World Heart Day - Sach Kahoon Punjabi
World Heart Day: ਸਿਵਲ ਸਰਜਨ ਵੱਲੋਂ ਵਿਸ਼ਵ ਦਿਲ ਦਿਵਸ ਤੇ ਜਾਗਰੂਕਤਾ ਬੈਨਰ ਅਤੇ ਪੋਸਟਰ ਕੀਤਾ ਜਾਰੀ
ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਹਰ ਰੋਜ਼ ਕਰੋ ਕਸਰਤ : ਡਾ.ਕੱਕੜ
World Heart Day: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਵੱਲੋ ਅੱਜ ਵਿਸ਼ਵ ਦਿਲ ਦਿਵਸ ’ਤੇ ਜਾਗਰੂਕਤਾ ਬੈਨਰ ਅਤੇ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਇਨ੍ਹਾਂ ਤੋਂ ਕਿਵੇ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਲ ਸਾਡੇ ਸਰੀਰ ਦਾ ਅਹਿਮ ਅੰਗ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਸੈਰ,ਸਾਈਕਲਿੰਗ ਅਤੇ ਯੋਗਾ ਆਦਿ ਕਰਨ ਨਾਲ ਗੈਰ ਸੰਚਾਰੀ ਰੋਗ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Diet For kids: ਬੱਚਿਆਂ ’ਚ ਦੁੱਧ ਦੀ ਕਮੀ ਸਰੀਰਕ ਵਿਕਾਸ ’ਚ ਪਾਉਂਦੀ ਹੈ ਰੁਕਾਵਟ, ਇਸ ਤਰ੍ਹਾਂ ਵਧਾਓ ਪ੍ਰੋਟੀਨ-ਕੈਲਸ਼ੀਅ…
ਉਨ੍ਹਾਂ ਦੱਸਿਆ ਕਿ ਵੱਧ ਚਿਕਨਾਈ ਵਾਲਾ ਭੋਜਨ ਖਾਣ ਨਾਲ, ਸ਼ਰਾਬ ,ਸਿਗਰਟਨੋਸ਼ੀ ਦੀ ਆਦਤ, ਪ੍ਰਦੂਸ਼ਿਤ ਵਾਤਾਵਰਣ, ਖਾਣ ਪੀਣ ਦੀਆਂ ਗਲਤ ਆਦਤਾਂ, ਫਾਸਟ ਫੂਡ, ਦਿਮਾਗੀ ਪ੍ਰੇਸ਼ਾਨੀ, ਮੋਟਾਪੇ ਕਾਰਨ ਦਿਲ ਨੂੰ ਕਈ ਤਰ੍ਹਾ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਸਾਨੂੰ ਇਨ੍ਹਾ ਚੀਜਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਸਾਨੂੰ 35 ਸਾਲ ਦੀ ਉਮਰ ਤੋਂ ਬਾਅਦ ਰੂਟੀਨ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਸ਼ੂਗਰ ਅਤੇ ਦਿਲ ਸਬੰਧੀ ਹੋਰ ਟੈਸਟ ਕਰਵਾਉਦੇ ਰਹਿਣਾ ਚਾਹੀਦਾ ਹੈ। ਜੇਕਰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦੀ ਕੋਈ ਹੋਰ ਬਿਮਾਰੀ ਹੋ ਜਾਵੇ ਤਾਂ ਦਿਲ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਸ਼ੁਰੂ ਕੀਤਾ ਜਾਵੇ, ਬਲੱਡ ਪ੍ਰੈਸ਼ਰ ਤੋ ਪੀੜਤ ਵਿਅਕਤੀ ਵੱਲੋ ਆਪਣੀ ਮਰਜੀ ਨਾਲ ਦਵਾਈ ਬੰਦ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਆਮ ਪਬਲਿਕ ਦੀ ਸਹੂਲਤ ਲਈ ਸਮੂਹ ਸਿਹਤ ਸੰਸਥਾਵਾਂ ਵਿਖੇ ਬਲੱਡ ਪ੍ਰੈਸ਼ਰ ਦੀ ਦਵਾਈ ਮਿਲਦੀ ਹੈ ਅਤੇ ਸਕ੍ਰੀਨਿੰਗ ਵੀ ਕੀਤੀ ਜਾਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਹ ਸੰਦੇਸ਼ ਆਪਣੇ ਪਰਿਵਾਰ, ਮੁਹੱਲੇ ਅਤੇ ਪਿੰਡਾਂ ਸ਼ਹਿਰਾਂ ਵਿੱਚ ਪਹੁੰਚਾਇਆ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਦਿਲ ਦੀਆਂ ਬਿਮਾਰੀਆਂ ਪ੍ਰਤੀ ਸੁਚੇਤ ਹੋ ਜਾਣ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਵਿਸ਼ਵਦੀਪ ਗੋਇਲ, ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਸੀਨੀਅਰ ਫਾਰਮੈਸੀ ਅਫਸਰ ਸੁਨੀਲ ਸਿੰਗਲਾ, ਬੀ ਈ ਈ ਰਾਜਿੰਦਰ ਕੁਮਾਰ, ਫਲੈਗ ਚਾਵਲਾ, ਅਤੇ ਕੌਸ਼ਲ ਕੁਮਾਰ ਹਾਜ਼ਰ ਸਨ।
World Heart Day: ਵਿਸ਼ਵ ਦਿਲ ਦਿਵਸ ’ਤੇ ਵਿਸ਼ੇਸ਼, ਆਪਣੇ ਦਿਲ ਦਾ ਰੱਖੋ ਖਾਸ ਖਿਆਲ
ਵਿਸ਼ਵ ਦਿਲ ਦਿਵਸ ’ਤੇ ਵਿਸ਼ੇਸ਼ | World Heart Day
ਮਿਸ਼ਨ ਅੰਮ੍ਰਿਤ-ਪ੍ਰਾਜੈਕਟ ਸਟੈਮੀ : ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਤੁਰੰਤ ਅਤੇ ਮੁਫਤ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੀ ਸੂਬਾ ਪੱਧਰੀ ਪਹਿਲਕਦਮੀ
ਐੱਨਪੀਸੀਡੀਸੀਐੱਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਲੋਕਾਂ ਨੂੰ ਕਰ ਰਿਹਾ ਹੈ ਜਾਗਰੂਕ
ਦਿਲ ਇਕ ਛੋਟੀ ਜਿਹੀ ਚੀਜ਼ ਹੈ, ਪਰ ਇਸ ’ਤੇ ਜ਼ਿੰਮੇਵਾਰੀਆਂ ਦਾ ਬੋਝ ਬਹੁਤ ਵੱਡਾ ਹੈ। ਦਿਲ ਇੱਕ ਮਿੰਟ ਵਿੱਚ ਔਸਤਨ 72 ਵਾਰ ਧੜਕਦਾ ਹੈ, ਪਰ ਇਹ ਦਰ ਇੱਕ ਵਿਅਕਤੀ ਦੀ ਉਮਰ ਅਤੇ ਸਿਹਤ ’ਤੇ ਨਿਰਭਰ ਕਰਦੀ ਹੈ। ਦਿਲ ਇੱਕ ਮਾਸਪੇਸ਼ੀਆਂ ਨਾਲ ਬਣਿਆ ਅੰਗ ਹੈ ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਖੂਨ ਪੰਪ ਕਰਦਾ ਹੈ। ਜਦੋਂ ਇਸ ਪ੍ਰਕਿਰਿਆ ਵਿੱਚ ਵਿਘਨ ਪੈਂਦਾ ਹੈ, ਤਾਂ ਖੂਨ ਦੀ ਘਾਟ ਕਾਰਨ ਮਾਸਪੇਸ਼ੀਆਂ ਦੀ ਮੌਤ ਹੋ ਜਾਂਦੀ ਹੈ, ਜੋ ਦਿਲ ਦੇ ਕੰਮਕਾਜ ਨੂੰ ਪ੍ਰਭਾਵਤ ਕਰਦੀ ਹੈ, ਇਸ ਨੂੰ ਦਿਲ ਦਾ ਦੌਰਾ ਕਿਹਾ ਜਾਂਦਾ ਹੈ। ਦਿਲ ਸਰੀਰ ਦੇ ਸਾਰੇ ਸਿਸਟਮ ਦਾ ਧੁਰਾ ਹੁੰਦਾ ਹੈ ਇਸ ਲਈ ਇਹ ਸਾਡਾ ਫਰਜ਼ ਬਣਦਾ ਹੈ। World Heart Day
ਕਿ ਅਸੀਂ ਸਰੀਰ ਦੇ ਹੋਰ ਅੰਗਾਂ ਵਾਂਗ ਦਿਲ ਨੂੰ ਵੀ ਤੰਦਰੁਸਤ ਰੱਖਣ ਲਈ ਉਚਿਤ ਯਤਨ ਕਰੀਏ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ 2022 ਵਿੱਚ ਦੁਨੀਆ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 32% ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੋਈਆਂ ਹਨ, ਜਿਨ੍ਹਾਂ ਵਿੱਚੋਂ ਦਿਲ ਦਾ ਦੌਰਾ ਅਤੇ ਦਿਲ ਦਾ ਫੇਲ੍ਹ ਹੋਣਾ ਮੁੱਖ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ 70 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਅਚਨਚੇਤੀ ਹੁੰਦੀਆਂ ਹਨ। ਵਰਲਡ ਹਾਰਟ ਫੈਡਰੇਸ਼ਨ ਦਾ ਗਠਨ ਸਾਲ 2000 ਵਿੱਚ ਹੋਇਆ। ਇਹ ਦੁਨੀਆ ਭਰ ਦੇ ਲੋਕਾਂ ਨੂੰ ਦਿਲ ਨਾਲ ਸਬੰਧਤ ਬਿਮਾਰੀਆਂ, ਉਨ੍ਹਾਂ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਜਾਗਰੂਕ ਕਰਨ ਦਾ ਕੰਮ ਕਰਦੀ ਹੈ।
ਇਹ ਖਬਰ ਵੀ ਪੜ੍ਹੋ : IND vs PAK: ਪਾਕਿਸਤਾਨ ’ਤੇ ਭਾਰਤ ਦੀ ਜਿੱਤ ਤੋਂ ਬਾਅਦ PM ਮੋਦੀ ਦੀ ਪ੍ਰਤੀਕਿਰਿਆ
ਇਸ ਦੇ ਨਾਲ ਹੀ ਇਹ ਲੋਕਾਂ ਨੂੰ ਰੈਗੂਲਰ ਜਾਂਚ ਕਰਵਾਉਣ ਅਤੇ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਨਿਯੰਤਰਣ ਤਰੀਕਿਆਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦਾ ਹੈ। ਵਰਲਡ ਹਾਰਟ ਫੈਡਰੇਸ਼ਨ ਦੇ ਅਨੁਸਾਰ ਦਿਲ ਦੀਆਂ ਬਿਮਾਰੀਆਂ ਕਾਰਨ 2020 ਵਿੱਚ 17.5 ਮਿਲੀਅਨ, 2021 ਵਿੱਚ 20.5 ਮਿਲੀਅਨ ਅਤੇ 2022 ਵਿੱਚ 19.8 ਮਿਲੀਅਨ ਮੌਤਾਂ ਹੋਈਆਂ ਹਨ। ਸੰਗਠਨ ਦੇ ਅਨੁਸਾਰ ਦਿਲ ਦੀ ਬਿਮਾਰੀ ਤੋਂ ਅਚਨਚੇਤੀ ਮੌਤਾਂ ਵਿੱਚੋਂ 80% ਨੂੰ ਰੋਕਿਆ ਜਾ ਸਕਦਾ ਹੈ, ਜੇ ਦਿਲ ਦੀ ਬਿਮਾਰੀ ਦੇ ਚਾਰ ਮੁੱਖ ਕਾਰਨਾਂ, ਜਿਵੇਂ ਕਿ ਕੁਪੋਸ਼ਣ, ਤੰਬਾਕੂ ਦੀ ਵਰਤੋਂ, ਸਰੀਰਕ ਗਤੀਵਿਧੀ ਜਾਂ ਕਸਰਤ ਦੀ ਘਾਟ ਅਤੇ ਸ਼ਰਾਬ ਤੋਂ ਕਿਾਨਾਰਾ ਕੀਤਾ ਜਾਵੇ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਤੰਬਾਕੂਨੋਸ਼ੀ ਕਾਰਨ ਹਰ ਸਾਲ 1.9 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। World Heart Day
ਵਿਸ਼ਵ ਹਾਰਟ ਫੈਡਰੇਸ਼ਨ ਦੇ ਅਨੁਸਾਰ ਤੰਬਾਕੂਨੋਸ਼ੀ ਵਿਸ਼ਵ ਪੱਧਰ ’ਤੇ ਕਾਰਡੀਓਵੈਸਕੁਲਰ ਬਿਮਾਰੀ (ਸੀਵੀਡੀ) ਦੀਆਂ ਲਗਭਗ 17% ਮੌਤਾਂ ਦਾ ਕਾਰਨ ਬਣਦੀ ਹ ੈਅਤੇ ਤੰਬਾਕੂਨੋਸ਼ੀ ਵੀ ਮੌਤ ਦੇ ਖਤਰੇ ਨੂੰ ਵਧਾ ਸਕਦੀ ਹੈ। ਹਰ ਸਾਲ 29 ਸਤੰਬਰ ਨੂੰ ਵਿਸ਼ਵ ਹਾਰਟ ਫੈਡਰੇਸ਼ਨ ਵਿਸ਼ਵ ਹਾਰਟ ਦਿਵਸ ਮਨਾਉਂਦੀ ਹੈ। ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਦਿਲ ਵੱਲ ਧਿਆਨ ਦੇਣ ਅਤੇ ਇਸ ਨੂੰ ਸਿਹਤਮੰਦ ਰੱਖਣ ਲਈ ਜਾਗਰੂਕ ਅਤੇ ਪ੍ਰੇਰਿਤ ਕਰਨਾ ਹੈ। ਭਾਰਤ ਵਿੱਚ ਕਾਰਡੀਓਵੈਸਕੂੁਲਰ ਬਿਮਾਰੀਆਂ ਦੇ ਪੀੜਤਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਹਤ ਵਿਭਾਗ ਨੇ ਸਾਲ 2010 ਵਿੱਚ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਕਾਰਡੀਓਵੈਸਕੂੁਲਰ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (ਐੱਨਪੀਸੀਡੀਸੀਐੱਸ) ਦੀ ਸ਼ੁਰੂਆਤ ਕੀਤੀ ਸੀ।
ਸਿਹਤ ਵਿਭਾਗ ਪੰਜਾਬ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ | World Heart Day
ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਸਟੈਮੀ ਪ੍ਰਾਜੈਕਟ, ਜਿਸ ਨੂੰ ਮਿਸ਼ਨ ਅੰਮ੍ਰਿਤ ਵੀ ਕਿਹਾ ਜਾਂਦਾ ਹੈ, ਦੀ ਸ਼ੁਰੂਆਤ 1 ਜੁਲਾਈ, 2025 ਨੂੰ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ’ਤੇ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਹ ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਚਲਾਇਆ ਗਿਆ ਸੀ। ਇਹ ਦਿਲ ਦੇ ਦੌਰੇ ਦੀ ਸਭ ਤੋਂ ਗੰਭੀਰ ਕਿਸਮ ਸਟੈਮੀ (ਐੱਸਟੀ-ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ) ਲਈ ਤੁਰੰਤ ਅਤੇ ਮੁਫਤ ਇਲਾਜ ਪ੍ਰਦਾਨ ਕਰਨ ਲਈ ਇੱਕ ਸੂਬਾ ਪੱਧਰੀ ਪਹਿਲ ਹੈ। World Heart Day
ਇਸ ਪ੍ਰਾਜੈਕਟ ਦੇ ਤਹਿਤ, ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਹਸਪਤਾਲਾਂ ਵਿੱਚ, ਮਰੀਜ਼ ਨੂੰ ਦਿਲ ਦੀਆਂ ਨਾੜੀਆਂ ਵਿੱਚ ਖੂਨ ਦੇ ਥੱਕੇ ਜੰਮਣ ਦੀ ਸਥਿਤੀ ਵਿੱਚ ਐਂਟੀ-ਕਲੋਟਿੰਗ ਡਰੱਗ ਟੇਨੈਕਟਾਪਲੇਸ ਟੀਕਾ ਦਿੱਤਾ ਜਾਂਦਾ ਹੈ, ਟੈਲੀ-ਈਸੀਜੀ ਅਤੇ ਮਾਹਿਰ ਸਲਾਹ ਮਸ਼ਵਰੇ ਤੋਂ ਬਾਅਦ ਮਰੀਜ਼ ਨੂੰ ਉੱਚ ਪੱਧਰੀ ਇਲਾਜ ਲਈ ਇੱਕ ਵੱਡੇ ਹੱਬ ਹਸਪਤਾਲ ਵਿੱਚ ਉੱਚ ਪੱਧਰੀ ਇਲਾਜ ਲਈ ਭੇਜਿਆ ਜਾਂਦਾ ਹੈ। ਇਸ ਯੋਜਨਾ ਦਾ ਉਦੇਸ਼ ‘ਹੱਬ’ ਅਤੇ ‘ਸਪੋਕ’ ਮਾਡਲ ਦੀ ਵਰਤੋਂ ਕਰਕੇ ਇਲਾਜ ਵਿੱਚ ਦੇਰੀ ਨੂੰ ਕਾਫ਼ੀ ਘੱਟ ਕਰਨਾ ਹੈ।
ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ ਤਹਿਤ ਵੀ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਜਲਦ ਹੀ ਪੰਜਾਬ ਸਰਕਾਰ 10 ਲੱਖ ਵਾਲੀ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਸ਼ਰੂ ਕਰੇਗੀ ਇਸ ਤੋਂ ਇਲਾਵਾ ਸਿਹਤ ਵਿਭਾਗ ਪੰਜਾਬ ਨੇ ਪਿਛਲੇ ਸਮੇਂ ਵਿੱਚ ਹੀ ਜਿੰਮ ਜਾਣ ਵਾਲਿਆਂ ਅਤੇ ਖਿਡਾਰੀਆਂ ਵਿੱਚ ਦਿਲ ਦੇ ਦੌਰੇ ਦੇ ਵਧ ਰਹੇ ਮਾਮਲਿਆਂ ਦਾ ਨੋਟਿਸ ਲਿਆ ਹੈ ਅਤੇ ਇਨ੍ਹਾਂ ਗਤੀਵਿਧੀਆਂ ਵਿੱਚ ਵਰਤੇ ਜਾਣ ਵਾਲੇ ਪ੍ਰੋਟੀਨ ਉਤਪਾਦਾਂ ਅਤੇ ਹੋਰ ਸਪਲੀਮੈਂਟ ਦੀ ਜਾਂਚ ਕਰਨ ਲਈ ਵੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਦਿਲ ਦੇ ਦੌਰੇ ਦੇ ਲੱਛਣ | World Heart Day
1. ਛਾਤੀ, ਗਰਦਨ, ਪਿੱਠ ਅਤੇ ਬਾਹਾਂ ਵਿੱਚ ਤਣਾਅ ਜਾਂ ਦਰਦ ਦੇ ਨਾਲ ਕਮਜ਼ੋਰੀ ਮਹਿਸੂਸ ਹੋਣਾ।
2. ਚੱਕਰ ਆਉਣੇ ਤੇ ਸਾਹ ਲੈਣ ਵਿੱਚ ਮੁਸ਼ਕਲ।
3. ਅਸਧਾਰਨ ਨਬਜ਼ ਅਤੇ ਦਿਲ ਦੀ ਧੜਕਣ।
4. ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਪਸੀਨਾ ਆਉਣਾ।
5. ਪੇਟ ਦਰਦ, ਮਤਲੀ ਜਾਂ ਉਲਟੀਆਂ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ।
6. ਛਾਤੀ ਵਿੱਚ ਦਰਦ, ਦਬਾਅ, ਬੇਅਰਾਮੀ ਅਤੇ ਜਲਣ ਦਾ ਅਹਿਸਾਸ।
7. ਪਸੀਨੇ ਵਾਲੀ ਅਤੇ ਚਿਪਚਿਪੀ ਚਮੜੀ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨ ਵਰਗੇ ਲੱਛਣ ਵੀ ਵੇਖੇ ਜਾ ਸਕਦੇ ਹਨ।
8. ਤਣਾਅ ਜਾਂ ਚਿੰਤਾ।
ਦਿਲ ਦੀ ਧੜਕਣ ਵਧਣ ਦੇ ਕੁਝ ਮੁੱਖ ਕਾਰਨ
1. ਹਾਈ ਬਲੱਡ ਪ੍ਰੈਸ਼ਰ।
2. ਕੋਲੇਸਟਰੋਲ ਦੇ ਪੱਧਰ ਵਿੱਚ ਵਾਧਾ
3. ਸ਼ੂਗਰ।
4. ਸ਼ਰਾਬ ਅਤੇ ਤੰਬਾਕੂਨੋਸ਼ੀ।
5. ਖੁਰਾਕ ਵਿੱਚ ਫਲ ਅਤੇ ਸਬਜ਼ੀਆਂ ਦੀ ਘੱਟ ਵਰਤੋਂ।
6. ਭਾਰ ਜਾਂ ਮੋਟਾਪਾ ਵੱਧਣਾ।
ਆਪਣੇ ਦਿਲ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਕਦਮ
1. ਸਰੀਰ ਦਾ ਭਾਰ ਕੰਟਰੋਲ ਰੱਖਣਾ। ਜ਼ਿਆਦਾ ਭਾਰ ਜਾਂ ਮੋਟਾਪਾ ਹੋਣ ਨਾਲ ਕੋਲੇਸਟਰੋਲ ਵਧਦਾ ਹੈ ਅਤੇ ਬੀਪੀ ਅਤੇ ਸ਼ੂਗਰ ਵਿੱਚ ਵਾਧਾ ਹੋ ਸਕਦਾ ਹੈ।
2. ਸੰਤੁਲਿਤ ਅਤੇ ਸਿਹਤਮੰਦ ਭੋਜਨ ਖਾਓ।
3. ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਨਾ ਕਰੋ
4. ਤਣਾਅ ਜਾਂ ਸਟਰੈੱਸ ਨੂੰ ਹਾਵੀ ਨਾ ਹੋਣ ਦਿਓ।
5. ਆਪਣੀ ਖੁਰਾਕ ਵਿੱਚ ਨਮਕ ਦਾ ਸੇਵਨ ਘੱਟ ਕਰੋ।
6. ਚਾਹ ਅਤੇ ਕੌਫੀ ਘੱਟ ਪੀਓ।
7. ਰੋਜ਼ਾਨਾ ਯੋਗਾ ਜਾਂ ਕਸਰਤ ਕਰੋ।
ਇਨ੍ਹਾਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਓ | World Heart Day
1. ਪੌੜੀਆਂ ਚੜ੍ਹੋ, ਐਲੀਵੇਟਰ ਦੀ ਵਰਤੋਂ ਨਾ ਕਰੋ।
2. ਜਿੰਨਾ ਸੰਭਵ ਹੋ ਸਕੇ ਪੈਦਲ ਚੱਲਣਾ ਚਾਹੀਦਾ ਹੈ।
3. ਘਰ ਦੇ ਕੰਮ ਕਰੋ। ਜਿਵੇਂ ਕਿ ਕੱਪੜੇ ਧੋਣਾ, ਸਫ਼ਾਈ ਕਰਨਾ, ਬੂਟਿਆਂ ਦੀ ਦੇਖਭਾਲ ਕਰਨਾ ਆਦਿ।
ਬਦਲਦੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਗੈਰ-ਸਿਹਤਮੰਦ ਆਦਤਾਂ, ਆਰਾਮ ਦੀ ਇੱਛਾ, ਕਸਰਤ ਦੀ ਘਾਟ, ਵਧਦਾ ਪ੍ਰਦੂਸ਼ਣ, ਮਿਲਾਵਟ ਵਾਲੀਆਂ ਚੀਜ਼ਾਂ ਦੀ ਵਧ ਰਹੀ ਵਰਤੋਂ ਅਤੇ ਬਹੁਤ ਜ਼ਿਆਦਾ ਤਣਾਅ ਦਿਲ ਦੀਆਂ ਬਿਮਾਰੀਆਂ ਵਿੱਚ ਤੇਜ਼ੀ ਨਾਲ ਵਾਧਾ ਕਰ ਰਹੇ ਹਨ। ਇਹੀ ਕਾਰਨ ਹੈ ਕਿ ਨੌਜਵਾਨਾਂ ਅਤੇ ਛੋਟੇ ਬੱਚਿਆਂ ਨੂੰ ਦਿਲ ਦੇ ਦੌਰੇ ਅਤੇ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਵੀ ਹੋ ਰਹੀਆਂ ਹਨ।
ਜੇ ਕਿਸੇ ਕਾਰਨ ਕਰਕੇ ਦਿਲ ਦਾ ਦੌਰਾ ਜਾਂ ਦਿਲ ਦਾ ਦੌਰਾ ਪੈਂਦਾ ਹੈ, ਤਾਂ ਹੇਠ ਲਿਖੀਆਂ ਸਾਵਧਾਨੀਆਂ ਵਰਤ ਕੇ ਦਿਲ ਨੂੰ ਤੰਦਰੁਸਤ ਰੱਖ ਕੇ ਦੂਜੇ ਹਮਲੇ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ –
1. ਆਪਣੇ ਕੋਲੇਸਟਰੋਲ ਨੂੰ ਕਾਬੂ ਵਿੱਚ ਰੱਖੋ।
2. ਸ਼ਰਾਬ ਤੇ ਸਿਗਰਟ ਨਾ ਪੀਓ।
3. ਉਮਰ ਅਤੇ ਕੱਦ ਦੇ ਅਨੁਸਾਰ ਆਪਣਾ ਭਾਰ ਵਧਣ ਨਾ ਦਿਓ
4. ਬੀਪੀ ਅਤੇ ਸ਼ੂਗਰ ਦੀ ਰੈਗੂਲਰ ਜਾਂਚ ਕਰਾਓ
5. ਪੌਸ਼ਟਿਕ ਭੋਜਨ ਖਾਓ।
6. ਆਪਣੀ ਖੁਰਾਕ ਵਿੱਚ ਫਾਈਬਰ ਨਾਲ ਭਰਪੂਰ ਭੋਜਨ ਨੂੰ ਸ਼ਾਮਲ ਕਰੋ।
7. ਖੰਡ ਅਤੇ ਨਮਕ ਦਾ ਸੇਵਨ ਘੱਟ ਕਰੋ।
8. ਰੋਜ਼ਾਨਾ ਯੋਗਾ ਅਤੇ ਕਸਰਤ ਕਰੋ। ਤੇਜ਼ ਤੁਰਨਾ, ਹੌਲੀ ਦੌੜਨਾ, ਤੈਰਾਕੀ, ਸਾਈਕਲ ਚਲਾਉਣਾ ਆਦਿ। ਦਿਲ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਵਧੀਆ ਗਤੀਵਿਧੀਆਂ ਹਨ।
ਮਨਬੀਰ ਸਿੰਘ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ,
ਸਿਹਤ ਵਿਭਾਗ, ਪੰਜਾਬ, ਮੋ. 9417328603
World Heart Day: ਵਿਸ਼ਵ ਦਿਲ ਦਿਵਸ ਵਿਸ਼ੇਸ਼ : ਰੈਗੂਲਰ ਐਕਸਰਸਾਈਜ਼, ਬੈਲੰਸ ਡਾਈਟ ਤੇ ਹੈਲਦੀ ਆਦਤਾਂ ਨੂੰ ਅਪਣਾ ਕੇ ਰਹਿ ਸਕਦੇ ਹੋ ਦਿਲ ਰੋਗ ਤੋਂ ਫ੍ਰੀ
ਦਿਲ ਰੋਗ ਤੋਂ ਬਚਾਅ ਲਈ ਡੇਰਾ ਸੱਚਾ ਸੌਦਾ ਨਿਭਾਅ ਰਿਹਾ ਹੈ ਅਹਿਮ ਭੂਮਿਕਾ
ਅਵੇਅਰਨੈੱਸ ਕੈਂਪ ਲਾ ਕੇ ਕੀਤਾ ਜਾਂਦੈ ਜਾਗਰੂਕ, ਸ਼ਾਹ ਸਤਿਨਾਮ ਜੀ ਹਸਪਤਾਲ ’ਚ ਸਥਾਪਿਤ ਹੋ ਚੁੱਕੀ ਹੈ ਅਤਿ ਆਧੁਨਿਕ ਕੈਥ ਲੈਬ
ਸਰਸਾ (ਸੱਚ ਕਹੂੰ ਨਿਊਜ਼)। World Heart Day: ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਮਹਾਨ ਸਮਾਜ ਸੁਧਾਰਕ ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਅਧਿਆਤਮਿਕਤਾ ਦਾ ਪ੍ਰਕਾਸ਼ ਫੈਲਾਉਣ ਦੇ ਨਾਲ-ਨਾਲ ਇਨਸਾਨ ਸਿਹਤਮੰਦ ਤੇ ਤੰਦਰੁਸਤ ਰਹੇ, ਇਸ ਦੇ ਲਈ ਲਗਾਤਾਰ ਕਾਰਜ ਕਰ ਰਿਹਾ ਹੈ ਅੱਜ ਵਿਸ਼ਵ ਦਿਲ ਦਿਵਸ ਹੈ ਤੇ ਸਿਹਤ ਤੇ ਸੁਖੀ ਜੀਵਨ ਲਈ ਇੱਕ ਸਿਹਤਮੰਦ ਦਿਲ ਦਾ ਹੋਣਾ ਜ਼ਰੂਰੀ ਹੈ ਲੋਕਾਂ ਦਾ ਦਿਲ ਸਿਹਤਮੰਦ ਰਹੇ।
ਇਸ ਦੇ ਲਈ ਵੀ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਲੋਕਾਂ ਨੂੰ ਦਿਲ ਸਬੰਧੀ ਬਿਮਾਰੀਆਂ ਪ੍ਰਤੀ ਅਵੇਅਰਨੈਸ ਕੈਂਪ ਲਾ ਕੇ ਜਾਗਰੂਕ ਕਰ ਰਿਹਾ ਹੈ ਇਸ ਤੋਂ ਇਲਾਵਾ ਦਿਲ ਦੇ ਆਕਾਰ ’ਚ ਬਣਾਏ ਗਏ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਹੁਣ ਉੱਚ ਪੱਧਰੀ ਦਿਲ ਦੇ ਰੋਗ ਦੇ ਇਲਾਜ ਸਬੰਧੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ, ਜਿੱਥੇ ਮਰੀਜ਼ਾਂ ਨੂੰ ਕਿਫਾਇਤੀ ਦਰਾਂ ’ਤੇ ਉੱਚ ਕੁਆਲਿਟੀ ਦਾ ਇਲਾਜ ਮਿਲੇਗਾ ਇਸ ਨਾਲ ਜਿੱਥੇ ਇਲਾਜ ਲਈ ਗੁਰੂਗ੍ਰਾਮ, ਚੰਡੀਗੜ੍ਹ ਤੇ ਜੈਪੁਰ ਵਰਗੇ ਵੱਡੇ ਸ਼ਹਿਰਾਂ ’ਚ ਨਹੀਂ ਜਾਣਾ ਪਵੇਗਾ ਉੱਥੇ ਹੀ ਸਮੇਂ ਦੀ ਵੀ ਬੱਚਤ ਹੋਵੇਗੀ World Heart Day
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਉੱਚ ਪੱਧਰੀ ਕੈਥ ਲੈਬ ਤੇ ਈਕੋਕਾਰਡੀਓਗ੍ਰਾਫੀ ਮਸ਼ੀਨ ਦੀ ਸਹੂਲਤ ਸ਼ੁਰੂ | World Heart Day
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਉੱਚ ਪੱਧਰੀ ਹਰਿਆਣਾ ਦੀ ਨਵੀਨਤਮ ਕੈਥ ਲੈਬ ਤੇ ਈਕੋਕਾਰਡੀਓ ਗ੍ਰਾਫੀ ਮਸ਼ੀਨ ਦੀ ਸਹੂਲਤ ਸ਼ੁਰੂ ਹੋ ਗਈ ਹੈ ਹਸਪਤਾਲ ’ਚ ਦਿਲ ’ਚ ਸਟੰਟ ਆਦਿ ਪਾਉਣ ਲਈ ਪ੍ਰਸਿੱਧ ਫਿਲਿਪਸ ਕੰਪਨੀ ਦੀ ਨਵੀਨਤਮ ਟੈਕਨਾਲੋਜੀ ਵਾਲੀ ਅਜੂਰੀਅਨ 5ਸੀ12 ਮਸ਼ੀਨ ਸਥਾਪਿਤ ਕੀਤੀ ਗਈ।
ੲੈ ਇਸ ਤੋਂ ਇਲਾਵਾ ਦਿਲ ਸਬੰਧੀ ਰੋਗ ਦੀ ਜਾਂਚ ਲਈ ਈਪੀਆਈਕਿਊਸੀਵੀਐੱਕਸਆਈ ਮਸ਼ੀਨ ਵੀ ਲਾਈ ਗਈ ਹੈ ਉਕਤ ਮਸ਼ੀਨਾਂ ਦੇ ਪੂਰੇ ਸੈਟਅੱਪ ’ਤੇ 5 ਕਰੋੜ ਰੁਪਏ ਖਰਚ ਕੀਤੇ ਗਏ ਹਨ ਉਕਤ ਨਵੀਨਤਮ ਟੈਕਨਾਲੋਜੀ ਦੀ ਮਸ਼ੀਨ ਦਿੱਲੀ ਤੋਂ ਬਾਅਦ ਸਰਸਾ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਾਪਿਤ ਕੀਤੀ ਗਈ ਹੈ ਤੇ ਹਸਪਤਾਲ ’ਚ ਡੀਐੱਮ ਕਾਰਡੀਓਲਾਜੀ ਡਾ. ਅਵਤਾਰ ਸਿੰਘ ਕਲੇਰ ਦੀਆਂ ਰੈਗੂਲਰ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। World Heart Day
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾ. ਅਵਤਾਰ ਸਿੰਘ ਕਲੇਰ | World Heart Day
ਐੱਮਡੀ ਡੀਐੱਮ (ਕਾਰਡੀਓਲਾਜੀ) ਨੇ ਮਸ਼ੀਨ ਦੇ ਐਡਵਾਂਸ ਫੀਚਰ ਬਾਰੇ ਦੱਸਦਿਆਂ ਕਿਹਾ ਕਿ ਇਹ ਮਸ਼ੀਨ ਸਿਰ ਤੋਂ ਲੈ ਕੇ ਪੈਰ ਤੱਕ ਪਤਲੀਆਂ, ਬਾਰੀਕ ਨਸਾਂ ਦੀ ਵੀ ਜਾਂਚ ਕਰ ਲੈਂਦੀ ਹੈ ਇਹ ਸੀÇਲੰਗ ਮਾੳਂੂਟਿਡ ਮਸ਼ੀਨ ਹੈ ਜੋ ਛੱਤ ਨਾਲ ਜੁੜੀ ਹੋਈ ਹੈ ਜਿਸ ਕਾਰਨ ਮਸ਼ੀਨ ਦੀ ਪੂਰੇ ਸਰੀਰ ਦੀ ਜਾਂਚ ਕਰਨ ਦੀ ਸਮਰੱਥਾ ਵਧ ਜਾਂਦੀ ਹੈ ਇਸ ਮਸ਼ੀਨ ਦੀ ਰੇਡੀਏਸ਼ਨ ਸੇਫਟੀ ਆਲ੍ਹਾ ਦਰਜ਼ੇ ਦੀ ਹੈ ਮਸ਼ੀਨ ’ਚ ਰੋਡ ਮੈਪ ਦੀ ਸਹੂਲਤ ਆਧੁਨਿਕ ਹੈ, ਜਿਸ ਨੂੰ ਕਾਰਡਿਨਰੀ ਰੋਡ ਮੈਪ ਕਿਹਾ ਜਾਂਦਾ ਹੈ।
ਇਸ ਨਾਲ ਮਰੀਜ਼ ਦੀ ਨਾੜੀ ’ਚ ਖੂਨ ਦੇ ਵਹਾਅ ਨੂੰ ਅਸਾਨੀ ਨਾਲ ਦੇਖ ਸਕਦੇ ਹਾਂ ਤੇ ਰੁਕਾਵਟ ਕਿਹੋ ਜਿਹੀ ਹੈ ਤੇ ਕਿੱਥੇ ਹੈ। ਉਸ ਨੂੰ ਅਸਾਨੀ ਨਾਲ ਦੇਖ ਸਕਦੇ ਹਨ ਮਸ਼ੀਨ ਆਰਟੀਫਿਸ਼ੀਅਲ ਇੰਟੈਂਲੀਜੈਂਸ ਦੀ ਮੱਦਦ ਨਾਲ ਇਹ ਪਹਿਲਾਂ ਹੀ ਪਤਾ ਲਾ ਲੈਂਦੀ ਹੈ ਕਿ ਦਿੱਕਤ ਕਿੱਥੇ ਹੈ। ਜਿਸ ਨਾਲ ਡਾਕਟਰ ਨੂੰ ਵਾਰ-ਵਾਰ ਮਰੀਜ਼ ਨੂੰ ਡਾਈ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਵਾਰ-ਵਾਰ ਡਾਈ ਦੇਣ ਨਾਲ ਉਹ ਗੁਰਦੇ ’ਤੇ ਕੁਝ ਅਸਰ ਪਾਉਂਦੀ ਹੈ, ਇਸ ਲਈ ਇਹ ਮਸ਼ੀਨ ਦੂਜੀਆਂ ਮਸ਼ੀਨਾਂ ਨਾਲੋਂ ਬਿਹਤਰ ਹੈ।
ਡਾ. ਕਲੇਰ ਨੇ ਖਰਚ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ਕਈ ਵਾਰ ਹੁੰਦਾ ਹੈ ਕਿ ਮਸ਼ੀਨ ਨਵੀਨਤਮ ਹੈ ਤਾਂ ਇਲਾਜ ’ਤੇ ਉਸ ਦਾ ਖਰਚ ਜਿਆਦਾ ਹੋਵੇਗਾ, ਅਜਿਹਾ ਇੱਥੇ ਬਿਲਕੁਲ ਵੀ ਨਹੀਂ ਹੈ ਇਸ ਹਸਪਤਾਲ ਦਾ ਇਤਿਹਾਸ ਰਿਹਾ ਹੈ ਕਿ ਇੱਥੇ ਇਲਾਜ ਦੇ ਜੋ ਚਾਰਜਿਜ਼ ਲਏ ਜਾਂਦੇ ਹਨ ਉਹ ਦੂਜਿਆਂ ਨਾਲੋਂ ਘੱਟ ਹੀ ਲਏ ਜਾਂਦੇ ਹਨ ਨਵੀਨਤਮ ਮਸ਼ੀਨ ਦੇ ਨਾਂਅ ’ਤੇ ਇੱਥੇ ਐਕਸਟਰਾ ਵਸੂਲੀ ਨਹੀਂ ਕੀਤੀ ਜਾਵੇਗੀ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣਾ ਹੀ ਮੁੱਖ ਉਦੇਸ਼ ਹੈ। World Heart Day
ਹਾਰਟ ਦਾ ਕੰਮ ਪੂਰੇ ਸਰੀਰ ਨੂੰ ਆਕਸੀਜਨ ਪਹੁੰਚਾਉਣਾ | World Heart Day
ਹਾਰਟ ਭਾਵ ਦਿਲ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ ਜੋ ਇੱਕ ਪੰਪ ਵਾਗ ਕੰਮ ਕਰਦਾ ਹੈ, ਜੋ ਪੂਰੇ ਸਰੀਰ ’ਚ ਖੂਨ ਤੇ ਆਕਸੀਜ਼ਨ ਪਹੁੰਚਾਉਂਦਾ ਹੈ ਜੇਕਰ ਦਿਲ ਠੀਕ ਕੰਮ ਨਹੀਂ ਕਰਦਾ, ਤਾਂ ਸਾਡਾ ਸਰੀਰ ਸੁਚੱਜੇ ਤਰੀਕੇ ਨਾਲ ਕੰਮ ਨਹੀਂ ਕਰ ਸਕੇਗਾ ਇਸ ਲਈ ਦਿਲ ਦੀ ਸਿਹਤ ’ਤੇ ਧਿਆਨ ਦੇਣਾ ਜ਼ਰੂਰੀ ਹੈ ਹਾਲਾਂਕਿ ਲਾਈਫ਼ ਸਟਾਈਲ ਤੇ ਖਾਣ-ਪੀਣ ਕਾਰਨ ਅੱਜ ਦਿਲ ਰੋਗਾਂ ਦਾ ਖਤਰਾ ਕਾਫ਼ੀ ਵਧਦਾ ਜਾ ਰਿਹਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਦਿਲ ਦੇ ਰੋਗਾਂ ਦਾ ਖਤਰਾ ਪਹਿਲਾਂ ਵੱਡੀ ਉਮਰ ਦੇ ਲੋਕਾਂ ’ਚ ਮੰਨਿਆ ਜਾਂਦਾ ਸੀ।
ਪਰ ਅੱਜ ਘੱਟ ਉਮਰ ’ਚ ਵੀ ਦਿਲ ਨਾਲ ਜੁੜੇ ਰੋਗ ਦੇਖਣ ਨੂੰ ਮਿਲ ਰਹੇ ਹਨ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਕਰੀਬ 1 ਕਰੋੜ 80 ਲੱਖ ਲੋਕ ਦਿਲ ਨਾਲ ਜੁੜੀ ਕਿਸੇ ਨਾ ਕਿਸੇ ਸਮੱਸਿਆ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਇਹੀ ਕਾਰਨ ਹੈ ਕਿ ਇਸ ਦਿਨ ਦੁਨੀਆ ਭਰ ’ਚ ਲੋਕਾਂ ਨੂੰ ਹਾਰਟ ਹੈਲਥ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ
ਇਹ ਹੋ ਸਕਦੇ ਹਨ ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣ | World Heart Day
ਕੀ ਤੁਹਾਨੂੰ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ ਜਾਂ ਫਿਰ ਤੁਸੀਂ ਲਗਾਤਾਰ ਤਣਾਅ ਨਾਲ ਪਰੇਸ਼ਾਨ ਰਹਿੰਦੇ ਹੋ ਜਾਂ ਤੁਹਾਡੀ ਧੜਕਣ ਬੇ-ਤਰਤੀਬੀ ਹੈ? ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ ‘ਹਾਂ’ ’ ਹਨ, ਤਾਂ ਹੋ ਸਕਦਾ ਹੈ ਕਿ ਤੁਸੀਂ ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦਾ ਅਨੁਭਵ ਕਰ ਰਹੇ ਹੋ ਅੱਜ ਕੱਲ੍ਹ, 40 ਸਾਲਾਂ ਤੋਂ ਜ਼ਿਆਦਾ ਉਮਰ ਦੇ ਬਹੁਤ ਸਾਰੇ ਲੋਕਾਂ ਨੂੰ ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਹਾਈ ਕੋਲੇਸਟ੍ਰਾਲ ਵਰਗੀਆਂ ਸਮੱਸਿਆਵਾਂ ਹਨ, ਜੋ ਦਿਲ ਦੇ ਰੋਗ ਦਾ ਖਤਰਾ ਵਧਾਉਂਦੀ ਹੈ ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ ਰੈਗੂਲਰ ਕਸਰਤ, ਬੈਲੰਸ ਡਾਈਟ ਤੇ ਸਟ੍ਰੈਸ ਮੈਨੇਜ਼ਮੈਂਟ ਵਰਗੀ ਹੈਲਦੀ ਹੈਬਿਟਸ ਨੂੰ ਅਪਣਾ ਕੇ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹੋ।
Read This : Punjab Fire Accident: ਡੇਰਾ ਪ੍ਰੇਮੀਆਂ ਨੇ ਫਰਨੀਚਰ ਦੀ ਦੁਕਾਨ ’ਚ ਲੱਗੀ ਅੱਗ ’ਤੇ ਪਾਇਆ ਕਾਬੂ
ਦਿਲ ਰੋਗ ਦੇ ਜ਼ਿੰਮੇਵਾਰ ਕਾਰਕ | World Heart Day
ਖਰਾਬ ਕੋਲੈਸਟ੍ਰਾਲ ਦਾ ਪੱਧਰ
ਸਿਗਰਟਨੋਸ਼ੀ
ਮੋਟਾਪਾ
ਹਾਈ ਬਲੱਡ ਪ੍ਰੈਸ਼ਰ
ਸਰੀਰਕ ਗਤੀਵਿਧੀ ਦੀ ਕਮੀ
ਸ਼ੂਗਰ
ਤਣਾਅ ਤੇ ਕਰੋਧ
ਨੀਂਦ ਦੀ ਕਮੀ
ਖਰਾਬ ਖਾਣੇ ਦਾ ਸੇਵਨ
ਸ਼ਰਾਬ ਦਾ ਸੇਵਨ
ਵਿਸ਼ਵ ਦਿਲ ਦਿਵਸ 2024 ਦਾ ਵਿਸ਼ਾ ਵਿਅਕਤੀਆਂ ਨੂੰ ਆਪਣੇ ਦਿਲ ਸਿਹਤ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕਰਨਾ ਹੈ ਇਸ ਸਾਲ ਵਿਸ਼ਵ ਦਿਲ ਦਿਵਸ ਦਾ ਉਦੇਸ਼ ਹੈ : ਵਿਅਕਤੀਆਂ ਨੂੰ ਆਪਣੇ ਦਿਲ ਦੀ ਸਿਹਤ ਦੀ ਜਿੰਮੇਵਾਰੀ ਲੈਣ ਲਈ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣਾ ਇਹ ਹਰ ਸਾਲ ਜਾਗਰੂਕਤਾ ਵਧਾਉਣ ਤੇ ਰਾਸ਼ਟਰਾਂ ਨੂੰ ਦਿਲ ਸਿਹਤ ਲਈ ਕੌਮੀ ਯੋਜਨਾਵਾਂ ਨੂੰ ਲਾਗੂ ਕਰਨ ਤੇ ਉਨ੍ਹਾਂ ਦੀ ਹਮਾਇਤ ਕਰਨ ਲਈ ਪ੍ਰੇਰਿਤ ਕਰਨ ਲਈ ਮਨਾਇਆ ਜਾਂਦਾ ਹੈ ਅੱਜ-ਕੱਲ੍ਹ ਦੀ ਭੱਜਦੌੜ ਭਰੀ ਜਿੰਦਗੀ, ਤਣਾਅ, ਗਲਤ ਖਾਣ-ਪੀਣ ਤੇ ਘੱਟ ਸਰੀਰਕ ਸਰਗਰਮੀ ਦੇ ਕਾਰਨ ਦਿਲ ਦੇ ਰੋਗਾਂ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਦਿਲ ਦੀ ਸਿਹਤ ਦਾ ਖਿਆਲ ਰੱਖੀਏ ਤਾਂ ਕਿ ਅਸੀਂ ਲੰਮੀ ਤੇ ਸਿਹਤਮੰਦ ਜ਼ਿੰਦਗੀ ਜੀਅ ਸਕੀਏ। World Heart Day
ਦਿਲ ਰੋਗ ਤੋਂ ਬਚਾਅ ਦੇ ਉਪਾਅ | World Heart Day
ਸੰਤੁਲਿਤ ਆਹਾਰ ਲਓ : ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ ਤੇ ਘੱਟ ਫੈਟ ਵਾਲੇ ਡੇਅਰੀ ਉਤਪਾਦ ਆਪਣੇ ਅਹਾਰ ’ਚ ਸ਼ਾਮਲ ਕਰੋ ਲੂਣ, ਖੰਡ ਤੇ ਸੈਚੁਰੇਟਿਡ ਫੈਟ ਦੀ ਮਾਤਰਾ ਘੱਟ ਰੱਖੋ।
ਤਣਾਅ ਘੱਟ ਕਰੋ : ਸਿਮਰਨ (ਮੈਡੀਟੇਸ਼ਨ) ਤੇ ਯੋਗ ਦਾ ਸਹਾਰਾ ਲੈ ਕੇ ਮਾਨਸਿਕ ਸ਼ਾਂਤੀ ਬਣਾਈ ਰੱਖੋ ਚੰਗਾ ਮਿਊਜ਼ਿਕ ਸੁਣੋ ਤੇ ਨੀਂਦ ਪੂਰੀ ਲਓ।
ਸਿਗਰਟਨੋਸ਼ੀ ਤੇ ਸ਼ਰਾਬ ਤੋਂ ਬਚੋ : ਜੇਕਰ ਤੁਸੀਂ ਸਿਗਰਟਨੋਸ਼ੀ ਤੇ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਇਸ ਨੂੰ ਛੇਤੀ ਤੋਂ ਛੇਤੀ ਛੱਡੋ ।
ਸਿਗਰਟਨੋਸ਼ੀ ਤੇ ਸ਼ਰਾਬ ਨਾ ਸਿਰਫ਼ ਤੁਹਾਡੇ ਦਿਲ, ਸਗੋਂ ਤੁਹਾਡੇ ਪੂਰੇ ਸਰੀਰ ਲਈ ਹਾਨੀਕਾਰਨ ਹੈ।
ਰੈਗੂਲਰ ਸਿਹਤ ਜਾਂਚ ਕਰਵਾਓ : ਬਲੱਡ ਪ੍ਰੈਸ਼ਰ, ਸ਼ੂਗਰ ਤੇ ਕੋਲੈਸਟ੍ਰਾਲ ਦੀ ਰੈਗੂਲਰ ਜਾਂਚ ਕਰਵਾਓ ਜੇਕਰ ਕੋਈ ਸਮੱਸਿਆ ਹੋਵੇ ਤਾਂ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਲਓ।
ਦਿਲ ਦੀ ਸਿਹਤ ਨਾ ਜੁੜੇ ਕੁਝ ਮਿੱਥ | World Heart Day
ਨੌਜਵਾਨ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ : ਇਹ ਇੱਕ ਗਲਤ ਧਾਰਨਾ ਹੈ।
ਅੱਜ ਕੱਲ੍ਹ ਨੌਜਵਾਨ ਵੀ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ, ਖਾਸ ਕਰਕੇ ਗਲਤ ਲਾਈਫ਼ ਸਟਾਈਲ ਕਾਰਨ
ਮਹਿਲਾਵਾਂ ’ਚ ਦਿਲ ਦੇ ਰੋਗ ਦਾ ਖਤਰਾ ਘੱਟ ਹੁੰਦਾ ਹੈ : ਇਹ ਸਹੀ ਨਹੀਂ ਹੈ ਮਹਿਲਾਵਾਂ ਵੀ ਦਿਲ ਰੋਗਾਂ ਦੇ ਖਤਰੇ ’ਚ ਹੁੰਦੀਆਂ ਹਨ, ਖਾਸ ਤੌਰ ’ਤੇ ਮਾਹਵਾਰੀ ਦਾ ਬੰਦ ਹੋਣਾ।
ਸਿਰਫ਼ ਮੋਟੇ ਲੋਕਾਂ ਨੂੰ ਦਿਲ ਦੀ ਸਮੱਸਿਆ ਹੁੰਦੀ ਹੈ : ਦਿਲ ਦੇ ਰੋਗ ਸਿਰਫ਼ ਮੋਟੇ ਲੋਕਾਂ ਤੱਕ ਸੀਮਤ ਨਹੀਂ ਹੈ ਦੁਬਲੇ-ਪਤਲੇ ਲੋਕ ਵੀ ਗਲਤ ਖਾਣ-ਪੀਣ ਤੇ ਗਲਤ ਜੀਵਨ ਸ਼ੈਲੀ ਕਾਰਨ ਇਸ ਦਾ ਸ਼ਿਕਾਰ ਹੋ ਸਕਦੇ ਹਨ।
ਸਿੱਟਾ | World Heart Day
ਦਿਲ ਸਾਡੀ ਜੀਵਨ ਸ਼ੈਲੀ ਦਾ ਪ੍ਰਤੀਬਿੰਬ ਹੈ ਜੇਕਰ ਅਸੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਂਦੇ ਹਾਂ, ਤਾਂ ਸਾਡਾ ਦਿਲ ਵੀ ਸਿਹਤਮੰਦ ਰਹੇਗਾ ਇਸ ਵਿਸ਼ਵ ਦਿਲ ਦਿਵਸ ’ਤੇ ਸੰਕਲਪ ਲਓ ਕਿ ਅਸੀਂ ਆਪਣੇ ਦਿਲ ਦਾ ਖਿਆਲ ਰੱਖਾਂਗੇ, ਰੈਗੂਲਰ ਕਸਰਤ ਕਰਾਂਗੇ, ਸਹੀ ਖਾਣ-ਪੀਣ ਅਪਣਾਵਾਂਗੇ ਤੇ ਤਣਾਅ ਤੋਂ ਦੂਰ ਰਹਾਂਗੇ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਤੁਸੀਂ ਆਪਣੇ ਦਿਲ ਨੂੰ ਮਜ਼ਬੂਤ ਤੇ ਸਿਹਤਮੰਦ ਬਣਾ ਸਕਦੇ ਹੋ ਦਿਲ ਸਿਹਤਮੰਦ ਤਾਂ ਅਸੀਂ ਸਿਹਤਮੰਦ।
ਆਪਣੀ ਰੋਜ਼ਾਨਾ ਜ਼ਿੰਦਗੀ ’ਚ ਇਸ ਨੂੰ ਕਰੋ ਸ਼ਾਮਲ…
ਪ੍ਰਤੀ ਦਿਨ ਘੱਟੋ-ਘੱਟ 30 ਮਿੰਟ ਤੱਕ ਤੇਜ਼ ਚੱਲੋ, ਸਾਈਕÇਲੰਗ ਕਰੋ ਜਾਂ ਯੋਗ ਕਰੋ ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ
ਸਰਕਾਰੀ ਹਸਪਤਾਲ ‘ਚ ਮਨਾਇਆ ਗਿਆ ਵਿਸ਼ਵ ਦਿਲ ਦਿਵਸ
ਫਾਜ਼ਿਲਕਾ (ਰਜਨੀਸ਼ ਰਵੀ) | ਸਿਵਲ ਸਰਜਨ ਫਾਜ਼ਿਲਕਾ ਡਾ. ਦਵਿੰਦਰ ਢਾਂਡਾ ਦੀ ਯੋਗ ਅਗਵਾਈ ਵਿਚ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਦਿਲ ਦੇ ਰੋਗਾਂ ਅਤੇ ਬਚਾਅ ਬਾਰੇ ਦੱਸਿਆ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਭਾਰਤ ਵਿਚ ਹਰ ਸਾਲ ਲੱਖਾਂ ਲੋਕਾਂ ਦੀ ਦਿਲ ਦੀ ਸਰਜਰੀ ਹੋ ਰਹੀ ਹੈ ਤੇ ਹਰ ਸਾਲ 10% ਦਾ ਵਾਧਾ ਹੋ ਰਿਹਾ ਹੈ। ਉਨਾਂ ਨੇ ਕਿਹਾ ਕਿ ਸਾਨੂੰ ਹਰ ਦਿਨ 30- 45 ਮਿੰਟ ਦੀ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਜਿਸ ਨਾਲ ਸ਼ਰੀਰ ਤੰਦਰੂਸਤ ਰਹਿੰਦਾ ਹੈ। ਜੇਕਰ ਆਪਣੇ ਦਿਲ ਨੂੰ ਬਿਮਾਰੀਆਂ ਤੋ ਬਚਾਉਣਾ ਹੈ ਤਾਂ ਇਸ ਵਸਤੇ ਸਾਨੂੰ ਆਪਣੀਆਂ ਖਾਣ ਪੀਣ ਦੀਆਂ ਚੰਗੀਆ ਆਦਤਾਂ ਨੂੰ ਅਪਣਾਉਨਾ ਚਾਹੀਦਾ ਹੈ। ਸਾਨੂੰ ਤਲੀਆਂ ਵਸਤਾਂ, ਵੱਧ ਫੈਟ ਵਾਲੇ ਖਾਦ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਭ ਨੂੰ 35 ਤੋਂ 40 ਸਾਲ ਦੀ ਉਮਰ ਬਾਅਦ ਆਪਣਾ ਰੁਟੀਨ ਚੈਕਅਪ ਅਤੇ ਆਪਣੇ ਸਾਰੇ ਹੀ ਟੈਸਟ ਸਮੇਂ ਸਮੇਂ ਤੇ ਕਰਵਾਉਣੇ ਚਾਹੀਦੇ ਹਨ ਅਤੇ ਕਦੇ ਵੀ ਸੈਲਫ ਮੈਡੀਕੇਸ਼ਨ ਨਹੀ ਕਰਨੀ ਚਾਹੀਦੀ। ਲੋੜ ਤੋ ਵੱਧ ਨਮਕ, ਚਿਕਨਾਈ ਅਤੇ ਮਿਠਾ ਸਿਹਤ ਲਈ ਹਾਣੀਕਾਰਕ ਹੰਦਾ ਹੈ। ਸੰਤੁਲਿਤ ਭੋਜਨ ਅਤੇ ਰੋਜਾਨਾ ਕਸਰਤ ਨਾਲ ਦਿਲ ਦੀ ਬੀਮਾਰੀਆ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮਾਸ ਮੀਡੀਆ ਅਫਸਰ ਸੁਖਵਿੰਦਰ ਕੌਰ, ਡਾ. ਸੁਨੀਤਾ ਐਪੀਡੀਮਾਲੋਜਿਸਟ, ਡਾ. ਆਮਨਾ ਕੰਬੋਜ ਏਐਮਓ, ਡਾ. ਨੀਲੂ ਚੁੱਘ ਡੀਟੀਓ, ਬੀਈਈ ਹਰਮੀਤ ਸਿੰਘ, ਰੋਹਿਤ ਕੁਮਾਰ ਸਟੈਨੋ, ਸ਼ਾਂਤ ਸ਼ਰਮਾ ਕਲਰਕ, ਪ੍ਰਿਯੰਕਾ ਕਲਰਕ ਆਦਿ ਤੋਂ ਇਲਾਵਾ ਹੋਰ ਮਰੀਜ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ