Power - Sach Kahoon Punjabi
ਸ਼ਕਤੀ ਸੰਤੁਲਨ ’ਚ ਵਧ ਰਹੀ ਬਰਬਾਦੀ
ਰੂਸ ਤੇ ਯੂਕਰੇਨ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ। ਭਾਰੀ ਤਬਾਹੀ ਤੇ ਜਾਨੀ ਨੁਕਸਾਨ ਦੇ ਬਾਵਜੂਦ ਦੋਵੇਂ ਧਿਰਾਂ ਅੜੀਆਂ ਹੋਈਆਂ ਹਨ। ਅਸਲ ’ਚ ਇਹ ਮਸਲਾ ਰੂਸ ਤੇ ਯੂਕਰੇਨ ਤੱਕ ਸੀਮਿਤ ਨਹੀਂ ਸਗੋਂ ਮਹਾਂਸ਼ਕਤੀਆਂ ਦੇ ਗੱੁਟਾਂ ਦੇ ਸ਼ਕਤੀ ਸੰਤੁਲਨ ਦਾ ਹੈ। ਹੁਣ ਇਸ ਮਾਮਲੇ ’ਚ ਜਪਾਨ ਦੀ ਨਵੀਂ ਐਂਟਰੀ ਹੋ ਗਈ ਹੈ। ਜਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਯੂਕਰੇਨ ਦੇ ਦੌਰੇ ਮੌਕੇ ਯੂਕਰੇਨ ਦੇ ਜਾਂਬਾਜ ਫੌਜੀਆਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਰੂਸੀ ਹਮਲਿਆਂ ਦਾ ਸਾਹਮਣਾ ਕੀਤਾ।
ਜਪਾਨ ਵੱਲੋਂ ਕੀਤੀ ਗਈ ਇਹ ਪ੍ਰਸੰਸਾ ਅਸਲ ’ਚ ਜਪਾਨ-ਚੀਨ ਟਕਰਾਅ ਨੂੰ ਸਾਹਮਣੇ ਲਿਆਉਂਦੀ ਹੈ। ਤਾਈਵਾਨ ਮਾਮਲੇ ’ਚ ਜਪਾਨ ਚੀਨ ਨੂੰ ਕਮਜ਼ੋਰ ਕਰਨ ਅਤੇ ਆਪਣੇ ਨਿਸ਼ਾਨੇ ’ਤੇ ਰੱਖਣ ਲਈ ਯੂਕਰੇਨ ਸੰਦਰਭ ਨੂੰ ਵਰਤ ਰਿਹਾ ਹੈ। ਚੀਨ ਪਹਿਲਾਂ ਹੀ ਜਪਾਨ ਦੀ ਫੌਜੀ ਤਾਕਤ ਨੂੰ ਪ੍ਰੇਸ਼ਾਨੀ ਦੱਸ ਰਿਹਾ ਹੈ।
ਸ਼ਕਤੀ ਸੰਤੁਲਨ ’ਚ ਵਧ ਰਹੀ ਬਰਬਾਦੀ | Power
ਉਂਜ ਵੀ ਜਪਾਨ ਜੀ-7 ਦਾ ਮੈਂਬਰ ਹੈ ਤੇ ਇੱਕ ਮਹੱਤਵਪੂਰਨ ਸੰਗਠਨ ਦੇ ਮੈਂਬਰ ਵੱਲੋਂ ਰੂਸ-ਯੂਕਰੇਨ ਜੰਗ ਦੇ ਪ੍ਰਸੰਗ ਤੇ ਉਸ ਦੀ ਵਿਆਖਿਆ ਨੂੰ ਸ਼ਕਤੀ ਸੰਤੁਲਨ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਮਾਸਕੋ ਦਾ ਦੌਰਾ ਇਸ ਗੁੱਟ ਦੀਆਂ ਜ਼ਰੂਰਤਾਂ ਤੇ ਉਦੇਸ਼ਾਂ ਨੂੰ ਸਪੱਸ਼ਟ ਕਰਦਾ ਹੈ। ਭਾਵੇਂ ਇਸ ਗੱਲ ਦੀ ਚਰਚਾ ਹੈ ਕਿ ਜਿਨਪਿੰਗ ਪੁਤਿਨ ਨੂੰ ਜੰਗ ਰੋਕਣ ਦੇ ਸੁਝਾਅ ਦੇ ਰਹੇ ਹਨ ਫ਼ਿਰ ਵੀ ਇਹ ਮੁਲਾਕਾਤ ਅਮਰੀਕਾ ਤੇ ਉਸ ਦੇ ਹਮਾਇਤੀ ਮੁਲਕਾਂ ਲਈ ਵੱਖਰੇ ਅਰਥ ਰੱਖਦੀ ਹੈ। ਅਜਿਹੇ ਹਾਲਾਤਾਂ ’ਚ ਇਹ ਕਹਿਣਾ ਬੜਾ ਔਖਾ ਹੈ ਕਿ ਕੋਈ ਵੀ ਬਾਹਰਲਾ ਮੁਲਕ ਰੂਸ ਜਾਂ ਯੂਕਰੇਨ ’ਤੇ ਜੰਗ ਰੋਕਣ ਲਈ ਕੋਈ ਖਾਸ ਦਬਾਅ ਜਾਂ ਪ੍ਰਭਾਵ ਬਣਾ ਸਕੇ।
ਰੂਸੀ ਰਾਸ਼ਟਰਪਤੀ ਦਾ ਯੂਕਰੇਨ ਤੋਂ ਕਬਜ਼ਾਏ ਗਏ ਮਾਰੀਆਪੋਲ ਸ਼ਹਿਰ ਦਾ ਦੌਰਾ ਵੀ ਇਸ ਜੰਗ ਦੇ ਨਾ ਰੁਕਣ ਦਾ ਹੀ ਸੰਕੇਤ ਦੇ ਰਿਹਾ ਹੈ। ਖਾਸ ਤੌਰ ’ਤੇ ਇਸ ਕਰਕੇ ਕਿ ਅਮਰੀਕਾ ਯੂਰਪੀ ਮੁਲਕਾਂ ਤੋਂ ਬਾਅਦ ਜਪਾਨ ਵੱਲੋਂ ਵੀ ਯੂਕਰੇਨ ਦੀ ਮੱਦਦ ਦਾ ਇਸ਼ਾਰਾ ਮਿਲ ਗਿਆ ਹੈ। ਅਸਲ ’ਚ ਹਿੱਤਾਂ ਅਤੇ ਸ਼ਕਤੀਆਂ ਦੀ ਇਸ ਲੜਾਈ ’ਚ ਮਾਨਵਤਾ ਦਾ ਘਾਣ ਹੋ ਰਿਹਾ ਹੈ। ਸ਼ਾਂਤੀ ਦੀਆਂ ਅਪੀਲਾਂ ਅਸਰ ਨਹੀਂ ਵਿਖਾ ਰਹੀਆਂ ਹਨ। ਅਮਨ ਲਈ ਬਣੇ ਕੌਮਾਂਤਰੀ ਸੰਗਠਨ ਕੋਈ ਅਸਰ ਨਹੀਂ ਵਿਖਾ ਰਹੇ। ਇਸ ਘਟਨਾਚੱਕਰ ਨੇ ਇੱਕ ਵਾਰ ਸਾਬਤ ਕਰ ਦਿੱਤਾ ਹੈ ਕਿ ਭੌਤਿਕ ਤਰੱਕੀ ਹੀ ਮਨੁੱਖ ਦੀ ਪ੍ਰਾਪਤੀ ਨਹੀਂ। ਵਿਕਾਸ ਤੇ ਤਕਨੀਕ ਦੀਆਂ ਬੁਲੰਦੀਆਂ ਛੋਹ ਕੇ ਵਿਗਿਆਨ ਦੀ ਵਰਤੋਂ ਮਨੁੱਖ-ਮਾਰੂ ਕੰਮਾਂ ਲਈ ਕੀਤੀ ਜਾ ਰਹੀ ਹੈ।
ਤਾਕਤਵਰ ਮੁਲਕਾਂ ਦੀ ਆਰਥਿਕਤਾ ਨੂੰ ਕੀਤਾ ਕਮਜ਼ੋਰ
ਲਾਸ਼ਾਂ ਦੇ ਢੇਰ ’ਤੇ ਸ਼ਕਤੀ ਸੰਤੁਲਨ ਦੀ ਤਲਾਸ਼ ਬੇਹੱਦ ਨਿਰਾਸ਼ਾਜਨਕ ਦੌਰ ਹੈ। ਕੂਟਨੀਤੀ ਵੀ ਕਪਟ ਦਾ ਰੂਪ ਨਜ਼ਰ ਆ ਰਹੀ ਹੈ। ਚੰਗਾ ਹੋਵੇ ਜੇਕਰ ਤਾਕਤਵਰ ਮੁਲਕ ਇਹ ਬਰਬਾਦੀ ਦੀ ਖੇਡ ਦਾ ਖਹਿੜਾ ਛੱਡ ਕੇ ਜੰਗ ’ਚ ਖਰਚ ਹੋ ਰਹੇ ਬੇਸ਼ੁਮਾਰ ਸਰਮਾਏ ਨੂੰ ਦੁਨੀਆ ਭਰ ਦੀ ਗੁਰਬਤ, ਅਨਪੜ੍ਹਤਾ ਅਤੇ ਸਿਹਤ ਸੇਵਾਵਾਂ ਦੀ ਘਾਟ ਨੂੰ ਦੂਰ ਕਰਨ ਲਈ ਖਰਚਣ।
ਜੰਗ ਦੀ ਇਸ ਖੇਡ ਨੇ ਤਾਕਤਵਰ ਮੁਲਕਾਂ ਦੀ ਆਰਥਿਕਤਾ ਨੂੰ ਕਮਜ਼ੋਰ ਕੀਤਾ ਹੈ ਪਰ ਕਈ ਦਹਾਕਿਆਂ ਮਗਰੋਂ ਗਲਤੀਆਂ ਤੇ ਪਛਤਾਵੇ ਦਾ ਕੋਈ ਫਾਇਦਾ ਨਹੀਂ। ਹਿੰਡ-ਜਿੱਦ ਨਾਲ ਕੀਤੀਆਂ ਜੰਗਾਂ ’ਚ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ। ਅਮਰੀਕਾ ਵੱਲੋਂ ਇਰਾਕ ’ਤੇ ਕੀਤੇ ਗਏ ਹਮਲਿਆਂ ਨੂੰ ਇੱਕ ਵੱਡੀ ਗਲਤੀ ਹੋਣ ਦੀ ਚਰਚਾ ਵੀ ਇਤਿਹਾਸ ਦਾ ਕਾਲਾ ਪੰਨਾ ਸਾਬਤ ਹੋਇਆ ਹੈ। ਚੰਗਾ ਹੋਵੇ ਜੇਕਰ ਤਾਕਤਵਰ ਮੁਲਕ ਅਮਨ ਤੇ ਖੁਸ਼ਹਾਲੀ ਦਾ ਸੰਕਲਪ ਲੈ ਕੇ ਅੱਗੇ ਵਧਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਵਿਜੈਇੰਦਰ ਸਿੰਗਲਾ ਦੇ ਦਿਮਾਗ਼ ਨੂੰ ਚੜਿਆ ਸੱਤਾ ਦਾ ਨਸ਼ਾ : AAP
ਮਾਮਲਾ ਰਿਹਾਇਸ਼ੀ ਇਲਾਕੇ ‘ਚ ਗੈਰ-ਕਾਨੂੰਨੀ ਸ਼ਾਪਿੰਗ ਮਾਲ ਦੀ ਉਸਾਰੀ ਦਾ
ਭਗਵੰਤ ਮਾਨ, ਹਰਪਾਲ ਚੀਮਾ, ਅਮਨ ਅਰੋੜਾ, ਮੀਤ ਹੇਅਰ ਤੇ ਕੁਲਵੰਤ ਪੰਡੋਰੀ ਨੇ ਮੰਤਰੀ ਨੂੰ ਰੱਤ ਕੇ ਕੋਸਿਆ
ਮੰਤਰੀ ਦੇ ਦਬਾਅ ਕਾਰਨ 87 ਸਾਲਾਂ ਬਜ਼ੁਰਗ ਨੂੰ ਹਾਈਕੋਰਟ ਜਾਣ ਲਈ ਕੀਤਾ ਮਜਬੂਰ
ਚੰਡੀਗੜ, (ਅਸ਼ਵਨੀ ਚਾਵਲਾ)। ਸੰਗਰੂਰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ‘ਚ ਨਿਯਮ ਕਾਨੂੰਨ ਛਿੱਕੇ ਟੰਗ ਕੇ ਉਸਾਰੇ ਜਾ ਰਹੇ ਸ਼ਾਪਿੰਗ ਮਾਲ ਸਬੰਧੀ ਵਿਵਾਦਾਂ ‘ਚ ਸੰਗਰੂਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ‘ਤੇ ਆਮ ਆਦਮੀ ਪਾਰਟੀ (AAP) ਪੰਜਾਬ ਨੇ ਜ਼ੋਰਦਾਰ ਹਮਲਾ ਬੋਲਦੇ ਹੋਏ ਕਿਹਾ ਕਿ ਸੱਤਾ ਦਾ ਨਸ਼ਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਸਿਰ ਚੜ੍ਹ ਬੋਲਣ ਲੱਗਿਆ ਹੈ।
‘ਆਪ’ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਸਮੇਤ ਜ਼ਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਆਪਣੇ ਆਪਹੁਦਰੇ ਪਣ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵਿਜੈਇੰਦਰ ਸਿੰਗਲਾ ਸੱਤਾ ਸ਼ਕਤੀ ਦੀ ਸ਼ਰੇਆਮ ਦੁਰਵਰਤੋਂ ‘ਤੇ ਉਤਰ ਆਏ ਹਨ।
ਧੱਕੇਸ਼ਾਹੀ ਵਿਰੁੱਧ ਮਾਨਯੋਗ ਹਾਈਕੋਰਟ ਵੱਲੋਂ ਵਿਜੈਇੰਦਰ ਸਿੰਗਲਾ ਨੂੰ ਨੋਟਿਸ ਜਾਰੀ ਕਰਨਾ ਨਾ ਕੇਵਲ ਖ਼ੁਦ ਸਿੰਗਲਾ ਸਗੋਂ ਸਮੁੱਚੀ ਪੰਜਾਬ ਸਰਕਾਰ ਦੇ ਮੂੰਹ ‘ਚ ਚਪੇੜ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ‘ਚ ਵਪਾਰਕ ਉਸਾਰੀ ਸੰਬੰਧੀ ਨਿਯਮ ਕਾਨੂੰਨ ਦੀ ਉਲੰਘਣ ਕਰਕੇ ਸ਼ਾਪਿੰਗ ਮਾਲ ਦੀ ਉਸਾਰੀ ਲਈ ਸਥਾਨਕ ਲੋਕਾਂ ‘ਤੇ ਪਾਏ ਜਾ ਰਹੇ ਸਿੱਧੇ-ਅਸਿੱਧੇ ਦਬਾਅ ਕਾਰਨ 87 ਸਾਲਾ ਹਰਬਿੰਦਰ ਸਿੰਘ ਸੇਖੋਂ ਅਤੇ ਹੋਰਾਂ ਨੂੰ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਅਤੇ ਮਾਨਯੋਗ ਹਾਈਕੋਰਟ ਦੀ ਦੂਹਰੀ ਬੈਂਚ ਨੂੰ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਦੂਸਰੀਆਂ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਨਾ ਪਿਆ ਹੈ।
‘ਆਪ’ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨਾਂ (ਮੁੱਖ ਮੰਤਰੀ) ਨੇ ਆਪਣੇ ਬੇਲਗ਼ਾਮ ਮੰਤਰੀ ਦੀ ਨਕੇਲ ਨਾ ਕੱਸੀ ਤਾਂ ਪੰਜਾਬ ਖ਼ਾਸ ਕਰਕੇ ਸੰਗਰੂਰ ਦੇ ਲੋਕ ਵਿਜੈਇੰਦਰ ਸਿੰਗਲਾ ਨੂੰ ਖ਼ੁਦ ਹੀ ਸਬਕ ਸਿਖਾ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਟਰਾਂ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਦੇ ਲੁੱਟੇ ਜਾ ਰਹੇ ਨੇ ਧਨਾਢਾਂ ਵੱਲੋਂ ਬੁੱਲੇ
7 ਜਣਿਆਂ ਵੱਲੋਂ ਹੀ 10 ਮੋਟਰ ਕੁਨੈਕਸ਼ਨਾਂ ‘ਤੇ ਛੱਡੀ ਗਈ ਹੈ ਮੁਫ਼ਤ ਸਬਸਿਡੀ
ਬਾਦਲ ਪਰਿਵਾਰ ਚੋਂ ਸਿਰਫ਼ ਮਨਪ੍ਰੀਤ ਬਾਦਲ ਨੇ ਹੀ 3 ਮੋਟਰ ਕੂਨੈਕਸ਼ਨਾਂ ‘ਤੇ ਤਿਆਗੀ ਸਬਸਿਡੀ
ਇਨ੍ਹਾਂ 7 ਜਣਿਆਂ ਵਿੱਚ ਜਿਆਦਾਤਰ ਕਾਂਗਰਸੀ, ਹੋਰ ਧਨਾਂਢ ਕਾਂਗਰਸੀਆਂ ‘ਤੇ ਨਹੀਂ ਹੋਇਆ ਮੁੱਖ ਮੰਤਰੀ ਦੀ ਅਪੀਲ ਦਾ ਅਸਰ
ਪੰਜਾਬ ਅੰਦਰ 14.5 ਲੱਖ ਹਨ ਟਿਊਬਵੈੱਲ ਕੁਨੈਕਸ਼ਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਟਿਊਬਵੈੱਲਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੇ ਬੁੱਲੇ ਧਨਾਢਾਂ ਵੱਲੋਂ ਖੁੱਲ੍ਹ ਕੇ ਲੁੱਟੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵੱਡੇ ਰਾਜਨੀਤਿਕ ਆਗੂ ਵੀ ਮੁਫ਼ਤ ਬਿਜਲੀ ਦਾ ਮੋਹ ਨਹੀਂ ਛੱਡ ਰਹੇ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਭਾਵੇਂ ਆਪਣੀ ਸਰਕਾਰ ਆਉਣ ਤੋਂ ਬਾਅਦ ਸਰਦੇ-ਪੁੱਜਦੇ ਲੋਕਾਂ ਨੂੰ ਟਿਊਬਵੈੱਲਾਂ ‘ਤੇ ਮੁਫ਼ਤ ਮਿਲਣ ਵਾਲੀ ਬਿਜਲੀ ‘ਤੇ ਸਬਸਿਡੀ ਤਿਆਗਣ ਦੀ ਅਪੀਲ ਕੀਤੀ ਗਈ ਸੀ, ਪਰ ਉਨ੍ਹਾਂ ਨੇ ਤਾਂ ਕੀ ਛੱਡਣੀ ਸੀ, ਸਗੋਂ ਧਨਾਢ ਕਾਂਗਰਸੀਆਂ ਨੇ ਵੀ ਮਹਾਰਾਜਾ ਸਾਹਬ ਦੇ ਬੋਲ ਨਹੀਂ ਪੁਗਾਏ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ ਸੱਤ ਵਿਅਕਤੀਆਂ ਵੱਲੋਂ ਹੀ ਮੁਫ਼ਤ ਬਿਜਲੀ ਦਾ ਤਿਆਗ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਕਾਂਗਰਸੀ ਆਗੂ ਹਨ। ਉਂਜ ਟਿਊਬਵੈੱਲਾਂ ਲਈ ਮੁਫ਼ਤ ਬਿਜਲੀ ਗਰੀਬ ਅਤੇ ਆਮ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਵੇਲੇ 14.5 ਲੱਖ ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਹਨ ਜਿਨ੍ਹਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਮੁਫ਼ਤ ਬਿਜਲੀ ਦੇ ਇਵਜ਼ ਵਜੋਂ ਪਾਵਰਕੌਮ ਨੂੰ ਸਰਕਾਰ ਵੱਲੋਂ 6060. 27 ਕਰੋੜ ਰੁਪਏ ਸਬਸਿਡੀ ਵਜੋਂ ਦਿੱਤੇ ਜਾ ਰਹੇ ਹਨ। ਸਬਸਿਡੀ ਦਾ ਜਿਆਦਾ ਭਾਰ ਪੈਣ ਕਾਰਨ ਸਰਕਾਰ ਪਾਵਰਕੌਮ ਨੂੰ ਸਮੇਂ ਸਿਰ ਸਬਸਿਡੀ ਜਾਰੀ ਨਹੀਂ ਕਰ ਰਹੀ, ਜਿਸ ਕਾਰਨ ਪਾਵਰਕੌਮ ਦਾ ਆਪਣਾ ਤਵਾਜਨ ਬਿਗੜ ਰਿਹਾ ਹੈ।
ਮੁਫ਼ਤ ਬਿਜਲੀ ਗਰੀਬ ਅਤੇ ਕੁਝ ਏਕੜ ਵਾਲੇ ਕਿਸਾਨਾਂ ਲਈ ਹੀ ਲਾਭਦਾਇਕ ਹੈ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਸਰਦੇ ਪੁੱਜਦੇ ਅਤੇ ਧਨਾਂਢਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਮੁਫ਼ਤ ਸਬਸਿਡੀ ਦਾ ਤਿਆਗ ਕਰਨ, ਕਿਉਂਕਿ ਇਹ ਮੁਫ਼ਤ ਬਿਜਲੀ ਗਰੀਬ ਅਤੇ ਕੁਝ ਏਕੜ ਵਾਲੇ ਕਿਸਾਨਾਂ ਲਈ ਹੀ ਲਾਭਦਾਇਕ ਹੈ। ਇਸ ਅਪੀਲ ਦਾ ਅਸਰ ਹੋਰਨਾਂ ਪਾਰਟੀਆਂ ਦੇ ਰਾਜਨੀਤਿਕ ਆਗੂਆਂ ‘ਤੇ ਤਾਂ ਦੂਰ ਦੀ ਗੱਲ, ਸਗੋਂ ਖੁਦ ਕਾਂਗਰਸੀਆਂ ‘ਤੇ ਵੀ ਨਹੀਂ ਹੋਇਆ। ਪਾਵਰਕੌਮ ਤੋਂ ਜੋ ਜਾਣਕਾਰੀ ਹਾਸਲ ਹੋਈ ਹੈ, ਉਹ ਹੈਰਾਨ ਕਰਨ ਵਾਲੀ ਹੈ।  14 ਲੱਖ ਤੋਂ ਵੱਧ ਟਿਊਬਵੈੱਲ ਕੁਨੈਕਸ਼ਨਾਂ ਵਿੱਚੋਂ ਸਿਰਫ਼ 10 ਕੁਨੈਕਸ਼ਨਾਂ ‘ਤੇ ਹੀ 7 ਵਿਅਕਤੀਆਂ ਵੱਲੋਂ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਇਨ੍ਹਾਂ 7 ਵਿਅਕਤੀਆਂ ‘ਚੋਂ ਜਿਆਦਾਤਰ ਕਾਂਗਰਸੀ ਹੀ ਹਨ। ਜਿਨ੍ਹਾਂ ਵੱਲੋਂ ਸਬਸਿਡੀ ਛੱਡੀ ਗਈ ਹੈ ਉਨ੍ਹਾਂ ਵਿੱਚ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਵਾਸੀ ਧਾਰੋਵਾਲੀ ਸ਼ਾਮਲ ਹਨ। ਸੁਖਜਿੰਦਰ ਸਿੰਘ ਕੈਬਨਿਟ ਮੰਤਰੀ ਹਨ ਜਿਨ੍ਹਾਂ ਵੱਲੋਂ ਆਪਣੇ ਦੋ ਮੋਟਰ ਕੁਨੈਕਸ਼ਨਾਂ ‘ਤੇ ਸਬਸਿਡੀ ਛੱਡੀ ਗਈ ਹੈ। ਇੱਕ ਕੁਨੈਕਸ਼ਨ ‘ਤੇ ਮਈ 2017 ਜਦਕਿ ਦੂਜੇ ਕੁਨੈਕਸ਼ਨ ‘ਤੇ ਜੂਨ 2018 ਨੂੰ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਵਰਕੌਮ ਦੇ ਰਿਕਾਰਡ ਅਨੁਸਾਰ ਸੁਨੀਲ ਕੁਮਾਰ ਵਾਸੀ ਪੰਜਕੋਸੀ ਜ਼ਿਲ੍ਹਾ ਫਾਜਿਲਕਾ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਬਿਜਲੀ ਸਬਸਿਡੀ ਛੱਡੀ ਗਈ ਹੈ। ਇਹ ਸੁਨੀਲ ਕੁਮਾਰ ਜਾਖੜ ਹਨ, ਜੋ ਕਾਂਗਰਸ ਦੇ ਪ੍ਰਧਾਨ ਹਨ। ਪੰਜਕੋਸੀ ਦੇ ਹੀ ਅਜੇਵੀਰ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ।
ਸਿਰਫ਼ ਮਨਪ੍ਰੀਤ ਬਾਦਲ ਵੱਲੋਂ ਹੀ ਆਪਣੇ ਤਿੰਨ ਮੋਟਰ ਕੁਨੈਕਸ਼ਨਾਂ ‘ਤੇ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ
ਬਾਦਲ ਪਰਿਵਾਰ ਵਿੱਚੋਂ ਸਿਰਫ਼ ਮਨਪ੍ਰੀਤ ਬਾਦਲ ਵੱਲੋਂ ਹੀ ਆਪਣੇ ਤਿੰਨ ਮੋਟਰ ਕੁਨੈਕਸ਼ਨਾਂ ‘ਤੇ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ ਜਦਕਿ ਬਾਦਲ ਪਰਿਵਾਰ ਵਿੱਚੋਂ ਹੋਰ ਕਿਸੇ ਵੱਲੋਂ ਵੀ ਸਬਸਿਡੀ ਨਹੀਂ ਛੱਡੀ ਗਈ ਹੈ। ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮਈ 2017 ਤੇ ਮਈ 2018 ਵਿੱਚ ਇਸ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ। ਇਸ ਤੋਂ ਇਲਾਵਾ ਸੁਖਪ੍ਰੀਤ ਕੌਰ ਕਾਂਗੜ ਵੱਲੋਂ ਇੱਕ ਟਿਊੱਬਵੈੱਲ ਕੁਨੈਕਸ਼ਨ ‘ਤੇ ਬਿਜਲੀ ਸਬਸਿਡੀ ਛੱਡੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਹੀ ਮਹਿਰਾਜ ਵਾਸੀ ਕਮਲਜੀਤ ਦਿਓਲ ਵੱਲੋਂ ਆਪਣੇ ਇੱਕ ਮੋਟਰ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ। ਇਸ ਤਰ੍ਹਾਂ ਉਂਗਲਾਂ ‘ਤੇ ਗਿਣਨ ਜੋਗੇ 7 ਜਣਿਆਂ ਵੱਲੋਂ ਹੀ ਮੁਫ਼ਤ ਬਿਜਲੀ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਸੁਆਲ ਇਹ ਪੈਦਾ ਹੋ ਰਿਹਾ ਹੈ ਕਿ ਜਦੋਂ ਵੱਖ-ਵੱਖ ਪਾਰਟੀਆਂ ਦੇ ਧਨਾਂਢ ਰਾਜਨੀਤਿਕ ਆਗੂ ਹੀ ਮੁਫ਼ਤ ਦੀ ਬਿਜਲੀ ਦਾ ਖਹਿੜਾ ਨਹੀਂ ਛੱਡ ਰਹੇ ਤਾਂ ਪੰਜਾਬ ਦੇ ਹੋਰਨਾਂ ਘਰਾਣਿਆ ਤੋਂ ਕਿੱਥੋਂ ਉਮੀਦ ਕੀਤੀ ਜਾ ਸਕਦੀ ਹੈ। ਉਂਜ ਇਨ੍ਹਾਂ ਆਗੂਆਂ ਵੱਲੋਂ ਸਟੇਜਾਂ ‘ਤੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਸੰਘ ਪਾੜ-ਪਾੜ ਕੇ ਜ਼ਰੂਰ ਕੀਤੀਆਂ ਜਾਦੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਅੰਦਰ 80 ਫੀਸਦੀ ਤੋਂ ਵੱਧ ਮੋਟਰ ਕੁਨੈਕਸ਼ਨ ਧਨਾਢ ਤੇ ਅਮੀਰ ਕਿਸਾਨਾਂ ਦੇ ਹਨ ਜਦਕਿ 18.48 ਫੀਸਦੀ ਉਹ ਕਿਸਾਨ ਹਨ ਜੋ 2.5 ਤੋਂ 5 ਏਕੜ ਤੱਕ ਰਕਬੇ ਦੇ ਮਾਲਕ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਦੀ ਸਬਸਿਡੀ ਦਾ ਵੱਡਾ ਹਿੱਸਾ ਪੂੰਜੀਪਤੀ ਕਿਸਾਨਾਂ ਨੂੰ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਾਈਵੇਟ ਬਿਲ ਨੂੰ ਲੈ ਕੇ ਸਪੀਕਰ ਨੂੰ ਮਿਲਿਆ ‘ਆਪ’ ਦਾ ਵਫ਼ਦ
ਸਦਨ ‘ਚ ਪੀਪੀਏਜ਼ ਰੱਦ ਕਰਨ ਲਈ ਪ੍ਰਾਈਵੇਟ ਮੈਂਬਰ ਬਿਲ ਲਿਆਉਣਗੇ ਅਮਨ ਅਰੋੜਾ
ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਇਸੇ ਸਪੈਸ਼ਨ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਜਾਬ ‘ਚ ਪਿਛਲੀ ਬਾਦਲ ਸਰਕਾਰ ਦੌਰਾਨ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਲਈ ਪ੍ਰਾਈਵੇਟ ਬਿਲ ਪੇਸ਼ ਕਰੇਗੀ ਹਾਲਾਂਕਿ ਗੈਰ ਸਰਕਾਰੀ ਕੰਮਕਾਜ਼ ਸਿਰਫ਼ ਵੀਰਵਾਰ ਨੂੰ ਹੀ ਕੀਤਾ ਜਾ ਸਕਦਾ ਹੈ ਅਤੇ ਵੀਰਵਾਰ ਨੂੰ ਸਿਰਫ਼ ਰਾਜਪਾਲ ਬੀ.ਪੀ. ਸਿੰਘ ਬਦਨੌਰ ਵਲੋਂ ਭਾਸ਼ਣ ਦਿੱਤਾ ਜਾਣਾ ਹੈ, ਇਸ ਲਈ ਇਸ ਬਿਲ ਨੂੰ ਪੇਸ਼ ਕਰਨ ਵਿੱਚ ਆਮ ਆਦਮੀ ਪਾਰਟੀ ਸਾਇਦ ਹੀ ਕਾਮਯਾਬ ਹੋ ਸਕੇ ਪਰ ਉਨਾਂ ਵਲੋਂ ਇਸ ਬਿਲ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਕੋਲ ਵੀ ਪਹੁੰਚ ਕਰ ਲਈ ਗਈ ਹੈ।
ਬੁੱਧਵਾਰ ਨੂੰ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਅਤੇ ਆਗੂਆਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰਕੇ ਪ੍ਰਾਈਵੇਟ ਮੈਂਬਰ ਬਿਲ ‘ਦਾ ਪੰਜਾਬ ਟਰਮੀਨੇਸ਼ਨ ਆਫ਼ ਪਾਵਰ ਪਰਚੇਜ ਐਗਰੀਮੈਂਟ ਵਿਦ 3 ਆਈਪੀਪੀਜ਼ ਬਿਲ 2020’ ਨੂੰ ਵਿਧਾਨ ਸਭਾ ‘ਚ ਪੇਸ਼ ਕਰ ਦੀ ਇਜਾਜ਼ਤ ਮੰਗੀ ਹੈ। ਇਸ ਤੋਂ ਇਲਾਵਾ ਪੀਪੀਏਜ਼ ਰੱਦ ਕਰਨ ਦੀ ਇਸੇ ਮੰਗ ਨੂੰ ਲੈ ਕੇ ਇੱਕ ‘ਧਿਆਨ ਦਿਵਾਊ ਨੋਟਿਸ’ ਵੱਖਰੇ ਤੌਰ ‘ਤੇ ਸਪੀਕਰ ਨੂੰ ਸੌਂਪਿਆ ਗਿਆ। ਇਸ ਮੌਕੇ ਉਨਾਂ ਨਾਲ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ ਅਤੇ ਮਨਜੀਤ ਸਿੰਘ ਬਿਲਾਸਪੁਰ ਸਮੇਤ ਕੋਰ ਕਮੇਟੀ ਮੈਂਬਰ ਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ, ਪਾਰਟੀ ਦੇ ਬੁਲਾਰੇ ਐਡਵੋਕੇਟ ਸਤਵੀਰ ਵਾਲੀਆ ਅਤੇ ਮੈਡਮ ਪ੍ਰਭਜੋਤ ਕੌਰ ਵੀ ਮੌਜੂਦ ਸਨ।
ਬਿਜਲੀ ਮਾਫ਼ੀਆ ਪੈਦਾ ਕਰਨ ਵਾਲੇ ਬਾਦਲ ਹੁਣ ਡਰਾਮੇ ਨਾ ਕਰਨ- ਹਰਪਾਲ ਸਿੰਘ ਚੀਮਾ
ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਦੀ ਖ਼ਰੀਦੋ ਫ਼ਰੋਖ਼ਤ ਅਤੇ ਮਾਰੂ ਸਮਝੌਤਿਆਂ ਦੇ ਬਾਰੀਕੀ ਨਾਲ ਅਧਿਐਨ ਤੋਂ ਬਾਅਦ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਪਾਰਟੀ ਦੀ ਤਰਫ਼ੋਂ ਬਿਜਲੀ ਸਮਝੌਤੇ ਰੱਦ ਕਰਨ ਲਈ ਪ੍ਰਾਈਵੇਟ ਮੈਂਬਰ ਬਿਲ ਤਿਆਰ ਕੀਤਾ ਹੈ, ਜਿਸ ਨੂੰ ਅੱਜ ਸਪੀਕਰ ਨੂੰ ਸੌਂਪ ਕੇ 16 ਅਤੇ 17 ਜਨਵਰੀ ਦੇ ਇਸ ਸੈਸ਼ਨ ‘ਚ ਪੇਸ਼ ਕਰਨ ਦੀ ਮੰਜੂਰੀ ਮੰਗੀ ਗਈ ਹੈ। ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀਆਂ ਵੱਲੋਂ ਮਹਿੰਗੀ ਬਿਜਲੀ ਨੂੰ ਲੈ ਕੇ ਰਾਜਪਾਲ ਨੂੰ ਮੈਮੋਰੰਡਮ ਸੌਂਪੇ ਜਾਣ ਨੂੰ ਮਗਰਮੱਛ ਦੇ ਹੰਝੂ ਕਰਾਰ ਦਿੰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹੀ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲ ਕੇ ਪੰਜਾਬ ‘ਚ ਬਿਜਲੀ ਮਾਫ਼ੀਆ ਪੈਦਾ ਕੀਤਾ ਸੀ।
ਵਿਧਾਇਕਾਂ ਲਈ ਹੋਵੇਗੀ ਪਰਖ ਦੀ ਘੜੀ ਕਿ ਲੋਕਾਂ ਨਾਲ ਹਨ ਜਾਂ ਬਿਜਲੀ ਮਾਫ਼ੀਆ ਨਾਲ-ਅਮਨ ਅਰੋੜਾ
ਅਮਨ ਅਰੋੜਾ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਕੀਤੇ ਇਨਾਂ ਇਕਪਾਸੜ ਤੇ ਮਾਰੂ ਸਮਝੌਤਿਆਂ ਕਾਰਨ ਪਹਿਲਾਂ ਹੀ ਪੰਜਾਬ ਸਿਰ 25 ਸਾਲਾਂ ‘ਚ 70 ਹਜ਼ਾਰ ਕਰੋੜ ਤੋਂ ਵੱਧ ਦਾ ਭੁਗਤਾਨ ਉਸ ਬਿਜਲੀ ਬਦਲੇ ਕੀਤਾ ਜਾਵੇਗਾ, ਜੋ ਇੱਕ ਵੀ ਯੂਨਿਟ ਨਹੀਂ ਖ਼ਰੀਦੀ ਗਈ। ਅਮਨ ਅਰੋੜਾ ਨੇ ਕਿਹਾ ਕਿ ਜੋ ਬਿਜਲੀ ਖ਼ਰੀਦੀ ਹੀ ਨਹੀਂ ਜਾ ਰਹੀ ਉਸ ਦਾ ਸਾਲਾਨਾ 2800 ਕਰੋੜ ਰੁਪਏ ਦਾ ਭੁਗਤਾਨ ਪੰਜਾਬ ਦੇ ਲੋਕ ਆਪਣੀਆਂ ਜੇਬਾਂ ‘ਚੋਂ ਕਿਉਂ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਭਗਤੀ ਤੇ ਸ਼ਕਤੀ ਦਾ ਸੰਗਮ : ਸ਼੍ਰੀ ਸ਼੍ਰੀ ਰਵੀ ਸ਼ੰਕਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 50ਵਾਂ ਸਥਾਪਨਾ ਦਿਵਸ ਸਮਾਗਮ ਹੋਇਆ
ਰਾਜਨ ਮਾਨ/ਅੰਮ੍ਰਿਤਸਰ। ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ ਕਿ ਪੰਜਾਬ ਭਗਤੀ ਅਤੇ ਸ਼ਕਤੀ ਦਾ ਸੰਗਮ ਹੈ ਜਿੱਥੋਂ ਗਿਆਨ ਦਾ ਛੇਵਾਂ ਦਰਿਆ ਵਗਿਆ ਜਿਸ ਨੇ ਸਮੁੱਚੀ ਲੋਕਾਈ ਨੂੰ ਇੱਕ ਸੂਤਰ ਵਿੱਚ ਪਰੋਇਆ ਹੈ ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਮੌਕੇ ਹੋਏ ਗੋਲਡਨ ਜੁਬਲੀ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦੇ ਰਹੇ ਸਨ।
ਉਨ੍ਹਾਂ ਇਸ ਸਮੇਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪਰਮਾਤਮਾ ਦੇ ਸੰਦੇਸ਼ ਨੂੰ ਲੋਕ ਮਨਾਂ ਵਿੱਚ ਪਹੁੰਚਾ ਕੇ ਲਿਆਂਦੀ ਗਈ ਨਵੀਂ ਜਾਗ੍ਰਿਤੀ ਦਾ ਜ਼ਿਕਰ ਕੀਤਾ, ਉੱਥੇ ਮੌਜੂਦਾ ਹਲਾਤਾਂ ਵਿਚ ਅਧਿਆਪਕਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੁੱਜਣ ‘ਤੇ ਉਨ੍ਹਾਂ ਦਾ ਸਵਾਗਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤਾ ਅਤੇ ਯੂਨੀਵਰਸਿਟੀ ਦੇ ਪੰਜਾਹ ਸਾਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਕੈਟਾਗਿਰੀ-1 ਹੈ ਜਿਸ ਨੇ ਅਕਾਦਮਿਕਤਾ, ਖੋਜ, ਸੱਭਿਆਚਾਰ ਅਤੇ ਖੇਡਾਂ ਵਿਚ ਮੱਲਾਂ ਮਾਰੀਆਂ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਨੂੰ ਇਤਿਹਾਸਕ ਬਣਾਉਣ ਲਈ ਜਿੱਥੇ ਯੂਨੀਵਰਸਿਟੀ ਨੂੰ ਬਹੁਤ ਸਜਾਇਆ ਹੋਇਆ ਸੀ।
ਭਾਈ ਗੁਰਦਾਸ ਲਾਇਬ੍ਰੇਰੀ ਦੇ ਸਾਹਮਣੇ ਵੱਖ-ਵੱਖ ਕਾਲਜਾਂ ਵੱਲੋਂ ਪੁਰਾਤਨ ਪੰਜਾਬ ਦੀਆਂ ਝਲਕਾਂ ਵਿਖਾਉਂਦੇ ਲਾਏ ਗਏ ਸਟਾਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ‘ਦ ਗੈਲਰੀ: ਹਿਸਟਰੀ ਐਂਡ ਡਰੀਮਜ਼’ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਉੱਪਰ ਲਾਈ ਗਈ ਚਿੱਤਰ ਪ੍ਰਦਰਸ਼ਨੀ ਤੋਂ ਇਲਾਵਾ ਪੇਂਟਿੰਗ ਪ੍ਰਦਰਸ਼ਨੀ, ਹੱਥ ਲਿਖਤਾਂ ਦੀ ਪ੍ਰਦਰਸ਼ਨੀ ਅਤੇ ਤੇਰਾ ਤੇਰਾ ਤੋਲਦੀ ਤੱਕੜੀ ਦਾ ਮਾਡਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਸਮਾਗਮਾਂ ਦੀ ਆਰੰਭਤਾ ਹੋਈ ਤੇ ਸ਼ਾਮ ਵੇਲੇ ਕੀਰਤਨ ਦੇ ਚੱਲੇ ਪ੍ਰਵਾਹ ਅਤੇ ਯੂਨੀਵਰਸਿਟੀ ਦੀ ਕੀਤੀ ਗਈ ਦੀਪਮਾਲਾ ਵੀ ਇੱਕ ਵੱਖਰੀ ਛਾਪ ਛੱਡ ਗਈ ।
ਦਸਮੇਸ਼ ਆਡੀਟੋਰੀਅਮ ਵਿੱਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਉੱਘੇ ਸਿੱਖ ਬੁੱਧੀਜੀਵੀ ਅਤੇ ਪੈਰਿਸ ਯੂਨੈਸਕੋ ਦੇ ਸਾਬਕਾ ਅੰਬੈਸਡਰ ਆਫ ਇੰਡੀਆ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਰਿਟਾ.) ਨੇ ਆਪਣੇ ਭਾਸ਼ਣਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਫਲਸਫੇ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਬਾਰੇ ਵਿਚਾਰ ਪ੍ਰਗਟਾਏ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ, ਸਿਧਾਂਤਾਂ ਅਤੇ ਉਪਦੇਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਜੀਵਨ ਜਾਂਚ ਸਿਖਾਈ ਹੈ ਉਸ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਉਨ੍ਹਾਂ ਇਸ ਸਮੇਂ ਪਰਮਾਤਮਾ ਬਾਰੇ ਉੱਠੇ ਉਨ੍ਹਾਂ ਸ਼ੰਕਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਵਿਗਿਆਨ ਵੀ ਗਿਆਨ ਦਾ ਹੀ ਹਿੱਸਾ ਹੈ  ਉੱਘੇ ਸਿੱਖ ਬੁੱਧੀਜੀਵੀ ਅਤੇ ਪੈਰਿਸ ਯੂਨੈਸਕੋ ਦੇ ਸਾਬਕਾ ਅੰਬੈਸਡਰ ਆਫ ਇੰਡੀਆ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਰਿਟਾ.) ਨੇ ਸ੍ਰੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਰਬ੍ਰਹਮ ਨਾਲ ਹੋਏ ਮਿਲਾਪ ਸਬੰਧੀ ਵੱਖ-ਵੱਖ ਜਨਮਸਾਖੀਆਂ ਦੇ ਹਵਾਲਿਆਂ ਨਾਲ ਬ੍ਰਿਤਾਂਤ ਪੇਸ਼ ਕੀਤਾ।
ਉੱਥੇ ਦੂਸਰੇ ਵੱਖ-ਵੱਖ ਧਰਮਾਂ ਦੇ ਪੈਗੰਬਰਾਂ ਦੇ ਵੀ ਪਰਮਾਤਮਾ ਨਾਲ ਹੋਏ ਮਿਲਾਪ ਦੇ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਅਲੋਕਾਰ ਮਿਲਾਪ ਹੈ ਗੁਰੂ ਜੀ ਨੇ ਇਸ ਮਿਲਾਪ ਨੂੰ ਆਪ ਆਪਣੀ ਬਾਣੀ ਵਿਚ ਦੱਸਿਆ ਹੈ ਜੋ ਸੰਦੇਸ਼ ਪਾਰਬ੍ਰਹਮ ਨੇ ਗੁਰੂ ਜੀ ਨੂੰ 1499 ਵਿਚ ਦਿੱਤਾ ਉਸ ਨੂੰ ਗੁਰੂ ਜੀ ਨੇ 40 ਸਾਲ ਤੱਕ ਲੁਕਾਈ ਤੱਕ ਪਹੁੰਚਾਇਆ ਉਨ੍ਹਾਂ ਕਿਹਾ ਕਿ ਕੁਦਰਤ ਅਤੇ ਆਪਣੇ ਅੰਦਰ ਨਾਲੋਂ ਟੁਟ ਰਹੇ ਮਨੁੱਖ ਨੂੰ ਜੋੜਨ ਲਈ ਜ਼ਰੂਰੀ ਹੈ ।
ਕਿ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਅਮਲੀ ਜੀਵਨ ਵਿੱਚ ਲਿਆਂਦਾ ਜਾਵੇ ਅਤੇ ਬਾਹਰੀ ਜਗਤ ਅਤੇ ਅੰਦਰ ਦੇ ਸੰਸਾਰ ਵਿੱਚ ਸੰਤੁਲਨ ਬਣਾ ਕੇ ਜੀਵਨ ਜੀਵਿਆ ਜਾਵੇ ਯੂਨੀਵਰਸਿਟੀ ਦੇ ਵੱਖ-ਵੱਖ ਸਥਾਨਾਂ ‘ਤੇ ਹੋਏ ਇਨ੍ਹਾਂ ਜਸ਼ਨਾਂ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ, ਅਕਾਦਮਿਕ ਮਾਹਿਰਾਂ, ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਸਭ ਨੇ ਰਲ-ਮਿਲ ਕੇ ਗੁਰੂ ਕਾ ਲੰਗਰ ਛਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Punjab, Sangat , Devotion , Power, Shri Ravi Shankar
ਭਾਜਪਾ ਦਾ ਦਾਅਵਾ-ਸਾਡੇ ਕੋਲ 170 ਵਿਧਾਇਕਾਂ ਦਾ ਸਮੱਰਥਨ
ਏਜੰਸੀ/ਨਵੀਂ ਦਿੱਲੀ। ਮਾਣਯੋਗ ਸੁਪਰੀਮ ਕੋਰਟ ਨੇ ਮਹਾਂਰਾਸ਼ਟਰ ‘ਚ ਫੜਨਵੀਸ ਸਰਕਾਰ ਬਣਾਉਣ ਸਬੰਧੀ ਦਸਤਾਵੇਜ਼ ਸੋਮਵਾਰ ਸਵੇਰ ਤੱਕ ਤਲਬ ਕੀਤੇ ਹਨ ਜਸਟਿਸ ਐੱਨ ਵੀ ਰਮਨ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਵਿਸ਼ੇਸ਼ ਬੈਂਚ ਨੇ ਐਤਵਾਰ ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋ ਰਹੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਨਿਰਦੇਸ਼ ਦਿੱਤਾ ਕਿ ਉਹ ਉਸ ਨੂੰ ਅੱਜ ਸਵੇਰੇ ਸਾਢੇ 10 ਵਜੇ ਤੱਕ ਰਾਜਪਾਲ ਵੱਲੋਂ ਦਿੱਤੇ ਗਏ ਦੋਵੇਂ ਦਸਤਾਵੇਜ਼ ਪੇਸ਼ ਕਰੇ, ਜਿਸ ਤਹਿਤ ਰਾਜਪਾਲ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਬੁਲਾਇਆ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੋਲ ਵਿਧਾਇਕਾਂ ਦੇ ਸਮੱਰਥਨ ਦਾ ਪੱਤਰ ਹੋਵੇ ਵਿਸ਼ੇਸ਼ ਬੈਂਚ ਮਾਮਲੇ ਦੀ ਸੁਣਵਾਈ ਭਲਕੇ ਸਵੇਰੇ ਸਾਢੇ 10 ਵਜੇ ਕਰੇਗੀ ਉੱਥੇ ਹੀ ਐੱਨਸੀਪੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਸਾਡੇ ਕੋਲ 49 ਵਿਧਾਇਕ ਸਨ ਦੋ ਹੋਰ ਵਿਧਾਇਕ ਵੀ ਸੰਪਰਕ ‘ਚ ਹਨ ਐੱਨਸੀਪੀ ਮੁਖੀ ਸ਼ਰਦ ਪਵਾਰ ਵਿਧਾਇਕਾਂ ਨੂੰ ਮਿਲੇ ਉੱਧਰ ਭਾਜਪਾ ਨੇਤਾ ਅਸ਼ੀਸ਼ ਸ਼ੈਲਾਰ ਨੇ ਕਿਹਾ ਕਿ ਫੜਨਵੀਸ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਦੇਣਗੇ ਉਨ੍ਹਾਂ ਕਿਹਾ ਕਿ ਫੜਨਵੀਸ ਅਤੇ ਅਜੀਤ ਪਵਾਰ ਦੇ ਸਹੁੰ ਚੁੱਕਣ ਨਾਲ ਹੀ ਲੋਕਾਂ ਵਿੱਚ ਖੁਸ਼ੀ ਅਤੇ ਸਕਾਰਾਤਮਕਤਾ ਦਾ ਭਾਵ ਹੈ ਉਨ੍ਹਾਂ ਕਿਹਾ ਕਿ ਫੜਨਵੀਸ ਕੋਲ 170 ਤੋਂ ਜ਼ਿਆਦਾ ਵਿਧਾਇਕਾਂ ਦਾ ਸਮੱਰਥਨ ਹੈ ਅਤੇ ਬੀਜੇਪੀ ਸਰਕਾਰ ਸਦਨ ਦੇ ਪਟਲ ‘ਤੇ ਬਹੁਮਤ ਸਾਬਤ ਕਰੇਗੀ।
ਜਾਣੋ ਸੁਪਰੀਮ ਕੋਰਟ ‘ਚ ਕਿਸ ਨੇ ਕੀ ਕਿਹਾ !
ਭਜਪਾ ਵੱਲੋਂ ਮਾਣਯੋਗ ਸੁਪਰੀਮ ਕੋਰਟ ‘ਚ ਦਲੀਲ
ਭਾਜਪਾ ਦੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਹ ਅਰਜ਼ੀ ਮੁੰਬਈ ਹਾਈਕੋਰਟ ‘ਚ ਦਾਖ਼ਲ ਹੋਣੀ ਚਾਹੀਦੀ ਸੀ
ਭਾਜਪਾ ਦੇ ਵਕੀਲ ਨੇ ਮਾਮਲੇ ‘ਚ ਸੁਣਵਾਈ ‘ਤੇ ਚੁੱਕਿਆ ਸਵਾਲ ਅਤੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਲਈ ਸੂਚੀਬੱਧ ਨਹੀਂ ਕੀਤਾ ਜਾਣਾ ਚਾਹੀਦਾ ਸੀ
ਸਾਲਿਸਿਟਰ ਜਨਰਲ ਤੁਸ਼ਾਰ ਨੇ ਕਿਹਾ ਕਿ ਸ਼ਿਵਸੈਨਾ-ਰਾਕਾਂਪਾ-ਕਾਂਗਰਸ ਕੋਲ ਸਰਕਾਰ ਬਣਾਉਣ ਦਾ ਮੌਲਿਕ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ
ਰੋਹਤਗੀ ਨੇ ਕਿਹਾ ਕਿ ਐਤਵਾਰ ਨੂੰ ਆਦੇਸ਼ ਪਾਸ ਕਰਨ ਲਈ ਅਦਾਲਤ ਨੂੰ ਜ਼ਰੂਰਤ ਨਹੀਂ ਹੈ ਗਵਰਨਰ ਦਾ ਫੈਸਲਾ ਨਜਾਇਜ਼ ਨਹੀਂ ਸੀ ਕੋਰਟ ਨੂੰ ਫਲੋਰ ਟੈਸਟ ਦੀ ਤਾਰੀਖ਼ ਤੈਅ ਕਰਨ ਦਾ ਆਦੇਸ਼ ਪਾਸ ਨਹੀਂ ਕਰਨਾ ਚਾਹੀਦਾ ਇੱਥੇ ਤਿੰਨਾਂ ਪਾਰਟੀਆਂ ਕੋਲ ਕੋਈ ਮੌਲਿਕ ਅਧਿਕਾਰ ਨਹੀਂ ਹੈ
ਮੁਕੁਲ ਰੋਹਤਗੀ ਨੇ ਕਿਹਾ ਕਿ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਰਾਸ਼ਟਰਪਤੀ ਕੋਲ ਹਨ ਜਿਸ ‘ਤੇ ਨਿਆਂਇਕ ਦਖ਼ਲਅੰਦਾਜ਼ੀ ਨਹੀਂ ਕਰ ਸਕਦੇ
ਸ਼ਿਵਸੈਨਾ ਦੀ ਦਲੀਲ
ਸ਼ਿਵਸੈਨਾ ਵੱਲੋਂ ਬੁਲਾਰੇ ਕਪਿਲ ਸਿੱਬਲ ਨੇ ਕਿਹਾ ਕਿ ਮਹਾਂਰਾਸ਼ਟਰ ਦੇ ਲੋਕਾਂ ਨੂੰ ਸਰਕਾਰ ਦੀ ਜ਼ਰੂਰਤ ਹੈ ਜਦੋਂ ਅਸੀਂ (ਕਾਂਗਰਸ, ਐੱਨਸੀਪੀ ਅਤੇ ਸ਼ਿਵਸੈਨਾ) ਕਹਿ ਰਹੇ ਹਨ ਕਿ ਸਾਡੇ ਕੋਲ ਬਹੁਤ ਹੈ, ਅਸੀਂ ਇਸ ਨੂੰ ਸਾਬਤ ਕਰਨ ਲਈ ਤਿਆਰ ਹਾਂ ਅਸੀਂ ਸੋਮਵਾਰ ਨੂੰ ਬਹੁਮਤ ਸਾਬਤ ਕਰਨ ਲਈ ਤਿਆਰ ਹਾਂ
ਸਿੱਬਲ ਨੇ ਕਿਹਾ ਕਿ ਕੋਰਟ ਨੂੰ ਅੱਜ ਹੀ ਭਾਜਪਾ ਨੂੰ ਸਦਨ ‘ਚ ਬਹੁਤਮ ਸਾਬਤ ਕਰਨ ਦਾ ਆਦੇਸ਼ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਅੱਜ ਬਹੁਮਤ ਸਾਬਤ ਨਹੀਂ ਰਕਦੇ ਹਨ ਤਾਂ ਉਨ੍ਹਾਂ (ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ) ਨੂੰ ਜੇਕਰ ਫੜਨਵੀਸ ਕੋਲ ਗਿਣਤੀ ਦੀ ਸ਼ਕਤੀ ਹੈ, ਤਾਂ ਉਨ੍ਹਾਂ ਨੂੰ ਸਦਨ ਦੇ ਪਟਲ ‘ਤੇ ਇਹ ਸਾਬਤ ਕਰਨ ਦਿਓ, ਨਹੀਂ ਤਾਂ ਮਹਾਂਰਾਸ਼ਟਰ ‘ਚ ਸਰਕਾਰ ਬਣਾਉਣ ਲਈ ਸਾਡੇ ਕੋਲ ਗਿਣਤੀ ਸ਼ਕਤੀ ਹੈ : ਸਿੱਬ ਨੇ ਅਦਾਲਤ ਨੂੰ ਕਿਹਾ
ਮਾਣਯੋਗ ਸੁਪਰੀਮ ਕੋਰਟ ‘ਚ ਐੱਨਸੀਪੀ ਦੀ ਦਲੀਲ
ਐੱਨਸੀਪੀ ਵੱਲੋਂ ਮਾਣਯੋਗ ਸੁਪਰੀਮ ਕੋਰਟ ‘ਚ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ ਸਦਨ ‘ਚ ਤੱਤਕਾਰ ਬਹੁਮਤ ਸਾਬਤ ਕਰਨ ਦੇ ਆਦੇਸ਼ ਦਿੱਤੇ ਹਨ ਉਨ੍ਹਾਂ ਨੇ 1998 ‘ਚ ਯੂਪੀ ‘ਚ ਅਤੇ 2018 ‘ਚ ਤੱਤਕਾਲ ਸਦਨ ‘ਚ ਬਹੁਮਤ ਸਾਬਤ ਕਰਨ ਦੇ ਆਦੇਸ਼ ਦਾ ਹਵਾਲਾ ਦਿੱਤਾ
ਸਿੰਘਵੀ ਨੇ ਮਾਣਯੋਗ ਸੁਪਰੀਮ ਕੋਰਟ ਨੂੰ ਕਿਹਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਕੱਲ੍ਹ ਉਨ੍ਹਾਂ ਨੂੰ ਬਹੁਮਤ ਦਾ ਦਾਅਵਾ ਕਰ ਕੇ ਸਹੁੰ ਚੁੱਕੀ ਅੱਜ ਸਦਨ ‘ਚ ਬਹੁਮਤ ਸਾਬਤ ਕਰਨ ਤੋਂ ਪਿੱਛੇ ਹਟ ਰਹੇ ਹਨ
ਸਿੰਘਵੀ ਨੇ ਕਿਹਾ, ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਜਿਸ ਨੇ ਸ਼ਨਿੱਚਰਵਾਰ ਨੂੰ ਬਹੁਮਤ ਦਾ ਦਾਅਵਾ ਕੀਤਾ, ਉਹ ਅੱਜ ਫਲੋਰ ਟੈਸਟ ਤੋਂ ਭੱਜ ਰਹੇ ਹਨ?
ਸਿੰਘਵੀ ਨੇ ਕਿਹਾ, ਸੁਪਰੀਮ ਕੋਰਟ ਨੇ ਲਗਾਤਾਰ ਫਲੋਰ ਟੈਸਟ ਦੇ ਆਦੇਸ਼ ਦਿੱਤੇ ਹਨ ਚਾਹੇ 1998 ‘ਚ ਯੂਪੀ ‘ਚ ਹੋਵੇ ਭਾਵੇਂ 2018 ‘ਚ ਕਰਨਾਟਕ ‘ਚ ਹੋਵੇ
ਸਿੰਘਵੀ ਨੇ ਕਿਹਾ, ਸਿਰਫ਼ 42-43 ਸੀਟਾਂ ਦੇ ਸਹਾਰੇ ਅਜੀਤ ਪਵਾਰ ਉੱਪ ਮੁੱਖ ਮੰਤਰੀ ਕਿਵੇਂ ਬਣੇ? ਇਹ ਲੋਕਤੰਤਰ ਦੀ ਹੱਤਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ ਵਿੱਚ ਵੱਧ ਰਹੇ ਪ੍ਰਦੂਸ਼ਣ ਬਾਰੇ ਰਾਜ ਅਤੇ ਕੇਂਦਰ ਸਰਕਾਰਾਂ ‘ਤੇ ਸਖਤ ਟਿੱਪਣੀਆਂ ਕੀਤੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਲੋਕ ਮਰ ਰਹੇ ਹਨ ਹੋਰ ਜ਼ਿਆਦਾ ਲੋਕ ਮਾਰੇ ਜਾਣਗੇ, ਪਰ ਸ਼ਾਸਨ ਵਿਚ ਬੈਠੇ ਲੋਕ ਸਿਰਫ ਚਾਲਬਾਜ਼ੀ ਵਿਚ ਰੁਚੀ ਰੱਖਦੇ ਹਨ
ਸੁਪਰੀਮ ਕੋਰਟ ਨੇ ਹਦਾਇਤ ਕੀਤੀ ਕਿ ਨਿਰਮਾਣ ਕਾਰਜਾਂ, ਤੋੜ-ਮਰੋੜ ਤੇ ਪਾਬੰਦੀ ਤੋੜਨ ਵਾਲਿਆਂ ਨੂੰ 1 ਲੱਖ ਰੁਪਏ ਅਤੇ ਕੂੜਾ ਸਾੜਨ ਵਾਲਿਆਂ ‘ਤੇ 5 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਜਾਵੇ। ਨਗਰ ਨਿਗਮਾਂ ਨੂੰ ਖੁੱਲ੍ਹੇ ਵਿੱਚ ਕੂੜਾ ਕਰਕਟ ਸੁੱਟਣ ਉੱਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਇਕ ਦੂਜੇ ‘ਤੇ ਦੋਸ਼ ਲਗਾਉਣ ਦੀ ਬਜਾਏ, ਦਿੱਲੀ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
ਅਦਾਲਤ ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਮੁੱਖ ਸਕੱਤਰਾਂ ਨੂੰ 6 ਨਵੰਬਰ ਨੂੰ ਤਲਬ ਕੀਤਾ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਵਾਤਾਵਰਣ ਮਾਹਰ 30 ਮਿੰਟ ਦੇ ਅੰਦਰ ਅਦਾਲਤ ਵਿੱਚ ਬੁਲਾਏ ਜਾਣ। ਸੋਮਵਾਰ ਨੂੰ ਵੀ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੋਈ ਸੁਧਾਰ ਨਹੀਂ ਹੋਇਆ। ਗੁੜਗਾਓਂ ਵਿੱਚ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) 800 ਤੋਂ ਵੱਧ ਦਰਜ ਕੀਤਾ ਗਿਆ। ਇਹ ਮੌਸਮ ਵਿਚ ਸਭ ਤੋਂ ਵੱਧ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਬਲੀਪੁਰਮ ਵਿਚ ਪੁਰਾਤਨ ਮੰਦਰਾਂ ਦੇ ਦਰਸ਼ਨਾਂ ਤੋਂ ਬਾਅਦ ਭਾਰਤ-ਚੀਨ ਨੇ ਸਾਗਰ ਕੰਢੇ ਤਾਜ ਫਿਸ਼ਰਮੈਨ ਕੋਵ ਰਿਜ਼ਾਰਟ ਵਿਚ ਲੰਮੀ ਗੱਲਬਾਤ ਕੀਤੀ, ਜਿੱਥੇ ਦੋਵਾਂ ਦੇਸ਼ਾਂ ਦੇ ਆਗੂਆਂ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਨੇ ਆਪਣੀ 2000 ਸਾਲ ਪੁਰਾਣੀ ਅਮੀਰੀ ਨੂੰ ਵੀ ਯਾਦ ਕੀਤਾ ਭਾਰਤ-ਚੀਨ ਦੀ ਇਹ ਗੱਲਬਾਤ ਚੰਗੀ ਰਹੀ ਇਸ ਵਾਰ ਦੀ ਗੱਲਬਾਤ ਵਿਚ ਇੱਕ ਖਾਸ ਗੱਲ ਇਹ ਵੀ ਰਹੀ ਕਿ ਦੋਵਾਂ ਆਗੂਆਂ ਨੇ ਕੋਰੀਆ ਦੇ ਵੁਹਾਨ ਵਿਚ ਦੋ ਸਾਲ ਪਹਿਲਾਂ ਹੋਈ ਗੱਲਬਾਤ ਨੂੰ ਵੀ ਆਪਣੇ ਨਵੇਂ ਸਬੰਧਾਂ ਲਈ ਯਾਦਗਾਰ ਬਣਾਇਆ ਯਾਦ ਰਹੇ ਕਿ ਸਾਲ 2018 ਵਿਚ 27-28 ਅਪਰੈਲ ਨੂੰ ਭਾਰਤ-ਚੀਨ ਵੁਹਾਨ ਵਿਚ ਵੀ ਰਸਮੀ ਮੁਲਾਕਾਤ ਕਰ ਚੁੱਕੇ ਹਨ ਉਸ ਸਮੇਂ ਦੋਵਾਂ ਦੇਸ਼ਾਂ ਨੇ ਆਪਣੇ ਅੰਦਰੂਨੀ ਵਪਾਰ ਤੋਂ ਲੈ ਕੇ ਸੰਸਾਰਿਕ ਹਿੱਤਾਂ ਦੀ ਰੱਖਿਆ ਅਤੇ ਫ਼ਿਕਰ, ਅੱਤਵਾਦ ਵਿਰੁੱਧ ਆਪਸੀ ਸਮਝ ਅਤੇ ਵਿਸ਼ਵਾਸ ਵਧਾਉਣ, ਆਪਸੀ ਸੂਚਨਾ ਤੰਤਰ ਨੂੰ ਮਜ਼ਬੂਤ ਕਰਨ, ਬਹੁ-ਧਰੁਵੀ, ਬਹੁਤਾਤਵਾਦੀ, ਸਹਿਭਾਗੀ ਸੰਸਾਰਿਕ ਅਰਥਵਿਵਸਥਾ ਦੇ ਨਿਰਮਾਣ ਵਿਚ ਸਹਿਯੋਗ ਦਾ ਸੰਕਲਪ ਲਿਆ ਸੀ।
ਦੋਵਾਂ ਦੇਸ਼ਾਂ ਨੇ ਉਦੋਂ ਵਿਕਾਸ ਤਜ਼ਰਬਿਆਂ ਨੂੰ ਵੰਡਣ, ਰਾਸ਼ਟਰੀ ਸਮਰੱਥਾਵਾਂ ਨੂੰ ਦੇਖਦੇ ਹੋਏ 21ਵੀਂ ਸਦੀ ਵਿਚ ਮਨੁੱਖ ਜਾਤੀ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੀ ਇੱਕ-ਦੂਜੇ ਦੀ ਹਾਂ ਵਿਚ ਹਾਂ ਮਿਲਾਈ ਸੀ ਇਸ ਵਾਰ ਚੇਨੱਈ ਦੇ ਮਹਾਬਲੀਪੁਰਮ ਵਿਚ ਦੋਵਾਂ ਦੇਸ਼ਾਂ ਨੇ ਇੱਕ ਵਾਰ ਫਿਰ ਸਾਂਝੀਆਂ ਆਰਥਿਕ ਚੁਣੌਤੀਆਂ, ਆਪਣੀ-ਆਪਣੀ ਇੱਕ ਅਰਬ ਤੋਂ ਉੱਪਰ ਦੀ ਅਬਾਦੀ ਨੂੰ ਇੱਕਜੁੱਟ ਰੱਖਣ ਅਤੇ ਕੱਟੜਤਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਬਹੁਤਾਤਵਾਦ ਨੂੰ ਬਣਾਈ ਰੱਖਣ ਵਿਚ ਵਿਚਾਰ ਮਿਲਾਏ ਚੀਨ ਅਤੇ ਭਾਰਤ ਦੋਵੇਂ ਹੀ ਇਨ੍ਹੀਂ ਦਿਨੀਂ ਧਾਰਮਿਕ ਕੱਟੜਤਾ ਤੋਂ ਉਪਜੇ ਅੱਤਵਾਦ ਅਤੇ ਹਿੰਸਾ ਦਾ ਸਾਹਮਣਾ ਕਰ ਰਹੇ ਹਨ ਉਸ ‘ਤੇ ਵੀ ਦੋਵਾਂ ਨੇ ਧਿਆਨ ਕੀਤਾ, ਤਾਂ ਹੀ ਭਵਿੱਖ ਵਿਚ ਅੱਤਵਾਦ ਦੇ ਵਿਰੁੱਧ ਆਪਸੀ ਸਮਝ ਵਧਾਉਣ ਦੀ ਗੱਲ ਵੀ ਹੋ ਰਹੀ ਹੈ ਭਾਰਤੀ ਥੋੜ੍ਹੇ ਹੈਰਾਨ ਵੀ ਹੋ ਰਹੇ ਹੋਣਗੇ ਕਿ ਚੀਨ ਕਸ਼ਮੀਰ ਵਿਚ ਧਾਰਾ 370 ਹਟਾਉਣ ‘ਤੇ ਵੀ ਜ਼ਿਆਦਾ ਕੁਝ ਨਹੀਂ ਬੋਲਿਆ ਹੁਣ ਆਰਥਿਕ ਵਿਕਾਸ ਅਤੇ ਬਹੁਤਾਤਵਾਦੀ ਸੰਸਕ੍ਰਿਤੀ ਨੂੰ ਲੈ ਵੀ ਚੀਨ ਸੁਚੇਤ ਹੋ ਰਿਹਾ ਹੈ, ਇਹ ਕਿਵੇਂ? ਸ਼ਾਇਦ ਇਸ ਦੇ ਪਿੱਛੇ ਅਮਰੀਕਾ ਨਾਲ ਚੀਨ ਦਾ ਆਰਥਿਕ ਯੁੱਧ ਅਤੇ ਚੀਨ ਵਿਚ ਸ਼ਿਨਜਿਆਂਗ ਵਿਚ ਉੱਠ ਰਹੀਆਂ ਉਈਗਰ ਅਬਾਦੀ ਦੀਆਂ ਅਵਾਜ਼ਾਂ ਤੋਂ ਚੀਨ ਦੁਖੀ ਹੈ ਚੀਨ ਸਮਝ ਚੁੱਕਾ ਹੈ ਕਿ ਪਾਕਿਸਤਾਨ ਤੋਂ ਉਹ ਆਰਥਿਕ ਲਾਭ ਬੇਸ਼ੱਕ ਹੀ ਉਠਾ ਲਵੇ, ਜਾਂ ਭਾਰਤ ਵਿਰੋਧ ਦੇ ਆਪਣੇ ਪੱਖ ਨੂੰ ਮਜ਼ਬੂਤ ਕਰ ਲਵੇ, ਪਰ ਭਾਰਤੀ ਲੋਕਤੰਤਰ ਅਤੇ ਸਵਾ ਅਰਬ ਦੀ ਅਬਾਦੀ ਦਾ ਦੇਸ਼ ਭਾਰਤ ਉਸ ਦਾ ਚੰਗਾ ਗੁਆਂਢੀ ਅਤੇ ਕਰੀਬੀ ਹੋ ਸਕਦਾ ਹੈ ਹਾਲਾਂਕਿ ਚੀਨ-ਭਾਰਤ ਦੇ ਸਰਹੱਦੀ ਮੁੱਦੇ ਹਨ ਦੋਵੇਂ ਦੇਸ਼ 1962 ਵਿਚ ਯੁੱਧ ਕਰ ਚੁੱਕੇ ਹਨ ਫਿਰ ਵੀ ਦੋਵੇਂ ਇਸ ਗੱਲ ਨੂੰ ਸਮਝ ਰਹੇ ਹਨ ਕਿ ਸਰਹੱਦੀ ਵਿਵਾਦ ਦੇ ਬਾਵਜੂਦ ਦੋਵਾਂ ਦਾ ਇੱਕ-ਦੂਜੇ ‘ਤੇ ਵਿਸ਼ਵਾਸ ਕਰਨਾ ਜ਼ਰੂਰੀ ਹੈ ਜੇਕਰ ਦੋਵਾਂ ਦੇਸ਼ਾਂ ਵਿਚ ਵਿਸ਼ਵਾਸ ਦੀ ਡੋਰ ਮਜ਼ਬੂਤ ਹੁੰਦੀ ਹੈ ਤਾਂ ਯਕੀਨਨ ਹੀ ਭਵਿੱਖ ਵਿਚ ਭਾਰਤ-ਚੀਨ ਦੁਨੀਆਂ ਨੂੰ ਦਿਸ਼ਾ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਮੇਸ਼ ਠਾਕੁਰ
ਕਾਂਗਰਸ ਨੂੰ ਇੱਕ ਅਤੇ ਬਹੁਤ ਝਟਕਾ ਲੱਗਿਆ ਹੈ  ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਮੰਨੇ ਜਾਣ ਵਾਲੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਤੰਵਰ ਨੇ ਪਾਰਟੀ ‘ਚ ਆਪਣੀ ਹੋ ਰਹੀ ਲਗਾਤਾਰ ਨਜ਼ਰ ਅੰਦਾਜ਼ੀ ਵੱਲੋਂ ਤੰਗ ਆ ਕੇ ਤਿਆਗ-ਪੱਤਰ ਦੇ ਦਿੱਤੇ ਉਨ੍ਹਾਂ ਨੇ ਅਸਤੀਫ਼ਾ ਅਜਿਹੇ ਵਕਤ ‘ਚ ਦਿੱਤਾ ਜਦੋਂ ਉਨ੍ਹਾਂ ਦੇ ਹਰਿਆਣਾ ਸੁਬੇ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਸਤੀਫੇ ਦੇ ਪਿੱਛੇ ਉਨ੍ਹਾਂ ਨੇ ਕਈ ਕਾਰਨ ਦੱਸੇ, -ਪਰ ਮੁੱਖ ਕਾਰਨ ਅਜਿਹਾ ਰਿਹਾ, ਜਿਸ ਨਾਲ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ , ਤੇ ਉਹ ਹੈ ਉਨ੍ਹਾਂ ਦੀ ਟਿਕਟ ਵੰਡ ‘ਚ ਉਨ੍ਹਾਂ ਦੀ ਭੂਮਿਕਾ ਨੂੰ ਨਕਾਰਨਾ ਅਸਤੀਫ਼ਾ ਦੇਣ ਨੇ ਤੁਰੰਤ ਬਾਅਦ ਉਨ੍ਹਾਂ ਨੇ ਦਿੱਲੀ ‘ਚ ਪੱਤਰਕਾਰਾਂ ਨਾਲ  ਗੱਲਬਾਤ ਕੀਤੀ ਇਸ ਮੌਕੇ ਰਮੇਸ਼ ਠਾਕੁਰ ਦੀ ਅਸ਼ੋਕ ਤੰਵਰ ਪੇਸ਼ ਹਨ  ਖਾਸ ਗੱਲਬਾਤ ਦੇ ਮੁੱਖ ਅੰਸ਼ :-
-ਅਖ਼ੀਰ ਅਜਿਹੀ ਕੀ ਨਰਾਜ਼ਗੀ ਹੋਈ, ਜਿਸ ਕਾਰਨ ਤੁਹਾਨੂੰ ਪਾਰਟੀ ਛੱਡਣੀ ਪਈ?
ਨਰਾਜ਼ਗੀ ਵਾਲੀ ਕੀ ਗੱਲ ਹੈ ਸਭ ਕੁਝ ਤੁਸੀਂ ਵੇਖ ਹੀ ਰਹੇ ਹੋ ਇਨਸਾਨ ਦਾ ਜਿਸ ਘਰ ‘ਚ ਮਾਣ – ਸਨਮਾਣ  ਖ਼ਤਮ ਹੋ ਜਾਵੇ, ਤਾਂ ਉਸ ਸ਼ਖਸ ਦੀ ਭੂਮਿਕਾ ਪਾਲਤੂ ਜਾਨਵਰ ਵਰਗੀ ਹੋ ਜਾਂਦੀ ਹੈ ਤੇ ਮੈਂ ਜਾਨਵਰ ਨਹੀਂ, ਇਨਸਾਨ ਹੀ ਬਣਿਆ ਰਹਿਣਾ ਚਾਹੁੰਦਾ ਹਾਂ  ਅਸਤੀਫ਼ੇ ਦਾ ਫ਼ੈਸਲਾ ਮੇਰੇ ਲਈ ਬਹੁਤ ਔਖਾ ਸੀ , ਪਰ ਇਸ ਤੋਂ ਬਾਅਦ ਕੋਈ ਚਾਰਾ ਹੀ ਨਹੀਂ ਬਚਿਆ ਮੈਂ ਪਾਰਟੀ ਹਾਈਕਮਾਨ ਨੂੰ ਜ਼ਿਆਦਾ ਦੋਸ਼ੀ ਨਹੀਂ ਮੰਨਦਾ ਪਰ ਹਰਿਆਣਾ ਦੇ ਸਥਾਨਕ ਆਗੂਆਂ ਦੀਆਂ ਅੱਖਾਂ ‘ਚ ਮੇਰੇ ਵਧਦੇ ਕਦਮ ਰੜਕ ਰਹੇ ਸਨ ਜਦੋਂ ਮੈਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਤਾਂ ਕਈਆਂ ਨੂੰ ਬੁਖਾਰ ਹੋ ਗਿਆ।
ਮਹਾਂਰਾਸ਼ਟਰ ਤੇ ਹਰਿਆਣਾ ਚੋਣਾਂ ਸਿਰ ‘ਤੇ ਹਨ ਤੁਹਾਡੇ ਫੈਸਲੇ ਵੱਲੋਂ ਪਾਰਟੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ?
ਮੈਨੂੰ ਵੀ ਇਸ ਗੱਲ ਦਾ ਦੁੱਖ ਹੈ ਕਾਂਗਰਸ ਲਈ ਦੋਵਾਂ ਸੂਬਿਆਂ ਦੀਆਂ ਚੋਣਾਂ ਬਹੁਤ ਮਾਇਨੇ ਰੱਖਦੀਆਂ ਹਨ ਪਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕੁਝ ਆਗੂ ਲਗਾਤਾਰ ਗੁੰਮਰਾਹ ਕਰ ਰਹੇ ਹਨ , ਜਿਸਦਾ ਖਾਮਿਆਜਾ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਨਾਲ ਪਤਾ ਚੱਲੇਗਾ  ਕਾਂਗਰਸ ਦੀ ਅੰਦਰਲੀ ਲੜਾਈ ਦਾ ਭਾਜਪਾ ਸਿੱਧੇ ਤੌਰ ‘ਤੇ ਫਾਇਦਾ ਉਠਾ ਰਹੀ ਹੈ ਕਾਂਗਰਸ ‘ਚ ਜ਼ਮੀਨ ਉੱਤੇ ਲੜਾਈ ਲੜਨ ਵਾਲੇ ਆਗੂਆਂ ਦੀ ਕਮੀ ਹੈ  ਸਾਰੇ ਏਸੀ ਕਮਰਿਆਂ ‘ਚ ਬੈਠ ਕੇ ਗਿਆਨ ਵੰਡਦੇ ਹਨ ,  ਪਰ ਧਰਤੀ ‘ਤੇ ਜੀਰੋ ਹਨ  ਜਨਤਾ  ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸੜਕਾਂ ‘ਤੇ ਕੋਈ ਵੀ ਆਗੂ ਉਤਰਨਾ ਨਹੀਂ ਚਾਹੁੰਦਾ  ਮੌਜ਼ੂਦਾ ਵਕਤ ‘ਚ ਅਜਿਹਾ ਕੰਮ ਕਾਂਗਰਸ ਦਾ ਕੋਈ ਆਗੂ ਨਹੀਂ ਕਰਨਾ ਚਾਹੁੰਦਾ  ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਦੂਜੇ ਆਗੂਆਂ ਨੂੰ ਇਸ ਗੱਲ ਦਾ ਡਰ ਹੋ ਜਾਂਦਾ ਹੈ ਕਿ ਇਸ ਨਾਲ ਉਹ ਹੀਰੋ ਬਣ ਜਾਵੇਗਾ  ਉਸ ਨਾਲ  ਉਨ੍ਹਾਂ ਦੀ ਵੈਲਿਊ ਖ਼ਤਮ ਹੋ ਜਾਵੇਗੀ  ਉਦੋਂ ਤਾਂ ਅਗਲੀ ਪੀੜ੍ਹੀ ਦੇ ਵਧਦੇ ਆਗੂਆਂ ਨੂੰ ਡੇਗਣ ਦੇ ਹਰ ਹੱਥਕੰਡੇ ਅਪਣਾਏ ਜਾਣ ਲੱਗਦੇ ਹਨ  ਉਦਾਹਰਨ ਅਸ਼ੋਕ ਤੰਵਰ  ਦੇ ਰੂਪ ‘ਚ ਮੈਂ ਤੁਹਾਡੇ ਸਾਹਮਣੇ ਹਾਂ।
ਲਗਾਤਾਰ ਕਮਜੋਰ ਹੁੰਦੇ ਸੰਗਠਨ ਪਿੱਛੇ ਕੀ ਕਾਰਨ ਹੈ ?
ਭਾਜਪਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਬਾਵਜੂਦ ਇਸਦੇ ਮੈਂਬਰ ਮੁਹਿੰਮ ਚਲਾਉਂਦੀ ਹੈ ਕਿਉਂ ? ਇਸ ਲਈ ਕਿ ਉਨ੍ਹਾਂ ਦਾ ਸੰਗਠਨ ਮਜ਼ਬੂਤ ਰਹੇ , ਕਮਜੋਰ ਨਾ ਹੋਵੇ ? ਪਰ ਕਾਂਗਰਸ ਹੁਣ ਵੀ ਪੁਰਾਣੀਆਂ ਰੀਤਾਂ ‘ਤੇ ਚੱਲ ਰਹੀ ਹੈ ਉਨ੍ਹਾਂ ਨੂੰ ਲੱਗਦਾ ਹੈ ਦੇਸ਼ ਦੀ ਜਨਤਾ ਹਮੇਸ਼ਾ  ਉਨ੍ਹਾਂ ਦਾ ਸਾਥ ਦਿੰਦੀ ਰਹੇਗੀ।
ਦੇਸ਼ ਦੀ ਜਨਤਾ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਵੱਲੋਂ ਨਕਾਰ ਦਿੱਤਾ ਹੈ ਮੈਂ ਦਾਅਵੇ ਦੇ ਨਾਲ ਕਹਿਦਾ ਹਾਂ ਕਾਂਗਰਸ ਦਾ ਚੋਟੀ ਦਾ ਆਗੂ  ਇਸ ਵਕਤ ਚੋਣ ਨਹੀਂ ਜਿੱਤ ਸਕਦਾ ਭਾਜਪਾ ਦਾ ਮੁਕਾਬਲਾ ਕਰਨ ਦੀ ਉਨ੍ਹਾਂ ਦੀ ਹਿੰਮਤ ਨਹੀਂ ।
ਪਾਰਟੀ ਛੱਡਣ ਤੋਂ ਬਾਦ ਭਾਜਪਾ ਵੱਲੋਂ ਕੀ ਤੁਹਾਨੂੰ ਆਫ਼ਰ ਮਿਲੇ ਹਨ?
ਕਈ ਪਾਰਟੀਆਂ ਵੱਲੋਂ ਆਫਰ ਆ ਰਹੇ ਹਨ ਪਰ ਮੈਂ ਹਾਲੇ ਕੋਈ ਫੈਸਲਾ ਨਹੀਂ ਕੀਤਾ ਮੈਂ ਸੂਬੇ ਅਤੇ ਦੇਸ਼ ਦੀ ਜਨਤਾ ਦੀ ਸੇਵਾ ਕਰਨੀ ਹੈ ਪਾਰਟੀ ‘ਚ ਰਹਾਂ ਜਾਂ ਨਾ ਰਹਾਂ , ਸੇਵਾ ਕਰਦਾ ਰਹਾਂਗਾ ਕਾਂਗਰਸ ‘ਚ ਵਰਕਰਾਂ ਦਾ ਖੁੱਲ੍ਹੇਆਮ ਸੋਸ਼ਣ ਹੋ ਰਿਹਾ ਹੈ, ਜੋ ਅਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਉਸਦਾ ਹਾਲ ਮੇਰੇ ਵਰਗਾ ਹੁੰਦਾ ਹੈ ਪਾਰਟੀ ਵਿੱਚ ਕੁਝ ਆਗੂ ਕਾਂਗਰਸ ਨੂੰ ਹਾਈਜੈਕ ਕਰਨ ਦੀ ਫਿਰਾਕ ‘ਚ ਹਨ ਇਸ ਲਈ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ‘ਚ ਵੀ ਫੁੱਟ ਪਾਉਣ ਦੀ ਸਾਜਿਸ਼ ਹੋ ਰਹੀ ਹੈ।
ਤੁਸੀਂ ਕਾਂਗਰਸ ਦੇ ਕੁਝ ਆਗੂਆਂ ‘ਤੇ ਟਿਕਟ ਵੇਚਣ ਦਾ ਵੀ ਇਲਜ਼ਾਮ ਲਾਇਆ ਹੈ ?
ਇਲਜ਼ਾਮ ਨਹੀਂ, ਸੱਚਾਈ ਹੈ ਟਿਕਟ ਦੇਣ ਲਈ ਜਿਨ੍ਹਾਂ ਉਮੀਦਵਾਰਾਂ ਤੋਂ ਪੈਸੇ ਮੰਗੇ ਗਏ , ਉਹ ਮੇਰੇ ਨਾਲ ਹਨ  ਮੈਂ ਇੱਕ ਗੱਲ ਇਹ ਜ਼ਰੂਰ ਕਹਾਂਗਾ ਕਿ ਕਾਂਗਰਸ ‘ਚ ਟਿਕਟ ਵੇਚਣ ਵਾਲੀ ਪਰੰਪਰਾ ਨਹੀਂ ਰਹੀ ਹੈ, ਪਰ ਹੁਣ ਅਜਿਹਾ ਚੱਲਣ ਤੇਜ਼ੀ ਨਾਲ ਸ਼ੁਰੂ ਹੋਇਆ ਹੈ ਦਰਅਸਲ ਕੁਝ ਕਾਂਗਰਸੀ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਹੈ, ਕਿ ਚੋਣ ਤਾਂ ਨਹੀਂ ਜਿੱਤ ਸਕਦੇ , ਤਾਂ ਕਿਉਂ ਨਹੀਂ ਟਿਕਟ ਦੇ ਨਾਂਅ ‘ਤੇ ਧਨ ਵਸੂਲੀ ਹੀ ਕੀਤੀ ਜਾਵੇ  ਖਾਟੀ ਦੇ ਆਗੂਆਂ ਲਈ ਇਹ ਸਭ ਪਾਪ ਵਰਗਾ ਹੈ ਇਸ ਗੱਲ ਦਾ ਕੋਈ ਵਿਰੋਧ ਕਰਦਾ ਹੈ ਤਾਂ ਉਸ ਦੇ ਉਸੇ ਦਿਨ ਤੋਂ ਖੰਭ ਕੱਟਣੇ ਸ਼ੁਰੂ ਕਰ ਦਿੰਦੇ ਹਨ ਇਸ ਝਮੇਲੇ  ਦੀ ਖ਼ਬਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੱਕ ਨਹੀਂ ਪਹੁੰਚ ਪਾਉਂਦੀ। ਤੁਹਾਡੀ ਨਰਾਜਗੀ ਇਹ ਵੀ ਰਹੀ ਸੀ ਕਿ ਤੁਹਾਡੇ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਗਈ। ਬਿਲਕੁੱਲ ਠੀਕ ਸਵਾਲ ਹੈ ਪਰ ਇਸ ‘ਚ ਬੁਰਾਈ ਕੀ ਹੈ? ਮੈਂ ਯੋਗ ਅਤੇ ਜਿੱਤ ਦੀ ਗਾਰੰਟੀ ਦੇਣ ਵਾਲੇ ਉਮੀਦਵਾਰਾਂ ਦੇ ਨਾਂਅ ਦੀਆਂ ਸਿਫਾਰਸ਼ਾਂ ਕੀਤੀਆਂ ਸਨ ਵੇਖੋ, ਕਾਂਗਰਸ ਦੋ ਭਾਗਾਂ ‘ਚ ਵੰਡੀ ਗਈ ਹੈ ਮੈਨੂੰ ਪਾਰਟੀ ਦੀ ਵਿਚਾਰਧਾਰਾ ਵੱਲੋਂ ਕੋਈ ਮੁਸ਼ਕਲ ਨਹੀਂ ਰਹੀ, ਮੁਸ਼ਕਲ ਉਨ੍ਹਾਂ ਆਗੂਆਂ ਤੋਂ ਰਹੀ ਹੈ ਜੋ ਵਿਚਾਰਧਾਰਾਵਾ ਨੂੰ ਖੰਡਿਤ ਕਰਨ ਦਾ ਕੰਮ ਕਰ ਰਹੇ ਹਨ ਹੈਰਾਨੀ ਇਸ ਗੱਲ ਦੀ ਹੈ ਕਾਂਗਰਸ ‘ਚ ਹੁਣ ਫ਼ੈਸਲਾ ਅਜਿਹੇ ਆਗੂ ਕਰਨ ਲੱਗੇ ਹਨ, ਜਿਨ੍ਹਾਂ ਦਾ ਜ਼ਮੀਨੀ ਪੱਧਰ ‘ਤੇ ਜਨਤਾ ਨਾਲ ਰਾਬਤਾ ਕਦੇ ਨਹੀਂ ਰਿਹਾ, ਜਿਨ੍ਹਾਂ ਨੂੰ ਗਲੀਆਂ-ਮੁਹੱਲਿਆਂ ਦਾ ਵੀ ਗਿਆਨ ਨਹੀਂ ਹੈ , ਉਹ ਦੇਸ਼ – ਦੁਨੀਆ ਦਾ ਗਿਆਨ ਦੇ ਰਹੇ ਹਨ।
ਤੁਹਾਨੂੰ ਉਮੀਦ ਹੈ ਕਿ ਹਰਿਆਣਾ ‘ਚ ਪਾਰਟੀ ਚੰਗਾ ਕਰੇਗੀ ?
ਤੁਸੀ ਲਿਖ ਕੇ ਰੱਖ ਲਓ , ਕਾਂਗਰਸ ਬੁਰੀ ਤਰ੍ਹਾਂ ਨਾਲ ਹਾਰੇਗੀ ਉਸ ਹਾਰ ਦੇ ਜ਼ਿੰਮੇਦਾਰ ਸਿਰਫ਼ ਦੋ -ਤਿੰਨ ਵਿਅਕਤੀਆਂ ਹੀ ਹੋਣਗੇ ਟਿਕਟ ਵੰਡਣ ‘ਚ ਸੋਨਿਆ ਗਾਂਧੀ ਨੂੰ ਗੁੰਮਰਾਹ ਕੀਤਾ ਗਿਆ ਹੈ ਪਾਰਟੀ ਨੇ ਕਿਸੇ ਜ਼ਮੀਨੀ ਵਰਕਰ ਨੂੰ ਟਿਕਟ ਨਾ ਦੇ ਕੇ ਧਨਾਢ  ਲੋਕਾਂ ਨੂੰ ਹੀ ਮੈਦਾਨ ‘ਚ ਉਤਾਰਿਆ ਹੈ ਇਸ ਗੱਲ ਨੂੰ ਜਨਤਾ ਵੀ ਭਲੀ- ਭਾਂਤ ਸਮਝ ਰਹੀ ਹੈ ਜਦੋਂ ਰਿਜਲਟ ਸਾਹਮਣੇ ਆਵੇਗਾ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੌਜੀ ਸ਼ਕਤੀ ਤੇ ਜਲ ਸ਼ਕਤੀ
73ਵੇਂ ਅਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ‘ਚ ਕੇਂਦਰ ਸਰਕਾਰ ਐਨਡੀਏ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕੁਝ ਵੱਡੇ ਟੀਚਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਦਾ ਭਾਸ਼ਣ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਕੇਂਦਰਿਤ ਸੀ ਪਰ ਇਸ਼ਾਰਿਆਂ-ਇਸ਼ਾਰਿਆਂ ‘ਚ ਉਹਨਾਂ ਨੇ 370 ਲਈ ਕਾਂਗਰਸ ‘ਤੇ ਨਿਸ਼ਾਨਾ ਵੀ ਸਾਧਿਆ ਮੁੱਖ ਤੌਰ ‘ਤੇ ਉਹਨਾਂ ਦਾ ਭਾਸ਼ਣ ਦੋ ਬਿੰਦੂਆਂ ‘ਤੇ  ਕੇਂਦਰਿਤ ਰਿਹਾ ਫੌਜੀ ਸ਼ਕਤੀ ਤੇ ਜਲ ਸ਼ਕਤੀ ਮੋਦੀ ਨੇ ਤਿੰਨਾਂ ਫੌਜਾਂ ਦਾ ਸਾਂਝਾ ਮੁਖੀ (ਚੀਫ਼ ਆਫ਼ ਡਿਫੈਂਸ ਸਟਾਫ਼) ਲਾਉਣ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਗੁਆਂਢੀ ਮੁਲਕ ਪਾਕਿਸਤਾਨ ਨੂੰ ਇੱਕ ਵਾਰ ਫੇਰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਭਾਰਤ ਅੱਤਵਾਦ ਸਹਿਣ ਨਹੀਂ ਕਰੇਗਾ ਤੇ ਨਾ ਹੀ 370 ‘ਤੇ ਸਰਕਾਰ ਪਿਛਾਂਹ ਮੁੜ ਕੇ ਵੇਖੇਗੀ ਹੜਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਈ ਰਾਜਾਂ ‘ਚ ਹੜ੍ਹਾਂ ਦੀ ਸਮੱਸਿਆ ਦਾ ਜ਼ਿਕਰ ਤਾਂ ਕੀਤਾ ਹੈ, ਪਰ ਉਹਨਾਂ ਦਾ ਜ਼ਿਆਦਾ ਜ਼ੋਰ ਸਰਕਾਰ ਦੇ ਗੁਣਗਾਣ ‘ਤੇ ਰਿਹਾ ਹੈ ਪ੍ਰਸੰਸਾਤਮਕ ਸੁਰ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਜੋ ਸਭ ਤੋਂ ਅਹਿਮ ਹਿੱਸਾ ਹੈ ਉਹ ਜਲ ਸ਼ਕਤੀ ਮਿਸ਼ਨ ਦੀ ਸ਼ੁਰੂਆਤ ਇਹ ਪਹਿਲੀ ਵਾਰ ਹੈ ਜਦੋਂ ਪਾਣੀ ਦੀ ਹੋ ਰਹੀ ਕਮੀ ਨੂੰ ਅਜ਼ਾਦੀ ਦਿਹਾੜੇ ਮੌਕੇ ਦੇਸ਼ ਦੀ ਵੱਡੀ ਚੁਣੌਤੀ ਦੇ ਤੌਰ ‘ਤੇ ਲਿਆ ਗਿਆ।
ਇਸ ਮਿਸ਼ਨ ਲਈ ਸਾਢੇ ਤਿੰਨ ਲੱਖ ਕਰੋੜ ਦੀ ਰਾਸ਼ੀ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ ਦੇ ਤਹਿਤ ਸਮੁੰਦਰ ਦੇ ਪਾਣੀ ਨੂੰ ਵਰਤੋਂ ਯੋਗ ਬਣਾਉਣ, ਪਾਣੀ ਨੂੰ ਸ਼ੁੱਧ ਕਰਨ ਤੇ ਵਰਖਾ ਦੇ ਪਾਣੀ ਦੀ ਸੰਭਾਲ ਦਾ ਕੰਮ ਕੀਤਾ ਜਾਵੇਗਾ ਵਾਕਿਆਈ ਜਲ ਸ਼ਕਤੀ ਹੀ ਹੈ ਜੋ ਜੀਵਨ ਦਾ ਆਧਾਰ ਹੈ ਤੇ ਅਨਾਜ ਦੇ ਉਤਪਾਦਨ ਲਈ ਅਹਿਮ ਤੱਤ ਹੈ ਅੱਜ ਦੇਸ਼ ਦੀ ਅਬਾਦੀ ਦੇ ਵੱਡੇ ਹਿੱਸੇ ਨੂੰ ਘਰੇਲੂ ਵਰਤੋਂ ਲਈ ਹੀ ਪਾਣੀ ਦੀ ਕਮੀ ਆ ਰਹੀ ਹੈ ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਤੇ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ ਪੰਜਾਬ, ਹਰਿਆਣਾ, ਕੇਰਲ, ਕਰਨਾਟਕ, ਤਾਮਿਲਨਾਡੂ ਵਰਗੇ ਸੂਬੇ ਦਰਿਆਈ ਪਾਣੀ ਦੇ ਬਟਵਾਰੇ ਦੀ ਕਾਨੂੰਨੀ ਲੜਾਈ ਲੜ ਰਹੇ ਹਨ ਦਰਿਆਈ ਪਾਣੀ ਦੀ ਕਮੀ ਤੇ ਧਰਤੀ ਹੇਠਲੇ ਪਾਣੀ ਦੀ ਕਮੀ ਕਾਰਨ ਖੇਤੀ ਲਾਗਤ ਖਰਚੇ ਵਧ ਰਹੇ ਹਨ ਜਿਨ੍ਹਾਂ ਖੇਤਰਾਂ ‘ਚ ਕਦੇ 50-60 ਫੁੱਟ ਤੱਕ ਹੀ ਬੋਰ ਕਰਨ ਦੀ ਜ਼ਰੂਰਤ ਹੀ ਉੱਥੇ ਅੱਜ 300 ਫੁੱਟ ਤੱਕ ਬੋਰ ਹੋ ਰਹੇ ਹਨ ਪ੍ਰਦੂਸ਼ਣ ਕਾਰਨ ਸਤਿਲੁਜ ਦਰਿਆ ਤਾਂ ਸੀਵਰੇਜ ਬਣ ਕੇ ਰਹਿ ਗਿਆ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਸਿਆਸਤ ਦਾ ਗ੍ਰਹਿਣ ਲੱਗਣ ਕਰਕੇ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ ਕੇਂਦਰ ਤੇ ਰਾਜਾਂ ਦਰਮਿਆਨ ਤਾਲਮੇਲ ਦੀ ਕਮੀ ਹੈ ਜੇਕਰ ਸਰਕਾਰ ਪਾਣੀ ਦੇ ਮਾਮਲੇ ‘ਚ ਗੰਭੀਰਤਾ ਵਿਖਾਏ ਤੇ ਵਰਖਾ ਦੇ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਏ ਤਾਂ ਦੇਸ਼ ਨੂੰ ਵੱਡੀ ਸਮੱਸਿਆ ਤੋਂ ਰਾਹਤ ਮਿਲੇਗ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਮਾਰਸਵਾਮੀ ਸਰਕਾਰ ਦੀ ਹੋਵੇਗੀ ਸ਼ਕਤੀ ਪ੍ਰੀਖਿਆ
ਕੁਮਾਰਸਵਾਮੀ ਸਰਕਾਰ ਦੀ ਹੋਵੇਗੀ ਸ਼ਕਤੀ ਪ੍ਰੀਖਿਆ
ਬੇਂਗਲੁਰੂ, ਏਜੰਸੀ। ਕਰਨਾਟਕ ਵਿੱਚ ਸੱਤਾਧਾਰੀ ਗਠਜੋੜ ਸਹਿਯੋਗੀਆਂ ਦੇ 16 ਵਿਧਾਇਕਾਂ ਦੇ ਅਸਤੀਫੇ ਦਰਮਿਆਨ ਐਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਜਨਤਾ ਦਲ (ਐਸ) -ਕਾਂਗਰਸ ਗਠਜੋੜ ਸਰਕਾਰ ਦੀ ਵੀਰਵਾਰ ਨੂੰ ਵਿਧਾਨਸਭਾ ਵਿੱਚ ਸ਼ਕਤੀ ਪ੍ਰੀਖਿਆ ਹੋਵੇਗੀ। ਵਿਧਾਨਸਭਾ ਦੇ ਏਜੰਡੇ ਅਨੁਸਾਰ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੁੱਖ ਮੰਤਰੀ ਕੁਮਾਰਸਵਾਮੀ ‘ਵਿਸ਼ਵਾਸ ਮਤ’ ਪੇਸ਼ ਕਰਨਗੇ। ਬਾਗੀ ਵਿਧਾਇਕਾਂ ਦੇ ਅਸਤੀਫੇ ਦੇ ਬਾਅਦ ਸੱਤਾਧਾਰੀ ਗਠਜੋੜ ਦੀ ਤਾਕਤ ਘਟਕੇ 101 ਰਹਿ ਗਈ ਹੈ। ਅਜਿਹੇ ਵਿੱਚ 225 ਮੈਂਬਰੀ ਵਿਧਾਨਸਭਾ ਵਿੱਚ ਆਪਣੀ ਸਰਕਾਰ ਨੂੰ ਬਚਾਉਣ ਲਈ ਸ਼੍ਰੀ ਕੁਮਾਰਸਵਾਮੀ ਨੂੰ ਘੱਟੋਂ ਘੱਟ 12 ਵਿਧਾਇਕਾਂ ਦੀ ਜ਼ਰੂਰਤ ਹੋਵੇਗੀ।
ਇਸ ਵਿਚਕਾਰ ਕਾਂਗਰਸ ਅਤੇ ਜਦ (ਐਸ) ਦੇ ਨੇਤਾ ਬਾਗੀ ਵਿਧਾਇਕ ਰਾਮਾਲਿੰਗਾ ਰੇੱਡੀ ਨੂੰ ਆਪਣੇ ਖੇਮੇ ਵਿੱਚ ਲਿਆਉਣ ਵਿੱਚ ਕਾਮਯਾਬ ਰਹੇ ਹਨ। ਦੋਵਾਂ ਪਾਰਟੀਆਂ ਦੇ ਨੇਤਾਵਾਂ ਨੂੰ ਭਰੋਸਾ ਹੈ ਕਿ ਸ਼੍ਰੀ ਰੇੱਡੀ ਦੇ ਕਰੀਗੀ ਚਾਰ ਅਤੇ ਬਾਗੀ ਵਿਧਾਇਕ ਵੀ ਉਨ੍ਹਾਂ ਦੀ ਹੀ ਤਰ੍ਹਾਂ ਆਪਣੇ ਫ਼ੈਸਲਾ ਉੱਤੇ ਮੁੜਵਿਚਾਰ ਕਰਦੇ ਹੋਏ ਆਪਣੇ ਅਸਤੀਫੇ ਵਾਪਸ ਲੈ ਲੈਣਗੇ। ਬਹੁਜਨ ਸਮਾਜ ਪਾਰਟੀ ਦੇ ਇਕਲੌਤੇ ਵਿਧਾਇਕ ਮਹੇਸ਼ , ਜਿਨ੍ਹਾਂ ਨੇ ਵਿਧਾਨਸਭਾ ਵਿੱਚ ਵੱਖਰੀ ਸੀਟ ਦੀ ਮੰਗ ਕੀਤੀ ਸੀ , ਨੇ ਇਸ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ ਕਿ ਉਹ ਸਰਕਾਰ ਦਾ ਸਮਰਥਨ ਕਰਨਗੇ ਜਾਂ ਵੱਖਰੇ ਰਹਿਣਗੇ। ਉਨ੍ਹਾਂ ਕਿਹਾ, ‘ਮੈਂ ਆਪਣੀ ਪਾਰਟੀ ਪ੍ਰਮੁੱਖ ਮਾਇਆਵਤੀ ਦੇ ਨਿਰਦੇਸ਼ਾਂ ਦਾ ਇੰਤਜਾਰ ਕਰ ਰਿਹਾ ਹਾਂ।’
ਦੋ ਅਜਾਦ ਵਿਧਾਇਕਾਂ ਨੇ ਵੀ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ
ਦੋ ਅਜਾਦ ਵਿਧਾਇਕਾਂ , ਜੋ ਕੁਮਾਰਸਵਾਮੀ – ਸਰਕਾਰ ਵਿੱਚ ਮੰਤਰੀ ਵੀ ਸਨ , ਨੇ ਵੀ ਬਗਾਵਤ ਕਰਕੇ ਭਾਰਤੀਯ ਜਨਤਾ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਅਤੇ ਵਿਧਾਨਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਬੀ ਐਸ ਯੇਦੀਯੁਰੱਪਾ ਨੇ ਆਪਣੇ ਪਾਰਟੀ ਵਿਧਾਇਕਾਂ ਦੇ ਨਾਲ ਰਿਸਾਰਟ ਵਿੱਚ ਕਈ ਦੌਰ ਦੀਆਂ ਬੈਠਕਾਂ ਕੀਤੀਆਂ ਅਤੇ ਸਦਨ ‘ਚ ਵਿਸ਼ਵਾਸ ਪ੍ਰਸਤਾਵ ਨੂੰ ਡੇਗਣ ਲਈ ਰਣਨੀਤੀ ਬਣਾਈ। ਭਾਜਪਾ ਕੋਲ 105 ਵਿਧਾਇਕ ਹਨ ਅਤੇ ਉਸਨੂੰ ਦੋ ਅਜਾਦ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਹੈ। ਪਹਿਲੇ ਨਜ਼ਰੀਏ ਇਹ ਪ੍ਰਤੀਤ ਹੁੰਦਾ ਹੈ ਕਿ ਜੇਕਰ ਵਿਸ਼ਵਾਸ ਪ੍ਰਸਤਾਵ ਡਿੱਗਦਾ ਹੈ ਤਾਂ ਭਾਜਪਾ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਦਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸੁਰੱਖਿਆ ਦੇ ਮੁੱਢਲੇ ਇੰਤਜਾਮ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਵਾ ਨਹੀਂ, ਸ਼ੁਹਰਤ ਤੇ ਤਾਕਤ ਹੈ ਰਾਜਨੀਤੀ
ਸੇਵਾ ਨਹੀਂ, ਸ਼ੁਹਰਤ ਤੇ ਤਾਕਤ ਹੈ ਰਾਜਨੀਤੀ
ਦਰਨਾਟਕ ਵਰਗੇ ਡਰਾਮੇ ਲਗਭਗ ਹਰ ਸੂਬੇ ‘ਚ ਹੋਣ ਲੱਗੇ ਹਨ ਰਾਜਨੀਤੀ ਦਾ ਕਮੱਰਸ਼ੀਅਲ ਰੂਪ ਲੋਕਤੰਤਰ ਨੂੰ ਬਰਬਾਦ ਕਰ ਰਿਹਾ ਹੈ ਜਿੱਥੇ ਲੋਕ ਸ਼ਬਦ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਨੂੰ ਤੰਤਰ ‘ਤੇ ਕਬਜ਼ੇ ਦੀ ਪੌੜੀ ਬਣਾ ਲਿਆ ਗਿਆ ਹੈ।
ਕਦੇ ਰਾਜਨੀਤੀ ਨੂੰ ਸੇਵਾ ਮੰਨਿਆ ਜਾਂਦਾ ਸੀ ਤੇ ਆਗੂ ਲੋਕਾਂ ਲਈ ਦਿਨ-ਰਾਤ ਭੱਜੇ ਫਿਰਦੇ ਸਨ ਹੁਣ ਜ਼ਮਾਨਾ ਬਦਲ ਗਿਆ ਹੈ ਤੇ ਆਗੂ ਕੁਰਸੀ ਲਈ ਭੱਜੇ ਫਿਰਦੇ ਹਨ ਆਪਣੀ ਪਸੰਦ ਦਾ ਮਹਿਕਮਾ ਲੈਣ ਵਾਸਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਹੀ ਦੇ ਦਿੱਤਾ ਹੈ ਸਥਾਨਕ ਸਰਕਾਰਾਂ ਵਿਭਾਗ ਨਾ ਮਿਲਣ ਕਰਕੇ ਮੁੱਖ ਮੰਤਰੀ ਤੋਂ ਨਾਰਾਜ਼ ਸਿੱਧੂ ਨੇ ਰਾਹੁਲ ਦਰਬਾਰ ਜਾ ਕੇ ਬੜੀਆਂ ਦਲੀਲਾਂ ਦਿੱਤੀਆਂ ਪਰ ਗੱਲ ਨਾ ਬਣੀ ਵੇਖ ਕੇ ਲਗਭਗ ਡੇਢ ਮਹੀਨੇ ਬਾਦ ਅਸਤੀਫ਼ਾ ਹੀ ਦੇ ਦਿੱਤਾ ਸਿਆਸਤ ‘ਚ ਆਪਣੀ ਸ਼ੁਰੂਆਤ ਵੇਲੇ ਨਵਜੋਤ ਸਿੱਧੂ ਨੂੰ ਇੱਕ ਲੋਕ-ਹਿਤੈਸ਼ੀ ਤੇ ਅਹੁਦਿਆਂ ਦੇ ਲੋਭ ਤੋਂ ਰਹਿਤ ਮੰਨਿਆ ਜਾਂਦਾ ਸੀ ਪਰ ਇਹ ਰਾਜਨੀਤੀ ਹੈ ਜਿਹੜਾ ਵੀ ਦਾਖਲ ਹੁੰਦਾ ਇਸ ਦੇ ਰੰਗ ‘ਚ ਰੰਗਿਆ ਜਾਂਦਾ ਹੈ ਆਖ਼ਰ ਨਵਜੋਤ ਸਿੱਧੂ ਵੀ ਕੁਰਸੀ ਲਈ ਅਸਤੀਫ਼ੇ ਦੇ ਰਾਹ ਪੈ ਗਏ ਇਸ ਗੱਲ ‘ਚ ਕੋਈ ਦੋ ਰਾਇ ਨਹੀਂ ਕਿ ਸਿੱਧੂ ਨੇ ਲੋਕ ਸਭਾ ਚੋਣਾਂ ‘ਚ ਅਮਰਿੰਦਰ ਸਿੰਘ ਖਿਲਾਫ਼ ਹੀ ਰੱਜ ਕੇ ਪ੍ਰਚਾਰ  ਕੀਤਾ ਸੀ ਭਾਵੇਂ ਉਹਨਾਂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਗੁਜ਼ਾਰੀ ਤਸੱਲੀਬਖਸ਼ ਹੋ ਸਕਦੀ ਹੈ ਪਰ ਸਿੱਧੂ ਨੇ ਅਮਰਿੰਦਰ ਤੇ ਬਾਦਲ ਪਰਿਵਾਰ ਦੇ ਰਲੇ-ਮਿਲੇ ਹੋਣ ਦਾ ਪ੍ਰਚਾਰ ਕਰਕੇ ਕਾਂਗਰਸ ਨੂੰ ਵੱਟਾ ਲਾਇਆ ਸੀ।
ਸਿਆਸਤ ਹੁਣ ਸ਼ੁਹਰਤ ਤੇ ਤਾਕਤ ਦਾ ਦੂਜਾ ਨਾਂਅ ਬਣ ਗਈ ਹੈ ਸਿਰਫ਼ ਸਿੱਧੂ ਹੀ ਨਹੀਂ ਦੇਸ਼ ਦੀ ਲਗਭਗ ਹਰ ਪਾਰਟੀ ਤੇ ਹਰ ਸੂਬੇ ਦੀ ਸਿਆਸਤ ਇਸ ਬੁਰਾਈ ਦੀ ਮਾਰ ਹੇਠ ਹੈ ਇਸੇ ਲੋਭ ਨੇ ਕਰਨਾਟਕ ਦੀ ਕਾਂਗਰਸ-ਜੇਡੀਐਸ ਸਰਕਾਰ ਹਿਲਾ ਰੱਖੀ ਹੈ ਮੰਤਰੀ ਵਾਲੀ ਕਾਰ ਨਾ ਮਿਲਣ ਤੋਂ ਨਾਰਾਜ਼ ਵਿਧਾਇਕ ਨੇ ਕਰਨਾਟਕ ਦੀ ਜਨਤਾ ਤੋਂ ਮੂੰਹ ਮੋੜ ਕੇ ਮੁੰਬਈ ਡੇਰੇ ਲਾ ਲਏ ਸਨ ਇਸੇ ਤਰ੍ਹਾਂ ਗੋਆ ‘ਚ ਵੀ ਸਿਆਸੀ ਤਰਥੱਲੀ ਮੱਚੀ ਰਹੀ ਹੈ ਦਲਬਦਲੀ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਮੰਤਰੀ ਦੀ ਕੁਰਸੀ ਦੇ ਗੱਫ਼ੇ ਵੰਡੇ ਜਾ ਰਹੇ ਹਨ ਇੱਥੇ ਪਿਛਲੇ ਹਫ਼ਤੇ ਹੀ ਭਾਜਪਾ ‘ਚ ਸ਼ਾਮਲ ਹੋਏ 10 ਕਾਂਗਰਸੀ ਵਿਧਾਇਕਾਂ ‘ਚੋਂ 4 ਨੂੰ ਮੰਤਰੀ ਬਣਾ ਦਿੱਤਾ ਗਿਆ ਹੈ ਕੋਈ ਸਿਆਸੀ ਅਸੂਲ ਨਹੀਂ ਨਜ਼ਰ ਆ ਰਿਹਾ ਨਾ ਤਾਂ ਪਾਰਟੀ ਛੱਡਣ ਵਾਲੇ ਵਿਧਾਇਕ ਦਾ ਅਸੂਲਾਂ ਨਾਲ ਕੋਈ ਲੈਣਾ-ਦੇਣਾ ਹੈ ਤੇ ਨਾ ਹੀ ਉਹਨਾਂ ਨੂੰ ਮੰਤਰੀ ਬਣਾਉਣ ਵਾਲੇ ਸਿਆਸਤਦਾਨਾਂ ਦਾ ਜੋੜ-ਤੋੜ ਸਿਆਸੀ ਅਜ਼ਾਦੀ ਨਾਲੋਂ ਜ਼ਿਆਦਾ ਮੌਕਾਪ੍ਰਸਤੀ ਦਾ ਨਤੀਜਾ ਹੈ ‘ਪਾਰਟੀ ‘ਚ ਸ਼ਾਮਲ ਹੋਵੋ ਤੇ ਮੰਤਰੀ ਬਣੋ’ ਦੇ ਪੈਂਤਰੇ ਨੇ ਰਾਜਨੀਤੀ ਨੂੰ ਦਲਬਦਲੀ ਦੀ ਦਲਦਲ ‘ਚ ਫ਼ਸਾ ਦਿੱਤਾ ਹੈ ਮੌਜ਼ੂਦਾ ਹਾਲਾਤ ਇਹ ਹਨ ਕਿ ਸਿਆਸਤ ਤਮਾਸ਼ਾ ਤੇ ਕਿਤੇ-ਕਿਤੇ ਬੇਸ਼ਰਮੀ ਭਰੀਆਂ ਕੋਸ਼ਿਸ਼ਾਂ ਦਾ ਰੂਪ ਧਾਰਨ ਕਰ ਗਈ ਹੈ ਕਰਨਾਟਕ ਵਰਗੇ ਡਰਾਮੇ ਲਗਭਗ ਹਰ ਸੂਬੇ ‘ਚ ਹੋਣ ਲੱਗੇ ਹਨ ਰਾਜਨੀਤੀ ਦਾ ਕਮੱਰਸ਼ੀਅਲ ਰੂਪ ਲੋਕਤੰਤਰ ਨੂੰ ਬਰਬਾਦ ਕਰ ਰਿਹਾ ਹੈ ਜਿੱਥੇ ਲੋਕ ਸ਼ਬਦ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਨੂੰ ਤੰਤਰ ‘ਤੇ ਕਬਜ਼ੇ ਦੀ ਪੌੜੀ ਬਣਾ ਲਿਆ ਗਿਆ ਹੈ ਲੋਕਾਂ ਨੇ ਹੀ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਹੈ ਲੋਕ ਆਗੂਆਂ ਦੇ ਅਸਲੀ-ਨਕਲੀ ਚਿਹਰੇ ਨੂੰ ਜਾਣਨ ਤੇ ਪਰਖਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।