Cleaning - Sach Kahoon Punjabi

Delhi: ਦਿੱਲੀ ’ਚ ਸਫਾਈ ਦੀ ਸਮੱਸਿਆ
ਸੁਪਰੀਮ ਕੋਰਟ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਹੈ ਕਿ ਦਿੱਲੀ ’ਚ ਤਿੰਨ ਹਜ਼ਾਰ ਟਨ ਸੁੱਕੇ ਕੂੜੇ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਅਦਾਲਤ ਨੇ ਇਸ ਸਬੰਧੀ ਦਿੱਲੀ ਨਗਰ ਨਿਗਮ, ਐਨਡੀਐਮਸੀ ਅਤੇ ਦਿੱਲੀ ਕੈਂਟ ਬੋਰਡ ਨੂੰ ਨੋਟਿਸ ਜਾਰੀ ਕੀਤਾ ਹੈ। ਅਸਲ ’ਚ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਗਿਆਨ ਦੀ ਭਾਰੀ ਤਰੱਕੀ ਦੇ ਬਾਵਜੂਦ ਦੇਸ਼ ਦੀ ਰਾਜਧਾਨੀ ਦਾ ਕੂੜੇ ਤੋਂ ਮੁਕਤ ਨਹੀਂ ਹੋ ਰਹੀ ਰਾਜਧਾਨੀ ਦੇਸ਼ ਦਾ ਦਿਲ ਹੁੰਦਾ ਹੈ ਜਾਂ ਇਹ ਉਹ ਸ਼ੀਸ਼ਾ ਹੁੰਦਾ ਹੈ ਜਿੱਥੋਂ ਸਾਰੇ ਮੁਲਕ ਦੀ ਝਲਕ ਮਿਲ ਸਕਦੀ ਹੈ। ਅਜੇ ਵੀ ਦਿੱਲੀ ਅੰਦਰ ਕੂੜੇ ਦੇ ਢੇਰ ਦਿਸਣੇ ਦਿੱਲੀ ਦੀ ਸ਼ਾਨ ’ਤੇ ਧੱਬਾ ਹੈ। ਅਸਲ ’ਚ ਅੱਜ ਤਕਨੀਕ ਇਸ ਹੱਦ ਤੱਕ ਵਧ ਚੁੱਕੀ ਹੈ। (Delhi)

ਪਵਿੱਤਰ ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਨੇ ਕੀਤਾ ਟਵੀਟ, ਦਿੱਤੀ ਵੱਡੀ ਅਪਡੇਟ

ਕਿ ਕੂੜਾ ਵੀ ਵਿਕਾਸ ਕਾਰਜ ’ਚ ਸਹਾਇਕ ਬਣ ਚੁੱਕਾ ਹੈ ਕੂੜੇ ਤੋਂ ਬਿਜਲੀ ਤਿਆਰ ਕਰਨ ਦੇ ਪ੍ਰਾਜੈਕਟ ਵੀ ਲੱਗ ਸਕਦੇ ਹਨ। ਫਿਰ ਰਾਜਧਾਨੀ ’ਚ ਇਹ ਕੰਮ ਲਟਕਿਆ ਰਹਿਣਾ ਚਿੰਤਾ ਵਾਲੀ ਗੱਲ ਹੈ ਇਸੇ ਤਰ੍ਹਾਂ ਦੇ ਦੇਸ਼ ਦੇ ਕਈ ਨਗਰ ਨਿਗਮ ਸੁੱਕੇ ਕੂੜੇ ਤੋਂ ਖਾਦ ਬਣਾ ਕੇ ਚੰਗੀ ਕਮਾਈ ਵੀ ਕਰ ਰਹੇ ਹਨ ਛੱਤੀਸਗੜ੍ਹ ਦੁਰਰਾ ਨਿਗਮ ਤੇ ਰਾਇਆ ਨਗਰ ਨਿਗਮ ਬਿਹਾਰ ਦਾ ਨਾਂਅ ਕੂੜੇ ਤੋਂ ਕਮਾਈ ’ਚ ਆਊਂਦਾ ਹੈ ਦੁਨੀਆ ਦੇ ਬਹੁਤੇ ਮੁਲਕਾਂ ’ਚ ਰਾਜਧਾਨੀਆਂ ਸ਼ੀਸ਼ੇ ਵਾਂਗ ਚਮਕਦੀਆਂ ਹੈ ਦਿੱਲੀ ਆਪਣੇ ਇਤਿਹਾਸਕ ਇਮਾਰਤਾਂ ਕਾਰਨ ਪੂਰੇ ਵਿਸ਼ਵ ਲਈ ਖਿੱਚ ਦਾ ਕੇਂਦਰ ਹੈ ਜੇਕਰ ਇਸ ਨੂੰ ਸਾਫ ਸੁਥਰਾ ਰੱਖ ਕੇ ਇਸ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਸੈਰ ਸਪਾਟਾ (ਪ੍ਰਯਟਨ) ਉਦਯੋਗ ਪ੍ਰਫੁੱਲਤ ਹੋ ਸਕਦਾ। (Delhi)

ਸੀਵਰੇਜ਼ ਦੀ ਸਫਾਈ ਕਰਦੇ ਸਮੇਂ ਗੈਸ ਚੜ੍ਹਨ ਨਾਲ ਇੱਕ ਸੀਵਰਮੈਨ ਦੀ ਮੌਤ, ਇੱਕ ਦੀ ਹਾਲਤ ਗੰਭੀਰ
ਸਰਕਾਰ ਦੀਆਂ ਗਲਤੀਆਂ ਕਾਰਨ ਇਸ ਤੋਂ ਪਹਿਲਾਂ 50 ਸੀਵਰਮੈਨ ਗੁਆ ਚੁੱਕੇ ਹਨ ਆਪਣੀ ਜਾਨ : ਗੁਜਰਾਤ ਚੌਹਾਨ (Bathinda News)

(ਅਸ਼ੋਕ ਗਰਗ) ਬਠਿੰਡਾ। ਬਠਿੰਡਾ ’ਚ ਖੇਤਾ ਸਿੰਘ ਬਸਤੀ ’ਚ ਸੀਵਰੇਜ਼ ਦੀ ਸਫਾਈ ਕਰਦੇ ਸਮੇਂ ਇੱਕ ਸੀਵਰੇਜ ਮੈਨ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਮਲੋਟ ਰੋਡ ’ਤੇ ਸੀਵੀਆਂ ਰੋਡ ਸਥਿੱਤ ਖੇਤਾ ਸਿੰਘ ਬਸਤੀ ਵਿੱਚ ਅਧਿਕਾਰੀਆਂ ਦੇ ਕਹਿਣ ਤੇ ਸੀਵਰੇਜ਼ ਦੀ ਸਫਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਕਰਮਚਾਰੀ ਜਦੋਂ ਸੀਵਰੇਜ ਵਿੱਚ ਹੇਠਾਂ ਉਤਰਿਆ ਤਾਂ ਗੈਸ ਚੜ੍ਹਨ ਨਾਲ ਉਸ ਦੀ ਸਥਿਤੀ ਗੰਭੀਰ ਹੋ ਗਈ। ਇਸ ਦੌਰਾਨ ਜਲਦੀ ਜਲਦੀ ਉਸ ਨੂੰ ਬਚਾਉਣ ਲਈ ਇੱਕ ਹੋਰ ਸੀਵਰਮੈਨ ਨੂੰ ਥੱਲੇ ਉਤਾਰ ਦਿੱਤਾ ਅਤੇ ਉਸ ਦੀ ਵੀ ਹਾਲਤ ਵਿਗੜ ਗਈ। ਉਥੇ ਖੜ੍ਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਬਾਹਰ ਕੱਢਿਆ ਅਤੇ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੇ ਵਲੰਟੀਅਰ ਵੀ ਮੌਕੇ ’ਤੇ ਪਹੁੰਚ ਗਏ। Bathinda News

ਸਹਾਰਾ ਵਰਕਰਾਂ ਨੇ ਤੁਰੰਤ ਦੋਵੇਂ ਕਰਮਚਾਰੀਆਂ ਨੂੰ ਹਸਪਤਾਲ ਦੇ ਐਂਮਰਜੰਸੀ ਵਾਰਡ ਵਿਖੇ ਪਹੁੰਚਾ ਦਿੱਤਾ। ਡਾਕਟਰਾਂ ਨੇ ਦੋਵਾਂ ਵਿੱਚੋਂ ਇੱਕ ਕਰਮਚਾਰੀ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਦੂਜੇ ਨੂੰ ਪ੍ਰਾਈਵੇਟ ਹਸਪਤਾਲ ਨੂੰ ਰੈਫਰ ਕਰ ਦਿੱਤਾ। ਮ੍ਰਿਤਕ ਕਰਮਚਾਰੀ ਦੀ ਪਛਾਣ ਸੂਰਜ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਣ ’’ਤੇ ਨਗਰ ਨਿਗਮ ਦੇ ਸੀਵਰਮੈਨ ਇਕੱਠੇ ਹੋ ਗਏ ਅਤੇ ਸਰਕਾਰ ਅਤੇ ਪ੍ਰਸਾਸ਼ਨ ਦੀਆਂ ਨਾਕਾਮੀਆਂ ਨੂੰ ਕੋਸਣ ਲੱਗੇ। Bathinda News

ਇਹ ਵੀ ਪੜ੍ਹੋ: ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਸਬੰਧੀ ਮਾਂ ਨੇ ਦਿੱਤਾ ਬਿਆਨ, ਜਾਣੋ ਕੀ ਕਿਹਾ..

ਇਸ ਮੌਕੇ ਸੀਵਰੇਜ਼ ਵਰਕਰ ਯੂਨੀਅਨ ਦੇ ਆਗੂ ਗੁਜਰਾਤ ਚੌਹਾਨ ਨੇ ਕਿਹਾ ਕਿ ਇਹ ਜੋ ਹਾਦਸਾ ਵਾਪਰਿਆ ਹੈ ਉਹ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਲਾਹਪ੍ਰਵਾਹੀ ਦਾ ਨਤੀਜਾ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਧੱਕੇ ਨਾਲ ਸੀਵਰੇਜ਼ ਅੰੰਦਰ ਉਤਾਰਿਆ ਜਾਂਦਾ ਹੈ ਅਤੇ ਜਦੋਂ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਅਧਿਕਾਰੀ ਸੇਫਟੀ ਕਿੱਟਾਂ ਜਾਰੀ ਕਰਨ ਦੀ ਗੱਲ ਕਹਿ ਟਾਲ ਦਿੰਦੇ ਹਨ ਬਾਅਦ ਵਿੱਚ ਕੋਈ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ।

ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਅਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ

ਉਨ੍ਹਾਂ ਕਿਹਾ ਕਿ ਮ੍ਰਿਤਕ ਸੂਰਜ ਦੇ ਪੰਜ ਛੋਟੀਆਂ ਛੋਟੀਆਂ ਲੜਕੀਆਂ ਹਨ ਅਤੇ ਸੀਵਰੇਜ਼ ਵਰਕਰ ਯੂਨੀਅਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਅਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਮਾਸੂਮ ਲੜਕੀਆਂ ਦੀ ਪੈਨਸ਼ਨ ਲਗਾਈ ਜਾਵੇ ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਨਗਰ ਨਿਗਮ ਦੇ ਸਮੂਹ ਸੀਵਰਮੈਨ, ਸਫਾਈ ਸੇਵਕ ਸੜਕਾਂ ਜਾਮ ਕਰ ਦੇਣਗੇ।

ਓਧਰ ਨਗਰ ਨਿਗਮ ਦੇ ਐਕਸੀਅਨ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ ਉਨ੍ਹਾਂ ਸੇਫਟੀ ਕਿੱਟਾਂ ਬਾਰੇ ਕਿਹਾ ਕਿ ਕਰਮਚਾਰੀਆਂ ਨੂੰ ਸੇਫਟੀ ਕਿੱਟਾਂ ਜਾਰੀ ਕੀਤੀਆਂ ਜਾਣਗੀਆਂ।

ਸਾਫ਼-ਸਫ਼ਾਈ ਦੇ ਖੋਖਲੇ ਦਾਅਵੇ ?
ਸਾਫ਼-ਸਫ਼ਾਈ ਦੇ ਖੋਖਲੇ ਦਾਅਵੇ ? (Cleaning and hollow claims?)

Cleaning and hollow claims? | ਕੇਂਦਰ ਹੀ ਨਹੀਂ ਸਗੋਂ ਸੂਬਾ ਸਰਕਾਰਾਂ ਵੱਲੋਂ ਵੀ ਸਵੱਛ ਮੁਹਿੰਮ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦਾ ਟੈਕਸ ਦਾ ਕੀਮਤੀ ਪੈਸਾ ਵਿਕਾਸ ਜਾਂ ਸਵੱਛਤਾ ਸਬੰਧਿਤ ਕਾਰਜਾਂ ‘ਚ ਘੱਟ ਪਰ ਇਨ੍ਹਾਂ ਦੇ ਇਸਤਿਹਾਰਾਂ ‘ਚ ਅਤੇ ਸਰਕਾਰ ਦੀ ਆਪਣੀ ਵਾਹ ਵਾਹੀ ‘ਚ ਖਰਚ ਹੋ ਰਿਹਾ ਹੈ ਦੇਸ਼ ਦਾ ਇਸਤਿਹਾਰ ਸਬੰਧੀ ਕੋਈ ਵੀ ਤੰਤਰ ਸਵੱਛਤਾ ਸਬੰਧਿਤ ਇਸਤਿਹਾਰਾਂ ਨਾਲ ਖਾਲੀ ਨਹੀਂ ਬਚਿਆ ਾਹੈ ਦੇਸ਼ ਦੇ ਕਈ ਰਾਜਾਂ ‘ਚ ਨਗਰਾਂ ਨੇ ਤਾਂ ਖੁਦ ਹੀ ਇਸ ਗੱਲ ਦਾ ਪ੍ਰਮਾਣ ਪੱਤਰ ਵੀ ਲੈ ਲਿਆ ਹੈ ਕਿ ਉਨ੍ਹਾਂ ਦਾ ਰਾਜ ਜਾਂ ਸ਼ਹਿਰ ਗੰਦਗੀ ਮੁਕਤ ਹੋ ਗਿਆ ਹੈ

ਕਈ ਨਗਰਾਂ ਅਤੇ ਰਾਜਾਂ ਦਾ ਇਹ ਵੀ ਦਾਅਵਾ ਹੈ ਕਿ ਉਹ ‘ ਖੁੱਲ੍ਹੇੇ ‘ਚ ਪਖਾਨਾ ਮੁਕਤ’ ਹੋ ਚੁੱਕੇ ਹਨ ਕਈ ਰਾਜਾਂ ‘ਚ ਇਸ ਸਵੱਛਤਾ ਮੁਹਿੰਮ ਤਹਿਤ ਕਈ ਨਵੇਂ ਪ੍ਰਯੋਗ ਵੀ ਕੀਤੇ ਗਏ ਹਨ ਪੂਰੇ ਦੇਸ਼ ‘ਚ ਜਗ੍ਹਾ ਜਗ੍ਹਾ ਕੂੜਾ ਸੁੱਟਣ ਲਈ ਕਈ ਪਲਾਸਟਿਕ ਤਾਂ ਕਿਤੇ ਸਟੀਲ ਦੇ ਕੂੜੇਦਾਨ ਲਾਏ ਗਏ ਇਹ ਹੋਰ ਗੱਲ ਹੈ ਕਿ ਇਨ੍ਹਾਂ ‘ਚ ਜਿਆਦਾਤਰ ਕੂੜੇਦਾਨ ਜਾਂ ਤਾਂ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਟੁੱਟ ਫੁੱਟ ਗਏ ਜਾਂ ਚੋਰੀ ਹੋ ਗਏ ਹਰਿਆਣਾ ਵਰਗੇ ਰਾਜ ‘ਚ ਘਰ ਘਰ ਪਲਾਸਟਿਕ ਦੇ ਛੋਟੇ ਕੂੜੇਦਾਨ ਸਰਕਾਰ ਵੱਲੋਂ ਵੰਡੇ ਗਏ ਸ਼ਹਿਰਾਂ ਅਤੇ ਕਸਬਿਆਂ ‘ਚ ਕੂੜੇ ਚੁੱਕਣ ਦੇ ਠੇਕੇ ਦਿੱਤੇ

ਗਹੇ ਕੂੜਾ ਚੁੱਕਣ ਵਾਲਾ ਲਗਭਗ ਪ੍ਰਤੀਦਿਨ ਘਰ ਘਰ ਜਾ ਕੇ ਸੀਟੀਆਂ ਵਜਾਉਂਦਾ ਹਨ ਅਤੇ ਘਰਾਂ ‘ਚੋਂ ਕੂੜਾ ਚੁੱਕ ਕੇ ਲੈ ਜਾਂਦੇ ਹਨ ਫਿਰ ਇੱਕ ਦੋ ਸਥਾਨਾਂ ‘ਤੇ ਪੂਰੇ ਸ਼ਹਿਰ ਦਾ ਕੂੜਾ ਇਕੱਠ ਕੀਤਾ ਜਾਂਦਾ ਫ਼ਿਰ ਇਨ੍ਹਾਂ ਕੂੜਿਆਂ ‘ਚ ਸੁੱਕਾ ਅਤੇ ਗਿੱਲਾ, ਪਲਾਸਟਿਕ ਕਚਰਾ ਆਦਿ ਵੱਖ ਵੱਖ ਕਰਕੇ ਇਸ ਦਾ ਨਿਪਟਾਰਾ ਕਰਨ ਲਈ ਭੇਜ ਦਿੱਤਾ ਜਾਂਦਾ ਹੈ

ਪਰੰਤੂ ਪਿਛਲੇ ਕਈ ਮਹੀਨਿਆਂ ‘ਚ ਸਰਕਾਰ ਵੱਲੋਂ ਵੰਡੇ ਗਏ ਕੂੜੇਦਾਨ, ਕੂੜੇ ਦਾ ਸੰਗਰਾਹ ਕਰਨ ਵਾਲੇ ਕਰਮਚਾਰੀਆਂ ਦੀ ਪ੍ਰਤੀਖਿਆ ਕਰ ਰਹੇ ਹਨ ਪਰੰਤੂ ਤਿੰਨ ਮਹੀਨਿਆਂ ਤੋਂ ਜਿਆਦਾ ਸਮੇਂ ‘ਚ ਕੂੜੇ ਚੁੱਕਣ ਕੋਈ ਵਿਅਕਤੀ ਨਹੀਂ ਆ ਰਿਹਾ ਇਹ ਵਿਵਸਥਾ ਇਸ ਲਈ ਕੀਤੀ ਗਈ ਸੀ ਤਾਂ ਕਿ ਜਨਤਾ ਆਪਣੇ ਘਰਾਂ ਦੇ ਨੇੜੇ ਤੇੜੇ ਦੇ ਖਾਲੀ ਪਲਾਟਾਂ ਜਾਂ ਚੌਂਕਾਂ ‘ਤੇ ਕੂੜਾ ਨਾ ਸੁੱਟਣ ਹੁਣ ਜਦੋਂ ਕਿ ਉੱਥੇ ਕੂੜਾ ਚੁੱਕਣ ਵਾਲਾ ਜੋ ਕਿ ਠੇਕਾ ਪ੍ਰਣਾਲੀ ‘ਤੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ, ਨਹੀਂ ਆ ਰਹੇ ਹਨ, ਅਜਿਹੇ ‘ਚ ਜਨਤਾ ਦੇ ਸਾਹਮਣੇ ਕੀ ਬਦਲ ਹੈ? ਕਿੱਥੇ ਲੈ ਕੇ ਜਾਵੇ ਜਨਤਾ ਆਪਣੇ ਘਰਾਂ ਦਾ ਕੂੜਾ?

ਜੇਕਰ ਸਰਕਾਰ ਕੂੜਾ ਚੁੱਕਣ ਲਈ ਅਪਣਾਈ ਗਈ ਠੇਕਾ ਪ੍ਰਣਾਲੀ ਨੂੰ ਸੂਚਾਰੂ ਨਹੀਂ ਰੱਖ ਸਕੀ ਤਾਂ ਇਸ ‘ਚ ਜਨਤਾ ਦਾ ਕੀ ਦੋਸ਼ ਹੈ ? ਅੱਜ ਜੇਕਰ ਸ਼ਹਿਰ ਦੀ ਹਾਲਤ ਦੇਖੀਏ ਤਾਂ ਸ਼ਾਇਦ ਪਹਿਲਾਂ ਤੋਂ ਬਦਤਰ ਹੋ ਰਹੀ ਹੈ ਥਾਂ-ਥਾਂ ਕੂੜੇ ਦੇ ਢੇਰ ਪਏ ਰਹਿੰਦੇ ਹਨ ਨਾਲੀਆਂ ਅਤੇ ਨਾਲੇ ਜਾਮ ਪਏ ਰਹਿੰਦੇ ਹਨ

ਕੇਵਲ ਠੇਕੇ ‘ਤੇ ਕੰਮ ਕਰਨ ਵਾਲੇ ਹੀ ਨਹੀਂ ਸਗੋਂ ਨਿਯਮਿਤ ਸਫ਼ਾਈ ਕਰਮਚਾਰੀ ਵੀ ਮੁਹੱਲਿਆਂ ਦੀ ਨਾਲੀਆਂ ਦੀ ਸਫ਼ਾਈ ਸੁਚਾਰੂ ਢੰਗ ਨਾਲ ਨਹੀਂ ਕਰ ਰਹੇ ਹਨ ਕਈ ਕਈ ਮਹੀਨਿਆਂ ਤੱਕ ਗਲੀਆਂ ਤੇ ਨਾਲੀਆਂ ਦੀ ਸਫ਼ਾਈ ਨਹੀਂ ਹੋ ਪਾਉਂਦੀ ਕਈ ਲੋਕਾਂ ਨੇ ਆਪਣੇ ਘਰਾਂ ਦੇ ਸਾਹਮਣੇ ਦੀ ਨਾਲੀ ਦੀ ਸਫ਼ਾਈ ਖੁਦ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਨਾਲੀ ‘ਚੋਂ ਕੱਢਿਆ ਗਿਆ ਗੰਦਾ ਚਿੱਕੜ ਚੁੱਕਣ ਵੀ ਕੋਈ ਨਹੀਂ ਆਉਂਦਾ ਜੇਕਰ ਤੁਸੀਂ ਇਸਦੀ ਸ਼ਿਕਾਇਤ ਦਰਜ ਕਰਾਓਗੇ ਤਾਂ ਸ਼ਾਇਦ ਹਫ਼ਤੇ ਬਾਅਦ ਦੁਬਾਰਾ ਯਾਦ ਦਿਵਾਉਣ ‘ਤੇ ਕੋਈ ਕਰਮਚਾਰੀ ਗਲੀ ਤਾਂ ਸਾਫ਼ ਕਰ ਜਾਵੇਗਾ

ਪਰ ਉਹ ਵੀ ਕੱਢਿਆ ਗਿਆ ਨਾਲੀ ਦਾ ਕਚਰਾ ਨਾਲੀ ਦੇ ਬਾਹਰ ਢੇਰੀ ਲਾ ਕੇ ਚਲਾ ਜਾਵੇਗਾ ਉਸ ਨੂੰ ਚੁੱਕਣ ਲਈ ਤੁਹਾਨੂੰ ਮੁੜ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਤੁਹਾਡੀ ਦੂਜੀ ਸ਼ਿਕਾਇਤ ‘ਤੇ ਕੋਈ ਕਰਮਚਾਰੀ ਆਵੇਗਾ ਵੀ ਜਾਂ ਨਹੀਂ ਹਾਂ ਸ਼ਿਕਾਇਤ ਕਰਨ ‘ਤੇ ਆਉਣ ਵਾਲਾ ਕਰਮਚਾਰੀ ਆਪਣਾ ਕੰਮ ਪੂਰਾ ਕਰਨ ਤੋਂ ਪਹਿਲਾਂ ਹੀ ਤੁਹਾਡੇ ਤੋਂ ਇਸ ਗੱਲ ਲਈ ਦਸਤਖ਼ਤ ਜ਼ਰੂਰ ਕਰਵਾ ਲੈਂਦਾ ਹੈ ਕਿ ਤੁਹਾਡੀ ਸ਼ਿਕਾਇਤ ਦਾ ਹੱਲ ਕਰ ਦਿੱਤਾ ਗਿਆ ਹੈ

ਹੁਣ ਜੇਕਰ ਤੁਸੀਂ ਇਸ ਸਫ਼ਾਈ ਕਰਮਚਾਰੀ ਤੋਂ ਇਹ ਪੁੱਛੋਂਗੇ ਕਿ ਮਹੀਨਿਆਂ ਤੋਂ ਸਫ਼ਾਈ ਕਰਮਚਾਰੀ ਲਾਪਤਾ ਕਿਉਂ ਹੈ ਤਾਂ ਜਵਾਬ ਮਿਲੇਗਾ ਕਿ ‘ਅਧਿਕਾਰੀਆਂ ਨੇ ਵੱਡੇ ਨਾਲਿਆਂ ਦੀ ਸਫ਼ਾਈ ਲਈ ਜਿਆਦਾ ਕਰਮਚਾਰੀ ਤੈਨਾਤ ਕਰ ਦਿੱਤੇ ਹਨ’ ਇਸ ਦਾ ਸਿੱਧਾ ਮਤਲਬ ਹੈ ਕਿ ਸਰਕਾਰ ਕੋਲ ਕੰਮ ਜਿਆਦਾ ਹੇ ਜਦੋਂ ਕਿ ਕਰਮਚਾਰੀ ਘੱਟ ਅਜਿਹੇ ‘ਚ ਕੀ ਇਹ ਜ਼ਰੂਰੀ ਨਹੀਂ ਕਿ ਇਸਤਿਹਾਰਾਂ ਦੇ ਜਰੀਏ ਆਪਣੀ ਵਾਹ ਵਾਹੀ ‘ਤੇ ਪੈਸੇ ਖਰਚ ਕਰਨ ਦੀ ਬਜਾਇ ਕਰਮਚਾਰੀਆਂ ਦੀ ਭਰਤੀ ‘ਤੇ ਪੈਸੇ ਖਰਚ ਹੋਣ?

ਕੀ ਇਹ ਜ਼ਰੂਰੀ ਨਹੀਂ ਕਿ ਬੇਤਹਾਸ਼ਾ ਖਰੀਦ ਫਰੋਖਤ ਕਰਨ ਅਤੇ ਫ਼ਿਜੂਲ ਦੇ ਨਿਰਮਾਣ ਕਾਰਜਾਂ ‘ਤੇ ਪੈਸੇ ਖਰਚ ਕਰਨ ਦੀ ਜਗ੍ਹਾ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ?  ਸਰਕਾਰ ਕੋਲ ਆਪਣੇ ਦੇਸ਼ਵਾਸੀਆਂ ਨੂੰ ਸਵੱਛ ਵਾਤਾਵਰਨ ਮੁਹੱਈਆ ਕਰਨ ਦੀ ਸਮਰੱਥਾ ਤਾਂ ਦਿਖਾਈ ਨਹੀਂ ਦਿੰਦੀ ਪਰ ਵਿਦੇਸ਼ੀਆਂ ਨੂੰ ਨਾਗਰਿਕਤਾ ਦੇ ਕੇ ਵੋਟ ਦੀ ਰਾਜਨੀਤੀ ਕਰਨ ‘ਚ ਆਪਣਾ ਪੂਰਾ  ਧਿਆਨ ਜ਼ਰੂਰ ਲਾ ਰਹੀ ਹੈ

ਇਸ ਸਮੇਂ ਦੇਸ਼ ਨੂੰ ਫਜ਼ੂਲ ਦੀ ਬਹਿਸਬਾਜੀ ‘ਚ ਵਿਕਾਊ ਮੀਡੀਆ ਨੇ ਐਨਾ ਉਲਝਾ ਦਿੱਤਾ ਹੈ ਕਿ ਨਾ  ਤਾਂ ਕੋਈ ਸਫ਼ਾਈ ਦੇ ਵਿਸ਼ੇ ‘ਤੇ ਗੱਲ ਰੋ ਰਹੀ ਹੈ ਨਾ ਹੀ ਮਹਿੰਗਾਈ ਵਰਗੇ ਜਨਸੋਰਕਾਰ ਨਾਲ ਜੁੜੇ ਸਭ ਤੋਂ ਮਹੱਤਵਪੂਰਨ ਵਿਸ਼ੇ ‘ਤੇ ਪੂਰੇ ਦੇਸ਼ ਨੂੰ ਮੰਦਿਰ, ਐਨਆਰਸੀ ਅਤੇ ਸੀਏਏ ਦੇ ਖੇਡ ‘ਚ ਉਲਝਾ ਦਿੱਤਾ ਹੈ ਜਦੋਂ ਕਿ ਪੂਰੇ ਦੇਸ਼ ‘ਚ ਅਵਾਰਾ ਪਸ਼ੂਆਂ ਦਾ ਆਤੰਕ ਫੈਲਿਆ ਹੋਇਆ ਹੈ ਰੋਜਾਨਾ ਦਰਜਨਾਂ ਹਾਦਸਿਆਂ ਨਾਲ ਸੜਕਾਂ ‘ਤੇ ਘੁੰਮਦੇ ਸਾਨ੍ਹਾਂ ਅਤੇ ਗਾਵਾਂ ਦੀ ਵਜ੍ਹਾ ਨਾਲ ਹੋ ਰਹੇ ਹਨ

ਗਊ ਮਾਤਾ ਕੂੜੇ ਦੇ ਢੇਰਾਂ ਦੀ ‘ਸੋਭਾ’ ਵਧਾ ਰਹੀ ਹੈ ਲਗਭਗ ਹਰ ਪਲਾਟ  ਜਾਂ ਮੈਦਾਨ ਗਾਬਰਜ ਡੰਪਿੰਗ ਗਰਾਊੁਂਡ ਬਣਾ ਪਿਆ ਹੈ ਜਿੱਥੇ ਸਾਨ ਅਤੇ ਗਾਵਾਂ ਵੱਲੋਂ ਪਲਾਸਟਿਕ ਦਾ ਕਚਰਾ ਖਾ ਰਹੇ ਹਨ, ਪਰੰਤੂ ਸਰਕਾਰਾਂ ਨੂੰ ਨਾ ਕੂੜੇ ਦੇ ਰੂਪ ‘ਚ ਫੈਲੀ ਗੰਦਗੀ ‘ਚ ਮਤਲਬ ਨਾ ਹੀ ਗਊਮਾਤਾ ਦੀ ਦੁਰਦਸਾ ਨਾਲ ਕੋਈ ਵਾਸਤਾ, ਨਾ ਬਿਮਾਰੀ ਫੈਲਣ ਦਾ ਡਰ ਬੱਸ ਕੇਵਲ ਇਸਤਿਹਾਰ, ਜਾਂ ਝੂਠਾ ਗਊ ਪ੍ਰੇਮ ਦਿਖਾ ਕੇ ਖੁਦ ਨੂੰ ਭਾਰਤੀ ਸੰਸਕ੍ਰਿਤੀ ਦਾ ਰੱਖਵਾਲਾ ਦੱਸਣਾ ਹੀ ਇਨ੍ਹਾਂ ਦਾ ਮਕਸਦ ਰਹਿ ਗਿਆ ਲੱਗਦਾ ਹੈ ਯਕੀਨੀ ਤੌਰ ‘ਤੇ ਸਰਕਾਰ ਵੱਲੋਂ ਘਟੀਆ ਸਾਫ਼ ਸਫ਼ਾਈ ਦੇ ਜਰੀਏ ਸਵੱਛਤਾ ਦੇ ਦਾਅਵੇ ਕੀਤੇ ਜਾ ਰਹੇ ਹਨ

ਨਿਰਮਲ ਰਾਣੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੋਤੀ ਮਹਿਲਾਂ ਵੱਲ ਵਧਣ ਮੌਕੇ ਸਫਾਈ ਸੇਵਕਾਂ ਦੀ ਹੋਈ ਪੁਲਿਸ ਨਾਲ ਧੱਕਾ-ਮੁੱਕੀ
ਪੁਲਿਸ ਨੇ ਬੈਰੀਕੇਡ ਲਾ ਕੇ ਸਫ਼ਾਈ ਸੇਵਕਾਂ ਨੂੰ ਫੁਹਾਰਾ ਚੌਂਕ ਨੇੜੇ ਰੋਕਿਆ

ਸਫਾਈ ਸੇਵਕਾਂ ਵੱਲੋਂ ਕੈਪਟਨ ਸਰਕਾਰ ਮੁਰਦਾਬਾਦ ਦੇ ਲਗਾਏ ਨਾਅਰੇ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਸੂਬੇ ਭਰ ਦੇ ਸਫਾਈ ਸੇਵਕਾਂ ਵੱਲੋਂ ਅੱਜ ਇੱਥੇ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ਉਸ ਸਮੇਂ ਧੱਕਾ ਮੁੱਕੀ ਹੋ ਗਈ, ਜਦੋਂ ਉਹ ਮੋਤੀ ਮਹਿਲ ਵੱਲ ਵਧਣ ਦਾ ਯਤਨ ਕਰ ਰਹੇ ਸਨ। ਇਸ ਦੌਰਾਨ ਭਾਰੀ ਗਿਣਤੀ ਪੁਲਿਸ ਫੋਰਸ ਵੱਲੋਂ ਬੈਰੀਕੇਡ ਲਾ ਕੇ ਇਨ੍ਹਾਂ ਸਫਾਈ ਸੇਵਕਾਂ ਨੂੰ ਫੁਹਾਰਾ ਚੌਂਕ ਨੇੜੇ ਹੀ ਰੋਕ ਲਿਆ। ਇਕੱਠੇ ਹੋਏ ਇਨ੍ਹਾਂ ਸਫਾਈ ਸੇਵਕਾਂ ਵੱਲੋਂ ਇੱਥੇ ਹੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਸ਼ੁਰੂ ਕਰਕੇ ਆਪਣਾ ਧਰਨਾ ਸ਼ੁਰੂ ਕਰ ਦਿੱਤਾ। ਉਂਜ ਕੁਝ ਸਮੇਂ ਬਾਅਦ ਪ੍ਰਸ਼ਾਸਨ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਾਲ 21 ਨਵੰਬਰ ਨੂੰ ਮੀਟਿੰਗ ਦਾ ਸਮਾਂ ਦਿਵਾ ਕੇ ਧਰਨਾ ਖਤਮ ਕਰਵਾਉਣ ਦਾ ਪੈਤੜਾਂ ਵਰਤਿਆ।

ਜਾਣਕਾਰੀ ਅਨੁਸਾਰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਵੱਡੀ ਗਿਣਤੀ ‘ਚ ਠੇਕੇਦਾਰੀ ਸਿਸਟਮ ਤਹਿਤ ਨਗਰ ਨਿਗਮ, ਨਗਰ ਕੌਂਸਲਾਂ ‘ਚ ਕੰਮ ਕਰ ਰਹੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਮਹਿਲਾਂ ਵੱਲ ਰੋਸ ਪ੍ਰਦਰਸ਼ਨ ਕਰਨਾ ਸੀ। ਪੁਲਿਸ ਵੱਲੋਂ ਪਹਿਲਾਂ ਹੀ ਫੁਹਾਰਾ ਚੌਂਕ ਦੇ ਨੇੜੇ ਮਾਲ ਰੋਡ ‘ਤੇ ਬੈਰੀਕੇਡ ਲਗਾ ਕੇ ਆਪਣੇ ਪ੍ਰਬੰਧ ਕੀਤੇ ਹੋਏ ਸਨ। ਜਦੋਂ ਸਫਾਈ ਸੇਵਕ ਮਾਰਚ ਕਰਦੇ ਹੋਏ ਮੋਤੀ ਮਹਿਲਾਂ ਵੱਲ ਜਾਣ ਲਈ ਬਜਿੱਦ ਹੋਏ ਤਾਂ ਪੁਲਿਸ ਨਾਲ ਇਨ੍ਹਾਂ ਦੀ ਫੁਹਾਰਾ ਚੌਂਕ ਨੇੜੇ ਚੰਗੀ ਧੱਕਾ ਮੁੱਕੀ ਹੋਈ ਅਤੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ ਗਿਆ।

ਇਸ ਮੌਕੇ ਸਫਾਈ ਸੇਵਕ ਆਗੂਆਂ ਨੇ ਕੁਲਦੀਪ ਸਿੰਘ, ਪ੍ਰਕਾਸ਼ ਚੰਦ, ਧਰਮਪਾਲ ਤੇ ਸੁਨੀਲ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਿਗੂਣੀ ਤਨਖਾਹ ‘ਤੇ ਠੇਕੇਦਾਰੀ ਸਿਸਟਮ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਜਿਆਦਾਤਰ ਗਰੀਬ ਲੋਕ ਹੀ ਜੁੜੇ ਹੋਏ ਹਨ ਪਰ ਉਨ੍ਹਾਂ ਨੂੰ ਸਿਰਫ 5 ਹਜ਼ਾਰ ਰੁਪਏ ਦੇ ਕੇ ਠੇਕੇਦਾਰੀ ਸਿਸਟਮ ਤਹਿਤ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਉਹ ਪਹਿਲਾਂ ਵੀ ਸਰਕਾਰ ਦੇ ਮੰਤਰੀ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਪ੍ਰਤੀ ਜਾਣੂ ਕਰਵਾ ਚੁੱਕੇ ਹਨ ਪਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 2004 ਵਾਲੀ ਪੈਨਸ਼ਨ ਬਹਾਲ ਕੀਤੀ ਜਾਵੇ, ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਤੇ ਸਫਾਈ ਸੇਵਕਾਂ ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ।

ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ 15 ਹਜ਼ਾਰ ਦੇ ਕਰੀਬ ਸਫਾਈ ਸੇਵਕ ਨਿਗੂਣੀ ਤਨਖਾਹ ਲੈ ਕੇ ਗਲੀ ਮਹੁੱਲਿਆਂ ਦਾ ਗੰਦ ਸਾਫ ਕਰ ਰਹੇ ਹਨ। ਇਸ ਦੌਰਾਨ ਇਕੱਠੇ ਹੋਏ ਸਫਾਈ ਸੇਵਕਾਂ ਜਿਨ੍ਹਾਂ ‘ਚ ਔਰਤਾਂ ਵੀ ਸ਼ਾਮਲ ਸਨ ਵੱਲੋਂ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਐੱਸਪੀ ਸਿਟੀ ਕੇਸਰ ਸਿੰਘ, ਡੀਐੱਸਪੀ ਸਿਟੀ 1 ਯੋਗੇਸ ਸ਼ਰਮਾ, ਡੀਐੱਸਪੀ ਟਰੈਫਿਕ ਸੌਰਵ ਜਿੰਦਲ, ਥਾਣਾ ਮੁਖੀ ਗੁਰਨਾਮ ਸਿੰਘ, ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੌਜ਼ੂਦ ਸੀ।

21 ਨਵੰਬਰ ਨੂੰ ਮੀਟਿੰਗ ਦਾ ਸਮਾਂ ਦਿਵਾ ਕੇ ਧਰਨਾ ਚੁਕਾਇਆ

ਸਫਾਈ ਸੇਵਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਐੱਸਪੀ ਸਿਟੀ ਕੇਸਰ ਸਿੰਘ ਵੱਲੋਂ ਤਹਿਸੀਲਦਾਰ ਪ੍ਰਵੀਨ ਕੁਮਾਰ ਮੰਗ ਪੱਤਰ ਦਿਵਾਇਆ ਗਿਆ ਤੇ ਲਿਖਤੀ ਰੂਪ ‘ਚ ਇਨ੍ਹਾਂ ਸਫਾਈ ਸੇਵਕਾਂ ਦੀ ਮੀਟਿੰਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ 21 ਨਵੰਬਰ ਨੂੰ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੀਟਿੰਗ ਸਿਰਫ ਲੋਲੀਪੋਪ ਸਾਬਤ ਹੋਈ ਤਾਂ ਇਸ ਤੋਂ ਬਾਅਦ ਉਹ ਮੁੜ ਸੰਘਰਸ਼ ਦੇ ਰਾਹ ਪੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੁੱਖ ਅਧਿਆਪਕ ਦੀ ਰਿਵਾਲਵਰ ਸਾਫ ਕਰਦਿਆਂ ਗੋਲੀ ਚੱਲਣ ਨਾਲ ਮੌਤ
ਈਟੀਟੀ ਯੂਨੀਅਨ ਦਾ ਬਲਾਕ ਪ੍ਰਧਾਨ ਸੀ ਮ੍ਰਿਤਕ

ਰਵੀਪਾਲ,ਦੋਦਾ:ਨੇੜਲੇ ਪਿੰਡ ਮੱਲਣ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦਾਦੂ ਪੱਤੀ ਦੇ ਬਤੌਰ ਮੁੱਖ ਅਧਿਆਪਕ ਦੀ ਸੇਵਾ ਨਿਭਾ ਰਹੇ ਜਸਵਿੰਦਰ ਸਿੰਘ (38) ਪੁੱਤਰ ਗੁਰਮੇਲ ਸਿੰਘ ਵਾਸੀ ਮੱਲਣ ਦੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਈ.ਟੀ.ਟੀ. ਯੂਨੀਅਨ ਦੇ ਆਗੂ ਰਣਜੀਤ ਸਿੰਘ ਬਰਾੜ ਭਲਾਈਆਣਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਮਲੱਣ ਪੁੱਤਰ ਗੁਰਮੇਲ ਸਿੰਘ ਆਪਣੇ ਘਰ ਦੇ ਚੋਬਾਰੇ ਵਿਚ ਸਵੇਰੇ ਕਰੀਬ 5 ਵਜੇ ਆਪਣਾ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਅਚਾਨਕ ਰਿਵਾਲਵਰ ਵਿਚੋਂ ਗੋਲੀ ਚੱਲ ਗਈ, ਜੋ ਕਿ ਸਿੱਧੀ ਉਸਦੇ ਸਿਰ ਵਿਚ ਲੱਗੀ। ਜਿਸ ਨਾਲ ਜਸਵਿੰਦਰ ਸਿੰਘ ਮਲੱਣ ਦੀ ਮੌਕੇ ਤੇ ਹੀ ਮੌਤ ਹੋ ਗਈ।

ਉਨਾਂ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਮਲੱਣ ਬੀਤੇ 12 ਵਰਿਆ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਡੀ.ਐੱਮ. ਮਲੱਣ ਵਿਖੇ ਬਤੌਰ ਮੁੱਖ ਅਧਿਆਪਕ ਆਪਣੀ ਸੇਵਾ ਨਿਭਾ ਰਹੇ ਸਨ ਅਤੇ ਨਾਲ ਹੀ ਈ.ਟੀ.ਟੀ. ਯੂਨੀਅਨ ਦੇ ਬਲਾਕ ਪ੍ਰਧਾਨ ਵੀ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ, ਪੁੱਤਰ ਅਸ਼ਮੀਤ ਸਿੰਘ ਅਤੇ ਪੁੱਤਰੀ ਪ੍ਰਭਗੁਣ ਕੌਰ ਨੂੰ ਛੱਡ ਗਏ ਹਨ।

ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜਸਵਿੰਦਰ ਸਿੰਘ ਨੇ  ਬਾਹਰ ਜਾਣ ਲਈ ਉਸਤੋ ਆਪਣਾ ਲਾਇਸੰਸੀ ਰਿਵਾਲਵਰ ਮੰਗਿਆ ਜਿਸਨੂੰ ਜਸਵਿੰਦਰ ਸਿੰਘ ਸਾਫ ਕਰਨ ਲੱਗਾ ਤਾਂ ਅਚਾਨਕ ਗੋਲੀ ਚੱਲ ਗਈ ਜਿਸ ਨਾਲ ਜਸਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।  ਸਰਬਜੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਅਧਾਰ ਤੇ ਥਾਣਾ ਕੋਟਭਾਈ ਦੇ ਏਐਸਆਈ ਕਰਮਜੀਤ ਸਿੰਘ  ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।