Principal - Sach Kahoon Punjabi
ਪ੍ਰਿੰਸੀਪਲ ਤੋਂ ਵੱਧ ਮਾਲੀ ਦੀ ਮਿਹਨਤ ਨੇ ਸੁਧਾਰੇ ਨਤੀਜੇ
ਸਵੇਰੇ ਘਰ-ਘਰ ਜਾ ਕੇ ਵਿਦਿਆਰਥੀਆਂ ਦਾ ਖੜਕਾਉਂਦੈ ਕੁੰਡਾ, ਕਈਆਂ ਨੂੰ ਖ਼ੁਦ ਲੈ ਕੇ ਪੁੱਜਦਾ ਐ ਸਕੂਲ
ਗੁਰਦੁਆਰਾ ਸਾਹਿਬ ਤੋਂ ਕਰਵਾਉਂਦਾ ਐ ਅਨਾਊਸਮੈਂਟ, ਰੋਜ਼ਾਨਾ 10 ਘੰਟੇ ਹੁੰਦੀ ਐ ਸਕੂਲ ‘ਚ ਪੜ੍ਹਾਈ
ਵਿਦਿਆਰਥੀਆਂ ਲਈ ਦੁਪਹਿਰ ਨੂੰ ਖਾਣਾ ਤੇ ਸ਼ਾਮ ਦੀ ਚਾਹ ਦਾ ਵੀ ਕਰਦਾ ਹੈ ਪ੍ਰਬੰਧ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਰਕਾਰੀ ਸਕੂਲ ‘ਚ ਮਾਲੀ ਦਾ ਕੰਮ ਕਰਨ ਵਾਲੇ ਹਰਭਜਨ ਸਿੰਘ ਨੇ ਪਿੰ੍ਰਸੀਪਲ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਨਾ ਸਿਰਫ਼ ਸਕੂਲ ਦੀ ਦਿੱਖ ਨੂੰ ਨਿਖਾਰਿਆ, ਸਗੋਂ ਨਤੀਜਿਆਂ ‘ਚ ਵੀ ਵੱਡਾ ਸੁਧਾਰ ਲਿਆਉਣ ਦੀ ਭੂਮਿਕਾ ਨਿਭਾਈ ਵਿਦਿਆਰਥੀਆਂ ਨੂੰ ਘਰੋਂ ਸਾਈਕਲ ‘ਤੇ ਲਿਆਉਣ ਤੇ ਛੱਡਣ ਦਾ ਕੰਮ ਕਰਦਿਆਂ ਅਨਪੜ੍ਹ ਹੋਣ ਦੇ ਬਾਵਜ਼ੂਦ ਪੜ੍ਹਾਈ ਵਿੱਚ ਵੀ ਸਭ ਵੱਧ ਯੋਗਦਾਨ ਦਿੱਤਾ। ਹਰਭਜਨ ਸਿੰਘ ਦੀ ਇਸ ਮਿਹਨਤ ਨਾਲ ਸਕੂਲ ਦੇ ਵਿਦਿਆਰਥੀਆਂ
ਦੀ ਹਾਜ਼ਰੀ ਵੀ 100 ਫੀਸਦੀ ਹੋ ਗਈ ਅਤੇ ਪਿਛਲੀਆਂ ਪਰੀਖਿਆਵਾਂ ਵਿੱਚ ਨਤੀਜਾ ਵੀ ਕਾਫ਼ੀ ਜਿਆਦਾ ਚੰਗਾ ਆਇਆ ਹੈ। ਹਰਭਜਨ ਸਿੰਘ ਦੇ ਇਸ ਕੰਮ ਤੋਂ ਸਿੱਖਿਆ ਵਿਭਾਗ ਵੀ ਇੰਨਾ ਜਿਆਦਾ ਖੁਸ ਹੋਇਆ ਕਿ ਚੰਡੀਗੜ ਸੱਦ ਕੇ ਹਰਭਜਨ ਮਾਲੀ ਦਾ ਸ਼ਾਹੀ ਸਨਮਾਨ ਕਰਦੇ ਹੋਏ ਬਕਾਇਦਾ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ ਹੈ।
ਬੀਤੇ ਦਿਨੀਂ ਹਰਭਜਨ ਸਿੰਘ ਮਾਲੀ ਨੂੰ ਚੰਡੀਗੜ ਵਿਖੇ ਸਨਮਾਨਿਤ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਿਭਾਗੀ ਅਧਿਆਪਕ ਤਾਂ ਸਿੱਖਿਆ ਨੂੰ ਲੈ ਕੇ ਚਿੰਤਤ ਹੁੰਦੇ ਹਨ ਪਰ ਉਨਾਂ ਨੇ ਮਾਲੀ ਬਾਰੇ ਪਹਿਲੀ ਵਾਰ ਸੁਣਿਆ ਸੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਉਨਾਂ ਨੇ ਖ਼ੁਦ ਤਰਨਤਾਰਨ ਦੇ ਪਿੰਡ ਪੰਜ ਵੜ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਬਾਰੇ ਸਾਰੀ ਜਾਣਕਾਰੀ ਤੱਕ ਮੰਗਵਾਈ ਅਤੇ ਜਿਸ ਤੋਂ ਬਾਅਦ ਉਹ ਖ਼ੁਦ ਹੈਰਾਨ ਹੋ ਗਏ ਕਿ ਇੱਕ ਮਾਲੀ ਇੰਨੀ ਜਿਆਦਾ ਮਿਹਨਤ ਕਰ ਰਿਹਾ ਹੈ। ਜਿਸ ਕਾਰਨ ਹੀ ਉਸ ਨੂੰ ਸੱਦ ਕੇ ਚੰਡੀਗੜ ਵਿਖੇ ਸਨਮਾਨਿਤ ਕੀਤਾ ਗਿਆ ਹੈ।
ਪੰਜ ਵੜ ਦੇ ਇਸ ਸਰਕਾਰੀ ਸਕੂਲ ਦੀ ਪਿੰ੍ਰਸੀਪਲ ਜੀਤ ਕੌਰ ਨੇ ਦੱਸਿਆ ਕਿ ਪਿਛਲੇ ਸਾਲ ਹੀ ਉਨਾਂ ਦੀ ਇਸ ਸਕੂਲ ‘ਚ ਤੈਨਾਤੀ ਹੋਈ ਸੀ ਤਾਂ ਹਰਭਜਨ ਸਿੰਘ ਮਾਲੀ ਦਾ ਕੰਮ ਕਰਨ ਦੇ ਨਾਲ ਹੀ ਵਿਦਿਆਰਥੀਆਂ ਦੀ ਪੜਾਈ ਨੂੰ ਸਬੰਧਪੀ ਲਈ ਕਾਫ਼ੀ ਜਿਆਦਾ ਚਿੰਤਤ ਰਹਿੰਦਾ ਸੀ, ਜਿਸ ਕਾਰਨ ਉਸ ਨੇ ਪਿੰਡ ਵਾਲਿਆਂ ਨੂੰ ਬੇਨਤੀ ਕਰਕੇ ਸਕੂਲ ਦੀ ਬਿਲਡਿੰਗ ਵੀ ਚੰਗੀ ਬਣਵਾਈ ਹੋਈ ਸੀ ਅਤੇ ਇੱਕ ਐਨ.ਆਈ.ਆਰ. ਨਾਲ ਸੰਪਰਕ ਕਰਦੇ ਹੋਏ ਸਕੂਲ ਵਿੱਚ ਪਾਣੀ ਵਾਲੀ ਮੋਟਰ ਤੱਕ ਲਗਵਾਈ ਸੀ ਪਰ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਕਾਫ਼ੀ ਜਿਆਦਾ ਘਟ ਸੀ।
ਜਿਸ ਤੋਂ ਬਾਅਦ ਉਨਾਂ ਨੇ ਮਾਲੀ ਹਰਭਜਨ ਸਿੰਘ ਨਾਲ ਮਿਲ ਕੇ ਵਿਦਿਆਰਥੀਆਂ ਦੀ ਹਾਜ਼ਰੀ ਵਲ ਧਿਆਨ ਦਿੱਤਾ ਤਾਂ ਹਰਭਜਨ ਸਿੰਘ ਰੋਜ਼ਾਨਾ ਸਵੇਰੇ ਨਾ ਸਿਰਫ਼ ਗੁਰਦੁਆਰਾ ਤੋਂ ਅਨਾਉਸਮੈਂਟ ਕਰਵਾਉਣ ਲਗ ਪਏ ਸਗੋਂ ਖ਼ੁਦ ਹਰ ਵਿਦਿਆਰਥੀ ਦੇ ਘਰ ਜਾ ਕੇ ਉਨਾਂ ਨੂੰ ਲੈ ਕੇ ਵੀ ਆਉਣ ਲਗ ਪਏ। ਹਰਭਜਨ ਸਿੰਘ ਸਾਈਕਲ ਤੇ  ਵਿਦਿਆਰਥੀਆਂ ਨੂੰ ਖ਼ੁਦ ਘਰੋਂ ਲਿਆਉਂਦਾ  ਅਤੇ ਵਿਦਿਆਰਥੀਆਂ ਦੇ ਮਾਪਿਆ ਨੂੰ ਮਿਲ ਕੇ ਸਕੂਲ ਭੇਜਣ ਲਈ ਵੀ ਕਹਿੰਦਾ। ਜਿਸ ਕਾਰਨ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ 100 ਫੀਸਦੀ ਤੱਕ ਪੁੱਜ ਗਈ ਸੀ ਪਰ ਵਿਦਿਆਰਥੀ ਪੜਾਈ ਵਿੱਚ ਕਾਫ਼ੀ ਪਿੱਛੇ ਸਨ।
ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ 10-10 ਘੰਟੇ ਪੜਾਉਣਾ ਸ਼ੁਰੂ ਕੀਤਾ ਗਿਆ ਤਾਂ ਵਿਦਿਆਰਥੀਆਂ ਲਈ ਦੁਪਹਿਰ ਦੇ ਖ਼ਾਣੇ ਅਤੇ ਸ਼ਾਮ ਦੀ ਚਾਹ ਦਾ ਇੰਤਜ਼ਾਮ ਖ਼ੁਦ ਹਰਭਜਨ ਸਿੰਘ ਨੇ ਕੀਤਾ। ਹਰਭਜਨ ਸਿੰਘ ਗੁਰਦੁਆਰਾ ਸਾਹਿਬ ਤੋ ਲੰਗਰ ਲਿਆ ਕੇ ਖਿਲਾਉਂਦਾ ਸੀ ਤੇ ਬੱਚਿਆ ਨੂੰ ਪੜ੍ਹਨ ਲਈ ਕਹਿੰਦਾ ਸੀ ਜਿਸ ਤੋਂ ਬਾਅਦ ਹੁਣ ਜਦੋਂ ਨਤੀਜੇ ਆਏ ਤਾਂ ਹਰ ਕੋਈ ਹੈਰਾਨ ਸੀ ਕਿ ਤਰਨਤਾਰਨ ਜ਼ਿਲੇ ਵਿੱਚ ਇਸ ਸਕੂਲ ਨੇ ਕਾਫ਼ੀ ਜਿਆਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ 100 ਫੀਸਦੀ ਨਤੀਜਾ ਦਿੱਤਾ ਹੈ। ਜੀਤ ਕੌਰ ਨੇ ਦੱਸਿਆ ਕਿ ਹਰਭਜਨ ਸਿੰਘ ਦੀ ਲਗਨ ਅਤੇ ਮਿਹਨਤ ਕਾਬਲੇ ਤਾਰੀਫ਼ ਹੈ।
ਕੁਝ ਲੋਕ ਬਣ ਜਾਂਦੇ ਹਨ ਮਿਸਾਲ: ਕ੍ਰਿਸ਼ਨ ਕੁਮਾਰ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹਰਭਜਨ ਸਿੰਘ ਇੱਕ ਮਾਲੀ ਹੁੰਦੇ ਹੋਏ ਵੀ ਸਕੂਲ ਤੇ ਵਿਦਿਆਰਥੀਆਂ ਲਈ ਸਭ ਤੋਂ ਚੰਗਾ ਕੰਮ ਕਰ ਰਿਹਾ ਸੀ। ਹਰਭਜਨ ਸਿੰਘ ਨੇ ਘਰ ਘਰ ਜਾ ਕੇ ਨਾ ਸਿਰਫ਼ ਮਾਪਿਆ ਨੂੰ ਪ੍ਰੇਰਿਤ ਕੀਤਾ, ਸਗੋਂ ਵਿਦਿਆਰਥੀਆਂ ਨੂੰ ਵੀ ਭਵਿੱਖ ਸੁਧਾਰਨ ਲਈ ਸਕੂਲ ਆਉਣ ਲਈ ਕਿਹਾ। ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕੁਝ ਲੋਕ ਹੁੰਦੇ ਹਨ ਜਿਹੜੇ ਕਿ ਦਿਲ ਨਾਲ ਕੰਮ ਕਰਦੇ ਹੋਏ ਹੋਰਨਾ ਲਈ ਮਿਸਾਲ ਬਣ ਜਾਂਦੇ ਹਨ ਤੇ ਹਰਭਜਨ ਸਿੰਘ ਵੀ ਕੁਝ ਇਸੇ ਤਰ੍ਹਾਂ ਦੀ ਮਿਸਾਲ ਬਣ ਰਹੇ ਹਨ।
ਛੋਟੇ ਜਿਹੇ ਮਾਲੀ ਦਾ ਹੋਇਆ ਸਨਮਾਨ ਤਾਂ ਨਹੀਂ ਰੁਕੇ ਹੰਝੂ : ਹਰਭਜਨ ਸਿੰਘ
ਹਰਭਜਨ ਸਿੰਘ ਨੇ ਕਿਹਾ ਕਿ ਉਸ ਨੇ ਇਹ ਸਾਰਾ ਕੁਝ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕੀਤਾ ਸੀ ਨਾ ਕਿ ਕਿਸੇ ਸਨਮਾਨ ਲਈ। ਉਸ ਨੇ ਦੱਸਿਆ ਕਿ ਜਦੋਂ ਚੰਡੀਗੜ੍ਹ ਸੱਦ ਕੇ ਵੱਡੇ ਅਧਿਕਾਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਨਾਂ ਦਾ ਸਨਮਾਨ ਕੀਤਾ ਤਾਂ ਉਸ ਦਾ ਮਨ ਭਰ ਆਇਆ ਅਤੇ ਹੰਝੂ ਵੀ ਆ ਗਏ ਸਨ। ਉਸ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਸਕੂਲ ਲਈ ਕੰਮ ਕਰਦੇ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਨਸਾ (ਸੁਖਜੀਤ ਮਾਨ ) | ਭੀਖੀ ਦੇ ਨੈਸ਼ਨਲ ਕਾਲਜ ‘ਚ ਪੋਸਤ ਦੇ ਬੂਟੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਇਸ ਮਾਮਲੇ ‘ਚ ਕਾਲਜ ਦੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਪੁਲਿਸ ਨੇ ਦਰਜ ਕੀਤੇ ਮੁਕੱਦਮੇ ‘ਚ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਕਾਲਜ ਭੀਖੀ ਜੋ ਕਿ ਨਹਿਰ ਦੀ ਪਟੜੀ ‘ਤੇ ਪੈਂਦਾ ਹੈ ਉਸ ਦੇ ਹੋਸਟਲ ਦੀ ਚਾਰ ਦੀਵਾਰੀ ਅੰਦਰ ਬਣੇ ਖੇਤਨੁਮਾ ਖੇਤਰ ‘ਚ ਇੱਕ ਕਿਆਰੀ ਹਰਾ ਪੋਸਤ  ਕਾਲਜ ਦੇ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਨੇ ਬਿਜਵਾਇਆ ਹੈ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਐਸਐਚਓ ਥਾਣਾ ਭੀਖੀ ਅਮਨਦੀਪ ਸਿੰਘ ਨੇ ਦੱਸਿਆ ਕਿ 30 ਕਿੱਲੋ ਹਰਾ ਪੋਸਤ ਬਰਾਮਦ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੜਕੀਆਂ ਨਾਲ ਮਾੜਾ ਸਲੂਕ ਕਰਨ ਵਾਲੀ ਪ੍ਰਿੰਸੀਪਲ ਤੇ ਅਧਿਆਪਕਾ ਕੀਤੀਆਂ ਮੁਅੱਤਲ
ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ ‘ਚ ਕੋਈ ਢਿੱਲ ਨਾ ਵਰਤਣ ਦੇ ਹੁਕਮ
ਲੜਕੀਆਂ ਦੀ ਸਿੱਖਿਆ ਤੇ ਵੱਧ ਅਧਿਕਾਰਾਂ ਲਈ ਸਰਕਾਰ ਵਚਨਬੱਧ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਸਰਕਾਰ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਦ ਦੀ ਪ੍ਰਿੰਸੀਪਲ ਤੇ ਇੱਕ ਅਧਿਆਪਕਾ ਨੂੰ ਦੋ ਵਿਦਿਆਰਥਣਾਂ ਦੇ ਕੱਪੜੇ ਲੁਹਾਉਣ ਤੇ ਤਲਾਸ਼ੀ ਲੈਣ ਦੇ ਦੋਸ਼ ‘ਚ ਮੁਅੱਤਲ ਕਰ ਦਿੱਤਾ ਹੈ ਮੁੱਖ ਮੰਤਰੀ ਵੱਲੋਂ ਇਹ ਹੁਕਮ ਪਿਛਲੇ ਦਿਨੀਂ ਸਾਹਮਣੇ ਆਈ ਉਸ ਵੀਡੀਓ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਕੀਤੀ ਗਈ ਹੈ ਜਿਸ ਵਿਚ ਅੱਠਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਨੇ ਰੋਦਿਆਂ ਹੋਇਆਂ ਇਨਸਾਫ਼ ਦੀ ਮੰਗ ਕੀਤੀ ਸੀ ਜਾਂਚ ਰਿਪੋਰਟ ਵਿੱਚ ਸਕੂਲ ਅਧਿਆਪਕਾਂ ਦੀ ਘੋਰ ਕੁਤਾਹੀ, ਅਣਗਹਿਲੀ ਅਤੇ ਸੰਵੇਦਨਾਹੀਣਤਾ ਸਾਹਮਣੇ ਆਈ ਹੈ।
ਸ਼ੁੱਕਰਵਾਰ ਨੂੰ ਕੁਝ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੱਪੜੇ ਲੁਹਾਉਣ ਦੇ ਲਾਏ ਦੋਸ਼ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੋਮਵਾਰ ਤੱਕ ਜਾਂਚ ਮੁਕੰਮਲ ਕਰਨ ਅਤੇ ਲੋੜ ਅਨੁਸਾਰ ਅਗਲੇਰੀ ਕਾਰਵਾਈ ਕਰਨ ਦੀ ਹਿਦਾਇਤ ਕੀਤੀ ਸੀ।
ਵਿਦਿਆਰਥਣਾਂ ਵੱਲੋਂ ਸਕੂਲ ਵਿੱਚ ਅਧਿਆਪਕਾਂ ਦੁਆਰਾ ਉਨ੍ਹਾਂ ਦੇ ਕੱਪੜੇ ਲੁਹਾਉਣ ਬਾਰੇ ਰੋਂਦਿਆਂ ਸ਼ਿਕਾਇਤ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ। ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਲੜਕੀਆਂ ਵਿੱਚੋਂ ਕਿਹੜੀ ਲੜਕੀ ਨੇ ਪੈਡ ਪਾਇਆ, ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ।
ਜਾਂਚ ਰਿਪੋਰਟ ਮੁਤਾਬਕ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਅਤੇ ਅਧਿਆਪਕਾ ਜੋਤੀ ਦੀਆਂ ਹਿਦਾਇਤਾਂ ਅਤੇ ਉਨ੍ਹਾਂ ਦੀ ਪੂਰੀ ਜਾਣਕਾਰੀ ‘ਚ ਵਿਦਿਆਰਥਣਾਂ ਦੀ ਦੋ ਵਾਰ ਤਲਾਸ਼ੀ ਲਈ ਗਈ। ਅਬੋਹਰ ਦੀ ਐਸ.ਡੀ.ਐਮ. ਦੇ ਦਫ਼ਤਰ ਵਿੱਚ ਸੋਮਵਾਰ ਨੂੰ ਕੁਲਦੀਪ ਕੌਰ ਅਤੇ ਜੋਤੀ ਦੇ ਬਿਆਨ ਦਰਜ ਕੀਤੇ ਗਏ, ਜਿਸ ਮੁਤਾਬਕ ਪਹਿਲੀ ਵਾਰ ਤਾਂ ਲੜਕੀਆਂ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਅਤੇ ਉਸ ਤੋਂ ਬਾਅਦ ਦੋਵੇਂ ਨੇ ਅੱਠਵੀਂ ਜਮਾਤ ਦੀਆਂ ਸੀਨੀਅਰ ਵਿਦਿਆਰਥਣਾਂ ਪਾਸੋਂ ਕੱਪੜੇ ਲੁਹਾ ਕੇ ਤਲਾਸ਼ੀ ਲਈ।
ਜਾਂਚ ਕਮੇਟੀ ਦੇ ਮੈਂਬਰਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਕੁਲਵੰਤ ਸਿੰਘ, ਅਬੋਹਰ ਦੇ ਐਸ.ਐਚ.ਓ. ਸਦਰ ਅੰਗਰੇਜ਼ ਸਿੰਘ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਿੱਤੂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਪਹਿਲੀ ਵਾਰ ਮਿਡ-ਡੇ-ਮੀਲ ਦੀ ਰਸੋਈ ਵਿੱਚ ਤਲਾਸ਼ੀ ਲਈ ਗਈ ਅਤੇ ਇਸ ਸਮੁੱਚੀ ਪ੍ਰਕਿਰਿਆ ਦੌਰਾਨ ਕੁਲਦੀਪ ਕੌਰ ਬਾਹਰ ਖੜ੍ਹੀ ਰਹੀ।
ਕਮੇਟੀ ਨੇ ਇਕਮੱਤ ਹੁੰਦਿਆਂ ਸਹਿਮਤੀ ਪ੍ਰਗਟਾਈ ਕਿ ਸਕੂਲ ਸਟਾਫ ਨੇ ਔਰਤਾਂ ਦੇ ਮਾਣ-ਸਨਮਾਨ ਪ੍ਰਤੀ ਘੋਰ ਅਣਗਹਿਲੀ ਅਤੇ ਅਸੰਵੇਦਨਸ਼ੀਲਤਾ ਵਾਲਾ ਵਤੀਰਾ ਅਪਣਾਇਆ। ਰਿਪੋਰਟ ਮੁਤਾਬਕ ਭਾਵੇਂ ਕਿ ਕਿਸੇ ਤਰ੍ਹਾਂ ਦੇ ਸਰੀਰਕ ਹਮਲੇ ਦਾ ਇਰਾਦਾ ਨਜ਼ਰ ਨਹੀਂ ਆਉਂਦਾ ਪਰ ਅਧਿਆਪਕਾਂ ਦੀ ਲਾਪਰਵਾਹੀ ਅਤੇ ਅਵੇਸਲਾਪਣ ਸਾਹਮਣੇ ਆਉਂਦਾ ਹੈ। ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਕੁਲਦੀਪ ਕੌਰ ਅਤੇ ਜੋਤੀ ਖਿਲਾਫ਼ ਕੰਡਕਟ ਰੂਲਜ਼ ਦੇ ਰੂਲ 8 ਅਧੀਨ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਸੇ ਲੈ ਕੇ ਬਦਲੀਆਂ ਕਰਾਉਣ ਵਾਲਾ ਪ੍ਰਿੰਸੀਪਲ ਗ੍ਰਿਫ਼ਤਾਰ
ਜਾਅਲੀ ਦਸਤਖ਼ਤਾਂ ਨਾਲ ਕਾਗਜ਼ ਤਿਆਰ ਕਰਕੇ ਕਰਵਾਉਂਦਾ ਸੀ ਅਧਿਆਪਕਾਂ ਦੀ ਬਦਲੀ
ਹਰ ਅਧਿਆਪਕ ਤੋਂ ਡੇਢ ਤੋਂ ਦੋ ਲੱਖ ਰੁਪਏ ਵਸੂਲਣ ਦਾ ਹੈ ਦੋਸ਼
ਗੁਰਪ੍ਰੀਤ ਸਿੰਘ, ਸੰਗਰੂਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿੱਚ ਪ੍ਰਿੰਸੀਪਲ ਦੇ ਅਹੁਦੇ ‘ਤੇ ਤਾਇਨਾਤ ਅਧਿਆਪਕ ਨੂੰ ਸੰਗਰੂਰ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ‘ਤੇ ਅਧਿਆਪਕਾਂ ਦੀ ਬਦਲੀ ਕਰਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ ਉੱਧਰ, ਵਿਭਾਗ ਨੇ ਵੀ ਉਕਤ ਪ੍ਰਿੰਸੀਪਲ ਤਰਸੇਮ ਗੁਪਤਾ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਹੈ ਪੁਲਿਸ ਨੇ ਉਕਤ ਪ੍ਰਿੰਸੀਪਲ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ
ਜਾਣਕਾਰੀ ਮੁਤਾਬਿਕ ਸ਼ਿਕਾਇਤਕਰਤਾ ਰਵੀ ਕਾਂਤ ਨਿਵਾਸੀ ਸੰਗਰੂਰ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਕਿ ਉਕਤ ਸਕੂਲ ਦਾ ਪ੍ਰਿੰਸੀਪਲ ਤਰਸੇਮ ਲਾਲ ਨਿਵਾਸੀ ਸੰਗਰੂਰ ਅਧਿਆਪਕਾਂ ਵੱਲੋਂ ਪੈਸੇ ਲੈ ਕੇ ਜਾਅਲੀ ਦਸਤਾਵੇਜ਼ ਤਿਆਰ ਕਰਵਾਕੇ ਉਨ੍ਹਾਂ ਦੀ ਬਦਲੀ ਆਪਣੇ ਸਕੂਲ ਤੇ ਪੰਜਾਬ ਦੀਆਂ ਹੋਰ ਥਾਵਾਂ ‘ਤੇ ਕਰਵਾ ਚੁੱਕਿਆ ਹੈ ਪੁਲਿਸ ਨੇ ਰਿਪੋਰਟ ਦੇ ਅਧਾਰ ‘ਤੇ ਤਰਸੇਮ ਲਾਲ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪ੍ਰੇਮ ਸਿੰਘ  ਨੇ ਦੱਸਿਆ ਕਿ ਹਾਲੀਆ ਪੜਤਾਲ ਵਿਚ ਇਹ ਸਾਹਮਣੇ ਆਇਆ ਹੈ ਕਿ ਤਰਸੇਮ ਲਾਲ ਨੇ ਭਵਾਨੀਗੜ੍ਹ ਸਕੂਲ ਤੋਂ ਇੱਕ ਅਧਿਆਪਕ ਨੂੰ ਆਪਣੇ ਸੀਨੀਅਰ ਸੈਕੰਡਰੀ ਸਕੂਲ ਬਡਬਰ ਤੇ ਇੱਕ ਅਧਿਆਪਕ ਨੂੰ ਲੁਧਿਆਣਾ ਤੋਂ ਦਾਖਾ ਵਿਚ ਤਬਦੀਲ ਕਰਾਇਆ ਹੈ
ਇਸ ਤਬਾਦਲੇ ਲਈ ਉਸਨੇ ਜਾਅਲੀ ਦਸਤਾਵੇਜ਼ ਲਾਏ ਨੇ  ਉਸਨੇ ਹਰ ਅਧਿਆਪਕ ਤੋਂ ਡੇਢ ਤੋਂ ਦੋ ਲੱਖ ਰੁਪਏ ਵਸੂਲਣ ਦਾ ਦੋਸ਼ ਹੈ ਪੁਲਿਸ ਇਸ ਮਾਮਲੇ ਦੀ ਪੜਤਾਲ ਕਰਨ ਵਿਚ ਜੁਟੀ ਹੋਈ ਹੈ, ਓਥੇ ਹੀ ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਨੇ ਪ੍ਰਿੰਸੀਪਲ ਤਰਸੇਮ ਲਾਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਅਧਿਆਪਕ ਦੀ ਰਿਵਾਲਵਰ ਸਾਫ ਕਰਦਿਆਂ ਗੋਲੀ ਚੱਲਣ ਨਾਲ ਮੌਤ
ਈਟੀਟੀ ਯੂਨੀਅਨ ਦਾ ਬਲਾਕ ਪ੍ਰਧਾਨ ਸੀ ਮ੍ਰਿਤਕ
ਰਵੀਪਾਲ,ਦੋਦਾ:ਨੇੜਲੇ ਪਿੰਡ ਮੱਲਣ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦਾਦੂ ਪੱਤੀ ਦੇ ਬਤੌਰ ਮੁੱਖ ਅਧਿਆਪਕ ਦੀ ਸੇਵਾ ਨਿਭਾ ਰਹੇ ਜਸਵਿੰਦਰ ਸਿੰਘ (38) ਪੁੱਤਰ ਗੁਰਮੇਲ ਸਿੰਘ ਵਾਸੀ ਮੱਲਣ ਦੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਈ.ਟੀ.ਟੀ. ਯੂਨੀਅਨ ਦੇ ਆਗੂ ਰਣਜੀਤ ਸਿੰਘ ਬਰਾੜ ਭਲਾਈਆਣਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਮਲੱਣ ਪੁੱਤਰ ਗੁਰਮੇਲ ਸਿੰਘ ਆਪਣੇ ਘਰ ਦੇ ਚੋਬਾਰੇ ਵਿਚ ਸਵੇਰੇ ਕਰੀਬ 5 ਵਜੇ ਆਪਣਾ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਅਚਾਨਕ ਰਿਵਾਲਵਰ ਵਿਚੋਂ ਗੋਲੀ ਚੱਲ ਗਈ, ਜੋ ਕਿ ਸਿੱਧੀ ਉਸਦੇ ਸਿਰ ਵਿਚ ਲੱਗੀ। ਜਿਸ ਨਾਲ ਜਸਵਿੰਦਰ ਸਿੰਘ ਮਲੱਣ ਦੀ ਮੌਕੇ ਤੇ ਹੀ ਮੌਤ ਹੋ ਗਈ।
ਉਨਾਂ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਮਲੱਣ ਬੀਤੇ 12 ਵਰਿਆ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਡੀ.ਐੱਮ. ਮਲੱਣ ਵਿਖੇ ਬਤੌਰ ਮੁੱਖ ਅਧਿਆਪਕ ਆਪਣੀ ਸੇਵਾ ਨਿਭਾ ਰਹੇ ਸਨ ਅਤੇ ਨਾਲ ਹੀ ਈ.ਟੀ.ਟੀ. ਯੂਨੀਅਨ ਦੇ ਬਲਾਕ ਪ੍ਰਧਾਨ ਵੀ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ, ਪੁੱਤਰ ਅਸ਼ਮੀਤ ਸਿੰਘ ਅਤੇ ਪੁੱਤਰੀ ਪ੍ਰਭਗੁਣ ਕੌਰ ਨੂੰ ਛੱਡ ਗਏ ਹਨ।
ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜਸਵਿੰਦਰ ਸਿੰਘ ਨੇ  ਬਾਹਰ ਜਾਣ ਲਈ ਉਸਤੋ ਆਪਣਾ ਲਾਇਸੰਸੀ ਰਿਵਾਲਵਰ ਮੰਗਿਆ ਜਿਸਨੂੰ ਜਸਵਿੰਦਰ ਸਿੰਘ ਸਾਫ ਕਰਨ ਲੱਗਾ ਤਾਂ ਅਚਾਨਕ ਗੋਲੀ ਚੱਲ ਗਈ ਜਿਸ ਨਾਲ ਜਸਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।  ਸਰਬਜੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਅਧਾਰ ਤੇ ਥਾਣਾ ਕੋਟਭਾਈ ਦੇ ਏਐਸਆਈ ਕਰਮਜੀਤ ਸਿੰਘ  ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।