Camps - Sach Kahoon Punjabi
ਮਾਲ ਮੰਤਰੀ ਵੱਲੋਂ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਲਈ ਲਗਾਏ ਕੈਂਪ ਦਾ ਲਿਆ ਜਾਇਜ਼ਾ
ਪਿਛਲੀਆਂ ਸਰਕਾਰਾਂ ਨੇ 30 ਸਾਲ ਮਾਲ ਵਿਭਾਗ ’ਚ ਭਰਤੀ ਵੱਲ ਧਿਆਨ ਹੀਂ ਨਹੀਂ ਦਿੱਤਾ : ਬ੍ਰਮ ਸ਼ੰਕਰ ਜਿੰਪਾ
ਆਪ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਹੱਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਿਛਲੀਆਂ ਸਰਕਾਰਾਂ ਨੇ ਕਰੀਬ 30 ਸਾਲ ਮਾਲ ਮਹਿਕਮੇ ’ਚ ਪਟਵਾਰੀਆਂ ਤੇ ਹੋਰ ਅਮਲੇ ਦੀ ਭਰਤੀ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਜਦੋਂਕਿ ਆਪ ਸਰਕਾਰ ਨੇ ਮਾਲ ਵਿਭਾਗ ’ਚ ਪਹਿਲ ਦੇ ਅਧਾਰ ’ਤੇ ਭਰਤੀ ਕਰਕੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇੱਥੇ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਲਈ ਲਗਾਏ ਗਏ ਦੂਸਰੇ ਵਿਸ਼ੇਸ਼ ਕੈਂਪ ਦਾ ਜਾਇਜ਼ਾ ਲੈਣ ਮੌਕੇ ਕੀਤਾ। (Mutation Camp)
ਹਜ਼ਾਰਾਂ ਲੋਕਾਂ ਨੇ ਉਠਾਇਆ ਲਾਭ (Mutation Camp)
ਉਨ੍ਹਾਂ ਕਿਹਾ ਕਿ ਜੇਕਰ 1989-90 ਤੋਂ ਮਾਲ ਮਹਿਕਮੇ ’ਚ ਲਗਾਤਾਰ ਭਰਤੀ ਹੋਈ ਹੁੰਦੀ ਤਾਂ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਨਾ ਹੁੰਦੇ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਵਾਰ ਛੁੱਟੀ ਵਾਲੇ ਦਿਨ ਲਗਾਏ ਗਏ ਇੰਤਕਾਲਾਂ ਦੇ ਲੰਬਿਤ ਮਾਮਲੇ ਨਿਪਟਾਉਣ ਦੇ ਕੈਂਪ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਲੋਕਾਂ ਦੇ ਦਹਾਕਿਆਂ ਪੁਰਾਣੇ ਇੰਤਕਾਲ ਦਰਜ ਕੀਤੇ ਗਏ, ਜਿਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਕਮ ਦਿੱਤਾ ਕਿ ਦੂਸਰਾ ਕੈਂਪ ਵੀ ਲਗਾਇਆ ਜਾਵੇ, ਜਿਸ ਦਾ ਅੱਜ ਹਜ਼ਾਰਾਂ ਲੋਕਾਂ ਨੇ ਲਾਭ ਉਠਾਇਆ ਹੈ।
ਮਾਲ ਮੰਤਰੀ ਨੇ ਕਿਹਾ ਕਿ ਅਜਿਹੇ ਕੈਂਪਾਂ ’ਚ ਪੰਜਾਬ ਭਰ ਵਿੱਚੋਂ ਕਈ ਗੁੰਝਲਦਾਰ ਪੇਚੀਦਗੀਆਂ ਉਭਰਕੇ ਸਾਹਮਣੇ ਆਈਆਂ ਹਨ, ਜਿਨ੍ਹਾਂ ਦਾ ਹੱਲ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਖ਼ੁਦ ਲੋਕਾਂ ਦੀ ਫੀਡਬੈਕ ਲੈ ਰਹੇ ਹਨ ਤਾਂ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਤੁਰੰਤ ਕੱਢਿਆ ਜਾਵੇ।
ਇਹ ਵੀ ਪੜ੍ਹੋ: ਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਗਾਈ ‘ਫੁਲਕਾਰੀ’ ਪ੍ਰਦਰਸ਼ਨੀ
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਿਸੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਰਾਜ ਵਿੱਚ 16000 ਗ਼ੈਰਕਾਨੂੰਨੀ ਕਲੋਨੀਆਂ ਕੱਟੀਆਂ ਗਈਆਂ ਪਰੰਤੂ ਹੁਣ ਮਾਣਯੋਗ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਲੋਕਾਂ ਨੂੰ ਐਨ.ਓ.ਸੀਜ਼ ਜਲਦੀ ਦਿਵਾਉਣ ਲਈ ਵੀ ਕਾਰਜਪ੍ਰਣਾਲੀ ਨੂੰ ਤੇਜ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 700 ਪਿੰਡਾਂ ਨੂੰ ਪਹਿਲਾਂ ਹੀ ਐਨ.ਓ.ਸੀਜ ਦੇ ਘੇਰੇ ’ਚੋਂ ਬਾਹਰ ਕੱਢਿਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਸਾਰੀਆਂ ਤਹਿਸੀਲ ਤੇ ਸਬ ਤਹਿਸੀਲ ਪੱਧਰ ’ਤੇ ਲਗਾਏ ਗਏ ਵਿਸ਼ੇਸ਼ ਕੈਂਪਾਂ ਬਾਰੇ ਵਿਸਥਾਰ ’ਚ ਜਾਣਕਾਰੀ ਪ੍ਰਦਾਨ ਕੀਤੀ। ਇਸ ਦੌਰਾਨ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਤਹਿਸੀਲਦਾਰ ਜਿਨਸੂ ਬਾਂਸਲ ਤੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਸੰਤੋਸ਼ ਕੁਮਾਰ ਭਾਰਗਵ
9 ਫਰਵਰੀ 2016 ਨੂੰ ਜੇਐਨਯੂ ਯੂਨੀਵਰਸਿਟੀ ਕੈਂਪਸ ਵਿਚ ਹੋਏ ਇੱਕ ਪ੍ਰੋਗਰਾਮ ਵਿਚ ਕਥਿਤ ਤੌਰ ‘ਤੇ ਦੇਸ਼-ਵਿਰੋਧੀ ਨਾਅਰੇ ਲੱਗੇ ਸਨ ਇਸ ਸਿਲਸਿਲੇ ਵਿਚ ਜੇਐਨਯੂ ਵਿਦਿਆਰਥੀ ਸੰਘ ਦੇ ਉਸ ਸਮੇਂ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਉਮਰ ਖਾਲਿਦ ਅਤੇ ਅਨਿਰਬਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਹਾਲਾਂਕਿ ਤਿੰਨੋਂ ਬਾਦ ਵਿਚ ਜ਼ਮਾਨਤ ‘ਤੇ ਛੁੱਟ ਗਏ ਪਰ ਕਨ੍ਹੱਈਆ ਕੁਮਾਰ ਇਸ ਤੋਂ ਪਹਿਲਾਂ 23 ਦਿਨ ਜੇਲ੍ਹ ਵਿਚ ਰਹੇ ਇਸ ਕੇਸ ਵਿਚ ਤਿੰਨ ਸਾਲ ਬਾਦ ਦਿੱਲੀ ਪੁਲਿਸ ਨੇ ਚਾਰਜ਼ਸ਼ੀਟ ਫਾਈਲ ਕੀਤੀ ਹੈ ਚਾਰਜਸ਼ੀਟ ਦਾਖ਼ਲ ਹੁੰਦਿਆਂ ਹੀ ਉਸ ‘ਤੇ ਸਿਆਸਤ ਸ਼ੁਰੂ ਹੋ ਗਈ ਹੈ ਕਨ੍ਹੱਈਆ ਕੁਮਾਰ ਅਤੇ ਉਮਰ ਖਾਲਿਦ ਨੂੰ ਚਾਰਜ਼ਸ਼ੀਟ ਵਿਚ ਦੇਸ਼ਧ੍ਰੋਹੀ ਦਾ ਮੁਲਜ਼ਮ ਬਣਾਇਆ ਗਿਆ ਹੈ ਇਨ੍ਹਾਂ ਤੋਂ ਇਲਾਵਾ ਇਸ ਵਿਚ ਅਨਿਰਬਨ ਅਤੇ ਸੱਤ ਕਸ਼ਮੀਰੀ ਵਿਦਿਆਰਥੀਆਂ ਸਮੇਤ ਕੁੱਲ 36 ਨਾਂਅ ਹਨ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਪ੍ਰਸਿੱਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਕੈਂਪਸ ਵਿਚ ਅਜਿਹੀ ਨਾਅਰੇਬਾਜੀ ਕੀਤੀ ਗਈ ਸੀ ਤਰੀਕ ਵੀ ਵਿਚਾਰਨਯੋਗ ਹੈ ਭਾਰਤ ਦੀ ਸੰਸਦ ‘ਤੇ ਹਮਲਾ ਕਰਨ ਵਾਲੇ ਅੱਤਵਾਦੀ ਅਫ਼ਜ਼ਲ ਗੁਰੂ ਨੂੰ ਫਾਂਸੀ ‘ਤੇ ਲਟਕਾਉਣ ਦੀ ਤਰੀਕ 9 ਫਰਵਰੀ ਅਫ਼ਜ਼ਲ ਦੀ ਬਰਸੀ ‘ਤੇ 2016 ਵਿਚ ਇਹ ਪ੍ਰੋਗਰਾਮ ਕੀਤਾ ਗਿਆ ਸੀ ਕਰੀਬ ਇੱਕ ਹਫ਼ਤਾ ਪਹਿਲਾਂ ਜੋ ਪੋਸਟਰ ਲਾਏ ਗਏ ਸਨ, ਉਨ੍ਹਾਂ ਦੀ ਭਾਸਾ ਵੀ ਦੇਸ਼-ਵਿਰੋਧੀ ਸੀ, ਅਫ਼ਜ਼ਲ ਗੁਰੂ ਅਤੇ ਮਕਬੂਲ ਬੱਟ ਦੀ ਨਿਆਂਇਕ ਹੱਤਿਆ ਦੇ ਖਿਲਾਫ਼ ਪ੍ਰੋਗਰਾਮ ਕਸ਼ਮੀਰ ‘ਤੇ ਭਾਰਤ ਦੇ ਨਜਾਇਜ਼ ਕਬਜ਼ੇ ਦੇ ਖਿਲਾਫ਼ ਪ੍ਰੋਗਰਾਮ ਪੋਸਟਰਾਂ ਵਿਚ ਬਹੁਤ ਕੁਝ ਇਤਰਾਜ਼ਯੋਗ ਅਤੇ ਟਾਸ਼ਟਰਧ੍ਰੋਹੀ ਸੀ ਉਂਜ ਉਸਨੂੰ ਲੋਕਤੰਤਰ ਅਤੇ ਪ੍ਰਗਟਾਵੇ ਦੀ ਅਜ਼ਾਦੀ ਦੀ ਪਰਿਭਾਸ਼ਾ ਦੇ ਦਾਇਰੇ ਵਿਚ ਨਹੀਂ ਰੱਖਿਆ ਜਾ ਸਕਦਾ ਭਾਰਤ ਤੇਰੇ ਟੁਕੜੇ ਹੋਣਗੇ, ਇਨਸ਼ਾ ਅੱਲ੍ਹਾ, ਇਨਸ਼ਾ ਅੱਲ੍ਹਾ! ਅਫ਼ਜ਼ਲ ਤੇਰੇ ਖੂਨ ਨਾਲ ਇਨਕਲਾਬ ਆਵੇਗਾ ਕਸ਼ਮੀਰ ਦੀ ਅਜ਼ਾਦੀ ਤੱਕ ਜੰਗ ਜਾਰੀ ਰਹੇਗੀ, ਜੰਗ ਜਾਰੀ ਰਹੇਗੀ ਇੰਡੀਆ ਗੋ ਬੈਕ, ਇੰਡੀਆ ਗੋ ਬੈਕ ਇਹ ਨਾਅਰੇਬਾਜੀ ਅਜਿਹੇ ਹੀ ਸ਼ਬਦਾਂ ਅਤੇ ਦੇਸ਼-ਵਿਰੋਧੀ ਤੇਵਰਾਂ ਨਾਲ ਕੀਤੀ ਗਈ ਸੀ ਇਹ ਪ੍ਰੋਗਰਾਮ ਸੜਕਾਂ ‘ਤੇ ਨਹੀਂ ਕੀਤਾ ਗਿਆ ਅਤੇ ਨਾ ਹੀ ਕਸ਼ਮੀਰ ਦੀ ਸਰਜਮੀਂ ‘ਤੇ ਕੋਈ ਵੱਖਵਾਦੀ ਰੈਲੀ ਸੀ।
ਇਹ ਪ੍ਰੋਗਰਾਮ ਉਸ ਯੂਨੀਵਰਸਿਟੀ ਦੇ ਕੈਂਪਸ ਵਿਚ ਕਿਵੇਂ ਕੀਤਾ ਜਾ ਸਕਦਾ ਹੈ, ਜਿਸਦੀ ਅਧਿਕਾਰਿਕ ਮਨਜ਼ੂਰੀ ਵੀ ਨਾ ਮਿਲੀ ਹੋਵੇ? ਜੇਕਰ ਸਿਰਫ਼ ਨਾਅਰੇਬਾਜ਼ੀ ਕਰਨਾ ਹੀ ਦੇਸ਼ਧ੍ਰੋਹ ਨਹੀਂ ਹੈ, ਤਾਂ ਜੇਐਨਯੂ ਦੇ ਕੈਂਪਸ ਵਿਚ ਅੱਤਵਾਦੀਆਂ ਦੀ ਹਮਦਰਦੀ ਅਤੇ ਉਨ੍ਹਾਂ ਦੇ ਸਮੱਰਥਨ ਵਿਚ ਪ੍ਰੋਗਰਾਮ ਨੂੰ ਕੀ ਸਮਝਿਆ ਜਾਵੇ? ਬੇਸ਼ੱਕ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ, ਉਸਨੂੰ ਜਨਤਕ ਮੰਚ ਤੋਂ ਨਜਾਇਜ਼ ਕਬਜ਼ਾ ਕਰਾਰ ਦਿੱਤਾ ਜਾਵੇ, ਉਸਦੇ ਮਾਇਨੇ ਕੀ ਹਨ? ਹੁਣ ਤਮਾਮ ਸਵਾਲ, ਸਬੂਤ ਅਤੇ ਗਵਾਹ ਆਦਿ ਨਿਆਂਇਕ ਅਦਾਲਤ ਦੇ ਸਾਹਮਣੇ ਹਨ, ਲਿਹਾਜ਼ਾ ਨੋਟਿਸ ਲੈ ਕੇ ਫੈਸਲਾ ਉਸੇ ‘ਤੇ ਛੱਡ ਦੇਣਾ ਚਾਹੀਦਾ ਹੈ ਬੇਸ਼ੱਕ ਅਸੀਂ ਅਦਾਲਤ ਨਹੀਂ ਹਾਂ, ਪਰ ਦੇਸ਼ ਦੇ ਸੰਵੇਦਨਸ਼ੀਲ ਨਾਗਰਿਕ ਦੇ ਤੌਰ ‘ਤੇ ਜੋ ਦੇਖਿਆ, ਸੁਣਿਆ, ਪੜ੍ਹਿਆ ਹੈ, ਉਸਦੇ ਮੱਦੇਨਜ਼ਰ ਪ੍ਰਤੀਕਿਰਿਆਹੀਣ ਕਿਵੇਂ ਬਣੇ ਰਹਿ ਸਕਦੇ ਹਾਂ?
ਤਿੰਨ ਸਾਲ ਬਾਦ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ 1200 ਪੰਨਿਆਂ ਦਾ ਦੋਸ਼-ਪੱਤਰ (ਚਾਰਜ਼ਸ਼ੀਟ) ਅਦਾਲਤ ਵਿਚ ਦਾਖ਼ਤ ਕਰ ਦਿੱਤਾ ਹੈ ਹਾਲਾਂਕਿ ਚਾਰਜ਼ਸ਼ੀਟ ਵਿਚ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ ਸੀ, ਪਰ ਇਹ ਵੀ ਤੱਥ ਹੈ ਕਿ ਪੁਲਿਸ ਨੂੰ ਵੱਖ-ਵੱਖ ਸੂਬਿਆਂ ਵਿਚ ਜਾ ਕੇ ਸਬੂਤ ਇਕੱਠੇ ਕਰਨੇ ਪਏ ਕਸ਼ਮੀਰ ਦੇ ਦੇਸ਼ਧ੍ਰੋਹੀਆਂ ਦੀ ਵੀ ਪਹਿਚਾਣ ਕੀਤੀ ਗਈ, ਸਿੱਟੇ ਵੱਜੋਂ ਸੱਤ ਕਸ਼ਮੀਰੀ ਵਿਦਿਆਰਥੀ ਵੀ ਚਾਰਜ਼ਸ਼ੀਟ ਵਿਚ ਦਰਜ਼ ਹਨ ਸੀਬੀਆਈ ਨੂੰ 10 ਵੀਡੀਓ ਕਲਿੱਪਾਂ ਦੀ ਸਮੇਂ-ਸਮੇਂ ‘ਤੇ ਜਾਂਚ ਸੀਐਫ਼ਐਸਐਲ ਤੋਂ ਕਰਵਾਉਣੀ ਪਈ ਹੈ ਗਵਾਹਾਂ ਅਤੇ ਫੁਟੇਜ ਨੂੰ ਵੀ ਇਕੱਠਾ ਕਰਨਾ ਪਿਆ ਹੈ ਅਜਿਹੀ ਲੰਮੀ ਪ੍ਰਕਿਰਿਆ ਤੋਂ ਬਾਦ ਚਾਰਜਸ਼ੀਟ ਸਾਹਮਣੇ ਆਈ ਹੈ, ਜਿਸ ਵਿਚ ਜੇਐਨਯੂ ਵਿਦਿਆਰਥੀ ਸੰਘ ਦੇ ਤੱਤਕਾਲੀ ਪ੍ਰਧਾਨ ਕਨੱ੍ਹਈਆ ਕੁਮਾਰ, ਉਪ ਪ੍ਰਧਾਨ ਸ਼ਹਿਲਾ ਰਾਸ਼ਿਦ, ਉਮਰ ਖਾਲਿਦ, ਅਨਿਰਬਨ ਭੱਟਾਚਾਰਿਆ ਸਮੇਤ ਦਸ ਮੁਲਜ਼ਮਾਂ ਦੇ ਨਾਂਅ ਦਰਜ਼ ਕੀਤੇ ਗਏ ਹਨ ਧਾਰਾ 124-ਏ ਦੇ ਤਹਿਤ ਦੇਸ਼ਧ੍ਰੋਹ ਅਤੇ 120-ਬੀ ਦੇ ਤਹਿਤ ਅਪਰਾਧਿਕ ਸਾਜਿਸ਼ ਸਮੇਤ ਹੋਰ 6 ਧਾਰਾਵਾਂ ਵਿਚ ਦੋਸ਼ ਲਾਏ ਗਏ ਹਨ ਹੁਣ ਅਦਾਲਤ ਨੇ ਫੈਸਲਾ ਦੇਣਾ ਹੈ ਕਿ ਮੁਲਜ਼ਮ ਨਾਅਰੇਬਾਜ ਬੁਨਿਆਦੀ ਤੌਰ ‘ਤੇ ਦੇਸ਼ਧ੍ਰੋਹੀ ਹਨ ਜਾਂ ਨਹੀਂ ਉਸ ਤੋਂ ਪਹਿਲਾਂ ਕੋਈ ਵੀ ਕਿਸੇ ਨੂੰ ਸਰਟੀਫਿਕੇਟ ਨਹੀਂ ਦੇ ਸਕਦਾ ਇਸ ਮੁੱਦੇ ‘ਤੇ ਸਿਆਸੀ ਢਾਲ ਬਣਨ ਦਾ ਕੁਕਰਮ ਵੀ ਛੱਡ ਦੇਣਾ ਚਾਹੀਦਾ ਹੈ ਸਵਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੀਪੀਐਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਪੀਆਈ ਸਾਂਸਦ ਡੀ. ਰਾਜਾ, ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੁਕ ਅਬਦੁੱਲਾ ਆਦਿ ਆਗੂਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਨਾਅਰੇਬਾਜਾਂ ਦੀ ਹਮਦਰਦੀ ਅਤੇ ਸਮੱਰਥਨ ਵਿਚ ਲਗਾਤਾਰ ਸਿਆਸਤ ਕਿਉਂ ਕੀਤੀ? ਜੇਐਨਯੂ ਵਿਚ ਉਨ੍ਹਾਂ ਦੀ ਲਾਮਬੰਦੀ ਦੇ ਮਾਇਨੇ ਕੀ ਸਨ? ਸੀਪੀਆਈ ਅਤੇ ਲਾਲੂ ਦੀ ਪਾਰਟੀ ਮੁਲਜ਼ਮ ਕਨ੍ਹੱਈਆ ਨੂੰ ਚੁਣਾਵੀ ਟਿਕਟ ਦੇਣ ਨੂੰ ਤਿਆਰ ਹਨ ਸਾਰੇ ਆਗੂਆਂ ਨੇ ਜੇਐਨਯੂ ਕੈਂਪਸ ਵਿਚ ਹੀ ਇਕੱਠੇ ਹੋ ਕੇ ਉਸ ਪ੍ਰੋਗਰਾਮ ਦੀ ਪੈਰੋਕਾਰੀ ਕਿਉਂ ਕੀਤੀ ਸੀ? ਕੀ ਉਹ ਵੀ ਅੱਤਵਾਦ ਸਮੱਰਥਕ ਆਗੂ ਹਨ?
ਦੱਸ ਦੇਈਏ ਕਿ ਸਰਕਾਰ ਵਿਰੋਧੀ ਸਮੱਗਰੀ ਲਿਖਣਾ, ਬੋਲਣਾ, ਕੰਮ ਕਰਨਾ, ਦੇਸ਼ ਦੀ ਸ਼ਾਂਤੀ ਭੰਗ ਕਰਨ ਵਾਲੇ ਕੰਮ ਕਰਨਾ ਦੇਸ਼ਧ੍ਰੋਹ ਦੀ ਸ਼੍ਰੇਣੀ ਵਿਚ ਆਉਂਦੇ ਹਨ ਆਈਪੀਸੀ ਦੀ ਧਾਰਾ 124-ਏ ਵਿਚ ਦੇਸ਼ਧ੍ਰੋਹ ਨੂੰ ਪਰਿਭਾਸ਼ਤ ਕੀਤਾ ਗਿਆ ਹੈ ਦੇਸ਼ਧ੍ਰੋਹ ‘ਤੇ ਉਮਰ ਕੈਦ ਤੱਕ ਦੀ ਸਜ਼ਾ ਮਿਲ ਸਕਦੀ ਹੈ ਸੇਡੀਸ਼ਨ ਯਾਨੀ ਦੇਸ਼ਧ੍ਰੋਹ ਦਾ ਕਾਨੂੰਨ ਅੰਗਰੇਜ਼ਾਂ ਨੇ ਬਣਾਇਆ ਸੀ 1870 ਵਿਚ ਬਣੇ ਇਸ ਕਾਨੂੰਨ ਦਾ ਇਸਤੇਮਾਲ ਗਾਂਧੀ, ਤਿਲਕ ਦੇ ਖਿਲਾਫ਼ ਵੀ ਹੋਇਆ ਹੈ ਜਵਾਹਰ ਲਾਲ ਨਹਿਰੂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਸੀ ।
ਦੇਸ਼ ਵਿਚ ਬੀਤੇ ਤਿੰਨ-ਚਾਰ ਸਾਲਾਂ ਵਿਚ ਇੱਕ ਰੁਝਾਨ ਜਿਹਾ ਸ਼ੁਰੂ ਹੋ ਗਿਆ ਹੈ ਜਿਸ ਵਿਚ ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂਅ ‘ਤੇ ਦੇਸ਼ ਦੀ ਮੁਖਤਿਆਰੀ ‘ਤੇ ਹੀ ਸਵਾਲ ਚੁੱਕੇ ਜਾਣ ਲੱਗੇ ਹਨ ਇਹ ਇੱਕ ਅਤਿਅੰਤ ਖ਼ਤਰਨਾਕ ਪਰੰਪਰਾ ਹੈ ਇਸ ਗੱਲ ਵਿਚ ਕੋਈ ਦੋ-ਰਾਏ ਨਹੀਂ ਹੈ ਕਿ ਸਾਡਾ ਸੰਵਿਧਾਨ ਸਾਨੂੰ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਦਿੰਦਾ ਹੈ ਪਰ ਕੁਝ ਵੀ ਕਹਿਣ ਦਾ ਅਧਿਕਾਰ ਸਾਨੂੰ ਕਿਸੇ ਵੀ ਸੂਰਤ ਵਿਚ ਕਿਤਿਓਂ ਵੀ ਪ੍ਰਾਪਤ ਨਹੀਂ ਹੋ ਸਕਦਾ ਹੈ ਇਹ ਦੋਵੇਂ ਸ਼ਬਦ ਸਮੇਂ ਅਤੇ ਸੱਤਾ ਦੇ ਹਿਸਾਬ ਨਾਲ ਹਨ ਇੱਕ ਹੀ ਵਿਅਕਤੀ ਇੱਕ ਸਮੇਂ ਦੇਸ਼ਧ੍ਰੋਹੀ ਹੁੰਦਾ ਹੈ ਅਤੇ ਉਹੀ ਵਿਅਕਤੀ ਸੱਤਾ ਬਦਲਦੇ ਹੀ ਦੇਸ਼ਭਗਤ ਹੋ ਜਾਂਦਾ ਹੈ ਸਭ ਤੋਂ ਪਹਿਲਾ ਦੇਸ਼ਧ੍ਰੋਹ ਦਾ ਮੁਕੱਦਮਾ ਤਿਲਕ ‘ਤੇ ਚੱਲਿਆ ਸੀ ਅਤੇ ਦੂਸਰਾ ਮਹਾਤਮਾ ਗਾਂਧੀ ‘ਤੇ ਗਾਂਧੀ ਜੀ ‘ਤੇ ਇੱਕ ਪੱਤ੍ਰਿਕਾ ਵਿਚ ਲੇਖ ਲਿਖਣ ਦੇ ਕਥਿਤ ਜ਼ੁਰਮ ਵਿਚ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ ਹੁਣੇ 2010 ਵਿਚ ਤੱਤਕਾਲੀ ਸੱਤਾਧਾਰੀਆਂ ਨੇ ਆਦਿਵਾਸੀ, ਆਦਿਮ ਜਾਤੀਆਂ ਅਤੇ ਜਨ-ਜਾਤੀਆਂ ਦੀ ਸੇਵਾ ਕਰਨ ਵਾਲੇ ਉਸ ਡਾਕਟਰ ਬਿਨਾਇਕ ਸੇਨ ‘ਤੇ ਕਥਿਤ ਨਕਸਲੀਆਂ ਦੀ ਮੱਦਦ ਕਰਨ ਦਾ ਝੂਠਾ ਦੋਸ਼ ਲਾ ਕੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ, ਜਿਸਨੂੰ ਭਾਰਤ ਦੀ ਸੁਪਰੀਮ ਕੋਰਟ ਨੇ 2011 ਵਿਚ ਬਾਇੱਜ਼ਤ ਬਰੀ ਕਰ ਦਿੱਤਾ ਇਹ ਚਾਰਜ਼ਸ਼ੀਟ ਪਟਿਆਲਾ ਕੋਰਟ ਵਿਚ ਦਾਖ਼ਲ ਕੀਤੀ ਗਈ ਹੈ ਹਾਲਾਂਕਿ ਦੇਸ਼ਧ੍ਰੋਹ ਕਾਨੂੰਨ ‘ਤੇ ਨਵੇਂ ਸਿਰੇ ਤੋਂ ਬਹਿਸ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਇਹ ਕਾਨੂੰਨ ਨਾ ਸਿਰਫ਼ ਬਹੁਤ ਪੁਰਾਣਾ ਹੈ ਸਗੋਂ ਇਸ ਨਾਲ ਅੰਗਰੇਜ਼ ਬਾਗੀ ਹਿੰਦੁਸਤਾਨੀਆਂ ਨੂੰ ਕੁਚਲਣ ਦਾ ਕੁਚੱਕਰ ਰਚਦੇ ਸਨ ਇਨ੍ਹਾਂ ਤਮਾਮ ਗੱਲਾਂ ਦੌਰਾਨ ਜਾਣੀਏ, ਕੀ ਕਹਿੰਦਾ ਹੈ ਭਾਰਤ ਵਿਚ ਦੇਸ਼ਧ੍ਰੋਹ ਦਾ ਕਾਨੂੰਨ ਆਈਪੀਸੀ ਦੀ ਧਾਰਾ 124-ਏ ਦੇ ਤਹਿਤ ਲਿਖਤ ਜਾਂ ਮੌਖਿਕ ਸ਼ਬਦਾਂ, ਚਿੰਨ੍ਹਾਂ, ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਨਫ਼ਰਤ ਫੈਲਾਉਣ ਜਾਂ ਅਸੰਤੋਸ਼ ਜਾਹਿਰ ਕਰਨ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ਼ ਕੀਤਾ ਜਾ ਸਕਦਾ ਹੈ ਇਸ ਧਾਰਾ ਦੇ ਤਹਿਤ ਕੇਸ ਦਰਜ਼ ਹੋਣ ‘ਤੇ ਦੋਸ਼ੀ ਨੂੰ ਤਿੰਨ ਸਾਲ ਤੋਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਸਾਲ 1962 ਵਿਚ ਸੁਪਰੀਮ ਕੋਰਟ ਨੇ ਵੀ ਦੇਸ਼ਧ੍ਰੋਹ ਦੀ ਇਸੇ ਪਰਿਭਾਸ਼ਾ ‘ਤੇ ਹਾਮੀ ਭਰੀ ਕੁਝ ਖਾਸ ਧਰਾਵਾਂ ਦੇ ਲਾਗੂ ਹੋਣ ‘ਤੇ ਗੁੱਟ ਬਣਾ ਕੇ ਆਪਸ ਵਿਚ ਗੱਲ ਕਰਨਾ ਵੀ ਤੁਹਾਨੂੰ ਸਰਕਾਰ ਦੇ ਵਿਰੋਧ ਵਿਚ ਖੜ੍ਹਾ ਕਰ ਸਕਦਾ ਹੈ ਅਤੇ ਤੁਸੀਂ ਸ਼ੱਕੀ ਮੰਨੇ ਜਾ ਸਕਦੇ ਹੋ।
ਦਰਅਸਲ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਕਿਉਂਕਿ ਇਹ ਅਪਰਾਧਿਕ ਪ੍ਰੋਗਰਾਮ ਲੱਗਦਾ ਸੀ, ਲਿਹਾਜ਼ਾ ਦੇਸ਼ ਦੀ ਏਕਤਾ, ਅਖੰਡਤਾ ਕਦੇ ਵੀ ਦਾਅ ‘ਤੇ ਹੋ ਸਕਦੀ ਸੀ ਜੋ ਝੁੰਡ ਦੇਸ਼ ਨੂੰ ਤੋੜਨ ਦੇ ਨਾਅਰੇ ਲਾ ਸਕਦਾ ਹੈ, ਉਹ ਕੱਲ੍ਹ ਦੇਸ਼ ਦੇ ਖਿਲਾਫ਼ ਯੁੱਧ ਦੇ ਅਗਾਜ਼ ਵਿਚ ਵੀ ਸ਼ਾਮਲ ਹੋ ਸਕਦਾ ਹੈ, ਲਿਹਾਜ਼ਾ ਦੇਸ਼ਧ੍ਰੋਹ ਨੂੰ ਵਿਆਪਕ ਦਾਇਰੇ ਵਿਚ ਪਰਿਭਾਸ਼ਤ ਕਰਨ ਦੀ ਲੋੜ ਹੈ ਕੋਈ ਵੀ ਦਾਅਵਾ ਨਾ ਕਰੇ ਕਿ ਕਨ੍ਹੱਈਆ ਨੇ ਨਾਅਰੇ ਨਹੀਂ ਲਾਏ ਜਾਂ ਉਹ ਉਨ੍ਹਾਂ ਨਾਅਰੇਬਾਜ਼ਾਂ ਵਿਚ ਸ਼ਾਮਲ ਨਹੀਂ ਸੀ ਜਾਂ ਉਹ ਤਾਂ ਇੱਕ ਗਰੀਬ ਨੌਜਵਾਨ ਹੈ ਇਨ੍ਹਾਂ ਪਹਿਲੂਆਂ ਨੂੰ ਪੂਰੀ ਤਰ੍ਹਾਂ ਅਦਾਲਤ ‘ਤੇ ਛੱਡ ਦੇਣਾ ਚਾਹੀਦਾ ਹੈ ਅਤੇ ਉਸਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ ਜੇਕਰ ਕੋਈ ਗੁਨਾਹਗਾਰ ਹੈ ਤਾਂ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਦੇਸ਼ ਦੀ ਅਖੰਡਤਾ, ਸੁਰੱਖਿਆ ਅਤੇ ਏਕਤਾ ਸਰਵਉੱਚ ਹੈ ਇਸ ਮਾਮਲੇ ਵਿਚ ਸਿਆਸਤ ਨਹੀਂ ਹੋਣੀ ਚਾਹੀਦੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੂਨਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ‘ਪਰਮਾਰਥੀ ਦਿਵਸ’
5 ਅਕਤੂਬਰ ਨੂੰ ਖੂਨਦਾਨ ਕੈਂਪ ਲਾ ਕੇ ਮਨਾਇਆ ਜਾਵੇਗਾ ‘ਪਰਮਾਰਥੀ ਦਿਵਸ’
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਜੀ) ਦੀ ਪਵਿੱਤਰ ਯਾਦ ‘ਚ 5 ਅਕਤੂਬਰ ਨੂੰ ਮਨਾਏ ਜਾ ਰਹੇ ‘ਪਰਮਾਰਥੀ ਦਿਵਸ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਪਵਿੱਤਰ ਦਿਹਾੜਾ ਪੂਜਨੀਕ ਬਾਪੂ ਜੀ ਦੀ ਯਾਦ ‘ਚ ਪਰਮਾਰਥੀ ਕਾਰਜਾਂ ਨੂੰ ਸਮਰਪਿਤ ਕੀਤਾ ਜਾਵੇਗਾ ਇਸ ਮੌਕੇ ਖੂਨਦਾਨ ਕੈਂਪ ਲਾਇਆ ਜਾਵੇਗਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਹਰ ਸਾਲ ਸਾਧ-ਸੰਗਤ ਮਾਨਵਤਾ ਦੀ ਭਲਾਈ ਲਈ ਖੂਨਦਾਨ ਅਤੇ ਹੋਰ ਭਲਾਈ ਦੇ ਕਾਰਜ ਕਰਦੀ ਹੈ ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕਰਨ ਸਬੰਧੀ ਖੂਨਦਾਨੀਆਂ ‘ਚ ਭਾਰੀ ਉਤਸ਼ਾਹ ਹੈ
ਜ਼ਿਕਰਯੋਗ ਹੈ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ 5 ਅਕਤੂਬਰ 2004 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸੱਚਖੰਡ ਜਾ ਸਮਾਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਸੰਸਥਾ ਨੇ ਲਾਏ ਇਕੱਠੇ ਛੇ ਕੈਂਪ, 3016 ਵਿਅਕਤੀਆਂ ਨੇ ਕੀਤਾ ਖੂਨਦਾਨ
771 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ
ਸਰਸਾ: ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ ‘ਚ ਇਕੱਠੇ ਛੇ ਕੈਂਪ ਲਾਏ ਗਏ ਇਨ੍ਹਾਂ ਸਾਰਿਆਂ ਕੈਂਪਾਂ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰੀਬਨ ਜੋੜ ਕੇ ਕੀਤਾ
ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਕਰਵਾਏ ਵਿਸ਼ਾਲ ਖੂਨਦਾਨ ਕੈਂਪ ‘ਚ 3016 ਵਿਅਕਤੀਆਂ ਨੇ ਖੂਨਦਾਨ ਕੀਤਾ
28ਵੇਂ ਮੁਫਤ ਹੱਕ ਕਾਨੂੰਨੀ ਸਲਾਹ ਕੈਂਪ ‘ਚ 66 ਕਾਨੂੰਨ ਮਾਹਿਰ ਵਕੀਲਾਂ ਵੱਲੋਂ 135 ਕੇਸਾਂ ਨਾਲ ਸਬੰਧਿਤ ਸਲਾਹ ਦਿੱਤੀ ਗਈ
14ਵੇਂ ਅੰਨਦਾਤਾ ਬਚਾਓ ਕੈਂਪ ‘ਚ 13 ਖੇਤੀ ਮਾਹਿਰਾਂ ਵੱਲੋਂ ਸੈਂਕੜਿਆਂ ਕਿਸਾਨਾਂ ਨੂੰ ਖੇਤੀ ਦੇ ਆਧੁਨਿਕ ਤਰੀਕਿਆਂ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ
75ਵੇਂ ਜਨ ਕਲਿਆਣ ਪਰਮਾਰਥੀ ਕੈਂਪ (ਮੈਡੀਕਲ ਕੈਂਪ) ‘ਚ 771 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਜਿਸ ‘ਚ 363 ਪੁਰਸ਼ ਅਤੇ 408 ਮਹਿਲਾਵਾਂ ਸ਼ਾਮਲ ਹਨ
15ਵੇਂ ਕਰੀਅਰ ਕਾਊਂਸਲਿੰਗ ਕੈਂਪ ‘ਚ 12 ਮਾਹਿਰਾਂ ਵੱਲੋਂ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਗਈ ਉੱਥੇ 20ਵੇਂ ਸਾਈਬਰ ਲਾਅ ਐਂਡ ਇੰਟਰਨੈੱਟ ਅਵੇਅਰਨੈੱਸ ਕੈਂਪ ‘ਚ 15 ਮਾਹਿਰਾਂ ਵੱਲੋਂ 1000 ਤੋਂ ਜਿਆਦਾ ਲੋਕਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ
ਖੂਨਦਾਨ ਕੈਂਪ ‘ਚ ਲੋਕਮਾਨਿਆ ਬਲੱਡ ਬੈਂਕ ਗੋਂਡਾ (ਮਹਾਂਰਾਸ਼ਟਰ), ਸ੍ਰੀਰਘੁਨਾਥ ਹਸਪਤਾਲ ਬਲੱਡ ਬੈਂਕ ਲੁਧਿਆਣਾ, ਆਯੁਸ਼ ਬਲੱਡ ਬੈਂਕ ਨਾਗਪੁਰ, ਸਵਾਸਤਿਕ ਬਲੱਡ ਬੈਂਕ ਸ੍ਰੀਗੰਗਾਨਗਰ, ਲਾਈਫ ਲਾਈਨ ਬਲੱਡ ਬੈਂਕ ਪਟਿਆਲਾ, ਸੰਜੀਵਨੀ ਬਲੱਡ ਬੈਂਕ ਬੀਕਾਨੇਰ, ਪੀਤਮਪੁਰਾ ਬਲੱਡ ਬੈਂਕ ਦਿੱਲੀ ਤੇ ਲਾਈਫ ਲਾਈਨ ਬਲੱਡ ਬੈਂਕ ਨਾਗਪੁਰ (ਮਹਾਂਰਾਸ਼ਟਰ) ਸ਼ਾਮਲ ਸਨ ਇਸ ਦੌਰਾਨ ਦੰਦਾਂ ਦੇ 50 ਮਰੀਜ਼ਾਂ ਦੇ ਮਾਹਿਰਾਂ ਵੱਲੋਂ ਆਪ੍ਰੇਸ਼ਨ ਕੀਤੇ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਸਾ: ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਮਿਤੀ 16 ਜੁਲਾਈ ਦਿਨ ਐਤਵਾਰ ਨੂੰ ਛੇ ਮੁਫ਼ਤ ਕੈਂਪ ਸਥਾਨਕ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਵਿਖੇ ਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਖੂਨਦਾਨ ਕੈਂਪ, ਜਨ ਕਲਿਆਣ ਪਰਮਾਰਥੀ ਕੈਂਪ, ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, ਕਰੀਅਰ ਕਾਊਂਸਲਿੰਗ ਕੈਂਪ, ਸਾਈਬਰ ਲਾਅ ਤੇ ਇੰਟਰਨੈੱਟ ਸੁਰੱਖਿਆ ਜਾਗਰੂਕਤਾ ਕੈਂਪ ਅਤੇ ਅੰਨਦਾਤਾ ਬਚਾਓ ਕੈਂਪ ਸ਼ਾਮਲ ਹਨ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 8:00 ਵਜੇ ਦਾ ਹੈ।
ਮਾਹਿਰ ਡਾਕਟਰ ਕਰਨਗੇ ਮਰੀਜ਼ਾਂ ਦੀ ਜਾਂਚ
ਜਾਣਕਾਰੀ ਅਨੁਸਾਰ 75ਵੇਂ ਜਨ ਕਲਿਆਣ ਪਰਮਾਰਥੀ ਕੈਂਪ ਵਿੱਚ ਦਿਲ ਦੇ ਰੋਗ, ਸ਼ੂਗਰ, ਕੈਂਸਰ, ਦੰਦ ਰੋਗ, ਇਸਤਰੀ ਰੋਗ, ਬੇਔਲਾਦ ਜੋੜਿਆਂ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੁਪਹਿਰ 1 ਤੋਂ 3 ਵਜੇ ਤੱਕ ਕੈਂਸਰ ਸਪੈਸ਼ਲਿਟ ਆਪਣੀਆਂ ਸੇਵਾਵਾਂ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।