Joginder Singh Ugrahan - Sach Kahoon Punjabi

Punjab News: ਹੁਣੇ-ਹੁਣੇ ਆਈ ਵੱਡੀ ਖਬਰ, ਇਹ ਟੋਲ ਭਲਕੇ ਤੋਂ ਹੋਣਗੇ ਫ੍ਰੀ
ਪੰਜਾਬ ਦੇ ਸਾਰੇ ਟੋਲ ਭਲਕੇ ਤੋਂ ਹੋਣਗੇ ਫ੍ਰੀ

21 ਅਕਤੂਬਰ ਨੂੰ ਬੱਸਾਂ ਦਾ ਹੋਵੇਗਾ ਚੱਕਾ ਜਾਮ | Punjab News

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਪੰਜਾਬ ’ਚ ਕਿਸਾਨਾਂ ਵੱਲੋਂ 17 ਅਕਤੂਬਰ ਨੂੰ ਸਾਰੇ ਟੋਲ ਪਲਾਜੇ ਮੁਫਤ ਕੀਤੇ ਜਾਣਗੇ। ਜਦੋਂ ਕਿ 18 ਅਕਤੂਬਰ ਨੂੰ ਆਮ ਆਦਮੀ ਪਾਰਟੀ (ਆਪ) ਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਠੋਸ ਮੋਰਚੇ ਲਾਏ ਜਾਣਗੇ। ਮੁੱਖ ਤੌਰ ’ਤੇ ਭਾਜਪਾ ਆਗੂਆਂ ਅਰਵਿੰਦ ਖੰਨਾ, ਪਰਨੀਤ ਕੌਰ ਤੇ ‘ਆਪ’ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਮੋਰਚਾ ਲਾਇਆ ਜਾਵੇਗਾ। ਇਹ ਫੈਸਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਿਆ ਗਿਆ ਹੈ। ਇਹ ਫੈਸਲਾ ਝੋਨੇ ਦੀ ਗਲਤ ਖਰੀਦ ਦੇ ਵਿਰੋਧ ਵਿੱਚ ਲਿਆ ਗਿਆ। ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਖਿਲਾਫ ਰੋਸ ਹੈ।

ਇਹ ਖਬਰ ਵੀ ਪੜ੍ਹੋ : Canada News: ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ’ਤੇ ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਦੇ ਦਾਅਵੇ ਕੀਤੇ ਰੱਦ

ਦਿਨ-ਰਾਤ ਚੱਲੇਗਾ ਇਹ ਸੰਘਰਸ਼ | Punjab News

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੀ 5 ਮੈਂਬਰੀ ਸੂਬਾ ਲੀਡਰਸ਼ਿਪ ਟੀਮ ਨੇ ਇਹ ਫੈਸਲਾ ਲਿਆ ਹੈ। ਫੈਸਲੇ ਅਨੁਸਾਰ ਦੋਵੇਂ ਤਰ੍ਹਾਂ ਦੇ ਮਾਰਚ ਦਿਨ-ਰਾਤ ਜਾਰੀ ਰਹਿਣਗੇ। ਕਿਸਾਨਾਂ ਤੇ ਮਜਦੂਰਾਂ ਦੀਆਂ ਕਈ ਮੰਗਾਂ ਹਨ। ਇਨ੍ਹਾਂ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਕਰਨਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਇਸ ’ਚ ਸ਼ਾਮਲ ਹਨ। ਜਿਸ ’ਤੇ ਕੇਂਦਰ ਦੀ ਭਾਜਪਾ ਤੇ ਸੂਬੇ ਦੀ ‘ਆਪ’ ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ ਹੈ।

ਦੋਵਾਂ ਸਰਕਾਰਾਂ ’ਤੇ ਲਾਇਆ ਅਣਗਹਿਲੀ ਦਾ ਦੋਸ਼

ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰਾਂ ’ਤੇ ਕਿਸਾਨਾਂ ਦੀਆਂ ਇਨ੍ਹਾਂ ਜਾਇਜ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਹੈ। ਜੋ ਕਾਰਪੋਰੇਟ ਪੱਖੀ ਡਬਲਯੂਟੀਓ ਦੀ ਖੁੱਲ੍ਹੀ ਮੰਡੀ ਨੀਤੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਸਮੂਹ ਪਿੰਡਾਂ ਦੇ ਕਿਸਾਨਾਂ-ਮਜਦੂਰਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੇ ਇਸ ਮਾਰੂ ਹਮਲੇ ਨੂੰ ਹਰਾਉਣ ਲਈ ਦਿਨ-ਰਾਤ ਇੱਕ ਕਰਨ ਦੀ ਅਪੀਲ ਕੀਤੀ ਹੈ। ਇਸੇ ਤਾਕਤ ਨਾਲ ਇਨ੍ਹਾਂ ਮੋਰਚਿਆਂ ਤੱਕ ਪਹੁੰਚੇ। Punjab News

Strike: ਸਹਾਇਕ ਪ੍ਰੋਫੈਸਰਾਂ ਦੇ ਧਰਨੇ ’ਚ ਗਰਜੇ ਜੋਗਿੰਦਰ ਸਿੰਘ ਉਗਰਾਹਾਂ
ਪ੍ਰੋਫੈਸਰਾਂ ਦੇ ਧਰਨੇ ਨੂੰ ਉਗਰਾਹਾਂ ਨੇ ਦਿੱਤੀ ਹਮਾਇਤ | Strike

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Strike: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੁੱਡ ਕੈਂਪਸ ਤੇ ਕਾਸਟੀਚੂਐਂਟ ਕਾਲਜਾਂ ’ਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਵੱਲੋਂ ਆਕਦਿਮਕ ਸੈਸ਼ਨ 2024-25 ਦੀ ਪ੍ਰਵਾਨਗੀ ਦੀ ਮੰਗ ਨੂੰ ਲੈ ਕੇ ਲਾਇਆ ਡੀਨ ਦਫ਼ਤਰ ਅੱਗੇ ਪੱਕਾ ਧਰਨਾ 17 ਵੇ ਦਿਨ ਵਿੱਚ ਪੁੱਜ ਚੁੱਕਾ ਹੈ ਅੱਜ ਗੈਸਟ ਪ੍ਰੋਫੈਸਰਾਂ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਅਤੇ ਗੈਸਟ ਪ੍ਰੋਫੈਸਰਾਂ ਦੇ ਧਰਨੇ ਨੂੰ ਆਪਣੀ ਹਮਾਇਤ ਦਿੱਤੀ।

ਇਸ ਦੌਰਾਨ ਸੰਬੋਧਨ ਕਰਦਿਆਂ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਕੇ. ਕੇ. ਯਾਦਵ ਭਾਰਤ ਸਰਕਾਰ ਦੀਆ ਨਿੱਜੀਕਰਨ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲੀਆਂ ਨੀਤੀਆਂ ਨੂੰ ਲਾਗੂ ਕਰਕੇ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਬਰਬਾਦ ਕਰਨਾ ਚਾਹੁੰਦੇ ਹਨ । ਉਹਨਾਂ ਨੇ ਪ੍ਰੋਫੈਸਰਾਂ ਦੇ ਧਰਨੇ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਗੈਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾ ਸਾਡੀ ਯੂਨੀਅਨ ਵੱਡੀ ਗਿਣਤੀ ਵਿਚ ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਧਰਨੇ ਵਿੱਚ ਸ਼ਾਮਲ ਹੋਵੇਗੀ, ਇਸ ਸਭ ਲਈ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦਾ ਕਾਰਜਕਾਰੀ ਵਾਇਸ ਚਾਂਸਲਰ ਸਾਹਿਬ ਜਿੰਮੇਵਾਰ ਹੋਣਗੇ ਅਤੇ ਜੱਥੇਬੰਦੀ ਕਿਸੇ ਦੀ ਵੀ ਨੌਕਰੀ ਖੋਹਣ ਨਹੀਂ ਦੇਵੇਗੀ। Strike

ਇਹ ਵੀ ਪੜ੍ਹੋ: IND Vs SL: ਭਾਰਤੀ ਸ਼ੇਰ ਤੀਜੇ ਮੈਚ ’ਚ ਵੀ ਹੋਏ ਢੇਰ, 27 ਸਾਲਾਂ ਬਾਅਦ ਸ੍ਰੀਲੰਕਾ ਨੇ ਜਿੱਤੀ ਲੜੀ

ਉਹਨਾਂ ਕਿਹਾ ਕਿ ਸਿੱਖਿਆ ਅਦਾਰਿਆਂ ’ਚ ਵੀ ਲੋਕ ਮਾਰੂ ਨੀਤੀਆਂ ਭਾਰੂ ਹੋ ਰਹੀਆਂ ਹਨ। ਯੂਨੀਅਨ ਆਗੂਆਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨਗੀ ਦਿੱਤੀ ਜਾਵੇ ਕਿਉਂਕਿ ਅਧਿਆਪਕ ਨਾ ਹੋਣ ਕਰਕੇ ਕਾਲਜਾਂ ਵਿੱਚ ਦਾਖਲੇ ਘੱਟ ਗਏ ਹਨ ਜਿਸ ਨਾਲ ਗਰੀਬ ਘਰਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਇਸ ਮੌਕੇ ਕੁਲਦੀਪ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਜਗਸੀਰ ਸਿੰਘ, ਡਾ ਰਮਨਦੀਪ, ਇੰਦਰਜੀਤ ਸਿੰਘ, ਡਾ ਹਰਜੀਤ ਕੌਰ, ਗੁਰਪ੍ਰੀਤ ਕੌਰ ਸਮੇਤ ਸਮੂਹ ਪ੍ਰੋਫੈਸਰ ਹਾਜ਼ਰ ਸਨ।

ਇਹ ਲੜਾਈ ਨਿੱਜੀਕਰਨ ਦੀ ਨੀਤੀ ਦੇ ਨਾਲ : ਜੋਗਿੰਦਰ ਸਿੰਘ ਉਗਰਾਹਾਂ
ਭਾਕਿਯੂ ਏਕਤਾ ਉਗਰਾਹਾਂ ਦਾ ਧਰਨਾ ਲਗਾਤਾਰ ਜਾਰੀ

(ਗੁਰਪ੍ਰੀਤ ਸਿੰਘ) ਸੰਗਰੂਰ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੱਕੇ ਮੋਰਚੇ ਦੇ 19ਵੇਂ ਦਿਨ ਵੱਡੀ ਗਿਣਤੀ ’ਚ ਕਿਸਾਨ ਔਰਤਾਂ ਤੇ ਕਿਸਾਨਾਂ ਨੇ ਹਾਜ਼ਰੀ ਲਵਾਈ ਅੱਜ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ (Joginder Singh Ugrahan) ਨੇ 29 ਅਕਤੂਬਰ ਦੇ ਇਕੱਠ ਸਬੰਧੀ ਕਿਹਾ ਕਿ ਇਹ ਲੜਾਈ ਨਿੱਜੀਕਰਨ ਦੀ ਨੀਤੀ ਦੇ ਨਾਲ ਹੈ।

ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੀਆਂ ਮੌਜ਼ੂਦਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ’ਤੇ ਨਿੱਜੀਕਰਨ ਦੀ ਨੀਤੀ ਦਾ ਕੁਹਾੜਾ ਸਾਡੇ ਕਿਰਤੀ ਲੋਕਾਂ ’ਤੇ ਵਰ੍ਹਾ ਰਹੀਆਂ ਹਨ ਸਰਕਾਰ ਨਿੱਜੀਕਰਨ ਦੀ ਨੀਤੀ ’ਤੇ ਚਲਦੀ ਹੋਈ ਪਹਿਲਾਂ ਲੋਕਾਂ ਦੀ ਸਹੂਲਤ ਖਾਤਰ ਬਣੇ ਪਬਲਿਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ ਪਰ ਹੁਣ ਉਸੇ ਕੜੀ ਵਿੱਚ ਅੱਗੇ ਵਧਿਆ ਖ਼ੁਰਾਕੀ ਵਸਤੂਆਂ ਦਾ ਪੂਰਾ ਅਧਿਕਾਰ ਵੀ ਕਾਰਪੋਰੇਟ ਤੇ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ।

ਉਦਾਹਰਨ ਵਜੋਂ ਕਿਸਾਨ ਆਪਣੇ ਖੇਤ ਵਿੱਚ ਸਰ੍ਹੋਂ ਤਾਂ ਪੈਦਾ ਕਰ ਸਕਦਾ ਹੈ ਪਰ ਆਪਣੇ ਘਰ ਵਿੱਚ ਕੋਹਲੂ ਲਾ ਕੇ ਉਸ ਵਿੱਚੋਂ ਤੇਲ ਕੱਢ ਕੇ ਬਾਜ਼ਾਰ ਵਿੱਚ ਨਹੀਂ ਵੇਚ ਸਕਦਾ ਇਸੇ ਤਰ੍ਹਾਂ ਹੋਰ ਖ਼ੁਰਾਕੀ ਵਸਤੂਆਂ ’ਤੇ ਵੀ ਨਿੱਜੀਕਰਨ ਦੀ ਨੀਤੀ ਰਾਹੀਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਇਸ ਦੇ ਉਲਟ ਨਿੱਜੀਕਰਨ ਦੀ ਨੀਤੀ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਤੁਹਾਡਾ ਕੱਚਾ ਮਾਲ ਲੁਟਾ ਕੇ ਉਸ ਨੂੰ ਪਕਾ ਕੇ ਵੱਡੇ ਮੁਨਾਫ਼ੇ ਕਮਾਉਣ ਲਈ ਖੁੱਲ੍ਹੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ।

ਕਿਸਾਨਾਂ ਦੀ ਜ਼ਮੀਨ ਸਸਤੇ ਭਾਵਾਂ ’ਤੇ ਖੋਹੀ ਜਾ ਰਹੀ ਹੈ

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੱਢੀਆਂ ਜਾ ਰਹੀਆਂ ਸੜਕਾਂ ’ਤੇ ਬੋਲਦਿਆਂ ਕਿਹਾ ਕਿ ਜਿਸ ਵਿੱਚ ਦਸ ਹਜ਼ਾਰ ਏਕੜ ਕਰੀਬ ਕਿਸਾਨਾਂ ਦੀ ਜ਼ਮੀਨ ਸਸਤੇ ਭਾਵਾਂ ’ਤੇ ਖੋਹ ਕੇ ਸੜਕ ਬਣਾਉਣ ਵਾਸਤੇ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਜ਼ਮੀਨ ਦੇ ਉਚਿਤ ਮੁੱਲ ਦੇਣ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ ਸਵਾਲ ਕੱਲਾ ਪੈਸੇ ਦਾ ਨਹੀਂ ਸਗੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਉਦਾਹਰਨ ਲਈ ਬਠਿੰਡਾ ਵਿਖੇ ਛਾਉਣੀ ਬਣਾਉਣ ਲਈ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਜਿਸ ਵਿੱਚ ਪਿੰਡ ਮਹਿਣਾ ਦੀ ਸਾਰੀ ਜ਼ਮੀਨ ਆਉਣ ਕਰਕੇ ਪਿੰਡ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ।

ਇਸ ਤੋਂ ਵੀ ਅੱਗੇ ਪੰਜਾਬ ਵਿੱਚ ਜ਼ਮੀਨਾਂ ਦੀ ਕਾਣੀ ਵੰਡ ਹੋਣ ਕਰਕੇ ਆਮਦਨ ਦੇ ਵਸੀਲੇ ਪਹਿਲਾਂ ਹੀ ਘੱਟ ਹਨ ਇਹ ਆਮਦਨ ਦੇ ਵਸੀਲੇ ਵੀ ਕਿਸਾਨਾਂ ਦੇ ਖੋਹੇ ਜਾ ਰਹੇ ਹਨ ਤੇ ਦਸ ਹਜ਼ਾਰ ਏਕੜ ਜ਼ਮੀਨ ਤਾਂ ਸਿੱਧੀ ਸੜਕਾਂ ਹੇਠ ਰੋਕੀ ਜਾਣੀ ਹੈ ਇਸ ਤੋਂ ਇਲਾਵਾ ਇੰਨੀ ਹੀ ਹੋਰ ਪਾਸੇ ਆਉਣ ਨਾਲ ਪੰਜਾਬ ਵਿੱਚ ਅੰਨ ਦਾ ਸੰਕਟ ਹੋਰ ਵਧੇਗਾ। ਅੱਜ ਦੀ ਸਟੇਜ ਤੋਂ ਧਰਮਕੋਟ ਬਲਾਕ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਕਿਸ਼ਨਪੁਰਾ ਮੁਕਤਸਰ ਜ਼ਿਲ੍ਹੇ ਤੋਂ ਮਲਕੀਤ ਸਿੰਘ ਅਘੜ ਨੇ ਵੀ ਸੰਬੋਧਨ ਕੀਤਾ ਅੱਜ ਸਟੇਜ ਸਕੱਤਰ ਦੀ ਭੂਮਿਕਾ ਮਾਨਸਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਨਿਭਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਔਰਤਾਂ ਦਾ ਵੱਡੀ ਗਿਣਤੀ ’ਚ ਡੇਰਾ ਸਰਸਾ ਜਾਣ ਦਾ ਕਾਰਨ ਉਹਨਾਂ ਦੇ ਘਰ ਵਾਲਿਆਂ ਨੂੰ ਨਸ਼ਿਆਂ ਤੋਂ ਵਰਜਿਤ ਕਰਨਾ ਹੈ : ਉਗਰਾਹਾਂ
ਸੰਗਰੂਰ (ਗੁਰਪ੍ਰੀਤ ਸਿੰਘ)। ਕਿਸਾਨਾਂ ਵੱਲੋਂ ਸੰਘਰਸ਼ੀ ਮੋਰਚਾ ਫਤਹਿ ਕਰਨ ਤੋਂ ਪਿੱਛੋਂ ਕਿਸਾਨਾਂ ਵੱਲੋਂ ਘਰ ਪਰਤਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸੇ ਦੌਰਾਨ ਮਾਲਵੇ ਦੀ ਇੱਕ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਨਿੱਜੀ ਵੈੱਬ ਚੈੱਨਲ ਦੇ ਰਿਪੋਰਟਰ ਨਾਲ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕੀਤੀ ਹੈ।

ਉਗਰਾਹਾਂ ਨੂੰ ਜਦੋਂ ਪੱਤਰਕਾਰ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਤੁਹਾਡੇ ਮੋਰਚੇ ਵਿੱਚ ਔਰਤਾਂ ਦੀ ਗਿਣਤੀ ਵੱਧ ਕਿਉਂ ਹੁੰਦੀ ਰਹੀ ਹੈ, ਤਾਂ ਜਿਸਦੇ ਜਵਾਬ ਵਿੱਚ ਉਗਰਾਹਾਂ ਨੇ ਕਿਹਾ ਕਿ ਇਸਦਾ ਵੱਡਾ ਕਾਰਨ ਸਾਡੀ ਜਥੇਬੰਦੀ ਦੇ ਆਗੂਆਂ ਦਾ ਨਸ਼ਾ ਮੁਕਤ ਹੋਣਾ ਹੈ। ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਵਿੱਚ ਇੱਕ ਸਵਾਲ ਆਇਆ ਸੀ ਕਿ ਆਖਰ ਡੇਰਾ ਸੱਚਾ ਸੌਦਾ ਵਿਖੇ ਔਰਤਾਂ ਇੰਨੀ ਵੱਡੀ ਗਿਣਤੀ ਵਿੱਚ ਕਿਉਂ ਜਾਂਦੀਆਂ ਨੇ, ਜਿਸਦਾ ਸਾਨੂੰ ਸਪੱਸ਼ਟ ਜਵਾਬ ਮਿਲਿਆ ਸੀ ਕਿ ਡੇਰਾ ਸੱਚਾ ਸੌਦਾ ਦੇ ਸੰਤ ਲੋਕਾਂ ਨੂੰ ਨਸ਼ੇ ਛੁਡਵਾ ਕੇ ਸਹੀ ਰਾਹ ਪਾਉਂਦੇ ਨੇ, ਜਿਸ ਕਾਰਨ ਔਰਤਾਂ ਵੱਡੀ ਗਿਣਤੀ ਵਿੱਚ ਡੇਰਾ ਸਰਸਾ ਜਾਂਦੀਆਂ ਹਨ।

ਉਗਰਾਹਾਂ ਨੇ ਇਹ ਵੀ ਕਿਹਾ ਕਿ ਜਥੇਬੰਦੀ ਨੂੰ ਨਸ਼ਾ ਮੁਕਤ ਕਰਨ ਲਈ ਉਹਨਾਂ ਖੁਦ ਸਭ ਤੋਂ ਪਹਿਲਾਂ ਸ਼ਰਾਬ ਛੱਡੀ ਸੀ, ਜਿਸ ਕਾਰਨ ਹੁਣ ਸਾਡੀ ਯੂਨੀਅਨ ਵਿੱਚ ਆਗੂ ਨਸ਼ਾ ਮੁਕਤ ਹਨ। ਜਿਕਰਯੋਗ ਹੈ ਕਿ ਉਗਰਾਹਾਂ ਧੜੇ ਵੱਲੋਂ ਕਿਸਾਨੀ ਸੰਘਰਸ਼ ਵਿੱਚ ਇੱਕ ਬੇਹੱਦ ਵੱਡਾ ਰੋਲ ਨਿਭਾਇਆ ਗਿਆ ਹੈ। ਇਹ ਇੱਕੋ ਇੱਕ ਜਥੇਬੰਦੀ ਹੈ, ਜਿਸ ਵਿੱਚ ਔਰਤਾਂ ਦੀ ਹਾਜ਼ਰੀ ਮਰਦਾਂ ਦੇ ਬਰਾਬਰ ਰਹੀ ਹੈ। ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲਿਆਂ ਵਿੱਚ ਵੀ ਇਸ ਜਥੇਬੰਦੀ ਦੀਆਂ ਮਹਿਲਾ ਆਗੂ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।