Dera Sacha Sauda - Sach Kahoon Punjabi

ਗੁਰੂ ਤੇ ਮੁਰੀਦ ਦਾ ਰਿਸ਼ਤਾ ਅਨਮੋਲ: Saint Dr. MSG
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਗੁਰੂ ਤੇ ਮੁਰੀਦ ਦਾ ਰਿਸ਼ਤਾ ਉਹ ਅਨਮੋਲ ਤੋਹਫ਼ਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮੁਰੀਦ ਸੱਚੇ ਦਿਲ ਨਾਲ ਪੀਰੋ, ਮੁਰਸ਼ਦ-ਕਾਮਲ ਦੇ ਬਚਨ ਮੰਨੇ, ਉਹੀ ਮੁਰੀਦ ਕਹਾਉਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ, ਮੁਰਸ਼ਦ-ਏ-ਕਾਮਲ ਹਰ ਕਾਰਜ, ਹਰ ਬਚਨ ਜੀਵ ਦੇ ਭਲੇ ਲਈ ਕਹਿੰਦੇ ਹਨ। ਉਸ ’ਚ ਉਨ੍ਹਾਂ ਦਾ ਆਪਣਾ ਨਿੱਜੀ ਮਕਸਦ, ਨਿੱਜੀ ਸੁਆਰਥ ਨਹੀਂ ਹੁੰਦਾ। ਜਦੋਂ ਇਨਸਾਨ ਹੱਦ ਤੋਂ ਜ਼ਿਆਦਾ ਗੁਜ਼ਰ ਜਾਂਦਾ ਹੈ, ਸ਼ਾਤਰ ਬਣ ਜਾਂਦਾ ਹੈ, ਸ਼ੈਤਾਨ ਬਣ ਜਾਂਦਾ ਹੈ ਤਾਂ ਗੁਰੂ, ਪੀਰ-ਫ਼ਕੀਰ ਦੀ ਗੱਲ ਚੰਗੀ ਨਹੀਂ ਲੱਗਦੀ। ਉਸ ’ਚ ਹੰਕਾਰ ਇੰਨਾ ਹੋ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਸਿਰਫ਼ ਉਹੀ ਸਹੀ ਹੈ ਤੇ ਬਾਕੀ ਦੁਨੀਆਂ ਗ਼ਲਤ ਹੈ। ਅਜਿਹੀ ਹਾਲਤ ’ਚ ਉਸ ਨੂੰ ਜੋ ਕੁਝ ਮਿਲਣਾ ਚਾਹੀਦਾ ਹੈ, ਉਹ ਨਹੀਂ ਮਿਲ ਸਕਦਾ। ਸਤਿਗੁਰੂ, ਮੌਲ਼ਾ ਜਦੋਂ ਗੱਲ ਕਹਿੰਦੇ ਹਨ, ਇਨਸਾਨ ਉਸ ਨੂੰ ਸੁਣੇ ਤੇ ਅਮਲ ਕਰ ਲਵੇ ਤਾਂ ਅੰਦਰੋਂ-ਬਾਹਰੋਂ ਕੋਈ ਕਮੀ ਨਹੀਂ ਰਹਿੰਦੀ।

Read Also : ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਕਹਿੰਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪੋ, ਮਨ ਦੇ ਪਿੱਛੇ ਨਾ ਚੱਲੋ ਤੇ ਅਜਿਹੇ ਗਲ਼ਤ ਕਰਮ ਨਾ ਕਰੋ, ਜਿਸ ਦਾ ਆਉਣ ਵਾਲੇ ਸਮੇਂ ’ਚ ਤੁਹਾਨੂੰ ਫ਼ਲ ਭੋਗਣਾ ਪਵੇ। ਪੂਜਨੀਕ ਪਰਮ ਪਿਤਾ ਜੀ ਨੇ ਬਚਨ ਕੀਤੇ ਹਨ ਕਿ ‘ਹੱਸਦੇ ਨੇ ਖਿਲ-ਖਿਲ ਜਿਹੜੇ, ਰੋਵਣਗੇ ਯਾਰ ਕੱਲ੍ਹ ਨੂੰ, ਜਮਾਂ ਨੇ ਲੇਖਾ ਲੈਣਾ, ਫੜ ਕੇ ਤਲਵਾਰ ਕੱਲ੍ਹ ਨੂੰ’ ਕਿ ਭਾਈ, ਅੱਜ ਬੁਰੇ ਕਰਮ ਕਰਕੇ ਹੱਸ ਰਹੇ ਹੋ, ਆਪਣੀਆਂ ਚਲਾਕੀਆਂ ’ਤੇ ਹੱਸ ਰਹੇ ਹੋ, ਤਾਂ ਆਉਣ ਵਾਲੇ ਸਮੇਂ ’ਚ ਜਦੋਂ ਉਸ ਦਾ ਹਿਸਾਬ-ਕਿਤਾਬ ਦੇਣਾ ਪਵੇਗਾ, ਫਿਰ ਤੁਸੀਂ ਰੋਵੇਗਾ, ਤੜਫੋਗੇ ਤੇ ਸਾਰੀ ਚਤਰ-ਚਲਾਕੀ ਧਰੀ ਦੀ ਧਰੀ ਰਹਿ ਜਾਵੇਗਾ। ਸੰਤ ਇਸ ਤੋਂ ਰੋਕਦੇ ਹਨ, ਤਾਂ ਇਸ ’ਚ ਕੀ ਗ਼ਲਤ ਕਰਦੇ ਹਨ?

Saint MSG: ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ

Saint MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ’ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ’ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਅਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੋਂ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ

Saint MSG

ਬੁਰਾਈਆਂ ਅਤੇ ਚੰਗਿਆਈਆਂ ’ਚੋਂ ਤੁਸੀਂ ਜਿਸ ਨਾਲ ਵੀ ਸਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਗੇ।

ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ

ਇਸ ਲਈ ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ, ਜੋ ਲੋਕ ਪਰਮਾਰਥ ’ਚ ਤੁਹਾਡਾ ਸਹਿਯੋਗ ਨਹੀਂ ਕਰਦੇ, ਉਹ ਤੁਹਾਡੇ ਆਪਣੇ ਨਹੀਂ ਹਨ ਇਸ ਬਾਰੇ ਆਪ ਜੀ ਇੱਕ ਉਦਾਹਰਨ ਰਾਹੀਂ ਸਮਝਾਉਂਦੇ ਹਨ ਕਿ ਇੱਕ ਧਨਾਢ ਆਦਮੀ ਦੇ ਚਾਰ ਲੜਕੇ ਸਨ ਉਹ ਆਦਮੀ ਭਗਤੀ-ਇਬਾਦਤ ਕਰਨ ਵਾਲਾ ਸੀ ਇੱਕ ਵਾਰ ਕਿਸੇ ਆਮ ਫ਼ਕੀਰ ਨੇ ਸੁਣਿਆ ਕਿ ਇੱਕ ਧਨਾਢ ਆਦਮੀ ਭਗਤ ਹੈ ਉਹ ਉਸ ਕੋਲ ਗਿਆ ਅਤੇ ਉਸ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਲੜਕੇ ਹਨ? ਉਸ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ ਉਸ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਇਸ ਨੂੰ ਭਗਤ ਸਮਝ ਕੇ ਆਇਆ ਹਾਂ ਅਤੇ ਇਹ ਤਾਂ ਝੂਠ ਬੋਲ ਰਿਹਾ ਹੈ

ਜਦੋਂਕਿ ਇਸ ਦੇ ਤਾਂ ਚਾਰ ਲੜਕੇ ਹਨ ਉਹ ਆਖਣ ਲੱਗਿਆ ਕਿ ਤੁਸੀਂ ਤਾਂ ਰੂਹਾਨੀਅਤ ਨੂੰ ਮੰਨਣ ਵਾਲੇ ਹੋ ਪਰ ਤੁਸੀਂ ਤਾਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਿਆ ਕਿ ਪਰਮਾਰਥ ’ਚ ਮੇਰੇ ਦੋ ਲੜਕੇ ਹੀ ਸਹਿਯੋਗ ਕਰਦੇ ਹਨ ਬਾਕੀ ਦੋ ਉਹ ਹਨ ਜੋ ਸ਼ਰਾਬ, ਮਾਸ ਖਾਣ ਵਾਲੇ, ਬੁਰੇ ਕਰਮ ਕਰਨ ਵਾਲੇ ਹਨ, ਇਸ ਲਈ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ, ਮੈਂ ਉਨ੍ਹਾਂ ਨੂੰ ਮੰਨਦਾ ਹੀ ਨਹੀਂ ਕਿ ਉਨ੍ਹਾਂ ਨੇ ਮੇਰੇ ਘਰ ਜਨਮ ਲਿਆ ਹੈ ਪਰ ਉਹ ਦੋ ਲੜਕੇ ਹਨ ਜੋ ਰਾਮ-ਨਾਮ ’ਚ, ਨੇਕੀ-ਭਲਾਈ, ਪਰਮਾਰਥ ’ਚ ਤਨ, ਮਨ, ਧਨ ਨਾਲ ਮੇਰਾ ਵਧ-ਚੜ੍ਹਕੇ ਸਹਿਯੋਗ ਕਰਦੇ ਹਨ ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ ਅਸਲ ’ਚ ਇਸ ਸੰਸਾਰ ’ਚ ਆ ਕੇ ਜੋ ਪਰਮਾਰਥ ਕਰਦਾ ਹੈ

ਇਹ ਵੀ ਪੜ੍ਹੋ: ‘ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁੱਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ’

ਉਹ ਹੀ ਸੱਚਾ ਸਾਥੀ ਹੈ ਨਹੀਂ ਤਾਂ ਪਸ਼ੂ ਹੈ, ਕਿਉਂਕਿ ਪਸ਼ੂ ਹਮੇਸ਼ਾ ਆਪਣੇ ਲਈ ਸੋਚਦਾ ਹੈ ਉਵੇਂ ਹੀ ਜੇਕਰ ਤੁਸੀਂ ਪਰਮਾਰਥ ਨਹੀਂ ਕਰਦੇ ਤਾਂ ਇਨਸਾਨ ਹੁੰਦੇ ਹੋਏ ਵੀ ਤੁਸੀਂ ਪਸ਼ੂ ਹੋ ਇਸ ਲਈ ਪਰਮਾਰਥ ਕਰਨਾ ਚਾਹੀਦਾ ਹੈ, ਪਰਮਾਰਥ ਭਾਵ ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਸ੍ਰਿਸ਼ਟੀ ’ਚ ਕੋਈ ਵੀ ਦੁਖੀ ਹੈ, ਕੋਈ ਪਰੇਸ਼ਾਨ ਹੈ ਤੁਸੀਂ ਉਸ ਦੀ ਮੱਦਦ ਕਰੋ ਜੇਕਰ ਤੁਸੀਂ ਉਸ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਕਰੇਗਾ ਜੇਕਰ ਤੁਸੀਂ ਉਨ੍ਹਾਂ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰੋ ਜਿੱਥੇ ਜ਼ਰੂਰਤ ਹੈ।

Walfare Work: ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਲਈ ਸਾਧ-ਸੰਗਤ ਨੇ ਵਧਾਇਆ ਹੱਥ
ਨਾਭਾ (ਤਰੁਣ ਕੁਮਾਰ ਸ਼ਰਮਾ)। Walfare Work: ਧੀ ਦੇ ਵਿਆਹ ਦਾ ਮੌਕਾ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਲਈ ਇਹ ਸਮਾਂ ਕਈ ਚਿੰਤਾਵਾਂ ਵੀ ਨਾਲ ਲਿਆਉਂਦਾ ਹੈ। ਅਜਿਹੇ ਵਿੱਚ ਜਦੋਂ ਕੋਈ ਪਰਿਵਾਰ ਦੀ ਧੀ ਨੂੰ ਆਪਣੀ ਧੀ ਸਮਝ ਕੇ ਉਸ ਦੀ ਖੁਸ਼ੀ ’ਚ ਸਹਿਯੋਗੀ ਬਣੇ ਤਾਂ ਇਹ ਸਹਾਇਤਾ ਸਿਰਫ਼ ਸਾਮਾਨ ਦੇਣ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਮੁਸ਼ਕਲ ਘੜੀ ’ਚ ਇੱਕ ਵੱਡਾ ਸਹਾਰਾ ਬਣ ਜਾਂਦੀ ਹੈ। ਨਾਭਾ ’ਚ ਅਜਿਹਾ ਹੀ ਮਨੁੱਖਤਾ ਭਰਿਆ ਉਪਰਾਲਾ ਬਲਾਕ ਨਾਭਾ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤਾ ਗਿਆ। ਸਾਧ-ਸੰਗਤ ਨੇ ਇੱਕ ਲੋੜਵੰਦ ਲੜਕੀ ਦੇ ਵਿਆਹ ਲਈ ਘਰ-ਗ੍ਰਹਿਸਥੀ ਦਾ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਂਦਿਆਂ ਪਰਿਵਾਰ ਦੀਆਂ ਕਈ ਜ਼ਰੂਰਤਾਂ ਦਾ ਬੋਝ ਹਲਕਾ ਕਰਨ ਦਾ ਯਤਨ ਕੀਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਕੀਤੇ ਗਏ ਇਸ ਉਪਰਾਲੇ ਤਹਿਤ ਲੜਕੀ ਨੂੰ ਆਪਣੀ ਧੀ ਸਮਝਦਿਆਂ ਵਿਆਹ ਲਈ ਵੱਡੀ ਗਿਣਤੀ ’ਚ ਘਰੇਲੂ ਸਾਮਾਨ ਦਿੱਤਾ ਗਿਆ।

ਇਸ ਵਿੱਚ 66 ਭਾਂਡੇ, 21 ਸੂਟ, ਰਜਾਈਆਂ, ਡਬਲ ਬੈੱਡ, ਬਿਸਤਰੇ, ਕੂਲਰ, ਮਿਕਸੀ, ਡਿਨਰ ਸੈੱਟ, ਮੇਜ਼-ਕੁਰਸੀਆਂ, ਗੱਦੇ ਸਮੇਤ ਘਰ ਵਸਾਉਣ ਲਈ ਵਰਤੋਂ ਵਿੱਚ ਆਉਣ ਵਾਲਾ ਹੋਰ ਲੋੜੀਂਦਾ ਸਾਮਾਨ ਸ਼ਾਮਲ ਸੀ। ਸਾਧ-ਸੰਗਤ ਵੱਲੋਂ ਸਿਰਫ਼ ਵਿਆਹ ਤੋਂ ਬਾਅਦ ਘਰ-ਗ੍ਰਹਿਸਥੀ ਚਲਾਉਣ ਲਈ ਲੋੜੀਂਦਾ ਸਾਮਾਨ ਹੀ ਨਹੀਂ ਦਿੱਤਾ ਗਿਆ, ਸਗੋਂ ਵਿਆਹ ਸਮਾਗਮ ਵਿੱਚ ਆਉਣ ਵਾਲੇ ਮਹਿਮਾਨਾਂ ਲਈ ਖਾਣ-ਪੀਣ ਦੇ ਪ੍ਰਬੰਧ ਵਿੱਚ ਵੀ ਸਹਿਯੋਗ ਕੀਤਾ ਗਿਆ। ਇਸ ਤਰ੍ਹਾਂ ਪਰਿਵਾਰ ਨੂੰ ਵਿਆਹ ਨਾਲ ਜੁੜੀਆਂ ਕਈਆਂ ਜ਼ਰੂਰਤਾਂ ’ਚ ਸਹਾਰਾ ਮਿਲਿਆ।ਇਸ ਮੌਕੇ ਵਿਜੇ ਇੰਸਾਂ ਤੇ ਕੁਲਦੀਪ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਨਾਲ ਜੁੜੇ ਵੱਖ-ਵੱਖ ਸੇਵਾ ਕਾਰਜ ਕੀਤੇ ਜਾਂਦੇ ਹਨ। ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ’ਚ ਸਹਿਯੋਗ ਕਰਨਾ ਵੀ ਇਨ੍ਹਾਂ ਸੇਵਾ ਕਾਰਜਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਪਰਿਵਾਰ ਦੀ ਖੁਸ਼ੀ ’ਚ ਸਾਂਝੀਦਾਰ ਬਣਨਾ ਤੇ ਮੁਸ਼ਕਲ ਸਮੇਂ ਉਸ ਦੇ ਨਾਲ ਖੜ੍ਹਨਾ ਹੀ ਸੇਵਾ ਦੀ ਭਾਵਨਾ ਹੈ। Walfare Work

ਇਹ ਵੀ ਪੜ੍ਹੋ : Patiala Government Schools: ਪ੍ਰਵਾਸੀ ਬੱਚਿਆਂ ਨੇ ਸਰਕਾਰੀ ਸਕੂਲਾਂ ’ਚ ਛੋਹੀਆਂ ਬੁਲੰਦੀਆਂ

ਪੁਲਿਸ ਅਫਸਰ ਨੇ ਕੀਤੀ ਉਪਰਾਲੇ ਦੀ ਸ਼ਲਾਘਾ | Walfare Work

ਵਿਆਹ ਲਈ ਸਾਮਾਨ ਭੇਂਟ ਕਰਨ ਮੌਕੇ ਛੀਟਾਵਾਲਾ ਪੁਲਿਸ ਚੌਂਕੀ ਦੇ ਇੰਚਾਰਜ ਚਮਕੌਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਾਧ-ਸੰਗਤ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ’ਚ ਜੇਕਰ ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਵੇ ਤਾਂ ਕਈ ਪਰਿਵਾਰਾਂ ਦੀਆਂ ਮੁਸ਼ਕਲਾਂ ਘਟ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਿਆਹ ਸਮਾਗਮਾਂ ’ਤੇ ਬੇਲੋੜੇ ਖਰਚੇ ਕਰਨ ਦੀ ਬਜਾਏ ਕਿਸੇ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ’ਚ ਸਹਿਯੋਗ ਕਰਨਾ ਸਮਾਜ ਲਈ ਇੱਕ ਸਕਾਰਾਤਮਕ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਆਪਸੀ ਸਹਿਯੋਗ ਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।

ਲੜਕੀ ਦੀ ਮਾਤਾ ਨੇ ਸਾਧ-ਸੰਗਤ ਦਾ ਕੀਤਾ ਧੰਨਵਾਦ

ਵਿਆਹ ਵਾਲੀ ਲੜਕੀ ਦੀ ਮਾਤਾ ਨੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਰਥਿਕ ਤੰਗੀ ਦੇ ਦੌਰ ’ਚ ਧੀ ਦੇ ਵਿਆਹ ਲਈ ਲੋੜੀਂਦਾ ਸਾਮਾਨ ਇਕੱਠਾ ਕਰਨਾ ਪਰਿਵਾਰ ਲਈ ਵੱਡੀ ਚੁਣੌਤੀ ਸੀ। ਅਜਿਹੇ ਸਮੇਂ ਸਾਧ-ਸੰਗਤ ਵੱਲੋਂ ਕੀਤੀ ਮਦਦ ਨੇ ਉਨ੍ਹਾਂ ਦੀ ਚਿੰਤਾ ਕਾਫ਼ੀ ਹੱਦ ਤੱਕ ਦੂਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਉਨ੍ਹਾਂ ਦੇ ਪਰਿਵਾਰ ਲਈ ਸਿਰਫ਼ ਸਾਮਾਨ ਨਹੀਂ, ਸਗੋਂ ਮੁਸ਼ਕਲ ਸਮੇਂ ਮਿਲਿਆ ਵੱਡਾ ਸਹਾਰਾ ਹੈ।

ਭਾਵੁਕ ਹੋਈ ਧੀ, ਕਿਹਾ, ਤੁਸੀਂ ਮੇਰੇ ਪਿਤਾ ਹੋਣ ਦਾ ਫਰਜ਼ ਨਿਭਾਇਆ

ਇਸ ਮੌਕੇ ਵਿਆਹ ਵਾਲੀ ਲੜਕੀ ਵੀ ਭਾਵੁਕ ਹੋ ਗਈ। ਉਸ ਨੇ ਸਾਧ-ਸੰਗਤ ਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ, ‘ਤੁਸੀਂ ਮੇਰੇ ਵਿਆਹ ਦਾ ਸਾਮਾਨ ਦੇ ਕੇ ਆਪਣੇ ਪਿਤਾ ਹੋਣ ਦਾ ਫਰਜ਼ ਨਿਭਾਇਆ ਹੈ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ।’

ਖੁਸ਼ੀਆਂ ਦਿੰਦਾ ਹੈ ਪਰਮਾਤਮਾ ਦਾ ਨਾਮ : ਪੂਜਨੀਕ ਗੁਰੂ ਜੀ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਜਨਮਾਂ-ਜਨਮਾਂ ਦੇ ਪਾਪ-ਕਰਮਾਂ ਨੂੰ ਖ਼ਤਮ ਕਰਨ ਵਾਲਾ,  ਸ਼ਕਤੀ ਦੇਣ ਵਾਲਾ, ਉਸ ਮਾਲਕ ਦਾ ਭੇਜਿਆ ਹੋਇਆ ਤੋਹਫ਼ਾ ਹੈ, ਜੋ ਉਸ ਨੂੰ ਕਬੂਲ ਕਰ ਲੈਂਦੇ ਹਨ, ਨਾਮ ਨਾਲ ਜੁੜ ਜਾਂਦੇ ਹਨ, ਉਹ ਪਲ-ਪਲ ਮਾਲਕ ਦੇ ਰਹਿਮੋ-ਕਰਮ ਨੂੰ ਹਾਸਲ ਕਰਦੇ ਰਹਿੰਦੇ ਹਨ ਤੇ ਜੋ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਰਾਮ-ਨਾਮ ਨਾਲ ਨਹੀਂ ਜੁੜਦੇ, ਸਿਮਰਨ ਨਹੀਂ ਕਰਦੇ, ਉਨ੍ਹਾਂ ਨੂੰ ਉਹ ਦਇਆ-ਮਿਹਰ, ਰਹਿਮਤ ਦੇ ਖਜ਼ਾਨੇ ਨਹੀਂ ਮਿਲਦੇ, ਹਾਲਾਂਕਿ ਉਹ ਉਸ ਨੂੰ ਪਾਉਣ ਦੇ ਹੱਕਦਾਰ ਹੁੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਅਤਿ ਜ਼ਰੂਰੀ ਹੈ ਅੱਧਾ ਘੰਟਾ ਸਵੇਰੇ-ਸ਼ਾਮ ਕੋਈ ਜ਼ਿਆਦਾ ਟਾਈਮ ਨਹੀਂ ਇੰਨਾ ਸਮਾਂ ਮਾਲਕ ਨੂੰ ਦਿਆ ਕਰੋ ਜਿੰਨਾ ਸਿਮਰਨ ਕਰੋਗੇ, ਖੁਸ਼ੀਆਂ ਓਨੀਆਂ ਹੀ ਜ਼ਿਆਦਾ ਹਨ ਜਿੰਨੀ ਖੰਡ ਪਾਓਗੇ, ਮਿੱਠਾ ਤਾਂ ਓਨਾ ਹੀ ਹੋਣਾ ਹੈ। Sirsa News

ਜਿੰਨੀ ਭਗਤੀ-ਇਬਾਦਤ ਕਰਦੇ ਹੋ, ਮਨ ਓਨਾ ਹੀ ਦਬ ਕੇ ਰਹੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਦਾ ਕੋਈ ਭਰੋਸਾ ਨਹੀਂ ਕਦੋਂ ਸੱਪ ਵਾਂਗ ਫਨ ਉਠਾ ਲਵੇ ਤੇ ਕਦੋਂ ਇਨਸਾਨ ਨੂੰ ਡੱਸ ਲਵੇ ਸ਼ਾਤਿਰ ਜਾਂ ਚਾਲਬਾਜ਼, ਆਦਮੀ ਨਹੀਂ ਹੁੰਦਾ, ਸਗੋਂ ਉਸ ਦਾ ਮਨ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਯੁੱਗ ’ਚ ਲੋਕ ਗੱਲ ਕਰਦੇ ਹਨ ਉਸ ਦਾ ਵੀ ਕੋਈ ਮਤਲਬ ਹੁੰਦਾ ਹੈ, ਪਤਾ ਨਹੀਂ ਉਹ ਉਸ ਦੇ ਬਦਲੇ ’ਚ ਕੀ ਚਾਹੁੰਦੇ ਹਨ, ਪਤਾ ਨਹੀਂ ਕੀ ਪਲੈਨਿੰਗ (ਯੋਜਨਾ) ਹੁੰਦੀ ਹੈ, ਪਤਾ ਨਹੀਂ ਕੀ ਸੋਚ ਹੁੰਦੀ ਹੈ, ਕੋਈ ਨੈਗਟਿਵ ਥੌਟ, ਕੋਈ ਬੁਰੀ ਗੱਲ ਨਹੀਂ ਤਾਂ ਲੋਕ ਗੱਲ ਵੀ ਕਰਨੀ ਪਸੰਦ ਨਹੀਂ ਕਰਦੇ ਮਾਲਕ ਦੇ ਪਿਆਰੇ, ਚੰਗੇ ਸੰਸਕਾਰ ਵਾਲੇ ਹੀ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰਦੇ ਹਨ ਨਹੀਂ ਤਾਂ, ਅੱਜ ਲੋਕਾਂ ਦੇ ਚਾਲ-ਚਲਣ ’ਚ, ਗੱਲਬਾਤ ’ਚ ਗਰਜ਼ ਹੀ ਗਰਜ਼ ਲੁਕੀ ਹੋਈ ਹੈ ਗਰਜ਼ ਪੂਰੀ ਨਹੀਂ ਹੁੰਦੀ ਤਾਂ ਕੋਈ ਕਿਸੇ ਦੀ ਗੱਲ ਨਹੀਂ ਪੁੱਛਦਾ ਗਰਜ਼ ਜੇਕਰ ਪੂਰੀ ਹੁੰਦੀ ਹੈ ਤਾਂ ਲੋਕ ਉਸ ਦੇ ਗੀਤ ਗਾਉਂਦੇ ਹਨ, ਉਸ ਨੂੰ  ਵਾਹ-ਵਾਹ ਕਹਿੰਦੇ ਹਨ, ਤੇ ਬਹੁਤ ਸਾਰੇ ਲੋਕ ਉਸ ਦੇ ਦੋਸਤ ਬਣ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਗਰਜ਼, ਨਿਹਸਵਾਰਥ ਪਿਆਰ ਕਰੋ ਉਸ ਅੱਲ੍ਹਾ, ਵਾਹਿਗੁਰੂ, ਰਾਮ, ਸਤਿਗੁਰੂ, ਮੌਲ਼ਾ ਨਾਲ ਬਚਨਾਂ ਤੇ ਵਿਹਾਰ ਦੇ ਪੱਕੇ ਬਣੋ।

ਇਹ ਵੀ ਪੜ੍ਹੋ : MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

Body Donation Punjab: ਮਾਤਾ ਸੁਰਜੀਤ ਕੌਰ ਬਣੇ ਪਿੰਡ ਹਸਨਪੁਰ ਕੰਬੋਆਂ ਦੇ ਦੂਜੇ ਸਰੀਰਦਾਨੀ
ਸਨੌਰ (ਰਾਮ ਸਰੂਪ ਪੰਜੋਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਦੇਵੀਗੜ੍ਹ ਦੇ ਪਿੰਡ ਹਸਨਪੁਰ ਕੰਬੋਆਂ ਦੀ ਮਾਤਾ ਸੁਰਜੀਤ ਕੌਰ ਇੰਸਾਂ ਨੇ ਬਲਾਕ ਤੇ ਪਿੰਡ ’ਚੋਂ ਦੂਜੇ ਸਰੀਰਦਾਨੀ ਹੋਣ ਦਾ ਨਾਮਣਾ ਖੱਟਿਆ ਹੈ। ਪਿੰਡ ਹਸਨਪੁਰ ਦੇ ਅਮਰੀਕ ਸਿੰਘ ਸੱਚੇ ਨਿਮਰ ਸੇਵਾਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਤਾ ਸੁਰਜੀਤ ਕੌਰ ਇੰਸਾਂ ਤੇ ਇਨ੍ਹਾਂ ਦਾ ਸਾਰਾ ਪਰਿਵਾਰ ਬੇਟਾ ਕਿਰਪਾਲ ਸਿੰਘ, ਬਬਲੀ ਤੇ ਸਵ: ਚਰਨ ਸਿੰਘ ਸਾਰੇ ਪਰਿਵਾਰਕ ਮੈਂਬਰ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਸਮਾਜ ’ਚ ਵੱਧ-ਚੜ੍ਹ ਕੇ ਮਾਨਵਤਾ ਭਲਾਈ ਕਾਰਜਾਂ ’ਚ ਹਿੱਸਾ ਪਾ ਰਹੇ ਹਨ। ਮਾਤਾ ਸੁਰਜੀਤ ਕੌਰ ਇੰਸਾਂ (92 ਸਾਲ) ਵੀ ਡੇਰਾ ਸੱਚਾ ਸੌਦਾ ਦੇ ਦ੍ਰਿੜ੍ਹ ਵਿਸ਼ਵਾਸੀ ਸਨ ਤੇ ਉਹਨਾਂ ਨੇ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਤੇ ਪਰਿਵਾਰ ਨੂੰ ਵੀ ਕਹਿ ਰੱਖਿਆ ਸੀ ਕਿ ਉੁਸ ਦੇ ਮ੍ਰਿਤਕ ਸਰੀਰ ਨੂੰ ਅੱਗ ’ਚ ਜਲਾਉਣ ਦੀ ਥਾਂ ਕਿਸੇ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਵੇ।

ਤਾਂ ਜੋ ਮੈਡੀਕਲ ਦੇ ਵਿਦਿਆਰਥੀ ਪੜ੍ਹਾਈ ਕਰਕੇ ਚੰਗੇ ਡਾਕਟਰ ਬਣ ਸਕਣ। ਉਨ੍ਹਾਂ ਦੱਸਿਆ ਕਿ ਮਾਤਾ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਤੇ ਪਰਿਵਾਰ ਵੱਲੋਂ ਮਾਤਾ ਜੀ ਦੇ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਸ੍ਰੀ ਗੁਰੂ ਰਾਮਰਾਏ ਇੰਸਟੀਚਿਊਟ ਆਫ਼ ਮੈਡੀਕਲ ਤੇ ਹੈਲਥ ਸਾਇੰਸ ਪਟੇਲ ਨਗਰ ਦੇਹਰਾਦੂਨ ਨੂੰ ਦਾਨ ਕਰ ਦਿੱਤਾ, ਜਿਸ ਨੂੰ ਅੱਜ ਪਿੰਡ ਹਸਨਪੁਰ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਨੇ ਰਵਾਨਾ ਕੀਤਾ।ਇਸ ਮੌਕੇ ਸੱਚੇ ਨਿਮਰ ਸੇਵਾਦਾਰ ਹਰਮਿੰਦਰ ਸਿੰਘ ਨੋਨਾ, ਸੁਖਚੈਨ ਸਿੰਘ ਪਟਵਾਰੀ, ਅਮਰੀਕ ਸਿੰਘ ਹਸਨਪੁਰ, ਅਵਤਾਰ ਸਿੰਘ ਸਨੌਰ, ਜਗਦੀਸ਼ ਸਿੰਘ ਭੁੰਨਰਹੇੜੀ, ਭੈਣ ਭੁਪਿੰਦਰ ਕੌਰ ਹਸਨਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸੱਚਖੰਡ ਵਾਸੀ ਮਾਤਾ ਸੁਰਜੀਤ ਕੌਰ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। Body Donation Punjab

ਇਹ ਵੀ ਪੜ੍ਹੋ : Punjab Roadways Strike: ਸਰਕਾਰ ਦੀ ਟਾਲ-ਮਟੋਲ ਤੋਂ ਬਾਅਦ ਜਥੇਬੰਦੀ ਦਾ ਵੱਡਾ ਐਲਾਨ, ਹਜ਼ਾਰਾਂ ਲੋਕ ਹੋਣਗੇ ਪ੍ਰਭਾਵਿਤ

ਸਰੀਰਦਾਨ ਕਰਨਾ ਬਹੁਤ ਵੱਡੀ ਗੱਲ : ਜਸਵੀਰ ਸਿੰਘ ਸਰਪੰਚ | Body Donation Punjab

ਇਸ ਮੌਕੇ ਜਸਵੀਰ ਸਿੰਘ ਸਰਪੰਚ ਹਸਨਪੁਰ ਕੰਬੋਆਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਕੰਮ ਬੇਮਿਸਾਲ ਤੇ ਸ਼ਲਾਘਾਯੋਗ ਹਨ, ਜਿਨ੍ਹਾਂ ’ਚੋਂ ਇੱਕ ਮਰਨ ਉਪਰੰਤ ਸਰੀਰਦਾਨ ਕਰਨਾ ਜੋ ਕਿ ਸਮਾਜ ’ਚ ਇੱਕ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਸ ਮ੍ਰਿਤਕ ਸਰੀਰ ’ਤੇ ਮੈਡੀਕਲ ਦੇ ਵਿਦਿਆਰਥੀ ਖੋਜ ਕਰਕੇ ਵੱਡੇ ਡਾਕਟਰ ਬਣਨਗੇ। ਪਰਿਵਾਰ ਵੱਲੋਂ ਆਪਣੀ ਮਾਤਾ ਦਾ ਸਰੀਰ ਦਾਨ ਕੀਤਾ ਹੈ, ਉਹ ਵੀ ਧੰਨ ਕਹਿਣ ਦੇ ਕਾਬਲ ਹਨ। Body Donation Punjab

ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਦਾ ਹੀ ਕਮਾਲ : ਹਰਮਿੰਦਰ ਨੋਨਾ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਹਰਮਿੰਦਰ ਸਿੰਘ ਨੋਨਾ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਤਾ ਸੁਰਜੀਤ ਕੌਰ ਇੰਸਾਂ ਦਾ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਸਮਾਜ ’ਚ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਸਹਿਯੋਗ ਪਾ ਰਿਹਾ ਹੈ। ਪੂਜਨੀਕ ਗੁਰੂ ਜੀ ਵੱਲੋਂ ਦੱਸੇ ਮਾਰਗ ’ਤੇ ਚੱਲ ਕੇ ਡੇਰਾ ਸ਼ਰਧਾਲੂ ਸਮਾਜ ’ਚ ਨਵੀਂ ਚਿਣਗ ਜਗਾ ਰਹੇ ਹਨ।

Body Donation Punjab: ਮਾਤਾ ਅੰਗਰੇਜ਼ ਕੌਰ ਇੰਸਾਂ ਬਣੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦੇ ਪਹਿਲੇ ਸਰੀਰਦਾਨੀ
ਗੋਨਿਆਣਾ ਮੰਡੀ (ਜਗਤਾਰ ਜੱਗਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਦੇ ਅੰਗਰੇਜ਼ ਕੌਰ ਇੰਸਾਂ ਪਤਨੀ ਸੀਤਾ ਸਿੰਘ ਇੰਸਾਂ ਨੇ ਬਲਾਕ ਦੇ 50ਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਅੰਗਰੇਜ਼ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸ ਦੇ ਮਰਨ ਉਪਰੰਤ ਉਸਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਰਬੀ ਆਯੁਰਵੈਦਿਕ ਮੈਡੀਕਲ ਕਾਲਜ ਮੰਡੀ ਚਰਾਹਾ ਜ਼ਿਲ੍ਹਾ ਆਗਰਾ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੈਡੀਕਲ ਖੋਜਾਂ ਕਰਨਗੇ।

ਇਸ ਮੌਕੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਦੇ ਸੇਵਾਦਾਰ ਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ਅੰਤਿਮ ਯਾਤਰਾ ਕੱਢੀ ਗਈ ਤੇ ‘ਸਰੀਰਦਾਨੀ ਅੰਗਰੇਜ਼ ਕੌਰ ਇੰਸਾਂ ਅਮਰ ਰਹੇ’ ਤੇ ‘ਸਰੀਰਦਾਨ ਮਹਾਂ ਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਪਿੰਡ ਕਿਲੀ ਨਿਹਾਲ ਸਿੰਘ ਵਾਲਾ ਦਾ ਪਹਿਲਾ ਸਰੀਰ ਦਾਨ ਹੋਣ ਕਰਕੇ ਲੋਕ ਹੈਰਾਨ ਹੋ ਕੇ ਇਸ ਕਾਫ਼ਲੇ ਨੂੰ ਦੇਖ ਰਹੇ ਸਨ ਕਿ ਦੁੱਖ ਦੀ ਘੜੀ ’ਚ ਵੀ ਮਾਨਵਤਾ ਦੀ ਸੇਵਾ। ਲੋਕਾਂ ਵੱਲੋਂ ਆਪ ਮੁਹਾਰੇ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅ-ਤੇ ਭੈਣ ਅੰਗਰੇਜ਼ ਕੌਰ ਇੰਸਾਂ ਦੇ ਪਰਿਵਾਰ ਦੀ ਸ਼ਲਾਘਾ ਕੀਤੀ ਜਾ ਰਹੀ ਸੀ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਗੁਰਸੇਵਕ ਸਿੰਘ ਇੰਸਾਂ, ਸੰਤੋਖ ਸਿੰਘ ਇੰਸਾਂ, ਪਿੰਡ ਦੀ ਸਰਪੰਚ ਭੈਣ ਬੇਅੰਤ ਕੌਰ ਪਤਨੀ ਕੁਲਦੀਪ ਸਿੰਘ, ਪਰਮਜੀਤ ਕੌਰ ਸਾਬਕਾ ਸਰਪੰਚ, ਕਰਮਜੀਤ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਚੂਹੜ ਸਿੰਘ ਸਾਬਕਾ ਪ੍ਰਧਾਨ, ਸੁਰਿੰਦਰ ਸਿੰਘ ਪੰਚਾਇਤ ਮੈਂਬਰ, ਸੇਵਾ ਸਿੰਘ ਇੰਸਾਂ ਤੋਂ ਇਲਾਵਾ ਪਿੰਡ ਦੇ ਹੋਰ ਵੀ ਪਤਵੰਤੇ ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੇ ਰਿਸ਼ਤੇਦਾਰ ਹਾਜ਼ਰ ਸਨ। Body Donation Punjab

ਇਹ ਵੀ ਪੜ੍ਹੋ : Bathinda News: ਨਸ਼ਿਆਂ ਦੇ ਖਾਤਮੇ ਲਈ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਜਾਰੀ

ਸਰੀਰਦਾਨ ਦੀ ਮੈਡੀਕਲ ਖੇਤਰ ’ਚ ਵੱਡੀ ਮਹੱਤਤਾ : ਡਾ. ਸੁਖਮੰਦਰ | Body Donation Punjab

ਇਸ ਮੌਕੇ ਪਹੁੰਚੇ ਡਾ. ਸੁਖਮੰਦਰ ਸਿੰਘ ਨੇ ਕਿਹਾ ਕਿ ਧੰਨ ਹਨ ਡੇਰਾ ਸ਼ਰਧਾਲੂ ਜੋ ਸੰਸਾਰ ਛੱਡਣ ਤੋਂ ਬਾਅਦ ਵੀ ਸੰਸਾਰ ’ਚ ਆਪਣੀਆਂ ਅਮਿੱਟ ਪੈੜਾਂ ਛੱਡ ਜਾਂਦੇ ਹਨ ਉਨ੍ਹਾਂ ਕਿਹਾ ਕਿ ਸਰੀਰ ਦਾਨ ਦੀ ਮੈਡੀਕਲ ਲਾਈਨ ’ਚ ਬਹੁਤ ਵੱਡੀ ਮਹੱਤਤਾ ਹੈ ਤੇ ਉਹ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਭੈਣ ਅੰਗਰੇਜ਼ ਕੌਰ ਇੰਸਾਂ ਦਾ ਸਰੀਰਦਾਨ ਕਰਕੇ ਮੈਡੀਕਲ ਲਾਈਨ ’ਚ ਇੱਕ ਵੱਡੀ ਪਲਾਂਗ ਪੁੱਟੀ ਹੈ।

Body Donation: ਪਿੰਡ ਲਾਡਬੰਜਾਰਾ ਖੁਰਦ ਦੇ ਪਹਿਲੇ ਸਰੀਰਦਾਨੀ ਬਣੇ ਸਲੋਚਨਾ ਦੇਵੀ ਇੰਸਾਂ
ਦਿੜ੍ਹਬਾ ਮੰਡੀ (ਪ੍ਰੇਮ ਸਿੰਘ)। Body Donation: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਦਿੜ੍ਹਬਾ ਅਧੀਨ ਪੈਂਦੇ ਪਿੰਡ ਲਾਡਬੰਜਾਰਾ ਖੁਰਦ ਦੇ ਡੇਰਾ ਸ਼ਰਧਾਲੂ ਸਲੋਚਨਾ ਦੇਵੀ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਬਲਾਕ ਦਿੜ੍ਹਬਾ ਦਾ 22ਵਾਂ ਅਤੇ ਪਿੰਡ ਲਾਡਬੰਜਾਰਾ ਖੁਰਦ ਦਾ ਪਹਿਲਾ ਸਰੀਰਦਾਨ ਹੋਇਆ ਹੈ। ਜਾਣਕਾਰੀ ਅਨੁਸਾਰ ਸਲੋਚਨਾ ਦੇਵੀ ਇੰਸਾਂ (76) ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ ਵੀਰਵਾਰ ਸਵੇਰੇ ਆਪਣੀ ਸੰਸਾਰਕ ਯਾਤਰਾ ਪੂਰੀ ਕੀਤੀ। ਉਨ੍ਹਾਂ ਦੇ ਪੁੱਤਰ ਬਲਰਾਜ ਇੰਸਾਂ ਤੇ ਸਰਜੀਵਨ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੀ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਾਮਾ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ, ਹਾਪੁੜ, ਉੱਤਰ ਪ੍ਰਦੇਸ਼ ਭੇਜਿਆ ਗਿਆ ਸਰੀਰਦਾਨੀ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖਿਆ ਗਿਆ ਤੇ ਮਾਤਾ ਸਲੋਚਨਾ ਦੇਵੀ ਇੰਸਾਂ ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਨਾਅਰੇ ਲਾਏ ਗਏ।

ਇਸ ਮੌਕੇ ਪਿੰਡ ਦੇ ਸਰਪੰਚ ਸੁਖਵੀਰ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਾ ਕੀਤਾ ਇਸ ਮੌਕੇ ਸਰੀਰਦਾਨੀ ਸਲੋਚਨਾ ਦੇਵੀ ਇੰਸਾਂ ਦੇ ਭਰਾ ਜੋਧਾ ਇੰਸਾਂ, ਸੱਚੇ ਨਿਮਰ ਸੇਵਾਦਾਰ ਮਲਕੀਤ ਇੰਸਾਂ, ਰਾਮਪਾਲ ਇੰਸਾਂ, ਸਤੀਸ਼ ਇੰਸਾਂ, ਕਰਨੈਲ ਇੰਸਾਂ, ਭੂਰਾ ਇੰਸਾਂ, ਪਾਲਾ ਇੰਸਾਂ, ਨਿਰਭੈ ਇੰਸਾਂ, ਲੀਲਾ ਇੰਸਾਂ, ਪ੍ਰੇਮੀ ਸੇਵਕ ਸਤਿਗੁਰ ਇੰਸਾਂ, ਦੇਵ ਇੰਸਾਂ, ਨਰੰਜਣ ਇੰਸਾਂ, ਬੱਗਾ ਇੰਸਾਂ, ਬਲਾਕ ਪ੍ਰੇਮੀ ਸੇਵਕ ਪ੍ਰੇਮ ਇੰਸਾਂ ਤੋਂ ਇਲਾਵਾ ਸਾਧ-ਸੰਗਤ ਤੇ ਰਿਸ਼ਤੇਦਾਰ ਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਾਜ਼ਰ ਸੀ। Body Donation

ਇਹ ਵੀ ਪੜ੍ਹੋ : Nasha Mukt Punjab Yatra: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ ਤੋਂ, ਜਾਣੋ ਕੀ ਕੁਝ ਰਹੇਗਾ ਖਾਸ?

Haryana News: ਨਸ਼ੇ ਦੀ ਦੁਕਾਨ ਬੰਦ ਕਰਵਾ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੁਲ੍ਹਵਾਈ ਪਰਚੂਨ ਦੀ ਦੁਕਾਨ
ਕੁਰੂਕਸ਼ੇਤਰ/ਕਰਨਾਲ (ਦੇਵੀਲਾਲ ਬਾਰਨਾ)। Haryana News: ਸਮਾਜ ਤੋਂ ਨਸ਼ੇ ਦੀ ਗੰਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਮਾਜ ਦੀ ਮੁੱਖਧਾਰਾ ’ਚ ਲਿਆ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਨ ਦੀ ਦਿਸ਼ਾ ’ਚ ਡੇਰਾ ਸੱਚਾ ਸੌਦਾ ਦਾ ਇੱਕ ਅਨੋਖਾ ਤੇ ਪ੍ਰੇਰਨਾਦਾਇਕ ਕਦਮ ਸਾਹਮਣੇ ਆਇਆ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਇੰਦਰੀ ਬਲਾਕ ਦੇ ਬਯਾਨਾ ਦੇ ਪਿੰਡ ਧਨੌਰਾ ਜਾਗੀਰ ’ਚ ਇੱਕ ਅਜਿਹਾ ਚਮਤਕਾਰੀ ਬਦਲਾਅ ਵੇਖਣ ਨੂੰ ਮਿਲਿਆ, ਜਿਸ ਨੇ ਪੂਰੇ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਪਿੰਡ ’ਚ ਲੰਮੇ ਸਮੇਂ ਤੋਂ ਗੈਰ-ਕਾਨੂੰਨੀ ਨਸ਼ਾ ਵੇਚਣ ਦਾ ਕੰਮ ਕਰਨ ਵਾਲੇ ਵਿਅਕਤੀ ਰਾਜ ਕੁਮਾਰ ਨੇ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਪ੍ਰਾਪਤ ਕਰਕੇ ਨਾ ਸਿਰਫ਼ ਨਸ਼ਾ ਵੇਚਣ ਦੇ ਧੰਦੇ ਤੋਂ ਤੌਬਾ ਕੀਤੀ,  ਸਗੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਹੁਣ ਸਨਮਾਨਜਨਕ ਜ਼ਿੰਦਗੀ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।

ਸੇਵਾਦਾਰਾਂ ਨੇ ਰਾਜ ਕੁਮਾਰ ਦੀ ਨਸ਼ੀਲੇ ਪਦਾਰਥਾਂ ਦੀ ਦੁਕਾਨ ਨੂੰ ਬੰਦ ਕਰਵਾ ਕੇ ਓਥੇ ਕਰਿਆਣੇ ਦੇ ਸਮਾਨ ਦੀ ਦੁਕਾਨ ਖੁੱਲ੍ਹਵਾਈ ਹੈ। ਇੰਨਾ ਹੀ ਨਹੀਂ, ਬੁੱਧਵਾਰ ਨੂੰ ਦੁਕਾਨ ਦਾ ਮਹੂਰਤ ਕੀਤਾ ਗਿਆ ਤੇ ਮਹੂਰਤ ਤੋਂ ਬਾਅਦ ਵੇਖਦੇ ਹੀ ਵੇਖਦੇ ਦੁਕਾਨ ਦਾ ਸਾਰਾ ਸਮਾਨ ਵਿਕ ਗਿਆ। ਉਦਘਾਟਨ ਦਾ ਪ੍ਰੋਗਰਾਮ ਅਜੇ ਖ਼ਤਮ ਹੀ ਨਹੀਂ ਹੋਇਆ ਸੀ ਕਿ ਓਥੇ ਮੌਜੂਦ ਸਾਧ-ਸੰਗਤ ਤੇ ਪਿੰਡ ਵਾਸੀਆਂ ਵਿਚਾਲੇ ਇੱਕ ਨਵਾਂ ਹੀ ਉਤਸ਼ਾਹ ਤੇ ਜਜ਼ਬਾ ਵੇਖਣ ਨੂੰ ਮਿਲਿਆ। ਨਸ਼ਾ ਛੱਡ ਕੇ ਚੰਗੇ ਰਾਹ ’ਤੇ ਵਾਪਸ ਪਰਤਣ ’ਤੇ ਰਾਜ ਕੁਮਾਰ ਦਾ ਹੌਸਲਾ ਵਧਾਉਣ ਤੇ ਉਸ ਦੇ ਨਵੇਂ ਰੁਜ਼ਗਾਰ ਨੂੰ ਉਤਸ਼ਾਹ ਦੇਣ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਉਮੜ ਪਈ। ਵੇਖਦੇ ਹੀ ਵੇਖਦੇ ਦੁਕਾਨ ’ਚ ਰੱਖਿਆ ਲੱਖਾਂ ਰੁਪਏ ਦਾ ਕਰਿਆਣੇ ਦਾ ਸਮਾਨ ਮਿੰਟਾਂ ’ਚ ਵਿਕਣਾ ਸ਼ੁਰੂ ਹੋ ਗਿਆ। ਮਹੂਰਤ ਦੇ ਸਿਰਫ 27 ਮਿੰਟਾਂ ਦੇ ਅੰਦਰ ਦੁਕਾਨ ਦੇ ਸਾਰੇ ਰੈਕ ਖਾਲੀ ਹੋ ਗਏ ਤੇ ਦੁਕਾਨ ਦਾ ਸਾਰਾ ਸਮਾਨ ਮੌਕੇ ’ਤੇ ਹੀ ਵਿਕ ਗਿਆ। ਪਹਿਲਾਂ ਨਸ਼ੇ ਦੇ ਕਾਰੋਬਾਰ ਨਾਲ ਪਰਿਵਾਰ ਚੱਲਦਾ ਸੀ, ਹੁਣ ਹੱਕ ਹਲਾਲ ਦੀ ਕਮਾਈ ਨਾਲ ਚੱਲੇਗਾ। Haryana News

ਇਹ ਵੀ ਪੜ੍ਹੋ : Body Donation Punjab: ਬੋਹਾ ਵਾਸੀ ਜੈਪਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donation Punjab: ਬੋਹਾ ਵਾਸੀ ਜੈਪਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬੋਹਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਬੋਹਾ ਦੇ ਕਸਬਾ ਬੋਹਾ ਵਾਸੀ ਜੈਪਾਲ ਇੰਸਾਂ (65) ਪੁੱਤਰ ਲਛਮਣ ਦਾਸ ਨੇ ਬਲਾਕ ਦੇ 14ਵੇਂ ਅਤੇ ਕਸਬੇ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਜੈਪਾਲ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਊਂਦੇ ਜੀਅ ਪ੍ਰਣ ਕੀਤਾ ਹੋਇਆ ਸੀ ਕਿ ਉਸ ਦੇ ਦਿਹਾਂਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਗਗਨਦੀਪ ਇੰਸਾਂ,  ਚਿੰਨੂ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੀ ਐਸ ਮੈਡੀਕਲ ਕਾਲਜ ਐਂਡ ਹਸਪਤਾਲ ਪਿਲਕੁਵਾ ਹਾਪੁੜ (ਉਤਰ ਪ੍ਰਦੇਸ਼) ਵਿਖੇ ਮੈਡੀਕਲ ਖੋਜਾਂ ਕਰਨ ਲਈ ਦਾਨ ਕੀਤਾ ਗਿਆ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੈਡੀਕਲ ਖੋਜਾਂ ਕਰਨਗੇ ਅਤੇ ਵਧੀਆ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਗੇ। Body Donation Punjab

ਪੁੱਤਰ ਅਤੇ ਧੀ ਦਾ ਫਰਕ ਨਾ ਰੱਖਦੇ ਹੋਏ ਉਨ੍ਹਾਂ ਦੀ ਧੀ ਰਜਨੀ ਇੰਸਾਂ ਅਤੇ ਨੂੰਹ ਅਨੀਤਾ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਜੈਪਾਲ ਇੰਸਾਂ ਅਮਰ ਰਹੇ’ ਅਤੇ ‘ਸਰੀਰ ਦਾਨ ਮਹਾਂ ਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।  ਜੈਪਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਹੋਈ ਗੱਡੀ ਵਿੱਚ ਲਿਜਾਇਆ ਗਿਆ, ਜਿਸ ਨੂੰ ਬੋਹਾ ਦੇ ਨਗਰ ਪੰਚਾਇਤ ਪ੍ਰਧਾਨ ਜਗਸੀਰ ਸਿੰਘ ਜੱਗਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਕਾਰਜ ਨਾਲ ਡਾਕਟਰੀ ਦੀ ਪੜ੍ਹਾਈ ਕਰ ਰਹੇ।

ਇਹ ਵੀ ਪੜ੍ਹੋ : BJP Punjab: ਆਪ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਪੁੱਛੇ 3 ਸਵਾਲ

ਵਿਦਿਆਰਥੀ ਮ੍ਰਿਤਕ ਸਰੀਰ ਤੇ ਨਵੀਆਂ ਖੋਜਾਂ ਕਰਨਗੇ, ਜੋ ਸਾਡੇ ਸਮਾਜ ਲਈ ਕੰਮ ਆਉਣਗੇ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਸਵਰਨਜੀਤ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਭੋਲਾ ਇੰਸਾਂ, ਵਿਕਰਮਜੀਤ ਇੰਸਾਂ, ਸੁਖਨਾਮ ਸਿੰਘ ਇੰਸਾਂ, ਪਿੰਡਾਂ ਅਤੇ ਸ਼ਹਿਰ ਦੇ ਸੱਚੀ ਪ੍ਰੇਮੀ ਸੰਮਤੀ ਮੈਂਬਰ, ਬਲਾਕ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ, ਪ੍ਰੇਮੀ ਸੇਵਕ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਸੇਵਾਦਾਰ, ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਕ੍ਰਿਪਾਲ ਸਿੰਘ, ਕੌਂਸਲਰ ਚਰਨਜੀਤ ਸਿੰਘ ਅਤੇ ਸਮੁੱਚੀ ਟੀਮ ਤੋਂ ਇਲਾਵਾ ਪਿੰਡ ਵਾਸੀਆਂ ਸਮੇਤ ਰਿਸ਼ਤੇਦਾਰ ਮੌਜ਼ੂਦ ਸਨ।ਜ਼ਿਕਰਯੋਗ ਹੈ ਡੇਰਾ ਸ਼ਰਧਾਲੂ ਜੈਪਾਲ ਇੰਸਾਂ ਨੇ ਬਲਾਕ ਬੋਹਾ ’ਚੋਂ 14ਵਾਂ ਅਤੇ ਬੋਹਾ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ।

ਜੈਪਾਲ ਇੰਸਾਂ ਦੇ ਪ੍ਰਣ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ: ਪਤਵੰਤੇ | Body Donation Punjab

ਇਸ ਮੌਕੇ ਨਗਰ ਸਿੰਘ ਜੱਗਾ ਅਤੇ ਕੌਂਸਲਰ ਸੰਤੋਖ ਸਾਗਰ ਨੇ ਦੱਸਿਆ ਕਿ ਜੈਪਾਲ ਇੰਸਾਂ ਨੇ ਜਿੱਥੇ ਜਿਉਂਦੇ ਜੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ, ਉਥੇ ਹੀ ਜਾਂਦੇ ਜਾਂਦੇ ਵੀ ਉਨ੍ਹਾਂ ਸਮਾਜ ਲਈ ਵੱਡਾ ਕੰਮ ਕਰਕੇ ਆਪਣਾ ਨਾਂਅ ਸਰੀਰਦਾਨੀਆਂ ਦੀ ਸੂਚੀ ਵਿੱਚ ਲਿਖਵਾਇਆ ਹੈ। ਉਨ੍ਹਾਂ ਕਿਹਾ ਕਿ ਮਰਨ ਉਪਰੰਤ ਵੀ ਜੈਪਾਲ ਇੰਸਾਂ ਵੱਲੋਂ ਕੀਤੇ ਗਏ ਸਰੀਰਦਾਨ ਦੇ ਕਾਰਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਘੱਟ ਹੈ। Body Donation Punjab

MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG

MSG: ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। (Saint Dr MSG)

ਇੱਕ ਵਾਰ ਆਪ ਜੀ ਦੇ ਖੇਤ ‘ਚ ਛੋਲਿਆਂ ਦੀ ਫਸਲ ਦੀ ਚੋਰੀ ਹੋਣ ਲੱਗ ਪਈ। ਪਰਮ ਪਿਤਾ ਜੀ ਨੇ ਨਿਗਰਾਨੀ ਸ਼ੁਰੂ ਕੀਤੀ ਤੇ ਇੱਕ ਦਿਨ ਕਿਸੇ ਵਿਅਕਤੀ ਨੂੰ ਚੋਰੀ-ਚੋਰੀ ਫ਼ਸਲ ਚੁੱਕਦਿਆਂ ਵੇਖ ਲਿਆ। ਚੋਰ ਨੇ ਛੋਲਿਆਂ ਦੀ ਪੰਡ ਬੰਨ੍ਹ ਲਈ ਪਰ ਮੁਫਤ ਦੇ ਮਾਲ ਦੇ ਲੋਭ ‘ਚ ਉਹ ਏਨੀ ਜ਼ਿਆਦਾ ਫਸਲ ਵੱਢ ਬੈਠਾ ਕਿ ਮੁੜ ਕੇ ਪੰਡ ਨਾ ਚੁੱਕੀ ਜਾਵੇ।

Also Read : ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ

ਪੂਜਨੀਕ ਪਰਮ ਪਿਤਾ ਜੀ ਹੌਲੀ-ਹੌਲੀ ਉਸ ਕੋਲ ਪਹੁੰਚ ਗਏ। ਚੋਰ ਆਪ ਜੀ ਨੂੰ ਵੇਖ ਕੇ ਘਬਰਾ ਗਿਆ। ਆਪ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਤੇ ਨਾ ਡਰਨ ਲਈ ਕਿਹਾ। ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਫ਼ਰਮਾਇਆ ਕਿ ਇਸ ਪੰਡ ਦੀਆਂ ਦੋ ਪੰਡਾਂ ਬਣਾ ਲਵੇ ਤੇ ਆਪਾਂ ਇੱਕ-ਇੱਕ ਚੁੱਕ ਲੈਂਦੇ ਹਾਂ। ਚੋਰ ਚਾਹੁੰਦਾ ਸੀ ਕਿ ਇਹ ਦੋਵੇਂ ਪੰਡਾਂ ਆਪ ਜੀ (ਪੂਜਨੀਕ ਪਰਮ ਪਿਤਾ ਜੀ) ਦੇ ਘਰ ਲਿਜਾਈਆਂ ਜਾਣ।

ਪਰ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ”ਨਹੀਂ ਇਹ ਤੇਰੇ ਹਿੱਸੇ ਦੀਆਂ ਹਨ ਤੇ ਤੇਰੇ ਘਰ ਹੀ ਲੈ ਕੇ ਚੱਲਾਂਗੇ”। ਪੂਜਨੀਕ ਪਰਮ ਪਿਤਾ ਜੀ ਆਪਣੇ ਪਵਿੱਤਰ ਕਰ ਕਮਲਾਂ ਨਾਲ ਪੰਡ ਉਸ ਦੇ ਘਰ ਛੱਡ ਕੇ ਆਏ। ਜਦੋਂ ਪਰਮ ਪਿਤਾ ਜੀ ਉਸ ਵਿਅਕਤੀ ਦੇ ਘਰੋਂ ਵਾਪਸ ਆਉਣ ਲੱਗੇ ਤਾਂ ਉਸ ਨੇ ਆਪ ਜੀ ਤੋਂ ਮਾਫ਼ੀ ਮੰਗੀ ਅਤੇ ਅੱਗੇ ਤੋਂ ਕਦੇ ਵੀ ਚੋਰੀ ਨਾ ਕਰਨ ਦਾ ਵਾਅਦਾ ਕੀਤਾ। ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ ਹੈ। ਜਿਨ੍ਹਾਂ ਦਿਆਲਤਾ ਕਰਕੇ ਨਾ ਸਿਰਫ ਉਸ ਨੂੰ ਮੁਆਫ਼ ਕੀਤਾ ਸਗੋਂ ਉਸ ਨੂੰ ਚੋਰੀ ਦੀ ਬੁਰੀ ਆਦਤ ਛੱਡਣ ਦੇ ਵੀ ਕਾਬਲ ਬਣਾਇਆ।

Walfare Work: ਡੇਰਾ ਸ਼ਰਧਾਲੂਆਂ ਨੇ ਲਾਪਤਾ ਔਰਤ ਨੂੰ ਪਰਿਵਾਰ ਨਾਲ ਮਿਲਵਾਇਆ
ਸੰਗਰੂਰ/ਸਮਾਣਾ (ਨਰੇਸ਼ ਕੁਮਾਰ/ਸੁਨੀਲ ਚਾਵਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸੰਗਰੂਰ ਦੇ ਸੇਵਾਦਾਰਾਂ ਨੇ ਮਾਨਸਿਕ ਪ੍ਰੇਸ਼ਾਨ ਇੱਕ ਔਰਤ ਦੀ ਸਾਂਭ-ਸੰਭਾਲ ਕਰਕੇ ਉਸ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ ਇਸ ਸਬੰਧੀ ਰਿਟਾਇਰਡ ਇੰਸਪੈਕਟਰ ਜੁਗਰਾਜ ਸਿੰਘ ਇੰਸਾਂ ਸੰਗਰੂਰ ਨੇ ਦੱਸਿਆ ਕਿ 2 ਸਤੰਬਰ 2025 ਨੂੰ ਇੱਕ ਔਰਤ ਤਰਸਯੋਗ ਹਾਲਤ ’ਚ ਸੰਗਰੂਰ ਸ਼ਹਿਰ ਦੀਆਂ ਗਲੀਆਂ ’ਚ ਘੁੰਮਦੀ ਮਿਲੀ ਸੀ। ਸੰਗਰੂਰ ਦੀ ਟੀਮ ਵੱਲੋਂ ਉਸ ਨੂੰ ਪਿੰਗਲਵਾੜਾ ਆਸ਼ਰਮ, ਸਮਾਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਅਤੇ ਲਗਾਤਾਰ ਕਾਊਂਸਲਿੰਗ ਉਪਰੰਤ ਉਸ ਦੀ ਹਾਲਤ ਵਿੱਚ ਸੁਧਾਰ ਹੋਇਆ। ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਨਾਂਅ ਫੂਲਨ ਦੇਵੀ ਪੁੱਤਰੀ ਸਰਵਣ ਮੰਡਲ, ਵਾਸੀ ਪਿੰਡ ਬਹਾਦਰਪੁਰ ਲੋਹਚੀ, ਜ਼ਿਲ੍ਹਾ ਮੁੰਗੇਰ (ਬਿਹਾਰ) ਦੱਸਿਆ ਤੇ ਆਪਣੇ ਪਰਿਵਾਰ ਕੋਲ ਜਾਣ ਦੀ ਇੱਛਾ ਜਾਹਿਰ ਕੀਤੀ।

ਇਹ ਵੀ ਪੜ੍ਹੋ : ਪੁਰਾਣੀ ਪੈਨਸ਼ਨ ਸਕੀਮ (OPS) ਦਾ ‘ਚੈਪਟਰ’ ਫਿਲਹਾਲ ਹੋਇਆ ਬੰਦ, 2022 ਦੇ ਨੋਟੀਫਿਕੇਸ਼ਨ ਤੇ ਨਵਾਂ ਆਦੇਸ਼

ਟੀਮ ਨੇ ਸਥਾਨਕ ਪੁਲਿਸ ਅਤੇ ਪਿੰਡ ਦੇ ਸਰਪੰਚ ਦੀ ਮੱਦਦ ਨਾਲ ਉਸਦੇ ਪਰਿਵਾਰ ਦੀ ਭਾਲ ਕੀਤੀ ਤੇ ਉਸਦੇ ਭਰਾ ਰਾਮਬਰਨ ਕੁਮਾਰ ਨਾਲ ਸੰਪਰਕ ਕਰਨ ’ਚ ਸਫਲਤਾ ਹਾਸਲ ਕੀਤੀ। ਆਪਣੀ ਲਾਪਤਾ ਭੈਣ ਦੀ ਸੂਚਨਾ ਮਿਲਣ ’ਤੇ ਰਾਮਬਰਨ ਕੁਮਾਰ ਸਮਾਣਾ ਪਹੁੰਚਿਆ। ਲੋੜੀਂਦੀ ਪਛਾਣ ਉਪਰੰਤ ਪਿੰਗਲਵਾੜਾ ਆਸ਼ਰਮ ਦੇ ਪ੍ਰਬੰਧਕਾਂ ਦੀ ਮੌਜ਼ੂਦਗੀ ’ਚ ਫੂਲਨ ਦੇਵੀ ਨੂੰ ਉਸ ਦੇ ਭਰਾ ਦੇ ਹਵਾਲੇ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੂਲਨ ਦੇਵੀ ਕਰੀਬ ਚਾਰ ਸਾਲ ਪਹਿਲਾਂ ਘਰ ਤੋਂ ਲਾਪਤਾ ਹੋ ਗਈ ਸੀ। ਉਨ੍ਹਾਂ ਵੱਲੋਂ ਕਾਫ਼ੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਣ ਕਾਰਨ ਉਹ ਉਸਦੇ ਜ਼ਿੰਦਾ ਹੋਣ ਦੀ ਉਮੀਦ ਵੀ ਛੱਡ ਚੁੱਕੇ ਸਨ। ਉਸਦੇ ਸੁਰੱਖਿਅਤ ਮਿਲਣ ਦੀ ਸੂਚਨਾ ਮਿਲਣ ’ਤੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ। ਪਰਿਵਾਰ ਨੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਸੇਵਾ ਕਾਰਜ ’ਚ ਸਤਪਾਲ ਇੰਸਾਂ, ਦਿਕਸ਼ਾਂਤ ਇੰਸਾਂ, ਕਿਰਨ ਇੰਸਾਂ ਅਤੇ ਹਰਦੇਵ ਇੰਸਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। Dera Sacha Sauda

Aashiyana Campaign: ‘ਇੰਸਾਂ’ ਨੇ ਪੁੰਨ ਕਮਾਇਆ, ਕੁਲਦੀਪ ਕੌਰ ਨੂੰ ਮਕਾਨ ਦੇ ਡਿੱਗਣ ਦਾ ਫ਼ਿਕਰ ਮੁਕਾਇਆ
ਭਦੌੜ (ਰਮਨੀਕ ਬੱਤਾ)। Aashiyana Campaign: ਮੀਂਹ ਆਵੇ, ਚਾਹੇ ਹਨ੍ਹੇਰੀ, ਪਿੰਡ ਮੱਝੂਕੇ ਦੇ ਰਹਿਣ ਵਾਲੇ ਕੁਲਦੀਪ ਕੌਰ ਤੇ ਚਰਨ ਸਿੰਘ ਨੂੰ ਹੁਣ ਕੋਈ ਫ਼ਿਕਰ ਨਹੀਂ, ਉਹ ਆਪਣੇ ਪਰਿਵਾਰ ਸਮੇਤ ਆਪਣੇ ਨਵੇਂ ਮਕਾਨ ’ਚ ਹੁਣ ਬੇਫ਼ਿਕਰ ਹੋ ਕੇ ਸੌਂ ਸਕਣਗੇ। ਉਨ੍ਹਾਂ ਦੀ ਇਸ ਬੇਫ਼ਿਕਰੀ ਦਾ ਸਿਹਰਾ ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੂੰ ਜਾਂਦਾ ਹੈ, ਜਿਸ ਨੇ ਡੇਰਾ ਸੱਚਾ ਸੌਦਾ ਦੀ ‘ਆਸ਼ਿਆਨਾ’ ਮੁਹਿੰਮ ਤਹਿਤ ਖ਼ਸਤਾ ਹਾਲ ਮਕਾਨ ਦੀ ਜਗ੍ਹਾ ਕੁਲਦੀਪ ਕੌਰ ਨੂੰ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁਲਦੀਪ ਕੌਰ ਪਤਨੀ ਚਰਨ ਸਿੰਘ ਦੇ ਮਕਾਨ ਦੀ ਹਾਲਤ ਬੇਹੱਦ ਨਾਜ਼ੁਕ ਸੀ। ਮਾਮੂਲੀ ਮੀਂਹ-ਕਣੀ ਜਾਂ ਹਨੇ੍ਹਰੀ ਆਉਣ ’ਤੇ ਪਰਿਵਾਰ ਦੀ ਪੂਰੀ ਰਾਤ ਫ਼ਿਕਰਾਂ ਵਿੱਚ ਲੰਘਦੀ ਸੀ।

ਮਕਾਨ ਦੀ ਖ਼ਸਤਾ ਹਾਲਤ ਛੱਤ, ਜੋ ਥਾਂ-ਥਾਂ ਤੋਂ ਚੋਂਦੀ ਸੀ ਤੇ ਡਿੱਗਣ ਵਾਲੀ ਸੀ, ਨੂੰ ਸਹਾਰਾ ਦੇ ਕੇ ਰੱਖਿਆ ਹੋਇਆ ਸੀ। ਜਿਸ ਕਰਕੇ ਪਰਿਵਾਰ ਦਾ ਹਰ ਪਲ ਚਿੰਤਾ ’ਚ ਹੀ ਬਤੀਤ ਹੁੰਦਾ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਚਿੰਤਾ ਦੇ ਆਲਮ ’ਚ ਜਿਉਣ ਲਈ ਮਜ਼ਬੂਰ ਸੀ। ਜਿਉਂ ਹੀ ਪਰਿਵਾਰ ਦੇ ਉਕਤ ਹਾਲਾਤਾਂ ਦਾ ਪਤਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਪਰਿਵਾਰ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਪੁਰਾਣੇ ਮਕਾਨ ਦੀ ਜਗ੍ਹਾ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦੇਣ ਦਾ ਕੰਮ ਆਰੰਭ ਦਿੱਤਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ਹੇਠ ਸੇਵਾਦਾਰਾਂ ਤੇ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦੇ ਮਕਾਨ ਵਿੱਚ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ ਅਤੇ ਚਿਣਾਈ ਅਤੇ ਹੋਰ ਕੰਮਾਂ ਦੇ ਮਿਸਤਰੀਆਂ ਨੇ ਬਿਨਾਂ ਕਿਸੇ ਪੈਸਾ-ਪਾਈ ਦੇ ਆਪਣਾ ਵਡਮੁੱਲਾ ਸਹਿਯੋਗ ਦੇ ਕੇ ਪਰਿਵਾਰ ਨੂੰ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਇਆ। Aashiyana Campaign

ਨਵਾਂ ਤੇ ਮਜ਼ਬੂਤ ਰੰਗ- ਰੋਗਨ ਕੀਤਾ ਮਕਾਨ ਦੇਖ ਕੁਲਦੀਪ ਕੌਰ ਤੇ ਉਸ ਦਾ ਪਰਿਵਾਰ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਸੀ। ਪਰਿਵਾਰ ਦਾ ਹਰ ਮੈਂਬਰ ਵਾਰ-ਵਾਰ ਸਾਧ-ਸੰਗਤ ਦਾ ਧੰਨਵਾਦ ਕਰਦਾ ਨਜ਼ਰ ਆਇਆ। ਵੇਰਵਿਆਂ ਮੁਤਾਬਕ ਕੁਲਦੀਪ ਕੌਰ ਕੁੱਝ ਸਮਾਂ ਪਹਿਲਾਂ ਚੂਲਾ ਤਿੜਕ ਜਾਣ ਕਰਕੇ ਕੰਮ ਕਰਨ ਤੋਂ ਅਸਮਰੱਥ ਹੈ ਤੇ ਚਰਨ ਸਿੰਘ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ, ਜਿਸ ਵਿੱਚ ਉਸ ਦਾ ਲੜਕਾ ਅਤੇ ਲੜਕੀ ਵੀ ਹੱਥ ਵੰਡਾ ਰਹੇ ਹਨ। ਇਸ ਮੌਕੇ ਲਖਵਿੰਦਰ ਸਿੰਘ ਲੱਖੀ, ਰੇਸ਼ਮ ਸ਼ਰਮਾ, ਜੀਵਨ ਸਿੰਘ ਪੰਚ, ਗੁਰਦੁਆਰਾ ਸਾਹਿਬ ਕਮੇਟੀ ਮੈਂਬਰ ਮੇਵਾ ਸਿੰਘ, ਮਿਸਤਰੀ ਨਾਜ਼ਮ ਸਿੰਘ ਠੇਕੇਦਾਰ, ਜ਼ਫਰ ਅਲੀ, ਲਖਵਿੰਦਰ ਸਿੰਘ ਲੱਖੀ, ਇੰਦਰਜੀਤ ਸਿੰਘ ਨਿੱਕੂ ਬੀਜੇਪੀ ਆਗੂ, ਪ੍ਰੇਮੀ ਸੇਵਕ ਡਾ. ਬੱਬੂ ਇੰਸਾਂ, ਮਲਕੀਤ ਇੰਸਾਂ, ਭੋਲਾ ਸਿੰਘ, ਰਾਜਾ ਇੰਸਾਂ, ਕੁਲਦੀਪ ਸਿੰਘ, ਬਿੱਲਾ ਇੰਸਾਂ, ਅੰਮ੍ਰਿਤ ਇੰਸਾਂ, ਸੁਖਦੇਵ ਇੰਸਾਂ, ਸਿਕੰਦਰ ਪੇਂਟਰ, ਹਾਕਮ ਸਿੰਘ, ਭੋਲਾ ਸਿੰਘ ਦਰਜੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼? ਕੀ ਹੈ ਡੇਰਾ ਸੱਚਾ ਸੌਦਾ?

‘ਫ਼ਰਿਸ਼ਤਾ ਬਣੀ ਸਾਧ-ਸੰਗਤ’ | Aashiyana Campaign

ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੁਲਦੀਪ ਕੌਰ ਦਾ ਮਕਾਨ ਬਣਾ ਕੇ ਬੜੇ ਪੁੰਨ ਦਾ ਕੰਮ ਕੀਤਾ ਹੈ। ਇਸ ਨਾਲ ਪਰਿਵਾਰ ਹੁਣ ਸੌਖਿਆਂ ਆਪਣਾ ਜੀਵਨ ਬਤੀਤ ਕਰ ਸਕੇਗਾ। ਕਿਉਂਕਿ ਮਕਾਨ ਦੀ ਹਾਲਤ ਕਿਸੇ ਸਮੇਂ ਵੀ ਨੁਕਸਾਨ ਦਾ ਕਾਰਨ ਬਣ ਸਕਦੀ ਸੀ। ਉਨ੍ਹਾਂ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ ਕਿ ਕੁਲਦੀਪ ਕੌਰ ਦੇ ਪਰਿਵਾਰ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਫ਼ਰਿਸ਼ਤਾ ਬਣ ਕੇ ਬਹੁੜੀ ਹੈ। Aashiyana Campaign

‘ਧੰਨਵਾਦ ਲਈ ਸ਼ਬਦ ਨਹੀਂ’ | Dera Sacha Sauda

ਅੱਖਾਂ ’ਚ ਆਏ ਖੁਸ਼ੀ ਦੇ ਹੰਝੂ ਪੂੰਝਦਿਆਂ ਕੁਲਦੀਪ ਕੌਰ ਤੇ ਉਨ੍ਹਾਂ ਦੇ ਪਤੀ ਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਅੱਜ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ-ਕੋਟਿ ਧੰਨਵਾਦ, ਜਿੰਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਇਨਸਾਨੀਅਤ ਦਾ ਸੱਚਾ ਪਾਠ ਪੜ੍ਹਾਇਆ ਹੈ। ਜਿਹੜੇ ਹਰ ਇੱਕ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਦੂਰ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਸਾਧ-ਸੰਗਤ ਦੇ ਧੰਨਵਾਦ ਲਈ ਸ਼ਬਦ ਨਹੀਂ ਹਨ।

‘ਪੂਜਨੀਕ ਗੁਰੂ ਜੀ ਦੀ ਪ੍ਰੇਰਨਾ’

ਸੱਚੇ ਨਿਮਰ ਸੇਵਾਦਾਰ ਮਨੀਸ਼ ਕੁਮਾਰ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਨੇ ਦੱਸਿਆ ਕਿ ਕੁਲਦੀਪ ਕੌਰ ਦੇ ਘਰ ਦੀ ਹਾਲਤ ਬੇਹੱਦ ਖਸਤਾ ਸੀ, ਜਿਸ ਨੂੰ ਨਵੇਂ ਸਿਰਿਓਂ ਬਣਾਉਣ ਲਈ ਉਨ੍ਹਾਂ ਬਲਾਕ ਕਮੇਟੀ ਕੋਲ ਅਰਜ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾਾ ’ਤੇ ਸਾਧ-ਸੰਗਤ ਨੇ ਕੁਲਦੀਪ ਕੌਰ ਨੂੰ ਨਵਾਂ ਤੇ ਮਜ਼ਬੂਤ ਮਕਾਨ ਬਣਾ ਕੇ ਦਿੱਤਾ ਹੈ, ਜਿਸ ਨਾਲ ਬਲਾਕ ਦੇ ਵੱਖ-ਵੱਖ ਪਿੰਡਾਂ ’ਚ ਸਾਧ-ਸੰਗਤ ਵੱਲੋਂ ਬਣਾਏ ਗਏ ਮਕਾਨਾਂ ਦੀ ਗਿਣਤੀ 81 ਹੋ ਗਈ ਹੈ।

ਇਹ ਵੀ ਪੜ੍ਹੋ : Engineering Students: ਇੰਜੀਨੀਅਰਿੰਗ ’ਚ ਵੀ ਹੈ ਸਾਫਟ ਸਕਿੱਲਸ ਦਾ ਮਹੱਤਵ