Negative - Sach Kahoon Punjabi
ਤੱਤੀ-ਤਿੱਖੀ ਬਿਆਨਬਾਜ਼ੀ ਨਕਾਰਾਤਮਕ
ਉਂਜ ਤਾਂ ਸਿਆਸਤ ਦੀ ਇਹ ਸਦਾਬਹਾਰ ਹੀ ਤਾਸੀਰ ਬਣ ਗਈ ਹੈ ਕਿ ਵਿਰੋਧੀ ਨੂੰ ਰਗੜੇ ਲਾਉਣ ਤੇ ਨਿੰਦਾ ਕਰਨ ਨੂੰ ਕਾਬਲੀਅਤ ਮੰਨਿਆ ਜਾਂਦਾ ਹੈ ਪਰ ਚੋਣਾਂ ਦੌਰਾਨ ਤਾਂ ਇਹ ਦੋਸ਼ਾਂ ਨਾਲ ਭਰੀ ਬਿਆਨਬਾਜ਼ੀ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ। ਇੱਕ ਪਾਰਟੀ ਦਾ ਆਗੂ ਕੋਈ ਬਿਆਨ ਦਿੰਦਾ ਹੈ ਤਾਂ ਵਿਰੋਧੀ ਉਸ ਦਾ ਜਵਾਬ ਘੜ ਕੇ ਤਿਆਰ ਰੱਖਦਾ ਹੈ। (Negative)
ਇਸ ਰੁਝਾਨ ’ਚ ਸਨਮਾਨ, ਸਹਿਣਸ਼ੀਲਤਾ, ਭਾਈਚਾਰਾ ਕਮਜ਼ੋਰ ਪੈਂਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਦੇ ਵਿਹਾਰ ਦੀ ਮਿਸਾਲ ਸਿਆਸੀ ਆਗੂ ਪੇਸ਼ ਕਰਦੇ ਹਨ ਉਸ ਦਾ ਅਸਰ ਆਮ ਆਦਮੀ ’ਤੇ ਵੀ ਪੈਂਦਾ। ਜਨਤਾ ਵੀ ਉਹੋ ਜਿਹਾ ਸੋਚੇਗੀ, ਬੋਲੇਗੀ ਤੇ ਵਿਹਾਰ ਕਰੇਗੀ। ਅਸਲ ’ਚ ਸਿਆਸਤ ’ਚ ਸੰਵਾਦ, ਤਰਕ ਤੇ ਸਹਿਣਸ਼ੀਲਤਾ ਦੇ ਗੁਣ ਮੱਧਮ ਪੈ ਗਏ ਹਨ। ਗੁੱਸਾ, ਪਲਟਵਾਰ ਵਧ ਗਏ ਹਨ। ਚੰਗਾ ਹੋਵੇ ਜੇਕਰ ਚੋਣਾਂ ’ਚ ਵਜ਼ਨਦਾਰ ਚਰਚਾ ਹੋਵੇ। (Negative)
Also Read : ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਲੁਧਿਆਣਾ ਪ੍ਰਸ਼ਾਸਨ
ਪਾਰਟੀ ਆਪਣੀ ਗੱਲ ਰੱਖੇ ਤੇ ਦੂਜਿਆਂ ਨੂੰ ਰਗੜਾ ਲਾਉਣ ਦੀ ਬਜਾਇ ਤੱਥਾਂ ਤੇ ਤਰਕਾਂ ਨਾਲ ਗੱਲ ਕਰੇ। ਸਿਆਸੀ ਪਾਰਟੀਆਂ, ਸੀਨੀਅਰ ਆਗੂਆਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਸਾਰੇ ਆਗੂਆਂ ਨੂੰ ਸੰਜਮ ਤੇ ਸਦਭਾਵਨਾ ਨਾਲ ਬੋਲਣ ਦੀ ਨਸੀਹਤ ਦੇਣ। ਪਾਰਟੀਆਂ ਆਪਣੇ ਬੁਲਾਰੇ ਤੈਅ ਕਰਨ ਵੇਲੇ ਉਹਨਾਂ ਦੀ ਸਿਆਸੀ ਜਾਣਕਾਰੀ ਨੂੰ ਮੁੱਖ ਰੱਖਦੀਆਂ ਹਨ ਪਰ ਮੌਜੂਦਾ ਸਥਿਤੀਆਂ ਮੁਤਾਬਿਕ ਬੁਲਾਰਿਆਂ ਦੇ ਨੈਤਿਕ ਗੁਣਾਂ ’ਤੇ ਵੀ ਜ਼ੋਰ ਦੇਣ ਦੀ ਜ਼ਰੂਰਤ ਹੈ। ਦੂਜੀ ਪਾਰਟੀ ਦਾ ਜਵਾਬ ਦੇਣ ਨੂੰ ਲੜਾਈ ਜਾਂ ਮੁਕਾਬਲਾ ਨਾ ਬਣਾਇਆ ਜਾਵੇ।
ਡਾ. ਰਮੇਸ਼ ਠਾਕੁਰ
ਸਿਆਸਤ ਅਤੇ ਸਿਨੇਮਾ ਦਾ ਸਬੰਧ ਹਮੇਸ਼ਾਂ ਤੋਂ ਰਿਹਾ ਹੈ ਕਲਾਕਾਰਾਂ ਦਾ ਸਿਨੇਮਾ ‘ਚ ਲੰਮੀ ਪਾਰੀ ਖੇਡਣ ਤੋਂ ਬਾਦ ਸਿਆਸਤ ‘ਚ ਕੂਚ ਕਰਨ ਦਾ ਸਿਲਸਿਲਾ ਦਹਾਕਿਆਂ ਤੋਂ ਚੱਲਦਾ ਆਇਆ ਹੈ ਜਿਸ ‘ਚ ਕੁਝ ਸਫ਼ਲ ਹੋਏ ਤੇ ਕੁਝ ਅਸਫ਼ਲ ! ਹਾਲਾਂਕਿ ਅਜਿਹੇ ਕਲਾਕਾਰਾਂ ਦੀ ਸੂਚੀ ਵੀ ਵੱਡੀ ਹੈ ਜਦੋਂ ਕਈਆਂ ਦਾ ਮੋਹਭੰਗ ਹੋਇਆ ਹੈ ਸਿਆਸੀ ਪਾਰਟੀਆਂ ਸਿਨੇ-ਸਿਤਾਰਿਆਂ ਨੂੰ ਆਪਣੀਆਂ ਪਾਰਟੀਆਂ ਨਾਲ ਜੁੜਨ ਅਤੇ ਚੋਣਾਂ ਲੜਨ ਲਈ ਇਸ ਲਈ ਜਿਆਦਾ ਮੌਕਾ ਦਿੰਦੇ ਹਨ ਕਿÀੁਂਕਿ ਉਨ੍ਹਾਂ ਦੇ ਜਿੱਤਣ ਦੀ ਉਮੀਦ ਸਾਧਾਰਨ ਉਮੀਦਵਾਰ ਤੋਂ ਜਿਆਦਾ ਹੁੰਦੀ ਹੈ ਇਸ ਵਕਤ ਵੀ ਚੁਣਾਵੀ ਮਾਹੌਲ ਹੈ ਕਈ ਖਿਡਾਰੀ-ਅਭਿਨੇਤਾ ਚੋਣ ਮੈਦਾਨ ‘ਚ ਹਨ ਲੋਕ ਸਭਾ ਚੋਣਾਂ ਮੌਕੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਸਿਆਸਤ ਦਾ ਹਿੱਸਾ ਬਣੇ ਸਨ ਸੰਨੀ ਦਿਓਲ ਦੀ ਪਛਾਣ ਇੱਕ ਧੱਕੜ ਹੀਰੋ ਦੀ ਰਹੀ ਹੈ, ਪਰਦੇ ‘ਤੇ ਅਕਸਰ ਉਨ੍ਹਾਂ ਦੇ ਗੰਧਲੀ ਸਿਆਸਤ ਖਿਲਾਫ਼ ਰਗੜੇ ਲਾਉਣ?ਦੀ ਹੈ ਪਰ ਹੁਣ ਖੁਦ ਇਸ ਦਾ ਹਿੱਸਾ ਹਨ ਬੀਤੇ ਦਿਨੀਂ ਡਾ. ਰਮੇਸ਼ ਠਾਕੁਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ : –
ਸਿਆਸਤ ਨਾਲ ਜੁੜਨ ਦਾ ਸਿਨੇਮਾਈ ਅਤੇ ਖਿਡਾਰੀਆਂ ਦੇ ਜੁੜਨ ਦਾ ਰੁਝਾਨ ਹੁਣ ਤੇਜ਼ ਹੋ ਗਿਆ ਹੈ, ਇਸ ਰੁਝਾਨ ਨੂੰ ਕਿਵੇਂ ਦੇਖਦੇ ਹੋ ਤੁਸੀਂ ?
-ਚੰਗੀ ਗੱਲ ਹੈ, ਜੇਕਰ ਕੋਈ ਸਿਆਸਤ ਦੇ ਜਰੀਏ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਬੁਰਾਈ ਨਹੀਂ? ਪਰ, ਹਾਂ ਏਨਾ ਜ਼ਰੂਰ ਹੈ ਕਿ ਰੀਲ  ਅਤੇ ਰੀਅਲ ‘ਚ ਫਰਕ ਹੁੰਦਾ ਹੈ ਰੀਲ ਦਾ ਮਤਲਬ ‘ਨਾਟਕ’ ਅਤੇ ਰੀਅਲ ਦਾ ਮਤਲਬ ਅਸਲ ਸੱਚਾਈ ਮੈਂ ਹੀ ਨਹੀਂ ਸਾਰੇ ਇਸ ਗੱਲ ਨਾਲ ਇਤਫਾਕ ਰੱਖਦੇ ਹੋਣਗੇ ਕਿ ਨਾਟਕ ਕਰਨਾ ਬਹੁਤ ਆਸਾਨ ਹੁੰਦੇ ਹਨ ਪਰ, ਉਸ ਨਾਟਕ ਨੂੰ ਜ਼ਮੀਨੀ ਸੱਚਾਈ ‘ਚ ਬਦਲਣਾ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਮੈਂ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਜਿੱਤ ਕੇ ਆਇਆ ਹਾਂ ਜਿੱਥੋਂ ਦੀ ਜਨਤਾ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ ਜਿਨ੍ਹਾਂ ਨੇ ਮੈਨੂੰ ਦਿਲ ਖੋਲ੍ਹ ਕੇ ਐਨਾ ਸਨੇਹ ਅਤੇ ਪਿਆਰ ਦਿੱਤਾ ਉਨ੍ਹਾਂ ਦੀ ਬਦੌਲਤ ਮੈਂ ਸਦਨ ‘ਚ ਪਹੁੰਚਆਿ ਹਾਂ ਮੈਂ ਗਾਰੰਟੀ ਨਹੀਂ ਦਿੰਦਾ, ਕੀ ਕਰ ਸਕਾਂਗਾ? ਪਰ ਹਾਂ ਉਨ੍ਹਾਂ ਦੀ ਉਮੀਦ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ ਸਿਆਸਤ ‘ਚ ਮੇਰੀ ਸ਼ੁਰੂਆਤ ਹੋਈ ਹੈ ਇਸ ਲਈ ਮੈਨੂੰ ਹਾਲੇ ਸਿੱਖਣ ਦੀ ਜ਼ਰੂਰਤ ਹੋਵੇਗੀ ਮੇਰੀ ਇਮਾਨਦਾਰੀ ਤੋਂ ਲੋਕ ਜਾਣੂ ਹਨ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਦਾ ਪਾਲਣ ਕਰਦਾ ਰਹਾਂਗਾ।
ਸਿਨੇਮਾ ਅਤੇ ਸਿਆਸਤ ‘ਚ ਫਰਕ ਹੁੰਦਾ ਹੈ ਮੰਨਦੇ ਹੋ ਤੁਸੀਂ?
-ਮੈਂ ਇਮਾਨਦਾਰੀ ਨਾਲ ਜੀਵਨ ਜਿਉਣ ‘ਚ ਵਿਸ਼ਵਾਸ ਕਰਨ ਵਾਲਾ ਇੱਕ ਸਾਧਾਰਨ ਭਾਰਤੀ ਨਾਗਰਿਕ ਹਾਂ ਬੁਰਾਈਆਂ ਅਤੇ ਕੁਰੀਤੀਆਂ ਨਾਲ ਲੜਨਾ ਅਸੀਂ ਬਚਪਨ ਤੋਂ ਸਿੱਖਿਆ ਹੈ ਸਿਧਾਤਾਂ ਨਾਲ ਸਮਝੌਤਾ ਕਰਨ ਦੀ ਹਿੰਮਤ ਮੇਰੇ ‘ਚ ਨਹੀਂ ਮੇਰੀ ਪਹਿਲੀ ਜਿੰਮੇਵਾਰੀ ਇਹੀ ਰਹੇਗੀ ਕਿ ਸਭ ਤੋਂ ਪਹਿਲਾਂ ਆਪਣੇ ਸੰਸਦੀ ਖੇਤਰ ਦੀ ਭਲਾਈ ਲਈ ਸੰਘਰਸ਼ ਕਰਾਂ ਇਸ ਤੋਂ ਬਾਦ ਪਾਰਟੀ ਜੋ ਵੀ ਸੰਦੇਸ਼ ਦੇਵੇ, ਉਸ ਦਾ ਮਾਣ ਸਨਮਾਨ ਨਾਲ ਪਾਲਣ ਕਰਦਾ ਰਹਾਂ ਸਾਡੇ ਨੇੜੇ ਤੇੜੇ ਫੈਲੀਆਂ ਬੁਰਾਈਆਂ ਨਾਲ ਲੜਨ ਲਈ ਸਾਂਸਦ ਦਾ ਹੋਣਾ ਜ਼ਰੂਰੀ ਨਹੀਂ, ਆਮ ਇਨਸਾਨ ਵੀ ਉਸ ਨੂੰ ਰੋਕ ਸਕਦਾ ਹੈ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।
ਤੁਹਾਡੇ ਸਿਆਸੀ ਆਗੂ ਬਣਨ ਦੇ ਫੈਸਲੇ ਦੇ ਪਿੱਛੇ ਕੋਈ ਖਾਸ ਵਜ੍ਹਾ ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਫ਼ਲ ਨੀਤੀਆਂ ਦਾ ਅੱਜ ਦੇਸ਼ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਡੰਕਾ ਵੱਜਿਆ ਹੋਇਆ ਹੈ ਵਿਦੇਸ਼ਾਂ ਦੇ ਆਗੂ ਵੀ ਮੋਦੀ ਦੀਆਂ ਨੀਤੀਆਂ ਨੂੰ ਅਪਣਾਅ ਰਹੇ ਹਨ ਅਜ਼ਾਦੀ ਤੋਂ ਬਾਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਬੇਦਾਗ ਰਿਹਾ ਹੋਵੇ ਜਿਸ ਵਿਕਅਤੀ ਨੇ ਖੁਦ ਨੂੰ ਦੇਸ਼ ਲਈ ਸਮਰਪਿਤ ਕਰ ਦਿੱਤਾ ਹੋਵੇ, ਤਾਂ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਬਣੀਏ ਮੋਦੀ ਜੀ ਦੀ ਸਭ ਤੋਂ ਵੱਡੀ ਲੜਾਈ ਭ੍ਰਿਸ਼ਟਾਚਾਰ ਨਾਲ ਹੈ ਪਿਛਲੇ ਦਿਨੀਂ ਜਿਸ ਤਰ੍ਹਾਂ ਉਨ੍ਹਾਂ ਨੇ ਵੱਡੇ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਉਸ ਤੋਂ ਨੌਕਰਸ਼ਾਹਾਂ ਨੂੰ ਚੰਗਾ ਸੰਦੇਸ਼ ਗਿਆ ਹੈ ਦੇਸ਼ ਦੀ ਤਰੱਕੀ ‘ਚ ਸਿਆਸੀ ਲੋਕਾਂ ਤੋਂ ਇਲਾਵਾ ਨੌਕਰਸ਼ਾਹਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਉਮੀਦ ਹੈ ਹੁਣ ਉਨ੍ਹਾਂ ਦੇ ਕੰਮ ‘ਚ ਪਾਰਦਰਸ਼ਿਤਾ ਆਵੇਗੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।
ਸਿਨੇਮਾ ‘ਚੋਂ ਆਏ ਕੁਝ ਕਲਾਕਾਰ ਅਸਫ਼ਲ ਵੀ ਹੋਏ ਕਈਆਂ ਨੂੰ ਸਿਆਸਤ ਰਾਸ ਨਹੀਂ ਆਈ?
ਸਿਆਸਤ ਸ਼ੌਂਕ ਪੂਰਾ ਕਰਨ ਦਾ, ਕੋਈ  ਸੈਰ ਸਪਾਟਾ ਵਾਲਾ ਖੇਤਰ ਨਹੀਂ ਹੈ ਇੱਥੇ ਡੇ ਵਨ ਤੋਂ ਤੁਹਾਨੂੰ ਆਪਣੀ ਕਾਬਲੀਅਤ ਦਿਖਾਉਣੀ ਹੁੰਦੀ ਹੈ ਜਨਤਾ ਦਾ ਤੁਹਾਡੇ ‘ਤੇ ਉਮੀਦਾਂ ਦਾ ਬੋਝ ਹੁੰਦਾ ਹੈ। ਸਿਆਸਤ ‘ਚ ਨਕਾਰਾ ਵਿਅਕਤੀ ਹੀ ਨਕਾਰੇ ਜਾਂਦੇ ਹਨ ਫਿਰ ਚਾਹੇ ਸਿਨੇਮਾ ਤੋਂ ਆਏ ਕਲਾਕਾਰ ਹੋਣ, ਜਾਂ ਫਿਰ ਖੇਡ ਮੈਦਾਨ ਦੇ ਰਿਟਾਇਰ ਖਿਡਾਰੀ ਸਿਆਸਤ ‘ਚ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਹੁੰਦੀ ਹੈ ਸਿਆਸਤ ਇੱਕ ਅਜਿਹਾ ਖੇਤਰ ਹੈ ਜੋ ਰਾਜ ਸੇਵਾ ਲਈ ਪ੍ਰੇਰਿਤ ਕਰਦੀ ਹੈ ਪਰ ਕੁਝ ਪਾਰਟੀਆਂ ਲਈ ਸੱਤਾ ਮਾਤਰ ਸੁੱਖ ਭੋਗਣ ਵਰਗਾ ਹੋ ਗਿਆ ਹੈ, ਜਿਸ ਨੂੰ ਜਨਤਾ ਨੇ ਪੂਰੀ ਤਰ੍ਹਾਂ ਤੋਂ ਨਕਾਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਜਿੱਤ ਤੋਂ ਵੱਡੀ ਹਾਰ ਹੁੰਦੀ ਹੈ ਹਾਰ ਸਾਨੂੰ ਆਪਣੀਆਂ ਗਲਤੀਆਂ ਦੀ ਸਮੀਖਿਆ ਕਰਨ ਦਾ ਮੌਕਾ ਦਿੰਦੀ ਹੈ ਪਰ ਕੁਝ ਪਾਰਟੀਆਂ ਆਪਣੀ ਹਾਰ ਹੁਣ ਵੀ ਸਵੀਕਾਰ ਨਹੀਂ ਕਰ ਰਹੀਆਂ।
ਸਾਂਸਦ ਬਣਨ ਤੋਂ ਬਾਦ ਵੀ ਫ਼ਿਲਮਾਂ ‘ਚ ਕੰਮ ਜਾਰੀ ਰੱਖੋਗੇ ?
ਦੇਖੋ, ਮੈਂ ਜੋ ਵੀ ਕੁਝ ਹਾਂ ਫ਼ਿਲਮਾਂ ਦੀ ਵਜ੍ਹਾ ਕਾਰਨ ਹਾਂ ਪਹਿਲਾਂ ਕਰਮ ਖੇਤਰ ਸਿਨੇਮਾ ਹੀ ਰਹੇਗਾ ਸਿਨੇਮੇ ਨੇ ਨਾਂਅ ਦਿੱਤਾ, ਸਨਮਾਨ ਦਿੱਤਾ ਅਤੇ ਸਿਆਸਤ ‘ਚ ਆਉਣ ਦਾ ਰਸਤਾ ਦਿਖਾਇਆ ਪਰ ਏਨਾ ਤੈਅ ਹੈ ਕਿ ਹੁਣ ਜਿਆਦਾ ਵਕਤ ਹਲਕੇ ਵਿਕਾਸ ਲਈ ਇਸਤੇਮਾਲ ਹੋਵੇਗਾ ਮੇਰੇ ਸੰਸਦੀ ਖੇਤਰ ‘ਚ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਪਾਰਟੀ ਦੇ ਆਗੂਆਂ ਅਤੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਜਿਲ੍ਹੇ ‘ਚ ਕੀ-ਕੀ ਕਰਨ ਦੀ ਜ਼ਰੂਰਤ ਹੈ, ਨੂੰ ਲੈ ਕੇ ਫੌਕਸ ਕਰਨਾ ਹੈ ਪੰਜਾਬ ‘ਚ ਰੁਜ਼ਗਾਰ ਅਤੇ ਨਸ਼ੇ ਦੇ ਦੋ ਮਸਲੇ ਅਜਿਹੇ ਹਨ ਜਿਨ੍ਹਾਂ ‘ਤੇ ਸੂਬਾ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਦਿਸ਼ਾ ‘ਚ ਜਿੰਨਾ ਕੰਮ ਕੀਤਾ ਜਾਣਾ ਚਾਹੀਦਾ ਸੀ, ਨਹੀਂ ਹੋ ਸਕਿਆ ਜਿਲ੍ਹੇ ਦੀ ਮੁੱਖ ਸਮੱਸਿਆ ਤੋਂ ਸੂਬਾ ਸਰਕਾਰ ਦਾ ਧਿਆਨ ਦਿਵਾਉਣ ਦਾ ਯਤਨ ਕਰੂਗਾ।
ਸਿਨੇਮਾ ਦਾ ਲੰਮਾ ਤਜ਼ਰਬਾ ਹੈ ਤੁਹਾਡੇ ਕੋਲ, ਸਿਆਸਤ ‘ਚ ਕੁਝ ਕੰਮ ਆਵੇਗਾ ?
ਤਜ਼ਰਬਾ ਕਦੇ ਬੇਕਾਰ ਨਹੀਂ ਜਾਂਦਾ ਕਈ ਅਜਿਹੀਆਂ ਫ਼ਿਲਮਾਂ ਹਨ ਜੋ ਸਿਆਸਤ ਭ੍ਰਿਸ਼ਟਾਚਾਰ ਅਤੇ ਪੁਲਿਸ ਵਿਵਸਥਾ ‘ਤੇ ਕੇਂਦਰਿਤ ਰਹੀਆਂ ਹਨ ਉਨ੍ਹਾਂ ‘ਚ ਮੇਰੀ ਦਮਦਾਰ ਭੂਮਿਕਾ ਰਹੀ ਸਿਆਸਤ ਅਤੇ ਨੌਕਰਸ਼ਾਹਾਂ ‘ਚ ਭ੍ਰਿਸ਼ਟਾਚਾਰ ਕਿੱਥੋਂ ਪੈਦਾ ਹੁੰਦਾ ਹੈ ਸਾਨੂੰ ਸਭ ਨੂੰ  ਪਤਾ ਹੈ ਜੇਕਰ ਤੁਹਾਡਾ ਬੌਸ ਤੁਹਾਡੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਤਾਂ ਤੁਹਾਡਾ ਕੰਮ ਆਸਾਨ ਹੋ ਜਾਂਦਾ ਹੈ ਜੇਕਰ ਤੁਹਾਡਾ ਬੌਸ ਹੀ ਭ੍ਰਿਸ਼ਟਾਚਾਰ ‘ਚ ਮਗਨ ਹੈ ਤਾਂ ਉਮੀਦਾਂ ਬੇਮਾਨੀ ਹੋ ਜਾਂਦੀ ਹੈ ਮੋਦੀ ਜੀ ਸਾਡੇ ਬੌਸ ਹਨ, ਭ੍ਰਿਸ਼ਟਾਚਾਰ ਉਨ੍ਹਾਂ ਲਈ ਕਰੰਟ ਹੈ ਭ੍ਰਿਸ਼ਟਾਚਾਰ ਖਿਲਾਫ਼  ਉਨ੍ਹਾਂ ਖਿਲਾਫ਼ ਮੁਹਿੰਮ ਚੱਲ ਰਹੀ ਹੈ ਵਿਵਸਥਾ ਬਦਲਣ ਦਾ ਜੋ ਉਨ੍ਹਾਂ ਨੇ ਬੀੜਾ ਉਠਾਇਆ ਹੋਇਆ ਹੈ ਉਸ ‘ਚ ਸਾਨੂੰ ਸਭ ਤੋਂ ਸ਼ਾਮਲ ਹੋਣਾ ਚਾਹੀਦਾ ਹੈ।
ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਈ ਖਿਡਾਰੀ ਚੋਣ ਲੜ ਰਹੇ ਹਨ?
ਜੀ ਹਾਂ! ਸੰਦੀਪ ਸਿੰਘ ਵਰਗੇ ਤਜ਼ਰਬੇਕਾਰ ਸੀਨੀਅਰ ਹਾਕੀ ਦੇ ਖਿਡਾਰੀ ਵੀ ਚੋਣ ਮੈਦਾਨ ‘ਚ ਹਨ ਉਨ੍ਹਾਂ ਤੋਂ ਇਲਾਵਾ ਕਈ ਪਹਿਲਵਾਨ ਵੀ ਚੋਣ ਮੈਦਾਨ ‘ਚ ਹਨ ਸਾਰਿਆਂ ਲਈ ਮੇਰੀਆਂ ਸ਼ੁਭਕਾਮਨਾਵਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੈਗੇਟਿਵ ਕਦੇ ਨਾ ਸੋਚੋ : ਪੂਜਨੀਕ ਗੁਰੂ ਜੀ
ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ ਹੋਈ ਰੂਹਾਨੀ ਮਜਲਸ
ਸੱਚ ਕਹੂੰ ਨਿਊਜ਼, ਸਰਸਾ: ਸਤਿਸੰਗ ‘ਚ ਜਦੋਂ ਇਨਸਾਨ ਚੱਲ ਕੇ ਆਉਂਦਾ ਹੈ ਤਾਂ ਦਿਲੋ-ਦਿਮਾਗ ‘ਚ ਜੋ ਵਿਚਾਰ ਹੁੰਦੇ ਹਨ, ਭਾਵਨਾਵਾਂ, ਸ਼ੰਕਾਵਾਂ, ਸਵਾਲ ਹੁੰਦੇ ਹਨ ਉਨ੍ਹਾਂ ਦਾ ਜਵਾਬ ਮਿਲ ਜਾਂਦਾ ਹੈ ਇਸ਼ਾਰਾ ਮਿਲ ਜਾਂਦਾ ਹੈ ਤੇ ਸੁਣ ਕੇ ਅਮਲ ਕਰੋ ਤਾਂ ਵਾਕਿਆਈ ਉਸਦੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੁੰਦੀਆਂ ਜਾਂਦੀਆਂ ਹਨ ਸੰਤਾਂ ਦੇ ਸਤਿਸੰਗ ‘ਚ ਬਚਨ ਸੁਣ ਕੇ ਅਮਲ ਕਰਨਾ ਬਹੁਤ ਜ਼ਰੂਰੀ ਹੈ।
ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਵੀਰਵਾਰ ਸ਼ਾਮ ਦੀ ਰੂਹਾਨੀ ਮਜਲਸ ਦੌਰਾਨ ਫ਼ਰਮਾਏ।
ਉਸ ਮਾਲਕ ਦਾ ਸ਼ੁਕਰਾਨਾ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਧਾ ਘੰਟਾ, ਇੱਕ ਘੰਟਾ ਜੋ ਵੀ ਸਮਾਂ ਤੁਸੀਂ ਸਤਿਸੰਗ ‘ਚ ਦਿੰਦੇ ਹੋ, ਪਰਮਾਤਮਾ ‘ਤੇ ਅਹਿਸਾਨ ਨਾ ਕਰੋ ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਲਓ ਭਾਈ ਮੈਂ ਸਤਿਸੰਗ ‘ਚ ਆ ਗਿਆ, ਦੇਖ ਪਰਮਾਤਮਾ! ਮੈਂ ਤੇਰਾ ਰਾਮ-ਨਾਮ ਸੁਣ ਲਿਆ ਅਹਿਸਾਨ ਕਿਉਂ ਜਤਾਉਂਦੇ ਹੋ? ਤੁਸੀਂ ਸਤਿਸੰਗ ਸੁਣਦੇ ਹੋ ਤਾਂ ਕਰਮ ਵੀ ਤੁਹਾਡੇ ਕੱਟਣਗੇ, ਤੁਹਾਡੇ ਬਣਨਗੇ ਤਾਂ ਇਸ ‘ਚ ਅਹਿਸਾਨ ਜਤਾਉਣ ਦੀ ਕੋਈ ਗੱਲ ਹੀ ਨਹੀਂ
ਸਗੋਂ ਹੋਣਾ ਇਹ ਚਾਹੀਦਾ ਹੈ ਕਿ ਹੇ ਮਾਲਕ! ਮੈਂ ਤੇਰਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਕਿ ਤੂੰ ਕਿਰਪਾ ਕੀਤੀ ਤਾਂ ਹੀ ਮੈਂ ਸਤਿਸੰਗ ‘ਚ ਚੱਲ ਕੇ ਆ ਗਿਆ ਤੇ ਸਤਿਸੰਗ ਸੁਣ ਕੇ ਮੈਂ ਆਪਣੀ ਕਿਸਮਤ ਬਦਲ ਸਕਾਂਗਾ। ਤਾਂ ਉਸ ਮਾਲਕ ਦਾ, ਰਾਮ ਦਾ, ਈਸ਼ਵਰ ਦਾ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਨਾ ਕਿ ਕੋਈ ਅਹਿਸਾਨ ਜਤਾਉਣਾ ਚਾਹੀਦਾ ਹੈ।
ਇਨਸਾਨ ਆਪਣੇ ਕਰਮ ਖੁਦ ਜਾਣਦਾ ਹੈ ਜਾਂ ਪਰਮਾਤਮਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਕਿਹੋ ਜਿਹੇ ਕਰਮ ਕਰਦਾ ਹੈ ਇਹ ਜਾਂ ਉਹ ਖੁਦ ਜਾਣਦਾ ਹੈ ਜਾਂ ਫਿਰ ਪਰਮਾਤਮਾ ਇਨਸਾਨ ਕਰਮ ਕਰਦਾ ਹੈ, ਉਸਦਾ ਫ਼ਲ ਚਾਹੀਦਾ ਹੈ, ਹਰ ਕਿਸੇ ਨੂੰ ਚਾਹੀਦਾ ਹੈ, ਪਰ ਈਸ਼ਵਰ ਜਿਸ ਹਾਲ ‘ਚ ਰੱਖਦਾ ਹੈ, ਭਗਤਜਨ ਉਸ ਹਾਲਤ ‘ਚ ਖੁਸ਼ ਰਹਿੰਦੇ ਹਨ। ਪਤਾ ਨਹੀਂ ਉਸਦੇ ਬਦਲੇ ‘ਚ ਰਾਮ, ਅੱਲ੍ਹਾ, ਪ੍ਰਭੂ, ਪਰਮਾਤਮਾ, ਕੀ ਬਖਸ਼ ਦੇਵੇ? ਕੁਝ ਕਿਹਾ ਨਹੀਂ ਜਾ ਸਕਦਾ।
ਦਿਮਾਗ ‘ਚ ਸੋਚ ਲਿਆ ਕਿ ਮੈਂ ਨਹੀਂ ਥੱਕਾਂਗਾ ਤਾਂ ਤੁਸੀਂ ਥੱਕਦੇ ਨਹੀਂ
ਸਿਰਫ਼ ਤੁਸੀਂ ਨੈਗਟਿਵ ਨਾ ਸੋਚੋ ਆਪਣੇ ਦਿਮਾਗ ‘ਚ ਸੋਚ ਲਿਆ ਕਿ ਮੈਂ ਨਹੀਂ ਥੱਕਾਂਗਾ ਤਾਂ ਤੁਸੀਂ ਥੱਕਦੇ ਨਹੀਂ, ਤੇ ਸੋਚ ਲਿਆ ਕਿ ਮੈਂ ਥੱਕ ਗਿਆ ਤਾਂ ਬੈਠੇ-ਬੈਠੇ ਥੱਕ ਜਾਓਗੇ।ਕਈ ਖਾਲੀ ਰਹਿੰਦੇ-ਰਹਿੰਦੇ ਥੱਕ ਜਾਂਦੇ ਹਨ ਕਈ ਸਵੇਰੇ-ਸ਼ਾਮ, ਦਿਨ-ਰਾਤ ਕੰਮ ਕਰਦੇ ਰਹਿੰਦੇ ਹਨ ਤਾਂ ਵੀ ਥਕਾਵਟ ਨਹੀਂ ਆਉਂਦੀ ਕਈਆਂ ਦੇ ਮੰਜੇ ‘ਤੇ ਕਰਵਟ ਲੈਂਦੇ ਸਮੇਂ ਮਸਲਜ਼ ਖਿੱਚੇ ਜਾਂਦੇ ਹਨ ਤੇ ਕਈ ਸਾਰਾ ਦਿਨ ਕਹੀ ਚਲਾਉਂਦੇ ਹਨ ਤੇ ਪਤਾ ਹੀ ਨਹੀਂ ਚੱਲਦਾ ਇਸ ਲਈ ਦਿਮਾਗ ਦੀ ਇਸ ‘ਚ ਬਹੁਤ ਵੱਡੀ ਭੂਮਿਕਾ ਹੈ ਤੁਸੀਂ ਸੋਚ ਲੈਂਦੇ ਹੋ ਕਿ ਤੁਸੀਂ ਕਦੇ ਤਰੱਕੀ ਨਹੀਂ ਕਰੋਗੇ ਤਾਂ ਨਹੀਂ ਕਰੋਗੇ ਤੇ ਜੇਕਰ ਤੁਸੀਂ ਸੋਚ ਲੈਂਦੇ ਹੋ ਕਿ ਮੈਂ ਹਾਰੀ ਬਾਜ਼ੀ ਜਿੱਤ ਕੇ ਦਿਖਾਵਾਂਗਾ ਤਾਂ ਤੁਸੀਂ ਜਿੱਤ ਜਾਂਦੇ ਹੋ।
ਇਸ ਲਈ ਨੈਗਟਿਵ ਨਾ ਸੋਚਿਆ ਕਰੋ ਤੇ ਮਾਲਕ ਦੇ ਪਿਆਰੇ ਨੂੰ ਤਾਂ ਬਿਲਕੁਲ ਵੀ ਨਹੀਂ ਸੋਚਣਾ ਚਾਹੀਦਾ। ਤੁਹਾਡੇ ਨਾਲ ਤਾਂ ਰਾਮ, ਅੱਲ੍ਹਾ, ਸਤਿਗੁਰੂ ਹੁੰਦਾ ਹੈ ਜੇਕਰ ਥੋੜ੍ਹੀ ਬਹੁਤ ਪਰੇਸ਼ਾਨੀ ਹੈ ਤਾਂ ਸੋਚੋ ਕਿ ਮੇਰਾ ਮਾਲਕ ਜਾਣੇ, ਉਸਦਾ ਕੰਮ ਜਾਣੇ ਚੰਗੇ ਕਰਮ ਕਰਦੇ ਚਲੋ, ਸਤਿਗੁਰੂ ਮੌਲਾ ਜ਼ਰੂਰ ਫ਼ਲ ਬਖਸ਼ੇਗਾ  ਦੂਜੀ ਤੁਸੀਂ ਟੈਨਸ਼ਨ ਲੈਂਦੇ ਰਹਿੰਦੇ ਹੋ ਮੱਝ ਨੇ ਇੱਕ ਟਾਈਮ ਦੁੱਧ ਨਹੀਂ ਦਿੱਤਾ ਤਾਂ ਤੁਸੀਂ ਮੰਜੇ ‘ਤੇ ਲੇਟ ਜਾਂਦੇ ਹੋ, ਉਸ ਨਾਲ ਕੀ ਮੱਝ ਜ਼ਿਆਦਾ ਦੁੱਧ ਦੇਣ ਲੱਗ ਜਾਵੇਗੀ
ਜ਼ਿੰਦਗੀ ‘ਚ ਉਤਾਰ-ਚੜ੍ਹਾਅ ਚੱਲਦਾ ਰਹਿੰਦਾ ਹੈ,
ਬੱਚਾ ਬਿਮਾਰ ਹੋ ਗਿਆ ਤਾਂ ਕਹਿੰਦੇ ਹੋ ਇਹ ਕੀ ਹੋ ਗਿਆ? ਜ਼ਿੰਦਗੀ ‘ਚ ਉਤਾਰ-ਚੜ੍ਹਾਅ ਚੱਲਦਾ ਰਹਿੰਦਾ ਹੈ, ਇਸ ‘ਚ ਟੈਨਸ਼ਨ ਵਾਲੀ ਕੀ ਗੱਲ ਹੈ? ਕਈ ਲੋਕ ਬਹੁਤ ਭਾਵੁਕ ਹੁੰਦੇ ਹਨ, ਗੱਲ-ਗੱਲ ‘ਤੇ ਟੈਨਸ਼ਨ ਲੈਂਦੇ ਹਨ ਪਰ ਭਰਮ ਤੇ ਨੈਗੇਟੀਵਿਟੀ ਦੋ ਚੀਜ਼ਾਂ ਜਦੋਂ ਆਦਮੀ ਦੇ ਅੰਦਰ ਬੈਠ ਜਾਂਦੀਆਂ ਹਨ ਤਾਂ ਜ਼ਿੰਦਗੀ ਨਰਕ ਹੋ ਜਾਂਦੀ ਹੈ
ਸਫ਼ਾਈ ਰੱਖਣਾ ਕੋਈ ਭਰਮ ਨਹੀਂ ਹੁੰਦਾ, ਚੰਗੇ ਕਰਮ ਕਰਨਾ ਕੋਈ ਭਰਮ ਨਹੀਂ ਹੁੰਦਾ ਸਿਮਰਨ ਕਰਕੇ ਦਰਸ਼-ਦੀਦਾਰ ਹੋਣ ਜਾਂ ਸੁਫਨੇ ‘ਚ ਜਾਂ ਫਿਰ ਪ੍ਰਤੱਖ ਤੌਰ ‘ਤੇ ਉਹ ਵੀ ਭਰਮ ਨਹੀਂ ਹੁੰਦਾ।
ਕਦੇ ਟੈਨਸ਼ਨ ਨਾ ਲਵੋ
ਇਸ ਲਈ ਟੈਨਸ਼ਨ ਨਾ ਲਿਆ ਕਰੋ, ਕੋਈ ਕੁਝ ਕਹਿ ਦੇਵੇ, ਨੈਗੇਟੀਵਿਟੀ ਨੂੰ ਫੜਿਆ ਨਾ ਕਰੋ ਇਹ ਚੰਗੇ-ਭਲੇ ਬੰਦੇ ਨੂੰ ਬਿਮਾਰ ਕਰ ਦਿੰਦੇ ਹਨ ਅਸੀਂ ਦੇਖਿਆ ਹੈ, ਮਾਤਾ-ਭੈਣਾਂ ਕਿਸੇ ਬਿਮਾਰ ਦਾ ਪਤਾ ਲੈਣ ਜਾਣਗੀਆਂ, ਤਾਂ ਉਸਨੂੰ ਕਹਿਣਗੀਆਂ, ਤੂੰ ਤਾਂ ਅੱਗੇ ਤੋਂ ਪੀਲਾ ਹੋ ਗਿਆ ਲਾਲ ਹੋਵੇ ਤਾਂ ਵੀ ਪੀਲਾ ਹੋ ਜਾਵੇ। ਵਿਚਾਰਾ ਤੇ ਆਦਮੀ ਕਹਿੰਦੇ ਹਨ- ਯਾਰ ਕੱਲ੍ਹ ਤੋਂ ਤਾਂ ਠੀਕ ਲੱਗ ਰਿਹਾ ਹੈ,
ਭਾਵੇਂ ਸਿਹਤ ਪੀਲੀ ਕਿਉਂ ਨਾ ਪਈ ਹੋਵੇ ਫਿਰ ਵੀ ਲਾਲੀ ਆ ਜਾਂਦੀ ਹੈ ਤੁਸੀਂ ਕਿਸੇ ਦਾ ਪਤਾ ਲੈਣ ਜਾਓ ਤਾਂ ਉਸ ਨੂੰ ਕਦੇ ਵੀ ਗਲਤ ਨਾ ਕਹੋ, ਭਾਵੇ ਉਹ ਬਿਲਕੁਲ ਕਮਜ਼ੋਰ ਹੋ ਗਿਆ ਹੋਵੇ ‘ਪਹਿਲਾਂ ਤੋਂ ਤਾਂ ਤੂੰ ਚੰਗਾ ਲੱਗ ਰਿਹਾ ਹੈ’ ਤੁਹਾਡੇ ਇਹ ਦੋ ਸ਼ਬਦ ਕਿਸੇ ਨੂੰ ਜ਼ਿੰਦਗੀ ਜਿਉਣ ਦੀ ਇੱਛਾ ਪੈਦਾ ਕਰ ਦੇਣਗੇ ਅਤੇ ਹੋ ਸਕਦਾ ਹੈ ਉਹ ਬਿਮਾਰੀ ਨਾਲ ਲੜ ਕੇ ਜਿੱਤ ਜਾਵੇ
ਹਰ ਕਿਸੇ ਨੂੰ ਇਹੀ ਚਾਹੀਦਾ ਹੈ ਕਿ ਉਹ ਕਦੇ ਨੈਗੇਟਿਵ ਨਾ ਸੋਚੇ ਪਰ ਕਈ ਹੁੰਦੇ ਹੀ ਨੈਗੇਟਿਵ ਹਨ, ਜਿਵੇਂ ਮੈਂ ਖੜ੍ਹਾ ਨਹੀਂ ਹੋ ਸਕਦਾ, ਚੱਲ ਨਹੀਂ ਸਕਦਾ, ਖਾ ਨਹੀਂ ਸਕਦਾ, ਜਦੋਂਕਿ ਸਭ ਕੁਝ ਕਰ ਰਹੇ ਹੁੰਦੇ ਹਨ ਨੈਗੇਟੀਵਿਟੀ ਪਾਲਣ ਦੀ ਬਜਾਇ ਤੁਸੀਂ ਉਨ੍ਹਾਂ ਚੀਜ਼ਾਂ ਨਾਲ ਲੜੋ, ਜੋ ਤੁਹਾਨੂੰ ਜ਼ਿੰਦਗੀ ‘ਚ ਪਿੱਛੇ ਲਿਜਾ ਰਹੀਆਂ ਹਨ ਲੜੋ ਆਪਣੇ ਮਨ ਨਾਲ ਜੋ ਤੁਹਾਨੂੰ ਗਲਤ ਵਿਚਾਰ ਦਿੰਦਾ ਹੈ
ਬੁਰਾਈਆਂ ਨਾਲ ਲੜਦੇ ਰਹੋ
ਲੜੋ ਉਨ੍ਹਾਂ ਬੁਰਾਈਆਂ ਨਾਲ ਜੋ ਤੁਹਾਡੇ ਉੱਪਰ ਹਾਵੀ ਹੋਣਾ ਚਾਹੁੰਦੀਆਂ ਹਨ ਲੜੋ ਉਨ੍ਹਾਂ ਗਲਤ ਖਿਆਲਾਂ ਨਾਲ, ਜੋ ਤੁਹਾਨੂੰ ਕਿਤੇ ਦਾ ਨਹੀਂ ਛੱਡਣਾ ਚਾਹੁੰਦੇ ਤੇ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਓ
ਇਸ ਦੁਨੀਆ ਤੋਂ ਸਭ ਨੇ ਇੱਕ ਨਾ ਇੱਕ ਦਿਨ ਜਾਣਾ ਹੈ ਪਰ ਕਈ ਆਉਂਦੇ ਹਨ ਤੇ ਜ਼ਿੰਦਗੀ ਦਾ ਦੀਆ ਬੁਝਾ ਕੇ ਚੱਲੇ ਜਾਂਦੇ ਹਨ ਕਈ ਆਉਂਦੇ ਹਨ ਤੇ ਦੂਜਿਆਂ ਲਈ ਮਸ਼ਾਲ ਦੀ ਤਰ੍ਹਾਂ ਕੰਮ ਕਰਦੇ ਹਨ ਤੇ ਆਉਣ ਵਾਲੇ ਸਮੇਂ ‘ਚ ਦੁਨੀਆ ਉਨ੍ਹਾਂ ਦੀ ਜਗਾਈ ਮਸ਼ਾਲ ਹੇਠ ਰਸਤਾ ਤੈਅ ਕਰਦੀ ਹੈ। ਤੁਸੀਂ ਮੰਨੋ ਜਾਂ ਨਾ ਮੰਨੋ, ਜਨਮ ਵੀ ਹੁੰਦਾ ਹੈ ਤੇ ਮਰਨ ਵੀ ਹੁੰਦਾ ਹੈ
ਤੁਹਾਡੀ ਇੱਛਾ ਨਾਲ ਕੁਝ ਹੋਣ ਵਾਲਾ ਨਹੀਂ, ਤੁਹਾਡੇ ਟਾਲਣ ਨਾਲ ਕੁਝ ਟਲਣ ਵਾਲਾ ਨਹੀਂ ਇਸ ਲਈ ਜੋ ਸਮਾਂ ਤੁਹਾਨੂੰ ਮਿਲਿਆ ਹੈ, ਉਸ ‘ਚ ਚੰਗੇ ਕਰਮ ਕਰੋ ਹਿੰਮਤ ਨਾਲ ਅੱਗੇ ਵਧੋ ਤੇ ਨੇਕੀ-ਭਲਾਈ ਕਰਦੇ ਹੋਏ ਅੱਲ੍ਹਾ, ਵਾਹਿਗੁਰੂ, ਰਾਮ ਦੇ ਗੁਣ ਗਾਉਂਦੇ ਹੋਏ ਖੁਸ਼ੀਆਂ ਹਾਸਲ ਕਰੋ ਹਰ ਸਮੇਂ ਆਦਮੀ ਦੀ ਮਨ ਇੱਛਾ ਪੂਰੀ ਨਹੀਂ ਹੁੰਦੀ।
ਸੋਚਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ,
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਜੀ ਬਚਨ ਫ਼ਰਮਾਇਆ ਕਰਦੇ, ‘ਸੋਚਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਸੋਚਦਾ ਬਥੇਰਾ, ਪਰ ਰਹਿੰਦੀਆਂ ਅਧੂਰੀਆਂ’ ਬਹੁਤ ਜ਼ਿਆਦਾ ਸੋਚ ਲੈਂਦਾ ਹੈ, ਇਸ ਲਈ ਅਧੂਰੀਆਂ ਰਹਿ ਜਾਂਦੀਆਂ ਹਨ ਫਿਰ ਮਨ ਅੰਦਰੋਂ ਮਰੋੜਾ ਦਿੰਦਾ ਹੈ, ‘ਹੋ ਗਈ ਤੇਰੀ ਇੱਛਾ ਪੂਰੀ, ਕੁਝ ਨਹੀਂ ਹੋਇਆ, ਸਤਿਗੁਰੂ ਕੁਝ ਨਹੀਂ ਕਰਦਾ’ ਪਰ ਜੋ ਸੌ ਇੱਛਾਵਾਂ ਪਹਿਲਾਂ ਪੂਰੀਆਂ ਹੋਈਆਂ ਹਨ, ਉਨ੍ਹਾਂ ਨੂੰ ਸਾਫ਼ ਕਰ ਦਿੰਦਾ ਹੈ। ਪਹਿਲੇ ਬੱਚੇ ਫੱਟੀ ਲਿਖਿਆ ਕਰਦੇ ਸਨ ਤੇ ਅਧਿਆਪਕ ਦੇ ਓਕੇ ਕਹਿਣ ‘ਤੇ ਪਾਣੀ ਮਾਰ ਕੇ ਸਾਫ਼ ਕਰ ਦਿੰਦੇ ਤਾਂ ਮਨ ਓਕੇ ਕਹਿਣ ਹੀ ਨਹੀਂ ਦਿੰਦਾ ਪਹਿਲਾਂ ਹੀ ਫੱਟੀ ਸਾਫ਼ ਕਰ ਦਿੰਦਾ। ਸਤਿਗੁਰੂ ਮੌਲਾ ਨੇ ਪਤਾ ਨਹੀਂ ਕੀ-ਕੀ ਬਖਸ਼ਣਾ ਹੁੰਦਾ ਹੈ? ਪਰ ਹੰਕਾਰ, ਬੇਵਜ੍ਹਾ ਮਾਨ-ਵਡਿਆਈ ਦੀਆਂ ਗੱਲਾਂ ਇਨਸਾਨ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਇਸ ਲਈ ਦੀਨਤਾ, ਨਿਮਰਤਾ ਦਾ ਪੱਲਾ ਕਦੇ ਨਾ ਛੱਡੋ, ਰਾਮ ਦਾ ਨਾਮ ਜਪਦੇ ਰਹੋ ਤੇ ਸਭ ਦਾ ਭਲਾ ਮੰਗੋ।
ਕਿਉਂ  ਨਹੀਂ ਹੁੰਦਾ ਤੁਹਾਡੇ ਤੋਂ ਚੰਗਾ ਕਰਮ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨੈਗੇਟੀਵਿਟੀ ਨਾਲੋਂ ਨਾਤਾ ਤੋੜਕੇ ਰੱਖੋ ਕਿਉਂ  ਨਹੀਂ ਹੁੰਦਾ ਤੁਹਾਡੇ ਤੋਂ ਚੰਗਾ ਕਰਮ? ਤੁਹਾਡੇ ਤੋਂ ਪਹਿਲਾਂ ਵੀ ਲੋਕਾਂ ਨੇ ਕੀਤਾ ਹੈ। ਉਹ ਵੀ ਮਾਂ ਦੀ ਕੁੱਖ ‘ਚੋਂ ਹੀ ਪੈਦਾ ਹੋਏ ਹਨ, ਤੁਸੀਂ ਵੀ ਮਾਂ ਦੀ ਕੁੱਖ ‘ਚੋਂ ਪੈਦਾ ਹੋਏ ਹੋ। ਉਹ ਅੱਗੇ ਨਿਕਲ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ ਅੱਗੇ ਵਧ ਸਕਦੇ। ਜ਼ਰੂਰ ਪੜ੍ਹ ਸਕਦੇ ਹੋ, ਬਸ ਮਨ ਨਾਲ ਲੜੋ, ਸਿਮਰਨ, ਸੇਵਾ ਕਰੋ ਤੇ ਸਭ ਦਾ ਭਲਾ ਮੰਗੋ, ਅਜਿਹਾ ਕਰਦੇ-ਕਰਦੇ ਜਿਵੇਂ ਅੱਗੇ ਵਧੋਗੇ ਮਾਲਕ ਝੋਲੀਆਂ ਭਰਨਗੇ।
ਜਦੋਂ ਆਦਮੀ ਖੁਦਗਰਜ਼ ਹੋ ਜਾਂਦਾ ਹੈ ਤਾਂ ਨਾ ਖੁਦ ਨੂੰ ਖੁਸ਼ੀਆਂ, ਨਾ ਪਰਿਵਾਰ ਦਾ ਭਲਾ ਮਾਲਕ ਤੋਂ ਮਾਲਕ ਦੀ ਭਗਤੀ ਮੰਗੋ, ਮਾਲਕ ਨਾਲ ਬੰਦਿਆਂ ਨੂੰ ਜੋੜੋ, ਤੋੜੋਗੇ ਤਾਂ ਤੁਹਾਡੀਆਂ ਪੀੜ੍ਹੀਆਂ ਰੁਲ ਸਕਦੀਆਂ ਹਨ। ਤੁਹਾਡੀਆਂ ਕੁਲਾਂ ਬਰਬਾਦ ਹੋ ਸਕਦੀਆਂ ਹਨ। ਇਸ ਲਈ ਜੋੜਨ ਦੀ ਕੋਸ਼ਿਸ਼ ਕਰੋ ਤਾਂ ਕਿ ਮਾਲਕ ਦੀਆਂ ਖੁਸ਼ੀਆਂ ਤੁਹਾਨੂੰ ਮਿਲ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।