trouble - Sach Kahoon Punjabi
ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ
ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ
ਪਾਕਿਸਤਾਨ ਤੋਂ ਆਏ ਪ੍ਰਵਾਸੀ ਟਿੱਡੀਆਂ ਦੇ ਦਲ ਨੇ ਰਾਜਸਥਾਨ ਦੇ 10 ਜ਼ਿਲ੍ਹਿਆਂ ‘ਚ ਤਬਾਹੀ ਮਚਾ ਦਿੱਤੀ ਹੈ ਸਰਹੱਦੀ ਖੇਤਰ ‘ਚ ਟਿੱਡੀਆਂ ਦੇ ਪ੍ਰਕੋਪ ਤੋਂ ਪ੍ਰੇਸ਼ਾਨ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਹੱਡਤੋੜ ਮਿਹਨਤ ਨਾਲ ਤਿਆਰ ਫ਼ਸਲਾਂ ਨੂੰ ਬਰਬਾਦ ਹੁੰਦੇ ਦੇਖ ਰਹੇ ਹਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਲਗਭਗ 850 ਪਿੰਡਾਂ ਦੇ 90 ਹਜ਼ਾਰ ਕਿਸਾਨ ਪ੍ਰਭਾਵਿਤ ਹੋਏ ਹਨ, ਅਤੇ 1.55 ਲੱਖ ਹੈਕਟੇਅਰ ਫ਼ਸਲ ਦਾ ਨੁਕਸਾਨ ਸ਼ੁਰੂਆਤੀ ਸਰਵੇ ‘ਚ ਸਾਹਮਣੇ ਆਇਆ ਹੈ ਸਰ੍ਹੋਂ, ਤਾਰਾਮੀਰਾ ਤੇ ਕਣਕ ਦੀ ਫਸਲ ਨੂੰ ਟਿੱਡੀਆਂ ਨੇ ਨੁਕਸਾਨ ਪਹੁੰਚਾਇਆ ਹੈ ਰਾਜਸਥਾਨ ਦੇ ਨਾਲ-ਨਾਲ ਗੁਆਂਢੀ ਸੂਬੇ ਗੁਜਰਾਤ ਦੇ ਵੀ ਕਈ ਜ਼ਿਲ੍ਹਿਆਂ ‘ਚ ਟਿੱਡੀ ਦੇ ਹਮਲੇ ਨਾਲ ਫ਼ਸਲ ਖ਼ਤਮ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ
ਰਾਜਸਥਾਨ ਅਤੇ ਹੋਰ ਰਾਜਾਂ ਸਮੇਤ ਦੇਸ਼ ‘ਚ ਹੁਣ ਤੱਕ 15 ਵਾਰ ਟਿੱਡੀ ਦਲ ਦਾ ਹਮਲਾ ਹੋ ਚੁੱਕਾ ਹੈ ਸਰਕਾਰ ਅਤੇ ਖੇਤੀ ਅਧਿਕਾਰੀਆਂ ਨੂੰ ਸਮਝ ਨਹੀਂ ਆ ਰਿਹਾ  ਕਿ ਖੇਤ, ਫ਼ਸਲ ਅਤੇ ਕਿਸਾਨਾਂ ਦੇ ਦੁਸ਼ਮਣ ਇਨ੍ਹਾਂ ‘ਘੁਸਪੈਠੀਆਂ’ ਨਾਲ ਆਖ਼ਰ ਕਿਵੇਂ ਨਜਿੱਠਿਆ ਜਾਵੇ ਹਾਲਾਂਕਿ ਖੇਤੀ ਨਿਗਰਾਨਾਂ ਸਮੇਤ ਖੇਤੀ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਪਿੰਡ-ਪਿੰਡ ਜਾ ਕੇ ਟਿੱਡੀਆਂ ਨੂੰ ਭਜਾਉਣ ਦੇ ਉਪਾਅ ਦੱਸੇ ਜਾ ਰਹੇ ਹਨ
ਰਾਜਸਥਾਨ ਦੇ ਸਰਹੱਦੀ ਜਿਲ੍ਹਿਆਂ ਜੋਧਪੁਰ, ਜੈਸਲਮੇਰ, ਬਾੜਮੇਰ, ਸ੍ਰੀਗੰਗਾਨਗਰ, ਸਿਰੋਹੀ, ਜਾਲੌਰ ਤੇ ਬੀਕਾਨੇਰ ‘ਚ ਟਿੱਡੀ ਦਲਾਂ ਦਾ ਹਮਲਾ ਹੁੰਦਾ ਹੈ ਇਸ ਵਾਰ ਪਹਿਲਾ ਟਿੱਡੀ ਦਲ ਮਈ ਦੇ ਆਖ਼ਰੀ ਹਫ਼ਤੇ ‘ਚ ਦੇਖਿਆ ਗਿਆ ਸੀ ਉਸ ਤੋਂ ਬਾਅਦ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਰਾਤ-ਦਿਨ ਮੁਹਿੰਮ ਚਲਾ ਕੇ ਦਵਾਈ ਛਿੜਕ ਕੇ ਇਨ੍ਹਾਂ ‘ਤੇ ਕਾਬੂ ਪਾਇਆ ਸੀ,
ਪਰ ਹੁਣ ਇੱਕ ਵਾਰ ਫ਼ਿਰ ਵੱਡੀ ਗਿਣਤੀ ‘ਚ ਟਿੱਡੀਆਂ ਦੇ ਹਮਲੇ ਨੇ ਸਰਕਾਰ ਤੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ ਇਸ ਸਾਲ ਸੂਬੇ ਦੇ ਚਾਰ ਜ਼ਿਲ੍ਹਿਆਂ ‘ਚ 1 ਲੱਖ 38 ਹਜ਼ਾਰ 585 ਹੈਕਟੇਅਰ ਜ਼ਮੀਨ ‘ਤੇ ਹੁਣ ਤੱਕ 96 ਹਜ਼ਾਰ 748 ਲੀਟਰ ਦਵਾਈ ਛਿੜਕੀ ਜਾ ਚੁੱਕੀ ਹੈ, ਫ਼ਿਰ ਵੀ ਕਿਸਾਨਾਂ ਦੀ ਪ੍ਰੇਸ਼ਾਨੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ
ਵਿਕੀਪੀਡੀਆ ਅਨੁਸਾਰ ਟਿੱਡੀ ਐਕ੍ਰਿਡਾਇਡੀ ਪਰਿਵਾਰ ਆਰਥਾਪਟੇਰਾ ਗਣ ਦਾ ਕੀਟ ਹੈ ਹੈਮੀਪਟੇਰਾ ਗਣ ਦੇ ਸਿਕੇਡਾ ਵੰਸ਼ ਦਾ ਕੀਟ ਵੀ ਟਿੱਡੀ ਜਾਂ ਫ਼ਸਲ ਟਿੱਡੀ ਕਹਾਉਂਦਾ ਹੈ
ਪੂਰੀ ਦੁਨੀਆ ‘ਚ ਇਸ ਦੀਆਂ ਸਿਰਫ਼ ਛੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਇਹ ਪ੍ਰਵਾਸੀ ਕੀਟ ਹੈ, ਅਤੇ ਇਸ ਦੀ ਉਡਾਣ ਦੋ ਹਜ਼ਾਰ ਮੀਲ ਤੱਕ ਪਾਈ ਜਾਂਦੀ ਹੈ ਟਿੱਡੀ ਦਲ ਅਕਸਰ ਅਸੰਤੁਲਿਤ ਜਲਵਾਯੂ ਵਾਲੇ ਸਥਾਨਾਂ ‘ਤੇ ਪਾਇਆ ਜਾਂਦਾ ਹੈ, ਕੈਸਪੀਅਨ ਸਾਗਰ, ਏਰੇਂਲ ਸਾਗਰ ਅਤੇ ਬਾਲਕਸ਼ ਝੀਲ ‘ਚ ਡਿੱਗਣ ਵਾਲੀਆਂ ਨਦੀਆਂ ਦੇ ਰੇਤ ਨਾਲ ਘਿਰੇ ਡੇਲਟਾ ਨੂੰ ਟਿੱਡੀਆਂ ਦਾ ਨਿਵਾਸ ਸਥਾਨ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਖੇਤਰਾਂ ‘ਚ ਬਰਸਾਤ ਘੱਟ ਜਾਂ ਜ਼ਿਆਦਾ ਹੁੰਦੀ ਹੈ,
ਉਸ ਜ਼ਮੀਨ ‘ਚ ਪਾਏ ਜਾਣ ਵਾਲੇ ਘਾਹ ਦੇ ਮੈਦਾਨਾਂ ‘ਚ ਵੀ ਟਿੱਡੀਆਂ ਪਾਈਆਂ ਜਾਂਦੀਆਂ ਹਨ  ਵਿਗਿਆਨਕ ਖੋਜਾਂ ‘ਚ ਪਤਾ ਲੱਗਾ ਹੈ ਕਿ ਟਿੱਡੀ ਦਲ ਪਹਿਲਾਂ ਪੂਰਬੀ ਅਫ਼ਰੀਕੀ ਦੇਸ਼ ਇਥੋਪੀਆ, ਸੋਮਾਲੀਆ, ਮੋਰੱਕੋ, ਮੋਰੀਟਾਨੀਆ ਦੇ ਨਾਲ-ਨਾਲ ਅਰਬ ਦੇਸ਼ ਯਮਨ ਦੇ ਅੰਦਰ ਤਬਾਹੀ ਮਚਾ ਕੇ ਭਾਰਤ ਵੱਲ ਰੁਖ਼ ਕਰਦੇ ਹਨ ਇਹ ਹਿੰਦ ਮਹਾਂਸਾਗਰ ਦੇ ਰਸਤੇ ਭਾਰਤ ਅਤੇ ਪਾਕਿਸਤਾਨ ‘ਚ ਪ੍ਰਵੇਸ਼ ਕਰਦਾ ਹੈ
ਇੱਕ ਟਿੱਡੀ ਦਲ ‘ਚ ਲੱਖਾਂ ਦੀ ਗਿਣਤੀ ‘ਚ ਟਿੱਡੀਆਂ ਹੁੰਦੀ ਹਨ, ਅਤੇ ਜਿੱਥੇ ਵੀ ਇਹ ਦਲ ਪੜਾਅ ਪਾਉਂਦਾ ਹੈ, ਉੱਥੇ ਫਸਲਾਂ ਅਤੇ ਹੋਰ ਬਨਸਪਤੀਆਂ ਨੂੰ ਚੱਟ ਕਰ ਸਕਦਾ ਹੈ ਇਸ ਦੇ ਹਮਲੇ ਨਾਲ ਖੇਤਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ਵਿਗਿਆਨਕਾਂ ਦੀ ਮੰਨੀਏ ਤਾਂ ਇੱਕ ਕੀਟ ਆਪਣੇ ਵਜ਼ਨ ਦੇ ਬਰਾਬਰ ਫ਼ਸਲ ਖਾ ਜਾਂਦਾ ਹੈ,
ਇਸ ਦਾ ਵਜ਼ਨ 2 ਗ੍ਰਾਮ ਹੁੰਦਾ ਹੈ ਇਸ ਨੂੰ ਕੰਟਰੋਲ ਕਰਨ ਲਈ ਹਵਾਈ ਜਹਾਜ਼ ਨਾਲ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ, ਜ਼ਹਿਰੀਲਾ ਚਾਰਾ, ਹੈਕਸਾਕਲੋਰਾਇਡ ਦੇ ਘੋਲ ‘ਚ ਭਿੱਜੀ ਹੋਈ ਕਣਕ ਦੀ ਤੂੜੀ ਵਿਛਾਈ ਜਾਂਦੀ ਹੈ ਪਰ ਇਹ ਸਾਰੇ ਸਾਧਨ ਬੇਹੱਦ ਖਰਚੀਲੇ ਹੋਣ ਕਾਰਨ ਲੋਕ ਟਿੱਡੀਆਂ ਨੂੰ ਭਜਾਉਣ ਲਈ ਥਾਲੀਆਂ-ਪੀਪੇ ਖੜਕਾ ਕੇ ਰੌਲਾ ਜਾਂ ਧੂੰਆਂ ਕਰਨ ਵਰਗੇ ਹੋਰ ਪੁਰਾਣੇ ਤਰੀਕਿਆਂ ਦਾ ਸਹਾਰਾ ਲੈਂਦੇ ਹਨ ਇਸ ਤੋਂ ਪਹਿਲਾਂ ਜੁਲਾਈ-ਅਕਤੂਬਰ 1993 ‘ਚ ਟਿੱਡੀ ਦਲਾਂ ਨੇ ਰਾਜਸਥਾਨ ‘ਚ ਵੱਡਾ ਹਮਲਾ ਕੀਤਾ ਸੀ ਅਤੇ ਹਜ਼ਾਰਾਂ ਹੈਕਟੇਅਰ ‘ਚ ਫਸਲ ਅਤੇ ਬਨਸਪਤੀ ਨੂੰ ਬਰਬਾਦ ਕਰ ਦਿੱਤਾ ਸੀ
ਉਸ ਸਮੇਂ ਟਿੱਡੀਆਂ ਦੇ ਹਮਲੇ ਨਾਲ ਖੇਤਾਂ ‘ਚ ਖੜ੍ਹੀ ਮੂੰਗ, ਬਾਜਰਾ, ਮੋਠ, ਤਿਲ, ਗਵਾਰ ਦੀ ਫ਼ਸਲ ਨੂੰ ਨੁਕਸਾਨ ਹੋਇਆ ਸੀ
ਪਿੰਡੂ ਵਾਸੀ ਦੱਸਦੇ ਹਨ ਕਿ 1993 ਦੀ ਟਿੱਡੀ ਦਾ ਆਕਾਰ ਅੱਜ ਦੀ ਟਿੱਡੀ ਤੋਂ ਵੱਡਾ ਸੀ ਇਸ ਤੋਂ ਬਾਅਦ ਸਾਲ 1998 ‘ਚ ਟਿੱਡੀ ਦਲ ਨੇ ਰਾਜਸਥਾਨ ‘ਚ ਵੱਡਾ ਨੁਕਸਾਨ ਪਹੁੰਚਾਇਆ ਸੀ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜਦੋਂ-ਜਦੋਂ ਦੇਸ਼ ਦੇ ਅੰਦਰ ਟਿੱਡੀਆਂ ਨੇ ਹਮਲੇ ਕੀਤਾ ਹੈ, ਉਦੋਂ-ਉਦੋਂ ਦੇਸ਼ ‘ਚ ਅਕਾਲ ਦੀ ਸਥਿਤੀ ਬਣੀ ਹੈ    ਰਾਜਸਥਾਨ ਦੇ ਨਾਲ-ਨਾਲ ਗੁਜਰਾਤ ਦੇ ਬਨਾਸਕਾਂਠਾ  ਜਿਲ੍ਹਿਆਂ ‘ਚ ਟਿੱਡੀਆਂ ਦੇ ਹਮਲੇ ਨਾਲ ਫਸਲਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਧਾਨੇਰਾ ਜ਼ੋਨ ‘ਚ ਹਾਲੇ ਵੀ ਟਿੱਡੀਆਂ ਦਾ ਹਮਲਾ ਜਾਰੀ ਹੈ ਗੁਜਰਾਤ ਦੇ ਬਨਾਸਕਾਂਠਾ, ਸਾਬਰਕਾਂਠਾ, ਪਾਟਣ, ਅਤੇ ਮਹੇਸਾਣਾ ਜੋਨ ‘ਚ ਟਿੱਡੀਆਂ ਨੇ ਛੇ ਹਜ਼ਾਰ ਤੋਂ ਵੀ ਜ਼ਿਆਦਾ ਹੈਕਟੇਅਰ ‘ਚ ਫ਼ਸਲਾਂ ਨੂੰ ਤਬਾਹ ਕਰ ਦਿੱਤਾ ਹੈ ਇੱਥੇ ਟਿੱਡੀਆਂ ਨੇ ਰਾਈ, ਏਰੰਡਾ, ਕਣਕ ਅਤੇ ਕਪਾਹ ਸਮੇਤ ਹੋਰ ਫਸਲਾਂ ਨੂੰ ਨਸ਼ਟ ਕੀਤਾ ਹੈ
ਜੋਧਪੁਰ ਜਿਲ੍ਹੇ ਦੇ ਕਈ ਪਿੰਡਾਂ ‘ਚ ਖੇਤਾਂ ‘ਚ ਖੜ੍ਹੀਆਂ ਫ਼ਸਲਾਂ ਨੂੰ ਟਿੱਡੀ ਦਲ ਨੇ ਚੱਟ ਕਰ ਦਿੱਤਾ ਹੈ
ਜੋਧਪੁਰ ਜਿਲ੍ਹੇ ‘ਚ ਪਿਛਲੇ ਚਾਰ ਦਿਨਾਂ ਤੋਂ ਬਾਪ, ਫਲੌਦੀ, ਸ਼ੇਰਗੜ੍ਹ, ਬਾਲੇਸਰ ਅਤੇ ਲੂਣੀ ਬਲਾਕ ਦੇ ਦਰਜਨਾਂ ਪਿੰਡਾਂ ‘ਚ ਕਿਸਾਨਾਂ ਦੀਆਂ ਫਸਲਾਂ ਨੂੰ ਟਿੱਡੀਆਂ ਨੇ ਚੱਟ ਕਰ ਦਿੱਤਾ ਹੈ
ਬਾੜਮੇਰ ਜ਼ਿਲ੍ਹੇ ‘ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਟਿੱਡੀਆਂ ਦੇ ਆਉਣ ਦਾ ਕ੍ਰਮ ਜਾਰੀ ਹੈ
ਪਿਛਲੇ ਦੋ ਦਿਨਾਂ ਤੋਂ ਤਿੰਨ ਵੱਡੇ ਦਲ ਪਾਕਿ ਤੋਂ ਭਾਰਤ ‘ਚ ਵੜੇ ਹਨ ਸ੍ਰੀਗੰਗਾਨਗਰ ਦੇ ਅਨੂਪਗੜ੍ਹ ਖੇਤਰ ‘ਚ ਵੀ ਟਿੱਡੀ ਦਲ ਦਾ ਹਮਲਾ ਜਾਰੀ ਹੈ
ਘੜਸਾਨਾ ਉਪਖੰਡ ਦੇ ਦੋ ਦਰਜਨ ਤੋਂ ਜਿਆਦਾ ਚੱਕ ਟਿੱਡੀ ਦਲ ਦੇ ਹਮਲੇ ਤੋਂ ਪ੍ਰਭਾਵਿਤ ਹੋਏ ਹਨ ਟਿੱਡੀਆਂ ਦੇ ਪ੍ਰਕੋਪ ਨਾਲ ਉਹ ਕਿਸਾਨ ਸਭ ਤੋਂ ਜਿਆਦਾ ਚਿੰਤਤ ਹਨ,
ਜੋ ਪਹਿਲਾਂ ਤੋਂ ਹੀ ਕਰਜੇ ‘ਚ ਡੁੱਬੇ ਹੋਏ ਹਨ ਅਜਿਹੇ ‘ਚ ਜੇਕਰ ਉਨ੍ਹਾਂ ਦੀਆਂ ਫ਼ਸਲਾਂ ਟਿੱਡੀ ਦਲ ਦਾ ਸ਼ਿਕਾਰ ਹੁੰਦੀਆਂ ਹਨ,
ਤਾਂ ਉਨ੍ਹਾਂ ਦੀ ਮਾਲੀ ਹਾਲਤ ਖਰਾਬ ਹੋ ਜਾਵੇਗੀ
ਦੂਜੇ ਪਾਸੇ ਬੀਮਾ ਕੰਪਨੀ ਦੇ ਨਿਯਮ ਵੀ ਕਿਸਾਨਾਂ ਦੀ ਤਕਲੀਫ਼ ਨੂੰ ਵਧਾਉਣ ਵਾਲੇ ਹਨ ਫ਼ਸਲ ਬੀਮਾ ‘ਚ ਵਿਅਕੀਗਤ ਪੱਧਰ ‘ਤੇ ਕਲੇਮ ਦੀ ਤਜਵੀਜ਼ ਨਹੀਂ ਹੈ
ਅਜਿਹੇ ‘ਚ ਕਿਸੇ ਪਟਵਾਰ ਸਰਕਲ ‘ਚ 50 ਫੀਸਦੀ ਜਾਂ ਇਸ ਤੋਂ ਜਿਆਦਾ ਖਰਾਬਾ ਹੋਣ ‘ਤੇ ਹੀ ਉਸ ਇਲਾਕੇ ਦੇ ਕਿਸਾਨਾਂ ਨੂੰ ਕਲੇਮ ਮਿਲਦਾ ਹੈ
ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਰਹੱਦੀ ਖੇਤਰ ‘ਚ ਟਿੱਡੀਆਂ ਦੇ ਪ੍ਰਕੋਪ ਨਾਲ ਫਸਲ ਖਰਾਬੇ ਦਾ ਜਾਇਜਾ ਲੈਣ ਲਈ ਬਾੜਮੇਰ, ਜਾਲੌਰ, ਅਤੇ ਜੈਸਲਮੇਰ ਦਾ ਦੌਰਾ ਕਰਕੇ ਸੱਤ ਦਿਨ ‘ਚ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਹਨ
ਉੱਧਰ, ਪਾਕਿਸਤਾਨ ਨੇ ਵੀ ਦੇਰ ਨਾਲ ਹੀ ਸਹੀ ਹੁਣ ਟਿੱਡੀਆਂ ‘ਤੇ ਕੰਟਰੋਲ ਕਰਨ ਲਈ ਹਵਾਈ ਛਿੜਕਾਅ ਕਰਨ ਦੀ ਤਿਆਰੀ ਕੀਤੀ ਹੈ ਸਿੰਧ ਪ੍ਰਾਂਤ ਦੇ ਮੁੱਖ ਮੰਤਰੀ ਸੈਅਦ ਮੁਰਾਦ ਅਲੀ ਸ਼ਾਹ ਨੇ ਸੋਮਵਾਰ ਨੂੰ ਖੇਤੀ ਮੰਤਰਾਲੇ ਨੂੰ ਕਿਹਾ ਕਿ ਰੇਗਿਸਤਾਨੀ ਇਲਾਕਿਆਂ ‘ਚ ਸਪਰੇਅ ਕਰਨ ਲਈ ਕਈ ਜਹਾਜ ਕਿਰਾਏ ‘ਤੇ ਲੈਣ ਦੇ ਨਿਰਦੇਸ਼  ਦਿੱਤੇ ਹਨ
ਜਿਸ ਨਾਲ ਪ੍ਰਜਨਨ ਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਨ੍ਹਾਂ ਖੇਤਰਾਂ ‘ਚ ਟਿੱਡੀਆਂ ਨੂੰ ਮਿਟਾਇਆ ਜਾ ਸਕੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸੂਬਾ ਸਰਕਾਰ ਅਤੇ ਗੁਆਂਢੀ ਦੇਸ਼ ਦੇ ਸਾਂਝੇ ਯਤਨਾਂ ਦੇ ਚੱਲਦੇ ਜਲਦ ਹੀ ਸਾਡਾ ਅੰਨਦਾਤਾ ਕਾਲੇ-ਪੀਲੇ ਖੰਭਾਂ ਵਾਲੇ ‘ਘੂਸਪੈਠੀਆਂ’ ਦੇ ਡਰ ਤੋਂ ਮੁਕਤ ਹੋਵੇਗਾ
ਐਨ. ਕੇ . ਸੋਮਾਨੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਨੀਆਂ ਦੇ ਪਹਿਲੇ ਟੈਸਟ ਬੱਲੇਬਾਜ਼ ਜਿੰਨ੍ਹਾਂ ਇੱਕ ਪਾਰੀ ‘ਚ ਨਾਬਾਦ ਰਹਿੰਦੇ ਹੋਏ ਸਭ ਤੋਂ ਜ਼ਿਆਦਾ 264 ਦੌੜਾਂ ਦਾ ਸਕੋਰ
ਮੌਜ਼ੂਦਾ ਸਾਲ ‘ਚ ਕਿਸੇ ਵੀ ਬੱਲੇਬਾਜ਼ ਦਾ ਸਰਵਸ੍ਰੇਸ਼ਠ ਸਕੋਰ
ਵੇਲਿੰਗਟਨ, 17 ਦਸੰਬਰ
ਟਾਮ ਲਾਥਮ (ਨਾਬਾਦ 264) ਦੀ ਰਿਕਾਰਡ ਦੂਹਰੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਪਹਿਲੀ ਪਾਰੀ ‘ਚ 578 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰ ਕੇ ਮਹਿਮਾਨ ਟੀਮ ਨੂੰ ਮੁਸ਼ਕਲ ‘ਚ ਪਾ ਦਿੱਤਾ
ਓਪਨਿੰਗ ਬੱਲੇਬਾਜ਼ ਲਾਥਮ ਨਿਊਜ਼ੀਲੈਂਡ ਦੀ ਪਹਿਲੀ ਪਾਰੀ ‘ਚ ਜੀਤ ਰਾਵਲ ਨਾਲ ਓਪਨਿੰਗ ਜੋੜੀ ਦੇ ਤੌਰ ‘ਤੇ ਮੈਦਾਨ ‘ਤੇ ਨਿੱਤਰੇ ਸਨ ਅਤੇ 264 ਦੌੜਾਂ ਬਣਾ ਕੇ ਮੈਦਾਨ ‘ਤੇ ਨਾਬਾਦ ਪਰਤੇ ਉਹਨਾਂ 489 ਗੇਂਦਾਂ ‘ਚ 21 ਚੌਕੇ ਅਤੇ 1 ਛੱਕਾ ਲਾ ਕੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਇਆ ਇਸ ਦੇ ਨਾਲ ਉਹ ਦੁਨੀਆਂ ਦੇ ਪਹਿਲੇ ਟੈਸਟ ਬੱਲੇਬਾਜ਼ ਬਣ ਗਏ ਹਨ ਜਿੰਨ੍ਹਾਂ ਇੱਕ ਪਾਰੀ ‘ਚ ਨਾਬਾਦ ਰਹਿੰਦੇ ਹੋਏ ਸਭ ਤੋਂ ਜ਼ਿਆਦਾ 264 ਦੌੜਾਂ ਦਾ ਸਕੋਰ ਖੜਾ ਕੀਤਾ ਹੈ
ਉਹ ਇਸ ਪਾਰੀ ਦੇ ਨਾਲ 1972 ‘ਚ ਗਲੇਨ ਟਰਨਰ ਤੋਂ ਬਾਅਦ ਨਿਊਜ਼ੀਲੈਂਡ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ ਜੋ ਇੱਕ ਟੈਸਟ ਪਾਰੀ ‘ਚ ਨਾਬਾਦ ਮੈਦਾਨ ‘ਤੇ ਪਰਤੇ ਲਾਥਮ ਦੇ ਦੂਹਰੇ ਸੈਂਕੜੇ ਦੀ ਮੱਦਦ ਨਾਲ ਨਿਊਜ਼ੀਲੈਂਡ ਨੇ ਆਪਣੇ ਵਾਧੇ ਨੂੰ ਵਧਾ ਕੇ 296 ਦੌੜਾਂ ਤੱਕ ਪਹੁੰਚਾ ਦਿੱਤਾ ਲਾਥਮ ਨੇ ਰਾਸ ਟੇਲਰ ਨਾਲ ਤੀਸਰੀ ਵਿਕਟ ਲਈ 91 ਦੌੜਾਂ ਦੀ ਭਾਈਵਾਲੀ ਕੀਤੀ ਜਦੋਂਕਿ ਚੌਥੀ ਵਿਕਟ ਲਈ ਹੈਨਰੀ ਨਿਕੋਲਸ ਨਾਲ 114 ਦੌੜਾਂ ਜੋੜੀਆਂ
ਲਾਥਮ ਨੇ ਟੀਮ ਦੀਆਂ ਸਾਰੀਆਂ 10 ਭਾਈਵਾਲੀਆਂ ‘ਚ ਆਪਣੀ ਭੂਮਿਕਾ ਨਿਭਾਈ ਅਤੇ ਕੇਨ ਵਿਲਿਅਮਸਨ ਨਾਲ ਦੂਸਰੀ ਵਿਕਟ ਲਈ 162 ਦੌੜਾਂ ਦੀ ਉਸਦੀ ਭਾਈਵਾਲੀ ਸਭ ਤੋਂ ਵੱਡੀ ਰਹੀ ਦੂਸਰੇ ਪਾਸੇ ਚੌਥੇ ਦਿਨ ਸਟੰਪਸ ਤੱਕ ਵਿਰੋਧੀ ਸ਼੍ਰੀਲੰਕਾ ਨੇ ਆਪਣੀਆਂ ਪਹਿਲੀਆਂ ਤਿੰਨ ਵਿਕਟਾਂ 12 ਓਵਰਾਂ ‘ਚ ਸਿਰਫ਼ 20 ਦੌੜਾਂ ‘ਤੇ ਗੁਆ ਦਿੱਤੀਆਂ ਉਹ ਅਜੇ ਨਿਊਜ਼ੀਲੈਂਡ ਦੇ ਸਕੋਰ ਤੋਂ 276 ਦੌੜਾਂ ਪਿੱਛੇ ਹਨ ਅਤੇ ਉਹਨਾਂ ਦੀਆਂ ਸੱਤ ਵਿਕਟਾਂ ਬਾਕੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
287 ਦਾ ਪਿੱਛਾ ਕਰਦਿਆਂ 112 ਦੌੜਾਂ ਤੱਕ 5 ਵਿਕਟਾਂ ਗੁਆਈਆਂਟ ਔਖੀ ਪਿੱਚ ‘ਤੇ ਪੰਜਵੇਂ ਦਿਨ ਭਾਰਤ ਨੂੰ 175 ਦੌੜਾਂ ਦੀ ਜਰੂਰਤ
ਏਜੰਸੀ,
ਪਰਥ, 17 ਦਸੰਬਰ
ਰੋਮਾਂਚ ਅਤੇ ਸਲੇਜ਼ਿੰਗ ਨਾਲ ਭਰਪੂਰ ਦੂਸਰੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੇਜ਼ਬਾਨ ਆਸਟਰੇਲੀਆ ਨੇ ਭਾਰਤ ਸਾਹਮਣੇ 287 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖ ਦਿੱਤਾ ਪਰ ਦਿਨ ਦੀ ਸਮਾਪਤੀ ਤੱਕ ਭਾਰਤੀ ਟੀਮ ਨੇ ਦੂਸਰੀ ਪਾਰੀ ‘ਚ 112 ਦੌੜਾਂ ਜੋੜ ਕੇ ਆਪਣੀਆਂ ਪੰਜ ਵਿਕਟਾਂ ਗੁਆ ਦਿੱਤੀਆਂ ਜਿਸ ਨਾਲ ਉਹ ਮੁਸ਼ਕਲ ਹਾਲਤ ‘ਚ ਦਿਸ ਰਹੀ ਹੈ ਭਾਰਤ ਨੂੰ ਪੰਜਵੇਂ ਅਤੇ ਆਖ਼ਰੀ ਦਿਨ 175 ਦੌੜਾਂ ਦੀ ਹੋਰ ਜਰੂਰਤ ਹੈ ਜਦੋਂਕਿ ਉਸ ਦੀਆਂ ਸਿਰਫ਼ 5 ਵਿਕਟਾਂ ਬਾਕੀ ਹਨ
ਸ਼ਮੀ  ਦਾ ਟੈਸਟ ਪਾਰੀ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ
ਇਸ ਤੋਂ ਪਹਿਲਾਂ ਸਵੇਰੇ ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆ ਦੀ ਦੂਸਰੀ ਪਾਰੀ 243 ਦੌੜਾਂ ‘ਤੇ ਸਮੇਟ ਦਿੱਤੀ ਪਰ ਪਹਿਲੀ ਪਾਰੀ ਦੇ ਵਾਧੇ ਦੇ ਆਧਾਰ ‘ਤੇ ਉਸਨੇ ਭਾਰਤ ਸਾਹਮਣੇ 287 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖ ਦਿੱਤਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਪਾਰੀ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 56 ਦੌੜਾਂ ‘ਤੇ 6 ਵਿਕਟਾਂ ਕੱਢੀਆਂ
ਦੂਸਰੀ ਪਾਰੀ ‘ਚ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸਨੇ ਓਪਨਰ ਲੋਕੇਸ਼ ਰਾਹੁਲ ਦੀ ਵਿਕਟ ਪਹਿਲੇ ਹੀ ਓਵਰ ਦੀ ਚੌਥੀ ਗੇਂਦ ‘ਤੇ ਗੁਆ ਦਿੱਤੀ ਰਾਹੁਲ ਦੇ ਸਸਤੇ ‘ਚ ਆਊਟ ਹੋਣ ਬਾਅਦ ਪੁਜਾਰਾ ਵੀ ਪਹਿਲੀ ਪਾਰੀ ਵਾਂਗ ਸਸਤੇ ‘ਚ ਆਊਟ ਹੋਏ ਜਦੋਂਕਿ ਵਿਰਾਟ ਨੇ ਵੀ ਅਹਿਮ ਮੌਕੇ ‘ਤੇ ਨਿਰਾਸ਼ ਕੀਤਾ ਅਤੇ ਤੀਸਰੇ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏ ਇਸ ਤੋਂ ਬਾਅਦ ਮੁਰਲੀ ਦਾ ਠਰੰਮਾ ਵੀ ਜਵਾਬ ਦੇ ਗਿਆ ਅਤੇ ਉਸਨੂੰ ਲਿਓਨ ਨੇ ਬੋਲਡ ਕਰ ਦਿੱਤਾ
ਮੱਧਕ੍ਰਮ ‘ਚ ਰਹਾਣੇ ਨੇ ਹਨੁਮਾ ਵਿਹਾਰੀ ਨਾਲ 43 ਦੌੜਾਂ ਦੀ ਭਾਈਵਾਲੀ ਕੀਤੀ ਪਰ ਉਹ ਵੱਡੀ ਭਾਈਵਾਲੀ ਕਰਦੇ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਹੇਜ਼ਲਵੁਡ ਨੇ ਉਸਨੂੰ ਹੈਡ ਹੱਥੋਂ ਕੈਚ ਕਰਾ ਕੇ ਭਾਰਤ ਦਾ ਪੰਜਵਾਂ ਅਤੇ ਦਿਨ ਦਾ ਆਖ਼ਰੀ ਵਿਕਟ ਕੱਢ ਕੇ ਮਹਿਮਾਨ ਟੀਮ ਨੂੰ ਮੁਸ਼ਕਲ ‘ਚ ਪਾ ਦਿੱਤਾ ਹਨੁਮਾ 24 ਦੌੜਾਂ ‘ਤੇ ਨਾਬਾਦ ਰਹੇ ਅਤੇ ਪੰਜਵੇਂ ਦਿਨ ਉਹਨਾਂ ‘ਤੇ ਹੀ ਦੌੜਾਂ ਬਣਾਉਣ ਦੀ ਵੱਡੀ ਜਿੰਮ੍ਹੇਦਾਰੀ ਹੋਵੇਗੀ
ਆਸਟਰੇਲੀਆ ਦੀ ਦੂਸਰੀ ਪਾਰੀ 243 ‘ਤੇ ਸਮੇਟੀ
ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ‘ਚ ਭਾਰਤ ਨੇ ਆਸਟਰੇਲੀਆ ਦੀ ਦੂਸਰੀ ਪਾਰੀ ਨੂੰ ਸਵੇਰੇ 243 ‘ਤੇ ਸਮੇਟ ਦਿੱਤਾ  ਪਹਿਲੀ ਪਾਰੀ ‘ਚ 43 ਦੌੜਾਂ ਨਾਲ ਪੱਛੜਨ ਵਾਲੀ ਭਾਰਤੀ ਟੀਮ ਵਿਰੁੱਧ ਦੂਸਰੀ ਪਾਰੀ ‘ਚ ਆਸਟਰੇਲੀਆ ਨੇ ਆਪਣੀਆਂ ਆਖ਼ਰੀ ਛੇ ਵਿਕਟਾਂ 51 ਦੌੜਾਂ ਦੇ ਫ਼ਰਕ ‘ਤੇ ਗੁਆਈਆਂ, ਹਾਲਾਂਕਿ ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁਡ ਨੇ ਫਾਈਨਲ ਵਿਕਟ ਲਈ 36 ਦੌੜਾਂ ਦੀ ਕੀਮਤੀ ਭਾਈਵਾਲੀ ਨਾਲ ਟੀਮ ਨੂੰ ਬਿਹਤਰ ਸਕੋਰ ਦੇਣ ‘ਚ ਮੱਦਦ ਕੀਤੀ ਆਸਟਰੇਲੀਆਈ ਟੀਮ ਨੇ ਦੂਸਰੀ ਪਾਰੀ ‘ਚ ਆਪਣੀ 233 ਦੌੜਾਂ ਦੇ ਵਾਧੇ ‘ਚ ਥੋੜਾ ਇਜ਼ਾਫ਼ਾ ਕੀਤਾ ਪਰ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਸਾਹਮਣੇ ਉਸਦੇ ਬੱਲੇਬਾਜ਼ਾਂ ਨੇ 1.93 ਦੌੜ ਪ੍ਰਤੀ ਓਵਰ ਨਾਲ ਸਿਰਫ਼ 58 ਦੌੜਾਂ ਹੀ ਹੋਰ ਜੋੜੀਆਂ ਖਵਾਜ਼ਾ ਨੇ ਆਪਣੀ ਧੀਮੀ ਪਾਰੀ ‘ਚ ਵਿਕਟ ਬਚਾਉਂਦੇ ਹੋਏ ਆਪਣੇ 14ਵੇਂ ਅਰਧ ਸੈਂਕੜੇ ਤੱਕ ਪਹੁੰਚਣ ਲਈ 155 ਗੇਂਦਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿਮਾਚਲੀ ਸਫ਼ਰ ਦਾ ਦੁਖਾਂਤ
ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ 8 ਨੌਜਵਾਨਾਂ ਦੀ ਹਿਮਾਚਲ ਤੋਂ ਵਾਪਸੀ ਸਮੇਂ ਸੜਕ ਹਾਦਸੇ ‘ਚ ਮੌਤ ਮੈਦਾਨੀ ਲੋਕਾਂ ਦੇ ਪਹਾੜੀ ਖੇਤਰ ਬਾਰੇ ਨਾ-ਸਮਝੀ ਦੀ ਦੁਖਦਾਈ ਮਿਸਾਲ ਹੈ ਮੈਦਾਨੀ ਰਾਜਾਂ ਤੋਂ ਪਹਾੜੀ ਖੇਤਰ ‘ਚ ਆਉਂਦੇ ਲੋਕਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਤਾਜ਼ਾ ਘਟਨਾ ‘ਚ ਨੌਜਵਾਨਾਂ ਦੀ ਕਾਰ 150 ਫੁੱਟ ਡੂੰਘੀ ਖੱਡ ‘ਚ ਡਿੱਗ ਪਈ ਇਸ ਦਰਦਨਾਕ ਹਾਦਸੇ ਤੋਂ ਬਾਅਦ ਸਰਕਾਰੀ ਪੱਧਰ ‘ਤੇ ਕੋਈ ਬਹੁਤੀ ਚਰਚਾ ਨਹੀਂ ਹੋਈ, ਕਿਉਂਕਿ ਜਿਸ ਸੂਬੇ ‘ਚ ਇਹ ਘਟਨਾ ਵਾਪਰੀ ਉਸ ਸੂਬਾ ਸਰਕਾਰ ਵਾਸਤੇ ਮ੍ਰਿਤਕ ਬਾਹਰਲੇ ਸੂਬੇ ਦੇ ਸਨ।
ਜਿਸ ਸੂਬੇ ‘ਚ (ਪੰਜਾਬ) ਨਾਲ ਇਹ ਨੌਜਵਾਨ ਸਬੰਧਿਤ ਸਨ ਉਥੋਂ ਦੀ ਸਰਕਾਰ ਤੇ ਲੋਕਾਂ ਨੇ ਦੂਜੇ ਸੂਬੇ ਦੇ ਹਾਲਾਤਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੇ ਅਜਿਹੇ ਹੋਰ ਸੜਕ ਹਾਦਸਿਆਂ ਬਾਰੇ ਕੋਈ ਸਾਂਝੀ ਰਾਏ ਬਣਾਉਣ ਦਾ ਉੱਦਮ ਨਹੀਂ ਕੀਤਾ ਦਰਅਸਲ ਮਾਮਲਾ ਸੜਕੀ ਆਵਾਜਾਈ, ਨਿਯਮਾਂ ਤੇ ਸਾਵਧਾਨੀ ਦਾ ਹੈ ਹਿਮਾਚਲ ਪ੍ਰਦੇਸ਼ ‘ਚ ਮੈਦਾਨੀ ਸੂਬਿਆਂ ‘ਚੋਂ ਆਉਣ ਵਾਲੇ ਸੈਲਾਨੀਆਂ ਨੂੰ ਪਹਾੜੀ ਰਸਤਿਆਂ ‘ਚ ਵਾਹਨ ਚਲਾਉਣ ਦਾ ਅਭਿਆਸ ਨਹੀਂ ਹੁੰਦਾ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।
ਇਹ ਵੀ ਪੜ੍ਹੋ : ਜਿੱਥੋਂ ਲੰਘ ਰਿਹੈ ਬਿਪਰਜੋਏ ਛੱਡ ਰਿਹੈ ਤਬਾਹੀ ਦੇ ਨਿਸ਼ਾਨ, ਰਾਜਸਥਾਨ ਵੱਲ ਵਧਿਆ
ਖਾਸ ਕਰਕੇ ਰਾਤ ਵੇਲੇ ਪਹਾੜਾਂ ‘ਚ ਗੱਡੀ ਚਲਾਉਣੀ ਹੋਰ ਵੀ ਖਤਰਨਾਕ ਹੁੰਦਾ ਹੈ ਉਕਤ ਹਾਦਸਾ ਵੀ ਰਾਤ 10:30 ਵਜੇ ਹੋਇਆ ਸੀ ਪੰਜਾਬ ਸਮੇਤ ਹੋਰ ਮੈਦਾਨੀ ਸੂਬਿਆਂ ਦੇ ਲੋਕ ਘੁੰਮਣ-ਫਿਰਨ ਤੇ ਤੀਰਥਾਂ ‘ਤੇ ਸ਼ਰਧਾ ਲਈ ਪਹਾੜੀ ਸੂਬਿਆਂ ‘ਚ ਜਾਂਦੇ ਹਨ ਲੱਖਾਂ ਸੈਲਾਨੀਆਂ ਦੀ ਆਮਦ ਪਹਾੜੀ ਸੂਬਿਆਂ ਦੀ ਆਰਥਿਕਤਾ ਦਾ ਮਹੱਤਵਪੂਰਨ ਹਿੱਸਾ ਹੈ ਵਧ ਰਹੇ ਹਾਦਸਿਆਂ ਨੂੰ ਵੇਖਦਿਆਂ ਪਹਾੜੀ ਸੂਬਿਆਂ ਦੀਆਂ ਸਰਕਾਰਾਂ ਮੈਦਾਨੀ ਲੋਕਾਂ ਦੇ ਸੁਰੱਖਿਅਤ ਸਫ਼ਰ ਲਈ ਕੋਈ ਠੋਸ ਨੀਤੀ ਘੜ ਕੇ ਅਜਿਹੀ ਮੁਹਿੰਮ ਚਲਾਉਣ, ਜਿਸ ਨਾਲ ਸੈਲਾਨੀਆਂ ਨੂੰ ਪਹਾੜੀ ਖੇਤਰ ‘ਚ ਡਰਾਇਵਿੰਗ ਸਬੰਧੀ ਠੋਸ ਜਾਣਕਾਰੀ ਤੇ ਸਿਖਲਾਈ ਹਾਸਲ ਹੋ ਸਕੇ ਸਿਰਫ਼ ਮ੍ਰਿਤਕਾਂ ਨੂੰ ਮੁਆਵਜ਼ਾ ਦੇਣਾ ਨਾਲ ਹੀ ਮਸਲਾ ਨਹੀਂ ਹੁੰਦਾ ਹਾਦਸਿਆਂ ਦੀ ਦਰ ਘਟਾਉਣਾ ਮੁੱਖ ਮਕਸਦ ਹੋਣਾ ਚਾਹੀਦਾ ਹੈ।
ਦੂਜੇ ਪਾਸੇ ਮੈਦਾਨੀ ਸੁਬਿਆਂ ਦੀਆਂ ਸਰਕਾਰਾਂ ਵੀ ਪਹਾੜੀ ਖੇਤਰਾਂ ‘ਚ ਸੁਰੱਖਿਅਤ ਸਫ਼ਰ ਲਈ ਕੋਈ ਠੋਸ ਪ੍ਰੋਗਰਾਮ ਤਿਆਰ ਕਰਨ ਸੈਰ-ਸਪਾਟਾ ਦੇਸ਼ ਦੀ ਏਕਤਾ ਤੇ ਸਦਭਾਵਨਾ ਨੂੰ ਮਜ਼ਬੂਤ ਕਰਦਾ ਹੈ ਸੁਰੱਖਿਅਤ ਸਫ਼ਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ ਕੇਂਦਰ ਸਰਕਾਰ ਵੀ ਇਸ ਮਾਮਲੇ ‘ਚ ਕੋਈ ਨੀਤੀ ਤਿਆਰ ਕਰੇ ਤਾਂ ਚੰਗੇ ਨਤੀਜੇ ਆ ਸਕਦੇ ਹਨ ਉਂਜ ਵੀ ਪਹਾੜੀ ਸੂਬਿਆਂ ‘ਚ ਵਾਹਨਾਂ ਦੀ ਭੀੜ ਸਮੱਸਿਆ ਹੈ ਪਰ ਸੈਰ ਸਪਾਟਾ ਸਮੱਸਿਆ ਨਹੀਂ ਸਗੋਂ ਵਰਦਾਨ ਹੋਣਾ ਚਾਹੀਦਾ ਹੈ ਹਾਦਸਿਆਂ ਨੂੰ ਰੋਕਣ ਦੀ ਮੁਹਿੰਮ ਜ਼ਰੂਰੀ ਹੈ।
ਥੋੜ੍ਹਾ ਸਮਾਂ ਪਏ ਮੀਂਹ ਨੇ ਸੰਗਰੂਰ ਵਾਸੀਆਂ ਲਈ ਖੜ੍ਹੀਆਂ ਕੀਤੀਆਂ ਮੁਸੀਬਤਾਂ
ਸ਼ਹਿਰ ਦੇ ਕਈ ਥਾਵਾਂ ਤੇ ਭਰਿਆ ਪਾਣੀ
ਗੁਰਪ੍ਰੀਤ ਸਿੰਘ, ਸੰਗਰੂਰ:ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਘੰਟਾ ਹੋਈ ਜੋਰਦਾਰ ਬਾਰਿਸ਼ ਨੇ ਨਗਰ ਕੌਂਸਲ ਦੇ ਮਾਨਸੂਨ ਨੂੰ ਲੈ ਕੇ ਪਾਣੀ ਨਿਕਾਸ ਦੇ ਕੀਤੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਹਾਲਾਂਕਿ ਬਾਰਿਸ਼ ਦੇ ਹੋਣ ਨਾਲ ਲੋਕਾਂ ਨੂੰ ਪਿਛਲੇ ਦਿਨਾਂ ਤੋਂ ਪੈ ਰਹੀ ਤੇਜ ਗਰਮੀ ਤੋਂ ਕੁÎਝ ਰਾਹਤ ਜਰੂਰ ਮਿਲੀ ਪ੍ਰੰਤੂ ਸ਼ਹਿਰ ਦੇ ਕਈ ਥਾਂਈ ਪਾਣੀ ਭਰਨ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਵੀ ਝੱਲਣੀ ਪਈ।
ਅੱਜ ਸਵੇਰ ਤੋਂ ਹੀ ਆਸਮਾਨ ਤੇ ਸੰਘਣੇ ਬੱਦਲ ਛਾਏ ਹੋਏ ਸਨ ਅਤੇ ਕਰੀਬ ਗਿਆਰਾਂ ਵਜੇ ਅਚਾਨਕ ਤੇਜ ਹਵਾ ਦੇ ਨਾਲ ਜੋਰਦਾਰ ਬਾਰਿਸ਼ ਦਾ ਹੋਣਾ ਸ਼ੁਰੂ ਹੋ ਗਿਆ। ਠੰਡੀਆਂ ਹਵਾਵਾਂ ਤੇ ਤੇਜ ਬਾਰਿਸ਼ ਕਾਰਨ ਜਿਥੇ ਮੌਸਮ ਸੁਹਾਵਣਾ ਹੋ ਗਿਆ, ਉਥੇ ਹੀ ਸ਼ਹਿਰ ਵਾਸੀਆਂ ਲਈ ਮੁਸ਼ਕਿਲਾਂ ਖੜੀਆਂ ਹੋ ਗਈਆਂ।
ਸ਼ਹਿਰ ਦੇ ਵੱਖ-ਵੱਖ ਥਾਵਾਂ ਧੂਰੀ ਗੇਟ, ਬੀਐਸਐਨਐਲ ਰੋਡ, ਰਣਬੀਰ ਕਲੱਬ ਰੋਡ, ਮਹਿਲ ਮੁਬਾਰਕ, ਗੁਰੂ ਨਾਨਕ ਕਾਲੋਨੀ, ਪ੍ਰੇਮ ਬਸਤੀ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਪਾਣੀ ਭਰ ਗਿਆ। ਧੂਰੀ ਗੇਟ ਦੇ ਹਾਲਾਤ ਕਾਫੀ ਬਦਤਰ ਨਜਰ ਆਏ। ਪਾਣੀ ਨਿਕਾਸ ਦੇ ਉਚਿਤ ਪ੍ਰਬੰਧ ਨਾ ਹੋਣ ਕਾਰਨ ਇਥੇ ਦੁਕਾਨਾਂ ਮੂਹਰੇ ਖੜੇ ਕਈ ਵਾਹਨ ਪਾਣੀ ਵਿੱਚ ਡੁੱਬੇ ਨਜਰ ਆਏ ਅਤੇ ਇਥੋਂ ਲੰਘਣ ਵਿੱਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਵਾਸੀ ਹੋਏ ਪ੍ਰੇਸ਼ਾਨ
ਇਥੋਂ ਦੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੇ ਦੱਸਿਆ ਕਿ ਇਥੇ ਗੰਦਾ ਨਾਲਾ ਬਣਿਆ ਹੋਇਆ ਹੈ ਜਿਸਦੀ ਸਮੇਂ ਤੇ ਸਫਾਈ ਨਹੀਂ ਹੁੰਦੀ। ਜਿਸ ਕਾਰਨ ਇਥੇ ਹਰ ਸਮੇਂ ਬਦਬੂ ਫੈਲੀ ਰਹਿਣ ਕਾਰਨ ਇਥੋਂ ਦਾ ਵਾਤਾਵਰਨ ਦੂਸ਼ਿਤ ਰਹਿੰਦਾ ਹੈ। ਬਾਰਿਸ਼ ਦੇ ਦਿਨਾਂ ਵਿੱਚ ਇਸ ਗੰਦੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਮੁੱਖ ਸੜਕ ਤੇ ਭਰ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਹੋ ਕੇ ਹੀ ਲੰਘਣਾ ਪੈਂਦਾ ਹੈ।
ਜਦੋਂ ਇਸ ਸਬੰਧੀ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਰਿਪਦਮਨ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਕਾਰਨ ਮੀਂਹ ਪੈਣ ਵੇਲੇ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਉਨ੍ਹਾਂ ਕਿਹਾ ਕਿ ਜਿਹੜੇ ਇਲਾਕਿਆਂ ਵਿੱਚ ਪਾਣੀ ਖੜ੍ਹਦਾ ਹੈ, ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਇਸ ਦਾ ਹੱਲ ਕਰਵਾ ਦਿੱਤੀ ਜਾਵੇਗਾ
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਸਮੱਸਿਆਵਾਂ ਸ਼ਹਿਰੀਆਂ ਨੂੰ ਆ ਰਹੀਆਂ ਹਨ, ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋ ਸਕੇ ਅਤੇ ਨਗਰ ਕੌਂਸਲ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।