Climate Change - Sach Kahoon Punjabi
Melting Glaciers Crisis: ਪਿਘਲਦੇ ਗਲੇਸ਼ੀਅਰ ਤੇ ਵਧਦੀਆਂ ਆਫ਼ਤਾਂ
ਹਿਮਾਲਿਆ, ਜਿਸ ਨੂੰ ਧਰਤੀ ਦਾ ਜਲ ਸਰੋਤ ਅਤੇ ਜੀਵਨ ਰੇਖਾ ਮੰਨਿਆ ਜਾਂਦਾ ਹੈ, ਅੱਜ ਜਲਵਾਯੂ ਤਬਦੀਲੀ ਦੇ ਵਧਦੇ ਪ੍ਰਭਾਵਾਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉੱਚ ਪਰਬਤੀ ਖੇਤਰਾਂ ’ਚ ਸਥਿਤ ਗਲੇਸ਼ੀਅਰ ਤੇ ਉਨ੍ਹਾਂ ਤੋਂ ਬਣਨ ਵਾਲੀਆਂ ਝੀਲਾਂ ਹੁਣ ਅਸਥਿਰ ਹੋਣ ਲੱਗੀਆਂ ਹਨ। ਇਨ੍ਹਾਂ ਝੀਲਾਂ ਦਾ ਆਕਾਰ ਕਿਤੇ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਕਿਤੇ ਅਚਾਨਕ ਘਟ ਰਿਹਾ ਹੈ, ਜੋ ਇੱਕ ਅਸਧਾਰਨ ਅਤੇ ਚਿੰਤਾਜਨਕ ਸੰਕੇਤ ਹੈ। ਵਿਗਿਆਨੀਆਂ ਅਨੁਸਾਰ, ਜੇਕਰ ਇਨ੍ਹਾਂ ਝੀਲਾਂ ਦਾ ਵਿਸਥਾਰ ਬੇਕਾਬੂ ਜਾਰੀ ਰਿਹਾ ਤਾਂ ਇਨ੍ਹਾਂ ਦੇ ਪਾਟਣ ਦਾ ਖਤਰਾ ਵਧ ਜਾਵੇਗਾ।
ਜਿਸ ਨਾਲ ਹੇਠਲੇ ਇਲਾਕਿਆਂ ’ਚ ਭਿਆਨਕ ਹੜ੍ਹ ਤੇ ਵਿਆਪਕ ਤਬਾਹੀ ਮੱਚ ਸਕਦੀ ਹੈ। ਉਪਗ੍ਰਹਿ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਪਿਛਲੇ ਚਾਰ ਦਹਾਕਿਆਂ ’ਚ ਹਿਮਾਲਈ ਖੇਤਰ ’ਚ 10 ਹੈਕਟੇਅਰ ਤੋਂ ਵੱਡੀਆਂ 2431 ਝੀਲਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 676 ਝੀਲਾਂ ਦਾ ਆਕਾਰ 27 ਫੀਸਦੀ ਤੋਂ ਵੱਧ ਵਧ ਚੁੱਕਾ ਹੈ ਅਤੇ 130 ਝੀਲਾਂ ਬਹੁਤ ਸੰਵੇਦਨਸ਼ੀਲ ਸ਼੍ਰੇਣੀ ’ਚ ਹਨ। ਹਿਮਾਚਲ ਪ੍ਰਦੇਸ਼ ਦੀ ਗੇਫਾਂਗ ਘਾਟੀ ’ਚ ਇੱਕ ਝੀਲ ਦਾ ਖੇਤਰਫਲ ਲਗਭਗ ਦੁੱਗਣਾ ਹੋ ਚੁੱਕਾ ਹੈ। ਇਹ ਸਥਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਹਿਮਾਲਈ ਈਕੋ ਸਿਸਟਮ ਤੇਜ਼ੀ ਨਾਲ ਬਦਲ ਰਿਹਾ ਹੈ।
ਇਸ ਖੇਤਰ ’ਚ ਰਹਿਣ ਵਾਲੇ ਲੱਖਾਂ ਲੋਕ ਇਨ੍ਹਾਂ ਝੀਲਾਂ ਦੇ ਸੰਭਾਵਿਤ ਖਤਰੇ ਦੀ ਚਪੇਟ ’ਚ ਹਨ। ਕੁਝ ਕੁ ਸਾਲਾਂ ’ਚ ਉੱਤਰਾਖੰਡ ਸਮੇਤ ਕਈ ਪਰਬਤੀ ਖੇਤਰਾਂ ’ਚ ਬੱਦਲ ਪਾਟਣ ਅਤੇ ਅਚਾਨਕ ਆਏ ਹੜ੍ਹ ਦੀਆਂ ਘਟਨਾਵਾਂ ਵਧੀਆਂ ਹਨ। ਸਾਲ 2025 ’ਚ ਉੱਤਰਕਾਸ਼ੀ ਜ਼ਿਲ੍ਹੇ ’ਚ ਆਈ ਭਿਆਨਕ ਆਫਤ ਇਸ ਦਾ ਉਦਾਹਰਨ ਹੈ, ਜਿੱਥੇ ਭਾਰੀ ਮੀਂਹ ਅਤੇ ਮਲਬੇ ਨੇ ਪੂਰੇ ਇਲਾਕੇ ਨੂੰ ਪ੍ਰਭਾਵਿਤ ਕੀਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਜਲਵਾਯੂ ਤਬਦੀਲੀ ਹੁਣ ਸਿਰਫ ਭਵਿੱਖ ਦੀ ਚਿੰਤਾ ਨਹੀਂ, ਸਗੋਂ ਵਰਤਮਾਨ ਦੀ ਕਠੋਰ ਸੱਚਾਈ ਬਣ ਚੁੱਕੀ ਹੈ।
ਵਿਸ਼ਵ ਪੱਧਰ ’ਤੇ ਵੀ ਤਾਪਮਾਨ ’ਚ ਵਾਧੇ ਕਾਰਨ ਮੌਸਮ ਦੇ ਰੂਪ ’ਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਅਧਿਐਨਾਂ ਅਨੁਸਾਰ, ਧਰਤੀ ਦੇ ਤਾਪਮਾਨ ’ਚ ਹਰ ਇੱਕ ਡਿਗਰੀ ਵਾਧੇ ਨਾਲ ਭਾਰਤ ’ਚ ਮਾਨਸੂਨੀ ਵਰਖਾ ਲਗਭਗ 5 ਫੀਸਦੀ ਤੱਕ ਵਧ ਸਕਦੀ ਹੈ। ਇਸ ਨਾਲ ਵਰਖਾ ਦਾ ਰੂਪ ਬੇਯਕੀਨ ਅਤੇ ਵਧੇਰੇ ਤੀਬਰ ਹੋ ਜਾਵੇਗਾ, ਜਿਸ ਨਾਲ ਹੜ੍ਹ, ਫਸਲਾਂ ਨੂੰ ਨੁਕਸਾਨ ਅਤੇ ਜਨ-ਜੀਵਨ ’ਤੇ ਡੂੰਘਾ ਅਸਰ ਪਵੇਗਾ। ਇਸ ਤਰ੍ਹਾਂ ਦੀ ਅਨਿਯਮਿਤ ਵਰਖਾ ਖੇਤੀ ਅਧਾਰਿਤ ਆਰਥਿਕਤਾ ਲਈ ਗੰਭੀਰ ਚੁਣੌਤੀ ਬਣ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ’ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਦੱਖਣੀ ਏਸ਼ੀਆ ਨੂੰ ਆਉਣ ਵਾਲੇ ਸਾਲਾਂ ’ਚ ਹੜ੍ਹ ਵਰਗੀਆਂ ਆਫਤਾਂ ਕਾਰਨ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।
Read Also : Body Donation: ਸ਼ਾਹ ਸਤਿਨਾਮ ਜੀ ਪੁਰਾ ਦੀ ਸੱਚਖੰਡ ਵਾਸੀ ਨੇਤਰਦਾਨੀ ਤੇ ਸਰੀਰਦਾਨੀ ਮਾਤਾ ਨੀਲਮ ਇੰਸਾਂ ਹੋਈ ਅਮਰ
ਇਹ ਨੁਕਸਾਨ ਹਰ ਸਾਲ ਲੱਖਾਂ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਜਲਵਾਯੂ ਤਬਦੀਲੀ ਦਾ ਅਸਰ ਹੁਣ ਆਮ ਲੋਕਾਂ ਦੇ ਜੀਵਨ ’ਤੇ ਸਿੱਧਾ ਪੈ ਰਿਹਾ ਹੈ। ਕੁਦਰਤੀ ਆਫਤ ਦਾ ਵਾਰ-ਵਾਰ ਹੋਣਾ ਅਤੇ ਤੀਬਰਤਾ ’ਚ ਵਾਧਾ ਇਸੇ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਇੱਕ ਹੋਰ ਗੰਭੀਰ ਪਹਿਲੂ ਮਹਾਂਸਾਗਰਾਂ ਅਤੇ ਧਰੁਵੀ ਖੇਤਰਾਂ ਨਾਲ ਜੁੜਿਆ ਹੋਇਆ ਹੈ। ਉਦਯੋਗਿਕ ਗਤੀਵਿਧੀਆਂ ਤੋਂ ਨਿੱਕਲਣ ਵਾਲੀ ਕਾਰਬਨ ਡਾਈਆਕਸਾਈਡ ਦਾ ਵੱਡਾ ਹਿੱਸਾ ਸਮੁੰਦਰਾਂ ’ਚ ਸਮਾਈ ਜਾ ਰਿਹਾ ਹੈ। ਇਸ ਨਾਲ ਸਮੁੰਦਰ ਦੀ ਰਸਾਇਣਕ ਬਣਤਰ ’ਚ ਬਦਲਾਅ ਆ ਰਿਹਾ ਹੈ ਅਤੇ ਉਸ ਦੀ ਕਾਰਬਨ ਸੋਖਣ ਯੋਗਤਾ ਘਟ ਰਹੀ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਸਮੁੰਦਰ ਵੀ ਕਾਰਬਨ ਛੱਡਣ ਲੱਗ ਪੈਣਗੇ, ਜਿਸ ਨਾਲ ਵਾਯੂਮੰਡਲ ’ਚ ਤਾਪਮਾਨ ਹੋਰ ਤੇਜ਼ੀ ਨਾਲ ਵਧੇਗਾ। ਹਿਮਾਲਈ ਖੇਤਰਾਂ ’ਚ ਕਾਲੇ ਕਾਰਬਨ ਦੀ ਮਾਤਰਾ ’ਚ ਵਾਧਾ ਵੀ ਇੱਕ ਵੱਡੀ ਚਿੰਤਾ ਹੈ। ਇਹ ਕਣ ਸੂਰਜ ਦੀ ਗਰਮੀ ਨੂੰ ਸੋਖ ਕਰਕੇ ਬਰਫ਼ ਦੇ ਪਿਘਲਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ। ਹਾਲੀਆ ਅਧਿਐਨਾਂ ’ਚ ਪਾਇਆ ਗਿਆ ਹੈ ਕਿ ਹਿਮਾਲਿਆ ਦੇ ਕੁਝ ਹਿੱਸਿਆਂ ’ਚ ਕਾਲੇ ਕਾਰਬਨ ਦੀ ਮਾਤਰਾ ਆਮ ਨਾਲੋਂ ਢਾਈ ਗੁਣਾ ਤੱਕ ਵਧ ਚੁੱਕੀ ਹੈ। ਇਸ ਦੇ ਨਤੀਜੇ ਵਜੋਂ ਬਰਫ਼ ਦੀ ਸਥਾਈ ਪਰਤ ਸੁੰਗੜ ਰਹੀ ਹੈ ਅਤੇ ਗਲੇਸ਼ੀਅਰ ਤੇਜ਼ੀ ਨਾਲ ਪਿੱਛੇ ਹਟ ਰਹੇ ਹਨ।
ਇਸ ਨਾਲ ਨਾ ਸਿਰਫ ਜਲ ਸਰੋਤਾਂ ’ਤੇ ਅਸਰ ਪੈ ਰਿਹਾ ਹੈ, ਸਗੋਂ ਜੈਵ-ਵਿਭਿੰਨਤਾ ਵੀ ਸੰਕਟ ’ਚ ਹੈ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਸਮੁੰਦਰ ਦਾ ਪਾਣੀ ਪੱਧਰ ਵਧਣ ਨਾਲ ਹੇਠਲੇ ਖੇਤਰਾਂ, ਖਾਸ ਕਰਕੇ ਬੰਗਲਾਦੇਸ਼ ਵਰਗੇ ਦੇਸ਼ਾਂ ’ਚ ਭਾਰੀ ਤਬਾਹੀ ਹੋ ਸਕਦੀ ਹੈ। ਉੱਥੋਂ ਦਾ ਵੱਡਾ ਹਿੱਸਾ ਸਮੁੰਦਰੀ ਤਲ ਦੇ ਬਹੁਤ ਨੇੜੇ ਹੈ, ਜਿਸ ਕਾਰਨ ਥੋੜ੍ਹੀ ਜਿਹਾ ਵਾਧਾ ਵੀ ਵੱਡੇ ਪੈਮਾਨੇ ’ਤੇ ਪਾਣੀ ਭਰਨ ਤੇ ਉਜਾੜੇ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਖੇਤੀ ਉਤਪਾਦਨ ’ਚ ਵੀ ਗਿਰਾਵਟ ਦਾ ਖਤਰਾ ਜਤਾਇਆ ਜਾ ਰਿਹਾ ਹੈ।
ਜੋ ਖੁਰਾਕ ਸੁਰੱਖਿਆ ਲਈ ਖਤਰਾ ਹੈ। ਜਲਵਾਯੂ ਤਬਦੀਲੀ ਦਾ ਅਸਰ ਸਿਰਫ ਭੂਗੋਲਿਕ ਜਾਂ ਵਾਤਾਵਰਨੀ ਪੱਧਰ ਤੱਕ ਸੀਮਤ ਨਹੀਂ ਹੈ। ਇਸ ਕਾਰਨ ਜੀਵ-ਜੰਤੂਆਂ, ਕੀੜੇ-ਮਕੌੜਿਆਂ ਤੇ ਸੂਖਮ ਜੀਵਾਂ ਦੀ ਗਿਣਤੀ ਅਤੇ ਵਿਹਾਰ ’ਚ ਵੀ ਬਦਲਾਅ ਆ ਰਿਹਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਵਧਦੇ ਤਾਪਮਾਨ ਕਾਰਨ ਕੀੜਿਆਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ, ਜੋ ਫਸਲਾਂ ਤੇ ਮਨੁੱਖੀ ਸਿਹਤ ਦੋਵਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਤੋਂ ਇਲਾਵਾ ਨਵੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੀ ਵਧ ਸਕਦਾ ਹੈ, ਜਿਵੇਂ ਕਿ ਹਾਲੀਆ ਸਾਲਾਂ ’ਚ ਦੇਖਿਆ ਗਿਆ ਹੈ।
ਸਮੁੱਚੇ ਤੌਰ ’ਤੇ ਦੇਖਿਆ ਜਾਵੇ ਤਾਂ ਹਿਮਾਲਈ ਗਲੇਸ਼ੀਅਰਾਂ ਦਾ ਸੰਕਟ ਇੱਕ ਵਿਆਪਕ ਜਲਵਾਯੂ ਆਫਤ ਦੀ ਚਿਤਾਵਨੀ ਹੈ। ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਮਾੜੇ ਅਸਰ ਸਿਰਫ ਪਰਬਤੀ ਖੇਤਰਾਂ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਨਗੇ। ਲੋੜ ਹੈ ਕਿ ਵਾਤਾਵਰਨ ਸੁਰੱਖਿਆ, ਸਾਫ਼ ਊਰਜਾ ਦੀ ਵਰਤੋਂ ਅਤੇ ਵਿਗਿਆਨਕ ਨਿਗਰਾਨੀ ਨੂੰ ਪਹਿਲ ਦਿੱਤੀ ਜਾਵੇ, ਤਾਂਕਿ ਇਸ ਵਧਦੇ ਖਤਰੇ ਨੂੰ ਕਾਬੂ ’ਚ ਰੱਖਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਯਕੀਨੀ ਬਣਾਇਆ ਜਾ ਸਕੇ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਪ੍ਰਮੋਦ ਭਾਰਗਵ
Pollution Crisis India: ਜਲਵਾਯੂ ਬਦਲਾਅ ਅਤੇ ਪ੍ਰਦੂਸ਼ਣ ਨਾਲ ਜੂਝਦਾ ਦੇਸ਼
Pollution Crisis India: ਜਲਵਾਯੂ ਬਦਲਾਅ ਅੱਜ ਸਿਰਫ਼ ਵਿਗਿਆਨਕ ਬਹਿਸ ਜਾਂ ਭਵਿੱਖ ਦੀ ਚਿੰਤਾ ਨਹੀਂ ਰਹਿ ਗਿਆ, ਸਗੋਂ ਇਹ ਇੱਕ ਅਜਿਹੀ ਹਕੀਕਤ ਬਣ ਚੁੱਕੀ ਹੈ ਜਿਸ ਦਾ ਅਸਰ ਦੁਨੀਆਂ ਦੇ ਹਰ ਦੇਸ਼ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਅਮੀਰ ਹੋਣ ਜਾਂ ਗਰੀਬ, ਵਿਕਸਿਤ ਹੋਣ ਜਾਂ ਵਿਕਾਸਸ਼ੀਲ, ਕੋਈ ਵੀ ਦੇਸ਼ ਇਸ ਦੀ ਮਾਰ ਤੋਂ ਬਚਿਆ ਨਹੀਂ ਹੈ। ਭਾਰਤ ਵਿੱਚ ਵੀ ਵਾਤਾਵਰਨ ਪ੍ਰਦੂਸ਼ਣ ਅਤੇ ਜਲਵਾਯੂ ਬਦਲਾਅ ਦਾ ਅਸਰ ਹੁਣ ਰੋਜ਼ਾਨਾ ਜੀਵਨ ਵਿੱਚ ਡੂੰਘਾਈ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਹਵਾ, ਪਾਣੀ ਅਤੇ ਮੌਸਮ ਸਭ ਅਸੰਤੁਲਨ ਦੇ ਸ਼ਿਕਾਰ ਹੋ ਚੁੱਕੇ ਹਨ। Pollution Crisis India
ਇਹ ਖਬਰ ਵੀ ਪੜ੍ਹੋ : Angithi Accident: ਅੰਗੀਠੀ ਦੇ ਧੂੰਏਂ ’ਚ ਦਮ ਘੁੱਟਣ ਨਾਲ ਬਜ਼ੁਰਗ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ
ਵਧਦਾ ਪ੍ਰਦੂਸ਼ਣ ਸਿੱਧੇ ਤੌਰ ’ਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਦਿੱਲੀ ਦਾ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੋਣਾ ਤੇ ਹਵਾ ਗੁਣਵੱਤਾ ਸੂਚਕ ਅੰਕ ਦਾ ਲੰਮੇ ਸਮੇਂ ਤੱਕ 450 ਦੇ ਆਸ-ਪਾਸ ਬਣੇ ਰਹਿਣਾ ਗੰਭੀਰ ਖਤਰੇ ਦਾ ਸੰਕੇਤ ਹੈ। ਮਾਹਿਰ ਮੰਨਦੇ ਹਨ ਕਿ ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਮਨੁੱਖੀ ਗਤੀਵਿਧੀਆਂ ਤੋਂ ਪੈਦਾ ਹੋਇਆ ਜਲਵਾਯੂ ਬਦਲਾਅ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਭਾਰਤ ਦਾ ਔਸਤ ਤਾਪਮਾਨ ਲਗਾਤਾਰ ਵਧਿਆ ਹੈ। 1990 ਦੇ ਦਹਾਕੇ ਦੀ ਸ਼ੁਰੂਆਤ ਤੋਂ ਹੁਣ ਤੱਕ ਤਾਪਮਾਨ ਵਿੱਚ ਲਗਭਗ 0.89 ਡਿਗਰੀ ਸੈਲਸੀਅਸ ਦਾ ਵਾਧਾ ਹੋ ਚੁੱਕਾ ਹੈ। ਇਹ ਅੰਕੜਾ ਭਾਵੇਂ ਛੋਟਾ ਲੱਗੇ, ਪਰ ਇਸ ਦੇ ਅਸਰ ਬਹੁਤ ਵਿਆਪਕ ਅਤੇ ਖਤਰਨਾਕ ਹਨ। ਤਾਪਮਾਨ ਵਿੱਚ ਇਹ ਵਾਧਾ ਮੌਸਮ ਦੇ ਸਵਰੂਪ ਨੂੰ ਬਦਲ ਰਿਹਾ ਹੈ। Pollution Crisis India
ਜਿਸ ਕਾਰਨ ਕਦੇ ਵਧੇਰੇ ਗਰਮੀ, ਕਦੇ ਜ਼ਿਆਦਾ ਠੰਢ ਅਤੇ ਕਦੇ ਬੇਮੌਸਮੇ ਮੀਂਹ ਵਰਗੀਆਂ ਸਥਿਤੀਆਂ ਸਾਹਮਣੇ ਆ ਰਹੀਆਂ ਹਨ। ਇਸ ਸਾਲ ਠੰਢ ਨੇ ਸਿਰਫ਼ ਉੱਤਰ ਭਾਰਤ ਨੂੰ ਹੀ ਨਹੀਂ, ਸਗੋਂ ਦੱਖਣ ਭਾਰਤ ਨੂੰ ਵੀ ਪ੍ਰਭਾਵਿਤ ਕੀਤਾ ਹੈ। ਜਿਨ੍ਹਾਂ ਰਾਜਾਂ ਨੂੰ ਹਮੇਸ਼ਾ ਗਰਮ ਜਾਂ ਖੁਸ਼ਕ ਜਲਵਾਯੂ ਲਈ ਜਾਣਿਆ ਜਾਂਦਾ ਸੀ, ਉੱਥੇ ਵੀ ਤਾਪਮਾਨ ਵਿੱਚ ਅਸਧਾਰਨ ਗਿਰਾਵਟ ਦਰਜ ਕੀਤੀ ਗਈ ਹੈ। ਤਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ਵਰਗੇ ਰਾਜਾਂ ਵਿੱਚ ਸੀਤ ਲਹਿਰ ਵਰਗੀਆਂ ਸਥਿਤੀਆਂ ਵੇਖੀਆਂ ਜਾ ਰਹੀਆਂ ਹਨ। ਕੇਰਲ ਦੇ ਮੁੰਨਾਰ ਵਿੱਚ ਤਾਪਮਾਨ ਦਾ ਜ਼ੀਰੋ ਡਿਗਰੀ ਸੈਲਸੀਅਸ ਤੱਕ ਪਹੁੰਚਣਾ ਲੋਕਾਂ ਲਈ ਹੈਰਾਨ ਕਰਨ ਵਾਲਾ ਹੈ।
ਕਿਉਂਕਿ ਦਸੰਬਰ ਵਿੱਚ ਕੇਰਲ ਦਾ ਔਸਤ ਤਾਪਮਾਨ ਆਮ ਤੌਰ ’ਤੇ 30 ਡਿਗਰੀ ਦੇ ਆਸ-ਪਾਸ ਰਹਿੰਦਾ ਹੈ। ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦੱਸਦੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਹੋਰ ਵਧ ਸਕਦੀਆਂ ਹਨ। ਹੈਦਰਾਬਾਦ, ਚੇੱਨਈ ਅਤੇ ਬੰਗਲੁਰੂ ਵਰਗੇ ਸ਼ਹਿਰਾਂ ਵਿੱਚ ਵੀ ਮੌਸਮ ਦਾ ਬਦਲਿਆ ਹੋਇਆ ਮਿਜਾਜ਼ ਸਾਫ਼ ਦਿਸ ਰਿਹਾ ਹੈ। ਜਲਵਾਯੂ ਬਦਲਾਅ ਦਾ ਅਸਰ ਸਿਖ਼ਰ ਮੌਸਮੀ ਘਟਨਾਵਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਅਤੇ ‘ਡਾਊਨ ਟੂ ਅਰਥ’ ਦੇ ਅੰਕੜਿਆਂ ਮੁਤਾਬਕ, ਸਾਲ 2025 ਵਿੱਚ ਲਗਭਗ ਪੂਰੇ ਸਾਲ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਵਧੇਰੇ ਮੌਸਮੀ ਘਟਨਾਵਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਘਟਨਾਵਾਂ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ। Pollution Crisis India
ਕਰੋੜਾਂ ਹੈਕਟੇਅਰ ਫਸਲਾਂ ਬਰਬਾਦ ਹੋ ਗਈਆਂ। ਮਾਨਸੂਨ ਦੌਰਾਨ ਆਏ ਹੜ੍ਹ ਨੇ ਕਈ ਰਾਜਾਂ ਵਿੱਚ ਭਾਰੀ ਤਬਾਹੀ ਮਚਾਈ। ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਸੈਂਕੜੇ ਲੋਕਾਂ ਦੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਦਕਿ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਰਾਜਾਂ ਵਿੱਚ ਖੇਤ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਪਿਛਲੇ ਤਿੰਨ ਦਹਾਕਿਆਂ ਵਿੱਚ ਜਲਵਾਯੂ ਆਫ਼ਤਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਜਰਮਨ ਵਾਚ ਦੀ ਕਲਾਈਮੇਟ ਰਿਸਕ ਇੰਡੈਕਸ ਰਿਪੋਰਟ ਦੱਸਦੀ ਹੈ ਕਿ 1995 ਤੋਂ 2024 ਵਿਚਕਾਰ ਭਾਰਤ ਵਿੱਚ ਨਾ-ਸਹਿਣਯੋਗ ਮੌਸਮੀ ਘਟਨਾਵਾਂ ਕਾਰਨ 80 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਤੇ ਕਰੋੜਾਂ ਲੋਕ ਪ੍ਰਭਾਵਿਤ ਹੋਏ।
ਇਨ੍ਹਾਂ ਆਫ਼ਤਾਂ ਨਾਲ ਦੇਸ਼ ਨੂੰ ਲਗਭਗ 170 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਹੈ। ਇਹ ਨੁਕਸਾਨ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਸਿੱਧਾ ਅਸਰ ਵਿਕਾਸ, ਰੁਜ਼ਗਾਰ ਤੇ ਲੋਕਾਂ ਦੀ ਰੋਜ਼ੀ-ਰੋਟੀ ’ਤੇ ਪਿਆ ਹੈ। ਲਗਾਤਾਰ ਵਧਦੇ ਹੜ੍ਹ, ਸੋਕਾ, ਤੂਫ਼ਾਨ ਅਤੇ ਭਿਆਨਕ ਗਰਮੀ ਇਹ ਦਰਸਾਉਂਦੇ ਹਨ ਕਿ ਜਲਵਾਯੂ ਬਦਲਾਅ ਹੁਣ ਅਪਵਾਦ ਨਹੀਂ, ਸਗੋਂ ਆਮ ਸਥਿਤੀ ਬਣਦਾ ਜਾ ਰਿਹਾ ਹੈ। ਭਾਰਤ ਦੀ ਵਿਸ਼ਾਲ ਅਬਾਦੀ ਅਤੇ ਮਾਨਸੂਨ ’ਤੇ ਨਿਰਭਰ ਅਰਥਵਿਵਸਥਾ ਇਸ ਨੂੰ ਹੋਰ ਵੱਧ ਸੰਵੇਦਨਸ਼ੀਲ ਬਣਾਉਂਦੀ ਹੈ। ਹਰ ਸਾਲ ਕਰੋੜਾਂ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਖ਼ਰਾਬ ਮੌਸਮ ਦੀ ਚਪੇਟ ਵਿੱਚ ਆਉਂਦੇ ਹਨ। Pollution Crisis India
ਜਿਸ ਨਾਲ ਗਰੀਬੀ ਅਤੇ ਨਾਬਰਾਬਰੀ ਦੀ ਸਮੱਸਿਆ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਹਾਲੀਆ ਸਾਲਾਂ ਵਿੱਚ ਚੱਕਰਵਾਤੀ ਤੂਫ਼ਾਨਾਂ ਦੀ ਗਿਣਤੀ ਅਤੇ ਤੀਬਰਤਾ ਵਿੱਚ ਵੀ ਵਾਧਾ ਹੋਇਆ ਹੈ। ਅੰਫਾਨ ਅਤੇ ਤੌਕਤੇ ਵਰਗੇ ਤੂਫ਼ਾਨਾਂ ਨੇ ਕੰਢੀ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਮੁੰਦਰੀ ਤਾਪਮਾਨ ਵਿੱਚ ਵਾਧੇ ਕਾਰਨ ਅਜਿਹੇ ਤੂਫ਼ਾਨ ਹੋਰ ਵੱਧ ਸ਼ਕਤੀਸ਼ਾਲੀ ਹੋ ਰਹੇ ਹਨ। ਸਰਕਾਰੀ ਅਨੁਮਾਨ ਦੱਸਦੇ ਹਨ ਕਿ ਆਉਣ ਵਾਲੇ ਦਹਾਕਿਆਂ ਵਿੱਚ ਸਮੁੰਦਰੀ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ, ਜਿਸ ਨਾਲ ਕੰਢੀ ਖੇਤਰਾਂ ’ਤੇ ਖਤਰਾ ਵਧੇਗਾ। ਜਲਵਾਯੂ ਬਦਲਾਅ ਦਾ ਆਰਥਿਕ ਅਸਰ ਵੀ ਬਹੁਤ ਗੰਭੀਰ ਹੈ। Pollution Crisis India
ਅਧਿਐਨਾਂ ਮੁਤਾਬਕ, ਜੇ ਮੌਜੂਦਾ ਰੁਝਾਨ ਜਾਰੀ ਰਹੇ ਤਾਂ ਸਦੀ ਦੇ ਅੰਤ ਤੱਕ ਭਾਰਤ ਦੀ ਰਾਸ਼ਟਰੀ ਆਮਦਨ ਦਾ ਇੱਕ ਵੱਡਾ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ ਤੇ ਕਰੋੜਾਂ ਲੋਕ ਫਿਰ ਗਰੀਬੀ ਵਿੱਚ ਧੱਕੇ ਜਾ ਸਕਦੇ ਹਨ। ਇਹ ਸਥਿਤੀ ਦੇਸ਼ ਦੇ ਵਿਕਾਸ ਲਈ ਵੱਡਾ ਖਤਰਾ ਹੈ। ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਸਾਫ਼ ਸੰਕੇਤ ਦਿੰਦੀਆਂ ਹਨ ਕਿ ਜੇ ਤਾਪਮਾਨ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣਾ ਹੈ ਤਾਂ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਵਿੱਚ ਤੁਰੰਤ ਅਤੇ ਵੱਡੇ ਪੱਧਰ ’ਤੇ ਕਟੌਤੀ ਕਰਨੀ ਪਵੇਗੀ। ਇਸ ਲਈ ਜੀਵਾਸ਼ਮ ਈਂਧਣਾਂ ’ਤੇ ਨਿਰਭਰਤਾ ਘਟਾਉਣੀ ਜ਼ਰੂਰੀ ਹੈ। ਫਿਰ ਵੀ, ਦੁਨੀਆਂ ਭਰ ਵਿੱਚ ਇਨ੍ਹਾਂ ਈਂਧਣਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਸਬਸਿਡੀ ਲਗਾਤਾਰ ਵਧ ਰਹੀ ਹੈ। ਜਲਵਾਯੂ ਮਾਡਲ ਚੇਤਾਵਨੀ ਦਿੰਦੇ ਹਨ। Pollution Crisis India
ਕਿ ਆਉਣ ਵਾਲੇ ਸਾਲਾਂ ਵਿੱਚ ਤਾਪਮਾਨ ਹੋਰ ਵਧੇਗਾ ਅਤੇ ਮਾਨਸੂਨ ਦੀ ਬਰਸਾਤ ਹੋਰ ਅਸਥਿਰ ਹੋਵੇਗੀ। ਕਦੇ ਵਧੇਰੇ ਬਰਸਾਤ ਤਾਂ ਕਦੇ ਲੰਮਾ ਸੋਕਾ, ਇਹੀ ਭਵਿੱਖ ਦੀ ਤਸਵੀਰ ਹੋ ਸਕਦੀ ਹੈ। ਵਿਗਿਆਨੀ ਲੰਮੇ ਸਮੇਂ ਤੋਂ ਚੇਤਾਵਨੀ ਦੇ ਰਹੇ ਹਨ ਕਿ ਜੇ ਹੁਣ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਰਹਿਣ ਯੋਗ ਬਣਾਈ ਰੱਖਣਾ ਬਹੁਤ ਮੁਸ਼ਕਲ ਹੋ ਜਾਵੇਗਾ। ਜਲਵਾਯੂ ਬਦਲਾਅ ਨਾਲ ਨਜਿੱਠਣ ਲਈ ਹੁਣ ਸਿਰਫ਼ ਯੋਜਨਾਵਾਂ ਅਤੇ ਐਲਾਨਾਂ ਤੋਂ ਅੱਗੇ ਵਧ ਕੇ ਠੋਸ ਅਤੇ ਸਾਂਝੀ ਕਾਰਵਾਈ ਦੀ ਲੋੜ ਹੈ, ਕਿਉਂਕਿ ਇਹ ਸੰਕਟ ਪੂਰੇ ਮਨੁੱਖੀ ਸਮਾਜ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰੋਹਿਤ ਮਾਹੇਸ਼ਵਰੀ
ਜਲਵਾਯੂ ਬਦਲਾਅ ਦੀ ਗੰਭੀਰਤਾ ਨੂੰ ਸਮਝੀਏ
Climate Change
ਧਰਤੀ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਦੱਸਦੇ ਹਨ ਕਿ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਧਰਤੀ ਦਾ ਤਾਪਮਾਨ ਬੀਤੇ 100 ਸਾਲਾਂ ’ਚ 1 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ ਧਰਤੀ ਦੇ ਤਾਪਮਾਨ ’ਚ ਇਹ ਬਦਲਾਅ ਗਿਣਤੀ ਦੀ ਦਿ੍ਰਸ਼ਟੀ ਨਾਲ ਕਾਫੀ ਘੱਟ ਹੋ ਸਕਦਾ ਹੈ, ਪਰ ਇਸ ਤਰ੍ਹਾਂ ਦੇ ਕਿਸੇ ਵੀ ਬਦਲਾਅ ਦਾ ਮਨੁੱਖ ਜਾਤੀ ’ਤੇ ਵੱਡਾ ਅਸਰ ਹੋ ਸਕਦਾ ਹੈ (Climate Change) ਜਲਵਾਯੂ ਬਦਲਾਅ ਦੇ ਕੁਝ ਪ੍ਰਭਾਵਾਂ ਨੂੰ ਵਰਤਮਾਨ ’ਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਧਰਤੀ ਦੇ ਤਾਪਮਾਨ ’ਚ ਵਾਧਾ ਹੋਣ ਨਾਲ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਮਹਾਂਸਾਗਰਾਂ ਦਾ ਜਲ ਪੱਧਰ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜੇ ਤੁਸੀਂ ਮੈਨੂੰ ’ਪਾਗਲ’ ਕਹਿਣਾ ਚਾਹੁੰਦੇ ਹੋ ਤਾਂ ਠੀਕ ਹੈ ਪਰ ਤੁਹਾਡੇ ਵਾਂਗ ਪੰਜਾਬੀਆਂ ਨੂੰ ਲੁੱਟਿਆ ਨਹੀਂ : ਭਗਵੰਤ ਮਾ…
ਨਤੀਜੇ ਵਜੋਂ ਕੁਦਰਤੀ ਆਫਤਾਂ ਅਤੇ ਕੁਝ ਦੀਪਾਂ ਦੇ ਡੁੱਬਣ ਦਾ ਖਤਰਾ ਵੀ ਵਧ ਗਿਆ ਹੈ ਪਿਛਲੇ 150 ਸਾਲਾਂ ’ਚ ਸੰਸਾਰਕ ਔਸਤ ਤਾਪਮਾਨ ਲਗਾਤਾਰ ਵਧ ਰਿਹਾ ਹੈ ਵਿਸ਼ਵ ਭਰ ’ਚ ਜਲਵਾਯੂ ਬਦਲਾਅ ਦਾ ਵਿਸ਼ਾ ਸਭ ਨੂੰ ਪਤਾ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਰਤਮਾਨ ’ਚ ਜਲਵਾਯੂ ਬਦਲਾਅ ਸੰਸਾਰਕ ਸਮਾਜ ਦੇ ਸਾਹਮਣੇ ਮੌਜੂਦ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਨਜਿੱਠਣਾ ਵਰਤਮਾਨ ਸਮੇਂ ਦੀ ਵੱਡੀ ਜ਼ਰੂਰਤ ਬਣ ਗਈ ਹੈ ਅੰਕੜੇ ਦਰਸਾਉਂਦੇ ਹਨ ਕਿ 19ਵੀਂ ਸਦੀ ਦੇ ਅੰਤ ਤੋਂ ਹੁਣ ਤੱਕ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ ਲਗਭਗ 1.62 ਡਿਗਰੀ ਫਾਰਨਹੀਟ ਅਰਥਾਤ ਲਗਭਗ 0.9 ਡਿਗਰੀ ਸੈਲਸੀਅਸ ਵਧ ਗਿਆ ਹੈ ਇਸ ਤੋਂ ਇਲਾਵਾ ਪਿਛਲੀ ਸਦੀ ਤੋਂ ਹੁਣ ਤੱਕ ਸਮੁੰਦਰ ਦੇ ਜਲ ਪੱਧਰ ’ਚ ਵੀ ਲਗਭਗ 8 ਇੰਚ ਦਾ ਵਾਧਾ ਦਰਜ ਕੀਤਾ ਗਿਆ ਹੈ ਅੰਕੜੇ ਸਪੱਸ਼ਟ ਕਰਦੇ ਹਨ।
ਕਿ ਇਹ ਸਮਾਂ ਜਲਵਾਯੂ (Climate Change) ਬਦਲਾਅ ਦੀ ਦਿਸ਼ਾ ’ਚ ਗੰਭੀਰਤਾ ਨਾਲ ਵਿਚਾਰ ਕਰਨ ਦਾ ਹੈ ਖੇਤੀਬਾੜੀ ’ਚ ਰਸਾਇਣਿਕ ਕੀਟਨਾਸ਼ਕਾਂ ਦਾ ਇਸਤੇਮਾਲ ਹੰੁਦਾ ਹੈ ਅਤੇ ਜੇਕਰ ਇਹ ਲੋੜ ਤੋਂ ਜ਼ਿਆਦਾ ਹੋ ਜਾਵੇ ਤਾਂ ਖੇਤੀ ਪੈਦਾਵਾਰ ਦਾ ਜ਼ਹਿਰੀਲਾ ਹੋਣਾ ਲਾਜ਼ਮੀ ਹੈ ਇਸ ਤਰ੍ਹਾਂ ਪਸ਼ੂ ਪਾਲਣ, ਡੇਅਰੀ ਉਦਯੋਗ, ਫੂਡ ਪ੍ਰੋਸੈਸਿੰਗ, ਡੱਬਾਬੰਦ ਚੀਜ਼ਾਂ ਹਨ ਜੋ ਸਾਡੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ ਇਨ੍ਹਾਂ ’ਚ ਵੀ ਕੈਮੀਕਲ ਦਾ ਇਸਤੇਮਾਲ ਹੰੁਦਾ ਹੈ ਜੋ ਇਨ੍ਹਾਂ ਨੂੰ ਲੰਮੇ ਸਮੇਂ ਤੱਕ ਇਸਤੇਮਾਲ ਕਰਨ ਲਾਇਕ ਬਣਾਈ ਰੱਖਦਾ ਹੈ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਕਾਨੂੰਨ ਵੀ ਹਨ ਪਰ ਫ਼ਿਰ ਵੀ ਨਕਲੀ, ਮਿਲਾਵਟੀ , ਦੂਸ਼ਿਤ ਤੇ ਅਪੋਸ਼ਟਿਕ ਖੁਰਾਕੀ ਪਦਾਰਥਾਂ ਦੀ ਵਰਤੋਂ ਨਾਲ ਲੋੋਕਾਂ ਦਾ ਜੀਵਨ ਸੰਕਟ ’ਚ ਪੈ ਜਾਂਦਾ ਹੈ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਦੀ ਸਿਹਤ ਖ਼ਤਰੇ ’ਚ ਪੈ ਜਾਂਦੀ ਹੈ ਇਨ੍ਹਾਂ ਸਭ ਨੂੰ ਰੋਕਣ ਲਈ ਉਪਾਅ ਜ਼ਰੂਰ ਹਨ।
ਇਹ ਵੀ ਪੜ੍ਹੋ : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ
ਪਰ ਉਸ ਲਈ ਵਿਗਿਆਨ ਦੇ ਨਾਲ-ਨਾਲ ਸਮਾਜ ਅਤੇ ਕਾਨੂੰਨ ਦੀ ਵੀ ਭੂਮਿਕਾ ਹੈ ਸਵਾਲ ਇਹ ਹੈ ਕਿ ਜੀਵਨ ਨੂੰ ਮੌਤ ਤੱਕ ਦੇਣ ਵਾਲੇ ਮਿਲਾਵਟੀਆਂ ਨੂੰ ਮੌਤ ਦੀ ਸਜ਼ਾ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ? ਇਸ ਤਰ੍ਹਾਂ ਉਦਯੋਗਾਂ ’ਚੋਂ ਨਿੱਕਲਿਆ ਜ਼ਹਿਰੀਲਾ ਰਸਾਇਣ ਨਦੀਆਂ ਅਤੇ ਦੂਜੇ ਜਲ ਸਰੋਤਾਂ ਨੂੰ ਸ਼ਹਿਰੀਲਾ ਬਣਾਉਂਦਾ ਹੈ ਵਿਗਿਆਨ ਨੇ ਇਸ ਲਈ ਪੁੂਰਾ ਪ੍ਰਬੰਧ ਕੀਤਾ ਹੈ ਪਰ ਅਜਿਹੇ ਉਦਯੋਗਾਂ ਨੂੰ ਚੱਲਣ ਹੀ ਕਿਉਂ ਦਿੱਤਾ ਜਾਂਦਾ ਹੈ ਜਿਨ੍ਹਾਂ ਲਈ ਨਾ ਤਾਂ ਵਿਗਿਆਨਕ ਤਰੀਕਿਆਂ ਦਾ ਕੋਈ ਅਰਥ ਹੈ ਅਤੇ ਨਾ ਹੀ ਕਾਨੂੰਨ ਦਾ ਡਰ ਹੈ ਦੁਨੀਆ ਦੇ 197 ਦੇਸ਼ਾਂ ਦੇ ਸਹਿਯੋਗ ਨਾਲ ਯੂਨਾਈਟਿਡ ਨੇਸ਼ੰਸ ਫਰੇਮਵਰਕ ਕੰਨਵੈਨਸ਼ਨ ਆਨ ਕਲਾਈਮੇਟ ਚੇਂਜ ਭਾਵ ਯੂਐਨਐਫਸੀਸੀਸੀ ਧਰਤੀ ਦੇ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਤੋਂ ਘੱਟ ਰੱਖਣ ਦੇ ਮਕਸਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ’ਚ ਹਰ ਸਾਲ 1995 ਤੋਂ ਲੈ ਕੇ ਹੁਣ ਤੱਕ ਬੈਠਕ ਕਰਦਾ ਆ ਰਿਹਾ ਹੈ।
ਧਰਤੀ ਦਾ ਔਸਤ ਤਾਪਮਾਨ 1.5 ਡਿਗਰੀ ਦੀ ਸੀਮਾ ਨੂੰ ਪਾਰ ਕਰ ਜਾਵੇਗਾ
ਪਰ ਉਸ ਦੇ ਨਤੀਜੇ ਕੀ ਨਿੱਕਲੇ ਇਹ ਦੁਨੀਆ ਤੋਂ ਲੁਕਿਆ ਨਹੀਂ ਹੈ ਸੰਯੁਕਤ ਰਾਸ਼ਟਰ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਅਗਲੇ ਪੰਜ ਸਾਲਾਂ ’ਚ ਧਰਤੀ ਦਾ ਔਸਤ ਤਾਪਮਾਨ 1.5 ਡਿਗਰੀ ਦੀ ਸੀਮਾ ਨੂੰ ਪਾਰ ਕਰ ਜਾਵੇਗਾ ਜੇਕਰ ਧਰਤੀ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਵਧਦਾ ਹੈ ਤਾਂ 15 ਫੀਸਦੀ ਪ੍ਰਜਾਤੀਆਂ ਖਤਮ ਹੋ ਜਾਣਗੀਆਂ ਧਰਤੀ ਜਿਵੇਂ ਹੀ 2.5 ਡਿਗਰੀ ਸੈਲਸੀਅਸ ਜ਼ਿਆਦਾ ਗਰਮ ਹੋਵੇਗੀ ਤਾਂ 30 ਫੀਸਦੀ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ ਯੂਨੀਵਰਸਿਟੀ ਆਫ਼ ਕੈਪਟਾਊਨ, ਯੂਨੀਵਰਸਿਟੀ ਆਫ਼ ਬਫੇਲੋ ਅਤੇ ਯੂਨੀਵਰਸਿਟੀ ਆਫ਼ ਕੁਨੈਕਟੀਕਟ ਨੇ ਇੱਕ ਰਿਸਰਚ ਵਿਚ ਇਹ ਦਾਅਵਾ ਕੀਤਾ ਹੈ ਸੰਯੁਕਤ ਰਾਸ਼ਟਰ ਦੀ ਸੰਸਥਾ ਵਿਸ਼ਵ ਮੌਸਮ ਸੰਗਠਨ ਨੇ ਹਾਲ ’ਚ ਅੰਦਾਜ਼ਾ ਲਾਇਆ।
ਕਿ ਹੁਣ ਤੋਂ 2027 ਵਿਚਕਾਰ ਧਰਤੀ ਦਾ ਤਾਪਮਾਨ 19ਵੀਂ ਸਦੀ ਦੇ ਅੱਧ ਦੀ ਤੁਲਨਾ ’ਚ ਸਾਲਾਨਾ 1.5 ਡਿਗਰੀ ਤੋਂ ਜ਼ਿਆਦਾ ’ਤੇ ਪਹੁੰਚ ਜਾਵੇਗਾ ਇਹ ਸੀਮਾ ਮਹੱਤਵਪੂਰਨ ਹੈ ਕਿਉਂਕਿ 2015 ਦੇ ਪੈਰਿਸ ਸਮਝੌਤੇ ’ਚ ਇਸੇ 1.5 ਡਿਗਰੀ ਸੈਲਸੀਅਸ ਔਸਤ ਤਾਪਮਾਨ ਨੂੰ ਦੁਨੀਆ ਦੀ ਸੁਰੱਖਿਆ ਲਈ ਖਤਰਨਾਕ ਸੀਮਾ ਮੰਨਿਆ ਗਿਆ ਸੀ ਅਤੇ ਵੱਖ-ਵੱਖ ਦੇਸ਼ਾਂ ਨੇ ਸਹੰੁ ਚੁੱਕੀ ਸੀ ਕਿ ਇਸ ਸੀਮਾ ਨੂੰ ਪਾਰ ਹੋਣ ਤੋਂ ਰੋਕਣ ਲਈ ਕੋਸ਼ਿਸ਼ ਕਰਾਂਗੇ ਯੂਨੀਵਰਸਿਟੀਆਂ ਦੀ ਖੋਜ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਬਦਲਾਅ ਦੀ ਵਜ੍ਹਾ ਨਾਲ ਦੁਨੀਆ ’ਚ ਵੱਡਾ ਬਦਲਾਅ ਆਵੇਗਾ ਖੋਜ ’ਚ ਕਿਹਾ ਗਿਆ ਹੈ ਕਿ ਕਈ ਪ੍ਰਜਾਤੀਆਂ ਮਹਾਂਦੀਪਾਂ ਅਤੇ ਸਮੁੰਦਰ ਦੇ ਕਿਨਾਰਿਆਂ ਤੋਂ ਅਲੋਪ ਹੋਣਗੀਆਂ ਸੰਸਾਰਕ ਪੱਧਰ ’ਤੇ ਗਲੋਬਲ ਵਾਰਮਿੰਗ ਦੌਰਾਨ ਗਲੇਸ਼ੀਅਰ ਪਿਘਲ ਜਾਂਦੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਉੱਪਰ ਉੱਠਦਾ ਹੈ।
ਭਿਆਨਕ ਗਰਮੀ ਦੀ ਕਰੋਪੀ ਨਾਲ ਕਿਡਨੀ ਦੀ ਕਾਰਜ-ਸਮਰੱਥਾ ਵੀ ਪ੍ਰਭਾਵਿਤ ਹੋ ਰਹੀ ਹੈ
ਜਿਸ ਦੇ ਪ੍ਰਭਾਵ ਨਾਲ ਸਮੁੰਦਰ ਦੇ ਆਸ-ਪਾਸ ਦੇ ਦੀਪਾਂ ਦੇ ਡੁੱਬਣ ਦਾ ਖਤਰਾ ਵੀ ਵਧ ਜਾਂਦਾ ਹੈ ਮਾਲਦੀਪ ਵਾਲੇ ਲੋਕ ਪਹਿਲਾਂ ਤੋਂ ਹੀ ਬਦਲ ਸਥਾਨਾਂ ਦੀ ਭਾਲ ’ਚ ਹਨ ਤਾਪਮਾਨ ’ਚ ਵਾਧਾ ਅਤੇ ਬਨਸਪਤੀ ਪੈਟਰਨ ’ਚ ਬਦਲਾਅ ਨੇ ਕੁਝ ਪੰਛੀ ਪ੍ਰਜਾਤੀਆਂ ਨੂੰ ਅਲੋਪ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ ਭਿਆਨਕ ਗਰਮੀ ਦੀ ਕਰੋਪੀ ਨਾਲ ਕਿਡਨੀ ਦੀ ਕਾਰਜ-ਸਮਰੱਥਾ ਵੀ ਪ੍ਰਭਾਵਿਤ ਹੋ ਰਹੀ ਹੈ ਅੰਗ ਫੇਲੀਅਰ ਹੋਣ ਨਾਲ ਵੀ ਲੋਕਾਂ ਦੀ ਜਾਨ ਜਾ ਰਹੀ ਹੈ ਗਰਮੀ ਦੇ ਚੱਲਦਿਆਂ ਹੀ ਡੀਹਾਈਡੇ੍ਰਸ਼ਨ ਤੋਂ ਲੈ ਕੇ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵੀ ਹੋ ਰਹੀਆਂ ਹਨ ਇਸ ਤੋਂ ਇਲਾਵਾ ਜਣੇਪੇ ’ਚ ਹੋਣ ਵਾਲੀਆਂ ਪ੍ਰੇਸ਼ਾਨੀਆਂ, ਵੱਖ-ਵੱਖ ਤਰ੍ਹਾਂ ਦੀ ਐਲਰਜੀ ਤੇ ਮਾਨਸਿਕ ਬਿਮਾਰੀਆਂ ਦੀ ਵੀ ਵਜ੍ਹਾ ਜਲਵਾਯੂ ਬਦਲਾਅ ਹੀ ਹੈ।
ਧਰਤੀ ਦਾ ਤਾਪਮਾਨ 1.1 ਤੋਂ 1.2 ਡਿਗਰੀ ਸੈਂਟੀਗੇ੍ਰਡ ਵਧ ਚੁੱਕਾ ਹੈ
ਵਾਤਾਵਰਨ ਮਾਹਿਰਾਂ ਅਨੁਸਾਰ, ਧਰਤੀ ਦਾ ਤਾਪਮਾਨ 1.1 ਤੋਂ 1.2 ਡਿਗਰੀ ਸੈਂਟੀਗੇ੍ਰਡ ਵਧ ਚੁੱਕਾ ਹੈ ਇਹ ਜਾਣ ਲਓ ਕਿ ਨਾ ਤਾਂ ਜੀਵਨ ਦਾ ਅੰਤ ਹੈ ਅਤੇ ਨਾ ਹੀ ਕੁਦਰਤ ਦਾ ਦੋਵਾਂ ਵਿਚਕਾਰ ਸਹੀ ਤਾਲਮੇਲ ਨਾ ਹੋਣ ਨਾਲ ਆਪਸ ਵਿਚ ਸੰਘਰਸ਼ ਹੋਣਾ ਤੈਅ ਹੈ ਕੁਦਰਤ ਤੋਂ ਜਿੱਤਣਾ ਸੰਭਵ ਨਹੀਂ ਕਿਉਂਕਿ ਮਨੁੱਖ ਚਾਹੇ ਕਿੰਨੀਆਂ ਕੋਸ਼ਿਸ਼ਾਂ ਕਰ ਲਵੇ, ਕੁਦਰਤ ਦੇ ਬਣਾਏ ਪਰਦੇ ਨੂੰ ਨਸ਼ਟ ਨਹੀਂ ਕਰ ਸਕਦਾ, ਉਸ ’ਚ ਇੱਕ-ਅੱਧਾ ਸੁਰਾਖ਼ ਬੇਸ਼ੱਕ ਕਰ ਲਵੇ ਜੇਕਰ ਅਸੀਂ ਇੱਕ ਆਮ ਜਿਹੀ ਗੱਲ ਸਮਝ ਲਈਏ ਤੇ ਉਹ ਵੀ ਇਸ ਉਦਾਹਰਨ ਨਾਲ ਕਿ ਸਾਡੇ ਸਰੀਰ ਦੇ ਜ਼ਿਆਦਾਤਰ ਅੰਗ ਆਪਣਾ ਇਲਾਜ, ਉਨ੍ਹਾਂ ਦਾ ਵਧਣਾ ਜਾਂ ਘਟਣਾ, ਫਿਰ ਤੋਂ ਨਵੇਂ ਬਣ ਜਾਣਾ ਖੁਦ ਕਰ ਲੈਂਦੇ ਹਨ।
2030 ਤੱਕ ਗ੍ਰੀਨ ਹਾਊਸ ਗੈਸਾਂ ਅਤੇ ਕਾਰਬਨ ਡਾਈ ਅਕਸਾਈਡ ਨਿਕਾਸੀ ਘੱਟ ਕਰਕੇ 40 ਫੀਸਦੀ ਤੱਕ ਲਿਆਉਣੀ ਹੋਵੇਗੀ
ਅਰਥਾਤ ਇਹ ਇੱਕ ਕੁਦਰਤੀ ਸਰੀਰਕ ਪ੍ਰਕਿਰਿਆ ਹੈ ਜਦੋਂ ਇਹ ਹੈ ਤਾਂ ਕੁਦਰਤ ਕਿਉਂ ਜ਼ਰੂਰਤ ਤੋਂ ਜ਼ਿਆਦਾ ਆਪਣੇ ਕੰਮ ’ਚ ਇਨਸਾਨ ਦੀ ਦਖਲਅੰਦਾਜ਼ੀ ਬਰਦਾਸ਼ਤ ਕਰੇਗੀ? ਇਸ ਲਈ ਉਸ ਦੇ ਨਾਲ ਤਾਲਮੇਲ ਬਿਠਾ ਕੇ ਹੀ ਜੀਵਨ ਨੂੰ ਸੁਖ ਅਤੇ ਖੁਸ਼ਹਾਲੀ ਨਾਲ ਭਰਿਆ ਜਾ ਸਕਦਾ ਹੈ ਜਲਵਾਯੂ ਬਦਲਾਅ ਦੇ ਸੰਕਟ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਸੰਸਾਰਿਕ ਤਾਪਮਾਨ ’ਚ ਵਾਧਾ ਔਸਤ 1.5 ਡਿਗਰੀ ਸੈਂਟੀਗ੍ਰੇਡ ’ਤੇ ਸਥਿਰ ਹੋ ਜਾਵੇ ਅਜਿਹਾ ਕਰਨ ਲਈ 2030 ਤੱਕ ਗ੍ਰੀਨ ਹਾਊਸ ਗੈਸਾਂ ਅਤੇ ਕਾਰਬਨ ਡਾਈ ਅਕਸਾਈਡ ਨਿਕਾਸੀ ਘੱਟ ਕਰਕੇ 40 ਫੀਸਦੀ ਤੱਕ ਲਿਆਉਣੀ ਹੋਵੇਗੀ।
ਪਿਛਲੇ 150 ਸਾਲ ‘ਚ ਜਲਵਾਯੂ ਪਰਿਵਰਤਨ ਨੇ 24 ਹਜਾਰ ਸਾਲ ਨੂੰ ਛੱਡਿਆ ਪਿੱਛੇ
ਲੰਡਨ (ਏਜੰਸੀ)। ਸਟੱਡੀ ਮਸ਼ਹੂਰ ਸਾਇੰਸ ਜਰਨਲ ਨੇਚਰ ਵਿੱਚ ਪ੍ਰਕਾਸ਼ਿਤ ਇੱਕ ਖੋਜ ਨੇ ਹਰ ਕਿਸੇ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਅਸਲ ਵਿੱਚ ਮਾਮਲਾ ਇਹ ਹੈ ਕਿ ਪਿਛਲੇ 150 ਸਾਲਾਂ ਵਿੱਚ ਦੁਨੀਆਂ ਦਾ ਤਾਪਮਾਨ ਜਿੰਨੀ ਤੇਜ਼ੀ ਨਾਲ ਵਧਿਆ ਹੈ, ਓਨਾ 24 ਹਜ਼ਾਰ ਸਾਲਾਂ ਵਿੱਚ ਨਹੀਂ ਵਧਿਆ। ਖੋਜ ਦਰਸ਼ਾਉਂਦੀ ਹੈ ਕਿ ਮਨੁੱਖੀ ਗਤੀਵਿਧੀਆਂ ਅਤੇ ਉਦਯੋਗਾਂ ਕਾਰਨ ਜਲਵਾਯੂ ਤਬਦੀਲੀ ਕਾਰਨ ਗਲੋਬਲ ਵਾਰਮਿੰਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
ਐਰੀਜ਼ੋਨਾ ਯੂਨੀਵਰਸਿਟੀ ਦੇ ਭੂ ਵਿਗਿਆਨ ਦੇ ਪੋਸਟ ਡਾਕਟੋਰਲ ਖੋਜਕਰਤਾ ਮੈਥਿਊ ਓਸਮੈਨ ਦਾ ਕਹਿਣਾ ਹੈ ਕਿ ਮਨੁੱਖਾਂ ਨੇ ਕੁਦਰਤ ਲਈ ਜਿੰਨਾ ਕੰਮ ਕੀਤਾ ਹੈ, ਉਹ ਆਪਣੇ ਲਈ ਕਦੇ ਨਹੀਂ ਕੀਤਾ। ਇਸ ਲਈ, ਪਿਛਲੇ 150 ਸਾਲਾਂ ਵਿੱਚ, ਵਿਸ਼ਵ ਤਾਪਮਾਨ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਵਿਗਿਆਨੀ ਅਤੇ ਖੋਜਕਰਤਾ ਚੱਲ ਰਹੇ ਜਲਵਾਯੂ ਸੰਕਟ ਨੂੰ ਲੈ ਕੇ ਚਿੰਤਤ ਹਨ। ਉਹ ਹਰ ਸਾਲ ਦੁਨੀਆ ਨੂੰ ਇਸ ਬਾਰੇ ਚੇਤਾਵਨੀ ਦਿੰਦਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ