Kill - Sach Kahoon Punjabi
ਭੈਣੋ ਤੇ ਭਰਾਵੋ
ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ,
ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ
ਭੈਣੋ ਤੇ ਭਰਾਵੋ….
ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ,
ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ
ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ,
ਭੈਣੋ ਤੇ ਭਰਾਵੋ….
ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ,
ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ ਕਰਿਓ
ਲੋੜਵੰਦ ਲੋਕਾਂ ਲਈ ਤਿੱਲ-ਫੁੱਲ ਚਾੜ੍ਹਿਓ,
ਭੈਣੋ ਤੇ ਭਰਾਵੋ….
ਚੰਗੇ ਗੀਤ ਸੁਣਿਓ ਤੇ ਚੰਗਾ ਸਾਹਿਤ ਪੜ੍ਹਿਓ,
‘ਧਰਮੀ ਤੁੰਗਾਂ’ ਆਖੇ ਇੱਕ-ਦੂਜੇ ਨਾਲ ਖੜ੍ਹਿਓ
ਸੁਬ੍ਹਾ ਉੱਠ ਸੈਰ ਕਰ ਸਿਹਤ ਨੂੰ ਸ਼ਿੰਗਾਰਿਓ,
ਭੈਣੋ ਤੇ ਭਰਾਵੋ….
ਧਰਮੀ ਤੁੰਗਾਂ, ਤੁੰਗਾਂ (ਸੰਗਰੂਰ)
ਮੋ. 98150-78408
ਕੀ ਹੋ ਰਿਹਾ ?
ਦੱਸੋ ਬਈ ਦੱਸੋ ਕਿੱਥੇ ਕੀ-ਕੀ ਹੋ ਰਿਹਾ,
ਕਿਹੜਾ ਬੈਠ ਕੇ ਏ ਸੀ ਵਿਚ ਖਾ ਰਿਹਾ,
ਕੀਹਦਾ ਖੂਨ ਬਣ ਕੇ ਪਸੀਨਾ ਚੋਅ ਰਿਹਾ
ਦੱਸੋ ਬਈ ਦੱਸੋ….
ਗੱਲ ਕਿਸੇ ਧੁੱਪ ਵਿਚ ਸੜਦੇ ਕਿਸਾਨ ਦੀ ਦੱਸੋ,
ਰੋਟੀ ਲਈ ਤੜਫ ਰਹੀ ਬੇਵੱਸ ਜਾਨ ਦੀ ਦੱਸੋ,
ਕੌਣ ਬਿਨਾ ਕੰਮ ਕੀਤੇ ਖਾ ਕੇ ਸੌਂ ਰਿਹਾ
ਦੱਸੋ ਬਈ ਦੱਸੋ….
ਵੋਟਾਂ ਲੈ ਕੇ ਲੁਕ ਗਈ ਜੋ ਸਰਕਾਰ ਬਾਰੇ ਦੱਸੋ,
ਲੱਖਾਂ ਕਰੋੜਾਂ ਖਾ ਗਿਆ ਭ੍ਰਿਸ਼ਟਾਚਾਰ ਬਾਰੇ ਦੱਸੋ,
ਕੌਣ ਹਾਲੇ ਵੀ ਦੱਸੋ ਸੱਚ ਲਕੋ ਰਿਹਾ
ਦੱਸੋ ਬਈ ਦੱਸੋ….
ਦੇਸ਼ ਦੇ ਮਾੜੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ,
ਜ਼ੁਲਮ ਦੇ ਅੱਗੇ ਕਿਸਨੇ ਖੜ੍ਹੀ ਕੀਤੀ ਧੌਣ ਹੈ,
ਕਿਸਦਾ ਬੁੱਤ ਵਿਚ ਚੌਂਕ ਦੇ ਰੋ ਰਿਹਾ
ਦੱਸੋ ਬਈ ਦੱਸੋ….
ਘੁਣ ਵਾਂਗਰਾਂ ਖਾ ਗਿਆ ਹੈ ਨਸ਼ਾ ਜਵਾਨੀ,
ਨਾ ਦੇਖਣ ਚੰਗਾ-ਮਾੜਾ ਕਰਦੇ ਨੇ ਮਨਮਾਨੀ,
ਕੌਣ ਹੈ ਦੋਸ਼ੀ ਜੋ ਭਵਿੱਖ ਡਬੋ ਰਿਹਾ
ਦੱਸੋ ਬਈ ਦੱਸੋ….
ਜੀਤ ਹਰਜੀਤ,
ਪ੍ਰੀਤ ਨਗਰ,ਸੰਗਰੂਰ
ਮੋ. 97816-77772
ਫੁੱਟਦੇ ਝਰਨੇ
ਮੇਰੇ ਦਿਲ ‘ਚੋਂ ਫੁੱਟਦੇ ਝਰਨੇ ਬਣ ਜੋ ਵਹਿੰਦੇ ਨੇ,
ਖੁਦਾ ਹੈਰਤ ਦੀ ਗੱਲ ਓਹੀ ਪਾਗਲ ਕਹਿੰਦੇ ਨੇ
ਉਸ ਅਜੀਜ ਦੇ ਅਦਬ ਲਈ ਸਿਰ ਝੁਕ ਜਾਂਦਾ,
ਫਿਰ ਆਪ-ਮੁਹਾਰੇ ਸਜਦੇ ਹੁੰਦੇ ਰਹਿੰਦੇ ਨੇ
ਸਭ ਰੰਗ ਫਿੱਕੇ ਲੱਗਦੇ ਮੈਨੂੰ ਓਹਦੇ ਸਾਵੇਂ ਜੀ,
ਸੂਰਜ ਚੰਨ ਖੌਰੇ ਕਿੱਦਾਂ ਇਹ ਸਭ ਸਹਿੰਦੇ ਨੇ
ਦਿਲ ਢੇਰੀ ਹੋ ਜਾਂਦਾ ਕਰਦੇ ਤਸਲੀਮ ਜਦੋਂ,
ਉਹਦੇ ਮਾਖਿਓਂ ਮਿੱਠੇ ਬੋਲ ਜਦ ਕੰਨੀਂ ਪੈਂਦੇ ਨੇ
ਰੁਖਸਤ ਨਾ ਦਿਲੋਂ ਕਰਦੇ ਦਿਲ ਤਾਂ ਹੀ ਡਰਦਾ ਏ,
ਰੁੱਸ ਜੇ, ਅੰਬਰੀਂ ਲੱਗੇ ਮਹਿਲ ਸੋਚਾਂ ਦੇ ਢਹਿੰਦੇ ਨੇ
ਓਹਦੇ ਮੇਚ ਦਾ ਅੱਖਰ ਵੀ ਨਾ ਲਿਖ ਹੋਇਆ,
ਭਾਵੇਂ ਜਾਦੂਗਰ ਮੈਨੂੰ ਸ਼ਬਦਾਂ ਦੀ ਉਂਝ ਕਹਿੰਦੇ ਨੇ
ਹਰਪ੍ਰੀਤ ਕੌਰ ਘੁੰਨਸ
ਮੋ: 97795-20194
ਪੁਕਾਰ
ਸਮਝ ਨਾ ਆਵੇ ਸਿੰਗਰਾਂ ਦੀ ਸੋਚ ਦੀ,
ਦੇ ਕੇ ਪੰਪ ਜੱਟਾਂ ਦੀ ਐ ਮੰਜੀ ਠੋਕ’ਤੀ
ਜੱਟਾਂ ਦੇ ਪੁੱਤ ਵਿਹਲੇ ਪੈਲੀ ਠੇਕੇ ਕਰਕੇ,
ਲਾਉਂਦੇ ਬੁਲਟਾਂ ‘ਤੇ ਗੇੜੀ ਡੱਬ ਪਿਸਟਲ ਭਰਕੇ
ਕਰਜਾ ਚੁੱਕ ਦਿਖਾਉਂਦੇ ਫੋਕੀ ਸ਼ਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ ਤਾਲਿਬਾਨ ਏ
ਜਾ ਕੇ ਪਿਛਾਵਰ ਪੁੱਛੋ ਉਹਨਾ ਮਾਵਾਂ ਨੂੰ,
ਪੈ ਗਿਆ ਏ ਡਾਕਾ ਜਿਹਨਾਂ ਦਿਆਂ ਚਾਵਾਂ ਨੂੰ
ਦਰਦ ਗੋਲੀਆਂ ਦਾ ਬੱਸ ਉਹੀ ਜਾਣਦੇ,
ਅੱਖਾਂ ਸਾਵੇਂ ਮਰੇ ਨੇ ਜਿਹਨਾਂ ਦੇ ਹਾਣ ਦੇ
ਲੁਕ ਬੈਂਚਾਂ ਥੱਲੇ ਬਚਾਈ ਜਿਹਨਾਂ ਜਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਕੀਤਾ ਬਦਨਾਮ ਸੱਸੀ ਸੋਹਣੀ ਹੀਰ ਨੂੰ,
ਸਹਿਬਾਂ ਹੱਥੀਂ ਗੋਲੀ ਮਾਰਦੀ ਸ਼ਮੀਰ ਨੂੰ
ਸੋਹਣਾ ਸੱਭਿਆਚਾਰ ਇਨ੍ਹਾਂ ਕੀਤਾ ਗੰਧਲਾ,
ਭੁੱਬਾਂ ਮਾਰ ਰੋਂਦਾ ਏ ਪੰਜਾਬ ਰੰਗਲਾ
ਪਵਿੱਤਰ ਪਿਆਰ ਇਨ੍ਹਾਂ ਕੀਤਾ ਬਦਨਾਮ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਦੁਤਾਲ ਵਾਲਾ ਗਿੱਲ ਅਰਜ ਗੁਜ਼ਾਰਦਾ
ਵਾਸਤਾ ਵੀ ਪਾਵੇ ਮਾਂ ਬੋਲੀ ਦੇ ਪਿਆਰ ਦਾ
ਬਾਬੇ ਗੁਰਦਾਸ ਜਿਹੇ ਗੀਤ ਗਾ ਲਵੋ,
ਕੁਰਾਹੇ ਪੈਂਦੀ ਜਵਾਨੀ ਨੂੰ ਬਚਾ ਲਵੋ
ਲੋਕਾਂ ਲਈ ਗਾਇਕ ਸੀਸ਼ੇ ਦੇ ਸਮਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਦਰਸ਼ਨ (ਗਿੱਲ ਦੁਤਾਲ)
ਮੋ. 99880-32249
ਸਾਹਾਂ ਦੀ ਡੋਰ
ਰਾਤ ਦੇ ਹਨ੍ਹੇਰ ਨਾਲ, ਗਮਾਂ ਵਾਲੇ ਢੇਰ ਨਾਲ,
ਅੱਜ ਦੀ ਨਹੀਂ ਸਾਂਝ ਸਾਡੀ ਚਿਰਾਂ ਤੋਂ ਪੁਰਾਣੀ ਏ।
ਹਿਜ਼ਰਾਂ ਦੀ ਲਾਟ ਵਾਂਗ ਕੋਹਾਂ ਲੰਮੀ ਵਾਟ ਵਾਂਗ,
ਅੱਖੀਆਂ ਦੇ ਹੰਝੂ ਸਾਡੇ ਗੰਗਾ ਵਾਲਾ ਪਾਣੀ ਏ।
ਟੁੱਟੀ ਹੋਈ ਡੋਰ ਨੂੰ, ਗਲ਼ ਲਾਇਆ ਥੋਹਰ ਨੂੰ,
ਰੋਹੀ ਵਾਲੇ ਰੁੱਖ ਦੀ ਵੀ ਛਾਂ ਕਿਸੇ ਮਾਣੀ ਏ?
ਫੱਟ ਬੰਨ੍ਹੀ ਲੀਰ ਵਾਂਗ, ਦੇਖਣ ਨੂੰ ਕਰੀਰ ਵਾਂਗ,
ਜ਼ਿੰਦਗੀ ਤਾਂ ਬੱਸ ਸਾਡੀ ਕੰਡਿਆਂ ਦੀ ਟਾਹਣੀ ਏ।
ਜੜ੍ਹ ਦੀ ਸਿਉਂਕ ਵਾਂਗ, ਮੌਤ ਵਾਲੇ ਖੌਫ਼ ਵਾਂਗ,
ਕਲਮ ਨੇ ਛਾਪੀ ਹੈ ਜੋ ਸੱਚ ਦੀ ਕਹਾਣੀ ਏ।
ਸਾਹਾਂ ਦੀ ਜੋ ਡੋਰ ਏ, ਬੜੀ ਕਮਜ਼ੋਰ ਏ,
ਛੱਡ ‘ਬਲਵਿੰਦਰਾ’ ਵੇ ਟੁੱਟ ਇਹ ਜਾਣੀ ਏ।
ਬਲਵਿੰਦਰ ਰਾਏ,
ਦੋਦਾ (ਸ੍ਰੀ ਮੁਕਤਸਰ ਸਾਹਿਬ)
ਮੋ. 93573-05252
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੈਕਸੀਕੋ। ਮੈਕਸੀਕੋ ਦੇ ਦੱਖਣੀ ‘ਚ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ 14 ਨਾਗਰਿਕਾਂ ਅਤੇ ਫੌਜ ਦੇ ਜਵਾਨਾਂ ਸਮੇਤ 15 ਲੋਕ ਮਾਰੇ ਗਏ। ਗੁਏਰੇਰੋ ਸੂਬੇ ਦੇ ਸੁੱਰਿਆ ਅਧਿਕਾਰੀਆਂ ਦੇ ਬੁਲਾਰੇ ਰਾਬਰਟੋ ਅਲਵਾਰੇਜ ਰੇਡੀਆ ਨੇ ਮੰਗਲਵਾਰ ਨੂੰ ਦੇਰ ਰਾਤ ਟਵੀਟਰ ‘ਤੇ ਲਿਖਿਆ, ” ਅੱਜ, ਇਗੁਆਲਾ ਤੋਂ ਲਗਭਗ ਪੰਜ ਕਿਲੋਮੀਟਰ ਦੀ ਦੂਰੇ ‘ਤੇ ਸਥਿਤ ‘ਤੇ ਪੋਚਿਕਾ ਇਲਾਕੇ ‘ਚ ਹਥਿਆਰਬੰਦ ਲੋਕਾਂ ਦੀ ਮੌਜੂਦਗੀ ਦੇ ਬਾਰੇ ‘ਚ 911 ਕਾਲ ਦੇ ਜਰੀਏ ਜਾਣਕਾਰੀ ਮਿਲੀ। ਸੁਰੱਖਿਆ ਇਕਾਈਆਂ ਨੂੰ ਇਲਾਕੇ ‘ਚ ਭੇਜਿਆ ਗਿਆ ਸੀ। ਫੌਜ ਸਮੇਤ 15 ਨਾਗਰਿਕਾਂ ਦੀ ਮੌਤ ਹੋ ਗਈ।” ਜਾਣਕਾਰੀ ਅਨੁਸਾਰ ਮੈਕਸੀਕੋ ਦਾ ਗੁਏਰੇਰਰੋ ਸੂਬੇ ‘ਚ 2014 ‘ਚ 43 ਵਿਦਿਆਰਥੀਆਂ ਦੇ ਇੱਕੋਂ ਗਾਇਬ ਹੋਣ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਉਂ ਨਾ ਅਸੀਂ ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੀਏ?
ਹਰਪ੍ਰੀਤ ਸਿੰਘ ਬਰਾੜ
ਰਾਵਣ ਨੂੰ ਹਰਾਉਣ ਲਈ ਪਹਿਲਾਂ ਖੁਦ ਰਾਮ ਬਣਨਾ ਪੈਂਦਾ ਹੈ। ਵਿਜੈ ਦਸ਼ਮੀ ਯਾਨੀ ਦਸਹਿਰੇ ਦਾ ਦਿਨ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਹ ਜਿੱਤ ਜੋ ਰਾਮ ਨੇ ਬੁਰਾਈ ਦੇ ਨੁਮਾਇੰਦੇ ਰਾਵਣ ‘ਤੇ ਹਾਸਲ ਕੀਤੀ, ਉਹ ਰਾਵਣ ਜੋ ਬੁਰਾਈ ਦਾ, ਅਧਰਮ ਦਾ, ਹੰਕਾਰ ਅਤੇ ਪਾਪ ਦਾ ਪ੍ਰਤੀਕ ਹੈ। ਉਹ ਜਿੱਤ ਜਿਸ ਨੇ ਪਾਪ ਦੀ ਸਲਤਨਤ ਦਾ ਨਾਸ਼ ਕੀਤਾ। ਪਰ ਕੀ ਬੁਰਾਈ ਹਾਰ ਗਈ? ਯੁੱਗਾਂ ਤੋਂ ਹਰੇਕ ਸਾਲ ਪੂਰੇ ਦੇਸ਼ ਵਿਚ ਰਾਵਣ ਦਾ ਪੁਤਲਾ ਸਾੜ ਕੇ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਜੇਕਰ ਰਾਵਣ ਕਈ ਸਾਲ ਪਹਿਲਾਂ ਮਰ ਗਿਆ ਤਾਂ ਫਿਰ ਉਹ ਅੱਜ ਵੀ ਸਾਡੇ ਵਿਚਕਾਰ ਜਿਉਂਦਾ ਕਿਵੇਂ ਹੈ? ਜੇਕਰ ਰਾਵਣ ਦਾ ਨਾਸ਼ ਹੋ ਗਿਆ ਸੀ ਤਾਂ ਫਿਰ ਉਹ ਕੌਣ ਹੈ ਜਿਸ ਨੇ ਪਿੱਛੇ ਜਿਹੇ ਇਕ ਸੱਤ ਸਾਲ ਦੇ ਮਾਸੂਮ ਦੀ ਬੇਰਹਿਮੀ ਨਾਲ ਜਾਨ ਲੈ ਕੇ ਇੱਕ ਮਾਂ ਦੀ ਗੋਦ ਉਜਾੜ ਦਿੱਤੀ? ਉਹ ਕੌਣ ਹੈ ਜੋ ਆਏ ਦਿਨ ਸਾਡੀਆਂ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ? ਉਹ ਕੌਣ ਹੈ ਜੋ ਸਾਡੀਆਂ ਧੀਆਂ ਨੂੰ ਦਹੇਜ ਲਈ ਮਾਰ ਦਿੰਦਾ ਹੈ? ਉਹ ਕੌਣ ਹੈ ਜੋ ਪੈਸੇ, ਪਹੁੰਚ ਅਤੇ ਪਹਿਚਾਣ ਦੇ ਦਮ ‘ਤੇ ਕਿਸੇ ਹੋਰ ਦਾ ਹੱਕ ਮਾਰ ਕੇ ਉਸਦੀ ਥਾਂ ਨੌਕਰੀ ਲੈ ਲੈਂਦਾ ਹੈ? ਉਹ ਕੌਣ ਹੈ ਜੋ ਸਰਕਾਰੀ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਭ੍ਰਿਸ਼ਟਾਚਾਰ ਨੂੰ ਹੁੰਗਾਰਾ ਦਿੰਦਾ ਹੈ? ਉਹ ਕੌਣ ਹੈ ਜੋ ਕਿਸੇ ਹਾਦਸੇ ‘ਚ ਫੱਟੜਾਂ ਦੇ ਦਰਦ  ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਥਾਂ, ਘਟਨਾ ਦੀ ਵੀਡੀਓ ਬਣਾਉਣਾ ਜ਼ਿਆਦਾ ਜਰੂਰੀ ਸਮਝਦਾ ਹੈ?
ਇੱਕ ਰਾਵਣ ਉਹ ਸੀ ਜਿਸ ਨੇ ਕਰੜੀ ਤਪੱਸਿਆ ਕਰਕੇ ਪਰਮਾਤਮਾ ਤੋਂ ਸ਼ਕਤੀਆਂ ਹਾਸਲ ਕੀਤੀਆਂ ਅਤੇ ਇਨ੍ਹਾਂ ਸ਼ਕਤੀਆਂ ਦੇ ਗਲਤ ਇਸਤੇਮਾਲ ਨਾਲ ਆਪਣੀ ਪਾਪ ਦੀ ਲੰਕਾ ਖੜ੍ਹੀ ਕੀਤੀ। ਅਤੇ ਇਕ ਅੱਜ ਦਾ ਰਾਵਣ ਹੈ ਜੋ ਪੈਸੇ, ਅਹੁਦੇ, ਸਰਕਾਰੀ ਵਰਦੀ ਰੂਪੀ ਸ਼ਕਤੀਆਂ ਨੂੰ ਹਾਸਲ ਕਰਕੇ ਉਨ੍ਹਾਂ ਦੇ ਗਲਤ ਇਸਤੇਮਾਲ ਨਾਲ ਪੂਰੇ ਸਮਾਜ ਨੂੰ ਹੀ ਪਾਪ ਦੀ ਲੰਕਾ ਵਿਚ ਬਦਲ ਰਿਹਾ ਹੈ।
ਕੀ ਇਹ ਰਾਵਣ ਨਹੀਂ ਹੈ ਜੋ ਅੱਜ ਵੀ ਸਾਡੇ ਹੀ ਅੰਦਰ ਸਾਰੇ ਸਮਾਜ ਵਿਚ ਜਿਉੁਂਦਾ ਹੈ? ਅਸੀਂ ਬਾਹਰ ਉਸਦਾ ਪੁਤਲਾ ਸਾੜਦੇ ਹਾਂ ਪਰ ਆਪਣੇ ਅੰਦਰ ਉਸ ਨੂੰ ਪਾਲਦੇ ਵੀ ਹਾਂ। ਸਿਰਫ ਉਸਨੂੰ ਪਾਲਦੇ ਹੀ ਨਹੀਂ ਸਗੋਂ ਅੱਜ-ਕੱਲ੍ਹ ਤਾਂ ਸਾਨੂੰ ਰਾਮ ਤੋਂ ਜ਼ਿਆਦਾ ਰਾਵਣ ਆਪਣੇ ਵੱਲ ਖਿੱਚਣ ਲੱਗ ਗਿਆ ਹੈ।
ਸਾਡੇ ਸਮਾਜ ਵਿਚ ਅੱਜ ਰਾਮ ਦੀ ਥਾਂ ਰਾਵਣ ਦੀ ਸੰਘਿਆ ਜ਼ਿਆਦਾ ਸਟੀਕ ਬੈਠ ਰਹੀ ਹੈ। ਕਿਸੇ ਸਾਜ਼ਿਸ਼ ਦੇ ਅਧੀਨ ਸਾਡੇ ਸਮਾਜ ਦੀਆਂ ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਮੂਲ ਵਿਚਾਰਧਾਰਾ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਬਦਣਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੁਰਾਈ, ਹੰਕਾਰ, ਅਧਰਮ ਦਾ ਪ੍ਰਤੀਕ ਰਾਵਣ ਅੱਜ ਤੱਕ ਇਸ ਲਈ ਜਿਉਂਦਾ ਹੈ, ਕਿਉਂਕਿ ਅਸੀਂ ਉਸ ਨੂੰ ਸਾੜਣ ਦੀ ਥਾਂ, ਉਸਦੇ ਪ੍ਰਤੀਕ ਸਿਰਫ ਇੱਕ ਪੁਤਲੇ ਨੂੰ ਸਾੜਦੇ ਹਾਂ। ਹਾਲਾਂਕਿ ਜੇਕਰ ਅਸੀਂ ਰਾਵਣ ਦਾ ਵਾਕਈ ਨਾਸ਼ ਕਰਨਾ ਹੈ ਤਾਂ ਸਾਨੂੰ ਪੁਤਲੇ ਦੀ ਥਾਂ ਰਾਵਣ ਨੂੰ ਹੀ ਸਾੜਨਾ ਪਵੇਗਾ।
ਉਹ ਰਾਵਣ ਜੋ ਸਾਡੇ ਹੀ ਅੰਦਰ ਹੈ ਲਾਲਚ ਦੇ ਰੂਪ ‘ਚ, ਝੂਠ ਬੋਲਣ ਦੀ ਆਦਤ ਦੇ ਰੂਪ ‘ਚ, ਹੰਕਾਰ ਦੇ ਰੂਪ ‘ਚ, ਸਵਾਰਥ ਦੇ ਰੂਪ ‘ਚ, ਆਲਸ ਦੇ ਰੂਪ ‘ਚ, ਅਹੁਦੇ ਅਤੇ ਪੈਸੇ ਦੀ ਤਾਕਤ ਦੇ ਰੂਪ ‘ਚ, ਅਜਿਹੇ ਹੋਰ ਕਿੰਨੇ ਹੀ ਰੂਪ ਹਨ ਜਿਨ੍ਹਾਂ ‘ਚ ਲੁਕ ਕੇ ਰਾਵਣ ਸਾਡੇ ਅੰਦਰ ਰਹਿੰਦਾ ਹੈ, ਸਾਨੂੰ ਇਨ੍ਹਾਂ ਸਾਰੇ ਰਾਵਣਾਂ ਨੂੰ ਸਾੜਨਾ ਪਵੇਗਾ। ਇਨ੍ਹਾਂ ਦਾ ਨਾਸ਼ ਅਸੀਂ ਕਰ ਸਕਦੇ ਹਾਂ ਅਤੇ ਸਾਨੂੰ ਹੀ ਕਰਨਾ ਵੀ ਪਵੇਗਾ।
ਜਿਸ ਤਰ੍ਹਾਂ ਹਨ੍ਹੇਰੇ ਦਾ ਨਾਸ਼ ਕਰਨ ਲਈ ਇੱਕ ਛੋਟਾ ਜਿਹਾ ਦੀਵਾ ਹੀ ਕਾਫੀ ਹੈ, ਉਸੇ ਤਰ੍ਹਾਂ ਸਾਡੇ ਸਮਾਜ ਵਿਚ ਲੁਕੇ ਇਸ ਰਾਵਣ ਦਾ ਨਾਸ਼ ਕਰਨ ਲਈ ਇੱਕ ਸੋਚ ਹੀ ਕਾਫੀ ਹੈ। ਜੇਕਰ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੰਸਕਾਰੀ ਬਣਾਵਾਂਗੇ, ਉਨ੍ਹਾਂ ਨੂੰ ਨੈਤਿਕਤਾ ਦਾ ਗਿਆਨ ਦੇਵਾਂਗੇ, ਖੁਦ ਰਾਮ ਬਣ ਕੇ ਉਨ੍ਹਾਂ ਦੇ ਅੱਗੇ ਮਿਸਾਲ ਪੇਸ਼ ਕਰਾਂਗੇ ਤਾਂ ਐਨੇ ਸਾਰੇ ਰਾਮਾਂ ਵਿਚ ਕੀ ਰਾਵਣ ਟਿਕ ਪਾਵੇਗਾ?
ਕਿਉਂ ਅਸੀਂ ਪੂਰਾ ਇੱਕ ਸਾਲ ਰਾਵਣ ਨੂੰ ਸਾੜ ਕੇ ਮਾਰਨ ਲਈ ਇੰਤਜ਼ਾਰ ਕਰਦੇ ਹਾਂ? ਉਹ ਸਤਿਯੁਗ ਸੀ ਜਦੋਂ ਇੱਕ ਹੀ ਰਾਵਣ ਸੀ ਪਰ ਅੱਜ ਕਲਿਯੁਗ ਹੈ ਅੱਜ ਅਨੇਕਾਂ ਰਾਵਣ ਹਨ। ਉਸ ਰਾਵਣ ਦੇ ਦਸ ਸਿਰ ਸਨ ਪਰ ਹਰੇਕ ਸਿਰ ਦਾ ਇੱਕੋ ਚਿਹਰਾ ਸੀ ਜਦਕਿ ਅੱਜ ਦੇ ਰਾਵਣ ਦਾ ਸਿਰ ਭਾਵੇਂ ਇੱਕੋ ਹੈ ਪਰ ਚਿਹਰੇ ਅਨੇਕਾਂ ਹਨ। ਚਿਹਰੇ ‘ਤੇ ਚਿਹਰੇ ਹਨ, ਜੋ ਨਕਾਬਾਂ ਪਿੱਛੇ ਛੁਪੇ ਹੋਏ ਹਨ। ਇਸੇ ਲਈ ਇਨ੍ਹਾਂ ਦੇ ਖਾਤਮੇ ਲਈ ਸਿਰਫ ਇੱਕ ਦਿਨ ਹੀ ਕਾਫੀ ਨਹੀਂ ਹੈ। ਇਨ੍ਹਾਂ ਨੂੰ ਰੋਜ਼ ਮਾਰਨਾ ਸਾਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ‘ਚ ਸ਼ਾਮਲ ਕਰਨਾ ਪਵੇਗਾ। ਉਸ ਰਾਵਣ ਨੂੰ ਰਾਮ ਨੇ ਤੀਰ ਨਾਲ ਮਾਰਿਆ ਸੀ, ਅੱਜ ਸਾਨੂੰ ਸਭ ਨੂੰ ਰਾਮ ਬਣ ਕੇ ਅੱਜ ਦੇ ਰਾਵਣ ਨੂੰ ਸੰਸਕਾਰਾਂ ਨਾਲ, ਗਿਆਨ ਨਾਲ ਅਤੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਮਾਰਨਾ ਪਵੇਗਾ।
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
32 ਦਿਨਾਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਨਹੀਂ ਵੋਟਾਂ ਦਾ ਚਾਅ
ਭਾਈ ਬਖਤੌਰ (ਬਠਿੰਡਾ), ਸੁਖਜੀਤ ਮਾਨ
”ਸਾਡੇ ਖੇਤ ਤਿਹਾਏ ਮਰਦੇ ਨੇ। ਜ਼ਮੀਨ ਠੇਕੇ ‘ਤੇ ਲੈਣ ਵੇਲੇ ਠੇਕਾ ਨਹਿਰੀ ਦਾ ਭਰਦੇ ਹਾਂ ਤੇ ਬੀਜ਼ਦੇ ਬਰਾਨੀ ਹਾਂ। ਠੇਕਾ ਵੀ ਹੁਣ ਸਿਰ ਟੁੱਟਦਾ ਹੈ। ਖੇਤਾਂ ‘ਚ ਦਿਲ ਲੱਗਣੋ ਹਟ ਗਿਆ।” ਇਹ ਦਰਦ ਟੇਲਾਂ ‘ਤੇ ਪੈਂਦੇ ਉਨ੍ਹਾਂ ਸੱਤ ਪਿੰਡਾਂ ਦੇ ਕਿਸਾਨਾਂ ਦਾ ਹੈ ਜੋ ਪਿਛਲੇ 32 ਦਿਨਾਂ ਤੋਂ ਬਠਿੰਡਾ-ਮਾਨਸਾ ਸੜਕ ‘ਤੇ ਪਿੰਡ ਭਾਈ ਬਖਤੌਰ ਤੇ ਕੋਟਫੱਤਾ ਦੇ ਵਿਚਕਾਰ ਧਰਨੇ ‘ਤੇ ਬੈਠੇ ਹਨ। ਇਹ ਕਿਸਾਨ ਆਖਦੇ ਨੇ ਕਿ ਲੀਡਰ ਤਾਂ ਵੋਟਾਂ ਲੈਣ ਲਈ ਟੇਲਾਂ ‘ਤੇ ਪੈਂਦੇ ਪਿੰਡਾਂ ‘ਚ ਵੀ ਆਉਂਦੇ ਨੇ ਪਰ ਇੱਥੇ ਨਹਿਰੀ ਪਾਣੀ ਨਹੀਂ ਅੱਪੜਦਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਡਕੌਂਦਾ ਵੱਲੋਂ ਲਾਏ ਇਸ ਧਰਨੇ ‘ਚ ਬੈਠੇ ਬਜ਼ੁਰਗ ਕਿਸਾਨ ਬਲਵਿੰਦਰ ਸਿੰਘ ਕੋਟਫੱਤਾ ਦਾ ਕਹਿਣਾ ਹੈ ਕਿ ‘ਉਸਨੇ ਆਪਣੀ ਉਮਰ ‘ਚ ਅਨੇਕਾਂ ਵਾਰ ਵੋਟ ਪਾ ਲਈ ਪਰ ਫਾਇਦਾ ਕੋਈ ਨਹੀਂ। ਇਨ੍ਹਾਂ ਵੋਟਾਂ ਦਾ ਫਾਇਦਾ ਤਾਂ ਲੀਡਰਾਂ ਨੂੰ ਹੁੰਦਾ ਹੈ ਲੋਕਾਂ ਨੂੰ ਨਹੀਂ।’ ਇਨ੍ਹਾਂ ਕਿਸਾਨਾਂ ਨੂੰ ਕਿਸ ਸਿਆਸੀ ਧਿਰ ਵੱਲੋਂ ਕਿਸਨੂੰ ਉਮੀਦਵਾਰ ਬਣਾਇਆ ਜਾਣਾ ਹੈ ਇਹਦੇ ਬਾਰੇ ਵੀ ਕੋਈ ਦਿਲਚਸਪੀ ਨਹੀਂ ਕਿਉਂਕਿ ਖੇਤਾਂ ਦਾ ਫਿਕਰ ਹੀ ਉਨ੍ਹਾਂ ਨੂੰ ਚੋਣਾਂ ਬਾਰੇ ਸੋਚਣ ਨਹੀਂ ਦਿੰਦਾ। ਕਿਸਾਨ ਗੁਰਚਰਨ ਸਿੰਘ ਕੋਟਭਾਰਾ ਨੇ ਆਖਿਆ ਕਿ ਵੋਟਾਂ ਦਾ ਚਾਅ ਤਾਂ ਫਿਰ ਹੋਵੇ ਜੇ ਖੇਤਾਂ ‘ਚ ਫਸਲ ਚੰਗੀ ਹੋਵੇ। ਇਸ ਕਿਸਾਨ ਨੇ ਆਪਣੀ ਖ਼ਰਾਬ ਹੋਈ ਲੱਤ ਵਿਖਾਉਂਦਿਆਂ ਦੱਸਿਆ ਕਿ ਨਹਿਰੀ ਪਾਣੀ ਦੀ ਘਾਟ ਕਾਰਨ ਮਜ਼ਬੂਰੀ ਵੱਸ ਇੱਥੋਂ ਦੀ ਲੰਘਦੀ ਲਸਾੜਾ ਡਰੇਨ ‘ਚੋਂ ਗੰਦਾ ਪਾਣੀ ਚੁੱਕ ਕੇ ਖੇਤਾਂ ਨੂੰ ਲਾਉਦੇ ਹਾਂ ਤੇ ਜਦੋਂ ਪਾਣੀ ‘ਚ ਉੱਤਰਦੇ ਹਾਂ ਤਾਂ ਬਿਮਾਰੀਆਂ ਲੱਗਦੀਆਂ ਨੇ। ਇਸ ਧਰਨੇ ‘ਚ ਪਿੰਡ ਕੋਟਭਾਰਾ, ਕੋਟਫੱਤਾ, ਰਾਮਗੜ੍ਹ ਭੂੰਦੜ, ਭਾਈ ਬਖਤੌਰ, ਯਾਤਰੀ, ਮਾਈਸਰਖਾਨਾ ਤੇ ਜੋਧਪੁਰ ਪਾਖਰ ਦੇ ਕਿਸਾਨ ਇਕੱਠੇ ਹੁੰਦੇ ਹਨ। ਇਨ੍ਹਾਂ ਕਿਸਾਨਾਂ ਨੇ ਆਖਿਆ ਕਿ ਹੁਣ ਹਾੜ੍ਹੀ ਦੀ ਫਸਲ ਪੱਕ ਗਈ ਹੈ। ਉਨ੍ਹਾਂ ਨੂੰ ਧਰਨੇ ‘ਤੇ ਬੈਠਿਆਂ ਨੂੰ ਖੇਤਾਂ ‘ਚ ਖੜ੍ਹੀ ਫਸਲ ਸਾਂਭਣ ਅਤੇ ਬਿਨਾਂ ਪਾਣੀ ਤੋਂ ਸਾਉਣੀ ਦੀ ਫਸਲ ਬੀਜਣ ਦਾ ਬਰਾਬਰ ਦਾ ਫਿਕਰ ਹੈ। ਪਿੰਡ ਭਾਈ ਬਖਤੌਰ ਦੇ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ‘ਸਾਉਣੀ ਦੇ ਪਿਛਲੇ ਸੀਜ਼ਨ ‘ਚ ਉਨ੍ਹਾਂ ਦੇ ਪਿੰਡਾਂ ‘ਚ ਸੈਂਕੜੇ ਏਕੜ ਨਰਮਾ ਪਾਣੀ ਦੀ ਘਾਟ ਕਾਰਨ ਹੀ ਵਾਹੁਣਾ ਪਿਆ ਸੀ। ਉਨ੍ਹਾਂ ਆਖਿਆ ਕਿ ਹਾਲੇ ਤਾਈਂ ਪਾਣੀ ਦਾ ਇੰਤਜਾਮ ਨਹੀਂ ਹੋਇਆ ਤੇ ਚਿੰਤਾ ਇਸ ਗੱਲ ਦੀ ਹੈ ਕਿ ਨਰਮਾ ਕਾਹਦੇ ਸਹਾਰੇ ਬੀਜਾਂਗੇ।’ ਇਸ ਨੌਜਵਾਨ ਕਿਸਾਨ ਨੇ ਵੋਟਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ 15 ਸਾਲ ਤੋਂ ਉਹ ਕਿਸੇ ਨੂੰ ਵੋਟ ਪਾਉਣ ਹੀ ਨਹੀਂ ਗਿਆ। ਉਸਦਾ ਤਰਕ ਹੈ ਕਿ ਵੋਟ ਪਾ ਕੇ ਫਾਇਦਾ ਕੋਈ ਨਹੀਂ ਨਿੱਕਲਦਾ ਸਗੋਂ ਉਹ ਤਾਂ ਉਗਰਾਹਾਂ ਗਰੁੱਪ ‘ਚ ਸਰਗਰਮ ਭੂਮਿਕਾ ਨਿਭਾ ਕੇ ਕਿਸਾਨੀ ਹੱਕਾਂ ਲਈ ਘੋਲ ਲੜਦਾ ਹੈ।
ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਕੋਟਭਾਰਾ ਅਤੇ ਉਗਰਾਹਾਂ ਦੇ ਬਲਾਕ ਮੌੜ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਦਾ ਕਹਿਣਾ ਹੈ ਕਿ ਕੋਟਲਾ ਬ੍ਰਾਂਚ ‘ਚੋਂ ਪਿੰਡ ਜੋਧਪੁਰ ਪਾਖਰ ਕੋਲੋਂ ਕੱਸੀ ਬਣਨ ਦਾ ਕੰਮ ਚੱਲ ਰਿਹਾ ਹੈ ਪਰ ਪਿੰਡ ਭਾਈ ਬਖਤੌਰ, ਯਾਤਰੀ, ਮਾਈਸਰਖਾਨਾ ਅਤੇ ਜੋਧਪੁਰ ਲਈ ਵੱਖਰੇ ਮਾਈਨਰ ਦਾ ਕੰਮ ਸ਼ੁਰੂ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਜਿੰਨਾਂ ਸਮਾਂ ਇਹ ਕੱਸੀ ਦਾ ਕੰਮ ਮੁਕੰਮਲ ਨਹੀਂ ਹੁੰਦਾ ਤੇ ਬਾਕੀ ਪਿੰਡਾਂ ਲਈ ਨਵਾਂ ਮਾਈਨਰ ਨਹੀਂ ਬਣਦਾ ਇਹ ਰੋਸ ਧਰਨਾ ਜ਼ਾਰੀ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਜੇ ਲੋੜ੍ਹ ਪਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਸੱਥਾਂ ‘ਚ ਘੇਰਾਂਗੇ ਲੀਡਰਾਂ ਨੂੰ : ਕਿਸਾਨ
ਧਰਨਾਕਾਰੀ ਕਿਸਾਨਾਂ ਨੇ ਸਾਂਝੇ ਤੌਰ ‘ਤੇ ਆਖਿਆ ਕਿ ਕੁੱਝ ਕੁ ਲੀਡਰ ਤਾਂ ਉਨ੍ਹਾਂ ਦੇ ਧਰਨੇ ਕੋਲ ਦੀ ਗੱਡੀਆਂ ਲੰਘਾ ਕੇ ਲੰਘ ਜਾਂਦੇ ਨੇ ਤੇ ਕਈਆਂ ਨੇ ਰਾਹ ਬਦਲ ਲਏ। ਉਨ੍ਹਾਂ ਆਖਿਆ ਕਿ ਹੁਣ ਜਦੋਂ ਲੀਡਰ ਵੋਟਾਂ ਮੰਗਣ ਪਿੰਡਾਂ ‘ਚ ਆਉਣਗੇ ਤਾਂ ਉਨ੍ਹਾਂ ਦਾ ਸੱਥਾਂ ‘ਚ ਘਿਰਾਓ ਕਰਕੇ ਪੁੱਛਿਆ ਜਾਵੇਗਾ ਕਿ ਸਾਡਾ ਕਸੂਰ ਕੀ ਹੈ ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਫ਼ਤਰੀ ਰਿਕਾਰਡ ਚੋਰੀ ਕਰਨ ਦੇ ਵੀ ਲੱਗੇ ਦੋਸ਼
ਫਿਰੋਜ਼ਪੁਰ, ਸਤਪਾਲ ਥਿੰਦ
ਵੋਟਾਂ ਨੂੰ ਕੱਟਣ ਅਤੇ ਬਣਾਉਣ ਦੀ ਬਹਿਸਬਾਜ਼ੀ ‘ਚ ਬੀਡੀਪੀਓ ਦਫਤਰ ‘ਚ ਪਹੁੰਚੇ ਬਲਾਕ ਸੰਮਤੀ ਦੇ ਮੈਂਬਰ ਵੱਲੋਂ ਬੀਡੀਪੀਓ ਦਫ਼ਤਰ ਦੇ ਅਪਰੇਟਰ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਤੇ ਦਫਤਰ ਦਾ ਰਿਕਾਰਡ ਚੋਰੀ ਕਰਨ ਦੇ ਦੋਸ਼ ‘ਚ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਵੱਲੋਂ ਬਲਾਕ ਸੰਮਤੀ ਦੇ ਮੈਂਬਰ ਤੇ ਕੁਝ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਬੀਡੀਪੀਓ ਦਫਤਰ ਫਿਰੋਜ਼ਪੁਰ ਸ਼ਹਿਰ ਤੋਂ ਮਿਲੀ ਸ਼ਿਕਾਇਤ ਅਨੁਸਾਰ ਨਿਰਵੈਰ ਸਿੰਘ ਸੰਮਤੀ ਮੈਂਬਰ ਪਿੰਡ ਮਹਿਮਾ ਨੇ ਰਕੇਸ਼ ਕੁਮਾਰ ਕੰਪਿਊਟਰ ਅਪਰੇਟਰ ਬੀਡੀਪੀਓ ਦਫਤਰ ਫਿਰੋਜ਼ਪੁਰ ਨੂੰ 29 ਦਸੰਬਰ ਨੂੰ ਫੋਨ ਕਰਕੇ ਪਿੰਡ ਮਹਿਮਾ ਦੀਆਂ ਵੋਟਾਂ ਕੱਟਣ ਤੇ ਬਣਾਉਣ ਬਾਰੇ ਪੁੱਛਿਆ ਤਾਂ ਰਕੇਸ਼ ਕੁਮਾਰ ਨੇ ਜਵਾਬ ਦਿੱਤਾ ਕਿ ਹੁਣ ਨਾ ਤਾਂ ਕੋਈ ਵੋਟ ਬਣ ਸਕਦੀ ਹੈ ਨਾ ਹੀ ਕੋਈ ਵੋਟ ਕੱਟੀ ਜਾ ਸਕਦੀ ਹੈ ਤਾਂ ਨਿਰਵੈਰ ਸਿੰਘ ਆਪਣੇ ਕੁਝ ਅਣਪਛਾਤੇ ਸਾਥੀਆਂ ਨਾਲ ਬੀਡੀਪੀਓ ਦਫਤਰ ਦਾਖਲ ਹੋਇਆ ਜਿੰਨਾ ਨੇ ਪਹਿਲਾਂ ਦਫ਼ਤਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਦਾ ਸਵਿੱਚ ਬੰਦ ਕੀਤਾ ਤੇ ਫਿਰ ਅਣਪਛਾਤੇ ਆਦਮੀ ਤੇਜ਼ਧਾਰ ਹਥਿਆਰ ਲੈ ਕੇ ਰਾਕੇਸ਼ ਕੁਮਾਰ ਦੇ ਕਮਰੇ ‘ਚ ਦਾਖਲ ਹੋ ਕੇ ਰਾਕੇਸ਼ ਕੁਮਾਰ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਬਚਾ ਕੇ ਬਾਹਰ ਭੱਜ ਨਿਕਲਿਆ ਤਾਂ ਉਕਤ ਵਿਅਕਤੀ ਇਲੈਕਸ਼ਨ ਨਾਲ ਸਬੰਧਿਤ ਜ਼ਰੂਰੀ ਦਫਤਰੀ ਰਿਕਾਰਡ ਚੋਰੀ ਕਰਕੇ ਲੈ ਗਏ। ਏਐੱਸਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਨਿਰਵੈਰ ਸਿੰਘ ਤੇ ਉਸਦੇ ਅਣਪਛਾਤੇ ਸਾਥੀਆਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਲਕਾਇਦਾ ਦੇ ਅੱਤਵਾਦੀ ਹੋਣ ਦਾ ਸ਼ੱਕ
ਤ੍ਰਿਪੋਲੀ (ਏਜੰਸੀ)। ਲੀਬੀਆ ‘ਚ ਦੱਖਣੀ ਘਾਟ ਸ਼ਹਿਰ ਦੇ ਨਜ਼ਦੀਕ ਅਣਪਛਾਤੇ ਲੜਾਕੂ ਜਹਾਜ਼ਾਂ ਦੇ ਹਮਲੇ ‘ਚ 10 ਅੱਤਵਾਦੀ ਮਾਰੇ ਗਏ ਹਨ। ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਸੈਨਿਕ ਸੂਤਰਾਂ ਨੇ ਦੱਸਿਆ ਕਿ ਅਲਜੀਰੀਆਈ ਸਰਹੱਦ ਕੋਲ ਘਾਟ ਦੇ ਅਵੇਨਾਤ ਖ਼ੇਤਰ ‘ਚ ਪੰਜ ਹਥਿਆਰਬੰਦ ਵਾਹਨਾਂ ਦੇ ਕਾਫ਼ਲੇ ਨੂੰ ਨਿਸ਼ਾਨੇ ‘ਤੇ ਲੈ ਕੇ ਅਣਪਛਾਤੇ ਲੜਾਕੂ ਜਹਾਜ਼ਾਂ ਦੁਆਰਾ ਹਮਲਾ ਕੀਤਾ। ਸਥਾਨਕ ਮੀਡੀਆ ਨੇ ਘਾਟ ਦੇ ਨੇੜੇ ਰੇਗਿਸਤਾਨ ਖ਼ੇਤਰ ‘ਚ ਹਥਿਆਰਬੰਦ ਵਾਹਨਾਂ ‘ਚ ਪੂਰੀ ਤਰ੍ਹਾਂ ਸੜੇ ਹੋਏ ਲੋਕਾਂ ਦੀ ਫੋਟੋ ਜਾਰੀ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਸੈਨਿਕ ਬਲ ਘਟਨਾ ਸਥਾਨ ‘ਤੇ ਪਹੁੰਚ ਗਏ ਹਨ ਅਤੇ ਸਾਨੂੰ ਵੀਰਾਨ ਰੇਗਿਸਤਾਨ ‘ਚ ਪੂਰੀ ਤਰ੍ਹਾਂ ਨੁਕਸਾਨੀਆਂ ਪੰਚ ਕਾਰਾਂ ਮਿਲੀਆਂ, ਜਿਸ ‘ਚ 10 ਸੜੀਆਂ ਲਾਸ਼ਾਂ ਮਿਲੀਆਂ ਹਨ, ਜੋ ਅਲਕਾਇਦਾ ਦੇ ਅੱਤਵਾਦੀਆਂ ਦੀਆਂ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਲੀਬੀਆ ਫੌਜ ਨੇ ਇਸ ਹਮਲੇ ਦੀ ਜ਼ਿੰਵਾਰੀ ਨਹੀਂ ਲਈ ਹੈ। ਮੰਨਿਆ ਜਾ ਰਿਹਾ ਹੈ ਿਕ ਇਹ ਹਮਲਾ ਵਿਦੇਸ਼ੀ ਜਹਾਜ਼ਾਂ ਦੁਆਰਾ ਕੀਤਾ ਗਿਆ ਅਤੇ ਇਹ ਅਮਰੀਕਾ ਦੁਆਰਾ ਕੀਤਾ ਗਿਆ ਡਰੋਨ ਹਮਲਾ ਹੋ ਸਕਦਾ ਹੈ। ਅਮਰੀਕੀ ਫੌਜ ਨੇ ਵੀ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। (Terrorist)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੁੱਛ-ਗਿੱਛ ਕਰਨ ਤੋਂ ਬਾਅਦ ਨਾਲਾਕਾ ਡਿ ਸਿਲਵਾ ਨੂੰ ਅੱਜ ਗ੍ਰਿਫਤਾਰ ਕੀਤਾ
ਏਜੰਸੀ, ਕੋਲੰਬੋ
ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੇ ਕਤਲ ਦੀ ਕਥਿਤ ਸਾਜਿਸ਼ ਦੇ ਮਾਮਲੇ ‘ਚ ਵੀਰਵਾਰ ਨੂੰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਬੁਲਾਰੇ ਰੁਵਾਨ ਗੁਣਸੇਕਰਾ ਨੇ ਇਹ ਜਾਣਕਾਰੀ ਦਿੱਤੀ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਕਤਲ ਦੀ ਕਥਿਛ ਸਾਜਿਸ਼ ਦੀ ਖਬਰ ਇੱਕ ਭਾਰਤੀ ਸਮਾਚਾਰ ਪੱਤਰਾਂ ‘ਚ ਪ੍ਰਕਾਸ਼ਿਤ ਹੋਈ ਸੀ ਜਿਸਦੇ ਅਨੁਸਾਰ ਸਿਰੀਸੇਨਾ ਨੇ ਭਾਰਤੀ ਖੁਫੀਆ ਏਜੰਸੀਆਂ ‘ਤੇ ਉਨ੍ਹਾਂ ਦੇ ਕਤਲ ਦੀ ਸਾਜਸ਼ ‘ਚ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ ਸੀ। ਹਾਲਾਂਕਿ, ਭਾਰਤ ਅਤੇ ਸ੍ਰੀਲੰਕਾ ਦੋਵਾਂ ਨੇ ਇਸ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਗੁਣਸੇਕਰਾ ਨੇ ਕਿਹਾ, ਪੁਲਿਸ ਦੇ ਆਪਰਾਧਿਕ ਜਾਂਚ ਵਿਭਾਗ ਨੇ ਪੰਜ ਦਿਨਾਂ ਤੱਕ ਪੁੱਛ-ਗਿੱਛ ਕਰਨ ਤੋਂ ਬਾਅਦ ਨਾਲਾਕਾ ਡਿ ਸਿਲਵਾ ਨੂੰ ਅੱਜ ਗ੍ਰਿਫਤਾਰ ਕਰ ਲਿਆ।  ਪੁਲਿਸ ਬੁਲਾਰੇ ਨੇ ਕਿਹਾ ਦੋਸ਼ੀ ‘ਤੇ ਰਾਸ਼ਟਰਪਤੀ ਤੋਂ ਇਲਾਵਾ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਇੱਕ ਸਾਬਕਾ ਰੱਖਿਆ ਸਕੱਤਰ ਦੀ ਹੱਤਿਆ ਦੀ ਸਾਜਿਸ਼ ਬਣਾਉਣ ਦੇ ਵੀ ਦੋਸ਼ ਹਨ। ਮਜਿਸਟਰੇਟ ਨੇ ਪੁਲਿਸ ਡਿਪਟੀ ਇੰਪੈਕਟਰ ਜਨਰਲ ਸਿਲਵਾ ਨੂੰ ਸੱਤ ਨਵੰਬਰ ਤੱਕ ਪੁਲਿਸ ਹਿਰਾਸਤ ‘ਚ ਭੇਜਣ ਦੇ ਆਦੇਸ਼ ਦਿੱਤੇ ਹਨ। ਪੁਲਿਸ ਦੇ ਇੱਕ ਸੂਚਕ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਿਲਵਾ ‘ਤੇ ਇਹ ਦੋਸ਼ ਲਾਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਸ਼ਮਣਾਂ ਨੇ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਮਾਦੁਰੋ
ਕਿਹਾ, ਧਰੋਨ ਧਮਾਕੇ ‘ਚ ਕੋਲੰਬਿਆ ਤੇ ਅਮਰੀਕਾ ਨੇ ਰਚੀ ਸਾਜ਼ਿਸ਼ (Maduro)
ਕਰਾਕਸ, ਏਜੰਸੀ।
ਵੇਨੁਜੁਏਲਾ ਦੇ ਰਾਟਰਸ਼ਪਤੀ ਨਿਕੋਲਸ ਮਾਦੁਰੋ (Maduro) ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਉਸਦੇ ਦੁਸ਼ਮਣਾਂ ਨੇ ਉਸਨੂੰ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਪਰ ਈਸ਼ਵਰ ਦੇ ਆਸ਼ੀਰਵਾਦ ਨਾਲ ਉਹ ਠੀਕ ਹਨ। ਮਾਦੁਰੋ (Maduro) ਨੇ ਇਹ ਵੀ ਕਿਹਾ ਵੀ ਕਿ ਇਸ ਵਿਚ ਕੋਲੰਬਿਆ ਅਤੇ ਅਮਰੀਕਾ ਦਾ ਹੱਥ ਹੈ ਅਤੇ ਦੱਖਣੀਪੱਖੀ ਸਮੂਹ ਨੇ ਇਸ ਸਾਜਿਸ਼ ਨੂੰ ਰਚਿਆ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਨਾਲ ਇਹੀ ਸੰਕੇਤ ਮਿਲਦਾ ਹੈ ਕਿ ਇਹ ਸਾਜ਼ਿਸ਼ ਗੁਆਂਢੀ ਦੇਸ਼ ਕੋਲੰਬਿਆ ‘ਚ ਰਚੀ ਗਈ ਹੈ ਅਤੇ ਇਸ ਵਿਚ ਦੱਖਣੀਪੱਖੀ ਸਮੂਹ ਦਾ ਹੱਥ ਹੈ। ਇਸ ਮਾਮਲੇ ‘ਚ ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਉਨ੍ਹਾਂ ਕਿਹਾ ਵਿਸਫੋਟਕਾਂ ਨਾਲ ਲੱਦਿਆ ਉਹ ਡਰੋਨ ਮੇਰੇ ਵੱਲ ਆ ਰਿਹਾ ਸੀ ਪਰ ਲੋਕਾਂ ਦੇ ਪਿਆਰ ਨੇ ਇਕ ਢਾਲ ਦੀ ਤਰ੍ਹਾਂ ਕੰਮ ਕੀਤਾ ਅਤੇ ਮੈਨੂੰ ਪੂਰਾ ਵਿਸ਼ਵਾਰ ਹੈ ਕਿ ਮੈਂ ਹੁਣ ਹੋਰ ਜ਼ਿਆਦਾ ਸਮਾਂ ਤੱਕ ਤੁਹਾਡੇ ਵਿਚਕਾਰ ਰਹਾਂਗਾ। (Maduro)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਰਿਹਾਇਸ਼ ਦੇ ਗੇਟ ਆਈਈਡੀ ਬੰਬ ਨਾਲ ਉਡਾਉਣ ਦੀ ਸੀ ਯੋਜਨਾ | Murder
ਲੰਡਨ, (ਏਜੰਸੀ)। ਬ੍ਰਿਟੇਨ ਦੇ ਇੱਕ 20 ਸਾਲ ਦੇ ਨੌਜਵਾਨ ਨੂੰ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਤਰੀ ਲੰਦਨ ਦੇ ਓਲਡ ਕੋਰਟ ਨੇ ਬੁੱਧਵਾਰ ਨੂੰ ਨਈਮੁਰ ਰਹਿਮਾਨ ਨਾਮਕ ਇਸ ਨੌਜਵਾਨ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰਨ ਦਾ ਦੋਸ਼ੀ ਕਰਾਰ ਦਿੱਤਾ। ਪੁਲਿਸ ਅਨੂਸਾਰ ਨਈਮੁਰ ਰਹਿਮਾਨ ਨੇ ਲੰਦਨ ‘ਚ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਅਧਿਕਾਰਕ ਰਿਹਾਇਸ਼ 10, ਡਾਊੁਨਿੰਗ ਸਟਰੀਟ ਦੇ ਗੇਟ ਨੂੰ ਆਈਈਡੀ ਬੰਬ ਨਾਲ ਉਡਾਉਣ ਦੀ ਯੋਜਨਾ ਬਣਾਈ ਸੀ।
ਨਈਮੁਰ ਰਹਿਮਾਨ ਦੀ ਯੋਜਨਾ ਗੇਟ ਨੂੰ ਬੰਬ ਨਾਲ ਉਡਾਉਣ ਤੋਂ ਬਾਅਦ ਅੰਦਰ ਦਾਖਲ ਹੋ ਕੇ ਚਾਕੂ ਅਤੇ ਬੰਦੂਕ ਨਾਲ ਪ੍ਰਧਾਨ ਮੰਤਰੀ ‘ਤੇ ਹਮਲਾ ਕਰਨ ਦੀ ਸੀ। ਜਿਕਰਯੋਗ ਹੈ ਕਿ 10 ਡਾਊਨਿੰਗ ਸਟਰੀਟ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਅਧਿਕਾਰਕ ਆਵਾਸ਼ ਅਤੇ ਦਫ਼ਤਰ ਹੈ। ਇੱਥੇ ਸੁਰੱਖਿਆ ਦੇ ਸਖ਼ਤ ਇੰਤਜਾਮ ਹਨ ਅਤੇ ਇਸ ਸੜਕ ਦੇ ਅੰਤ ‘ਚ ਇੱਕ ਗੇਟ ਹੈ ਜਿੱਥੇ ਆਮ ਜਨਤਾ ਅਤੇ ਸੈਲਾਨੀ ਪ੍ਰਧਾਨ ਮੰਤਰੀ ਰਿਹਾਇਸ਼ ਦੀ ਇੱਕ ਝਲਕ ਪਾਉਣ ਲਈ ਇਕੱਠੇ ਹੁੰਦੇ ਹਨ।
ਮੇਰਾ ਇਨਕਾਊਂਟਰ ਕਰਨ ਦੀ ਸਾਜਿਸ਼ : ਪ੍ਰਵੀਨ ਤੋਗੜੀਆ
ਅਹਿਮਦਾਬਾਦ (ਏਜੰਸੀ)। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਕਿ ਉਨ੍ਹਾਂ ਦੇ ਇਨਕਾਊਂਟਰ ਦੀ ਸਾਜਿਸ਼ ਰਚੀ ਜਾ ਰਹੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਿਸੇ ਤੋਂ ਡਰ ਨਹੀਂ ਰਿਹਾ, ਪਰ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸ੍ਰੀ ਤੋਗੜੀਆ ਅਚਾਨਕ ਗਾਇਬ ਹੋ ਗਏ ਸਨ ਅਤੇ ਕਰੀਬ 11 ਘੰਟੇ ਗਾਇਬ ਰਹੇ। ਇਸੇ ਦਿਨ ਦੇਰ ਸ਼ਾਮ ਨੂੰ ਉਹ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ। ਮੰਨਿਆ ਜਾ ਰਿਹਾ ਹੈ ਕਿ ਤੋਗੜੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਜੰਮ ਕੇ ਕੋਸਿਆ ਸੀ।  ਉਹ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਦੇ ਖਿਲਾਫ਼ ਬੋਲਦੇ ਰਹੇ ਹਨ। ਮੰਗਲਵਾਰ ਨੂੰ ਤੋਗੜੀਆ ਦੇ ਭਾਵੁਕ ਹੁੰਦੇ ਹੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਕੁਝ ਖਾਸ ਲੋਕ ਪਹੁੰਚੇ। ਇਸ ਵਿੱਚ ਮੋਦੀ ਵਿਰੋਧੀ ਖਾਸ ਤੌਰ ‘ਤੇ ਮੌਜ਼ੂਦ ਰਹੇ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ
ਸ੍ਰੀ ਤੋਗੜੀਆ ਦੀ ਪ੍ਰੈਸ ਕਾਨਫਰੰਸ ਤੋਂ ਕੁਝ ਦੇਰ ਬਾਅਦ ਗੁਜਰਾਤ ਵਿੱਚ ਪਾਟੀਦਾਰ ਭਾਈਚਾਰੇ ਦੇ ਨੇਤਾ ਹਾਰਕਿ ਪਟੇਲ ਉਨ੍ਹਾਂ ਨੂੰ ਮਿਲਣ ਪਹੁੰਚੇ। ਪਟੇਲ ਨੇ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਨਾਲ ਹੱਥ ਮਿਲਾਇਆ ਸੀ। ਉਹ ਆਪਣੀਆਂ ਰੈਲੀਆਂ, ਭਾਸ਼ਣਾ ਅਤੇ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਮੁਲਾਕਾਤ ਤੋਂ ਬਾਅਦ ਹਾਰਦਿਕ ਨੇ ਕਿਹਾ ਕਿ ਸ੍ਰੀ ਤੋਗੜੀਆ ਦੇ ਖਿਲਾਫ਼ ਸਿਆਸੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੂੰ ਰਾਮ ਮੰਦਿਰ, ਕਿਸਾਨਾਂ ਅਤੇ ਨੌਜਵਾਨਾਂ ਦੇ ਮੁੱਦਿਆਂ ‘ਤੇ ਬੋਲਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਗੁਜਰਾਤ ਦੇ ਸਾਬਕਾ ਡੀਜੀਪੀ ਡੀਜੀ ਵੰਜਾਰਾ ਵੀ ਪ੍ਰਵੀਨ ਤੋਗੜੀਆ ਨੂੰ ਮਿਲਣ ਲਈ ਪਹੁੰਚੇ। ਡੀਜੀ ਵੰਜਾਰਾ ਨੇ ਕਿਹਾ ਕਿ ਮੇਰੇ ਤੋਗੜੀਆ ਨਾਲ ਕਾਫ਼ੀ ਪੁਰਾਣੇ ਦੋਸਤਾਨਾ ਰਿਸ਼ਤੇ ਰਹੇ ਹਨ। ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਹਸਪਤਾਲ ਵਿੱਚ ਦਾਖਲ ਹਨ ਤਾਂ ਮੈਂ ਉਨ੍ਹਾਂ ਨੂੰ ਵੇਖਣ ਲਈ ਆ ਗਿਆ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਉਣ ਦਾ ਕੋਈ ਦੂਜਾ ਮਕਸਦ ਨਹੀਂ ਹੈ ਪਰ ਉਨ੍ਹਾਂ ਦੀ ਇਸ ਮੁਲਾਕਾਤ ਨੂੰ ਰਾਜਨੀਤਕ ਨਜ਼ਰੀਏ ਨਾ ਵੀ ਵੇਖਿਆ ਜਾ ਰਿਹਾ ਹੈ ਅਤੇ ਰਾਜਨੀਤੀ ਵਿੱਚ ਬਿਨਾਂ ਮਕਸਦ ਤੋਂ ਕੋਈ ਕੰਮ ਨਹੀਂ ਹੁੰਦਾ।
ਨਵੀਂ ਦਿੱਲੀ (ਏਜੰਸੀ)। ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਪੁੰਛ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਲਾਈਨ ‘ਤੇ ਵੱਡੀ ਕਾਰਵਾਈ ਕਰਦਿਆਂ 7 ਪਾਕਿਸਤਾਨੀ ਫੌਜੀਆਂ ਨੂੰ ਮਾਰ ਮੁਕਾਇਆ, ਜਦੋਂਕਿ ਕੁਝ ਪਾਕਿਸਤਾਨੀ ਫੌਜੀ ਇਸ ਕਾਰਵਾਈ ਵਿੱਚ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਵੀ ਫੌਜ ਨੇ ਉੜੀ ਸੈਕਟਰ ਵਿੱਚ ਘੁਸਪੈਠ ਕਰ ਰਹੇ ਛੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। 70ਵੇਂ ਆਰਮੀ ਦਿਵਸ ਮੌਕੇ ਭਾਰਤੀ ਫੌਜ ਨੇ ਐਲਓਸੀ ‘ਤੇ ਇਹ ਕਾਰਵਾਈ ਕਰਕੇ ਦੇਸ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਕਾਰਵਾਈ ਵਿੱਚ ਭਾਰਤੀ ਫੌਜ ਦੇ ਕਿਸੇ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਆਈ। ਪਾਕਿਸਤਾਨ ਸਰਕਾਰ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੇ ਚਾਰ ਫੌਜੀਆਂ ਦੀ ਮੌਤ ਹੋ ਗਈ ਹੈ। ਸ਼ਨਿੱਚਰਵਾਰ ਨੂੰ ਰਾਜੌਰੀ ਸੈਕਟਰ ਵਿੱਚ ਹੋਈ ਫਾਇਰਿੰਗ ਤੋਂ ਬਾਅਦ ਇੱਕ ਭਾਰਤੀ ਜਵਾਨ ਦੇ ਸ਼ਹੀਦ ਹੋਣ ਪਿੱਛੋਂ ਫੌਜ ਨੇ ਇਹ ਕਾਰਵਾਈ ਕੀਤੀ ਹੈ।
ਉੱਧਰ 70ਵੇਂ ਆਰਮੀ ਦਿਵਸ ਮੌਕੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਇੱਥੇ ਕਰਿਅੱਪਾ ਪਰੇਡ ਗਰਾਊਂਡ ਵਿੱਚ ਵਿਸ਼ਾਲ ਪਰੇਡ ਤੋਂ ਸਲਾਮੀ ਲੈਣ ਪਿੱਛੋਂ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਕਰਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਭਾਰਤ ਇੱਕ ਵਾਰ ਫਿਰ ਮਜ਼ਬੂਰੀ ਵਿੱਚ ‘ਦੂਜਾ ਬਦਲ’ ਅਪਣਾਉਣ ਤੋਂ ਪਿੱਛੇ ਨਹੀਂ ਹਟੇਗਾ।
ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਪਾਕਿਸਤਾਨ ਨੂੰ ਕਿਹਾ ਕਿ ਪਾਕਿਸਤਾਨ ਦੀ ਫੌਜ ਘੁਸਪੈਠੀਆਂ ਦੀ ਮੱਦਦ ਕਰਦੀ ਰਹੀ ਹੈ, ਜੇਕਰ ਸਾਨੂੰ ਮਜ਼ਬੂਰ ਕੀਤਾ ਗਿਆ ਤਾਂ ਹੋਰ ਮਜਬੂਤ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਉਕਸਾਵੇ ਦੀ ਕਿਸੇ ਵੀ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਰਾਵਤ ਨੇ ਕਿਹਾ ਕਿ ਆਧੁਨਿਕਤਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਇਸ ਲਈ ਕਈ ਗੇੜਾਂ ਵਿੱਚ ਫੌਜ ਨੂੰ ਆਧੁਨਿਕ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੜਾਈ ਦੀ ਸਮਰੱਥਾ ਵਿੱਚ ਉਤਸ਼ਾਹ ਨੂੰ ਲੈ ਕੇ ਹਵਾਈ ਨਿਗਰਾਨੀ ਵੀ ਵਧਾਈ ਜਾ ਰਹੀ ਹੈ।
ਪਤੀ ਤੇ ਦਿਉਰ ਖਿਲਾਫ਼ ਮਾਮਲਾ ਦਰਜ | Ferozepur News
ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡ ਕਰਮੂ ਵਾਲਾ ਕੋਲੋਂ ਲੰਘਦੀਆਂ ਦੋ ਜੋੜੀਆਂ ਨਹਿਰਾਂ ਵਿਚ ਇਕ ਔਰਤ ਨੂੰ ਉਸਦਾ ਪਤੀ ਅਤੇ ਦਿਓਰ ਰਲ ਕੇ ਸੁੱਟਣ ਲੱਗੇ ਤਾਂ ਪਤੀ ਆਪ ਹੀ ਨਹਿਰ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਔਰਤ ਦਾ ਪਤੀ ਲਾਪਤਾ ਹੈ। ਇਸ ਮਾਮਲੇ ‘ਚ ਪੁਲਿਸ ਵੱਲੋਂ ਦੋ ਭਰਾਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਕੋਮਲ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦਾ ਪਤੀ ਅਨਵਰ ਮਸੀਹ ਅਤੇ ਉਸਦਾ ਦਿਉਰ ਨਛੱਤਰ ਸਿੰਘ ਪੁੱਤਰਾਨ ਪੱਪੂ ਮਸੀਹ ਵਾਸੀ ਮੱਲਾਂ ਵਾਲਾ ਨੇ ਉਸਨੂੰ ਕਰਮੂ ਵਾਲਾ ਕੋਲ ਲੰਘਦੀਆਂ ਜੋੜੀਆਂ ਨਹਿਰਾਂ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ ਕੀਤੀ। (Ferozepur News)
ਇਸ ਦੌਰਾਨ ਜਦ ਉਸਦਾ ਪਤੀ ਅਨਵਰ ਮਸੀਹ ਉਸਨੂੰ ਸੁੱਟਣ ਲੱਗਾ ਤਾਂ ਉਹ ਆਪ ਹੀ ਨਹਿਰ ਵਿਚ ਡਿੱਗ ਪਿਆ, ਜਿਸ ਤੋਂ ਬਾਅਦ ਉਹ ਲਾਪਤਾ ਹੈ। ਇਸ ਮਾਮਲੇ ‘ਚ ਥਾਣਾ ਮੱਲਾਂ ਵਾਲਾ ਤੋਂ ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਕੋਮਲ ਦੇ ਬਿਆਨਾਂ ‘ਤੇ ਉਕਤ ਦੋਵਾਂ ਭਰਾਵਾਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। (Ferozepur News)