Government Job - Sach Kahoon Punjabi

Haryana Government: ਮਨੋਹਰ ਸਰਕਾਰ ਦਾ ਵੱਡਾ ਫੈਸਲਾ, ਇਸ ਉਮਰ ਦੇ ਨੌਜਵਾਨਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ, ਜਾਣੋ ਨਿਯਮ
ਚੰਡੀਗੜ੍ਹ। Haryana News: ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਸੂਬੇ ਦੇ ਕਿਸੇ ਵੀ ਵਿਭਾਗ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੇਗੀ ਸਰਕਾਰੀ ਨੌਕਰੀ ਜਨਰਲ ਵਰਗ ਲਈ, ਸਿਰਫ 18 ਤੋਂ 42 ਸਾਲ ਦੀ ਉਮਰ ਦੇ ਉਮੀਦਵਾਰ ਹੀ ਅਪਲਾਈ ਕਰਨ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਜਾਂਚ ਦੌਰਾਨ ਪਰਾਲੀ ਨੂੰ ਅੱਗ ਲੱਗੀ ਵੇਖ ਅੱਗ ਬੁਝਾਊ ਦਸਤਾ ਸੱਦਿਆ

ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਫੌਜੀ ਸੇਵਾ ਦੌਰਾਨ ਅਪਾਹਜ ਸੈਨਿਕਾਂ ਦੀਆਂ ਪਤਨੀਆਂ, ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ਅਤੇ 47 ਸਾਲ ਦੀ ਉਮਰ ਤੱਕ ਦੀਆਂ ਅਣਵਿਆਹੀਆਂ ਲੜਕੀਆਂ ਨੂੰ ਅਪਲਾਈ ਕਰਨ ਦੀ ਇਜਾਜ਼ਤ ਹੋਵੇਗੀ। ਅਪਾਹਜ ਅਤੇ ਕੱਚੇ ਮੁਲਾਜ਼ਮਾਂ ਨੂੰ 52 ਸਾਲ ਦੀ ਉਮਰ ਤੱਕ ਸਰਕਾਰੀ ਨੌਕਰੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। (Haryana Government Job)

ਇਨ੍ਹਾਂ ਵਰਗਾਂ ਨੂੰ ਛੋਟ ਮਿਲੇਗੀ। Haryana Government Job

ਪਛੜੀ ਸ਼੍ਰੇਣੀ, ਅਨੁਸੂਚਿਤ ਜਾਤੀ, ਫੌਜੀ ਸੇਵਾ ਦੌਰਾਨ ਅਪਾਹਿਜ ਸੈਨਿਕਾਂ ਦੀਆਂ ਪਤਨੀਆਂ, ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ਅਤੇ ਅਣਵਿਆਹੀਆਂ ਲੜਕੀਆਂ ਨੂੰ 47 ਸਾਲ ਦੀ ਉਮਰ ਤੱਕ ਅਪਲਾਈ ਕਰਨ ਦੀ ਇਜਾਜ਼ਤ ਹੋਵੇਗੀ। ਅਪਾਹਜ ਅਤੇ ਕੱਚੇ ਮੁਲਾਜ਼ਮਾਂ ਨੂੰ 52 ਸਾਲ ਦੀ ਉਮਰ ਤੱਕ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।

ਕੀ ਹੈ ਨਿਯਮ

ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ, ਸਰਕਾਰ ਦੇ ਹੁਕਮਾਂ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਕਿਸੇ ਸਾਬਕਾ ਫੌਜੀ ਨੂੰ ਗਰੁੱਪ ਏ, ਬੀ, ਸੀ ਜਾਂ ਡੀ ਦੇ ਅਹੁਦੇ ‘ਤੇ ਨਿਯੁਕਤ ਕਰਨ ਲਈ, ਉਸਦੀ ਉਮਰ ਦੀ ਗਣਨਾ ਅਸਲ ਉਮਰ ਦੇ ਨਾਲ ਜੋੜ ਕੇ ਕੀਤੀ ਜਾਵੇਗੀ। ਫੌਜੀ ਸੇਵਾ ਦੀ ਅਸਲ ਮਿਆਦ ਅਤੇ ਤਿੰਨ ਸਾਲ ਤੱਕ ਦੇ ਬ੍ਰੇਕ ਨੂੰ ਘਟਾ ਕੇ ਕੀਤੀ ਜਾਵੇਗੀ। ਵਿਸ਼ੇਸ਼ ਛੋਟ ਦੇ ਬਾਵਜੂਦ ਕਿਸੇ ਵੇ ਬਿਨੈਕਾਰ ਦੀ ਉਪਰੀ ਉਮਰ 52ਸਾਲ ਤੋਂ ਵੱਧ ਨਹੀਂ ਹੋਵੇਗੀ।

ਸ਼ਹੀਦ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇਗਾ ਇੱਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ
ਪੰਜਾਬ ਸਰਕਾਰ ਦੀ ਨੀਤੀ ਰਹੇਗੀ ਸ਼ਹੀਦਾਂ ਪ੍ਰਤੀ ਇੱਕੋ ਹੀ : ਮੁੱਖ ਮੰਤਰੀ

ਦੇਸ਼ ਦੇ ਸ਼ਹੀਦਾਂ ਪ੍ਰਤੀ ਘਟੀਆ ਮਾਨਸਿਕਤਾ ਲਈ ਕੇਂਦਰ ਸਰਕਾਰ ਦੀ ਆਲੋਚਨਾ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਆਪਣੀ ਨੀਤੀ ਅਨੁਸਾਰ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (Amritpal Singh) ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ। ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਪ੍ਰਤੀ ਕੇਂਦਰ ਭਾਵੇਂ ਕੋਈ ਵੀ ਨੀਤੀ ਅਪਣਾਵੇ ਪਰ ਸਾਡੀ ਸਰਕਾਰ ਅਜਿਹੇ ਪੰਜਾਬ ਦੇ ਸੂਰਬੀਰ ਪੁੱਤਰਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : IND vs PAK: ਰੋਹਿਤ ਸ਼ਰਮਾ ਦੇ ਤੂਫਾਨ ਨਾਲ ਸਹਿਮਿਆ ਪਾਕਿਸਤਾਨ, 7 ਵਿਕਟਾਂ ਨਾਲ ਹਰਾਇਆ

ਉਨਾਂ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਸ਼ਹੀਦ ਅੰਮ੍ਰਿਤਪਾਲ ਸਿੰਘ (Amritpal Singh) ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚੈੱਕ ਜਲਦੀ ਹੀ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਸ ਸ਼ਹੀਦ ਦੇ ਪਰਿਵਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਇਹ ਪੂਰੀ ਤਰਾਂ ਗੈਰ-ਵਾਜਬ ਹੈ ਅਤੇ ਇਸ ਪੰਜਾਬ ਦੇ ਪੁੱਤਰ ਦੀ ਸ਼ਹਾਦਤ ਦਾ ਨਿਰਾਦਰ ਕਰਨਾ ਅਤਿ ਨਿੰਦਣਯੋਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਮੁੱਦੇ ਨੂੰ ਭਾਰਤ ਸਰਕਾਰ ਕੋਲ ਉਠਾਉਣਗੇ।

ਕੀ ਤੁਸੀਂ ਵੀ ਕਰ ਰਹੇ ਹੋ ਨੌਕਰੀ ਦੀ ਭਾਲ? ਤਾਂ ਪੜ੍ਹੋ ਮਾਨ ਸਰਕਾਰ ਦਾ ਇਹ ਫ਼ੈਸਲਾ
ਚੰਡੀਗੜ੍ਹ। ਨੌਕਰੀ ਦੀ ਭਾਲ ਕਰ ਰਹੇ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ਬਰ ਆ ਰਹੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਜਲਦੀ ਹੀ ਇੱਕ ਪੋਰਟਲ ਬਣਾਉਣ ਜਾ ਰਹੀ ਹੈ। ਇਸ ਪੋਰਟਲ ’ਤੇ ਨੌਜਵਾਨ ਲੋੜੀਂਦੀਆਂ ਨੌਕਰੀਆਂ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵੱਲ ਧਿਆਨ ਨਹੀਂ ਦਿੱਤਾ ਸੀ, ਜਿਸ ਕਾਰਨ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਰੁਖ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਸੱਤਾ ’ਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਅਤੇ ਹਰ ਹਫ਼ਤੇ ਮੁੱਖ ਮੰਤਰੀ ਵੱਲੋਂ ਨੌਕਰੀਆਂ ਦੇਣ ਲਈ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ। (Government job)

ਇਹ ਵੀ ਪੜ੍ਹੋ : ਸਾਬਕਾ ਮੰਤਰੀ ਦੇ ਨੇਪਾਲੀ ਨੌਕਰ ਨੂੰ ਪੁਲਿਸ ਨੇ ਤਿੰਨ ਸਾਥੀਆਂ ਸਣੇ 24 ਘੰਟਿਆਂ ’ਚ ਦਬੋਚਿਆ

ਉਨ੍ਹਾਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਉਨ੍ਹਾਂ ਕੰਪਨੀਆਂ ਬਾਰੇ ਵੀ ਜਾਣਕਾਰੀ ਮਿਲੇਗੀ ਜਿੱਥੇ ਨੌਕਰੀ ਦੇ ਮੌਕੇ ਉਪਲੱਬਧ ਹੋਣਗੇ। ਪੰਜਾਬ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਪ੍ਰਾਈਵੇਟ ਸੈਂਕਟ ਵਿੱਚ ਨੌਕਰੀਆਂ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹੈ। ਬਲਕਾਰ ਸਿੰਘ ਨੈ ਕਿਹਾ ਕਿ ਜੇਕਰ ਪੰਜਾਬੀ ਨੌਜਵਾਨਾਂ ਨੂੰ ਸੂਬੇ ਵਿੱਚ ਨੌਕਰੀਆਂ ਮਿਲਣ ਲੱਗ ਜਾਣ ਤਾਂ ਊਨ੍ਹਾਂ ਦਾ ਵਿਦੇਸ਼ ਜਾਣ ਦਾ ਝੁਕਾਅ ਘਟ ਜਾਵੇਗਾ। ਮੁੱਖ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਉਹ ਸੂਬੇ ਵਿੱਚ ਹੀ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ। ਪਿਛਲੀਆਂ ਸਰਕਾਰਾਂ ਨੇ ਭਾਈ ਭਤੀਜਾਵਾਦ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਸਨ। ਪਹਿਲਾਂ ਪੈਸਾ ਬਹੁਤ ਹੁੰਦਾ ਸੀ ਅਤੇ ਨੌਜਵਾਨ ਤੇ ਉਨ੍ਹਾਂ ਦੇ ਮਾਪੇ ਬੜੀ ਮੁਸ਼ਕਿਲ ਨਾਲ ਪੈਸੇ ਦਾ ਪ੍ਰਬੰਧਕ ਕਰ ਕੇ ਸਿਆਸਤਦਾਨਾਂ ਨੂੰ ਦਿੰਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ’ਤੇ ਖੁਦ ਤਿੱਖੀ ਨਜ਼ਰ ਰੱਖ ਰਹੇ ਹਨ।

ਪੰਜਾਬ ’ਚ ਸਰਕਾਰੀ ਨੌਕਰੀ ਭਰਤੀ ਲਈ ਦੋ ਏਜੰਸੀਆਂ, ਦੋਵੇਂ ਹੀ ਪੱਕੇ ਚੇਅਰਮੈਨ ਤੋਂ ਖਾਲੀ
ਪੀਪੀਐੱਸਸੀ ਦੇ ਚੇਅਰਮੈਨ ਦਾ ਕਾਰਜਭਾਰ ਮੈਂਬਰ ਕੋਲ ਅਤੇ ਐੱਸਐੱਸਐੱਸ ਬੋਰਡ ’ਚ ਆਈਏਐੱਸ ਤੈਨਾਤ | Government job

ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਰਕਾਰੀ ਨੌਕਰੀ ਲਈ ਭਰਤੀ ਕਰਨ ਲਈ ਪੰਜਾਬ ਵਿੱਚ ਕੰਮ ਕਰਨ ਵਾਲੀਆਂ ਦੋ ਸਰਕਾਰੀ ਏਜੰਸੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਕੋਲ ਹੀ ਪੱਕਾ ਚੇਅਰਮੈਨ ਨਹੀਂ ਹੈ। ਪੰਜਾਬ ਸਰਕਾਰ ਪਿਛਲੇ ਡੇਢ ਸਾਲ ਦੌਰਾਨ ਐੱਸਐੱਸਐੱਸ ਬੋਰਡ ਵਿੱਚ ਨਾ ਹੀ ਚੇਅਰਮੈਨ ਲਾ ਸਕੀ ਹੈ ਅਤੇ ਨਾ ਹੀ ਇਸ ਬੋਰਡ ਅਧੀਨ ਕੰਮ ਕਰਨ ਵਾਲੇ ਮੈਂਬਰਾਂ ਦੀ ਚੋਣ ਕਰ ਸਕੀ, ਜਿਸ ਕਾਰਨ ਇੱਕ ਪਿ੍ਰੰਸੀਪਲ ਸਕੱਤਰ ਰੈਂਕ ਦੇ ਅਧਿਕਾਰੀ ਨੂੰ ਇਸ ਐੱਸਐੱਸਐੱਸ ਬੋਰਡ ਦਾ ਚੇਅਰਮੈਨ ਲਗਾਇਆ ਹੋਇਆ ਹੈ। (Government job)

ਹਾਲਾਂਕਿ ਪਿ੍ਰੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਦੀ ਕਾਰਗੁਜ਼ਾਰੀ ’ਤੇ ਕੋਈ ਸੁਆਲੀਆ ਨਿਸ਼ਾਨ ਨਹੀਂ ਹੈ ਅਤੇ ਉਨ੍ਹਾਂ ਨੂੰ ਇਮਾਨਦਾਰ ਅਧਿਕਾਰੀਆ ਦੀ ਲਿਸਟ ਵਿੱਚ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਪਰ ਐੱਸਐੱਸਐੱਸ ਬੋਰਡ ਦੇ ਸੰਵਿਧਾਨ ਅਨੁਸਾਰ ਬੋਰਡ ਆਫ਼ ਮੈਂਬਰਜ਼ ਹੋਣਾ ਜ਼ਰੂਰੀ ਹੈ। ਇਸ ਲਈ ਇਸ ਬੋਰਡ ਵਿੱਚ 11 ਦੇ ਲਗਭਗ ਮੈਂਬਰ ਤੇ ਇੱਕ ਚੇਅਰਮੈਨ ਸਿਆਸੀ ਤੌਰ ’ਤੇ ਹੀ ਲਾਇਆ ਜਾਂਦਾ ਹੈ। ਇਸ ਦੇ ਨਾਲ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿੱਚ ਪ੍ਰੋਸੋਨਲ ਵਿਭਾਗ ਵੱਲੋਂ ਚੋਣ ਅਮਲ ਮੁਕੰਮਲ ਕਰਦੇ ਹੋਏ ਵਿਰੋਧੀ ਧਿਰ ਤੇ ਰਾਜਪਾਲ ਦੀ ਮਨਜ਼ੂਰੀ ਨਾਲ ਹੀ ਚੇਅਰਮੈਨ ਲਾਇਆ ਜਾਣਾ ਵੀ ਜ਼ਰੂਰੀ ਹੈ ਪਰ ਇਸ ਸਮੇਂ ਦੋਵੇਂ ਸਰਕਾਰੀ ਨੌਕਰੀ ਦੇਣ ਵਾਲੇ ਅਦਾਰਿਆਂ ਕੋਲ ਆਪਣਾ ਹੀ ਪੱਕੇ ਤੌਰ ’ਤੇ ਚੇਅਰਮੈਨ ਨਹੀਂ ਹੈ।

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਪੋਸਟ ਇਸੇ ਸਾਲ ਮਾਰਚ ਵਿੱਚ ਖ਼ਾਲੀ ਹੋ ਗਈ ਸੀ, ਜਿਸ ਤੋਂ ਬਾਅਦ ਇਸ ਪੀਪੀਐੱਸਸੀ ਦੇ ਚੇਅਰਮੈਨ ਦੇ ਅਹੁਦੇ ’ਤੇ ਕਮਿਸ਼ਨ ਦੇ ਹੀ ਮੈਂਬਰ ਡਾ. ਜਮੀਤ ਕੌਰ ਤੇਜੀ ਨੂੰ ਕਾਰਜਕਾਰੀ ਚੇਅਰਮੈਨ ਲਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਲਈ ਯੋਗ ਵਿਅਕਤੀ ਦੀ ਭਾਲ ਕਰਨੀ ਵੀ ਸ਼ੁਰੂ ਕੀਤੀ ਹੋਈ ਹੈ ਪਰ ਪਿਛਲੇ 6 ਮਹੀਨਿਆਂ ਦੌਰਾਨ ਹੁਣ ਤੱਕ ਪੰਜਾਬ ਸਰਕਾਰ ਪੀਪੀਐੱਸਸੀ ਲਈ ਇੱਕ ਯੋਗ ਚੇਅਰਮੈਨ ਹੀ ਨਹੀਂ ਭਾਲ ਸਕੀ, ਜਿਸ ਕਾਰਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਕਾਰਜਕਾਰੀ ਚੇਅਰਮੈਨ ਦੇ ਸਹਾਰੇ ਹੀ ਕੰਮ ਚਲਾਉਣਾ ਪੈ ਰਿਹਾ ਹੈ।

ਡੇਢ ਸਾਲ ਤੋਂ ਐੱਸਐੱਸਐੱਸ ਬੋਰਡ ’ਚ ਮੈਂਬਰ ਤੇ ਚੇਅਰਮੈਨ ਨਹੀਂ ਲਗਾ ਸਕੀ ਐ ਆਪ ਸਰਕਾਰ

ਇਸੇ ਤਰੀਕੇ ਨਾਲ ਹੀ ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਵਿੱਚ ਇੱਕ ਚੇਅਰਮੈਨ ਅਤੇ 11 ਦੇ ਲਗਭਗ ਮੈਂਬਰ ਬਣਾਏ ਜਾਂਦੇ ਹਨ। ਜਿਹੜੇ ਕਿ ਰਾਜਨੀਤਕ ਤੌਰ ’ਤੇ ਮੁੱਖ ਮੰਤਰੀ ਵੱਲੋਂ ਚੋਣ ਕਰਦੇ ਹੋਏ ਤੈਨਾਤ ਕੀਤੇ ਜਾਂਦੇ ਹਨ। ਇਹ ਬੋਰਡ ਆਫ਼ ਮੈਂਬਰਜ਼ ਹਰ ਮਹੀਨੇ ਮੀਟਿੰਗ ਕਰਦੇ ਹੋਏ ਭਰਤੀ ਲਈ ਹਰ ਫੈਸਲਾ ਕਰਦੇ ਹਨ ਤਾਂ ਐੱਸਐੱਸਐੱਸ ਬੋਰਡ ਦਾ ਸਕੱਤਰ ਇਸ ਮੀਟਿੰਗ ਵਿੱਚ ਹੋਏ ਫੈਸਲੇ ਨੂੰ ਲਾਗੂ ਕਰਦਾ ਹੈ। ਆਮ ਤੌਰ ’ਤੇ ਬੋਰਡ ਵਿੱਚ ਸਕੱਤਰ ਪੀਸੀਐੱਸ ਅਧਿਕਾਰੀ ਲਗਾਇਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਐੱਸਐੱਸਐੱਸ ਬੋਰਡ ਦਾ ਸਕੱਤਰ ਆਈਏਐੱਸ ਅਧਿਕਾਰੀ ਚਲਦਾ ਆ ਰਿਹਾ ਹੈ ਤਾਂ ਪਿ੍ਰੰਸੀਪਲ ਸਕੱਤਰ ਦੇ ਰੈਂਕ ਵਾਲੇ ਆਈਏਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਇਸ ਦਾ ਚੇਅਰਮੈਨ ਲਗਾਇਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ

ਜਾਣਕਾਰੀ ਅਨੁਸਾਰ ਭਾਰਤੀ ਸੰਵਿਧਾਨ ਦੇ ਆਰਟੀਕਲ 320 ਦੇ ਤਹਿਤ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਮੁੁਲਾਜ਼ਮਾਂ ਦੀ ਭਰਤੀ ਕਰਨ ਲਈ ਸਰਕਾਰ ਵੱਲੋਂ ਬਕਾਇਦਾ ਤੌਰ ’ਤੇ 2 ਭਰਤੀ ਅਦਾਰਿਆਂ ਦਾ ਗਠਨ ਕੀਤਾ ਹੋਇਆ ਹੈ, ਜਿਨ੍ਹਾਂ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕੈਟਾਗਿਰੀ ਏ ਅਤੇ ਬੀ ਕਲਾਸ ਦੇ ਅਧਿਕਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ, ਜਦੋਂ ਕਿ ਅਧੀਨ ਸੇਵਾਵਾ ਚੋਣ ਬੋਰਡ ਵੱਲੋਂ ਕੈਟਾਗਿਰੀ ਸੀ ਅਤੇ ਡੀ ਦੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਅਧੀਨ ਆਉਂਦੇ ਹਰ ਤਰ੍ਹਾਂ ਦੇ ਵਿਭਾਗ ਵੱਲੋਂ ਕੈਟਾਗਿਰੀ ਅਨੁਸਾਰ ਇਨ੍ਹਾਂ ਦੋਵਾਂ ਸੰਸਥਾ ਨੂੰ ਹੀ ਅਧਿਕਾਰੀ ਤੇ ਮੁਲਾਜ਼ਮਾਂ ਦੀ ਭਰਤੀ ਕਰਨ ਲਈ ਲਿਖਿਤ ਵਿੱਚ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਇਹ ਦੋਵੇਂ ਅਦਾਰੇ ਉਸ ਵਿਭਾਗ ਲਈ ਅਧਿਕਾਰੀ ਤੇ ਮੁਲਾਜ਼ਮਾਂ ਦੀ ਭਰਤੀ ਅਮਲ ਨੂੰ ਮੁਕੰਮਲ ਕਰਦੇ ਹਨ।

ਕੀ ਸਿੱਖਿਆ ਦਾ ਉਦੇਸ਼ ਸਿਰਫ਼ ਸਰਕਾਰੀ ਨੌਕਰੀ ਏ ?
ਕੀ ਸਿੱਖਿਆ ਦਾ ਉਦੇਸ਼ ਸਿਰਫ਼ ਸਰਕਾਰੀ ਨੌਕਰੀ ਏ ?

ਸਰਕਾਰੀ ਨੌਕਰੀ ਪ੍ਰਾਪਤ ਕਰਨਾ ਈ ਸਿੱਖਿਆ ਦਾ ਉਦੇਸ਼ ਨਹੀਂ ਏ, ਸਿੱਖਿਆ ਦਾ ਉਦੇਸ਼ ਸਬੰਧਤ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ ਏ ਤਾਂ ਜੋ ਸੱਭਿਅਕ ਤੇ ਆਦਰਸ਼ ਸਮਾਜ ਦਾ ਨਿਰਮਾਣ ਹੋ ਸਕੇ ਪਰ ਸਾਡੇ ਦੇਸ਼ ਦੀ ਹੱਦੋਂ ਵੱਧ ਜਨਸੰਖਿਆ ਨੇ, ਬੇਰੁਜ਼ਗਾਰੀ ਦਾ ਜਬਰਦਸਤ ਵਿਸਫੋਟ ਕਰ ਦਿੱਤਾ ਏ। ਹਾਲਾਤ ਇਹ ਨੇ ਕਿ ਅੱਜ ਵਿਆਹ ਮੁੰਡੇ-ਕੁੜੀਆਂ ਦੀ ਥਾਂ, ਨੌਕਰੀਆਂ ਦੇ ਹੋ ਰਹੇ ਹਨ।

ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਚੱਲੀ ਅੰਨ੍ਹੀ ਦੌੜ ਨੇ, ਜਿੱਥੇ ਖੁੰਬਾਂ ਵਾਂਗ ਅਕੈਡਮੀਆਂ ਤੇ ਕੋਚਿੰਗ ਸੈਂਟਰ ਪੈਦਾ ਕਰ, ਨੌਕਰੀਆਂ ਲਈ ਤਿਆਰੀ ਕਰਵਾਉਣ ਨੂੰ ਵੀ ਇੱਕ ਬਹੁਤ ਵੱਡਾ ਕਾਰੋਬਾਰ ਬਣਾ ਦਿੱਤਾ ਏ, ਉੱਥੇ ਈ ਨੌਜਵਾਨ ਵਰਗ ’ਤੇ ਇੱਕ ਖਤਰਨਾਕ ਦਬਾਅ ਵੀ ਪੈਦਾ ਕਰ ਦਿੱਤਾ ਏ। ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਵੀ, ਇਸ ਸਥਿਤੀ ਲਈ ਦੋਸ਼ਮੁਕਤ ਨਹੀਂ ਮੰਨਿਆ ਜਾ ਸਕਦਾ। ਵਿਕਸਿਤ ਦੇਸ਼ਾਂ ’ਚ, ਵਿਦਿਆਰਥੀ ਆਪਣੇ ਸ਼ੌਂਕ ਅਨੁਸਾਰ ਕੋਰਸਾਂ ਦੀ ਚੋਣ ਕਰ, ਉਸੇ ਖੇਤਰ ’ਚ ਆਪਣਾ ਕਰੀਅਰ ਬਣਾਉਂਦੇ ਹਨ, ਜਿਸ ’ਚ ਉਨ੍ਹਾਂ ਦੀ ਰੁਚੀ ਹੁੰਦੀ ਏ, ਇਸ ਲਈ ਉਨ੍ਹਾਂ ਦਾ ਸ਼ੁਗਲ, ਉਨ੍ਹਾਂ ਦਾ ਕਿੱਤਾ ਬਣ ਜਾਂਦਾ ਏ ਤੇ ਉਹ ਸਾਰੀ ਉਮਰ ਆਪਣੇ ਕੰਮ ’ਚ ਵੀ ਆਨੰਦ ਮਾਣਦੇ ਨੇ ਪਰ ਸਾਡੇ ਦੇਸ਼ ’ਚ ਤਾਂ ਕੰਮ ਸੂਤ ਆਏ ਦਾ ਏ।

ਰੁਜ਼ਗਾਰ ਦੀ ਕਮੀ ਨੇ ਸਾਡੇ ਦੇਸ਼ ’ਚ, ਨੌਜਵਾਨ ਵਰਗ ’ਚ ਕਰੀਅਰ ਦੀ, ਆਪਣੀ ਰੁਚੀ ਅਨੁਸਾਰ ਚੋਣ ਦੀ ਭਾਵਨਾ ਦਾ ਕਤਲ ਈ ਕਰ ਦਿੱਤਾ ਏ, ਹਾਲਾਤ ਇਹ ਨੇ ਕਿ ਇੱਥੇ ਇੰਜੀਨੀਅਰ ਸਕੂਲ ਅਧਿਆਪਕ ਏ, ਕੋਈ ਬੀ. ਐਡ ਕਰਕੇ ਬੈਂਕ ’ਚ ਏ ਤੇ ਕੋਈ ਮਾਸਟਰ ਡਿਗਰੀ ਕਰਕੇ ਐਮਐਲਏ ਸਾਬ੍ਹ ਦੀਆਂ ਲੇਲ੍ਹੜੀਆਂ ਕੱਢ, ਸਰਕਾਰੀ ਦਫਤਰਾਂ ’ਚ ਪਾਣੀ ਪਿਆਉਣ ਆਲੀ ਕੱਚੀ ਨੌਕਰੀ ’ਚ ਵਿਅਸਤ ਏ।

ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਸਿੱਖਿਆ ਰੁਜਗਾਰ ਦੀ ਗਰੰਟੀ ਹੋਣੀ ਚਾਹੀਦੀ ਏ, ਮੈਂ ਵੀ ਇਸ ਗੱਲ ਨਾਲ ਬਿਲਕੁਲ ਸਹਿਮਤ ਆਂ ਪਰ ਸਾਡੇ ਦੇਸ਼ ਨੇ, ਰੁਜਗਾਰ ਦਾ ਅਰਥ ਸਰਕਾਰੀ ਨੌਕਰੀ ਈ ਮੰਨ ਲਿਆ ਏ। ਅੱਜ ਹਾਲਾਤ ਇਹ ਨੇ ਕਿ ਪ੍ਰਾਇਮਰੀ ਪੱਧਰ ਤੋਂ ਈ ਸਰਕਾਰੀ ਨੌਕਰੀ ਦੀ ਭੁੱਖ ’ਚ, ਜ਼ਿਆਦਾ ਪੜ੍ਹੇ-ਲਿਖੇ ਮਾਪਿਆਂ ਨੇ ਬੱਚਿਆਂ ਨੂੰ ਮਸ਼ੀਨਾਂ ’ਚ ਬਦਲ, ਉਨ੍ਹਾਂ ਦਾ ਬਚਪਨ ਖੋਹ ਲਿਆ ਏ। ਅੰਕਾਂ ਦੀ ਦੌੜ ’ਚ ਵਿਦਿਆਰਥੀ, ਸ਼ੁਰੂ ਤੋਂ ਈ ਦਬਾਅ ’ਚ ਆ ਜਾਂਦੇ ਨੇ। ਡਾਕਟਰੀ ਵਰਗੇ ਕੋਰਸਾਂ ਦੇ ਔਖੇ ਟੈਸਟ ਲਈ, ਲਗਾਤਾਰ ਸਖ਼ਤ ਮਿਹਨਤ ਤੇ ਮਹਿੰਗੀ ਕੋਚਿੰਗ ਤੋਂ ਬਾਅਦ ਵੀ ਅਸਫਲਤਾ ਕਾਰਨ, ਦਬਾਅ ’ਚ ਬਹੁਤ ਸਾਰੇ ਹੋਣਹਾਰ ਵਿਦਿਆਰਥੀ ਖੁਦਕੁਸ਼ੀ ਤੀਕ ਕਰ ਚੁੱਕੇ ਨੇ।

ਕਰੀਅਰ ਬਣਾਉਣ ਲਈ ਸਭ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਏ ਪਰ ਇਸ ਨੂੰ ਜੀਣ-ਮਰਨ ਦਾ ਸਵਾਲ ਬਣਾ ਲੈਣਾ, ਕਿੱਥੋਂ ਤੀਕ ਜਾਇਜ਼ ਏ? ਨੌਜਵਾਨ ਵਰਗ ਦਾ, ਇਸ ਅੰਨ੍ਹੀ ਦੌੜ ’ਚ, ਸਾਹਿਤ, ਸੱਭਿਆਚਾਰ, ਖੇਡ ਤੇ ਹੋਰ ਸਮਾਜਿਕ ਗਤੀਵਿਧੀਆਂ ਤੋਂ ਦੂਰ ਹੋਣਾ, ਸਮਾਜ ਤੇ ਦੇਸ਼ ਦੇ ਭਵਿੱਖ ਲਈ ਬਹੁਤ ਖਤਰਨਾਕ ਸਿੱਧ ਹੋਵੇਗਾ। ਸਾਹਿਤ, ਸਮਾਜ ਦਾ ਸ਼ੀਸ਼ਾ ਹੁੰਦਾ ਏ, ਨੌਜਵਾਨ ਵਰਗ ਦੀ ਸਾਹਿਤ ਤੋਂ ਦੂਰੀ, ਸਮਾਜ ਦੇ ਨੈਤਿਕ ਪਤਨ ਦਾ ਮੁੱਖ ਕਾਰਨ ਏ। ਸਿਰਫ ਪਾਠਕ੍ਰਮ ਆਲੀਆਂ ਕਿਤਾਬਾਂ ਪੜ੍ਹ ਕੇ ਤੁਸੀਂ ਸਾਖਰ ਤਾਂ ਹੋ ਜਾਵੋਗੇ ਪਰ ਸਿੱਖਿਅਤ ਨਹੀਂ, ਇਸੇ ਤਰ੍ਹਾਂ ਖੇਡਾਂ ਰਾਹੀਂ ਨਰੋਆ ਸਰੀਰ ਤੇ ਸ਼ਾਂਤ ਮਾਨਸਿਕਤਾ ਕਮਾ ਕੇ ਸਿਹਤਮੰਦ ਵਿਅਕਤੀ ਈ, ਸਿਹਤਮੰਦ ਸਮਾਜ ਦਾ ਨਿਰਮਾਣ ਕਰਦਾ ਏ।

ਸਰਕਾਰੀ ਨੌਕਰੀ ਈ ਚੰਗੇ ਭਵਿੱਖ ਦੀ ਗਰੰਟੀ ਨਹੀਂ ਏ, ਬਿਜ਼ਨਸ ਤੇ ਵੱਖ-ਵੱਖ ਕਿੱਤਿਆਂ ਰਾਹੀਂ ਵੀ ਦੁਨੀਆ, ਬਹੁਤ ਪੈਸਾ, ਸ਼ੋਹਰਤ ਤੇ ਇੱਜਤ ਕਮਾ ਰਹੀ ਏ। ਸਰਕਾਰੀ ਨੌਕਰੀ ਦੀ ਭੁੱਖ ’ਚ, ਨੈਤਿਕ-ਅਨੈਤਿਕ ਢੰਗ ਨਾਲ ਨੌਕਰੀ ਪ੍ਰਾਪਤ ਕਰਨ ਦੀ ਸਾਡੀ ਇੱਛਾ ’ਚ ਅਸੀਂ ਠੱਗਾਂ ਦੇ ਜਾਲ ’ਚ ਫਸ ਜਾਂਦੇ ਆਂ, ਜਾਂ ਹੋਰ ਸੱਚ ਆਖਾਂ ਤਾਂ, ਭੂਆ ਆਪ ਜਾਉਂ-ਜਾਉਂ ਕਰਦੀ ਸੀ ਤੇ ਫੁੱਫੜ ਲੈਣ ਈ ਆ ਗਿਆ। ਆਪਾਂ ਲੱਖਾਂ ਰੁਪਈਆਂ ਦਾ ਰਗੜਾ ਲਵਾ, ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਜਾਂਦੇ ਆਂ। ਸਾਡੇ ਪਿੰਡ ਆਮ ਘਰ ਦੇ ਕਿਸਾਨ ਪਰਿਵਾਰ ਨੂੰ, ਮੁੰਡੇ ਦੀ ਵਿਦੇਸ਼ ’ਚ ਨੌਕਰੀ ਦੇ ਝਾਂਸੇ ’ਚ ਇੱਕ ਠੱਗ ਜਲਾਲਾਬਾਦ ਤੋਂ ਈ ਮੁੰਡੇ ਨੂੰ ਜਹਾਜ਼ ਚੜ੍ਹਾਉਣ ਦਾ ਸੁਪਨਾ ਦਿਖਾ, ਤਿੰਨ ਲੱਖ ਦੀ ਚਪਤ ਲਾ ਗਿਆ ਸੀ।

ਕੁੱਝ ਕੁ ਸ਼ਾਤਿਰ, ਅਸਮਾਜਿਕ ਤੇ ਅਨੈਤਿਕ ਲੋਕ ਅਕੈਡਮੀਆਂ ਤੇ ਟ੍ਰੇਨਿੰਗ ਸੈਂਟਰਾਂ ਦੀ ਆੜ ’ਚ ਵੀ ਨੌਜਵਾਨ ਵਰਗ ਨੂੰ ਭਰਮਾ ਕੇ, ਉਨ੍ਹਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕਰ ਜਾਂਦੇ ਨੇ, ਖਾਸਕਰ ਮੇਰੀਆਂ ਭੈਣਾਂ ਨੂੰ, ਇਨ੍ਹਾਂ ਗਲਤ ਲੋਕਾਂ ਤੋਂ ਸਿਰਫ ਦੂਰੀ ਈ ਨ੍ਹੀਂ ਬਣਾਉਣੀ ਚਾਹੀਦੀ ਸਗੋਂ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦੀ ਜਨਤਕ ਸ਼ਿਕਾਇਤ ਵੀ ਕਰਨੀ ਚਾਹੀਦੀ ਏ ਤਾਂ ਜੋ ਸਿਖਲਾਈ ਦੇ ਪਵਿੱਤਰ ਕਾਰਜ ’ਚ, ਇਸ ਤਰ੍ਹਾਂ ਦੇ ਭਿ੍ਰਸ਼ਟਾਚਾਰ ਨੂੰ ਠੱਲ੍ਹ ਪੈ ਸਕੇ। ਸਾਨੂੰ ਆਜ਼ਾਦ ਹੋਇਆਂ ਨੂੰ ਪੌਣੀ ਸਦੀ ਹੋ ਚੁੱਕੀ ਹੈ ਪਰ ਕੀ ਇਸ ਪੌਣੀ ਸਦੀ ਚ, ਕੇਂਦਰ ਤੇ ਰਾਜ ਸਰਕਾਰਾਂ ਨੇ, ਬੇਰੁਜ਼ਗਾਰੀ ਦੇ ਗੰਭੀਰ ਵਿਸ਼ੇ ਤੇ ਧਰਮ, ਖੇਤਰ, ਜਾਤੀ ਤੇ ਵੋਟਬੈਂਕ ਤੋਂ ਉੱਪਰ ਉੱਠ ਕੇ ਯਤਨ ਕੀਤੇ ਨੇ?

ਰਾਜਨੀਤੀ ਦੀ ਵਿਡੰਬਨਾ ਏ ਕਿ, ਇੱਥੇ ਲਗਭਗ ਹਰੇਕ ਰਾਜਨੀਤਕ ਪਾਰਟੀ ਦਾ ਉਦੇਸ਼, ਕਿਸੇ ਵੀ ਨੀਤੀ ਰਾਹੀਂ ਸੱਤਾ ਪ੍ਰਾਪਤ ਕਰਨਾ ਤੇ ਉਸ ’ਤੇ ਲਗਾਤਾਰ ਕਾਬਜ ਰਹਿਣਾ ਏ, ਪਰ ਅਸੀਂ ਵੀ ਤਾਂ ਘੱਟ ਨ੍ਹੀਂ ਗੁਜਾਰੀ, ਰੁਜਗਾਰ ਤੇ ਸਿਹਤ ਸਹੂਲਤਾਂ ਦੀ ਥਾਂ, ਸਬਸਿਡੀਆਂ ਤੇ ਮੁਫਤ ਚੀਜਾਂ ਦੀ ਮੰਗ ਕਰਦਿਆਂ-ਕਰਦਿਆਂ ਅਸੀਂ ਸਰਕਾਰੀ ਖਜਾਨੇ ਮਾਂਜ ਕੇ, ਆਪ ਵੀ ਲਗਭਗ ਮੰਗਤੇ ਈ ਬਣ ਚੁੱਕੇ ਆਂ ਇਸ ਮਾਹੌਲ ’ਚ ਨੌਜਵਾਨ ਵਰਗ ਨੂੰ ਆਪਣੇ ਉਦੇਸ਼ ਨਿਸ਼ਚਿਤ ਕਰ, ਲਗਾਤਾਰ ਸਖਤ ਮਿਹਨਤ ਕਰਨ ਦੀ ਲੋੜ ਏ। ਜਿੱਥੇ ਸਰਕਾਰਾਂ ਨੂੰ ਤੁਰੰਤ ਇਨਕਲਾਬੀ ਸੁਧਾਰ ਕਰਦਿਆਂ, ਜੰਗੀ ਪੱਧਰ ’ਤੇ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਜਰੂਰਤ ਏ, ਉੱਥੇ ਹੀ ਨੌਜਵਾਨ ਵਰਗ ਲਈ ਇੱਕ ਸੁਰੱਖਿਅਤ ਤੇ ਦਬਾਅ ਰਹਿਤ ਮਾਹੌਲ ਦੀ ਸਿਰਜਣਾ ਕਰਨ ਦੀ ਜਿੰਮੇਵਾਰੀ, ਮਾਪਿਆਂ ਤੇ ਅਧਿਆਪਕਾਂ ਦੀ ਵੀ ਏ।

ਕਾਲਮ ਨਵੀਸ,

ਖੂਈ ਖੇੜਾ, ਫਾਜ਼ਿਲਕਾ

ਮੋ. 98727-05078

ਅਸ਼ੋਕ ਸੋਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ