਕਾਰਨ ਪਿਛਲੇ ਸੈਸ਼ਨ ‘ਚ ਤੇਲਗੁ ਦੇਸ਼ਮ ਪਾਰਟੀ ਨੇ ਭਾਰੀ ਹੰਗਾਮਾ ਕੀਤਾ ਸੀ।
ਸਦਨ ਚਲਾਉਣ ‘ਚ ਸਹਿਯੋਗ ਕਰਨ ਵਿਰੋਧੀ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਵਿਰੋਧੀਆਂ ਪਾਰਟੀਆਂ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸੁਚੱਜੇ ਢੰਗ ਨਾਲ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ  ਉਹ ਜੋ ਵੀ ਮੁੱਦਾ ਜਾਂ ਸਮੱਸਿਆ ਉੱਠਾਉਣ ਸਰਕਾਰ ਉਸ ‘ਤੇ ਨਿਯਮਾਂ ਅਨੁਸਾਰ ਚਰਚਾ ਕਰਾਉਣ ਲਈ ਤਿਆਰ ਹੈ  ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸਰਕਾਰ ਵੱਲੋਂ ਮੰਗਲਵਾਰ ਨੂੰ ਸੱਦੀ ਗਈ ਸਰਵ ਸਾਂਝੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਮੀਟਿੰਗ ਬਹੁਤ ਚੰਗੇ ਮਾਹੌਲ ‘ਚ ਹੋਈ।
ਦਹਾਕੇ ਦਾ ਸਭ ਤੋਂ ਹੰਗਾਮੇਦਾਰ ਸੈਸ਼ਨ ਸਮਾਪਤ, ਜਨਤਾ ਦੀ ਕਮਾਈ ਦੇ 190 ਕਰੋੜ ਸੁਆਹ!
ਲੋਕ ਸਭਾ ‘ਚ ਸਿਰਫ਼ 23 ਤੇ ਰਾਜ ਸਭਾ ‘ਚ 28 ਫੀਸਦੀ ਹੋਇਆ ਕੰਮ-ਕਾਜ | Turbulent Session
ਨਵੀਂ ਦਿੱਲੀ (ਏਜੰਸੀ)। ਬਜਟ ਸੈਸ਼ਨ ‘ਚ ਵੱਖ-ਵੱਖ ਮੁੱਦਿਆਂ ‘ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ ਹੀ ਖੇਤਰੀ ਪਾਰਟੀਆਂ ਵੱਲੋਂ ਹੰਗਾਮਾ ਕੀਤੇ ਜਾਣ ਕਾਰਨ ਲੋਕ ਸਭਾ ਤੇ ਰਾਜ ਸਭਾ ਦਾ ਕੰਮਕਾਜ ਨਿਰਾਸ਼ਾਜਨਕ ਰਿਹਾ ਤੇ ਇਸ ਸੈਸ਼ਨ ‘ਚ ਲੋਕ ਸਭਾ ‘ਚ ਉਤਪਾਦਕਤਾ ਸਿਰਫ਼ 23 ਫੀਸਦੀ ਤੇ ਰਾਜ ਸਭਾ ਦੀ 28 ਫੀਸਦੀ ਰਹੀ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਤੇ ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਨੇ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਅੱਜ ਪੱਤਰਕਾਰਾਂ ਨੂੰ ਕਿਹਾ ਕਿ 29 ਜਨਵਰੀ ਤੋਂ ਸ਼ੁਰੂ ਹੋਏ ਇਸ ਬਜਟ ਸੈਸ਼ਨ ਦੇ ਦੋਵਾਂ ਗੇੜਾਂ ‘ਚ ਲੋਕ ਸਭਾ ਦੀਆਂ 29 ਤੇ ਰਾਜ ਸਭਾ ਦੀਆਂ 30 ਮੀਟਿੰਗਾਂ ਹੋਈਆਂ ਹਨ। ਪਹਿਲੇ ਗੇੜ ‘ਚ ਲੋਕ ਸਭਾ ਦੀ ਸੱਤ ਤੇ ਰਾਜ ਸਭਾ ਦੀ ਅੱਠ ਮੀਟਿੰਗਾਂ ਹੋਈਆਂ ਸਨ। ਇਸ ਸੈਸ਼ਨ ਨੂੰ ਚਲਾਉਣ ‘ਚ ਹੁਣ ਤੱਕ 190 ਕਰੋੜ ਤੋਂ ਵਧ ਰੁਪਏ ਖਰਚ ਹੋਏ ਹਨ। (Turbulent Session)
ਇਸ ‘ਚ ਸਾਂਸਦਾਂ ਦੇ ਤਨਖਾਹ ਭੱਤੇ, ਹੋਰ ਸਹੂਲਤਾਂ ਤੇ ਕਾਰਵਾਈ ਨਾਲ ਸਬੰਧਿਤ ਪ੍ਰਬੰਧ ‘ਤੇ ਖਰਚ ਸ਼ਾਮਲ ਹੈ ਪਰ ਇੰਨੀ ਭਾਰੀ ਰਾਸ਼ੀ ਖਰਚ ਹੋਣ ਦੇ ਬਾਵਜ਼ੂਦ ਸੰਸਦ ਨੂੰ ਸੁਚਾਰੂ ਰੂਪ ਨਾਲ ਨਹੀਂ ਚਲਾਇਆ ਜਾ ਸਕਿਆ। ਸੰਸਦੀ ਕਾਰਜ ਰਾਜ ਮੰਤਰੀ ਨੇ ਦੱਸਿਆ ਕਿ ਪਹਿਲੇ ਗੇੜ ‘ਚ ਲੋਕ ਸਭਾ ਦੀ ਉਤਪਾਦਕਤਾ 134 ਫੀਸਦੀ ਤੇ ਰਾਜ ਸਭਾ ਦੀ 96 ਫੀਸਦੀ ਰਹੀ ਸੀ ਪਰ ਦੂਜੇ ਗੇੜ ‘ਚ ਕਾਂਗਰਸ ਸਮੇਤ ਕਈ ਖੇਤਰੀ ਪਾਰਟੀਆਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਉਤਪਾਦਕਤਾ ਸਿਰਫ਼ 4 ਫੀਸਦੀ ਤੇ ਰਾਜ ਸਭਾ ਦੀ ਉਤਪਾਦਕਤਾ ਅੱਠ ਫੀਸਦੀ ਰਹਿ ਗਈ। ਇਸ ਤਰ੍ਹਾਂ ਕੁੱਲ ਮਿਲਾ ਕੇ ਬਜਟ ਸੈਸ਼ਨ ‘ਚ ਲੋਕ ਸਭਾ ਦੀ ਉਤਪਾਦਕਤਾ 23 ਫੀਸਦੀ ਤੇ ਰਾਜ ਸਭਾ ਦੀ ਉਤਪਾਦਕਤਾ 28 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਲੋਕ ਸਭਾ ‘ਚ ਵਿੱਤੀ ਬਿੱਲ 2018 ਸਮੇਤ ਪੰਜ ਬਿੱਲ ਪੇਸ਼ ਕੀਤੇ ਤੇ ਪੰਜ ਹੀ ਬਿੱਲ ਪਾਸ ਵੀ ਕੀਤੇ ਗਏ ਰਾਜ ਸਭਾ ‘ਚ ਸਿਰਫ਼ ਇੱਕ ਬਿੱਲ ਪਾਸ ਕੀਤਾ। (Turbulent Session)
ਸੰਸਦ ‘ਚ ਅੜਿੱਕੇ ਖਿਲਾਫ਼ ਦੇਸ਼ ਭਰ ‘ਚ ਹੜਤਾਲ ਕਰਨਗੇ ਭਾਜਪਾ ਸਾਂਸਦ : ਮੋਦੀ | Turbulent Session
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀਆਂ ‘ਤੇ ਵੰਡ ਪਾਊ ਸਿਆਸਤ ਕਰਨ ਦਾ ਦੋਸ਼ ਲਾਇਆ ਤੇ ਸੰਸਦ ‘ਚ ਅੜਿੱਕੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਮੋਦੀ ਨੇ ਐਲਾਨ ਕੀਤਾ ਕਿ ਭਾਜਪਾ ਸਾਂਸਦ ਇਸ ਦੇ ਵਿਰੋਧ ‘ਚ 12 ਅਪਰੈਲ ਨੂੰ ਦੇਸ਼ ਭਰ ‘ਚ ਹੜਤਾਲ ਕਰਨਗੇ ਭਾਜਪਾ ਸੰਸਦੀ ਦਲ ਦੀ ਮੀਟਿੰਗ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਤਾਲਮੇਲ ਭਾਵਨਾ ਦੀ ਸਿਆਸਤ ਕਰ ਰਹੀ ਹੈ।
ਜਦੋਂਕਿ ਵਿਰੋਧੀ ਧਿਰ ਵੰਡਪਾਊ ਤੇ ਨਕਾਰਾਤਮਕ ਸਿਆਸਤ ਕਰ ਰਹੀ ਹੈ ਕਿਉਂਕਿ ਉਹ ਸਾਡੀ ਪਾਰਟੀ ਦੇ ਕਲਿਆਣ ਤੋਂ ਬੌਖਲਾ  ਗਈ ਹੈ। ਦਲਿਤਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਮੋਦੀ ਨੇ ਕਿਹਾ ਕਿ ਭਾਜਪਾ ਸਾਂਸਦ ਤੇ ਹੋਰ ਆਗੂ 14 ਅਪਰੈਲ ਤੋਂ 5 ਮਈ ਦਰਮਿਆਨ 20,844 ਅਜਿਹੇ ਪਿੰਡਾਂ ‘ਚ ਰਾਤ ਗੁਜ਼ਾਰਨਗੇ ਜਿੱਥੇ ਅਨੁਸੂਚਿਤ ਜਾਤੀ ਤੇ ਜਨਜਾਤੀ ਭਾਈਚਾਰੇ ਦੀ ਅਬਾਦੀ 50 ਫੀਸਦੀ ਤੋਂ ਵੱਧ ਹੈ।
ਸੈਸ਼ਨ ਦੀਆਂ ਬੈਠਕਾਂ ਲਈ ਨਹੀਂ ਕੋਈ ਪਾਰਟੀ ਚਿੰਤਤ, ਹਰ ਕੋਈ ਲੱਗਿਆ ਹੋਇਆ ਐ ਰਾਜਨੀਤੀ ਚਮਕਾਉਣ
ਅਕਾਲੀ-ਭਾਜਪਾ ਨੇ ਸ਼ੁਰੂਆਤ ਕੀਤੀ ਸੀ ਛੋਟੇ ਸੈਸ਼ਨ ਦੀ,  6 ਬੈਠਕਾਂ ਦਾ ਕੀਤਾ ਬਜਟ ਸੈਸ਼ਨ ਪੇਸ਼
ਅਕਾਲੀ-ਭਾਜਪਾ ਵਿਚਕਾਰ ਦਰਮਿਆਨ 6 ਤੋਂ 10 ਬੈਠਕਾਂ ਦਾ ਹੁੰਦਾ ਰਿਹਾ ਐ ਬਜਟ ਸੈਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਬਜਟ ਸੈਸ਼ਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾਉਣ ਵਾਲੀ ਅਕਾਲੀ-ਭਾਜਪਾ ਨੇ ਖ਼ੁਦ ਹੀ ਬਜਟ ਸੈਸ਼ਨ ਨੂੰ ਛੋਟਾ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਕਿ ਹਮੇਸ਼ਾ ਹੀ ਬੈਠਕਾਂ ਨੂੰ ਲੈ ਕੇ ਹੰਗਾਮਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਅੱਗੇ ਵਧਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਸਰਕਾਰ ਵਲੋਂ ਅਗਾਮੀ 20 ਮਾਰਚ ਤੋਂ ਸਿਰਫ਼ 7 ਮੀਟਿੰਗ ਵਾਲਾ ਬਜਟ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2009-10 ਵਿੱਚ 7 ਬੈਠਕ, 2014-15 ਵਿੱਚ 6 ਬੈਠਕ ਅਤੇ 2015-16 ਨੂੰ ਸਿਰਫ਼ 8 ਬੈਠਕਾ ਦਾ ਸਭ ਤੋਂ ਛੋਟਾ ਬਜਟ ਸੈਸ਼ਨ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਨਿਯਮਾਂ ਅਨੁਸਾਰ ਕੋਈ ਵੀ ਸਰਕਾਰ ਸਾਲ ਵਿੱਚ 40 ਬੈਠਕ ਤੋਂ ਘੱਟ ਸੈਸ਼ਨ ਨਹੀਂ ਕਰ ਸਕਦੀ ਹੈ ਅਤੇ ਹਰ ਸਰਕਾਰ ਨੂੰ ਹਰ ਹਾਲਤ ਵਿੱਚ 40 ਜਾਂ ਫਿਰ ਇਸ ਤੋਂ ਜਿਆਦਾ ਬੈਠਕ ਦਾ ਸੈਸ਼ਨ ਕਰਨਾ ਜਰੂਰੀ ਹੈ। ਪੰਜਾਬ ਵਿਧਾਨ ਸਭਾ ਵਿੱਚ ਸਾਲ 1997-98 ਤੋਂ ਪਹਿਲਾਂ ਨਿਯਮਾਂ ਅਨੁਸਾਰ ਹੀ ਬਜਟ ਸੈਸ਼ਨ 20 ਤੋਂ 29 ਬੈਠਕ ਤੱਕ ਹੁੰਦਾ ਰਿਹਾ ਹੈ ਪਰ ਪਿਛਲੇ 20 ਸਾਲਾਂ ਵਿੱਚ ਬਜਟ ਸੈਸ਼ਨ 20 ਤੋਂ 29 ਬੈਠਕ ਤੋਂ ਸੁੰਗੜ ਕੇ ਸਿਰਫ਼ 6 ਤੋਂ 8 ਬੈਠਕ ਤੱਕ ਹੀ ਸੀਮਤ ਰਹਿ ਗਿਆ ਹੈ, ਜਦੋਂ ਕਿ ਸਾਲ ਵਿੱਚ 40 ਦੀ ਥਾਂ ‘ਤੇ ਸਿਰਫ਼ 15-17 ਬੈਠਕ ਹੀ ਹੋ ਰਹੀਆਂ ਹਨ।
ਅਕਾਲੀ-ਭਾਜਪਾ ਵਿਚਕਾਰ ਕਦੇ ਵੀ 17-18 ਤੋਂ ਵੱਧ ਨਹੀਂ ਹੋਈ ਬੈਠਕਾਂ
ਇਸ ਸਾਲ 2018-19 ਦੇ ਬਜਟ ਸੈਸ਼ਨ ‘ਚ 7 ਬੈਠਕ ਰੱਖੇ ਜਾਣ ‘ਤੇ ਹੰਗਾਮਾ ਕਰਨ ਵਾਲੇ ਅਕਾਲੀ-ਭਾਜਪਾ ਲੀਡਰਾਂ ਨੇ ਹੀ ਛੋਟੇ ਸੈਸ਼ਨ ਦੀ ਸ਼ੁਰੂਆਤ ਆਪਣੀ ਸਰਕਾਰ ਵਿੱਚ ਕੀਤੀ ਹੋਈ ਹੈ। ਪਿਛਲੇ 5 ਸਾਲਾ ਦਰਮਿਆਨ ਬਜਟ ਸੈਸ਼ਨ ਅਕਾਲੀ-ਭਾਜਪਾ ਸਰਕਾਰ ਨੇ ਸਿਰਫ਼ 8 ਤੋਂ 10 ਬੈਠਕ ਤੱਕ ਹੀ ਸੀਮਤ ਰੱਖਿਆ ਹੈ। ਅਕਾਲੀ-ਭਾਜਪਾ ਦੀ ਸਰਕਾਰ ਦਰਮਿਆਨ 2012-13 ਵਿੱਚ 8 ਬੈਠਕਾਂ, 2013-14 ਵਿੱਚ 10 ਬੈਠਕਾਂ, 2014-15 ਵਿੱਚ 6 ਬੈਠਕਾਂ, 2015-16 ਵਿੱਚ 8 ਬੈਠਕਾਂ, 20116-17 ਵਿੱਚ 10 ਬੈਠਕਾਂ ਦਾ ਬਜਟ ਸੈਸ਼ਨ ਕੀਤਾ ਗਿਆ ਹੈ। ਜਦੋਂ ਕਿ ਹੁਣ ਖ਼ੁਦ ਛੋਟਾ ਬਜਟ ਸੈਸ਼ਨ ਨੂੰ ਲੈ ਕੇ ਅਕਾਲੀ-ਭਾਜਪਾ ਹੰਗਾਮੇ ਕਰਨ ਲਗੇ ਹੋਏ ਹਨ।
ਦਿੱਲੀ ਨਾਲ ਸਾਡਾ  ਨਹੀਂ ਕੋਈ ਸਾਰੋਕਾਰ, ਪੰਜਾਬ ‘ਚ ਘੱਟ ਬੈਠਕ ਨਹੀਂ ਬਰਦਾਸ਼ਤ : ਅਮਨ ਅਰੋੜਾ
ਪੰਜਾਬ ਵਿੱਚ ਬਜਟ ਸੈਸ਼ਨ ਦਰਮਿਆਨ ਬੈਠਕ ਘੱਟ ਹੋਣ ਦੇ ਕਾਰਨ ਹੰਗਾਮਾ ਕਰ ਰਹੀਂ ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਸਰਕਾਰ 15-20 ਨਹੀਂ ਸਗੋਂ ਸਿਰਫ਼ 3-4 ਬੈਠਕ ਵਿੱਚ ਬਜਟ ਸੈਸ਼ਨ ਨੂੰ ਖ਼ਤਮ ਕਰ ਰਹੀਂ ਹੈ। ਪਿਛਲੇ 3 ਸਾਲਾਂ ਤੋਂ ਬਜਟ ਸੈਸ਼ਨ 3-4 ਬੈਠਕ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ। ਆਪ ਪੰਜਾਬ ਉਪ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਦਿੱਲੀ ਨਾਲ ਉਨ੍ਹਾਂ ਦਾ ਕੋਈ ਸਾਰੋਕਾਰ ਨਹੀਂ ਹੈ, ਦਿੱਲੀ ਭਾਵੇਂ 3-4 ਬੈਠਕ ‘ਚ ਸੈਸ਼ਨ ਹੋਵੇ ਜਾਂ ਫਿਰ ਇਸ ਤੋਂ ਘੱਟ ਹੋਵੇ। ਉਥੇ ਭਾਜਪਾ ਦੇ ਵਿਧਾਇਕਾਂ ਸਦਨ ਵਿੱਚ ਰੌਲਾ ਪਾਉਣ ਪਰ ਪੰਜਾਬ ਵਿੱਚ 7-8 ਬੈਠਕਾਂ ਦਾ ਸੈਸ਼ਨ ਬਰਦਾਸ਼ਤ ਤੋਂ ਬਾਹਰ ਹੈ, ਕਿਉਂਕਿ ਉਹ ਸਦਨ ਵਿੱਚ ਇੰਨੇ ਛੋਟੇ ਸੈਸ਼ਨ ਦਰਮਿਆਨ ਆਪਣੀ ਗਲ ਨਹੀਂ ਰੱਖ ਸਕਣਗੇ।
40 ਬੈਠਕਾਂ ਦੀ ਮੰਗ ਕਰਨ ਵਾਲੀ ਕਾਂਗਰਸ ਨੇ ਧਾਰੀ ‘ਚੁੱਪੀ’
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਜਦੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹੁੰਦੇ ਸਨ ਤਾਂ ਸੈਸ਼ਨ ਦੀ ਬੈਠਕਾਂ ਨੂੰ ਲੈ ਕੇ ਜੰਮ ਕੇ ਹੰਗਾਮਾ ਕਰਦੇ ਸਨ ਕਿ ਸਰਕਾਰ ਧੱਕਾ ਕਰ ਰਹੀਂ ਹੈ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਛੋਟਾ ਸੈਸ਼ਨ ਕਰ ਰਹੀਂ ਹੈ। ਹੁਣ ਜਦੋਂ ਖ਼ੁਦ ਕਾਂਗਰਸ ਸੱਤਾ ਵਿੱਚ ਆ ਗਈ ਹੈ ਤਾਂ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ• ਨੇ ‘ਚੁੱਪੀ’ ਧਾਰ ਲਈ ਹੈ। ਇਸ ਕਾਂਗਰਸ ਸਰਕਾਰ ਵਿੱਚ 2016-17 ‘ਚ ਬਜਟ ਸੈਸ਼ਨ 8 ਬੈਠਕ ਦਾ ਹੋਇਆ ਸੀ, ਜਦੋਂ ਕਿ ਹੁਣ 2018-19 ਦਾ ਬਜਟ ਸੈਸ਼ਨ ਸਿਰਫ਼ 7 ਬੈਠਕ ਦਾ ਹੋ ਰਿਹਾ ਹੈ।