Light - Sach Kahoon Punjabi
ਕੇਂਦਰ ਸਰਕਾਰ ‘ਚਮਕੀ ਰੋਗ’ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੋਧ ਕਰੇਗੀ
ਨਿਤਿਸ਼ ਦੇ ਪੀੜਤਾਂ ਕੋਲ ਨਾ ਪਹੁੰਚਣ ‘ਤੇ ਉਠੇ ਸਵਾਲ
ਏਜੰਸੀ, ਮੁਜੱਫਰਪੁਰ
ਬਿਹਾਰ ‘ਚ ਐਕਊਟ ਇੰਸੇਫਲਾਈਟਿਸ ਸਿੰਡ੍ਰੋਮ (ਅਏਰ) ਭਾਵ ਚਮਕੀ ਬੁਖਾਰ ਦਾ ਕਹਿਰ ਵਧਦਾ ਜਾ ਰਿਹਾ ਹੈ, ਇਸ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 100 ਤੱਕ ਪਹੁੰਚ ਗਈ ਹੈ। ਇਸ ਦੀ ਜਾਣਕਾਰੀ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਅਧਿਕਾਰੀ ਸੁਨੀਲ ਕੁਮਾਰ ਸਾਹੀ ਨੇ ਦਿੱਤੀ। ਸੂਬੇ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਪੀੜਤਾਂ ਕੋਲ ਨਾ ਪਹੁੰਚਣ ‘ਤੇ ਸਵਾਲ ਉੱਠ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਨਿਤਿਸ਼ ਨੇ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਡਾਕਟਰਾਂ ਨੂੰ ਹਰ ਸੰਭਵ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਐਤਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਮੁਜੱਫਰਪੁਰ ਦਾ ਦੌਰਾ ਕੀਤਾ। ਹਰਸ਼ਵਰਧਨ ਨੇ ਮੈਡੀਕਲ ਕਾਲਜ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ, ‘ਮੈਂ ਇਸ ਖੇਤਰ ਦੇ ਲੋਕਾਂ, ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਮੱਸਿਆ ਨੂੰ ਜੜ੍ਹੋਂ ਸਮਾਪਤ ਕਰਨ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਹਰ ਸੰਭਵ ਆਰਥਿਕ ਤੇ ਤਕਨੀਕੀ ਸਹਿਯੋਗ ਦੇਵੇਗੀ। ਸੀਐੱਮ ਨਿਤਿਸ਼ ਕੁਮਾਰ ਨੇ ਹਰ ਇੱਕ ਮ੍ਰਿਤਕ ਦੇ ਪਰਿਵਾਰ ਨੂੰ ਚਾਰ-ਚਾਰ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਬਿਹਾਰ ‘ਚ ਲੋਅ ਦਾ ਕਹਿਰ : 22 ਜੂਨ ਤੱਕ ਸਾਰੇ ਸਕੂਲ ਬੰਦ
ਪਟਨਾ| ਬਿਹਾਰ ‘ਚ ਗਰਮੀ ਸਬੰਧੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਿਹਾਰ ‘ਚ ਹੁਣ ਤੱਕ ਗਰਮੀ ਨਾਲ 78 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਔਰੰਗਾਬਾਦ ‘ਚ 47 ਵਿਅਕਤੀਆਂ ਦੀ ਮੌਤ ਹੋਈ ਹੈ, ਜਦੋਂਕਿ ਗਯਾ ‘ਚ ਗਰਮੀ ਸਬੰਧੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਭਿਆਨਕ ਗਰਮੀ ਕਾਰਨ 22 ਜੂਨ ਤੱਕ ਬਿਹਾਰ ਦੇ ਸਾਰੇ ਸਕੂਲ ਬੰਦ ਰਹਿਣਗੇ ਇਹ ਸਿੱਖਿਆ ਵਿਭਾਗ ਨੇ ਇਸ ਸਬੰਧੀ ਜਾਰੀ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੱਧਮ ਨਾ ਹੋਣ ਦਿਓ ਰੌਸ਼ਨੀਆਂ
ਸੰਤੋਖ ਸਿੰਘ ਭਾਣਾ
ਆਦਮੀ ਦੇ ਢਲ਼ਦੇ ਸਰੀਰ ਨੂੰ ਬੁਢਾਪਾ ਕਿਹਾ ਗਿਆ ਹੈ। ਲਗਾਤਾਰ ਜੀਵਨ ਜਿਉਂਦਿਆਂ ਆਦਮੀ ਦੇ ਸਰੀਰ ਦੀਆਂ ਗ੍ਰੰਥੀਆਂ ਥੱਕ ਜਾਂਦੀਆਂ ਹਨ। ਚਮੜੀ ਸੁੰਗੜਨ ਲੱਗਦੀ ਹੈ। ਅੱਖਾਂ ਦੀ ਰੌਸ਼ਨੀ ਤੇ ਕੰਨਾਂ ਦੀ ਸੁਣਨ ਸ਼ਕਤੀ ਘਟ ਜਾਂਦੀ ਹੈ। ਦੰਦ ਡਿੱਗਣ ਲੱਗ ਪੈਂਦੇ ਹਨ। ਵਾਲ ਸਫੈਦ ਹੋਣ ਲੱਗਦੇ ਹਨ। ਚਲਦਿਆਂ-ਚਲਦਿਆਂ, ਜਿਵੇਂ ਮਸ਼ੀਨ ਘਸਣ ਲੱਗਦੀ ਹੈ, ਉਸੇ ਤਰ੍ਹਾਂ ਆਦਮੀ ਦੇ ਸਰੀਰ ਰੂਪੀ ਪੁਰਜੇ ਵੀ ਘਸਣ ਲੱਗਦੇ ਹਨ।  ਏਸੇ ਦਾ ਨਾਂਅ ਬੁਢਾਪਾ ਹੈ। ਜਿਸ ਦਿਨ ਇਹ ਮਸ਼ੀਨ ਕੰਮ ਕਰਨਾ ਬੰਦ ਕਰ ਦਿੰਦੀ ਹੈ, ਉਹ ਛਿਣ ਮੌਤ ਕਹਾਉਂਦਾ ਹੈ।
ਆਦਮੀ ਦੀ ਮੌਤ ਵੱਲ ਵਧਦੀ ਢਲਾਨ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਸ਼ਾਨਦਾਰ, ਦੂਜੀ ਮਾੜੀ। ਸ਼ਾਨਦਾਰ ਢਲਾਣ ਵਾਲੇ ਬੰਦੇ ਦੇ ਚਿਹਰੇ ‘ਤੇ ਰੌਣਕ, ਬੁੱਲ੍ਹਾਂ ‘ਤੇ ਮੁਸਕਾਨ, ਕੰਮ ਕਰਨ ‘ਚ ਦਿਲਚਸਪੀ ਤੇ ਜਵਾਨਾਂ ਵਰਗੀ ਫੁਰਤੀ ਹੁੰਦੀ ਹੈ। ਮਾੜੀ ਢਲਾਣ ਵਾਲੇ ਬੰਦੇ, ਮੰਜੇ ‘ਤੇ ਅੱਡੀਆਂ ਗੋਡੇ ਰਗੜ-ਰਗੜ ਕੇ ਅਤੇ ਸਿਸਕੀਆਂ ਭਰਦੇ ਹੋਏ ਦਮ ਤੋੜਦੇ ਹਨ। ਕੀ ਤੁਸੀਂ ਅਜਿਹੀ ਮੌਤ ਮਰਨਾ ਪਸੰਦ ਕਰੋਗੇ? ਨਹੀਂ ਨਾ! ਅਜਿਹੀ ਦਰਦਨਾਕ ਮੌਤ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਤੁਹਾਡੇ ਮਨ ‘ਚ ਹਰ ਵੇਲੇ ਜਵਾਨ ਬਣੇ ਰਹਿਣ ਦੀ ਭਾਵਨਾ ਬਣੀ ਰਹੇ।
ਇਸ ਭਾਵਨਾ ਨੂੰ ਬਰਕਰਾਰ ਰੱਖਣਾ ਕਿਸੇ ਸਾਧਨਾ ਤੋਂ ਘੱਟ ਨਹੀਂ ਹੁੰਦਾ। ਚਾਲ੍ਹੀ-ਪੰਜਾਹ ਪਾਰ ਕਰਦਿਆਂ ਹੀ ਸਾਡੇ ਲਈ ਸੰਬੋਧਨ ਬਦਲ ਜਾਂਦੇ ਹਨ। ਚਾਚਾ ਜੀ, ਤਾਇਆ ਜੀ, ਮਾਮਾ ਜੀ। ਪੈਰ-ਪੈਰ ‘ਤੇ ਇਹ ਸੰਬੋਧਨ ਸਾਨੂੰ ਬੁਢਾਪੇ ਦਾ ਅਹਿਸਾਸ ਕਰਾਉਂਦੇ ਰਹਿੰਦੇ ਹਨ। ਖਾਸਕਰ ਔਰਤਾਂ ਨੂੰ ਮਾਤਾ ਜੀ, ਤਾਈ ਜੀ ਸ਼ਬਦ ਤੋਂ ਚਿੜ ਹੁੰਦੀ ਹੈ। ਸਿਰਫ ਇੱਕ ‘ਭੈਣ ਜੀ’ ਦਾ ਸੰਬੋਧਨ ਹੀ ਉਨ੍ਹਾਂ ਲਈ ਸੁਖਦ ਹੁੰਦਾ ਹੈ। ਆਦਮੀ ਵੀ ਇਸ ਤਰ੍ਹਾਂ ਦੇ ‘ਬੁੱਢਾ’ ਹੋਣ ਦੇ ਸੰਬੋਧਨ ਸੁਣ ਕੇ ਅੰਦਰੋ-ਅੰਦਰੀ ਬਹੁਤ ਔਖੇ ਹੁੰਦੇ ਹਨ। ਇਸ ਅਹਿਸਾਸ ਦੇ ਹੁੰਦਿਆਂ ਆਪਣੇ-ਆਪ ਨੂੰ ਸਦਾ ਜਵਾਨ ਸਮਝਣਾ ਜਾਂ ਬੁੱਢਾ ਨਾ ਸਮਝਣ ਦੀ ਭਾਵਨਾ ਨੂੰ ਮਨ ‘ਚ ਕਾਇਮ ਰੱਖਣਾ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦਾ। ਕਿਉਂਕਿ ਚੁਸਤੀ-ਫੁਰਤੀ ਜਾਂ ਗੱਭਰੂਆਂ ਵਰਗੀ ਚਾਲ-ਢਾਲ ਵਿਖਾਉਣਾ ਸਾਨੂੰ ਮਖੌਲ ਦਾ ਪਾਤਰ ਵੀ ਬਣਾ ਦਿੰਦਾ ਹੈ।
ਇਨ੍ਹਾਂ ਸਾਰਿਆਂ ਹਾਲਾਤਾਂ ਦੇ ਹੁੰਦਿਆਂ ਆਪਣੇ-ਆਪ ਨੂੰ ਜਵਾਨ ਬਣਾਈ ਰੱਖਣਾ ਸੱਚ-ਮੁੱਚ ਈ ਔਖਾ ਕੰਮ ਹੈ ਪਰ ਫਿਰ ਵੀ ਜੇਕਰ ਅਸੀਂ ਇਹ ਅਹਿਸਾਸ ਬਣਾ ਕੇ ਰੱਖਦੇ ਹਾਂ ਤਾਂ ਹੀ ਬੁਢਾਪਾ ਸਫਲ ਹੋ ਸਕਦਾ ਹੈ। ਵੈਸੇ ਵੀ ਇਹ ਸਮਝਿਆ ਜਾਂਦਾ ਹੈ ਕਿ ਸਰੀਰ ਬੁੱਢਾ ਹੋ ਜਾਂਦਾ ਹੈ ਪਰ ਮਨ ਸਦਾ ਜਵਾਨ ਬਣਿਆ ਰਹਿੰਦਾ ਹੈ।
ਜੇਕਰ ਤੁਸੀਂ ਆਪਣੇ-ਆਪ ਨੂੰ ਸਦਾ ਤਰੋ-ਤਾਜ਼ਾ ਮਹਿਸੂਸ ਕਰਦ ਰਹੋ ਤਾਂ ਤੁਸੀਂ ਬੁਢਾਪੇ ‘ਚ ਵੀ ਤੰਦਰੁਸਤ ਰਹਿ ਸਕਦੇ ਹੋ। ਇਹ ਕਦੇ ਨਾ ਸੋਚੋ ਕਿ ਅਸੀਂ ਬੁੱਢੇ ਹੋ ਗਏ ਹਾਂ ਤੇ ਮਿਹਨਤ ਨਹੀਂ ਕਰ ਸਕਦੇ । ਮਨ ਵਿੱਚ ਬੁਢਾਪੇ ਦਾ ਜ਼ਰਾ ਜਿੰਨਾ ਅਹਿਸਾਸ ਵੀ ਨਹੀਂ ਹੋਣਾ ਚਾਹੀਦਾ। ਜਿਵੇਂ ਹੀ ਤੁਸੀਂ ਬੁਢਾਪੇ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿੰਦੇ ਹੋ ਉਂਦੋ ਹੀ ਤੁਹਾਡੇ ਹੱਥ-ਪੈਰ ਢਿੱਲੇ ਹੋ ਜਾਂਦੇ ਹਨ।  ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ ਤੇ ਤੁਸੀਂ ਨਿਢਾਲ ਹੋ ਕੇ ਲੁੜਕ ਜਾਂਦੇ ਹੋ। ਤੁਹਾਡੀ ਏਸੇ ਕਮਜ਼ੋਰੀ ਦਾ ਲਾਭ ਉਠਾ ਕੇ ਹੀ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਤੁਹਾਡੇ ‘ਤੇ ਹਮਲਾ ਕਰ ਦਿੰਦੀਆਂ ਹਨ ਤੇ ਤੁਸੀ ਮੰਜੇ ਨਾਲ ਮੰਜਾ ਹੋ ਜਾਂਦੇ ਹੋ।
ਬੁਢਾਪਾ ਸੋਚਣ ਨਾਲ ਆਉਂਦਾ ਹੈ। ਜੇਕਰ ਤੁਸੀਂ ਆਪਣੇ ਭੂਤਕਾਲ ਦੀ ਉਧੇੜਬੁਣ ‘ਚ ਨਹੀਂ ਪੈਂਦੇ, ਯਾਰਾਂ-ਦੋਸਤਾਂ, ਰਿਸ਼ਤੇਦਾਰ ਤੇ ਆਸ-ਪਾਸ ਦੇ ਲੋਕਾਂ ਨਾਲ ਮਾੜਾ ਵਤੀਰਾ ਨਹੀਂ ਕਰਦੇ, ਨਵੇਂ-ਨਵੇਂ ਕੰਮ ਕਰਨ ਤੋਂ ਜੀ ਨਹੀਂ ਚੁਰਾਉਂਦੇ ਤਾਂ ਬੁਢਾਪਾ ਤੁਹਾਡੇ ਨੇੜੇ ਫਟਕ ਵੀ ਨਹੀਂ ਸਕਦਾ। ਜਿਹੜੇ ਬੰਦੇ ਸਦਾ ਨਵੀਆਂ-ਨਵੀਆਂ ਗੱਲਾਂ ਸੋਚਦੇ ਰਹਿੰਦੇ ਹਨ, ਨਵੇਂ-ਨਵੇਂ ਕੰਮਾਂ ‘ਚ ਹਰ ਵੇਲੇ ਦਿਲਚਸਪੀ ਰੱਖਦੇ ਹਨ, ਹਰ ਵੇਲੇ ਖੁਸ਼ ਤੇ ਚੜ੍ਹਦੀ ਕਲਾ ‘ਚ ਰਹਿੰਦੇ ਹਨ ਉਹ ਕਦੇ ਵੀ ਢਲਦੀ ਉਮਰ ਦੀ ਪ੍ਰਕਿਰਿਆ ਨੂੰ ਮਹਿਸੂਸ ਨਹੀਂ ਕਰਦੇ।
ਜਵਾਨੀ ਦਾ ਸੁਪਨਾ ਕਦੇ ਨਾ ਤੋੜੋ। ਉਹ ਸਾਰੇ ਆਦਰਸ਼ ਅਤੇ ਕਲਪਨਾਵਾਂ ਜੋ ਤੁਹਾਨੂੰ ਪ੍ਰੇਰਨਾ ਦਿੰਦੀਆਂ ਹਨ, ਉਹ ਹੀ ਜਵਾਨੀ ਦਾ ਭੇਦ ਹਨ। ਕਲਪਨਾਵਾਂ ਤੇ ਰੰਗੀਨੀਆਂ ਨੂੰ ਕਦੇ ਵੀ ਮੱਧਮ ਨਾ ਹੋਣ ਦੇਵੋ, ਬੁਢਾਪਾ ਤੁਹਾਨੂੰ ਕਦੇ ਨਹੀ ਸਤਾਵੇਗਾ।
ਬੁਢਾਪੇ ਦੀ ਭਾਵਨਾ ਸਾਡੇ ਸਰੀਰ ਦੇ ਪੋਸ਼ਕ ਤੱਤਾਂ ਨੂੰ ਆਪਣਾ ਕੰਮ ਨਹੀਂ ਕਰਨ ਦਿੰਦੀ। ਨਕਾਰਾਤਮਕ ਮਾਨਸਿਕਤਾ ਦੇ ਹੁੰਦਿਆਂ, ਜੇਕਰ ਅਸੀਂ ਕਦੇ ਬਿਮਾਰ ਹੋ ਜਾਂਦੇ ਹਾਂ ਤਾਂ ਸਾਡਾ ਸਰੀਰ ਰੋਗਾਂ ਦਾ ਸਾਹਮਣਾ ਨਹੀਂ ਕਰ ਸਕਦਾ ਤੇ ਅਸੀਂ ਮੰਜਾ ਫੜ੍ਹ ਲੈਂਦੇ ਹਾਂ।  ਚੰਗਾ-ਭਲਾ ਆਦਮੀ ਵੀ ਆਪਣੇ ਭੈੜੇ ਸੁਪਨਿਆਂ ਕਰਕੇ ਬੇਕਾਰ ਹੋ ਜਾਂਦਾ ਹੈ। ਭਾਵਨਾਵਾਂ ਹੀ ਸਾਨੂੰ ਨਿਰਬਲ ਜਾਂ ਬਲਵਾਨ ਬਣਾ ਕੇ ਰੱਖਦੀਆਂ ਹਨ। ਜਿਸ ਬੰਦੇ ਨੂੰ ਉਮਰ ਦੀ ਕੋਈ ਚਿੰਤਾ ਹੀ ਨਾ ਹੋਵੇ, ਉਹ ਬੁੱਢਾ ਕਿਵੇਂ ਹੋ ਸਕਦਾ ਹੈ!
ਗੂੜ੍ਹੀ ਨੀਂਦ ਸ਼ਾਂਤ ਅਤੇ ਸਹਿਜ਼ ਦਿਮਾਗ ਵਿੱਚ ਹੀ ਆਉਂਦੀ ਹੈ। ਜਦੋਂ ਤੱਕ ਦਿਮਾਗ ਵਿੱਚ ਹਲਚਲ ਰਹਿੰਦੀ ਹੈ, ਨੀਂਦ ਆਉਂਦੀ ਹੀ ਨਹੀਂ। ਦਿਮਾਗ ‘ਚ ਸੁੰਦਰ ਸੁਖਦ ਵਿਚਾਰ ਹੋਣਗੇ ਤਾਂ ਦਿਮਾਗ ਨੂੰ ਬੜਾ ਅਰਾਮ ਮਿਲਦਾ ਹੈ ਤੇ ਨੀਂਦ ਬੜੀ ਸਰਲਤਾ ਨਾਲ ਆ ਜਾਂਦੀ ਹੈ। ਇਸ ਲਈ ਚੰਗੀ ਨੀਂਦ ਲਈ ਮਨ ਇੱਕਦਮ ਹਲਕਾ ਰੱਖਣ ਦੀ ਲੋੜ ਹੈ। ਮਨ ਦੀਆਂ ਭਾਵਨਾਵਾਂ ਆਦਮੀ ਨੂੰ ਮੌਤ ਦੇ ਆਖਰੀ ਛਿਣ ਤੱਕ ਜਵਾਨ ਬਣਾਈ ਰੱਖ ਸਕਦੀਆਂ ਹਨ।  ਉਮਰ ਦਾ ਅਹਿਸਾਸ ਭੁੱਲ ਜਾਵੋ। ਕਦੇ ਵੀ ਆਪਣੀ ਉਮਰ ਨੂੰ ਨਾ ਜੋੜੇ। ਉਮਰ ਦਾ ਅਹਿਸਾਸ ਤੁਹਾਡੇ ਸਰੀਰ ਨੂੰ ਤੋੜ ਕੇ ਰੱਖ ਦਿੰਦਾ ਹੈ। ਇਸ ਵੱਲ ਕਦੇ ਧਿਆਨ ਹੀ ਨਾ ਦੇਵੋ। ਉਮਰ ਦਾ ਅਹਿਸਾਸ ਭੁੱਲ ਜਾਵੋਗੇ ਤਾਂ ਤੁਸੀਂ ਸਦਾ ਜਵਾਨ ਰਹੋਗੇ।
ਗੁਰੂ ਅਰਜਨ ਦੇਵ ਨਗਰ,
ਪੁਰਾਣੀ ਕੈਂਟ ਰੋਡ, ਫ਼ਰੀਦਕੋਟ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੰਨ ਆਂਕੀ ਗਈ ਭੂਚਾਲ ਦੀ ਤੀਬਰਤਾ
ਕਿਸੇ ਤਰਾਂ ਦੇ ਨੁਕਸਾਨ ਤੋ ਬਚਾਅ
ਸ਼ਿਮਲਾ, ਏਜੰਸੀ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਅਤੇ ਰੀਐਕਟਰ ਪੈਮਾਨੇ ‘ਤੇ ਇਹਨਾਂ ਦੀ ਤੀਬਰਤਾ ਤਿੰਨ ਆਂਕੀ ਗਈ ਹੈ। ਸ਼ਿਮਲਾ ਮੌਸਮ ਵਿਭਾਗ ਦੇ ਨਿਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਅਤੇ ਇਸ ਦਾ ਕੇਂਦਰ ਕੁੱਲੂ ‘ਚ 31.5 ਡਿਗਰੀ ਉਤਰੀ ਅਕਸ਼ਾਂਸ਼ ਅਤੇ 77.6 ਪੂਰਬੀ ਦੇਸ਼ਾਂਤਰ ‘ਤੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। (Earthquake)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਬਈ (ਏਜੰਸੀ)। ਵਿਸ਼ਵ ਚੈਂਪੀਅਨ ਭਾਰਤ ਅੇਤ ਉਪ ਜੂਤ ਇਰਾਨ ‘ਚ ਦੁਬਈ ਦੇ ਅਲ ਅਸਲ ਸਪੋਰਟਸ ਕੰਪਲੈਕਸ ‘ਚ ਛੇ ਦੇਸ਼ਾਂ ਦੇ ਕਬੱਡੀ ਮਾਸਟਰਜ਼ ਟੂਰਨਾਮੈਂਟ ‘ਚ ਆਪਣੀ ਸਰਦਾਰੀ ਕਾਇਮ ਰੱਖਦੇ ਹੋਏ ਆਪਣੇ-ਆਪਣੇ ਗਰੁੱਪ ਚੋਂ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ,ਭਾਰਤ ਨੇ ਗਰੁੱਪ ਏ ਦੇ ਆਪਣੇ ਮੁਕਾਬਲੇ ‘ਚ ਪਾਕਿਸਤਾਨ ਨੂੰ 41-17 ਨਾਲ ਹਰਾਇਆ ਜਦੋਂਕਿ ਇਰਾਨ ਨੇ ਦੱਖਣੀ ਕੋਰਆ ਨੂੰ 31-27 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਭਾਰਤੀ ਟੀਮ ਅਗਲੇ ਗਰੁੱਪ ਮੁਕਾਬਲੇ ‘ਚ 26 ਜੂਨ ਨੂੰ ਕੀਨੀਆ ਵਿਰੁੱਧ ਨਿੱਤਰੇਗੀ, ਪਾਕਿਸਤਾਨ ਨੂੰ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਕੀਨੀਆ ਨੂੰ ਹਰਾਉਣਾ ਹੋਵੇਗਾ।
ਪਹਿਲੇ ਮੁਕਾਬਲੇ ਚ 36-20 ਨਾਲ ਹਰਾਇਆ ਸੀ
ਪਾਕਿਸਤਾਨ ਨੂੰ ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ‘ਚ 36-20 ਨਾਲ ਹਰਾਉਣ ਤੋਂ ਬਾਅਦ ਇੱਕ ਵਾਰ ਫਿਰ ਭਾਰਤੀ ਟੀਮ ਪਾਕਿਸਤਾਨ ‘ਤੇ ਭਾਰੂ ਰਹੀ ਭਾਰਤ ਵੱਲੋਂ ਕਪਤਾਨ ਅਜੇ ਠਾਕੁਰ ਅਤੇ ਰਿਸ਼ਾਂਕ ਦੇਵਦਿਗਾ ਨੇ 6-6 ਅੰਕ ਹਾਸਲ ਕੀਤੇ ਪਾਕਿਸਤਾਨ ਨੂੰ 17ਵੇਂ ਮਿੰਟ ‘ਚ ਵੱਡਾ ਝਟਕਾ ਲੱਗਾ ਜਦੋਂ ਉਸਦੇ ਕਪਤਾਨ ਨਾਸਿਰ ਅਲੀ ਨੂੰ ਜਖ਼ਮੀ ਹੋ ਕੇ ਬਾਹਰ ਜਾਣਾ ਪਿਆ ਹਾਲਾਂਕਿ ਉਹ ਦੂਸਰੇ ਅੱਧ ‘ਚ ਵਾਪਸ ਪਰਤੇ ਅੱਧੇ ਸਮੇਂ ਤੱਕ ਭਾਰਤੀ ਟੀਮ 18-9 ਨਾਲ ਅੱਗੇ ਸੀ, ਦੂਸਰੇ ਅੱਧ ‘ਚ ਰੋਹਿਤ ਦੀ ਜਗ੍ਹਾ ਮੋਨੂ ਗੋਇਤ ਨੂੰ ਉਤਾਰਿਆ ਗਿਆ ਜੋ 7 ਰੇਡ ਅੰਕ ਲੈ ਕੇ ਛਾ ਗਏ ਇਸ ਦੇ ਨਾਲ ਹੀ ਨੇ ਲਗਾਤਾਰ ਦੂਸਰੇ ਮੁਕਾਬਲੇ ‘ਚ ਪਾਕਿਸਤਾਨ ਨੂੰ ਧੂੜ ਚਟਾਈ ਭਾਰਤ ਦੀ ਚੈਂਪੀਅਨਸ਼ਿਪ ‘ਚ ਇਹ ਲਗਾਤਾਰ ਤੀਸਰੀ ਜਿੱਤ ਹੈ, ਉਸਨੇ ਆਪਣੇ ਦੂਸਰੇ ਮੁਕਾਬਲੇ ‘ਚ ਕੀਨੀਆ ਨੂੰ 48-19 ਨਾਲ ਮਧੋਲਿਆ ਸੀ।
ਕਹਾਣੀ: ਚਾਨਣ
ਭਾਗੋ ਛੇ ਭੈਣਾਂ ਵਿਚ ਸਭ ਤੋਂ ਵੱਡੀ ਸੀ। ਘਰ ਵਿਚ ਕੋਈ ਪੁੱਤਰ ਨਾ ਹੋਣ ਕਾਰਨ ਭਾਗੋ ਦੀ ਮਾਂ ਨੂੰ ਨਾ ਚਾਹੁੰਦੇ ਹੋਏ ਵੀ ਛੇ ਧੀਆਂ ਨੂੰ ਜਨਮ ਦੇਣਾ ਪਿਆ। ਭਾਗੋ ਆਪਣੀ ਸੂਝਵਾਨ ਮਾਂ ਦੀ ਬਹੁਤ ਸਿਆਣੀ, ਵਫਾਦਾਰ ਅਤੇ ਦਿਮਾਗ ਦੀ ਤੇਜ-ਤਰਾਰ ਔਲਾਦ ਸੀ। ਘਰ ਵਿਚ ਗਰੀਬੀ ਅਤੇ ਪਰਿਵਾਰ ਵੱਡਾ ਹੋਣ ਕਾਰਨ ਉਸਨੂੰ ਬਹੁਤਾ ਪੜ੍ਹਾਇਆ ਵੀ ਨਹੀਂ ਸੀ ਜਾ ਸਕਿਆ।  ਮਸਾਂ ਛੇ ਕੁ ਸਾਲ ਹੀ ਸਕੂਲੇ ਘੱਲਿਆ ਸੀ ਉਸ ਨੂੰ। ਅਜੇ ਉਹ 15 ਵਰ੍ਹਿਆਂ ਦੀ ਹੀ ਹੋਈ ਸੀ, ਜਦੋਂ ਵਰ ਲੱਭਕੇ ਉਸ ਦਾ ਵਿਆਹ ਕਰ ਦਿੱਤਾ ਗਿਆ।  ਅੱਗੋਂ ਸਹੁਰੇ-ਘਰ ਵਿਚ ਘੋਰ ਗਰੀਬੀ ਹੋਣ ਕਰਕੇ ਭਾਗੋ  ਨੇ ਭਾਵੇਂ ਵਿਆਹੁਤਾ ਜ਼ਿੰਦਗੀ ਦਾ ਬਹੁਤਾ  ਸੁਖ ਤਾਂ ਨਹੀਂ ਸੀ ਮਾਣਿਆ, ਪਰ ਆਪਣੀ  ਅਕਲ  ਅਤੇ ਸੂਝ-ਬੂਝ ਨਾਲ ਵੱਡੀ ਤਂੋ ਵੱਡੀ ਹਰ ਮੁਸ਼ਕਿਲ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਸੀ ਉਹ। ਸਮਾਂ ਪਾ ਕੇ ਭਾਗੋ ਦੀ ਕੁੱਖੋਂ ਇੱਕ ਬੱਚੀ ਨੇ ਜਨਮ ਲਿਆ, ਜਿਸ ਦੇ ਜਨਮ ਦੀ ਵੀ ਘਰ ਵਾਲਿਆਂ ਵੱਲੋਂ ਕੋਈ ਖੁਸ਼ੀ ਨਾ ਮਨਾਈ ਗਈ। ਪਰ, ਭਾਗੋ ਦਿਲੋਂ ਬਹੁਤ ਖੁਸ਼ ਸੀ। ਉਹ ਆਪਣੇ ਅਧੂਰੇ ਰਹਿ ਗਏ ਅਰਮਾਨ ਅਤੇ ਸੁਪਨੇ ਆਪਣੀ ਬੇਟੀ ਤੋਂ ਪੂਰੇ ਕਰਨਾ ਚਾਹੁੰਦੀ ਸੀ।
ਭਾਗੋ  ਦੀ ਸੱਸ ਧੰਤੋ ਦੀ ਸੋਚ ਅਜੇ ਵੀ ਜਿਉਂ ਦੀ ਤਿਉਂ ਹੀ ਸੀ। ਉਹ ਪੋਤਰੇ ਦਾ ਮੂੰਹ ਦੇਖਣ ਲਈ ਉਤਾਵਲੀ ਮਿਹਣੇ-ਤਾਹਨੇ ਮਾਰ ਰਹੀ ਸੀ। ਭਾਗੋ ਦੂਜੇ ਬੱਚੇ ਨੂੰ ਜਨਮ ਦੇਣ ਦੇ ਹੱਕ ਵਿਚ ਨਹੀਂ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੀ ਬੇਟੀ ਮੀਤੋ ਨੂੰ ਪੜ੍ਹਾ-ਲਿਖਾ ਕੇ ਕਿਸੇ ਚੰਗੀ ਨੌਕਰੀ ‘ਤੇ ਲਗਵਾਏਗੀ। ਪਰ, ਦੂਜੇ ਪਾਸੇ ਮਿਹਣਿਆਂ-ਤਾਹਨਿਆਂ ਦੀਆਂ ਛੁਰੀਆਂ ਵੀ ਭਾਗੋ ਦਾ ਹਿਰਦਾ ਚੀਰ ਰਹੀਆਂ ਸਨ। ਨਤੀਜਨ, ਉਸ ਨੂੰ ਮਜਬੂਰਨ ਕੁੱਖ ਵਿਚ ਇੱਕ ਹੋਰ ਬੱਚਾ ਪਾਲਣਾ ਪਿਆ।  ਸਮਾਂ ਆਇਆ ਤਾਂ ਬੱਚੇ ਨੇ ਜਨਮ ਲਿਆ, ਜਿਹੜਾ ਕਿ ਸੱਸ ਦੀਆਂ ਸਾਰੀਆਂ ਆਸਾਂ-ਉਮੀਦਾਂ ਉੱਪਰ ਪਾਣੀ ਫੇਰ ਗਿਆ, ਕਿਉਂਕਿ ਇਸ ਵਾਰ ਵੀ ਇਸ ਨਵ-ਜੰਮੇ ਬੱਚੇ ਨੂੰ ‘ਖੰਡ ਦੀ ਬੋਰੀ’ ਆਖ ਕੇ ਹੀ ਉਹ ਨੱਕ ਵਿੰਗਾ ਜਿਹਾ ਕਰ ਰਹੀ ਸੀ।
ਭਾਗੋ  ਦੇ ਕੰਨੀਂ ਗੱਲ-ਗੱਲ ਉਤੇ ਮਿਹਣੇ-ਤਾਹਨੇ ਪੈਂਦੇ, ਪਰ ਉਹ ਹਰ ਮੁਸ਼ਕਿਲ  ਦਾ ਹੱਲ ਬੜੀ ਦਲੇਰੀ, ਸਹਿਨਸ਼ੀਲਤਾ, ਹੌਂਸਲੇ ਅਤੇ ਸਿਆਣਪ ਨਾਲ ਕਰ ਲੈਂਦੀ। ਡੰਗ ਤੇ ਚੋਭਾਂ ਦੀ ਪ੍ਰਵਾਹ ਕੀਤੇ ਬਗੈਰ ਉਹ ਘਰ ਦੇ ਕੰਮਾਂ ਅਤੇ ਆਪਣੇ ਸਿਲਾਈ-ਕਢਾਈ ਦੇ ਕੰਮਾਂ ਵਿਚ ਮਸਤ-ਅਲਮਸਤ ਰਹਿੰਦੀ। ਉਹ ਆਪਣੀ ਸਿਲਾਈ ਦੀ ਮਿਹਨਤ ਨਾਲ ਆਪਣੀ ਲਾਡਲੀ ਮੀਤੋ ਦੇ ਸਕੂਲ ਦਾ ਖਰਚਾ ਕੱਢ ਲੈਂਦੀ। ਘਰ ਵਿਚ ਬਿਜਲੀ ਨਾ ਹੋਣ ਕਾਰਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਹੀ ਉਹ ਆਪਣੇ ਸਾਰੇ ਕੰਮ ਮੁਕਾ ਲੈਂਦੀ। ਉਸ ਦੀ ਕੋਸ਼ਿਸ਼ ਸੀ ਕਿ ਜਿਵੇਂ ਸਾਰੇ ਪਿੰਡ ਵਿਚ ਘਰ-ਘਰ ਬਿਜਲੀ ਹੈ, ਉਵੇਂ ਹੀ ਉਸ ਦੇ ਘਰ ਵੀ ਹੋਵੇ, ਪਰ ਹੁੰਦੀ ਤਾਂ ਕਿਵੇਂ ਹੁੰਦੀ। ਖਰਚਾ ਹੀ ਪੇਸ਼ ਨਹੀਂ ਸੀ ਜਾਣ ਦੇ ਰਿਹਾ, ਉਸ ਦੀ।
ਮੀਤੋ ਬੜੀ ਸੂਝਵਾਨ ਨਿੱਕਲੀ। ਖਿਡਾਰਨਾਂ ਵਿਚ ਟੌਪ ਦੀ ਖਿਡਾਰਨ। ਹੁਸ਼ਿਆਰ ਵਿਦਿਆਰਥੀਆਂ ਵਿਚ ਫਸਟ ਡਵੀਜਨਾਂ ਹਾਸਲ ਕਰਕੇ ਵਜੀਫੇ ਪ੍ਰਾਪਤ ਕਰਨ ਵਾਲੀ ਹੋਣਹਾਰ ਵਿਦਿਆਰਥਣ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ‘ਗਿੱਧਿਆਂ ਦੀ ਰਾਣੀ’। ਉਸ ਦੀਆਂ ਹਰ ਖੇਤਰ ਦੀਆਂ ਕਦਮ-ਕਦਮ ਦੀਆਂ ਪ੍ਰਾਪਤੀਆਂ ਦੇਖ-ਦੇਖ ਕੇ ਭਾਗੋ  ਹੌਂਸਲੇ ਨਾਲ ਅੰਬਰੀਂ ਉਡਾਰੀਆਂ ਲਾਉਂਦੀ ਫਿਰਦੀ ਰਹਿੰਦੀ। ਉਸ ਨੂੰ ਇੰਝ ਲੱਗਦਾ ਜਿਵੇਂ ਉਸ ਦੇ ਸਾਰੇ ਅਧੂਰੇ ਅਰਮਾਨ ਅਤੇ ਰੀਝਾਂ ਉਸ ਦੀ ਲਾਡਲੀ ਮੀਤੋ ਅਤੇ ਛੋਟੀ ਜੀਤੋ ਪੂਰੀ ਕਰਨ ‘ਤੇ ਤੁਲੀਆਂ ਹੋਈਆਂ ਹੋਣ। ਮੀਤੋ ਆਪਣੀ ਪੜ੍ਹਾਈ ਦਾ ਕੰਮ ਮੁਕਾ ਲੈਂਦੀ ਤਾਂ ਆਪਣੀ ਮਾਂ ਦਾ ਕੰਮ ‘ਚ ਹੱਥ ਵਟਾਉਣ ਲੱਗ ਜਾਂਦੀ। ਜੀਤੋ ਨੂੰ ਵੀ ਸਕੂਲ ਦਾ ਸਾਰਾ ਕੰਮ ਕਰਵਾਉਂਦੀ। ਉਹ ਜਿਵੇਂ-ਕਿਵੇਂ ਬੀ. ਏ. ਦੀ ਡਿਗਰੀ ਦਾ ਮੋਰਚਾ ਸਰ ਕਰ ਗਈ।  ਨੌਕਰੀ ਲਈ ਅਪਲਾਈ ਕੀਤਾ ਤਾਂ ਮਾਲਕ ਨੇ ਉੱਧਰ ਵੀ ਸੁਣ ਲਈ।  ਉਸ ਦੀ ਕਲਰਕ ਦੀ ਨੌਕਰੀ ਲਈ ਸਿਲੈਕਸ਼ਨ ਹੋ ਗਈ। ਮਾਲਕ ਨੇ ਅਗਲੀ ਕਿਰਪਾ ਇਹ ਕੀਤੀ ਕਿ ਨਿਯੁਕਤੀ ਵੀ ਲਾਗਲੇ ਸ਼ਹਿਰ ਵਿਚ ਹੀ ਹੋ ਗਈ।
ਮੀਤੋ ਨੂੰ ਪਹਿਲੀ ਤਨਖਾਹ ਮਿਲੀ। ਅਗਲੇ ਹੀ ਦਿਨ ਮੀਤੋ ਦੀ ਇਸੇ ਤਨਖਾਹ ਵਿਚ ਬਿਜਲੀ ਦਾ ਕੁਨੈਕਸ਼ਨ ਲਗਵਾ ਲਿਆ। ਘਰ ਇੱਕਦਮ ਜਗਮਗਾ ਉੱਠਿਆ। ਘਰ ਵਿਚ ਚਾਰੋ ਪਾਸੇ ਚਾਨਣ-ਹੀ-ਚਾਨਣ ਹੋ ਗਿਆ। ਭਾਗੋ ਦੀ ਸੱਸ, ਜੋ ਹੁਣ ਬੁੱਢੀ ਹੋ ਚੁੱਕੀ ਸੀ, ਮੰਜੇ ‘ਤੇ ਪਈ ਬੋਲੀ, ”ਪੁੱਤ ਮੀਤੋ ਤੂੰ ਤਾਂ ਸੱਚਮੁੱਚ ਘਰ ਦਾ ਚਾਨਣ ਏਂ!  ਤੂੰ ਇਸ ਘਰ ਵਿਚ ਜਨਮ ਲੈ ਕੇ ਘਰ ਵਿਚ ਮੁੱਦਤਾਂ ਦਾ ਹਨ੍ਹੇਰਾ ਚੁੱਕ ਕੇ ਘਰ ਵਿਚ ਚਾਨਣ ਕਰ ਦਿੱਤਾ ।” ਭਾਗੋ  ਨੇ ਹੱਸਦਿਆਂ ਆਖਿਆ, ”ਮਾਂ ਜੀ ਸੱਚ ਕਹਿ ਰਹੇ ਹੋ ਤੁਸੀਂ। ਇਹ ਬਿਜਲੀ ਦਾ ਚਾਨਣ ਨਹੀਂ, ਬਲਕਿ ਇਹ ਵਿੱਦਿਆ ਦਾ ਚਾਨਣ ਹੈ, ਇਹ ਧੀਆਂ ਦਾ ਚਾਨਣ ਹੈ!”  ਫਿਰ ਮੀਤ ਨੂੰ ਕਲਾਵੇ ‘ਚ ਲੈ ਕੇ ਚੁੰਮਦੀ ਹੋਈ ਬੋਲੀ, ”ਯੁੱਗ-ਯੁੱਗ ਜੀਵੇ ਮੇਰਾ ਲਾਡਲਾ ਚਾਨਣ, ਮੇਰੀ ਮੀਤ!  ਜਿੱਥੇ ਜਾਵੇ ਹਨ੍ਹੇਰਾ ਦੂਰ ਕਰਕੇ ਚਾਨਣ ਹੀ ਚਾਨਣ ਕਰ ਦੇਵੇ!”
ਕੁਲਵਿੰਦਰ ਕੌਰ ਮਹਿਕ, ਮੁਹਾਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।