Trains - Sach Kahoon Punjabi
Farmers Protest News: ਕਿਸਾਨ ਕਰਨਗੇ ਰੇਲਾਂ ਦਾ ਚੱਕਾ ਜਾਮ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਵੀ ਤਿੱਖਾ
ਕਿਸਾਨ ਭਲਕੇ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨਗੇ | Farmers Protest News
Farmers Protest News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੰਗਰੂਰ ਵੱਲੋਂ ਅੱਜ 13 ਅਕਤੂਬਰ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਦੀ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਮੰਡੀਆਂ ਚ ਰੁਲ ਰਿਹਾ ਹੈ।
ਕਿਹਾ, ਡੀਏਪੀ ਖਾਦ ਨੂੰ ਲੈ ਕੇ ਕਿਸਾਨਾਂ ਦੀ ਲੁੱਟ ਬੰਦ ਕੀਤੀ ਜਾਵੇ
ਕਿਸਾਨ ਇੱਕ-ਇੱਕ ਹਫਤੇ ਤੋਂ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਪਰ ਪੰਜਾਬ ਅਤੇ ਕੇਂਦਰ ਸਰਕਾਰ ਕੁੰਭ ਕਰਨੀ ਨੀਂਦ ਸੁੱਤੀਆਂ ਪਈਆਂ ਹਨ ਇੱਕ ਪਾਸੇ ਜੀਰੀ ਦੀ ਖਰੀਦ ਲਈ ਕਿਸਾਨ ਮੰਡੀਆਂ ਰੁਲ ਰਿਹਾ ਹੈ। ਦੂਜੇ ਪਾਸੇ ਡੀ ਏ ਪੀ ਖਾਦ ਨੂੰ ਲੈ ਕੇ ਕਿਸਾਨ ਭੱਬਲ ਭੂਸੇ ਵਿੱਚ ਹੈ। ਮੁਨਾਫਾ ਖੋਰਾਂ ਦੇ ਗੁਦਾਮ ਡੀਏਪੀ ਨਾਲ ਭਰੇ ਪਏ ਹਨ। ਡੀਏਪੀ ਨੂੰ ਲੈ ਕੇ ਵੱਡੇ ਪੱਧਰ ’ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। 200 ਤੋਂ ਲੈ ਕੇ 300 ਤੱਕ ਗੱਟੇ ਮਗਰ ਵੱਧ ਵਸੂਲੇ ਜਾ ਰਹੇ ਹਨ। ਅਤੇ ਡੀਏਪੀ ਨਾਲ ਨੈਨੋ ਯੂਰੀਆ ਤੇ ਹੋਰ ਡੁਪਲੀਕੇਟ ਦਵਾਈਆਂ ਕਿਸਾਨਾਂ ਨੂੰ ਧੱਕੇ ਨਾਲ ਦਿੱਤੀਆਂ ਜਾ ਰਹੀਆਂ ਹਨ। Farmers Protest News
ਇਹ ਵੀ ਪੜ੍ਹੋ: Punjab Panchayat Elections: ਕੈਮਰੇ ਦੀ ਨਜ਼ਰ ’ਚ ਰਹੇਗਾ ਪੰਚਾਇਤੀ ਚੋਣਾਂ ’ਚ ਹਰ ਬੂਥ
ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੀਰੀ ਦੀ ਪਰਾਲੀ ਦਾ ਯੋਗ ਪ੍ਰਬੰਧ ਕਰੇ ਜੇਕਰ ਉਪਰੋਕਤ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸੰਘਰਸ਼ ਤਿੱਖੇ ਹੋਣਗੇ। ਇਸ ਲਈ ਮਿਤੀ 13 ਅਕਤੂਬਰ 2024 ਨੂੰ 12 ਤੋਂ 3 ਵਜੇ ਤੱਕ ਜ਼ਿਲ੍ਹਾ ਸੰਗਰੂਰ ਵੱਲੋਂ ਸਨਾਮ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਰੇਲ ਚੱਕਾ ਜਾਮ ਨੂੰ ਲੈ ਕੇ ਸਨਾਮ ਬਲਾਕ ਤੇ ਦਰਜਣਾਂ ਪਿੰਡਾਂ ਵਿੱਚ ਬੈਨ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਰੇਲ ਜਾਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਅੱਜ ਦੇ ਬੈਨ ਪ੍ਰਚਾਰ ਦੀ ਅਗਵਾਈ ਬਲਾਕ ਦੇ ਜਨਰਲ ਸਕੱਤਰ ਰਾਮ ਸਰਨ ਸਿੰਘ ਉਗਰਾਹਾਂ ਅਤੇ ਸੁਨਾਮ ਬਲਾਕ ਦੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਕੀਤੀ। ਇਸ ਮੌਕੇ ਬਲਾਕ ਦੇ ਨੌਜਵਾਨ ਆਗੂ ਮਨੀ ਸਿੰਘ ਭੈਣੀ ਅਤੇ ਜੀਤ ਸਿੰਘ ਗੰਢੂਆਂ ਹਾਜ਼ਰ ਸਨ।
5 ਕਿਸਾਨ ਜਥੇਬੰਦੀਆਂ ਵੱਲੋਂ ਤਾਲਮੇਲਵੇਂ ਸੰਘਰਸ਼ ਵਜੋਂ ਪਟਿਆਲਾ ’ਚ ਰੋਕੀਆਂ ਗਈਆਂ ਰੇਲਾਂ
ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ 12 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਕੀਤਾ ਗਿਆ ਫੈਸਲਾ
ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਨੂੰ 14 ਮਾਰਚ ਦੇ ਸੰਘਰਸ਼ ਐਕਸ਼ਨਾਂ ’ਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ-ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Farmers Protest 5 ਕਿਸਾਨ ਜਥੇਬੰਦੀਆਂ ਭਾਕਿਯੂ ਏਕਤਾ (ਉਗਰਾਹਾਂ), ਭਾਕਿਯੂ ਏਕਤਾ ਡਕੌਂਦਾ (ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਦਰਸ਼ਨਪਾਲ), ਭਾਕਿਯੂ ਮਾਲਵਾ (ਹੀਰਕੇ) ਅਤੇ ਦੁਆਬਾ ਕਿਸਾਨ ਕਮੇਟੀ (ਸੰਘਾ) ਵੱਲੋਂ ਤਾਲਮੇਲਵੇਂ ਸੰਘਰਸ਼ ਵਜੋਂ ਅੱਜ ਪੰਜਾਬ ਭਰ ਵਿੱਚ 12 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਸੀ । ਅੱਜ ਪਟਿਆਲਾ ਵਿਖੇ ਪਟਿਆਲਾ ਕੈਂਟ ਸਟੇਸ਼ਨ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਰੇਲ ਦੀ ਪਟੜੀ ’ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਿਸਾਨ ਆਗੂਆਂ ਜਸਵਿੰਦਰ ਸਿੰਘ ਬਰਾਸ, ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਇਹ ਅੰਦੋਲਨ ਮੋਦੀ ਭਾਜਪਾ ਸਰਕਾਰ ਦੁਆਰਾ ਕਿਸਾਨਾਂ ਦਾ ਜਨਤਕ ਸੰਘਰਸ਼ ਦਾ ਹੱਕ ਸ਼ੰਭੂ ਤੇ ਖਨੌਰੀ ਵਿਖੇ ਲਾਠੀਆਂ, ਗੋਲੀਆਂ ਤੇ ਗੈਸ-ਬੰਬਾਂ ਦੇ ਜ਼ੋਰ ਕਿਸਾਨਾਂ ਨੂੰ ਜਾਨੋਂ ਮਾਰ ਕੇ ਖੋਹਣ ਵਿਰੁੱਧ ਸਖ਼ਤ ਰੋਸ ਵਜੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੋਦੀ ਸਰਕਾਰ ਵੱਲੋਂ ਮੰਨ ਕੇ ਮੁੱਕਰੀਆਂ ਸਮੂਹ ਕਿਸਾਨੀ ਮੰਗਾਂ ਇਸ ਰੋਸ ਐਕਸ਼ਨ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ। Farmers Protest
ਇਹ ਵੀ ਪੜ੍ਹੋ: ਟੀਐਮਸੀ ਨੇ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ, ਕ੍ਰਿਕਟਰ ਯੂਸਫ਼ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਉਤਾਰਿਆ
ਅੱਜ ਦੇ ਰੇਲ ਰੋਕੋ ਅੰਦੋਲਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਡਾ ਦਰਸ਼ਨ ਪਾਲ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ, ਉਨਾਂ ਵੱਲੋਂ 6 ਮੈਂਬਰੀ ਏਕਤਾ ਕਮੇਟੀ ਵੱਲੋਂ ਸਮੂਚੀ ਕਿਸਾਨ ਲਹਿਰ ਨੂੰ ਇਕੱਠਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਹਵਾਲਾ ਦਿੰਦੇ ਹੋਏ, ਸਭਨਾਂ ਜਥੇਬੰਦੀਆਂ ਨੂੰ ਇਕੱਠੇ ਹੋਕੇ ਲੜਨ ਦਾ ਹੋਕਾ ਦਿੱਤਾ। ਇਨ੍ਹਾਂ ਤੋਂ ਇਲਾਵਾ ਜਗਦੀਪ ਸਿੰਘ ਛੰਨਾਂ, ਲਖਵਿੰਦਰ ਸਿੰਘ ਬਲਬੇੜਾ ਨੇ ਕਿਹਾ ਕਿ ਭਾਰਤ ਨੂੰ ਡਬਲਯੂ ਟੀ ਓ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦੇ ਕਤਲ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ, 2020-21 ਦਾ ਜੇਤੂ ਦਿੱਲੀ ਘੋਲ਼ ਅਤੇ ਮੌਜੂਦਾ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਵਰਗੀਆਂ ਭਖਦੀਆਂ ਮੰਗਾਂ ਵੀ ਇਨ੍ਹਾਂ ਮੰਗਾਂ ਵਿੱਚ ਸ਼ਾਮਲ ਹਨ। Farmers Protest
ਇਸ ਤੋਂ ਇਲਾਵਾ ਔਰਤ ਆਗੂ ਮਨਦੀਪ ਕੌਰ ਬਾਰਨ ਅਤੇ ਚਰਨਜੀਤ ਕੌਰ ਧੂੜੀਆਂ ਦਾ ਕਹਿਣਾ ਹੈ ਕਿ ਮੋਦੀ ਭਾਜਪਾ ਹਕੂਮਤ ਵੱਲੋਂ ਮੜ੍ਹੀਆਂ ਜਾ ਰਹੀਆਂ ਡਬਲਯੂ ਟੀ ਓ ਦੀਆਂ ਸਾਮਰਾਜੀ ਨੀਤੀਆਂ ਕਿਸਾਨਾਂ ਸਮੇਤ ਸਮੂਹ ਕਿਰਤੀਆਂ, ਮੁਲਾਜ਼ਮਾਂ, ਠੇਕਾ ਕਾਮਿਆਂ ਅਤੇ ਸਨਅਤੀ ਮਜ਼ਦੂਰਾਂ ਦੀ ਲੁੱਟ ਸਿਖਰੀਂ ਚਾੜ੍ਹਨ ਵਾਲੀਆਂ ਸਾਬਤ ਹੋ ਰਹੀਆਂ ਹਨ। ਬਲਰਾਜ ਜੋਸ਼ੀ ਅਤੇ ਅਵਤਾਰ ਸਿੰਘ ਕੌਰਜੀਵਾਲਾ ਨੇ ਕਿਹਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਦਾ ਟੀਚਾ ਹਾਸਲ ਕਰਨ ਲਈ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਘੋਲ਼ ਤੋਂ ਪਹਿਲਾਂ ਦੇ ਅਰਸੇ ਵਾਂਗ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਘੱਟੋ ਘੱਟ ਪ੍ਰੋਗਰਾਮ ’ਤੇ ਇੱਕਜੁਟਤਾ ਵਾਲ਼ਾ ਅਤੇ ਵਿਸ਼ਾਲ ਲਾਮਬੰਦੀਆਂ ਵਾਲ਼ਾ ਮਹੌਲ ਸਿਰਜਣ ਲਈ ਜਥੇਬੰਦੀਆਂ ਵੱਲੋਂ ਲਗਾਤਾਰ ਯਤਨ ਜੁਟਾਏ ਜਾ ਰਹੇ ਹਨ।
14 ਮਾਰਚ ਦੇ ਸੰਘਰਸ਼ ਐਕਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ (Farmers Protest)
14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਮੁਲਕ ਪੱਧਰੀ ਕਿਸਾਨ-ਮਜ਼ਦੂਰ ਮਹਾਂਪੰਚਾਇਤ ਦੀਆਂ ਜ਼ੋਰਦਾਰ ਤਿਆਰੀਆਂ ਵੀ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਝੰਡਾ ਮਾਰਚਾਂ ਅਤੇ ਨੁੱਕੜ ਨਾਟਕਾਂ ਰਾਹੀਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਨੂੰ 14 ਮਾਰਚ ਦੇ ਸੰਘਰਸ਼ ਐਕਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵਿੱਚੋਂ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਤੋਂ ਜੀਤ ਸਿੰਘ ਬਠੋਈ ਸਾਥੀਆਂ ਸਮੇਤ ਸ਼ੰਘਰਸ਼ ਦੀ ਹਿਮਾਇਤ ਕਰਨ ਆਏ।
Indian Railway : ਸ਼ਨਿੱਚਰਵਾਰ ਤੋਂ ਸ਼ੁਰੂ ਹੋਵੇਗਾ ਜੈਪੁਰ-ਨਾਰਨੌਲ ਸਪੈਸ਼ਨ ਟਰੇਨ ਦਾ ਸੰਚਾਲਨ
ਜੈਪੁਰ (ਸੱਚ ਕਹੂੰ ਨਿਊਜ਼)। ਰੇਲਵੇ ਨੇ ਖਾਟੂ ਸ਼ਿਆਮ ’ਚ ਸ਼ਰਧਾਲੂਆਂ ਤੇ ਯਾਤਰੀਆਂ ਦੀ ਸਹੂਲਤ ਲਈ ਜੈਪੁਰ-ਨਾਰਨੌਲ-ਜੈਪੁਰ ਵਿਸ਼ੇਸ਼ ਰੇਲ ਸੇਵਾ ਚਲਾਉਣ ਦਾ ਫੈਸਲਾ ਕੀਤਾ ਹੈ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ, ਰੇਲਗੱਡੀ ਨੰਬਰ 09633, ਜੈਪੁਰ-ਨਾਰਨੌਲ ਸਪੈਸ਼ਲ 02, 06, 08 ਅਤੇ 09 ਮਾਰਚ (04 ਯਾਤਰਾਵਾਂ) ਨੂੰ ਜੈਪੁਰ ਤੋਂ ਸਵੇਰੇ 10.40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 14.05 ਵਜੇ ਨਾਰਨੌਲ ਪਹੁੰਚੇਗੀ। ਇਸੇ ਤਰ੍ਹਾਂ ਰੇਲਗੱਡੀ ਨੰਬਰ 09634, ਨਾਰਨੌਲ-ਜੈਪੁਰ ਸਪੈਸ਼ਨ ਨਾਰਨੌਲ ਤੋਂ 02, 06, 08 ਤੇ 09 ਮਾਰਚ ਨੂੰ 14.30 ਵਜੇ ਰਵਾਨਾ ਹੋਵੇਗੀ ਤੇ 18.30 ਵਜੇ ਜੈਪੁਰ ਪਹੁੰਚੇਗੀ। ਇਹ ਰੇਲਗੱਡੀ ਰੂਟ ’ਤੇ ਡੇਹਰ ਕਾ ਬਾਲਾਜੀ, ਨੀਂਦਰ ਬਨਾਦ, ਚੌਮੂ ਸਮੋਦ, ਗੋਵਿੰਦਗੜ੍ਹ ਮਲਿਕਪੁਰ, ਰਿੰਗਾਸ, ਸ੍ਰੀਮਾਧੋਪੁਰ, ਕਵਾਂਟ, ਨੀਮ ਕਾ ਠਾਣਾ, ਮਵਦਾ, ਦਾਬਲਾ ਅਤੇ ਨਿਜਾਮਪੁਰ ਸਟੇਸ਼ਨਾਂ ’ਤੇ ਰੁਕੇਗੀ। (Indian Railway)
Israel-Hamas war : ਬੇਲਗਾਮ ਜੰਗ ਦੀ ਤਬਾਹੀ
ਜੈਪੁਰ-ਹਿਸਾਰ ਐਕਸਪ੍ਰੈਸ ਕੋਸਲੀ ਸਟੇਸ਼ਨ ’ਤੇ ਰੁਕੇਗੀ | Indian Railway
ਰੇਲਵੇ ਯਾਤਰੀਆਂ ਦੀ ਸਹੂਲਤ ਲਈ, ਰੇਲਵੇ ਨੇ ਪ੍ਰਯੋਗਿਕ ਤੌਰ ’ਤੇ ਜੈਪੁਰ-ਹਿਸਾਰ ਐਕਸਪ੍ਰੈਸ ਨੂੰ ਕੋਸਲੀ ਸਟੇਸ਼ਨ ’ਤੇ ਅਗਲੇ ਆਦੇਸ਼ਾਂ ਲਈ ਰੋਕ ਦਿੱਤਾ ਹੈ। ਟਰੇਨ ਨੰਬਰ 14716, ਜੈਪੁਰ-ਹਿਸਾਰ ਐਕਸਪ੍ਰੈਸ ਕੋਸਲੀ ਸਟੇਸ਼ਨ ’ਤੇ 00.52 ਵਜੇ ਪਹੁੰਚੇਗੀ ਤੇ 02 ਮਾਰਚ ਤੋਂ 00.54 ਵਜੇ ਰਵਾਨਾ ਹੋਵੇਗੀ। (Indian Railway)
ਚੱਕਰਵਾਤ ਬਿਪਰਜੋਏ ਕਾਰਨ ਇਹਨਾਂ ਰੇਲ ਗੱਡੀਆਂ ਦੀਆਂ ਸੇਵਾਵਾਂ ਰੱਦ ਰਹਿਣਗੀਆਂ, ਵੇਖੋ
ਜੈਪੁਰ (ਸੱਚ ਕਹੂੰ ਨਿਊਜ਼)। ਅਰਬ ਸਾਗਰ ਵਿੱਚ ਚੱਕਰਵਾਤ ਬਿਪਰਜੋਏ ਦੇ ਮੱਦੇਨਜ਼ਰ ਸੁਰੱਖਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਵੱਲੋਂ ਰੇਲ ਸੇਵਾਵਾਂ ਰੱਦ ਕੀਤੀਆਂ ਜਾ ਰਹੀਆਂ ਹਨ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਦੇ ਅਨੁਸਾਰ, ਰੇਲਗੱਡੀ “ਬਿਪਰਜੋਏ” ਚੱਕਰਵਾਤ ਦੇ ਮੱਦੇਨਜ਼ਰ, ਉੱਤਰੀ ਪੱਛਮੀ ਰੇਲਵੇ (ਭਾਰਤੀ ਰੇਲਵੇ) ‘ਤੇ ਸੰਚਾਲਿਤ ਹੇਠ ਲਿਖੀਆਂ ਰੇਲ ਸੇਵਾਵਾਂ ਰੱਦ ਰਹਿਣਗੀਆਂ। (Railways News)
ਇਹ ਵੀ ਪੜ੍ਹੋ : ਰਾਜਸਥਾਨ ‘ਚ ਬਿਪਰਜੋਏ ਕਾਰਨ ਭਾਰੀ ਮੀਂਹ, ਪੰਜਾਬ-ਹਰਿਆਣਾ ’ਚ ਵੀ ਮਚਾ ਸਕਦਾ ਹੈ ਤਬਾਹੀ
1. ਟਰੇਨ ਨੰਬਰ 09461, ਗਾਂਧੀਧਾਮ-ਅੰਮ੍ਰਿਤਸਰ ਐਕਸਪ੍ਰੈਸ ਰੇਲ ਸੇਵਾ 16.06.23 ਨੂੰ ਰੱਦ ਰਹੇਗੀ।
2. ਟਰੇਨ ਨੰਬਰ 09462, ਅੰਮ੍ਰਿਤਸਰ-ਗਾਂਧੀਧਾਮ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
3. ਟਰੇਨ ਨੰਬਰ 04841, ਜੋਧਪੁਰ-ਭੀਲੜੀ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
4. ਟ੍ਰੇਨ ਨੰਬਰ 04842, ਵਲਸਾਡ-ਭੀਲੜੀ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
5. ਟਰੇਨ ਨੰਬਰ 14893, ਜੋਧਪੁਰ-ਪਾਲਨਪੁਰ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
6. ਟ੍ਰੇਨ ਨੰਬਰ 14894, ਪਾਲਨਪੁਰ-ਜੋਧਪੁਰ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
7. ਟਰੇਨ ਨੰਬਰ 04881, ਬਾੜਮੇਰ-ਮੁਨਾਬਾਵ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
8. ਟ੍ਰੇਨ ਨੰਬਰ 04882, ਮੁਨਾਬਾਓ-ਬਾੜਮੇਰ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
9. ਟਰੇਨ ਨੰਬਰ 14895, ਜੋਧਪੁਰ-ਬਾੜਮੇਰ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
10. ਟਰੇਨ ਨੰਬਰ 14896, ਬਾੜਮੇਰ-ਜੋਧਪੁਰ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
11. ਟਰੇਨ ਨੰਬਰ 04839, ਜੋਧਪੁਰ-ਬਾੜਮੇਰ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
12. ਟਰੇਨ ਨੰਬਰ 04840, ਬਾੜਮੇਰ-ਜੋਧਪੁਰ ਐਕਸਪ੍ਰੈਸ ਰੇਲ ਸੇਵਾ 17.06.23 ਅਤੇ 18.06.23 ਨੂੰ ਰੱਦ ਰਹੇਗੀ।
13. ਟਰੇਨ ਨੰਬਰ 04843, ਜੋਧਪੁਰ-ਬਾੜਮੇਰ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ।
14. ਟਰੇਨ ਨੰਬਰ 04844, ਬਾੜਮੇਰ-ਜੋਧਪੁਰ ਐਕਸਪ੍ਰੈਸ ਰੇਲ ਸੇਵਾ 17.06.23 ਨੂੰ ਰੱਦ ਰਹੇਗੀ। (Railways News)
ਕੋਵਿਡ ਕਰਕੇ ਬੰਦ ਪਈਆਂ ਰੇਲਾਂ ਨੂੰ ਮੁੜ ਬਹਾਲ ਕਰਨ ਦਾ ਫੈਸਲਾ
ਉੱਤਰ ਮੰਡਲ ਨਾਲ ਸਬੰਧਤ 21 ਰੇਲਾਂ ਨੂੰ ਜਲਦ ਕੀਤਾ ਜਾ ਰਿਹੈ ਬਹਾਲ
ਫਿਰੋਜ਼ਪੁਰ-ਮੁਹਾਲੀ ਐਕਸਪ੍ਰੈਸ 21 ਜੂਨ ਤੋਂ ਹੋਵੇਗੀ ਬਹਾਲ
ਫਿਰੋਜ਼ਪੁਰ, ਸਤਪਾਲ ਥਿੰਦ। ਕੋਵਿਡ-19 ਕਰਕੇ ਕਈ ਅਹਿਮ ਰੂਟਾਂ ’ਤੇ ਚੱਲਣ ਵਾਲੀਆਂ ਰੇਲਾਂ ਨੂੰ ਰੇਲਵੇ ਵੱਲੋਂ ਰੋਕ ਦਿੱਤਾ ਗਿਆ ਸੀ, ਜਿਹਨਾਂ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਰੇਲਵੇ ਵੱਲੋਂ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਯਾਤਰੀਆਂ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਮੰਗਾਂ ਨੂੰ ਵੇਖਦੇ ਹੋਏ ਰੇਲਵੇ ਮੰਤਰਾਲੇ ਨੇ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਦੇ ਵੱਖ-ਵੱਖ ਮੰਡਲਾਂ ਨਾਲ ਸਬੰਧਤ 21 ਜੋੜੀ ਵਿਸ਼ੇਸ ਰੇਲ ਗੱਡੀਆਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਫਿਰੋਜ਼ਪੁਰ ਡਵੀਜਨ ਤੋਂ ਚੱਲਣ ਵਾਲੀਆਂ 6 ਟ੍ਰੇਨਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਇਹਨਾਂ ਰੇਲ ਗੱਡੀਆਂ ਵਿੱਚ 02462-02461 ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ-ਨਵੀਂ ਦਿੱਲੀ ਸ਼੍ਰੀ ਸ਼ਕਤੀ ਐਕਸਪ੍ਰੈਸ ਸਪੈਸ਼ਲ ਨੂੰ 1 ਜੁਲਾਈ ਤੋਂ , 02013-02014 ਨਵੀਂ ਦਿੱਲੀ 1-ਅੰਮਿ੍ਰਤਸਰ ਸ਼ਤਾਬਦੀ ਐਕਸਪ੍ਰੈਸ ਸਪੈਸ਼ਲ 1 ਜੁਲਾਈ ਤੋਂ, 04640- 04639 ਫਿਰੋਜ਼ਪੁਰ ਕੈਂਟ-ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਐਕਸਪ੍ਰੈਸ ਸਪੈਸ਼ਲ 21 ਜੂਨ ਤੋਂ , 02029- 02030 ਨਵੀਂ ਦਿੱਲੀ 1-ਅੰਮਿ੍ਰਤਸਰ ਸ਼ਤਾਬਦੀ ਐਕਸਪ੍ਰੈਸ ਸਪੈਸ਼ਲ 2 ਜੁਲਾਈ ਤੋਂ , 02265- 02266 ਦਿੱਲੀ 2 ਸਰਾਏ ਰੋਹਿਲਾ – ਜੰਮੂ ਦੁਰੰਤੋ ਸਪੈਸ਼ਲ 2 ਜੁਲਾਈ ਤੋਂ , 04606- 04605 ਜੰਮੂ ਤਵੀ-ਯੋਗਨਾਗਰੀ ਰਿਸ਼ੀਕੇਸ਼ ਐਕਸਪ੍ਰੈਸ ਸਪੈਸ਼ਲ 4 ਜੁਲਾਈ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੁੰਦ ਨੇ ਹੌਲੀ ਕੀਤੀ ਟਰੇਨਾਂ ਦੀ ਰਫ਼ਤਾਰ
trains | ਲੋਕੋ ਪਾਇਲਟ ਨੂੰ ਫੌਗ ਦੌਰਾਨ ਨਵੀਂ ਟਰੇਨ ਸਪੀਡ ਜਾਰੀ ਕੀਤੀ
ਚੰਡੀਗੜ੍ਹ। ਫੌਗ ਦੌਰਾਨ ਮੁਸਾਫਰਾਂ ਦੀ ਸੁਰੱਖਿਆ ਅਤੇ ਸਾਵਧਾਨੀ ਨੂੰ ਧਿਆਨ ‘ਚ ਰੱਖਦਿਆਂ ਰੇਲਵੇ ਨੇ ਅੰਬਾਲਾ ਮੰਡਲ ਅਧੀਨ ਆਉਣ ਵਾਲੇ ਸਾਰੇ ਸਟੇਸ਼ਨਾਂ ਦੇ ਲੋਕੋ ਪਾਇਲਟ ਨੂੰ ਫੌਗ ਦੌਰਾਨ ਨਵੀਂ ਟਰੇਨ  (trains) ਸਪੀਡ ਜਾਰੀ ਕੀਤੀ ਹੈ। ਇਸ ਮੁਤਾਬਕ ਲੋਕੋ ਪਾਇਲਟ ਨੂੰ ਸਪੀਡ ਲਿਮਟ ਦੇ ਹਿਸਾਬ ਨਾਲ ਟਰੇਨ ਦਾ ਸੰਚਾਲਨ ਕਰਨਾ ਹੋਵੇਗਾ। ਜਾਣਕਾਰੀ ਮੁਤਾਬਕ ਰੇਲਵੇ ਵਲੋਂ ਇਹ ਲਿਮਟ ਫੌਗ ਦੌਰਾਨ ਸਿਗਨਲ ਨੂੰ ਧਿਆਨ ‘ਚ ਰੱਖਦਿਆਂ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਬਾਅਦ ਵੀ ਬੋਰਡ ਵਲੋਂ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਫੌਗ ਦੌਰਾਨ ਲੋਕੋ ਪਾਇਲਟ (ਡਰਾਈਵਰ) ਸਥਿਤੀ ਨੂੰ ਧਿਆਨ ‘ਚ ਰੱਖ ਕੇ ਹੀ ਟਰੇਨ ਦਾ ਸੰਚਾਲਨ ਕਰੇ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜੇਕਰ ਧੁੰਦ ਦਾ ਕਹਿਰ ਵਧਿਆ ਤਾਂ ਟਰੇਨ ਦੀ ਸਪੀਡ ‘ਤੇ ਬ੍ਰੇਕ ਲੱਗ ਜਾਵੇਗੀ। ਰੇਲਵੇ ਦੀ ਨਵੀਂ ਤਕਨੀਕ ਐਂਟੀ ਫੌਗ ਡਿਵਾਈਸ ਵੀ ਸਿਰਫ ਸਿਗਨਲ ਨੂੰ ਹੀ ਸਪੱਸ਼ਟ ਕਰਦੀ ਹੈ, ਨਾ ਕਿ ਟਰੈਕ ਵਿਚਕਾਰ ਆਉਣ ਵਾਲੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੰਦੀ ਹੈ ਅਜਿਹੇ ‘ਚ ਜਿਸ ਤਰ੍ਹਾਂ ਲੋਕੋ ਪਾਇਲਟ ਨੂੰ ਦਿਖਾਈ ਦੇਵੇਗਾ, ਉਸੇ ਹਿਸਾਬ ਨਾਲ ਸਪੀਡ ਵਧੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਘਣੀ ਧੁੰਦ ਕਾਰਨ 22 ਰੇਲ ਗੱਡੀਆਂ ਰੱਦ
Trains: ਸਮੇਤ ਸੜਕੀ ਤੇ ਹਵਾਈ ਆਵਾਜਾਈ ਹੋਈ ਪ੍ਰਭਾਵਿਤ, ਮੁਸਾਫਰ ਹੋਏ ਪ੍ਰੇਸ਼ਾਨ
ਸ੍ਰੀਨਗਰ ਜ਼ੀਰੋ ਤੋਂ ਹੇਠਾਂ, ਜੰਮੂ ਛੇ ਡਿਗਰੀ ਰਿਹਾ ਤਾਪਮਾਨ
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਨਾਲ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸ਼ਨਿੱਚਰਵਾਰ ਨੂੰ ਸੰਘਣੀ ਧੁੰਦ ਨਾਲ ਰੇਲ, ਹਵਾਈ ਅਤੇ ਸੜਕੀ ਆਵਾਜਾਈ ‘ਤੇ ਅਸਰ ਪਿਆ ਬਠਿੰਡਾ ਐਕਸਪ੍ਰੈੱਸ, ਜੰਮੂਤਵੀ, ਚੰਡੀਗੜ੍ਹ ਅੰਮ੍ਰਿਤਸਰ, ਜੰਤੂ ਤਵੀ ਹਰਿਦੁਆਰਾ ਐਕਸਪ੍ਰੈੱਸ, ਅੰਮ੍ਰਿਤਸਰ ਲਾਲ ਕੂੰਆਂ, ਜਨਸਾਧਾਰਨ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਅਜਮੇਰ ਅੰਮ੍ਰਿਤਸਰ ਐਕਸਪ੍ਰੈੱਸ, ਜਨਨਾਇਕ, ਹਾਵੜਾ ਐਕਸਪ੍ਰੈੱਸ ਸਮੇਤ 22 ਰੇਲਾਂ ਰੱਦ ਕੀਤੀਆਂ ਗਈਆਂ ਹਨ। ਦਿਨ ‘ਚ ਕੜਾਕੇ ਦੀ ਠੰਢ ਹੋਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ‘ਚ ਕੁਝ ਥਾਵਾਂ ‘ਤੇ ਮੀਂਹ ਪਿਆ ਚੰਡੀਗੜ੍ਹ, ਹਿਸਾਰ, ਅੰਬਾਲਾ, ਪਟਿਆਲਾ, ਆਦਮਪੁਰ, ਹਲਵਾਰਾ ਦਾ ਪਾਰਾ ਕ੍ਰਮਵਾਰ ਅੱਠ ਡਿਗਰੀ, ਨਾਰਨੌਲ ਸੱਤ ਡਿਗਰੀ, ਕਰਨਾਲ ਨੌਂ ਡਿਗਰੀ, ਰੋਹਤ ਨੌਂ ਡਿਗਰੀ, ਸਰਸਾ ਛੇ ਡਿਗਰੀ, ਲੁਧਿਆਣਾ ਸੱਤ ਡਿਗਰੀ, ਗੁਰਦਾਸਪੁਰ ਛੇ ਡਿਗਰੀ, ਪਠਾਨਕੋਟ ਨੌਂ ਡਿਗਰੀ ਰਿਹਾ ਦਿੱਲੀ ਨੌਂ ਡਿਗਰੀ, ਸ੍ਰੀਨਗਰ ਜ਼ੀਰੋ ਤੋਂ ਹੇਠਾਂ, ਜੰਮੂ ਛੇ ਡਿਗਰੀ ਰਿਹਾ ਹਿਮਾਚਲ ਪ੍ਰਦੇਸ਼ ‘ਚ ਪਿਛਲੇ ਚੌਵੀ ਘੰਟਿਆਂ ‘ਚ ਬਰਫ਼ਬਾਰੀ ਅਤੇ ਕਿਤੇ-ਕਿਤੇ ਮੀਂਹ ਪਿਆ। Trains
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਰਨੇ ਕਰਕੇ ਟਰੇਨਾਂ ਦੇਰੀ ਨਾਲ ਚੱਲੀਆਂ
protest | 2 ਤੋਂ 5 ਘੰਟਿਆਂ ਦੀ ਦੇਰੀ ਨਾਲ ਚੱਲੀਆਂ ਟਰੇਨਾਂ
ਫਿਰੋਜ਼ਪੁਰ। ਮੰਗਲਵਾਰ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੀ ਗਈ ਰੇਲ ਰੋਕੋ ਕਾਲ ਦੌਰਾਨ ਗੱਡੀਆਂ ਪ੍ਰਭਾਵਤ ਹੋਈਆਂ ਹਨ। ਮੰਡਲ ਤੋਂ ਚੱਲਣ ਵਾਲੀਆਂ ਪੰਜ ਮੇਲ/ਐਕਸਪ੍ਰੈੱਸ ਗੱਡੀਆਂ ਨੂੰ ਦੋ ਤੋਂ ਪੰਜ ਘੰਟੇ ਦੇਰੀ ਨਾਲ ਚਲਾਇਆ ਗਿਆ। ਗੱਡੀ ਸੰਖਿਆ 19102 ਜੰਮੂਤਵੀ-ਟਾਟਾ ਮੂਰੀ ਐਕਸਪ੍ਰੈੱਸ ਨੂੰ ਪਠਾਨਕੋਟ-ਅੰਮ੍ਰਿਤਸਰ-ਜਲੰਧਰ ਦੀ ਬਜਾਏ ਪਠਾਨਕੋਟ-ਮੁਕੇਰੀਆਂ-ਜਲੰਧਰ ਕੱਢਿਆ ਗਿਆ। ਨਵੀਂ ਦਿੱਲੀ ਤੇ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 12029, ਗੌਰਖਪੁਰ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 22423 ਨੂੰ ਬਿਆਸ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 12497 ਨੂੰ ਜਲੰਧਰ ਸਟੇਸ਼ਨ ‘ਤੇ ਤੇ ਧੰਨਬਾਦ-ਫਿਰੋਜ਼ਪੁਰ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 13307 ਨੂੰ ਲੋਹੀਆਂ ਖਾਸ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਟ੍ਰੇਨਾਂ ਦੇਰੀ ਨਾਲ ਚੱਲਣ ਦੀ ਜਾਣਕਾਰੀ ਦਿੱਤੀ।
ਇਨ੍ਹਾਂ ਸਾਰੀਆਂ ਗੱਡੀਆਂ ਨੂੰ ਵਾਪਸੀ ਰੂਟ ਲਈ ਉਕਤ ਰੋਕੇ ਗਏ ਸਟੇਸ਼ਨਾਂ ਤੋਂ ਹੀ ਰਵਾਨਾ ਕੀਤਾ ਗਿਆ। ਦਿੱਲੀ-ਪਠਾਨਕੋਟ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 22429 ਨੂੰ ਜਲੰਧਰ-ਅੰਮ੍ਰਿਤਸਰ ਦੇ ਰਸਤੇ ਕੱਢਣ ਦੀ ਬਜਾਏ ਜਲੰਧਰ-ਮੁਕੇਰੀਆਂ ਦੇ ਰਸਤੇ ਕੱਢਿਆ ਗਿਆ। ਅੰਮ੍ਰਿਤਸਰ-ਹਿਸਾਰ, ਜਲੰਧਰ- ਅੰਮ੍ਰਿਤਸਰ, ਅੰਮ੍ਰਿਤਸਰ-ਜਲੰਧਰ, ਹੁਸ਼ਿਆਰਪੁਰ-ਜਲੰਧਰ, ਜਲੰਧਰ-ਹੁਸ਼ਿਆਰਪੁਰ, ਫਿਰੋਜ਼ਪੁਰ-ਜਲੰਧਰ, ਭਗਤਾਂਵਾਲਾ-ਖੇਮਕਰਣ ਅਤੇ ਖੇਮਕਰਣ-ਭਗਤਾਂਵਾਲਾ ਵਿਚਾਲੇ ਚੱਲਣ ਵਾਲੀਆਂ 9 ਪੈਸੇਂਜਰ ਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਮੁਸਾਫਰ ਗੱਡੀ ਸੰਖਿਆ 74935 ਜਲੰਧਰ-ਫਿਰੋਜ਼ਪੁਰ ਨੂੰ ਮੱਖੂ-ਫਿਰੋਜ਼ਪੁਰ ਵਿਚਾਲੇ ਰੱਦ ਕਰ ਕੇ ਹੋਏ ਇਸ ਨੂੰ ਮੱਖੂ ਤੋਂ ਵਾਪਸ ਜਲੰਧਰ ਭੇਜ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਹਾਰ ‘ਚ ਹੜ ਕਾਰਨ ਟ੍ਰੇਨ ਆਵਾਜਾਈ ‘ਚ ਅੜਿੱਕਾ
ਸਮਸਤੀਪੁਰ, ਏਜੰਸੀ। ਬਿਹਾਰ ‘ਚ ਪੂਰਬ ਮੱਧ ਰੇਲਵੇ ਦੇ ਹਾਆਘਾਟ ਰੇਲਵੇ ਸਟੇਸ਼ਨ ਕੋਲ ਬਾਗਮਤੀ ਨਦੀ ‘ਤੇ ਬਣੇ ਰੇਲ ਪੁਲ ‘ਤੇ ਹੜ ਦੇ ਪਾਣੀ ਦੇ ਭਾਰੀ ਦਬਾਅ ਕਾਰਨ ਅੱਜ ਸਵੇਰੇ ਸਮਸਤੀਪੁਰ-ਦਰਭੰਗਾ ਰੇਲ ਖੰਡ ‘ਤੇ ਟ੍ਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮੰਡਲ ਰੇਲ ਪ੍ਰਬੰਧਕ ਅਸ਼ੋਕ ਮਹੇਸ਼ਵਰੀ ਨੇ ਅੱਜ ਦੱਸਿਆ ਕਿ ਬਾਗਮਤੀ ਸਮੇਤ ਹੋਰ ਨਦੀਆਂ ਦੇ ਜਲ ਪੱਧਰ ‘ਚ ਲਗਾਤਾਰ ਹੋ ਰਹੇ ਵਾਧੇ ਅਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਹਿਤੀਆਤ ਦੇ ਤੌਰ ‘ਤੇ ਸਮਸਤੀਪੁਰ-ਦਰਭੰਗਾ ਰੇਲ ਖੰਡ ‘ਤੇ ਗੱਡੀਆਂ ਦੀ ਆਵਾਜਾਈ ਤੁਰੰਤ ਬੰਦ ਕਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਰੇਲ ਮੰਡਲ ਦੇ ਹਾਯਾਘਾਟ ਸਟੇਸ਼ਨ ਕੋਲ ਬਣੇ ਪੁਲ ਸੰਖਿਆ-16 ‘ਤੇ ਪਾਣੀ ਦਾ ਭਾਰੀ ਦਬਾਅ ਹੈ ਜਿਸ ਕਾਰਨ ਸਮਸਤੀਪੁਰ ਦਰਭੰਗਾ ਰੇਲ ਖੰਡ ਤੋਂ ਹੋ ਕੇ ਚੱਲਣ ਵਾਲੀਆਂ ਸੱਤ ਟ੍ਰੇਨਾਂ ਦੀ ਆਵਾਜਾਈ ਰੱਦ ਕਰ ਦਿੱਤੀ ਗਈ ਹੈ। ਸ੍ਰੀ ਮਹੇਸ਼ਵਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਵੀਂ ਦਿੱਲੀ ਜਾਣ ਵਾਲੀ 12565 ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਸਮੇਤ ਚਾਰ ਮੁਖੀ ਟ੍ਰੇਨਾਂ ਦੀ ਆਵਾਜਾਈ ਭਾਇਆ ਦਰਭੰਗਾ-ਸੀਤਾਮੜੀ-ਮੁਜੱਫਰਪੁਰ ਕੀਤਾ ਜਾਵੇਗਾ। ਇਸ ਦਰਮਿਆਨ ਟ੍ਰੇਨਾਂ ਦੀ ਆਵਾਜਾਈ ਬੰਦ ਹੋਣ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰੇਲ ਖੰਡ ਦੇ ਵੱਖ-ਵੱਖ ਸਟੇਸ਼ਨਾਂ ‘ਤੇ ਯਾਤਰੀਆਂ ਦੀ ਭਾਰੀ ਭੀੜ ਲੱਗੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੁੰਦ ਕਾਰਨ 19 ਰੇਲਗੱਡੀਆਂ ਰੱਦ
ਨਵੀਂ ਦਿੱਲੀ (ਏਜੰਸੀ)। ਉੱਤਰ ਭਾਰਤ ਵਿੱਚ ਧੁੰਦ ਕਾਰਨ ਰੇਲ ਆਵਾਜਾਈ ਰੁਕਣ ਦਾ ਸਿਲਸਿਲਾ ਜਾਰੀ ਹੈ। ਅੱਜ ਕੁੱਲ 19 ਰੇਲਗੱਡੀਆਂ ਧੰਦ ਕਾਰਨ ਰੱਦ ਹੋਈਆਂ। ਉੱਤਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ 19 ਰੇਲਾਂ ਰੱਦ ਹੋਈਆਂ, ਜਦੋਂਕਿ 26 ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਸੱਤ ਹੋਰ ਰੇਲਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦਾ ਉੱਤਰ ਪੱਛਮੀ ਮੈਦਾਨੀ ਹਿੱਸਾ ਸੰਘਣੀ ਧੁੰਦ ਦੀ ਚਾਦਰ ਨਾਲ ਢਕਿਆ ਹੈ। ਇਸ ਕਾਰਨ ਰੇਲ ਅਤੇ ਸੜਕ ਆਵਾਜਾਈ ਰੁਕ ਗਈ ਹੈ।
ਰੇਲ ਮੰਤਰੀ ਦਾ ਦਾਅਵਾ: ਹਰ ਸਾਲ ਨੌਂ ਲੱਖ ਟਨ ਕਾਰਬਨ ਨਿਕਾਸੀ ਅਤੇ 21 ਹਜ਼ਾਰ ਲੀਟਰ ਡੀਜ਼ਲ ਦੀ ਹੋਵੇਗੀ ਬੱਚਤ
ਨਵੀਂ ਦਿੱਲੀ: ਭਾਰਤੀ ਰੇਲਵੇ ਸਾਰੀਆਂ ਮੁਸਾਫ਼ਰ ਗੱਡੀਆਂ ‘ਚ ਕੋਚ ਦੀ ਬਿਜਲੀ ਲੋੜ ਨੂੰ ਸੌਰ ਊਰਜਾ ਨਾਲ ਪੂਰਾ ਕਰਨ ਦੀ ਯੋਜਨਾ ਜਲਦ ਸ਼ੁਰੂ ਕਰੇਗਾ, ਜਿਸ ਨਾਲ ਹਰ ਸਾਲ ਕਰੋੜਾਂ ਰੁਪਏ ਦਾ ਤੇਲ ਬਚੇਗਾ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਇੱਥੇ ਸਫ਼ਦਰਜੰਗ ਰੇਲਵੇ ਸਟੇਸ਼ਨ ‘ਤੇ ਦੇਸ਼ ਦੀ ਸੌਰ ਊਰਜਾ ਵਾਲੀ ਪਹਿਲੀ ਡੀਐੱਮਯੂ ਰੇਲਗੱਡੀ ਦਾ ਸ਼ੁੱਭ ਆਰੰਭ ਕਰਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਸੌਰ ਊਰਜਾ ਵਾਲੀ ਰੇਲਗੱਡੀ ਨੂੰ ਭਾਰਤੀ ਰੇਲਵੇ ਦੀ ਵਿਕਾਸ ਯਾਤਰਾ ‘ਚ ਮਹੱਤਵਪੂਰਨ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਕਿਹਾ ਕਿ ਜਲਵਾਯੂ ਤਬਦੀਲੀ ਅਤੇ ਕੌਮਾਂਤਰੀ ਤਾਪਮਾਨ ਵਧਣ ਦੀ ਚੁਣੌਤੀ ਨਾਲ ਨਜਿੱਠਣ ‘ਚ ਇਸ ਤਰ੍ਹਾਂ ਦੇ ਕਦਮ ਬੇਹੱਦ ਕਾਰਗਰ ਹਨ।
ਹਰੇਕ ਕੋਚ ‘ਚੋਂ ਹਰ ਸਾਲ ਕਰੀਬ ਨੌਂ ਲੱਖ ਟਨ ਕਾਰਬਨ ਨਿਕਾਸੀ
ਸੌਰ ਊਰਜਾ ਦੇ ਪ੍ਰਯੋਗ ਨਾਲ ਹਰੇਕ ਕੋਚ ‘ਚੋਂ ਹਰ ਸਾਲ ਕਰੀਬ ਨੌਂ ਲੱਖ ਟਨ ਕਾਰਬਨ ਨਿਕਾਸੀ ਅਤੇ 21 ਹਜ਼ਾਰ ਲੀਟਰ ਡੀਜ਼ਲ ਦੀ ਬੱਚਤ ਹੋਵੇਗੀ। ਪ੍ਰਭੂ ਨੇ ਕਿਹਾ ਕਿ ਭਾਰਤੀ ਰੇਲਵੇ ਸਾਰੀਆਂ ਰੇਲਗੱਡੀਆਂ ‘ਚ ਕੋਚ ਦੇ ਉੱਪਰ ਸੌਰ ਪੈਨਲ ਲਗਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰੇਗਾ ਤਾਂ ਕਿ ਕੋਚ ਵਿੱਚ ਪੱਖੇ ਅਤੇ ਚਾਨਣ ਲਈ ਬਿਜਲੀ ਸੌਰ ਪੈਨਲ ਤੋਂ ਮਿਲੇਗੀ। ਉਨ੍ਹਾਂ ਕਿਹਾ ਕਿ ਡੀਐੱਮਯੂ ਦੇ ਕੋਚਾਂ ਵਿੱਚ ਬੈਟਰੀਆਂ ਲਾਈਆਂ ਗਈਆਂ ਹਨ, ਜੋ ਮੀਂਹ ਅਤੇ ਸਰਦੀ ਦੇ ਮੌਸਮ ਵਿੱਚ ਊਰਜਾ ਦੀ ਸਪਲਾਈ ਕਰਨਗੀਆਂ।
ਚੇਨਈ ਦੀ ਇੰਟੀਗ੍ਰਲ ਕੋਚ ਫੈਕਟਰੀ ਵਿੱਚ ਬਣੇ ਇਸ ਛੇ ਕੋਚ ਵਾਲੇ ਰੈਕ ਨੂੰ ਉੱਤਰ ਰੇਲਵੇ ਦੇ ਸ਼ਕੂਰ ਬਸਤੀ ਵਰਕਸ਼ਾਪ ਵਿੱਚ ਸੌਰ ਪੈਨਲਾਂ ਨਾਲ ਲੈਸ ਕੀਤਾ ਗਿਆ ਹੈ। ਹਰ ਕੋਚ ‘ਤੇ 16-16 ਸੌਰ ਪੈਨਲ ਲਾਏ ਗਏ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 4.5 ਕਿਲੋਵਾਟ ਹੋਵੇਗੀ। ਹਰ ਕੋਚ ਵਿੱਚ 120 ਏਐੱਚ ਸਮਰੱਥਾ ਵਾਲੀਆਂ ਬੈਟਰੀਆਂ ਲੱਗੀਆਂ ਹੋਣਗੀਆਂ, ਜਿਸ ਨਾਲ ਰਾਤ ਸਮੇਂ ਅਤੇ ਖਰਾਬ ਮੌਸਮ ਵਿੱਚ ਵੀ ਗੱਡੀ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਹੋ ਸਕੇਗੀ। ਇਸ ਤੋਂ ਪਹਿਲਾਂ ਕਾਲਕਾ-ਸ਼ਿਮਲਾ ਖਿਡੌਣਾ ਰੇਲਗੱਡੀ ਵਿੱਚ ਵੀ ਸੌਰ ਪੈਨਲ ਲਾਏ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।