Punjabi University Patiala - Sach Kahoon Punjabi

Punjabi University Patiala ਦੇ ਅਧਿਐਨ ’ਚ ਆਮ ਨਿਵੇਸ਼ਕਾਂ ਸਬੰਧੀ ਖੁਲਾਸਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵਿੱਚ ਕੀਤੇ ਗਏ ਤਾਜ਼ਾ ਅਧਿਐਨ ਰਾਹੀਂ ਸਟਾਕ ਮਾਰਕੀਟ ਵਿੱਚ ਆਮ ਵਿਅਕਤੀਗਤ ਨਿਵੇਸ਼ਕਾਂ ਦੇ ਵਿਹਾਰ ਅਤੇ ਉਨ੍ਹਾਂ ਦੇ ਨਿਵੇਸ਼ ਸੰਬੰਧੀ ਫੈਸਲਿਆਂ ਦਾ ਵਿਸਥਾਰ ਵਿੱਚ ਅਧਿਐਨ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਬਿਜ਼ਨਸ ਸਟੱਡੀਜ਼ ਵਿਭਾਗ ਤੋਂ ਪ੍ਰੋ. ਆਨੰਦ ਬਾਂਸਲ ਦੀ ਨਿਗਰਾਨੀ ਹੇਠ ਇਹ ਅਧਿਐਨ ਖੋਜਾਰਥੀ ਡਾ. ਹਿਮਾਂਸ਼ੀ ਬਾਂਸਲ ਵੱਲੋਂ ਕੀਤਾ ਗਿਆ।

ਪ੍ਰੋ. ਆਨੰਦ ਬਾਂਸਲ ਨੇ ਦੱਸਿਆ ਕਿ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ ਤੋਂ ਵਿਅਕਤੀਗਤ ਨਿਵੇਸ਼ਕਾਂ ਨਾਲ਼ ਸਬੰਧਿਤ ਅੰਕੜੇ ਇਕੱਠੇ ਕਰਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਦੇ ਨਤੀਜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਰਵਾਇਤੀ ਵਿੱਤੀ ਸਿਧਾਂਤਾਂ ਦੇ ਉਲਟ, ਆਮ ਨਿਵੇਸ਼ਕ ਹਮੇਸ਼ਾ ਤਰਕਸੰਗਤ ਫੈਸਲੇ ਨਹੀਂ ਲੈਂਦੇ। ਉਨ੍ਹਾਂ ਦੱਸਿਆ ਕਿ ਅਧਿਐਨ ਅਨੁਸਾਰ ਕਈ ਨਿਵੇਸ਼ਕ ਅਤਿ-ਆਤਮਵਿਸ਼ਵਾਸ (ਓਵਰ-ਕਾਨਫ਼ੀਡੈਂਸ) ਦੇ ਪ੍ਰਭਾਵ ਹੇਠ ਆ ਕੇ ਮਾਰਕੀਟ ਵਿੱਚ ਵਾਰ-ਵਾਰ ਖਰੀਦ-ਫਰੋਖ਼ਤ ਕਰਦੇ ਹਨ ਅਤੇ ਅਕਸਰ ਗ਼ਲਤ ਫੈਸਲੇ ਲੈਂਦੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਮ ਨਿਵੇਸ਼ਕ ਵਿੱਚ ਇੰਨਾ ਜ਼ਿਆਦਾ ਆਤਮਵਿਸ਼ਵਾਸ ਆਉਂਦਾ ਕਿੱਥੋਂ ਹੈ। ਜਦੋਂ ਇਸ ਬਾਰੇ ਅਧਿਐਨ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਆਮ ਨਿਵੇਸ਼ਕ ਸ਼ੇਅਰ ਨਾਲ਼ ਸਬੰਧਿਤ ਜਾਣਕਾਰੀ ਟੀਵੀ ਪ੍ਰੋਗਰਾਮ, ਅਖ਼ਬਾਰ, ਮੈਗਜ਼ੀਨ, ਦੋਸਤਾਂ, ਰਿਸ਼ਤੇਦਾਰਾਂ ਤੇ ਸਹਿਕਰਮੀਆਂ ਦੇ ਨਾਲ ਗੱਲਬਾਤ ਤੋਂ ਹੀ ਇਕੱਠੀ ਕਰਦਾ ਹੈ। ਉਸ ਜਾਣਕਾਰੀ ਦੇ ਆਧਾਰ ’ਤੇ ਹੀ ਆਪਣੀ ਸੀਮਤ ਸਮਝ ਦੇ ਮੁਤਾਬਿਕ ਫੈਸਲੇ ਲੈਂਦਾ ਹੈ ਜਦੋਂਕਿ ਉਹ ਜਾਣਕਾਰੀ ਸਟਾਕ ਮਾਰਕੀਟ ਵਿੱਚ ਮੁਨਾਫ਼ਾ ਕਮਾਉਣ ਲਈ ਕਾਫ਼ੀ ਨਹੀਂ ਹੁੰਦੀ।

ਖੋਜਾਰਥੀ ਡਾ. ਹਿਮਾਂਸ਼ੀ ਬਾਂਸਲ, ਜੋ ਕਿ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ, ਨੇ ਦੱਸਿਆ ਕਿ ਖੋਜ ਨਤੀਜੇ ਇਹ ਵੀ ਦਰਸਾਉਂਦੇ ਹਨ ਕਿ ਆਮ ਨਿਵੇਸ਼ਕ ਆਪਣੇ ਅਤਿ-ਆਤਮਵਿਸ਼ਵਾਸ ਦੇ ਕਾਰਨ ਪੋਰਟਫੋਲੀਓ ਵਿੱਚ ਨਿਵੇਸ਼ ਨੂੰ ਵੱਖ-ਵੱਖ ਖੇਤਰਾਂ ਨਾਲ਼ ਸਬੰਧਤ ਸ਼ੇਅਰਾਂ ਵਿੱਚ ਠੀਕ ਤਰ੍ਹਾਂ ਨਹੀਂ ਰੱਖਦੇ, ਜਿਸ ਨਾਲ਼ ਉਹ ਅਕਸਰ ਜੋਖ਼ਮ ਘਟਾਉਣ ਦੇ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਨਿਵੇਸ਼ਕ ਭੇਡਚਾਲ ਦਾ ਸ਼ਿਕਾਰ ਹੋ ਕੇ ਬਿਨਾਂ ਪੂਰੀ ਜਾਂਚ-ਪੜਤਾਲ ਦੇ ਮਿਲਣ ਵਾਲ਼ੇ ਟਿਪਸ ’ਤੇ ਭਰੋਸਾ ਕਰਕੇ ਹੀ ਨਿਵੇਸ਼ ਕਰਦੇ ਹਨ ਤੇ ਕਈ ਵਾਰ ਆਪਣੀ ਸਾਰੀ ਪੂੰਜੀ ਇੱਕੋ ਹੀ ਕੰਪਨੀ ਦੇ ਸ਼ੇਅਰਾਂ ਵਿੱਚ ਲਾ ਦਿੰਦੇ ਹਨ, ਜੋ ਕਿ ਕਾਫ਼ੀ ਜੋਖ਼ਮ ਭਰਿਆ ਫੈਸਲਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਖੋਜ ਰਾਹੀਂ ਕੀਤਾ ਗਿਆ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਭਾਰਤੀ ਘਰਾਂ ਵਿੱਚ ਬੈਂਕ ਵਿੱਚ ਰਾਸ਼ੀ ਜਮ੍ਹਾ ਕਰਵਾਉਣਾ ਅਜੇ ਵੀ ਸਭ ਤੋਂ ਪਸੰਦੀਦਾ ਨਿਵੇਸ਼ ਵਿਧੀ ਮੰਨੀ ਜਾਂਦੀ ਹੈ, ਕਿਉਂਕਿ ਇਹ ਨਿਵੇਸ਼ਕਾਂ ਨੂੰ ਉੱਚ ਪੱਧਰ ਦੀ ਸੁਰੱਖਿਆ, ਸਥਿਰਤਾ ਅਤੇ ਨਿਸ਼ਚਿਤ ਆਮਦਨ ਦਾ ਭਰੋਸਾ ਪ੍ਰਦਾਨ ਕਰਦੀ ਹੈ।

ਅਧਿਐਨ ਵਿਦਿਆਰਥੀਆਂ ਤੇ ਸਮਾਜ ਲਈ ਬਹੁਤ ਲਾਭਕਾਰੀ : ਡਾ. ਜਗਦੀਪ ਸਿੰਘ

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਅਧਿਐਨ ਵਿਦਿਆਰਥੀਆਂ ਤੇ ਸਮਾਜ ਲਈ ਬਹੁਤ ਲਾਭਕਾਰੀ ਹੈ। ਅਜਿਹੀਆਂ ਖੋਜਾਂ ਸਮੇਂ ਦੀ ਲੋੜ ਹਨ, ਜੋ ਲੋਕਾਂ ਨੂੰ ਸੂਝ-ਬੂਝ ਨਾਲ ਨਿਵੇਸ਼ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਅਤੇ ਗਲੋਬਲ ਆਰਥਿਕ ਪ੍ਰਸੰਗ ਵਿੱਚ, ਇਸ ਤਰ੍ਹਾਂ ਦੀਆਂ ਖੋਜਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਮੌਜੂਦਾ ਸਮੇਂ ਸਟਾਕ ਮਾਰਕੀਟ ਦੀ ਦਿਸ਼ਾ ਦਾ ਅਨੁਮਾਨ ਲਾਉਣਾ ਆਮ ਨਿਵੇਸ਼ਕ ਲਈ ਕਾਫ਼ੀ ਮੁਸ਼ਕਲ ਹੋ ਗਿਆ ਹੈ।

Patiala News: ਪੰਜਾਬੀ ’ਵਰਸਿਟੀ ਵਿਖੇ ਪੰਜਾਬ ਦਾ ਪਹਿਲਾ ‘ਸਾਈਬਰ ਵੈੱਲਨੈੱਸ ਤੇ ਸਕਿਉਰਟੀ ਸੈਂਟਰ’ ਸਥਾਪਿਤ
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ ਉਦਘਾਟਨ

Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵੱਲੋਂ ਡਿਜੀਟਲ ਸੁਰੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟਦਿਆਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਿਖੇ ‘ਸਾਈਬਰ ਵੈੱਲਨੈੱਸ ਅਤੇ ਸਕਿਉਰਿਟੀ ਸੈਂਟਰ’ ਸਥਾਪਿਤ ਕੀਤਾ ਗਿਆ ਹੈ। ਰੂਸਾ ਗ੍ਰਾਂਟ ਦੀ ਸਹਾਇਤਾ ਨਾਲ਼ ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਤਹਿਤ ਸਥਾਪਿਤ ਇਸ ਕੇਂਦਰ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ।

ਹਿਮਾਚਲ ਦੇ ਮੰਡੀ ਸਥਿਤ ਸਰਦਾਰ ਪਟੇਲ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਲਲਿਤ ਕੁਮਾਰ ਅਵਸਥੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸਾਈਬਰ ਸੁਰੱਖਿਆ ਦੇਸ਼ ਦੇ ਭਵਿੱਖ ਲਈ ਬੇਹੱਦ ਜ਼ਰੂਰੀ ਹੈ ਅਤੇ ਵਿਦਿਅਕ ਅਦਾਰਿਆਂ ਨੂੰ ਸਾਈਬਰ-ਸੁਰੱਖਿਅਤ ਨਾਗਰਿਕ ਤਿਆਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਆਨਲਾਈਨ ਹੋ ਗਈ ਹੈ ਅਤੇ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਸਾਈਬਰ ਸੁਰੱਖਿਆ ਇੱਕ ਵੱਡੀ ਚੁਣੌਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖੁਦ ਦੇ ਸੁਰੱਖਿਅਤ ਸਿਸਟਮ ਵਿਕਸਿਤ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਡੇਟਾ ਸੁਰੱਖਿਅਤ ਰਹੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਇਹ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀ ਮੁਹਾਰਤ ਦੀ ਵਰਤੋਂ ਸਮਾਜ ਦੀ ਭਲਾਈ ਲਈ ਕੰਮ ਕਰਨ।

ਇਹ ਵੀ ਪੜ੍ਹੋ: Road Accident: ਨਸ਼ੇੜੀ ਕਾਰ ਚਾਲਕ ਨੇ ਅਖ਼ਬਾਰਾਂ ਵਾਲੀ ਗੱਡੀ ਨੂੰ ਮਾਰੀ ਟੱਕਰ, ਵਾਲ-ਵਾਲ ਬਚੀ ਜਾਨ

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਸਾਈਬਰ ਸੁਰੱਖਿਆ ਜ਼ਰੂਰੀ ਹੈ, ਉੱਥੇ ਹੀ ’ਡਿਜੀਟਲ ਡੀਟੌਕਸ’ ਵੀ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਅਸੀਂ ਡਿਜੀਟਲ ਦੁਨੀਆ ਵਿੱਚ ਮਾਨਸਿਕ ਤੌਰ ’ਤੇ ਤੰਦਰੁਸਤ ਰਹਿ ਸਕੀਏ। ਉਪ-ਕੁਲਪਤੀ ਡਾ. ਲਲਿਤ ਕੁਮਾਰ ਅਵਸਥੀ ਨੇ ਆਪਣੇ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਇਸ ਕਦਮ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਹੋਰ ਅਦਾਰੇ ਵੀ ਇਸ ਦਿਸ਼ਾ ਵੱਲ ਅਹਿਮ ਕਦਮ ਉਠਾਉਣਗੇ। Patiala News

ਕੇਂਦਰ ਦੇ ਨੋਡਲ ਅਫ਼ਸਰ ਡਾ. ਅਭਿਨਵ ਭੰਡਾਰੀ ਨੇ ਦੱਸਿਆ ਕਿ ਇਹ ਕੇਂਦਰ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਹੋਣ ਵਾਲੇ ਸਾਈਬਰ ਖਤਰਿਆਂ ਜਿਵੇਂ ਕਿ ਡੀਪਫੇਕ, ਡਿਜੀਟਲ ਅਰੈਸਟ ਸਕੈਮ ਅਤੇ ਵਿੱਤੀ ਧੋਖਾਧੜੀ ਆਦਿ ਵਿਰੁੱਧ ਕੰਮ ਕਰੇਗਾ। ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਨੇ ਇਸ ਮੌਕੇ ਬੋਲਦਿਆਂ ਇਸ ਕੇਂਦਰ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪ੍ਰਗਟਾਏ। ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਕੇਂਦਰ ਪੰਜਾਬ ਦਾ ਆਪਣੀ ਕਿਸਮ ਦਾ ਪਹਿਲਾ ਸਾਈਬਰ ਸੁਰੱਖਿਆ ਕੇਂਦਰ ਹੈ।

Punjabi University Patiala: ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਮਮਤਾ ਸ਼ਰਮਾ ਨੇ ਡੀਨ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲਿਆ
Punjabi University Patiala: (ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਪ੍ਰੋ. ਮਮਤਾ ਸ਼ਰਮਾ ਨੇ ਡੀਨ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲ? ਲਿਆ ਹੈ। ਉਨ੍ਹਾਂ ਨੂੰ ਇੱਕ ਸਾਲ ਲਈ ਇਸ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ ’ਤੇ ਪੁੱਜੇ।

ਇਹ ਵੀ ਪੜ੍ਹੋ: State Bank Of India: ਐਸਬੀਆਈ 25,000 ਕਰੋੜ ਰੁਪਏ ਦਾ ਕਿਉਆਈਪੀ ਕਰ ਸਕਦਾ ਹੈ ਲਾਂਚ

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਉਨ੍ਹਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਜਿਕਰਯੋਗ ਹੈ ਕਿ ਪ੍ਰੋ. ਮਮਤਾ ਸ਼ਰਮਾ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਹਨ ਅਤੇ ਕੋਆਰਡੀਨੇਟਰ ਐੱਨ. ਐੱਸ. ਐੱਸ. ਸਮੇਤ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੇ ਹਨ। ਉਹ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵੱਖ-ਵੱਖ ਨਸ਼ਾ ਵਿਰੋਧੀ ਪ੍ਰਾਜੈਕਟਾਂ ਅਤੇ ਮੁਹਿੰਮਾਂ ਨਾਲ ਵੀ ਮਾਹਿਰ ਵਜੋਂ ਜੁੜੇ ਰਹੇ ਹਨ।

Punjabi University Patiala: ਪੰਜਾਬੀ ਯੂਨੀਵਰਸਿਟੀ ਨੇ ਕੱਢੀ ਨਵੀਂ ਕਾਢ, ਹੁਣ ਇਹ ਕੰਮ ਕਰਨਾ ਵੀ ਹੋਵੇਗਾ ਸੌਖਾ
Punjabi University Patiala: ਗੁਰਮੁਖੀ ਲਿਪੀ ਤੋਂ ਬਰੇਲ, ਆਟੋਮੈਟਿਕ ਫੌਂਟ ਪਰਿਵਰਤਕ ਅਤੇ ਟੈਕਸਟ-ਟੂ-ਸਪੀਚ ਵਰਗੀਆਂ ਉਪਯੋਗੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਤਕਨੀਕ

Punjabi University Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਪੰਜਾਬੀ ਲਿਖ਼ਤਾਂ ਨੂੰ ਨੇਤਰਹੀਣ ਵਿਅਕਤੀਆਂ ਵੱਲੋਂ ਪੜ੍ਹਨ ਲਈ ਵਰਤੀ ਜਾਂਦੀ ਬਰੇਲ ਲਿਪੀ ਵਿੱਚ ਬਦਲੇ ਜਾ ਸਕਣ ਵਾਲ਼ੀ ਤਕਨੀਕ ਵਿਕਸਤ ਕੀਤੀ ਗਈ ਹੈ। ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਡਾ. ਚਰਨਜੀਵ ਸਿੰਘ ਸਰੋਆ ਵੱਲੋਂ ਡਾ. ਕਵਲਜੀਤ ਸਿੰਘ ਦੀ ਨਿਗਰਾਨੀ ਹੇਠ ਵਿਕਸਿਤ ਕੀਤੀ ਗਈ ਇਹ ਪ੍ਰਣਾਲੀ ਗੁਰਮੁਖੀ ਲਿਪੀ ਤੋਂ ਬਰੇਲ, ਆਟੋਮੈਟਿਕ ਫੌਂਟ ਪਰਿਵਰਤਕ, ਵਿਸ਼ਾਲ ਕਾਰਪਸ ਵਿਕਾਸ ਅਤੇ ਟੈਕਸਟ-ਟੂ-ਸਪੀਚ ਵਰਗੀਆਂ ਉਪਯੋਗੀ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

ਡਾ. ਕਵਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਕਨੀਕ ਵੇਖਣ ਤੋਂ ਅਸਮਰੱਥ ਵਿਅਕਤੀਆਂ ਦੀ ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਗਿਆਨ ਸਮੱਗਰੀ ਤੱਕ ਆਸਾਨ ਪਹੁੰਚ ਬਣਾਉਣ ਪੱਖੋਂ ਨਵਾਂ ਇਨਕਲਾਬ ਸਿੱਧ ਹੋਣ ਦੀ ਸਮਰਥਾ ਰਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦਾ ਮੁੱਖ ਉਦੇਸ਼ ਵੇਖਣ ਤੋਂ ਅਸਮਰੱਥ ਅਜਿਹੇ ਵਿਅਕਤੀਆਂ ਲਈ ਇੱਕ ਸਾਰਥਕ ਡਿਜੀਟਲ ਰਸਤਾ ਉਪਲੱਬਧ ਕਰਵਾਉਣਾ ਹੈ, ਜੋ ਆਪਣੀ ਮਾਂ-ਭਾਸ਼ਾ ਵਿੱਚ ਗਿਆਨ ਅਤੇ ਜਾਣਕਾਰੀ ਤੱਕ ਪਹੁੰਚ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ਨੂੰ ਨਿਰਵਿਘਨ ਅਤੇ ਤੇਜ਼ੀ ਨਾਲ਼ ਬਰੇਲ ਵਿੱਚ ਬਦਲ ਕੇ, ਵਿਅਕਤੀਆਂ ਵਿੱਚ ਆਤਮ ਨਿਰਭਰਤਾ ਪੈਦਾ ਕਰਦਿਆਂ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਪੱਖੋਂ ਇਹ ਤਕਨੀਕ ਅਸਰਦਾਰ ਯੋਗਦਾਨ ਪਾ ਸਕਦੀ ਹੈ।

Punjabi University Patiala

ਖੋਜਾਰਥੀ ਡਾ. ਚਰਨਜੀਵ ਸਿੰਘ ਨੇ ਦੱਸਿਆ ਕਿ ਇਹ ਪ੍ਰਣਾਲੀ ਪੰਜਾਬੀ ਲਿਖਤ ਨੂੰ ਗਰੇਡ- 1 ਅਤੇ ਗਰੇਡ- 2 ਬਰੇਲ ਵਿੱਚ ਤੁਰੰਤ ਬਦਲਣ ਦੀ ਸਮਰਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਗਰੇਡ- 1 ਬਰੇਲ ਵਿੱਚ ਅੱਖਰ-ਅਧਾਰਿਤ ਬਦਲਾਅ ਕੀਤਾ ਜਾਂਦਾ ਹੈ, ਜਿਸ ਵਿੱਚ ਹਰ ਪੰਜਾਬੀ ਅੱਖਰ ਨੂੰ ਬਰੇਲ ਦੇ ਇੱਕ ਅਨੁਕੂਲ ਚਿੰਨ੍ਹ ਵਿੱਚ ਤਬਦੀਲ ਕੀਤਾ ਜਾਂਦਾ ਹੈ।

Read Also : Punjab News: ਪੰਜਾਬ ‘ਚ ਤੜਕਸਾਰ ਰੂਹ ਕੰਬਾਊ ਹਾਦਸਾ, ਬੱਸ ਤੇ ਕਾਰ ਦਰਮਿਆਨ ਭਿਆਨਕ ਟੱਕਰ, ਜਾਣੋ ਮੌਕੇ ਦਾ ਹਾਲ

ਇਸ ਪੱਧਰ ਦੀ ਸ਼ੁੱਧਤਾ ਲਗਭਗ 99.9% ਹੈ। ਗਰੇਡ- 2 ਬਰੇਲ ਵਿੱਚ ਲਿਖਤ ਦੀ ਕੁਸ਼ਲਤਾ ਵਧਾਉਣ ਲਈ ਵੱਖ-ਵੱਖ ਵਿਧੀਆਂ ਨਾਲ਼ ਬਰੇਲ ਕੋਡ ਪੈਟਰਨਜ਼ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਰੂਪਾਂਤਰਣ ਦੀ ਸ਼ੁੱਧਤਾ 99.7% ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਇੱਕ ਹੋਰ ਪੜਾਅ ਵਜੋਂ ਪੰਜਾਬੀ ਵਿਭਾਗ ਦੇ ਡਾ. ਰਾਜਵਿੰਦਰ ਸਿੰਘ ਦੀ ਸਹਿਯੋਗ ਨਾਲ਼ ਏਐੱਸਸੀਆਈਆਈ ਤੋਂ ਯੂਨੀਕੋਡ ਆਟੋਮੈਟਿਕ ਫੌਂਟ ਪਰਿਵਰਤਕ ਵੀ ਤਿਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਤੌਰ ’ਤੇ ਅਜਿਹੇ ਡੇਟਾ ਲਈ ਉਪਯੋਗੀ ਹੈ, ਜੋ ਵੱਖ-ਵੱਖ ਫੌਂਟਾਂ ਵਿੱਚ ਮੌਜ਼ੂਦ ਹੋਣ ਕਰਕੇ ਸਿੱਧੇ ਤੌਰ ’ਤੇ ਕੰਪਿਊਟਰ ਵੱਲੋਂ ਪੜ੍ਹਨਯੋਗ ਨਹੀਂ ਹੁੰਦੇ।

ਅਜਿਹੀਆਂ ਖੋਜਾਂ ਸਮਾਜ ਦੀ ਬਣਤਰ ਨੂੰ ਨਵੀਂ ਦਿਸ਼ਾ ਦਿੰਦੀਆਂ : ਵਾਈਸ ਚਾਂਸਲਰ

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖੋਜ ਦਾ ਸਿਰਫ਼ ਤਕਨੀਕ ਪੱਖੋਂ ਹੀ ਨਹੀਂ, ਬਲਕਿ ਸਮਾਜਿਕ ਵਿਕਾਸ ਪੱਖੋਂ ਵੀ ਵਿਸ਼ੇਸ਼ ਮਹੱਤਵ ਹੈ। ਅਜਿਹੀਆਂ ਖੋਜਾਂ ਸਮਾਜ ਦੀ ਬਣਤਰ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਉਨ੍ਹਾਂ ਕਿਹਾ ਇਹ ਪ੍ਰਾਜੈਕਟ ਨਾ ਸਿਰਫ਼ ਪੰਜਾਬੀ ਭਾਸ਼ਾ ਲਈ, ਬਲਕਿ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਬਰੇਲ ਪ੍ਰਣਾਲੀਆਂ ਦੇ ਵਿਕਾਸ ਲਈ ਰਾਹ ਦਰਸਾਉਂਦਾ ਮਾਡਲ ਬਣ ਸਕਦਾ ਹੈ।

Punjabi University Patiala: ਚੰਗੀ ਖਬਰ, ਪੰਜਾਬੀ ਯੂਨੀਵਰਸਿਟੀ ਨੇ ਕੈਂਸਰ ਇਲਾਜ਼ ਦੇ ਹੋਰ ਹੱਲ ਲੱਭੇ
Punjabi University Patiala: ਕੈਂਸਰ ਦੇ ਇਲਾਜ ’ਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਤੇ ਦੁਰਪ੍ਰਭਾਵ ਘਟਾਉਣ ਦੇ ਹੱਲ ਲੱਭੇ

Punjabi University Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਇੱਕ ਖੋਜ ਰਾਹੀਂ ਕੈਂਸਰ ਦੇ ਇਲਾਜ ਵਿੱਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਤੇ ਇਸ ਦੇ ਦੁਰਪ੍ਰਭਾਵਾਂ ਨੂੰ ਘਟਾਉਣ ਦੇ ਹੱਲ ਲੱਭੇ ਗਏ ਹਨ। ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਤੇ ਡਰੱਗ ਰਿਸਰਚ ਵਿਭਾਗ ਤੋਂ ਪ੍ਰੋ. ਓਮ ਸਿਲਾਕਾਰੀ ਦੀ ਨਿਗਰਾਨੀ ਹੇਠ ਆਈਸੀਐੱਮਆਰ ਦੇ ਸੀਨੀਅਰ ਰਿਸਰਚ ਫੈਲੋ ਅਤੇ ਪੀ-ਐੱਚ.ਡੀ. ਖੋਜਾਰਥੀ ਡਾ. ਬੱਡੀਪੈਡੀਗੇ ਰਾਜੂ ਨੇ ਇੱਕ ਡਰੱਗ-ਮੈਟਾਬੋਲਾਈਜਿੰਘ ਐਨਜ਼ਾਈਮਜ਼ (ਡੀਐੱਮਈ) ਨਾਲ ਜੁੜੇ ਕੀਮੋ-ਰੋਧ ਨੂੰ ਸਮਝਣ ਤੇ ਇਸ ਦੇ ਹੱਲ ’ਤੇ ਮਹੱਤਵਪੂਰਨ ਖੋਜ ਕੀਤੀ ਹੈ।

ਡਾ. ਰਾਜੂ ਨੇ ਦੱਸਿਆ ਕਿ ਉਸ ਨੇ ਪੀ. 450 1.ਬੀ.1. (ਸੀ. ਵਾਈ. ਪੀ.1 ਬੀ.1) ਨਾਮਕ ਐਨਜ਼ਾਈਮ ਦੀ ਫਿਤਰਤ ਨੂੰ ਸਮਝਦਿਆਂ ਇਸ ਨਾਲ਼ ਜੁੜੀ ਸਮੱਸਿਆ ਦੇ ਹੱਲ ਲੱਭਣ ਉੱਤੇ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਇਹ ਐਨਜ਼ਾਈਮ ਕੀਮੋ-ਥੈਰੇਪੀ ਦੀ ਪ੍ਰਕਿਰਿਆ ਵਿੱਚ ਵਰਤੀਆਂ ਜਾਂਦੀਆਂ ਡਰੱਗਜ਼ ਡੌਸੀਟੈਕਸਲ ਤੇ ਪੈਸਲੀਟੈਕਸਲ, ਜੋ ਕਿ ਆਮ ਤੌਰ ’ਤੇ ਛਾਤੀ, ਫੇਫੜਿਆਂ ਤੇ ਬੱਚੇਦਾਨੀ ਦੇ ਕੈਂਸਰ ਵਿੱਚ ਕੀਮੋ-ਥੈਰੇਪੀ ਲਈ ਵਰਤੀਆਂ ਜਾਂਦੀਆਂ ਹਨ, ਦੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ।

Punjabi University Patiala

ਇਸ ਕਾਰਨ ਕੀਮੋਥੈਰੇਪੀ ਜਿਆਦਾ ਅਸਰਦਾਰ ਸਾਬਿਤ ਨਹੀਂ ਹੁੰਦੀ। ਇਸ ਸਥਿਤੀ ਦੇ ਹੱਲ ਲਈ ਇਸ ਐਨਜ਼ਾਈਮ ਦੇ ਪ੍ਰਭਾਵ ਨੂੰ ਘੱਟ ਕਰਨ ਵਾਸਤੇ ਇਨਹਿਬਟਰਜ਼ ਖੋਜੇ ਜਾਣ ਦੀ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀ ਖੋਜ ਰਾਹੀਂ ਮਸ਼ੀਨ ਲਰਨਿੰਗ, ਮੌਲੀਕਿਊਲਰ ਡੌਕਿੰਗ, ਮੌਲੀਕਿਊਲਰ ਡਾਇਨਾਮਿਕਸ ਸਿਮੂਲੇਸ਼ਨਜ਼, 3-ਡੀ-ਕਿਊ. ਐੱਸ. ਏ. ਆਰ. ਮਾਡਲਿੰਗ, ਫ਼ਰੀ ਐਨਰਜੀ ਪਰਟੂਬੇਸ਼ਨ ਅਧਿਐਨ ਦੇ ਜ਼ਰੀਏ ਹੱਲ ਤੱਕ ਪਹੁੰਚਿਆ ਗਿਆ।

Read Also : Government Schools Punjab: ਪੰਜਾਬ ਦੇ ਸਰਕਾਰੀ ਸਕੂਲ ਕਰ ਗਏ ਕਮਾਲ

ਪ੍ਰੋ. ਓਮ ਸਿਲਾਕਾਰੀ ਨੇ ਦੱਸਿਆ ਕਿ ਕੀਮੋ ਥੈਰੇਪੀ ਦੇ ਅਸਰ ਨੂੰ ਘਟਾਉਣ ਵਾਲਾ ਕੀਮੋ-ਰੋਧ ਵਿਸ਼ਵ ਪੱਧਰ ’ਤੇ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਕੈਂਸਰ ਸੈੱਲਾਂ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਦਵਾਈਆਂ ਦੀ ਉਪਲੱਬਧਤਾ ਕਾਫ਼ੀ ਨਹੀਂ ਹੁੰਦੀ ਤੇ ਸਿੱਟੇ ਵਜੋਂ ਕੈਂਸਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਐਨਜ਼ਾਈਮ ਅਕਸਰ ਹੀ ਕੈਂਸਰ-ਰੋਧਕ ਦਵਾਈਆਂ ਨੂੰ ਅਕਿਰਿਆਸ਼ੀਲ ਕਰ ਦਿੰਦੇ ਹਨ, ਉਨ੍ਹਾਂ ਦੇ ਪ੍ਰਭਾਵ ਨੂੰ ਘਟਾ ਦਿੰਦੇ ਹਨ ਅਤੇ ਡਰੱਗ ਪ੍ਰਤੀਰੋਧ ਵਾਲ਼ੀ ਸਥਿਤੀ ਵੱਲ ਲੈ ਜਾਂਦੇ ਹਨ, ਜਿੱਥੇ ਦਵਾਈ ਆਪਣਾ ਕੰਮ ਨਹੀਂ ਕਰਦੀ। ਇਸ ਸਥਿਤੀ ਦੇ ਹੱਲ ਲਈ ਇਨ੍ਹਾਂ ਡਰੱਗਜ਼ ਨੂੰ ਅਜਿਹੇ ਇਨਹਿਬਟਰਜ਼ ਦੇ ਸੁਮੇਲ ਨਾਲ ਵਰਤਣਾ ਕਾਰਗਰ ਸਾਬਿਤ ਹੋ ਸਕਦਾ ਹੈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਤੇ ਉਸ ਦੇ ਨਿਗਰਾਨ ਨੂੰ ਇਸ ਮਿਆਰੀ ਖੋਜ ਬਾਰੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ

Punjabi University Patiala: ਸ਼ਾਨਦਾਰ ਖੋਜ, ਹੁਣ ਪੁਰਾਣੇ ਦਸਤਾਵੇਜ਼ਾਂ ਦੀ ਸਿਆਹੀ ਤੋਂ ਪਤਾ ਲੱਗੇਗਾ ਲਿਖਤ ਦਾ ਸਮਾਂ
Punjabi University Patiala: ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਤਾਜ਼ਾ ਖੋਜ ਰਾਹੀਂ ਈਜਾਦ ਕੀਤੇ ਗਏ ਵਿਗਿਆਨਕ ਤਰੀਕਿਆਂ ਤੇ ਪ੍ਰਮਾਣਿਤ ਤਕਨੀਕ ਰਾਹੀਂ ਹੁਣ ਪੁਰਾਣੇ ਦਸਤਾਵੇਜ਼ਾਂ ਦੀਆਂ ਲਿਖ਼ਤਾਂ ’ਚ ਵਰਤੀ ਗਈ ਸਿਆਹੀ ਦੇ ਅਧਾਰ ’ਤੇ ਉਨ੍ਹਾਂ ਦੇ ਲਿਖੇ ਜਾਣ ਦੇ ਸਮੇਂ ਜਾਂ ਉਮਰ ਬਾਰੇ ਸਹੀ ਪਤਾ ਲਗਾਇਆ ਜਾਣਾ ਸੰਭਵ ਹੈ।

ਯੂਨੀਵਰਸਿਟੀ ਦੇ ਫ਼ੋਰੈਂਸਿਕ ਵਿਗਿਆਨ ਵਿਭਾਗ ਵਿਖੇ ਪ੍ਰੋ. ਕੋਮਲ ਸੈਣੀ ਦੀ ਨਿਗਰਾਨੀ ਵਿੱਚ ਖੋਜਾਰਥੀ ਵਿਨਾਇਕ ਗੁਪਤਾ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਜੈੱਲ ਪੈੱਨ ਸਿਆਹੀ ਨੂੰ ਇਸ ਵਿੱਚ ਮੌਜੂਦ ਵਿਲੱਖਣ ਰਸਾਇਣਕ ਤੱਤਾਂ ਦੇ ਅਧਾਰ ’ਤੇ ਵੱਖ-ਵੱਖ ਤੌਰ ’ਤੇ ਪਛਾਣੇ ਜਾਣ ਤੇ ਵੱਖ-ਵੱਖ ਲਿਖ਼ਤਾਂ ’ਚ ਫ਼ਰਕ ਸਥਾਪਿਤ ਕਰਨ ਦੀ ਤਕਨੀਕ ਵਿਕਸਿਤ ਕੀਤੀ ਗਈ ਹੈ। ਪ੍ਰੋ. ਕੋਮਲ ਸੈਣੀ ਨੇ ਦੱਸਿਆ ਕਿ ਵਸੀਅਤ, ਇਕਰਾਰਨਾਮੇ, ਸਮਝੌਤੇ, ਪੱਤਰ ਆਦਿ ਦਸਤਾਵੇਜ਼, ਜੋ ਕਿ ਬਹੁਤ ਸਾਰੀਆਂ ਕਾਨੂੰਨੀ ਕਾਰਵਾਈਆਂ ਦੀ ਰੀੜ੍ਹ ਦੀ ਹੱਡੀ ਬਣਦੇ ਹਨ, ਅਕਸਰ ਆਪਣੀ ਪ੍ਰਮਾਣਿਕਤਾ, ਮੌਲਿਕਤਾ ਤੇ ਲਿਖ਼ਤ ਸ਼ੈਲੀ ਆਦਿ ਪੱਖਾਂ ਤੋਂ ਇਸ ਸਬੰਧੀ ਜਾਂਚ ਅਧੀਨ ਆਉਂਦੇ ਹਨ। Punjabi University Patiala

Read Also : BBC Documentary Sidhu Moosewala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਬੀਬੀਸੀ ਡਾਕਿਊਮੈਂਟਰੀ ’ਤੇ ਵਿਵਾਦ

ਅਜਿਹੇ ਦਸਤਾਵੇਜ਼ਾਂ ਵਿੱਚ ਵਰਤੀ ਗਈ ਸਿਆਹੀ ਦੇ ਸਮੇਂ ਨੂੰ ਸਥਾਪਿਤ ਕਰਨ, ਉਨ੍ਹਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਤੇ ਧੋਖਾਧੜੀ ਨੂੰ ਰੋਕਣ ਦੇ ਪੱਖ ਤੋਂ ਇਹ ਵਿਧੀ ਅਹਿਮ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਏਜੰਸੀਆਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਫ਼ੈਸਲੇ ਲੈਣ ਵਿੱਚ ਸਹਾਇਤਾ ਕਰ ਸਕਣ ਦੀ ਸਮਰਥਾ ਵਾਲ਼ੀ ਇਸ ਖੋਜ ਦੀ ਫ਼ੋਰੈਂਸਿਕ ਵਿਗਿਆਨ ਅਤੇ ਕਾਨੂੰਨ ਖੇਤਰ ਦੇ ਮਾਹਿਰਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।

Punjabi University Patiala

ਇਸ ਅਧਿਐਨ ਦੇ ਨਤੀਜੇ ਅੰਤਰਰਾਸ਼ਟਰੀ ਵਿਗਿਆਨਕ ਰਸਾਲਿਆਂ ’ਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਅਧਿਐਨ ਤਹਿਤ ਜੈੱਲ ਪੈੱਨ ਸਿਆਹੀ ਦੀ ਰਸਾਇਣਕ ਰਚਨਾ ਦੀ ਜਾਂਚ ਕਰਨ ਲਈ ਵੱਖ-ਵੱਖ ਵਿਸ਼ਲੇਸ਼ਣਾਤਮਕ ਤਕਨੀਕਾਂ ਵਰਤੀਆਂ ਗਈਆਂ ਜਿਨ੍ਹਾਂ ਵਿੱਚ ਖਾਸ ਤੌਰ ’ਤੇ ਗੈਸ ਕ੍ਰੋਮੈਟੋਗ੍ਰਾਫੀ-ਮਾਸ ਸਪੈਕਟ੍ਰੋਮੈਟਰੀ (ਜੀ. ਸੀ.- ਐੱਮ. ਐੱਸ.) ਦੀ ਵਰਤੋਂ ਕੀਤੀ ਗਈ।

ਖੋਜਾਰਥੀ ਡਾ. ਵਿਨਾਇਕ ਗੁਪਤਾ ਨੇ ਦੱਸਿਆ ਕਿ ਨਤੀਜਿਆਂ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਨੂੰ ਵੱਡੇ ਪੱਧਰ ’ਤੇ ਅੰਕੜਿਆਂ ਦੇ ਵਿਸ਼ਲੇਸ਼ਣਾਂ ਨਾਲ਼ ਪਰਖਿਆ ਗਿਆ ਜਿਸ ਵਿੱਚੋਂ ਅਹਿਮ ਨਤੀਜੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਦਸਤਾਵੇਜ਼ ਜਾਂਚਕਰਤਾ ਅਕਸਰ ਅਜਿਹੇ ਮੁੱਦਿਆਂ ਨਾਲ਼ ਨਜਿੱਠਦੇ ਹਨ ਜਿੱਥੇ ਕਾਨੂੰਨੀ ਪ੍ਰਣਾਲੀ ਲਈ ਗੰਭੀਰ ਚੁਣੌਤੀਆਂ ਦਰਪੇਸ਼ ਹੁੰਦੀਆਂ ਹਨ। ਫ਼ੋਰੈਂਸਿਕ ਜਾਂਚਾਂ ਦੇ ਸੰਦਰਭ ਵਿੱਚ ਇਸ ਖੋਜ ਦੀ ਅਹਿਮ ਮਹੱਤਤਾ ਹੈ।

ਅਜਿਹੀਆਂ ਖੋਜਾਂ ਕਿਸੇ ਵੀ ਅਦਾਰੇ ਦੇ ਵੱਕਾਰ ’ਚ ਵਾਧਾ ਕਰ ਦਿੰਦੀਆਂ : ਵੀਸੀ

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਨੂੰ ਪੰਜਾਬੀ ਯੂਨੀਵਰਸਿਟੀ ਤੇ ਵਿਸ਼ੇਸ਼ ਤੌਰ ’ਤੇ ਫ਼ੋਰੈਂਸਿਕ ਵਿਗਿਆਨ ਵਿਭਾਗ ਲਈ ਮਾਣ ਵਾਲੀ ਗੱਲ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਦੇ ਸੰਭਾਵੀ ਉਪਯੋਗ ਅਪਰਾਧਿਕ ਜਾਂਚ, ਸਿਵਲ ਮੁਕੱਦਮੇਬਾਜ਼ੀ ਤੇ ਦਸਤਾਵੇਜ਼ ਪ੍ਰਮਾਣਿਕਤਾ ਦੇ ਵਿਸ਼ਾਲ ਖੇਤਰ ’ਤੇ ਅਸਰਅੰਦਾਜ਼ ਹੋ ਸਕਦੇ ਹਨ, ਜਿਸ ਨਾਲ ਨਿਆਂ ਪ੍ਰਾਪਤੀ ਦਾ ਰਾਹ ਹੋਰ ਪੱਧਰਾ ਹੋ ਸਕਦਾ ਹੈ। ਅਜਿਹੀਆਂ ਖੋਜਾਂ ਕਿਸੇ ਵੀ ਅਦਾਰੇ ਦੇ ਵੱਕਾਰ ’ਚ ਵਾਧਾ ਕਰ ਦਿੰਦੀਆਂ ਹਨ।

Punjabi University Patiala: ਪੰਜਾਬੀ ਯੂਨੀਵਰਸਿਟੀ ਦੇ ਅਧਿਐਨ ਨੇ ਸਭ ਨੂੰ ਕੀਤਾ ਹੈਰਾਨ, ਟੀਵੀ ਇਸ਼ਤਿਹਾਰਾਂ ’ਚ ਧੋਖਾਧੜੀ ਦੇ ਹੈਰਾਨ ਕਰਨ ਵਾਲ਼ੇ ਰੁਝਾਨ ਆਏ ਸਾਹਮਣੇ
Punjabi University Patiala: 63 ਫੀਸਦੀ ਪ੍ਰਾਈਮ ਟਾਈਮ ਟੀਵੀ ਇਸ਼ਤਿਹਾਰ ਕਰ ਰਹੇ ਹਨ ਮਾਪਦੰਡਾਂ ਦੀ ਉਲੰਘਣਾ

ਟਮਾਟਰਾਂ ਦੀ ਤਾਜ਼ਗੀ ਸਬੰਧੀ ਇਸ਼ਤਿਹਾਰੀ ਦਾਅਵਾ ਕਰਨ ਵਾਲ਼ੇ ਇੱਕ ਕੈਚਅਪ ਉਤਪਾਦ ਵਿੱਚ ਸਿਰਫ਼ 28 ਫੀਸਦੀ ਹਨ ਟਮਾਟਰ, 33.33 ਫੀਸਦੀ ਹੁੰਦੀ ਹੈ ਖੰਡ | Punjabi University Patiala

ਵੱਖ-ਵੱਖ ਬ੍ਰਾਂਡਜ਼ ਨੂੰ ਜਵਾਬਦੇਹ ਬਣਾਉਣ ਲਈ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਨੂੰ ਹੋਰ ਅਧਿਕਾਰ ਦਿੱਤੇ ਜਾਣ ਦੀ ਲੋੜ

Punjabi University Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਭਾਰਤੀ ਟੀਵੀ ਇਸ਼ਤਿਹਾਰਾਂ ਵਿੱਚ ਧੋਖਾਧੜੀ ਦੇ ਹੈਰਾਨ ਕਰਨ ਵਾਲ਼ੇ ਰੁਝਾਨ ਸਾਹਮਣੇ ਆਏ ਹਨ ਹੈ। ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ ਨਿਗਰਾਨ ਪ੍ਰੋ. ਭੁਪਿੰਦਰ ਸਿੰਘ ਬੱਤਰਾ ਦੀ ਅਗਵਾਈ ਹੇਠ ਖੋਜਾਰਥੀ ਡਾ. ਰੁਚਿਕਾ ਵੱਲੋਂ ਕੀਤੇ ਗਏ ਇਸ ਅਧਿਐਨ ਤਹਿਤ ਟੀਵੀ ਉੱਤੇ ਆਉਣ ਵਾਲ਼ੇ ਇਸ਼ਤਿਹਾਰਾਂ ਵਿੱਚ ‘ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ’ ਵੱਲੋਂ ਮਿੱਥੇ ਹੋਏ ਮਾਪਦੰਡਾਂ ਦੀ ਉਲੰਘਣਾ ਬਾਰੇ ਜਾਂਚ ਕੀਤੀ ਗਈ ਹੈ।

ਖੋਜਾਰਥੀ ਡਾ. ਰੁਚਿਕਾ ਨੇ ਦੱਸਿਆ ਕਿ ਖਾਣ-ਪੀਣ ਨਾਲ਼ ਸਬੰਧਤ ਵਸਤੂਆਂ ਦੇ ਇਸ਼ਤਿਹਾਰਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਇਹ ਅਧਿਐਨ ਤਿੰਨ ਪ੍ਰਮੁੱਖ ਚੈਨਲਾਂ ’ਤੇ ਆਧਾਰਿਤ ਸੀ। ਉਨ੍ਹਾਂ ਦੱਸਿਆ ਕਿ ਅਧਿਐਨ ਦੌਰਾਨ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ ਕਿ 63 ਫੀਸਦੀ ਪ੍ਰਾਈਮ ਟਾਈਮ ਟੀਵੀ ਇਸ਼ਤਿਹਾਰਾਂ ਵਿੱਚ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਵੱਲੋਂ ਮਿੱਥੇ ਹੋਏ ਮਾਪਦੰਡਾਂ ਦੀ ਉਲੰਘਣਾ ਹੋ ਰਹੀ ਹੈ। ਇਨ੍ਹਾਂ 63 ਫੀਸਦੀ ਇਸ਼ਤਿਹਾਰਾਂ ਵਿੱਚੋਂ 87.7 ਫੀਸਦੀ ਇਸ਼ਤਿਹਾਰਾਂ ਨੇ ਤੱਥਾਂ ਨੂੰ ਗ਼ਲਤ ਢੰਗ ਨਾਲ਼ ਦਰਸਾਇਆ, ਸਿਹਤ ਸਬੰਧੀ ਲਾਭਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂ ਆਪਣੇ ਪ੍ਰੋਡਕਟਸ ਦੇ ਚਮਤਕਾਰੀ ਨਤੀਜੇ ਦੱਸੇ-ਜੋ ਕਿ ਲੋਕਾਂ ਦੇ ਵਿਸ਼ਵਾਸ ਅਤੇ ਸੱਚੀ ਜਾਣਕਾਰੀ ਨੂੰ ਨੁਕਸਾਨ ਪਹੁੰਚਾ ਰਹੇ ਹਨ।

Punjabi University Patiala

ਇਨ੍ਹਾਂ ਵਿੱਚੋਂ ਲਗਭਗ 91.8 ਫੀਸਦੀ ਟੀਵੀ ਇਸ਼ਤਿਹਾਰਾਂ ਨੇ ਕੌਂਸਲ ਦੀਆਂ ਦੋ ਧਾਰਾਵਾਂ ਦੀ ਉਲੰਘਣਾ ਕੀਤੀ। ਉਨ੍ਹਾਂ ਦੱਸਿਆ ਕਿ ਇਸ਼ਤਿਹਾਰਾਂ ਵਿੱਚ ਜੰਕ ਫੂਡ ਨੂੰ ਪੋਸ਼ਣ ਵਾਲਾ ਦੱਸਣਾ ਜਾਂ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਆਦਿ ਦਾ ਰੁਝਾਨ ਆਮ ਹੈ। 39.7 ਫੀਸਦੀ ਇਸ਼ਤਿਹਾਰਾਂ ਵਿੱਚ ਮਸ਼ਹੂਰ ਹਸਤੀਆਂ (ਸੈਲੀਬ੍ਰਿਟੀਜ਼) ਵੱਲੋਂ ਸਬੰਧਤ ਪ੍ਰੋਡਕਟ ਬਾਰੇ ਪੁਸ਼ਟੀ ਕੀਤੇ ਜਾਣਾ ਸ਼ਾਮਲ ਰਿਹਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 82 ਫੀਸਦੀ ਇਸ਼ਤਿਹਾਰ ਗ਼ਲਤ ਦਾਅਵਿਆਂ ਨਾਲ਼ ਭਰੇ ਹੋਏ ਸਨ, ਜਿੱਥੇ ਵਿਗਿਆਨਕ ਤੱਥਾਂ ਜਾਂ ਪੁਸ਼ਟੀ ਦੀ ਬਜਾਇ ‘ਸਟਾਰਡਮ’ ਨੂੰ ਤਰਜੀਹ ਦਿੱਤੀ ਗਈ।

Read Also : Heatwave Alert: ਗਰਮੀ ਨੇ ਤੋੜੇ ਸਾਰੇ ਰਿਕਾਰਡ, ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਲੋਕ

ਇਨ੍ਹਾਂ ਵਿੱਚੋਂ 42.5 ਫੀਸਦੀ ਇਸ਼ਤਿਹਾਰਾਂ ਵਿੱਚ ਦਿੱਤੇ ਗਏ ‘ਡਿਸਕਲੇਮਰ’ ਪੜ੍ਹਨ ਯੋਗ ਨਹੀਂ ਸਨ ਜਾਂ ਬਹੁਤ ਹੀ ਛੋਟੇ ਸਨ, ਜਿਸ ਕਾਰਨ ਮਹੱਤਵਪੂਰਨ ਸਿਹਤ ਸਬੰਧੀ ਜਾਣਕਾਰੀ ਛੁਪ ਜਾਂਦੀ ਸੀ ਅਤੇ ਗ਼ਲਤ ਦਾਅਵੇ ਵੀ ਉਭਰ ਕੇ ਸਾਹਮਣੇ ਆਉਂਦੇ ਸਨ। ਕਈ ਵਾਰ ਤਾਂ ਅਜਿਹੇ ਸ਼ਬਦਾਂ ਜਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਜੋ ਸਬੰਧਤ ਟੀਵੀ ਦੀ ਭਾਸ਼ਾ ਨਾਲ਼ ਮੇਲ ਨਹੀਂ ਖਾਂਦੀ। ਇਨ੍ਹਾਂ ਵਿੱਚ 4.1 ਫੀਸਦੀ ਇਸ਼ਤਿਹਾਰ ਲਿੰਗ ਅਧਾਰਤ ਭੇਦਭਾਵ ਨੂੰ ਵੀ ਵਧਾਵਾ ਦੇ ਰਹੇ ਸਨ।

ਅਧਿਐਨ ਤੋਂ ਪਤਾ ਲੱਗਾ ਕਿ 58 ਫੀਸਦੀ ਲੋਕ ਜਾਣਦੇ ਹਨ ਕਿ ਟੀਵੀ ਇਸ਼ਤਿਹਾਰਾਂ ਵਿੱਚ ਧੋਖਾ ਹੋ ਸਕਦਾ ਹੈ ਅਤੇ 51 ਫੀਸਦੀ ਲੋਕ ਉਨ੍ਹਾਂ ਦੇ ਦਾਅਵਿਆਂ ’ਤੇ ਭਰੋਸਾ ਨਹੀਂ ਕਰਦੇ, ਪਰ ਵੱਡੀ ਗਿਣਤੀ ਲੋਕ ਅਜਿਹੇ ਵੀ ਹਨ, ਜੋ ਇਨ੍ਹਾਂ ਇਸ਼ਤਿਹਾਰਾਂ ਤੋਂ ਪ੍ਰਭਾਵਿਤ ਹੁੰਦੇ ਹਨ। ਉਦਾਹਰਨ ਵਜੋਂ 68 ਫੀਸਦੀ ਲੋਕ ਸੁੰਦਰ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਸਿਹਤ ਅਤੇ ਵਜ਼ਨ ਘਟਾਉਣ ਵਾਲੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਨ, 59 ਫੀਸਦੀ ਸ਼ੂਗਰ ਵਾਲ਼ੇ ਉਤਪਾਦਾਂ ਨੂੰ ਵਿਸ਼ੇਸ਼ਤਾ ਨਾਲ ਜੋੜਦੇ ਹਨ, ਅਤੇ 61 ਫੀਸਦੀ ਲੋਕ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਸਿਹਤ ਲਾਭ ਸਬੰਧੀ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਨ।

Punjabi University Patiala

ਪ੍ਰੋ. ਭੁਪਿੰਦਰ ਸਿੰਘ ਬੱਤਰਾ ਨੇ ਅਧਿਐਨ ਰਾਹੀਂ ਸਾਹਮਣੇ ਆਇਆ ਕਿ ਲਗਭਗ 60 ਫੀਸਦੀ ਬਿਸਕਟਾਂ ਦੇ ਟੀਵੀ ਇਸ਼ਤਿਹਾਰ ਦਰਸ਼ਕਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਗ਼ਲਤ ਜਾਣਕਾਰੀ ਦਿੰਦੇ ਹਨ ਕਿ ਇਹ ਰੋਟੀ ਅਤੇ ਦੁੱਧ ਵਰਗੀ ਪੌਸ਼ਟਿਕਤਾ ਦਿੰਦੇ ਹਨ, ਜਦੋਂਕਿ ਅਸਲ ਵਿੱਚ ਇਹ ਚੀਨੀ ਅਤੇ ਮੈਦੇ ਨਾਲ਼ ਭਰਪੂਰ ਹੁੰਦੇ ਹਨ।

ਇਸੇ ਤਰ੍ਹਾਂ ਇੱਕ ਟਮਾਟਰ ਕੈਚਅਪ ਬ੍ਰਾਂਡ ਆਪਣੇ ਇਸ਼ਤਿਹਾਰ ਵਿੱਚ ਇਹ ਦਾਅਵਾ ਕਰਦਾ ਹੈ ਕਿ ਇਹ ਤੁਹਾਡੀ ਸਧਾਰਣ ਰੋਟੀ-ਸਬਜ਼ੀ ਨੂੰ ਸਵਾਦਿਸ਼ਟ ਰੋਲ ’ਚ ਬਦਲ ਸਕਦਾ ਹੈ, ਅਤੇ ਤਾਜ਼ੇ ਟਮਾਟਰਾਂ ਨੂੰ ਜਾਦੂਈ ਤਰੀਕੇ ਨਾਲ ਸੌਸ ਵਿੱਚ ਤਬਦੀਲ ਹੁੰਦੇ ਹੋਏ ਵਿਖਾਉਂਦਾ ਹੈ। ਪਰ ਅਸਲ ਸੱਚ ਇਹ ਹੈ ਕਿ ਇਸ ਉਤਪਾਦ ਵਿੱਚ ਸਿਰਫ਼ 28 ਫੀਸਦੀ ਟਮਾਟਰ ਅਤੇ 33.33 ਫੀਸਦੀ ਚੀਨੀ ਹੁੰਦੀ ਹੈ, ਜਿਸ ਵਿੱਚ ਹਰ 15 ਗ੍ਰਾਮ ਸਰਵਿੰਗ ਵਿੱਚ 4.8 ਗ੍ਰਾਮ ਚੀਨੀ-100 ਗ੍ਰਾਮ ਵਿੱਚ 32 ਗ੍ਰਾਮ ਚੀਨੀ- ਹੈ, ਅਤੇ ਇਸ ਵਿੱਚ ਪ੍ਰਿਜ਼ਰਵੇਟਿਵ 211 ਵੀ ਸ਼ਾਮਿਲ ਹੈ, ਜੋ ’ਤਾਜ਼ਗੀ’ ਦੇ ਦਾਅਵੇ ਨੂੰ ਝੁਠਲਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਮੁਹਿੰਮ ਚਲਾਉਣ ਦੀ ਲੋੜ ਹੈ ਕਿ ਲੋਕ ਲੇਬਲ ਪੜ੍ਹਨ ਅਤੇ ਉਤਪਾਦ ਦੀਆਂ ਸਮੱਗਰੀਆਂ ਨੂੰ ਸਮਝਣ ਬਾਰੇ ਬੁਨਿਆਦੀ ਜਾਣਕਾਰੀ ਲੈਣ ਅਤੇ ਸਮਝਣ ਕਿ ਟੀਵੀ ਇਸ਼ਤਿਹਾਰਾਂ ਵਿੱਚ ਦਿੱਤੀ ਜਾਣਕਾਰੀ ’ਤੇ ਅੰਧ ਵਿਸ਼ਵਾਸ ਨਾ ਕੀਤਾ ਜਾਵੇ।

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਅਧਿਐਨਾਂ ਨੂੰ ਵੱਡੇ ਪੱਧਰ ਉੱਤੇ ਸਾਹਮਣੇ ਲਿਆਂਦੇ ਜਾਣ ਦੀ ਲੋੜ ਹੈ ਤਾਂ ਕਿ ਆਮ ਲੋਕ ਇਸ ਤਰ੍ਹਾਂ ਦੇ ਮਾੜੇ ਰੁਝਾਨ ਤੋਂ ਜਾਗਰੂਕ ਹੋਣ ਅਤੇ ਅਜਿਹੀ ਇਸ਼ਤਿਹਾਰਬਾਜ਼ੀ ਦੀ ਚੁੰਗਲ਼ ਵਿੱਚ ਫਸਣ ਤੋਂ ਬਚ ਸਕਣ।

Punjabi University Patiala: ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਵੱਲੋਂ ਈਐੱਮਆਰਸੀ ਦੇ ਡਾਇਰੈਕਟਰ ਖਿਲਾਫ ਧਰਨਾ ਜਾਰੀ
ਦਲਜੀਤ ਅਮੀ ਦੀ ਤਾਨਾਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ : ਆਗੂ | Punjabi University Patiala

Punjabi University Patiala: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਈ. ਐਮ.ਆਰ.ਸੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੀੜਤ ਸਟਾਫ ਵੱਲੋਂ ਦਿੱਤੀਆਂ ਜਾ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਦਲਜੀਤ ਅਮੀਂ ਦੇ ਆਪਣੇ ਹੀ ਸਟਾਫ ਮੈਂਬਰਾਂ ਨਾਲ ਮਾੜੇ ਅਤੇ ਤਾਨਾਸ਼ਾਹੀ ਰਵਈਏ ਦੇ ਵਿਰੋਧ ਵਿੱਚ ਪੀੜਤਾਂ ਵੱਲੋਂ ਲਗਾਤਾਰ 19 ਸਤੰਬਰ 2024 ਤੋਂ ਲੈਕੇ ਅੱਜ 9 ਅਕਤੂਬਰ 2024 ਵੀਹਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਹ ਧਰਨਾ ਡਾਇਰੈਕਟਰ ਦੇ ਖਿਲਾਫ ਸਮੂਹ ਸਟਾਫ ਦੀਆਂ 2021 ਤੋਂ (ਇਹਨਾਂ ਦੇ ਜੁਆਇੰਨ ਕਰਨ ਤੋਂ ਪਹਿਲਾਂ ਦੇ ਸਮੇਂ ਦਿਆਂ) ਜਾਣ ਬੁੱਝ ਕੇ ਰੋਕੀਆਂ ਗਈਆਂ ਤਰੱਕੀਆਂ ਅਤੇ ਸਟਾਫ ਪ੍ਰਤੀ ਮਾੜੇ ਰਵਈਏ ਵਿਰੁੱਧ ਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਦਲਜੀਤ ਅਮੀਂ ਨੇ ਖੁਦ ਕੁਝ ਸਮਾਂ ਪਹਿਲਾਂ ਅਖਬਾਰਾਂ ਵਿੱਚ ਲਵਾਇਆ ਸੀ ਕਿ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਵਿਭਾਗ ਪੂਰੇ ਭਾਰਤ ਵਿੱਚ ਦੂਸਰੇ ਨੰਬਰ ਉੱਤੇ ਹੈ। ਸਟਾਫ ਵੱਲੋਂ ਇਹ ਵੀ ਕਿਹਾ ਗਿਆ ਕਿ ਦਲਜੀਤ ਅਮੀ ਵੱਲੋਂ ਆਪਣੇ ਬਦਲਾਖੋਰੀ ਦੇ ਰਵੱਈਏ ਤਹਿਤ ਇੱਕ ਕਰਮਚਾਰੀ ’ਤੇ ਝੂਠੇ ਆਰੋਪ ਲਾਕੇ ਝੂਠੀ ਕਮੇਟੀ ਬਣਾਈ ਗਈ।

ਇਹ ਵੀ ਪੜ੍ਹੋ: Punjab Government: ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ ਕੇਏਪੀ ਸਿਨਹਾ

ਮਹਿਲਾ ਕਰਮਾਰੀ ਦੇ ਸਿਰ ਉੱਪਰ ਜਾਣਬੁੱਝ ਕੇ ਕੈਮਰਾਂ ਲਾਉਣ ਅਤੇ ਆਪਣੀ ਕਾਰ ਵਿੱਚ ਮਹਿਲਾ ਕਰਮਚਾਰੀ ਦਾ ਪਿੱਛਾ ਕਰਕੇ ਡਰ ਦੀ ਸਥਿਤੀ ਪੈਦਾ ਕਰਨ ਦੇ ਦੋਸ਼ ਵੀ ਲਾਏ ਗਏ। ਜਦਕਿ ਕਰਮਚਾਰੀਆਂ ਵੱਲੋਂ ਡਾਇਰੈਕਟਰ ਦੇ ਇਸ ਕੋਝੇ ਰਵੱਈਏ ਦੇ ਖਿਲਾਫ ਸਾਰੇ ਪੁਖ਼ਤਾ ਸਬੂਤ ਅਥਾਰਟੀ ਨੂੰ ਦੇ ਦਿੱਤੇ ਗਏ ਹਨ ਪਰ ਅਥਾਰਟੀ ਫਿਰ ਵੀ ਚੁੱਪ ਹੈ। ਈ.ਐਮ.ਆਰ.ਸੀ ਸਟਾਫ ਨੇ ਕੁਝ ਮੰਗਾਂ ਰੱਖੀਆਂ ਸਨ ਜਿਸ ਤੇ ਅੱਜ ਤੱਕ ਅਥੋਰਿਟੀ ਨੇ ਕੋਈ ਫੈਸਲਾ ਨਹੀਂ ਲਿਆ, ਹਾਲਾਂਕਿ ਬੀਤੇ ਸ਼ੁੱਕਰਵਾਰ ਨੂੰ ਡੀਨ ਅਕਾਦਮਿਕ ਸਾਹਿਬਾਂ ਨੇ ਵੀ.ਸੀ ਸਾਹਿਬ ਦੇ ਕੁਝ ਹੁਕਮ ਸੁਣਾਉਂਦੇ ਹੋਏ ਈ.ਐਮ.ਆਰ.ਸੀ ਦੇ ਪੀੜਤ ਸਟਾਫ ਨੂੰ ਦੱਸਿਆ ਕਿ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਆਪਣਾ ਧਰਨਾ ਡਿਪਾਰਟਮੈਂਟ ਦੇ ਅੱਗੇ ਤੋਂ ਚੁੱਕਣਾ ਪਵੇਗਾ। Punjabi University Patiala

ਜਿਸਦਾ ਮਾਨ ਰੱਖਦੇ ਹੋਏ ਏ.ਐਮ.ਆਰ.ਸੀ ਕਰਮਚਾਰੀਆਂ ਨੇ ਇਹ ਧਰਨਾ ਰਜਿਸਟਰਾਰ ਆਫਿਸ ਸ਼ਿਫਟ ਕਰ ਦਿੱਤਾ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਸਟਾਫ ਨੇ ਅਪਣਾ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਟਾਫ ਦੀਆਂ ਔਰਤਾਂ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਅਤੇ ਸਹਿਜਤਾ ਨੂੰ ਧਿਆਨ ’ਚ ਰੱਖਦੇ ਹੋਏ ਦਲਜੀਤ ਅਮੀਂ ਦੇ ਨਾਲ ਕੰਮ ਨਹੀਂ ਕਰ ਸਕਦੀਆਂ। ਪੀੜਤ ਸਟਾਫ ਨੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਜੇਕਰ ਅਥਾਰਟੀ ਬੇਨਿਯਮੀਆਂ ਅਤੇ ਹੋਰ ਮੁੱਦਿਆਂ ਦੇ ਸਬੂਤਾਂ ਦੇ ਬਾਵਜੂਦ ਡਾਇਰੈਕਟਰ ਖ਼ਿਲਾਫ਼ ਕੁਝ ਨਹੀਂ ਕਰ ਸਕਦੀ ਤਾਂ ਕਿਰਪਾ ਕਰਕੇ ਸਾਡੀ ਸਮੂਹ ਪੀੜਤ ਸਟਾਫ ਦੀ ਯੂਨੀਵਰਸਿਟੀ ਦੇ ਕਿਸੇ ਵੀ ਹੋਰ ਵਿਭਾਗ ਵਿੱਚ ਬਦਲੀ ਕਰ ਦਿੱਤੀ ਜਾਵੇ ਅਤੇ ਉਨਾਂ ਦੀਆਂ ਪ੍ਰਮੋਸ਼ਨਾਂ ਤੁਰੰਤ ਲਾਗੂ ਕੀਤੀਆਂ ਜਾਣ ਤੇ ਹੁਣ ਤੱਕ ਕੱਡੇ ਗਏ ਬੇਵਜਾਹ ਦੇ ਤਾੜਣਾ ਪੱਤਰ ਅਤੇ ਫ਼ਰਜੀ ਜਾਂਚ ਕਮੇਟੀ ਰੱਦ ਕੀਤੀ ਜਾਵੇ।

Punjabi University Patiala: ਆਪ ਵਿਧਾਇਕ ਬਲਜਿੰਦਰ ਕੌਰ ਧਰਨੇ ’ਚ ਪੁੱਜੀ, ਜਲਦ ਮਸਲਾ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਪੰਜਾਬੀ ਯੂਨੀਵਰਸਿਟੀ ਦੇ ਮਹਿਲਾ ਸਹਾਇਕ ਪ੍ਰੋਫੈਸਰਾਂ (ਗੈਸਟ) ਵਾਈਸ ਚਾਂਸਲਰ ਦੇ ਦਫ਼ਤਰ ਦੀ ਬਿਲਡਿੰਗ ’ਤੇ ਦੂਜੀ ਦਿਨ ਵੀ ਡਟਿਆ ਰਹੀਆਂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਦੇ ਨੇਬਰਹੁੱਡ ਕੈੰਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਵੱਲੋਂ ਅਕਾਦਮਿਕ ਸੈਸ਼ਨ 2024-25 ਦੀ ਪ੍ਰਵਾਨਗੀ ਦੀ ਮੰਗ ਦੀ ਪੂਰਤੀ ਲਈ ਵਾਈਸ ਚਾਂਸਲਰ ਦੀ ਬਿਲਡਿੰਗ ’ਤੇ ਚੜਿਆ ਹੋਇਆ ਦੂਜਾ ਦਿਨ ਅਤੇ ਪੱਕਾ ਧਰਨਾ ਅੱਜ 24ਵਾਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ । ਅੱਜ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਹਾਰਾ) ਤੋਂ ਬਲਰਾਜ ਸਿੰਘ ਜੋਸੀ, ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ, ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗਗਨਦੀਪ ਸਿੰਘ ਬਰਨਾਲਾ ਨੇ ਧਰਨੇ ਵਿੱਚ ਪੁੱਜ ਕੇ ਧਰਨੇ ਦੀ ਹਮਾਇਤ ਕੀਤੀ।

ਧਰਨੇ ਦੌਰਾਨ ਕਿਸਾਨ ਯੂਨੀਅਨ ਤੋਂ ਬਲਰਾਜ ਸਿੰਘ ਜੋਸੀ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਗਗਨਦੀਪ ਸਿੰਘ ਬਰਨਾਲਾ ਹਮਾਇਤ ’ਚ ਪੁੱਜੇ

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਹੋਇਆ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵਾਈਸ ਚਾਂਸਲਰ ਤੇ ਦਬਾਅ ਪਾ ਕੇ ਸਹਾਇਕ ਪ੍ਰੋਫੈਸਰਾਂ ਦੀ ਮੰਗ ਮੰਨਵਾਉਣੀ ਚਾਹੀਦੀ ਹੈ। ਇਹ ਆਪ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਆਈ ਸੀ, ਪਰ ਇਹ ਸਰਕਾਰ ਸਿੱਖਿਆ ਦਾ ਨਿੱਜੀਕਰਨ ਕਰਕੇ ਤਬਾਹ ਕਰਨ ’ਤੇ ਤੁਲੀ ਹੋਈ ਹੈ।

ਇਹ ਵੀ ਪੜ੍ਹੋ: ਇਹ ਖਿਡਾਰੀ ਬਣਿਆ ਟੀਮ ਇੰਡੀਆ ਦਾ ਗੇਂਦਬਾਜ਼ੀ ਕੋਚ, ਵੇਖੋ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਦੇ ਆਗੂ ਬਲਰਾਜ ਸਿੰਘ ਜੋਸੀ ਨੇ ਕਿਹਾ ਇਨ੍ਹਾਂ ਪ੍ਰੋਫ਼ੈਸਰਾਂ ਦੇ ਧਰਨੇ ਨੂੰ ਅੱਜ 24 ਵਾਂ ਦਿਨ ਹੋ ਗਿਆ ਹੈ, ਪਰ ਕਾਰਜਕਾਰੀ ਵਾਈਸ ਚਾਂਸਲਰ ਇਨ੍ਹਾਂ ਪ੍ਰੋਫ਼ੈਸਰਾਂ ਦੀ ਮੰਗ ਪੂਰੀ ਨਹੀਂ ਕੀਤੀ। ਇਹ ਸਰਕਾਰ ਦੀ ਨਾਕਾਮੀ ਹੈ। ਜੋਸੀ ਨੇ ਕਿਹਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਇਹਨਾ ਪ੍ਰੋਫ਼ੈਸਰਾਂ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਕਰਦੀ ਹੈ, ਤਾਂ ਪਟਿਆਲਾ ਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਲਈ ਬਹੁਤ ਨੁਕਸਾਨਦੇਹ ਹੋਵੋਗਾ।

16 ਅਗਸਤ ਨੂੰ ਤੁਹਾਡੇ ਮਸਲਾ ਦਾ ਹੱਲ ਕਰ ਦਿੱਤਾ ਜਾਵੇਗਾ : ਵਿਧਾਇਕ ਬਲਜਿੰਦਰ ਕੌਰ

ਸ਼ਾਮ ਸਮੇਂ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਨੇ ਧਰਨੇ ਵਿੱਚ ਪੁੱਜ ਕੇ ਸਹਾਇਕ ਪ੍ਰੋਫੈਸਰਾਂ ਨੂੰ ਭਰੋਸਾ ਦਿਵਾਇਆ ਕਿ 16 ਅਗਸਤ ਨੂੰ ਤੁਹਾਡੇ ਮਸਲਾ ਦਾ ਹੱਲ ਕਰ ਦਿੱਤਾ ਜਾਵੇਗਾ। ਵੀ. ਸੀ. ਦਫ਼ਤਰ ਉਤੇ ਚੜੇ ਮਹਿਲਾ ਪ੍ਰੋਫ਼ੈਸਰਾਂ ਨੇ ਕਿਹਾ ਜੇਕਰ ਸਾਨੂੰ ਕੁਝ ਹੁੰਦਾ ਹੈ ਤਾਂ ਇਸ ਸਭ ਦਾ ਜਿੰਮੇਵਾਰ ਪੰਜਾਬ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਕੇ. ਕੇ. ਯਾਦਵ ਸਮੇਤ ਆਪ ਸਰਕਾਰ ਹੋਵੇਗੀ। Punjabi University Patiala

ਯੂਨੀਅਨ ਆਗੂਆਂ ਵੱਲੋਂ ਕਿਹਾ ਕਿ ਇਹ ਸਾਰੇ ਪ੍ਰੋਫੈਸਰ ਯੂ. ਜੀ. ਸੀ., ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਸਾਰੀਆ ਸ਼ਰਤਾਂ ਪੂਰੀਆਂ ਕਰਦੇ ਹਨ ਜੋ ਪ੍ਰੋਫੈਸਰ ਲੱਗਣ ਦੇ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਵਿਚ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਆਈ ਸੀ। ਇਸ ਸਰਕਾਰ ਨੇ ਨਵਾਂ ਰੁਜ਼ਗਾਰ ਤਾਂ ਕੀ ਦੇਣਾ ਸੀ, ਸਗੋ ਪਹਿਲਾ ਤੋਂ ਕੱਚੇ ਰੁਜ਼ਗਾਰ ’ਤੇ ਕੰਮ ਕਰਦਿਆਂ ਨੌਜਵਾਨਾਂ ਤੋਂ ਵੀ ਰੁਜ਼ਗਾਰ ਖੋਹਿਆ ਜਾ ਰਿਹਾ ਹੈਂ । ਇਸ ਮੌਕੇ ਗੁਰਪ੍ਰੀਤ ਸਿੰਘ, ਰਵੀਦਿੱਤ ਸਿੰਘ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਦੇਵ ਕਰਨ, ਡਾ ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ ਸਮੇਤ ਸਮੂਹ ਪ੍ਰੋਫੈਸਰ ਹਾਜਰ ਸਨ।

ਪੰਜਾਬੀ ਯੂਨੀਵਰਸਿਟੀ ਵਿਖੇ 10 ਦਿਨਾ ਗਣਿਤ ਵਰਕਸ਼ਾਪ ਸ਼ੁਰੂ
ਔਰਤ ਗਣਿਤ ਵਿਗਿਆਨੀਆਂ ਲਈ ਵਿਸ਼ੇਸ਼ ਤੌਰ ਉੱਤੇ ਹੈ ਇਹ ਵਰਕਸ਼ਾਪ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ( Punjabi University) ਦੇ ਗਣਿਤ ਵਿਭਾਗ ਵੱਲੋਂ ਇੰਡੀਅਨ ਵੂਮੈਨ ਇਨ ਮੈਥੇਮੈਟਿਕਸ (ਆਈ. ਡਬਲਿਊ. ਐੱਮ) ਦੇ ਸਹਿਯੋਗ ਨਾਲ 10 ਦਿਨਾ ਵਰਕਸ਼ਾਪ ਲਗਾਈ ਜਾ ਰਹੀ ਹੈ। ਚਾਹਵਾਨ ਔਰਤ ਗਣਿਤ ਵਿਗਿਆਨੀਆਂ ਲਈ ਵਿਸ਼ੇਸ਼ ਤੌਰ ਉੱਤੇ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿੱਚ ਸੰਖਿਆਵਾਂ ਦੀ ਸ਼ਕਤੀ ਨੂੰ ਜਾਣਨ ਅਤੇ ਗਣਿਤ ਦੇ ਸੰਬੰਧ ਵਿੱਚ ਭਵਿੱਖ ਨਾਲ਼ ਜੁੜੇ ਵੱਖ-ਵੱਖ ਪੱਖਾਂ ਦੀ ਗੱਲਬਾਤ ਹੋਣੀ ਹੈ। ‘ਅਨਲਾਕਿੰਗ ਦਾ ਪਾਵਰ ਆਫ਼ ਨੰਬਰਜ਼: ਸ਼ੇਪਿੰਗ ਦ ਫਿਊਚਰ ਵਿਦ ਮੈਥੇਮੈਟਿਕਸ’ ਸਿਰਲੇਖ ਵਾਲੀ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਗਣਿਤ ਸੰਬੰਧੀ ਉਤਸ਼ਾਹੀ ਲੋਕਾਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ।

ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਆਪਣੇ ਸੰਬੋਧਨੀ ਸ਼ਬਦਾਂ ਦੌਰਾਨ ਕਿਹਾ ਕਿ ਗਣਿਤ ਦੀ ਦੁਨੀਆ ਵਿਚ ਲਿੰਗ ਅਧਾਰਿਤ ਰੁਕਾਵਟਾਂ ਨੂੰ ਦੂਰ ਕਰਨ ਸੰਬੰਧੀ ਸਾਨੂੰ ਵਧ-ਚੜ੍ਹ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਸਾਡੇ ਰੋਜ਼ਾਨਾ ਜੀਵਨ ਵਿੱਚ ਗਣਿਤ ਦੇ ਸਰਵ ਵਿਆਪਕ ਉਪਯੋਗਾਂ ਨੂੰ ਉਜਾਗਰ ਕੀਤਾ। ਉਨ੍ਹਾਂ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਆਪਣੇ ਬਿਹਤਰ ਭਵਿੱਖ ਨੂੰ ਰੂਪ ਦੇਣ ਲਈ ਗਣਿਤ ਦੀ ਸਮਰੱਥਾ ਨੂੰ ਅਪਣਾਉਣ ਬਾਰੇ ਸੁਝਾਇਆ। ਡਾ. ਗੁਰਮੀਤ ਕੌਰ ਬਖਸ਼ੀ, ਜੋ ਕਿ ਪ੍ਰਸਿੱਧ ਗਣਿਤ-ਵਿਗਿਆਨੀ ਹਨ ਅਤੇ ਵਰਕਸ਼ਾਪ ਦੀ ਵਿਗਿਆਨਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ, ਨੇ ਵੀ ਉਦਘਾਟਨੀ ਸਮਾਗਮ ਮੌਕੇ ਸ਼ਿਰਕਤ ਕੀਤੀ। Punjabi University

ਇਹ ਵੀ ਪੜ੍ਹੋ: ਕਮਿੰਸ ਦਾ ਰਿਕਾਰਡ ਟੁੱਟਿਆ, IPL ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ ਬਣੇ Mitchell Starc

ਡਾ. ਬਖਸ਼ੀ ਨੇ ਗਣਿਤ ਵਿੱਚ ਔਰਤਾਂ ਦੇ ਸ਼ਕਤੀਕਰਨ ਲਈ ਆਪਣੀ ਅਟੁੱਟ ਵਚਨਬੱਧਤਾ ਨੂੰ ਦਰਸਾਉਦੇ ਹੋਏ, ਆਈ. ਡਬਲਿਊ. ਐੱਮ ਸੰਸਥਾ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ। ਇਸ ਸਮਾਰੋਹ ਵਿੱਚ ਡਾ. ਸੁਰਿੰਦਰ ਸਿੰਘ ਕੈਂਥ ਵੱਲੋਂ ਲਿਖੀ ਗਈ ਪੁਸਤਕ ਨੂੰ ਵੀ ਰਿਲੀਜ਼ ਕੀਤਾ ਗਿਆ। ਗਣਿਤ ਵਿਭਾਗ ਦੇ ਮੁਖੀ ਪ੍ਰੋ. ਪਰਵੀਨ ਲਤਾ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਭਾਗ ਦੇ ਅਮੀਰ ਇਤਿਹਾਸ ਅਤੇ ਵਿਸ਼ੇਸ਼ਤਾਵਾਂ ਬਾਰੇ ਸੰਖੇਪ ਵਿੱਚ ਜਾਣੂ ਕਰਵਾਇਆ। ਉਨ੍ਹਾਂ ਆਈ. ਡਬਲਿਊ. ਐੱਮ ਸੰਸਥਾ ਅਤੇ ਸਥਾਨਕ ਪ੍ਰਬੰਧਕੀ ਕਮੇਟੀ ਜਿਸ ਵਿੱਚ ਡਾ. ਦੀਪਕ ਕੁਮਾਰ, ਡਾ. ਰੁਪਾਲੀ, ਅਤੇ ਰੀਤੂ ਸ਼ਾਮਲ ਸਨ, ਦੇ ਸਮਰਪਿਤ ਯਤਨਾਂ ਦੀ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਦੀ ਕਨਵੀਨਰ ਡਾ. ਸ਼ਾਲਿਨੀ ਗੁਪਤਾ ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਅਗਲੇ ਦਸ ਦਿਨਾਂ ਦੌਰਾਨ ਗਣਿਤ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਪੱਖਾਂ ਉੱਤੇ ਚਰਚੇ ਕਰਨ ਹਿਤ ਇੰਟਰ ਐਕਟਿਵ ਸੈਸ਼ਨ ਕਰਵਾਏ ਜਾਣਗੇ।

Theater Festival: ‘ਗੁੰਮਸ਼ੁਦਾ ਔਰਤ’ ਨਾਂਅ ਦਾ ਸੋਲੋ ਨਾਟਕ ਲੋਕਾਂ ਨੂੰ ਦੇ ਗਿਆ ਵੱਡਾ ਸੁਨੇਹਾ
‘ਗੁੰਮਸ਼ੁਦਾ ਔਰਤ’ ਨਾਂਅ ਦੇ ਸੋਲੋ ਨਾਟਕ ਰਾਹੀਂ ਅਨੀਤਾ ਸ਼ਬਦੀਸ਼ ਨੇ ਪੰਜਾਬੀ ਯੂਨੀਵਰਸਿਟੀ ਦੀ ਸਟੇਜ ਉੱਤੇ ਨਿਭਾਏ ਵੱਖ-ਵੱਖ ਕਿਰਦਾਰ (Theater Festival)

ਔਰਤ ਦੇ ਸ਼ਕਤੀਕਰਨ ਦਾ ਦਿੱਤਾ ਗਿਆ ਸੁਨੇਹਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਥੀਏਟਰ ਫ਼ੈਸਟੀਵਲ (Theater Festival) ਵਿੱਚ ਦੂਜੇ ਦਿਨ ਅਨੀਤਾ ਸ਼ਬਦੀਸ਼ ਵੱਲੋਂ ‘ਗੁੰਮਸ਼ੁਦਾ ਔਰਤ’ ਨਾਂਅ ਦੇ ਸੋਲੋ ਨਾਟਕ ਦੀ ਪੇਸ਼ਕਾਰੀ ਰਾਹੀਂ ਇਕੱਲਿਆਂ ਹੀ ਮੰਚ ਉੱਤੇ ਵੱਖ-ਵੱਖ ਕਿਰਦਾਰ ਨਿਭਾਏ ਗਏ। ਇਸ ਨਾਟਕ ਦੇ ਨਿਰਦੇਸ਼ਕ ਵੀ ਉਹ ਖ਼ੁਦ ਹੀ ਸਨ। ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵੱਲੋਂ ਕਰਵਾਏ ਜਾ ਰਹੇ ਇਸ ਸੱਤ ਰੋਜ਼ਾ ‘9ਵੇਂ ਨੋਰ੍ਹਾ ਰਿਚਰਡ ਥੀਏਟਰ ਫ਼ੈਸਟੀਵਲ ਵਿੱਚ ਸੁਚੇਤਕ ਰੰਗਮੰਚ ਮੋਹਾਲੀ ਦੀ ਇਸ ਪੇਸ਼ਕਾਰੀ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ, ਰਾਹੀਂ ਔਰਤ ਦੇ ਸ਼ਕਤੀਕਰਨ ਦਾ ਸੁਨੇਹਾ ਦਿੱਤਾ ਗਿਆ। ਇਹ ਨਾਟਕ ਸਮਾਜੀ ਜੀਵਨ ਵਿੱਚ ਗੁੰਮਸ਼ੁਦਾ ਜੂਨ ਹੰਢਾ ਰਹੇ ਲੋਕਾਂ ਦੀ ਗਾਥਾ ਹੈ।

ਗਿਆਨਵਾਨ ਲੋਕਾਂ ਦੇ ਗਿਆਨ-ਵਿਹੂਣੇ ਹੋਣ ਉੱਤੇ ਕੀਤਾ ਗਿਆ ਕਟਾਖਸ਼

ਇਹ ਲੋਕ ਸੋਚਦੇ ਤਾਂ ਇਹੀ ਹਨ ਕਿ ਉਨ੍ਹਾਂ ਪੜ੍ਹ-ਲਿਖ ਕੇ ਆਪਾ ਲੱਭ ਲਿਆ ਹੈ, ਪਰ ਉਨ੍ਹਾਂ ਨੂੰ ਇਲਮ ਤੱਕ ਨਹੀਂ ਹੈ ਕਿ ਉਹ ਤਾਂ ਗਵਾਚੇ ਹੋਏ ਘੁੰਮ ਰਹੇ ਹਨ। ਇਸ ਨਾਟਕ ਦੀ ਕਹਾਣੀ ਘਰੇਲੂ ਨੌਕਰਾਣੀ ਦੇ ਨਜ਼ਰੀਏ ਤੋਂ ਦਰਸਾਈ ਗਈ ਹੈ, ਜੋ ਇੱਕ ਪੜ੍ਹੀ-ਲਿਖੀ ਔਰਤ ਦੀ ਦਿੱਤੀ ਮੱਤ ਮੁਤਾਬਿਕ ਡਾਇਰੀ ਲਿਖ ਰਹੀ ਹੈ। ਉਹ ਹਰ ਰੋਜ਼ ਪੂਰੇ ਦਿਨ ਦਾ ਹਾਲ-ਹਵਾਲ ਲਿਖਦੀ-ਲਿਖਦੀ ਦਿਲ ਦਾ ਹਾਲ ਵੀ ਲਿਖਣ ਲੱਗ ਪੈਂਦੀ ਹੈ। ਨਾਟਕ ਦੀ ਕਹਾਣੀ ਉਸ ਗਵਾਚੀ ਹੋਈ ਡਾਇਰੀ ਦੁਆਲ਼ੇ ਘੁੰਮਦੀ ਹੈ, ਜਿਸ ਵਿੱਚ ਉਸ ਨੇ ਸੂਝਵਾਨ ਸਮਾਜ ਦਾ ਅੰਦਰਲਾ ਖੋਲ ਵਿਖਾ ਦਿੱਤਾ ਹੈ। (Theater Festival)

ਇਹ ਵੀ ਪੜ੍ਹੋ : Election Results : ਭਾਜਪਾਈ ਤਿੰਨ ਰਾਜਾਂ ‘ਚ ਜਿੱਤਣ ’ਤੇ ਬਾਗੋਬਾਗ, ਵੰਡੇ ਲੱਡੂ

ਇਸ ਵਿੱਚ ਉਸਦੇ ਦੋ ਮਾਲਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਉਤਸ਼ਾਹਿਤ ਕੀਤਾ ਹੈ। ਉਹਦੇ ਮਾਲਕ ਪਤੀ-ਪਤਨੀ ਹਨ ਜਾਂ ਨਹੀਂ, ਇਹ ਰਹੱਸ ਅੰਤ ਤੱਕ ਕਾਇਮ ਰਹਿੰਦਾ ਹੈ। ਉਹ ਦੋਵੇਂ ਪਹਿਲਾਂ ਵੱਖੋ-ਵੱਖਰੇ ਘਰ ਵਿੱਚ ਰਹਿੰਦੇ ਸਨ। ਫ਼ਿਰ ਉਹ ਇੱਕੋ ਘਰ ਵਿੱਚ ਰਹਿਣ ਲੱਗੇ ਸਨ ਤੇ ਉਨ੍ਹਾਂ ਘਰੇਲੂ ਨੌਕਰਾਣੀ ਨੂੰ ਪੱਕੇ ਤੌਰ ਉੱਤੇ ਆਪਣੇ ਕੋਲ ਰੱਖ ਲਿਆ ਸੀ।

ਜਦੋਂ ਸ਼ਹਿਰ ਵਿੱਚ ਇੱਕ ਇਕੱਲੀ ਰਹਿੰਦੀ ਬਜ਼ੁਰਗ ਔਰਤ ਦਾ ਕਤਲ ਹੋ ਗਿਆ ਤਾਂ ਉਹ ਉਸ ਘਰ ਦੀ ਨੌਕਰਾਣੀ ਦੀ ਗਿ੍ਰਫ਼ਤਾਰੀ ਕਾਰਨ ਪਰੇਸ਼ਾਨ ਹੈ, ਪਰ ਉਸਦੀ ਮਾਲਕਣ ਨੂੰ ਘਰੇਲੂ ਨੌਕਰਾਣੀ ਉੱਤੇ ਸ਼ੱਕ ਹੈ। ਉਹ ਘਰੇਲੂ ਨੌਕਰਾਣੀ, ਜਿਸਨੇ ਇਸਮਤ ਚੁਗਤਾਈ ਦਾ ਜੀਵਨ ਪੜ੍ਹ ਲਿਆ ਸੀ, ਇਸ ਤਰ੍ਹਾਂ ਦੇ ਸ਼ੱਕੀ ਰਵੱਈਏ ਤੋਂ ਖਿਝ ਕੇ ਬਾਗ਼ੀ ਹੋ ਜਾਂਦੀ ਹੈ। ਉਹ ਕੰਮ ਛੱਡ ਕੇ ਝੁੱਗੀ ਵਿੱਚ ਵਾਪਸ ਆ ਜਾਂਦੀ ਹੈ, ਜਿੱਥੇ ਬਾਪ ਦਵਾਈ ਖੁਣੋਂ ਮਰ ਚੁੱਕਾ ਹੈ; ਭਰਾ ਨਸ਼ੇੜੀ ਹੈ ਅਤੇ ਭੈਣ ਪਤੀ ਦੀ ਕੁੱਟ-ਮਾਰ ਸਹਿ ਵੀ ਦਿਨਕਟੀ ਕਰ ਰਹੀ ਹੈ। ਉਹਦੀ ਇਮਾਨਦਾਰੀ ਅਤੇ ਸੂਝ ਦਾ ਸਫ਼ਰ, ਜੋ ਮਾਂ ਨੂੰ ਪਹਿਲੇ ਦਿਨੋਂ ਪਸੰਦ ਨਹੀਂ ਸੀ, ਉਸ ਦਾ ਗਿਲਾ ਡਾਇਰੀ ਗਵਾਚਣ ਨਾਲ ਹੋਰ ਪਰੇਸ਼ਾਨ ਕਰ ਜਾਂਦਾ ਹੈ।

ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਕੀਤਾ ਸੀ ਡਿਜ਼ਾਇਨ  (Theater Festival)

ਬੇਸ਼ੱਕ ਬਜ਼ੁਰਗ ਔਰਤ ਦੇ ਕਤਲ ਦੀ ਸੱਚਾਈ ਜ਼ਾਹਰ ਹੋਣ ਉੱਤੇ ਉਸ ਨੂੰ ਵਾਪਸ ਲਿਜਾਣ ਆਉਦੀ ਹੈ, ਪਰ ਉਹ ਉਸਦਾ ਕਹਿਣਾ ਹੈ; ਤੁਰੇ ਹੋਏ ਕਦਮ ਪਿਛਾਂਹ ਨਹੀਂ ਜਾ ਸਕਦੇ। ਇਸ ਤਰ੍ਹਾਂ ਨਾਟਕ ਗਿਆਨਵਾਨ ਲੋਕਾਂ ਦੇ ਗਿਆਨ-ਵਿਹੂਣੇ ਹੋਣ ਉੱਤੇ ਵੀ ਕਟਾਖਸ਼ ਕਰਦਾ ਹੈ ਤੇ ਦੱਸਦਾ ਹੈ ਕਿ ਕਿਤਾਬਾਂ ਨੂੰ ਪੜ੍ਹਨਾ ਹੀ ਨਹੀਂ ਹੈ, ਉਨ੍ਹਾਂ ਦੇ ਗਿਆਨ ਉੱਤੇ ਅਮਲ ਕਰਨਾ ਹੈ। ਅਨੀਤਾ ਸ਼ਬਦੀਸ਼ ਨੇ ਨੌਕਰਾਣੀ ਅਤੇ ਇਸਮਤ ਚੁਗਤਾਈ ਤੋਂ ਇਲਾਵਾ ਹੋਰ ਕਿਰਦਾਰਾਂ ਨੂੰ ਵੀ ਮੰਚ ਉੱਤੇ ਸਾਕਾਰ ਕੀਤਾ। ਸ਼ਬਦੀਸ਼ ਨੇ ਇਸ ਸੋਲੋ ਨਾਟਕ ਲਈ ਇਸਮਤ ਚੁਗਤਾਈ ਦੀ ਸਵੈ-ਜੀਵਨੀ ਦੇ ਕਾਂਡ ਦਾ ਸੰਪਾਦਤ ਰੂਪ ਪੇਸ਼ ਕੀਤਾ ਹੈ ਤੇ ਹਿੰਦੀ ਲੇਖਕ ਕ੍ਰਿਸ਼ਨ ਬਲਦੇਵ ਵੈਦ ਦੀਆਂ ਰਚਨਾਵਾਂ ਵੀ ਇਸਤੇਮਾਲ ਵੀ ਕੀਤੀਆਂ ਹਨ। ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਸੀ।

ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਇੰਚਾਰਜ, ਯੁਵਕ ਭਲਾਈ ਡਾ. ਗਗਨਦੀਪ ਥਾਪਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਐਜੂਕੇਸ਼ਨ ਮਲਟੀਮੀਡੀਆ ਰਿਸਰਚ ਸੈਂਟਰ ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ, ਡਾ. ਰਵੀ ਕੁਮਾਰ ਅਨੁ, ਡਾ. ਗੁਰਨਾਇਬ ਸਿੰਘ, ਡਾ. ਸੁਰਜੀਤ ਭੱਟੀ, ਪ੍ਰੀਤ ਮਹਿੰਦਰ ਸੇਖੋਂ , ਦਲੀਪ ਸਿੰਘ ਉੱਪਲ, ਡਾ. ਕੁਲਦੀਪ ਕੌਰ, ਇੰਜ. ਐੱਮ. ਐੱਮ. ਸਿਆਲ ਅਤੇ ਨਕਸ਼ਮੀ ਨਰਾਇਣ ਭੀਖੀ ਵੀ ਇਸ ਮੌਕੇ ਹਾਜ਼ਰ ਰਹੇ। ਮੰਚ ਸੰਚਲਨ ਦਾ ਕਾਰਜ ਡਾ. ਇੰਦਰਜੀਤ ਕੌਰ ਨੇ ਕੀਤਾ।

ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਬਾਰੇ ਖੋਜ ’ਚ ਹੈਰਾਨੀਜਨਕ ਖੁਲਾਸੇ, ਜਾਣੋ
ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਅਧਿਐਨ (Punjabi University)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਇੱਕ ਤਾਜ਼ਾ ਖੋਜ ਵਿੱਚ ਉਨ੍ਹਾਂ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਅਧਿਐਨ ਕੀਤਾ ਗਿਆ ਹੈ ਜੋ ਕਿਸੇ ਵੀ ਵਜ੍ਹਾ ਕਾਰਨ ਆਪਣੇ ਬੱਚਿਆਂ ਦੇ ਭੌਤਿਕ ਤੌਰ ਉੱਤੇ ਦੂਰ ਚਲੇ ਜਾਣ ਕਾਰਨ ਇਕੱਲਤਾ ਭੋਗਦਿਆਂ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਡਾ. ਮਨਦੀਪ ਕੌਰ ਦੀ ਨਿਗਰਾਨੀ ਵਿੱਚ ਇਹ ਅਧਿਐਨ ਖੋਜਾਰਥੀ ਜੈਸਮੀਨ ਕੌਰ ਵੱਲੋਂ ਕੀਤਾ ਗਿਆ ਹੈ। (Punjabi University)

ਖੋਜ ਨਿਗਰਾਨ ਡਾ. ਮਨਦੀਪ ਕੌਰ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਸ਼ਵ ਭਰ ਵਿੱਚ ਬੱਚੇ ਆਪਣੇ ਬਿਹਤਰ ਰੁਜ਼ਗਾਰ, ਸਿੱਖਿਆ ਜਾਂ ਵਿਆਹ ਦੇ ਮੌਕਿਆਂ ਵਾਸਤੇ ਆਪਣੇ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਹਨ। ਇਸ ਮਾਮਲੇ ਵਿੱਚ ਭਾਰਤ ਵੀ ਕੋਈ ਅਪਵਾਦ ਨਹੀਂ ਹੈ, ਇਸ ਦਾ ਕਾਰਨ ਇਹ ਹੈ ਕਿ ਹੁਣ ਸੱਭਿਆਚਾਰਕ ਪ੍ਰਸਾਰ, ਸ਼ਹਿਰੀਕਰਨ, ਉਦਯੋਗਿਕ ਕ੍ਰਾਂਤੀ ਅਤੇ ਆਧੁਨਿਕ ਪਰਿਵਾਰ ਪ੍ਰਣਾਲੀਆਂ ਦੇ ਕਾਰਨ ਇਹ ਵਰਤਾਰਾ ਵੱਖ-ਵੱਖ ਸੱਭਿਆਚਾਰਕ ਸਮੂਹਾਂ ਵਿੱਚ ਲਗਾਤਾਰ ਵਧ ਰਿਹਾ ਹੈ। ਭਾਰਤ ਵਿੱਚ ਵੀ ਦੇਸ਼ ਦੇ ਸਮਾਜਿਕ-ਆਰਥਿਕ ਦ੍ਰਿਸ਼ ਵਿੱਚ ਤਬਦੀਲੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਿਊਕਲੀਅਰ ਪਰਿਵਾਰ ਪ੍ਰਣਾਲੀ ਦੇ ਉਭਾਰ ਅਤੇ ਪ੍ਰਸਿੱਧੀ ਨੂੰ ਜਨਮ ਦਿੱਤਾ ਹੈ।

ਬਜ਼ੁਰਗ ਵਿਅਕਤੀ ਆਪਣੇ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਲਈ ਮਜ਼ਬੂਰ (Punjabi University)

ਪਹਿਲਾਂ ਭਾਰਤੀ ਸੰਸਕ੍ਰਿਤੀ ਵਿੱਚ ਲੋਕ ਵੱਡੇ ਪਰਿਵਾਰਾਂ ਵਿੱਚ ਰਹਿੰਦੇ ਸਨ ਅਤੇ ਜਦੋਂ ਉਨ੍ਹਾਂ ਦੇ ਬੱਚੇ ਘਰ ਛੱਡ ਕੇ ਜਾਂਦੇ ਸਨ ਤਾਂ ਮਾਪੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਵਿੱਚ ਉਲਝ ਜਾਂਦੇ ਸਨ ਪਰ ਅੱਜ ਕੱਲ੍ਹ ਬਿਹਤਰ ਮੌਕਿਆਂ ਦੀ ਭਾਲ ਵਿੱਚ ਨੌਜਵਾਨ ਪੀੜ੍ਹੀ ਦੇ ਪਰਵਾਸ ਨੇ ਇੱਕ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਬਜ਼ੁਰਗ ਵਿਅਕਤੀ ਆਪਣੇ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਲਈ ਮਜ਼ਬੂਰ ਹਨ। ਉਹ ਆਪਣੇ ਖੁਦ ਦੇ ਬਾਲਗ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਗ਼ੈਰ-ਹਾਜ਼ਰੀ ਵਿੱਚ ਅਲੱਗ-ਥਲੱਗ ਅਤੇ ਇਕੱਲੇ ਰਹਿ ਗਏ ਮਹਿਸੂਸ ਕਰਦੇ ਹਨ ਜੋ ਉਨ੍ਹਾਂ ਨੂੰ ਇੱਕ ਮਾਪੇ ਹੋਣ ਅਤੇ ਸਰਗਰਮ ਪਰਵਰਿਸ਼ ਕਰਤਾ ਵਜੋਂ ਆਪਣੀ ਪਛਾਣ ਦੀ ਹਾਨੀ ਦੇ ਅਹਿਸਾਸ ਨਾਲ਼ ਭਾਵਨਾਤਮਕ ਤੌਰ ’ਤੇ ਕਸ਼ਟ ਵਿੱਚ ਪਾਉਦਾ ਹੈ ਅਤੇ ਅਸੁਰੱਖਿਅਤ ਮਹਿਸੂਸ ਕਰਨ ਲਈ ਮਜ਼ਬੂਰ ਕਰਦਾ ਹੈ। (Punjabi University)

ਇਹ ਵੀ ਪੜ੍ਹੋ : 3 ਸਾਲਾ ਸ਼ਿਵਮ ਬੋਰਵੈੱਲ ‘ਚ ਡਿੱਗਿਆ, ਪਾਈਪ ਰਾਹੀਂ ਦਿੱਤੀ ਜਾ ਰਹੀ ਆਕਸੀਜਨ, ਬਚਾਅ ਕਾਰਜ ਜਾਰੀ

ਅਜਿਹੀ ਹਾਲਤ ਵਿੱਚ ਇਹ ਮਾਪੇ ਨਕਾਰਾਤਮਕ ਵਿਚਾਰਾਂ ਵਿਚ ਇੰਨੇ ਉਲਝ ਜਾਂਦੇ ਹਨ ਕਿ ਉਨ੍ਹਾਂ ਦਾ ਮਨ ਇਹ ਸੋਚਦਾ ਰਹਿੰਦਾ ਹੈ ਕਿ ਉਹ ਬਹੁਤ ਇਕੱਲੇ ਹਨ, ਉਨ੍ਹਾਂ ਦੇ ਬੱਚੇ ਹੁਣ ਉਨ੍ਹਾਂ ਉੱਤੇ ਨਿਰਭਰ ਨਹੀਂ ਰਹਿਣਗੇ, ਜ਼ਿੰਦਗੀ ਅਰਥਮਈ ਨਹੀਂ ਰਹੀ ਹੈ, ਉਨ੍ਹਾਂ ਦੇ ਜੀਵਨ ਵਿਚ ਕੁਝ ਵੀ ਨਹੀਂ ਬਚਿਆ ਹੈ ਆਦਿ। ਉਨ੍ਹਾਂ ਦਾ ਮਨ ਨਕਾਰਾਤਮਕ ਸੋਚਣ ਵਿਚ ਇੰਨਾ ਰੁੱਝ ਜਾਂਦਾ ਹੈ ਕਿ ਉਨ੍ਹਾਂ ਲਈ ਇਹ ਸੋਚਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਇਸ ਤਣਾਅਪੂਰਨ ਸਥਿਤੀ ਦਾ ਸਾਮ੍ਹਣਾ ਕਿਵੇਂ ਕਰਨਾ ਹੈ ਅਤੇ ਇਸ ਵਿੱਚੋਂ ਬਾਹਰ ਕਿਵੇਂ ਆਉਣਾ ਹੈ।

ਡਾ. ਮਨਦੀਪ ਨੇ ਦੱਸਿਆ ਕਿ ਇਸ ਕਰਕੇ, ਇਸ ਖੋਜ ਦਾ ਸੰਚਾਲਨ ਮਨੋਵਿਗਿਆਨ ਵਿੱਚ ‘ਐਂਪਟੀ ਨੈਸਟ ਸਿੰਡਰੋਮ’ ਦੇ ਨਾਂਅ ਨਾਲ਼ ਜਾਣੇ ਜਾਂਦੇ ਸਿੰਡਰੋਮ, ਜਿਸ ਨੂੰ ਕਿ ‘ਖਾਲੀ ਆਲ੍ਹਣੇ ਵਾਲਾ ਪੜਾਅ’ ਵੀ ਕਿਹਾ ਜਾ ਸਕਦਾ ਹੈ, ਦੀ ਸਥਿਤੀ ਨਾਲ ਸਿੱਝਣ ਵਿੱਚ ਮਾਪਿਆਂ ਦੀ ਸਹਾਇਤਾ ਕਰਨ ਦੇ ਤਰੀਕੇ ਲੱਭਣ ਲਈ ਅਤੇ ਉਨ੍ਹਾਂ ਨੂੰ ਇਸ ਤੱਥ ਬਾਰੇ ਸਿੱਖਿਅਤ ਕਰਨ ਲਈ ਕੀਤਾ ਗਿਆ ਸੀ ਕਿ ਉਹ ਇਕੱਲੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਵਿਲੀਅਮ ਗਲਾਸਰ ਵੱਲੋਂ ਵਿਕਸਤ ਕੀਤੀ ਗਈ ‘ਰਿਐਲਿਟੀ ਥੈਰੇਪੀ’ ਨੂੰ ਇਸ ਅਧਿਐਨ ਵਿੱਚ ਇੱਕ ਵਿਧੀ ਵਜੋਂ ਵਰਤਿਆ ਗਿਆ ਹੈ। (Punjabi University)

ਅਧਿਐਨ ਵਿੱਚ 45 ਤੋਂ 65 ਸਾਲ ਦੀ ਉਮਰ ਦੇ 400 ਭਾਗੀਦਾਰਾਂ ਨੂੰ ਕੀਤਾ ਸ਼ਾਮਲ

ਖੋਜਾਰਥੀ ਜੈਸਮੀਨ ਕੌਰ ਨੇ ਦੱਸਿਆ ਕਿ ਇਸ ਅਧਿਐਨ ਵਿੱਚ 45 ਤੋਂ 65 ਸਾਲ ਦੀ ਉਮਰ ਦੇ 400 ਭਾਗੀਦਾਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਅਧਿਐਨ ਨੇ ਮਾਤਾ ਅਤੇ ਪਿਤਾ ਦੋਵਾਂ ’ਤੇ ਕੇਂਦ੍ਰਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਭਾਗੀਦਾਰਾਂ ਦੀ ਕਈ ਸਾਰੀਆਂ ਤਕਨੀਕਾਂ ਨਾਲ ਜਾਣ-ਪਛਾਣ ਕਰਵਾਈ ਗਈ ਸੀ ਕਿਉਕਿ ਸਾਡੇ ਟੀਚਿਆਂ ਵਿੱਚੋਂ ਇੱਕ ਇਹ ਸੀ ਕਿ ਮਾਪਿਆਂ ਨੂੰ ਇੱਕ ਮਨੋਵਿਗਿਆਨਕ ਮੁੱਢਲੀ ਸਹਾਇਤਾ ਕਿਟ ਦੇ ਰੂਪ ਵਿੱਚ ਔਜ਼ਾਰਾਂ ਨਾਲ ਲੈਸ ਕਰਨਾ ਹੈ। ਅਧਿਐਨ ਵਿੱਚ ਵਰਤੀਆਂ ਗਈਆਂ ਵੱਖ-ਵੱਖ ਤਕਨੀਕਾਂ ਨੇ ਮਾਪਿਆਂ ਨੂੰ ਨਕਾਰਾਤਮਕ ਵਿਚਾਰ ਪ੍ਰਕਿਰਿਆ ਤੋਂ ਵੱਖ ਹੋਣ ਵਿੱਚ ਮੱਦਦ ਕੀਤੀ। ਕੌਰਡ ਕਟਿੰਗ ਕਰਨਾ, ਮਾਨਸਿਕ ਸ਼ਾਂਤੀ ਲਈ ਡੂੰਘੇ ਸਾਹ ਲੈਣਾ, ਅਤੇ ਜੈਕਬਸਨ ਵਿਧੀ ਨਾਲ਼ ਆਰਾਮ ਕਰਨ ਦੀ ਤਕਨੀਕ ਅਜਿਹੇ ਬਹੁਤ ਸਾਰੇ ਤਰੀਕੇ ਸਨ ਜੋ ਕਾਰਗਰ ਸਿੱਧ ਹੋਏ।

ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਪਹਿਲਾਂ ਹੋਏ ਸਾਰੇ ਅਧਿਐਨਾਂ ਦੇ ਉਲਟ, ਇਹ ਖੋਜ ਦਰਸਾਉਦੀ ਹੈ ਕਿ ਪਿਤਾਵਾਂ ਨੂੰ ਵੀ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚ ਵਧੀ ਹੋਈ ਸ਼ਮੂਲੀਅਤ ਅਤੇ ਘਰ ਵਿੱਚ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਕਰ ਕੇ ਮਾਵਾਂ ਵਾਂਗ ਇਸ ਸਿੰਡਰੋਮ ਦਾ ਅਨੁਭਵ ਹੁੰਦਾ ਹੈ। ਇਸ ਖੋਜ ਨੇ ਮਾਪਿਆਂ ਨੂੰ ਨਵੀਆਂ ਰੁਚੀਆਂ ਦੀ ਖੋਜ ਕਰਕੇ, ਨਵੇਂ ਰਿਸ਼ਤੇ ਬਣਾ ਕੇ, ਅਤੇ ਇੱਕ ਬਿਹਤਰ ਭਵਿੱਖ ਦੀ ਉਡੀਕ ਕਰਨ ਅਤੇ ਆਪਣੇ ਖਾਲੀ ਆਲ੍ਹਣੇ ਦੇ ਪੜਾਅ ਦਾ ਅਨੰਦ ਲੈਣ ਲਈ ਸਿੱਖਣ ਦੁਆਰਾ ਆਪਣੇ ਜੀਵਨ ਨੂੰ ਮੁੜ-ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਇਸ ਖੋਜ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਹੋ ਰਹੇ ਪਰਵਾਸ ਦੇ ਹਵਾਲੇ ਨਾਲ਼ ਵੇਖੀਏ ਤਾਂ ਇਹ ਖੋਜ ਬਹੁਤ ਹੀ ਸਾਰਥਿਕ ਹੈ ਜੋ ਮਨੋਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੇ ਮਾਹਿਰਾਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਮਦਦਗਾਰ ਸਹਾਈ ਹੋਵੇਗੀ।