Elementary - Sach Kahoon Punjabi

ਸਰਕਾਰੀ ਐਲੀਮੈਂਟਰੀ ਸਕੂਲ ਅਕੌਤ ਨੂੰ ਚੜ੍ਹਿਆ ਨਵਾਂ ਰੰਗ
ਸਕੂਲ ਦੇ ਰੋਮ-ਰੋਮ ਨੂੰ ਬਣਾਇਆ ਸਿੱਖਿਆਦਾਇਕ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) | ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਤੇ ਸਿੱਖਿਆ ਵਿਭਾਗ ਦੇ ਪ੍ਰੇਰਨਾਦਾਇਕ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਦੇ ਵੱਡੀ ਗਿਣਤੀ ਸਰਕਾਰੀ ਸਕੂਲ ਸਰਕਾਰੀ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਇਨ੍ਹਾਂ ਸਕੂਲਾਂ ਦੀ ਕਤਾਰ ਵਿੱਚ ਇੱਕ ਹੋਰ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ, ਅਕੌਤ ਬਲਾਕ-ਭੁੱਨਰਹੇੜੀ ਜਿਲ੍ਹਾ ਪਟਿਆਲਾ ਵੀ ਸ਼ਾਮਲ ਹੋਣ ਜਾ ਰਿਹਾ ਹੈ। ਸਕੂਲ ਦੀ ਇਮਾਰਤ ‘ਤੇ ਕੀਤਾ ਗਿਆ ਪੇਂਟਿੰਗ ਦਾ ਕੰਮ ਵਿਦਿਆਰਥੀਆਂ ਅਤੇ ਮਾਪਿਆਂ ਲਈ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ। ਸਕੂਲ ਦੀ ਹਰੇਕ ਦੀਵਾਰ ਅਤੇ ਥੰਮ੍ਹ ਨੂੰ ਹਰੇਕ ਵਿਸ਼ੇ ਨਾਲ ਸਬੰਧਿਤ ਸਿੱਖਿਆ ਸਮੱਗਰੀ ਨਾਲ ਸ਼ਿੰਗਾਰਿਆ ਗਿਆ ਹੈ। ਹਿਸਾਬ ਜਿਹੇ ਗੁੰਝਲਦਾਰ ਵਿਸ਼ੇ ਨੂੰ ਰੌਚਕ ਬਣਾਉਣ ਲਈ ਗਿਣਤੀ, ਪਹਾੜੇ, ਗਣਿਤਕ ਆਕ੍ਰਿਤੀਆਂ ਅਤੇ ਮਾਪ ਦੀਆਂ ਵੱਖੋ-ਵੱਖ ਇਕਾਈਆਂ ਦੇ ਮੁੱਲਾਂ ਨੂੰ ਬੜੇ ਸੋਹਣੇ ਰੰਗਾਂ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਅੰਗਰੇਜ਼ੀ ਵਿਸ਼ੇ ਦੀ ਵਿਆਕਰਨ ਦੀਆਂ ਮਹੱਤਵਪੂਰਨ ਧਾਰਨਾਵਾਂ ਨੂੰ ਰਚਨਾਤਮਕ ਢੰਗ ਨਾਲ ਉਲੀਕਿਆ ਗਿਆ ਹੈ। ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਚੰਗੀਆਂ ਆਦਤਾਂ ਪੈਦਾ ਕਰਦੀਆਂ ਕਵਿਤਾਵਾਂ ਨੂੰ ਵੀ ਦੀਵਾਰਾਂ ‘ਤੇ ਜਗ੍ਹਾ ਦਿੱਤੀ ਗਈ ਹੈ। ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕਰਨ ਲਈ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ ਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ। ਵਿਗਿਆਨ ਵਿਸ਼ੇ ਨਾਲ ਸਬੰਧਿਤ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦਾ ਨਾਵਾਂ ਅਤੇ ਤਸਵੀਰਾਂ ਸਮੇਤ ਤਿਆਰ ਕੀਤਾ ਖਾਕਾ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ। ਸਕੂਲ ਦੀ ਇਮਾਰਤ ਦਾ ਹਰ ਕੋਨਾ ਵਿਦਿਆਰਥੀਆਂ ਲਈ ਗਿਆਨ ਦਾ ਭਰਪੂਰ ਸੋਮਾ ਸਾਬਤ ਹੋ ਰਿਹਾ ਹੈ। ਹਰ ਕਿਸਮ ਦੀ ਮਹੱਤਵਪੂਰਨ ਜਾਣਕਾਰੀ ਨੂੰ ਛੂਹਿਆ ਗਿਆ ਹੈ। ਸਕੂਲ ਅਧਿਆਪਕਾਂ ਹਰਪਾਲ ਸਿੰਘ ਈ.ਟੀ.ਟੀ. ਅਤੇ ਰਣਧੀਰ ਸਿੰਘ ਸਿੱਖਿਆ ਪ੍ਰੋਵਾਈਡਰ ਨੇ ਦੱਸਿਆ ਕਿ ਸਕੂਲ ਦੀ ਸਿੱਖਣ ਸਮੱਗਰੀ ਨਾਲ ਭਰਪੂਰ ਸੋਹਣੀ  ਇਮਾਰਤ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਤਾਂ ਬਣਦੀ ਹੀ ਹੈ ਸਗੋਂ ਇਸ ਰਾਹੀਂ ਵਿਦਿਆਰਥੀ ਉਹ ਗਿਆਨ ਹਾਸਲ ਕਰ ਲੈਂਦੇ ਹਨ ਜੋ ਪਾਠਕ੍ਰਮ ਦੀਆਂ ਕਿਤਾਬਾਂ ਤੋਂ ਪ੍ਰਾਪਤ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਸਕੂਲ ਦੀ ਇਮਾਰਤ ਨੂੰ ਰੰਗ-ਰੋਗਨ ਕਰਕੇ ਬਾਲਾ ਦੇ ਕੰਮ ਤਹਿਤ ਨਵੀਨੀਕਰਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਮਾਰਟ ਸਕੂਲ ਸਹਾਇਕ ਕੋਆਰਡੀਨੇਟਰ ਲਖਵਿੰਦਰ ਸਿੰਘ ਕੌਲੀ ਵੱਲੋਂ ਵੀ ਸਕੂਲ ਦੇ ਸੁੰਦਰੀਕਰਨ ਕਰਨ ਲਈ ਸਮੇਂ-ਸਮੇਂ ‘ਤੇ ਯੋਗ ਅਗਵਾਈ ਮਿਲਦੀ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੁਖਜਿੰਦਰ ਸਿੰਘ ਹੇਰ ਸਰਵਸੰਮਤੀ ਨਾਲ ਬਣੇ ਯੂਨੀਅਨ ਦੇ ਪ੍ਰਧਾਨ
ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਬਲਾਕ ਅੰਮ੍ਰਿਤਸਰ-3 ਇਕਾਈ ਦਾ ਗਠਨ

ਰਾਜਨ ਮਾਨ, ਅੰਮ੍ਰਿਤਸਰ: ਸਿੱਖਿਆ ਬਲਾਕ ਅੰਮ੍ਰਿਤਸਰ-3 ਨਾਲ ਸਬੰਧਿਤ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਦਾ ਇੱਕ ਆਮ ਇਜਲਾਸ ਸਰਕਾਰੀ ਐਲੀਮੈਂਟਰੀ ਸਕੂਲ ਕੇਂਦਰੀ ਜੇਲ੍ਹ ਵਿਖੇ ਹੋਇਆ। ਜਿਸ ਦੌਰਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ,ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਮੌਜੂਦਗੀ ਚ ਬਲਾਕ ਦੇ ਅਧਿਆਪਕਾਂ ਨੇ ਆਪਣੀ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਬਲਾਕ ਪੱਧਰੀ ਇਕਾਈ ਦਾ ਗਠਨ ਕੀਤਾ।

ਹਰਜੀਤ ਮਾਲਾਂਵਾਲੀ ਜਨਰਲ ਸਕੱਤਰ ਚੁਣੇ ਗਏ

ਇਸ ਚੋਣ ਦੌਰਾਨ ਸਰਵਸੰਮਤੀ ਨਾਲ ਸੁਖਜਿੰਦਰ ਸਿੰਘ ਹੇਰ ਬਲਾਕ ਪ੍ਰਧਾਨ,ਹਰਜੀਤ ਸਿੰਘ ਮਾਲਾਂਵਾਲੀ ਜਨਰਲ ਸਕੱਤਰ,ਮਲਕੀਤ ਸਿੰਘ ਭੁੱਲਰ ਵਿੱਤ ਸਕੱਤਰ, ਪ੍ਰਦੀਪ ਸਿੰਘ ਕੰਬੋਅ,ਤਜਿੰਦਰ ਸਿੰਘ ਲੱਕੀ,ਹਰਪ੍ਰੀਤ ਸਿੰਘ ਮੱਲੂਨੰਗਲ (ਤਿੰਨੇ ਸੀਨੀਅਰ ਮੀਤ ਪ੍ਰਧਾਨ) ਨਵਦੀਪ ਸਿੰਘ ਬਾਬਾ, ਸੰਦੀਪ ਸਿੰਘ ਕੰਗ,ਸਤਬੀਰ ਸਿੰਘ (ਤਿੰਨੇ ਮੀਤ ਪ੍ਰਧਾਨ), ਰਜਿੰਦਰ ਕੌਰ ਸੈਣੀ ਪ੍ਰੈੱਸ ਸਕੱਤਰ, ਰਣਬੀਰ ਕੌਰ,ਬਲਜਿੰਦਰ ਕੌਰ,ਪਾਇਲ ਕਪੂਰ ਅਤੇ ਅਨੀਤਾ ਸ਼ਰਮਾ ਸਲਾਹਕਾਰ ਚੁਣੇ ਗਏ। ਜਦ ਕਿ ਬਲਵਿੰਦਰ ਸਿੰਘ ਬੱਲ ਦੀ ਚੋਣ ਜਿਲ੍ਹਾ ਕਮੇਟੀ ਮੈਂਬਰ ਵੱਜੋ ਕੀਤੀ ਗਈ।

ਅੰਮ੍ਰਿਤਸਰ ਜਿਲ੍ਹਾ ਇਕਾਈ ਦੀ ਚੋਣ 16 ਨੂੰ : ਪੰਨੂ, ਘੁੱਕੇਵਾਲੀ,ਬੋਪਾਰਾਏ

ਇਸ ਮੌਕੇ ਇਕੱਤਰ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਐਲੀਮੈਂਟਰੀ ਸਕੂਲਾਂ ਚ ਕੰਮ ਕਰਦੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪਿਛਲੇ ਸਮੇਂ ਚ ਜਥੇਬੰਦੀ ਵੱਲੋਂ ਸਰਕਾਰਾਂ ਤੇ ਦਬਾਅ ਪਾ ਕੇ ਕਰਵਾਏ ਗਏ ਮਿਸਾਲੀ ਕੰਮਾਂ ਸਦਕਾ ਅੱਜ ਪੂਰੇ ਪੰਜਾਬ ਅੰੰਦਰ ਜਥੇਬੰਦੀ ਦਾ ਘੇਰਾ ਹੋਰ ਵਿਸ਼ਾਲ ਹੋ ਰਿਹਾ ਹੈ।

ਉਨ੍ਹਾਂ ਅੱਜ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੁਖਜਿੰਦਰ ਸਿੰਘ ਹੇਰ ਤੇ ਬਾਕੀ ਮੈਂਬਰਾਂ ਦੀ ਚੋਣ ਨਾਲ ਜਿੱਥੇ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ ਉੱਥੇ ਹੀ,ਬਲਾਕ ਅੰਮ੍ਰਿਤਸਰ-3 ਦੇ ਅਧਿਆਪਕਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਸੌਖਾਲਾ ਹੋਵੇਗਾ। ਉਪਰੋਕਤ ਆਗੂਆਂ ਨੇ ਇਹ ਵੀ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀ ਚੋਣ ਲਗਭਗ ਮੁਕੰਮਲ ਹੋ ਗਈ ਹੈ ਤੇ ਜਿਲ੍ਹਾ ਇਕਾਈ ਦੀ ਚੋਣ 16 ਜੁਲਾਈ ਐਤਵਾਰ ਨੂੰ ਏਅਰਪੋਰਟ ਰੋਡ ਤੇ ਸਥਿਤ ਬ੍ਰਦਰਜ਼ ਫ਼ਾਰਮ ਵਿਖੇ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਇਸ ਚੋਣ ਦੌਰਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਤਜਿੰਦਰਪਾਲ ਸਿੰਘ ਮਾਨ,ਪਰਮਬੀਰ ਸਿੰਘ ਪੰਨੂ ਰੋਖੇ, ਜਤਿੰਦਰਪਾਲ ਸਿੰਘ ਰੰਧਾਵਾ, ਸੁਖਦੇਵ ਸਿੰਘ ਵੇਰਕਾ,ਯਾਦਮਨਿੰਦਰ ਸਿੰਘ ਧਾਰੀਵਾਲ,ਰਜਿੰਦਰ ਸਿੰਘ ਰਾਜਾਸਾਂਸੀ,ਮਨਪ੍ਰੀਤ ਸਿੰਘ ਸੰਧੂ,ਗੁਰਿੰਦਰ ਸਿੰਘ ਮੀਰਾਂਕੋਟ,ਪ੍ਰਸ਼ੋਤਮ ਲਾਲ, ਸੁਰਿੰਦਰਪਾਲ ਸਿੰਘ ਬੂਆਨੰਗਲੀ,ਮਨਜਿੰਦਰ ਸਿੰਘ ਅਦਲੀਵਾਲ,ਬਲਦੇਵ ਰਾਜ,ਕੁਲਬੀਰ ਸਿੰਘ,ਨਿਸ਼ਾਨ ਸਿੰਘ,ਨਵਨੀਤ ਕੌਰ,ਗੁਰਮਿੰਦਰ ਕੌਰ ਆਦਿ ਅਧਿਆਪਕ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।