Prevention - Sach Kahoon Punjabi
ਨਸ਼ੇ ਦੀ ਰੋਕਥਾਮ ਗੁੰਝਲਦਾਰ ਮਾਮਲਾ
ਹਰਿਆਣਾ ਦੇ ਪਿੰਡ ਦੇਸੂਯੋਧਾ ‘ਚ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਹੋਈ ਖੂਨੀ ਝੜਪ ਇਸ ਗੱਲ ਦਾ ਸਬੂਤ ਹੈ ਕਿ ਨਸ਼ਾ ਤਸਕਰੀ ਸਰਕਾਰ ਤੇ ਪੁਲਿਸ ਪ੍ਰਬੰਧ ਲਈ ਵੱਡੀ ਚੁਣੌਤੀ ਬਣ ਗਈ ਹੈ ਭਾਵੇਂ ਹਰਿਆਣਾ, ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਨਸ਼ੇ ਦੀ ਰੋਕਥਾਮ ਲਈ ਤਾਲਮੇਲ ਬਣਾਉਣ ਵਾਸਤੇ ਮੀਟਿੰਗ ਵੀ ਕੀਤੀ ਹੈ ਪਰ ਜ਼ਮੀਨੀ ਹਕੀਕਤ ਅਜੇ ਕੁਝ ਹੋਰ ਹੀ ਹੈ।
ਸੂਬਾ ਪੱਧਰ ‘ਤੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਮੀਟਿੰਗ ਕਰ ਲੈਂਦੀ ਹੈ ਪਰ ਆਪ੍ਰੇਸ਼ਨ ਵੇਲੇ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਜਾਣਕਾਰੀ ਦੇਣੀ ਵੀ ਮੁਨਾਸਿਬ ਨਹੀਂ ਸਮਝੀ ਜਿਸ ਦਾ ਨਤੀਜਾ ਖੂਨੀ ਝੜਪ ਦੇ ਰੂਪ ‘ਚ ਸਾਹਮਣੇ ਆਇਆ ਨਸ਼ਾ ਤਸਕਰਾਂ ਦੇ ਨਾਲ-ਨਾਲ ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਦੀ ਵੀ ਪਛਾਣ ਕਰਨ ਦੀ  ਜ਼ਰੂਰਤ ਹੈ ਜਿੰਨ੍ਹਾਂ ਲਈ ਨਸ਼ਾ ਤਸਕਰੀ ਸੋਨੇ ਦੇ ਆਂਡਾ ਦੇਣ ਵਾਲੀ ਮੁਰਗੀ ਹੈ ਪੰਜਾਬ ‘ਚ ਦਰਜਨਾਂ ਪੁਲਿਸ ਅਫ਼ਸਰ ਤੇ ਮੁਲਾਜ਼ਮ ਨਸ਼ੇ ਦਾ ਕੇਸ ਪਾਉਣ ਦੀ ਧਮਕੀ ਦੇ ਦੋਸ਼ ‘ਚ ਗ੍ਰਿਫ਼ਤਾਰ ਹੋ ਚੁੱਕੇ ਹਨ ਪੁਲਿਸ ਦੀ ਗੱਡੀ ‘ਚ ਨਸ਼ੇ ਦੀ ਬਰਾਮਦਗੀ ਅਤੇ ਮੌਕੇ ‘ਤੇ ਮੁਲਾਜ਼ਮ ਨੂੰ ਮੁਅੱਤਲ ਕਰਨ ਵਰਗੀਆਂ ਘਟਨਾਵਾਂ ਇਸ ਗੱਲ ਦੀਆਂ ਗਵਾਹ ਹਨ ਕਿ ਨਸ਼ੇ ਖਿਲਾਫ਼ ਮੁਹਿੰਮ ਚਲਾਉਣ ਲਈ ਪੁਲਿਸ ‘ਚ ਭ੍ਰਿਸ਼ਟਾਚਾਰ ਦਾ ਖਾਤਮਾ ਜ਼ਰੂਰੀ ਹੈ ਕਈ ਥਾਵਾਂ ‘ਤੇ ਪੁਲਿਸ ਦੇ ਛਾਪੇ ਦਾ ਪਿੰਡ ਵਾਲਿਆਂ ਨੇ ਵੀ ਵਿਰੋਧ ਕੀਤਾ ਹੈ ਇਹ ਗੱਲ ਨਹੀਂ ਕਿ ਹਰ ਥਾਂ ਪਿੰਡ ਵਾਲੇ ਨਸ਼ਾ ਤਸਕਰਾਂ ਦੇ ਸਮੱਰਥਕ ਹਨ ਸਗੋਂ ਬਹੁਤ ਸਾਰੇ ਮਾਮਲਿਆਂ ‘ਚ ਪਿੰਡ ਵਾਲਿਆਂ ਨੇ ਨਸ਼ਾ ਵੇਚਣ ਆਏ ਵਿਅਕਤੀਆਂ ਦੀ ਕੁੱਟਮਾਰ ਵੀ ਕੀਤੀ ਤੇ ਪੁਲਿਸ ਨੂੰ ਵੀ ਸੌਂਪਿਆ ਕਈ ਥਾਈਂ ਲੋਕਾਂ ਵੱਲੋਂ ਨਸ਼ਾ ਤਸਕਰੀ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਪਿੰਡ ਵਾਲਿਆਂ ਨਰਾਜ਼ਗੀ ਵੀ ਪ੍ਰਗਟ ਕੀਤੀ ਦਰਅਸਲ ਨਸ਼ਾ ਵਿਰੋਧੀ ਮੁਹਿੰਮ ਨੂੰ ਸਿਰਫ਼ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਤੱਕ ਸੀਮਤ ਕਰ ਦਿੱਤਾ ਗਿਆ ਹੈ ਜਿਸ ਨਾਲ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਪੈਦਾ ਹੋ ਰਹੀ ਹੈ ਨਸ਼ਾ ਤਸਕਰ ਵੀ ਦਿਨੋਂ-ਦਿਨ ਸ਼ਾਤਿਰ ਦਿਮਾਗ ਹੋ ਰਹੇ ਹਨ, ਜਿਨ੍ਹਾਂ ਨੂੰ ਪੁਲਿਸ ਦੀਆਂ ਗਲਤੀਆਂ ਰਾਸ ਆ ਰਹੀਆਂ ਹਨ ਦਰਅਸਲ ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਤਾਲਮੇਲ ਜ਼ਰੂਰੀ ਹੈ, ਉੱਥੇ ਸ਼ਹਿਰ ਤੋਂ ਲੈ ਕੇ ਪਿੰਡ ਪੱਧਰ ਤੱਕ ਨਸ਼ਾ ਵਿਰੋਧੀ ਜਾਗਰੂਕਤਾ ਦੀ ਲਹਿਰ ਚਲਾਉਣੀ ਪਵੇਗੀ ਤਾਂ ਕਿ ਨਸ਼ਾ ਤਸਕਰਾਂ ਨੂੰ ਸਮਾਜਿਕ ਤੌਰ ‘ਤੇ ਕਮਜ਼ੋਰ ਕੀਤਾ ਜਾਵੇ ਨਸ਼ਾ ਤਸਕਰ ਚਲਾਕੀ ਨਾਲ ਸਥਾਨਕ ਲੋਕਾਂ ਦਾ ਸਮੱਰਥਨ ਲੈਣ ‘ਚ ਕਾਮਯਾਬ ਨਾ ਹੋਣ, ਇਸ ਵਾਸਤੇ ਸਮਾਜਿਕ ਮੋਰਚੇ ‘ਤੇ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੋਨੇ ਦੇ ਕੀੜੇ-ਮਕੌੜਿਆਂ ਦੀ ਪਛਾਣਅਤੇ ਸਰਵਪੱਖੀ ਰੋਕਥਾਮ
ਪੰਜਾਬ ਵਿੱਚ ਝੋਨਾ ਸਾਉਣੀ ਦੀ ਮੁੱਖ ਫਸਲ ਹੈ, ਇਸ ਫਸਲ ’ਤੇ ਆਮ ਕਰਕੇ ਦਰਜਨ ਤੋਂ ਵੱਧ ਕੀੜੇ-ਮਕੌੜੇ ਹਮਲਾ ਕਰਦੇ ਹਨ ਇਨ੍ਹਾਂ ’ਚੋਂ ਬਹੁਤਾ ਮਹੱਤਵ ਰੱਖਣ ਵਾਲੇ ਕੀੜੇ ਹਨ।
1. ਤਣੇ ਦੇ ਗੜੂੰਏ : ਇਸ ਕੀੜੇ ਨੂੰ ਗੋਭ ਦੀ ਸੁੰਡੀ ਵੀ ਆਖਦੇ ਹਨ ਪੰਜਾਬ ਵਿੱਚ ਤਣੇ ਦੇ ਗੜੂੰਏ ਦੀਆਂ ਤਿੰਨ ਕਿਸਮਾਂ ਜਿਵੇਂ ਕਿ ਪੀਲਾ, ਚਿੱਟਾ ਤੇ ਗੁਲਾਬੀ ਗੜੂੰਆਂ ਮਿਲਦੀਆਂ ਹਨ ਇਨ੍ਹਾਂ ਦਾ ਹਮਲਾ ਜੁਲਾਈ ਤੋਂ ਅਕਤੂਬਰ ਵਿੱਚ ਹੁੰਦਾ ਹੈ।
(ੳ) ਪੀਲਾ ਗੜੂੰਆਂ : ਇਸ ਦੀ ਮਾਦਾ ਬਾਲਗ ਹਲਕੇ ਸੰਤਰੀ ਵਾਲਾਂ ਨਾਲ ਅੰਡੇ ਪੱਤਿਆਂ ਦੇ ਸਿਰਿਆਂ ਦੇ ਨੇੜੇ ਝੁੰਡਾ ’ਚ ਦਿੰਦੀ ਹੈ ਸੁੰਡੀ ਇੱਕ ਅਹਾਰੀ, ਪਤਲੀ, ਹਰੀ-ਪੀਲੀ ਤੋਂ ਘਸਮੈਲੇ ਰੰਗ ਦੀ ਹੁੰਦੀ ਹੈ ਵੱਡੀਆਂ ਸੁੰਡੀਆਂ ਸਰਦੀਆਂ ਵਿਚ ਪੌਦੇ ਦੇ ਮੁੱਢਾਂ/ਪਰਾਲੀ (ਰਹਿੰਦ-ਖੂੰਹਦ) ਵਿੱਚ ਨਵੰਬਰ ਤੋਂ ਮਾਰਚ ਤੱਕ ਰਹਿੰਦੀਆਂ ਹਨ ਕੋਆ (ਪਿਊਪਾ) ਚਿੱਟੇ-ਪੀਲੇ ਰੰਗ ਦਾ ਹੁੰਦਾ ਹੈ ਤੇ ਹਰੇ ਰੰਗ ਦੀ ਭਾਅ ਮਾਰਦਾ ਹੈ ਮਾਦਾ ਪਤੰਗੇ ਦਾ ਰੰਗ ਪੀਲਾ-ਚਿੱਟਾ ਹੁੰਦਾ ਹੈ ਜਿਸ ਦੇ ਅਗਲੇ ਖੰਭ ਸੰਤਰੀ ਪੀਲੇ ਹੁੰਦੇ ਹਨ ਤੇ ਹਰੇਕ ਅਗਲੇ ਖੰਭ ਦੇ ਵਿਚਕਾਰ ਕਾਲਾ ਧੱਬਾ ਹੁੰਦਾ ਹੈ ਮਾਦਾ ਪਤੰਗੇ ਦਾ ਧੜ ਸ਼ੁਰੂ ਤੋਂ ਜ਼ਿਆਦਾ ਫੈਲਿਆ ਹੁੰਦਾ ਹੈ ਤੇ ਪੀਲੇ-ਭੂਰੇ ਰੰਗ ਦੀ ਵਾਲਾਂ ਦੀ ਝਾਲਰ ਨਾਲ ਖਤਮ ਹੁੰਦਾ ਹੈ ਨਰ ਬਾਲਗ ਹਲਕੇ ਭੂਰੇ ਰੰਗ ਦਾ ਹੁੰਦਾ ਹੈ ਜਿਸਦੇ ਅਗਲੇ ਖੰਭਾਂ ’ਤੇ ਬਹੁਤ ਛੋਟੇ-ਛੋਟੇ ਧੱਬੇ ਹੁੰਦੇ ਹਨ।
(ਅ) ਚਿੱਟਾ ਗੜੂੰਆ : ਇਸ ਦੀ ਮਾਦਾ ਪਤੰਗਾ ਪੀਲੇ ਤੇ ਭੂਰੇ ਰੇਸ਼ਮੀ ਵਾਲਾਂ ਨਾਲ ਢੱਕੇ ਤੇ ਝੁੰਡਾਂ ਵਿਚ ਆਂਡੇ ਦਿੰਦੀ ਹੈ ਸੁੰਡੀਆਂ ਚਿੱਟੇ ਤੋਂ ਹਲਕੀਆਂ ਪੀਲੀਆਂ ਹੁੰਦੀਆਂ ਹਨ ਇਸ ਦਾ ਕੋਆ ਨਰਮ ਸਰੀਰ ਦਾ ਤੇ ਪੀਲੇ ਰੰਗ ਦਾ ਹੁੰਦਾ ਹੈ ਤੇ ਇਸ ਦੀ ਲੰਬਾਈ 12-15 ਮਿਲੀਮੀਟਰ ਹੁੰਦੀ ਹੈ ਕੋਆ, ਸੁੰਡੀ ਦੁਆਰਾ ਬਣਾਈ ਹੋਈ ਸੁਰੰਗ ਵਿੱਚ ਹੁੰਦਾ ਹੈ ਜੋ ਤਣੇ ਦੇ ਮੁੱਢ ’ਤੇ ਹੀ ਪਿਆ ਹੁੰਦਾ ਹੈ ਇਸਦੇ ਨਰ ਤੇ ਮਾਦਾ ਪਤੰਗੇ ਪਤਲੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ ਨਰ ਪਤੰਗੇ ਮਾਦਾ ਪਤੰਗਿਆਂ ਤੋਂ ਛੋਟੇ ਹੁੰਦੇ ਹਨ ਮਾਦਾ ਪਤੰਗੇ ਵਿੱਚ ਭੂਰੇ ਰੰਗ ਦੀ ਝਾਲਰ ਧੜ ਦੇ ਅਖੀਰ ’ਤੇ ਹੁੰਦੀ ਹੈ।
(ੲ) ਗੁਲਾਬੀ ਗੜੂੰਆ : ਮਾਦਾ ਪਤੰਗਾ ਮਣਕਿਆਂ ਵਰਗੇ ਅੰਡੇ ਕਤਾਰਾਂ ਵਿੱਚ ਤਣੇ ਤੇ ਪੱਤੇ ਦੀ ਡੰਡੀ ਦੇ ਵਿੱਚ ਦਿੰਦੀ ਹੈ ਸੁੰਡੀਆਂ ਦੇ ਸਰੀਰ ਦਾ ਉੱਪਰਲਾ ਹਿੱਸਾ ਗੁਲਾਬੀ ਤੇ ਹੇਠਲਾ ਹਿੱਸਾ ਸਫੈਦ ਰੰਗ ਦਾ ਹੁੰਦਾ ਹੈ ਇਸ ਦਾ ਕੋਆ ਗੂੜੇ੍ਹ ਭੂਰੇ ਰੰਗ ਦਾ ਹੁੰਦਾ ਹੈ ਪਤੰਗੇ ਦੇ ਸਰੀਰ ’ਤੇ ਗੂੜੇ੍ਹ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਤੇ ਸਰੀਰ ’ਤੇ ਵਾਲ ਹੁੰਦੇ ਹਨ ਇਨ੍ਹਾਂ ਦੇ ਅਗਲੇ ਖਭਾਂ ਦੇ ਵਿਚਕਾਰ ਤੋਂ ਇੱਕ ਵੱਖਰੀ ਤਰ੍ਹਾਂ ਦੀ ਕਾਲੀ ਸਲੇਟੀ ਕਿਰਨ ਖੰਭ ਦੇ ਸਿਰੇ ਵੱਲ ਵਧਦੀ ਹੈ ਤੇ ਗੂੜ੍ਹੇ ਧੱਬਿਆਂ ਦੀ ਪਤਲੀ ਕਤਾਰ ਦੇ ਰੂਪ ’ਚ ਖਤਮ ਹੋ ਜਾਂਦੀ ਹੈ।
ਨੁਕਸਾਨ ਚਿੰਨ੍ਹ : ਤਿੰਨੇ ਤਰ੍ਹਾਂ ਦੇ ਕੀੜਿਆਂ ਦੀਆਂ ਸੁੰਡੀਆਂ ਇੱਕੋ ਜਿਹਾ ਨੁਕਸਾਨ ਕਰਦੀਆਂ ਹਨ ਸੁੰਡੀਆਂ ਮੁੰਜਰਾਂ ਨਿੱਕਲਣ ਤੋਂ ਪਹਿਲਾਂ ਤਣੇ ’ਚ ਵੜ ਜਾਂਦੀਆਂ ਹਨ ਤੇ ਗੋਭ ਨੂੰ ਅੰਦਰੋ-ਅੰਦਰ ਖਾਈ ਜਾਂਦੀਆਂ ਹਨ, ਜਿਸ ਨਾਲ ਗੋਭ ਸੁੱਕ ਜਾਂਦੀ ਹੈ ਤੇ ਇਸ ਸੁੱੱਕੀ ਗੋਭ ਨੂੰ ‘ਡੈੱਡ ਹਾਰਟ’ ਆਖਦੇ ਹਨ ਇਹ ਅਸਾਨੀ ਨਾਲ ਬੂਟੇ ’ਚੋਂ ਖਿੱਚੀ ਜਾਂਦੀ ਹੈ ਜੇਕਰ ਹਮਲਾ ਮੁੰਜਰਾਂ ਨਿੱਕਲਣ ਤੋਂ ਬਾਅਦ ਹੋਵੇ ਤਾਂ ਇਹ ਸੁੱਕ ਜਾਂਦੀਆਂ ਹਨ ਅਤੇ ਇਸ ਵਿਚ ਦਾਣੇ ਨਹÄ ਬਣਦੇ ਇਹ ਮੁੰਜਰਾਂ ਸਫੈਦ ਰੰਗ ਦੀਆਂ ਦਿਸਦੀਆਂ ਹਨ ਜੋ ਕਿ ਸਿੱਧੀਆਂ ਖੜ੍ਹੀਆਂ ਰਹਿੰਦੀਆਂ ਹਨ ਤੇ ਖੇਤ ਵਿੱਚ ਦੂਰੋਂ ਹੀ ਪਛਾਣੀਆਂ ਜਾਂਦੀਆਂ ਹਨ।
ਸਰਵਪੱਖੀ ਰੋਕਥਾਮ
ਕਾਸ਼ਤਕਾਰੀ ਢੰਗ (ਸਮੇਂ ਸਿਰ ਬਿਜਾਈ) : ਸੁੰਡੀਆਂ ਦਾ ਹਮਲਾ ਸਿਫਾਰਸ਼ ਕੀਤੇ ਸਮੇਂ ’ਤੇ ਝੋਨਾ ਬੀਜਣ ਨਾਲ ਘਟਾਇਆ ਜਾ ਸਕਦਾ ਹੈ ਇਸ ਤਰ੍ਹਾਂ ਸੁੰਡੀਆਂ ਨੂੰ ਵਧਣ-ਫੁੱਲਣ ਦਾ ਘੱਟ ਸਮਾਂ ਮਿਲਦਾ ਹੈ।
ਕੀਟਨਾਸ਼ਕ : ਫਸਲ ਵਿਚ ਲਗਾਤਾਰ ਸੁੰਡੀਆਂ ਦੇ ਨੁਕਸਾਨ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਤੇ ਜਦੋਂ ਸੁੱਕੀਆਂ ਗੋਭਾਂ 5 ਫੀਸਦੀ ਤੋਂ ਵੱਧ ਜਾਣ ਤਾਂ ਸਿਫ਼ਾਰਿਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਕਰੋ ਦੁਬਾਰਾ ਲੋਣ ਪੈਣ ’ਤੇ ਦਵਾਈਆਂ ਅਦਲ-ਬਦਲ ਕੇ ਵਰਤੋਂ।
2. ਪੱਤਾ ਲਪੇਟ ਸੁੰਡੀ : ਮਾਦਾ ਪਤੰਗਾ ਪੱਤਿਆਂ ਦੀਆਂ ਨਾੜਾਂ ਦੇ ਨੇੜੇ ਇੱਕੋ-ਇੱਕ ਜਾਂ ਦੋ-ਦੋ ਕਰਕੇ 120-140 ਅੰਡੇ ਦਿੰਦੀ ਹੈ ਇਹ ਅੰਡੇ ਚੌੜੇ, ਚਿੱਟੇ, ਪੀਲੇ ਰੰਗ ਤੇ ਪਾਰਦਰਸ਼ੀ ਹੁੰਦੇ ਹਨ ਛੋਟੀ ਸੁੰਡੀ ਹਲਕੇ ਚਿੱਟੇ ਜਾਂ ਹਲਕੇ ਪੀਲੇ ਰੰਗ ਦੀ ਤੇ ਵੱਡੀ ਸੁੰਡੀ ਲੰਮੀ, ਪਤਲੀ ਤੇ ਹਰੇ-ਚਿੱਟੇ ਰੰਗ ਤੇ ਪਾਰਦਰਸ਼ੀ ਸਰੀਰ ਵਾਲੀ ਹੁੰਦੀ ਹੈ ਇਸ ਦਾ ਕੋਆ ਹਲਕੇ ਤੋਂ ਗੂੜ੍ਹੇ ਭੂਰੇ ਰੰਗ ਦਾ ਤੇ ਲੰਮਾ ਹੁੰਦਾ ਹੈ ਇਹ ਲਪੇਟੇ ਹੋਏ ਪੱਤਿਆਂ ਦੇ ਅੰਦਰ ਮਿਲਦਾ ਹੈ ਪੱਤਾ ਲਪੇਟ ਸੁੰਡੀ ਦੇ ਪਤੰਗੇ ਦੇ ਅਗਲੇ ਖੰਭ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਤੇ ਇਨ੍ਹਾਂ ਉੱਤੇ ਤਿੰਨ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ।
ਨੁਕਸਾਨ ਚਿੰਨ੍ਹ : ਇਸ ਸੁੰਡੀ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਹੁੰਦਾ ਹੈ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਬਿਨਾ ਲਪੇਟੇ ਅਤੇ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਲਪੇਟ ਕੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਹਨ ਜਿਸ ਕਰਕੇ ਪੱਤਿਆਂ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।
ਸਰਵਪੱਖੀ ਰੋਕਥਾਮ
1 ਕਾਸ਼ਤਕਾਰੀ ਢੰਗ (ਛਾਂ ਦਾ ਅਸਰ) : ਪੱਤਾ ਲਪੇਟ ਸੁੰਡੀ ਦਾ ਹਮਲਾ ਦਰੱਖਤਾਂ ਹੇਠਾਂ ਛਾਂ ਵਾਲੀ ਥਾਂ ’ਤੇ ਜ਼ਿਆਦਾ ਹੁੰਦਾ ਹੈ ਇੱਥੋਂ ਹੀ ਇਨ੍ਹਾਂ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ।
2 ਮਕੈਨੀਕਲ ਢੰਗ : ਜੇਕਰ ਕੀੜੇ ਦਾ ਹਮਲਾ ਨਿੱਸਰਣ ਤੋਂ ਪਹਿਲਾਂ ਹੋਵੇ ਤਾਂ 20-30 ਮੀਟਰ ਲੰਮੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ’ਤੇ ਦੋ ਵਾਰੀ ਫੇਰੋ ਪਹਿਲਾਂ ਕਿਆਰੇ ਦੇ ਇੱਕ ਸਿਰੇ ਤੋਂ ਦੂਜੇ ਤੱਕ ਰੱਸੀ ਫੇਰੋ ਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ ਇਹ ਧਿਆਨ ਵਿੱਚ ਰੱਖੋ ਕਿ ਰੱਸੀ ਫੇਰਨ ਸਮੇਂ ਫਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।
3 ਕੀਟਨਾਸ਼ਕ : ਜਦੋਂ ਖਾਧੇ ਪੱਤਿਆਂ ਦੀ ਗਿਣਤੀ 10 ਫੀਸਦੀ ਜਾਂ ਵਧੇਰੇ ਹੋਵੇ ਤਾਂ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰੋ ਦੁਬਾਰਾ ਲੋੜ ਪੈਣ ਤੇ ਦਵਾਈਆਂ ਅਦਲ-ਬਦਲ ਕੇ ਵਰਤੋ।
4. ਰਸ ਚੂਸਣ ਵਾਲੇ ਕੀੜੇ : ਰਸ ਚੂਸਣ ਵਾਲੇ ਕੀੜੇ ਬੂਟਿਆਂ ਵਿੱਚੋਂ ਰਸ ਚੂਸ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਰਸ ਚੂਸਣ ਵਾਲੇ ਕੀੜਿਆਂ ਵਿੱਚ ਮੁੱਖ ਤੌਰ ’ਤੇ ਬੂਟਿਆਂ ਦੇ ਟਿੱਡੇ ਆਉਂਦੇ ਹਨ ਇਨ੍ਹਾਂ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਸ਼ਾਮਲ ਹਨ।
(ੳ) ਭੂਰਾ ਟਿੱਡਾ : ਇਸ ਕੀੜੇ ਦੇ ਅੰਡੇ ਗੁੰਬਦ ਦੀ ਸ਼ਕਲ ਵਰਗੇ ਡੱਟ ਨਾਲ ਢੱਕੇ ਹੁੰਦੇ ਹਨ ਇਹ ਅੰਡੇ ਸਮੂਹ ਵਿੱਚ ਤੇ ਲੀਫ ਸ਼ੀਥ (ਤਣੇ ਦੇ ਦੁਆਲੇ ਪੱਤੇ ਦੇ ਖੋਲ) ਵਿੱਚ ਹੁੰਦੇ ਹਨ ਬੱਚੇ ਨਿੰਫ ਵਰਗੇ ਚਿੱਟੇ ਤੇ ਬਾਅਦ ਵਿੱਚ ਭੂਰੇ ਰੰਗ ਵਿੱਚ ਬਦਲ ਜਾਂਦੇ ਹਨ ਬਾਲਗ ਦਾ ਰੰਗ ਹਲਕੇ ਤੋਂ ਗੂੜ੍ਹਾ ਭੂਰਾ ਹੁੰਦਾ ਹੈ ਨਰ ਮਾਦਾ ਨਾਲੋਂ ਛੋਟੇ ਹੁੰਦੇ ਹਨ ਬਾਲਗ ਦੋ ਤਰ੍ਹਾਂ ਦੇ ਹੁੰਦੇ ਹਨ ਪਹਿਲੀ ਤਰ੍ਹਾਂ ਦੇ ਬਾਲਗ ਦੇ ਖੰਭ ਬਹੁਤ ਵੱਡੇ ਹੁੰਦੇ ਹਨ ਪਰ ਪੂਰੀ ਤਰ੍ਹਾਂ ਵਿਕਸਿਤ ਨਹÄ ਹੁੰਦੇ ਦੂਸਰੇ ਤਰ੍ਹਾਂ ਦੇ ਬਾਲਗ ਪੂਰੀ ਤਰ੍ਹਾਂ ਵਿਕਸਿਤ ਹੁੰਦੇ ਹਨ ਇਹ ਇੱਕ ਤੋਂ ਦੂਜੀ ਥਾਂ ’ਤੇ ਜਾ ਸਕਦੇ ਹਨ।
(ਅ) ਚਿੱਟੀ ਪਿੱਠ ਵਾਲਾ ਟਿੱਡਾ : ਇਸ ਕੀੜੇ ਦੇ ਅੰਡੇ ਪਹਿਲਾਂ ਸਫੈਦ ਹੁੰਦੇ ਹਨ ਜੋ ਬਾਅਦ ਵਿੱਚ ਲਾਲ ਹੋ ਜਾਂਦੇ ਹਨ ਇਸ ਦੇ ਅੰਡੇ 3-10 ਦੇ ਗਰੁੱਪ ਵਿੱਚ ਹੁੰਦੇ ਹਨ, ਜਿਹੜੇ ਕਿ ਕਤਾਰਾਂ ਵਿੱਚ ਹੁੰਦੇ ਹਨ ਨਿੰਫ (ਬੱਚੇ) ਸਲੇਟੀ ਚਿੱਟੇ ਰੰਗ ਦੇ ਹੁੰਦੇ ਹਨ ਜਿਹੜੇ ਬਾਅਦ ਵਿੱਚ ਗੂੜ੍ਹੇ ਸਲੇਟੀ ਹੋ ਜਾਂਦੇ ਹਨ ਬਾਲਗ ਹਲਕੇ ਪੀਲੇ ਰੰਗ ਦੇ ਤੇ ਫਾਨੇ ਵਰਗੇ ਹੁੰਦੇ ਹਨ ਅਤੇ ਇਸ ਦਾ ਮੂੰਹ ਤਿੱਖਾ ਹੁੰਦਾ ਹੈ ਇੱਕ ਪਤਲੀ ਚਿੱਟੀ ਪੱਟੀ ਉਪਰਲੇ ਪਾਸੇ ਵਿਖਾਈ ਦਿੰਦੀ ਹੈ ਇੱਕ ਕਾਲਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਦੇ ਵਿਚਕਾਰ ਦਿਖਾਈ ਦਿੰਦਾ ਹੈ।
ਨੁਕਸਾਨ ਚਿੰਨ੍ਹ : ਟਿੱਡਿਆਂ ਦੇ ਬੱਚੇ ਤੇ ਬਾਲਗ ਦੋਵੇਂ ਹੀ ਬੂਟੇ ਤੋਂ ਰਸ ਚੂਸਦੇ ਹਨ ਜਿਸ ਕਰਕੇ ਬੂਟੇ ਸੁੱਕ ਜਾਂਦੇ ਹਨ ਇਸ ਨੂੰ ‘ਟਿੱਡੇ ਦਾ ਸਾੜ’ ਜਾਂ ‘ਹਾਪਰ ਬਰਨ’ ਵੀ ਕਹਿੰਦੇ ਹਨ ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਹਨ ਤਾਂ ਟਿੱਡੇ ਫਿਰ ਨੇੜੇ ਦੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ ਕੁਝ ਦਿਨਾਂ ਵਿਚ ਹਮਲੇ ਵਾਲੇ ਥਾਵਾਂ ਵਿੱਚ ਵਾਧਾ ਹੋ ਜਾਂਦਾ ਹੈ।
ਸਰਵਪੱਖੀ ਰੋਕਥਾਮ
ਕਾਸ਼ਤਕਾਰੀ ਢੰਗ (ਪਾਣੀ ਦੀ ਸੁਚੱਜੀ ਵਰਤੋਂ) : ਝੋਨੇ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ ਪਰ ਇਸ ਲਈ ਖੇਤ ਵਿੱਚ ਪਾਣੀ ਖੜ੍ਹਾ ਰੱਖਣਾ ਜ਼ਰੂਰੀ ਨਹÄ ਬੂਟਿਆਂ ਦੇ ਟਿੱਡਿਆਂ ਦੇ ਹਮਲੇ ਦੇ ਸਮੇਂ ਖੇਤ ਵਿੱਚੋਂ 3-4 ਦਿਨਾਂ ਲਈ ਪਾਣੀ ਕੱਢ ਦਿਓ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ ਇਸ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਘਟ ਜਾਂਦਾ ਹੈ।
ਕੀਟਨਾਸ਼ਕ
ਸਰਵੇਖਣ : ਬੂਟਿਆਂ ਦੇ ਟਿੱਡੇ ਮੁੱਢਾਂ ਦਾ ਰਸ ਚੂਸਦੇ ਹਨ ਤੇ ਇਹ ਉਦੋਂ ਹੀ ਨਜ਼ਰ ਆਉਂਦੇ ਹਨ ਜਦੋਂ ਨੁਕਸਾਨ ‘ਟਿੱਡੇ ਦਾ ਸਾੜ ਜਾਂ ਹਾਪਰ ਬਰਨ’ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਇਸ ਕਰਕੇ ਇਸ ਕੀੜੇ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਪਨੀਰੀ ਪੁੱਟ ਕੇ ਖੇਤ ’ਚ ਲਾਉਣ ਤੋਂ ਇੱਕ ਮਹੀਨੇ ਬਾਅਦ ਖੇਤ ’ਚ ਕੁਝ ਬੂਟਿਆਂ ਨੂੰ ਥੋੜ੍ਹਾ ਜਿਹਾ ਟੇਢੇ ਕਰਕੇ ਹੇਠਾਂ ਤੋਂ 2-3 ਵਾਰੀ ਝਾੜੋ ਹਰ ਹਫਤੇ ਦਰ ਹਫਤੇ ਇਸ ਤਰ੍ਹਾਂ ਕੀੜਿਆਂ ਨੂੰ ਵੇਖਣਾ ਚਾਹੀਦਾ ਹੈ ਕਿ ਉਹ ਮੌਜ਼ੂਦ ਹਨ।
ਇਕਨਾਮਿਕ ਥਰੈਸ਼ਹੋਲਡ ਪੱਧਰ/ਆਰਥਿਕ ਥਰੈਸ਼ਹੋਲਡ ਪੱਧਰ : ਜੇਕਰ ਬੂਟਿਆਂ ਤੋਂ ਥੋੜ੍ਹਾ ਹੇਠਾਂ ਕਰਕੇ ਝਾੜਨ ਤੋਂ ਬਾਅਦ ਪ੍ਰਤੀ ਬੂਟਾ 5 ਟਿੱਡੇ ਜਾਂ ਵੱਧ ਟਿੱਡੇ ਪਾਣੀ ਉੱਤੇ ਤੈਰਦੇ ਵਿਖਾਈ ਦੇਣ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ ਚੰਗੇ ਨਤੀਜਿਆਂ ਲਈ ਕੀਟਨਾਸ਼ਕ ਦਾ ਛਿੜਕਾਅ ਬੂਟਿਆਂ ਦੇ ਮੁੱਢਆਂ ਵੱਲ ਕਰਕੇ ਕਰੋ, ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ ਇਹ ਟਿੱਡੇ ਮਾਰਨ ਲਈ ਹੱਲੇ ਵਾਲੀਆਂ ਧੌੜੀਆਂ/ਥਾਵਾਂ ਦੇ 3-4 ਮੀਟਰ ਆਲੇ-ਦੁਆਲੇ ਵੀ ਛਿੜਕਾਅ ਕਰੋ ਕਿਉਂਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ’ਤੇ ਹੀ ਹੁੰਦੀ ਹੈ।
ਇਹ ਵੀ ਪੜ੍ਹੋ : ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
4. ਘਾਹ ਦੇ ਟਿੱਡੇ : ਇਹ ਟਿੱਡੇ ਝੋਨੇ ਦੀ ਪਨੀਰੀ ਅਤੇ ਫਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਹਨ ਇਨ੍ਹਾਂ ਦੀ ਰੋਕਥਾਮ ਲਈ ਬੂਟਿਆਂ ਦੇ ਟਿੱਡਿਆਂ ਲਈ ਸਿਫਾਰਿਸ਼ ਕੀਤੀਆਂ ਦਵਾਈਆਂ ਵਰਤੀਆਂ ਜਾਂਦੀਆਂ ਹਨ।
5. ਝੋਨੇ ਦਾ ਹਿਸਪਾ ਜਾਂ ਕੰਡਿਆਲੀ ਭੂੰਡੀ : ਇਹ ਕੀੜਾ ਪੰਜਾਬ ਵਿਚ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲਿ੍ਹਆਂ ਵਿੱਚ ਬਹੁਤ ਹੁੰਦਾ ਹੈ ਅਤੇ ਹੁਣ ਇਸ ਦਾ ਹਮਲਾ ਪੰਜਾਬ ਦੇ ਦੂਜੇ ਇਲਾਕਿਆਂ ਵੱਲ ਵੀ ਵਧ ਰਿਹਾ ਹੈ ਇਸ ਦੇ ਬਾਲਗ ਕੀੜੇ ਦੇ ਸਰੀਰ ’ਤੇ ਕੰਡੇ ਹੁੰਦੇ ਹਨ ਇਸ ਨੂੰ ਕੰਡਿਆਲੀ ਭੂੰਡੀ ਵੀ ਕਹਿੰਦੇ ਹਨ ਇਸ ਦਾ ਮਾਦਾ ਬਾਲਗ ਪੱਤਿਆਂ ਦੇ ਸਿਰੇ ਦੇ ਤੰਤੂਆਂ ਵਿੱਚ ਅੰਡੇ ਦਿੰਦੀ ਹੈ ਗਰੱਬ/ਸੁੰਡੀ ਸਫੈਦ ਰੰਗ ਦੀ ਉੁਪਰੋਂ ਅਤੇ ਹੇਠਲੇ ਪਾਸੇ ਤੋਂ ਸਮਤਲ ਹੁੰਦੀ ਹੈ ਇਹ ਪੱਤਿਆਂ ਵਿੱਚ ਸੁਰੰਗਾਂ ਬਣਾਉਂਦੀ ਹੈ ਤੇ ਇਸਦੀਆਂ ਲੱਤਾਂ ਨਹÄ ਹੁੰਦੀਆਂ ਇਹ ਪੱਤਿਆਂ ਦੇ ਤੰਤੂਆਂ ਵਿਚ ਮਿਲਦੀ ਹੈ ਬਾਲਗ ਛੋਟੇ ਆਕਾਰ ਅਤੇ ਚਮਕੀਲਾ ਹਰੇ ਕਾਲੇ ਰੰਗ ਦਾ ਹੁੰਦਾ ਹੈ।
ਨੁਕਸਾਨ ਚਿੰਨ੍ਹ : ਇਹ ਕੀੜਾ ਪਹਿਲਾ ਮਈ-ਜੂਨ ਤੇ ਫਿਰ ਅਗਸਤ-ਸਤੰਬਰ ਵਿੱਚ ਹਮਲਾ ਕਰਦਾ ਹੈ ਕੰਡਿਆਲੀ ਭੂੰਡੀ ਦੇ ਬੱਚੇ (ਗਰੱਬ) ਪੱਤਿਆਂ ਵਿੱਚ ਸੁਰੰਗਾਂ ਬਣਾ ਕੇ ਹਰਾ ਮਾਦਾ ਖਾਂਦੇ ਹਨ, ਜਦ ਕਿ ਬਾਲਗ ਕੀੜੇ ਬਾਹਰੋਂ ਖੁਰਚ-ਖੁਰਚ ਕੇ ਹਰਾ ਮਾਦਾ ਖਾ ਕੇ ਫ਼ਸਲ ਦਾ ਨੁਕਸਾਨ ਕਰਦੇ ਹਨ ਇਸ ਨਾਲ ਪੱਤਿਆਂ ਉੱਤੇ ਚਿੱਟੀਆਂ ਛੋਟੀਆਂ ਇੱਕਸਾਰ ਧਾਰੀਆਂ ਪੈ ਜਾਂਦੀਆਂ ਹਨ ਜ਼ਿਆਦਾ ਹਮਲੇ ਵਾਲਾ ਖੇਤ ਦੂਰੋਂ ਹੀ ਚਿੱਟਾ ਦਿਸਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ ਨੇ ਕੈਨੇਡਾਈ ਨਾਗਰਿਕਾਂ ਲਈ ਵੀਜ਼ਾ ਸਰਵਿਸ ਅਣਮਿਥੇ ਸਮੇਂ ਲਈ ਰੋਕੀ
ਸਰਵਪੱਖੀ ਰੋਕਥਾਮ
ਮਕੈਨੀਕਲ ਢੰਗ (ਪੱਤਿਆਂ ਨੂੰ ਲਾਪਰਨਾ) : ਪਨੀਰੀ ਵਿਚ ਹਮਲਾ ਹੋਣ ’ਤੇ ਖੇਤ ਵਿੱਚੋਂ ਪਨੀਰੀ ਪੁੱਟ ਕੇ ਲਾਉਣ ਤੋਂ ਪਹਿਲਾਂ ਹਮਲੇ ਵਾਲੇ ਬੂਟਿਆਂ ਦੇ ਪੱਤੇ ਕੱਟ ਕੇ ਨਸ਼ਟ ਕਰ ਦਿਓ।
ਕੀਟਨਾਸ਼ਕ : ਹਿਸਪੇ ਦੀ ਰੋਕਥਾਮ ਲਈਕੀਟਨਾਸ਼ਕਾਂ ਵਿਚੋਂ ਦੀ ਵਰਤੋਂ ਕਰੋ।
ਮਿੱਤਰ ਕੀੜੇ : ਝੋਨੇ ਵਿੱਚ ਕਈ ਤਰ੍ਹਾਂ ਦੇ ਮਿੱਤਰ ਕੀੜੇ ਹੁੰਦੇ ਹਨ ਜੋ ਕਿ ਝੋਨੇ ਦੇ ਕੀੜਿਆਂ ਦਾ ਸ਼ਿਕਾਰ ਕਰਦੇ ਹਨ ਤੇ ਉਨ੍ਹਾਂ ਦਾ ਹਮਲਾ ਘਟਾਉਂਦੇ ਹਨ ਮਿੱਤਰ ਕੀੜਿਆਂ ਨੂੰ ਵਧਣ-ਫੁੱਲਣ ਵਿੱਚ ਮੱਦਦ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਇਹ ਮਿੱਤਰ ਕੀੜੇ ਨਸ਼ਟ ਨਾ ਹੋ ਸਕਣ।
ਨੋਟ : ਝੋਨੇ ਨੂੰ ਸਿਫਾਰਸ਼ ਕੀਤੀ ਹੋਈ ਖਾਦ ਹੀ ਪਾਓ ਸਿਫਾਰਸ਼ ਤੋਂ ਵੱਧ ਨਾਈਟ੍ਰੋਜਨ ਖਾਦ ਪਾਉਣ ਨਾਲ ਕੀੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਖਾਦਾਂ ਦੀ ਸੁਚੱਜੀ ਵਰਤੋਂ ਲਈ ਜ਼ਮੀਨ ਦੀ ਪਰਖ ਦੇ ਆਧਾਰ/ਪੱਤਾ ਰੰਗ ਚਾਰਟ/ਸਿਫਾਰਸ਼ ਕੀਤੀ ਮਾਤਰਾ ਦੀ ਵਰਤੋਂ ਕਰਨੀ ਚਾਹੀਦੀ ਹੈ।
ਸਾਵਧਾਨੀਆਂ ਫਸਲਾਂ ਦੇ ਸ਼ੁਰੂਆਤੀ ਸਮੇਂ ’ਤੇ ਕਦੇ ਵੀ ਬੇਲੋੜ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ ਖਾਸ ਕਰਕੇ ਸਿੰਥੈਟਿਕ ਪਰਿਥਰਾਇਡ ਦੀ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਕੀੜੇ-ਮਕੌੜੇ ਖਾਸ ਕਰਕੇ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਦੀ ਹੈ ਤੇ ਮਿੱਤਰ ਕੀੜੇ ਮਰਨ ਦੀ ਸੰਭਾਵਨਾ ਵਧ ਜਾਂਦੀ ਹੈ ਕੀੜਿਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਹੀ ਕਰੋ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਖੋਖਲੀ ਤਿਕੋਨੀ ਨੋਜ਼ਲ ਵਾਲੇ ਨੈਪਸੇਕ ਸਪ੍ਰੇਅਰ ਨੂੰ ਵਰਤਿਆ ਜਾ ਸਕਦਾ ਹੈ ਕੀਟਨਾਸ਼ਕ ਨੂੰ 100 ਲੀਟਰ ਪਾਣੀ ਦੀ ਮਾਤਰਾ ਵਿੱਚ ਘੋਲ ਕੇ ਪ੍ਰਤੀ ਏਕੜ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ। (Paddy Pests)
ਹੜ੍ਹਾਂ ਦੀ ਰੋਕਥਾਮ ਲਈ ਹੋਵੇ ਵਿਉਂਤਬੰਦੀ
ਤਿੰਨ ਵੱਡੇ ਰਾਜਾਂ ਮਹਾਂਰਾਸ਼ਟਰ, ਕਰਨਾਟਕ, ਗੁਜਰਾਤ ਤੇ ਕੇਰਲ ‘ਚ ਭਾਰੀ ਵਰਖਾ ਕਾਰਨ ਹੜ੍ਹਾਂ (ਬਾਢ) ਨੇ ਤਬਾਹੀ ਮਚਾਈ ਹੋਈ ਹੈ ਇਸ ਦੌਰਾਨ 100 ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ ਗਨੀਮਤ ਇਹ ਹੈ ਕਿ ਐਨਡੀਆਰਐਫ਼ ਤੇ ਫੌਜ ਦੇ ਜਵਾਨਾਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਣ ‘ਚ ਕਾਮਯਾਬੀ ਹਾਸਲ ਕੀਤੀ ਇਸ ਗੱਲ ‘ਤੇ ਵੀ ਤਸੱਲੀ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਇਨ੍ਹਾਂ ਚਾਰੇ ਸੂਬਿਆਂ ‘ਚ ਪ੍ਰਸ਼ਾਸਨ  ਨੇ ਮੁਸ਼ਤੈਦੀ ਨਾਲ ਕੰਮ ਕੀਤਾ ਹੈ ਕੇਂਦਰ ਤੇ ਰਾਜ ਸਰਕਾਰਾਂ ਹੜ੍ਹ ਪੀੜਤਾਂ ਨੂੰ ਜਰੂਰੀ ਸਹੂਲਤਾਂ ਮੁਹੱਈਆ ਕਰਵਾ ਰਹੀਆਂ ਹਨ ਪਰ ਜਿੱਥੋਂ ਤੱਕ ਲਗਭਗ ਹਰ ਸਾਲ ਹੜ੍ਹਾਂ ਦੀ ਕਰੋਪੀ ਦਾ ਸਬੰਧ ਹੈ ਇਸ ਸਬੰਧੀ ਦ੍ਰਿਸ਼ਟੀ, ਨੀਤੀ ਤੇ ਪ੍ਰੋਗਰਾਮ ਨਜ਼ਰ ਨਹੀਂ ਆ ਰਿਹਾ ਪਿਛਲੇ ਸਾਲਾਂ ‘ਚ ਕੇਰਲ ‘ਚ ਹੜਾਂ ਦੇ ਨਾਲ ਪਹਿਲੀ ਵਾਰ ਭਾਰੀ ਤਬਾਹੀ ਮੱਚੀ ਸੀ ਸਥਿਤੀ ਇੰਨੀ ਭਿਆਨਕ ਸੀ ਪ੍ਰਸ਼ਾਸਨ ਨੇ ਅਜਿਹੀ ਤਬਾਹੀ ਦੀ ਉਮੀਦ ਹੀ ਨਹੀਂ ਕੀਤਾ ਸੀ ਜਿਸ ਕਾਰਨ ਰਾਹਤ ਕਾਰਜ ਬੇਹੱਦ ਛੋਟੇ ਪੈ ਗਏ ਇਸ ਤਰ੍ਹਾਂ ਚੇਨੱਈ ਮਹਾਂਨਗਰ ਵੀ ਸਮੁੰਦਰ ਦਾ ਨਜ਼ਾਰਾ ਬਣ ਗਿਆ ਸੀ ਹਲਾਂਕਿ ਮੌਸਮ ਵਿਭਾਗ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਦੇਸ਼ ਅੰਦਰ ਮੌਨਸੂਨ ਔਸਤ ਹੀ ਰਿਹਾ ਹੈ ਫਿਰ ਵੀ  ਹੜਾਂ ਦਾ ਆਉਣਾ ਚਿੰਤਾ ਵਾਲੀ ਗੱਲ ਹੈ ਇਸ ਪਹਿਲੂ ਨੂੰ ਵੀ ਵਿਚਾਰਨ ਦੀ ਲੋੜ ਹੈ ਕਿ ਦਰਿਆਵਾਂ ਤੇ ਜੰਗਲਾਂ ‘ਚ ਮਨੁੱਖ ਦੀ ਗੈਰ-ਜ਼ਰੂਰੀ ਦਖ਼ਲ ਨੇ ਸੰਕਟ ਪੈਦਾ ਕੀਤਾ ਹੈ ਪਹਾੜਾਂ ‘ਚ ਜੰਗਲ ਦੀ ਗੈਰ-ਕਾਨੂੰਨੀ ਕਟਾਈ ਜੋਰਾਂ ‘ਤੇ ਹੈ ਦਰੱਖਤ ਬੰਨ (ਬਾਂਧ) ਦਾ ਕੰਮ ਕਰਦੇ ਆ ਰਹੇ ਸਨ ਜਿਸ ਨਾਲ ਕੁਝ ਪਾਣੀ ਰੁਕ ਜਾਂਦਾ ਸੀ ਤੇ ਪਾਣੀ ਦੇ ਵਹਾਅ ‘ਚ ਜਿਆਦਾ ਤੇਜ਼ੀ ਨਹੀਂ ਹੁੰਦੀ ਸੀ ਦਰਿਆਵਾਂ ਦੇ ਵਹਿਣ ਨੂੰ ਵੀ ਮਨੁੱਖ ਨੂੰ ਪ੍ਰਭਾਵਿਤ ਕੀਤਾ ਹੈ।
ਕਿਤੇ ਵਹਿਣ ਦੇ ਰਸਤੇ ‘ਚ ਰੁਕਾਵਟ ਪੈਦਾ ਕੀਤੀ ਹੈ ਤੇ ਕਿਧਰੇ ਦਿਸ਼ਾ ਬਦਲੀ ਹੈ ਜੇਕਰ ਇਹੀ ਹਾਲਾਤ ਰਹੇ ਤਾਂ ਪਾਣੀ ਹੋਰ ਵੀ ਭਿਆਨਕ ਰੂਪ ਅਖਿਤਆਰ ਕਰ ਸਕਦੇ ਹਨ ਵਰਖਾ ਦੇ ਪਾਣੀ ਦੀ ਵਰਤੋਂ ਸਬੰਧੀ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾ ਸਕਿਆ ਇਜਰਾਇਲ ਵਰਗਾ ਮੁਲਕ ਘੱਟ ਵਰਖਾ ਦੇ ਬਾਵਜੂਦ ਵਰਖਾ ਦੇ ਪਾਣੀ  ਦੀ ਸੰਭਾਲ ਤੇ ਵਰਤੋਂ ‘ਚ ਸਾਡੇ ਨਾਲੋਂ ਕਿਤੇ ਅੱਗੇ ਹੈ ਇਹ ਤੱਥ ਹਨ ਕਿ ਹੜ੍ਹਾਂ ਦਾ ਸਾਹਮਣਾ ਕਰ ਰਹੇ ਮਹਾਂਰਾਸ਼ਟਰ, ਕੇਰਲ ਤੇ ਕਰਨਾਟਕ ਵਰਗੇ ਰਾਜ ਪਾਣੀ ਦੀ ਕਮੀ ਦੇ ਸੰਕਟ ਵਾਲੇ ਸੂਬੇ ਹਨ ਜੋ ਪਾਣੀ ਦੀ ਵੰਡ ਸਬੰਧੀ ਸੁਪਰੀਮ ਕੋਰਟ ‘ਚ ਕਾਨੂੰਨੀ ਲੜਾਈ ਲੜ ਰਹੇ ਹਨ ਮਹਾਂਰਾਸ਼ਟਰ ਦੇ ਲਾਤੂਰ ‘ਚ ਪਿਛਲੇ ਸਾਲਾਂ ‘ਚ ਟਰੇਨ ਰਾਹੀਂ ਪਾਣੀ ਭੇਜਿਆ ਗਿਆ ਸੀ ਅਜਿਹੇ ਰਾਜਾਂ ‘ਚ ਜਿਆਦਾ ਵਰਖਾ ਦੌਰਾਨ ਹੜ੍ਹਾਂ ਦੀ ਸਮੱਸਿਆ ਗੌਰ ‘ਤੇ ਗੌਰ ਜ਼ਰੂਰੀ ਹੈ ਦੇਸ਼ ਦੇ ਦਰਿਆਵਾਂ ਨੂੰ ਜੋੜਨ ਦੀ ਯੋਜਨਾ ਵੀ ਸਿਆਸੀ ਹਿੱਤਾਂ ਕਾਰਨ ਲਗਭਗ ਖਤਮ ਹੋ ਚੁੱਕੀ ਹੈ ਤਕਨਾਲੋਜੀ ਦੇ ਮਾਮਲੇ ‘ਚ ਲਗਾਤਾਰ ਅੱਗੇ ਵਧ ਰਹੇ ਤੇ ਚੰਨ ‘ਤੇ ਖੋਜਾਂ ‘ਚ ਜੁਟੇ ਮੁਲਕ ਲਈ ਹੜ੍ਹਾਂ ਦੀ ਸਮੱਸਿਆ ਬੀਤੇ ਸਮੇਂ ਦੀ ਕਹਾਣੀ ਹੋਣੀ ਚਾਹੀਦੀ ਹੈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਿਆਸੀ ਹਿੱਤਾਂ ਤੋਂ ਉੱਪਰ Àੁੱਠ ਕੇ ਨਾ ਸਿਰਫ਼ ਹੜ੍ਹਾਂ ਦੀ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ ਸਗੋਂ ਵਰਖਾ ਦੇ ਪਾਣੀ ਦੀ ਵਰਤੋਂ ਵਾਸਤੇ ਕੰਮ ਕਰਨ ਦੀ ਸਖ਼ਤ ਲੋੜ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਇੱਕ ਧਾਰਾ ਨੂੰ ਚੁਣੌਤੀ
ਅਦਾਲਤ ਨੇ ਕੇਂਦਰ ਤੋਂ ਜਵਾਬ ਮੰਗਿਆ
ਨਵੀਂ ਦਿੱਲੀ  ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਉਸ ਪਟੀਸ਼ਨ ‘ਤੇ ਜਵਾਬ ਮੰਗਿਆ ਹੈ ਜਿਸ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਇੱਕ ਤਜਵੀਜ਼ ਦੀ ਸੰਵਿਧਾਨਕ ਮਿਆਦ ਨੂੰ ਚੁਣੌਤੀ ਦਿੱਤੀ ਗਈ ਹੈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 17 ਏ ਤਹਿਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕਿਸੇ ਵੀ ਸਰਕਾਰੀ ਮੁਲਾਜ਼ਮ ਖਿਲਾਫ਼ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਤੌਰ ‘ਤੇ ਮਨਜ਼ੂਰੀ ਲੈਣੀ ਹੁੰਦੀ ਹੈ
ਚੀਫ਼ ਜਸਟਿਸ ਰੰਜਨ ਗੋਗੋਈ ਤੇ ਨਿਆਂਇਕ ਜੱਜ ਅਜੈ ਰਸਤੋਗੀ ਦੀ ਬੈਂਚ ਨੇ ਉਸ ਕਾਨੂੰਨ ਦੀ ਸੰਸੋਧਿਤ ਧਾਰਾ 17 ਏ ਦੀ ਮਿਆਦ ਖਿਲਾਫ਼ ਗੈਰ ਸਰਕਾਰੀ ਸੰਗਠਨ ਸੈਂਟਰ ਫਾਰ ਪਬਲਿਕ ਇੰਟਰੇਸਟ ਲਿਟਿਗੇਸ਼ਨ (ਸੀਪੀਆਈਐਲ) ਦੀ ਲੋਕਹਿੱਤ ਪਟੀਸ਼ਨ ‘ਤੇ ਕੇਂਦਰ ਨੂੰ ਨੋਟਿਸ ਜਾਰੀ ਕਰਕੇ ਉਸ ਤੋਂ ਜਵਾਬ ਮੰਗਿਆ ਸੰਗਠਨ ਵੱਲੋਂ ਪੇਸ਼ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਸੰਸੋਧਿਤ ਤਜਵੀਜ਼ ਤਹਿਤ ਸਰਕਾਰੀ ਮੁਲਾਜ਼ਮਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਨਿਯੋਕਤਾ ਅਥਾਰਟੀ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਬੈਂਚ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਤੁਸੀਂ ਸੁਣੇ ਜਾਣ ਦੇ ਹੱਕਦਾਰ ਹੋ ਤੇ ਇਸ ਲਈ ਅਸੀਂ ਨੋਟਿਸ ਜਾਰੀ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੈਪੁਰ (ਏਜੰਸੀ)। ਰਾਜਧਾਨੀ ਜੈਪੁਰ ‘ਚ ਬੁੱਧਵਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਚੱਲਦੀ ਕਾਰ ‘ਚ ਅੱਗ ਲੱਗ ਗਈ,  ਡਰਾਈਵਰ ਨੇ ਚੱਲਦੀ ਕਾਰ ‘ਚੋਂ ਛਾਲ ਮਾਰਕੇ ਆਪਣੀ ਜਾਨ ਬਚਾਈ ਪੁਲਿਸ ਸੂਤਰਾਂ ਅਨੁਸਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਕਾਰ ਜਾ ਰਹੀ ਸੀ ਉਦੋਂ ਅਚਾਨਕ ਇਸਦੇ ਇੰਜਣ ਦੀਆਂ ਲਪਟਾਂ ਉੱਠਣ ਲੱਗੀਆਂ ਕਾਰ ਡਰਾਈਵਰ ਕੁਝ ਸਮਝਦਾ ਇਸ ਤੋਂ ਪਹਿਲਾਂ ਅੱਗ ਵਧ ਚੁੱਕੀ ਸੀ ਇਸ ‘ਤੇ ਡਰਾਈਵਰ ਨੇ ਕਾਰ ‘ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਚੱਲਦੀ ਹੋਈ ਕਾਰ ਥੋੜੀ ਦੂਰ ਜਾ ਕੇ ਰੁਕ ਗਈ।
ਕਾਰ ‘ਚੋਂ ਅੱਗ ਦੀਆਂ ਲਪਟਾਂ ਉੱਠਦੀ ਵੇਖ ਲੋਕਾਂ ਦੀ ਭੀੜ ਇਕੱਠੀ ਹੋ ਗਈ ਮਿੰਟਾਂ ‘ਚ ਹੀ ਕਾਰ ਧੂ-ਧੂ ਕਰਕੇ ਸੜਨ ਲੱਗੀ ਹਾਲਾਂਕਿ ਇਸ ਸਮੇਂ ਟ੍ਰੈਫਿਕ ਨਾ ਦੇ ਬਰਾਬਰ ਸੀ ਇਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਾਰ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਪਰ ਉਦੋਂ ਤੱਕ ਕਾਰ ਕਾਫੀ ਸੜ ਚੁੱਕੀ ਸੀ ਪੁਲਿਸ ਦਾ ਮੰਨਣਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹਾਲਾਂਕਿ ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਰਸ ਪਾਰਲਰ ਸਾਹਮਣੇ ਇੱਕ ਕਾਰ ‘ਚ ਅੱਗ ਲੱਗੀ ਸੀ ਉਦੋਂ ਵੀ ਮੱਦਦ ਪਹੁੰਚਣ ਤੋਂ ਪਹਿਲਾਂ ਹੀ ਕਾਰ ਪੂਰੀ ਸੜ ਗਈ ਸੀ।
ਪ੍ਰਦੂਸ਼ਣ ਦੀ ਰੋਕਥਾਮ ਲਈ ਸਖ਼ਤੀ ਜਾਇਜ਼
ਕੌਮੀ ਹਰਿਆਵਲ ਟ੍ਰਿਬਿਊਨਲ ਨੇ ਦੇਸ਼ ਦੀ ਮਹੱਤਵਪੂਰਨ ਨਦੀ ਗੰਗਾ ਦੇ ਕਿਨਾਰਿਆਂ ‘ਤੇ ਗੰਦ ਸੁੱਟਣ ‘ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਤਜਵੀਜ਼ ਰੱਖੀ ਹੈ ਪ੍ਰਦੂਸ਼ਣ ਰੋਕਣ ਲਈ ਖਾਸ ਕਰ ਨਦੀਆਂ ਦੀ ਸਫ਼ਾਈ ਲਈ ਇਹ ਪਹਿਲਾ ਤੇ ਬਹੁਤ ਵੱਡਾ ਕਦਮ ਹੈ ਜੇਕਰ ਇਸ ਨੂੰ ਇੰਨੀ ਹੀ ਵਚਨਬੱਧਤਾ ਨਾਲ ਲਾਗੂ ਕੀਤਾ ਜਾਵੇ ਤਾਂ ਨਤੀਜੇ ਜ਼ਰੂਰ ਚੰਗੇ ਆ ਸਕਦੇ ਹਨ
ਇਸ ਫੈਸਲੇ ਪਿੱਛੇ ਟ੍ਰਿਬਿਊਨਲ ਦੀ ਮੈਂਬਰਾਂ ਦੀ ਇਹੀ ਭਾਵਨਾ ਜਾਪਦੀ ਹੈ ਕਿ ਲੋਕ ਸਖ਼ਤੀ ਤੋਂ ਬਿਨਾ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਪ੍ਰੇਰਨਾ ਦੇ ਨਾਲ-ਨਾਲ ਸਖ਼ਤੀ ਦਾ ਆਪਣਾ ਮਹੱਤਵ ਹੈ ਦਰਅਸਲ  ਕਾਰਖਾਨੇਦਾਰਾਂ ਦੇ ਨਾਲ-ਨਾਲ ਆਮ ਲੋਕਾਂ ਦੀ ਸੋਚ ਬਣ ਗਈ ਹੈ ਕਿ ਖਾਲੀ ਪਈਆਂ ਥਾਵਾਂ ਜਾਂ ਨਦੀਆਂ-ਨਾਲੀਆਂ ਨੂੰ ਕੂੜਦਾਨ ਹੀ ਹਨ ਗੰਗਾ ਨਦੀ ਦੇ ਕਿਨਾਰੇ ਸੈਂਕੜੇ ਵੱਡੇ-ਛੋਟੇ ਕਾਰਖਾਨੇ ਆਪਣਾ ਗੰਦਾ ਪਾਣੀ ਗੰਗਾ ‘ਚ ਛੱਡਦੇ ਆ ਰਹੇ ਸਨ ਜਿਸ ਕਾਰਨ ਪਹਾੜਾਂ ਤੋਂ ਆਉਣ ਵਾਲਾ ਕੁਦਰਤ ਦੀ ਨਿਆਮਤ ਸ਼ੁੱਧ ਪਾਣੀ ਬੁਰੀ ਤਰ੍ਹਾਂ ਅਸ਼ੁੱਧ ਹੋ ਗਿਆ ਜਿਸ ਨਦੀ ਨੂੰ ਦੇਵੀ ਸਤਿਕਾਰ ਦਿੱਤਾ ਜਾਂਦਾ ਸੀ, ਅੱਧੀ ਸਦੀ ਤੋਂ ਉਸ ‘ਚ ਕੂੜਾ ਅਤੇ ਗੰਦਾ ਪਾਣੀ ਪਾਇਆ ਜਾ ਰਿਹਾ ਹੈ
ਲੋਕਾਂ ਦੀ ਲਾਪਰਵਾਹੀ ਸਰਕਾਰ ਲਈ ਚਿੰਤਾ ਦਾ ਕਾਰਨ ਤੇ ਚੁਣੌਤੀ ਬਣ ਗਈ ਅਖੀਰ ਕੇਂਦਰ ਸਰਕਾਰ ਨੂੰ ਇਸ ਨਦੀ ਦੀ ਸਫਾਈ ਲਈ ਇੱਕ ਵੱਖਰਾ ਮੰਤਰਾਲਾ ਬਣਾਉਣਾ ਪਿਆ ਇਸ ਮਿਸ਼ਨ ਲਈ ਹਜ਼ਾਰਾਂ ਕਰੋੜ ਦਾ ਬਜਟ ਰੱਖਿਆ ਗਿਆ ਹੈ ਜੇਕਰ ਆਮ ਜਨਤਾ ਤੇ ਕਾਰਖਾਨੇਦਾਰ  ਦੇਸ਼ ਅੰਦਰ ਪਾਣੀ ਦੀ ਕਮੀ ਦੇ ਸੰਕਟ ਨੂੰ ਸਮਝ ਕੇ ਗੰਗਾ ਦੀ ਸਫ਼ਾਈ ਪ੍ਰਤੀ ਆਪਣੇ ਦਿਲੋਂ ਜਿੰਮੇਵਾਰੀ ਨਿਭਾਉਣ ਤਾਂ ਹਜ਼ਾਰਾਂ ਕਰੋੜ ਦਾ ਬਜਟ ਸਿੱਖਿਆ, ਸਿਹਤ ਤੇ ਹੋਰ  ਲੋਕ ਭਲਾਈ ਕੰਮਾਂ ‘ਤੇ ਲਾਇਆ ਜਾ ਸਕਦਾ ਸੀ ਦੁੱਖ ਦੀ ਗੱਲ ਇਹ ਹੈ ਕਿ ਗੰਗਾ ਦੀ ਸਫ਼ਾਈ ਦਾ ਸੰਕਟ ਲੋਕਾਂ ਦੀ ਲਾਪਰਵਾਹੀ ਦੀ ਦੇਣ ਹੈ ਸਿਰਫ਼ ਗੰਗਾ ਹੀ ਨਹੀਂ ਸਤਲੁਜ, ਬਿਆਸ, ਘੱਗਰ ਸਮੇਤ ਹੋਰ ਦਰਿਆ ਬੁਰੀ ਤਰ੍ਹਾਂ ਪਲੀਤ ਹੋ ਚੁੱਕੇ ਹਨ
ਹੁਣ ਤਾਂ ਇਹਨਾਂ ਨੂੰ ਦਰਿਆ ਕਹਿਣਾ ਵੀ ਉਚਿੱਤ ਨਹੀਂ ਲੱਗਦਾ ਘੱਗਰ ਦਰਿਆ ਜੋ ਕਦੇ ਸਾਫ਼ ਪਾਣੀ ਲਈ ਮੰਨਿਆ ਜਾਂਦਾ ਸੀ ਅੱਜ ਫੈਕਟਰੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਇੱਕ ਨਾਲਾ ਬਣ ਕੇ ਰਹਿ ਗਿਆ ਹੈ ਇਹ ਸ਼ੁਭ ਲਗਨ ਹੈ ਕਿ ਕੇਂਦਰ ਨੇ ਗੰਗਾ ਦੀ ਸਫ਼ਾਈ ਲਈ ਸਖ਼ਤੀ ਦਾ ਰਾਹ ਵੀ ਅਪਣਾਇਆ ਹੈ ਸਫ਼ਾਈ ਦੇਸ਼ ਦੀ ਵਿਰਾਸਤ ਦੀ ਪਛਾਣ ਸੀ ਜੋ ਅਲੋਪ ਹੋ ਰਹੀ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਜਿਨ੍ਹਾਂ ਨੇ ਗੰਗਾ ਨਦੀ ਸਮੇਤ ਦੇਸ਼ ਦੇ 32 ਸ਼ਹਿਰਾਂ ‘ਚ ਸਫ਼ਾਈ ਮਹਾਂ ਅਭਿਆਨ ਚਲਾਏ, ਉਹਨਾਂ ਦੇ ਵਿਚਾਰ ਵੀ ਗਰੀਨ ਟ੍ਰਿਬਿਊਨਲ ਦੇ ਫੈਸਲੇ ‘ਤੇ ਪੂਰੀ ਤਰ੍ਹਾਂ ਢੁੱਕਦੇ ਹਨ ਪੂਜਨੀਕ ਗੁਰੂ ਜੀ ਦੇ ਵਿਚਾਰ ਹਨ ਕਿ ਸਫ਼ਾਈ ਨਾ ਰੱਖਣ ‘ਤੇ ਵੀ ਜ਼ੁਰਮਾਨਾ ਹੋਣਾ ਚਾਹੀਦਾ ਹੈ ਚਾਹੇ 2-3 ਰੁਪਏ ਹੀ ਕਿਉਂ ਨਾ ਹੋਵੇ ਬੱਸ ਹੁਣ ਜ਼ਰੂਰਤ ਟ੍ਰਿਬਿਊਨਲ ਫੈਸਲੇ ਨੂੰ ਅਮਲ ‘ਚ ਲਿਆਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।