Quarterfinals - Sach Kahoon Punjabi
ਸ੍ਰੀਕਾਂਤ ਦਾ ਸੋਨ ਵਾਨ ਹੋ ਨਾਲ ਹੋਵੇਗਾ ਮੁਕਾਬਲਾ, ਸੌਰਭ ਵਰਮਾ ਦੇ ਸਾਹਮਣੇ ਵਿਦੀਤਮਾਰਨ ਦੀ ਚੁਣੌਤੀ
ਲਖਨਊ, ਏਜੰਸੀ ਤੀਜਾ ਦਰਜ਼ਾ ਪ੍ਰਾਪਤ ਅਤੇ ਖਿਤਾਬ ਦੇ ਮੁੱਖ ਦਾਅਵੇਦਾਰ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੇ ਹਮਵਤਨੀ ਪਰੂਪਲੀ ਕਸ਼ੱਅਪ ‘ਤੇ ਵੀਰਵਾਰ ਨੂੰ ਸੰਘਰਸ਼ਪੂਰਨ ਜਿੱਤ ਨਾਲ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜਦੋਂ ਕਿ ਚੌਥੀ ਸੀਡ ਬੀ ਸਾਈ ਪ੍ਰਨੀਤ ਦੂਜੇ ਦੌਰ ‘ਚ ਹਾਰ ਕੇ ਬਾਹਰ ਗਏੇ ਸ੍ਰੀਕਾਂਤ ਨੇ ਕਸ਼ੱਅਪ ਨੂੰ ਇੱਕ ਘੰਟੇ 7 ਮਿੰਟ ਤੱਕ ਚੱਲੇ ਮੁਕਾਬਲੇ ‘ਚ 18-21, 22-20, 21-16 ਨਾਲ ਹਰਾਇਆ।
ਵਿਸ਼ਵ ਰੈਕਿੰਗ ‘ਚ 12ਵੇਂ ਨੰਬਰ ਦੇ ਸ੍ਰੀਕਾਂਤ ਨੇ 23ਵੇਂ ਨੰਬਰ ਦੇ ਕਸ਼ੱਅਪ ਖਿਲਾਫ ਹੁਣ ਆਪਣਾ ਕਰੀਅਰ ਰਿਕਾਰਡ 2-2 ਕਰ ਲਿਆ ਹੈ ਦੋਵਾਂ ਭਾਰਤੀ ਖਿਡਾਰੀਆਂ ਦਰਮਿਆਨ ਤਿੰਨ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਇਹ ਪਹਿਲਾਂ ਮੁਕਾਬਲਾ ਹੈ ਚੌਥੀ ਸੀਡ ਪ੍ਰਨੀਤ ਦਾ ਸਫਰ ਦੂਜੇ ਦੌਰ ‘ਚ ਹੀ ਸਮਾਪਤ ਹੋ ਗਿਆ ਪ੍ਰਨੀਤ ਨੇ ਧਾਈਲੈਂਡ ਦੇ ਕੁਨਲਾਵਤ ਵਿਦੀਤਸਾਰਨ ਨੇ 33 ਮਿੰਅ ‘ਚ 21-11, 21-17 ਨਾਲ ਹਰਾ ਦਿੱਤਾ ਭਾਰਤ ਦੇ ਯੁਵਾ ਤਜ਼ਰਬੇਕਾਰ ਖਿਡਾਰੀ ਕਲਸ਼ ਸੇਨ ਨੂੰ ਸੱਤਵੀਂ ਸੀਡ ਕੋਰੀਆ ਦੇ ਸੋਨ ਵਾਨ ਹੋ ਨੇ 41 ਮਿੰਟ ‘ਚ 21-14, 21-17 ਨਾਲ ਹਰਾ ਦਿੱਤਾ ।
ਗੈਰ ਤਰਜੀਹ ਸੌਰਭ ਵਰਮਾ ਨੇ ਹਮਵਤਨੀ ਆਲਾਪ ਮਿਸ਼ਰਾ ਨੂੰ ਸਿਰਫ 28 ਮਿੰਟ ‘ਚ 21-11, 21-18 ਨਾਲ ਹਰਾ ਕੇ ਕੁਆਰਟਰ ਫਾਈਲਲ ‘ਚ ਜਗ੍ਹਾ ਬਣਾਈ ਜਦੋਂ ਕਿ ਅਜੈ ਜੈਰਾਮ ਚੀਨ ਦੇ ਝਾਓ ਜੁਨ ਪੇਂਗ ਤੋਂ ਹਾਰ ਗਏ ਜੁਨ ਨੇ ਜੈਰਾਮ ਨੂੰ 56 ਮਿੰਟ ‘ਚ 21-18, 14-21, 30-28 ਨਾਲ ਹਰਾਇਆ ਮਹਿਲਾ ਵਰਗ ‘ਚ ਰਿਤੁਪਰਣਾ ਦਾਸ ਨੇ ਤਨਵੀ ਲਾਡ ਨੂੰ 28 ਮਿੰਟ ‘ਚ 21-16, 21-13 ਨਾਲ ਹਰਾ ਕੇ ਆਖਰੀ ਅੱਠ ‘ਚ ਸਥਾਨ ਬਣਾਇਆ ਪੁਰਸ਼ਾਂ ‘ਚ ਸਿਰਿਲ ਵਰਮਾ ਨੇ ਦੂਜੇ ਦੌਰ ‘ਚ ਹਾਰ ਗਏ ।
ਮਹਿਲਾ ਜੋੜੀ ‘ਚ ਸਿਮਰਨ ਸਿੰਘ ਹੀ ਤੇ ਰਿਤੀਕਾ ਠਾਕਰ ਨੇ ਹਮਵਤਨੀ ਰਿਆ ਮੁਖਰਜੀ ਤੇ ਅਨੁਰਾ ਪ੍ਰਭਦੇਵਸਾਈ ਨੂੰ 21-12, 21-15 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਸਥਾਨ ਬਣਾਇਆ ਅੱਠਵੀਂ ਸੀਡ ਅਸ਼ਵਿਨੀ ਪੋਨੱਪਾ ਤੇ ਐਨ ਸਕਿੱਕੀ ਰੇਡੀ ਦੀ ਜੋੜ ਨੇ ਇੰਗਲੈਂਡ ਦੀ ਜੋੜ ਖਿਲਾਫ ਪਹਿਲੀ ਗੇਮ ‘ਚ 0-2 ਨਾਲ ਪਿੱਛੇ ਰਹਿੰਦੇ ਹੋਏ ਮੈਚ ਛੱਡ ਦਿੱਤਾ ਮਨੀਸ਼ਾ ਦੇ ਤੇ ਰੁਤੁਪਰਣਾ ਪਾਂਡਾ ਨੂੰ ਵੀ ਹਾਰ ਦਾ ਮੂੰਹ ਦੇਖਦਾ ਪਿਆ ਕੁਹੂ ਗਰਗ ਤੇ ਅਨੁਸ਼ਕਾ ਪਾਰਿਖ ਨੇ ਹਮਵਤਨੀ ਸੇਸ਼ਾਦਰੀ ਸਾਨਿਆਲ ਤੇ ਲਾਵੰਨਿਆ ਸ਼ਰਮਾ ਨੂੰ 21-13, 21-6 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਸਥਾਨ ਬਣਾਇਆ ਕੁਆਰਟਰ ਫਾਈਨਲ ‘ਚ ਸ੍ਰੀਕਾਂਤ ਦਾ ਮੁਕਾਬਲਾ ਸੋਨ ਵਾਨ ਹੋ ਨਾਲ ਹੋਵੇਗਾ ਜਦੋਂ ਸੌਰਭ ਵਰਮਾ ਦੇ ਸਾਹਮਣੇ ਵਿਦੀਤਸਾਰਨ ਦੀ ਚੁਣੌਤੀ ਹੋਵੇਗੀ ਰੁਤੁਪਰਣਾ ਦਾ ਮੁਕਾਬਲਾ ਹਮਵਤਨ ਸ੍ਰੀਤ ਮੁੰਦਾਦਾ ਨਾਲ ਹੋਵੇਗਾ ਜਿਨ੍ਹਾਂ ਨੇ ਬੈਲਜੀਅਮ ਦੀ ਲਿਆਨ ਤਾਨ ਨੂੰ 34 ਮਿੰਟ ‘ਚ 21-18, 21-14 ਨਾਲ ਹਰਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਜਬਰਦਸਤ ਪ੍ਰਦਰਸ਼ਨ ਦੀ ਬਦੌਲਤ ਗਲਾਸਗੋ ‘ਚ ਚੱਲ ਰਹੇ 46,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਮਰੇ ਟਰਾਫੀ ਚੈਲੇਂਜੇਰ ਟੈਨਿਸ ਟੂਰਨਾਮੈਂਟ ‘ਚ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ਅਤੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਪੰਜਵਾਂ ਦਰਜਾ ਰਾਮਨਾਥਨ ਨੇ 61 ਮਿੰਟ ਤੱਕ ਚੱਲੇ ਮੁਕਾਬਲੇ ‘ਚ ਹਾਲੈਂਡ ਦੇ ਬੋਟਿਚ ਵਾਨ ਡੀ ਜਾਂਡਸ਼ਲਪ ਨੂੰ ਲਗਾਤਾਰ ਸੈੱਟਾਂ ‘ਚ 6-4, 6-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ, ਜਿੱਥੇ ਉਨ੍ਹਾਂ ਦਾ ਮੁਕਾਬਲਾ 247ਵੀਂ ਰੈਂਕਿੰਗ ਦੇ ਜਰਮਨ ਖਿਡਾਰੀ ਡੇਨੀਅਲ ਮਸੂਰ ਨਾਲ ਹੋਵੇਗਾ ਰਾਮਨਾਥਨ ਨੇ ਮੈਚ ‘ਚ ਸੱਤ ਐਸ ਲਾਏ ਅਤੇ ਇੱਕ ਡਬਲ ਫਾਲਟ ਕੀਤਾ। (Ramanathan Single)
ਉਨ੍ਹਾਂ ਨੇ ਪੰਜ ਬ੍ਰੇਕ ਅੰਕਾਂ ‘ਚੋਂ ਚਾਰ ਜਿੱਤੇ 179ਵੀਂ ਰੈਂਕਿੰਗ ਦੇ ਭਾਰਤੀ ਸ਼ਟਲਰ ਨੇ ਕੁੱਲ 56 ਅੰਕ ਜਿੱਤੇ ਹਾਲੈਂਡ ਦੇ ਵਾਨ ਡੇ ਚਾਰ ਐਸ ਅਤੇ ਤਿੰਨ ਡਬਲ ਫਾਲਟ ਲਾਏ ਉਨ੍ਹਾਂ ਨੇ ਪੰਜ ਬ੍ਰੇਕ ਅੰਕਾਂ ਚੋਂ ਇੱਕ ਬਚਾਇਆ ਇਸ ਤੋਂ ਪਹਿਲਾਂ ਪੁਰਸ਼ ਡਬਲਜ਼ ਵਰਗ ‘ਚ ਰਾਮਨਾਥਨ ਨੇ ਚੈਕ ਗਣਰਾਜ ਦੇ ਆਪਣੇ ਜੋੜੀਦਾਰ ਮਾਰੇਕ ਗੇਨਜੇਲ ਨਾਲ ਕੁਆਰਟਰ ਫਾਈਨਲ ‘ਚ ਚੌਥਾ ਦਰਜਾ ਪੋਲੈਂਡ ਦੇ ਕਾਰੋਲ ਜੋਵਿਏਸਕੀ ਅਤੇ ਜਾਏਮਨ ਵਾਕਵੋ ਦੀ ਚੌਥਾ ਦਰਜਾ ਜੋੜੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦਿਆਂ  6-4, 3-6, 1-03 ਨਾਲ ਇੱਕ ਘੰਟੇ 13 ਮਿੰਟਾਂ ‘ਚ ਜਿੱਤ ਦਰਜ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈਰਾਮਨਾਥਨ-ਗੇਨਜੇਲ ਨੇ ਮੈਚ ‘ਚ ਅੱਠ ਐਸ ਅਤੇ ਪੰਜ ਡਬਲ ਫਾਲਟ ਲਾਏ ਉਨ੍ਹਾਂ ਨੇ ਚਾਰ ‘ਚੋਂ ਤਿੰਨ ਬ੍ਰੇਕ ਅੰਕ ਬਚਾਏ ਅਤੇ ਇੱਕ ਦਾ ਫਾਇਦਾ ਚੁੱਕਿਆ ਭਾਰਤੀ-ਚੈਕ ਜੋੜੀ ਨੇ ਕੁੱਲ 53 ਅੰਕ ਜਿੱਤੇ ਉੱਥੇ ਵਿਰੋਧੀ ਜੋੜੀ ਨੇ ਪੰਜ ਐਸ ਲਾਏ ਅਤੇ ਇੱਕ ਡਬਲ ਫਾਲਟ ਕੀਤਾ ਪੋਲਿਸ਼ ਜੋੜੀ ਨੇ ਚਾਰ ‘ਚੋਂ ਇੱਕ ਬ੍ਰੇਕ ਅੰਕ ਅਤੇ ਕੁੱਲ 53 ਅੰਕ ਜਿੱਤੇ।
ਸਾਬਕਾ ਨੰਬਰ ਇੱਕ ਅਮਰੀਕਾ ਦੀ ਵੀਨਸ ਵਿਲੀਅਮਸ ਹੋਈ ਬਾਹਰ
ਮੈਲਬੋਰਨ | ਵਿਸ਼ਵ ਦੇ ਨੰਬਰ ਇੱਕ ਪੁਰਸ਼ ਅਤੇ ਮਹਿਲਾ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਆਪਣਾ ਸ਼ਾਨਦਾਰ ਅਭਿਆਨ ਬਰਕਰਾਰ ਰੱਖਦਿਆਂ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜੋਕੋਵਿਚ ਤੇ ਹਾਲੇਪ ਤੋਂ ਇਲਾਵਾ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੈਰੇਨਾ ਵਿਲੀਅਮਸ, ਚੌਥੀ ਸੀਡ ਜਪਾਨ ਦੀ ਨਾਓਮੀ ਓਸਾਕਾ, ਛੇਵੀਂ ਸੀਡ ਯੂਕ੍ਰੇਨ ਦੀ ਏਲੀਨਾ ਸਵੀਤਾਲਿਨਾ ਤੇ ਪੁਰਸ਼ਾਂ ‘ਚ ਅੱਠਵੀਂ ਸੀਡ ਜਪਾਨ ਦੇ ਕੇਈ ਨਿਸ਼ੀਕੋਰੀ ਨੇ ਰਾਊਂਡ 16 ‘ਚ ਜਗ੍ਹਾ ਬਣਾ ਲਈ ਜਦੌਂਕਿ ਸਾਬਕਾ ਨੰਬਰ ਇੱਕ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ ਬਾਹਰ ਹੋ ਜਾਣਾ ਪਿਆ ਟਾਪ ਸੀਡ ਜੋਕੋਵਿਚ ਨੇ 25ਵੀਂ ਰੈਂਕਿੰਗ ਪ੍ਰਾਪਤ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ ਦੋ ਘੰਟੇ 22 ਮਿੰਟਾਂ ‘ਚ 6-3, 6-4, 4-6, 6-0 ਨਾਲ ਹਰਾ ਕੇ ਰਾਊਂਡ 16 ‘ਚ ਜਗ੍ਹਾ ਬਣਾਈ ਸਰਬੀਆਈ ਖਿਡਾਰੀ ਨੇ ਤੀਜਾ ਸੈੱਟ ਗੁਆਵੁਣ ਦਾ ਸਾਰਾ ਗੁੱਸਾ ਚੌਥੇ ਸੈੱਟ ‘ਚ 6-0 ਨਾਲ ਜਿੱਤ ਕੇ ਕੱਢ ਦਿੱਤਾ ਜੋਕੋਵਿਚ ਸਾਹਮਣੇ ਹੁਣ 15ਵੀਂ ਸੀਡ ਰੂਸ ਦੇ ਡੈਨਿਸ ਮੇਦਵੇਦੇਵ ਦੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਬੈਲਜ਼ੀਅਮ ਦੇ ਡੇਵਿਡ ਗੋਫਿਨ ਨੂੰ 6-2, 7-6, 6-3 ਨਾਲ ਹਰਾਇਆ ਨੰਬਰ ਇੱਕ ਹਾਲੇਪ ਨੇ ਸਾਬਕਾ ਨੰਬਰ ਇੱਕ ਵੀਨਸ ਦੀ ਚੁਣੌਤੀ ਨੂੰ ਸਿਰਫ ਇੱਕ ਘੰਟੇ 17 ਮਿੰਟਾਂ ‘ਚ 6-2, 6-3 ਨਾਲ ਢਹਿ-ਢੇਰੀ ਕਰ ਦਿੱਤਾ ਹਾਲੇਪ ਸਾਹਮਣੇ ਹੁਣ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਤੇ ਵੀਨਸ ਦੀ ਛੋਟੀ ਭੈਣ ਸੈਰੇਨਾ ਦੀ ਚੁਣੌਤੀ ਹੋਵੇਗੀ 16ਵੀਂ ਸੀਡ ਸੈਰੇਨਾ ਨੇ ਯੂਕ੍ਰੇਨ ਦੀ ਨੌਜਵਾਨ ਖਿਡਾਰੀ ਦਯਾਲਾ ਯਾਸਤਰੇਮਸਕਾ ਨੂੰ ਟੈਨਿਸ ਦਾ ਪਾਠ ਪੜ੍ਹਾਉਂਦਿਆਂ ਸਿਰਫ 67 ਮਿੰਟਾਂ ‘ਚ 6-2, 6-1 ਨਾਲ ਹਰਾਇਆ ਆਪਣੇ 24ਵੇਂ ਗ੍ਰੈਂਡ ਸਲੈਮ ਖਿਤਾਬ ਦੀ ਤਲਾਸ਼ ‘ਚ ਲੱਗੀ ਸੈਰੇਨਾ ਨੂੰ ਆਪਣੀਆਂ ਉਮੀਦਾਂ ਬਣਾਈ ਰੱਖਣ ਲਈ ਹੁਣ ਹਾਲੇਪ ਤੋਂ ਪਾਰ ਪਾਵੁਣਾ ਹੋਵੇਗਾ ਯੂਐੱਸ ਓਪਨ ਚੈਂਪੀਅਨ ਜਪਾਨੀ ਖਿਡਾਰੀ ਓਸਾਕਾ ਤੇ ਛੇਵੀਂ ਰੈਂਕਿੰਗ ਪ੍ਰਾਪਤ ਸਵੀਤੋਲਿਨਾ ਨੂੰ ਤੀਜੇ ਗੇੜ ਦਾ ਆਪਣਾ ਮੁਕਾਬਲਾ ਜਿੱਤਣ ਲਈ ਤਿੰਨ ਸੈੱਟਾਂ ਤੱਕ ਸੀਨਾ ਵਹਾਉਣਾ ਪਿਆ ਚੌਥੀ ਰੈਂਕਿੰਗ ਪ੍ਰਾਪਤ ਓਸਾਕਾ ਨੇ ਤਾਈਵਾਨ ਦੀ ਤਜ਼ਰਬੇਕਾਰ ਖਿਡਾਰੀ ਸੀਹ ਸੁ ਵੇਈ ਨੂੰ ਇੱਕ ਘੰਟੇ 57 ਮਿੰਟਾਂ ‘ਚ 7-5, 4-6, 6-1 ਨਾਲ ਹਰਾ ਕੇ ਆਖਰੀ 16 ‘ਚ ਜਗ੍ਹਾ ਬਣਾਈ ਉਨ੍ਹਾਂ ਨੇ ਹੁਣ ਲਾਤਵੀਆ ਦੀ ਐਨਸਤਾਸਿਆ ਸੇਵਸਤੋਵਾ ਨਾਲ ਟਕਰਾਉਣਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਜੇ ਹਜਾਰੇ ਟਰਾਫ਼ੀ ਦੇ 8 ਫਾਈਨਲਿਸਟ ਤੈਅ
14 ਅਕਤੂਬਰ ਤੋਂ ਸ਼ੁਰੂ ਹੋਣਗੇ ਕੁਆਰਟਰ ਫਾਈਨਲ ਮੁਕਾਬਲੇ
ਪੰਜਾਬ ਬਾਹਰ: ਏ ਅਤੇ ਬੀ ਨੂੰ ਮਿਲਾਉਣ ਤੋਂ ਬਾਅਦ ਮੁੰਬਈ, ਦਿੱਲੀ, ਮਹਾਰਾਸ਼ਟਰ, ਆਂਧਰ ਅਤੇ ਹੈਦਰਾਬਾਦ ਨੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਹੈ ਪੰਜਾਬ 20 ਅੰਕਾਂ ਨਾਲ (8 ਮੈਚ, 4 ਜਿੱਤੇ, 2 ਹਾਰੇ, 2 ਦਾ ਨਤੀਜਾ ਨਹੀਂ) 18 ਟੀਮਾਂ ‘ਚ ਬੜੌਦਾ ਤੋਂ ਬਾਅਦ ਸੱਤਵੇਂ ਸਥਾਨ ‘ਤੇ ਰਿਹਾ
ਨਵੀਂ ਦਿੱਲੀ, 10 ਅਕਤੂਬਰ
ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਮੈਚਾਂ ‘ਚ ਹੁਣ ਸਿਰਫ਼ ਇੱਕ ਦਿਨ ਬਾਕੀ ਹੈ ਪਰ ਟੂਰਨਾਮੈਂਟ ਦੇ ਅੱਠ ਕੁਆਰਟਰਫਾਈਨਲਿਸਟ ਤੈਅ ਹੋ ਗਏ ਹਨ ਟੂਰਨਾਮੈਂਟ ‘ਚ ਗਰੁੱਪ ਸੀ ਦੇ ਬਚੇ ਤਿੰਨ ਮੈਚ ਖੇਡੇ ਜਾਣਗੇ ਟੂਰਨਾਮੈਂਟ ਦੇ ਫਾਰਮੇਟ ਅਨੁਸਾਰ ਅਲੀਟ ਏ ਅਤੇ ਅਲੀਟ ਬੀ ਗਰ੍ਰੁੱਪ ਦੀਆਂ ਟੀਮਾਂ ਨੂੰ ਗਰੁੱਪ ਗੇੜ ਤੋਂ ਬਾਅਦ ਮਿਲਾ ਦਿੱਤਾ ਗਿਆ ਹੈ ਅਤੇ ਅੱਵਲ ਪੰਜ ਟੀਮਾਂ ਨੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਹੈ
ਇਸ ਤੋਂ ਇਲਾਵਾ ਗਰੁੱਪ ਸੀ ਤੋਂ ਅੱਵਲ ਦੋ ਟੀਮਾਂ ਨੂੰ ਅਤੇ ਨਵੇਂ ਪਲੇਟ ਗਰੁੱਪ ਤੋਂ ਅੱਵਲ ਟੀਮ ਨੂੰ ਕੁਆਰਟਰ ਫਾਈਨਲ ‘ਚ ਜਗ੍ਹਾ ਮਿਲੀ ਹੈ
ਮੁੰਬਈ ਨੇ ਅੱਠ ਵਿੱਚੋਂ ਛੇ ਮੈਚ ਜਿੱਤੇ ਅਤੇ ਉਹ 28 ਅੰਕਾਂ ਨਾਲ ਅੱਵਲ ਰਿਹਾ ਦਿੱਲੀ ਨੇ ਅੱਠ ਵਿੱਚੋਂ ਛੇ ਮੈਚ ਜਿੱਤੇ ਅਤੇ ਉਹ 26 ਅੰਕਾਂ ਨਾਲ ਦੂਸਰੇ ਸਥਾਨ ‘ਤੇ ਰਿਹਾ ਮਹਾਰਾਸ਼ਟਰ ਅਤੇ ਆਂਧਰ ਰਨ ਔਸਤ ਦੇ ਹਿਸਾਬ ਨਾਲ 26-26 ਅੰਕਾਂ ਨਾਲ ਤੀਸਰੇ ਅਤੇ ਚੌਥੇ ਸਥਾਨ ‘ਤੇ ਰਹੇ ਹੈਦਰਾਬਾਦ 22 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਿਹਾ ਗਰੁੱਪ ਸੀ ਤੋਂ ਹਰਿਆਣਾ ਨੇ 9 ਮੈਚਾਂ ‘ਚ 28 ਅੰਕ ਅਤੇ ਝਾਰਖੰਡ ਨੇ 8 ਮੈਚਾਂ ‘ਚ 28 ਅੰਕ ਹਾਸਲ ਕਰਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਝਾਰਖੰਡ ਦਾ ਅਜੇ ਸੈਨਾ ਨਾਲ ਮੈਚ ਬਾਕੀ ਹੈ ਅਤੇ ਉਸ ਕੋਲ ਹਰਿਆਣਾ ਨੂੰ ਪਛਾੜ ਗਰੁੱਪ ‘ਚ ਅੱਵਲ ਰਹਿਣ ਦਾ ਮੌਕਾ ਹੋਵੇਗਾ
ਘਰੇਲੂ ਕ੍ਰਿਕਟ ‘ਚ ਵਾਪਸੀ ਕਰਨ ਵਾਲੀ ਬਿਹਾਰ ਦੀ ਟੀਮ ਨੇ 8 ਮੈਚਾਂ ‘ਚ 7 ਮੈਚ ਜਿੱਤੇ ਅਤੇ 30 ਅੰਕਾਂ ਨਾਲ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਉੱਤਰਾਖੰਡ ਦੀ ਟੀਮ ਮਾਮੂਲੀ ਫ਼ਰਕ ਨਾਲ ਬਿਹਾਰ ਤੋਂ ਪਿੱਛੇ ਰਹਿ ਗਈ ਉੱਤਰਾਖੰਡ ਨੇ 8 ਵਿੱਚੋਂ 7 ਮੈਚ ਜਿੱਤੇ ਅਤੇ ਉਸਦੇ 28 ਅੰਕ ਰਹੇ ਸਿੱਕਮ ਅਤੇ ਰੇਲਵੇ ਦੀ ਟੀਮ ਕੋਈ ਮੈਚ ਨਾ ਜਿੱਤ ਸਕੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਕਾਂਤ ਉਲਟਫੇਰ ਦਾ ਸਿ਼ਕਾਰ
ਨਾਨਜਿੰਗ, 2 ਅਗਸਤ
ਭਾਰਤ ਦੀਆਂ ਦੋ ਚੋਟੀ ਦੀਆਂ ਮਹਿਲਾ ਖਿਡਾਰਨਾਂ ਤੀਸਰਾ ਦਰਜਾ ਪ੍ਰਾਪਤ ਪੀਵੀਸਿੰਧੂ  ਅਤੇ ਦਸਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਅਤੇ ਪੁਰਸ਼ ਖਿਡਾਰੀ ਬੀ ਸਾਈ ਪ੍ਰਣੀਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਰ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਉਲਟਫੇਰ ਦਾ ਸ਼ਿਕਾਰ ਹੋ ਗਏ ਬਾਹਰ ਹੋ ਗਏ
ਪਿਛਲੀ ਚਾਂਦੀ ਤਗਮਾ ਜੇਤੂ ਸਿੰਧੂ ਨੇ 9ਵਾਂ ਦਰਜਾ ਪ੍ਰਾਪਤ ਕੋਰੀਆ ਦੀ ਸੁੰਗ ਜੀ ਹਿਊਨ ਨੂੰ 42 ਮਿੰਟ ‘ਚ 21-10, 21-18 ਨਾਲ ਹਰਾਇਆ ਜਦੋਂਕਿ ਵਿਸ਼ਵ ਚੈਂਪਿਅਨਸ਼ਿਪ ‘ਚ ਚਾਂਦੀ ਅਤੇ ਕਾਂਸੀ ਤਗਮਾ ਜਿੱਤ ਚੁੱਕੀ ਸਾਇਨਾ ਨੇ ਚੌਥਾ ਦਰਜਾ ਪ੍ਰਾਪਤ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ 47 ਮਿੰਟ ‘ਚ 21-16, 21-19 ਨਾਲ ਹਰਾਇਆ ਪ੍ਰਣੀਤ ਨੇ ਡੈਨਮਾਰਕ ਦੇ ਹੈਂਸ ਕ੍ਰਿਸਟਨ ਨੂੰ 39 ਮਿੰਟ ‘ਚ 21-13, 21-11 ਨਾਲ ਹਰਾਇਆ ਪਰ ਸ਼੍ਰੀਕਾਂਤ ਨੂੰ ਗੈਰ ਦਰਜਾ ਪ੍ਰਾਪਤ ਮਲੇਸ਼ਿਆਈ ਖਿਡਾਰੀ ਡੈਰੇਨ ਲਿਊ ਨੇ 41 ਮਿੰਟ ‘ਚ 21-18, 21-18 ਨਾਲ ਹਰਾ ਦਿੱਤਾ
ਕੁਆਰਟਰਫਾਈਨਲ ‘ਚ ਸਿੰਧੂ ਦਾ ਆਪਣੀ ਸਭ ਤੋਂ ਵੱਡੀ ਵਿਰੋਧੀ ਜਾਪਾਨ ਦੀ ਓਕੁਹਾਰਾ ਨਾਲ ਮੁਕਾਬਲਾ
ਕੁਆਰਟਰਫਾਈਨਲ ‘ਚ ਸਿੰਧੂ ਨੂੰ ਹੁਣ ਆਪਣੀ ਸਭ ਤੋਂ ਵੱਡੀ ਵਿਰੋਧੀ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਮੁਕਾਬਲਾ ਕਰਨਾ ਹੋਵੇਗਾ ਟੂਰਨਾਮੈਂਟ ‘ਚ 8ਵਾਂ ਦਰਜਾ ਪ੍ਰਾਪਤ ਓਕੁਹਾਰਾ ਨੇ ਸਿੰਧੂ ਨੂੰ ਪਿਛਲੀ ਵਿਸ਼ਵ ਚੈਂਪਿਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ ਤਿੰਨ ਸੈੱਟਾਂ ਦੇ ਮੁਕਾਬਲੇ ‘ਚ ਹਰਾਇਆ ਸੀ ਸਿੰਧੂ ਦਾ ਵਿਸ਼ਵ ‘ਚ ਛੇਵੀਂ ਰੈਂਕ ਦੀ ਓਕੁਹਾਰਾ ਵਿਰੁੱਧ 5-6 ਦਾ ਕਰੀਅਰ ਰਿਕਾਰਡ ਹੈ ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ‘ਚ ਓਕੂਹਾਰਾ ਤੋਂ ਹਾਰੀ ਸੀ
ਸਿੰਧੂ ਜਿਹੀ ਹਾਲਤ ਸਾਇਨਾ ਨਾਲ ਵੀ
ਸਿੰਧੂ ਜਿਹੀ ਹਾਲਤ ਸਾਇਨਾ ਨਾਲ ਵੀ ਹੈ ਉਸਦਾ ਸਾਹਮਣਾ ਕੁਆਰਟਰ ਫਾਈਨਲ ‘ਚ ਆਪਣੀ ਪੁਰਾਣੀ ਵਿਰੋਧੀ ਅਤੇ ਸੱਤਵਾਂ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਹੋਵਗਾ ਸਾਇਨਾ ਦਾ ਮਾਰਿਨ ਵਿਰੁੱਧ 5-4 ਦਾ ਰਿਕਾਰਡ ਹੈ ਦੋਵਾਂ ਦਰਮਿਆਨ ਆਖ਼ਰੀ ਟੱਕਰ ਪਿਛਲੇ ਸਾਲ ਅਕਤੂਬਰ ‘ਚ ਡੈਨਮਾਰਕ ਓਪਨ ‘ਚ ਹੋਈ ਸੀ ਜਿੱਥੇ ਸਾਇਨਾ ਨੇ ਜਿੱਤ ਹਾਸਲ ਕੀਤੀ ਸੀ ਮਾਰਿਨ 2016 ਰਿਓ ਓਲੰਪਿਕ ਦੀ ਸੋਨ ਤਗਮਾ ਜੇਤੂ ਹੈ ਅਤੇ ਉਸਨੇ 2015 ਵਿਸ਼ਵ ਚੈਂਪਿਅਨਸ਼ਿਪ ਦੇ ਫਾਈਨਲ ‘ਚ ਸਾਇਨਾ ਨੂੰ ਹੀ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਹੈਦਰਾਬਾਦੀ ਖਿਡਾਰੀ ਕੋਲ ਉਸ ਹਾਰ ਦਾ ਬਦਲਾ ਚੁਕਾਉਣ ਅਤੇ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਰਹੇਗਾ
ਮਾਰਿਨ ਦੀ ਚੁਣੌਤੀ ਲਈ ਤਿਆਰ ਹਾਂ: ਸਾਇਨਾ
ਸਾਇਨਾ ਨੇ ਕੁਆਰਟਰ ਫਾਈਨਲ ‘ਚ ਕੈਰੋਲਿਨ ਨਾਲ ਮੁਕਾਬਲੇ ਬਾਰੇ ਕਿਹਾ ਕਿ ਉਹ ਚੁਣੌਤੀ ਲਈ ਤਿਆਰ ਹਾਂ ਸਾਇਨਾ ਨੇ ਕਿਹਾ ਕਿ ਮਾਰਿਨ ਤੇਜ਼ ਅਤੇ ਹਮਲਾਵਰ ਖਿਡਾਰਨ ਹੈ ਮੈਂ ਉਸ ਵਿਰੁੱਧ ਲੰਮੇ ਸਮੇਂ ਬਾਅਦ ਖੇਡਾਗੀ ਇਹ ਮੇਰੇ ਲਈ ਚੁਣੌਤੀਪੂਰਨ ਮੈਚ ਹੋਵੇਗਾ ਅਤੇ ਸੌਖਾ ਨਹੀਂ ਹੋਵੇਗਾ ਪਰ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੀ
ਓਕੂਹਾਰਾ ਵਿਰੁੱਧ ਮੈਚ ਮਹੱਤਵਪੂਰਨ: ਸਿੰਧੂ
ਸਿੰਧੂ ਨੇ ਆਪਣੀ ਕੱਟੜ ਵਿਰੋਧੀ ਓਕੂਹਾਰਾ ਬਾਰੇ ਕਿਹਾ ਕਿ ਅਸੀਂ ਇੱਕ ਦੂਸਰੇ ਨਾਲ ਲਗਾਤਾਰ ਖੇਡ ਰਹੇ ਹਾਂ ਅਤੇ ਓਕੂਹਾਰਾ ਨਾਲ ਮੈਚ ਵੀ ਬੇਹੱਦ ਮਹੱਤਵਪੂਰਨ ਹੋਵੇਗਾ ਮੈਂ ਇੱਕ ਗੱਲ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਲੰਮਾ ਮੈਚ ਹੋਵੇਗਾ ਅਤੇ ਮੈਂ ਆਪਣਾ ਸੌ ਫ਼ੀਸਦੀ ਦੇਣ ਨੂੰ ਤਿਆਰ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿੱਤ ਨਾਲ ਪੂਲ ‘ਚ ਮਿਲੀ ਹਾਰ ਦਾ ਬਦਲਾ ਲੈ ਸਕਦਾ ਹੈ ਭਾਰਤ
ਲੰਦਨ, 1 ਅਗਸਤ
ਤਜ਼ਰਬੇਕਾਰ ਫਾਰਵਰਡ ਰਾਣੀ ਦੀ ਕਪਤਾਨੀ ‘ਚ ਭਾਰਤੀ ਮਹਿਲਾ ਹਾੱਕੀ ਟੀਮ ਦਾ ਵਿਸ਼ਵ ਕੱਪ ਹਾੱਕੀ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਪੂਲ ਮੈਚ ‘ਚ ਭਾਰਤ ਨੂੰ 1-0 ਨਾਲ ਹਰਾਇਆ ਸੀ ਇਸ ਤਰ੍ਹਾਂ ਭਾਰਤ ਲਈ ਇਹ ਮੁਕਾਬਲਾ ਸੌਖਾ ਨਹੀਂ ਹੋਵੇਗਾ ਹਾਲਾਂਕਿ ਰੈਂਕਿੰਗ ਦੇ ਹਿਸਾਬ ਨਾਲ 10ਵੀਂ ਰੈਂਕ ਦੀ ਭਾਰਤ ਦੇ ਮੁਕਾਬਲੇ ਆਇਰਲੈਂਡ ਨੂੰ 16ਵਾਂ ਦਰਜਾ ਹਾਸਲ ਹੈ
ਆਇਰਲੈਂਡ ਕੋਲ ਭਾਰਤ ਨੂੰ ਪੂਲ ‘ਚ ਹਰਾਉਣ ਦਾ ਮਾਨਸਿਕ ਵਾਧਾ
ਭਾਰਤੀ ਟੀਮ ਕੋਲ ਆਇਰਲੈਂਡ ਵਿਰੁੱਧ ਜਿੱਤ ਨਾਲ ਨਾ ਸਿਰਫ਼ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਹੋਵੇਗਾ ਸਗੋਂ ਉਹ ਪੂਲ ਮੈਚ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਸਕਦੀ ਹੈ ਇਹ ਗੱਲ ਪੱਕੀ ਹੈ ਕਿ ਜਿਸ ਤਰ੍ਹਾਂ ਭਾਰਤ ਨੇ ਕ੍ਰਾੱਸ ਮੈਚ ‘ਚ ਇਟਲੀ ਵਿਰੁੱਧ 3-0 ਦੀ ਜਿੱਤ ਦੌਰਾਨ ਪ੍ਰਦਰਸ਼ਨ ਕੀਤਾ ਹੈ ਜੇਕਰ ਅਜਿਹਾ ਪ੍ਰਦਰਸ਼ਨ ਉਹ ਆਇਰਲੈਂਡ ਵਿਰੁੱਧ ਦੁਹਰਾਉਣ ‘ਚ ਕਾਮਯਾਬ ਰਹੀ ਤਾਂ ਸੈਮੀਫਾਈਨਲ ‘ਚ ਉਸਦਾ ਖੇਡਣਾ ਪੱਕਾ ਹੀ ਕਿਹਾ ਜਾ ਸਕਦਾ ਹੈ ਪਰ ਆਇਰਲੈਂਡ ਕੋਲ ਭਾਰਤ ਨੂੰ ਪੂਲ ਮੈਚ ‘ਚ ਹਰਾਉਣ ਕਾਰਨ ਮਾਨਸਿਕ ਤੌਰ ‘ਤੇ ਵਾਧਾ ਹਾਸਲ ਹੈ ਜਿਸ ਦਾ ਉਹ ਭਾਰਤ ਵਿਰੁੱਧ ਦਬਾਅ ਬਣਾ ਕੇ ਫਾਇਦਾ ਲੈ ਸਕਦਾ ਹੈ
ਭਾਰਤ ਕੋਲ 1974 ਦੇ ਇਤਿਹਾਸ ਦੀ ਬਰਾਬਰੀ ਕਰਨ ਦਾ ਮੌਕਾ
ਭਾਰਤੀ ਮਹਿਲਾ ਟੀਮ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ 1974 ‘ਚ ਚੌਥੇ ਸਥਾਨ ‘ਤੇ ਰਹਿਣਾ ਸੀ 1978 ‘ਚ ਭਾਰਤ ਸੱਤਵੇਂ, 1983 ‘ਚ 11ਵੇਂ, 1998 ‘ਚ 12ਵੇਂ ਅਤੇ 2006 ‘ਚ 11ਵੇਂ ਅਤੇ 2010 ‘ਚ 9ਵੇਂ ਸਥਾਨ ‘ਤੇ ਰਹੀ ਸੀ ਲੀ ਵੇਲੀ ਹਾੱਕੀ ਅਤੇ ਟੈਨਿਸ ਸੈਂਟਰ ‘ਚ ਮੁਕਾਬਲਾ ਦੋ ਅਗਸਤ ਨੂੰ ਰਾਤ ਸਾਢੇ 10 ਵਜੇ ਤੋਂ ਖੇਡਿਆ ਜਾਵੇਗਾ ਸੱਤਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਭਾਰਤੀ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1974 ਦੇ ਵਿਸ਼ਵ ਕੱਪ ‘ਚ ਚੌਥਾ ਸਥਾਨ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮੀਫਾਈਨਲ ਮੈਚ : ਫਰਾਂਸ ਬਨਾਮ ਬੈਲਜ਼ੀਅਮ | Sports News
ਕਾਜ਼ਾਨ, (ਏਜੰਸੀ)। ਜਾਇੰਟ ਕਿਲਰ ਬੈਲਜ਼ੀਅਮ ਨੇ ਫੀਫਾ ਵਿਸ਼ਵ ਕੱਪ ਦੇ ਦੂਸਰੇ ਕੁਆਰਟਰ ਫਾਈਨਲ ਮੈਚ ‘ਚ ਬੇਹੱਦ ਰੋਮਾਂਚਕ ਮੁਕਾਬਲੇ ‘ਚ ਪੰਜ ਵਾਰ ਦੇ ਚੈਂਪਿੰਅਨ ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ 32 ਸਾਲ ਦੇ ਲੰਮੇ ਅਰਸੇ ਬਾਅਦ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਬੈਲਜ਼ੀਅਮ ਦੇ ਦੋ ਗੋਲਾਂ ਦੇ ਮੁਕਾਬਲੇ ਬ੍ਰਾਜ਼ੀਲ 76ਵੇਂ ਮਿੰਟ ‘ਚ ਆਰ ਆਗਸਟੋ ਨੇ ਪਹਿਲਾ ਗੋਲ ਕੀਤਾਜ਼ਿਕਰਯੋਗ ਹੈ ਕਿ ਬੈਲਜ਼ੀਅਮ ਨੇ ਅੱਧੇ ਸਮੇਂ ਤੱਕ ਬ੍ਰਾਜ਼ੀਲ ਨੂੰ ਹੈਰਾਨ ਕਰਦਿਆਂ 2-0 ਦਾ ਵਾਧਾ ਹਾਸਲ ਕਰ ਲਿਆ ਇਸ ਤੋਂ ਬਾਅਦ 31ਵੇਂ ਮਿੰਟ ‘ਚ ਕੇ.ਡੀ.ਬਰੁਈਨੇ ਨੇ ਖੂਬਸੂਰਤ ਮੈਦਾਨੀ ਗੋਲ ਕਰਕੇ ਸਟੇਡੀਅਮ ‘ਚ ਹਜ਼ਾਰਾਂ ਬ੍ਰਾਜ਼ੀਲੀ ਸਮਰਥਕਾਂ ਨੂੰ ਹੱਕਾ ਬੱਕਾ ਕਰਦੇ ਹੋਏ ਬੈਲਜ਼ੀਅਮ ਨੂੰ 2-0 ਨਾਲ ਅੱਗੇ ਕਰ ਦਿੱਤਾ। (Sports News)
ਬ੍ਰਾਜ਼ੀਲ ਨੇ ਬੈਲਜ਼ੀਅਮ ‘ਤੇ ਹਾਵੀ ਰਹਿਣ ਦੇ ਬਾਵਜ਼ੂਦ ਵਾਧਾ ਗੁਆ ਦਿੱਤਾ | Sports News
ਇਸ ਤੋਂ ਪਹਿਲਾਂ ਸ਼ੁਰੂਆਤੀ ਮਿੰਟਾਂ ‘ਚ ਹੀ ਬ੍ਰਾਜ਼ੀਲ ਨੇ ਬੈਲਜ਼ੀਅਮ ‘ਤੇ ਹਾਵੀ ਰਹਿਣ ਦੇ ਬਾਵਜ਼ੂਦ ਵਾਧਾ ਗੁਆ ਦਿੱਤਾ ਖੇਡ ਦੇ 13ਵੇਂ ਮਿੰਟ ‘ਚ ਬੈਲਜ਼ੀਅਮ ਨੂੰ ਕਾਰਨਰ ਕਿੱਕ ਮਿਲੀ ਜਿਸ ‘ਤੇ ਡੀ ‘ਚ ਖੜ੍ਹੇ ਫਰਨਾਂਡਿਨ੍ਹੋਹੈਡਰ ਨਾਲ ਗੇਂਦ ਨੂੰ ਡਿਫਲੈਕਟ ਕਰਨ ਦੀ ਕੋਸ਼ਿਸ਼ ‘ਚ ਗੇਂਦ ਨੂੰ ਆਪਣੇ ਹੀ ਗੋਲਪੋਸਟ ‘ਚ ਮਾਰ ਬੈਠੇ ਆਪਣੇ ਹੀ ਖਿਡਾਰੀ ਦੀ ਗਲਤੀ ਤੋਂ ਬੌਖ਼ਲਾਏ ਬ੍ਰਾਜ਼ੀਲੀ ਖਿਡਾਰੀਆਂ ਨੇ ਬੈਲਜ਼ੀਅਮ ਗੋਲਪੋਸਟ ‘ਤੇ ਕਈ ਹਮਲੇ ਬੋਲੇ ਪਰ ਪਿਛਲੇ ਮੈਚਾਂ ਦੀ ਤਰ੍ਹਾਂ ਹੀ ਉਸਦੇ ਜ਼ਿਆਦਾ ਨਿਸ਼ਾਨਿਆਂ ਦੀ ਤਰ੍ਹਾਂ ਇਸ ਵਾਰ ਖਿਡਾਰੀਆਂ ਦੀ ਕੋਸ਼ਿਸ਼ਾਂ ਨੈੱਟ ‘ਚ ਜਾਣ ਵਾਲੀ ਗੇਂਦ ਨੂੰ ਨਹੀਂ ਸੁੱਟ ਸਕੀਆਂ। (Sports News)
ਇਸ ਦੌਰਾਨ ਬੈਲਜ਼ੀਅਮ ਨੇ ਬਹੁਤ ਹੀ ਤੇਜ਼ੀ ਨਾਲ ਚੰਗਾ ਮੂਵ ਬਣਾਇਆ ਅਤੇ ਬ੍ਰਾਜ਼ੀਲੀ ਡਿਫੈਂਡਰਾਂ ਨੂੰ ਛਕਾਉਂਦੇ ਹੋਏ ਉਸਦੇ ਖਿਡਾਰੀ ਅੱਗੇ ਵਧੇ 31ਵੇਂ ਮਿੰਟ ‘ਚ ਬਾ੍ਰਜ਼ੀਲੀ ਖਿਡਾਰੀਆਂ ਨੂੰ ਤੇਜ਼ੀ ਨਾਲ ਚੀਰਦੇ ਹੋਏ ਆਰ.ਲੁਕਾਕੂ ਗੇਂਦ ਨੂੰ ਲੈ ਕੇ ਅੱਗੇ ਵਧੇ ਅਤੇ ਉਹਨਾਂ ਗੇਂਦ ਨੂੰ ਕੇ.ਡੀ ਬਰੁਈਨੇ ਵੱਲ ਵਧਾ ਦਿੱਤੀ ਜਿਸ ਨੇ ਆਪਣੇ ਜ਼ੋਰਦਾਰ ਕਿੱਕ ਨਾਲ ਬ੍ਰਾਜ਼ੀਲੀ ਗੋਲਚੀ ਨੂੰ ਪੂਰੀ ਤਰ੍ਹਾਂ ਝਕਾਨੀ ਦਿੰਦੇ ਹੋਏ ਗੇਂਦ ਨੂੰ ਜਾਲ ‘ਚ ਡਾ ਕੇ ਬੈਲਜ਼ੀਅਮ ਨੂੰ 2-0 ਨਾਲ ਅੱਗੇ ਕਰ ਦਿੱਤਾ ਪਹਿਲੀ ਹੈਰਾਨੀਜਨਕ ਤਸਵੀਰ ਦੇਖਣ ਨੂੰ ਓਦੋਂ ਮਿਲੀ ਜਦੋਂ ਖੇਡ ਦੇ 13ਵੇਂ ਮਿੰਟ ‘ਚ ਹੀ ਬ੍ਰਾਜ਼ੀਲ ਨੇ ਆਪਣੇ ਉੱਪਰ ਹੀ ਗੋਲ ਕਰ ਲਿਆ। (Sports News)
ਕਰੋ ਜਾਂ ਮਰੋ ਮੈਚ ‘ਚ ਭਾਰਤ ਨੂੰ ਕਰਨੀ ਹੋਵੇਗੀ ਸਖਤ ਮਿਹਨਤ
ਏਜੰਸੀ,ਡਰਬੇ:ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਇਤਿਹਾਸ ਰਚਣ ਤੋਂ ਕੁਝ ਕਦਮ ਦੂਰ ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ ਦੋ ਮੈਚ ਹਾਰਨ ਤੋਂ ਬਾਅਦ ਫਿਲਹਾਲ ਸੰਕਟ ਦੀ ਸਥਿਤੀ ‘ਚ ਫਸ ਗਈ ਹੈ ਅਤੇ ਹੁਣ ਉਸ ਲਈ ਟੂਰਨਾਮੈਂਟ ‘ਚ ਲੀਗ ਦਾ ਨਿਊਜ਼ੀਲੈਂਡ ਖਿਲਾਫ ਆਖਰੀ ਮੁਕਾਬਲਾ ਕਰੋ ਜਾਂ ਮਰੋ ਦਾ ਹੋ ਗਿਆ ਹੈ
ਭਾਰਤ ਅਤੇ ਨਿਊਜ਼ੀਲੈਂਡ ਦੀ ਸਥਿਤੀ ਫਿਲਹਾਲ ਟੂਰਨਾਮੈਂਟ ‘ਚ ਇੱਕੋ-ਜਿਹੀ ਹੈ ਅਤੇ ਉਹ ਹੁਣ ਅੱਠ ਅੰਕਾਂ ਨਾਲ ਚੌਥੇ ਜਦੋਂ ਕਿ ਕੀਵੀ ਟੀਮ ਸੱਤ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ ਜੇਕਰ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਉਹ ਸੈਮੀਫਾਈਨਲ ‘ਚ ਥਾਂ ਪੱਕੀ ਕਰ ਲਵੇਗਾ ਅਤੇ ਹਾਰਨ ਦੀ ਸਥਿਤੀ ‘ਚ ਨਿਊਜ਼ੀਲੈਂਡ ਆਖਰੀ ਚਾਰ ‘ਚ ਜਗ੍ਹਾ ਬਣਾ ਲਵੇਗਾ
ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰਨ ਵਾਲੀ ਸਟਾਰ ਬੱਲੇਬਾਜ਼ ਮਿਤਾਲੀ ਰਾਜ ਦੀ ਅਗਵਾਈ ‘ਚ ਟੀਮ ਨੇ ਹੁਣ ਤੱਕ ਵਿਸ਼ਵ ਕੱਪ ‘ਚ ਕਮਾਲ ਦੀ ਖੇਡ ਵਿਖਾਈ ਹੈ ਅਤੇ ਸ਼ੁਰੂਆਤੀ ਚਾਰੇ ਮੈਚ ਜਿੱਤੇ ਪਰ ਪਿਛਲੇ ਦੋ ਮੈਚਾਂ ‘ਚ ਦੱਖਣੀ ਅਫਰੀਕਾ ਅਤੇ ਅਸਟਰੇਲੀਆ ਤੋਂ ਮਿਲੀ ਹਾਰ ਨੇ ਉਸ ਦੇ ਸਮੀਕਰਨ ਵਿਗਾੜ ਦਿੱਤੇ ਹਨ
ਭਾਰਤ ਲਈ ਅਹਿਮ ਹੈ ਨਿਊਜ਼ੀਲੈਂਡ ਖਿਲਾਫ ਇਹ ਮੈਚ
ਭਾਰਤ ਲਈ ਨਿਊਜ਼ੀਲੈਂਡ ਖਿਲਾਫ ਇਹ ਮੈਚ ਅਹਿਮ ਕੁਆਰਟਰ ਫਾਈਨਲ ਵਾਂਗ ਹੈ ਜਿਸ ਤੋਂ ਉਸ ਨੂੰ ਅਭਿਆਸ ਮੈਚਾਂ ‘ਚ ਹਾਰ ਝੱਲਣੀ ਪਈ ਸੀ ਭਾਰਤੀ ਟੀਮ ਲਈ ਹੁਣ ਪੂਰੀ ਗੰਭੀਰਤਾ ਨਾਲ ਆਪਣੇ 100 ਫੀਸਦੀ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ‘ਤੇ ਪਾਰ ਪਾਉਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ ਹੈ ਨਿਊਜ਼ੀਲੈਂਡ ਨੇ ਟੂਰਨਾਮੈਂਟ ‘ਚ ਹੁਣ ਤੱਕ ਛੇ ਮੈਚਾਂ ‘ਚ ਤਿੰਨ ਮੈਚ ਜਿੱਤੇ ਹਨ ਅਤੇ ਦੋ ਹਾਰੇ ਹਨ ਜਦੋਂ ਕਿ ਇੱਕ ਦਾ ਨਤੀਜਾ ਨਹੀਂ ਨਿੱਕਲਿਆ ਉਹ ਭਾਰਤ ਤੋਂ ਬੇਸ਼ੱਕ ਹੀ ਇੱਕ ਸਥਾਨ ਥੱਲੇ ਹੋਵੇ ਪਰ ਅਜੇ ਦੋਵਾਂ ਕੋਲ ਆਖਰੀ ਚਾਰ ‘ਚ ਪਹੁੰਚਣ ਦਾ ਬਰਾਬਰ ਮੌਕਾ ਹੈ, ਅਜਿਹੇ ‘ਚ ਮਿਤਾਲੀ ਐਂਡ ਕੰਪਨੀ ਨੂੰ ਹਰ ਹਾਲ ‘ਚ ਸਾਵਧਾਨੀ ਨਾਲ ਕੀਵੀ ਟੀਮ ਨੂੰ ਹਰਾਉਣਾ ਹੋਵੇਗਾ
ਇੰਗਲੈਂਡ, ਅਸਟਰੇਲੀਆ ਅਤੇ ਦੱਖਣੀ ਅਫਰੀਕਾ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾਈ
ਇੰਗਲੈਂਡ, ਅਸਟਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਪਣਾ-ਆਪਣਾ ਸਥਾਨ ਸੈਮੀਫਾਈਨਲ ‘ਚ ਪੱਕਾ ਕਰ ਚੁੱਕੀਆਂ ਹਨ ਅਤੇ ਹੁਣ ਭਾਰਤ ਅਤੇ ਨਿਊਜ਼ੀਲੈਂਡ ਇਸ ਬਾਕੀ ਇੱਕ ਸਥਾਨ ਲਈ ਮੈਦਾਨ ‘ਚ ਜੰਗ ਲਈ ਤਿਆਰ ਹਨ ਭਾਰਤੀ ਟੀਮ ਕੋਲ ਪਿਛਲੇ ਚੈਂਪੀਅਨ ਅਸਟਰੇਲੀਆ ਖਿਲਾਫ ਜਿੱਤ ਨਾਲ ਸੈਮੀਫਾਈਨਲ ਦੀ ਟਿਕਟ ਕਟਾਉੁਞ ਦਾ ਮੌਕਾ ਸੀ ਪਰ ਇਸ ਮੈਚ ‘ਚ ਟੀਮ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸਿਰਫ ਕਪਤਾਨ ਮਿਤਾਲੀ (69) ਅਤੇ ਪੂਨਮ ਰਾਓਤ (106) ਹੀ ਮੈਦਾਨ ‘ਤੇ ਕੁਝ ਜ਼ਜਬਾ ਦਿਖਾ ਸਕੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।