BJP President - Sach Kahoon Punjabi

ਸੁਨੀਲ ਜਾਖੜ ਨੂੰ ਭਾਜਪਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਪਾਰਟੀ ਦੇ ਅੰਦਰ ਵਿਰੋਧ ਸ਼ੁਰੂ
ਜਾਖੜ ਨੂੰ ਹਰਾਉਣ ਵਾਲੇ ਭਾਜਪਾ ਦੇ ਸਾਬਕਾ ਵਿਧਾਇਕ ਅਰੁੱਣ ਨਾਰੰਗ ਵੱਲੋਂ ਅਸਤੀਫਾ

(ਰਜਨੀਸ਼ ਰਵੀ) ਫਾਜਿਲਕਾ/ਅਬੋਹਰ। ਸੁਨੀਲ ਜਾਖੜ ਨੂੰ ਭਾਜਪਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਪਾਰਟੀ ਦੇ ਅੰਦਰ ਵਿਰੋਧ ਸੁਰੂ ਹੋ ਗਿਆ ਹੈ। ਕੱਲ੍ਹ ਪਾਰਟੀ ਦੇ ਪ੍ਰਧਾਨ ਰਹੇ ਅਸ਼ਵਨੀ ਸ਼ਰਮਾ ਵੱਲੋਂ ਦੇ ਤਿੱਖੇ ਸੁਰਾ ਤੋਂ ਬਆਦ ਅੱਜ ਸੁਨੀਲ ਜਾਖੜ ਦੀ ਨਿਯੁਕਤੀ ਦਾ ਵਿਰੋਧ ਕਰਦੇ ਹੋਏ (Punjab BJP President) ਅਬੋਹਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਭਾਵੇਂ ਉਹਨਾਂ ਭਾਜਪਾ ਵਿੱਚ ਰਹਿਣ ਦੀ ਗੱਲ ਆਖੀ ਹੈ ਪਰ ਇਸ ਦੇ ਨਾਲ ਪਾਰਟੀ ਕਿਸੇ ਅਹੁਦੇ ’ਤੇ ਕੰਮ ਨਾ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਮੌਕੇ ਉਹਨਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਖੜ ਨੂੰ ਪਾਰਟੀ ਪ੍ਰਧਾਨ ਬਣਾਉਣਾ ਭਾਜਪਾ ਦੇ ਸਮਰਪਿਤ ਵਰਕਰਾਂ ਆਗੂਆ ਨਾਲ ਧੱਕਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਕਿਸਾਨ ਅਦੋਲਨ ਦੀ ਤਪਸ ਝੱਲੀ ਹੈ। ਇਹ ਉਹਨਾਂ ਸਾਰਿਆਂ ਨਾਲ ਹੀ ਧੱਕਾ ਹੈ ਜਿਹਨਾ ਪਾਰਟੀ ਲਈ 40 -40 ਸਾਲ ਮਿਹਨਤ ਕੀਤੀ।

ਇਹ ਵੀ ਪੜ੍ਹੋ : ਮੋਹਾਲੀ ਵਿਖੇ ਸਿੱਖਿਆ ਮੰਤਰੀ ਨੇ ਸਮਰ ਕੈਂਪ ਦਾ ਕੀਤਾ ਅਚਨਚੇਤ ਦੌਰਾ

ਜ਼ਿਕਰਯੋਗ ਹੈ ਕਿ ਅਰੁਣ ਨਾਰੰਗ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਰਾਜਸੀ ਆਗੂ ਹਨ। 2017-2022 ਤੱਕ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਅਬੋਹਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ ਸੀ ਅਤੇ ਸੁਨੀਲ ਜਾਖੜ ਨੂੰ ਹਾਰ ਦਾ ਮੂੰਹ ਦੇਖਾਇਆ ਸੀ ।

ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਏ ਸਨ। (Punjab BJP President) ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਸਮੇਂ ਦੌਰਾਨ ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ‘ਤੇ ਕੇਂਦਰ ਦੇ ਅੜੀਅਲ ਸਟੈਂਡ ਤੋਂ ਨਾਰਾਜ਼ ਕਿਸਾਨਾਂ ਦੇ ਇੱਕ ਸਮੂਹ ਨੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿੱਚ ਅਬੋਹਰ ਤੋਂ ਭਾਜਪਾ ਦੇ ਉਸ ਵੇਲੇ ਦੇ ਵਿਧਾਇਕ ਅਰੁਣ ਨਾਰੰਗ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਸੀ, ਉਸਦੇ ਕੱਪੜੇ ਪਾੜ ਦਿੱਤੇ ਸਨ ਅਤੇ ਕਾਲੀ ਸਿਆਹੀ ਸੁੱਟ ਦਿੱਤੀ ਸੀ। ਜਾਖੜ ਖਿਲਾਫ ਭਾਜਪਾ ਵਿੱਚ ਸ਼ੁਰੂ ਹੋਇਆ ਕਲੇਸ਼ ਇੱਥੇ ਹੀ ਰੁਕਦਾ ਹੈ ਜਾਂ ਫਿਰ ਅੱਗੇ ਹੋਰ ਵਧਦਾ ਹੈ ਇਹ ਦੇਖਣਾ ਹੋਵੇਗਾ।

ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਭਾਜਪਾ ਪ੍ਰਧਾਨ ਨਾਲ ਮੀਟਿੰਗ
ਸ਼ਾਨਦਾਰ ਸੇਵਾਵਾਂ ਦੇ ਬਾਵਜੂਦ ਨਹੀਂ ਮਿਲ ਰਹੀਆਂ ਬਕਾਇਆ ਰਕਮ : ਡਾ. ਢਿੱਲੋਂ

ਕੋਟਕਪੂਰਾ, (ਸੁਭਾਸ਼ ਸ਼ਰਮਾ)। ਨਰਸਿੰਗ ਕਾਲਜਾਂ ਦੀ ਬਣੀ ਜਥੇਬੰਦੀ ਦੇ ਮੂਹਰਲੀ ਕਤਾਰ ਦੇ ਆਗੂਆਂ ਦੇ ਇਕ ਵਫਦ ਨੇ ਦਿੱਲੀ ਵਿਖੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨਾਲ ਨਰਸਿੰਗ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤੀ ਮੀਟਿੰਗ ਦੌਰਾਨ ਨਰਸਿੰਗ ਕਾਲਜਾਂ ਅਤੇ ਸਕੂਲਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ। ਆਪਣੇ ਸੰਬੋਧਨ ਦੌਰਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐਜੂਕੇਸ਼ਨ ਅਤੇ ਸਿਹਤ ਸਹੂਲਤਾਂ ਦੇਣਾ ਹਰ ਇੱਕ ਦੇਸ਼ ਦਾ ਮੁੱਢਲਾ ਫਰਜ਼ ਬਣਦਾ ਹੈ

ਭਾਵੇਂ ਅੱਜ ਸਮੇਂ ਦੀਆਂ ਸਰਕਾਰਾਂ ਦਾ ਉਕਤ ਸੇਵਾ ਕਾਰਜ ਅਰਥਾਤ ਮੁੱਢਲੀਆਂ ਸਹੂਲਤਾਂ ਦੇਣ ਵਾਲਾ ਕੰਮ ਉਕਤ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਾਲੇ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਉਕਤ ਵਿਦਿਅਕ ਸੰਸਥਾਵਾਂ ਦੇ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਬਕਾਇਆ ਰਕਮ ਨਹੀਂ ਮਿਲ ਰਹੀ, ਜਿਸ ਕਰਕੇ ਸੰਸਥਾਵਾਂ ਵਿੱਤੀ ਸੰਕਟ ਦਾ ਸ਼ਿਕਾਰ ਹੋ ਰਹੀਆਂ ਹਨ। ਰੰਧਾਵਾ ਨੇ ਦੱਸਿਆ ਕਿ ਏਐੱਨਐੱਮ ਦਾ ਕੋਰਸ ਜੋ ਕਿ ਪਹਿਲਾਂ ਦਸਵੀਂ ਪਾਸ ਕਰਨ ਵਾਲੇ ਵਿਦਿਆਰਥੀ ਕਰ ਸਕਦੇ ਸਨ, ਉਸ ਦੀ ਯੋਗਤਾ ਬਾਰਵੀਂ ਕਰ ਦਿੱਤੀ ਗਈ ਹੈ, ਜਿਸ ਕਰਕੇ ਗਰੀਬ ਵਿਦਿਆਰਥੀ ਇਸ ਤੋਂ ਵਾਂਝਿਆਂ ਰਹਿ ਜਾਂਦੇ ਹਨ, ਉਨਾਂ ਮੰਗ ਕੀਤੀ ਕਿ ਉਕਤ ਕੋਰਸ ਦੀ ਯੋਗਤਾ ਦਸਵੀਂ ਕੀਤੀ ਜਾਵੇ।

ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ ਨੇ ਦੱਸਿਆ ਕਿ ਸਾਡੀਆਂ ਯੂਨੀਵਰਸਿਟੀਆਂ ਜੀਐਸਟੀ ਵੀ ਲੈ ਰਹੀਆਂ ਹਨ ਜੋ ਕਿ ਐਜੂਕੇਸ਼ਨ ਅਦਾਰਿਆਂ ’ਤੇ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਪ੍ਰਾਈਵੇਟ ਸਕੂਲ ਤੇ ਕਾਲਜ ਨਰਸਿੰਗ ਕੋਰਸ ਕਰਵਾ ਕੇ ਪੂਰੀ ਦੁਨੀਆਂ ਨੂੰ ਵਧੀਆ ਨਰਸਿਜ ਦੇ ਰਹੀਆਂ ਹਨ। ਅੱਜ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਬਹੁਤ ਵਧੀਆ ਯੋਗਦਾਨ ਪਾ ਰਹੀਆਂ ਹਨ। ਅੰਤ ’ਚ ਡਾ. ਮਨਜੀਤ ਸਿੰਘ ਢਿੱਲੋਂ ਨੇ ਬੀਜੀਪੀ ਨੇਤਾ ਤੇਜਿੰਦਰ ਸਿੰਘ ਸੈਕਟਰੀ ਚੰਡੀਗੜ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਨੀ ਚਹਿਲ, ਪਾਸੀ ਅੰਮ੍ਰਿਤਸਰ ਅਤੇ ਹਰਜਿੰਦਰ ਕੌਰ ਪੰਧੇਰ ਆਦਿ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

ਉਪ ਰਾਸ਼ਟਰਪਤੀ ਚੋਣ: ਭਾਜਪਾ ਅੱਜ ਕਰ ਸਕਦੀ ਐ ਉਮੀਦਵਾਰ ਦੇ ਨਾਂਅ ਦਾ ਐਲਾਨ
ਭਾਜਪਾ ਪ੍ਰਧਾਨ ਅੰਮਿਤ ਸ਼ਾਹ ਦੀ ਸੰਘ ਆਗੂਆਂ ਨਾਲ ਮੁਲਾਕਾਤ

ਨਵੀਂ ਦਿੱਲੀ: ਦੇਸ਼ ‘ਚ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਹੋ ਰਹੀ ਚੋਣ ਲਈ ਭਾਜਪਾ ਸ਼ੁੱਕਰਵਾਰ ਜਾਂ ਸ਼ਨਿੱਚਰਵਾਰ ਨੂੰ ਸੰਸਦੀ ਬੋਰਡ ਦੀ ਬੈਠਕ ਤੋਂ ਬਾਅਦ ਆਪਣੇ ਉਮੀਦਵਾਰ ਦਾ ਨਾਂਅ ਐਲਾਨ ਕਰ ਦੇਵੇਗੀ। ਇਹ ਵੀ ਤੈਅ ਹੈ ਕਿ ਰਾਸ਼ਟਰਪਤੀ ਉਮੀਦਵਾਰ ਵਾਂਗ ਉਪ ਰਾਸ਼ਟਰਪਤੀ ਅਹੁਦੇ ਲਈ ਆਪਣੀ ਪਸੰਦ ਦੇ ਜ਼ਰੀਏ ਪ੍ਰਧਾਨ ਮੰਤਰੀ ਇੱਕ ਫਿਰ ਸਭ ਨੂੰ ਹੈਰਾਨ ਕਰਨਗੇ।

ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਘ ਦੇ ਸੀਨੀਅਰ ਆਗੂਆਂ ਭਈਆਜੀ ਜੋਸ਼ੀ ਅਤੇ ਕ੍ਰਿਸ਼ਨ ਗੋਪਾਲ ਨਾਲ ਕਰੀਬ 45 ਮਿੰਟ ਤੱਕ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੀ ਪਸੰਦ ਲਈ ਸੰਘ ਨੂੰ ਰਾਜੀ ਕਰ ਲਿਆ ਹੈ।

ਸੂਤਰਾਂ ਮੁਤਾਬਕ ਰਾਸ਼ਟਰਪਤੀ ਅਹੁਦੇ ਲਈ ਦਲਿਤ ਚਿਹਰੇ ‘ਤੇ ਦਾਅ ਲਾ ਚੁੱਕੀ ਪਾਰਟੀ ਉਪ ਰਾਸ਼ਟਰਪਤੀ ਚੋਣ ਵਿੱਚ ਦੱਖਣੀ ਭਾਰਤ, ਬ੍ਰਾਹਮਣ ਭਾਈਚਾਰਾ ਅਤੇ ਹਿੰਦੂਤਵ ਦੀ ਸਿਆਸਤ ਨੂੰ ਇਕੱਠੀ ਸਿੰਨ੍ਹੇਗੀ। ਸੰਘ ਨੇ ਉਂਜ ਵੀ ਅਜਿਹੇ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਖੁੱਲ੍ਹੀ ਛੋਟ ਦਿੱਤੀ ਹੈ।

ਸੰਘ ਬੱਸ ਇੰਨਾ ਚਾਹੁੰਦਾ ਹੈ ਕਿ ਉਮੀਦਵਾਰ ਹਿੰਦੂਤਵ ਦੇ ਪਿਛੋਕੜ ਦਾ ਹੋਣ ਦੇ ਨਾਲ ਸੰਵਿਧਾਨ ਦਾ ਜਾਣਕਾਰੀ ਅਤੇ ਤਜ਼ਰਬੇਕਾਰ ਹੋਵੇ। ਕਿਉਂਕਿ ਮਨਪਸੰਦ ਉਪ ਰਾਸ਼ਟਰਪਤੀ ਬਣਨ ਲਈ ਭਾਜਪਾ ਕੋਲ ਪੂਰੀ ਗਿਣਤੀ ਨਹੀਂ ਹੈ। ਇਸ ਲਈ ਪਾਰਟੀ ਵਾਂਗ ਸੰਘ ਦਾ ਵੀ ਮੰਨਣਾ ਹੈ ਕਿ ਉਮੀਦਵਾਰ ਨਾ ਸਿਰਫ਼ ਆਪਣੇ ਘਰ ਦਾ ਹੋਵੇ, ਸਗੋਂ ਇਸ ਦੇ ਜ਼ਰੀਏ ਸ਼ਾਸਨ ਵਿੱਚ ਆਏ ਬਦਲਾਅ ਦਾ ਵੀ ਸੰਦੇਸ਼ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।