Number One - Sach Kahoon Punjabi
ਜ਼ਟੈਸਟ ਰੈਂਕਿੰਗ: ਵਿਰਾਟ ਨੰਬਰ ਵੰਨ ‘ਤੇ ਕਾਇਮ
ਲਾਬੁਸ਼ਾਨੇ ਦੀ ਲੰਮੀ ਛਾਲ, ਤੀਜੇ ਨੰਬਰ ਦੇ ਬੱਲੇਬਾਜ਼ ਬਣੇ ਲਾਬੁਸ਼ਾਨੇ, ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ
ਏਜੰਸੀ/ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣੇ ਨੰਬਰ ਇੱਕ ਸਥਾਨ ‘ਤੇ ਕਾਇਮ ਹੈ, ਪਰ ਟੈਸਟ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਉਪ ਕਪਤਾਨ ਅਜਿੰਕਿਆ ਰਹਾਣੇ ਨੂੰ ਨੁਕਸਾਨ ਉਠਾਉਣਾ ਪਿਆ ਹੈ ਟੈਸਟ ਰੈਂਕਿੰਗ ‘ਚ ਅਸਟਰੇਲੀਆ  ਦੇ ਉਭਰਦੇ ਹੋਏ ਸਟਾਰ ਬੱਲੇਬਾਜ਼ ਮਾਰਨਸ਼ ਲਾਬੁਸ਼ਾਨੇ ਨੇ ਵੱਡੀ ਛਾਲ ਲਾਈ ਹੈ ਅਤੇ ਵਿਸ਼ਵ ਦੇ ਤੀਜੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ। ਜੋ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਵੀ ਹੈ ਲਾਬੁਸ਼ਾਨੇ ਅਸਟਰੇਲੀਆ ਲਈ ਨਿਊਜ਼ੀਲੈਂਡ ਖਿਲਾਫ 3-0 ਦੀ ਟੈਸਟ ਲੜੀ ਜਿੱਤ ‘ਚ ਮੈਨ ਆਫ ਦ ਮੈਚ ਅਤੇ ਮੈਨ ਆਫ ਦਾ ਲੜੀ ਰਹੇ ਸਨ ਲਾਬੁਸ਼ਾਨੇ ਦੇ 827 ਰੇਟਿੰਗ ਅੰਕ ਹਨ ਅਤੇ ਉਹ ਨੰਬਰ ਵੰਨ ਇੱਕ ਭਾਰਤੀ ਕਪਤਾਨ ਵਿਰਾਟ ਤੋਂ ਹਾਲੇ 101 ਰੇਟਿੰਗ ਅੰਕ ਪਿੱਛੇ ਹਨ ਜੋ ਸਭ ਤੋਂ ਜ਼ਿਆਦਾ 928 ਅੰਕਾਂ ਨਾਲ ਨੰਬਰ ਵੰਨ ਸਥਾਨ ‘ਤੇ ਕਾਇਮ ਹਨ ਉੱਥੇ ਦੂਜੇ ਨੰਬਰ ‘ਤੇ ਅਸਟਰੇਲੀਆ ਦੇ ਸਾਬਕਾ ਕਪਤਾਨ ਸਟੀਵਨ ਸਮਿੱਥ ਹਨ
ਸਟਾਰਕ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਦੀ ਬਰਾਬਰੀ ਕਰ ਲਈ
ਜਿਨ੍ਹਾਂ ਦੇ 911 ਅੰਕ ਹਨ ਸਮਿੱਥ ਅਤੇ ਵਿਰਾਟ ਦਰਮਿਆਨ 17 ਅੰਕਾਂ ਦਾ ਫਾਸਲਾ ਹੈ। ਟਾਪ ਪੰਜ ਬੱਲੇਬਾਜ਼ਾਂ ‘ਚ ਹਾਲਾਂਕਿ ਅਸਟਰੇਲੀਆਈ ਬੱਲੇਬਾਜ਼ਾਂ ਦਾ ਦਬਦਬਾ ਹੈ ਅਤੇ ਪੰਜਵੇਂ ਨੰਬਰ ‘ਤੇ ਡੇਵਿਡ ਵਾਰਨਰ (793) ਹਨ ਜਿਨ੍ਹਾਂ ਨੂੰ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ ਚੌਥੇ ਨੰਬਰ ‘ਤੇ ਨਿਊਜੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ (814) ਹਨ ਟੈਸਟ ਗੇਂਦਬਾਜ਼ਾਂ ‘ਚ ਟਾਪ-10 ‘ਚ ਭਾਰਤ ਦੇ ਤਿੰਨ ਖਿਡਾਰੀ ਸ਼ਾਮਲ ਹਨ ਜਿਨ੍ਹਾਂ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਛੇਵੇਂ ਸਥਾਨ ਦੇ ਨਾਲ ਸਭ ਤੋਂ ਉੱਚੀ ਰੈਂਕਿੰਗ ‘ਤੇ ਹਨ।
ਉਨ੍ਹਾਂ ਦੇ 794 ਅੰਕ ਹਨ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੌਵੇਂ ਨੰਬਰ ‘ਤੇ ਹਨ ਅਤੇ ਉਨ੍ਹਾਂ ਦੇ 772 ਅੰਕ ਹਨ ਜਦੋਂਕਿ ਉਨ੍ਹਾਂ ਤੋਂ ਇੱਕ ਅੰਕ ਪਿੱਛੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 10ਵੇਂ ਨੰਬਰ ‘ਤੇ ਹਨ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ (904) ਆਪਣੇ ਨੰਬਰ ਇੱਕ ਸਥਾਨ ‘ਤੇ ਕਾਇਮ ਹਨ ਉਨ੍ਹਾਂ ਤੋਂ ਬਾਅਦ ਨਿਊਜ਼ੀਲੈਂਡ ਦੇ ਨੀਲ ਵੈਗਨਰ (852) ਦੂਜੇ, ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ (830) ਤੀਜੇ, ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ (821) ਚੌਥੇ ਅਤੇ ਅਸਟਰੇਲੀਆ ਦੇ ਮਿਸ਼ੇਲ ਸਟਾਰਕ (796) ਪੰਜਵੇਂ ਨੰਬਰ ‘ਤੇ ਹਨ  ਸਟਾਰਕ ਨੇ ਇਸ ਦੇ ਨਾਲ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਦੀ ਬਰਾਬਰੀ ਕਰ ਲਈ ਹੈ
ਉਨ੍ਹਾਂ ਨੇ ਮਾਰਚ 2018 ‘ਚ ਪੰਜਵਾਂ ਸਥਾਨ ਹਾਸਲ ਕੀਤਾ ਸੀ ਨਿਊਜ਼ੀਲੈਂਡ ਖਿਲਾਫ ਉਹ ਲੜੀ ‘ਚ 15 ਵਿਕਟਾਂ ਹਾਸਲ ਕਰਕੇ ਸਭ ਤੋਂ ਸਫਲ ਗੇਂਦਬਾਜ਼ ਰਹੇ ਸਨ ਆਲਰਾਊਂਡਰ ਰੈਂਕਿੰਗ ‘ਚ ਭਾਰਤ ਤੇ ਰਵਿੰਦਰ ਜਡੇਜਾ (406 ਅੰਕ) ਦੂਜੇ ਨੰਬਰ ‘ਤੇ ਸਭ ਤੋਂ ਸਫਲ ਭਾਰਤੀ ਹਨ ਹੋਰ ਭਾਰਤੀਆਂ ‘ਚ ਰਵੀਚੰਦਰਨ ਅਸ਼ਵਿਨ (309) ਪੰਜਵੇਂ ਨੰਬਰ ‘ਤੇ ਹਨ ਵੈਸਟਇੰਡੀਜ਼ ਦੇ ਜੇਸਨ ਹੋਲਡਰ (473) ਚੋਟੀ ਦੇ ਸਥਾਨ ‘ਤੇ ਹਨ।
ਟੀ-20 ‘ਚ ਸਭ ਤੋਂ ਤੇਜ਼ ਇੱਕ ਹਜ਼ਾਰੀ ਬਣੇ ਵਿਰਾਟ
ਇੰਦੌਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਹਿੱਸੇ ਇੱਕ ਹੋਰ ਰਿਕਾਰਡ ਦਰਜ ਕਰਵਾ ਲਿਆ ਉਹ ਟੀ-20 ‘ਚ ਸਭ ਤੋਂ ਤੇਜ਼ੀ ਨਾਲ 1000 ਦੌੜਾਂ ਬਣਾਉਣ ਵਾਲੇ ਕਪਤਾਨ ਬਣ ਗਏ ਹਨ ਕੋਹਲੀ ਨੇ ਹੋਲਕਰ ਸਟੇਡੀਅਮ ‘ਚ ਸ੍ਰੀਲੰਕਾ ਖਿਲਾਫ ਖੇਡੇ ਗਏ ਦੂਜੇ ਟੀ-20 ‘ਚ ਇਹ ਮੁਕਾਮ ਹਾਸਲ ਕੀਤਾ ਕੋਹਲੀ ਨੇ ਕਪਤਾਨ ਦੇ ਤੌਰ ‘ਤੇ 30ਵੀਂ ਪਾਰੀ ‘ਚ 1000 ਦੌੜਾਂ ਪੂਰੀਆਂ ਕੀਤੀਆਂ
ਉਹ ਭਾਰਤ ਦੇ ਦੂਜੇ ਅਤੇ ਕੁੱਲ ਛੇਵੇਂ ਕਪਤਾਨ ਬਣ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੌਮਾਂਤਰੀ ਪੱਤ੍ਰਿਕਾ ‘ਫੋਬਰਸ’ ਦੀ  ਸੂਚੀ ਵਿੱਚ ਨੰਬਰ ਵੰਨ ਬਣੀ ਮੋਦੀ ਸਰਕਾਰ
ਨਵੀਂ ਦਿੱਲੀ: ਸਰਕਾਰ ‘ਤੇ ਜਨਤਾ ਦੇ ਭਰੋਸੇ ਦੇ ਮਾਮਲੇ ਵਿੱਚ ਭਾਰਤ ਦੀ ਮੋਦੀ ਸਰਕਾਰ ਪਹਿਲੇ ਨੰਬਰ ‘ਤੇ ਹੈ।  ਦੁਨੀਆਂ ਦੀ ਪ੍ਰਸਿੱਧ ਪੱਤ੍ਰਿਕਾ ‘ਫੋਬਰਸ’ ‘ਚ ਪ੍ਰਕਾਸ਼ਿਤ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ (ਓਈਸੀਡੀ) ਦੀ ‘ਗਵਰਨਮੈਂਟ ਐਟ ਦ ਗਲਾਸ 2017’ ਦੀ ਰਿਪੋਰਟ ਅਨੁਸਾਰ ਭਾਰਤ ਨੂੰ ਸਰਕਾਰ ‘ਤੇ ਭਰੋਸੇ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਹੈ, ਜਦੋਂਕਿ ਆਖਰੀ ਸਥਾਨ ਗਰੀਸ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਗਰੀਸ ਜਿੱਥੇ 13 ਫੀਸਦੀ ਨਾਲ ਸਭ ਤੋਂ ਹੇਠਾਂ ਹੈ, ਉੱਥੇ ਭਾਰਤ 73 ਫੀਸਦੀ ਨਾਲ ਸਭ ਤੋਂ ਮੋਹਰੀ ਸਥਾਨ ‘ਤੇ ਹੈ। ਰਿਪੋਰਟ ਮੁਤਾਬਕ ਵੱਖ-ਵੱਖ ਦੇਸ਼ਾਂ ‘ਚ ਲੋਕਾਂ ਦਾ ਸਰਕਾਰ ਪ੍ਰਤੀ ਭਰੋਸਾ ਕਾਫ਼ੀ ਵੱਖਰਾ ਹੈ।
ਸੂਚੀ ਮੁਤਾਬਕ ਭਾਰਤ ‘ਚ ਸਭ ਤੋਂ ਵੱਧ 73 ਫੀਸਦੀ ਲੋਕਾਂ ਨੂੰ ਆਪਣੀ ਸਰਕਾਰ ‘ਤੇ ਭਰੋਸਾ ਹੈ, ਜਦੋਂਕਿ ਕਨੇਡਾ 62 ਫੀਸਦੀ ਲੋਕਾਂ ਦੇ ਭਰੋਸੇ ਦੇ ਨਾਲ ਦੂਜੇ ਨੰਬਰ ‘ਤੇ ਹੈ। 58 ਫੀਸਦੀ ਨਾਲ ਤੁਰਕੀ ਤੀਜੇ ਨੰਬਰ ਜਦੋਂਕਿ 58 ਫੀਸਦੀ ਨਾਲ ਰੂਸ ਚੌਥੇ ਨੰਬਰ ‘ਤੇ ਹੈ। ਸੂਚੀ ਵਿੱਚ ਕੁੱਲ 15 ਦੇਸ਼ ਸ਼ਾਮਲ ਕੀਤੇ ਹਨ।
ਰਿਪੋਰਟ ਅਨੁਸਾਰ ਸਭ ਤੋਂ ਜ਼ਿਆਦ ਭਾਰਤੀ ਆਪਣੀ ਸਰਕਾਰ ਅਤੇ ਉਸ ਦੀਆਂ ਨੀਤੀਆਂ ‘ਤੇ ਭਰੋਸਾ ਕਰਦੇ ਹਨ। ਸਰਵੇ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਜਨਤਾ ਦਾ ਭਰੋਸਾ ਬਦਲਦਾ ਰਿਹਾ ਹੈ।
ਅਮਰੀਕਾ 10ਵੇਂ ਨੰਬਰ ‘ਤੇ
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਖਵਾਉਣ ਵਾਲੇ ਅਮਰੀਕਾ ਨੂੰ ਇਸ ਸੂਚੀ ਵਿੱਚ 10ਵਾਂ ਸਥਾਨ ਮਿਲਿਆ ਹੈ। ਇੱਥੇ ਸਿਰਫ਼ 30 ਫੀਸਦੀ ਲੋਕਾਂ ਨੂੰ ਆਪਣੀ ਸਰਕਾਰ ‘ਤੇ ਭਰੋਸਾ ਹੈ। ਸਰਵੇ ਅਨੁਸਾਰ ਗਰੀਸ ਤੇ ਯੂਰਪ ਦੇ ਮਾਈਗ੍ਰੇਸ਼ਨ ਕਾਈਸਿਸ, ਇੱਕ ਤੋਂ ਜ਼ਿਆਦਾ ਚੋਣਾਂ ਅਤੇ ਬੈਂਕਾਂ ਦੇ ਬੰਦ ਹੋਣ ਕਾਰਨ ਸਿਰਫ਼ 13 ਫੀਸਦੀ ਲੋਕ ਸਰਕਾਰ ‘ਤੇ ਭਰੋਸਾ ਕਰਦੇ ਹਨ, ਉੱਥੇ ਘਪਲਿਆਂ ਅਤੇ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਹੈਂਕਿੰਗ ਦੀਆਂ ਖਬਰਾਂ ਕਾਰਨ ਸਿਰਫ਼ 30 ਫੀਸਦੀ ਲੋਕਾਂ ਨੂੰ ਅਮਰੀਕੀ ਸਰਕਾਰ ‘ਤੇ ਭਰੋਸਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।