Cyber Fraud - Sach Kahoon Punjabi

Cyber Fraud: ਵਧਦੀ ਸਾਈਬਰ ਧੋਖਾਧੜੀ ਅਤੇ ਬੈਂਕ ਧੋਖਾਧੜੀ ਦੀਆਂ ਗੂੰਜਾਂ ਦਿੱਲੀ ਤੱਕ ਪੁੱਜੀਆਂ, ਜਾਣੋ ਪੂਰਾ ਮਾਮਲਾ
Cyber Fraud: ‘ਸਾਈਬਰ ਧੋਖਾਧੜੀ ਨਾਲ 20 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਸਾਨ’

ਰਾਜ ਸਭਾ ਮੈਂਬਰ ਸੰਜੇ ਸੇਠ ਨੇ ਖਿੱਚਿਆ ਧਿਆਨ | Cyber Fraud

Cyber Fraud: ਨਵੀਂ ਦਿੱਲੀ (ਏਜੰਸੀ)। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਾਈਬਰ ਧੋਖਾਧੜੀ ਕਾਰਨ ਦੇਸ਼ ਨੂੰ ਸਾਲ 2025 ਤੱਕ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਵਧ ਰਹੇ ਸਾਈਬਰ ਅਤੇ ਬੈਂਕ ਧੋਖਾਧੜੀ ’ਤੇ ਚਰਚਾ ਕਰਦੇ ਹੋਏ, ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਸੰਜੇ ਸੇਠ ਨੇ ਇਹ ਜਾਣਕਾਰੀ ਦਿੱਤੀ। ਸੇਠ ਨੇ ਕਿਹਾ ਕਿ ਸਿਰਫ਼ ਨਾਂਅ ਦੀ ਦੁਰਵਰਤੋਂ ਨਾਲ ਹੀ 9,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਬੈਂਕਿੰਗ ਅਤੇ ਫਾਇਨੈਂਸ ਹਨ।

Read Also : Women Schemes in Punjab: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਇਨ੍ਹਾਂ ਔਰਤਾਂ ਲਈ ਵੱਡਾ ਤੋਹਫ਼ਾ

ਉਨ੍ਹਾਂ ਸਦਨ ਨੂੰ ਦੱਸਿਆ ਕਿ ਇੱਥੇ ਨੁਕਸਾਨ ਦਾ ਅੰਦਾਜ਼ਾ ਲਗਭਗ 8,200 ਕਰੋੜ ਰੁਪਏ ਲਾਇਆ ਗਿਆ ਹੈ। ਭਾਰਤ ਵਿੱਚ ਹਰ ਸਾਲ ਲੱਖਾਂ ਲੋਕ ਡਿਜ਼ੀਟਲ ਭੁਗਤਾਨ ਅਤੇ ਆਨਲਾਈਨ ਬੈਂਕਿੰਗ ਦੀ ਵਰਤੋਂ ਕਰਦੇ ਹਨ। ਪਰ ਸੁਰੱਖਿਆ ਉਪਾਵਾਂ ਦੀ ਘਾਟ ਕਾਰਨ, ਉਨ੍ਹਾਂ ਦੀ ਮਿਹਨਤ ਦੀ ਕਮਾਈ ਕੁਝ ਸਕਿੰਟਾਂ ਵਿੱਚ ਲੁੱਟ ਹੋ ਜਾਂਦੀ ਹੈ। ਅਜਿਹੇ ਹੀ ਇੱਕ ਮਾਮਲੇ ਦੀ ਉਦਾਹਰਨ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇੱਕ ਆਦਮੀ ਆਪਣੀ ਧੀ ਦੇ ਵਿਆਹ ਲਈ ਸਾਲਾਂ ਤੋਂ ਪੈਸੇ ਬਚਾ ਰਿਹਾ ਸੀ।

Cyber Fraud

ਵਿਆਹ ਤੋਂ ਐਨ ਪਹਿਲਾਂ ਇੱਕ ਸਾਈਬਰ ਅਪਰਾਧੀ ਨੇ ਬੈਂਕ ਵਿੱਚੋਂ ਇੱਕ ਵਿਅਕਤੀ ਦੇ ਸਾਰੇ ਪੈਸੇ ਕਢਵਾ ਲਏ। ਪੀੜਤ ਦੀ ਹਾਲਤ ਅਜਿਹੀ ਹੋ ਗਈ ਕਿ ਉਸ ਨੂੰ ਖੁਦਕੁਸ਼ੀ ਕਰਨੀ ਪਈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਜਾ ਰਹੀਆਂ ਹਨ। ਸੰਜੇ ਸੇਠ ਨੇ ਦੱਸਿਆ ਕਿ ਬਹੁਤ ਸਾਰੇ ਬਜ਼ੁਰਗਾਂ ਦੀ ਪੈਨਸ਼ਨ ਉਨ੍ਹਾਂ ਦੇ ਖਾਤਿਆਂ ਵਿੱਚੋਂ ਗਾਇਬ ਹੋ ਜਾਂਦੀ ਹੈ। ਛੋਟੇ ਵਪਾਰੀ ਆਪਣੀ ਪੂੰਜੀ ਗੁਆ ਦਿੰਦੇ ਹਨ। ਜਦੋਂ ਅਸੀਂ ਦੇਸ਼ ਦੇ ਅੰਦਰ ਡਿਜੀਟਲ ਇੰਡੀਆ ਨੂੰ ਉਤਸ਼ਾਹਿਤ ਕਰ ਰਹੇ ਹਾਂ, ਤਾਂ ਸਾਡੇ ਨਾਗਰਿਕਾਂ ਦੀ ਵਿੱਤੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਇਹ ਕੀਤੀਆਂ ਮੰਗਾਂ

ਬੈਂਕਾਂ ਦੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਾਜ਼ਮੀ ਤਕਨੀਕੀ ਅਪਗ੍ਰੇਡੇਸ਼ਨ ਕੀਤਾ ਜਾਣਾ ਚਾਹੀਦਾ ਹੈ।

ਛੋਟੇ ਅਤੇ ਪੇਂਡੂ ਬੈਂਕਾਂ ਨੂੰ ਵੀ ਨਵੀਨਤਮ ਤਕਨਾਲੋਜੀ ਅਤੇ ਸੁਰੱਖਿਆ ਪ੍ਰਣਾਲੀਆਂ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਸਾਈਬਰ ਅਪਰਾਧਾਂ ਦੀ ਜਾਂਚ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਸਾਈਬਰ ਅਪਰਾਧ ਦੇ ਪੀੜਤਾਂ ਲਈ ਇੱਕ ਮੁਆਵਜ਼ਾ ਫੰਡ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਮਾਸੂਮ ਪੀੜਤਾਂ ਨੂੰ ਆਪਣਾ ਗੁਆਚਿਆ ਪੈਸਾ ਵਾਪਸ ਮਿਲ ਸਕੇ।

ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਵੋਟਰ ਸੂਚੀਆਂ ਦਾ ਉਠਾਇਆ ਮੁੱਦਾ

ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਗੇੜ ਸੋਮਵਾਰ ਤੋਂ ਸ਼ੁਰੂ ਹੋਇਆ। ਜਿਉਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮਣੀਪੁਰ ਦੇ ਮੁੱਦਿਆਂ ’ਤੇ ਹੰਗਾਮਾ ਕੀਤਾ। ਰਾਜ ਸਭਾ ਵਿੱਚ ਵੀ ਵਿਰੋਧੀ ਪਾਰਟੀਆਂ ਦੇ ਆਗੂ ਵੱਖ-ਵੱਖ ਮੁੱਦਿਆਂ ’ਤੇ ਹੰਗਾਮਾ ਕਰਦੇ ਰਹੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੋਟਰ ਸੂਚੀ ਦਾ ਮੁੱਦਾ ਸਦਨ ਵਿੱਚ ਉਠਾਇਆ। ਉਨ੍ਹਾਂ ਕਿਹਾ ਕਿ ਕਈ ਸੂਬਿਆਂ ਵਿੱਚ ਵੋਟਰ ਸੂਚੀ ’ਤੇ ਸਵਾਲ ਉਠਾਏ ਗਏ ਹਨ, ਇਸ ਲਈ ਸੰਸਦ ਵਿੱਚ ਚਰਚਾ ਹੋਣੀ ਚਾਹੀਦੀ ਹੈ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਪਣੀ ਟਿੱਪਣੀ ਵਿੱਚ ਕਿਹਾ ਸੀ ਕਿ ਕੀ ਵੋਟਰ ਸੂਚੀ ਸਰਕਾਰ ਬਣਾਉਂਦੀ ਹੈ? ਇਸ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬਿਲਕੁਲ ਸਹੀ ਹੈ ਕਿ ਇਹ ਸਰਕਾਰ ਨਹੀਂ ਬਣਾਉਂਦੀ। ਉਨ੍ਹਾਂ ਕਿਹਾ ਕਿ ਤੁਸੀਂ ਸਹੀ ਕਿਹਾ ਕਿ ਕੀ ਵੋਟਰ ਸੂਚੀ ਸਰਕਾਰ ਬਣਾਉਂਦੀ ਹੈ? ਤੁਸੀਂ ਸਹੀ ਹੋ ਕਿ ਸਰਕਾਰ ਵੋਟਰ ਸੂਚੀ ਨਹੀਂ ਬਣਾਉਂਦੀ। ਪਰ ਦੇਸ਼ ਭਰ ਵਿੱਚ ਵੋਟਰ ਸੂਚੀ ’ਤੇ ਸਵਾਲ ਉਠਾਏ ਜਾ ਰਹੇ ਹਨ। ਹਰ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬੇ ਵਿੱਚ ਖਾਸ ਕਰਕੇ ਮਹਾਰਾਸ਼ਟਰ ਵਿੱਚ ਸਪੱਸ਼ਟ ਸਵਾਲ ਉਠਾਏ ਗਏ ਹਨ। ਸਾਰੀ ਵਿਰੋਧੀ ਧਿਰ ਇਕੱਠੇ ਹੋ ਕੇ ਇਹ ਕਹਿ ਰਹੀ ਹੈ ਕਿ ਇੱਥੇ ਵੋਟਰ ਸੂਚੀ ’ਤੇ ਚਰਚਾ ਹੋਣੀ ਚਾਹੀਦੀ ਹੈ। ਅਸੀਂ ਸਵੀਕਾਰ ਕਰਦੇ ਹਾਂ ਕਿ ਤੁਸੀਂ ਬਣਾਉਂਦੇ ਨਹੀਂ ਹੋ, ਪਰ ਘੱਟੋ-ਘੱਟ ਵੋਟਰ ਸੂਚੀ ’ਤੇ ਚਰਚਾ ਤਾਂ ਹੋਣੀ ਚਾਹੀਦੀ ਹੈ।

ਦਿੱਲੀ ਦੀ ਕੰਪਨੀ ਨੇ ਮਹਿਲਾ ਡਾਕਟਰ ਨਾਲ 1.91 ਲੱਖ ਰੁਪਏ ਦੀ ਠੱਗੀ ਮਾਰੀ
ਮੁੰਬਈ (ਏਜੰਸੀ)। ਅੰਤਰਰਾਸ਼ਟਰੀ ਛੁੱਟੀਆਂ ਦੇ ਪੈਕੇਜ ਦੇ ਨਾਂਅ ‘ਤੇ ਦਿੱਲੀ ਦੀ ਇਕ ਕੰਪਨੀ ਵੱਲੋਂ ਮੁੰਬਈ ਦੀ ਇਕ ਮਹਿਲਾ ਡਾਕਟਰ ਤੋਂ 1.91 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ( Delhi News) ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਡਾਕਟਰ, ਜੋ ਵਕੋਲਾ, ਸਾਂਤਾਕਰੂਜ਼, ਮੁੰਬਈ ਦਾ ਰਹਿਣ ਵਾਲਾ ਹੈ, ਨੂੰ 20 ਜਨਵਰੀ, 2022 ਨੂੰ ਦਿੱਲੀ ਸਥਿਤ ਕੋਰਟਯਾਰਡ ਹੋਲੀਡੇ ਕੰਪਨੀ ਤੋਂ ਇੱਕ ਕਾਲ ਆਇਆ, ਜਿਸ ਵਿੱਚ ਉਸਨੂੰ ਪਰਿਵਾਰਕ ਛੁੱਟੀਆਂ ਦੇ ਪੈਕੇਜ ਦੀ ਪੇਸ਼ਕਸ਼ ਕੀਤੀ ਗਈ।

ਕੀ ਹੈ ਮਾਮਲਾ ( Delhi News)

ਧੋਖਾਧੜੀ ਦਾ ਸ਼ਿਕਾਰ ਹੋਏ ਡਾਕਟਰ ਨੂੰ ਕੰਪਨੀ ਵੱਲੋਂ ਇੱਕ ਸਕੀਮ ਬਾਰੇ ਦੱਸਿਆ ਗਿਆ, ਜਿਸ ਵਿੱਚ ਉਸ ਨੂੰ ਹਰ ਮਹੀਨੇ ਕੁਝ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਸੀ ਅਤੇ ਅੰਤ ਵਿੱਚ ਉਸ ਨੂੰ ਛੁੱਟੀਆਂ ਦਾ ਪੈਕੇਜ ਅਤੇ ਹਵਾਈ ਟਿਕਟਾਂ ਦਿੱਤੀਆਂ ਜਾਣੀਆਂ ਸਨ। ਔਨਲਾਈਨ ਜਾਂਚ ਕਰਨ ਤੋਂ ਬਾਅਦ, ਉਸਨੇ ਕੰਪਨੀ ਨੂੰ ਜਾਇਜ਼ ਪਾਇਆ ਅਤੇ ਪੈਸੇ ਜਮ੍ਹਾ ਕਰਨ ਲਈ ਸਹਿਮਤ ਹੋ ਗਈ।

ਜਿਸ ਤੋਂ ਬਾਅਦ ਅਪਰੈਲ 2023 ਤੱਕ ਉਸ ਦੇ (ਡਾਕਟਰ) ਦੇ ਖਾਤੇ ਵਿੱਚੋਂ ਕੁੱਲ 1.91 ਲੱਖ ਰੁਪਏ ਟਰਾਂਸਫਰ ਕੀਤੇ ਗਏ ਕਿਉਂਕਿ ਇਹ ਅਦਾਇਗੀ ਪੀੜਤ ਦੇ ਖਾਤੇ ਵਿੱਚੋਂ ਹਰ ਮਹੀਨੇ ਆਪਣੇ ਆਪ ਹੋ ਜਾਂਦੀ ਸੀ ਅਤੇ ਹਰ ਮਹੀਨੇ ਇੱਕ ਨਿਸ਼ਚਿਤ ਤਰੀਕ ਨੂੰ ਉਸ ਦੇ ਖਾਤੇ ਵਿੱਚੋਂ ਪੈਸੇ ਕੰਪਨੀ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਂਦੇ ਸਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਫਿਜ਼ੀਸ਼ੀਅਨ ਨੇ ਪੈਕੇਜ ਬਾਰੇ ਪੁੱਛ-ਗਿੱਛ ਕਰਨ ਲਈ ਨਵੰਬਰ 2022 ਵਿੱਚ ਕੰਪਨੀ ਨੂੰ ਇੱਕ ਈਮੇਲ ਭੇਜਿਆ, ਪਰ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਮਾਰਚ 2023 ਵਿੱਚ ਕੰਪਨੀ ਨੂੰ ਦੁਬਾਰਾ ਉਹੀ ਈਮੇਲ ਭੇਜੀ, ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਪੀੜਤ ਨੇ ਕੰਪਨੀ ਦੇ ਡਾਇਰੈਕਟਰ ਅੰਸ਼ੂ ਨਾਲ ਵੀ ਸੰਪਰਕ ਕੀਤਾ, ਜਿਸ ਨੇ ਬਿਨਾਂ ਜਵਾਬ ਦਿੱਤੇ ਕਾਲ ਕੱਟ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਆਪਣੇ ਬੈਂਕ ਨਾਲ ਸੰਪਰਕ ਕੀਤਾ। ਪੀੜਤਾ ਨੇ ਆਪਣੇ ਬਿਆਨ ‘ਚ ਦੱਸਿਆ ਕਿ ਜਦੋਂ ਉਹ ਬੈਂਕ ਗਈ ਤਾਂ ਉਸ ਨੂੰ ਦੱਸਿਆ ਗਿਆ ਕਿ ਕੋਰਟਯਾਰਡ ਹੋਲੀਡੇ ਨਾਂ ਦੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੋ ਰੁਪਏ ਦੇ ਕਰਜ਼ੇ ਲਏ ਹਨ, ਜਿਸ ਲਈ ਉਨ੍ਹਾਂ ਦੇ ਬਚਤ ਖਾਤੇ ‘ਚੋਂ ਪੈਸੇ ਕੱਟੇ ਜਾ ਰਹੇ ਹਨ। ( Delhi News)

ਇਹ ਸੁਣ ਕੇ ਉਸ ਨੇ ਤੁਰੰਤ ਬੈਂਕ ਨੂੰ ਲਿਖਤੀ ਰੂਪ ਵਿੱਚ ਦਿੱਤਾ ਕਿ ਕੋਰਟਯਾਰਡ ਇੱਕ ਸ਼ੈੱਲ ਕੰਪਨੀ ਹੈ ਅਤੇ ਉਸ ਦੀਆਂ ਸਾਰੀਆਂ ਅਦਾਇਗੀਆਂ ਰੋਕ ਦਿੱਤੀਆਂ ਜਾਣ। ਇਸ ਸਬੰਧੀ ਉਸ ਨੇ ਵਕੋਲਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਨੇ ਪੁਲਿਸ ਨੂੰ ਉਨ੍ਹਾਂ ਲੋਕਾਂ ਦੇ ਤਿੰਨ ਫ਼ੋਨ ਨੰਬਰ ਦਿੱਤੇ ਹਨ ਜਿਨ੍ਹਾਂ ਰਾਹੀਂ ਕੰਪਨੀ ਨੇ ਉਸ ਨਾਲ ਫਰਜ਼ੀ ਛੁੱਟੀ ਪੈਕੇਜ ਸਕੀਮ ਲਈ ਸੰਪਰਕ ਕੀਤਾ ਸੀ। ਪੁਲਿਸ ਸਾਈਬਰ ਟੀਮ ਦੇ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੂਗਲ ਡਾਕਸ ਐਪ ਦੇ ਜਰੀਏ ਧੋਖਾਧੜੀ ਤੋਂ ਸਾਵਧਾਨ ਰਹੋ
ਗੂਗਲ ਡਾਕਸ ਐਪ ਦੇ ਜਰੀਏ ਧੋਖਾਧੜੀ ਤੋਂ ਸਾਵਧਾਨ ਰਹੋ

ਜਾਗਰੂਕਤਾ ਨਾਲ ਹੀ ਸਾਈਬਰ ਅਪਰਾਧ ਤੋਂ ਬਚਾਅ ਸੰਭਵ: ਐਸ ਪੀ ਵਸੀਮ

ਝੱਜਰ (ਸੱਚ ਕਹੂੰ ਨਿਊਜ਼) ਝੱਜਰ ਪੁਲਿਸ ਦੁਆਰਾ ਆਮ ਲੋਕਾਂ ਨੂੰ ਸਾਈਬਰ ਕ੍ਰਾਈਮ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਚਲਾਇਆ ਜਾ ਰਿਹਾ ਵਿਸ਼ੇਸ਼ ਜਾਗਰੂਕਤਾਂ ਅਭਿਆਨ ਲਗਾਤਾਰ ਜਾਰੀ ਹੈ। ਪੁਲਿਸ ਅਧਿਕਾਰੀ ਝੱਜਰ ਵਸੀਮ ਅਕਰਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਅਭਿਆਨ ਦੇ ਤਹਿਤ ਆਮ ਜਨਤਾ ਨੂੰ ਸਾਈਬਰ ਅਪਰਾਧ/ਠੱਗੀ ਤੋਂ ਬਚਾਅ ਸਬੰਧੀ ਸਗਜ ਦੇ ਨਾਲ ਨਾਲ ਅਹਿਮ ਸੁਝਾਅ ਵੀ ਦਿੱਤੇ ਜਾ ਰਹੇ ਹਨ।

ਐਸ ਜੀ ਵਸੀਮ ਅਕਰਮ ਨੇ ਦੱਸਿਆ ਕਿ ਸਾਈਬਰ ਅਪਰਾਧੀ ਧੋਖਾਧੜੀ ਦੇ ਇਰਾਦੇ ਨਾਲ ਵੱਖ ਵੱਖ ਤਰੀਕੇ ਅਪਣਾਉਂਦੇ ਰਹਿੰਦੇ ਹਨ। ਸਾਈਬਰ ਅਪਰਾਧੀਆਂ ਵੱਲੋਂ ਕਿਸੇ ਵਿਅਕਤੀ ਨੂੰ ਲਾਲਚ ਦੇ ਕੇ ਪੈਸੇ ਹਾਸਲ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਕਿਸੇ ਤੋਂ ਵੀ ਜਾਣਕਾਰੀ ਲੈਣ ਲਈ ਆਨਲਾਈਨ ਫਾਰਮ ਗੂਗਲ ਡਾਕਸ ਆਦਿ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਸਾਈਬਰ ਅਪਰਾਧੀਆਂ ਦੁਆਰਾ ਇਨ੍ਹਾਂ ਐਪਲੀਕੇਸ਼ਨਾਂ ਦੀ ਦੁਰਵਰਤੋਂ ਕਰ ਕੇ ਪੀੜਤ ਵਿਅਕਤੀਆਂ ਤੋਂ ਬੈਕਿੰਗ ਲੈਣਦੇਣ ਨਾਲ ਸਬੰਧਿਤ ਗੁਪਤ ਜਾਣਕਾਰੀ ਜਿਵੇਂ ਏਟੀਐਮ ਨੰਬਰ, ਯੂ ਪੀ ਆਈ ਪਿੰਨ, ਪਾਸਵਰਡ ਆਦਿ ਦਰਜ਼ ਕਰਵਾ ਲਿਆ ਜਾਂਦਾ ਹੈ। ਜਿਵੇਂ ਹੀ ਪੀੜਤ ਵਿਅਕਤੀ ਫਾਰਮ ਵਿੱਚ ਬੈਂਕ ਨਾਲ ਸਬੰਧਿਤ ਗੁਪਤ ਜਾਣਕਾਰੀ ਭਰਦਾ ਹੈ, ਇਹ ਗੁਪਤ ਜਾਣਕਾਰੀ ਸਾਈਬਰ ਜਾਲਸਾਜ ਦੁਆਰਾ ਪ੍ਰਾਪਤ ਕਰ ਲਈ ਜਾਂਦੀ ਹੈ।

ਇਸ ਦੇ ਜਰਿਏ ਸਾਈਬਰ ਠੱਗ ਪੀੜਤ ਦੇ ਖਾਤੇ ਵਿੱਚੋਂ ਨਾਜਾਇਜ਼ ਤੌਰ ’ਤੇ ਪੈਸੇ ਕੱਢਵਾ ਲੈਂਦੇ ਹਨ। ਗੂਗਲ ਡਾਕਸ ਫਾਰਮ ਲਈ ਲਿੰਕ ਸਾਈਬਰ ਠੱਗਾਂ ਦੁਆਰਾ ਭੇਜਿਆ ਗਿਆ ਹੈ। ਸਾਈਬਰ ਠੱਗ ਇਹ ਲਿਖ ਕੇ ਗੁੰਮਰਾਹ ਕਰਦੇ ਹਨ ਕਿ ਪੈਸੇ ਰਿਫੰਡ ਕਰਨ ਲਈ ਫਾਰਮ ਭਰਨਾ ਜ਼ਰੂਰੀ ਹੈ। ਸਾਈਬਰ ਅਪਰਾਧੀ ਪੀੜਤ ਵਿਅਕਤੀ ਨੂੰ ਉਸਦੇ ਗੁਪਤ ਬੈਂਕ ਸਬੰਧੀ ਜਾਣਕਾਰੀ ਜਿਵੇਂ ਕਿ ਏਟੀਐਮ ਨੰਬਰ, ਯੂ ਪੀ ਆਈ ਪਿੰਨ ਅਤੇ ਪਾਸਵਰਡ ਆਦਿ ਭਰਨ ਜਾਂ ਜਮ੍ਹਾਂ ਕਰਾਉਣ ਲਈ ਗੁੰਮਰਾਹ ਕਰਦਾ ਹੈ। ਜਿਵੇਂ ਹੀ ਪੀੜਤ ਵਿਅਕਤੀ ਬੈਂਕ ਨਾਲ ਸਬੰਧਿਤ ਗੁਪਤ ਜਾਣਕਾਰੀ ਫਾਰਮ ਵਿੱਚ ਭਰਦਾ ਹੈ, ਇਹ ਗੁਪਤ ਜਾਣਕਾਰੀ ਸਾਈਬਰ ਜਾਲਸਾਜ ਦੁਆਰਾ ਪ੍ਰਾਪਤ ਕਰ ਲਈ ਜਾਂਦੀ ਹੈ। ਸਾਈਬਰ ਅਪਰਾਧੀ ਇਸ ਜਾਣਕਾਰੀ ਦਾ ਉਪਯੋਗ ਕਰਕੇ ਪੀੜਤ ਵਿਅਕਤੀ ਦੇ ਖਾਤੇ ਵਿੱਚੋਂ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਕੱਢਵਾਉਣ ਲਈ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਾਈਬਰ ਠੱਗੀ,ਚੌਕਸੀ ਜ਼ਰੂਰੀ
ਸਾਈਬਰ ਠੱਗੀ,ਚੌਕਸੀ ਜ਼ਰੂਰੀ

ਆਏ ਦਿਨ ਸਾਈਬਰ ਠੱਗਾਂ ਵੱਲੋਂ ਕਿਸੇ ਨਾ ਕਿਸੇ ਸ਼ਖ਼ਸ ਨੂੰ ਠੱਗਣ ਦਾ ਸਮਾਚਾਰ ਮਿਲ ਜਾਂਦਾ ਹੈ ਠੱਗੀ ਦੇ ਇਨ੍ਹਾਂ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਤੱਕ ਪਹੁੰਚਣਾ ਅਤੇ ਲੁੱਟੇ ਹੋਏ ਪੈਸਿਆਂ ਨੂੰ ਅਪਰਾਧੀ ਤੋਂ ਵਸੂਲ ਕਰਨਾ ਦੂਰ ਦੀ ਗੱਲ ਹੈ ਇਸ ਦਾ ਮੁੱਖ ਕਾਰਨ ਹੈ ਆਰਥਿਕ ਸਾਈਬਰ ਅਪਰਾਧਾਂ ਨਾਲ ਨਜਿੱਠਣ ਦਾ ਤੰਤਰ ਦਰੁਸਤ ਨਹੀਂ ਹੈ ਮੱਧ ਵਰਗ ਅਤੇ ਉੱਚ ਵਰਗ ਦੀ ਅਬਾਦੀ ’ਚ ਗਿਣੇ-ਚੁਣੇ ਲੋਕ ਹੀ ਅਜਿਹੇ ਹਨ, ਜਿਨ੍ਹਾਂ ਕੋਲ ਮੋਬਾਇਲ ਫੋਨ ਨਹੀਂ ਹੈ ਤੇ ਜਿਨ੍ਹਾ ਕੋਲ ਹੈ,

ਉਨ੍ਹਾਂ ’ਚੋਂ ਬਹੁਤ ਘੱਟ ਅਜਿਹੇ ਲੋਕ ਹੋਣਗੇ, ਜਿਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਸਾਈਬਰ ਅਪਰਾਧੀਆਂ ਨੇ ਨਾ ਕੀਤੀ ਹੋਵੇ ਇਨ੍ਹਾਂ ’ਚੋਂ ਕੁਝ ਨਾ ਕੁਝ ਇਨ੍ਹਾਂ ਅਪਰਾਧੀਆਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਜਾਂਦੇ ਹਨ ਬੀਤੇ ਕਰੀਬ ਇੱਕ ਦਹਾਕੇ ’ਚ ਅਪਰਾਧਾਂ ਦੀ ਦੁਨੀਆ ’ਚ ਸਾਈਬਰ ਅਪਰਾਧਾਂ ਦੀ ਇੱਕ ਨਵੀਂ ਦੁਨੀਆ ਖੜ੍ਹੀ ਹੋ ਗਈ ਹੈ ਦੁਨੀਆ ਦੀ ਗੱਲ ਤਾਂ ਵੱਖ, ਇਕੱਲੇ ਭਾਰਤ ’ਚ ਹੀ ਰੋਜ਼ਾਨਾ ਹਜ਼ਾਰਾਂ ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ

ਹਾਲਾਤ ਇਹ ਹਨ ਕਿ ਦੇਸ਼ ਦੁਨੀਆ ’ਚ ਤੇਜ਼ੀ ਨਾਲ ਵਧ ਰਹੇ ਸਾਈਬਰ ਅਪਰਾਧਾਂ ਨੇ ਸਾਰਿਆਂ ਦੀ ਨੀਂਦ ਉਡਾ ਦਿੱਤੀ ਹੈ ਬੈਂਕ ਗ੍ਰਾਹਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਦੇ ਮਕਸਦ ਨਾਲ ਹੀ ਬੈਂਕਾਂ ਨੇ ‘ਆਪਣੇ ਗਾਹਕ ਨੂੰ ਜਾਣੋ ਦੀ ਮੁਹਿੰਮ ਸ਼ੁਰੂ ਕੀਤੀ ਸੀ ਜੋ ਕੇਵਾਈਸੀ ਦੇ ਨਾਂਅ ਨਾਲ ਪ੍ਰਚੱਲਿਤ ਹੈ ਕੇਵਾਈਸੀ ਬੈਂਕਾਂ ਅਤੇ ਉਨ੍ਹਾਂ ਦੇ ਗਾਹਕਾਂ ਦੋਵਾਂ ਦੇ ਲਈ ਹੈ ਪਰ ਸਾਈਬਰ ਠੱਗਾਂ ਨੇ ਇੱਥੇ ਵੀ ਤੋੜ ਕੱਢ ਲਿਆ ਤੇ ਕੇਵਾਈਸੀ ਅਪਡੇਟ ਕਰਨ ਨੂੰ ਠੱਗੀ ਦਾ ਜਰੀਆ ਬਣਾ ਲਿਆ ਬੈਂਕ ਦਾ ਪ੍ਰਤੀਨਿਧੀ ਬਣ ਕੇ ਇਹ ਠੱਗ ਲੋਕਾਂ ਨੂੰ ਫੋਨ ਕਰਕੇ ਦੱਸਦੇ ਹਨ ਕਿ ਕੇਵਾਈਸੀ ਅਪਡੇਟ ਨਾ ਹੋਣ ਕਾਰਨ ਉਨ੍ਹਾਂ ਦਾ ਖਾਤਾ ਅਤੇ ਕਾਰਡ ਬੰਦ ਹੋਣ ਜਾ ਰਹੇ ਹਨ,

ਗਾਹਕ ਦੀ ਮਨੋ ਸਥਿਤੀ ਨੂੰ ਜਾਣਦੇ ਹੋਏ ਇਹ ਖਾਤੇ ਅਤੇ ਕਾਰਡ ਦਾ ਵੇਰਵਾ ਲੈ ਕੇ ਉਸ ਦਾ ਪੈਸਾ ਉਡਾ ਲੈਂਦੇ ਹਨ ਹੁਣ ਤਾਂ ਫੇਸਬੁੱਕ ਜਰੀਏ ਵੀ ਆਰਥਿਕ ਸਾਈਬਰ ਧੋਖਾਧੜੀ ਜ਼ੋਰਾਂ ’ਤੇ ਹੈ ਇੱਥੇ ਪ੍ਰੋਫਾਈਲ ਚੁਣ ਕੇ ਲੋਕਾਂ ਨੂੰ ਦੋਸਤੀ ਜਾਂ ਵਿਆਹ ਦੀ ਪੇਸ਼ਕਸ਼ ਭੇਜੀ ਜਾਂਦੀ ਹੈ ਸਾਈਬਰ ਅਪਰਾਧਾਂ ਦੇ ਤੇਜ਼ੀ ਨਾਲ ਵਧਦੇ ਗ੍ਰਾਫ਼ ਨੂੰ ਦੇਖਦਿਆਂ ਸਾਈਬਰ ਸੁਰੱਖਿਆ ਮਾਹਿਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਪ੍ਰਾਈਸ ਵਾਟਰ ਹਾਊਸ ਕੂਪਰਸ ਦੇ 2022 ਲਈ ਡਿਜ਼ੀਟਲ ਟਰੱਸਟ ਇਨਸਾਈਟ ਸਰਵੇਖਣ ’ਚ ਸ਼ਾਮਲ 82 ਫੀਸਦੀ ਕੰਪਨੀਆਂ ਨੇ ਅਗਲੇ ਸਾਲ ਸਾਈਬਰ ਸੁਰੱਖਿਆ ’ਤੇ ਜ਼ਿਆਦਾ ਪੈਸਾ ਖਰਚ ਕਰਨ ਦੀ ਗੱਲ ਕਹੀ ਹੈ ਇਹ ਸਾਰੇ ਚੰਗੇ ਸੰਕੇਤ ਹਨ,

ਪਰ ਇਨ੍ਹਾਂ ਸਾਰਿਆਂ ਨਾਲ ਆਮ ਆਦਮੀ ਲਈ ਸਾਈਬਰ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੀ ਬਹੁਤ ਜ਼ਰੂਰਤ ਹੈ ਸਾਡੇ ਪੁਲਿਸ ਬਲ ਦਾ ਬਹੁਤ ਛੋਟਾ ਹਿੱਸਾ ਹੀ ਸਾਈਬਰ ਅਪਰਾਧਾਂ ਨਾਲ ਨਜਿੱਠਣ ਦੇ ਸਮਰੱਥ ਹੈ ਪੁਲਿਸ ਵੱਲੋਂ ਸਾਈਬਰ ਠੱਗੀ ਦੀਆਂ ਰਿਪੋਰਟਾਂ ਕਰਾਏ ਜਾਣ ’ਤੇ ਸ਼ਿਕਾਇਤ ਦਰਜ ਕਰਨ ਦੀ ਬਜਾਇ ਪੀੜਤ ਵਿਅਕਤੀ ਨੂੰ ਅਕਸਰ ਬੈਂਕ, ਕਾਰਡ ਕੰਪਨੀ ਆਦਿ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਗਿਣੇ-ਚੁਣੇ ਮਾਮਲਿਆਂ ’ਚ ਹੀ ਲੁੱਟੇ ਹੋਏ ਧਨ ਨੂੰ ਪੁਲਿਸ ਦੀ ਸਰਗਰਮੀ ਨਾਲ ਵਾਪਸ ਪਾਇਆ ਜਾ ਸਕਿਆ ਹੈ ਜਾਹਿਰ ਹੈ, ਸਾਈਬਰ ਠੱਗੀ ਤੋਂ ਖੁਦ ਨੂੰ ਬਚਾਉਣ ਦੀ ਜਿੰਮੇਵਾਰੀ ਸਾਡੀ ਹੀ ਹੈ ਅਸੀਂ ਹੀ ਚੌਕਸ ਅਤੇ ਚੌਕੰਨੇ ਰਹਿਣਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ