Lambi - Sach Kahoon Punjabi
ਲੋਕ ਸਭਾ ਚੋਣਾਂ : ਲੰਬੀ ਦੇ ਮੁਕਾਬਲੇਬਾਜ਼ ਹੁਣ ਭਿੜਨਗੇ ਬਠਿੰਡਾ ’ਚ
ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਹਲਕੇ ਤੋਂ ਬਣਾਇਆ ਉਮੀਦਵਾਰ | Lambi
ਬਠਿੰਡਾ (ਸੁਖਜੀਤ ਮਾਨ)। ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਖੁੱਡੀਆਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਲੰਬੀ (Lambi) ਤੋਂ ਚੋਣ ਲੜ ਕੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਆਮ ਆਦਮੀ ਪਾਰਟੀ ਦਾ ਨਿਸ਼ਾਨਾ ਵਿਧਾਨ ਸਭਾ ਚੋਣਾਂ ਵਾਂਗ ਲੋਕ ਸਭਾ ’ਚ ਵੀ ਬਾਦਲ ਪਰਿਵਾਰ ਦੇ ਉਮੀਦਵਾਰਾਂ ਦੀ ਸਿਆਸੀ ਘੇਰਾਬੰਦੀ ਕਰਨਾ ਹੈ। ਇਸੇ ਰਣਨੀਤੀ ਤਹਿਤ ਹੀ ਖੁੱਡੀਆਂ ਨੂੰ ਬਠਿੰਡਾ ਸੀਟ ’ਤੇ ਉਤਾਰਿਆ ਹੈ।
ਮਰਹੂਮ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸੀ। ਪਾਰਟੀ ਨੇ ਉਨ੍ਹਾਂ ਨੂੰ ਹਲਕਾ ਲੰਬੀ ਤੋਂ ਉਮੀਦਵਾਰ ਬਣਾਇਆ, ਜਿੱਥੇ ਉਨ੍ਹਾਂ ਦਾ ਮੁਕਾਬਲਾ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨਾਲ ਸੀ। ਚੋਣਾਂ ਦੇ ਨਤੀਜੇ ਆਏ ਤਾਂ ਖੁੱਡੀਆਂ ਨੇ ਬਾਦਲ ਨੂੰ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਆਪਣੀ ਪਹਿਲੀ ਹੀ ਵਿਧਾਨ ਸਭਾ ਚੋਣ ’ਚ ਜਿੱਤ ਹਾਸਲ ਕੀਤੀ ਸੀ। (Lambi)
ਆਪ ਸਰਕਾਰ ਬਣਨ ਦੇ ਕੁਝ ਸਮੇਂ ਬਾਅਦ ਜਦੋਂ ਮੰਤਰੀ ਮੰਡਲ ’ਚ ਵਾਧਾ ਹੋਇਆ ਤਾਂ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ। ਖੁੱਡੀਆਂ ਪਰਿਵਾਰ ਦੀ ਸਿਆਸਤ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਸ਼ੁਰੂ ਹੋਈ ਸੀ। ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ’ਚ ਵੀ ਪੂਰੇ ਸਰਗਰਮ ਆਗੂ ਰਹੇ। ਉਹ ਪੰਜ ਸਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਪਰ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਬਠਿੰਡਾ ਤੋਂ ਖੁੱਡੀਆਂ ਨੂੰ ਉਮੀਦਵਾਰ ਬਣਾਉਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ’ਚੋਂ ਮੌਜ਼ੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਲਈ ਦਿੱਲੀ ਦਾ ਰਾਹ ਸੌਖਾ ਨਹੀਂ ਰਿਹਾ।
Lambi
ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ। ਸੋਸ਼ਲ ਮੀਡੀਆ ’ਤੇ ਇਹ ਵੀ ਚਰਚਾ ਭਾਰੂ ਹੈ ਕਿ ਇਸ ਵਾਰ ਹਰਸਿਮਰਤ ਕੌਰ ਬਾਦਲ ਬਠਿੰਡਾ ਦੀ ਥਾਂ ਕਿਸੇ ਹੋਰ ਹਲਕੇ ਤੋਂ ਚੋਣ ਲੜ ਸਕਦੇ ਹਨ ਪਰ ਉਨ੍ਹਾਂ ਦੀਆਂ ਹਲਕੇ ’ਚ ਲਗਾਤਾਰ ਸਰਗਰਮੀਆਂ ਤੋਂ ਜਾਪਦਾ ਹੈ ਕਿ ਉਹ ਇੱਥੇ ਹੀ ਮੁੜ ਮੈਦਾਨ ’ਚ ਨਿੱਤਰਨਗੇ।
ਮੈਨੂੰ ਕੋਈ ਫਰਕ ਨਹੀਂ ਕਿਸ ਨਾਲ ਹੋਵੇਗਾ ਮੁਕਾਬਲਾ : ਖੁੱਡੀਆਂ | Lambi
ਬਠਿੰਡਾ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਉਸ ਨੂੰ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਬਣਾ ਕੇ ਮਾਣ ਦਿੱਤਾ ਸੀ ਤੇ ਅੱਗੋਂ ਲੋਕਾਂ ਨੇ ਜਿੱਤ ਹਾਸਲ ਕਰਵਾਈ। ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਲਈ ਪਾਰਟੀ ਨੇ ਬਠਿੰਡਾ ਤੋਂ ਟਿਕਟ ਦਿੱਤੀ ਹੈ ਤੇ ਉਮੀਦ ਹੈ ਕਿ ਲੋਕ ਵਿਧਾਨ ਸਭਾ ਵਾਂਗ ਲੋਕ ਸਭਾ ’ਚ ਵੀ ਮਾਣ ਬਖਸ਼ਣਗੇ। ਬਠਿੰਡਾ ਲੋਕ ਸਭਾ ’ਚ ਵਿਧਾਨ ਸਭਾ ਵਾਂਗ ਬਾਦਲ ਪਰਿਵਾਰ ਨਾਲ ਹੀ ਮੁਕਾਬਲਾ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ‘ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਕਿ ਮੁਕਾਬਲਾ ਕਿਸ ਨਾਲ ਹੈ। ਮੁਕਾਬਲਾ ਤਾਂ ਲੋਕਾਂ ਦਾ ਹੁੰਦਾ ਹੈ, ਲੋਕ ਵੋਟ ਪਾਉਂਦੇ ਹਨ ਤਾਂ ਹੀ ਮੁਕਾਬਲੇ ’ਚ ਆਇਆ ਜਾਂਦਾ ਹੈ।
Also Read : ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਭਾਜਪਾ ’ਚ ਸ਼ਾਮਲ
ਹਲਕਾ ਲੰਬੀ ਤੋਂ ਸੱਤਾਧਾਰੀ ਪਾਰਟੀ ਦਾ ਜੋ ਉਮੀਦਵਾਰ ਵੀ ਜਿੱਤਿਆ ਉਹ ਵਜ਼ਾਰਤ ਦੀ ਪੌੜੀ ਵੀ ਚੜ੍ਹ ਗਿਆ
ਲੰਬੀ (ਮੇਵਾ ਸਿੰਘ)। ਲੰਬੀ (Lambi) ਨੂੰ ਪੰਜਾਬ ਦੀ ਸਿਆਸਤ ਦਾ ਧੁਰਾ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਇਸ ਹਲਕੇ ਬਾਰੇ ਇਹ ਧਾਰਨਾ ਬਣ ਗਈ ਹੈ ਕਿ ਸੱਤਾਧਾਰੀ ਪਾਰਟੀ ਦਾ ਕੋਈ ਵੀ ਉਮੀਦਵਾਰ ਜੋ ਲੰਬੀ ਤੋਂ ਚੋਣ ਜਿੱਤ ਗਿਆ ਉਹ ਮੰਤਰੀ ਮੰਡਲ ਦੀਆਂ ਪੌੜੀਆਂ ਤਾਂ ਚੜ੍ਹੇਗਾ। ਪਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ 1997, 2007 ਅਤੇ 2012 ਤੋਂ ਇੱਥੇ ਲਗਾਤਾਰ ਤਿੰਨ ਵਾਰ ਜਿੱਤੇ ਤਾਂ ਅਕਾਲੀ ਦਲ ਨੂੰ ਬਹੁਮਤ ਮਿਲਣ ਕਰਕੇ ਉਹ ਮੁੱਖ ਮੰਤਰੀ ਬਣੇ। 2002 ਤੇ 2017 ’ਚ ਪਰਕਾਸ਼ ਸਿੰਘ ਬਾਦਲ ਲੰਬੀ ਤੋਂ ਜਿੱਤ ਤਾਂ ਗਏ ਪਰ ਸਰਕਾਰ ਕਾਂਗਰਸ ਦੀ ਬਣ ਗਈ।
Lambi | ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਜਿੱਤ ਹਾਸਲ ਹੋਈ
2022 ਦੀਆਂ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਜਿੱਤ ਹਾਸਲ ਹੋਈ ਤਾਂ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਲੰਬੀ ਤੋਂ ਜਿੱਤਣ ਵਾਲੇ ਮੁੱਖ ਮੰਤਰੀ ਜਾਂ ਮੰਤਰੀ ਵਾਲੀ ਕੁਰਸੀ ਪੱਕੀ ਹੈ।
ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ
1992 ’ਚ ਇਸੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ ਅਬੁੱਲ ਖੁਰਾਣਾ ਬਾਜ਼ੀ ਮਾਰ ਗਏ ਤਾਂ ਬੇਅੰਤ ਸਿੰਘ ਸਰਕਾਰ ਗੁਰਨਾਮ ਸਿੰਘ ਨੂੰ ਨਜ਼ਰ ਅੰਦਾਜ ਨਾ ਸਕੀ ਤੇ ਉਨ੍ਹਾਂ ਨੂੰ ਪੰਚਾਇਤੀ ਰਾਜ ਮੰਤਰੀ ਬਣਾਇਆ ਗਿਆ ਸੀ। ਇਸੇ ਤਰ੍ਹਾਂ1985 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪਇੰਦਰ ਸਿੰਘ ਬਾਦਲ ਨੂੰ ਸੁਰਜੀਤ ਸਿੰਘ ਬਰਨਾਲਾ ਸਰਕਾਰ ’ਚ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਇਸ ਰੁਝਾਨ ’ਚ ਸਿਰਫ ਇੱਕ ਹੀ ਵੱਖਰਾ ਮਾਮਲਾ ਰਿਹਾ ਹੈ ਕਿ ਜਦੋਂ 1977 ਦੀਆਂ ਵਿਧਾਨ ਸਭਾ ਚੋਣਾਂ ’ਚ ਲੰਬੀ ਤੋਂ ਜਿੱਤੇ ਗੁਰਦਾਸ ਸਿੰਘ ਬਾਦਲ ਨੂੰ ਵਜ਼ਾਰਤ ’ਚ ਜਾਣ ਦਾ ਮੌਕਾ ਨਹੀਂ ਮਿਲਿਆ। ਫਿਰ ਵੀ 1966 ਤੋਂ ਬਾਅਦ ਕਰੀਬ 55 ਵਰ੍ਹਿਆਂ ’ਚੋਂ ਕਰੀਬ 23 ਵਰੇ੍ਹ ਲੰਬੀ ਤੋਂ ਜਿੱਤੇ ਉਮੀਦਵਾਰਾਂ ਵਜਾਰਤ ’ਚ ਆਪਣਾ ਝੰਡਾ ਗੱਡੀ ਰੱਖਿਆ।
28 ਸਾਲਾਂ ਦੇ ਲੰਮੇ ਵਕਫੇ ਮਗਰੋਂ ਲੰਬੀ ’ਚੋਂ ਕੋਈ ਗੈਰ-ਅਕਾਲੀ ਮੰਤਰੀ
ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਵਿਧਾਨ ਸਭਾ ਹਲਕਾ ਲੰਬੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤਂੋ ਚੋਣ ਲੜ ਕੇ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਦੀ ਵਜ਼ਾਰਤ ’ਚ ਲਏ ਜਾਣ ਕਰਕੇ ਹਲਕਾ ਲੰਬੀ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਹਲਕਾ ਲੰਬੀ ਵਿਚ ਪਿਛਲੇ ਕਰੀਬ 28 ਸਾਲਾਂ ਤੋਂ ਕੋਈ ਗੈਰ ਅਕਾਲੀ ਕੈਬਨਿਟ ਮੰਤਰੀ ਬਣਿਆ ਹੈ।
ਇਸ ਤੋਂ ਪਹਿਲਾਂ ਸੰਨ 1992 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਸਵ: ਬੇਅੰਤ ਸਰਕਾਰ ਬਣੀ ਸੀ, ਤਾਂ ਉਸ ਸਮੇਂ ਹਲਕਾ ਲੰਬੀ ਤੋਂ ਸੰਨ 1992 ਵਿਚ ਕਾਂਗਰਸੀ ਵਿਧਾਇਕ ਸਵ: ਗੁਰਨਾਮ ਸਿੰਘ ਅਬੁੱਲਖੁਰਾਣਾ ਚੁਣੇ ਗਏ ਸਨ। ਫਿਰ ਸੰਨ 1995 ਵਿਚ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਦਿਹਾਂਤ ਤੋਂ ਬਾਅਦ ਜਦੋਂ ਹਰਚਰਨ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਬਣੇ, ਤਾਂ ਉਸ ਸਰਕਾਰ ਵਿੱਚ ਗੁਰਨਾਮ ਸਿੰਘ ਅਬੁੱਲਖੁਰਾਣਾ ਨੂੰ ਪੰਚਾਇਤੀ ਰਾਜ ਮੰਤਰੀ ਬਣਾਇਆ ਗਿਆ ਸੀ।
ਪਹਿਲਾਂ ਹੀ ਲਾਇਆ ਸੀ ਅੰਦਾਜ਼ਾ | Lambi
ਜਦੋਂ 16 ਮਾਰਚ 2022 ਨੂੰ ਪੰਜਾਬ ਸਰਕਾਰ ਨੇ ਆਪਣਾ ਕੰਮ ਕਾਜ ਸ਼ੁਰੂ ਕੀਤਾ ਸੀ ਤਾਂ, ਉਸ ਸਮੇਂ ਲੋਕਾਂ ਦਾ ਇਹ ਅੰਦਾਜਾ ਸੀ ਕਿ ਗੁਰਮੀਤ ਸਿੰਘ ਖੁੱਡੀਆਂ ਨੂੰ ਪੱਕਾ ਹੀ ਮੰਤਰੀ ਬਣਾਇਆ ਜਾ ਸਕਦਾ, ਕਿਉਂਕਿ ਇਨ੍ਹਾਂ ਨੇ ਪੰਜਾਬ ਦੇ ਪੰਜ ਵਾਰ ਰਹਿ ਚੁੱਕੇ ਮੁੱਖ ਮੰਤਰੀ ਅਤੇ ਹਲਕਾ ਲੰਬੀ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਬਣਨ ਵਾਲੇ ਸਵ: ਪਰਕਾਸ਼ ਸਿੰਘ ਬਾਦਲ ਨੂੰ ਹਰਾਇਆ ਹੈ। ਪਰ ਜਦੋਂ ਹਲਕਾ ਮਲੋਟ ਤੋਂ ਵਿਧਾਇਕ ਬਣੀ ਡਾ: ਬਲਜੀਤ ਕੌਰ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਤਾਂ ਸ੍ਰੀ ਖੁੱਡੀਆਂ ਦੀ ਵਜ਼ੀਰੀ ਦੇ ਕਿਆਸ ਮੱਠੇ ਪਏ ਗਏ ਸਨ ਜੇਕਰ ਗੁਰਮੀਤ ਸਿੰਘ ਖੁੱਡੀਆਂ ਦੇ ਸਿਆਸੀ ਜੀਵਨ ’ਤੇ ਝਾਤ ਮਾਰੀਏ ਤਾਂ ਉਹ ਜੁਲਾਈ 2021 ਵਿੱਚ ਆਪ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ।
ਕਾਂਗਰਸ ਹਾਈ ਕਮਾਂਡ ਤੋਂ ਸੀ ਉਮੀਦ
ਇਸ ਤੋਂ ਪਹਿਲਾਂ ਉਹ ਸੰਨ 2004 ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਸੰਨ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਕਾਂਗਰਸ ਹਾਈ ਕਮਾਂਡ ਤੋਂ ਬੜੀ ਉਮੀਦ ਸੀ ਕਿ ਉਨ੍ਹਾਂ ਨੂੰ ਹਲਕਾ ਲੰਬੀ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ, ਤੇ ਇਸ ਦੇ ਲਈ ਉਨ੍ਹਾਂ ਬਕਾਇਦਾ ਆਪਣੀ ਤਿਆਰੀ ਵੀ ਹਲਕੇ ਅੰਦਰ ਲੋਕਾਂ ਨਾਲ ਮਿਲਣੀਆਂ ਕਰਕੇ ਵਿੱਢ ਦਿੱਤੀ ਸੀ। ਪਰ ਐਨ ਮੌਕੇ ’ਤੇ ਜਦੋਂ ਅਮਰਿੰਦਰ ਸਿੰਘ ਨੇ ਹਲਕਾ ਲੰਬੀ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਤਾਂ, ਲੰਬੀ ਹਲਕੇ ਤੋਂ ਚੋਣ ਲੜਨਾ ਇਨ੍ਹਾਂ ਵਾਸਤੇ ਸੁਫਨਾ ਬਣਕੇ ਰਹਿ ਗਿਆ। ਉਸ ਸਮੇਂ ਗੁਰਮੀਤ ਸਿੰਘ ਖੁੱਡੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਕਵਰਿੰਗ ਉਮੀਦਵਾਰ ਬਣਾਇਆ ਗਿਆ।
ਇਹ ਵੀ ਪੜ੍ਹੋ : ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਘਟਿਆ, ਲਾਲਜੀਤ ਭੁੱਲਰ ’ਤੇ ਮੁੱਖ ਮੰਤਰੀ ਹੋਏ ਮਿਹਰਬਾਨ
ਇਸ ਤੋਂ ਬਾਅਦ 2017 ਵਿਚ ਬਣੀ ਕਾਂਗਰਸ ਸਰਕਾਰ ਦੌਰਾਨ ਸ੍ਰ: ਖੁੱਡੀਆਂ ਚੇਅਰਮੈਨ ਦੇ ਅਹੁਦੇ ਲਈ ਵੀ ਮਜ਼ਬੂਤ ਦਾਅਵੇਦਾਰ ਸਨ। ਉਹ ਪੰਜ ਸਾਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਦੇ ਪ੍ਰਧਾਨ ਵੀ ਰਹੇ। ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਨਤੀਜਿਆਂ ਵਿਚ ਅਕਾਲੀ ਦਲ ਦੇ ਦਿੱਗਜ ਨੇਤਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ 11396 ਵੋਟਾਂ ਦੇ ਫਰਕ ਨਾਲ ਹਰਾਕੇ ਲੋਕਾਂ ਦੇ ਸਾਰੇ ਅੰਦਾਜਿਆਂ ਨੂੰ ਫੇਲ੍ਹ ਕਰ ਦਿੱਤਾ ਸੀ।
ਕਿਸਾਨ ਜਥੇਬੰਦੀਆਂ ਨੇ ਲੰਬੀ ਵਿਖੇ ਘੰਟਿਆਂਬੱਧੀ ਮੁੱਖ ਮਾਰਗ ਕੀਤਾ ਜਾਮ
ਮੰਡੀਆਂ ‘ਚ ਕਿਸਾਨ ਦੇ ਪੁੱਤਾਂ ਵਾਂਗ ਪਾਲੇ ਝੋਨੇ ਤੇ ਨਰਮੇ ਦੀ ਹੋ ਰਹੀ ਲੁੱਟ-ਖਸੁੱਟ ਖਿਲਾਫ਼ ਡਟੇ ਕਿਸਾਨ
ਲੰਬੀ, (ਮੇਵਾ ਸਿੰਘ) ਪੰਜਾਬ ਦੀਆਂ 7 ਖੱਬੇ ਪੱਖੀ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਘੰਟਿਆਂਬੱਧੀ ਮੁੱਖ ਮਾਰਗ ਜਾਮ ਕੀਤਾ। ਇਸ ਮੌਕੇ ਮੌਜੂਦ ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਲੰਬੀ ਜਤਿੰਦਰਪਾਲ ਸਿੰਘ ਢਿੱਲੋਂ, ਪੁਲਿਸ਼ ਪ੍ਰਸ਼ਾਸਨ ਵੱਲੋਂ ਸ੍ਰ: ਭੁਪਿੰਦਰ ਸਿੰਘ ਚੌਹਾਨ ਡੀ.ਐਸ.ਪੀ. ਮਲੋਟ ਨੂੰ ਜਥੇਬੰਦੀ ਦੇ ਆਗੂਆਂ ਨੇ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਬੀ.ਕੇ.ਯੂ ਉਗਰਾਹਾਂ, ਕਿਸਾਨ ਆਗੂ ਬਲਵਿੰਦਰ ਸਿੰਘ ਹੁਸਨਰ ਅਤੇ ਟਹਿਲ ਸਿੰਘ ਭੁੱਟੀਵਾਲਾ ਨੇ ਸਾਂਝੇ ਬਿਆਨ ਵਿੰਚ ਆਖਿਆ ਕਿ ਪੰਜਾਬ ਦਾ ਮੁੱਖ ਮੰਤਰੀ ਬਾਹਰਲੇ ਦੇਸ਼ਾਂ ਵਿੱਚ ਦੌਰੇ ਕਰ ਰਹੇ ਹਨ, ਜਦੋਂ ਕਿ ਦੇਸ਼ ਦਾ ਅੰਨਦਾਤਾ ਮੰਡੀਆਂ ਵਿਚ ਰੁਲ ਰਿਹਾ ਹੈ।
ਕਿਸਾਨਾਂ ਦੋਸ਼ ਲਾਇਆ ਕਿ ਮੰਡੀਆਂ ਵਿਚ ਨਰਮੇ ਤੇ ਝੋਨੇ ਦੀ ਖਰੀਦ ਸਮੇਂ ਸ਼ੈਲਰ ਮਾਲਕ, ਖਰੀਦ ਏਜੰਸੀਆਂ, ਆੜ੍ਹਤੀਆਂ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਨਮੀ ਦੇ ਨਾਂਅ ਹੇਠ ਕਿਸਾਨਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਬੁਲਾਰਿਆਂ ਵੱਲੋਂ ਇਸ ਸਮੇਂ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਨਮੀ 17 ਤੋਂ ਵਧਾਕੇ 24 ਤੱਕ ਕੀਤੀ ਜਾਵੇ, ਸ਼ੈਲਰ ਮਾਲਕ ਵੱਲੋਂ ਕਿਸਾਨ ਤੋਂ ਨਜਾਇਜ਼ ਤੌਰ ‘ਤੇ ਕੀਤੀ ਜਾਂਦੀ 2-3 ਕਿਲੋ ਦੀ ਕਟਾਈ ਬੰਦ ਹੋਵੇ, ਹੇਰਾਫੇਰੀ ਰੋਕਣ ਲਈ ਤੁਲਾਈ ਕੰਪਿਊਟਰ ਕੰਡਿਆਂ ਨਾਲ, ਕੇਂਦਰ ਸਰਕਾਰ ਵੱਲੋਂ ਝੋਨੇ ਵਿਚ ਪਾਏ 180/-ਰੁਪਏ ਦੀ ਐਲਾਨ ਕੀਤਾ 200/- ਰੁਪਏ ਦਿੱਤਾ ਜਾਵੇ।
ਨਰਮੇ ਦੀ ਖਰੀਦ ਭਾਰਤੀ ਕਪਾਹ ਨਿਗਮ ਰਾਹੀਂ ਪੂਰੇ ਭਾਅ 5450 ਰੁਪਏ ਤੋਂ ਵੱਧ ਕੀਤੀ ਜਾਵੇ, ਪਰਾਲੀ ਸਾੜਨ ਤੋਂ ਬਿਨਾਂ, ਸਾਂਭਣ ‘ਤੇ ਵਾਧੂ ਖਰਚਿਆਂ ਵਜੋਂ ਝੋਨੇ ਤੇ 200 ਰੁਪਏ ਵਾਧੂ ਬੋਨਸ ਜਾਂ 6000/- ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਪਰਾਲੀ ਸਾੜ ਰਹੇ ਕਿਸਾਨਾਂ ਵਿਰੁੱਧ ਦਰਜ ਪਰਚੇ ਤੇ ਜ਼ੁਰਮਾਨੇ ਤੁਰੰਤ ਰੱਦ ਕੀਤੇ ਜਾਣ, ਵੱਧ ਤੋਲਣ ਵਾਲੇ ਆੜ੍ਹਤੀਆਂ ‘ਤੇ 420 ਦੇ ਪਰਚੇ ਦਰਜ ਕੀਤੇ ਜਾਣ, ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਖੇਤੀ ਆਧਾਰਿਤ ਸਨਅਤੀ ਕਾਰਖਾਨੇ ਲਾਏ ਜਾਣ।
ਪਟਿਆਲਾ ਵਿਖੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਉਨ੍ਹਾਂ ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਬੁਲਾਰਿਆਂ ‘ਚ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਭੁਪਿੰਦਰ ਸਿੰਘ ਚੰਨੂੰ, ਗੁਰਪਾਸ ਸਿੰਘ ਸਿੰਘੇਵਾਲਾ, ਮਲਕੀਤ ਸਿੰਘ ਗੱਗੜ, ਮਾ: ਗੁਰਦਿੱਤਾ ਸਿੰਘ ਭਾਗਸਰ, ਸੁਖਰਾਜ ਸਿੰਘ ਰਹੂੜਿਆਂਵਾਲੀ, ਰਾਜ ਸਿੰਘ ਮਹਾਂਬੱਧਰ, ਹਰਬੰਸ ਸਿੰਘ ਕੋਟਲੀ ਅਤੇ ਜਸਵਿੰਦਰ ਸਿੰਘ ਥਾਂਦੇਵਾਲਾ ਸ਼ਾਮਲ ਸਨ।
ਨਰਾਜ਼ਗੀਆਂ ਦੇ ਦੌਰ ‘ਚ ਸੁਖਬੀਰ ਦੀ ਪਰਖ਼ ਅੱਜ
ਕੈਪਟਨ ਦੇ ਗੜ੍ਹ ‘ਚ ਦਹਾੜਨ ਲਈ ਅਕਾਲੀ ਦਲ ਦੀ ਸਟੇਜ ਸਜ ਕੇ ਤਿਆਰ
ਅਕਾਲੀ ਦਲ ਨੇ 70 ਹਜ਼ਾਰ ਕੁਰਸੀਆ ਲਾਉਣ ਦਾ ਕੀਤਾ ਦਾਅਵਾ
ਅਕਾਲੀ ਦਲ ਦੀਆਂ ਗੱਡੀਆਂ ਨੂੰ ਟੋਲ ਟੈਕਸ ਦੀ ਹੋਵੇਗੀ ਛੋਟ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ‘ਚ ਗਰਜ਼ਣ ਲਈ ਅਕਾਲੀ ਦਲ ਦੀ ਸਟੇਜ ਸਜ ਕੇ ਤਿਆਰ ਹੈ।   ਉਧਰ ਕਾਂਗਰਸ ਵੱਲੋਂ ਅਕਾਲੀ ਦਲ ਦੇ ਕਿਲ੍ਹੇ ਵਿੱਚ ਰੈਲੀ ਕਰਕੇ ਬਾਦਲਾਂ ਨੂੰ ਵੰਗਾਰਿਆ ਜਾਵੇਗਾ। ਕੱਲ੍ਹ ਦਾ ਦਿਨ ਰੈਲੀਆਂ ਕਰਕੇ ਪੰਜਾਬ ਦੀ ਸਿਆਸਤ ਨੂੰ ਭਖਾਉਣ ਵਾਲਾ ਦਿਨ ਸਾਬਤ ਹੋਵੇਗਾ। ਇੱਧਰ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਇਹ ਰੈਲੀਆਂ ਆਮ ਜਨਤਾ ਨਾਲ ਜੁੜੇ ਮੁੱਦਿਆਂ ਤੋਂ ਭਟਕਾਉਣ ਦਾ ਜਰੀਆ ਹਨ।
ਉਂਜ ਕੁਝ ਦੂਜੀਆਂ ਧਿਰਾਂ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਰੈਲੀ ਨੂੰ ਸੁਖਬੀਰ ਬਾਦਲ ਦੀ ਅਗਨੀ ਪ੍ਰੀਖਿਆ ਮੰਨਿਆ ਜਾਵੇਗਾ ਕਿਉਂਕਿ ਇਸ ਮੌਕੇ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਗੈਰ-ਹਾਜ਼ਰ ਰਹਿਣ ਦੇ ਕਿਆਸ ਲਾਏ ਜਾ ਰਹੇ ਹਨ
ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਕੈਪਟਨ ਦੇ ਜ਼ਿਲ੍ਹੇ ‘ਚ ਜਬਰ ਵਿਰੋਧੀ ਰੈਲੀ ਲਈ ਆਪਣੀ ਅੱਡੀ ਚੋਟੀ ਦੀ ਤਾਕਤ ਝੋਂਕੀ ਗਈ ਹੈ ਅਤੇ ਅਕਾਲੀ ਆਗੂ ਕੱਲ ਦੀ ਰੈਲੀ ਲਈ ਪੱਬਾਂ ਭਾਰ ਹਨ। ਅੱਜ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੱਗੀ ਸਟੇਜ ਸਮੇਤ ਹੋਰ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਇਹ ‘ਜਬਰ ਵਿਰੋਧੀ ਰੈਲੀ’ ਪਟਿਆਲਾ ਤੋਂ 12 ਕਿਲੋਮੀਟਰ ਦੂਰ ਪਿੰਡ ਮਹਿਮਦਪੁਰ ਦੀ ਮੰਡੀ ‘ਚ ਕੀਤੀ ਜਾ ਰਹੀ ਹੈ।
ਇੱਥੇ ਅਕਾਲੀ ਦਲ ਵੱਲੋਂ ਲਗਭਗ 14 ਏਕੜ ‘ਚ ਪੰਡਾਲ ਲਾਉਣ ਦਾ ਦਾਅਵਾ ਕੀਤਾ ਗਿਆ ਹੈ। ਕਈ ਏਕੜ ‘ਚ ਪਾਰਕਿੰਗ ਲਈ ਥਾਂ ਤਿਆਰ ਕੀਤੀ ਗਈ ਹੈ। ਕੁਝ ਪਾਰਕਿੰਗ ਲਈ ਜਗਾਂ ਆਪਣੇ ਸਮੱਰਥਕਾਂ ਦੀ ਜੀਰੀ ਵੱਢ ਕੇ ਤਿਆਰ ਕੀਤੀ ਗਈ ਹੈ। ਅਕਾਲੀ ਦਲ ਵੱਲੋਂ ਇੱਥੇ 70 ਹਜਾਰ ਕੁਰਸੀ ਲਾਉਣ ਦਾ ਦਾਅਵਾ ਕੀਤਾ ਗਿਆ ਹੈ।
ਰੈਲੀ ਦੇ ਪ੍ਰਬੰਧਾਂ ਦੀ ਪੂਰੀ ਦੇਖ-ਰੇਖ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਚਰਨਜੀਤ ਸਿੰਘ ਬਰਾੜ ਵੱਲੋਂ ਆਪਣੇ ਹੱਥਾਂ ਵਿੱਚ ਲਈ ਹੋਈ ਹੈ ਅਤੇ ਉਹ ਕਈ ਦਿਨਾਂ ਤੋਂ ਇੱਥੇ ਹੀ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਰੈਲੀ ਕੈਪਟਨ ਸਰਕਾਰ ਦਾ ਅਸਲ ਚਿਹਰਾ ਨੰਗਾ ਕਰੇਗੀ ਕਿ ਕਿਸ ਤਰ੍ਹਾਂ ਉਹ ਪੰਜਾਬ ਅੰਦਰ ਆਪਣੇ ਕੀਤੇ ਵਾਅਦਿਆ ਨੂੰ ਭੁਲਾ ਕੇ ਧਾਰਮਿਕ ਫਿਜਾ ਵਿੱਚ ਅੱਗ ਲਾ ਰਹੇ ਹਨ। ਇੱਧਰ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀ ਵਾਲੀ ਥਾਂ ਪੰਡਾਲ, ਸਟੇਜ ਸਮੇਤ ਹੋਰ ਪ੍ਰਬੰਧਾਂ ਦਾ ਜਾਇਜਾਂ ਲਿਆ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਦਾਅਵਾ ਕੀਤਾ ਕਿ ਪਟਿਆਲਾ ਦੀ ਇਹ ਰੈਲੀ ਕਾਂਗਰਸ ਦੇ ਜਬਰ ਜੁਲਮ ਖਿਲਾਫ਼ ਇਤਿਹਾਸਕ ਹੋਵੇਗੀ ਅਤੇ ਰੈਲੀ ਪੰਜਾਬ ਦੇ ਭਾਈਚਾਰੇ ਅਤੇ ਸਾਂਤੀ ਨੂੰ ਮਜ਼ਬੂਤ ਕਰੇਗੀ। ਇੱੱਧਰ ਜ਼ਿਲ੍ਹੇ ਅੰਦਰ ਅਕਾਲੀ ਦਲ ਵੱਲੋਂ ਰੈਲੀ ਨੂੰ ਲੈ ਕੇ ਬੈਨਰ ਅਤੇ ਫਲੈਕਸਾਂ ਦੀ ਹਨੇਰੀ ਲਿਆ ਦਿੱਤੀ ਹੈ, ਜਦਕਿ ਕਾਂਗਰਸ ਦੀ ਲੰਬੀ ਰੈਲੀ ਲਈ ਇੱਕਾ ਦੁੱਕਾ ਹੀ ਫਲੈਕਸ ਲੱਗੇ ਹੋਏ ਹਨ। ਉਂਜ ਕਾਂਗਸਰੀ ਆਗੂਆਂ ਮਦਨ ਲਾਲ ਜਲਾਲਪੁਰ ਨੇ ਦਾਅਵਾ ਕਰਦਿਆ ਕਿਹਾ ਕਿ ਕਿਲਿਆਂਵਾਲੀ ਦੀ ਰੈਲੀ ਵਿੱਚ ਜ਼ਿਲ੍ਹਾ ਪਟਿਆਲਾ ਤੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਸ਼ਾਮਲ ਹੋਣਗੇ ਅਤੇ ਬਾਦਲਾਂ ਦੇ ਗੜ੍ਹ ‘ਚ ਇਨ੍ਹਾਂ ਦੇ ਪੋਤੜੇ ਫਰੋਲੇ ਜਾਣਗੇ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਭਲੇ ਦੇ ਹਾਮੀ ਹਨ ਅਤੇ ਮੁੱਦਿਆ ਦੀ ਹੀ ਰਾਜਨੀਤੀ ਕਰਦੇ ਹਨ। ਇੱਧਰ ਰਾਜਸੀ ਪੰਡਿਤਾ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਤਾ ਰੈਲੀਆਂ ਕਰਦੀ ਦੇਖੀ ਹੈ, ਪਰ ਸਰਕਾਰਾਂ ਰੈਲੀ ਕਰਦੀਆਂ ਹੋਣ, ਇਹ ਘੱਟ ਦੇਖਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਰਫ਼ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਮਿੱਟੀ ਪਾਉਣ ਲਈ ਹੀ ਇਸ ਰੈਲੀ ਨੂੰ ਕੀਤਾ ਜਾ ਰਿਹਾ ਹੈ, ਜੋਂ ਕਿ ਪੰਜਾਬ ਦੀ ਚੰਗਾ ਨਹੀਂ ਹੈ।
ਕਾਂਗਰਸ ਨੇ ਬਣਾਇਆ 875 ਫੁੱਟ ਲੰਬਾ 270 ਫੁੱਟ ਚੌੜਾ ਪੰਡਾਲ, ਨਹੀਂ ਲਾਈਆਂ ਕੁਰਸੀਆਂ
ਮੇਵਾ ਸਿੰਘ, ਲੰਬੀ
ਪੰਜਾਬ ਕਾਂਗਰਸ ਵੱਲੋਂ ਮੰਡੀ ਕਿੱਲਿਆਂਵਾਲੀ ਵਿੱਚ ਕੀਤੀ ਜਾ ਰਹੀ ਰੈਲੀ ਲਈ ਵੀ ਪੰਡਾਲ ਸਜ ਚੁੱਕਿਆ ਹੈ ਕਿਉਂਕਿ ਇਸ ਰੈਲੀ ‘ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰਨਗੇ, ਜਿਸ ਲਈ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ  ਪੰਜਾਬ ਪੁਲਿਸ ਵੱਲੋਂ ਰੈਲੀ ਦੇ ਆਸੇ ਪਾਸੇ ਤੇ ਸਾਰੇ ਇਲਾਕੇ ਵਿਚ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਹੋਏ ਹਨ, ਰੈਲੀ ਵਾਲੀ ਜਗ੍ਹਾ ਦਾ ਆਸਾ-ਪਾਸਾ ਪੁਲਿਸ  ਛਾਉਣੀ ਵਿੱਚ ਬਦਲਿਆ ਨਜਰ ਆ ਰਿਹਾ ਹੈ।
ਪੰਜਾਬ ਕਾਂਗਰਸ ਵੱਲੋਂ ਮੰਡੀ ਕਿੱਲਿਆਂਵਾਲੀ ਵਿੱਚ 2 ਲੱਖ ਦਾ ਇਕੱਠ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਰੈਲੀ ਵਾਲੇ ਪੰਡਾਲ ਦੀ ਲੰਬਾਈ 875 ਫੁੱਟ ਅਤੇ ਚੌੜਾਈ 270 ਫੁੱਟ ਦੱਸੀ ਜਾ ਰਹੀ ਹੈ। ਵਿਸ਼ੇਸ ਗੱਲ ਇਹ ਹੈ ਕਿ ਰੈਲੀ ਵਾਲੀ ਜਗ੍ਹਾ ‘ਤੇ ਕੁਰਸੀਆਂ ਨਹੀਂ ਲਾਈਆਂ ਗਈਆਂ ਤੇ ਰੈਲੀ ਵਿੱਚ ਪਹੁੰਚਣ ਵਾਲੇ ਲੋਕ ਥੱਲੇ ਦਰੀਆਂ ‘ਤੇ ਬੈਠਕੇ ਹੀ ਮੁੱਖ ਮੰਤਰੀ ਸਮੇਤ ਹੋਰ ਮੰਤਰੀਆਂ ਦੇ ਲੱਛੇਦਾਰ ਭਾਸ਼ਣ ਸੁਣਨਗੇ।
ਭਰੋਸੇਯੋਗ ਸੂਤਰਾਂ ਦੁਆਰਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਦੇ ਮੱਦੇ ਨਜਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ, ਜਿਲ੍ਹਾ ਫਾਜਿਲਕਾ, ਫਿਰੋਜਪੁਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਆਦਿ ਤੋਂ ਇਲਾਵਾ ਟਰੇਨਿੰਗ ਲੈ ਰਹੇ ਪੁਲਿਸ ਜੁਆਨਾਂ ਦੀਆਂ ਡਿਊਟੀਆਂ ਵੀ ਰੈਲੀ ਦੌਰਾਨ ਲਾਈਆਂ ਗਈਆਂ ਹਨ। ਰੈਲੀ ਵਿੱਚ ਆਉਣ ਵਾਲੇ ਵੱਡੇ ਵਾਹਨਾਂ ਲਈ ਬਠਿੰਡਾ-ਡੱਬਵਾਲੀ ਮੁੱਖ ਮਾਰਗ ਤੋਂ ਮੰਡੀ ਕਿੱਲਿਆਂਵਾਲੀ ਨੂੰ ਆਉਂਦੀ ਸੜਕ ਤੇ ਚਾਰ ਪਾਰਕਿੰਗਾਂ , ਮਲੋਟ-ਡੱਬਵਾਲੀ ਰੋਡ ਤੇ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਦੇ ਸਾਹਮਣੇ ਇਕ ਪਾਰਕਿੰਗ ਅਤੇ ਇਸ ਤੋਂ ਇਲਾਵਾ ਸਬਜੀ ਮੰਡੀ ਅਤੇ ਪਸ਼ੂ ਮੰਡੀ ਕਿੱਲਿਆਂਵਾਲੀ ਵਿਚ 2 ਕਾਰ ਪਾਰਕਿੰਗਾਂ ਬਣਾਈਆਂ ਗਈਆਂ ਹਨ।
ਅੱਜ ਕੁਝ ਮੁਲਾਜਮ ਜਥੇਬੰਦੀਆਂ ਨੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈਕੇ ਰੈਲੀ ਵਿੱਚ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਤਾਂ ਇੱਕ ਵਾਰ ਤਾਂ ਪੁਲਿਸ ਪ੍ਰਸਾਸਣ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਇਨ੍ਹਾਂ ਜਥੇਬੰਦੀ ਆਗੂਆਂ ਨੂੰ ਸਿਵਲ ਪ੍ਰਸਾਸਣ ਵੱਲੋਂ ਮੰਗਾਂ ਦੇ ਜਲਦ ਹੱਲ ਲਈ ਮੁੱਖ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਜਥੇਬੰਦੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਵਾਲਾ ਪ੍ਰੋਗਰਾਮ ਰੱਦਕਰ ਦਿੱਤਾ। ਪਰ ਫਿਰ ਵੀ ਪੁਲਿਸ ਪ੍ਰਸਾਸਣ ਰੈਲੀ ਦੌਰਾਨ ਸੰਘਰਸਸੀਲ ਜਥੇਬੰਦੀਆਂ ‘ਤੇ ਪੂਰੀ ਬਾਜ ਅੱਖ ਰੱਖੇਗਾ, ਤਾਂ ਕਿ ਕਿਸੇ ਤਰ੍ਹਾਂ ਦੀ ਗੜਬੜ ਨਾਲ ਅਮਨ ਕਾਨੂੰਨ ਦੀ ਸਥਿਤੀ ਨਾ ਬਿਗੜੇ।  ਇਸ ਸਬੰਧੀ ਜਿਲ੍ਹੇ ਦੇ ਐਸ.ਐਸ.ਪੀ. ਸ੍ਰ:ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਰੈਲੀ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਕਾਬੂ ਰੱਖਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਨੀ ਨੁਕਸਾਨ ਤੋਂ ਬਚਾਅ, ਵੱਡਾ ਹਾਦਸਾ ਟਲਿਆ
ਮੇਵਾ ਸਿੰਘ, ਲੰਬੀ: ਲਾਗਲੇ ਪਿੰਡ ਚੰਨੂੰ ਕੋਲ ਸਥਿਤ ਯੂਨੀਵਰਸਲ ਬਾਇਓ ਮਾਸ ਪਾਵਰ ਪਲਾਂਟ ‘ਚ ਅੱਜ ਸਵੇਰੇ 4 ਵਜੇ ਪਲਾਂਟ ਤੋਂ ਬਾਹਰ ਪਈ ਪਰਾਲੀ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਹੈ। ਮੌਕੇ ‘ਤੇ ਪੁੱਜੇ ਅੱਗ ਬੁਝਾਊ ਦਸਤੇ ਵੱਲੋਂ ਅੱਗ ‘ਤੇ ਕਾਬੂ ਪਾ ਲਏ ਜਾਣ ਕਾਰਨ ਵੱਡਾ ਹਾਦਸਾ ਟਲ ਗਿਆ।
ਪਲਾਂਟ ਦੇ ਮਾਲਕ ਪਵਨਪ੍ਰੀਤ ਸਿੰਘ ਢਿੱਲੋਂ (ਬੌਬੀ ਬਾਦਲ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਪਲਾਂਟ ਤੋਂ ਬਾਅਦ ਪਈਆਂ ਪਰਲੀਆਂ ਦੀਆਂ ਗੱਠਾਂ ‘ਚ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਕਰੀਬ 200 ਟਨ ਪਰਾਲੀ ਦੀਆਂ ਗੱਠਾਂ ਸੜ ਗਈਆਂ ਹਨ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
ਸੂਚਨਾ ਮਿਲਣ ‘ਤੇ ਮਲੋਟ ਅਤੇ ਗਿੱਦੜਬਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇੱਥੇ ਪਰਾਲੀ ਦੀਆਂ ਗੱਠਾ ਜ਼ਿਆਦਾ ਪਈਆਂ ਹੋਣ ਕਾਰਨ ਅੱਗ ਅਜੇ ਧੁਖ ਰਹੀ ਹੈ। ਪੂਰੇ ਨੁਕਸਾਨ ਦਾ ਪਤਾ ਤਾਂ ਬਾਅਦ ਵਿੱਚ ਹੀ ਲੱਗ ਸਕੇਗਾ। ਹੋਰ ਵੇਰਵਿਆਂ ਦੀ ਉਡੀਕ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।