Honored - Sach Kahoon Punjabi
ਕਾਨੂੰਗੋ ਬਲਵਿੰਦਰ ਸਿੰਘ ਹੋਏ ਸੇਵਾ ਮੁਕਤ, ਕੀਤਾ ਸਨਮਾਨ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੀਨੀਅਰ ਆਗੂ ਅਤੇ ਪਿੰਡ ਬਡਰੁੱਖਾਂ ਵਿਖੇ ਬਤੌਰ ਕਾਨੂੰਗੋ ਵਜੋਂ ਤਾਇਨਾਤ ਬਲਵਿੰਦਰ ਸਿੰਘ ਆਪਣੀ 32 ਵਰ੍ਹਿਆਂ ਤੋਂ ਵੱਧ ਦੀ ਬੇਦਾਗ਼ ਸੇਵਾ ਉਪਰੰਤ ਅੱਜ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਉਪਰੰਤ ਆਪਣੇ ਘਰ ਪਿੰਡ ਸ਼ੇਰੋਂ ਪੁੱਜੇ ਬਲਵਿੰਦਰ ਸਿੰਘ ਦਾ ਪਿੰਡ ਦੇ ਪਤਵੰਤਿਆਂ ਵੱਲੋਂ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ। ਤਹਿਸੀਲਦਾਰ ਸੰਗਰੂਰ ਸੁਰਿੰਦਰਪਾਲ ਸਿੰਘ ਪੰਨੂ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੇ ਕਾਨੂੰਗੋ ਬਲਵਿੰਦਰ ਸਿੰਘ ਦਾ ਅਤੇ ਪਤਨੀ ਇੰਦਰਜੀਤ ਕੌਰ ਦਾ ਪੰਜਾਬ ਸਰਕਾਰ ਵੱਲੋਂ ਸਨਮਾਨ ਕਰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ: ਰੇਲਵੇ ਨੇ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਲਿਆ ਇਹ ਵੱਡਾ ਫੈਸਲਾ, ਜਾਣੋ….
ਇਸ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਸੰਦੀਪ ਸਿੰਘ, ਜੋਗਿੰਦਰ ਸਿੰਘ, ਮਦਨਜੀਤ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਰਣਦੀਪ ਸਿੰਘ, ਮਨਦੀਪ ਸਿੰਘ (ਸਾਰੇ ਪਟਵਾਰੀ), ਤਰਸੇਮ ਸਿੰਘ ਕਾਨੂੰਗੋ, ਕੇਵਲ ਸਿੰਘ ਸਾਬਕਾ ਸਰਪੰਚ, ਨਿਹਾਲ ਸਿੰਘ, ਮਾ. ਅਜਮੇਰ ਸਿੰਘ, ਰਣਵੀਰ ਸਿੰਘ, ਸੁਖਦੇਵ ਸਿੰਘ ਅਤੇ ਪਤਵੰਤੇ ਮੌਜੂਦ ਸਨ।
ਹੜ੍ਹ ਪੀੜਤਾਂ ਦੀ ਮੱਦਦ ਲਈ ਡੇਰਾ ਸ਼ਰਧਾਲੂਆਂ ਦਾ ਸਨਮਾਨ
ਨਵਦੀਪ ਕੁਮਾਰ ਪੀਸੀਐੱਸ ਉਪ ਮੰਡਲ ਮੈਜਿਸਟਰੇਟ ਪਾਤੜਾਂ ਨੇ ਸੇਵਾਦਾਰਾਂ ਨੂੰ ਦਿੱਤਾ ਪ੍ਰਸੰਸਾ ਪੱਤਰ (Flood Relief)
(ਭੂਸ਼ਣ ਸਿੰਗਲਾ) ਪਾਤੜਾਂ। ਪਹਾੜੀ ਇਲਾਕਿਆਂ ’ਚ ਪਏ ਭਾਰੀ ਮੀਂਹ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਆਏ ਪਾਣੀ ਨੇ ਭਾਰੀ ਤਬਾਹੀ ਮਚਾਈ ਘੱਗਰ ਰਾਹੀਂ ਜ਼ਿਲ੍ਹਾ ਪਟਿਆਲਾ ਦੇ ਸਬ ਡਵੀਜਨ ਪਾਤੜਾਂ ਵਿਖੇ ਆਏ ਹੜ੍ਹ (Flood Relief )ਦੌਰਾਨ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪਾਤੜਾਂ ਦੇ ਸੇਵਾਦਾਰਾਂ ਵੱਲੋਂ ਹੜ੍ਹਾਂ ’ਚ ਫਸੇ ਲੋਕਾਂ ਦੀ ਸਹਾਇਤਾ ਕੀਤੀ ਗਈ ਇਸ ਦੌਰਾਨ ਦਿੱਤੀਆਂ ਸੇਵਾਵਾਂ ਲਈ ਨਵਦੀਪ ਕੁਮਾਰ ਪੀਸੀਐੱਸ ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪਾਤੜਾਂ ਦੇ ਸੇਵਾਦਾਰਾਂ ਦੀ ਸਲਾਹੁਤਾ ਕਰਦਿਆਂ ਪ੍ਰਸੰਸਾ ਪੱਤਰ ਦਿੱਤਾ ਗਿਆ।
ਉਪ ਮੰਡਲ ਮੈਜਿਸਟਰੇਟ ਨਵਦੀਪ ਕੁਮਾਰ ਵੱਲੋਂ ਦਿੱਤੇ ਗਏ ਪ੍ਰਸੰਸਾ ਪੱਤਰ ’ਚ ਡੇਰਾ ਸ਼ਰਧਾਲੂਆਂ ਦੀ ਸਲਾਹੁਤਾ ਕਰਦਿਆਂ ਕਿਹਾ ਗਿਆ ਹੈ ਕਿ ਮੌਨਸੂਨ ਸੀਜਨ 2023 ਦੌਰਾਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਬ ਡਵੀਜਨ ਪਾਤੜਾਂ ਵਿਖੇ ਆਏ ਹੜ੍ਹ ਦੌਰਾਨ ਆਪ ਜੀ ਦੀ ਸੰਸਥਾ ਵੱਲੋਂ ਦਿਨ ਰਾਤ ਆਮ ਪਬਲਿਕ ਦੀ ਸੇਵਾ ਕੀਤੀ ਗਈ ਆਪ ਜੀ ਦੀ ਸੰਸਥਾ ਵੱਲੋਂ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ ਆਪ ਜੀ ਦੀ ਸੰਸਥਾ ਵੱਲੋਂ ਕੀਤੇ ਗਏ ਕੰਮ ਦੀ ਪ੍ਰਸੰਸਾ ਕਰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਭਵਿੱਖ ’ਚ ਵੀ ਆਪ ਜੀ ਦੀ ਸੰਸਥਾ ਇਸੇ ਤਰ੍ਹਾਂ ਸੇਵਾ ਦਾ ਕੰਮ ਕਰਦੀ ਰਹੇਗੀ। (Flood Relief)
ਇਹ ਵੀ ਪੜ੍ਹੋ : …..ਤੇ ਹੁਣ ਸੇਵਾਦਾਰਾਂ ਨੇ ਸੜਕਾਂ ’ਚ ਵੱਡੇ ਪਾੜਾਂ ਨੂੰ ਪੂਰਨ ਦਾ ਬੀੜਾ ਚੁੱਕਿਆ
ਜਿਕਰਯੋਗ ਹੈ ਕਿ ਪਾਤੜਾਂ ਤੇ ਨਾਲ ਲੱਗਦੇ ਇਲਾਕਿਆਂ ’ਚ ਘੱਗਰ ਦੇ ਪਾਣੀ ਦੁਆਰਾ ਮਚਾਈ ਤਬਾਹੀ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਨ ਸੰਭਾਲਦਿਆਂ ਜਿੱਥੇ ਹੜ੍ਹਾਂ ਦੇ ਪਾਣੀ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਉੁੱਥੇ ਹੜ੍ਹਾਂ ਦੇ ਪਾਣੀ ’ਚ ਘਿਰੇ ਲੋਕਾਂ ਲਈ ਲੰਗਰ ਭੋਜਨ, ਪਾਣੀ ਤੇ ਹੋਰ ਖਾਣ ਪੀਣ ਦਾ ਸਮਾਨ ਪਹੁੰਚਾਇਆ ਇਸ ਦੇ ਨਾਲ ਪਸ਼ੂਆਂ ਲਈ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ।
ਆਤਮ ਵਿਸ਼ਵਾਸ ਹੈ ਸਫਲਤਾ ਦੀ ਕੁੰਜੀ : ਡਾ. ਪ੍ਰਨੀਤ ਕੌਰ
ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਨਿਵਾਸੀ ਭਰਪੂਰ ਸਿੰਘ ਵੜੈਚ ਰਿਟ: ਮੈਨੇਜਰ ਐਫ ਸੀ ਆਈ ਤੇ ਸ੍ਰੀਮਤੀ ਹਰਵਿੰਦਰ ਕੌਰ ਦੀ ਲਾਡਲੀ ਧੀ ਡਾ.ਪ੍ਰਨੀਤ ਕੌਰ ਦੇ ਨਿਆਂਇਕ ਰਾਜਸਥਾਨ ਵਿਖੇ ਬਤੌਰ ਸਿਵਲ ਜੱਜ ਨਿਯੁਕਤ ਹੋਣ ਤੋਂ ਬਾਅਦ ਪਿੰਡ ਆਉਣ ਤੇ ਗ੍ਰਾਮ ਪੰਚਾਇਤ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਵਿਸੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪਿੰਡ ਖੰਡੇਬਾਦ ਵਿਖੇ ਸਿਵਲ ਜੱਜ ਨਿਯੁਕਤ ਹੋਈ
ਡਾ. ਪ੍ਰਨੀਤ ਕੌਰ ਨੂੰ ਸਨਮਾਨਿਤ ਕਰਦਿਆਂ ਪਿੰਡ ਦੇ ਸਰਪੰਚ ਕਾਮਰੇਡ ਸਤਵੰਤ ਸਿੰਘ ,ਸਾਬਕਾ ਐਡਵੋਕੇਟ ਜਨਰਲ ਗਗਨਦੀਪ ਸਿੰਘ ਖੰਡੇਬਾਦ,ਕੇ ਸੀ ਟੀ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ ਵੜੈਚ,ਪ੍ਰਿੰਸੀਪਲ ਕਰਨੈਲ ਸਿੰਘ, ਯੂਥ ਅਕਾਲੀ ਆਗੂ ਸੁਖਵਿੰਦਰ ਸਿੰਘ ਬਿੱਲੂ, ਮੁਲਾਜਮ ਆਗੂ ਸੁਖਜਿੰਦਰ ਸਿੰਘ ਹਰੀਕਾ, ਸਾਬਕਾ ਸਰਪੰਚ ਗੁਰਤੇਜ ਸਿੰਘ,ਤਰਸੇਮ ਸਿੰਘ, ਹਰੀ ਸਿੰਘ, ਨੈਸਨਲ ਐਵਾਰਡੀ ਅਧਿਆਪਕਾ ਤੇ ਅਗਰਵਾਲ ਸਭਾ (ਮਹਿਲਾ ਵਿੰਗ) ਦੀ ਸੂਬਾ ਪ੍ਰਧਾਨ ਸ੍ਰੀਮਤੀ  ਕਾਂਤਾ ਗੋਇਲ,ਸਮਾਜ ਸੇਵੀ ਜਸ ਪੇਂਟਰ,ਪ੍ਰਿੰਸੀਪਲ ਸ੍ਰੀ ਅਰੁਣ ਗਰਗ ,ਪੰਚਾਇਤ ਸਕੱਤਰ ਨੀਰਜ ਸਿੰਗਲਾ ਤੋਂ ਇਲਾਵਾ ਲੋਕਲ ਗੁਰਦੁਆਰਾ ਕਮੇਟੀ, ਮਾਤਾ ਮਹਿਦਰਬੰਤ ਕੌਰ ਕਲੱਬ, ਯੁਵਕ ਸੇਵਾਵਾਂ ਕਲੱਬ ,ਗੁਰੂ ਰਵਿਦਾਸ ਕਮੇਟੀ ਤੇ ਵਾਲਮੀਕ ਕਮੇਟੀ ਦੇ ਅਹੁਦੇਦਾਰਾਂ  ਨੇ ਡਾ. ਪ੍ਰਨੀਤ ਕੌਰ ਦੀ ਬਤੌਰ ਜੱਜ ਨਿਯੁਕਤੀ ਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਉਕਤ ਨਿਯੁਕਤੀ ਪਿੰਡ ਖੰਡੇਬਾਦ ਅਤੇ ਇਲਾਕੇ ਲਈ ਮਾਣ ਤੇ ਸਨਮਾਨ ਦੇ ਨਾਲ ਨਾਲ ਲੜਕੀਆਂ ਲਈ ਪ੍ਰੇਰਨਾ ਸਰੋਤ ਵੀ ਹੈ ।
ਇਸ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਿੰਡ ਦੀਆਂ ਵੱਖ ਵੱਖ ਸੰਸਥਾਵਾਂ ਗੁਰੂ ਘਰ, ਸ਼ਮਸ਼ਾਨਘਾਟ, ਗੁੱਗਾਮਾੜੀ, ਅਪਹਾਜ ਬੱਚਿਆਂ, ਸਰਕਾਰੀ ਸਕੂਲ, ਵੱਖ ਵੱਖ ਧਰਮਸਾਲਾਵਾਂ ਆਦਿ ਲਈ ਦਿਲ ਖੋਲ੍ਹ ਕੇ ਮਾਲੀ ਮੱਦਦ ਵੀ ਦਿੱਤੀ ਗਈ। ਡਾ. ਪ੍ਰਨੀਤ ਕੌਰ ਦਾ ਬਤੌਰ ਜੱਜ ਹਲਕੇ ਵਿੱਚ ਪਹੁੰਚਣਾ ਸਮੁੱਚੇ ਹਲਕੇ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਿਹਾ ਕਿਉਂਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਡਾ. ਪ੍ਰਨੀਤ ਕੌਰ ਦੀ ਉਦਾਹਰਣ ਦੇ ਕੇ ਅੱਗੇ ਵਧਣ ਲਈ ਪ੍ਰੇਰਿਤ ਕਰ ਰਿਹਾ
ਹੈ ।
ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ: ਗਗਨਦੀਪ ਖੰਡੇਬਾਦ
ਪਿੰਡ ਦੀ ਜੰਮਪਲ ਜੱਜ ਬਣੀ ਡਾ ਪ੍ਰਨੀਤ ਕੌਰ ਦੇ ਸਨਮਾਨ ਉਪਰੰਤ ਗੱਲਬਾਤ ਕਰਦਿਆਂ ਸਾਬਕਾ ਐਡਵੋਕੇਟ ਜਨਰਲ ਗਗਨਦੀਪ ਸਿੰਘ ਖੰਡੇਵਾਦ ਨੇ ਕਿਹਾ ਕਿ ਡਾ ਪ੍ਰਨੀਤ  ਨੇ ਆਪਣੀ  ਮਿਹਨਤ ਨਾਲ ਇਹ ਸਾਬਿਤ ਕਰ ਦਿੱਤਾ
ਹੈ ਕਿ ਉੱਚੇ ਮੁਕਾਮ ਤੱਕ ਪਹੁੰਚਣ ਦਾ ਸਿਰਫ਼ ਸਖ਼ਤ ਮਿਹਨਤ ਹੀ ਇਕੋ ਇੱਕ ਸੂਤਰ ਹੈ ਅਤੇ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ।ਉਨ੍ਹਾਂ ਕਿਹਾ ਕਿ ਬੇਟੀ ਪਡ੍ਹਾਓ,ਬੇਟੀ ਬਚਾਓ
ਜਿਹੇ ਅਭਿਆਨਾਂ ਨੂੰ ਡਾ ਪ੍ਰਨੀਤ ਕੌਰ ਨੇ ਸਾਰਥਕਤਾ ਦੇ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Dr. Praneet Kaur was honored upon reaching the village as a judge of Wache
ਫਤਹਿਵੀਰ ਸਿੰਘ ਨੂੰ ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ
Fatehvir Singh ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ
ਸੰਗਰੂਰ, (ਗੁਰਪ੍ਰੀਤ ਸਿੰਘ) ਲੰਘੇ ਵਰ੍ਹੇ ਸੁਨਾਮ ਨੇੜੇ ਡੇਢ ਸੌ ਫੁੱਟ ਡੂੰਘੇ ਟੋਏ ਵਿੱਚ ਡਿੱਗੇ ਮਾਸੂਮ ਬੱਚੇ ਫਤਹਿਵੀਰ ਸਿੰਘ (Fatehvir Singh) ਨੂੰ ਬਚਾਉਣ ਲਈ ਜੀਅ ਜਾਨ ਲਾਉਣ ਵਾਲੇ ਪਿੰਡ ਸੰਗਤਪੁਰਾ ਦੇ ਡੇਰਾ ਪ੍ਰੇਮੀ ਜੱਗਾ ਸਿੰਘ ਇੰਸਾਂ ਨੂੰ ਅੱਜ ਸੰਗਰੂਰ ਵਿਖੇ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਭਾਜਪਾ ਆਗੂਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਸੁੰਦਰ ਬਸਤੀ ਵਿਖੇ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਮਨਾਏ ਗਣਤੰਤਰਾ ਦਿਵਸ ਮੌਕੇ ਪ੍ਰੇਮੀ ਜੱਗਾ ਸਿੰਘ ਇੰਸਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਆਪਣੇ ਸੰਬੋਧਨ ਵਿੱਚ ਦਿਓਲ ਨੇ ਕਿਹਾ ਕਿ ਸਾਨੂੰ ਅਥਾਹ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਦਿਹਾੜੇ ਅਸੀਂ ਇੱਕ ਸੱਚੇ ਸਮਾਜ ਸੇਵੀ ਤੇ ਬਹਾਦਰ ਵਿਅਕਤੀ ਜੱਗਾ ਸਿੰਘ ਇੰਸਾਂ ਦਾ ਸਨਮਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਸਮਾਜ ਨੂੰ ਅਜਿਹੇ ਬਹਾਦਰ ਤੇ ਜੋਸ਼ੀਲੇ ਬੰਦਿਆਂ ਦੀ ਬੇਹੱਦ ਲੋੜ ਹੈ ਕਿਉਂਕਿ ਨਿੱਜਤਾ ਭਾਰੂ ਹੋਣ ਕਾਰਨ ਹਰੇਕ ਵਿਅਕਤੀ ਆਪਣੇ ਆਪ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਪਰ ਜੱਗਾ ਸਿੰਘ ਵਰਗੇ ਇਨਸਾਨ ਵੀ ਮੌਜ਼ੂਦ ਹਨ ਜਿਹੜੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਵੀ ਖ਼ਤਰੇ ਵਿੱਚ ਪੈ ਲੈਂਦੇ ਹਨ
ਉਨ੍ਹਾਂ ਕਿਹਾ ਕਿ ਬੇਸ਼ੱਕ ਫਤਿਹਵੀਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਇਸ ਦੇ ਬਾਵਜ਼ੂਦ ਜੱਗਾ ਸਿੰਘ ਨੇ ਜ਼ਮੀਨ ਦੇ ਸੌ ਫੁੱਟ ਹੇਠਾਂ ਜਾ ਕੇ ਮਿੱਟੀ ਪੁੱਟਦਾ ਰਿਹਾ ਅਤੇ ਕਈ ਵਾਰ ਆਕਸੀਜਨ ਦੀ ਕਮੀ ਹੋਣ ਕਾਰਨ ਜੱਗਾ ਸਿੰਘ ਨੂੰ ਹਸਪਤਾਲ ਵਿੱਚ ਵੀ ਦਾਖ਼ਲ ਕਰਵਾਉਣਾ ਪਿਆ
ਇਸ ਮੌਕੇ ਜੱਗਾ ਸਿੰਘ ਨੇ ਦੱਸਿਆ ਕਿ ਉਸਨੂੰ ਮਲਾਲ ਹੈ ਕਿ ਉਹ ਫਤਹਿਵੀਰ ਸਿੰਘ ਨੂੰ ਬਚਾਅ ਨਹੀਂ ਸੀ ਸਕਿਆ ਪਰ ਉਸ ਵੱਲੋਂ ਆਪਣੇ ਪੱਧਰ ‘ਤੇ ਪੂਰਨ ਕੋਸ਼ਿਸ਼ਾਂ ਕੀਤੀਆਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਮੌਕੇ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਭਾਜਪਾ ਆਗੂ ਜਤਿੰਦਰ ਸਿੰਘ ਕਾਲੜਾ, ਮੈਡਮ ਨੀਰੂ ਤੁੱਲੀ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ ਦੇ ਬੋਲਣ-ਸੁਣਨ ਤੋਂ ਅਸਮਰੱਥ ਯਸ਼ਵੀਰ ਗੋਇਲ ਨੂੰ ਉਪ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ
ਵਿਸ਼ਵ ਦਿਵਿਆਂਗ ਦਿਵਸ ਮੌਕੇ ਨਵੀਂ ਦਿੱਲੀ ਵਿਗਿਆਨ ਭਵਨ ‘ਚ ਹੋਇਆ ਸਮਾਗਮ
ਸੁਖਜੀਤ ਮਾਨ/ਬਠਿੰਡਾ। ਬਠਿੰਡਾ ਦਾ ਯਸ਼ਵੀਰ ਗੋਇਲ ਭਾਵੇਂ ਬੋਲਣ ਅਤੇ ਸੁਣਨ ਦੀ ਸਮਰੱਥਾ ਨਹੀਂ ਰੱਖਦਾ ਪਰ ਇਰਾਦੇ ਵੱਡੇ ਰੱਖਦਾ ਹੈ ਇਨ੍ਹਾਂ ਵੱਡੇ ਇਰਾਦਿਆਂ ਦਾ ਹੀ ਨਤੀਜਾ ਹੈ ਕਿ ਅੱਜ ਉਪ ਰਾਸ਼ਟਰਪਤੀ  ਵੈਂਕਈਆ ਨਾਇਡੂ ਨੇ ਵਿਸ਼ਵ ਦਿਵਿਆਂਗ ਦਿਵਸ ਮੌਕੇ ਕੌਮੀ ਪੁਰਸਕਾਰ ਨਾਲ ਵਿਗਿਆਨ ਭਵਨ, ਦਿੱਲੀ ‘ਚ ਯਸ਼ਵੀਰ ਗੋਇਲ ਨੂੰ ਸਨਮਾਨਿਤ ਕੀਤਾ। Bathinda
ਅੱਜ ਜਦੋਂ ਯਸ਼ਵੀਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਹੋਰ ਚਹੇਤੇ ਟੀਵੀ ‘ਤੇ ਲਾਈਵ ਪ੍ਰੋਗਰਾਮ ਵੇਖ ਰਹੇ ਸੀ ਤਾਂ ਉਪ ਰਾਸ਼ਟਰਪਤੀ ਹੱਥੋਂ ਯਸ਼ ਨੂੰ ਸਨਮਾਨਿਤ ਹੁੰਦਿਆਂ ਵੇਖ ਖੁਸ਼ੀ ‘ਚ ਭਾਵੁਕ ਹੋ ਗਏ ਇਸ ਮੌਕੇ ਉਪ ਰਾਸ਼ਟਰਪਤੀ ਵੱਲੋਂ ਅੱਜ ਸ਼ਾਮ ਨੂੰ ਸਨਮਾਨਿਤ ਹਸਤੀਆਂ ਨੂੰ ਰਾਸ਼ਟਰਪਤੀ ਭਵਨ ਵਿੱਚ ਚਾਹ ਪਾਰਟੀ ਵੀ ਕੀਤੀ ਗਈ। ਯਸ਼ਵੀਰ ਦੇ ਪਿਤਾ ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ ਅਤੇ ਮਾਤਾ ਨੀਤੂ ਗੋਇਲ ਨੇ ਆਪਣੇ ਪੁੱਤਰ ਦੀਆਂ ਪ੍ਰਪਾਤੀਆਂ ‘ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਯਸ਼ਵੀਰ ਨੇ ਹਰ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਹਨ। Bathinda
ਯਸ਼ਵੀਰ ਨੂੰ ਲੋਕਸਭਾ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਨੇ ਆਪਣਾ ਆਈਕਨ ਚੁਣਿਆ ਸੀ, ਜਿਸ ਦੌਰਾਨ ਉਸ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਸਾਧਾਰਨ ਵਿੱਦਿਆ ਦੇ ਖੇਤਰ ਵਿਚ ਉਸ ਨੇ ਸੋਨੇ ਦੋ ਤਗ਼ਮੇ, ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਅਚੀਵਮੈਂਟ ਐਵਾਰਡ, ਰਾਸ਼ਟਰੀ ਪੱਧਰ ‘ਤੇ ਸੋਨੇ ਦਾ ਤਗ਼ਮਾ ਅਤੇ ਓਵਰਆਲ ਟਰਾਫ਼ੀ ਵੀ ਹਾਸਲ ਕੀਤੀ।  ਇਸ ਤੋਂ ਇਲਾਵਾ ਉਸ ਨੇ ਖੇਡਾਂ ਦੇ ਖੇਤਰ ਵਿੱਚ ਸ਼ਤਰੰਜ਼ ਅਤੇ ਬੈਡਮਿੰਟਨ ਵਿੱਚ ਸੂਬਾ ਪੱਧਰ ‘ਤੇ ਕਈ ਸੋਨੇ ਦੇ ਤਗ਼ਮੇ, ਚਾਂਦੀ ਅਤੇ ਕਾਂਸੇ ਦੇ ਤਗ਼ਮੇ ਹਾਸਿਲ ਕੀਤੇ।
ਯਸ਼ਵੀਰ ਨੇ ਫ਼ੋਟੋ ਗ੍ਰਾਫ਼ੀ ਦੇ ਖੇਤਰ ਵਿਚ ਵੀ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੋਇਆ ਹੈ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 15 ਅਗਸਤ 2018 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਯਸ਼ਵੀਰ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ  ਜਦੋਂਕਿ ਸਟੇਟ ਡਿਸਐਬਿਲਟੀ ਐਵਾਰਡ ਵੀ ਉਸਨੂੰ ਮਿਲ ਚੁੱਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਡੇਰਾ ਸ਼ਰਧਾਲੂ ਮੋਨਿਕਾ ਇੰਸਾਂ ਤੇ ਪਿੰਦੂ ਇੰਸਾਂ ਦਾ ਸਨਮਾਨ
ਜਸਵੀਰ ਸਿੰਘ/ਬਰਨਾਲਾ। ਕੌਮੀ ਸਵੈਇੱਛਕ ਖੂਨਦਾਨ ਦਿਵਸ ਮੌਕੇ ਅੱਜ ਇੱਥੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖੂਨਦਾਨੀਆਂ ਦਾ ਸਨਮਾਨ ਕੀਤਾ ਇਨ੍ਹਾਂ ਖੂਨਦਾਨੀਆਂ ‘ਚ ਦੋ ਡੇਰਾ ਸ਼ਰਧਾਲੂ ਮਹਿਲਾਵਾਂ ਮੋਨਿਕਾ ਇੰਸਾਂ ਤੇ ਪਿੰਦੂ ਇੰਸਾਂ ਵੀ ਸ਼ਾਮਲ ਸਨ ਸਨਮਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਰਾ ਸ਼ਰਧਾਲੂਆਂ ਨੇ ਕਿਹਾ ਕਿ  ‘ਖੂਨਦਾਨ ਕਰਕੇ ਜੋ ਸਕੂਨ ਮਿਲਦਾ ਹੈ, ਉਸ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ। ਇਹ ਪ੍ਰੇਰਣਾ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਮਿਲੀ ਹੈ ਕਿ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਉਣਾ ਜਿੱਥੇ ਸਭ ਤੋਂ ਵੱਡਾ ਪੁੰਨ ਹੈ, ਉੱਥੇ ਆਪਣੇ-ਆਪ ਵਿੱਚ ਵੀ ਖੂਨਦਾਨ-ਮਹਾਂਦਾਨ ਹੈ।  Honored
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਡੇਰਾ ਪ੍ਰੇਮੀਆਂ ਨੂੰ ‘ਬਲੱਡ ਪੰਪ’ ਦਾ ਨਾਂਅ ਦਿੱਤਾ ਗਿਆ ਹੈ ਜਿਸ ਤਹਿਤ ਡੇਰਾ ਪ੍ਰੇਮੀ ਕਿਸੇ ਵੀ ਲੋੜਵੰਦ ਨੂੰ ਲੋੜ ਪੈਣ ‘ਤੇ ਆਪਣਾ ਖੂਨ ਨਿਰਸਵਾਰਥ ਭਾਵਨਾ ਨਾਲ ਦਾਨ ਵਜੋਂ ਦਿੰਦੇ ਹਨ। ਇੱਥੋਂ ਤੱਕ ਕਿ ਖੂਨਦਾਨ ਕਰਨ ਲਈ ਨੇੜੇ ਜਾਂ ਦੂਰ-ਦੁਰਾਡੇ ਆਉਣ-ਜਾਣ ਵਾਲਾ ਸਾਰਾ ਖਰਚਾ ਵੀ ਡੇਰਾ ਸ਼ਰਧਾਲੂ ਆਪਣੇ ਪੱਲਿਓਂ ਕਰਦੇ ਹਨ। ਡੇਰਾ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਖੂਨਦਾਨ ਜਾਂ ਕੋਈ ਵੀ ਹੋਰ ਮਾਨਵਤਾ ਭਲਾਈ ਦਾ ਕੰਮ ਸਰਕਾਰੀ ਜਾਂ ਗੈਰ-ਸਰਕਾਰੀ ਸਨਮਾਨ ਲੈਣ ਲਈ ਨਹੀਂ ਬਲਕਿ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਹੁਕਮ ਅਨੁਸਾਰ ਮਾਨਵਤਾ ਦੀ ਭਲਾਈ ਲਈ ਆਪਣਾ ਫਰਜ਼ ਸਮਝਦੇ ਹੋਏ ਕਰਦੇ ਹਨ। ਅੱਜ ਦੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਸਰਕਾਰ ਦੀ ਤਰਫ਼ੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ 15ਵੀਂ ਵਾਰ ਖੂਨਦਾਨ ਕਰਨ ਵਾਲੀ ਮੋਨਿਕਾ ਇੰਸਾਂ ਤੇ 11ਵੀਂ ਵਾਰ ਖੂਨਦਾਨ ਕਰਨ ਵਾਲੀ ਪਿੰਦੂ ਕੌਰ ਇੰਸਾਂ ਮੋਗਾ ਨੂੰ ਇੱਕ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਾਮਨਿਤ ਕੀਤਾ ਗਿਆ। Honored
ਪਹਿਲਾਂ ਵੀ ਮਿਲ ਚੁੱਕੈ ਸਨਮਾਨ: ਮੋਨਿਕਾ ਇੰਸਾਂ
ਮੋਨਿਕਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਮਹਾਨ ਪ੍ਰੇਰਣਾ ਸਦਕਾ ਉਹ ਹੁਣ ਤੱਕ 15 ਵਾਰ ਖੂਨਦਾਨ ਕਰ ਚੁੱਕੇ ਹਨ ਜਿਸ ਦੇ ਬਦਲੇ ਉਹਨਾਂ ਨੂੰ ਇਸ ਤੋਂ ਪਹਿਲਾਂ ਵੀ ਸਾਲ 2016 ‘ਚ ਮਾਨਸਾ ਵਿਖੇ ਉਸ ਸਮੇਂ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੁਆਰਾ ਇੱਕ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਨਾਲ ਸਰਕਾਰ ਦੀ ਤਰਫ਼ੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹੀ ਲੋਕ ਭਲਾਈ ਹੈ, ਇਸ ਲਈ ਮਾਨਵਤਾ ਭਲਾਈ ਦਾ ਕੋਈ ਵੀ ਮੌਕਾ ਉਹ ਆਪਣੇ ਹੱਥੋਂ ਨਹੀ ਗਵਾਉਂਦੇ।
ਗੁਰੂ ਜੀ ਦੀ ਮਹਾਨ ਪ੍ਰੇਰਣਾ ਦਾ ਕਮਾਲ: ਪਿੰਦੂ ਇੰਸਾਂ
11 ਵਾਰ ਖੂਨਦਾਨ ਕਰਨ ਬਦਲੇ ਸਨਮਾਨ ਪ੍ਰਾਪਤ ਕਰਨ ਵਾਲੀ ਪਿੰਦੂ ਕੌਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਮਹਾਨ ਪ੍ਰੇਰਣਾ ਦਾ ਹੀ ਕਮਾਲ ਹੈ ਕਿ ਉਹ ਹੁਣ ਤੱਕ 11 ਵਾਰ ਖੂਨਦਾਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ ਅਜਿਹਾ ਕਰਨਾ ਸੰਭਵ ਨਹੀਂ ਪਰ ਸੰਤ ਡਾ. ਐਮਐਸਜੀ ਦੁਆਰਾ ਉਨ੍ਹਾਂ ਨੂੰ ਮਾਨਵਤਾ ਭਲਾਈ ਦੀ ਦਿੱਤੀ ਗਈ ਸਿੱਖਿਆ ਸਦਕਾ ਉਹ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਕਰਦੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਰਾਜ ਦਾ ਚੌਥਾ ਥੰਮ-ਮੀਡੀਆ ਹਮੇਸ਼ਾ ਰਾਇ ਬਣਾਉਣ ਵਾਲਾ ਬਣਿਆ ਰਹੇਗਾ : ਸੰਨੀ ਦਿਓਲ
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ ਵਿੱਚ ਪੱਤਰਕਾਰੀ ਖੇਤਰ ਵਿੱਚ ਚੰਗਾ ਕੰਮ ਕਰਨ ਅਤੇ ਬ੍ਰੇਕਿੰਗ ਖ਼ਬਰਾਂ ਦੇਣ ਵਾਲੇ ਪੱਤਰਕਾਰਾਂ ਦਾ ਚੰਡੀਗੜ੍ਹ ਮੰਗਲਵਾਰ ਨੂੰ ਸਨਮਾਨ ਕੀਤਾ ਗਿਆ ਅਤੇ ਇਨ੍ਹਾਂ ਸਾਰੇ ਪੱਤਰਕਾਰਾਂ ਨੂੰ ਜੋਸ਼ੀ ਫਾਊਂਡੇਸ਼ਨ ਮੀਡੀਆ ਪੁਰਸਕਾਰ ਪੰਜਾਬ 2018 ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿਚ ਵੱਖ ਵੱਖ ਖੇਤਰਾਂ ਦੇ ਮੀਡੀਆ ਕਰਮਚਾਰੀਆਂ ਨੂੰ ਪੁਰਸਕਾਰ ਭੇਂਟ ਕੀਤੇ ਗਏ, ਜਿਨ੍ਹਾਂ ਵਿੱਚ 21 ਹਜ਼ਾਰ, 31 ਹਜ਼ਾਰ ਅਤੇ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ।
ਪੱਤਰਕਾਰਾਂ ਨੂੰ ਇਹ ਪੁਰਸਕਾਰ ਉਘੇ ਫਿਲਮ ਸਟਾਰ ਅਤੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ, ਚੰਡੀਗੜ੍ਹ ਤੋਂ ਪਾਰਲੀਮੈਂਟ ਮੈਂਬਰ ਕਿਰਨ ਖੇਰ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਾਂਝੇ ਤੌਰ ‘ਤੇ ਤਕਸੀਮ ਕੀਤੇ। ਤਾਅ-ਉਮਰ ਪ੍ਰਾਪਤੀ ਪੁਰਸਕਾਰ ਦਿ ਟ੍ਰਿਬਊਨ ਦੇ ਬਜ਼ੁਰਗ ਪੱਤਰਕਾਰ ਵੀ.ਪੀ. ਪ੍ਰਭਾਕਰ ਨੂੰ ਦਿੱਤਾ ਗਿਆ, ਜਿਸ ਵਿਚ 51000 ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਹੈ। ਪੱਤਰਕਾਰੀ ਸਿੱਖਿਆ ਦੇ ਖੇਤਰ ਦਾ ਪੁਰਸਕਾਰ ਪ੍ਰੋ. ਪੀ.ਪੀ. ਸਿੰਘ ਨੂੰ ਦੇਹਾਂਤ ਉਪਰੰਤ ਦਿੱਤਾ ਗਿਆ।
ਇਸ ਦੇ ਨਾਲ ਹੀ ਸੱਚ ਕਹੂੰ ਦੇ ਚੰਡੀਗੜ੍ਹ ਤੋਂ ਬਿਊਰੋ ਚੀਫ਼ ਅਸ਼ਵਨੀ ਚਾਵਲਾ ਨੂੰ ਸਿਹਤ ਖੇਤਰ ਵਿੱਚ ਬ੍ਰੇਕਿੰਗ ਖ਼ਬਰਾਂ ਦੇ ਮਾਮਲੇ ਵਿੱਚ ਬੈਸਟ ਪੱਤਰਕਾਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸ਼ਵਨੀ ਚਾਵਲਾ ਨੂੰ ਇੱਕ ਟ੍ਰਾਫੀ, ਮੀਡੀਆ ਪੁਰਸਕਾਰ ਸਰਟੀਫਿਕੇਟ ਅਤੇ 21 ਹਜ਼ਾਰ ਰੁਪਏ ਦਾ ਚੈਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਿਪੋਰਟਿੰਗ ਦੇ ਵੱਖ-ਵੱਖ ਵਰਗਾਂ ਵਿਚ ਕਮਲਜੀਤ ਸਿੰਘ ਚਿੱਲਾ, ਰਜਿੰਦਰ ਤੱਗੜ, ਨੀਰਜ਼ ਬਾਲੀ, ਸੰਜੀਵ ਬਰਿਆਨਾ, ਵਾਰਿਸ ਮਲਿਕ, ਕੁਲਵਿੰਦਰ ਸੰਧੂ, ਜਯੋਤੀ ਮਗਨ ਮਹਾਜਨ, ਮੋਹਿਤ ਮਲਹੋਤਰਾ, ਸੰਦੀਪ ਕੁਮਾਰ, ਮੋਹਿਤ ਸਿੰਗਲਾ ਅਤੇ ਰਾਖੀ ਜੱਗਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਮੀਡੀਆ ਜੋ ਕਿ ਲੋਕ ਰਾਜ ਦਾ ਚੌਥਾ ਥੰਮ ਹੈ, ਹਮੇਸ਼ਾ ਹੀ ਰਾਇ ਬਣਾਉਣ ਵਾਲਾ ਬਣਿਆ ਰਹੇਗਾ। ਉਨ ੍ਹਾਂ ਕਿਹਾ ਕਿ ਹੁਣ ਅਖਬਾਰਾਂ ਅਤੇ ਟੈਲੀਵਿਜਨ ਦੇ ਨਾਲ-ਨਾਲ ਸੋਸ਼ਲ ਮੀਡੀਆ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਚੰਡੀਗੜ੍ਹ ਤੋਂ ਪਾਰਲੀਮੈਂਟ ਮੈਂਬਰ ਸ਼੍ਰੀਮਤੀ ਕਿਰਨ ਖੇਰ ਨੇ ਇਸ ਤਰ੍ਹਾਂ ਦੀ ਰਵਾਇਤ ਸ਼ੁਰੂ ਕਰਨ ਤੇ ਜੋਸ਼ੀ ਫਾਊਂਡੇਸ਼ਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪਹਿਲੀ ਸੰਸਥਾ ਹੈ, ਜਿਸ ਨੇ ਰਾਜ ਪੱਧਰ ‘ਤੇ ਮੀਡੀਆ ਪੁਰਸਕਾਰ ਸ਼ੁਰੂ ਕੀਤੇ ਹਨ। ਇਸ ਸਮਾਗਮ ਵਿਚ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਜੀਬੀਪੀ ਗਰੁੱਪ ਦੇ ਡਾਇਰੈਕਟਰ ਅਨੁਪਮ ਗੁਪਤਾ ਅਤੇ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਅਤੇ ਪ੍ਰਧਾਨ ਸੌਰਭ ਜੋਸ਼ੀ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਨਮਾਨ ਭਰੀ ਸੀ ਪੰਜਾਬੀਆਂ ਦੀ ਪ੍ਰਾਹੁਣਚਾਰੀ
ਪਰਗਟ ਸਿੰਘ ਜੰਬਰ
ਪੰਜਾਬੀ ਵਿਰਸਾ ਬਹੁਤ ਅਮੀਰ ਹੈ। ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਖਾਣ ਪੀਣ ਬਿਲਕੁਲ ਅਲੱਗ ਹੈ। ਕਿਸੇ ਸ਼ਾਇਰ ਨੇ ਕਿਹਾ ਸੀ ਕਿ ਪੰਜਾਬੀ ਜਿੱਥੇ ਜਾਣ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਪੰਜਾਬੀ ਬਹੁਤ ਖੁੱਲੇ ਸੁਭਾਅ ਦੇ ਮਾਲਕ ਹਨ। ਕਿਸੇ ਨੂੰ ਵੀ ਇਹ ਕੁਝ ਸਮੇਂ ਗੱਲਬਾਤ ਦੌਰਾਣ ਹੀ ਆਪਣਾ ਬਣਾ ਲੈਂਦੇ ਹਨ। ਪੰਜਾਬੀਆਂ ਦਾ ਖਾਣ ਪੀਣ ਬਹੁਤ ਹੀ ਖੁੱਲਾ ਹੈ। ਸਮੇਂ ਦੇ ਨਾਲ ਨਾਲ ਕੁਝ ਤਬਦੀਲੀ ਜਰੂਰ ਆਈ ਹੈ।
ਅੱਜ ਤੋਂ 60-70 ਸਾਲ ਪਿਛਾਹ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਬਹੁਤ ਕਮਾਲ ਦੀ ਹੁੰਦੀ ਸੀ। ਕਿਸੇ ਦੇ ਘਰ ਜਵਾਈ ਨੇ ਆਉਣਾ ਤਾਂ ਸਾਰੇ ਪਿੰਡ ਨੇ ਉਸ ਨੂੰ ਆਪਣਾ ਜਵਾਈ ਸਮਝਣਾ । ਉਸਦਾ ਸਾਰੇ ਹੀ ਮਾਣ ਤਾਣ ਕਰਦੇ ਸਨ। ਪਿੰਡ ਦੀ ਕੁੜੀ ਸਾਰੇ ਪਿੰਡ ਦੀ ਕੁੜੀ ਹੁੰਦੀ ਸੀ।
ਸਾਰਾ ਪਿੰਡ ਆਪਸ ਵਿੱਚ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਸੀ। ਘਰ ਵਿੱਚ ਜਦੋਂ ਪ੍ਰਾਹੁਣੇ ਨੇ ਆਉਣਾ ਤਾਂ ਸਾਰੇ ਨੇੜਲੇ ਉਸ ਨੂੰ ਮਿਲਣ ਆਉਂਦੇ ਪ੍ਰਾਹੁਣੇ ਦੇ ਆਉਣ ਤੋਂ ਬਾਅਦ ਉਸਦੀ ਸੇਵਾ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਪ੍ਰਾਹੁਣੇ ਅਕਸਰ ਦੁਪਿਹਰੇ ਹੀ ਆਉਂਦੇ ਸਨ। ਪ੍ਰਾਹੁਣੇ ਨੂੰ ਛਾਵੇ ਮੰਜਾ ਵਿੱਛਾ ਕੇ ਬਿਠਾ ਦਿੱਤਾ ਜਾਂਦਾ । ਦੁਪਹਿਰ ਵੇਲੇ ਵਿੱਛੇ ਹੋਏ ਮੰਜੇ ਉੱਪਰ ਬੈਠਾ ਪ੍ਰਾਹੁਣਾ ਹੀ ਹੁੰਦਾ ਸੀ । ਜੇਕਰ ਘਰ ਦੇ ਮਰਦ ਬਾਹਰ ਗਏ ਹੁੰਦੇ ਤਾਂ ਆਂਢ-ਗੁਆਂਢ ਵਿੱਚੋਂ ਕਿਸੇ ਨੇ ਆ ਕੇ ਉਸ ਨਾਲ ਬੈਠਣਾ, ਉਸ ਨਾਲ ਗੱਲਬਾਤ ਕਰਨੀ । ਪ੍ਰਾਹੁਣੇ ਨੂੰ ਚਾਹ ਪਾਣੀ ਪਿਉਣ ਤੋਂ ਬਾਅਦ ਮਿੱਠਾ ਬਣਾ ਕੇ ਖੁਆਇਆ ਜਾਂਦਾ । ਅਸੀਂ ਅੱਜਕੱਲ੍ਹ ਮਿੱਠਾ ਰੋਟੀ ਖਾਣ ਤੋਂ ਬਾਅਦ ਖਾਂਦੇ ਹਾਂ । ਥੋੜਾ ਅਜਿਹਾ ਕਿਉਂਕਿ ਸਾਡਾ ਰਹਿਣ ਸਹਿਣ ਬਦਲ ਜਾਣ ਗਿਆ ਹੈ ।
ਹਰ ਦਸਵੇਂ ਵਿਅਕਤੀ ਨੂੰ ਸ਼ੂਗਰ ਦੀ ਨਾ ਮੁਰਾਦ ਬਿਮਾਰੀ ਹੈ । ਪਹਿਲਾਂ ਰੋਟੀ ਤੋਂ ਪਹਿਲਾਂ ਪਰੋਸਿਆ ਜਾਂਦਾ ਸੀ । ਖੂਬ ਰੱਜਵੇਂ ਢੰਗ ਨਾਲ ਮਿੱਠਾ ਖੁਆਇਆ ਜਾਂਦਾ ਸੀ । ਉਸ ਵਕਤ ਸਾਰੇ ਲੋਕ ਹੀ ਬਹੁਤ ਮਿੱਠਾ ਖਾਂਦੇ ਸਨ। ਰਾਤ ਦਾ ਸਮਾਂ ਹੋਣ ਤੋਂ ਪਹਿਲਾਂ ਲੌਢੇ ਵੇਲੇ ਚਾਰ ਨਾਲ ਪ੍ਰਾਹੁਣੇ ਦੀ ਸੇਵਾ ਲਈ ਸੇਵੀਆਂ ਵਗੈਰਾ ਜਰੂਰ ਬਣਾਈਆਂ ਜਾਂਦੀਆਂ। ਜੇਕਰ ਘਰ ਵਿੱਚ ਕੋਈ ਚੀਜ ਨਾ ਹੁੰਦੀ ਤਾਂ ਆਂਢ-ਗੁਆਂਢ ਵਿੱਚੋਂ ਮੰਗਣ ‘ਤੇ ਮਿਲ ਜਾਂਦੀ ਸੀ । ਪ੍ਰਾਹੁਣੇ ਆਉਣ ‘ਤੇ ਸਬਜ਼ੀ ਮੰਗ ਕੇ ਲਿਆਉਣਾ ਆਮ ਗੱਲ ਸੀ । ਪਹਿਲਾਂ ਅੱਜ ਵਾਂਗ ਫਰਿਜਾਂ ਨਹੀਂ ਹੁੰਦੀਆਂ ਸਨ। ਪਿੰਡ ਵਿੱਚ ਦੋ ਚਾਰ ਅਮਲੀ ਜਰੂਰ ਹੁੰਦੇ ਸਨ। ਉਹਨਾਂ ਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ । ਉਹ ਅਕਸਰ ਹੀ ਹਾਸੇ ਦੇ ਪਾਤਰ ਹੁੰਦੇ ਸਨ। ਕੋਈ ਉਨ੍ਹਾਂ ਦੀ ਗੱਲ ਦਾ ਗੁੱਸਾ ਵੀ ਨਹੀਂ ਕਰਦਾ ਸੀ ।  ਅੱਜ ਵਾਂਗ ਬਿਜਲੀ ਨਹੀਂ ਹੁੰਦੀ । ਦੀਵੇ ਦੀ ਰੋਸ਼ਨੀ ਵਿੱਚ ਜਾਂ ਲਾਲਟੈਨ ਦੇ ਚਾਨਣੇ ਵਿੱਚ ਮਹਿਫਲਾ ਸੱਜਦੀਆਂ ਸਨ। ਪਰ ਇੱਕ ਗੱਲ ਹੋਰ ਸੀ ਉਦੋਂ ਪ੍ਰਾਹੁਣੇ ਇਕ ਦੋ ਦਿਨ ਲਈ ਨਹੀਂ ਸਗੋਂ ਹਫਤੇ ਦਸ ਦਿਨ ਲਈ ਆਉਂਦੇ ਸਨ। ਕਦੇ ਕੋਈ ਮੱਥੇ ‘ਤੇ ਵੱਟ ਨਹੀਂ ਪਾਉਂਦਾ ਸੀ । ਹੱਸ ਹੱਸ ਗੱਲਾਂ ਕਰਨੀਆਂ । ਉਸ ਨੂੰ ਹਲਕੇ ਫੁਲਕੇ ਮਜਾਕ ਕਰਨੇ ਕਿਉਂਕਿ ਅੱਜ ਵਾਂਗ ਹਰ ਕਮਰੇ ਵਿੱਚ ਟੀ.ਵੀ. ਜਾਂ ਐਲ.ਈ.ਡੀ. ਨਹੀਂ ਲੱਗੀ ਹੁੰਦੀ ਸੀ । ਟੀ.ਵੀ. ਕਿਸੇ ਦੇ ਘਰ ਟਾਵਾ ਟਾਵਾ ਹੀ ਹੁੰਦਾ ਸੀ । ਉਦੋਂ ਆਪਸੀ ਦੁੱਖ ਸੁੱਖ ਦੀਆਂ ਗੱਲਾਂ ਕਰਕੇ ਹੀ ਸਮਾਂ ਪਾਸ ਕੀਤਾ ਜਾਂਦਾ ਸੀ ।
ਸਵੇਰੇ ਉੱਠ ਕੇ ਪ੍ਰਾਹੁਣੇ ਨਾਲ ਜਾ ਕੇ, ਉਸ ਨੂੰ ਜੰਗਲ ਪਾਣੀ ਕਰਵਾ ਕੇ ਆਉਣਾ, ਰਸਤੇ ਵਿੱਚ ਕਿੱਕਰ ਦੀ ਦਾਤਣ ਤੋੜ ਕੇ ਦੇਣੀ। ਨਲਕਾ ਗੇੜ ਕੇ ਇੱਕ ਜਾਣ ਨੇ ਪ੍ਰਾਹੁਣੇ ਨੂੰ ਇਸ਼ਨਾਨ ਕਰਵਾਉਣਾ । ਉਦੋਂ ਹਰ ਕੋਈ ਅੰਗਰੇਜੀ ਸਾਬਣ ਨਾਲ ਨਹੀਂ ਨਹਾਉਂਦਾ ਸੀ । ਸਗੋਂ ਇਹ ਅੰਗਰੇਜੀ ਸਾਬਣ ਭਾਵ ਨਿਰਮਾ, ਲੈਕਸ ਵਰਗੇ ਸਾਬਣ ਤਾਂ ਸਿਰਫ ਪ੍ਰਾਹੁਣੇ ਦੇ ਇਸ਼ਨਾਨ ਕਰਨ ਲਈ ਹੀ ਹੁੰਦੇ ਸਨ । ਆਪ ਤਾਂ ਸਾਰਾ ਟੱਬਰ ਕੱਪੜੇ ਧੋਣ ਵਾਲੇ ਸਾਬਣ ਨਾਲ ਹੀ ਨਹਾਉਂਦਾ ਸੀ । ਪਿੰਡ ਵਿੱਚ ਅਕਸਰ ਗੁੜ ਦੀ ਚਾਹ ਹੀ ਬਣਦੀ ਸੀ । ਪਰ ਪ੍ਰਹੁਣੇ ਲਈ ਖੰਡ ਦੀ ਸਪੈਸ਼ਲ ਚਾਹ ਬਣਾਈ ਜਾਂਦੀ  ਖਾਸ ਕਰਕੇ ਜੇ ਪ੍ਰਹੌਣਾ ਸ਼ਹਿਰੀ ਇਲਾਕੇ ਦਾ ਹੋਵੇ । ਬਿਜਲੀ ਤਾਂ ਹੁੰਦੀ ਨਹੀਂ ਸੀ । ਡਿਊਢੀ ਵਿੱਚ ਮੰਜਾ ਵਿਛਾ ਕੇ ਪ੍ਰਹੌਣੇ ਨੂੰ ਬਿਠਾ ਦੇਣਾ ਦਹੀ, ਮੱਖਣ ਅਤੇ ਲੱਸੀ ਨਾਲ ਮਿੱਸੇ ਪ੍ਰੋਹਠੇ ਖੁਆਏ ਜਾਂਦੇ ਸਨ। ਗਰਮੀਆਂ ਵਿੱਚ ਪ੍ਰਹੌਣੇ ਨੂੰ ਗਰਮੀ ਤੋਂ ਬਚਣ ਲਈ ਪੇਟੀ ਵਿੱਚ ਰੱਖੀ ਸਪੈਸ਼ਲ ਪੱਖੀ ਕੱਢ ਦਿੱਤੀ ਜਾਂਦੀ ਸੀ । ਜਿਸ ਉੱਪਰ ਕਢਾਈ ਹੁੰਦੀ ਸੀ ।
ਇਹ ਪੱਖੀ ਅਸਾਨੀ ਨਾਲ ਘੁੰਮਦੀ ਸੀ । ਇਹ ਪੱਖੀ ਵਿਸ਼ੇਸ਼ ਮੌਕਿਆਂ ਤੇ ਹੀ ਕੱਢੀ ਜਾਂਦੀ ਸੀ । ਅਕਸਰ ਲੋਕ ਪ੍ਰਹੌਣੇ ਨਾਲ ਗੱਲ ਕਰਦੇ ਸਮੇਂ, ਉਸ ਨੂੰ ਪੱਖੀ ਵੀ ਝੱਲਦੇ ਹੁੰਦੇ ਸਨ। ਪ੍ਰਹੁਣਾ ਆਪਣੇ ਸਹੁਰੇ ਆ ਕੇ ਆਪਣੇ ਆਪ ਨੂੰ ਰਾਜਾ ਮਹਾਰਾਜਾ ਹੀ ਸਮਝਦੇ ਸਨ। ਕਈ ਵਾਰ ਸੇਵਾ ਹੁੰਦੀ ਵੇਖ ਪ੍ਰਹੌਣੇ ਕਾਫੀ ਲੰਬਾ ਸਮਾਂ ਟਿਕੇ ਰਹਿੰਦੇ ਸਨ।ਪੰਜਾਬੀਆਂ ਦੀ ਸੇਵਾ ਪੂਰੇ ਸੰਸਾਰ ਵਿੱਚ ਮੰਨੀ ਹੋਈ ਹੈ । ਪੰਜਾਬ ਹਮੇਸ਼ਾ ਜੰਗਾਂ ਦਾ ਅਖਾੜਾ ਰਿਹਾ ਹੈ । ਇੱਥੇ ਇਕ ਕਹਾਵਤ ਪ੍ਰਸਿੱਧ ਹੈ । ਖਾਧਾ ਪੀਤਾ ਲਾਹੇ ਦਾ ਬਾਕੀ ਨਾਦਰ ਸ਼ਾਹੇ ਦਾ । ਕਿਉਂਕਿ ਉਹ ਸਾਰੀ ਬੱਚਤ ਲੁੱਟ ਕੇ ਲੈ ਜਾਂਦੇ ਸਨ । ਇਸ ਕਰਕੇ ਪੰਜਾਬੀਆਂ ਦਾ ਇਹ ਸੁਭਾਅ ਬਣ ਗਿਆ ਹੈ ਕਿ ਖਾਣ ਪੀਣ ਵਿੱਚ ਕੰਜੂਸੀ ਨਾ ਕੀਤੀ ਜਾਵੇ । ਰਿਸ਼ੇਤਦਾਰ ਦੀ ਪ੍ਰਹੌਣਾਚਾਰੀ ਤਾਂ ਕਰਦੇ ਹਨ, ਨਾਲ ਦੀ ਨਾਲ ਜੇਕਰ ਕੋਈ ਭੁੱਖਾ ਰੋਟੀ ਮੰਗ ਲਵੇ, ਉਸ ਨੂੰ ਬਿਠਾ ਕੇ ਵਧੀਆ ਰੋਟੀ ਖੁਆਈ ਜਾਂਦੀ ਹੈ। ਪਿੰਡਾਂ ਵਿੱਚ ਹਾਲੇ ਵੀ ਪੰਜਾਬੀ ਸਭਿਆਚਾਰ ਜਿਉਂਦਾ ਹੈ ।
ਸ਼੍ਰੀ ਮੁਕਤਸਰ ਸਾਹਿਬ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
50ਵੇਂ ਕੌਮਾਂਤਰੀ ਫਿਲਮ ਸਮਾਰੋਹ ‘ਚ ਅਮਿਤਾਭ ਬੱਚਨ ਹੋਣਗੇ ਸਨਮਾਨਿਤ
ਨਵੀਂ ਦਿੱਲੀ (ਏਜੰਸੀ)। 50ਵੇਂ ਕੌਮਾਂਤਰੀ ਫਿਲਮ ਸਮਾਰੋਹ ‘ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਬਿ ਫਾਲਕੇ ਸਨਮਾਨ ਨਾਲ ਨਵਾਜਿਆ ਜਾਵੇਗਾ ਅਤੇ 76ਦੇਸ਼ਾਂ ਦੀਆਂ ਕਰੀਬ ਪੰਜਾਹ ਫਿਲਮਾਂ ਦਿਖਾਈਆਂ ਜਾਣਗੀਆਂ। ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਅੱਜ ਇੱਥੇ ਇਹ ਐਲਾਨ ਕੀਤਾ। (Amitabh)
ਸ੍ਰੀ ਜਾਵੇਡਕਰ ਨੇ ਦੱਸਿਆ ਕਿ 20 ਤੋਂ 28 ਨਵੰਬਰ ਤੱਕ ਹੋਣ ਵਾਲਾ ਇਹ ਸਮਾਰੋਹ ਸਵਰਣ ਜਯੰਤੀ ਸਮਾਰੋਹ ਹੋਵੇਗਾ ਅਤੇ ਇਸ ‘ਚ 76 ਦੇਸ਼ਾਂ ਦੀਆਂ ਕਰੀਬ 250 ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਕਰੀਬ ਦਸ ਹਜ਼ਾਰ ਲੋਕ ਹਿੱਸਾ ਲੈਣਗੇ। ਸਮਾਰੋਹ ‘ਚ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਦਿੱਤਾ ਜਾਵੇਗਾ। ਸਮਾਰੋਹ ‘ਚ ਸ੍ਰੀ ਬੱਚਨ ਦੀਆਂ ਚੋਣਗੀਆਂ ਫਿਲਮਾਂ ਦਿਖਾਈਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਨਮਾਨਿਤ ਹੋਏ ਸੂਬੇ ਦੇ ਵਿੱਦਿਆ ਗੁਰੂ
ਅਧਿਆਪਕ ਦਿਵਸ ਮੌਕੇ 55 ਅਧਿਆਪਕਾਂ ਨੂੰ ਸਟੇਟ ਐਵਾਰਡ
ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ/ਮੋਹਾਲੀ (ਸੱਚ ਕਹੂੰ ਨਿਊਜ਼)। ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਠੋਸ ਅਤੇ ਨਿਰੋਈਆਂ ਕਦਮਾਂ-ਕੀਮਤਾਂ ਪੈਦਾ ਕਰਨ ‘ਤੇ ਆਪਣਾ ਪੂਰਾ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਅੱਜ ਅਧਿਆਪਕ ਦਿਵਸ ਦੇ ਮੌਕੇ ਸਿੱਖਿਆ ਮੰਤਰੀ ਨੇ 55 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਅਤੇ ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਡੀਟੋਰੀਅਮ ਵਿਖੇ ਅਧਿਆਪਕਾਂ ਨੂੰ ਸੰਬੋਧਨ ਵਿੱਚ ਸ੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਨੇ ਹੀ ਅੱਗੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਜਿਸ ਕਰਕੇ ਇਨ੍ਹਾਂ ਦੀ ਬੁਨਿਆਦ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਤਕਦੀਰ ਬਦਲਣ ਅਤੇ ਉਨ੍ਹਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਅਤੇ ਕਦਰਾਂ-ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸਿੱਖਿਆ ਮੰਤਰੀ ਨੇ ਉਘੇ ਸਿੱਖਿਆ ਮਾਹਿਰ, ਮਹਾਨ ਦਰਸ਼ਨ ਸਾਸ਼ਤਰੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨ ਨੂੰ ਵੀ ਯਾਦ ਕੀਤਾ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਢੁਕਵਾਂ ਮਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਵੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕ ਭਾਈਚਾਰੇ ਨੂੰ ਆਪਣੀ ਜ਼ਿਮੇਂਵਾਰੀ ਹੋਰ ਹੀ ਵਚਨਬੱਧਤਾ, ਦ੍ਰਿੜਤਾ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਸੱਦਾ ਦਿੱਤਾ।ਸ੍ਰੀ ਸਿੰਗਲਾ ਨੇ ਅਧਿਆਪਕਾਂ ਦੀ ਤਬਾਦਲਾ ਨੀਤੀ ਨੂੰ ਰੂਪ ਦੇਣ ਲਈ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਪ੍ਰਸ਼ੰਸਾ ਕੀਤੀ।
ਅਮਰਿੰਦਰ ਵੱਲੋਂ 21 ਉੱਘੀਆਂ ਸ਼ਖ਼ਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ
9 ਪੁਲਿਸ ਅਧਿਕਾਰੀ ਨੂੰ  ਮੁੱਖ ਮੰਤਰੀ ਪੁਲਿਸ ਐਵਾਰਡ ਨਾਲ ਸਨਮਾਨਿਤ
ਜਲੰਧਰ (ਸੱਚ ਕਹੂੰ ਨਿਊਜ਼)। 73ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 21 ਉਘੀਆਂ ਸ਼ਖ਼ਸੀਅਤਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕਰਨ ਤੋਂ ਇਲਾਵਾ 9 ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਵਜੋਂ ਮੁੱਖ ਮੰਤਰੀ ਪੁਲਿਸ ਮੈਡਲ ਪ੍ਰਦਾਨ ਕੀਤਾ। ਇਨ੍ਹਾਂ ਸਟੇਟ ਐਵਾਰਡੀਆਂ ਵਿਚ ਸਮਾਜਿਕ ਤੌਰ ‘ਤੇ ਸਰਗਰਮ ਹਸਤੀਆਂ, ਕਲਾਕਾਰ, ਸਾਹਿਤਕਾਰ, ਕਵੀ, ਪ੍ਰਗਤੀਸ਼ੀਲ ਕਿਸਾਨ, ਵਾਤਾਵਰਨ ਪ੍ਰੇਮੀ ਅਤੇ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਇੱਕ ਕੈਂਸਰ ਸਪੈਸ਼ਲਿਸਟ ਵੀ ਸ਼ਾਮਲ ਹੈ ਜਿਨ੍ਹਾਂ ਨੇ ਵਡੇਰੇ ਜਨਤਕ ਹਿੱਤਾਂ ਵਿਚ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਇਆ।
ਮੁੱਖ ਮੰਤਰੀ ਨੇ ਸਟੇਟ ਐਵਾਰਡੀਆਂ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ। ਇਨ੍ਹਾਂ ਸਨਮਾਨਤ ਸ਼ਖ਼ਸੀਅਤਾਂ ਵਿਚ ਜ਼ਿਲ੍ਹਾ ਮੋਗਾ ਦੇ ਪਿੰਡੇ ਦੁੱਨੇਕੇ ਦੇ ਡਾਕਟਰ ਕੁਲਵੰਤ ਸਿੰਘ ਧਾਲੀਵਾਲ, ਪਟਿਆਲਾ ਤੋਂ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਬਿਸ਼ਨ ਦਾਸ, ‘ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ’ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਪਠਾਨਕੋਟ ਜ਼ਿਲ੍ਹੇ ਦੇ ਪਿੰਡ ਕਾਨਪੁਰ ਤੋਂ ਅਮਨਦੀਪ ਸਿੰਘ, ਮਾਨਸਾ ਤੋਂ ਤਰਸੇਮ ਚੰਦ ਸੇਮੀ, ਜਲੰਧਰ ਤੋਂ ਪੰਡਤ ਮਨੂ ਸੀਨ, ਰੋਪੜ ਜ਼ਿਲੇ ਦੇ ਪਿੰਡ ਸੰਧੂਆਂ ਤੋਂ ਜਿੰਦਰ ਸਿੰਘ, ਪਟਿਆਲਾ ਤੋਂ ਹਰਸ਼ ਕੁਮਾਰ ਹਰਸ਼, ਰਾਜਪੁਰਾ ਤੋਂ ਅਭਿਸ਼ੇਕ ਕੁਮਾਰ ਚੌਹਾਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਮਾਹਿਰ ਡਾ. ਵਿਸ਼ਾਲ ਗੋਇਲ, ਪੰਜਾਬੀ ਲੇਖਕ ਗੁਰਮੀਤ ਸਿੰਘ ਸਿੰਘਲ, ਲੁਧਿਆਣਾ ਤੋਂ ਕੈਂਸਰ ਸੁਪਰ ਸਪੈਸ਼ਲਿਸਟ ਡਾ. ਦਵਿੰਦਰ ਸਿੰਘ ਸੰਧੂ, ਜਲੰਧਰ ਤੋਂ ਰਾਜੇਸ਼ ਕੁਮਾਰ ਭਗਤ, ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਜੀ, ਪਠਾਨਕੋਟ ਤੋਂ ਸਮੀਰ ਸ਼ਾਰਧਾ, ਨਵਾਂਸ਼ਹਿਰ ਤੋਂ ਲਲਿਤ ਮੋਹਨ ਪਾਠਕ, ਅੰਮ੍ਰਿਤਸਰ ਤੋਂ ਗੁਣਬੀਰ ਸਿੰਘ ਅਤੇ ਪਟਿਆਲਾ ਤੋਂ ਵੈਟਰਨਰੀ ਇੰਸਪੈਕਟਰ ਅਮਨਦੀਪ ਸਿੰਘ ਸ਼ਾਮਲ ਹਨ। ਇਸੇ ਤਰਾਂ ਹੋਰ ਸਟੇਟ ਐਵਾਰਡੀਆਂ ਵਿਚ ਜਲੰਧਰ ਜ਼ਿਲੇ ਦੇ ਪਿੰਡ ਹਰੀਪੁਰ ਦੀ ਸਰਪੰਚ ਸੀਤਾ ਰਾਣੀ, ਫਤਹਿਗੜ ਸਾਹਿਬ ਤੋਂ ਹਰਪ੍ਰੀਤ ਸਿੰਘ ਢਿੱਲੋਂ ਅਤੇ ਮੋਹਾਲੀ ਦੇ ਪਿੰਡ ਨਵਾਂਗਾਉਂ ਤੋਂ ਕੁਲਦੀਪ ਸਿੰਘ ਸ਼ਾਮਲ ਹਨ।
ਮੁੱਖ ਮੰਤਰੀ ਨੇ ਨੌ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ। ਸਨਮਾਨਤ ਹੋਣ ਵਾਲਿਆਂ ਵਿਚ ਵਿਜੀਲੈਂਸ ਬਿਊਰੋ ਮੋਹਾਲੀ ਦੇ ਜਾਇੰਟ ਡਾਇਰੈਕਟਰ ਪਰਮਜੀਤ ਸਿੰਘ ਗੋਰਾਇਆ, ਜਲੰਧਰ ਰੇਂਜ ਦੇ ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ ਦਿਲਜਿੰਦਰ ਸਿੰਘ ਢਿੱਲੋਂ, ਐਸਿਸਟੈਂਟ ਇੰਸਪੈਕਟਰ ਜਨਰਲ ਪੁਲਿਸ ਇਲੈਕਸ਼ਨ ਸੈਲ ਹਰਬੀਰ ਸਿੰਘ, ਪਟਿਆਲਾ ਤੋਂ ਸੀਨੀਅਰ ਸੁਪਰਡੰਟ ਆਫ ਪੁਲਿਸ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਇਲੈਕਸ਼ਨ ਸੈਲ ਦੇ ਡੀ.ਐਸ.ਪੀ ਅਮਰੋਜ਼ ਸਿੰਘ, ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਡੀ.ਐਸ.ਪੀ ਸੇਵਕ ਸਿੰਘ, ਪੁਲਿਸ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਜਗਦੀਸ਼ ਕੁਮਾਰ, ਪੁਲਿਸ ਥਾਣਾ ਮੁਲਾਂਪੁਰ (ਮੋਹਾਲੀ) ਦੇ ਮੁਖੀ ਇੰਸਪੈਕਟਰ ਭਗਵਾਨ ਸਿੰਘ ਅਤੇ ਜਲੰਧਰ ਦਿਹਾਤੀ ਵਿਚ ਤਾਇਨਾਤ ਇੰਸਪੈਕਟਰ ਕਰਨੈਲ ਸਿੰਘ ਸ਼ਾਮਲ ਹਨ।
ਆਜ਼ਾਦੀ ਦਿਹਾੜੇ ਤੇ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ
ਆਜ਼ਾਦੀ ਦਿਹਾੜੇ ਤੇ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ
ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਸਰਕਾਰ 15 ਅਗਸਤ ਭਾਵ ਆਜ਼ਾਦੀ ਦਿਹਾੜੇ ‘ਤੇ ਵੀਰ ਚੱਕਰ ਨਾਲ ਸਨਮਾਨਤ ਕਰੇਗੀ। ਇੱਥੇ ਦੱਸ ਦੇਈਏ ਕਿ ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਅਭਿਨੰਦਨ ਨੇ ਮਿਗ-21 ਨਾਲ ਤਬਾਹ ਕਰ ਦਿੱਤਾ ਸੀ। ਇੰਨਾ ਹੀ ਨਹੀਂ ਪਾਕਿਸਤਾਨ ਦੇ ਹੋਰ ਜਹਾਜ਼ਾਂ ਦਾ ਪਿੱਛਾ ਕਰਦੇ ਸਮੇਂ ਕਮਾਂਡਰ ਅਭਿਨੰਦਨ ਪਾਕਿਸਤਾਨ ਖੇਤਰ ਵਿਚ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਹਾਲਾਂਕਿ ਭਾਰਤ ਕਰੀਬ 60 ਘੰਟਿਆਂ ਦੇ ਅੰਦਰ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਤੋਂ ਸਹੀ ਸਲਾਮਤ ਲੈ ਆਇਆ। ਪਾਕਿਸਤਾਨ ਦੇ ਸ਼ਕਤੀਸ਼ਾਲੀ ਲੜਾਕੂ ਜਹਾਜ਼ ਐੱਫ-16 ਨੂੰ ਮਿਗ-21।
ਨਾਲ ਤਬਾਹ ਕਰਨ ਕਾਰਨ ਕਮਾਂਡਰ ਅਭਿਨੰਦਨ ਨੇ ਇਤਿਹਾਸ ਰਚ ਦਿੱਤਾ ਸੀ ਅਤੇ ਪੂਰੇ ਦੇਸ਼ ‘ਚ ਉਨ੍ਹਾਂ ਦੇ ਹੀ ਚਰਚੇ ਸਨ। ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫਿਲੇ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਇਸ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ ਬਾਲਾਕੋਟ ‘ਚ ਸਥਿਤ ਅੱਤਵਾਦੀ ਟਿਕਾਣੇ ਢਹਿ-ਢੇਰੀ ਕੀਤੇ ਸਨ। ਭਾਰਤ ਵਲੋਂ ਲਏ ਪੁਲਵਾਮਾ ਦੇ ਬਦਲੇ ਮਗਰੋਂ ਪਾਕਿਸਤਾਨ ਬੌਖਲਾ ਗਿਆ ਸੀ ਅਤੇ ਉਸ ਨੇ ਭਾਰਤੀ ਸਰਹੱਦ ਦਾਖਲ ਹੋਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਇੱਥੇ ਦੱਸ ਦੇਈਏ ਕਿ ਵੀਰ ਚੱਕਰ ਭਾਰਤ ਦਾ ਯੁੱਧ ਦੇ ਸਮੇਂ ਦਾ ਵੀਰਤਾ ਦਾ ਮੈਡਲ ਹੈ। ਇਹ ਸਨਮਾਨ ਫੌਜੀਆਂ ਨੂੰ ਅਸਾਧਾਰਣ ਵੀਰਤਾ ਜਾਂ ਬਲੀਦਾਨ ਲਈ ਦਿੱਤਾ ਜਾਂਦਾ ਹੈ। ਇਹ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।