Arun Jaitley - Sach Kahoon Punjabi
ਅਰੁਣ ਜੇਤਲੀ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ | Arun Jaitley
ਪੁੱਤਰ ਰੋਹਣ ਨੇ ਦਿੱਤੀ ਚਿਖ਼ਾ ਨੂੰ ਅੱਗ | Arun Jaitley
ਨਵੀਂ ਦਿੱਲੀ (ਏਜੰਸੀ)। ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਨਿਗਮ ਬੋਧ ਘਾਟ ‘ਤੇ ਸਰਕਾਰੀ ਸਨਮਾਨਾਂ ਨਾਲ ਅੰਿਤਮ ਸਸਕਾਰ ਕੀਤਾ ਗਿਆ ਜੇਤਲੀ ਨੂੰ ਉਨ੍ਹਾਂ ਦੇ ਪੁੱਤਰ ਰੋਹਣ ਨੇ ਅਗਨੀ ਦਿੱਤੀ ਇਸ ਮੌਕੇ ਉਪ ਰਾਸ਼ਟਰਪਤੀ ਐਮ. ਵੈਂਕੱਇਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜ ਸਭਾ ‘ਚ ਵਿਰੋਧ ਧਿਰ ਦੇ ਆਗੂ ਗੁਲਾਮ ਨਵੀ ਅਜ਼ਾਦ, ਭਾਜਪਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਲੋਕ ਜਨ ਸਕਤੀ ਪਾਰਟੀ ਦੇ ਮੁਖੀ ਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਤੇ ਭਾਜਪਾ ਦੇ ਹੋਰ ਆਗੂ ਮੌਜ਼ੂਦ ਸਨ।
ਅੰਤਿਮ ਸਸਕਾਰ ਤੋਂ ਪਹਿਲਾਂ ਹੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਕਈ ਹੋਰ ਆਗੂ ਵੀ ਨਿਗਮ ਬੋਧ ਘਾਟ ਪਹੁੰਚ ਗਏ ਸਨ ਯੋਗ ਗੁਰੂ ਰਾਮਦੇਵ ਤੇ ਭੂਟਾਨ ਦੇ ਨੁਮਾਇੰਦੇ ਵੀ ਅੰਤਿਮ ਸਸਕਾਰ ਦੌਰਾਨ ਹਾਜ਼ਰ ਸਨ ਅੰਤਿਮ ਸਸਕਾਰ ਤੋਂ ਪਹਿਲਾਂ ਜੇਤਲੀ ਦੀ ਮ੍ਰਿਤਕ ਦੇਹ ਨੂੰ ਭਾਜਪਾ ਦਫ਼ਤਰ ਤੋਂ ਨਿਗਮ ਬੋਧ ਘਾਟ ਲਿਆਂਦਾ ਗਿਆ ਜੇਤਲੀ ਦਾ ਸ਼ਨਿੱਚਰਵਾਰ ਨੂੰ ਇੱਥੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ‘ਚ ਦੇਹਾਂਤ ਹੋ ਗਿਆ ਸੀ।
ਕੈਂਸਰ ਦਾ ਕਹਿਰ : ਅਰੁਣ ਜੇਤਲੀ ਦਾ ਦੇਹਾਂਤ
ਸਾਬਕਾ ਵਿੱਤ ਮੰਤਰੀ ਨੇ ਸ਼ਨਿੱਚਰਵਾਰ ਦੁਪਹਿਰ 12:07 ਮਿੰਟ ‘ਤੇ ਆਖਰੀ ਸਾਹ ਲਿਆ | Arun Jaitley
ਜੇਤਲੀ 9 ਅਗਸਤ ਤੋਂ ਏਮਜ਼ ‘ਚ ਭਰਤੀ ਸਨ | Arun Jaitley
ਬਿਮਾਰੀ ਕਾਰਨ ਦੂਜੀ ਵਾਰ ਵਿੱਤ ਮੰਤਰੀ ਬਣਨ ਤੋਂ ਕੀਤਾ ਸੀ ਇਨਕਾਰ | Arun Jaitley
ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਪ੍ਰਸਿੱਧ ਵਕੀਲ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ‘ਚ ਦੇਹਾਂਤ ਹੋ ਗਿਆ ਉਹ 66 ਸਾਲਾਂ ਦੇ ਸਨ ਉਨ੍ਹਾਂ ਨੇ ਦੁਪਹਿਰ 12: 07 ਮਿੰਟ ‘ਤੇ ਆਖਰੀ ਸਾਹ ਲਿਆ ਭਾਜਪਾ ਆਗੂ ਸੁਧਾਂਸ਼ੂ ਮਿੱਤਲ ਅਨੁਸਾਰ ਉਨ੍ਹਾਂ ਦਾ ਐਤਵਾਰ ਦੁਪਹਿਰ ਨਿਗਮਬੋਧ ਘਾਟ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ ਕਿਡਨੀ ਟਰਾਂਸਪਲਾਂਟ ਕਰਵਾ ਚੁੱਕੇ ਜੇਤਲੀ ਨੂੰ ਕੈਂਸਰ ਹੋ ਗਿਆ ਸੀ। (Arun Jaitley)
ਜੇਤਲੀ ਦੇ ਪਰਿਵਾਰ ‘ਚ ਪਤਨੀ ਇੱਕ ਪੁੱਤਰ ਤੇ ਇੱਕ ਪੁੱਤਰੀ ਹੈ ਉਹ ਰਾਜ ਸਭਾ ਮੈਂਬਰ ਸਨ ਉਨ੍ਹਾਂ 1974 ਤੋਂ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾ ਸੀ ਪਿਛਲੇ ਸਾਲ ਉਨ੍ਹਾਂ ਦਾ ਗੁਰਦਾ ਬਦਲਿਆ ਗਿਆ ਸੀ ਦੂਜੀ ਵਾਰ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਉਨ੍ਹਾਂ ਵੱਲੋਂ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਭਾਜਪਾ ਸਰਕਾਰ ਦੌਰਾਨ ਉਨ੍ਹਾਂ ਨੂੰ 13 ਅਕਤੂਬਰ 1999 ਨੂੰ ਸੂਚਨਾ ਤੇ ਪ੍ਰਸਾਰਨ ਰਾਜ ਮੰਤਰੀ (ਆਜ਼ਾਦ ਇੰਚਾਰਜ਼) ਨਿਯੁਕਤ ਕੀਤਾ ਗਿਆ ਉਨ੍ਹਾਂ ਵਿਨਿਵੇਸ਼ ਰਾਜ ਮੰਤਰੀ (ਆਜ਼ਾਦ ਇੰਚਾਰਜ਼) ਨਿਯੁਕਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ
ਉਨ੍ਹਾਂ ਵਿਨਿਵੇਸ਼ ਰਾਜ ਮੰਤਰੀ (ਆਜ਼ਾਦ ਇੰਚਾਰਜ਼) ਵੀ ਨਿਯੁਕਤ ਕੀਤਾ ਗਿਆ ਬਾਅਦ ‘ਚ ਉਨ੍ਹਾਂ ਨੂੰ ਕਾਨੂੰਨ, ਨਿਆਂ ਤੇ ਕੰਪਨੀ ਮਾਮਲਿਆਂ ਦੇ ਮੰਤਰਾਲੇ ਦਾ ਵਾਧੂ ਇੰਚਾਰਜ਼ ਵੀ ਮਿਲਿਆ ਸੀ ਪਿਛਲੇ ਦਿਨੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਆਗੂਆਂ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਸੀ ਜੇਤਲੀ ਦਾ ਦੇਹਾਂਤ ਅਜਿਹੇ ਸਮੇਂ ਹੋਇਆ ਹੈ।
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ ‘ਤੇ ਹਾਲੇ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਹਨ ਪ੍ਰਧਾਨ ਮੰਤਰੀ ਮੋਦੀ ਨੇ ਜੇਤਲੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਕਾਂਗਰਸ ਪਾਰਟੀ ਨੇ ਆਪਣੇ ਸੋਗ ਸੰਦੇਸ਼ ‘ਚ ਕਿਹਾ, ‘ਅਸੀਂ ਅਰੁਣ ਜੇਤਲੀ ਦੇ ਦੇਹਾਂਤ ਦੀ ਖਬਰ ਤੋਂ ਬਹੁਤ ਦੁਖੀ ਹਾਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸਾਡੀ ਹਮਦਰਦੀ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਜੇਤਲੀ ਨੇ ਜਨਤਕ ਜੀਵਨ ‘ਚ ਲੰਮੀ ਪਾਰੀ ਖੇਡੀ ਹੈ ਇੱਕ ਸਾਂਸਦ ਤੇ ਮੰਤਰੀ ਵਜੋਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਵਕੀਲ ਤੋਂ ਸਿਆਸਤਦਾਨ ਤੱਕ ਦਾ ਸ਼ਾਨਦਾਰ ਸਫ਼ਰ | Arun Jaitley
ਦਿੱਲੀ ਯੂਨੀਵਰਸਿਟੀ ਤੋਂ ਵਿਦਿਆਰਥੀ ਆਗੂ ਵਜੋਂ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੇਤਲੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੀ ਸਨ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਵਿੱਤ ਮੰਤਰਾਲਾ ਸੰਭਾਲਣ ਵਾਲੇ ਜੇਤਲੀ ਸਿਹਤ ਕਾਰਨਾਂ ਕਰਕੇ ਮੋਦੀ-2 ਸਰਕਾਰ ‘ਚ ਸ਼ਾਮਲ ਨਹੀਂ ਹੋਏ ਸਨ ਉਹ ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਵੀ ਕੇਂਦਰੀ ਮੰਤਰੀ ਰਹੇ ਸਨ ਉਨ੍ਹਾਂ ਦੀ ਗਿਣਤੀ ਦੇਸ਼ ਦੇ ਬਿਹਤਰੀਨ ਵਕੀਲਾਂ ਵਜੋਂ ਹੁੰਦੀ ਰਹੀ 80 ਦੇ ਦਹਾਕੇ ‘ਚ ਹੀ ਜੇਤਲੀ ਨੇ ਸੁਪਰੀਮ ਕੋਰਟ ਤੇ ਦੇਸ਼ ਦੇ ਕਈ ਹਾਈਕੋਰਟਾਂ ‘ਚ ਮਹੱਤਵਪੂਰਨ ਕੇਸ ਲੜੇ 1990 ‘ਚ ਉਨ੍ਹਾਂ ਨੂੰ ਦਿੱਲੀ ਹਾਈਕੋਰਟ ਨੇ ਸੀਨੀਅਰ ਵਕੀਲ ਦਾ ਦਰਜਾ ਦਿੱਤਾ ਵੀ. ਪੀ. ਸਿੰਘ ਦੀ ਸਰਕਾਰ ‘ਚ ਉਨ੍ਹਾਂ ਅਡੀਸ਼ਨਲ ਸਾਲਿਸਿਟਰ ਜਨਰਲ ਦਾ ਅਹੁਦਾ ਮਿਲਿਆ ਸੀ।
ਜੇਤਲੀ ਦੇ ਦੇਹਾਂਤ ‘ਤੇ ਮੋਦੀ ਸਮੇਤ ਅਨੇਕ ਆਗੂਆਂ ਨੇ ਪ੍ਰਗਟਾਇਆ ਦੁੱਖ | Arun Jaitley
ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੇ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਮੋਦੀ ਨੇ ਆਪਣੇ ਸੋਗ ਸੰਦੇਸ਼ ‘ਚ ਕਿਹਾ ਕਿ ਜੇਤਲੀ ਦੇ ਦੇਹਾਂਤ ਨਾਲ ਉਨ੍ਹਾਂ ਨੇ ਆਪਣਾ ਦੋਸਤ ਤੇ ਸਿਆਸਤ ਦਾ ਦਿੱਗਜ਼ ਗੁਆਇਆ ਹੈ ਉਨ੍ਹਾਂ ਨੂੰ ਹਰ ਮੁੱਦਿਆਂ ਦੀ ਡੂੰਘੀ ਸਮਝ ਸੀ ਭਾਜਪਾ ਤੇ ਜੇਤਲੀ ‘ਚ ਅਟੁੱਟ ਸਬੰਧ ਸਨ ਉਹ ਸਾਨੂੰ ਸਭ ਨੂੰ ਦੁੱਖਦ ਯਾਦਾਂ ਨਾਲ ਛੱਡ ਕੇ ਚਲੇ ਗਏ। (Arun Jaitley)
ਉਨ੍ਹਾਂ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਮੋਦੀ ਇਨ੍ਹਾਂ ਦਿਨੀਂ ਵਿਦੇਸ਼ੀ ਦੌਰੇ ‘ਤੇ ਹਨ ਉਨ੍ਹਾਂ ਜੇਤਲੀ ਦੀ ਪਤਨੀ ਤੇ ਪੁੱਤਰ ਨਾਲ ਫੋਨ ‘ਤੇ ਗੱਲ ਕੀਤੀ ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ ਜੇਤਲੀ ਪਰਿਵਾਰ ਨੇ ਪ੍ਰਧਾਨ ਮੰਤਰੀ ਨੂੰ ਵਿਦੇਸ਼ ਯਾਤਰਾ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਸ਼ਾਹ ਨੇ ਕਿਹਾ ਕਿ ਜੇਤਲੀ ਦੇ ਦੇਹਾਂਤ ਨਾਲ ਪਾਰਟੀ ਨੇ ਸੰਗਠਨ ਦਾ ਇੱਕ ਵੱਡਾ ਆਗੂ ਤੇ ਪਰਿਵਾਰ ਦਾ ਅਹਿਮ ਮੈਂਬਰ ਗੁਆਇਆ ਹੈ ਸਿੰਘ ਨੇ ਕਿਹਾ ਕਿ ਜੇਤਲੀ ਪਾਰਟੀ ਦੀ ਜਾਇਦਾਦ ਸਨ। (Arun Jaitley)
ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ
ਅਰੁਣ ਜੇਤਲੀ ਨੂੰ ਏਮਜ਼ ਮਿਲਣ ਪਹੁੰਚੇ ਰਾਮਨਾਥ ਕੋਵਿੰਦ, ਹਾਲਤ ਨਾਜੁਕ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਏਮਜ਼ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਹਾਲਚਾਲ ਜਾਣਿਆ। ਜੇਤਲੀ ਪਿਛਲੇ ਹਫਤੇ ਤੋਂ ਹੀ ਏਮਜ਼ ਦੇ ਆਈ.ਸੀ.ਯੂ. ‘ਚ ਭਰਤੀ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 9 ਅਗਸਤ ਨੂੰ ਏਮਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇੱਕ ਸਟੇਟਮੈਂਟ ਜਾਰੀ ਕੀਤਾ ਸੀ, ਉਸ ਤੋਂ ਹਾਲੇ ਤੱਕ ਏਮਜ਼ ਪ੍ਰਸ਼ਾਸਨ ਵਲੋਂ ਕੋਈ ਹੋਰ ਸਟੇਟਮੈਂਟ ਜਾਰੀ ਨਹੀਂ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਫਟ ਟਿਸ਼ੂ ਸਰਕੋਮਾ ਹੋਇਆ ਹੈ, ਜੋ ਇਸ ਤਰ੍ਹਾਂ ਦਾ ਕੈਂਸਰ ਹੁੰਦਾ ਹੈ।
ਉਸ ਵਿੱਚ ਫੇਫੜਿਆਂ ‘ਚ ਪਾਣੀ ਭਰਨ ਦੀ ਸ਼ਿਕਾਇਤ ਆਉਂਦੀ ਹੀ ਹੈ। ਹਾਲਾਂਕਿ ਏਮਜ਼ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਟੇਟਮੈਂਟ ‘ਚ ਜੇਤਲੀ ਨੂੰ ਹੇਮੋਡਾਇਨੈਮਿਕਲੀ ਸਟੇਬਲ ਦੱਸਿਆ ਗਿਆ ਸੀ। ਮੈਡੀਕਲ ਸਾਇੰਸ ‘ਚ ਇਸ ਦਾ ਮਤਲਬ ਹੁੰਦਾ ਹੈ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਅਤੇ ਪਲਜ਼ ਠੀਕ ਕੰਮ ਕਰ ਰਹੇ ਹਨ ਪਰ ਇਸ ਤੋਂ ਬਾਅਦ ਏਮਜ਼ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਜੇਤਲੀ ਪਹਿਲਾਂ ਤੋਂ ਸ਼ੂਗਰ ਦੇ ਮਰੀਜ਼ ਹਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋ ਚੁਕਿਆ ਹੈ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਾਫਟ ਟਿਸ਼ੂ ਕੈਂਸਰ ਦੀ ਵੀ ਬੀਮਾਰੀ ਦਾ ਪਤਾ ਲੱਗਾ ਸੀ। ਉਨ੍ਹਾਂ ਨੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਬੈਰੀਏਟ੍ਰਿਕ ਸਰਜਰੀ ਵੀ ਕਰਵਾ ਰੱਖੀ ਹੈ। ਸਾਬਕਾ ਵਿੱਤ ਮੰਤਰੀ ਦੀ ਸਿਹਤ ਦਾ ਹਾਲ ਜਾਣਨ ਬੀਤੇ ਦਿਨੀਂ ਪੀ.ਐੱਮ. ਵੀ ਏਮਜ਼ ਗਏ ਸਨ।
ਜੀਐਸਟੀ ਪਰਿਸ਼ਦ ਕਰੇਗੀ ਪੈਟਰੋਲ ਬਾਰੇ ਫੈਸਲਾ : ਜੇਤਲੀ
ਨਵੀ ਦਿੱਲੀ (ਏਜੰਸੀ)। ਵਿੱਤ ਮੰਤਰੀ ਅਰੁਣ ਜੇਟਲੀ ਨੇ ਰਾਜ ਸਭਾ ਵਿੱਚ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ-ਡੀਜ਼ਲ ਨੂੰ ਵਸਤੂ ਅਤੇ ਜੀ ਐਸ ਟੀ ਦੇ ਦਾਇਰੇ ‘ਚ ਲਿਆਉਣ ਦੇ ਪੱਖ ‘ਚ ਹਨ ਪਰ ਇਸਦਾ ਫੈਸਲਾ ਜੀਐਸਟੀ ਪਰਿਸ਼ਦ ਨੂੰ ਕਰਨਾ ਹੈ ਸ੍ਰੀ ਜੇਟਲੀ ਨੇ ਪ੍ਰਸ਼ਨਕਾਲ ਦੌਰਾਨ ਬੀਜੂ ਜਨਤਾ ਦਲ ਦੇ ਦਵਿੰਦਰ ਗੌਡ ਦੁਆਰਾ ਪੁੱਛੇ ਗਏ ਪ੍ਰਸ਼ਨ ਨਾਲ ਸਬੰਧਿਤ ਪੂਰਕ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਜੀਐਸਟੀ ਲਈ ਜੋ ਸੰਵਿਧਾਨ ਸੰਸ਼ੋਧਨ ਕੀਤਾ ਗਿਆ ਸੀ ਉਸ ਵਿੱਚ ਪੈਟਰੋਲ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਉਸ ਨੂੰ ਲਾਗੂ ਕਰਨ ਦਾ ਫੈਸਲਾ ਜੀਐਸਟੀ ਪਰਿਸ਼ਦ ਨੂੰ ਕਰਨਾ ਹੈ ਉਨ੍ਹਾਂ ਨੇ ਕਿਹਾ ਕਿ ਜੀਐਸਟੀ ਪਰਿਸ਼ਦ ‘ਚ ਸੂਬਿਆਂ ਅਤੇ ਕੇਂਦਰਾਂ ਸ਼ਾਸਿਤ ਪ੍ਰਦੇਸ਼ਾਂ ਦੇ ਵੀ ਵਿੱਤ ਮੰਤਰੀ ਸ਼ਾਮਲ ਹੁੰਦੇ ਹਨ ਅਤੇ ਸਾਰਿਆਂ ਨੂੰ ਮਿਲਕੇ ਫੈਸਲਾ ਕਰਨਾ ਹੁੰਦਾ ਹੈ। (GST Council)
ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਆਗੂ ਪੀ ਚਿਦੰਬਰਮ ਨੇ ਪੂਰਕ ਪ੍ਰਸ਼ਨ ਪੁੱਛਦੇ ਹੋਏ ਕਿਹਾ ਕਿ ਸਰਕਾਰ ਦਾ ਕੀ ਇਰਾਦਾ ਹੈ, ਕੀ ਇਹ ਜੀਐਸਟੀ ਦੇ ਦਾਇਰੇ ‘ਚ ਪੈਟਰੋਲੀਅਮ ਪਦਾਰਥ ਨੂੰ ਲਿਆਉਣ ਦੇ ਪੱਖ ‘ਚ ਹੈ ਜਾਂ ਇਹ ਸੂਬੇ ਸਰਕਾਰਾਂ ਨੂੰ ਇਸ ਦੇ ਲਈ ਤਿਆਰ ਕਰ ਰਹੀ ਹੈ ਕਿਉਂਕਿ  19 ਸੂਬਿਆਂ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਸ ‘ਤੇ ਸ੍ਰੀ ਜੇਟਲੀ ਨੇ ਕਿਹਾ ਕਿ ਕੇਂਦਰ ਸਰਕਾਰ ਇਸਦੇ ਪੱਖ ‘ਚ ਹੈ ਅਤੇ ਉਮੀਦ ਹੈ ਕਿ ਸੂਬਾ ਸਰਕਾਰਾਂ ਇਸ ਲਈ ਤਿਆਰ ਹੋ ਜਾਣਗੀਆਂ। (GST Council)
ਉਨ੍ਹਾਂ ਨੇ ਕਿਹਾ ਕਿ ਹਰ ਮਹੀਨੇ ਜੀਐਸਟੀ ਪਰਿਸ਼ਦ ਦੀ ਮੀਟਿੰਗ ਹੁੰਦੀ ਹੈ ਅਤੇ ਅਗਲੀ ਮੀਟਿੰਗ ਜਨਵਰੀ ‘ਚ ਹੋਵੇਗੀ ਉਨ੍ਹਾਂ ਨੇ ਕਿਹਾ ਕਿ ਜੀਐਸਟੀ ਪਰਿਸ਼ਦ ‘ਚ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਗਏ ਹਨ ਉਹ ਸਾਰੇ ਸਰਵ ਸੰਮਤੀ ਨਾਲ ਲਏ ਗਏ ਹਨ ਉਨ੍ਹਾਂ ਨੇ ਸ੍ਰੀ ਚਿਦੰਬਰਮ ਨੂੰ ਇਹ ਵੀ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਸਰਕਾਰ ਨੇ ਤਾਂ ਸਾਰੇ ਸੀਐਸਟੀ ਵਿਧਾਇਕ ਦਾ ਮਸੋਦਾ ਬਣਾਇਆ ਸੀ ਤਾਂ ਉਸ ਨੇ ਪੈਟਰੋਲੀਅਮ ਪਦਾਰਥਾਂ ਰੱਖਿਆ ਹੀ ਨਹੀਂ ਸੀ ਉਸਦੀ ਸਰਕਾਰ ਨੇ ਤਾਂ ਘੱਟ ਤੋਂ ਘੱਟ ਜੀਐੱਸਟੀ ਨਾਲ ਜੁੜੇ ਸੰਵਿਧਾਨ ਸੰਸ਼ੋਧਨ ‘ਚ ਇਸ ਨੂੰ ਰੱਖਿਆ ਹੈ। (GST Council)
ਸਦਨ ‘ਚ ਦਿੱਤਾ ਸਵਾਲ ਦਾ ਜਵਾਬ
ਨਵੀਂ ਦਿੱਲੀ: ਰੱਖਿਆ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ ‘ਚ ਕਿਹਾ ਕਿ ਦੇਸ਼ ‘ਚ ਭਰਪੂਰ ਹਥਿਆਰ ਅਤੇ ਗੋਲਾ ਬਾਰੂਦ ਹਨ ਅਤੇ ਰੱਖਿਆ ਤਿਆਰੀਆਂ ਪੂਰੀਆਂ ਹਨ ਜੇਤਲੀ ਨੇ ਸਦਨ ‘ਚ ਪ੍ਰਸ਼ਨ ਕਾਲ ‘ਚ ਕਿਹਾ ਕਿ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਰੱਖਿਆ ਉਪਕਰਨਾਂ ਦੀ ਸਮਰੱਥਾ ‘ਚ ਵਾਧਾ ਇੱਕ ਸਤਤ ਪ੍ਰਕਿਰਿਆ ਹੈ ਦੇਸ਼ ‘ਚ ਭਰਪੂਰ ਹਥਿਆਰ ਮੌਜ਼ੂਦ ਹਨ ਅਤੇ ਰੱਖਿਆ ਤਿਆਰੀਆਂ ਪੂਰੀਆਂ ਹਨ ਇਸ ਸਬੰਧੀ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਣਾ ਚਾਹੀਦਾ
ਇੱਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਹਥਿਆਰ ਕਾਰਖਾਨਾ ਬੰਦ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਵੀ ਕਾਂਟਛਾਂਟ ਨਹੀਂ ਕੀਤੀ ਜਾਵੇਗੀ ਜੇਤਲੀ ਨੇ ਕਿਹਾ ਕਿ ਹਥਿਆਰਾਂ ਦੇ ਨਿਰਮਾਣ ‘ਚ ਆਤਮਨਿਰਭਰਤਾ ਵਧਾਈ ਜਾ ਰਹੀ ਹੈ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਦੱਸਿਆ ਕਿ ਰੱਖਿਆ ਯੰਤਰਾਂ ਦੇ ਨਿਰਮਾਣ ਲਈ ਪਿਛਲੇ ਤਿੰਨ ਸਾਲਾਂ ‘ਚ ਭਾਰਤੀ ਕੰਪਨੀਆਂ ਤੋਂ 1.07 ਲੱਖ ਕਰੋੜ ਰੁਪਏ ਦੇ 99 ਠੇਕਿਆਂ ਅਤੇ ਵਿਦੇਸ਼ੀ ਕੰਪਨੀਆਂ ਨਾਲ 123142.30 ਕਰੋੜ ਰੁਪਏ ਦੇ 61 ਠੇਕਿਆਂ ‘ਤੇ ਦਸਤਖਤ ਕੀਤੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇਠਮਲਾਨੀ ਨੇ ਕੇਜ਼ਰੀਵਾਲ ਖਿਲਾਫ਼ ਮੋਰਚਾ ਖੋਲ੍ਹਿਆ
ਕਿਹਾ,ਕੇਜਰੀਵਾਲ ਨੇ ਮੈਨੂੰ ਇਤਰਾਜ਼ਯੋਗ ਸ਼ਬਦ ਬੋਲਣ ਲਈ ਕਿਹਾ
ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਵੱਨੋਂ ਦਰਜ ਮਾਣਹਾਨੀ ਦੇ ਮੁਕੱਦਮੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਾਲੇ ਤੱਕ ਵਕੀਲ ਰਹੇ ਰਾਮ ਜੇਠਮਲਾਨੀ ਨੇ ਹੁਣ ਕੇਜਰੀਵਾਲ ਖਿਲਾਫ਼ ਹੀ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਖੁਦ ਕੇਜਰੀਵਾਲ ਨੇ ਹੀ ਕਿਹਾ ਸੀ ਕਿ ਉਹ ਜੇਤਲੀ ਖਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਜ਼ਿਕਰਯੋਗ ਹੈ ਕਿ ਬੀਤੀ 20 ਜੁਲਾਈ ਨੂੰ ਹੀ ਜੇਠਮਲਾਨੀ ਨੇ ਖੁਦ ਨੂੰ ਇਸ ਮੁਕੱਦਮੇ ਤੋਂ ਵੱਖ ਕਰ ਲਿਆ ਸੀ ਦਰਅਸਲ ਇਹ ਮਾਮਲਾ ਉਸ ਸਮੇਂ ਤੋਂ ਚਰਚਾ ‘ਚ ਆਇਆ, ਜਦੋਂ ਅਦਾਲਤ ‘ਚ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਕਿ ਮਾਣਹਾਨੀ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਰਾਮ ਜੇਠਮਲਾਨੀ ਨੇ ਆਪਣੇ ਵੱਲੋਂ ਇਤਰਾਜਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ।
ਜੇਠਮਲਾਨੀ ਨੇ ਅਰੁਣ ਜੇਤਲੀ ਨੂੰ ਲਿੱਖੀ ਚਿੱਠੀ
ਇਸ ਗੱਲ ਨਾਲ ਜੇਠਮਲਾਨੀ ਨਾਰਾਜ਼ ਹੋ ਗਏ ਤੇ ਹੁਣ ਮੀਡੀਆ ‘ਚ ਲੁਕੀ ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਕੇਜਰੀਵਾਲ ਨੂੰ ਇੱਕ ਚਿੱਠੀ ਲਿਖੀ ਤੇ ਇਸਦੀ ਇੱਕ ਕਾਪੀ ਵਿੱਤ ਮੰਤਰੀ ਜੇਤਲੀ ਨੂੰ ਵੀ ਭੇਜ ਦਿੱਤੀ ਇਸ ਚਿੱਠੀ ‘ਚ ਜੇਠਮਲਾਨੀ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਆਪਣੇ ਅਪਰਾਧਿਕ ਮਾਣਹਾਨੀ ਦਾ ਪਹਿਲਾ ਕੇਸ ਦਰਜ ਕਰਵਾਇਆ ਤਾਂ ਤੁਸੀਂ ਸਾਡੀਆਂ ਸੇਵਾਵਾਂ ਲਈਆਂ ਸਨ ਖੁਦ ਤੋਂ ਪੁੱਛੋ ਕਿ ਤੁਸੀਂ ਕਿੰਨੀ ਵਾਰ ਗਾਲ੍ਹਾਂ ਦਿੱਤੀਆਂ ਹਨ।
ਜੇਠਮਲਾਨੀ ਨੇ ਇਸ ਚਿੱਠੀ ‘ਚ ਅਰਵਿੰਦ ਕੇਜਰੀਵਾਲ ਨੂੰ ਜੇਤਲੀ ਨਾਲ ਸੁਲ੍ਹਾ ਕਰਨ ਦੀ ਵੀ ਸਲਾਹ ਦਿੱਤੀ ਹੈ ਉਨ੍ਹਾਂ ਕਿਹਾ ਉਹ ਹੁਣ ਉਨ੍ਹਾਂ ਦੇ ਬਚਾਅ ‘ਚ ਵਾਪਸ ਨਹੀਂ ਉਤਰਨਗੇ ਤੇ ਪਹਿਲੇ ਵਾਲੇ ਮਾਣਹਾਨੀ ਦੀ ਫੀਸ ਵੀ ਅਦਾ ਕਰਨ ਲਈ ਕਿਹਾ ਹੈ।
ਰਾਜ ਸਭਾ ਵਿੱਚ ਰੱਜ ਕੇ ਹੋਇਆ ਹੰਗਾਮਾ
ਨਵੀਂ ਦਿੱਲੀ: ਰਾਜ ਸਭਾ ਦੀ ਕਾਰਵਾਈ ਦੌਰਾਨ ਅੱਜ ਕਾਂਗਰਸੀ ਸਾਂਸਦਾਂ ਦਾ ਹਮਲਾਵਰ ਰੁਖ ਜਾਰੀ ਰਿਹਾ। ਰਾਸ਼ਟਰਪਤੀ ਰਾਮਨਾਥ ਕੋਵਿੰਦਰ ਦੀ ਸਪੀਚ ‘ਤੇ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਬਲਿਸਿਟੀ ਲਈ ਮੁਲਤਵੀ ਪ੍ਰਸਤਾਵ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਕਾਂਗਰਸ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਲੈ ਕੇ ਰਾਜ ਸਭਾ ਵਿੱਚ ਸਰਕਾਰ ‘ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਅਪਮਾਨ ਦਾ ਦੋਸ਼ ਲਾਇਆ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਦੀਨ ਦਿਆਲ ਉਪਾਧਿਆਏ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕੀਤੀ।
ਨਿਊਜ਼ ਏਜੰਸੀ ਮੁਤਾਬਕ, ਰਾਜ ਸਭਾ ਵਿੱਚ ਮਾਮਲਾ ਉਦੋਂ ਗਰਮਾਇਆ ਜਦੋਂ  ਉਪ ਸਭਾਪਤੀ ਪੀਜੇ ਕੁਰੀਅਨ ਨੇ ਕਾਂਗਰਸ ਦੇ ਅਨੰਦ ਸ਼ਰਮਾ ਨੂੰ ਆਪਣੀ ਗੱਲ ਨਿਯਮ 267 ਤਹਿਤ ਰੱਖਣ ਲਈ ਕਿਹਾ। ਜੇਤਲੀ ਨੇ ਕਿਹਾ, ‘ਅਸੀਂ ਵੇਖ ਰਹੇ ਹਾਂ ਕਿ ਮਾਮਲਿਆਂਨੂੰ ਨਿਯਮ 267 ਤਹਿਤ ਨਹੀਂ ਲਿਆਂਦਾ ਜਾਂਦਾ। ਇਸ ਦਾ ਗਲਤ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈ।’
ਰਾਮਨਾਥ ਕੋਵਿੰਦ ਨੇ ਕਿਹਾ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁੱਕਣ ਤੋਂ ਬਾਅਦ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ, ”ਅੱਜ ਪੂਰੇ ਵਿਸ਼ਵ ਭਾਰਤ ਦੇ ਨਜ਼ਰੀਏ ਦਾ ਮਹੱਤਵ ਹੈ। ਵਿਸ਼ਵ ਭਾਈਚਾਰਾ ਸਾਡੇ ਵੱਲ ਵੇਖ ਰਿਹਾ ਹੈ। ਅਸੀਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀ ਇੱਕ ਮਜ਼ਬੂਤ ਅਰਥ ਵਿਵਸਥਾ ਹਾਂ। ਸਾਨੂੰ ਬਰਾਬਰ ਮੁੱਲਾਂ ਵਾਲੇ ਮੌਕੇ ਪੈਦਾ ਕਰਨੇ ਪੈਣਗੇ। ਅਜਿਹਾ ਸਮਾਜ ਜਿਸ ਦੀ ਕਲਪਨਾ ਮਹਾਤਮਾ ਗਾਂਧੀ ਅਤੇ ਦੀਨ ਦਿਆਲ ਉਪਾਧਿਆਏ ਨੇ ਕੀਤੀ ਸੀ।”
ਇਸ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕੋਈ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਸਵਾਲ ਖੜ੍ਹਾ ਕਰੇ। ਅਰੁਣ ਜੇਤਲੀ ਨੇ ਅਨੰਦ ਸ਼ਰਮਾ ਦੇ ਬਿਆਨ ਨੂੰ ਕਾਰਵਾਈ ‘ਚੋਂ ਹਟਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋ ਗਿਆ ਅਤੇ ਕਾਰਵਾਈ ਨੂੰ 12 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦੇ ਵਿਕਾਸ ਨੂੰ ਅੱਗੇ ਲਿਜਾਣ ਲਈ ਨਿੱਜੀ ਕੰਪਨੀਆਂ ਸਹਿਯੋਗ ਕਰਨ:ਅਰੁਣ ਜੇਤਲੀ
ਲੁਧਿਆਣਾ ਵਿਖੇ ‘ਸੱਤਿਆ ਭਾਰਤੀ ਅਭਿਆਨ’ ਸਮਾਗਮ ਵਿੱਚ ਸ਼ਿਰਕਤ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦਾ ਮੁਹਾਂਦਰਾ ਸੰਵਾਰਨ ਅਤੇ ਦੇਸ਼ ਵਿੱਚ ਚੱਲ ਰਹੀ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਅੱਗੇ ਆਉਣ। ਦੇਸ਼ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਨਿਰਧਾਰਤ ਕੀਤੇ ਗਏ ਟੀਚਿਆਂ ਨੂੰ ਨਿੱਜੀ ਖੇਤਰ ਦੇ ਸਹਿਯੋਗ ਬਿਨਾ ਪ੍ਰਾਪਤ ਕਰਨਾ ਬਹੁਤ ਕਠਿਨ ਹੈ।
ਅੱਜ ਸਥਾਨਕ ਸੱਤ ਪਾਲ ਮਿੱਤਲ ਸਕੂਲ ਵਿਖੇ ‘ਸੱਤਿਆ ਭਾਰਤੀ ਅਭਿਆਨ’ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਸ਼ੁਰੂ ਕੀਤੇ ਪ੍ਰੋਗਰਾਮਾਂ ਦੇ ਚੱਲਦਿਆਂ ਭਾਰਤ ਵਿਸ਼ਵ ਦਾ ਉਹ ਦੇਸ਼ ਬਣ ਗਿਆ ਹੈ, ਜੋ ਕਿ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
ਕਿਹਾ, ਜੀਐੱਸਟੀ ਨਾਲ ਵਪਾਰੀਆਂ, ਕਾਰੋਬਾਰੀਆਂ ਤੇ ਕਰਦਾਤਾਵਾਂ ਦੀਆਂ ਮੁਸ਼ਕਿਲਾਂ ਘਟਣਗੀਆਂ ਅਤੇ ਦੇਸ਼ ਦਾ ਵਿਕਾਸ ਹੋਵੇਗਾ
ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਨਿੱਜੀ ਖੇਤਰ ਦੀਆਂ ਕੰਪਨੀਆਂ ਆਪਣੀ ਸਮਾਜਿਕ ਵਪਾਰਕ ਜਿੰਮੇਵਾਰੀ ਨੂੰ ਸਮਝਦਿਆਂ ਆਪਣੇ ਮੁਨਾਫ਼ੇ ਦਾ 2 ਫੀਸਦੀ ਹਿੱਸਾ ਦੇਸ਼ ਦੇ ਵਿਕਾਸ ਵਿੱਚ ਲਗਾਉਣ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਹਰੇਕ ਕੰਪਨੀ ਇਮਾਨਦਾਰੀ ਨਾਲ ਆਪਣਾ 2 ਫੀਸਦੀ ਹਿੱਸਾ ਪਾਵੇ ਤਾਂ ਸਾਲਾਨਾ 14-15 ਹਜ਼ਾਰ ਕਰੋੜ ਰੁਪਏ ਦੇਸ਼ ਦੇ ਵਿਕਾਸ ‘ਤੇ ਲੱਗ ਸਕਦੇ ਹਨ।
ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਦੇਸ਼ ਵਿੱਚ ਲਾਗੂ ਕੀਤਾ ਗਿਆ ਜੀ. ਐੱਸ. ਟੀ. ਵਪਾਰੀਆਂ, ਉੱਦਮੀ ਅਤੇ ਕਰ ਦਾਤਾਵਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਲਾਗੂ ਕੀਤਾ ਗਿਆ ਹੈ, ਜਿਸ ਦੇ ਭਵਿੱਖ ਵਿੱਚ ਬਹੁਤ ਵਧੀਆ ਨਤੀਜੇ ਮਿਲਣਗੇ ਅਤੇ ਦੇਸ਼ ਵਿਕਾਸ ਦੇ ਰਾਹ ‘ਤੇ ਚੱਲੇਗਾ। ਉਨ੍ਹਾਂ ਕਿਹਾ ਕਿ ਜੇਕਰ ਵਪਾਰੀ, ਉੱਦਮੀ ਅਤੇ ਕਰਦਾਤੇ ਇਸ ਪ੍ਰਣਾਲੀ ਤਹਿਤ ਇਮਾਨਦਾਰੀ ਨਾਲ ਕਰ ਅਦਾ ਕਰਨ ਤਾਂ ਯਕੀਨੀ ਤੌਰ ‘ਤੇ ਉਨ੍ਹਾਂ ਨੂੰ ਭਵਿੱਖ ਵਿੱਚ ਨਾ ਤਾਂ ਕਿਸੇ ਦਫ਼ਤਰ ਵਿੱਚ ਜਾਣਾ ਪਵੇਗਾ ਅਤੇ ਨਾ ਹੀ ਕੋਈ ਇੰਸਪੈਕਟਰ ਉਨ੍ਹਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰੇਗਾ।
ਇਸ ਮੌਕੇ ਭਾਰਤੀ ਫਾਊਂਡੇਸ਼ਨ ਵੱਲੋਂ ਲੁਧਿਆਣਾ ਤੋਂ ਬਾਅਦ ਹੁਣ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ 55 ਹਜ਼ਾਰ ਪਖ਼ਾਨੇ ਬਣਾਉਣ ਦਾ ਐਲਾਨ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।