Wimbledon - Sach Kahoon Punjabi
ਜੋਕੋਵਿਚ ਚੌਥੀ ਵਾਰ ਬਣਿਆ ਵਿੰਬਲਡਨ ਚੈਂਪਿਅਨ
ਪਹਿਲੀ ਵਾਰ ਫਾਈਨਲ ‘ਚ ਪਹੁੰਚੇ ਐਂਡਰਸਨ ਦੇ ਪਹਿਲੇ ਖ਼ਿਤਾਬ ਦਾ ਸੁਪਨਾ ਟੁੱਟਿਆ
ਪਿਛਲੇ ਮੈਰਾਥਨ ਮੈਚਾਂ ਦੀ ਥਕਾਵਟ ਲੈ ਬੈਠੀ ਐਂਡਰਸਨ ਨੂੰ | Wimbledon Champion
ਲੰਦਨ (ਏਜੰਸੀ)। ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਦੱਖਣੀ ਅਫ਼ਰੀਕਾ ਦੇ ਮੈਰਾਥਨ ਮੈਚ ਕੇਵਿਨ ਐਂਡਰਸਨ ਨੂੰ ਐਤਵਾਰ ਲਗਾਤਾਰ ਸੈੱਟਾਂ ‘ਚ 6-2, 6-2, 7-6 ਨਾਲ ਕਾਬੂ ਕਰਦੇ ਹੋਏ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ‘ਚ ਚੌਥੀ ਵਾਰ ਚੈਂਪਿਅਨ ਬਣਨ ਦਾ ਮਾਣ ਹਾਸਲ ਕਰ ਲਿਆ ਜੋਕੋਵਿਚ ਨੇ ਇਹ ਮੁਕਾਬਲਾ ਇੱਕਤਰਫ਼ਾ ਅੰਦਾਜ਼ ‘ਚ ਦੋ ਘੰਟੇ 18 ਮਿੰਟ ‘ਚ ਜਿੱਤ ਲਿਆ ਪਹਿਲੀ ਵਾਰ ਵਿੰਬਲਡਨ ਦੇ ਫਾਈਨਲ ‘ਚ ਪਹੁੰਚੇ ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਦਾ ਇਸ ਹਾਰ ਦੇ ਨਾਲ ਪਹਿਲਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ‘ਚ ਕੁੱਲ 11 ਘੰਟੇ ਤੱਕ ਜੂਝਣ ਦਾ ਅਸਰ ਐਂਡਰਸਨ ਦੀ  ਖੇਡ ‘ਤੇ ਸਾਫ਼ ਨਜ਼ਰ ਆਇਆ ਅਤੇ ਉਹ ਉਸ ਊਰਜ਼ਾ ਨਾਲ ਨਹੀਂ ਖੇਡ ਸਕੇ ਜਿਸ ਤਰ੍ਹਾਂ ਉਹ ਪਿਛਲੇ ਦੋ ਮੈਚਾਂ ‘ਚ ਖੇਡੇ ਸਨ।
ਜੋਕੋਵਿਚ ਦਾ ਚੌਥਾ ਵਿੰਬਲਡਨ ਖ਼ਿਤਾਬ | Wimbledon Champion
12ਵਾਂ ਦਰਜਾ ਜੋਕੋਵਿਚ ਨੇ ਇਸ ਤਰ੍ਹਾਂ ਆਪਣਾ ਚੌਥਾ ਵਿੰਬਲਡਨ ਅਤੇ ਕੁੱਲ 13ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਇਸ ਖ਼ਿਤਾਬ ਦੇ ਨਾਲ ਜੋਕੋਵਿਚ ਆਸਟਰੇਲੀਆ ਦੇ ਧੁਰੰਦਰ ਖਿਡਾਰੀ ਰਾਏ ਐਮਰਸਨ(12 ਗਰੈਂਡ ਸਲੈਮ ਖ਼ਿਤਾਬ) ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਖਿਡਾਰੀਆਂ ਦੀ ਆਲ ਟਾਈਮ ਸੂਚੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ ਜੋਕੋਵਿਚ ਤੋਂ ਅੱਗੇ ਹੁਣ ਅਮਰੀਕਾ ਦਾ ਪੀਟ ਸੈਂਮਪ੍ਰਾਸ(14) ਸਪੇਨ ਦਾ ਰਾਫੇਲ ਨਡਾਲ (17) ਅਤੇ ਸਵਿਟਜ਼ਰਲੈਂਡ ਦਾ ਰੋਜ਼ਰ ਫੈਡਰਰ (20) ਹਨ।
2016 ਂਚ ਜਿੱਤਿਆ ਸੀ ਪਿਛਲੇ ਗਰੈਂਡ ਸਲੈਮ | Wimbledon Champion
ਸਰਬੀਆ ਦੇ ਜੋਕੋਵਿਚ ਨੇ ਮੈਚ ‘ਚ ਪੂਰੀ ਤਰ੍ਹਾਂ ਆਪਣਾ ਦਬਦਬਾ ਬਣਾਇਆ ਅਤੇ ਐਂਡਰਸਨ ਨੂੰ ਪਹਿਲੇ ਦੋ ਸੈੱਟਾਂ ‘ਚ ਟਿਕਣ ਦਾ ਮੌਕਾ ਹੀ ਨਹੀਂ ਦਿੱਤਾ ਦੱਖਣੀ ਅਫ਼ਰੀਕੀ ਖਿਡਾਰੀ ਨੇ ਤੀਸਰੇ ਸੈੱਟ ‘ਚ ਸੰਘਰਸ਼ ਕੀਤਾ ਅਤੇ ਟਾਈ ਬ੍ਰੇਕ ਤੱਕ ਲੈ ਗਿਆ ਪਰ ਟਾਈ ਬ੍ਰੇਕ ‘ਚ ਜੋਕੋਵਿਚ ਭਾਰੀ ਪਿਆ ਅਤੇ ਉਸਨੇ ਟਾਈ ਬ੍ਰੇਕ 7-3 ਨਾਲ ਜਿੱਤ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਜੋਕੋਵਿਚ ਨੇ 2011, 2014 ਅਤੇ 2015 ਤੋਂ ਬਾਅਦ ਵਿੰਬਲਡਨ ਖ਼ਿਤਾਬ ਜਿੱਤ ਕੇ ਕੋਰਟ ‘ਤੇ ਸਫ਼ਲ ਵਾਪਸੀ ਕਰ ਲਈ ਸੱਟਾਂ ਅਤੇ ਖ਼ਰਾਬ ਲੈਅ ਕਾਰਨ ਜੋਕੋਵਿਚ ਟਾੱਪ 20 ਤੋਂ ਬਾਹਰ ਹੋ ਗਿਆ ਸੀ ਪਰ ਇਸ ਜਿੱਤ ਨਾਲ ਉਸਨੇ 25 ਮਹੀਨੇ ਦਾ ਗਰੈਂਡ ਸਲੈਮ ਦਾ ਖ਼ਿਤਾਬੀ ਸੋਕਾ ਖ਼ਤਮ ਕਰ ਦਿੱਤਾ।
ਮਾੱਮ ਸੇਰੇਨਾ ਨੂੰ ਹਰਾ ਕੇਰਬਰ ਪਹਿਲੀ ਵਾਰ ਬਣੀ ਵਿੰਬਲਡਨ ਚੈਂਪਿਅਨ
ਲੰਦਨ (ਏਜੰਸੀ)। ਸਾਬਕਾ ਨੰਬਰ ਇੱਕ ਜਰਮਨੀ ਦੀ ਅੰਜੇਲਿਕ ਕੇਰਬਰ ਨੇ ਸੱਤ ਵਾਰ ਦੀ ਚੈਂਪਿਅਨ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੂੰ 6-3, 6-3 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ‘ਚ ਪਹਿਲੀ ਵਾਰ ਮਹਿਲਾ ਖ਼ਿਤਾਬ ਜਿੱਤ ਲਿਆ 36 ਸਾਲ ਦੀ ਸੇਰੇਨਾ ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਗਰੈਂਡ ਸਲੈਮ ਅਤੇ ਅੱਠਵੇਂ ਵਿੰਬਲਡਨ ਖ਼ਿਤਾਬ ਦੀ ਤਲਾਸ਼ ‘ਚ ਸੀ ਅਤੇ ਇੱਥੇ ਉਸਨੂੰ 25ਵਾਂ ਦਰਜਾ ਮਿਲਿਆ ਸੀ ਸੇਰੇਨਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ‘ਚ ਪਹੁੰਚੀ ਸੀ ਪਰ ਉਸਦੀ ਮੁਹਿੰਮ ਨੂੰ ਕੇਰਬਰ ਨੇ ਰੋਕ ਦਿੱਤਾ ਇਸ ਹਾਰ ਦੇ ਨਾਲ ਸੇਰੇਨਾ ਦਾ 24ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। (Angelique Kerber)
ਕੇਰਬਰ ਨੇ ਪੂਰੇ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਬਕਾ ਨੰਬਰ ਇੱਕ ਸੇਰੇਨਾ ਨੂੰ ਕਿਤੇ ਟਿਕਣ ਨਹੀਂ ਦਿੱਤਾ ਕੇਰਬਰ 5-3 ਦੇ ਸਕੋਰ ‘ਤੇ ਖ਼ਿਤਾਬ ਲਈ ਸਰਵਿਸ ਕਰਦੇ ਹੋਏ ਨਰਵਸ ਲੱਗੀ ਪਰ ਉਸਦੇ ਪਹਿਲੇ ਚੈਂਪਿਅਨਸ਼ਿਪ ਅੰਕ ‘ਤੇ ਸੇਰੇਨਾ ਦਾ ਬੈਕਹੈਂਡ ਜਿਵੇਂ ਹੀ ਨੈੱਟ ਨਾਲ ਟਕਰਾਇਆ ਉਹ ਖ਼ੁਸ਼ੀ ਨਾਲ ਉਛਲ ਪਈ 11ਵਾਂ ਦਰਜਾ ਪ੍ਰਾਪਤ ਕੇਰਬਰ ਦਾ ਇਹ ਤੀਸਰਾ ਗਰੈਂਡ ਸਲੈਮ ਖ਼ਿਤਾਬ ਹੈ ਇਸ ਤੋਂ ਪਹਿਲਾਂ ਉਸਨੇ ਆਸਟਰੇਲੀਅਨ ਓਪਨ ਅਤੇ ਯੂ.ਐਸ.ਓਪਨ ਖ਼ਿਤਾਬ ਜਿੱਤੇ ਸਨ। ਟਾਪ 10 ਦਰਜਾ ਖਿਡਾਰੀਆਂ ਦੇ ਬਾਹਰ ਹੋ ਜਾਣ ਤੋਂ ਬਾਅਦ ਕੇਰਬਰ ਅੱਵਲ ਦਰਜਾ ਖਿਡਾਰੀ ਰਹਿ ਗਈ ਸੀ ਉਸਨੇ ਆਪਣੀ ਰੈਂਕਿੰਗ ਨਾਲ ਪੂਰਾ ਨਿਆਂ ਕੀਤਾ ਇਸ ਦੇ ਨਾਲ ਹੀ ਉਹ 1996 ‘ਚ ਸਟੈਫੀ ਗ੍ਰਾਫ ਤੋਂ ਬਾਅਦ ਵਿੰਬਲਡਨ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਜਰਮਨ ਖਿਡਾਰੀ ਬਣ ਗਈ ਅਤੇ ਨਾਲ ਸੇਰੇਨਾ ਤੋਂ 2016 ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਵੀ ਚੁਕਤਾ ਕਰ ਲਿਆ। (Angelique Kerber)
ਵਿੰਬਲਡਨ ਪ੍ਰਦਰਸ਼ਨ ਮਾਂਵਾਂ ਨੂੰ ਸਮਰਪਿਤ | Angelique Kerber
ਫ਼ਾਈਨਲ ‘ਚ ਹਾਰ ਤੋਂ ਬਾਅਦ ਸੇਰੇਨਾ ਨੇ ਵਿੰਬਲਡਨ ‘ਚ ਆਪਣੇ ਪ੍ਰਦਰਸ਼ਨ ਨੂੰ ਸਾਰੀਆਂ ਮਾਵਾਂ ਨੂੰ ਸਮਰਪਿਤ ਕੀਤਾ ਸੇਰੇਨਾ ਨੇ ਕਿਹਾ ਕਿ ਉਹ ਇੱਥੇ ਸਾਰੀਆਂ ਮਾਵਾਂ ਵੱਲੋਂ ਖੇਡ ਰਹੀ ਸੀ  ਪਰ ਉਸਨੂੰ ਆਪਣੀ ਹਾਰ ਦਾ ਕੋਈ ਅਫ਼ਸੋਸ ਨਹੀਂ ਹੈ ਕਿਉਂਕਿ ਉਹ ਇੱਕ ਬਿਹਤਰ ਖਿਡਾਰੀ ਤੋਂ ਹਾਰੀਂ 36 ਸਾਲਾ ਸੇਰੇਨਾ ਆਪਣੀ ਬੇਟੀ ਅਲੇਕਿਸਸ ਓਲੰਪਿਆ ਦੇ ਪਿਛਲੇ ਸਾਲ ਜਨਮ ਤੋਂ ਬਾਅਦ ਸਰਕਟ ‘ਚ ਪਰਤੀ ਸੀ ਅਤੇ ਉਹ ਪਿਛਲੇ 38 ਸਾਲਾਂ ‘ਚ ਆਲ ਇੰਗਲੈਂਡ ਕਲੱਬ ‘ਚ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਮਾਂ ਬਣੀ ਵਿੰਬਲਡਨ ‘ਚ ਖ਼ਿਤਾਬ ਜਿੱਤਣ ਵਾਲੀ ਆਖ਼ਰੀ ਮਾਂ ਆਸਟਰੇਲੀਆ ਦੀ ਇਵੋਨ ਗੁਲਾਗੋਂਗ ਸੀ ਜਿਸ ਨੇ 1980 ‘ਚ ਖ਼ਿਤਾਬ ਜਿੱਤਿਆ ਸੀ ਸੇਰੇਨਾ ਨੇ ਕਿਹਾ ਕਿ ਕੇਰਬਰ ਨੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ ਅਤੇ ਉਹ ਮੇਰੀ ਚੰਗੀ ਦੋਸਤ ਵੀ ਹੈ ਇਸ ਲਈ ਮੈਂ ਉਸਦੇ ਚੈਂਪਿਅਨ ਬਣਨ ਤੋਂ ਬਹੁਤ ਖੁਸ਼ ਹਾਂ।
ਵਿੰਬਲਡਨ ਇਤਿਹਾਸਕ ਉਲਟਫੇਰ : ਐਂਡਰਸਨ ਨੇ ਕੀਤਾ ਘਾਹ ਮੈਦਾਨ ਦਾ ਕਿੰਗ ਫੈਡਰਰ ਬਾਹਰ
ਮੈਰਾਥਨ ਸੰਘਰਸ਼ ਤੋਂ ਬਾਅਦ  ਨਡਾਲ, ਜੋਕੋਵਿਚ ਸੈਮੀਫਾਈਨਲ
ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਅੱਠ ਵਾਰ ਦੇ ਚੈਂਪਿਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਂਚ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਚ 2-6, 6-7, 7-5, 6-4, 13-11 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਤੇ ਵਿੰਬਲਡਨ ਟੈਨਿਸ ਚੈਂਪਿਅਨਸਿ਼ਪ ਦੇ ਸੈਮੀਫਾਈਨਲ ਚ ਜਗ੍ਾ ਬਣਾ ਲਈ। ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਨੇ ਇਹ ਮੁਕਾਬਲਾ ਚਾਰ ਘੰਟੇ 13 ਮਿੰਟ ‘ਚ ਜਿੱਤਿਆ ਅਤੇ ਫੈਡਰਰ ਦਾ ਨੌਂਵੀਂ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।
4 ਘੰਟੇ 13 ਮਿੰਟ ਦੇ ਮੈਰਾਥਨ ਸੰਘਰਸ਼ ਤੋਂ ਬਾਅਦ ਜਿੱਤਿਆ ਐਂਡਰਸਨ | Wimbledon
ਮੁਕਾਬਲਾ ਐਨਾ ਜ਼ਬਰਦਸਤ ਸੀ ਕਿ ਦਰਸ਼ਕਾਂ ਦੇ ਸਾਹ ਰੁਕਣ ਹੋ ਗਏ ਜਦੋਂ ਵੀ ਲੱਗਦਾ ਕਿ ਫੈਡਰਰ ਮੈਚ ਖ਼ਤਮ ਕਰਨ ਜਾ ਰਿਹਾ ਹੈ ਤਾਂ ਐਂਡਰਸਨ ਇੱਕ ਬਿਹਤਰੀਨ ਸਰਵਿਸ ਕਰ ਦਿੰਦਾ ਜਾਂ ਫਿਰ ਹੈਰਾਨੀਜਨਕ ਸ਼ਾੱਟ ਲਗਾ ਦਿੰਦਾ ਫੈਡਰਰ ਨੇ ਦੋ ਸੈੱਟ ਜਿੱਤ ਕੇ ਵਾਧਾ ਬਣਾ ਲਿਆ ਸੀ ਪਰ ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਆਸਾਨੀ ਨਾਲ ਮੈਚ ਦੇਣ ਦੇ ਰੌਂਅ ‘ਚ ਨਹੀਂ ਸੀ ਐਂਡਰਸਨ ਨੇ ਵੀ ਅਗਲੇ ਦੋ ਸੈੱਟ ਜਿੱਤ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਫੈਸਲਾਕੁੰਨ ਸੈੱਟ ‘ਚ ਦੋਵਾਂ ਖਿਡਾਰੀਆਂ ਨੇ ਉੱਚ ਪੱਧਰੀ ਟੈਨਿਸ ਦਾ ਪ੍ਰਦਰਸ਼ਨ ਕੀਤਾ 11-11 ਦੀ ਬਰਾਬਰੀ ਹੋ ਚੁੱਕੀ ਸੀ ਅਤੇ ਕੋਈ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। (Wimbledon)
ਮੈਚ ਚਾਰ ਘੰਟੇ ਪਾਰ ਕਰ ਚੁੱਕਾ ਸੀ ਆਖ਼ਰ ਐਂਡਰਸਨ ਨੇ 23ਵੇਂ ਗੇਮ ‘ਚ ਫੈਡਰਰ ਦੀ ਸਰਵਿਸ ਤੋੜੀ ਅਤੇ 24ਵੇਂ ਗੇਮ ‘ਚ ਆਪਣੀ ਸਰਵਿਸ ਬਰਕਰਾਰ ਰੱਖ ਕੇ ਇਤਿਹਾਸਕ ਜਿੱਤ ਹਾਸਲ ਕਰ ਲਈ ਇੱਕ ਹੋਰ ਕੁਆਰਟਰ ਫਾਈਨਲ ‘ਚ ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਚਾਰ ਘੰਟੇ ‘ਚ 6-3, 3-6, 6-2, 6-2 ਨਾਲ ਹਰਾ ਕੇ ਅੱਠਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਸਰਬਿਆਈ ਖਿਡਾਰੀ ਸੱਟਾਂ ਅਤੇ ਖ਼ਰਾਬ ਲੈਅ ਕਾਰਨ ਵਿਸ਼ਵ ਰੈਂਕਿੰਗ ‘ਚ ਟਾਪ 20 ਤੋਂ ਬਾਹਰ ਹੋ ਗਏ ਸਨ ਪਰ ਵਿੰਬਲਡਨ ‘ਚ ਉਹਨਾਂ ਜ਼ਬਰਦਸਤ ਵਾਪਸੀ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਦਿਨ ਦੇ ਆਖ਼ਰੀ ਕੁਆਰਟਰ ਫਾਈਨਲ ‘ਚ ਸਪੇਨ ਦੇ ਰਾਫੇਲ ਨਡਾਲ ਨੇ ਇੱਕ ਹੋਰ ਜ਼ਬਰਦਸਤ ਮੁਕਾਬਲੇ ‘ਚ ਅਰਜਨਟੀਨਾ ਦੇ ਡੇਲ ਪੋਤਰੋ ਨੂੰ ਸੰਘਰਸ਼ਪੂਰਨ ਮੈਚ ‘ਚ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ। (Wimbledon)
ਰੋਜ਼ਰ ਫੈਡਰਰ ਦੀ ਵਿੰਬਲਡਨ ਤੋਂ ਵਿਦਾਈ
ਵਿੰਬਲਡਨ ਗ੍ਰੈਂਡ ਸਲੇਮ 8ਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਬਣਾਇਆ
ਏਜੰਸੀ, ਲੰਦਨ: ਵਿੰਬਲਡਨ ਗ੍ਰੈਂਡ ਸਲੇਮ ਦਾ ਅੱਠਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੇ ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਅਗਲੇ ਸਾਲ ਇੱਥੇ ਆਪਣੇ ਖਿਤਾਬ ਦਾ ਬਚਾਅ ਕਰਨ ਨਹੀਂ ਉੱਤਰਨਗੇ ਫੈਡਰਰ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਵਿੰਬਲਡਨ ‘ਚ ਰਿਕਾਰਡ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਜੋ ਉਨ੍ਹਾਂ ਦਾ ਕੁੱਲ 19ਵਾਂ ਗ੍ਰੈਂਡ ਸਲੇਮ ਖਿਤਾਬ ਵੀ ਹੈ ਪਰ ਕੁਝ ਹਫਤੇ ਬਾਅਦ 36 ਸਾਲ ਦੇ ਹੋਣ ਜਾ ਰਹੇ ਸਵਿੱਸ ਮਾਸਟਰ ਨੇ ਇਹ ਕਹਿ ਕੇ ਪ੍ਰਸੰਸਕਾਂ ਨੂੰ ਕੁਝ ਮੁਸ਼ਕਲ ‘ਚ ਪਾ ਦਿੱਤਾ ਹੈ ਕਿ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਅਗਲੇ ਸਾਲ ਫਿਰ ਤੋਂ ਆਲ ਇੰਗਲੈਂਡ ‘ਚ ਖੇਡਣ ਆਉਣਗੇ
ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਕੁੱਲ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ
14 ਸਾਲ ਪਹਿਲਾਂ ਫੈਡਰਰ ਆਲ ਇੰਗਲੈਂਡ ਕਲੱਬ ‘ਚ ਖੇਡਣ ਆਏ ਸਨ ਅਤੇ ਹੁਣ 35 ਸਾਲ ਦੀ ਉਮਰ ‘ਚ ਉਨ੍ਹਾਂ ਨੇ ਇੱਥੇ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਉਹ ਰਿਕਾਰਡ 11ਵੀਂ ਵਾਰ ਵਿੰਬਲਡਨ ਫਾਈਨਲ ਖੇਡਣ ਵਾਲੇ ਵੀ ਪਹਿਲੇ ਟੈਨਿਸ ਖਿਡਾਰੀ ਹਨ ਜਿਨ੍ਹਾਂ ਨੇ ਪਹਿਲੀ ਵਾਰ ਫਾਈਨਲ ‘ਚ ਪਹੁੰਚੇ ਕ੍ਰੋਏਸ਼ਿਆਈ ਖਿਡਾਰੀ ਨੂੰ ਲਗਾਤਾਰ ਸੈੱਟਾਂ ‘ਚ ਆਸਾਨੀ ਨਾਲ ਹਰਾਇਆ ਸੈਂਟਰ ਕੋਰਟ ‘ਤੇ ਆਪਣੀ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਮਰ ਅਤੇ ਬੀਤੇ ਸਾਲ ਸੱਟ ਤੋਂ ਬਾਅਦ ਉਹ ਇਹ ਨਹੀਂ ਕਹਿ ਸਕਦੇ ਹਨ ਕਿ ਅਗਲੇ ਸਾਲ ਆਪਣੇ ਖਿਤਾਬ ਦਾ ਬਚਾਅ ਕਰਨ ਇੱਥੇ ਉੱਤਰਨਗੇ ਜਾਂ ਨਹੀਂ
35 ਸਾਲਾ ਟੇਨਿਸ ਖਿਡਾਰੀ ਨੇ ਕਿਹਾ ਕਿ ਉਮੀਦ ਕਰਾਂਗਾ ਕਿ ਵਾਪਸ ਆ ਸਕਾਂ ਪਰ ਕੋਈ ਗਾਰੰਟੀ ਨਹੀਂ ਦੇ ਸਕਦਾ ਬੀਤੇ ਸਾਲ ਫੈਡਰਰ ਨੂੰ ਵਿੰਬਲਡਨ ਤੋਂ ਬਾਹਰ ਹੋਣ ਤੋਂ ਬਾਅਦ ਅਗਲੇ ਛੇ ਮਹੀਨੇ ਸੱਟ ਕਾਰਨ ਟੈਨਿਸ ਤੋਂ ਦੂਰ ਰਹਿਣਾ ਪਿਆ ਸੀ ਉਨ੍ਹਾਂ ਨੇ 2012 ਤੋਂ ਬਾਅਦ ਤੋਂ ਕੋਈ ਖਿਤਾਬ ਨਹੀਂ ਜਿੱਤਿਆ ਸੀ ਜਿਸ ਨਾਲ ਸਾਬਕਾ ਨੰਬਰ ਇੱਕ ਖਿਡਾਰੀ ਦੇ ਕਰੀਅਰ ਦੇ ਅੰਤ ਦੇ ਤੌਰ ‘ਤੇ ਵੀ ਵੇਖਿਆ ਜਾਣ ਲੱਗਾ ਸੀ ਪਰ ਸੱਟ ਤੋਂ ਬਾਅਦ ਜਬਰਦਸਤ ਵਾਪਸੀ ਕਰਨ ਵਾਲੇ ਫੈਡਰਰ ਨੇ ਇਸ ਸਾਲ ਅਸਟਰੇਲੀਅਨ ਓਪਨ ‘ਚ ਖਿਤਾਬ ਜਿੱਤਿਆ ਅਤੇ ਕਲੇਅ ਕੋਰਟ ਸੈਸ਼ਨ ਤੋਂ ਦੂਰ ਰਹਿਣ ਤੋਂ ਬਾਅਦ ਆਪਣੇ ਪਸੰਦੀਦਾ ਗ੍ਰਾਸ ਕੋਰਟ ‘ਤੇ ਵਿੰਬਲਡਨ ਦੇ ਤੌਰ ‘ਤੇ ਆਪਣਾ 19ਵਾਂ ਸਲੇਮ ਜਿੱਤ ਲਿਆ
ਰਿਕਾਰਡ 11ਵੀਂ ਵਾਰ ਵਿੰਬਲਡਨ ਫਾਈਨਲ ਖੇਡਣ ਵਾਲੇ ਪਹਿਲੇ ਟੈਨਿਸ ਖਿਡਾਰੀ ਬਣੇ
ਫੈਡਰਰ ਨੇ ਕਿਹਾ ਕਿ ਤੁਹਾਨੂੰ ਕੁਝ ਸਮਾਂ ਪਹਿਲਾਂ ਇਹ ਸੋਚ ਕੇ ਹਾਸਾ ਆ ਜਾਂਦਾ ਕਿ ਮੈਂ ਇਸ ਸਾਲ ਦੋ ਗ੍ਰੈਂਡ ਸਲੇਮ ਜਿੱਤੂੰਗਾ ਖੁਦ ਮੈਨੂੰ ਵੀ ਇਸ ਵਾਰ ਦਾ ਵਿਸ਼ਵਾਸ ਨਹੀਂ ਹੈ ਕਿ ਮੈਂ ਦੋ ਸਲੇਮ ਜਿੱਤ ਲਵਾਂਗਾ ਪਰ ਇਹ ਜਿੱਤ ਕਮਾਲ ਦੀ ਹੈ ਮੈਂ ਨਹੀਂ ਜਾਣਦਾ ਕਿ  ਹੋਰ ਕਿੰਨੇ ਦਿਨਾਂ ਤੱਕ ਇਹ ਲੈਅ ਰਹੇਗੀ ਪਰ ਮੈਂ ਖੁਦ ਨੂੰ ਹਮੇਸ਼ਾ ਯਾਦ ਦਿਵਾਉਂਦਾ ਹਾਂ ਕਿ ਸਿਹਤਮੰਦੀ ਹੀ ਪਹਿਲ ਹੈ ਜੇਕਰ ਮੈਂ ਅਜਿਹਾ ਕਰਾਂਗਾ ਤਾਂ ਹੀ ਚੀਜ਼ਾਂ ਹੋ ਸਕਣਗੀਆਂ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਨੇ ਸਾਲ 2003 ‘ਚ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ ਸੀ ਉਸ ਸਮੇਂ ਉਹ ਪੋਨੀ ਬਣਾ ਕੇ ਖੇਡਿਆ ਕਰਦੇ ਸਨ ਜਦੋਂ ਕਿ ਮੌਜ਼ੂਦਾ ਸਮੇਂ ‘ਚ  ਫੈਡਰਰ ਦੇ ਹਾਵ-ਭਾਵ ‘ਚ ਉਨ੍ਹਾਂ ਦੀ ਖੇਡ ਜਿੰਨੀ ਪਰਿਪੱਕਤਾ ਦਿਖਾਈ ਦਿੰਦੀ ਹੈ ਅਤੇ ਉਹ ਇਹ ਖਿਤਾਬ ਜਿੱਤਣ ਵਾਲੇ ਸਭ ਤੋਂ ਉਮਰਦਰਾਜ ਖਿਡਾਰੀ ਵੀ ਬਣ ਗਏ ਹਨ
ਫੈਡਰਰ ਨੇ ਰਿਕਾਰਡ ਅੱਠਵੀਂ ਵਾਰ ਵਿੰਬਲਡਨ ਜਿੱਤਣ ਨਾਲ ਇਤਿਹਾਸ ‘ਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਅਤੇ ਇਸ ਮਾਮਲੇ ‘ਚ ਪੀਟ ਸੈਂਪ੍ਰਾਸ ਅਤੇ ਵਿਲੀਅਮ ਰੇਨਸ਼ਾ ਨੂੰ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਨੇ ਕਰੀਅਰ ‘ਚ ਸੱਤ-ਸੱਤ ਵਾਰ ਇੱਥੇ ਖਿਤਾਬ ਜਿੱਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੈਨਰੀ ਕੋਂਟਿਨੇਨ ਤੇ ਹੀਥਰ ਵਾਟਸਨ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾਈ
ਲੰਦਨ (ਏਜੰਸੀ)। ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਜੋੜੀਦਾਰ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਨੂੰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਮਿਸ਼ਰਤ ਡਬਲ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਹੀ ਭਾਰਤ ਦੀ ਸਾਲ ਦੇ ਤੀਜੇ ਗ੍ਰੈਂਡ ਸਲੇਮ ‘ਚ ਚੁਣੌਤੀ ਸਮਾਪਤ ਹੋ ਗਈ 10ਵੀਂ ਸੀਡ ਬੋਪੰਨਾ-ਡਾਬਰੋਵਸਕੀ ਨੇ ਫਿਨਲੈਂਡ ਦੇ ਹੈਨਰੀ ਕੋਂਟਿਨੇਨ ਅਤੇ ਬ੍ਰਿਟੇਨ ਦੀ ਹੀਥਰ ਵਾਟਸਨ ਖਿਲਾਫ ਸਖਤ ਸੰਘਰਸ਼ ਕੀਤਾ ਪਰ ਸੈਂਟਰ ਕੋਰਟ ‘ਤੇ ਹੋਏ। (Rohan Bopanna)
ਇਸ ਮੁਕਾਬਲੇ ‘ਚ ਪਿਛਲੀ ਚੈਂਪੀਅਨ ਜੋੜੀ ਨੇ ਫਿਰ 6-7, 6-4, 7-5 ਨਾਲ ਕਰੀਬ ਦੋ ਘੰਟਿਆਂ ‘ਚ ਜਿੱਤ ਦਰਜ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਫ੍ਰੈਂਚ ਓਪਨ ਦੇ ਮਿਸ਼ਰਿਤ ਡਬਲ ਦਾ ਖਿਤਾਬ ਜਿੱਤ ਦੇ ਇੱਥੇ ਪਹੁੰਚੇ ਬੋਪੰਨਾ-ਡਬਰੋਵਸਕੀ ਦੀ ਜੋੜੀ ਨੇ ਸਗੋਂ ਮੈਚ ‘ਚ ਕਾਫੀ ਸੰਘਰਸ਼ ਕੀਤਾ ਅਤੇ 104 ਅੰਕ ਜਿੱਤੇ ਜਦੋਂ ਕਿ ਜੇਤੂ ਕੋਂਟਿਨਿਨ-ਵਾਟਸਨ ਦੀ ਜੋੜੀ ਨੂੰ 109 ਅੰਕ ਮਿਲੇ ਇਸ ਮੈਚ ਤੋਂ ਠੀਕ ਪਹਿਲਾਂ ਕੋਂਟਿਨੇਨ ਪੰਜ ਸੈੱਟਾਂ ਤੱਕ ਚੱਲੇ ਆਪਣੇ ਪੁਰਸ਼ ਡਬਲ ਮੈਚ ਹਾਰ ਗਏ ਸਨ ਪਰ ਉਨ੍ਹਾਂ ਨੇ ਮਿਸ਼ਰਿਤ ਡਬਲ ‘ਚ ਉਮੀਦ ਬਣਾਈ ਰੱਖਦਿਆਂ ਪਹਿਲਾ ਸੈੱਟ ਟਾਈਬ੍ਰੇਕ ‘ਚ ਗੁਆਉਣ ਤੋਂ ਬਾਅਦ ਬਾਕੀ ਦੋਵੇਂ ਸੈੱਟ ਜਿੱਤੇ। (Rohan Bopanna)