Delhi-Mumbai Expressway - Sach Kahoon Punjabi

Delhi-Mumbai Expressway ਦਾ ਨਿਰੀਖਣ ਕਰਦੇ ਹੋਏ ਮੱਧ ਪ੍ਰਦੇਸ਼ ਦੇ ਮੰਦਸੌਰ ਪਹੁੰਚੇ ਨਿਤਿਨ ਗਡਕਰੀ
ਮੰਦਸੌਰ (ਹਿੰ.ਸ.)। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦਾ ਨਿਰੀਖਣ ਕਰਦੇ ਹੋਏ ਬੁੱਧਵਾਰ ਦੇਰ ਰਾਤ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਗਰੋਠ ਪਹੁੰਚੇ। ਇਸ ਦੌਰੇ ਦੌਰਾਨ, ਸਥਾਨਕ ਨਿਵਾਸੀਆਂ ਨੇ ਉਨ੍ਹਾਂ ਨੂੰ ਇਲਾਕੇ ਵਿੱਚ ਵੱਧ ਰਹੇ ਸੜਕ ਹਾਦਸਿਆਂ ਅਤੇ ਖੇਤਾਂ ਵਿੱਚ ਪਾਣੀ ਭਰਨ ਸਮੇਤ ਹਾਈਵੇਅ ਕਾਰਨ ਪੈਦਾ ਹੋਈਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ।

ਦਰਅਸਲ, ਕੇਂਦਰੀ ਮੰਤਰੀ ਗਡਕਰੀ ਨੇ ਬੁੱਧਵਾਰ ਸਵੇਰੇ ਦਿੱਲੀ ਤੋਂ ਆਪਣਾ ਦੋ ਦਿਨਾਂ ਦੌਰਾ ਸ਼ੁਰੂ ਕੀਤਾ ਤਾਂ ਜੋ ਦੇਸ਼ ਦੇ ਸਭ ਤੋਂ ਲੰਬੇ ਅੱਠ-ਲੇਨ ਵਾਲੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੀ ਪ੍ਰਗਤੀ ਦਾ ਨਿਰੀਖਣ ਕੀਤਾ ਜਾ ਸਕੇ। ਇਸ ਤੋਂ ਬਾਅਦ ਗਡਕਰੀ ਨੇ ਰਾਜਸਥਾਨ ਦੇ ਕੋਟਾ ਤੋਂ ਹੁੰਦੇ ਹੋਏ ਬੀਤੀ ਦੇਰ ਰਾਤ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਗਰੋਠ ਤੱਕ ਯਾਤਰਾ ਕੀਤੀ ਅਤੇ ਰੂਪਾਰਾ ਸਰਕਟ ਹਾਊਸ ਵਿੱਚ ਰਾਤ ਬਿਤਾਈ।

ਕੇਂਦਰੀ ਮੰਤਰੀ ਗਡਕਰੀ ਦੇ ਆਉਣ ਲਈ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੂਰੇ ਰਸਤੇ 'ਤੇ ਭਾਰੀ ਪੁਲਿਸ ਤਾਇਨਾਤ ਸੀ। ਉਨ੍ਹਾਂ ਦਾ ਕਾਫਲਾ ਗਰੋਠ ਪਹੁੰਚਣ ਤੋਂ ਲਗਭਗ ਤਿੰਨ ਕਿਲੋਮੀਟਰ ਪਹਿਲਾਂ ਰੂਪਰਾ ਪਿੰਡ ਦੇ ਐਨਐਚਏਆਈ ਰੈਸਟ ਏਰੀਆ ਵਿੱਚ ਰੁਕਿਆ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਜਨ ਪ੍ਰਤੀਨਿਧੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੁਰਗਾ ਪਾਟੀਦਾਰ, ਸੁਵਾਸਰਾ ਦੇ ਵਿਧਾਇਕ ਹਰਦੀਪ ਸਿੰਘ ਡੰਗ, ਗਰੋਠ ਦੇ ਵਿਧਾਇਕ ਚੰਦਰ ਸਿੰਘ ਸਿਸੋਦੀਆ, ਨਗਰ ਕੌਂਸਲ ਦੇ ਪ੍ਰਧਾਨ ਰਾਜੇਸ਼ ਸੇਤੀਆ, ਕੁਲੈਕਟਰ ਅਦਿਤੀ ਗਰਗ, ਸੀਨੀਅਰ ਪੁਲਿਸ ਅਤੇ ਐਨਐਚਏਆਈ ਅਧਿਕਾਰੀਆਂ ਦੇ ਨਾਲ ਸ਼ਾਮਲ ਸਨ। ਇਸ ਮੌਕੇ 'ਤੇ ਜਨਤਕ ਪ੍ਰਤੀਨਿਧੀਆਂ ਨੇ ਮੰਤਰੀ ਗਡਕਰੀ ਨੂੰ ਮਸ਼ਹੂਰ ਦੁੱਧਖੇੜੀ ਮਾਤਾ ਜੀ ਦੀ ਤਸਵੀਰ ਭੇਟ ਕੀਤੀ। ਲੰਬੇ ਸਫ਼ਰ ਤੋਂ ਥੱਕੇ ਹੋਏ, ਕੇਂਦਰੀ ਮੰਤਰੀ ਨੇ ਕਿਸੇ ਨਾਲ ਕੋਈ ਵਿਸਤ੍ਰਿਤ ਮੀਟਿੰਗ ਨਹੀਂ ਕੀਤੀ ਅਤੇ ਸਿੱਧੇ ਭੋਜਨ ਦੇ ਲਈ ਚਲੇ ਗਏ। ਬ੍ਰੇਕ ਦੌਰਾਨ, ਸੁਵਾਸਰਾ ਦੇ ਵਿਧਾਇਕ ਹਰਦੀਪ ਸਿੰਘ ਡੰਗ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਖੇਤਰ ਦੀ ਕਨੈਕਟੀਵਿਟੀ ਸੰਬੰਧੀ ਮੰਗ ਪੱਤਰ ਸੌਂਪਿਆ।

ਵਿਧਾਇਕ ਡੰਗ ਨੇ ਸੁਵਾਸਰਾ ਵਿਧਾਨ ਸਭਾ ਹਲਕੇ ਦੇ ਹਰੀਪੁਰਾ ਅਤੇ ਖੇਟਾਖੇੜਾ ਪਿੰਡਾਂ ਨੂੰ ਹਾਈਵੇਅ ਕਨੈਕਟੀਵਿਟੀ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਠਾਇਆ, ਜਿਸ 'ਤੇ ਕੇਂਦਰੀ ਮੰਤਰੀ ਨੇ ਸਕਾਰਾਤਮਕ ਕਾਰਵਾਈ ਦਾ ਭਰੋਸਾ ਦਿੱਤਾ।ਜ਼ਿਕਰਯੋਗ ਹੈ ਕਿ ਦਿੱਲੀ ਅਤੇ ਮੁੰਬਈ ਵਿਚਕਾਰ ਲਗਭਗ 1 ਲੱਖ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ 1350 ਕਿਲੋਮੀਟਰ ਲੰਬੇ 8 ਲੇਨ ਐਕਸਪ੍ਰੈਸਵੇਅ ਦਾ ਲਗਭਗ 244 ਕਿਲੋਮੀਟਰ ਮੱਧ ਪ੍ਰਦੇਸ਼ ਵਿੱਚੋਂ ਲੰਘਦਾ ਹੈ। ਇਹ ਹਿੱਸਾ ਮੁੱਖ ਤੌਰ 'ਤੇ ਰਤਲਾਮ, ਮੰਦਸੌਰ ਅਤੇ ਝਾਬੂਆ ਵਿੱਚੋਂ ਲੰਘਦਾ ਹੈ, ਜਿਸ ਨਾਲ ਇਨ੍ਹਾਂ ਖੇਤਰਾਂ ਨੂੰ ਬਹੁਤ ਫਾਇਦਾ ਹੋਵੇਗਾ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਮੰਦਸੌਰ ਜ਼ਿਲ੍ਹੇ ਦੇ ਰੂਪਰਾ ਰੈਸਟ ਹਾਊਸ ਵਿੱਚ ਰਾਤ ਬਿਤਾਉਣ ਤੋਂ ਬਾਅਦ ਅੱਜ ਵੀਰਵਾਰ ਨੂੰ ਰਤਲਾਮ ਰਾਹੀਂ ਗੁਜਰਾਤ ਦੇ ਬੜੌਦਾ ਪਹੁੰਚਣਗੇ। ਇਸ ਦੌਰਾਨ ਉਹ ਥਾਂਦਲਾ ਅਤੇ ਦਾਹੋਦ ਵਿਚਕਾਰ ਅਧੂਰੇ ਨਿਰਮਾਣ ਕਾਰਜ ਦਾ ਵੀ ਨਿਰੀਖਣ ਕਰਨਗੇ।

Delhi Mumbai Expressway Accident: ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਸੁਰੰਗ ਡਿੱਗੀ, 1 ਦੀ ਮੌਤ, ਬਚਾਅ ਕਾਰਜ਼ ਜਾਰੀ
3 ਦੀ ਹਾਲਤ ਅਜੇ ਵੀ ਗੰਭੀਰ | Delhi Mumbai Expressway Accident

Delhi Mumbai Expressway Tunnel Accident: ਕੋਟਾ (ਸੱਚ ਕਹੂੰ ਨਿਊਜ਼)। ਕੋਟਾ ’ਚ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਨਿਰਮਾਣ ਅਧੀਨ ਸੁਰੰਗ ਸ਼ਨਿੱਚਰਵਾਰ ਰਾਤ 12 ਵਜੇ ਡਿੱਗ ਗਈ। ਇਸ ਹਾਦਸੇ ਵਿੱਚ ਮਲਬੇ ਹੇਠ ਦੱਬ ਕੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਤੇ ਹੋਰ 3 ਮਜ਼ਦੂਰ ਗੰਭੀਰ ਰੂਪ ਨਾਲ ਜਖਮੀ ਹੋਏ ਹਨ। ਇਹ ਹਾਦਸਾ ਰਾਮਗੰਜਮੰਡੀ ਦੇ ਮੋਦਕ ਇਲਾਕੇ ’ਚ ਬਣ ਰਹੀ ਸੁਰੰਗ ’ਚ ਵਾਪਰਿਆ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਮਜ਼ਦੂਰ ਸੁਰੰਗ ’ਚ ਬ੍ਰੀਫਿੰਗ ਦੇ ਰਹੇ ਸਨ। ਇਸ ਦੌਰਾਨ ਸੁਰੰਗ ਢਹਿ ਗਈ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ। Rajasthan News

ਇਹ ਖਬਰ ਵੀ ਪੜ੍ਹੋ : Haryana: ਹਰਿਆਣਾ ਦੀਆਂ ਧੀਆਂ ਦੀ ਹੋ ਗਈ ਬੱਲੇ-ਬੱਲੇ, ਸੈਣੀ ਸਰਕਾਰ ਦੇਵੇਗੀ ਇਹ ਨਵੀਂ ਸਹੂਲਤ, ਜਾਣੋ ਕਿਵੇਂ ਮਿਲੇਗਾ ਯੋਜ…

ਸਾਥੀ ਵਰਕਰਾਂ ਨੇ ਦੱਬੇ ਹੋਏ ਵਰਕਰਾਂ ਨੂੰ ਬਾਹਰ ਕੱਢਿਆ। ਸੂਚਨਾ ਮਿਲਣ ’ਤੇ ਪੁਲਿਸ ਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਲਈ ਮੋਡਕ ਸੀਐਚਸੀ (ਕਮਿਊਨਿਟੀ ਹੈਲਥ ਸੈਂਟਰ) ਲਿਜਾਇਆ ਗਿਆ। ਜਿੱਥੇ ਸ਼ਮਸ਼ੇਰ ਸਿੰਘ ਰਾਵਤ (33) ਪੁੱਤਰ ਲਛਮ ਸਿੰਘ ਵਾਸੀ ਕੋਠੀ ਦੇਹਰਾਦੂਨ (ਉਤਰਾਖੰਡ) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਹਾਦਸੇ ’ਚ ਸੁਰੰਗ ਦੇ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਈ ਹੈ। ਮਜ਼ਦੂਰਾਂ ਨੂੰ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਕੰਮ ਕਰਵਾਇਆ ਜਾ ਰਿਹਾ ਸੀ।

ਦਿੱਲੀ ਮੁੰਬਈ ਐਕਸਪ੍ਰੈਸ ਵੇਅ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ ਗਡਕਰੀ
ਦਿੱਲੀ ਮੁੰਬਈ ਐਕਸਪ੍ਰੈਸ ਵੇਅ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ ਗਡਕਰੀ

ਨਵੀਂ ਦਿੱਲੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਗਲੇ ਦੋ ਦਿਨਾਂ ਦੌਰਾਨ ਦੇਸ਼ ਦੇ ਸਭ ਤੋਂ ਲੰਬੇ ਦਿੱਲੀ ਮੁੰਬਈ ਐਕਸਪ੍ਰੈਸਵੇਅ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ। ਗਡਕਰੀ 16 ਅਤੇ 17 ਸਤੰਬਰ ਨੂੰ 98 ਹਜ਼ਾਰ ਕਰੋੜ Wਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਦਿੱਲੀ ਅਤੇ ਮੁੰਬਈ ਦੇ ਵਿਚਕਾਰ 1380 ਕਿਲੋਮੀਟਰ ਐਕਸਪ੍ਰੈਸ ਵੇਅ ਦਾ ਨਿਰੀਖਣ ਕਰਨਗੇ।

ਇਹ ਐਕਸਪ੍ਰੈਸਵੇਅ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਦੇ ਰਸਤੇ ਮੁੰਬਈ ਨੂੰ ਜਾਵੇਗਾ ਅਤੇ ਕਈ ਵੱਡੇ ਸ਼ਹਿਰਾਂ ਅਤੇ ਦੂਰ ਦੁਰਾਡੇ ਖੇਤਰਾਂ ਨੂੰ ਜੋੜ ਦੇਵੇਗਾ। ਇਸ ਐਕਸਪ੍ਰੈਸਵੇਅ ਦੇ ਨਿਰਮਾਣ ਦਾ ਨੀਂਹ ਪੱਥਰ ਮਾਰਚ 2019 ਵਿੱਚ ਰੱਖਿਆ ਗਿਆ ਸੀ ਅਤੇ ਹੁਣ ਤੱਕ 1380 ਕਿਲੋਮੀਟਰਾਂ ਵਿੱਚੋਂ 1200 ਕਿਲੋਮੀਟਰ ਦੇ ਨਿਰਮਾਣ ਦਾ ਠੇਕਾ ਦਿੱਤਾ ਜਾ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ