lalu yadav - Sach Kahoon Punjabi
ਲਾਲੂ ਪ੍ਰਸਾਦ ਨੇ ਹਾਂ ਜਾਂ ਨਾਂਅ ’ਚ ਦਿੱਤਾ ਜਵਾਬ | Lalu Yadav
ਪਟਨਾ (ਏਜੰਸੀ)। ਲੈਂਡ ਫਾਰ ਜ਼ੌਬਜ਼ ਮਾਮਲੇ ’ਚ ਸੋਮਵਾਰ ਨੂੰ ਈਡੀ ਨੇ ਲਾਲੂ ਪ੍ਰਸਾਦ ਯਾਦਵ ਤੋਂ ਕਰੀਬ 10 ਘੰਟੇ ਪੁੱਛਗਿੱਛ ਕੀਤੀ। ਪਟਨਾ ਦੇ ਈਡੀ ਦਫਤਰ ’ਚ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਸਵਾਲ-ਜਵਾਬ ਦਾ ਦੌਰ ਰਾਤ ਕਰੀਬ 9 ਵਜੇ ਜਾ ਕੇ ਖਤਮ ਹੋਇਆ। ਈਡੀ ਦੇ ਸੂਤਰਾਂ ਮੁਤਾਬਿਕ, ਈਡੀ ਨੇ ਆਰਜੇਡੀ ਸੁਪਰੀਮੋ ਲਾਲੂ ਤੋਂ 50 ਤੋਂ ਵੀ ਜ਼ਿਆਦਾ ਸਵਾਲ-ਜਵਾਬ ਕੀਤੇ। ਉਨ੍ਹਾਂ ਨੇ ਜ਼ਿਆਦਾਤਰ ਜਵਾਬ ਹਾਂ ਜਾਂ ਨਾਂ ’ਚ ਹੀ ਦਿੱਤਾ। ਬਿਹਾਰ ਸਰਕਾਰ ਤੋਂ ਬਾਹਰ ਹੋਣ ਤੋਂ ਅਗਲੇ ਹੀ ਦਿਨ ਸੋਮਵਾਰ ਨੂੰ ਲਾਲੂ ਯਾਦਵ ’ਤੇ ਐਕਸ਼ਨ ਲਿਆ ਗਿਆ ਹੈ। (Lalu Yadav)
ਬੰਬੀਹਾ ਗੈਂਗ ਨੇ ਲਾਰੈਂਸ ਦੇ ਸ਼ੂਟਰ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਲਾਸ਼ ਨੂੰ ਸਾੜ ਕੇ ਇਹ ਕਿਹਾ….
ਪੁੱਛਗਿੱਛ ਲਈ ਉਨ੍ਹਾਂ ਨੂੰ ਈਡੀ ਦਫ਼ਤਰ ਬੁਲਾਇਆ ਗਿਆ। ਉਹ ਆਪਣੀ ਬੇਟੀ ਮੀਸਾ ਭਾਰਤੀ ਨਾਲ ਸਵੇਰੇ 11 ਵਜੇ ਦਫ਼ਤਰ ਪਹੁੰਚੇ ਸਨ। ਲਾਲੂ ਪ੍ਰਸਾਦ ਤੋਂ ਪੁੱਛਗਿੱਛ ਸਮੇਂ ਉਨ੍ਹਾਂ ਦੀ ਬੇਟੀ ਮੀਸਾ ਨੇ ਦਫ਼ਤਰ ਸਾਹਮਣੇ ਬਣੇ ਮੰਦਰ ’ਚ ਪੂਜਾ ਕੀਤੀ। ਲਾਲੂ ਲਈ ਈਡੀ ਦਫਤਰ ਖਾਣਾ ਵੀ ਪਹੁੰਚਾਇਆ। 2 ਵਾਰ ਦਵਾਈ ਵੀ ਪਹੁੰਚਾਈ। ਸ਼ਾਮ ਨੂੰ ਮੀਸਾ ਭਾਰਤੀ ਫਿਰ ਈਡੀ ਦਫਤਰ ਦੇ ਗੇਟ ’ਤੇ ਪਹੁੰਚੀ। ਉਨ੍ਹਾਂ ਸੀਆਰਪੀਐੱਫ ਜਵਾਨਾਂ ਨੂੰ ਕਿਹਾ ਕਿ ਪਾਪਾ ਨਾਲ ਮਿਲਣ ਦਿਓ, ਫਿਰ ਨਾਅਰੇਬਾਜ਼ੀ ਕਰ ਰਹੇ ਸਮੱਰਥਕਾਂ ਨੂੰ ਚੁੱਪ ਕਰਵਾਇਆ। ਕਿਹਾ- ਸ਼ਾਂਤ ਰਹੋ ਨਹੀਂ ਤਾਂ ਇਹ ਲੋਕ ਹੋਰ ਸਮਾਂ ਲਾਉਣਗੇ। (Lalu Yadav)
ਲਾਲੂ ਯਾਦਵ ਤੋਂ ਸੀਬੀਆਈ ਦੀ ਪੁੱਛਗਿੱਛ ਸ਼ੁਰੂ : ਮੀਸਾ ਦੇ ਦਿੱਲੀ ਸਥਿੱਤ ਘਰ ਪਹੁੰਚੀ ਟੀਮ
ਰਾਬੜੀ ਤੋਂ ਕੱਲ੍ਹ ਨੌਕਰੀ ਘੁਟਾਲੇ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ
ਪਟਨਾ। ਸੀਬੀਆਈ ਨੇ ਰੇਲਵੇ ਦੀ ਨੌਕਰੀ ਦੇ ਬਦਲੇ ਜ਼ਮੀਨ ਮਾਮਲੇ ਵਿੱਚ ਦਿੱਲੀ ਵਿੱਚ ਲਾਲੂ ਯਾਦਵ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਟੀਮ ਮੀਸਾ ਤੋਂ ਵੀ ਪੁੱਛਗਿੱਛ ਕਰੇਗੀ। ਸੀਬੀਆਈ ਦੀ ਟੀਮ ਉਨ੍ਹਾਂ ਦੀ ਬੇਟੀ ਮੀਸਾ ਭਾਰਤੀ ਦੇ ਘਰ ਪਹੁੰਚ ਗਈ ਹੈ। ਰਿਹਾਇਸ਼ੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਿੰਗਾਪੁਰ ਤੋਂ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਲਾਲੂ ਦਿੱਲੀ ’ਚ ਮੀਸਾ ਭਾਰਤੀ ਦੇ ਘਰ ਰਹਿ ਰਹੇ ਹਨ। ਇੱਕ ਦਿਨ ਪਹਿਲਾਂ ਸਾਬਕਾ ਸੀਐਮ ਰਾਬੜੀ ਦੇਵੀ ਤੋਂ ਸੀਬੀਆਈ ਨੇ ਪਟਨਾ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਕਰੀਬ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਦੌਰਾਨ 48 ਸਵਾਲ ਪੁੱਛੇ ਗਏ।
ਅਦਾਲਤ ਨੇ ਲੈਂਡ ਫਾਰ ਜੌਬ ਘੁਟਾਲੇ ਵਿੱਚ ਸੀਬੀਆਈ ਦੀ ਚਾਰਜਸੀਟ ਵਿੱਚ ਲਾਲੂ, ਰਾਬੜੀ ਅਤੇ ਮੀਸਾ ਨੂੰ ਸੰਮਨ ਜਾਰੀ ਕੀਤਾ ਸੀ। ਸੀਬੀਆਈ ਨੇ ਲਾਲੂ ਪ੍ਰਸਾਦ ਤੋਂ ਇਲਾਵਾ ਰਾਬੜੀ ਦੇਵੀ ਅਤੇ 14 ਹੋਰਾਂ ਨੂੰ ਚਾਰਜਸੀਟ ਵਿੱਚ ਮੁਲਜਮ ਵਜੋਂ ਨਾਮਜਦ ਕੀਤਾ ਹੈ। ਉਨ੍ਹਾਂ ਨੂੰ 15 ਮਾਰਚ ਨੂੰ ਅਦਾਲਤ ਵਿੱਚ ਪੇਸ ਹੋਣ ਦੇ ਹੁਕਮ ਦਿੱਤੇ ਗਏ ਹਨ।
ਕੁਝ ਅਹਿਮ ਸਵਾਲ ਜੋ ਰਾਬੜੀ ਦੇਵੀ ਤੋਂ ਪੁੱਛੇ
ਕੀ ਇਹ ਇਤਫਾਕ ਹੈ ਕਿ ਉਨ੍ਹਾਂ ਨੇ ਪਟਨਾ ਦੇ 8-9 ਲੋਕਾਂ ਤੋਂ ਜ਼ਮੀਨਾਂ ਲੈ ਕੇ ਉਨ੍ਹਾਂ ਨੂੰ ਨੌਕਰੀ ਦਿੱਤੀ?
ਲਾਲੂ ਪਰਿਵਾਰ ਇਨ੍ਹਾਂ ਸਾਰੇ ਲੋਕਾਂ ਨੂੰ ਕਿਵੇਂ ਜਾਣਦਾ ਹੈ, ਕੀ ਇਹ ਸਹੀ ਨਹੀਂ ਹੈ ਕਿ ਕਿਸੂਦੇਵ ਰਾਏ ਨੇ 2008 ਵਿੱਚ ਪਟਨਾ ਵਿੱਚ 3375 ਵਰਗ ਫੁੱਟ ਜਮੀਨ ਤੁਹਾਡੇ ਨਾਂਅ ਇੱਕ ਸੇਲ ਡੀਡ ਰਾਹੀਂ 3.75 ਲੱਖ ਰੁਪਏ ਵਿੱਚ ਤਬਦੀਲ ਕੀਤੀ ਸੀ। ਉਸ ਦੇ ਪਰਿਵਾਰ ਦੇ 3 ਮੈਂਬਰਾਂ ਨੂੰ ਮੁੰਬਈ ਸੈਂਟਰਲ ਵਿੱਚ ਨੌਕਰੀ ਦਿੱਤੀ ਗਈ ਸੀ।
ਫਰਵਰੀ 2007 ਵਿੱਚ ਹਜਾਰੀ ਰਾਏ ਨੇ ਇਹ ਜਮੀਨ ਦਿੱਲੀ ਦੀ ਕੰਪਨੀ ਏਕੇ ਇੰਫੋਸਿਸਟਮ ਨੂੰ 10 ਲੱਖ 83 ਹਜਾਰ ਵਿੱਚ ਵੇਚ ਦਿੱਤੀ। ਹਜ਼ਾਰੀ ਰਾਏ ਦੇ ਦੋ ਭਤੀਜੇ ਜਬਲਪੁਰ ਵਿੱਚ ਪੱਛਮੀ ਮੱਧ ਰੇਲਵੇ ਵਿੱਚ ਨੌਕਰੀ ਕਰਦੇ ਸਨ। ਬਾਅਦ ਵਿਚ ਕੰਪਨੀ ਦੀ ਜਾਇਦਾਦ ਦੇ ਸਾਰੇ ਅਧਿਕਾਰ ਤੁਹਾਡੇ ਅਤੇ ਤੁਹਾਡੀ ਬੇਟੀ ਦੇ ਨਾਂ ‘ਤੇ ਟਰਾਂਸਫਰ ਕਰ ਦਿੱਤੇ ਗਏ। ਫਿਰ 2014 ਵਿੱਚ, ਤੁਸੀਂ ਕੰਪਨੀ ਦੇ ਜ਼ਿਆਦਾਤਰ ਸੇਅਰ ਖਰੀਦੇ ਅਤੇ ਡਾਇਰੈਕਟਰ ਬਣ ਗਏ।
ਜਦੋਂ ਵੀ ਤੁਹਾਡੇ ਪਰਿਵਾਰ ਨੇ ਜਮੀਨ ਲਈ ਸੀ, ਉਹ ਨਕਦੀ ਵਿੱਚ ਹੀ ਖਰੀਦੀ ਸੀ।
ਕੀ ਤੁਸੀਂ ਜਾਣਦੇ ਹੋ ਕਿ ਸੇਲ ਡੀਡ ਅਤੇ ਗਿਫਟ ਡੀਡ ਰਾਹੀਂ ਲਈਆਂ ਗਈਆਂ 7 ਜਮੀਨਾਂ ਦਾ ਸਰਕਲ ਰੇਟ 4.39 ਕਰੋੜ ਤੋਂ ਵੱਧ ਹੈ। ਲਾਲੂ ਦੇ ਭੋਲਾ ਯਾਦਵ ਕੀ ਕੰਮ ਦੇਖਦੇ ਸਨ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਲਾਲੂ ਯਾਦਵ ਨੂੰ ਵੱਡੀ ਰਾਹਤ
ਛੇ ਹਫ਼ਤਿਆਂ ਦੀ ਪ੍ਰੋਵੀਜਨਲ ਬੇਲ ਮਿਲੀ | Lalu Yadav
ਰਾਂਚੀ (ਏਜੰਸੀ)। ਝਾਰਖੰਡ ਹਾਈਕੋਰਟ ਨੇ ਬਹੁਚਰਚਿੱਤ ਚਾਰਾ ਘਪਲੇ ਮਾਮਲੇ ‘ਚ ਸਜ਼ਾਜਾਫ਼ਤਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ (Lalu Yadav) ਪ੍ਰਸਾਦ ਯਾਦਵ ਨੂੰ ਅੱਜ ਛੇ ਹਫ਼ਤਿਆਂ ਦੀ ਓਪਬੰਧਿਕ ਜ਼ਮਾਨਤ (ਪ੍ਰੋਵਿਜਨਲ ਬੇਲ) ਦੇ ਦਿੱਤੀ। ਜੱਜ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ਨੇ ਰਾਜਦ ਮੁਖੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਮੈਡੀਕਲ ਅਧਾਰ ‘ਤੇ ਉਨ੍ਹਾਂ ਨੂੰ ਛੇ ਹਫ਼ਤਿਆਂ ਦੀ ਪ੍ਰੋਵੀਜਨਲ ਬੇਲ ਦੇ ਦਿੱਤੀ। (Lalu Yadav)
ਇਸ ਤੋਂ ਪਹਿਲਾਂ ਯਾਦਵ ਦੇ ਵਕੀਲਾਂ ਨੇ ਉਨ੍ਹਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ 12 ਹਫ਼ਤਿਆਂ ਦੀ ਓਪਬੰਧਿਕ ਜ਼ਮਾਨਤ ਦੇਣ ਦੀ ਅਪੀਲ ਅਦਾਲਤ ‘ਚ ਕੀਤੀ ਸੀ। ਹਾਲਾਂਕਿ ਅਦਾਲਤ ਨੇ 12 ਹਫ਼ਤਿਆਂ ਦੀ ਬਜਾਇ ਕੁਝ ਹਫ਼ਤੇ ਦੀ ਹੀ ਓਪਬੰਧਿਕ ਜ਼ਮਾਨਤ ਮਨਜ਼ੂਰ ਕੀਤੀ। ਦੂਜੇ ਪਾਸੇ ਰਾਜਦ ਮੁਖੀ ਦੇ ਛੋਟੇ ਪੁੱਤਰ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਰਹੇ ਤੇਜ਼ਸਵੀ ਯਾਦਵ ਦੇ ਨਾਲ-ਨਾਲ ਪਾਰਟੀ ਦੇ ਸੀਨੀਅਰ ਆਗੂ ਰਘੂਵੰਸ਼ ਪ੍ਰਸਾਦ ਸਿੰਘ ਤੇ ਸ਼ਿਵਾਨੰਦ ਤਿਵਾਰੀ ਨੂੰ ਅਦਾਲਤ ਦੀ ਉਲੰਘਣਾ ਦੇ ਇੱਕ ਮਾਮਲੇ ‘ਚ ਰਾਹਤ ਮਿਲ ਗਈ ਹੈ। (Lalu Yadav)
ਉਨ੍ਹਾਂ ਚਾਰਾ ਘਪਾਲੇ ਦੇ ਇੱਕ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਲਾਲੂ ਯਾਦਵ ਨੂੰ ਸਜ਼ਾ ਸੁਣਾਏ ਜਾਣ ਦੇ ਫੈਸਲੇ ‘ਤੇ ਟਿੱਪਣੀ ਕੀਤੀ ਸੀ, ਜਿਸ ਨੂੰ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਨੇ ਅਦਾਲਤ ਦੀ ਉਲੰਘਣਾ ਮੰਨਦਿਆਂ ਟਿੱਪਣੀ ਕਰਨ ਵਾਲਿਆਂ ਖਿਲਾਫ਼ ਨੋਟਿਸ ਜਾਰੀ ਕੀਤਾ ਸੀ। ਨੋਟਿਸ ਖਿਲਾਫ਼ ਰਾਜਦ ਆਗੂਆਂ ਨੇ ਝਾਰਖੰਡ ਹਾਈਕੋਰਟ ‘ਚ ਅਪੀਲ ਕੀਤੀ ਸੀ। ਇਸ ਅਪੀਲ ‘ਤੇ ਸੁਣਵਾਈ ਕਰਦਿਆਂ ਅਪਰੇਸ਼ ਕੁਮਾਰ ਸਿੰਘ ਨੇ ਨੋਟਿਸ ਨੂੰ ਰੱਦ ਕਰ ਦਿੱਤਾ ਸੀ। (Lalu Yadav)
ਆਰਜੇਡੀ ਦੇ ਇਸ ਆਗੂ ਨੇ ਭਾਜਪਾ ਖਿਲਾਫ਼ ਦਿੱਤਾ ਵਿਵਾਦਪੂਰਨ ਬਿਆਨ
ਰਘੁਵੰਸ਼ ਨੇ ਕਿਹਾ, ਭਾਜਪਾ ਦੇ ਇਸ਼ਾਰੇ ‘ਤੇ ਅਦਾਲਤ ਨੇ ਲਾਲੂ ਨੂੰ ਠਹਿਰਾਇਆ ਦੋਸ਼ੀ | New Delhi News
ਨਵੀਂ ਦਿੱਲੀ (ਏਜੰਸੀ)। ਚਾਰਾ ਘਪਲੇ ਦੇ ਇੱਕ ਮਾਮਲੇ ‘ਚ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਰਜੇਡੀ ਆਗੂਆਂ ਵੱਲੋਂ ਅਜਿਹੇ ਕਈ ਬਿਆਨ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਕਿ ਅਦਾਲਤ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ ਇਸ ਕ੍ਰਮ ‘ਚ ਤਾਜ਼ਾ ਬਿਆਨ ਪਾਰਟੀ ਦੇ ਸੀਨੀਅਰ ਆਗੂ ਰਘੁਵੰਸ਼ ਪ੍ਰਸਾਦ ਸਿੰਘ ਨੇ ਦਿੱਤਾ ਹੈ, ਜਿਸ ‘ਤੇ ਵਿਵਾਦ ਹੋ ਗਿਆ ਹੈ।ਰਘੁਵੰਸ਼ ਪ੍ਰਸਾਦ ਸਿੰਘ ਨੇ ਵੀਰਵਾਰ ਨੂੰ ਇਹ ਦੋਸ਼ ਲਾਇਆ ਕਿ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਖਿਲਾਫ਼ ਉਹੀ ਫੈਸਲਾ ਦਿੱਤਾ, ਜਿਵੇਂ ਕਿ ਉਸਨੂੰ ਭਾਜਪਾ ਤੇ ਜਦਯੂ ਵੱਲੋਂ ਨਿਰਦੇਸ਼ ਦਿੱਤਾ ਗਿਆ ਸੀ ਰਘੁਵੰਸ਼ ਨੇ ਕਿਹਾ ਚਾਰਾ ਘਪਲੇ ਮਾਮਲੇ ‘ਚ ਲਾਲੂ ‘ਤੇ ਕੋਰਟ ਕੀ ਫੈਸਲਾ ਦੇਣ ਵਾਲੀ ਹੈ। (New Delhi News)
ਇਹ ਪਹਿਲਾਂ ਤੋਂ ਹੀ ਭਾਜਪਾ ਤੇ ਜਦਯੂ ਦੇ ਆਗੂਆਂ ਨੂੰ ਲੀਕ ਦਿੱਤਾ ਗਿਆ ਸੀ ਰਘੁਵੰਸ਼ ਨੇ ਕਿਹਾ ਕਿ ਭਾਜਪਾ ਤੇ ਜਦਯੂ ਦੇ ਬੁਲਾਰੇ ਜੋ ਵੀ ਭਵਿੱਖਬਾਣੀ ਕਰ ਰਹੇ ਹਨ ਉਹ ਸੱਚ ਸਾਬਤ ਹੋ ਰਿਹਾ ਹੈ, ਭਾਵੇਂ ਉਹ ਲਾਲੂ ਖਿਲਾਫ਼ ਸੀਬੀਆਈ ਦੀ ਛਾਪੇਮਾਰੀ ਹੋਵੇ ਜਾਂ ਫਿਰ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਆਮਦਨ ਕਰ ਵਿਭਾਗ ‘ਚ ਈਡੀ ਦੀ ਜਾਂਚ ਜਾਂ ਫਿਰ ਲਾਲੂ ‘ਤੇ ਕੋਰਟ ਦਾ ਫੈਸਲਾ ਰਘੁਵੰਸ਼ ਨੇ ਕਿਹਾ ਕਿ ਲਾਲੂ ਦੇ ਮਾਮਲੇ ‘ਚ ਕੋਰਟ ਤੇ ਭਾਜਪਾ-ਜਦਯੂ ਦੇ ਆਗੂਆਂ ਦਰਮਿਆਨ ਮਿਲੀਭੁਗਤ ਹੈ। (New Delhi News)
ਰਘੁਵੰਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੇਤੀ ਹੀ ਪੂਰੇ ਬਿਹਾਰ ‘ਚ ਨਿਆਂ ਰਥ ਰਵਾਨਾ ਕਰੇਗੀ ਤੇ ਜਨਤਾ ਵਿਚਾਲੇ ਜਾ ਕੇ ਲਾਲੂ ਲਈ ਨਿਆਂ ਦੀ ਗੁਹਾਰ ਲਾਏਗੀ ਰਘੁਵੰਸ਼ ਨੇ ਕਿਹਾ ਕਿ ਨਿਆਂ ਰਥ ਰਾਹੀਂ ਉਨ੍ਹਾਂ ਦੀ ਪਾਰਟੀ ਸੂਬੇ ਭਰ ‘ਚ ਲਾਲੂ ਨੂੰ ਚਾਰਾ ਘਪਲੇ ‘ਚ ਦੋਸ਼ੀ ਠਹਿਰਾਏ ਜਾਣ ਦਾ ਵਿਰੋਧ ਕਰੇਗੀ ਉਨ੍ਹਾਂ ਕਿਹਾ ਕਿ ਲਾਲੂ ਹਮੇਸ਼ਾ ਸਹੀ ਗਰੀਬਾਂ ਦੀ ਅਵਾਜ਼ ਰਹੇ ਹਨ ਤੇ ਇਸ ਲਈ ਜਨਤਾ ਦਰਮਿਆਨ ਹੀ ਜਾ ਕੇ ਲਾਲੂ ਲਈ ਹੁਣ ਇਨਸਾਫ਼ ਮੰਗਿਆ ਜਾਵੇਗਾ। (New Delhi News)
ਪਟਨਾ: RJD ਨੇਤਾ ਅਤੇ ਪਟਨਾ ਦੇ ਕੌਂਸਲਰ ਕੇਦਾਰ ਰਾਏ ਦਾ ਵੀਰਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੇਦਾਰ ਸਵੇਰੇ ਦਾਨਪੁਰ ਸਥਿਤ ਆਪਣੇ ਘਰੋਂ ਸਵੇਰ ਦੀ ਸੈਰ ਲਈ ਨਿੱਕਲੇ ਸਨ। ਉਹ ਕਰੀਬ 100 ਗਜ਼ ਹੀ ਪਹੁੰਚੇ, ਉਦੋਂ ਇੱਕ ਬਾਈਕ ‘ਤੇ ਸਾਵਰ ਤਿੰਨ ਜਣਿਆਂ ਨੇ ਉਨ੍ਹਾਂ ‘ਤੇ ਫਾਇਰ ਕੀਤੇ। ਸਾਰੇ ਸ਼ੂਟਰ ਫਰਾਰ ਹਨ। ਪੁਲਿਸ ਨੇ 3 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਮੁਤਾਬਕ, ਕੇਦਾਰ ਨੂੰ ਇੱਕ ਗੋਲੀ ਕੰਨ ਦੇ ਕੋਲ ਅਤੇ ਦੂਜੀ ਛਾਤੀ ‘ਚ ਲੱਗੀ। ਗੋਲੀ ਲਗਦੇ ਹੀ ਕੇਦਾਰ ਜ਼ਮੀਨ ‘ਤੇ ਡਿੱਗ ਪਿਆ। ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਗੋਲੀ ਮਾਰਨ ਤੋਂ ਬਾਅਦ ਸ਼ੂਟਰ ਫਰਾਰ ਹੋ ਗਏ।
15 ਦਿਨਾਂ ਦੇ ਅੰਦਰ ਆਰਜੇਡੀ ਦੇ ਦੂਜੇ ਨੇਤਾ ਦਾ ਕਤਲ
ਕੇਦਾਰ ਰਾਏ ਆਰਜੇਡੀ ਦੇ ਦੂਜੇ ਅਜਿਹੇ ਨੇਤਾ ਹਨ, ਜਿਨ੍ਹਾਂ ਦੀ ਪਿਛਲੇ 15 ਦਿਨਾਂ ‘ਚ ਹੱਤਿਆ ਹੋਈ ਹੈ।
29 ਜੁਲਾਈ ਨੂੰ ਸੀਵਾਨ ਦੇ ਬਸੰਤਪੁਰ ਦੇ ਸ਼ੇਖਪੁਰਾ ਪਿੰਡ ਵਿੱਚ ਯੂਥਆਰਜੇਡੀ ਨੇਤਾ ਮਿਨਹਾਜ਼ ਖਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਉਹ ਆਪਣੇ ਘਰ ਵਿੱਚ ਹੀ ਸੌਂ ਰਿਹਾ ਸੀ, ਉਦੋਂ ਹਥਿਆਰਾਂ ਨਾਲ ਲੈਸ ਦੋਸ਼ੀ ਘਰ ਵਿੱਚ ਘੜੇ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਮਿਨਹਾਜ ਸ਼ਹਾਬੂਦੀਨ ਦਾ ਨਜ਼ੀਦੀਕੀ ਸੀ।
ਘਟਨਾ ਸਥਾਨ ਤੋਂ ਕਾਰਬਾਨੀਨ, ਬੰਬ ਅਤੇ ਪੈਟਰੋਲ ਬਰਾਮਦ ਹੋਇਆ।
ਸੀਬੀਆਈ ਜਾਂਚ ਹੋਵੇ: ਲਾਲੂ
ਕੇਦਾਰ ਦੀ ਹੱਤਿਆ ਦੇ ਮਾਮਲੇ ਵਿੱਚ ਰਾਂਚੀ ਵਿੱਚ ਆਰਜੇਡੀ ਮੁਖੀ ਲਾਲੂ ਯਾਦਵ ਨੇ ਕਿਹਾ ਕਿ ਇੱਕ ਵੱਡੇ ਨੇਤਾ ਦੇ ਇਸ਼ਾਰੇ ‘ਤੇ ਇਹ ਹੱਤਿਆ ਹੋਈ ਹੈ। ਇਸ ਮਾਮਲੇਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ। ਸਮਾਂ ਆਉਣ ‘ਤੇ ਮੈਂ ਇਸ ਮਾਮਲੇ ਵਿੱਚ ਖੁਲਾਸਾ ਕਰਾਂਗਾ। ਆਰਜੇਡੀ ਨੇਤਾ ਭਾਈ ਵਰਿੰਦਰ ਨੇ ਕਿਹਾ ਕਿ ਜਦੋਂ ਤੋਂ ਨਿਤੀਸ਼ ਕੁਮਾਰ ਆਰਐੱਸਐੱਸ ਅਤੇ ਭਾਜਪਾ ਦੇ ਨਾਲ ਮਿਲੇ ਹਨ, ਆਰਜੇਡੀ ਦੇ ਨੇਤਾ ਅਤੇ ਹਮਾਇਤੀਆਂ ‘ਤੇ ਹਮਲੇ ਹੋ ਰਹੇ ਹਨ। ਨਿਤੀਸ਼ ਬਿਹਾਰ ਵਿੱਚ ਕਾਨੂੰਨ ਦੇ ਰਾਜ ਦੀ ਗੱਲ ਕਹਿੰਦੇ ਹਨ, ਪਰ ਇੱਥੇ ਕੋਈ ਸੁਰੱਖਿਆ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਦ ਯਾਦਵ ਨੂੰ RJD ਮਹਾਂਗਠਜੋੜ ਵਿੱਚ ਆਉਣ ਲਈ ਲਾਲੂ ਦਾ ਸੱਦਾ
ਪਟਨਾ: ਬਿਹਾਰ ਵਿੱਚ ਜੇਡੀਯੂ-ਬੀਜੇਪੀ ਗਠਜੋੜ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਆਰਜੇਡੀ ਮੁਖੀ ਲਾਲੂ ਯਾਦਵ ਨੇ ਨਵਾਂ ਦਾਅ ਚੱਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਨਰਾਜ਼ ਚੱਲ ਰਹੇ ਜੇਡੀਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ  ਹਨ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਰਦ ਦੀ ਨਰਾਜ਼ਗੀ ਬਰਕਰਾਰ ਹੈ। ਅਜਿਹੇ ਵਿੱਚ ਹੁਣ ਆਰਜੇਡੀ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਹੁਣ ਉਨ੍ਹਾਂ ਨੂੰ ਆਪਣੇ ਪਾਲੇ ਵਿੱਚ ਲਿਆਉਣ ਦੀਟਾਂ ਕੋਸ਼ਿਸ਼ ਵਿੱਚ ਜੁਟ ਗਏ ਹਨ। ਉਨ੍ਹਾਂ ਨੇ ਸ਼ਰਦ ਨੂੰ ਆਰਜੇਡੀ ਜੁਆਇਨ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਆਰਜੇਡੀ-ਕਾਂਗਸ ਦੇ ਮਹਾਂਗਠਜੋੜ ਤੋਂ ਵੱਖ ਹੋ ਕੇ ਭਾਜਪਾ ਦੀ ਮੱਦਦ ਨਾਲ ਛੇਵੀਂ ਵਾਰ ਮੁੱਖ ਮੰਤਰੀ ਬਣੇ ਹਨ। ਸ਼ਨਿੱਚਰਵਾਰ ਨੂੰ ਉਨ੍ਹਾਂ ਦੇ 26 ਮੰਤਰੀਆਂ ਨੂੰ ਸਹੁੰ ਚੁਕਾਈ ਗਈ।
ਲਾਲੂ ਨੇ ਜੀਤਨ ਰਾਮ ਨੂੰ ਫੋਨ ਕੀਤਾ
ਨਵੀਂ ਸਰਕਾਰ ਤੋਂ ਨਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨਾਲ ਵੀ ਲਾਲੂ ਨੇ ਗੱਲ ਕੀਤੀ। ਸੂਤਰਾਂ ਦੀ ਮੰਨੀਏ ਤਾਂ ਲਾਲੂ ਨੇ ਉਨ੍ਹਾਂ ਨੂੰ ਵੀ ਮਹਾਂਗਠਜੋੜ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਜਲਦੀ ਹੀ ਦੋਵਾਂ ਦੀ ਮੁਲਾਕਾਤ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮਾਂਝੀ ਨੂੰ ਹਟਾ ਕੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣੇ ਸਨ।
ਲਾਲੂ ਪ੍ਰਸਾਦ ਨੇ ਅਪੀਲ ਕੀਤੀ ਹੈ ਕਿ ਸ਼ਰਦ ਯਾਦਵ ਦੇਸ਼ ਭਰ ਦੀ ਗੈਰ ਭਾਜਪਾ ਪਾਰਟੀਆਂਨੂੰ ਇਕੱਠਾ ਕਰਨ ਵਿੱਚ ਉਨ੍ਹਾਂ ਦੀ ਮੱਦਦ ਕਰਨ। ਆਰਜੇਡੀ ਮੁਖੀ ਨੇ ਦਾਅਵਾ ਕੀਤਾ, ‘ਨਵੇਂ ਗਠਜੋੜ ਲਈ ਸ਼ਰਦ ਯਾਦਵ ਤੋਂ ਕੋਈ ਰਾਏ ਨਹੀਂ ਲਈ ਗਈ। ਇਸ ਕਾਰਨ ਉਹ ਨਰਾਜ਼ ਹਨ।’
ग़रीब,वंचित और किसान को संकट/आपदा से निकालने के लिये हम नया आंदोलन खड़ा करेंगे।शरद भाई,आइये सभी मिलकर दक्षिणपंथी तानाशाही को नेस्तनाबूद करे
— Lalu Prasad Yadav (@laluprasadrjd) July 29, 2017
ਇਸ ਤੋਂ ਇਲਾਵਾ ਲਾਲੂ ਨੇ ਸੋਸ਼ਲ ਮੀਡੀਆ ‘ਤੇ ਵੀ ਸਰਦ ਯਾਦਵ ਨੂੰ ਨਾਲ ਆਉਣ ਦੀ ਅਪੀਲ ਕੀਤੀ। ਲਾਲੂ ਨੇ ਇਸਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,’ਗਰੀਬ, ਵਾਂਝੇ ਅਤੇ ਕਿਸਾਨ ਨੂੰ ਸੰਕਟ/ਆਫ਼ਤ ‘ਚੋਂ ਕੱਢਣ ਲਈ ਅਸੀਂ ਨਵਾਂ ਅੰਦੋਲਨ ਸ਼ੁਰੂ ਕਰਾਂਗੇ। ਸ਼ਰਦ ਭਾਈ, ਆਓ ਸਾਰੇ ਮਿਲ ਕੇ ਦੱਖਣਪੰਥੀ ਤਾਨਾਸ਼ਾਹੀ ਨੂੰ ਤਬਾਹ ਕਰੀਏ।’ ਇੱਕ ਦੂਜੇ ਟਵੀਟ ਵਿੱਚ ਲਾਲੂ ਨੇ ਲਿਖਿਆ, ‘ਅਸੀਂ ਅਤੇ ਸ਼ਰਦ ਯਾਦਵ ਜੀ ਨੇ ਇਕੱਠੀਆਂ ਡਾਂਗਾਂ ਖਾਧੀਆਂ ਹਨ, ਸੰਘਰਸ਼ ਕੀਤਾ ਹੈ। ਅੱਜ ਦੇਸ਼ ਨੂੰ ਫਿਰ ਸੰਘਰਸ਼ ਦੀ ਲੋੜ ਹੈ। ਸ਼ੋਸ਼ਿਤ ਅਤੇ ਪੀੜਤ ਵਰਗਾਂ ਲਈ ਸਾਨੂੰ ਲੜਨਾ ਪਵੇਗਾ।’
131 ਵੋਟਾਂ ਮਿਲੀਆਂ, ਵਿਰੋਧੀ ਧਿਰ ਨੂੰ 108
ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਵਿਧਾਨ ਸਭਾ ਵਿੱਚ ਹੰਗਾਮੇ ਦਰਿਮਆਨ ਬਹੁਮਤ ਹਾਸਲ ਕਰ ਲਿਆ ਹੈ। ਵਿਰੋਧੀ ਧਿਰ ਨੇ ਅੱਜ ਜੰਮ ਕੇ ਹੰਗਾਮਾ ਕੀਤਾ ਪਰ ਆਖਰ ਨਿਤੀਸ਼ ਨੇ ਆਪਣਾ ਬਹੁਮਤ ਹਾਸਲ ਕੀਤਾ ਅਤੇ 131 ਵੋਟਾਂ ਉਨ੍ਹਾਂ ਨੂੰ ਮਿਲੀਆਂ ਜਦੋਂਕਿ 180 ਵੋਟਾਂ ਵਿਰੋਧੀ ਧਿਰ ਨੂੰ ਮਿਲੀਆਂ। ਨਿਤੀਸ਼ ਦੇ ਬਹੁਮਤ ਹਾਸਲ ਕਰਦੇ ਹੀ ਅਰਜੇਡੀ  ਨੇ ਸਦਨ ‘ਚੋਂ ਵਾਕ ਆਊਟ ਕੀਤਾ ਅਤੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
ਅੱਜ ਸਵੇਰੇ 11 ਵਜੇ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ ਅਤੇ ਤਿੱਖੀ ਬਹਿਸ ਤੋਂ ਬਾਅਦ ਨਿਤੀਸ਼ ਦੇ ਭਰੋਸਾ ਵੋਟ ਪੇਸ਼ ਕਰਨ ਤੋਂ ਬਾਅਦ ਮੈਂਬਰਾਂ ਨੇ ਪਹਿਲਾਂ ਸਦਨ ਵਿੱਚ ਸਬਾਰੇ ਮੈਂਬਰਾਂ ਦੀ ਹਾਂ ਅਤੇ ਨਾਂਹ ਤੋਂ ਬਾਅਦ ਲਾਬੀ ਡਿਵੀਜ਼ਨ ਤੋਂ ਫਲੋਰ ਟੈਸਟ ਹੋਇਆ ਅਤੇ ਮੇਜ਼ ਥਪਾਥਪਾ ਕੇ ਸਦਨ ਵਿੱਚ ਫੈਸਲਾ ਨਾ ਹੋਣ ਤੋਂ ਬਾਅਦ ਵੋਟਿੰਗ ਕਰਵਾਈ ਗਈ।
ਵਿਧਾਨ ਸਭਾ ਵਿੱਚ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਰਜਿਸਟਰਾਂ ‘ਤੇ ਇੱਕ-ਇੱਕ ਮੈਂਬਰ ਨੇ ਆਪਣੇ ਦਸਤਖ਼ਤ ਕੀਤੇ। ਨਿਤੀਸ਼ ਨੇ ਤਾਂ ਬਹੁਮਤ ਹਾਸਲ ਕਰ ਲਿਆ ਪਰ ਆਰਜੇਡੀ ਦੇ ਤੇਵਰ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਸਰਕਾਰ ਨੂੰ ਪਹਿਲੀ ਵਾਰ ਮਜ਼ਬੂਤ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਪਵੇਗਾ।
ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਵਾਦ ਦਰਮਿਆਨ ਸਦਨ ਵਿੱਚ ਨਿਤੀਸ਼ ਕੁਮਾਰ ਨੇ ਬਹੁਮਤ ‘ਤੇ ਬੋਲਦੇ ਹੋਇਆ ਕਿ ਸਦਨ ਦੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ।  ਅਸੀਂ ਇੱਕ-ਇੱਕ ਗੱਲ ਦਾ ਸਾਰਿਆਂ ਨੂੰ ਜਵਾਬ ਦਿਆਂਗੇ। ਸੱਤਾ ਸੇਵਾ ਲਈ ਹੁੰਦੀ ਹੈ, ਮੇਵੇ ਨਹੀਂ ਨਹੀਂ। ਨਿਤੀਸ਼ ਨੇ ਕਿਹਾ ਕਿ ਮੈਂ ਮਹਾਂਗਠਜੋੜ ਧਰਮ ਦਾ ਹਮੇਸ਼ਾ ਪਾਲਣ ਕੀਤਾ, ਪਰ ਜਦੋਂ ਮੇਰੇ ਲਈ ਮੁਸ਼ਕਿਲ ਆਈ ਤਾਂ ਅਸਤੀਫ਼ਾ ਦੇ ਦਿੱਤਾ।
ਨਿਤੀਸ਼ ਨੇ ਕਿਹਾ, ਸੱਤਾ ਮੇਵਾ ਖਾਣ ਲਈ ਨਹੀਂ
ਕਾਂਗਰਸ ‘ਤੇ ਵਾਰ ਕਰਦਿਆਂ ਨਿਤੀਸ਼ ਨੇ ਕਿਹਾ ਕਿ 25 ਸੀਟਾਂ ਨਹੀਂ ਮਿਲ ਰਹੀਆਂ ਸਨ ਕਾਂਗਰਸ ਨੂੰ। ਅਸੀਂ 40 ਦਿਵਾ ਦਿੱਤੀਆਂ। ਸੱਤਾ ਧਨ ਇਕੱਠਾ ਕਰਨ ਲਈ ਨਹੀਂ ਹੁੰਦੀ। ਮੈਂ ਜਨਤਾ ਲਈ ਇਹ ਫੈਸਲਾ ਲਿਆ ਹੈ, ਵੋਟ ਦੇਣ ਵਾਲੀ ਜਨਤਾ ਪ੍ਰੇਸ਼ਾਨ ਸੀ ਅਤੇ ਇਹ ਸਰਕਾਰ ਬਿਹਾਰ ਦੀ ਜਨਤਾ ਲਈ ਕੰਮ ਕਰੇਗੀ। ਮੈਨੂੰ ਕੋਈ ਫਿਰਕਾਪ੍ਰਸਤੀ ਦਾ ਪਾਠ ਨਾ ਪੜ੍ਹਾਏ। ਅੱਜ ਜੁੰਮੇ ਦਾ ਦਿਨ ਹੈ ਅਤੇ ਮੈਂ ਕੋਈ ਹੰਗਾਮਾ ਨਹੀਂ ਚਾਹੁੰਦਾ।
ਨਿਤੀਸ਼ ਛੇਵੀਂ ਵਾਰ ਬਣੇ ਮੁੱਖ ਮੰਤਰੀ
ਬਿਹਾਰ ‘ਚ ਹੁਣ ਜੇਡੀਯੂ-ਭਾਜਪਾ ਸਰਕਾਰ
ਪਟਨਾ: ਬਿਹਾਰ ਵਿੱਚ ਜੇਡੀਯੂ ਮੁਖੀ ਨਿਤੀਸ਼ ਕੁਮਾਰ ਨੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਝਟਕਾ ਦਿੰਦੇ ਹੋਏ ਭਾਜਪਾ ਨਾਲ ਮਿਲ ਕੇ ਬਿਹਾਰ ਵਿੱਚ ਨਵੀਂ ਸਰਕਾਰ ਬਣਾ ਲਈ ਹੈ। ਨਿਤੀਸ਼ ਕੁਮਾਰ ਨੇ ਰਾਜ ਭਵਨ ਪਹੁੰਚ ਕੇ ਰਿਕਾਰਡ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਨਿਤੀਸ਼ ਕੁਮਾਰ ਤੋਂ ਤੁਰੰਤ ਬਾਅਦ ਸੁਸ਼ੀਲ ਮੋਦੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਸੁਸ਼ੀਲ ਮੋਦੀ ਬਣੇ ਉੱਪ ਮੁੱਖ ਮੰਤਰੀ
ਇਸ ਤੋਂ ਪਹਿਲਾਂ, ਨਿਤੀਸ਼ ਕੁਮਾਰ ਨੇ ਵੱਡੀ ਧਮਾਕਾ ਕਰਦੇ ਹੋਏ ਬੁੱਧਵਾਰ ਰਾਤ ਅਸਤੀਫ਼ਾ ਦਿੱਤਾ, ਤਾਂ ਬੁੱਧਵਾਰ ਰਾਤ ਹੀ ਇਹ ਸਾਫ਼ ਹੋ ਗਿਆ ਕਿ ਹੁਣ ਤੱਕ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਦੀ ਹੈਸੀਅਤ ਵਿੱਚ ਰਹੀ ਭਾਜਪਾ ਤੁਰੰਤ ਹੀ ਸੱਤਾ ਧਿਰ ‘ਚ ਸ਼ਾਮਲ ਹੋ ਗਈ ਅਤੇ ਨਿਤੀਸ਼ ਕੁਮਾਰ ਨੂੰ ਹਮਾਇਤ ਦਿੰਦੇ ਹੋਏ ਸਰਕਾਰ ਬਣਾਉਣ ਦਾ ਐਲਾਨ ਵੀ ਕਰ ਦਿੱਤਾ। ਉੱਥੇ, ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਿਤੀਸ਼ ਕੁਮਾਰ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ, ਰਾਜਗ ਸਰਕਾਰ ਬਣਾਉਣ ਦੇ ਸਿਲਸਿਲੇ ਵਿੱਚ ਭਾਜਪਾ ਵਿਧਾਇਕ ਨਿਤੀਸ਼ ਦੀ ਰਿਹਾਇਸ਼ ‘ਤੇ ਗਏ, ਜਿੱਥੇ ਨਿਤੀਸ਼ ਨੂੰ ਬਤੌਰ ਮੁੱਖ ਮੰਤਰੀ ਅਤੇ ਸੁਸ਼ੀਲ ਕੁਮਾਰ ਮੋਦੀ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਦਾ ਫੈਸਲਾ ਕੀਤਾ ਗਿਆ। ਭਾਜਪਾ ਨੇ ਨਿਤੀਸ਼ ਨੂੰ ਨਵੀਂ ਸਰਕਾਰ ਬਣਾਉਣ ਵਿੱਚ ਹਮਾਇਤ ਦੇਣ ਸਬੰਧੀ ਚਿੱਠੀ ਦੇਰ ਰਾਤ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੂੰ ਸੌਂਪੀ। ਸਰਕਾਰ ਵਿੱਚ ਭਾਜਪਾ ਵੀ ਸ਼ਾਮਲ ਹੋਵੇਗੀ ਅਤੇ ਮੰਤਰੀ ਮੰਡਲ ਵਿੱਚ ਜੇਡੀਯੂ ਅਤੇ ਭਾਜਪਾ ਦੇ 13-13 ਮੰਤਰੀ ਸ਼ਾਮਲ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਡੇ ਪ੍ਰਬੰਧਾਂ ਦੀ ਹਾਲਤ ਵੇਖੋ, ਪ੍ਰਬੰਧਾਂ ‘ਚ ਅਸਾਮਨਤਾ ਦੇਖੋ ਇੱਕ ਦਸਵੀਂ ਫ਼ੇਲ੍ਹ ਬਿਹਾਰ ਦਾ ਉਪ ਮੁੱਖ ਮੰਤਰੀ ਹੈ ਅਤੇ ਤਮਿਲਨਾਡੂ ‘ਚ ਸਿੱਖਿਆ ਭਰਤੀ ਬੋਰਡ ਵੱਲੋਂ ਉਸ ਵਿਦਿਆਰਥੀ ਨੂੰ ਦਾਖ਼ਲਾ ਨਹੀਂ ਦਿੱਤਾ ਗਿਆ ਜਿਸਦੇ 90 ਦੀ ਬਜਾਇ 89 ਅੰਕ ਆਏ ਸਨ ਬਿਹਾਰ ਦੇ ਉਪ ਮੁੱਖ ਮੰਤਰੀ ਬੜੇ ਮਾਣ ਨਾਲ ਕਹਿੰਦੇ ਹਨ ਕਿ ਮੈਨੂੰ ਤਾਂ ਜਨਤਾ ਨੇ ਚੁਣਿਆ ਹੈ ਅਧਿਆਪਕ ਬਣਨ ਦੀ ਇੱਛਾ ਰੱਖਣ ਵਾਲੇ ਇਸ ਵਿਦਿਆਰਥੀ ਸਮੇਤ ਦੇਸ਼ ਦੇ ਨਾਗਰਿਕਾਂ ਦੇ ਭਵਿੱਖ ਦਾ ਫੈਸਲਾ ਅਣਪੜ੍ਹ ਲੋਕਾਂ ਦੇ ਹੱਥਾਂ ‘ਚ ਦੇਣ ਤੋਂ ਵੀ ਬਦਤਰ ਹਾਲਤ ਇਹ ਹੈ ਕਿ ਦਸਵੀਂ ਫ਼ੇਲ੍ਹ ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰ ਜਾਣ ਕਾਰਨ ਪੂਰੀ ਸੂਬਾ ਸਰਕਾਰ ਲਈ ਮੁਸੀਬਤ ਬਣ ਗਏ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਮੈਨੂੰ ਬਰਖ਼ਾਸਤ ਕਰ ਸਕਦੇ ਹੋ ਤਾਂ ਕਰੋ
ਇਸ ਤੋਂ ਬਾਦ ਈਡੀ ਅਤੇ ਸੀਬੀਆਈ ਨੇ ਲਾਲੂ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਤੇਜੱਸਵੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੀਆਂ 12 ਜਾਇਦਾਦਾਂ ‘ਤੇ ਛਾਪੇ ਮਾਰੇ ਅਤੇ ਜਦੋਂ ਲਾਲੂ ਯਾਦਵ 2006 ‘ਚ ਰੇਲ ਮੰਤਰੀ ਸਨ, ਤਾਂ ਰਾਂਚੀ ਤੇ ਪੁਰੀ ‘ਚ ਰੇਲਵੇ ਦੇ ਬੀਐਨ ਆਰ ਹੋਟਲ ਨੂੰ ਨਿੱਜੀ ਕੰਪਨੀਆਂ ਸੁਜਾਤਾ ਹੋਟਲ ਨੂੰ ਸਾਂਭ ਸੰਭਾਲ ਤੇ ਸੰਚਾਲਨ ਦਾ ਨਜਾਇਜ਼ ਠੇਕਾ ਦੇਣ ਲਈ ਆਰੋਪ ਪੱਤਰ ਦਾਖਲ ਕਰ ਦਿੱਤਾ
ਇਸ ਕੰਪਨੀ ਨੇ ਪਟਨਾ ‘ਚ ਕੀਮਤੀ ਤਿੰਨ ਏਕੜ ਦਾ ਪਲਾਟ ਲਾਲੂ ਦੇ ਕਰੀਬੀ ਤੇ ਸਾਬਕਾ ਕਾਰਪੋਰੇਟ ਕਾਰਜ ਮੰਤਰੀ ਪ੍ਰੇਮ ਚੰਦ ਗੁਪਤਾ ਦੀ ਪਤਨੀ ਸਰਲਾ ਦੀ ਮਾਲਕੀ ਵਾਲੀ ਡਿਲਾਈਟ ਮਾਰਕੀਟਿੰਗ ਕੰਪਨੀ ਨੂੰ ਡੇਢ ਕਰੋੜ ਰੁਪਏ ‘ਚ ਵੇਚਿਆ ਜਦੋਂਕਿ ਇਸ ਦਾ ਸਰਕਲ ਰੇਟ 1.93 ਕਰੋੜ ਰੁਪਏ ਸੀ ਤੇ ਬਾਜਾਰ ਰੇਟ 94 ਕਰੋੜ ਸੀ ਸਰਲਾ ਗੁਪਤਾ ਨੇ ਇਸ ਪਲਾਟ ਨੂੰ ਤੇਜੱਸਵੀ ਦੀ ਕੰਪਨੀ ਲਾਰਾ ਪ੍ਰੋਜੈਕਟਸ  ਐਲਐਲਪੀ ਨੂੰ ਤਬਦੀਲ ਕੀਤਾ ਈਡੀ ਉਨ੍ਹਾ ਹਾਲਾਤਾਂ ਦੀ ਜਾਂਚ ਕਰ ਰਿਹਾ ਹੇ ਜਿਨ੍ਹਾਂ ਤਹਿਤ ਤੇਜੱਸਵੀ ਨੇ ਪਹਿਲੀ ਨਜ਼ਰੇ ਨਜਾਇਜ਼ ਸੌਦਿਆਂ ਰਾਹੀਂ ਏ ਕੇ ਐਕਸਪੋਰਟ ਦਾ ਐਕਵਾਇਰ ਕੀਤਾ
ਬੇਸ਼ੱਕ ਤੇਜੱਸਵੀ ਨੂੰ ਜਲਦ ਹੀ ਅਸਤੀਫ਼ਾ ਦੇਣਾ ਪਵੇਗਾ ਜਾਂ ਉਸਨੂੰ ਬਰਖ਼ਾਸਤ ਕੀਤਾ ਜਾਵੇਗਾ ਇਸ ਲਈ ਲਾਲੂ ਯਾਦਵ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਆਮਦਨ ਤੋਂ ਵੱਧ ਸੰਪੱਤੀ ਮਾਮਲ ‘ਚ ਕੋਈ ਸਪਸ਼ਟੀਕਰਨ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਲਾਲੂ ਇਹ ਜਤਾ ਰਹੇ ਹਨ ਕਿ ਮੈਂ ਤੇਰਾ ਮਾਈ-ਬਾਪ ਹਾਂ ਜਿਸ ਕਾ ਕਾਰਨ ਜਨਤਾ ਜੇਡੀਯੂ ਅਤੇ ਰਾਜਦ ਦਰਮਿਆਨ ਮਤਭੇਦ ਵਧਦੇ ਜਾ ਰਹੇ ਹਨ ਅਤੇ ਰਾਜਦ ਮੁਖੀ ਧਮਕੀ ਦੇ ਰਹੇ ਹਨ ਕਿ ਉਨ੍ਹਾਂ ਦੇ ਲਾਡਲੇ ਸਮੇਤ ਉਨ੍ਹਾਂ ਦੀ ਪਾਰਟੀ ਦੇ ਸਾਰੇ ਮੰਤਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦੇਣਗੇ ਬਿਹਾਰ ਦੀ ਹਾਲਾਤ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੈ, ਕਿਉਂਕਿ ਪੁੱਤ ਪਿਓ ਵਰਗਾ ਹੀ ਹੈ
ਤੁਹਾਨੂੰ ਯਾਦ ਹੋਵੇਗਾ ਕਿ 1997 ‘ਚ ਚਾਰਾ ਘੋਟਾਲੇ ‘ਚ ਲਾਲੂ ਵਿਰੁੱਧ ਅਰੋਪ ਪੱਤਰ ਦਾਖਲ ਹੋਣ ਤੋਂ ਬਾਦ ਉਨ੍ਹਾਂ ਨੇ ਅਸਤੀਫ਼ਾ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ, ”ਸੰਵਿਧਾਨ ‘ਚ ਕਿੱਥੇ ਲਿਖਿਆ ਹੈ ਕਿ ਜਨਤਾ ਦੀ ਅਦਾਲਤ ਵੱਲੋਂ ਚੁਣੇ ਗਏ ਵਿਅਕਤੀ ਨੂੰ ਸਿਰਫ਼  ਪੁਲਿਸ ਵੱਲੋਂ ਆਰੋਪ ਪੱਤਰ ਦਾਇਰ ਕਰਨ ‘ਤੇ ਅਸਤੀਫ਼ਾ ਦੇਣਾ ਪਵੇਗਾ ਨੈਤਿਕਤਾ ਦਾ ਰਾਜਨੀਤੀ ਨਾਲ ਕੀ ਸਰੋਕਾਰ ਹੈ?”
ਬੇਸ਼ੱਕ ਮਾਮਲੇ ਦੇ ਗੁਣ-ਔਗੁਣ ਦਾ ਫੈਸਲਾ ਅਦਾਲਤ ਕਰੇਗੀ, ਪਰੰਤੂ ਇਸ ਨਾਲ ਸਾਡੇ ਲੋਕਤੰਤਰ ਬਾਰੇ ਅਨੇਕ ਸਵਾਲ ਖੜ੍ਹੇ ਹਨ ਅਜਿਹੇ ਹਾਲਾਤਾਂ ‘ਚ ਸਾਡੇ ਰਾਜਨੇਤਾ ਬਿਲਕੁਲ ਦੁਖੀ ਨਹੀਂ ਹੁੰਦੇ, ਜਿਨ੍ਹਾਂ ਨੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਨੂੰ ਇੱਕ ਰਾਜਨੀਤਿਕ ਖੇਡ  ਬਣਾ ਦਿੱਤਾ ਹੈ ਅਜਿਹੀ ਹਾਲਾਤ ‘ਤੇ ਉਹ ਸ਼ਰਮਸਾਰ ਨਹੀਂ ਹੁੰਦੇ ਜਾਂ ਉਨ੍ਹਾਂ ‘ਚ ਗੁੱਸਾ ਪੈਦਾ ਨਹੀਂ ਹੁੰਦਾ ਕੀ ਤੁਸੀਂ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰ ਸਕਦੇ ਹੋ?
ਕੀ ਰਾਜਨੀਤਿਕ ਤਾਕਤ ਨਾਲ ਸ਼ਾਸਨ ਤੇ ਸਚਾਈ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕੀ ਇਹ ਰਾਜਨੀਤਿਕ ਧਰਮ ਹੈ?  ਕੀ ਰਾਜਨੀਤੀ ਦਾ ਸਰੋਕਾਰ ਸਵੀਕਾਰ ਕਰਨ ਨਾਲ ਹੈ ਭਰੋਸੇਯੋਗਤਾ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਕੀ ਜਨਤਕ ਜੀਵਨ ‘ਚ ਸਿਧਾਂਤਾਂ ਦਾ ਕੋਈ ਮਹੱਤਵ ਨਹੀਂ ਹੈ? ਇਸ ਤਰ੍ਹਾਂ ਲਾਲੂ ਐਂਡ ਕੰਪਨੀ ਨੇ ਸਾਡੇ ਨੇਤਾਵਾਂ ਦੇ ਪਾਖੰਡ ਦਾ ਪਰਦਾਫ਼ਾਸ਼ ਕੀਤਾ ਹੈ ਜਦੋਂ ਤੱਕ ਉਹ ਪ੍ਰਸ਼ਾਸਨ ਦਾ ਅੰਗ ਬਣੇ ਹੋਏ ਹਨ, ਉਹ ਕਾਨੂੰਨੀ ਖਾਮੀਆਂ ਦੀ ਵਰਤੋਂ  ਤੇ ਆਪਣੇ ਫ਼ਾਇਦੇ ਲਈ ਕਰਦੇ ਰਹਿਣਗੇ
ਕਾਂਗਰਸ ਦੇ ਯੂਪੀਏ -2  ਦੌਰਾਨ ਘੋਟਾਲਿਆਂ ਦੀ ਏਨੀ ਝੜੀ  ਲੱਗ ਗਈ ਸੀ ਕਿ ਦੇਸ਼ ਨੂੰ ਲੋਕ ਘੋਟਾਲਿਆਂ ਦਾ ਲੋਕਤੰਤਰ ਕਹਿਣ ਲੱਗ ਗਏ ਸਨ ਇਸ ਦੌਰਾਨ 2 ਜੀ, ਸੀਡਬਲਯੂਜੀ, ਆਦਰਸ਼, ਕੋਲਗੇਟ ਆਦਿ ਕਈ ਵੱਡੇ ਘੋਟਾਲੇ ਸਾਡੇ ਪ੍ਰਬੰਧਾਂ ਦੇ ਅਨੈਤਿਕ ਪਹਿਲੂ ਨੂੰ ਉਜਾਗਰ ਕਰਦੇ ਹਨ, ਜਿਨ੍ਹਾਂ ‘ਚ ਵਿਅਕਤੀ ਨੂੰ ਉਦੋਂ ਤੱਕ ਇਮਾਨਦਾਰ ਮੰਨਿਆ ਜਾਂਦਾ ਹੈ, ਜਦੋਂ ਤੱਕ ਉਹ ਫ਼ੜਿਆ ਨਾ ਜਾਵੇ ਲੱਗਦਾ ਹੈ ਨਿਤੀਸ਼ ਕੁਮਾਰ ਕੁਝ ਸਮੇਂ ‘ਚ ਇਸ ਬਾਰੇ ਫੈਸਲਾ ਲੈ ਲੈਣਗੇ ਦੋ ਸਾਲ ਪਹਿਲਾਂ ਲਾਲੂ ਦੇ ਸੱਤਾ ‘ਚ ਆਉਣ ਦੇ ਸਮੇਂ ਤੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੱਗਦਾ ਹੈ ਕਿ ਇਹ ਦੋਵੇਂ ਫ਼ਿਰ ਸਿਆਸੀ ਵਿਰੋਧੀ ਬਣ ਜਾਣਗੇ ਅਜਿਹਾ ਇਸ ਲਈ ਵੀ ਹੈ ਕਿ ਲਾਲੂ ਹਮੇਸ਼ਾ ਨੰਬਰ ਇੱਕ ਬਣੇ ਰਹਿਣਾ ਚਾਹੁੰਦੇ ਹਨ ਤੇ ਇਹ ਮੰਨਦੇ ਹਨ ਕਿ ਉਹ ਹੀ ਅਸਲੀ ਕਿੰਗ ਮੇਕਰ ਹਨ ਤੇ ਇਸ ਮਾਮਲੇ ‘ਚ ਉਹ ਹਨ ਵੀ
ਰਾਜਨੀਤਿਕ  ਸਿੱਖਿਆ ਤੇ ਜੀਵਨ ਦੇ ਮਾਮਲੇ ‘ਚ ਨਿਤੀਸ਼ ਅਤੇ ਲਾਲੂ ਬਿਲਕੁਲ ਇੱਕੋ ਜਿਹੇ ਹਨ, ਪਰੰਤੂ ਸੁਭਾਅ  ਅਤੇ ਸ਼ਾਸਨ ਦੇ ਮਾਮਲੇ ‘ਚ ਦੋਵੇਂ ਇੱਕ-ਦੂਜੇ ਦੇ ਉਲਟ ਹਨ ਜਿੱਥੇ ਇੱਕ ਪਾਸੇ ਨਿਤੀਸ਼ ਦਾ ਵਿਕਾਸ, ਸੁਸ਼ਾਸਨ ਤੇ ਸਾਫ਼ ਅਕਸ ਹੈ ਤਾਂ ਦੂਜੇ ਪਾਸੇ ਲਾਲੂ ਜੰਗਲਰਾਜ ਅਕਸ ਵਾਲੇ ਹਨ ਨਿਤੀਸ਼ ਕੁਮਾਰ ਗਠਜੋੜ ‘ਚ ਲਾਲੂ ਦੇ ਵਧਦੇ ਪ੍ਰਭਾਵ ਤੋਂ ਪਰੇਸ਼ਾਨ ਹਨ ਨਿਤੀਸ਼ ਬ੍ਰਾਂਡ ਦੀ ਰਾਜਨੀਤੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਛਾਂ ਪੈਣ ਲੱਗੀ ਹੈ ਇਹ ਬ੍ਰਾਂਡ ਉਨ੍ਹਾਂ ਸਾਫ਼ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਵਾਅਦੇ ‘ਤੇ ਬਣਾਇਆ ਸੀ
ਅੱਜ ਨਿਤੀਸ਼ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਹਾਲਤ ‘ਚ ਫਸ ਗਏ ਹਨ, ਕਿਉਂਕਿ ਉਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਸਹਿਣ ਨਹੀਂ ਕਰਦੇ ਤੇ ਜਿੱਥੇ ਇੱਕ ਪਾਸੇ ਉਹ ਬੇਨਾਮੀ ਸੰਪੱਤੀ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ  ਤਾਂ ਦੂਜੇ ਪਾਸੇ ਉਨ੍ਹਾਂ ਸੱਤਾਧਾਰੀ ਗਠਜੋੜ ਟੁੱਟਣ ਦਾ ਡਰ ਵੀ ਹੈ ਇਹ ਸਮਾਂ ਹੀ ਦੱਸੇਗਾ ਕਿ ਉਹ ਆਪਣੇ ਬਾਕੀ ਬਚੇ ਕਾਰਜਕਾਲ ਨੂੰ ਕਿਵੇਂ ਪੂਰਾ ਕਰਦੇ ਹਨ
ਬਿਹਾਰ ਦਾ ਇਹ ਘਟਨਾਚੱਕਰ ਉਸ ਪੁਰਾਣੀ ਚੰਗਿਆੜੀ ਨੂੰ ਭੜਕਾ ਸਕਦਾ ਹੈ ਕਿ ਰਾਜਨੀਤੀ ‘ਚ ਕਦੇ ਰੋਕ ਨਹੀਂ ਲੱਗਦੀ ਇਸ ਲਈ ਸੱਤਾ ਦੀ ਸਾਂਝਦਾਰੀ ਹੀ ਅਸਲੀ ਖੇਡ ਹੈ ਪਰੰਤੂ ਚਿੰਤਾ ਦਾ ਵਿਸ਼ਾ ਉੱਚ ਰਾਜਨੀਤਿਕ ਸਮਾਜ ‘ਚ ਨਿਮਨ ਨੈਤਿਕਤਾ ਦਾ ਪੈਦਾ ਹੋਣਾ ਹੈ ਸਾਡੇ ਲੋਕਤੰਤਰ ‘ਚ ਅਜਿਹੀ ਹਾਲਾਤ ‘ਚ ਤੁਰੰਤ ਸੁਧਾਰ ਦੀ ਜ਼ਰੂਰਤ ਹੈ ਅਤੇ ਲਾਲੂ ਦੀ ਹਾਲਤ ਨੂੰ ਦੇਖਦਿਆਂ ਸਾਡੇ ਨੇਤਾਵਾਂ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ , ਰਾਜਨੀਤੀ ਖੌਰੇ ਹੁਣ ਬਦਮਾਸ਼ਾਂ ਦਾ ਆਖਰੀ ਅੱਡਾ ਨਹੀਂ ਰਹਿ ਸਕੇਗੀ”
ਪੂਨਮ ਆਈ ਕੌਸ਼ਿਸ਼
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੋਲੇ, ਤੇਜਸਵੀ ਨਹੀਂ ਦੇਣਗੇ ਅਸਤੀਫ਼ਾ
ਪਟਨਾ: ਬਿਹਾਰ ‘ਚ ਮਹਾਂਗਠਜੋੜ ‘ਚ ਰੇੜਕਾ ਰੁਕਣ ਦਾ ਨਾਂਅ ਨਹੀਂ ਲੈ ਲਿਆ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਜੇਡੀਯੂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ। ਨਾਲਹੀ ਲਾਗੂ ਨੇ ਜੇਡੀਯੂ ਵੱਲੋਂ ਆਪਣੀ ਸੰਪਤੀ ਦਾ ਵੇਰਵਾ ਜਨਤਕ ਕਰਨ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਹੈ।
ਲਾਲੂ ਨੇ ਕਿਹਾ ਕਿ ਜੋ ਵੀ ਮੇਰੇ ‘ਤੇ ਜਾਂ ਬੱਚਿਆਂ ‘ਤੇ ਦੋਸ਼ ਲੱਗੇ ਹਨ, ਇਸ ਦੀ ਸਫ਼ਾਈ ਅਸੀਂ ਬਹੁਤ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਦੇ ਚੁੱਕੇ ਹਾਂ। ਹਰ ਇੱਕ ਚੀਜ਼ ਦੀ ਸਫ਼ਾਈ ਦਿੱਤੀ ਹੈ। ਈਡੀ ਜਾਂ ਇਨਕਮ ਟੈਕਸ ਵਿਭਾਗ ਸਾਨੂੰ ਬੁਲਾਏਗਾ ਤਾਂ ਜਵਾਬ ਅਸੀਂ ਉੱਥੇ ਦਿਆਂਗੇ। ਉਨ੍ਹਾਂ ਹਿਕਾ ਕਿ ਸਿਰਫ਼ ਐਫ਼ਆਈਆਰ ਦਰਜ਼ ਹੋ ਜਾਣ ਨਾਲ ਕੋਈ ਅਸਤੀਫ਼ਾ ਨਹੀਂ ਦਿੰਦਾ। ਆਰਜੇਡੀ ਵਿਧਾਨ ਸਭਾ ਕਮੇਟੀ ਨੇ ਫੈਸਲਾ ਕਰ ਲਿਆ ਹੈ ਕਿ ਤੇਜਸਵੀ ਯਾਦਵ ਨੂੰ ਅਸਤੀਫ਼ਾ ਦੇਣ ਦੀ ਲੋੜ ਨਹੀਂ ਹੈ।
ਲਾਲੂ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਹ ਜੇਡੀਯੂ ਦੀ ਮੰਗ ਨੂੰ ਹੁਣ ਹੋਰ  ਿਜ਼ਆਦਾ ਨਹੀਂ ਸੁਣਨ ਵਾਲੇ।
ਮਹਾਂਗਠਜੋੜ ਅਟੁੱਟ: ਕੋਈ ਤਰੇੜ ਨਹੀਂ; ਕਾਂਗਰਸ
ਕਾਂਗਰਸੀ ਆਗੂ ਅਤੇ ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ ਬੀਤੀ ਦੇਰ ਸਾਮ ਲਾਲੂ ਨੂੰ ਮਿਲੇ। ਭਾਵੇਂ ਉਨ੍ਹਾਂ ਮੁਲਾਕਾਤ ਦਾ ਕਾਰਨ ਆਰਜੇਡੀ-ਜੇਡੀਯੂ ਦੇ ਕਲੇਸ਼ ‘ਚ ਕਾਂਗਰਸ ਥਰੜ ਅੰਪਾਇਰ ਦੀ ਭੂਮਿਕਾ ‘ਚ ਦਿਸਣ ਦੀ ਕੋਸ਼ਿਸ਼ ਕਰ ਰਹੀ ਹੈ। ਅਸ਼ੋਕ ਚੌਧਰੀ ਦਾ ਕਹਿਣਾ ਹੈ ਕਿ ਮਹਾਂਗਠਜੋੜ ਅਟੁੱਟ ਹੈ, ਇਸ ਵਿੱਚ ਕੋਈ ਤਰੇੜ ਨਹੀਂ ਹੈ। ਜੋ ਵੀ ਭਾਜਪਾ ਵਾਲੇ ਖੁਸ਼ ਹੋ ਰਹੇ ਹਨ, ਉਨ੍ਹਾਂ ਨੂੰ ਖੁਸ਼ ਹੋਣ ਦੀ ਕੋਈ ਲੋੜ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।