Mehbooba - Sach Kahoon Punjabi
ਸ਼੍ਰੀਨਗਰ (ਸੱਚ ਕਹੂੰ ਨਿਊਜ਼)। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਤੂ ਕ੍ਰਿਕਟ ਟੀਮ ਨੂੰ ਉਤਸ਼ਾਹਿਤ ਕਰਨ ਵਾਲੇ ਵਿਦਿਆਰਥੀਆਂ ਵਿਰੁੱਧ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਲਗਾਉਣਾ ਜੰਮੂ-ਕਸ਼ਮੀਰ ਦੇ ਨੌਜਵਾਨਾਂ ਪ੍ਰਤੀ ਸੱਤਾਧਾਰੀ ਦੀ ‘ਜ਼ਾਲਮ ਮਾਨਸਿਕਤਾ’ ਨੂੰ ਦਰਸਾਉਂਦਾ ਹੈ। ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ ਵਿੱਚ ਕ੍ਰਿਕਟ ਵਿਸ਼ਵ ਕੱਪ ’ਚ ਭਾਰਤ ਖਿਲ਼ਾਫ ਆਸਟਰੇਲੀਆ ਦੀ ਜਿੱਤ ਤੋਂ ਬਾਅਦ ਕੱਪ 19 ਨਬੰਰ ਪਾਕਿਸਤਾਨ ਪੱਖੀ ਨਾਅਰੇ ਲਾਏ ਗਏ ਅਤੇ ਇੱਕ ਹੋਰ ਗੈਰ-ਸਥਾਨਕ ਵਿਦਿਆਰਥੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਕਥਿਤ ਤੌਰ ‘ਤੇ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ। (Mehbooba Mufti)
ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਸਬੰਧੀ ਸਵਾਲ ਦਾ ਡਾ. ਬਲਜੀਤ ਕੌਰ ਨੇ ਵਿਧਾਨ ਸਭਾ ‘ਚ ਦਿੱਤਾ ਜਵਾਬ
ਸ਼੍ਰੀਮਤੀ ਮੁਫਤੀ (Mehbooba Mufti) ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ, ‘ਚਿੰਤਾਜਨਕ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਸ਼ਮੀਰ ‘ਚ ਜੇਤੂ ਟੀਮ ਨੂੰ ਖੁਸ਼ ਕਰਨਾ ਵੀ ਅਪਰਾਧ ਮੰਨਿਆ ਜਾਂਦਾ ਹੈ। ਪੱਤਰਕਾਰਾਂ, ਕਾਰਕੁਨਾਂ ਅਤੇ ਹੁਣ ਵਿਦਿਆਰਥੀਆਂ ‘ਤੇ ਯੂ.ਏ.ਪੀ.ਏ ਵਰਗੇ ਸਖ਼ਤ ਕਾਨੂੰਨ ਨੂੰ ਲਾਗੂ ਕਰਨਾ ਜੰਮੂ-ਕਸ਼ਮੀਰ ’ਚ ਨੌਜਵਾਨਾਂ ਪ੍ਰਤੀ ਅਦਾਰੇ ਦੀ ਬੈਰਲ ਰਾਹੀਂ ਲੋਕਾਂ ਦੇ ਦਿਲ ਅਤੇ ਦਿਮਾਗ ਇੱਕ ਬੰਦੂਕ ਦੀ ਜ਼ਾਲਮ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਸਿਨਹਾ ਜੀ, ਕਿਰਪਾ ਕਰਕੇ ਇਸ ਮਾਮਲੇ ਵੱਲ ਧਿਆਨ ਦਿਓ।
ਭਾਰਤ ਵਿਰੋਧੀ ਹੈ ਮਹਿਬੂਬਾ ਦਾ ਬਿਆਨ
ਜੰਮੂ ਕਸ਼ਮੀਰ ਦੀ ਸੱਤਾ ਜਾਂਦਿਆਂ ਹੀ, ਮਹਿਬੂਬਾ ਮੁਫਤੀ ਦੇ ਸੁਰ ਵੀ ਬਦਲਣ ਲੱਗੇ ਹਨ। ਉਨ੍ਹਾਂ ਹੁਣੇ ਹਾਲ ਹੀ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਸ਼ਮੀਰ ਵਿੱਚ 1990 ਵਰਗੇ ਹਾਲਾਤ ਬਣ ਜਾਣਗੇ, ਇਸ ਬਿਆਨ ਤੋਂ ਅਜਿਹਾ ਹੀ ਲੱਗਦਾ ਹੈ ਕਿ ਜਿਵੇਂ 1990  ਦੇ ਹਾਲਾਤ ਲਈ ਪੀਡੀਪੀ ਹੀ ਜ਼ਿੰਮੇਦਾਰ ਹੈ, ਉਹ ਜਾਣਦੀ ਹੈ ਕਿ ਅਜਿਹੇ ਹਾਲਾਤ ਕਿਵੇਂ ਬਣਾਏ ਜਾਂਦੇ ਹਨ। ਮਹਿਬੂਬਾ ਮੁਫਤੀ ਦਾ ਅੱਤਵਾਦੀਆਂ ਪ੍ਰਤੀ ਉਨ੍ਹਾਂ ਦਾ ਨਰਮ ਰਵੱਈਆ ਕਿਸੇ ਤੋਂ ਲੁਕਿਆ ਨਹੀਂ ਹੈ। (Mehbooba)
ਹੁਣ ਤਾਂ ਉਨ੍ਹਾਂ ਨੇ ਅੱਤਵਾਦੀ ਪੈਦਾ ਕਰਨ ਦੀ ਧਮਕੀ ਦੇ ਕੇ ਆਪਣੇ ਅੰਦਰ ਅੱਤਵਾਦੀਆਂ ਅਤੇ ਪਾਕਿਸਤਾਨ ਪ੍ਰਤੀ ਛਿਪੇ ਪ੍ਰੇਮ ਨੂੰ ਸ਼ਰੇਆਮ ਉਜਾਗਰ ਕਰ ਦਿੱਤਾ ਹੈ।ਉਨ੍ਹਾਂ ਨੇ ਇਹ ਕਹਿ ਕੇ ਅੱਤਵਾਦੀਆਂ ਦੀ ਪੈਰਵੀ ਕੀਤੀ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਵਿੱਚ ਤੋੜ-ਭੰਨ੍ਹ ਕੀਤੀ ਗਈ ਤਾਂ ਸਲਾਊਦੀਨ ਅਤੇ ਯਾਸਿਨ ਮਲਿਕ  ਵਰਗੇ ਅੱਤਵਾਦੀ ਪੈਦਾ ਹੋਣਗੇ। ਅੱਤਵਾਦੀ ਪੈਦਾ ਕਰਨ ਦੀ ਗੱਲ ਕਰਕੇ ਮਹਿਬੂਬਾ ਮੁਫਤੀ ਦੇਸ਼ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹਨ। ਮਹਿਬੂਬਾ ਮੁਫਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਅੰਦਰ ਜੋ ਵੀ ਚੱਲ ਰਿਹਾ ਹੈ, ਉਹ ਉਨ੍ਹਾਂ ਦੇ ਕਰਮਾਂ ਦਾ ਫਲ ਹੈ। (Mehbooba)
ਉਹ ਖੁਦ ਤਾਂ ਆਪਣਾ ਘਰ ਸੰਭਾਲ ਨਹੀਂ ਸਕੀ ਹਨ ਅਤੇ ਦੂਸਰਿਆਂ ‘ਤੇ ਇਸਦਾ ਇਲਜ਼ਾਮ ਮੜ੍ਹ ਕੇ ਆਪਣੀਆਂ ਨਾਕਾਮੀਆਂ ਨੂੰ ਛਿਪਾਉਣ ਵਿੱਚ ਲੱਗੀ ਹੋਈ ਹਨ। ਪੀਡੀਪੀ ਦੀ ਅਸਲੀਅਤ ਇਹ ਹੈ ਕਿ ਇਹ ਪਾਰਟੀ ਸਿਰਫ਼ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ । ਇਸ ਵਿੱਚ ਆਮ ਵਰਕਰਾਂ ਨਾਲ ਮਤਰੇਆ ਸਲੂਕ ਕੀਤਾ ਜਾਂਦਾ ਹੈ। ਚਾਹੇ ਪਾਰਟੀ ਵਿੱਚ ਕੋਈ ਅਹੁਦਾ ਦੇਣ ਦੀ ਗੱਲ ਹੋਵੇ ਜਾਂ ਫਿਰ ਸੱਤਾ ਦੀ ਮਲਾਈ ਖਾਣ ਦੀ ਗੱਲ ਹੋਵੇ,  ਮਹਿਬੂਬਾ ਨੇ ਦੋਵਾਂ ਵਿੱਚ ਆਪਣੇ ਪਰਿਵਾਰ ਦੇ ਲੋਕਾਂ ਨੂੰ ਮਹੱਤਵ ਦਿੱਤਾ। ਅਜਿਹੇ ਵਿੱਚ ਪਾਰਟੀ ਵਿੱਚ ਬਗਾਵਤ ਹੋਣਾ ਇੱਕ ਸੁਭਾਵਿਕ ਪ੍ਰਕਿਰਿਆ ਹੈ। (Mehbooba)
ਜੰਮੂ-ਕਸ਼ਮੀਰ ਵਿੱਚ ਦੂਜੀ ਪਾਰਟੀ ਨੈਸ਼ਨਲ ਕਾਨਫਰੈਂਸ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਉਸਦੇ ਹਾਲਾਤ ਵੀ ਪੀਡੀਪੀ ਵਰਗੇ ਹੀ ਹਨ, ਉਸਦੇ ਆਗੂ ਵੀ ਸਿਰਫ਼ ਆਪਣੇ ਪਰਿਵਾਰ ‘ਤੇ ਕੇਂਦਰਤ ਕਰਕੇ ਪੂਰੀ ਪਾਰਟੀ ਦਾ ਸੰਚਾਲਨ ਕਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਨੇ ਵੀ ਵੱਖਵਾਦੀ ਆਗੂਆਂ ਦਾ ਸਮੱਰਥਨ ਕਰਨ ਵਰਗੇ ਬਿਆਨ ਦਿੱਤੇ ਹਨ। ਜੰਮੂ-ਕਸ਼ਮੀਰ  ਵਿੱਚ ਚੋਣਾਂ  ਤੋਂ ਬਾਅਦ ਜਦੋਂ ਪੀਡੀਪੀ ਦੇ ਨਾਲ ਭਾਜਪਾ ਨੇ ਗਠਜੋੜ ਕਰਕੇ ਸਰਕਾਰ ਬਣਾਈ, ਉਦੋਂ ਮਹਿਬੂਬਾ ਨੂੰ ਭਾਜਪਾ ਨੇ ਕਸ਼ਮੀਰ  ਦੀ ਜਨਤਾ  ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਉਸਦਾ ਸਮੱਰਥਨ ਕੀਤਾ, ਪਰ ਮਹਿਬੂਬਾ ਦਾ ਰਵੱਈਆ ਨਹੀਂ ਬਦਲਿਆ।
ਇਹ ਵੀ ਪੜ੍ਹੋ : ਪਾਣੀ ਨਾਲ ਆਈ ਤਬਾਹੀ ਤੋਂ ਬਾਅਦ ਰਾਹਤ ਦੀ ਖ਼ਬਰ, ਹਫ਼ਤੇ ਭਰ ਦਾ ਮੌਸਮ ਜਾਨਣ ਲਈ ਪੜ੍ਹੋ ਇਹ ਖ਼ਬਰ
ਮਹਿਬੂਬਾ ਮੁਫਤੀ ਨੇ ਕਸ਼ਮੀਰੀ ਹਿੰਦੂਆਂ ਨੂੰ ਘਾਟੀ ਵਿੱਚ ਵਸਾਉਣ ਲਈ ਵੀ ਕੋਈ ਕਦਮ  ਨਹੀਂ ਚੁੱਕੇ । ਭਾਰਤੀ ਜਨਤਾ ਪਾਰਟੀ ਦਾ ਕਸ਼ਮੀਰੀ ਹਿੰਦੂਆਂ ਬਾਰੇ ਸ਼ੁਰੂ ਤੋਂ ਹੀ ਇਹ ਉਦੇਸ਼ ਰਿਹਾ ਹੈ ਕਿ ਕਿਵੇਂ ਵੀ ਕਰਕੇ ਉਨ੍ਹਾਂ ਦੀ ਵਾਪਸੀ ਬਾਰੇ ਸੋਚਿਆ ਜਾਵੇ, ਪਰ ਮਹਿਬੂਬਾ ਸ਼ੁਰੂ ਤੋਂ ਹੀ ਇਸ ਤਿਕੜਮ ਵਿੱਚ ਲੱਗੀ ਰਹੀ ਕਿ ਉੱਜੜੇ ਕਸ਼ਮੀਰੀ ਪੰਡਤਾਂ ਦਾ ਮੁੱਦਾ ਹੀ ਨਾ Àੁੱਠ ਸਕੇ। ਜ਼ਿਕਰਯੋਗ ਹੈ ਕਿ ਕਸ਼ਮੀਰ  ਵਿੱਚ ਵੱਖਵਾਦੀ ਅੱਤਵਾਦੀਆਂ  ਦੇ ਵਧਦੇ ਪ੍ਰਭਾਵ ਅਤੇ ਉਨ੍ਹਾਂ ਨੂੰ ਮਿਲੀ ਰਾਜਨੀਤਕ ਸੁਰੱਖਿਆ ਦੇ ਚਲਦੇ ਕਸ਼ਮੀਰੀ ਹਿੰਦੂਆਂ ਨੂੰ ਉੱਥੋਂ ਉੱਜੜਨਾ ਪਿਆ।
ਪੂਰਾ ਦੇਸ਼ ਇਸ ਗੱਲ ਦਾ ਗਵਾਹ ਹੈ ਕਿ ਮਹਿਬੂਬਾ ਮੁਫਤੀ ਦੇ ਮੁੱਖ ਮੰਤਰੀ ਕਾਰਜਕਾਲ ਵਿੱਚ ਕਿਸ ਤਰ੍ਹਾਂ ਰਮਜਾਨ ਦੇ ਦਿਨਾਂ ਵਿੱਚ ਅੱਤਵਾਦੀਆਂ ਅਤੇ ਪੱਥਰਬਾਜਾਂ ਨੇ ਉੱਥੇ ਤਾਂਡਵ ਕੀਤਾ। ਬੇਗੁਨਾਹ ਲੋਕਾਂ ਦਾ ਕਤਲ ਕੀਤਾ ਗਿਆ, ਪੱਤਰਕਾਰਾਂ ਦੀ ਹੱਤਿਆ ਹੋਈ । ਇਸਨੂੰ ਜਾਂ ਤਾਂ ਰਾਜ ਸਰਕਾਰ ਦੀ ਨਾਕਾਮੀ ਕਿਹਾ ਜਾ ਸਕਦਾ ਹੈ ਜਾਂ ਅੱਤਵਾਦੀਆਂ ਨੂੰ ਅਜਿਹਾ ਕਰਨ ਲਈ ਰਾਜਨੀਤਕ ਸੁਰੱਖਿਆ ਮੰਨਿਆ ਜਾ ਸਕਦਾ ਹੈ। ਇਹ ਗੱਲ ਠੀਕ ਹੈ ਕਿ ਮਹਿਬੂਬਾ ਦੀ ਸਰਕਾਰ ਨੇ ਅੱਤਵਾਦੀਆਂ ਦੇ ਵਿਰੋਧ ਵਿੱਚ ਉਂਜ ਕਦਮ  ਨਹੀਂ ਚੁੱਕੇ ਜਿਵੇਂ ਚੁੱਕਣੇ ਚਾਹੀਦੇ ਹਨ।
ਭਾਵ ਉਨ੍ਹਾਂ ਦੀ ਸਰਕਾਰ ਦਾ ਅੱਤਵਾਦੀਆਂ ਬਾਰੇ ਹਮੇਸ਼ਾ ਨਰਮ ਰਵੱਈਆ ਹੀ ਰਿਹਾ। ਆਪਣੀ ਜ਼ਿੰਮੇਦਾਰੀ ਦਾ ਠੀਕ ਤਰ੍ਹਾਂ ਪਾਲਣ ਨਾ ਕਰਨਾ ਹੀ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਸੀ, ਅਜਿਹੇ ਵਿੱਚ ਭਾਜਪਾ ਨੇ ਸਮੱਰਥਨ ਵਾਪਸ ਲਿਆ ਤਾਂ ਇਹ ਕਦਮ   ਨਿਆਂ ਸੰਗਤ ਹੀ ਕਿਹਾ ਜਾਣਾ ਚਾਹੀਦਾ ਹੈ। ਪਰ ਹੁਣ ਮਹਿਬੂਬਾ ਨੇ ਆਪਣਾ ਅਸਲੀ ਰੂਪ ਵਿਖਾ ਦਿੱਤਾ ਹੈ, ਉਨ੍ਹਾਂ ਦਾ ਭਾਜਪਾ  ਦੇ ਪ੍ਰਤੀ ਦੋਸਤਾਨਾ ਰਵੱਈਆ ਘੱਟ, ਅੱਤਵਾਦੀਆਂ ਪ੍ਰਤੀ ਉਦਾਰਤਾ ਜ਼ਿਆਦਾ ਵਿਖਾਈ ।  ਇਸ ਨਾਲ ਜੰਮੂ-ਕਸ਼ਮੀਰ ਦੇ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ ।
ਉੱਧਰ, ਕੇਂਦਰ ਸਰਕਾਰ ਨੇ ਵਿਕਾਸ ਲਈ ਜੋ ਪੈਕੇਜ ਦਿੱਤੇ ਉਸਨੂੰ ਵੀ ਜੰਮੂ-ਕਸ਼ਮੀਰ ਦੀ ਜਨਤਾ ਦੀ ਭਲਾਈ ਲਈ ਨਹੀਂ ਲਾਇਆ ਗਿਆ। ਉਹ ਸਿਰਫ਼ ਅੱਤਵਾਦੀਆਂ ਨੂੰ ਸੁਰੱਖਿਅਤ ਕਰਨ ਵਾਲੇ ਏਜੰਡੇ ‘ਤੇ ਹੀ ਕੰਮ ਕਰਦੀ ਹੋਈ ਵਿਖਾਈ ਦੇ ਰਹੀ ਸਨ । ਕਸ਼ਮੀਰ  ਵਿੱਚ ਫੌਜ ‘ਤੇ ਹਮਲਾ ਕਰਨ ਵਾਲੇ ਪੱਥਰਬਾਜਾਂ ਨੂੰ ਬੱਚਾ ਕਹਿ ਕੇ ਉਨ੍ਹਾਂ ਨੂੰ ਮਾਫ ਕੀਤਾ ਗਿਆ। ਇੱਕ ਤਰ੍ਹਾਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ  ਡੋਲ ਗਈ ਸੀ। ਹੁਣ ਕਹਿ ਸਕਦੇ ਹਾਂ ਕਿ ਜਦੋਂ ਤੋਂ ਉੱਥੇ ਰਾਜਪਾਲ ਰਾਜ ਲਾਗੂ ਹੋਇਆ ਹੈ ਉਦੋਂ ਤੋਂ ਹਾਲਾਤਾਂ ਵਿੱਚ ਸੁਧਾਰ ਹੈ ।
ਸਾਰੇ ਪੱਥਰਬਾਜ ਕਿਸੇ ਗੁਫਾ ਵਿੱਚ ਲੁਕ ਗਏ ਹਨ। ਖੂੰਖਾਰ ਅੱਤਵਾਦੀ ਮਾਰੇ ਜਾ ਰਹੇ ਹਨ। ਕਈ ਅੱਤਵਾਦੀ ਜੰਗਲਾਂ ਵਿੱਚ ਲੁਕ ਗਏ ਹਨ । ਅਜਿਹੇ ਵਿੱਚ ਜਿਨ੍ਹਾਂ ਰਾਜਨੀਤਕ ਪਾਰਟੀਆਂ ਦਾ ਅੱਤਵਾਦੀਆਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਸਮੱਰਥਨ ਮਿਲਦਾ ਰਿਹਾ ਹੈ, ਉਨ੍ਹਾਂ ਨੂੰ ਹੁਣ ਦਰਦ ਤਾਂ ਹੋਵੇਗਾ ਹੀ। ਹੁਣ ਅੱਤਵਾਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਰਪ੍ਰਸਤੀ ਨਹੀਂ ਮਿਲ ਰਹੀ, ਇਸ ਲਈ ਮਹਿਬੂਬਾ ਨੇ ਹੋਰ ਅੱਤਵਾਦੀ ਪੈਦਾ ਕਰਨ ਦੀ ਗੱਲ ਕਹੀ ਹੈ।
ਕਸ਼ਮੀਰ ਵਿੱਚ ਰਾਜਪਾਲ ਰਾਜ ਲੱਗਣ ਤੋਂ ਬਾਅਦ ਹੁਣ ਜਦੋਂ ਕਸ਼ਮੀਰ ਵਿੱਚ ਸ਼ਾਂਤੀ ਵਿਵਸਥਾ ਕਾਇਮ ਹੋਣ ਲੱਗੀ ਹੈ, ਅੱਤਵਾਦੀਆਂ ਦਾ ਸਫਾਇਆ ਹੋ ਰਿਹਾ ਹੈ ਅਤੇ ਇਸ ਫੌਜੀ ਕਾਰਵਾਈ ਨਾਲ ਪਾਕਿਸਤਾਨ ਵੀ ਘਬਰਾਇਆ ਹੋਇਆ ਹੈ, ਤੱਦ ਅਜਿਹੇ ਵਿੱਚ ਮਹਿਬੂਬਾ ਮੁਫਤੀ ਦਾ ਬਿਆਨ ਯਕੀਨੀ ਹੀ ਜੰਮੂ-ਕਸ਼ਮੀਰ ਦੇ ਮਾਹੌਲ ਵਿੱਚ ਜ਼ਹਿਰ ਘੋਲਣ ਵਰਗਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਸਾਫ਼ ਹੁੰਦਾ ਹੈ ਕਿ ਉਹ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਨਹੀਂ ਚਾਹੁੰਦੀ ਹਨ ।
ਉਹ ਜਿਨ੍ਹਾਂ ਸਲਾਹੂਦੀਨ ਅਤੇ ਯਾਸਿਨ ਮਲਿਕ ਵਰਗੇ ਅੱਤਵਾਦੀਆਂ  ਦੇ ਪੈਦਾ ਹੋਣ ਦੀ ਧਮਕੀ ਦੇ ਰਹੀ ਹੈ, ਉਨ੍ਹਾਂ ਦਾ ਇਤਿਹਾਸ ਕਿਸੇ ਤੋਂ ਲੁਕਿਆ ਨਹੀਂ ਹੈ । ਇਨ੍ਹਾਂ ਦੋਵਾਂ ਨੇ ਹੀ ਵੱਖ-ਵੱਖ ਅੱਤਵਾਦੀ ਸੰਗਠਨ ਬਣਾ ਕੇ ਦੇਸ਼ ਨੂੰ ਨੁਕਸਾਨ ਹੀ ਪਹੁੰਚਾਇਆ ਹੈ।  ਸਈਅਦ ਸਲਾਹੂਦੀਨ ਹਿਜ਼ਬੁਲ ਮੁਜਾਹਿਦੀਨ ਦਾ ਸਰਗਨਾ ਹੈ । ਉਸਨੇ 1990 ਵਿੱਚ ਆਪਣਾ ਨਾਂਅ ਯੂਸੁਫ ਸ਼ਾਹ ਤੋਂ ਬਦਲਕੇ ਸਈਅਦ ਸਲਾਹੂਦੀਨ ਕਰ ਲਿਆ ਸੀ। ਸਲਾਹੂਦੀਨ ਨੇ 1987 ਵਿੱਚ ਵਿਧਾਨ ਸਭਾ ਚੋਣਾਂ ਲੜੀਆਂ,  ਪਰ ਹਾਰ ਗਿਆ। ਉਸ ਤੋਂ ਬਾਅਦ ਉਸਨੇ ਹੱਥਾਂ ਵਿੱਚ ਬੰਦੂਕ ਫੜ੍ਹ ਲਈ ।
ਉੱਥੇ ਹੀ, ਯਾਸਿਨ ਮਲਿਕ ਜੰਮੂ-ਕਸ਼ਮੀਰ  ਲਿਬਰੇਸ਼ਨ ਫਰੰਟ (ਜੇਕੇਐਲਐਫ) ਦਾ ਮੁਖੀ ਹੈ ।  ਉਹ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਕਸ਼ਮੀਰ  ਵਿੱਚ ਸ਼ਾਂਤੀ ਨਾਲ ਰਹਿਣ ਵਾਲਿਆਂ ਦਾ ਖੂਨ ਡੋਲ੍ਹਣ ਵਿੱਚ ਇਨ੍ਹਾਂ ਦੋਵਾਂ ਨੇ ਹੀ ਕੋਈ ਕਸਰ ਨਹੀਂ ਛੱਡੀ। ਹੁਣ ਤਾਂ ਸਲਾਹੂਦੀਨ ਨੂੰ ਅਮਰੀਕਾ ਦੁਆਰਾ ਅੰਤਰਰਾਸ਼ਟਰੀ ਅੱਤਵਾਦੀ ਵੀ ਐਲਾਨਿਆ ਜਾ ਚੁੱਕਾ ਹੈ।
ਪੀਡੀਪੀ ਵਿੱਚ ਜਿਸ ਤਰ੍ਹਾਂ ਬਗਾਵਤ ਦੇ ਸੁਰ ਵਧ ਰਹੇ ਹਨ, ਉਸਦੇ ਮੂਲ ਵਿੱਚ ਮਹਿਬੂਬਾ ਦੀਆਂ ਨੀਤੀਆਂ ਹੀ ਜ਼ਿੰਮੇਦਾਰ ਹਨ । ਇਹ ਬਾਗ਼ੀ ਸੁਰ ਸਰਕਾਰ ਜਾਣ ਦੇ ਬਾਅਦ ਤੋਂ ਸੁਣਾਈ ਦੇ ਰਹੇ ਹਨ, ਅਜਿਹੀ ਗੱਲ ਨਹੀਂ ਹੈ, ਪਰ ਮਹਿਬੂਬਾ ਪਾਰਟੀ ਦੇ ਘਮਸਾਣ ਨੂੰ ਜਿਸ ਤਰ੍ਹਾਂ ਮੋੜ ਦੇਣ ਦੀ ਕੋਸ਼ਿਸ਼ ਕਰ ਰਹੀ ਹਨ,  ਉਸਤੋਂ ਅਜਿਹਾ ਹੀ ਲੱਗਦਾ ਹੈ ਕਿ ਵਰਤਮਾਨ ਵਿੱਚ ਉਹ ਬੌਖਲਾ ਰਹੀ ਹਨ ।
ਅਸੀਂ ਜਾਣਦੇ ਹਾਂ ਕਿ ਜਦੋਂ ਭਾਜਪਾ ਦੇ ਨਾਲ ਇੱਥੇ ਸਰਕਾਰ ਸੀ, ਉਦੋਂ ਵੀ ਪੀਡੀਪੀ ਵਿੱਚ ਬਗਾਵਤ ਦੇ ਸੁਰ ਸੁਣਾਈ ਦਿੰਦੇ ਰਹੇ ਹਨ। ਅਲਬੱਤਾ ਹੁਣ ਇੰਨਾ ਜ਼ਰੂਰ ਹੋਇਆ ਕਿ ਭਾਜਪਾ ਤੋਂ ਸਮੱਰਥਨ ਵਾਪਸ ਲੈਣ ਤੋਂ ਬਾਅਦ ਪੀਡੀਪੀ ਦੇ ਅਸੰਤੁਸ਼ਟ ਵਿਧਾਇਕ ਖੁੱਲ੍ਹ ਕੇ ਮਹਿਬੂਬਾ ਦੇ ਖਿਲਾਫ ਆ ਗਏ ਹਨ ਅਤੇ ਮਹਿਬੂਬਾ ਇਸਦਾ ਭਾਂਡਾ ਭਾਜਪਾ ‘ਤੇ ਭੰਨ੍ਹ ਕੇ ਆਪਣਾ ਪੱਲਾ ਬਚਾਉਣਾ ਚਾਹੁੰਦੀ ਹੈ।
ਮਹਿਬੂਬਾ ਨੇ ਕੇਂਦਰ ਨੂੰ ਦਿੱਤੀ ਧਮਕੀ
ਪੀਡੀਪੀ ਨੂੰ ਤੋੜਿਆ ਤਾਂ ਕੇਂਦਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ
ਸ੍ਰੀਨਗਰ, (ਏਜੰਸੀ)। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸੂਬੇ ‘ਚ ਸਰਕਾਰ ਦੇ ਗਠਨ ਲਈ ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ‘ਚ ਵੰਡ ਦੀ ਕਿਸੇ ਵੀ ਕੋਸ਼ਿਸ਼ ਪ੍ਰਤੀ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆਉਣਗੇ। ਪੀਡੀਪੀ ਮੁਖੀ ਸ੍ਰੀਮਤੀ ਮੁਫ਼ਤੀ ਨੇ ਸ੍ਰੀਨਗਰ ਦੇ ਪੁਰਾਣੇ ਇਲਾਕੇ ‘ਚ ਨਕਾਸ਼ਬੰਦ ਸਾਹਿਬ ਮਜਾਰ ‘ਤੇ 1931 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ਜੇਕਰ ਨਵੀਂ ਦਿੱਲੀ 1987 ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਦੇ ਖਤਰਨਾਤ ਨਤੀਜੇ ਹੋਣਗੇ। (Mehbooba Mufti)
ਪੀਡੀਪੀ ਇੱਕਜੁਟ, ਸਮੱਸਿਆ ਦਾ ਹੱਲ ਮੀਟਿੰਗ ‘ਚ ਹੋਵੇਗਾ
ਉਨ੍ਹਾਂ ਕਿਹਾ ਕਿ ਦਿੱਲੀ ਦੀ ਮਨਜ਼ੂਰੀ ਤੋਂ ਬਿਨਾ ਸੂਬੇ ‘ਚ ਵਿਧਾਇਕਾਂ ਦੀ ਖਰੀਦ-ਫਰੋਖਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਇੱਕਜੁਟ ਹੈ। ਘਰਾਂ ‘ਚ ਸਮੱਸਿਆਵਾਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਘਰ ਦੇ ਅੰਦਰ ਮਿਲ-ਬੈਠ ਕੇ ਹੱਲ ਕੀਤਾ ਜਾ ਸਕਦਾ ਹੈ।
ਪੀਡੀਪੀ ਨੂੰ ਤੋੜਿਆ ਤਾਂ ਹਾਲਾਤ ਹੋਰ ਬਦਤਰ ਹੋਣਗੇ : ਮਹਿਬੂਬਾ
ਮਹਿਬੂਬਾ ਮੁਫੀ ਨੇ ਕੇਂਦਰ ਸਰਕਾਰ ‘ਤੇ ਪੀਡੀਪੀ ‘ਚ ਤੋੜਫੋੜ ਕਰਨ ਦਾ ਲਗਾਇਆ ਆਰੋਪ | Mehbooba Mufti
ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਪੀਡੀਪੀ (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ‘ਚ ਤੋੜਫੋੜ ਕਰਨ ਦਾ ਆਰੋਪ ਲਗਾਇਆ। ਮਹਿਬੂਬਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਜਿਹਾ ਕੀਤਾ ਤਾਂ ਰਾਜ ਦੇ ਹਾਲਾਤ 1987 ਵਰਗੇ ਬਦਤਰ ਹੋ ਜਾਣਗੇ। ਕਈ ਸਲਾਹੁਦੀਨ ਅਤੇ ਯਾਸੀਨ ਮਲਿਕ ਪੈਦਾ ਹੋਣਗੇ। ਪਿਛਲੇ ਦਿਨੀਂ ਭਾਜਪਾ ਨੇ ਮਹਿਬੂਬਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। (Mehbooba Mufti)
ਇਸ ਤੋਂ ਬਾਅਦ ਪੀਡੀਪੀ ‘ਚ ਪੰਜ ਵਿਧਾਇਕ ਬਾਗੀ ਹੋ ਗਏ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਆਪਣੇ ਵਿਧਾਇਕਾਂ ਦਾ ਸਨਮਾਨ ਕਰ ਰਹੀ ਹੈ। ਹਾਰਨ ਵਾਲੇ ਲੋਕ ਪੀਡੀਪੀ ਨੂੰ ਚਲਾ ਰਹੇ ਹਨ। 1 ਜੁਲਾਈ ਨੂੰ ਪੀਡੀਪੀ ਦੇ ਚਾਰ ਵਿਧਾਇਕਾਂ ਨੇ ਪਾਰਟੀ ਅਗਵਾਈ ‘ਤੇ ਸਵਾਲ ਉਠਾਏ ਸਨ। ਇਹਨਾਂ ਵਿੱਚ ਵਿਧਾਇਕ ਆਬਿਦ ਹੁਸੈਨ ਅੰਸਾਰੀ, ਉਹਨਾਂ ਦੇ ਭਤੀਜੇ ਇਮਰਾਨ ਹੁਸੈਨ ਅੰਸਾਰੀ, ਤੰਗਮਾਰਗ ਤੋਂ ਵਿਧਾਇਕ ਮੁਹੰਮਦ ਅੱਬਾਸ ਵਾਨੀ ਅਤੇ ਪਟਨ ਤੋਂ ਵਿਧਾਇਕ ਇਮਰਾਨ ਅੰਸਾਰੀ ਸਨ। (Mehbooba Mufti)
ਵਾਨੀ ਨੇ ਪਾਰਟੀ ਨੂੰ ਦੱਸਿਆ ‘ਪਰਿਵਾਰ ਡੈਮੋਕ੍ਰੇਟਿਕ ਪਾਰਟੀ’ | Mehbooba Mufti
ਇਸ ਤੋਂ ਬਾਅਦ ਬਾਰਾਮੂਲਾ ਦੇ ਵਿਧਾਇਕ ਜਾਵੇਦ ਹਸਨ ਬੇਗ ਨੇ ਵੀ ਪਾਰਟੀ ਆਲਾਕਮਾਨ ਖਿਲਾਫ਼ ਖੜ੍ਹੇ ਹੋ ਗਏ ਸਨ। ਵਾਨੀ ਨੇ ‘ਪਰਿਵਾਰ ਡੈਮੋਕ੍ਰੇਟਿਕ ਪਾਰਟੀ’ ਦੱਸਿਆ ਸੀ। ਬੇਗ ਨੇ ਕਿਹਾ ਸੀ ਕਿ ਪਾਰਟੀ ਆਪਣੇ ਵਿਧਾਇਕਾਂ ਦਾ ਸਨਮਾਨ ਨਹੀਂ ਕਰ ਰਹੀ ਹੈ। ਹਾਰਨ ਵਾਲੇ ਲੋਕ ਪੀਡੀਪੀ ਨੂੰ ਚਲਾ ਰਹੇ ਹਨ। ਰਿਪੋਰਟ ਅਨੁਸਾਰ ਉਹਨਾਂ ਕਿਹਾ ਕਿ ਲੀਡਰਸ਼ਿਪ ਵਿਧਾਇਕਾਂ ਨੂੰ ਤਵੱਜੋ ਹੀ ਨਹੀਂ ਦਿੰਦੀ ਅਤੇ ਪਾਰਟੀ ਲਈ ਮੈਂ ਆਪਣੇ 20 ਸਾਲ ਬਰਬਾਦ ਕਰ ਦਿੱਤੇ। (Mehbooba Mufti)
ਪੂਰੇ ਦੇਸ਼ ਦੇ ਸਾਥ ਬਿਨਾ ਕਸ਼ਮੀਰ ਦੀ ਲੜਾਈ ਨਹੀਂ ਜਿੱਤੀ ਜਾ ਸਕਦੀ
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਵੀਕਾਰ ਕੀਤਾ ਹੈ ਕਿ ਕਸ਼ਮੀਰ ‘ਚ ਕਾਨੂੰਨ ਵਿਵਸਥਾ ਦੀ ਸਮੱਸਿਆ ਨਹੀਂ ਹੈ ਬਲਕਿ ਅਸੀਂ ਵਿਦੇਸ਼ੀ ਤਾਕਤਾਂ ਨਾਲ ਲੜਾਈ ਲੜ ਰਹੇ ਹਾਂ ਜਿਸ ‘ਚ ਚੀਨ ਨੇ ਵੀ ਆਪਣਾ ਹੱਥ ਅੜਾ ਦਿੱਤਾ ਹੈ ਮੁਫ਼ਤੀ ਨੇ ਇੱਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਵਿਵਸਥਾ ਦੀ ਲੜਾਈ ਨਹੀਂ ਲੜ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਜੋ ਲੜਾਈ ਹੋ ਰਹੀ ਹੈ ਜਿਸ ‘ਚ ਬਾਹਰੀ ਤਾਕਤਾਂ ਸ਼ਾਮਲ ਹਨ, ਹੁਣ ਤਾਂ ਚੀਨ ਨੇ ਵੀ ਇਸ ‘ਚ ਆਪਣਾ ਹੱਥ ਅੜਾਉਣਾ ਸ਼ੁਰੂ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਜਦ ਤੱਕ ਪੂਰਾ ਮੁਲਕ, ਰਾਜਨੀਤਿਕ ਪਾਰਟੀਆਂ ਸਾਥ ਨਹੀਂ ਦਿੰਦੀਆਂ ਤਦ ਤੱਕ ਇਹ ਜੰਗ ਨਹੀਂ ਦਿੱਤੀ ਜਾ ਸਕਦੀ ਮੈਨੂੰ ਖੁਸ਼ੀ ਹੈ ਕਿ ਰਾਜਨੀਤਿਕ ਦਲ ਇਕਜੁੱਟ ਹੋ ਗਏ ਹਨ ਤੇ ਕਸ਼ਮੀਰ ਦੀ ਸਮੱਸਿਆ ਦਾ ਖੁਲ੍ਹ ਕੇ ਇੱਕ ਸਾਥ ਮੁਕਾਬਲਾ ਕਰ ਰਹੇ ਹਨ
ਧਾਰਾ 370 ਸਾਡੇ ਜਜ਼ਬਾਤਾਂ ਨਾਲ ਜੁੜੀ
ਸਵਾਲ ਦੇ ਜਵਾਬ ‘ਚ ਜੰਮੂ ਕਸ਼ਮੀਰ ‘ਚ ਧਾਰਾ 370 ਦਾ ਪੁਰਜ਼ੋਰ ਬਚਾਅ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦ ਜੀਐੱਸਟੀ ਪਾਸ ਕੀਤਾ ਤਦ ਰਾਸ਼ਟਰਪਤੀ ਨੇ ਜ਼ੋਰ ਦਿੱਤਾ ਸੀ ਕਿ ਧਾਰਾ 370 ਦਾ ਖ਼ਾਸ ਖਿਆਲ ਰੱਖਿਆ ਜਾਵੇ ਧਾਰਾ 370 ਸਾਡੇ ਜਜ਼ਬਾਤਾਂ ਨਾਲ ਜੁੜੀ ਹੋਈ ਹੈ
ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ  ਹੋਈ ਗੱਲਬਾਤ
ਮੁਫ਼ਤੀ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦ ਸਰਕਾਰ ਨੇ ਵਿਰੋਧੀ ਨੇਤਾਵਾਂ ਨੂੰ ਬੁਲਾਕੇ ਉਨ੍ਹਾਂ ਨੂੰ ਚੀਨ ਨਾਲ ਸਿੱਕਮ ਸਰਹੱਦ ‘ਤੇ ਤਣਾਅ ਤੇ ਅਮਰਨਾਥ ਯਾਤਰੀਆਂ ‘ਤੇ ਅੱਤਵਾਦੀ ਹਮਲੇ ਨੂੰ ਲੈ ਕੇ ਪੂਰੀ ਸਥਿਤੀ ਨਾਲ ਵਿਸਥਾਰ ਸਹਿਤ ਜਾਣੂ ਕਰਵਾ ਰਹੀ ਹੈ ਇਸ ਬੈਠਕ ‘ਚ ਸਿੰਘ ਤੋਂ ਇਲਾਵਾ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ, ਵਿੱਤ ਤੇ ਰੱਖਿਆ ਮੰਤਰੀ ਅਰੁਣ ਜੇਤਲੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸ਼ਾਮਲ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।