Chair - Sach Kahoon Punjabi
ਰਾਸ਼ਟਰਪਤੀ ਖਿਲਾਫ਼ ਹੇਠਲੇ ਸਦਨ ‘ਚ ਮਹਾਂਦੋਸ਼ ਪਾਸ
ਏਜੰਸੀ/ਵਾਸ਼ਿੰਗਟਨ। ਅਮਰੀਕੀ ਪ੍ਰਤੀਨਿਧ ਸਭਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਸੰਸਦ ਦੇ ਕੰਮ ‘ਚ ਅੜਿੱਕਾ ਡਾਹੁਣ ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ‘ਚ ਮਹਾਂਦੋਸ਼ ਮਤਾ ਪਾਸ ਕਰ ਦਿੱਤਾ ਟਰੰਪ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਬਣ ਗਏ ਜਿਨ੍ਹਾਂ ਖਿਲਾਫ਼ ਮਹਾਂਦੋਸ਼ ਮਤਾ ਪਾਸ ਕੀਤਾ ਗਿਆ ਹੈ ਟਰੰਪ ‘ਤੇ ਜੋ ਬਾਈਡੇਨ ਸਮੇਤ ਹੋਰਨਾਂ ਵਿਰੋਧੀਆਂ ਦੀ ਦਿੱਖ ਖਰਾਬ ਕਰਨ ਦੇ ਲਈ ਯੂਕ੍ਰੇਨ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਮੱਦਦ ਮੰਗਣ ਦਾ ਦੋਸ਼ ਹੈ ਇਸ ਤੋਂ ਇਲਾਵਾ ਉਨ੍ਹਾਂ ‘ਤੇ ਸੰਸਦ ਦੇ ਕੰਮ ‘ਚ ਅੜਿੱਕਾ ਪਾਉਣ ਦਾ ਵੀ ਦੋਸ਼ ਹੈ ਹੇਠਲੇ ਸਦਨ ਤੋਂ ਮਤਾ ਪਾਸ ਹੋ ਜਾਣ ਤੋਂ ਬਾਅਦ ਹੁਣ ਉੱਪਰੀ ਸਦਨ ਸੀਨੇਟ ‘ਚ ਉਨ੍ਹਾਂ ‘ਤੇ ਮੁਕੱਦਮਾ ਚੱਲੇਗਾ ਸੀਨੇਟਰ ਇਸ ਗੱਲ ‘ਤੇ ਫੈਸਲਾ ਲੈਣਗੇ ਕਿ ਟਰੰਪ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਏ ਜਾਂ ਨਹੀਂ। Trump
ਸੀਨੇਟ ‘ਚ ਟਰੰਪ ਦਾ ਭਵਿੱਖ ਤੈਅ ਹੋਵੇਗਾ
ਹਾਊਸ ਆਫ਼ ਰਿਪ੍ਰੇਜੇਂਟੈਟਿਵ ‘ਚ ਮਤਾ ਪਾਸ ਹੋਣ ਤੋਂ ਬਾਅਦ ਹੁਣ ਇਹ ਸੀਨੇਟ ‘ਚ ਜਾਵੇਗਾ ਜਿੱਥੇ ਰਾਸ਼ਟਰਪਤੀ ਟਰੰਪ ‘ਤੇ ਲਾਏ ਗਏ ਦੋਸ਼ਾਂ ਦਾ ਇੱਕ ਟਰਾਇਲ ਕੀਤਾ ਜਾਵੇਗਾ ਟਰਾਈਲ ਤੋਂ ਬਾਅਦ ਸੀਨੇਟ ‘ਚ ਇਨ੍ਹਾਂ ਮਤਿਆਂ ‘ਤੇ ਵੋਟਿੰਗ ਹੋਵੇਗੀ ਜੇਕਰ ਵੋਟਿੰਗ ‘ਚ ਮਤਾ ਡਿੱਗ ਜਾਂਦਾ ਹੈ, ਤਾਂ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ‘ਤੇ ਬਰਕਰਾਰ ਰਹਿਣਗੇ ਪਰ ਪਾਸ ਹੁੰਦਾ ਹੈ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਵੇਗਾ ਅਮਰੀਕੀ ਸੀਨੇਟ ‘ਚ ਕੁੱਲ 100 ਮੈਂਬਰ ਹਨ, ਇਨ੍ਹਾਂ ‘ਚੋਂ 53 ਮੈਂਬਰ ਰਿਪਬਲਿਕਨ ਪਾਰਟੀ, 45 ਡੈਮੋਕ੍ਰੇਟਸ ਤੇ 2 ਮੈਂਬਰ ਅਜ਼ਾਦ ਹਨ ਸੀਨੇਟ ‘ਚ ਟਰਾਈਲ ਦੀ ਪ੍ਰਕਿਰਿਆ 6 ਜਨਵਰੀ ਤੋਂ ਬਾਅਦ ਸ਼ੁਰੂ ਹੋਵੇਗੀ ਜੋ ਕਿ ਕਈ ਹਫ਼ਤਿਆਂ ਤੱਕ ਚੱਲ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਾਗੀ ਵਿਧਾਇਕਾਂ ਨੂੰ ਨਾਲ ਲੈ ਕੇ ਬਚਾਉਣਾ ਚਾਹੁੰਦੀ ਐ ‘ਆਪ’ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਕੁਰਸੀ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਕੁਰਸੀ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਇੰਨੀ ਜ਼ਿਆਦਾ ਚਿੰਤਤ ਹੈ ਕਿ ਦਿੱਲੀ ਵਿਖੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਹੋਈਆਂ 12 ਸੀਟਾਂ ‘ਤੇ ਹਾਰ ਨੂੰ ਲੈ ਕੇ ਸੱਦੀ ਗਈ ਮੰਥਨ ਮੀਟਿੰਗ ਦੌਰਾਨ ਸਿਰਫ਼ ਵਿਰੋਧੀ ਧਿਰ ਦੀ ਕੁਰਸੀ ਨੂੰ ਲੈ ਕੇ ਹੀ ਚਰਚਾ ਕੀਤੀ ਗਈ ਕਿ ਕਿਵੇਂ ਇਸ ਨੂੰ ਬਚਾਇਆ ਜਾਵੇ। ਮੀਟਿੰਗ ਵਿੱਚ ਸ਼ਾਮਲ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵੀ ਇਸ ਕੁਰਸੀ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਹਨ, ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਾਗੀ ਹੋਏ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ‘ਚ ਜੁਟੇਗੀ ਤਾਂ ਕਿ ਕਿਸੇ ਵੀ ਹਾਲਤ ਵਿੱਚ ਇਸ ਕੁਰਸੀ ਨੂੰ ਬਚਾਇਆ ਜਾ ਸਕੇ। ਇਸ ਮੀਟਿੰਗ ‘ਚ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਗੈਰ ਹਾਜ਼ਰ ਰਹੇ।
ਅਰਵਿੰਦ ਕੇਜਰੀਵਾਲ ਦੀ ਕੋਠੀ ਵਿਖੇ ਹੋਈ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ‘ਚ ਹੋਈ ਹਾਰ ਬਾਰੇ ਚਰਚਾ ਤਾਂ ਦੂਰ ਹੋਈ ਪਰ ਕੁਝ ਹੀ ਮਿੰਟ ਵਿੱਚ ਇਸ ਚਰਚਾ ਨੂੰ ਖਤਮ ਕਰਦੇ ਹੋਏ ਇਸ ਹਾਰ ਦੇ ਮੰਥਨ ਲਈ ਮੁੜ ਤੋਂ ਵੱਖਰੀ ਮੀਟਿੰਗ ਸੱਦਣ ਦਾ ਫੈਸਲਾ ਲਿਆ ਗਿਆ ਤੇ ਅੱਜ ਦੀ ਮੀਟਿੰਗ ‘ਚ ਕਿਹੜੇ ਕਿਹੜੇ ਨਰਾਜ਼ ਤੇ ਬਾਗੀ ਵਿਧਾਇਕ ਨੂੰ ਮਨਾਉਣਾ ਹੈ, ਇਸ ਨੂੰ ਲੈ ਕੇ ਹੀ ਰਣਨੀਤੀ ਬਣਾਈ ਗਈ। ਆਪ ਦੀ ਕੌਮੀ ਲੀਡਰਸ਼ਿਪ ਜਿਹੜੀ ਪਹਿਲਾਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦਾ ਨਾਂਅ ਵੀ ਲੈਣ ਤੋਂ ਗੁਰੇਜ਼ ਕਰਦੀ ਸੀ, ਉਹ ਹੀ ਲੀਡਰਸ਼ਿਪ ਹੁਣ ਪੰਜਾਬ ਦੇ ਵਿਧਾਇਕਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਕਿ ਇਨ੍ਹਾਂ ਵਿਧਾਇਕਾਂ ਨੂੰ ਮਨਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਵਿਧਾਨ ਸਭਾ ‘ਚ ਵਿਧਾਇਕਾਂ ਦੀ ਗਿਣਤੀ ਘਟਣ ਕਾਰਨ ਵਿਰੋਧੀ ਧਿਰ ਦੀ ਕੁਰਸੀ ਕਿਸੇ ਵੀ ਹੀਲੇ ਆਮ ਆਦਮੀ ਪਾਰਟੀ ਦੇ ਹੱਥੋਂ ਨਹੀਂ ਜਾਣੀ ਚਾਹੀਦੀ।
ਮੀਟਿੰਗ ਤੋਂ ਬਾਅਦ ਹਰਪਾਲ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਸਾਰੇ ਬਾਗੀ ਵਿਧਾਇਕਾਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਉਨ੍ਹਾਂ ਦੀ ਪਾਰਟੀ ਕਰੇਗੀ ਤੇ ਉਮੀਦ ਹੈ ਕਿ ਸਾਰੇ ਨਰਾਜ਼ ਵਿਧਾਇਕ ਮੁੜ ਤੋਂ ਆਪਣੀ ਪਾਰਟੀ ਨਾਲ ਆਉਂਦੇ ਹੋਏ ਇਕਜੁਟਤਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਸਣੇ ਸਾਰੇ ਵਿਧਾਇਕਾਂ ਤੱਕ ਪਹੁੰਚ ਕੀਤੀ ਜਾਏਗੀ। ਇੱਥੇ ਹੀ ਉਨ੍ਹਾਂ ਦੱਸਿਆ ਕਿ ਹਾਰ ਦੇ ਮੰਥਨ ਲਈ ਸਾਰੇ ਲੋਕ ਸਭਾ ਦੇ ਉਮੀਦਵਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਣੇ ਪੂਰੀ ਯੂਨਿਟ ਦੀ ਇੱਕ ਸਾਂਝੀ ਮੀਟਿੰਗ ਸੱਦੀ ਜਾਏਗੀ, ਜਿਸ ‘ਚ ਇਸ ਸਬੰਧੀ ਵਿਚਾਰਾਂ ਕੀਤੀ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕੁਰਸੀ ਦਾ ਮੋਹ ਨਹੀਂ ਤਿਆਗ ਰਹੇ ਹਨ ਦੂਲੋ, ਨਹੀਂ ਛੱਡਣਗੇ ਰਹਿਣਗੇ ਰਾਜ ਸਭਾ ਮੈਂਬਰਸ਼ਿਪ
ਕਾਂਗਰਸ ਪਾਰਟੀ ਨੇ ਬਣਾਇਆ ਸੀ ਰਾਜ ਸਭਾ ਮੈਂਬਰ, ਹੁਣ ਕਾਂਗਰਸ ਦੇ ਖ਼ਿਲਾਫ਼ ਬੋਲ ਰਹੇ ਹਨ ‘ਮਾੜੇ ਬੋਲ’
ਕਦੇ ਨਹੀਂ ਛੱਡਣਗੇ ਰਾਜ ਸਭਾ ਮੈਂਬਰ, ਟਕਸਾਲੀ ਕਾਂਗਰਸੀ ਸੀ ਅਤੇ ਰਹਾਂਗਾ: ਦੂਲੋ
ਚੰਡੀਗੜ (ਅਸ਼ਵਨੀ ਚਾਵਲਾ)। ਹਰ ਵਾਰ ਪਾਰਟੀ ਵਿਰੋਧੀ ਸੁਰ ਅਲਾਪਣ ਵਾਲੇ ਸ਼ਮਸ਼ੇਰ ਸਿੰਘ ਦੂਲੋ ਕੁਰਸੀ ਮੋਹ ਵਿੱਚ ਰਾਜ ਸਭਾ ਸੀਟ ਨੂੰ ਨਹੀਂ ਤਿਆਗਣਗੇ ਅਤੇ ਕਾਂਗਰਸ ਪਾਰਟੀ ਨੂੰ ਮਾਫ਼ੀਆ ਅਤੇ ਗੁੰਡਿਆਂ ਦੀ ਪਾਰਟੀ ਕਰਾਰ ਦਿੰਦੇ ਹੋਏ ਕਾਂਗਰਸ ਖ਼ਿਲਾਫ਼ ਜੰਮ ਕੇ ਸ਼ਬਦੀ ਤੀਰ ਵੀ ਚਲਾਉਣਗੇ। ਸ਼ਮਸ਼ੇਰ ਸਿੰਘ ਦੂਲੋ ਹਮੇਸ਼ਾ ਤੋਂ ਹੀ ਕਾਂਗਰਸ ਪਾਰਟੀ ਦੇ ਖ਼ਿਲਾਫ਼ ਹਰ ਫ੍ਰੰਟ ‘ਤੇ ਬੋਲਦੇ ਆਏ ਹਨ ਪਰ ਇਸ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ 3 ਸਾਲ ਪਹਿਲਾਂ ਰਾਜ ਸਭਾ ਵਿੱਚ ਭੇਜ ਦਿੱਤਾ ਸੀ ਤਾਂ ਕਿ ਦੂਲੋ ਦੇ ਪਾਰਟੀ ਪ੍ਰਤੀ ‘ਮਾੜੇ ਬੋਲ’ ਬੰਦ ਕਰਵਾਏ ਜਾ ਸਕਣ । ਉਨਾਂ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਖ਼ਿਲਾਫ਼ ਫ੍ਰੰਟ ਖੋਲਦੇ ਹੋਏ ਨਾ ਸਿਰਫ਼ ਪਾਰਟੀ ਨੂੰ ਗੁੰਡੀਆਂ ਦੀ ਪਾਰਟੀ ਕਰਾਰ ਦੇ ਦਿੱਤਾ ਹੈ, ਸਗੋਂ ਅਮਰਿੰਦਰ ਸਿੰਘ ਅਤੇ ਲਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢੀ ਹੈ।
ਕਾਂਗਰਸ ਪਾਰਟੀ ਦੇ ਬਤੌਰ ਪ੍ਰਧਾਨ ਅਮਰਿੰਦਰ ਸਿੰਘ ਨੇ ਸਾਲ 2016 ਵਿੱਚ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਰਾਜ ਸਭਾ ਭੇਜਣ ਦੀ ਸਿਫ਼ਾਰਸ਼ ਕਾਂਗਰਸ ਪਾਰਟੀ ਨੂੰ ਕੀਤੀ ਸੀ, ਜਦੋਂ ਕਿ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਬਾਜਵਾ ਵੀ ਰਾਜ ਸਭਾ ਦੀ ਟਿਕਟ ਮੰਗ ਰਹੇ ਹਨ। ਇਸ ਦੌਰਾਨ ਅਮਰਿੰਦਰ ਸਿੰਘ ਵੱਲੋਂ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਖ਼ਿਲਾਫ਼ਤ ਕੀਤੀ ਗਈ ਸੀ ਪਰ ਆਲ ਇੰਡੀਆ ਕਾਂਗਰਸ ਪਾਰਟੀ ਸ਼ਮਸ਼ੇਰ ਸਿੰਘ ਦੂਲੋਂ ਦੀ ਬਗਾਵਤੀ ਸੁਰਾਂ ਨੂੰ ਦੇਖਦੇ ਹੋਏ ਉਨਾਂ ਨੂੰ ਰਾਜ ਸਭਾ ਦੀ ਟਿਕਟ ਦੇ ਦਿੱਤੀ ਸੀ ਅਤੇ 10 ਅਪਰੈਲ 2016 ਨੂੰ ਕਾਂਗਰਸ ਪਾਰਟੀ ਵੱਲੋਂ ਸ਼ਮਸ਼ੇਰ ਦੂਲੋ ਨੂੰ ਰਾਜ ਸਭਾ ਮੈਂਬਰ ਬਣਾਉਂਦੇ ਹੋਏ ਦਿੱਲੀ ਭੇਜ ਦਿੱਤਾ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਮਸ਼ੇਰ ਦੂਲੋਂ ਹੁਣ ਬਾਅਦ ਆਪਣੀ ਪਾਰਟੀ ਦੇ ਖ਼ਿਲਾਫ਼ ਮਾੜੇ ਬੋਲ ਨੂੰ ਬੰਦ ਕਰ ਦੇਣਗੇ ਪਰ ਇਸ ਦੇ ਉਲਟ ਪਿਛਲੇ 3 ਸਾਲਾਂ ਤੋਂ ਹੀ ਸ਼ਮਸ਼ੇਰ ਦੂਲੋਂ ਵੱਲੋਂ ਸਮੇਂ ਸਮੇਂ ‘ਤੇ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੀ ਗਈ ਹੈ।
ਪਿਛਲੇ ਦਿਨੀਂ ਸ਼ਮਸ਼ੇਰ ਸਿੰਘ ਦੂਲੋਂ ਦੀ ਪਤਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਉਨ੍ਹਾਂ ਦਾ ਪੁੱਤਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਹੋਏ ਫਤਿਹਗੜ ਸਾਹਿਬ ਤੋਂ ਉਮੀਦਵਾਰ ਬਣ ਗਿਆ ਹੈ। ਫਤਿਹਗੜ ਸਾਹਿਬ ਤੋਂ ਆਪਣੇ ਪੁੱਤਰ ਨੂੰ ਜਿਤਾਉਣ ਲਈ ਭਾਵੇਂ ਸ਼ਮਸ਼ੇਰ ਦੂਲੋਂ ਕੋਈ ਪ੍ਰਚਾਰ ਨਹੀਂ ਕਰ ਰਹੇ ਹਨ ਪਰ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹੋਏ ਉਸ ਦੀ ਮੁਖ਼ਾਲਫ਼ਤ ਜਰੂਰ ਕਰ ਰਹੇ ਹਨ। ਜਿਸ ਨੂੰ ਦੇਖ ਕੇ ਕਾਂਗਰਸ ਪਾਰਟੀ ਨੇ ਨਰਾਜ਼ ਹੁੰਦੇ ਹੋਏ ਉਨਾਂ ਤੋਂ ਬਤੌਰ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਤੱਕ ਮੰਗ ਲਿਆ ਹੈ।
ਇਸ ਮੰਗ ਤੋਂ ਬਾਅਦ ਸ਼ਮਸ਼ੇਰ ਦੂਲੋ ਵਲੋਂ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਗੁੰਡਿਆਂ ਅਤੇ ਮਾਫ਼ੀਆ ਰਾਜ ਦੀ ਪਾਰਟੀ ਕਰਾਰ ਦੇ ਦਿੱਤਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਕਲਚਰ ਕਾਫ਼ੀ ਜਿਆਦਾ ਦੂਸ਼ਿਤ ਹੋ ਚੁੱਕਾ ਹੈ ਅਤੇ ਸਿਰਫ਼ ਗੁੰਡਿਆਂ ਅਤੇ ਮਾਫੀਆ ਦੀ ਹੀ ਪਾਰਟੀ ਵਿੱਚ ਪੁੱਛ ਪੜਤਾਲ ਹੋ ਰਹੀਂ ਹੈ। ਉਨਾਂ ਕਿਹਾ ਕਿ ਪਟਿਆਲਾ ਤੋਂ ਜੇਕਰ ਪਰਨੀਤ ਕੌਰ ਨੂੰ ਟਿਕਟ ਨਾ ਮਿਲਦੀ ਤਾਂ ਉਹ ਵੀ ਬਗਾਵਤ ‘ਤੇ ਉੱਤਰਦੇ ਹੋਏ ਕਿਸੇ ਹੋਰ ਪਾਰਟੀ ਵਿੱਚ ਚਲੀ ਜਾਂਦੀ। ਇਸੇ ਤਰਾਂ ਲਾਲ ਸਿੰਘ ਦੇ ਪਰਿਵਾਰ ਵਿੱਚ ਵੀ ਮੁੰਡੇ ਦੀ ਟਿਕਟ ਨੂੰ ਲੈ ਕੇ ਕਲੇਸ਼ ਹੁੰਦਾ ਰਿਹਾ ਹੈ।
ਸ਼ਮਸ਼ੇਰ ਸਿੰਘ ਦੂਲੋ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਜ ਸਭਾ ਸੀਟ ਤੋਂ ਕਿਸੇ ਵੀ ਹਾਲਤ ਵਿੱਚ ਅਸਤੀਫ਼ਾ ਨਹੀਂ ਦੇਣਗੇ। ਉਹ ਰਾਜ ਸਭਾ ਵਿੱਚ ਪਹਿਲਾਂ ਵਾਂਗ ਹੀ ਬਣੇ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਰਸੀ ਦੇ ਭੁੱਖੇ ਨੇ ਸੁਖਪਾਲ ਖਹਿਰਾ
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੀਤੇ ਖੁਲਾਸੇ
ਇਥੇ ਪੰਜਾਬ ਦਾ ਦਰਦ ਨਹੀਂ, ਸਗੋਂ ਸਾਰਾ ਪੰਗਾ ਐ ਐਲ.ਓ.ਪੀ. ਦਾ : ਭਗਵੰਤ ਮਾਨ
ਖਹਿਰਾ 2 ਮਹੀਨੇ ਦੀ ਐ ਐਵਰੇਜ, ਨਾਲ ਹੋ ਜਾਂਦਾ ਐ ਆਪਣੇ ਲੀਡਰਾਂ ਖਿਲਾਫ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੁਖਪਾਲ ਖਹਿਰਾ ਪੰਜਾਬ ਲਈ ਨਹੀਂ ਸਗੋਂ ਆਪਣੀ ਕੁਰਸੀ ਲਈ ਲੜਾਈ ਲੜ ਰਿਹਾ ਹੈ, ਕਿਉਂਕਿ ਉਸ ਨੂੰ ਸਿਰਫ਼ ਕੈਬਨਿਟ ਮੰਤਰੀ ਵਾਲੀ ਲਗਜ਼ਰੀ ਗੱਡੀ ਅਤੇ ਕੋਠੀ ਸਣੇ ਵੱਡਾ ਅਹੁਦਾ ਚਾਹੀਦਾ ਹੈ। ਜਦੋਂ ਤੱਕ ਖਹਿਰਾ ਨੂੰ ਹਟਾਇਆ ਨਹੀਂ ਗਿਆ ਸੀ, ਉਸ ਸਮੇਂ ਤਾਂ ਕੇਜਰੀਵਾਲ ਅਸੀਂ ਹਾਂ ਤੇਰੇ ਨਾਲ ਅਤੇ ਜਿਵੇਂ ਹੀ ਅਹੁਦੇ ਤੋਂ ਹਟਾ ਦਿੱਤਾ ਤਾਂ ਕਿਹੜਾ ਕੇਜਰੀਵਾਲ ਅਸੀਂ ਹਾਂ ਪੰਜਾਬ ਨਾਲ”। ਇਹ ਹਮਲਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਖ਼ਿਲਾਫ਼ ਬਗਾਵਤ ਕਰਨ ਵਾਲੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਸਿਰਫ਼ ਕੁਰਸੀ ਦੇ ਹੀ ਭੁੱਖੇ ਹਨ ਅਤੇ ਇਨਾਂ ਦਾ ਪੰਜਾਬ ਦਾ ਨਾਲ ਕੋਈ ਪਿਆਰ ਨਹੀਂ ਹੈ, ਇਸ ਤਾਂ ਸਿਰਫ਼ ਕੁਰਸੀ ਲਈ ਹੀ ਆਏ ਸਨ ਅਤੇ ਕੁਰਸੀ ਖੋਹਣ ਪਿੱਛੇ ਭਜ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਕਿਹੜੀ ਗੈਰਤ ਵਾਲੀ ਗੱਲ ਕਰ ਰਿਹਾ ਹੈ, ਉਸ ਦਾ ਪੀ.ਏ. ਪਹਿਲਾਂ ਇੱਕ ਮਹਿਲਾ ਵਿਧਾਇਕ ਦੀ ਫੋਟੋ ਬਦਲ ਕੇ ਸੋਸ਼ਲ ਮੀਡੀਆ ‘ਤੇ ਪਾ ਦਿੰਦਾ ਹੈ ਅਤੇ ਫਿਰ ਉਸ ਪੀ.ਏ. ਤੋਂ ਮੁਆਫ਼ੀ ਮੰਗਵਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਦੀ ਤਾਂ ਸਿਰਫ਼ 2 ਮਹੀਨੇ ਦੀ ਹੀ ਐਵਰੇਜ ਹੈ ਅਤੇ ਉਹ 2 ਮਹੀਨਿਆਂ ਬਾਅਦ ਆਪਣੇ ਲੀਡਰਾਂ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ।
ਇਸੇ ਐਵਰੇਜ ਨੂੰ ਕਾਇਮ ਰੱਖਦੇ ਹੋਏ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਪੰਜਾਬ ਦੇ ਨਾਅ ‘ਤੇ ਪੰਜਾਬੀਆ ਨੂੰ ਬਲੈਕ-ਮੇਲ ਕਰਨ ਵਿੱਚ ਲਗੇ ਹੋਏ ਹਨ। ਇਥੇ ਪੰਜਾਬ ਦਾ ਨਹੀਂ ਸਗੋਂ ਸਿਰਫ਼ ਐਲ.ਓ.ਪੀ. ਦਾ ਪੰਗਾ ਹੈ ਅਤੇ ਇਨਾਂ ਦੇ ਦਿਲ ਵਿੱਚ ਕੋਈ ਵੀ ਪੰਜਾਬ ਦੇ ਭਲਾਈ ਵਾਲੀ ਭਾਵਨਾ ਨਹੀਂ ਹੈ। ਉਨਾਂ ਕਿਹਾ ਕਿ ਸੁਖਪਾਲ ਖਹਿਰਾ ਸਿਰਫ਼ ਕੁਰਸੀ ਦੀ ਭੁੱਖ ਕਰਕੇ ਹੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਸਨ ਅਤੇ ਹੁਣ ਖਹਿਰਾ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਨਾਂ ਦੇ ਹਨ।
ਉਨਾਂ ਕਿਹਾ ਕਿ ਸੁਖਪਾਲ ਖਹਿਰੇ ਦੇ ਇਲਾਕੇ ਵਿੱਚ ਤਾਂ ਉਹ ਖ਼ੁਦ ਰੈਲੀਆਂ ਕਰਕੇ ਆਏ ਹਨ, ਜਦੋਂ ਕਿ ਖਹਿਰਾ ਆਪਣੇ ਹਲਕੇ ਤੋਂ ਬਾਹਰ ਤੱਕ ਨਹੀਂ ਨਿਕਲਿਆ, ਫਿਰ ਕਿਵੇਂ ਉਹ ਦਾਅਵਾ ਕਰ ਰਹੇ ਹਨ ਕਿ ਇਹ ਵਿਧਾਇਕ ਉਨਾਂ ਦੀ ਦੇਣ ਹਨ। ਉਨਾਂ ਕਿਹਾ ਕਿ ਹੁਣ ਵੀ ਵਿਧਾਇਕ ਨੂੰ ਬੇਨਤੀ ਕਰਦੇ ਹਨ ਕਿ ਉਹ ਵਾਪਸ ਆ ਜਾਣ, ਕਿਉਂਕਿ ਖਹਿਰਾ ਉਨ੍ਹਾਂ ਨੂੰ ਵੇਚ ਸਕਦਾ ਹੈ। ਉਨਾਂ ਕਿਹਾ ਕਿ ਬਠਿੰਡਾ ਵਿਖੇ ਜ਼ਿਆਦਾਤਰ ਭੀੜ ਅਕਾਲੀ ਦਲ ਅਤੇ ਬੈਂਸ ਭਰਾਵਾਂ ਵੱਲੋਂ ਭੇਜੀ ਹੋਈ ਸੀ। ਉਨਾਂ ਕਿਹਾ ਕਿ ਪੰਜਾਬੀਆ ਨੂੰ ਭਾਵੁਕ ਕਰਦੇ ਹੋਏ ਉਹ ਪਾਰਟੀ ਨੂੰ ਤੋੜ ਨਹੀਂ ਸਕਦੇ ਹਨ ਅਤੇ ਪੰਜਾਬ ਦੇ ਵਲੰਟੀਅਰ ਨਰਾਜ਼ ਹਨ ਤਾਂ ਉਹ ਖ਼ੁਦ ਵਲੰਟੀਅਰਾਂ ਨੂੰ ਮਨਾਉਣ ਲਈ ਜਾਣਗੇ।
ਕੰਵਰ ਸੰਧੂ ਚਾਹੁੰਦਾ ਸੀ ਖ਼ੁਦ ਲਈ ਕੁਰਸੀ
ਮਾਨ ਨੇ ਕਿਹਾ ਖਹਿਰਾ ਨੂੰ ਹਟਾਉਣ ਤੋਂ ਬਾਅਦ ਜਦੋਂ ਸਾਰੇ ਵਿਧਾਇਕ ਦਿੱਲੀ ਗਏ ਸਨ ਤਾਂ ਕੰਵਰ ਸੰਧੂ ਨੇ ਦਿੱਲੀ ਵਿਖੇ ਮਨੀਸ਼ ਸਿਸੋਦੀਆ ਨੂੰ ਕਿਹਾ ਸੀ ਕਿ ਉਹ ਉਨਾਂ (ਸੰਧੂ) ਨੂੰ ਵਿਰੋਧੀ ਧਿਰ ਦਾ ਲੀਡਰ ਬਣਾ ਦੇਣ, ਉਹ ਆਪਣੇ ਆਪ ਖਹਿਰਾ ਨੂੰ ਸੰਭਾਲ ਲੈਣਗੇ
ਬਠਿੰਡਾ ਵਿਖੇ ਚੱਲ ਰਹੀ ਸੀ ਮੁੰਡੇ ਦੀ ‘ਲਾਂਚਿੰਗ’
ਮਾਨ ਨੇ ਕਿਹਾ ਕਿ ਬਠਿੰਡਾ ਕਨਵੈਨਸ਼ਨ ਨੂੰ ਵਰਕਰਾਂ ਲਈ ਰੱਖਿਆ ਗਿਆ ਸੀ ਤਾਂ ਉੱਥੇ ਤਾਂ ਸਿਰਫ਼ ਇੱਕ ਵਰਕਰ ਹੀ ਸਟੇਜ ‘ਤੇ ਭਾਸ਼ਣ ਦਿੰਦਾ ਨਜ਼ਰ ਆਇਆ ਸੀ, ਉਹ ਖਹਿਰਾ ਦਾ ਆਪਣਾ ਮੁੰਡਾ ਸੀ। ਬਠਿੰਡਾ ਵਿਖੇ ਪੰਜਾਬੀਆਂ ਦੇ ਦੁੱਖ ਲਈ ਨਹੀਂ, ਸਗੋਂ ਖਹਿਰਾ ਦੇ ਮੁੰਡੇ ਦੀ ਲਾਂਚਿੰਗ ਚੱਲ ਰਹੀ ਸੀ ਤਾਂ ਕਿ ਉਸ ਤੋਂ ਬਾਅਦ ਖਹਿਰੇ ਦੇ ਮੁੰਡੇ ਨੂੰ ਲੀਡਰ ਬਣਾਇਆ ਜਾ ਸਕੇ।
ਜਿਹੜਾ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਿਆ, ਪੰਜਾਬ ਲਈ ਕੀ ਦੇਵੇਗਾ ਕੁਰਬਾਨੀ
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਸੀ ਤਾਂ ਉਹਨੂੰ ਕਿਹਾ ਗਿਆ ਸੀ ਕਿ ਅੱਧੀ ਸਰਕਾਰੀ ਕੋਠੀ ਵਿੱਚ ਪਾਰਟੀ ਦਾ ਦਫ਼ਤਰ ਬਣਾਇਆ ਜਾਵੇਗਾ, ਕਿਉਂਕਿ ਪਾਰਟੀ ਚੰਡੀਗੜ੍ਹ ਵਿਖੇ ਦਫ਼ਤਰ ਕਿਰਾਏ ‘ਤੇ ਲੈਣ ਲਈ ਜਿਆਦਾ ਖ਼ਰਚਾ ਨਹੀਂ ਕਰ ਸਕਦੀ ਹੈ ਅਤੇ ਪਹਿਲਾਂ ਤਾਂ ਖਹਿਰਾ ਨੇ ਹਾਮੀ ਭਰ ਦਿੱਤੀ ਪਰ ਬਾਅਦ ‘ਚ ਮੁੱਕਰ ਗਿਆ ਕਿ ਪਾਰਟੀ ਦਾ ਦਫ਼ਤਰ ਕਿਤੇ ਹੋਰ ਬਣਾ ਲਿਓ। ਮਾਨ ਨੇ ਕਿਹਾ ਕਿ ਜਿਹੜਾ ਸੁਖਪਾਲ ਖਹਿਰਾ ਸਰਕਾਰੀ ਕੋਠੀ ਦਾ ਅੱਧਾ ਹਿੱਸਾ ਨਹੀਂ ਦੇ ਸਕਦਾ ਹੈ, ਉਹ ਪੰਜਾਬ ਲਈ ਕੁਰਬਾਨੀ ਕੀ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਪੀ ਵਿਧਾਨ ਸਭਾ: ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਕੋਲੋਂ ਮਿਲਿਆ PETN ਬੰਬ
ਲਖਨਊ: ਯੂਪੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਵੱਡੀ ਭੁੱਲ ਸਾਹਮਣੇ ਆਈ ਹੈ। ਵੀਰਵਾਰ ਨੂੰ ਇੱਥੇ ਮਾਨਸੂਨ ਸੈਸ਼ਨ ਦੌਰਾਨ 60 ਗ੍ਰਾਮ ਸ਼ੱਕੀ ਪਾਊਡਰ ਮਿਲਿਆ। ਜਿਸ ਨੂੰ ਬਾਅਦ ਵਿੱਚ ਜਾਂਚ ਲਈ ਫੌਰੰਸਿਕ ਟੈਸਟ ਲਈ ਭੇਜਿਆ ਗਿਆ ਸੀ। ਹੁਣ ਇਸ ਦੀ ਪੁਸ਼ਟੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ PETN ਬੰਬ ਹੈ।  ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਮੁੱਦੇ ‘ਤੇ ਅਹਿਮ ਬੈਠਕ ਬੁਲਾਈ ਹੈ। ਬੈਠਕ ਵਿੱਚ ਸੁਰੱਖਿਆ ਨੂੰ ਲੈ ਕੇ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਯੂਪੀ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਵਿਰੋਧੀ ਧਿਰ ਦੀ ਸੀਟ ਤੋਂ ਲਗਭਗ 50-60 ਮੀਟਰ ਦੀ ਦੂਰੀ ‘ਤੇ ਮਿਲਿਆ। PETN ਬੰਬ ਕਾਫ਼ੀ ਖ਼ਤਰਨਾਕ ਬੰਬਾਂ ਵਿੱਚੋਂ ਇੱਥ ਹੈ, ਇਹ ਬੰਬ ਰੰਗਹੀਣ, ਗੰਧਹੀਣ ਹੁੰਦਾ ਹੈ, ਇਸ ਨੂੰ ਮੈਟਲ ਡਿਟੈਕਟਰ ਦੇ ਜ਼ਰੀਏ ਵੀ ਲੱਭ ਸਕਣਾ ਕਾਫ਼ੀ ਮੁਸ਼ਕਿਲ ਹੈ, ਪਰ ਡਾੱਗ ਸਕੁਆਇਡ ਨੇ ਇਸ ਨੂੰ ਲੱਭ ਲਿਆ।
ਜ਼ਿਕਰਯੋਗ ਹੈ ਕਿ ਪੈਟਨ ਨਾਂਅ ਦਾ ਇਹ ਪਾਊਡਰ ਹਾਈ ਇੰਟੈਂਸਿਟੀ ਐਕਸਪਲੋਸਿਵ ਹੈ ਜੋ 12 ਜੁਲਾਈ ਦੀ ਸ਼ਾਮਲ ਨੂੰ ਵਿਧਾਨ ਸਭਾ ਅੰਦਰ ਮਿਲਿਆ ਸੀ। ਇਹ ਬੰਬ 50 ਤੋਂ 60 ਗ੍ਰਾਮ ਦੀ ਮਾਤਰਾ ਦਾ ਸੀ। ਸ਼ੱਕੀ ਪਾਊਡਰ ਦੇ ਮਿਲਦੇ ਹੀ ਇਸ ਦੀ ਸੂਚਨਾ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਦਿੱਤੀ ਗਈ ਪਰ ਕੋਈ ਹੰਗਾਮਾ ਨਾ ਹੋਵੇ, ਇਸ ਲਈ ਸਦਨ ਦੇ ਖਤਮ ਹੋਣ ਦਾ ਇੰਤਜ਼ਾਰ ਕੀਤਾ ਗਿਆ।
ਮਾਮਲੇ ਤੋਂ ਬਾਅਦ ਚੁੱਪ ਚਪੀਤੇ ਜਾਂਚ ਕਰਵਾਈ ਗਈ, ਫੌਰੰਸਿਕ ਮਾਹਿਰ ਬੁਲਾਏ ਗਏਅਤੇ ਉਸ ਨੂੰ ਜਾਂਚ ਲਈ ਭੇਜਿਆ ਗਿਆ। ਵਿਧਾਨ ਸਭਾ ਸੁਰੱਖਿਆ ਮੁਤਾਬਕ ਵਿਧਾਨ ਸਭਾ ਖਤਮ ਹੋਣ ਤੋਂ ਬਾਅਦ ਦੇਰ ਰਾਤ ਨੂੰ ਬੰਬ ਨਕਾਰਾ ਦਸਤੇ ਸਮੇਤ ਕਈ ਜਾਂਚ ਟੀਮਾਂ ਨੇ ਪੂਰੀ ਵਿਧਾਨ ਸਭਾ ਦੀ ਤਲਾਸ਼ੀ ਲਈ ਸੀ।
ਵਿਰੋਧੀਆਂ ਨੇ ਕਿਹਾ, ਭੁੱਲ ਚਿੰਤਾਜਨਕ
ਉੱਧਰ ਸਮਾਜਵਾਦੀ ਪਾਰਟੀ ਦੇ ਨੇਤਾ ਘਨਸ਼ਿਆਮ ਤਿਵਾੜੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਭੁੱਲ ਕਾਫ਼ੀ ਚਿੰਤਾਜਨਕ ਹੈ। ਯੂਪੀ ਵਿਧਾਨ ਸਭਾ ਰਾਜ ਦੀ ਸਭ ਤੋਂ ਮਹੱਤਵਪੂਰਨ ਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕਿਸੇ ਸਰਕਾਰ ਨੂੰ ਰਾਜ ਦੀ ਸੁਰੱਖਿਆ ਪੁਖ਼ਤਾ ਕਰਨੀ ਚਾਹੀਦੀ ਹੈ। ਕਾਂਗਰਸੀ ਨੇਤਾ ਅਖਿਲੇਸ਼ ਪ੍ਰਤਾਪ ਸਿਘੰ ਨੇ ਇਸ ਮੁੱਦੇ ‘ਤੇ ਕਿਹਾ ਿਕ ਲਖਨਊ ਸ਼ਹਿਰ ‘ਚ ਡਾਕੇ ਮਾਰੇ ਜਾ ਰਹੇ ਹਨ, ਪੂਰੇ ਰਾਜ ਵਿੱਚ ਕ੍ਰਾਈਮ ਵਿੱਚ ਵਾਧਾ ਹੋ ਰਿਹਾ ਹੈ। ਇਸ ਦਰਮਿਆਨ ਵਿਧਾਨ ਸਭਾ ਦੀ ਸੁਰੱਖਿਆ ‘ਚ ਇਸ ਤਰ੍ਹਾਂ ਦਾ ਭੁੱਲ ਕਾਫ਼ੀ ਚਿੰਤਾਜਨਕ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।