Leaders - Sach Kahoon Punjabi
ਪਾਰਟੀਆਂ ਪਰਖਣ ਆਗੂਆਂ ਦਾ ਵਿਹਾਰ
ਸੁਪਰੀਮ ਕੋਰਟ ਨੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਮਹੱਤਵਪੂਰਨ ਮੰਨਦਿਆਂ ਕਿਸੇ ਮੰਤਰੀ (Leaders) ਦੇ ਇਤਰਾਜ਼ਯੋਗ ਬਿਆਨ ਲਈ ਸਿਰਫ਼ ਮੰਤਰੀ ਨੂੰ ਜਿੰਮੇਵਾਰ ਮੰਨਿਆ ਹੈ ਨਾ ਕਿ ਸਰਕਾਰ ਨੂੰ। ਉਂਜ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇ ਮੰਤਰੀ ਵਿਵਾਦਿਤ ਬਿਆਨ ਬਤੌਰ ਮੰਤਰੀ ਦਿੰਦਾ ਹੈ ਤਾਂ ਸਰਕਾਰ ਨੂੰ ਜਿੰਮੇਵਾਰ ਮੰਨਿਆ ਜਾ ਸਕਦਾ ਹੈ । ਅਦਾਲਤ ਦਾ ਫੈਸਲਾ ਤਰਕਸੰਗਤ ਹੈ ਪਰ ਸਰਕਾਰਾਂ ਨੂੰ ਇਸ ਮਾਮਲੇ ’ਚ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ।
ਅਦਾਲਤ ਦੇ ਫੈਸਲੇ ਦਾ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਇਸ ਨਾਲ ਸਰਕਾਰਾਂ ਨੂੰ ਆਪਣੇ ਬੜਬੋਲੇ ਆਗੂਆਂ ਦੇ ਬਿਆਨਾਂ ਨਾਲ ਮਿਲਣ ਵਾਲੀ ਬਦਨਾਮੀ ਤੇ ਮੁਸ਼ਕਲ ਤੋਂ ਰਾਹਤ ਮਿਲ ਗਈ ਹੈ। ਭਾਵੇਂ ਕੋਈ ਆਗੂ ਨਿੱਜੀ ਤੌਰ ’ਤੇ ਗਲਤ ਬੋਲਦਾ ਹੈ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਤਜ਼ਵੀਜ਼ ਤਾਂ ਪਹਿਲਾਂ ਹੈ ਹੀ ਜੇਕਰ ਸਿਆਸੀ ਪਾਰਟੀਆਂ ਆਗੂਆਂ ਦੀ ਮਾੜੀ ਹਰਕਤ ’ਤੇ ਚੁੱਪ ਰਹਿਣਗੀਆਂ ਤਾਂ ਪਾਰਟੀਆਂ ਬਦਨਾਮੀ ਦੇ ਦਾਗ ਤੋਂ ਨਹੀਂ ਬਚ ਸਕਣਗੀਅ।
ਇਹ ਤੱਥ ਹਨ ਕਿ ਕਈ ਬੜਬੋਲੇ ਆਗੂਆਂ ਕਾਰਨ ਪਾਰਟੀਆਂ ਨੂੰ ਚੋਣਾਂ ’ਚ ਨੁਕਸਾਨ ਹੋਇਆ ਹੈ। ਇਹ ਪਾਰਟੀਆਂ ਦਾ ਨੈਤਿਕ ਫਰਜ਼ ਹੈ ਕਿ ਉਹ ਆਪਣੇ ਆਗੂਆਂ () ਨੂੰ ਚੰਗੇ ਵਿਹਾਰ ਤੇ ਚੰਗੀ ਭਾਸ਼ਾ ਵਰਤਣ ਨੂੰ ਪਾਰਟੀ ’ਚ ਮੈਂਬਰਸ਼ਿਪ ਯੋਗਤਾ ’ਚ ਸ਼ਾਮਲ ਕਰਨ ਇੱਕ ਐੱਮਸੀ ਤੋਂ ਲੈ ਕੇ ਐੱਮਪੀ ਤੱਕ ਹਜ਼ਾਰਾਂ-ਲੱਖਾਂ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੋਂ ਚੰਗੇ ਵਿਹਾਰ ਦੀ ਆਸ ਕਰਨੀ ਬਣਦੀ ਹੈ। ਜਿਹੜਾ ਆਗੂ ਇੱਕ ਔਸਤ ਵਿਅਕਤੀ ਜਿਹਾ ਵਿਹਾਰ ਨਹੀਂ ਕਰ ਸਕਦਾ ਉਸ ਤੋਂ ਲੱਖਾਂ ਲੋਕਾਂ ਦੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ
ਸਿਆਸਤ ’ਚ ਚਰਿੱਤਰ ਦੀ ਖਾਸ ਮਹੱਤਤਾ ਹੈ ਤੇ ਭਾਸ਼ਾ, ਬੋਲ-ਚਾਲ ਚਰਿੱਤਰ ਦਾ ਖਾਸ ਹਿੱਸਾ ਹੈ ਕੋਈ ਪਾਰਟੀ ਆਪਣੇ ਆਗੂ ਦੀ ਹਰ ਗੱਲ ਨੂੰ ਉਸ ਦਾ ਨਿੱਜੀ ਮਸਲਾ ਕਹਿ ਕੇ ਕਾਨੂੰਨ ਦੀ ਨਜ਼ਰ ’ਚ ਤਾਂ ਬਚ ਸਕਦੀ ਹੈ ਪਰ ਲੋਕਾਂ ਦੀ ਕਚਹਿਰੀ ’ਚ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ। ਅਸਲ ’ਚ ਦੇਸ਼ ਦਾ ਸੁਧਾਰ ਸਿਆਸਤ ’ਚ ਸੁਧਾਰ ਨਾਲ ਹੀ ਹੋ ਸਕਦਾ ਹੈ। ਪਿਛਲੇ ਸਮੇਂ ’ਚ ਬਹੁਤ ਸਾਰੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਰਾਜਨੀਤੀ ’ਚ ਦਾਖਲ ਹੋ ਚੁੱਕੇ ਹਨ ਜਿਸ ਨਾਲ ਰਾਜਨੀਤੀ ਇੱਕ ਬੁਰਾਈ ਵਾਂਗ ਬਣ ਗਈ ਹੈ।
ਸਿਆਸਤ ’ਚ ਸੁਧਾਰ ਦੀ ਸ਼ੁਰੂਆਤ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਹੀ ਕਰਨੀ ਹੈ। ਊਟ-ਪਟਾਂਗ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ ਤੇ ਉਹਨਾਂ ਨੂੰ ਸੁਧਾਰ ਲਈ ਕੁਝ ਸਮਾਂ ਸਰਗਰਮ ਸਿਆਸਤ ਤੋਂ ਪਾਸੇ ਰੱਖਿਆ ਜਾਵੇ ਤਾਂ ਰਾਜਨੀਤੀ ’ਚ ਤਬਦੀਲੀ ਜ਼ਰੂਰ ਆਵੇਗੀ।
ਸਿਆਸੀ ਪਾਰਟੀਆਂ ਨੂੰ ਇਸ ਫਾਰਮੂਲੇ ਨੂੰ ਛੱਡ ਦੇਣਾ ਚਾਹੀਦਾ ਹੈ ਕਿ ਕੋਈ ਆਗੂ ਜਿੰਨਾ ਵਿਵਾਦਿਤ ਬਿਆਨ ਦੇਵੇਗਾ ਪਾਰਟੀ ਨੂੰ ਓਨੀਆਂ ਜ਼ਿਆਦਾ ਸੁਰਖੀਆਂ ਮੀਡੀਆ ’ਚ ਮਿਲਣਗੀਆਂ। ਸ਼ੋਸ਼ੇਬਾਜੀ ਦਾ ਸਮਾਂ ਲੱਦ ਗਿਆ ਹੈ ਅਜਿਹੇ ਆਗੂ ਅੱਗੇ ਲਿਆਂਦੇ ਜਾਣ ਜੋ ਸੱਭਿਅਕ ਤਰੀਕੇ ਨਾਲ ਲੋਕਾਂ ਦੀ ਗੱਲ ਸੁਣਨ ਅਤੇ ਜਵਾਬ ਵੀ ਸੱਭਿਅਕ ਤਰੀਕੇ ਨਾਲ ਦੇਣ। ਰਾਜਨੀਤੀ ਗਾਲ੍ਹੀ-ਗਲੋਚ ਦੀ ਪ੍ਰਯੋਗਸ਼ਾਲਾ ਨਹੀਂ ਬਣਨੀ ਚਾਹੀਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨੇਤਾ ਹੁਣ ਧੋਖਾ ਦੇ ਕੇ ਵੋਟ ਨਹੀਂ ਲੈ ਸਕਦੇ
ਨੇਤਾ ਹੁਣ ਧੋਖਾ ਦੇ ਕੇ ਵੋਟ ਨਹੀਂ ਲੈ ਸਕਦੇ
ਮਹਾਂਰਾਸ਼ਟਰ ’ਚ ਪਿਛਲੇ ਦਿਨੀਂ ਭਾਜਪਾ ਸ਼ਿੰਦੇ ਗੁੱਟ ਨਾਲ ਮਿਲ ਕੇ ਸਰਕਾਰ ਬਣਾਉਣ ’ਚ ਕਾਮਯਾਬ ਰਹੀ ਨਵੀਂ ਸਰਕਾਰ ਤੋਂ ਬਾਅਦ ਚਰਚਾ ਇਹ ਸ਼ੁਰੂ ਹੋ ਗਈ ਕਿ ਕੀ ਝਾਰਖੰਡ ’ਚ ਵੀ ਬੀਜੇਪੀ ਸਰਕਾਰ ਬਣਾ ਸਕਦੀ ਹੈ ਆਪਰੇਸ਼ਨ ਲੋਟਸ ਦੀ ਚਰਚਾ ਸਿਰਫ਼ ਝਾਰਖੰਡ ’ਚ ਹੀ ਨਹੀਂ ਉਸ ਦੇ ਗੁਆਂਢੀ ਸੂਬੇ ਬਿਹਾਰ ’ਚ ਵੀ ਸ਼ੁਰੂ ਹੋ ਗਈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੇਡੀਯੂ ਅਤੇ ਬੀਜੇਪੀ ਵਿਚਕਾਰ ਖਿੱਚੋਤਾਣ ਦੀਆਂ ਖਬਰਾਂ ਆਈਆਂ ਅਤੇ ਉਸ ਤੋਂ ਬਾਅਦ ਚਰਚਾ ਜੇਡੀਯੂ-ਬੀਜੇਪੀ ਗਠਜੋੜ ਦੇ ਟੁੱਟਣ ਦੀ ਵੀ ਸ਼ੁਰੂ ਹੋ ਗਈ ਹੁਣ ਉਸ ਚਰਚਾ ’ਤੇ ਵੀ ਲਗਾਮ ਲੱਗ ਗਈ ਅਤੇ ਦੋਵੇਂ ਵੱਖ ਹੋ ਗਏ ਨੀਤਿਸ਼ ਕੁਮਾਰ ਵੱਲੋਂ ਕਿਹਾ ਗਿਆl
ਕਿ ਉਨ੍ਹਾਂ ਦੀ ਪਾਰਟੀ ਨੂੰ ਲਗਾਤਾਰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਹੁਣ ਬਿਹਾਰ ’ਚ ਨੀਤਿਸ਼ ਕੁਮਾਰ ਇੱਕ ਵਾਰ ਫ਼ਿਰ ਆਰਜੇਡੀ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਹਨ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਤੋਂ ਵੋਟ ਮੰਗਦਿਆਂ ਕਿਹਾ ਸੀ ਕਿ ਮੈਨੂੰ ਬਿਹਾਰ ’ਚ ਨੀਤਿਸ਼ ਕੁਮਾਰ ਦੀ ਲੋੜ ਹੈl
ਇਸ ਲਈ ਜਨਤਾ ਦਲ ਯੂਨਾਈਟਿਡ ਦੀਆਂ ਘੱਟ ਸੀਟਾਂ ਆਉਣ ਦੇ ਬਾਵਜ਼ੂਦ ਭਾਜਪਾ ਨੇ ਪ੍ਰਧਾਨ ਮੰਤਰੀ ਦੀ ਗੱਲ ਦਾ ਮਾਣ ਰੱਖਦਿਆਂ ਹੋਇਆਂ ਮੁੱਖ ਮੰਤਰੀ ਦਾ ਅਹੁਦਾ ਨੀਤਿਸ਼ ਕੁਮਾਰ ਨੂੰ ਸੌਂਪ ਦਿੱਤਾ ਸੀ ਪਰ ਦੋ ਸਾਲ ਦੇ ਅੰਦਰ ਹੀ ਜਨਤਾ ਦਲ ਯੂਨਾਈਟਿਡ ਦੇ ਆਗੂ ਨੀਤਿਸ਼ ਕੁਮਾਰ ਨੇ ਆਪਣੇ ਰੁਖ਼ ’ਚ ਬਦਲਾਅ ਕਰਦਿਆਂ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਦੇਖਿਆ ਜਾਵੇ ਤਾਂ 2020 ਦਾ ਲੋਕ ਫਤਵਾ ਐਨਡੀਏ ਸਰਕਾਰ ਲਈ ਸੀ ਅਤੇ ਭਾਜਪਾ ਦੀਆਂ 74 ਸੀਟਾਂ ਦੀ ਗਿਣਤੀ ਦਰਸ਼ਾ ਰਹੀ ਸੀl
ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ’ਤੇ ਹੀ ਵੋਟ ਪਈ ਸੀ ਇਹੀ ਨਹੀਂ, ਭਾਜਪਾ ਕਈ ਵਾਰ ਐਲਾਨ ਕਰ ਚੁੱਕੀ ਸੀ ਕਿ ਜਨਤਾ ਦਲ ਯੂਨਾਈਟਿਡ ਨਾਲ ਉਸ ਦਾ ਗਠਜੋੜ 2024 ਦੀਆਂ ਲੋਕ ਸਭਾ ਚੋਣਾਂ ਅਤੇ 2025 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਬਰਕਰਾਰ ਰਹੇਗਾ ਪਰ ਨੀਤਿਸ਼ ਕੁਮਾਰ ਨੇ ਇਸ ਗਠਜੋੜ ਨੂੰ ਚੱਲਣ ਨਹੀਂ ਦਿੱਤਾ ਭਾਰਤੀ ਰਾਜਨੀਤੀ ’ਚ ਭਾਜਪਾ ਦੇ ਨਾਂਅ ਇਸ ਗੱਲ ਦਾ ਰਿਕਾਰਡ ਰਹੇਗਾ ਕਿ ਉਸ ਨੇ ਬੇਸ਼ੱਕ ਹੁਣ ਤੱਕ ਕਿਸੇ ਨੂੰ ਧੋਖਾ ਨਾ ਦਿੱਤਾ ਹੋਵੇl
ਪਰ ਉਸ ਨੂੰ ਸਭ ਤੋਂ ਜ਼ਿਆਦਾ ਧੋਖੇ ਮਿਲੇ ਜ਼ਰੂਰ ਹਨ ਯੂਪੀ ’ਚ ਭਾਜਪਾ ਅਤੇ ਬਸਪਾ ਵਿਚਕਾਰ ਅੱਧੇ-ਅੱਧੇ ਕਾਰਜਕਾਲ ਲਈ ਮੁੱਖ ਮੰਤਰੀ ਅਹੁਦਾ ਸੰਭਾਲਣ ਦਾ ਸਮਝੌਤਾ ਹੋਇਆ ਸੀ ਭਾਜਪਾ ਨੇ ਪਹਿਲਾ ਮੌਕਾ ਮਾਇਆਵਤੀ ਨੂੰ ਦਿੱਤਾ ਪਰ ਮਾਇਆਵਤੀ ਨੇ ਆਪਣੀ ਵਾਰੀ ਪੂਰੀ ਹੋਣ ’ਤੇ ਭਾਜਪਾ ਆਗੂ ਕਲਿਆਣ ਸਿੰਘ ਦੀ ਸਰਕਾਰ ਨਹੀਂ ਚੱਲਣ ਦਿੱਤੀ ਕਰਨਾਟਕ ’ਚ ਜਨਤਾ ਦਲ ਸੈਕਿਊਲਰ ਨਾਲ ਭਾਜਪਾ ਨੇ ਮੁੱਖ ਮੰਤਰੀ ਅਹੁਦਾ ਵਾਰੀ-ਵਾਰੀ ਨਾਲ ਸੰਭਾਲਣ ਦਾ ਸਮਝੌਤਾ ਕੀਤਾl
ਪਰ ਕੁਮਾਰਸਵਾਮੀ ਨੇ ਆਪਣੀ ਵਾਰੀ ਪੂਰੀ ਕਰਨ ਤੋਂ ਬਾਅਦ ਭਾਜਪਾ ਆਗੂ ਬੀਐਸ ਯੇਦੀਯੁਰੱਪਾ ਦੀ ਸਕਰਾਰ ਵਿਚਾਲੇ ਹੀ ਡੇਗ ਦਿੱਤੀ ਭਾਜਪਾ ਨੇ ਝਾਰਖੰਡ ’ਚ ਸ਼ਿਬੂ ਸੋਰੇਨ ਦੇ ਝਾਰਖੰਡ ਮੁਕਤੀ ਮੋਰਚਾ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਪਰ ਸੋਰੇਨ ਨੇ ਵਿਚਾਲੇ ਹੀ ਹਮਾਇਤ ਵਾਪਸ ਲੈ ਕੇ ਅਰਜੁਨ ਮੁੰਡਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਡੇਗ ਦਿੱਤੀ ਸੀl
ਸ੍ਰੋਮਣੀ ਅਕਾਲੀ ਦਲ, ਸ਼ਿਵਸੈਨਾ, ਆਰਐਲਐਸਪੀ ਦੀਆਂ ਤਾਜ਼ਾ ਉਦਾਹਰਨਾਂ ਤਾਂ ਸਾਹਮਣੇ ਹਨ ਹੀ ਨਾਲ ਹੀ ਉੱਤਰ ਪ੍ਰਦੇਸ਼ ’ਚ ਓਮ ਪ੍ਰਕਾਸ਼ ਰਾਜਭਰ ਦੀ ਉਦਾਹਰਨ ਵੀ ਮੌਜੂਦ ਹੈ ਆਗੂਆਂ ਨੂੰ ਇਹ ਸਮਝਣਾ ਹੋਵੇਗਾ ਕਿ ਅੱਜ ਦੇ ਦੌਰ ’ਚ ਜਨਤਾ ਨੂੰ ਭਰਮਾਇਆ ਨਹੀਂ ਜਾ ਸਕਦਾ ਕਿਉਂਕਿ ਹੁਣ ਉਹ ਆਗੂ ਨੂੰ ਉਸ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਹੀ ਵੋਟ ਦਿੰਦੀ ਹੈ ਹੁਣ ਉਹ ਸਮਾਂ ਗਿਆ ਜਦੋਂ ਕਿਸੇ ਹੋਰ ਬਾਰੇ ਭਰਮ ਫੈਲਾ ਕੇ ਜਾਂ ਉਸ ਦਾ ਡਰ ਦਿਖਾ ਕੇ ਵੋਟ ਹਾਸਲ ਕਰ ਲਈ ਜਾਂਦੀ ਸੀl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬੱਚਿਆਂ ਦੀ ਮੌਤ ‘ਤੇ ਸਿਆਸਤ, ਆਗੂਆਂ ਦਾ ਸ਼ੁਗਲ ਬਣਿਆ
ਸਿਹਤ ਵਿਭਾਗ ਦੇ ਸਾਲਾਨਾ ਸਰਵੇਖਣ ਅਨੁਸਾਰ ਮਾਂ ਨੂੰ ਉਚਿਤ ਪੋਸ਼ਣ ਨਾ ਮਿਲਣ ਕਾਰਨ ਬੱਚੇ ਕਮਜ਼ੋਰ ਪੈਦਾ ਹੋ ਰਹੇ ਹਨ। ਜਨਮ ਦੇ ਸਮੇਂ ਬੱਚੇ ਆਪਣੇ ਔਸਤ ਭਾਰ ਤੋਂ ਬਹੁਤ ਘੱਟ ਦੇ ਪੈਦਾ ਹੁੰਦੇ ਹਨ। ਵੱਖ-ਵੱਖ ਸਿਹਤ ਸਰਵੇਖਣਾਂ ‘ਚ ਰੇਖਾਂਕਿਤ ਹੈ ਕਿ ਸ਼ਿਸ਼ੂ ਮੌਤ ਤੇ ਜਣੇਪੇ ‘ਚ ਮਾਤਾਵਾਂ ਦੀ ਮੌਤ ਦੇ ਕਾਰਨ ਅਜਿਹੇ ਹਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ
ਬਾਲ ਮੁਕੰਦ ਓਝਾ। ਰਾਜਸਥਾਨ ਦੇ ਕੋਟਾ ਸਥਿਤ ਜੇਕੇ ਲੋਣ ਹਸਪਤਾਲ ਵਿੱਚ ਦਸੰਬਰ ਮਹੀਨੇ ਵਿੱਚ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਨਾਲ ਹੜਕੰਪ ਮੱਚਿਆ ਹੋਇਆ ਹੈ। ਬੇਵਕਤੀ ਹੋਣ ਵਾਲੀਆਂ ਇਨ੍ਹਾਂ ਮੌਤਾਂ ‘ਤੇ ਸਿਆਸੀ ਪਾਰਾ ਗਰਮਾ ਉੱਠਿਆ ਹੈ ਅਤੇ ਰਾਜਨੀਤਿਕ ਪਾਰਟੀਆਂ ਨੇ ਕਿਸੇ ਤਹਿ ਵਿੱਚ ਜਾਵੇ ਬਿਨਾਂ ਦੂਸ਼ਣਬਾਜ਼ੀ ਦੀਆਂ ਬੁਛਾੜਾਂ ਸ਼ੁਰੂ ਕਰ ਦਿੱਤੀਆਂ ਹਨ ਉੱਥੇ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਹੁਤ ਅਸੰਵੇਦਨਸ਼ੀਲ ਬਿਆਨ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਹਰ ਹਸਪਤਾਲ ਵਿੱਚ ਹਰ ਰੋਜ 3-4 ਮੌਤਾਂ ਹੁੰਦੀਆਂ ਹਨ। ਇਹ ਕੋਈ ਨਵੀਂ ਗੱਲ ਨਹੀਂ। ਉਨ੍ਹਾਂ ਨੇ ਇਸ ਦੌਰਾਨ ਦਾਅਵਾ ਕੀਤਾ ਕਿ ਇਸ ਸਾਲ ਪਿਛਲੇ 6 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਮੌਤਾਂ ਹੋਈਆਂ ਹਨ। Politics
ਦੂਜੇ ਪਾਸੇ ਲੋਕ ਸਭਾ ਸਪੀਕਰ ਅਤੇ ਕੋਟਾ ਦੇ ਸਾਂਸਦ ਓਮ ਬਿੜਲਾ ਨੇ ਇਸਨੂੰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਰਾਜਸਥਾਨ ਸਰਕਾਰ ਤੋਂ ਇਸ ਮਾਮਲੇ ਵਿੱਚ ਸੰਵੇਦਨਸ਼ੀਲਤਾ ਨਾਲ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਾਜਸਥਾਨ ਸਰਕਾਰ ਨੇ ਇਸ ਦੁਖਾਂਤ ‘ਤੇ ਹਸਪਤਾਲ ਮੁਖੀ ਨੂੰ ਹਟਾ ਦਿੱਤਾ ਹੈ। ਭਾਜਪਾ ਨੇ ਵੀ ਇੱਕ ਕਦਮ ਅੱਗੇ ਵਧ ਕੇ ਆਪਣੇ ਦੋ ਸਾਬਕਾ ਚਿਕਿਤਸਾ ਮੰਤਰੀਆਂ ਦੀ ਟੀਮ ਬਣਾ ਕੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਹੈ। ਅੰਕੜੇ ਜਾਰੀ ਕਰਕੇ ਇੱਕ ਦੂਸਰੇ ‘ਤੇ ਦੋਸ਼ ਲਾਉਣਾ ਯਕੀਨਨ ਹੀ ਦੁਖਦਾਈ ਕਿਹਾ ਜਾ ਸਕਦਾ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਆਖ਼ਰ ਇਹ ਮੌਤਾਂ ਕਿਉਂ ਹੋਈਆਂ ਅਤੇ ਉਸਦਾ ਜ਼ਿੰਮੇਦਾਰ ਕੌਣ ਹੈ। ਵਿਵਸਥਾ ਵਿੱਚ ਕਮੀ ਹੈ ਜਾਂ ਲਾਪਰਵਾਹੀ ਇਹ ਸਭ ਤੋਂ ਪਹਿਲਾਂ ਵੇਖਿਆ ਜਾਣਾ ਚਾਹੀਦਾ ਹੈ। ਅੱਗੇ ਅਜਿਹੇ ਹਾਦਸੇ ਨਾ ਹੋਣ ਇਸਦੇ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਪਰ ਮੌਤਾਂ ‘ਤੇ ਵੀ ਰਾਜਨੀਤੀ ਕਰਨਾ ਸਾਡੇ ਆਗੂਆਂ ਦਾ ਸ਼ੁਗਲ ਬਣ ਚੁੱਕਾ ਹੈ।
ਯੂਨੀਸੇਫ ਦੁਆਰਾ ਜਾਰੀ ਅੰਕੜਿਆਂ ਅਨੁਸਾਰ, 2018 ਵਿੱਚ ਦੁਨੀਆ ਭਰ ਵਿਖ 62 ਲੱਖ ਬੱਚੇ ਆਪਣੀ ਉਮਰ ਦੇ 15ਵੀਂ ਪੌੜੀ ‘ਤੇ ਪੁੱਜਣ ਤੋਂ ਪਹਿਲਾਂ ਹੀ ਕਾਲ ਦਾ ਸ਼ਿਕਾਰ ਹੋ ਗਏ ਸਨ। ਜਿਨ੍ਹਾਂ ‘ਚੋਂ 85 ਫੀਸਦੀ ਬੱਚਿਆਂ ਦੀ ਮੌਤ ਜਨਮ ਦੇ ਪਹਿਲੇ ਪੰਜ ਸਾਲਾਂ ਦੇ ਅੰਦਰ ਹੋ ਜਾਂਦੀ ਹੈ। ਉੱਥੇ ਹੀ 25 ਲੱਖ ਬੱਚੇ ਜਨਮ ਦੇ ਪਹਿਲੇ ਮਹੀਨੇ ਤੇ 40 ਲੱਖ ਬੱਚੇ ਆਪਣਾ ਦੂਜਾ ਜਨਮਦਿਨ ਵੀ ਨਹੀਂ ਵੇਖਦੇ ਜਦੋਂ ਕਿ 53 ਲੱਖ ਬੱਚਿਆਂ ਦੀ ਮੌਤ ਜਨਮ ਦੇ 5 ਸਾਲਾਂ ਦੇ ਅੰਦਰ ਹੋ ਜਾਂਦੀ ਹੈ, Àੁੱਥੇ ਹੀ ਇਨ੍ਹਾਂ ‘ਚੋਂ ਲਗਭਗ ਅੱਧੀਆਂ (47 ਫੀਸਦੀ) ਮੌਤਾਂ ਤਾਂ ਜਨਮ ਦੇ ਪਹਿਲੇ ਮਹੀਨੇ ‘ਚ ਹੀ ਹੋ ਜਾਂਦੀਆਂ ਹਨ। ਨਵਜੰਮੇ ਸ਼ਿਸ਼ੂਆਂ ਦੀ ਮੌਤ ਇੱਕ ਹਸਪਤਾਲ ਜਾਂ ਸੂਬੇ ਦੀ ਕਮੀ ਨਹੀਂ ਹੈ। ਕਿਤੇ ਆਕਸੀਜ਼ਨ ਦੀ ਕਮੀ ਤਾਂ ਕਿਤੇ ਲਾਪਰਵਾਹੀ ਤਾਂ ਕਿਤੇ ਕੁਪੋਸ਼ਣ ਨੂੰ ਜ਼ਿੰਮੇਦਾਰ ਦੱਸਿਆ ਜਾ ਰਿਹਾ ਹੈ। ਦੇਸ਼ ਵਿੱਚ ਸ਼ਿਸ਼ੂਆਂ ਦੀ ਸਿਹਤ ਦੀ ਦੇਖਭਾਲ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ। ਭਾਰਤ ਵਿੱਚ ਹਰ ਸਾਲ ਲੱਖਾਂ ਬੱਚੇ ਅਜਿਹੀਆਂ ਬਿਮਾਰੀਆਂ ਦੇ ਚਲਦੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨਸਿਹਤ ਵਿਭਾਗ ਦੇ ਸਾਲਾਨਾ ਸਰਵੇਖਣ ਅਨੁਸਾਰ ਮਾਂ ਨੂੰ ਉਚਿਤ ਪੋਸ਼ਣ ਨਾ ਮਿਲਣ ਕਾਰਨ ਬੱਚੇ ਕਮਜ਼ੋਰ ਪੈਦਾ ਹੋ ਰਹੇ ਹਨ। ਜਨਮ ਦੇ ਸਮੇਂ ਬੱਚੇ ਆਪਣੇ ਔਸਤ ਭਾਰ ਤੋਂ ਬਹੁਤ ਘੱਟ ਦੇ ਪੈਦਾ ਹੁੰਦੇ ਹਨ। ਵੱਖ-ਵੱਖ ਸਿਹਤ ਸਰਵੇਖਣਾਂ ‘ਚ ਰੇਖਾਂਕਿਤ ਹੈ ਕਿ ਸ਼ਿਸ਼ੂ ਮੌਤ ਤੇ ਜਣੇਪੇ ‘ਚ ਮਾਤਾਵਾਂ ਦੀ ਮੌਤ ਦੇ ਕਾਰਨ ਅਜਿਹੇ ਹਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ
ਜਿਨ੍ਹਾਂ ਦਾ ਇਲਾਜ ਸੰਭਵ ਹੈ। ਸਾਡੇ ਦੇਸ਼ ਵਿੱਚ ਸਰਕਾਰਾਂ ਨਵਜੰਮੇ ਸ਼ਿਸ਼ੂਆਂ ਨੂੰ ਸਿਹਤ ਸੁਰੱਖਿਆ ਦੇ ਸਕਣ ਵਿੱਚ ਅਸਫ਼ਲ ਅਤੇ ਲਾਪਰਵਾਹ ਸਾਬਤ ਹੋ ਰਹੀਆਂ ਹਨ। ਨਵੇਂ ਭਾਰਤ ਦੇ ਨਿਰਮਾਣ ਦਾ ਸੁਫ਼ਨਾ ਸਾਡਾ ਟੁੱਟਦਾ ਹੈ। ਦੇਸ਼ ਅਤੇ ਸਮਾਜ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਉਸਦੇ ਨਾਗਰਿਕਾਂ ਦੇ ਸਿਹਤ ਨਾਲ ਜੁੜਿਆ ਹੁੰਦਾ ਹੈ। ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ, ਤਾਂ ਇਸਦਾ ਸੰਬੰਧ ਸ਼ਿਸ਼ੂਆਂ ਅਤੇ ਮਾਤਾਵਾਂ ਤੋਂ ਸਭ ਤੋਂ ਪਹਿਲਾਂ ਹੁੰਦਾ ਹੈ। ਜਿਸ ਸਮਾਜ ਵਿੱਚ ਹਰ ਸਾਲ ਲੱਖਾਂ ਨਵਜੰਮੇ ਬੱਚੇ ਬੇਵਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਉਸਨੂੰ ਅਸੀਂ ਖੁਸ਼ਹਾਲ ਸਮਾਜ ਕਿਵੇਂ ਕਹਾਂਗੇ, ਇਹ ਹਰ ਇੱਕ ਦੇਸ਼ਵਾਸੀ ਲਈ ਚਿੰਤਨ ਅਤੇ ਮੰਥਨ ਦਾ ਵਿਸ਼ਾ ਹੈ। ਇਸਨੂੰ ਸਿਰਫ਼ ਚਰਚਾ, ਬਿਆਨ ਤੇ ਜਾਂਚ ਦੇ ਨਾਂਅ ‘ਤੇ ਨਹੀਂ ਨਕਾਰਿਆ ਜਾ ਸਕਦਾ। ਸਰਕਾਰ ਨੇ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਅਤੇ ਐਨਆਰਐਚਐਮ ਪ੍ਰੋਗਰਾਮ ਦੇ ਤਹਿਤ ਇਸ ਦਿਸ਼ਾ ਵਿੱਚ ਮਜ਼ਬੂਤ ਪਹਿਲ ਜਰੂਰ ਕੀਤੀ ਹੈ ਜਿਸ ਵਿੱਚ ਯੂਨੀਸੇਫ ਵੀ ਸਹਿਯੋਗੀ ਦੀ ਭੂਮਿਕਾ ਵਿੱਚ ਹੈ ਪਰ ਇਸ ਕੋਸ਼ਿਸ਼ ਵਿੱਚ ਜਿੰਨੇ ਆਰਥਿਕ ਵਸੀਲਿਆਂ ਦੀ ਦਰਕਾਰ ਹੈ ਉਹ ਲੋੜੀਂਦੇ ਨਹੀਂ ਹਨ ਇਸ ਲਈ ਜਨ-ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਯੂਨੀਸੇਫ ਦਾ ਕਹਿਣਾ ਹੈ ਕਿ ਸ਼ਿਸ਼ੀਆਂ ਦੀ ਅਕਾਲ ਮੌਤ ਦੇ ਜਿਆਦਾਤਰ ਮਾਮਲੇ ਘੰਟ ਆਮਦਨ ਵਰਗ ਦੇ ਪਰਿਵਾਰਾਂ ਵਿੱਚ ਹੁੰਦੇ ਹਨ ਜਿੱਥੇ ਕੁਪੋਸ਼ਣ, ਸਰੀਰਕ ਦੋਸ਼ ਤੇ ਦੂਸ਼ਿਤ ਮਾਹੌਲ ਦੀ ਸਮੱਸਿਆ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮੌਜੂਦ ਰਹਿੰਦੀ ਹੈ। ਅਜਿਹੇ ਵਿੱਚ ਇਕੱਲੀ ਸਰਕਾਰ ਲਈ ਇਸ ਸਥਿਤੀ ਨੂੰ ਸੁਧਾਰਨਾ ਸੰਭਵ ਨਹੀਂ ਹੈ, ਇਸ ਲਈ ਸਮਾਜ ਦੇ ਹਰ ਜ਼ਿੰਮੇਦਾਰ ਵਿਅਕਤੀ ਨੂੰ ਸਹਿਯੋਗੀ ਦੀ ਭੂਮਿਕਾ ਵਿੱਚ ਆਉਣਾ ਹੋਵੇਗਾ।
ਸਿਹਤ ਵਿਭਾਗ ਦੇ ਸਾਲਾਨਾ ਸਰਵੇਖਣ ਅਨੁਸਾਰ ਮਾਂ ਨੂੰ ਉਚਿਤ ਪੋਸ਼ਣ ਨਾ ਮਿਲਣ ਕਾਰਨ ਬੱਚੇ ਕਮਜ਼ੋਰ ਪੈਦਾ ਹੋ ਰਹੇ ਹਨ। ਜਨਮ ਦੇ ਸਮੇਂ ਬੱਚੇ ਆਪਣੇ ਔਸਤ ਭਾਰ ਤੋਂ ਬਹੁਤ ਘੱਟ ਦੇ ਪੈਦਾ ਹੁੰਦੇ ਹਨ। ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸਿਹਤ ਸਰਵੇਖਣਾਂ ਵਿੱਚ ਰੇਖਾਂਕਿਤ ਕੀਤਾ ਗਿਆ ਹੈ ਕਿ ਸ਼ਿਸ਼ੂ ਮੌਤ ਅਤੇ ਜਣੇਪੇ ਵਿੱਚ ਮਾਤਾਵਾਂ ਦੀ ਮੌਤ ਦੇ ਕਾਰਨ ਅਜਿਹੇ ਹਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਦੇਸ਼ ਵਿੱਚ ਸਿਹਤ ਸੇਵਾਵਾਂ ਨੂੰ ਪਿੰਡਾਂ ਤੱਕ ਪਹੁੰਚਾ ਕੇ ਹਰ ਨਾਗਰਿਕ ਨੂੰ ਸਮੇਂ ‘ਤੇ  ਚਿਕਿਤਸਾ ਸਹੂਲਤ ਦੀ ਵਿਵਸਥਾ ਕਰਨੀ ਹੋਵੇਗੀ। ਨਾਲ ਹੀ ਸਰਕਾਰੀ ਸੁਵਿਧਾਵਾਂ ਬਿਨਾਂ ਭੇਦਭਾਵ ਦੇ ਹਰ ਮਾਤਾ ਤੱਕ ਪਹੁੰਚਾਉਣ ਲਈ ਸਰਕਾਰ ਅਤੇ ਸਮਾਜ ਨੂੰ ਮਿਲ-ਜੁਲ ਕਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਕੁਪੋਸ਼ਣ ‘ਤੇ ਕਾਬੂ ਕਰਕੇ ਗਰੀਬ ਅਤੇ ਜਰੂਰਤਮੰਦ ਗਰਭਵਤੀ ਮਾਤਾ ਨੂੰ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਯਤਨ ਕਰਨੇ ਹੋਣਗੇ ਤਾਂ ਹੀ ਨਵਜੰਮੇ ਸ਼ਿਸ਼ੂਆਂ ਦੀ ਮੌਤ ‘ਤੇ ਰੋਕ ਲਾਈ ਜਾ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਨੀਤੀ ਵਿਚ ਕਦੋਂ ਕੀ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਖੇਤਰ ਵਿਚ ਪਲ ਭਰ ਵਿਚ ਦੁਸ਼ਮਣ ਦੋਸਤ ਹੋ ਜਾਂਦੇ ਹਨ ਤੇ ਦੋਸਤ ਦੁਸ਼ਮਣ ਦਿਸਣ ਲੱਗਦੇ ਹਨ ਮਹਾਂਰਾਸ਼ਟਰ ਵਿਚ ਜਿਸ ਤਰ੍ਹਾਂ 29 ਦਿਨਾਂ ਬਾਅਦ ਭਾਜਪਾ ਦੇ ਮੁੱਖ ਮੰਤਰੀ ਅਤੇ ਐਨਸੀਪੀ ਦੇ ਅਜੀਤ ਪਵਾਰ ਨੇ ਉੱਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਇਹ ਅਨੁਮਾਨ ਤੋਂ ਪਰੇ ਦਾ ਘਟਨਾਚੱਕਰ ਹੈ 24 ਘੰਟੇ ਪਹਿਲਾਂ ਜਿੱਥੇ ਐਨਸੀਪੀ, ਕਾਂਗਰਸ, ਸ਼ਿਵਸੈਨਾ ਸਰਕਾਰ ਬਣਾਉਣ ਲਈ ਇੱਕਮਤ ਹੋ ਕੇ ਐਲਾਨ ਕਰ ਚੁੱਕੇ ਸਨ, ਉੱਥੇ ਰਾਤੋ-ਰਾਤ ਸਾਰਾ ਤਾਣਾ-ਬਾਣਾ ਖਿੱਲਰ ਗਿਆ ਐਨਸੀਪੀ ਆਗੂ ਅਜੀਤ ਪਵਾਰ ਨੇ ਆਪਣੇ ਸਕੇ ਚਾਚੇ ਅਤੇ ਰਾਜਨੀਤੀ ਦੇ ਧੁਰੰਦਰ ਖਿਡਾਰੀ ਸ਼ਰਦ ਪਵਾਰ ਨੂੰ ਅਹਿਸਾਸ ਵੀ ਨਹੀਂ ਹੋਣ ਦਿੱਤਾ ਕਿ ਸਵੇਰ ਹੁੰਦਿਆਂ ਹੀ ਕੀ ਹੋਣ ਵਾਲਾ ਹੈ।
ਇਸ ਖੇਡ ਵਿਚ ਇੱਕ ਵਾਰ ਫਿਰ ਰਾਜਪਾਲ ਦੇ ਸੰਵਿਧਾਨਕ ਅਹੁਦੇ ਦੀ ਦੁਰਵਰਤੋਂ ਹੋਣ ਦੀ ਰਾਜਨੀਤਿਕ ਬਹਿਸ ਛਿੜ ਗਈ ਹੈ ਦੇਸ਼ ਵਿਚ ਇਹ ਇੱਕਦਮ ਸਪੱਸ਼ਟ ਹੈ ਕਿ ਜੇਕਰ ਸੂਬੇ ਵਿਚ ਲੋਕ-ਫਤਵਾ ਖਿੰਡਿਆ ਹੈ ਉਦੋਂ ਕੇਂਦਰ ਵਿਚ ਸੱਤਾਧਾਰੀ ਪਾਰਟੀ ਸਬੰਧਿਤ ਰਾਜਪਾਲ ਦੇ ਮਾਰਫ਼ਤ ਰਾਜਨੀਤਿਕ ਮਰਿਆਦਾਵਾਂ ਨੂੰ ਉਲਟਦੀ-ਪਲਟਦੀ ਹੈ ਮਹਾਂਰਾਸ਼ਟਰ ਵਿਚ ਸਰਕਾਰ ਬਣਾਉਣ ਵਿਚ ਅੜਿੱਕਾ ਡਾਹੁਣ ਦੀ ਖੇਡ ਦੀ ਸ਼ੁਰੂਆਤ ਸ਼ਿਵਸੈਨਾ ਨੇ ਕੀਤੀ ਸੀ ਪਰ ਇਸ ਅੜਿੱਕਾ ਡਾਹੁਣ ਦੀ ਖੇਡ ਵਿਚ ਅਜੀਤ ਪਵਾਰ ਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਆਖ਼ਰ ਵਿਚ ਖੇਡ ਭਾਜਪਾ ਨੇ ਖ਼ਤਮ ਕਰ ਦਿੱਤੀ ਹੁਣ ਇਸ ਤੋਂ ਅੱਗੇ ਜੋ ਹੋਣ ਵਾਲਾ ਹੈ ਉਹ ਵੀ ਬਹੁਤ ਉਤਾਰ-ਚੜ੍ਹਾਅ ਦਾ ਮੰਜ਼ਰ ਬਣਨ ਵਾਲਾ ਹੈ ਅਜੀਤ ਪਵਾਰ ਕਿਸ ਤਰ੍ਹਾਂ ਆਪਣੇ ਚਾਚੇ ਦੀ ਪਾਰਟੀ ਵਿਚੋਂ ਸਰਕਾਰ ਦੇ ਬਹੁਮਤ ਲਾਇਕ ਵਿਧਾਇਕ ਤੋੜਦੇ ਹਨ ਇਹ ਦੇਖਣਾ ਦਿਲਚਸਪ ਹੋਵੇਗਾ ਕਿਉਂਕਿ ਸ਼ਰਦ ਪਵਾਰ ਕਾਫ਼ੀ ਆਸਵੰਦ ਦਿਸ ਰਹੇ ਹਨ ਕਿ ਅਜੀਤ ਪਾਰਟੀ ਤੋੜ ਕੇ ਵਿਧਾਇਕ ਨਹੀਂ ਲਿਜਾ ਸਕਦੇ ਪਰ ਸ਼ਰਦ ਪਵਾਰ ਨੂੰ ਇਹ ਜ਼ਿਹਨ ਵਿਚ ਰੱਖਣਾ ਚਾਹੀਦਾ ਹੈ ਕਿ ਜੋ ਭਾਜਪਾ ਉਨ੍ਹਾਂ ਦੇ ਭਤੀਜੇ ਨੂੰ ਉਨ੍ਹਾਂ ਦੇ ਆਪਣੇ ਖੂਨ ਦੇ ਵਿਰੁੱਧ ਖੜ੍ਹਾ ਕਰਨ ਵਿਚ ਕਾਮਯਾਬ ਹੋ ਗਈ ਹੈ ਉਹ ਉਨ੍ਹਾਂ ਵਿਧਾਇਕਾਂ ਨੂੰ ਵੀ ਹਾਸਲ ਕਰ ਲਵੇਗੀ ਜੋ ਸ਼ਰਦ ਪਵਾਰ ਦੇ ਪਿੱਛੇ ਸਿਰਫ਼ ਰਾਜਨੀਤੀ ਕਰਨ ਲਈ ਖੜ੍ਹੇ ਹੋਏ ਹਨ।
ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਦੇਵੇਂਦਰ ਫੜਨਵੀਸ ਬੜੇ ਹੀ ਆਤਮ-ਵਿਸ਼ਵਾਸ ਨਾਲ ਕਹਿ ਰਹੇ ਹਨ ਕਿ ਸਰਕਾਰ ਪੂਰੇ 5 ਸਾਲ ਤੱਕ ਚੱਲੇਗੀ ਆਖ਼ਰ 26 ਦਿਨ ਭਾਜਪਾ ਨੇ ਇੰਜ ਹੀ ਲੰਘਾ ਦਿੱਤੇ, ਜ਼ਰੂਰ ਭਾਜਪਾ ਨੇ ਆਪਣੀ ਖੇਡ ਖੇਡ ਦਿੱਤੀ ਹੈ ਹੁਣ ਇਹ ਦੇਸ਼ ਦੇ ਆਦਰਸ਼ ਰਾਜਨੀਤਿਕ ਵਿਚਾਰਕਾਂ ਅਤੇ ਵਿਵਹਾਰਕ ਰਾਜਨੀਤਿਕ ਵਿਚਾਰਕਾਂ ਲਈ ਇੱਕ ਨਵਾਂ ਅਧਿਆਏ ਬਣ ਗਿਆ ਹੈ ਕਿ ਕਿਵੇਂ ਵੋਟਰਾਂ ਦੀਆਂ ਇੱਛਾਵਾਂ ਮੌਕਾਪ੍ਰਸਤ ਰਾਜਨੀਤਿਕ ਆਗੂਆਂ ਲਈ ਸਿਰਫ਼ ਇੱਕ ਸੌਦਾ ਬਣ ਕੇ ਰਹਿ ਜਾਂਦੀਆਂ ਹਨ ਹੁਣ ਇੱਥੇ ਕੋਈ ਭਾਜਪਾ ਨੂੰ ਕੋਸੇਗਾ ਤੇ ਕੋਈ ਅਜੀਤ ਪਵਾਰ ਨੂੰ, ਪਰ ਇਸ ਸਭ ਵਿਚ ਸ਼ਿਵਸੈਨਾ ਦੀ ਭੂਮਿਕਾ ਨਿਹਾਇਤ ਹੀ ਹੋਛੀ ਸਾਬਤ ਹੋਈ ਹੈ ਸ਼ਿਵਸੈਨਾ ਨੇ ਆਪਣੀ ਕੱਟੜ ਹਿੰਦੂਵਾਦੀ ਛਵੀ ਨੂੰ ਵੀ ਗੁਆ ਦਿੱਤਾ ਹੈ ਅਤੇ ਸੱਤਾ ਤਾਂ ਉਸ ਤੋਂ ਬਹੁਤ ਦੂਰ ਚਲੀ ਗਈ ਹੈ  ਉਂਜ ਵੀ ਕਿਸੇ ਸੂਬੇ, ਖੇਤਰ ਲਈ ਇਹ ਮਹੱਤਵਪੂਰਨ ਹੋਣਾ ਚਾਹੀਦਾ ਹੈ ਕਿ ਖਿੰਡੇ ਲੋਕ-ਫ਼ਤਵੇ ਵਿਚ ਸਭ ਤੋਂ ਵੱਡੀ ਪਾਰਟੀ ਨੂੰ ‘ਪਵਿੱਤਰ’ ਮੰਨਿਆ ਜਾਵੇ? ਕਿਉਂਕਿ ਖਿਚੜੀ ਪਾਰਟੀਆਂ ਕਿਹੜਾ ਬਿਨਾ ਸੌਦੇਬਾਜ਼ੀ ਦੇ ਇਕੱਠੀਆਂ ਹੁੰਦੀਆਂ ਹਨ ਇਸ ਲਈ ਜਨਤਾ ਲਈ ਇਹੀ ਚੰਗਾ ਹੈ ਕਿ ਛੋਟੇ-ਛੋਟੇ ਸੌਦਿਆਂ ਤੋਂ ਚੰਗਾ ਇੱਕ ਵੱਡਾ, ਸਪੱਸ਼ਟ ਸੌਦਾ ਹੋਵੇ ਤਾਂ ਕਿ ਰੋਜ਼-ਰੋਜ਼ ਦੇ ਵਿਵਾਦਾਂ ਅਤੇ ਬਰਬਾਦੀ ਤੋਂ ਬਚਿਆ ਜਾ ਸਕੇ ਕਾਂਗਰਸ, ਐਨਸੀਪੀ, ਸ਼ਿਵਸੈਨਾ ਨੂੰ ਹੁਣ ਜੇਕਰ ਕੁਝ ਕੰਮ ਨਹੀਂ ਬਚਿਆ ਤਾਂ ਉਹ ਆਪਣੀ ਹਾਰ ਦੀ ਸਮੀਖਿਆ ਦੇ ਨਾਲ-ਨਾਲ ਅਜੀਤ ਪਵਾਰ ਦੁਆਰਾ ਲਏ ਗਏ ਫੈਸਲੇ ‘ਤੇ ਕੁਝ ਵਿਚਾਰ-ਵਟਾਂਦਰਾ ਕਰ ਸਕਦੇ ਹਨ ਰਾਜਨੀਤੀ ਵਿਚ ਕਰਨ ਨੂੰ ਆਖ਼ਰ ਹੈ ਹੀ ਕੀ!
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ‘ਚ ਵਿਰੋਧੀ ਪਾਰਟੀ ਦੇ ਭਤੀਜੇ ਦੀ ਮੱਦਦ ਨਾਲ ਬਣੀ ਸਰਕਾਰ
ਨਵੀਂ ਦਿੱਲੀ। ਵਿਰੋਧੀ ਨੇਤਾਵਾਂ ਦੇ ਭਤੀਜੇ ਭਾਜਪਾ ਲਈ ਬੇਹੱਦ ਖੁਸ਼ਕਿਸਮਤ ਹਨ। ਅਕਤੂਬਰ 2019 ‘ਚ ਦੋ ਸੂਬੇ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਨ੍ਹਾਂ ਦੋਵਾਂ ਰਾਜਾਂ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੇ ਭਤੀਜਿਆਂ ਦੀ ਮਦਦ ਨਾਲ, ਭਾਜਪਾ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ। ਹਰਿਆਣਾ ਵਿਚ, ਭਾਜਪਾ ਨੇ ਭਤੀਜੇ ਜੇਜੇਪੀ ਨੇਤਾ ਦੁਸ਼ਯੰਤ ਚੌਟਾਲਾ ਦੇ ਨਾਲ ਗਠਜੋੜ ਵਿਚ ਇਕ ਸਰਕਾਰ ਬਣਾਈ, ਜਿਸ ਨੇ ਇਨੈਲੋ ਨੇਤਾ ਅਭੈ ਚੌਟਾਲਾ ਨਾਲ ਵਿਵਾਦ ਤੋਂ ਬਾਅਦ ਇਕ ਵੱਖਰੀ ਪਾਰਟੀ ਬਣਾਈ ਸੀ। ਇਸ ਦੇ ਨਾਲ ਹੀ ਮਹਾਰਾਸ਼ਟਰ ਨੇ ਐਨਸੀਪੀ ਨੇਤਾ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨਾਲ ਗਠਜੋੜ ਕਰਕੇ ਸਰਕਾਰ ਬਣਾਈ। ਦੋਵਾਂ ਵਿਚ ਇਕ ਸਮਾਨਤਾ ਇਹ ਹੈ ਕਿ ਦੋਵਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।
ਕੋਣ ਹੈ ਅਜੀਤ ਪਵਾਰ ?
ਅਜੀਤ ਪਵਾਰ ਸ਼ਰਦ ਪਵਾਰ ਦਾ ਭਤੀਜਾ ਹੈ। ਉਹ ਸ਼ਰਦ ਦੇ ਵੱਡੇ ਭਰਾ ਅਨੰਤ ਰਾਓ ਪਵਾਰ ਦਾ ਬੇਟਾ ਹੈ। ਉਸ ਦਾ ਜਨਮ 22 ਜੁਲਾਈ 1959 ਨੂੰ ਹੋਇਆ ਸੀ। ਉਸਦੇ ਪਿਤਾ ਵੀ ਸ਼ਾਂਤਮ ਦੇ ਰਾਜਕਮਲ ਸਟੂਡੀਓ ਵਿਚ ਕੰਮ ਕਰਦੇ ਸਨ। ਅਜੀਤ ਆਪਣੇ ਚਾਚੇ ਸ਼ਰਦ ਦੀ ਉਂਗਲ ਫੜ ਕੇ ਰਾਜਨੀਤੀ ਵਿਚ ਪੈਰ ਧਰਿਆ। 1982 ‘ਚ, 20 ਸਾਲ ਦੀ ਉਮਰ ‘ਚ, ਅਜੀਤ ਨੂੰ ਸਹਿਕਾਰੀ ਖੰਡ ਫੈਕਟਰੀ ਦੇ ਬੋਰਡ ਲਈ ਚੁਣਿਆ ਗਿਆ ਸੀ। 1991 ਤੋਂ ਅਜੀਤ ਪਵਾਰ 7 ਵਾਰ ਵਿਧਾਇਕ ਚੁਣੇ ਗਏ ਹਨ। ਉਹ ਨਵੰਬਰ 1992 ਤੋਂ ਫਰਵਰੀ 1993 ਤੱਕ ਖੇਤੀਬਾੜੀ ਅਤੇ ਬਿਜਲੀ ਰਾਜ ਮੰਤਰੀ ਰਹੇ।
ਉਹ 29 ਸਤੰਬਰ 2012 ਤੋਂ 25 ਸਤੰਬਰ 2014 ਤੱਕ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵੀ ਰਹੇ। ਅਕਤੂਬਰ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ-ਸ਼ਿਵ ਸੈਨਾ ਗੱਠਜੋੜ ਨੂੰ ਬਹੁਮਤ ਮਿਲਿਆ ਸੀ, ਪਰ ਸੀਐਮ ਅਹੁਦੇ ਨੂੰ ਲੈ ਕੇ ਦੋਵਾਂ ਵਿੱਚ ਵਿਵਾਦ ਹੋ ਗਿਆ ਸੀ। ਇਸ ਦੌਰਾਨ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੀ ਗਠਜੋੜ ਦੀ ਸਰਕਾਰ ਬਣਨ ਦੀ ਗੱਲ ਚੱਲ ਰਹੀ ਸੀ ਅਤੇ ਇਸੇ ਦੌਰਾਨ ਸ਼ਨਿੱਚਰਵਾਰ ਸਵੇਰੇ ਭਾਜਪਾ ਨੇ ਅਜੀਤ ਪਵਾਰ ਨਾਲ ਗੱਠਜੋੜ ਬਣਾਇਆ ਅਤੇ ਸੀਐਮ ਅਤੇ ਡਿਪਟੀ ਸੀਐਮ ਦੇ ਅਹੁਦੇ ਦੀ ਸਹੁੰ ਚੁੱਕੀ।
ਕਿਵੇਂ ਬਣੀ ਸੀ ਹਰਿਆਣਾ ਦੀ ਸਰਕਾਰ ?
ਅਕਤੂਬਰ 2018 ਵਿੱਚ, ਚੌਧਰੀ ਦੇਵੀ ਲਾਲ ਦੇ ਜਨਮਦਿਨ ਸਮਾਰੋਹ ਵਿੱਚ ਚੌਧਲਾ ਪਰਿਵਾਰ ਦਾ ਅੰਦਰੂਨੀ ਰੌਲਾ ਸਾਹਮਣੇ ਆਇਆ ਸੀ। ਵਿਵਾਦ ਦੇ ਚਲਦਿਆਂ ਚਾਚੇ ਅਤੇ ਭਤੀਜਿਆਂ ਦੀ ਲੜਾਈ ਵਿਚ ਇਨੈਲੋ ਫੱਟ ਗਈ। ।ਦੁਸ਼ਯੰਤ ਨੇ ਦਸੰਬਰ 2018 ਵਿਚ ਜੇਜੇਪੀ ਦਾ ਗਠਨ ਕੀਤਾ। ਪਾਰਟੀ ਨੇ ਪਹਿਲੀ ਚੋਣ ਜੀਂਦ ਉਪ ਚੋਣ ਲੜੀ, ਜਿਸ ਵਿਚ ਦਿਗਵਿਜੇ ਚੌਟਾਲਾ ਹਾਰ ਗਏ। ਇਸ ਤੋਂ ਬਾਅਦ, ਉਸਨੇ ਲੋਕ ਸਭਾ ਚੋਣਾਂ ਲੜੀਆਂ, 10 ਸੀਟਾਂ ਲਈ ਉਮੀਦਵਾਰ ਖੜੇ ਕੀਤੇ, ਜਿਸ ‘ਚ ਸਾਰੇ ਉਮੀਦਵਾਰ ਹਾਰ ਗਏ। ਵਿਧਾਨ ਸਭਾ ਚੋਣਾਂ ਅਕਤੂਬਰ 2019 ਵਿਚ ਹੋਈਆਂ ਸਨ।
ਜੇਜੇਪੀ ਨੇ ਜ਼ੋਰਦਾਰ ਚੋਣ ਲੜੀ ਅਤੇ 10 ਸੀਟਾਂ ਜਿੱਤੀਆਂ। ਦੂਜੇ ਪਾਸੇ ਚਾਚੇ ਅਭੈ ਚੌਟਾਲਾ ਦੀ ਪਾਰਟੀ ਇਨੈਲੋ ਦੀ ਝੌਲੀ ‘ਚ ਸਿਰਫ 1 ਸੀਟ ਆਈ। ਭਾਜਪਾ ਨੇ 40 ਸੀਟਾਂ ਜਿੱਤੀਆਂ। ਉਨ੍ਹਾਂ ਨੂੰ ਸਰਕਾਰ ਬਣਾਉਣ ਲਈ 6 ਵਿਧਾਇਕਾਂ ਦੀ ਜਰੂਰਤ ਸੀ, ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਵਾਲੇ 6 ਉਮੀਦਵਾਰਾਂ ਦਾ ਸਮਰਥਨ ਮਿਲਿਆ ਪਰ ਉਸ ਤੋਂ ਬਾਅਦ ਵੀ ਜੇਜੇਪੀ ਦਾ ਸਮਰਥਨ ਲਿਆ ਗਿਆ। ਹਰਿਆਣਾ ਵਿੱਚ ਸਰਕਾਰ ਜੇਜੇਪੀ ਦੇ ਸਮਰਥਨ ਨਾਲ ਬਣੀ ਸੀ ਅਤੇ ਸੀਐਮ ਮਨੋਹਰ ਲਾਲ ਖੱਟਰ ਅਤੇ ਦੁਸ਼ਯੰਤ ਚੌਟਾਲਾ ਡਿਪਟੀ ਸੀਐਮ ਬਣੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨ ਆਗੂ ਦੀ ਗ੍ਰਿਫ਼ਤਾਰੀ ਖਿਲਾਫ਼ ਚੱਕਾ ਜਾਮ
ਸਾਦਿਕ (ਅਰਸ਼ਦੀਪ ਸੋਨੀ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਵੱਲੋਂ ਅੱਜ ਅਚਾਨਕ ਪੰਜਾਬ ਕਮਟੀ ਦੇ ਸੱਦੇ ‘ਤੇ ਸਾਦਿਕ-ਫਰੀਦਕੋਟ ਸੜਕ ‘ਤੇ ਚੱਕਾ ਜਾਮ ਕਰ ਦਿੱਤਾ ਤੇ ਜਥੇਬੰਦੀ ਕੇ ਕਾਰਕੁੰਨ ਸੜਕ ਵਿਚਕਾਰ ਧਰਨੇ ‘ਤੇ ਬੈਠ ਗਏ। ਇਸ ਮਾਮਲੇ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਜਗਨਦੀਪ ਕੌਰ ਮੌਕੇ ਤੇ ਪੁੱਜੀ ਤੇ ਕਿਸਾਨ ਆਗੂ ਨਾਲ ਗੱਲਬਾਤ ਕਰਕੇ ਜਾਮ ਖੁਲਵਾਉਣ ਦੀ ਕੋਸ਼ਿਸ਼ ਪਰ ਅਸਫਲ ਰਹੇ।
ਇਸ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਗੂ ਬਖਤੌਰ ਸਿੰਘ ਢਿੱਲੋਂ ਤੇ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਵੇਰੇ ਅਚਾਨਕ ਸਾਡੀ ਜਥੇਬੰਦੀ ਦੇ ਆਗੂ ਨੂੰ ਜੈਤੋ ਪੁਲਿਸ ਨੇ ਘਰੋਂ ਚੁੱਕ ਕੇ ਗ੍ਰਿਫਤਾਰ ਕਰ ਲਿਆ। ਜਿਸ ਨੂੰ ਲੈ ਕੇ ਇਹ ਰਸਤਾ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਦ ਤੱਕ ਕਿਸਾਨ ਆਗੂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਧਰਨਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਥੇਬੰਦੀ ਨੇ ਜੈਤੋ ਵਿਖੇ ਪਰਾਲੀ ਸਾੜਨ ਨੂੰ ਲੈ ਕੇ ਪੁਲਿਸ ਵੱਲੋਂ ਕਿਸਾਨਾਂ ‘ਤੇ ਕੀਤੇ ਪਰਚੇ ਰੱਦ ਕਰਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਇਸ ਦੌਰਾਨ ਇੰਦਰਜੀਤ ਸਿੰਘ ਘਣੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਮਾੜੀ ਸ਼ਬਦਾਵਲੀ ਬੋਲੀ ਸੀ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। Leaders
ਇਸ ਬੋਲਚਾਲ ਨੂੰ ਲੈ ਕੇ ਜਥੇਬੰਦੀ ਦੇ ਸੀਨੀਅਰ ਆਗੂਆਂ ਨੇ ਵੀ ਮਹਿਸੂਸ ਕੀਤਾ ਸੀ ਤੇ ਘਣੀਆਂ ਨੂੰ ਇਸ ਤਰਾਂ ਦੀ ਸ਼ਬਦਾਵਲੀ ਵਰਤਣ ਤੋਂ ਸਖਤੀ ਨਾਲ ਮਨਾ ਕੀਤਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਉਪਰੰਤ ਥਾਣਾ ਜੈਤੋ ਵਿਖੇ ਇੰਦਰਜੀਤ ਸਿੰਘ ਘਣੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਤੇ ਸਵੇਰੇ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਜਿਸ ਨੂੰ ਲੈ ਕੇ ਇਹ ਧਰਨਾ ਲਗਾਇਆ ਗਿਆ ਸੀ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਸਾਦਿਕ ਪੁਲਸ ਨੇ ਟ੍ਰੈਫਿਕ ਦੇ ਬਲਦਵੇਂ ਪ੍ਰਬੰਧ ਕਰ ਦਿੱਤੇ।
ਇਸ ਮੌਕੇ ਅਮਰਜੀਤ ਸਿੰਘ ਬਰਾੜ, ਗੁਰਮੀਤ ਸਿੰਘ ਵੀਰੇਵਾਲਾ, ਰਜਿੰਦਰ ਸਿੰਘ ਸਾਦਿਕ, ਤੋਤਾ ਸਿੰਘ ਜੰਡਵਾਲਾ, ਸੰਧੂਰਾ ਸਿੰਘ ਸਾਧੂਵਾਲਾ, ਲਖਵਿੰਦਰ ਸਿੰਘ ਖੀਵਾ, ਸੁਖਮੰਦਰ ਸਿੰਘ ਬਰਾੜ ਮਾਨੀ ਵਾਲਾ, ਸ਼ੇਰਬਾਜ ਸਿੰਘ ਬਰਾੜ ਵੀ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਦਰਬਾਰਾ ਸਿੰਘ ਕਾਹਲੋਂ’
ਕੈਨੇਡਾ ਅੰਦਰ 43ਵੀਆਂ ਪਾਰਲੀਮੈਂਟਰੀ  ਚੋਣਾਂ 21 ਅਕਤੂਬਰ, 2019 ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਵਿਚ ਵੋਟਰ ਆਪਣੀ ਹਰਮਨਪਿਆਰੀ ਸਰਕਾਰ ਅਗਲੇ 4 ਸਾਲਾਂ ਲਈ ਚੁਣਨ ਲਈ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨਗੇ। ਪਿਛਲੀਆਂ ਪਾਰਲੀਮੈਂਟਰੀ ਚੋਣਾਂ ਵਿਚ ਕੈਨੇਡੀਅਨ ਵੋਟਰਾਂ ਨੇ 338 ਮੈਂਬਰੀ ਹਾਊਸ ਆਫ ਕਾਮਨਜ਼ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੋਣਾਂ ਲੜਨ ਵਾਲੀ ਲਿਬਰਲ ਪਾਰਟੀ ਨੂੰ 184 ਸੀਟਾਂ ‘ਤੇ ਜਿਤਾਇਆ ਜਿਸ ਨੇ ਆਪਣੀ ਸਰਕਾਰ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਿਚ ਸੱਤਾਧਾਰੀ ਕੰਜਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਰਟੀ ਸਿਰਫ਼ 99 ਸੀਟਾਂ ਜਿੱਤ ਸਕੀ। ਥਾਮਸ ਮੁਲਕੇਅਰ ਦੀ ਅਗਵਾਈ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਨੇ 44 ਸੀਟਾਂ ਜਿੱਤੀਆਂ, ਅਲੈਜਬੈਥ ਮੇਅ ਦੀ ਅਗਵਾਈ ਵਿਚ ਗਰੀਨ ਪਾਰਟੀ ਨੇ ਸਿਰਫ਼ ਇੱਕ ਸੀਟ ਜਦਕਿ ਖੇਤਰੀ ਪਾਰਟੀ ਕਿਊਬੈਕ ਬਲਾਕ ਨੇ ਗਿਲਸ ਡੁਸੱਪੇ ਦੀ ਅਗਵਾਈ ਵਿਚ 10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।
ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ ਪਾਰਟੀ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੋਣ ਲੜ ਰਹੀ ਹੈ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦਰਮਿਆਨ ਹੈ ਜੋ ਐਂਡਰਿਊ ਸ਼ੀਅਰ ਦੀ ਅਗਵਾਈ ਵਿਚ ਚੋਣ ਲੜ ਰਹੀ ਹੈ। ਐਨ.ਡੀ.ਪੀ. ਜਗਮੀਤ ਸਿੰਘ ਅਤੇ ਕਿਊਬੈਕ ਬਲਾਕ ਫਰਾਂਕੋਸ ਬਲੈਂਚੇ ਦੀ ਅਗਵਾਈ ‘ਚ ਚੋਣ ਮੈਦਾਨ ਵਿਚ ਹਨ। ਗਰੀਨ ਪਾਰਟੀ ਆਪਣੀ ਪੁਰਾਣੀ ਆਗੂ ਅਲੈਜਬੈਥ ਮੇਅ ਦੀ ਅਗਵਾਈ ਅਤੇ ਵਿਚ ਨਵਗਠਿਤ ਪੀਪਲਜ਼ ਪਾਰਟੀ ਆਫ ਕੈਨੇਡਾ ਮੈਕਸਿਮ ਬਰਨੀਅਰ ਦੀ ਅਗਵਾਈ ਵਿੱਚ ਚੋਣਾਂ ਲੜ ਰਹੀਆਂ ਹਨ। ਮੈਕਸਿਮ ਬਰਨੀਅਰ ਨੇ ਐਂਡਰੀਊਸ਼ੀਅਰ ਤੋਂ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਹਾਰ ਜਾਣ ਕਾਰਨ ਨਵੀਂ ਪਾਰਟੀ ਗਠਿਤ ਕਰ ਲਈ ਸੀ।
ਐਤਕੀ ਇਨ੍ਹਾਂ ਰਾਜਨੀਤਕ ਡੀਬੇਟਾਂ ਵਿਚ ਐਨ. ਡੀ. ਪੀ. ਆਗੂ ਸ: ਜਗਮੀਤ ਸਿੰਘ ਨੇ ਬਾਕੀ ਪੰਜ ਪਾਰਟੀਆਂ ਦੇ ਆਗੂਆਂ ਦੀ ਅਸ਼-ਅਸ਼ ਕਰਾ ਕੇ ਰੱਖ ਦਿੱਤੀ। ਜੋ ਘੱਟ-ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ, ਦੇ ਨਿੱਜੀ ਰਾਜਨੀਤਕ ਜਲਵੇ ਦੀ ਤਾਬ ਕੋਈ ਵੀ ਕੈਨੇਡੀਅਨ ਆਗੂ ਨਹੀਂ ਝੱਲ ਸਕਿਆ। ਉਨ੍ਹਾਂ ਦੀ ਤੀਖਣ ਬੁੱਧੀਮਤੀ, ਹਾਜ਼ਰ-ਜਵਾਬੀ, ਦੂਰਅੰਦੇਸ਼ੀ, ਦਲੇਰਾਨਾ ਪੇਸ਼ਕਸ਼, ਆਮ ਕੈਨੇਡੀਅਨ ਵਰਗਾਂ ਲੋਕਾਂ ਦੀਆਂ ਇੱਛਾਵਾਂ ਅਤੇ ਕੌਮਾਂਤਰੀ ਮਾਮਲਿਆਂ ਸਬੰਧੀ ਰਾਜਨੀਤਿਕ ਜਲਵੇ ਬਾਰੇ ਕੈਨੇਡੀਅਨ ਟੀ. ਵੀ. ਸ਼ੋਆਂ, ਸੋਸ਼ਲ ਮੀਡੀਆ, ਨਾਮਵਰ ਅਖ਼ਬਾਰਾਂ ਅਤੇ ਨਾਮਵਰ ਕਾਲਮਨਵੀਸਾਂ ਆਪੋ-ਆਪਣੇ ਪ੍ਰਭਾਵਸ਼ਾਲੀ ਅਤੇ ਸਲਾਹੁਤਾ ਭਰੇ ਢੰਗ ਨਾਲ ਚਰਚਾ ਕੀਤੀ। ਜਗਮੀਤ ਸਿੰਘ ਜੋ ਕਿਤੇ ਵਜੋਂ ਇੱਕ ਵਕੀਲ ਹਨ, ਜਿਸ ਦੇ ਮਾਪਿਆਂ ਦਾ ਪਿਛੋਕੜ ਪੰਜਾਬ (ਭਾਰਤ) ਰਾਜ, ਸਿੱਖ ਧਰਮ ਅਤੇ ਪੰਜਾਬੀ ਮਾਤਭਾਸ਼ਾ ਨਾਲ ਸਬੰਧਿਤ ਹੈ, ਦਾ ਜਨਮ 2 ਜਨਵਰੀ, 1979 ਨੂੰ ਸਕਾਰਬੋਰੋ, ਓਨਟਾਰੀਓ ਵਿਚ ਕੈਨੇਡਾ ਅੰਦਰ ਹੋਇਆ। ਉਸ ਦਾ ਪਾਲਣ-ਪੋਸਣ ਸਿੱਖ ਧਾਰਮਿਕ, ਸਮਾਜਿਕ ਅਤੇ ਵਿਵਹਾਰਕ ਰਹੁ-ਰੀਤਾਂ ਅਨੁਸਾਰ ਹੋਇਆ ਪਰ ਉਸਦੀ ਵਿੱਦਿਆ ਅਤੇ ਸਮਾਜਿਕ ਪਰਵਰਿਸ਼ ਕੈਨੇਡੀਅਨ ਸੱਭਿਆਚਾਰ ਅਨੁਸਾਰ ਹੋਈ।ਅਜੇ ਪਿਛਲੇ ਸਾਲ ਸੰਨ 2018 ਵਿਚ ਉਸਨੇ ਕੱਪੜਾ ਡਿਜ਼ਾਈਨਰ ਗੁਰਕਿਰਨ ਕੌਰ ਨਾਲ ਵਿਆਹ ਕੀਤਾ। ਸੰਨ 2011 ਵਿਚ ਉਹ ਬਰਾਮਲੀ ਗੋਰ ਮਾਲਟਨ ਹਲਕੇ ਤੋਂ ਓਨਟਾਰੀਓ ਸੂਬੇ ਦੀ ਪ੍ਰੋਵਿਸ਼ੀਅਲ ਅਸੈਂਬਲੀ ਲਈ ਚੁਣੇ ਗਏ ਸਨ। ਸੂਬਾਈ ਐਨ.ਡੀ.ਪੀ. ਇਕਾਈ ਦੇ ਡਿਪਟੀ ਲੀਡਰ ਵੀ ਰਹੇ। ਐਨ.ਡੀ.ਪੀ. ਆਗੂ ਟਾਮ ਮੁਲਕੇਅਰ ਦੀ ਥਾਂ ਪਹਿਲੀ ਅਕਤੂਬਰ, 2017 ਨੂੰ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਰਾਸ਼ਟਰੀ ਆਗੂ ਚੁਣ ਲਿਆ। ਪਾਰਟੀ ਮੈਂਬਰਾਂ ਨੇ ਚੋਣ ਦੇ ਪਹਿਲੇ ਗੇੜ ਵਿਚ 53.8 ਪ੍ਰਤੀਸ਼ਤ ਵੋਟਾਂ ਰਾਹੀਂ ਉਨ੍ਹਾਂ ਨੂੰ ਚੁਣ ਲਿਆ। ਇੱਕਸਿੱਖ ਦਾ ਕੈਨੇਡਾ ਦੀ ਰਾਸ਼ਟਰੀ ਪਾਰਟੀ ਦਾ ਆਗੂ ਚੁਣਿਆ ਜਾਣਾ ਨਿਸ਼ਚਿਤ ਤੌਰ ‘ਤੇ ਸਿੱਖ ਘੱਟ-ਗਿਣਤੀ ਲਈ ਬੜੇ ਮਾਣ-ਸਨਮਾਨ ਵਾਲੀ ਗੱਲ ਹੈ। ਉਂਜ ਤਾਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵਿਚ ਚਾਰ ਸਿੱਖ ਆਗੂਆਂ ਦੀ ਕੈਬਨਿਟ ਮੰਤਰੀਆਂ ਵਜੋਂ ਨਿਯੁਕਤੀ ਵੀ ਇਸ ਦੇਸ਼ ਵਿਚ ਸਿੱਖ ਭਾਈਚਾਰੇ ਦੀ ਵੱਡੀ ਪ੍ਰਾਪਤੀ ਸੀ।
ਜਦੋਂ ਉਨ੍ਹਾਂ ਇਹ ਕਿਹਾ ਕਿ ਉਸ ਦੀ ਪਾਰਟੀ ਜੇਕਰ ਇਨ੍ਹਾਂ ਚੋਣਾਂ ਬਾਅਦ ਲਟਕਵੀ ਪਾਰਲੀਮੈਂਟ ਹੋਂਦ ਵਿਚ ਆਉਂਦੀ ਹੈ ਤਾਂ ਕੰਜ਼ਰਵੇਟਿਵ ਪਾਰਟੀ ਵੱਲੋਂ ਘੱਟ-ਗਿਣਤੀ ਸਰਕਾਰ ਗਠਿਤ ਕਰਨ ਦੀ ਕਵਾਇਦ ਵਿਚ ਕੋਈ ਹਮਾਇਤ ਨਹੀਂ ਕਰੇਗੀ। ਜਦੋਂ ਉਨ੍ਹਾਂ ਨੂੰ ਇਸ ਸਟੈਂਡ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਸਟੈਂਡ ਦੁਹਰਾਉਂਦੇ ਕਿਹਾ ਕਿ ਉਹ ਕੰਜ਼ਰਵੇਟਿਵਾਂ ਦਾ ਸਾਥ ਨਹੀਂ ਦੇ ਸਕਦੇ ਕਿਉਂਕਿ ਉਹ ਕੈਨੇਡੀਅਨਾਂ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਸਬੰਧੀ ਭਰੋਸੇ ਦੇ ਕਾਬਲ ਨਹੀਂ। ਸਾਬਕਾ ਐਨ.ਡੀ.ਪੀ. ਸੰਸਦ ਮੈਂਬਰ ਫਰਾਂਕੋਸ਼ ਬੋਇਵਨ ਨੇ ਜਗਮੀਤ ਸਿੰਘ ਨੂੰ ਸਾਫ਼ ਕਿਹਾ ਕਿ ਤੁਸੀਂ ਪਾਰਟੀ ਨੂੰ ਤੀਜੇ ਨੰਬਰ ‘ਤੇ ਰਹਿਣ ਵਾਲੀ ਚੋਣ ਮੁਹਿੰਮ ਦੀ ਅਗਵਾਈ ਨਹੀਂ ਕਰੋਗੇ। ਉਨ੍ਹਾਂ ਜਗਮੀਤ ਦੀ ਲੀਡਰਸ਼ਿਪ ‘ਤੇ ਟਿੱਪਣੀ ਕਰਦੇ ਸਾਫ਼ ਕਰ ਦਿੱਤਾ ਕਿ ਉਹ ਭਵਿੱਖ ਵਿਚ ਵਧੀਆ ਪਲੇਟਫਾਰਮ ਰੱਖਣ ਵਾਲੇ ਆਗੂ ਵਜੋਂ ਆਪਣੇ-ਆਪ ਨੂੰ ਪੇਸ਼ ਕਰਨਗੇ।
ਐਨ.ਡੀ.ਪੀ. ਕੋਲ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਮੁਕਾਬਲੇ ਧਨ ਦੀ ਕਮੀ, ਜਗਮੀਤ ਵੱਲੋਂ ਫਰਵਰੀ, 2019 ਵਿਚ ਮੈਂਬਰ ਪਾਰਲੀਮੈਂਟ ਬਣ ਸਕਣਾ, ਪਾਰਟੀ ਅੰਦਰ ਨਵਾਂ ਕਾਕਸ ਚੁਣਨਾ, ਕਿਊਬੈਕ ਵਿਚ ਜਿੱਤੀਆਂ 14 ਸੀਟਾਂ ਨੂੰ ਕਾਇਮ ਰੱਖਣਾ, ਜਿੱਥੇ 2015 ਵਿਚ ਚੋਣ ਮੁਹਿੰਮ ਲਈ 100 ਦਾ ਸਟਾਫ਼ ਹੀ ਇਸ ਵਾਰ 50-60 ਹੋਣਾ ਆਦਿ ਸਥਿਤੀ ਦੇ ਬਾਵਜੂਦ ਉਨ੍ਹਾਂ ਨੇ ਮਨੀਟੋਬਾ ਸੂਬੇ ਦੀ ਜੇਤੂ ਜੋੜੀ ਸਾਬਕਾ ਵਜ਼ੀਰ ਜੈਨੀਫਰ ਹਾਵਰਤ ਨੂੰ ਮੁੱਖ ਸਲਾਹਕਾਰ, ਮਾਈਕਲ ਬਾਲਾਗਸ ਨੂੰ ਪਾਰਟੀ ਮੁਹਿੰਮ ਦਾ ਡਾਇਰੈਕਟਰ ਅਤੇ ਅੰਤਰਿਮ ਚੀਫ ਆਫ ਸਟਾਫ ਲਾਇਆ। ਸੋਸ਼ਲ ਮੀਡੀਆ ਦੀ ਵਰਤੋਂ ਸ਼ੁਰੂ ਕੀਤੀ। ਪਰ ਚੋਣ ਮੁਹਿੰਮ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਵਾਂਗ ਮਘ ਨਾ ਸਕੀ।
ਸ: ਜਗਮੀਤ ਸਿੰਘ ਆਮ ਕੈਨੇਡੀਅਨਾਂ ਦੇ ਐਸੇ ਵਿਚਾਰਾਂ ਦੀ ਤਰਜ਼ਮਾਨੀ ਕਰਕੇ ਇੱਕ ‘ਰਾਕ ਸਟਾਰ ਰਾਜਨੀਤਕ ਆਗੂ’ ਵਜੋਂ ਉੱਭਰੇ ਹਨ। ਉਨ੍ਹਾਂ ਨੇ ਕੈਨੇਡੀਅਨਾਂ ਨੂੰ ਹੈਰਾਨ ਕਰਦੇ ਕਿਹਾ ਕਿ ਉਨ੍ਹਾਂ ਕੋਲ ‘ਮਿਸਟਰ ਡਿਨਾਈ ਅਤੇ ਮਿਸਟਰ ਡੀਲੇਅ ਦੀ ਥਾਂ ਇੱਕ ਹੋਰ ਬਦਲ ਵੀ ਹੈ।’ ਫਰੈਂਚ ਭਾਸ਼ਾ ਦੇ ਸੂਬੇ ਕਿਊਬੈਕ ਵਿਖੇ ਚੋਣ ਮੁਹਿੰਮ ਦੌਰਾਨ ਨਸਲਵਾਦੀ ਬੁੱਢੇ ਗੋਰੇ ਨੂੰ ਬਾਕਮਾਲ ਸੂਝ ਭਰਪੂਰ ਦਿੱਤਾ ਜਵਾਬ ਅੱਜ ਪੂਰੇ ਕੈਨੇਡਾ ਵਿਚ ਚਰਚਾ ਦਾ ਵਿਸ਼ਾ ਬਣਿਆ ਪਿਆ। ਉਸਨੇ ਕਿਹਾ, ਜੇ ਉਹ ਪਗੜੀ ਉਤਾਰ ਦੇਣ ਤਾਂ ਕੈਨੇਡੀਅਨ ਵਰਗੇ ਲੱਗਣਗੇ। ਜਗਮੀਤ ਨੇ ਠਰ੍ਹੰਮੇ ਨਾਲ ਉੱਤਰ ਦਿੱਤਾ ਕਿ ਕੈਨੇਡਾ ਵਿਚ ਹਰ ਕਿਸਮ ਦੇ ਲੋਕ ਹਨ ਇਸੇ ਵਿਚ ਇਸ ਦੀ ਸੁੰਦਰਤਾ ਮੌਜੂਦ ਹੈ ਲੇਕਿਨ ਗੋਰੇ ਨੇ ਫਿਰ ਕਿਹਾ ਕਿ ਜਦੋਂ ਰੋਮ ਵਿਚ ਹੋਵੋ ਤਾਂ ਰੋਮਨਾਂ ਵਾਂਗੂ ਹੀ ਰਹਿਣਾ-ਬਹਿਣਾ ਚਾਹੀਦਾ ਹੈ।
ਇਸ ‘ਤੇ ਜਗਮੀਤ ਨੇ ਕਿਹਾ, ਮੈਂ ਇਸ ਨਾਲ ਸਹਿਮਤ ਨਹੀਂ। ਇਹ ਕੈਨੇਡਾ ਹੈ, ਇੱਥੇ ਤੁਸੀਂ ਜਿਵੇਂ ਮਰਜ਼ੀ ਰਹਿ-ਬਹਿ ਸਕਦੇ ਹੋ। ਫਿਰ ਗੋਰੇ ਨੇ ਅਸ਼ੀਰਵਾਦ ਦਿੱਤਾ, ‘ਠੀਕ ਹੈ, ਧਿਆਨ ਰੱਖਣਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਿੱਤੋ।’ 8 ਤੋਂ 10 ਅਕਤੂਬਰ ਦੇ ਇੱਕ ਸਰਵੇਖਣ ਅਨੁਸਾਰ 49 ਪ੍ਰਤੀਸ਼ਤ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਦੇ ਹਨ।
ਭਾਵੇਂ ਇਸ ਵਾਰ ਪੂਰੀ ਤਿਆਰੀ, ਧਨ, ਸਟਾਫ ਅਤੇ ਚੋਣ ਯੋਜਨਾਬੰਦੀ ਦੀ ਅਣਹੋਂਦ ਕਰਕੇ ਐਨ.ਡੀ.ਪੀ. ਵਧੀਆ ਕਾਰਗੁਜ਼ਾਰੀ ਦਾ ਮੁਜ਼ਾਹਰਾ ਨਾ ਕਰ ਸਕੇ ਪਰ ਫਿਰ ਵੀ ਭਵਿੱਖ ਵਿਚ ਉਨ੍ਹਾਂ ਕੋਲ ਜੈਕਲੇਟਨ ਵਰਗਾ ਅੱਗ ਫੱਕਣ ਵਾਲਾ ਦੂਰਅੰਦੇਸ਼ੀ ਸੱਚਾ-ਸੁੱਚਾ ਇਮਾਨਦਾਰ ਆਗੂ ਸ: ਜਗਮੀਤ ਸਿੰਘ ਦੇ ਰੂਪ ਵਿਚ ਮੌਜੂਦ ਹੈ ਜਿਸ ‘ਤੇ ਪਾਰਟੀ, ਕੈਨੇਡਾ ਅਤੇ ਕੈਨੇਡੀਅਨ ਵਿਸ਼ਵਾਸ਼ ਕਰ ਸਕਦੇ ਹਨ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੇਤਾਵਾਂ ਨੂੰ ਇਹ ਦੱਸਣਾ ਚਾਹੀਦਾ ਕਿ ਗੋਡਸੇ ਦੇਸ਼ਭਕਤ ਸੀ ਜਾਂ ਨਹੀਂ : ਦਿਗਵਿਜੇ
ਗਵਾਲੀਅਰ : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਸ਼ਨਿੱਚਰਵਾਰ ਨੂੰ ਬਿਨ੍ਹਾਂ ਨਾਂਅ ਲਏ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਤੇ ਤੰਜ ਕੰਸਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲਾ ਨੱਥੂਰਾਮ ਗੋਡਸੇ ਦੇਸ਼ਭਕਤ ਸੀ ਜਾਂ ਨਹੀਂ? ਦਿਗਵਿਜੇ ਨੇ ਕਿਹਾ ਕਿ ”ਭਾਜਪਾ ਨੇਤਾ ਗਾਂਧੀ ਦੀ ਜਿਸ ਵਿਚਾਰਧਾਰਾ ਦੀ ਗੱਲ ਕਰਦੇ ਹਨ ਉਹ ਸੱਚਾਈ ਤੋਂ ਪਰੇ ਹਨ। BJP
ਭਾਜਪਾ ਨੇਤਾ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ‘ਤੇ ਸੰਕਲਪ ਯਾਤਰਾ ਦੇ ਬਾਰੇ ਗੱਲ ਕਦੇ ਹਨ। ਉਨ੍ਹਾਂ ਦੇਸ਼ ਨੂੰ ਗੋਡਸੇ ਦੀ ਰਾਸ਼ਟਰਭਕਤੀ ਦੇ ਬਾਰੇ ਵੀ ਦਸਣਾ ਚਾਹੀਦਾ” ਦਿਗਵਿਜੇ ਨੇ ਖੁਲਾਸਾ ਕੀਤਾ ਕਿ ”ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਵਿਚਾਰਕ ਕੁਸ਼ਾਭਾਊ ਠਾਕਰੇ ਅਤੇ ਰਾਜਮਾਤਾ ਵਿਜੇਰਾਜੇ ਸਿੰਧੀਆ ਨੇ ਮੈਨੂੰ 1970-71 ‘ਚ ਜਨ ਸੰਘ ‘ਚ ਸ਼ਾਮਿਲ ਹੋਣ ਲਈ ਕਿਹਾ ਸੀ। ਪਰ ਮੈਂ ਇਹ ਸੱਦਾ ਸਵੀਕਾਰ ਨਹੀਂ ਕੀਤਾ ਸੀ ਕਿਉਂਕਿ ਮੈਂ ਮਹਾਤਮਾ ਗਾਂਧੀ ਨੂੰ ਮੰਨਦਾ ਹਾਂ”। BJP
ਰਾਜ ਸਭਾ ਸਾਂਸਦ ਦਿਗਵਿਜੇ ਨੇ ਕਿਹਾ,” ਭਾਜਪਾ ਆਪਣੇ ਨੂੰ ਰਾਸ਼ਟਰਵਾਦੀ ਪਾਰਟੀ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਉਹ ਪਾਕਿਸਤਾਨ ਦੇ ਖਿਲਾਫ਼ ਲੜ ਰਹੀ ਹੈ। ਇਹ ਕਿਸ ਤਰ੍ਹਾਂ ਦੀ ਰਾਸ਼ਟਰਵਾਦ ਹੈ ਕਿ ਉਨ੍ਹਾਂ ਲੋਕਾਂ ਤੋਂ ਹੀ ਰੁਪਏ ਲੈ ਕੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਦੇ ਹਨ।” ਕਾਂਗਰਸ ਨੇਤਾ ਨੇ ਦਾਅਵਾ ਕੀਤਾ, ” ਭਾਜਪਾ ਅਤੇ ਬਜਰੰਗ ਦਲ ਦੇ ਕੁੱਝ ਲੋਕ ਆਈਐਸਆਈ ਦੀ ਜਾਸੂਸੀ ਕਰਦੇ ਹੋਏ ਫੜੇ ਵੀ ਗਏ ਸਨ। ਜੋ ਹੁਣ ਜ਼ਮਾਨਤ ‘ਤੇ ਬਾਹਰ ਘੁੰਮ ਰਹੇ ਹਨ ਪਰ ਉਨ੍ਹਾਂ ‘ਤੇ ਕੇਸ ਅਜੇ ਵੀ ਚੱਲ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੀਡਰਾਂ ਨੇ ਕਾਂਗਰਸ ਭਵਨ ਵਿੱਚ ਦਾਖ਼ਲ ਨਾ ਹੋਣ ਦੇਣ ਕਰਕੇ ਕੀਤਾ ਹੰਗਾਮਾ | Chandigarh News
ਆਪਸੀ ਝਗੜੇ ਦੀ ਭੇਂਟ ਚੜ੍ਹ ਗਈ ਕਾਂਗਰਸ ਦੀ ਮੀਟਿੰਗ, ਕੋਈ ਸਰਕਾਰ ਤੋਂ ਨਰਾਜ਼ ਸੀ ਤੇ ਕੋਈ ਪਾਰਟੀ ਤੋਂ | Chandigarh News
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੰਮੇ ਅਰਸੇ ਤੋਂ ਬਾਅਦ ਹੋਈ ਕਾਂਗਰਸ ਪਾਰਟੀ ਦੀ ਮੀਟਿੰਗ ਆਪਣੀ ਝਗੜੇ ਅਤੇ ਗੁੱਟਬਾਜ਼ੀ ਦੀ ਭੇਂਟ ਹੀ ਚੜ੍ਹ ਕੇ ਖ਼ਤਮ ਹੋ ਗਈ। ਮੀਟਿੰਗ ਦੇ ਅੰਦਰ ਕਾਂਗਰਸੀ ਵਿਧਾਇਕਾਂ ਅਤੇ ਹੋਰ ਆਗੂਆਂ ਨੇ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਹੰਗਾਮਾ ਕੀਤਾ ਅਤੇ ਮੀਟਿੰਗ ਤੋਂ ਬਾਹਰ ਕਾਂਗਰਸ ਦਫ਼ਤਰ ਵਿੱਚ ਦਾਖ਼ਲ ਨਾ ਹੋਣ ਦੇਣ ਕਰਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹੰਗਾਮਾ ਕਰਦੇ ਹੋਏ ਨਾਅਰੇਬਾਜ਼ੀ ਕਰ ਦਿੱਤੀ। ਬੜੀ ਮੁਸ਼ਕਲ ਨਾਲ ਕੁਝ ਲੀਡਰਾਂ ਨੂੰ  ਦਫ਼ਤਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ।ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੇ ਵਿਧਾਇਕਾਂ ਅਤੇ ਸੀਨੀਅਰ ਲੀਡਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਮੰਗਲਵਾਰ ਨੂੰ ਸੱਦੀ ਹੋਈ ਸੀ, ਜਿਸ ਦੀ ਪ੍ਰਧਾਨਗੀ ਪਾਰਟੀ ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੇ ਖ਼ੁਦ ਕਰਨੀ ਸੀ। (Chandigarh News)
ਮੀਟਿੰਗ ਵਿੱਚ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਲੀਡਰਸ਼ਿਪ ਨੇ ਹੀ ਭਾਗ ਲੈਣਾ ਸੀ ਪਰ 5 ਮਹੀਨਿਆਂ ਬਾਅਦ ਹੋਣ ਵਾਲੀ ਇਸ ਮੀਟਿੰਗ ਵਿੱਚ ਪੁੱਜਣ ਵਾਲੇ ਲੀਡਰਾਂ ਨੂੰ ਮਿਲਣ ਲਈ ਕਈ ਆਗੂ ਬਿਨ ਸੱਦੇ ਤੋਂ ਵੀ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੁੱਜ ਗਏ, ਜਿਨ੍ਹਾਂ ਨੂੰ ਭਵਨ ‘ਚ ਦਾਖਲ ਹੋਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ। ਨਾਰਾਜ਼ ਆਗੂਆਂ ਨੇ ਗਿਲਾ ਕੀਤਾ ਕਿ ਉਨ੍ਹਾਂ ਨੇ ਸਰਕਾਰ ਬਣਾਉਣ ਵਿੱਚ ਅਸਲ ਰੋਲ ਅਦਾ ਕੀਤਾ ਹੈ, ਜਦੋਂ ਕਿ  ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਹੀ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਮਾਂ ਆਉਣ ‘ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਦਾ ਅਹਿਸਾਸ ਕਰਵਾਇਆ ਜਾਏਗਾ।ਬਾਹਰ ਕਾਫ਼ੀ ਹੰਗਾਮਾ ਹੋਣ ਦੇ ਨਾਲ ਹੀ ਅੰਦਰ ਮੀਟਿੰਗ ਦੌਰਾਨ ਵੀ ਕਾਫ਼ੀ ਜ਼ਿਆਦਾ ਹੰਗਾਮਾ ਹੋਣ ਲੱਗ ਪਿਆ। (Chandigarh News)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਜਿਥੇ ਕਈ ਵਿਧਾਇਕਾਂ ਨੇ ਸਰਕਾਰੀ ਦੀ ਕਾਰਗੁਜ਼ਾਰੀ ‘ਤੇ ਸੁਆਲ ਚੁੱਕਦੇ ਹੋਏ ਇਥੇ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨਹੀਂ ਸਗੋਂ ਅਧਿਕਾਰੀਆਂ ਦੀ ਸਰਕਾਰ ਚਲ ਰਹੀਂ ਹੈ। ਜਿਸ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ‘ਤੇ ਵੀ ਸੁਆਲ ਚੁੱਕ ਦਿੱਤੇ ਗਏ।ਮੀਟਿੰਗ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਹੜੇ ਮੁੱਦੇ ‘ਤੇ ਸੱਤਾ ਵਿੱਚ ਆਈ ਸੀ, ਉਸ ਨੂੰ ਪੂਰਾ ਕਰਨ ਵਿੱਚ ਹੀ ਨਾਕਾਮ ਰਹੀਂ ਹੈ। ਜਿਸ ਕਾਰਨ ਕਾਂਗਰਸ ਸਰਕਾਰ ਨੂੰ ਜਲਦ ਉਨਾਂ ਮੁਦਿਆ ਵਲ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪਾਰਟੀ ਨੂੰ ਕਾਫ਼ੀ ਜਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। (Chandigarh News)
ਇਥੇ ਹੀ ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਕਿ ਇਸ ਸਮੇਂ ਸੱਤਾ ਵਿੱਚ ਭਾਵੇਂ ਕਾਂਗਰਸ ਪਾਰਟੀ ਹੈ ਪਰ ਸਰਕਾਰ ਨੂੰ ਅਧਿਕਾਰੀ ਖ਼ੁਦ ਹੀ ਚਲਾ ਰਹੇ ਹਨ। ਇਸ ਸਮੇਂ ਅਧਿਕਾਰੀ ਆਪਣੇ ਅਨੁਸਾਰ ਕਾਰਵਾਈ ਕਰਦੇ ਹਨ, ਜਦੋਂ ਕਿ ਵਿਧਾਇਕਾਂ ਤੋਂ ਲੈ ਕੇ ਵਰਕਰਾਂ ਦੀ ਕੋਈ ਵੀ ਅਧਿਕਾਰੀ ਸੁਣਵਾਈ ਨਹੀਂ ਕਰ ਰਹੇ।ਇਨਾਂ ਵਿਧਾਇਕਾਂ ਨੇ ਮੰਗ ਕੀਤੀ ਕਿ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਕੋਈ ਵੀ ਕੈਬਨਿਟ ਮੰਤਰੀ ਨਹੀਂ ਬੈਠਦਾ ਹੈ, ਜਦੋਂ ਕਿ ਇਥੇ ਮੰਤਰੀਆਂ ਦਾ ਬੈਠਣਾ ਜਰੂਰੀ ਹੈ ਤਾਂ ਕਿ ਪਾਰਟੀ ਦੇ ਵਰਕਰਾਂ ਦੇ ਕੰਮ ਹੋ ਸਕਣ।ਆਸ਼ਾ ਕੁਮਾਰੀ ਨੇ ਵੀ ਸਾਰੇ ਵਿਧਾਇਕਾਂ ਦੀ ਗਲ ਸੁਣਨ ਤੋਂ ਬਾਅਦ ਇਸ ਮਾਮਲੇ ਵਿੱਚ ਜਲਦ ਹੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਹੈ। (Chandigarh News)
ਨੇਤਾਵਾਂ ਦਾ ਰਵੱਈਆ ਤੇ ਅਫ਼ਸਰਸ਼ਾਹੀ
ਪੰਜਾਬ ਪੁਲਿਸ ਨੇ ਡਿਪਟੀ ਕਮਿਸ਼ਨਰ ਨਾਲ ਗਾਲੀ-ਗਲੋਚ ਦੇ ਦੋਸ਼ ‘ਚ ਵਿਧਾਇਕ ਸਿਮਰਜੀਤ ਬੈਂਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਬੈਂਸ ਦਾ ਬਟਾਲਾ ‘ਚ ਆਤਿਸ਼ਬਾਜ਼ੀ ਫੈਕਟਰੀ ‘ਚ ਧਮਾਕੇ ਤੋਂ ਬਾਦ ਡੀਸੀ ਗੁਰਦਾਸਪੁਰ ਨਾਲ ਤਕਰਾਰ ਹੋ ਗਿਆ ਸੀ ਸੂਬੇ ਭਰ ਦੇ ਡੀਸੀ ਦਫ਼ਤਰ ਮੁਲਾਜ਼ਮਾਂ ਨੇ ਵਿਧਾਇਕ ਖਿਲਾਫ਼ ‘ਚ ਹੜਤਾਲ ਵੀ ਕੀਤੀ ਦਰਅਸਲ ਇਹ ਘਟਨਾ ਪਿਛਲੇ ਕਈ ਦਹਾਕਿਆਂ ਤੋਂ ਸਰਕਾਰੀ ਦਫ਼ਤਰਾਂ ਦੇ ਕੰਮਕਾਜ਼ ਦੇ ਢੰਗ-ਤਰੀਕਿਆਂ ਦੀ ਦੇਣ ਹੈ ਸਿਮਰਜੀਤ ਬੈਂਸ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਉਹ ਲੋਕ ਮਾਮਲਿਆਂ ‘ਤੇ ਲਾਈਵ ਹੋਣ ਤੇ ਸਿੱਧੀ ਅਫ਼ਸਰ ਨਾਲ ਬਹਿਸ ਕਰਨ ‘ਚ ਮਸ਼ਹੁਰ ਰਿਹਾ ਹੈ ਅਜਿਹੀਆਂ ਘਟਨਾਵਾਂ ਰਾਹੀਂ ਬੈਂਸ ਸੁਰਖੀਆਂ ‘ਚ ਆਉਣ ‘ਚ ਵੀ ਕਾਮਯਾਬ ਹੋਇਆ ਉਸ ਦਾ  ਪੁਰਾਣਾ ਰਿਕਾਰਡ ਇਸ ਹੱਦ ਤੱਕ ਵਿਵਾਦਾਂ ‘ਚ ਰਿਹਾ ਹੈ ਕਿ ਲੁਧਿਆਣਾ ਦਾ ਐਮਸੀ ਹੁੰਦਿਆਂ ਉਸ ਨੇ ਇੱਕ ਨਾਇਬ ਤਹਿਸੀਲਦਾਰ ਦੀ ਉਸ ਦੇ ਦਫ਼ਤਰ ‘ਚ ਕੁੱਟਮਾਰ ਵੀ ਕੀਤੀ ਭਾਵੇਂ ਬੈਂਸ ਆਪਣੇ-ਆਪ ਨੂੰ ਲੋਕਾਂ ਲਈ ਲੜਨ ਵਾਲਾ ਆਗੂ ਦੱਸਦਾ ਹੈ ਪਰ ਅਜਿਹੇ ਵਿਹਾਰ ਨੂੰ ਸੱਭਿਅਕ ਯੁੱਗ ਤੇ ਲੋਕਤੰਤਰਿਕ ਪ੍ਰਣਾਲੀ ‘ਚ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਜਿਹਾ ਸਿਰਫ਼ ਪੰਜਾਬ ‘ਚ ਹੀ ਨਹੀਂ ਹੋਇਆ ਸਗੋਂ ਹਰਿਆਣਾ, ਰਾਜਸਥਾਨ ਸਮੇਤ ਕਈ ਹੋਰ ਸੂਬਿਆਂ ਖਾਸ ਕਰ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਅਕਸਰ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਕਰਾਰ ਹੁੰਦੇ ਰਹਿੰਦੇ ਹਨ ਵਿਰਲੇ ਥਾਂ ਗਾਲੀ-ਗਲੋਚ ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹੀਆਂ ਹਨ ਪਿਛਲੇ ਮਹੀਨਿਆਂ ‘ਚ ਮੱਧ ਪ੍ਰਦੇਸ਼ ‘ਚ ਵਿਰੋਧੀ ਪਾਰਟੀ ਦੇ ਆਗੂ ‘ਤੇ ਨਗਰ ਪਾਲਿਕਾ ਦੇ ਇੱਕ ਅਧਿਕਾਰੀ ਦੀ ਕੁੱਟਮਾਰ ਦੇ ਦੋਸ਼ ਲੱਗੇ ਲੋਕਹਿੱਤ ‘ਚ ਅਵਾਜ਼ ਉਠਾਉਣੀ ਨਾ ਸਿਰਫ਼ ਜਾਇਜ਼ ਹੈ ਸਗੋਂ ਜਰੂਰੀ ਵੀ ਹੈ ਪਰ ਇਸ ਵਾਸਤੇ ਸੰਵਿਧਾਨਕ ਢੰਗ-ਤਰੀਕੇ ਹੀ ਸਹੀ ਹਨ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਤੇ ਵਚਨਬੱਧਤਾ ਨਾਲ ਨਿਭਾਉਣ ਦੀ ਜ਼ਰੂਰਤ ਹੈ ਦਰਅਸਲ ਪ੍ਰਸ਼ਾਸਨਿਕ ਢਾਂਚੇ ਦੀਆਂ ਚੂਲ਼ਾਂ ਵੀ ਇੰਨੀਆਂ ਜ਼ਿਆਦਾ ਢਿੱਲੀਆਂ ਹੋ ਗਈਆਂ ਹਨ ਕਿ ਅਫ਼ਸਰ ਕੁੰਭਕਰਨੀ ਨੀਂਦ ਸੌਂ ਜਾਂਦੇ ਹਨ ਤੇ ਗੈਰ-ਕਾਨੂੰਨੀ ਕੰਮ ਹੁੰਦੇ ਰਹਿੰਦੇ ਹਨ ਜੇਕਰ ਗੁਰਦਾਸਪੁਰ  ਜਿਲ੍ਹਾ ਪ੍ਰਸ਼ਾਸਨ ਗੰਭੀਰ ਹੁੰਦਾ ਤਾਂ ਗੈਰ-ਕਾਨੂੰਨੀ ਆਤਿਸ਼ਬਾਜ਼ੀ ਫੈਕਟਰੀ ਬੰਦ ਹੋ ਸਕਦੀ ਸੀ ਤੇ 23 ਜਾਨਾਂ ਬਚ ਸਕਦੀਆਂ ਸਨ ਬੈਂਸ ਦਾ  ਧੱਕੜ ਰਵੱਈਆ ਉਲਟਾ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਖਾਮੀਆਂ ਨੂੰ ਉਜਾਗਰ ਕਰਨ ‘ਚ ਰੁਕਾਵਟ ਬਣ ਗਿਆ ਹੈ ਅਧਿਕਾਰੀ ਬੈਂਸ ਦੀ ਗਲਤੀ ਨੂੰ ਆਪਣੇ ਹੱਕ ‘ਚ ਭੁਗਤਾਉਣ ‘ਚ ਕਾਮਯਾਬ ਹੋ ਗਏ ਹਨ ਇਸ ਤਕਰਾਰ ਕਾਰਨ ਬਟਾਲੇ ਦੀ ਜਨਤਾ ਦਾ ਦਰਦ ਅਣਗੌਲਾ ਹੋ ਗਿਆ ਹੈ ਸਰਕਾਰ ਤੇ ਪ੍ਰਸ਼ਾਸਨ ਨੇ ਸਾਰਾ ਜ਼ੋਰ ਬੈਂਸ ਨਾਲ ਮੋਰਚਾ ਖੋਲ੍ਹਣ ‘ਤੇ ਲਾ ਦਿੱਤਾ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਸਦ ਦੀ ਮਰਿਆਦਾ ਨੂੰ ਕਾਇਮ ਰੱਖਣ ਆਗੂ
ਮਨਪ੍ਰੀਤ ਸਿੰਘ ਮੰਨਾ
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਚੱਲ ਰਹੀ ਹੈ। ਜਿੱਥੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਬੈਠ ਕੇ ਲੋਕ-ਭਲਾਈ ਦੀਆਂ ਸਕੀਮਾਂ ਤੇ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦਾ ਹੱਲ ਕਰਨ ਲਈ ਯਤਨ ਕੀਤੇ ਜਾਂਦੇ ਹਨ ਪਰ ਇਸ ਮੌਕੇ ‘ਤੇ ਜਿਸ ਤਰ੍ਹਾਂ ਕਾਰਵਾਈ ਦੌਰਾਨ ਬਿਆਨਬਾਜੀ ਤੇ ਇੱਕ-ਦੂਜੇ ‘ਤੇ ਚਿੱਕੜ ਸੁੱਟਿਆ ਜਾ ਰਿਹਾ ਹੈ, ਉਹ ਦੇਸ਼ ਦੇ ਵਿਕਾਸ ਵਿਚ ਅੜਚਨ ਪੈਦਾ ਕਰ ਰਿਹਾ ਹੈ ਜੋ ਕਿ ਦੇਸ਼ ਦੇ ਹਿੱਤ ਵਿਚ ਨਹੀਂ ਹੈ।
ਬਿਆਨਾਂ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਵੱਲ ਦਿੱਤਾ ਜਾਵੇ ਧਿਆਨ:
ਇਸ ਸਮੇਂ ਦੇਸ਼ ਦੇ ਹਾਲਾਤਾਂ ਅਤੇ ਕੀ ਘਟਨਾਵਾਂ ਘੱਟ ਰਹੀਆਂ ਹਨ, ਉਸ ਬਾਰੇ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਕਿਸੇ ਹਿੱਸੇ ਵਿਚ ਇਸ ਸਮੇਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਕਿਸੇ ਪਾਸੇ ਮੀਂਹ ਪੈਣ ਕਾਰਨ ਦਰਿਆਵਾਂ ਦੇ ਪਾੜ ਨਾਲ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ। ਕਿਤੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਹੈ, ਕਿਤੇ ਕੁਝ ਤੇ ਕਿਤੇ ਕੁਝ।
ਇਸ ਮੌਕੇ ਦੇਸ਼ ਨੂੰ ਵਿਕਾਸ ਦੀ ਲੀਹ ‘ਤੇ ਤੋਰਨ ਲਈ  ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਰਾਜਾਂ ਵਿਚ ਕਿਸ ਦੀ ਸਰਕਾਰ ਹੈ ਇਸ ਤੋਂ ਉੱਪਰ ਉੱਠ ਕੇ ਸਮੱਸਿਆਵਾਂ ਨੂੰ ਹੱਲ ਕਰਨਾ ਸਮੇਂ ਦੀ ਮੰਗ ਹੈ, ਜਿਸ ਵੱਲ ਧਿਆਨ ਦੇਣਾ ਬਹੁਤ ਹੀ ਜਰੂਰੀ ਹੈ ਕਿਉਂਕਿ ਜਿਸ ਸੰਸਦ ਵਿਚ ਬੈਠੇ ਹੋ ਉਹ ਲੋਕਾਂ ਦੀ ਬਦੌਲਤ ਹੀ ਬੈਠੇ ਹੋ ਜੇਕਰ ਲੋਕ ਮਰਦੇ ਰਹਿਣਗੇ, ਸਮੱਸਿਆਵਾਂ ਹੋਰ ਭਿਆਨਕ ਰੂਪ ਧਾਰਨ ਕਰਦੀਆਂ ਰਹਿਣਗੀਆਂ ਤਾਂ ਤੁਸੀਂ ਸੰਸਦ ਵਿਚ ਬੈਠ ਕੇ ਕੀ ਕਰੋਗੇ? ਜੇਕਰ ਸੱਤਾ ਮਿਲੀ ਹੈ ਤਾਂ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦੇਈਏ ਨਾ ਕਿ ਹਾਲਾਤਾਂ ਨੂੰ ਖਰਾਬ ਕਰਨ ਵਿਚ।
ਸਰਕਾਰ ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਨਹੀਂ ਭੁੱਲਣੀ ਚਾਹੀਦੀ ਮਰਿਆਦਾ:
ਲੋਕ ਸਭਾ ਅਤੇ ਰਾਜ ਸਭਾ ਦੀਆਂ ਕੁਝ ਮਰਿਆਦਾਵਾਂ ਹਨ, ਜਿਸਦਾ ਪਾਲਣ ਹਰ ਪਾਰਟੀ ਦੇ ਆਗੂ, ਚਾਹੇ ਉਹ ਸੱਤਾ ਧਿਰ ਦਾ ਹੋਵੇ ਜਾਂ ਵਿਰੋਧੀ ਧਿਰ ਦਾ, ਨੂੰ ਕਰਨਾ ਪੈਂਦਾ ਹੈ। ਜੋ ਉਨ੍ਹਾਂ ਦਾ ਪਾਲਣ ਨਹੀਂ ਕਰਦਾ ਉਸਨੂੰ ਉਸਦਾ ਖਮਿਆਜਾ ਭੁਗਤਣਾ ਪੈਂਦਾ ਹੈ।
ਪਿਛਲੇ ਦਿਨਾਂ ਵਿਚ ਵਿਰੋਧੀ ਧਿਰ ਤੇ ਸਰਕਾਰ ਦੇ ਆਗੂਆਂ ਵੱਲੋਂ ਮਰਿਆਦਾ ਦਾ ਉਲੰਘਣ ਕੀਤਾ ਗਿਆ ਹੈ। ਜੇਕਰ ਲੋਕਸਭਾ ਤੇ ਰਾਜ ਸਭਾ ਦੇ ਵਿਚ ਹੀ ਇਹ ਕੁਝ ਹੋਵੇਗਾ ਤਾਂ ਲੋਕ ਕਿਸ ਤਰ੍ਹਾਂ ਆਗੂਆਂ ਦਾ ਸਨਮਾਨ ਕਰਨਗੇ! ਵੋਟਾਂ ਪੈ ਗਈਆਂ, ਸਰਕਾਰ ਬਣ ਗਈ ਹੁਣ ਤਾਂ ਸਿਰਫ ਕੰਮ ਕਰਨ ਦਾ ਵੇਲਾ ਹੈ, ਜੇਕਰ ਕੰਮ ਨਹੀਂ ਹੋਵੇਗਾ ਤਾਂ ਬਣਦਾ ਸਨਮਾਨ ਮਿਲਣ ਦੀ ਸੰਭਵਾਨਾ ਘਟ ਜਾਂਦੀ ਹੈ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਦੇਸ਼ ਦੇ ਭਲੇ ਲਈ ਸੋਚ-ਵਿਚਾਰ ਕੀਤਾ ਜਾਵੇ ਅਤੇ ਸਕੀਮਾਂ ਨੂੰ ਲਾਗੂ ਕਰਵਾਇਆ ਜਾਵੇ।
ਗਲੀਆਂ, ਨਾਲੀਆਂ, ਸੜਕਾਂ, ਪੀਣ ਵਾਲੇ ਪਾਣੀ ਤੇ ਹੋਰ ਸਮੱਸਿਆਵਾਂ ਹਾਲੇ ਤੱਕ ਕਾਇਮ:
ਵਿਕਾਸਸ਼ੀਲ ਦੇਸ਼ ਸ਼ਬਦ ਅਸੀਂ ਅਕਸਰ ਹੀ ਸੁਣਦੇ ਹਾਂ, ਵਿਕਾਸਸ਼ੀਲ ਦੇਸ਼ ਉਸਨੂੰ ਕਿਹਾ ਜਾਂਦਾ ਹੈ ਜਿਸ ਦੇਸ਼ ਦੀਆਂ ਮੁੱਢਲੀਆਂ ਸਮੱਸਿਆਵਾਂ ਜਿਵੇਂ ਗਲੀਆਂ, ਨਾਲੀਆਂ, ਸੜਕਾਂ, ਪੀਣ ਵਾਲਾ ਪਾਣੀ, ਲੋਕਾਂ ਨੂੰ ਰੁਜ਼ਗਾਰ ਆਦਿ ਸਮੇਤ ਹੋਰ ਜਿੰਨੀਆਂ ਵੀ ਸਮੱਸਿਆਵਾਂ ਹਨ ਉਨ੍ਹਾਂ ਦਾ ਹੱਲ ਹੋ ਚੁੱਕਾ ਹੋਵੇ ਤੇ ਉਹ ਵਿਕਾਸ ਦੇ ਰਾਹ ‘ਤੇ ਚੱਲ ਰਿਹਾ ਹੋਵੇ ਪਰ ਸਾਡੇ ਭਾਰਤ ਦੇਸ਼ ਵਿਚ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੀ ਪੂਰੀ ਤਰ੍ਹਾਂ ਨਹੀਂ ਹੋ ਸਕਿਆ। ਇਹ ਸਮੱਸਿਆਵਾਂ ਇਸ ਸਮੇਂ ਬਹੁਤ ਗੰਭੀਰ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਸਮੇਂ ਦੀ ਮੰਗ ਹੈ। ਲੋਕ ਸਭਾ ਤੇ ਰਾਜ ਸਭਾ ਵਿਚ ਜੇਕਰ ਸਹੀ ਤਰੀਕੇ ਨਾਲ ਮੁੱਦਿਆਂ ਨੂੰ ਚੁੱਕਿਆ ਜਾਵੇ, ਉਨ੍ਹਾਂ ਨੂੰ ਹੱਲ ਕਰਵਾਉਣ ਲਈ ਉਚਿਤ ਕਦਮ ਚੁੱਕੇ ਜਾਣ ਤਾਂ ਸਾਡੇ ਦੇਸ਼ ਦਾ ਨਾਂਅ ਵੀ ਸੱਚੇ ਅਰਥਾਂ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ ਹੈ ਲੇਕਿਨ ਸਭ ਤੋਂ ਪਹਿਲਾਂ ਇਨ੍ਹਾਂ ਮੁੱਢਲੀਆਂ ਸਮੱਸਿਆਵਾਂ ਨੂੰ ਆਪਸੀ ਰੰਜਿਸ਼ਾਂ ਨੂੰ ਛੱਡ ਕੇ ਲੋਕਾਂ ਦੀਆਂ ਭਲਾਈ ਸਕੀਮਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨਾ ਹੋਵੇਗਾ।
ਗੜਦੀਵਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰੈਸ ਕਾਨਫਰੰਸ ਸੱਦ ਕੇ ਮਹਿਲਾ ਆਗੂ ਨੇ ਮੀਡੀਆ ਤੋਂ ਵੱਟਿਆ ਪਾਸਾ
ਮਾਮਲਾ ਭਾਜਪਾ ਮਹਿਲਾ ਮੋਰਚਾ ਦੀ ਆਗੂ ਨਾਲ ਬਦਸਲੂਕੀ ਦਾ
ਅਸ਼ੋਕ ਵਰਮਾ, ਬਠਿੰਡਾ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਦੇ ਅੰਦਰੂਨੀ ਕਲੇਸ਼ ਦਾ ਸੜਕਾਂ ‘ਤੇ ਆਉਣ ਤੋਂ ਤਾਂ ਬਚਾਅ ਹੋ ਗਿਆ ਹੈ ਪਰ ਢਕੀ ਰਿੱਝ ਨਹੀਂ ਸਕੀ ਹੈ ਮਾਮਲਾ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਵੱਲੋਂ ਪਾਰਟੀ ਦੇ ਮਹਿਲਾ ਮੋਰਚਾ ਦੀ ਸੂਬਾ ਆਗੂ ਪ੍ਰਤੀ ਵਰਤੀ ਕਥਿਤ ਭੱਦੀ ਸ਼ਬਦਾਵਲੀ ਦਾ ਹੈ, ਜਿਸ ਤੋਂ ਅੱਗ ਬਬੂਲਾ ਹੋਈ ਮਹਿਲਾ ਆਗੂ ਨੇ ਪ੍ਰੈਸ ਕਾਨਫਰੰਸ ਸੱਦ ਕੇ ਖਲਾਰਾ ਪਾਉਣ ਦੀ ਤਿਆਰੀ ਕਰ ਲਈ ਸੀ ਪਰ ਸੀਨੀਅਰ ਲੀਡਰਸ਼ਿਪ ਦੇ ਦਖਲ ਨਾਲ ਮਹਿਲਾ ਆਗੂ ਦਾ ਗੁੱਸਾ ਠੰਢਾ ਕਰ ਦਿੱਤਾ ਹੈ ਰੌਚਕ ਪਹਿਲੂ ਹੈ ਕਿ ਇੱਕ ਪਾਸੇ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 30 ਦੀ ਜਿਮਨੀ ਚੋਣ ਦਾ ਦਿਨ ਨੇੜੇ ਆ ਰਿਹਾ ਹੈ ਜਿੱਥੇ ਭਾਜਪਾ ਦਾ ਆਗੂ ਚੋਣ ਲੜ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਵੱਕਾਰ ਦਾ ਸਵਾਲ ਬਣੀ ਇਸ ਚੋਣ ਦੇ ਬਾਵਜੂਦ ਭਾਜਪਾ ਆਗੂਆਂ ‘ਚ ਅੰਦਰੋਂ ਅੰਦਰੀ ਸੁਲਘ ਰਹੀ ਠੰਢੀ ਜੰਗ ਸਾਹਮਣੇ ਆ ਗਈ ਹੈ
ਵੇਰਵਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਸਕੱਤਰ ਪਰਮਿੰਦਰ ਕੌਰ ਨੇ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ‘ਤੇ ਬਦਸਲੂਕੀ ਦੇ ਦੋਸ਼ ਮੜ੍ਹ ਦਿੱਤੇ ਤੇ ਗੁੱਸੇ ਨਾਲ ਭਰੀ ਪੀਤੀ ਮਹਿਲਾ ਆਗੂ ਨੇ ਉਸ ਨੇਤਾ ਖਿਲਾਫ ਸ਼ਨੀਵਾਰ ਨੂੰ ਦੁਪਹਿਰ ਡੇਢ ਵਜੇ ਪ੍ਰੈਸ ਕਾਨਫਰੰਸ ਸੱਦ ਲਈ ਤਕਰੀਬਨ 12 ਵਜੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦਾ ਸੁਨੇਹਾ ਮਿਲਿਆ ਜਿਸ ਦੀ ਭਿਣਕ ਭਾਜਪਾ ਦੀ ਸਥਾਨਕ ਲੀਡਰਸ਼ਿਪ ਤੇ ਸੂਬਾ ਕਮੇਟੀ ਨੂੰ ਪੈ ਗਈ ਆਨਣ ਫਾਨਣ ‘ਚ ਭਾਜਪਾ ਆਗੂ ਹਰਕਤ ‘ਚ ਆ ਗਏ ਤੇ ਭਾਜਪਾ ਆਗੂ ਪਰਮਿੰਦਰ ਕੌਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੂਤਰਾਂ ਮੁਤਾਬਿਕ ਇਸ ਮਹਿਲਾ ਆਗੂ ਨੂੰ ਮਨਾਉਣ ਆਏ ਆਗੂਆਂ ਕੋਲ ਰੱਜ ਕੇ ਭੜਾਸ ਕੱਢੀ ਤੇ ਪ੍ਰੈਸ ਕਾਨਫਰੰਸ ਰੱਦ ਕਰਨ ਤੋਂ ਜਵਾਬ ਦੇ ਦਿੱਤਾ ਪਤਾ ਲੱਗਾ ਹੈ ਕਿ ਕਾਫੀ ਦੇਰ ਬਾਅਦ ਵੀ ਜਦੋਂ ਗੱਲ ਕਿਸੇ ਤਣ ਪੱਤਣ ਨਾ ਲੱਗੀ ਤਾਂ ਪਰਮਿੰਦਰ ਕੌਰ ਨੇ ਪ੍ਰੈਸ ਕਾਨਫਰੰਸ ਲਈ ਚਾਲੇ ਪਾ ਦਿੱਤੇ ਅੰਤ ਨੂੰ ਆਖਰੀ ਹੱਲੇ ਵਜੋਂ ਸਮਝੌਤਾ ਟੀਮ ਨੇ ਮਹਿਲਾ ਆਗੂ ਨੂੰ ਰਾਹ ‘ਚ ਰੋਕ ਲਿਆ ਤੇ ਸਮਝੌਤਾ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰੈਸ ਕਲੱਬ ‘ਚ ਮੀਡੀਆ ਦਾ ਜਮਾਵੜਾ ਹੋ ਗਿਆ ਪਰ ਤੈਅ ਵਕਤ ਤੋਂ ਅੱਧਾ ਘੰਟਾ ਬਾਅਦ ਵੀ ਪਰਮਿੰਦਰ ਕੌਰ ਨਾ ਆਏ ਇਸ ਮੌਕੇ ਪ੍ਰੈਸ ਕਾਨਫਰੰਸ ਹੋਣ ਜਾਂ ਨਾ ਹੋਣ ਬਾਰੇ ਚਰਚਾ ਵੀ ਚੱਲਦੀ ਰਹੀ ਪੱਤਰਕਾਰਾਂ ਵੱਲੋਂ ਵਾਰ-ਵਾਰ ਫੋਨ ਕਰਨ ‘ਤੇ ਭਾਜਪਾ ਮਹਿਲਾ ਮੋਰਚੇ ਦੀ ਆਗੂ ਪਰਮਿੰਦਰ ਕੌਰ ਨੇ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਕਾਫੀ ਦੇਰ ਬਾਅਦ ਜਦੋਂ ਪਰਮਿੰਦਰ ਕੌਰ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ‘ਚ ਨਾ ਆਉਣ ਦਾ ਕਾਰਨ ਉਨ੍ਹਾਂ ਨੂੰ ਕੁਝ ਆਗੂਆਂ ਵੱਲੋਂ ਸਮਝੌਤੇ ਲਈ ਲਿਜਾਣਾ ਦੱਸਿਆ ਉਨ੍ਹਾਂ ਪ੍ਰੈਸ ਕਾਨਫਰੰਸ ‘ਚ ਨਾ ਆ ਸਕਣ ਲਈ ਮੀਡੀਆ ਤੋਂ ਮੁਆਫੀ ਵੀ ਮੰਗੀ
ਮਸਲਾ ਸੁਲਝਾ ਲਿਆ : ਸੋਢੀ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਸੋਢੀ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲਾ ਸੁਲਝਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਗੱਲ ਕੋਈ ਵੱਡੀ ਨਹੀਂ ਸੀ ਪਰ ਕੁਝ ਲੋਕਾਂ ਨੇ ਤੂਲ ਦੇ ਦਿੱਤਾ ਸੀ ਸ੍ਰੀ ਸੋਢੀ ਨੇ ਪਾਰਟੀ ਦਾ ਅੰਦਰੂਨੀ ਮਾਮਲਾ ਹੋਣ ਕਰਕੇ ਕੋਈ ਹੋਰ ਟਿੱਪਣੀ ਤੋਂ ਗੁਰੇਜ਼ ਕੀਤਾ ਹੈ
ਗਲਤੀ ਦਾ ਅਹਿਸਾਸ ਕਰਵਾਇਆ
ਭਾਜਪਾ ਮਹਿਲਾ ਮੋਰਚਾ ਦੀ ਸੂਬਾ ਸਕੱਤਰ ਪਰਮਿੰਦਰ ਕੌਰ ਦਾ ਕਹਿਣਾ ਸੀ ਕਿ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਉਨ੍ਹਾਂ ਬਾਰੇ ਕਿਸੇ ਕੋਲ ਫੋਨ ‘ਤੇ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਸਨ ਜਦੋਂ ਉਨ੍ਹਾਂ ਕੋਲ ਇਸ ਦੀ ਰਿਕਾਰਡਿੰਗ ਪੁੱਜੀ ਤਾਂ ਉਹ ਇੱਕ ਸੀਨੀਅਰ ਅਹੁਦੇਦਾਰ ਦਾ ਇੱਕ ਮਹਿਲਾ ਪ੍ਰਤੀ ਰਵੱਈਆ ਸੁਣ ਕੇ ਦੰਗ ਰਹਿ ਗਈ ਉਨ੍ਹਾਂ ਦੱਸਿਆ ਕਿ ਇਸ ਕਰਕੇ ਉਸ ਨੇ ਮੀਡੀਆ ਅੱਗੇ ਆਪਣੀ ਗੱਲ ਰੱਖਣ ਦਾ ਮਨ ਬਣਾਇਆ ਸੀ ਬਦਸਲੂਕੀ ਦੀ ਘਟਨਾ ਉਨ੍ਹਾਂ ਨੇ ਖੁਦ ਪਾਰਟੀ ਹਾਈਕਮਾਨ ਅੱਗੇ ਰੱਖੀ ਸੀ ਪਰ ਹੁਣ ਸੀਨੀਅਰ ਆਗੂ ਸਮਝੌਤਾ ਕਰਨ ਦੀ ਗੱਲ ਕਹਿ ਰਹੇ ਹਨ ਉਨ੍ਹਾਂ ਆਖਿਆ ਕਿ ਕਿਸੇ ਮਹਿਲਾ ਨਾਲ ਬਦਸਲੂਕੀ ਸ਼ਰਮਨਾਕ ਤਾਂ ਹੈ ਹੀ ਪਰ ਪਾਰਟੀ ਹਾਈਕਮਾਂਡ ਤੇ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਵੱਲੋਂ ਸਮਝੌਤਾ ਕਰਵਾਉਣ ਲਈ ਅੱਗੇ ਆਉਣ ਕਰਕੇ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਬਦਸਲੂਕੀ ਕਰਨ ਵਾਲੇ ਆਗੂ ਨੂੰ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਫੰਗਿਆ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਫਿਰ ਕਦੇ ਅਜਿਹਾ ਵਤੀਰਾ ਅਪਣਾਇਆ ਤਾਂ ਮਹਿਲਾ ਮੋਰਚਾ ਚੁੱਪਚਾਪ ਸਹਿਣ ਦੀ ਬਜਾਏ ਉਸ ਆਗੂ ਖਿਲਾਫ ਮੋਰਚਾ ਲਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।