Remand - Sach Kahoon Punjabi
ਗੈਂਗਸਟਰ ਰੋਹਿਤ ਗੋਦਾਰਾ ਦਾ ਪੰਜਾਬ ਪੁਲਿਸ ਨੇ ਲਿਆ ਰਿਮਾਂਡ
ਲਾਰੇਂਸ ਬਿਸ਼ਨੋਈ ਤੋਂ ਬਾਅਦ ਕੀਤਾ ਰੋਹਿਤ ਨੂੰ ਅਦਾਲਤ ‘ਚ ਪੇਸ਼
ਮਲੋਟ। ਪਿਛਲੇ ਦਿਨੀਂ ਮਲੋਟ ਦੀ ਇੱਕ ਜਿੰਮ ਦੇ ਬਾਹਰ ਚੱਲੀ ਗੋਲੀ ਦੌਰਾਨ ਨੌਜਵਾਨ ਮਨਪ੍ਰੀਤ ਸਿੰਘ ਮੰਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ‘ਚ ਪੁਲਿਸ ਨੇ ਕਾਰਵਾਈ ਕਰਦਿਆਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਰੋਹਿਤ ਗੋਦਾਰਾ ਨੂੰ ਚੁਰੂ ਦੀ ਜ਼ੇਲ ‘ਚ ਬੰਦ ਗੈਂਗਸਟਰ ਰੋਹਿਤ ਗੋਦਾਰਾ ਨੂੰ ਅੱਜ ਪੰਜਾਬ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ। ਜਿੱਥੇ ਪੁਲਿਸ ਨੇ ਰੋਹਿਤ ਗੋਦਾਰਾ ਦਾ ਰਿਮਾਂਡ ਹਾਸਿਲ ਕੀਤਾ।
ਦੱਸ ਦਈਏ ਕਿ ਮਲੋਟ ਵਿਖੇ ਦੋ ਦਸੰਬਰ ਨੂੰ ਗੈਂਗਸਟਰਾਂ ਵਲੋਂ ਕਤਲ ਕੀਤੇ ਮਨਪ੍ਰੀਤ ਸਿੰਘ ਮੰਨਾਂ ਦੇ ਕਤਲ ਮਾਮਲੇ ‘ਚ ਗੈਗਸਟਰ ਲਾਰੇਂਸ ਬਿਸ਼ਨੋਈ ਤੋਂ ਬਾਅਦ ਅੱਜ ਜ਼ਿਲਾ ਪੁਲਿਸ ਨੇ ਇਸ ਮਾਮਲੇ ਵਿਚ ਇਕ ਹੋਰ ਗੈਂਗਸਟਰ ਰੋਹਿਤ ਗੋਦਾਰਾ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ। ਪਿਛਲੀ 2 ਦਸੰਬਰ ਨੂੰ ਜਿੰਮ ਦੇ ਬਾਹਰ ਸ਼ਾਰਪ ਸ਼ੂਟਰਾਂ ਹੱਥੋਂ ਮਾਰੇ ਗਏ ਮਲੋਟ ਵਾਸੀ ਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਮਾਮਲੇ ਵਿਚ ਪੁਲਿਸ ਨੇ ਰਾਜਸਥਾਨ ਦੀ ਚੁਰੂ ਜੇਲ ਵਿਚ ਬੰਦ ਗੈਂਗਸਟਰ ਰੋਹਿਤ ਗੋਦਾਰਾ ਪੁੱਤਰ ਸੰਤ ਰਾਮ ਵਾਸੀ ਬੀਕਾਨੇਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਮਲੋਟ ਅਦਾਲਤ ਵਿਚ ਪੇਸ਼ ਕੀਤਾ ਸੀ। ਜਿਥੇ ਪੁਲਿਸ ਨੇ ਅਦਾਲਤ ਪਾਸੋਂ ਪੁੱਛਗਿੱਛ ਲਈ 10 ਦਿਨਾਂ ਦਾ ਰਿਮਾਂਡ ਮੰਗਿਆ ਪਰ ਮਾਨਯੋਗ ਅਦਾਲਤ ਨੇ ਪੁਲਸ ਨੂੰ 6 ਦਿਨਾਂ ਦਾ ਰਿਮਾਂਡ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰਟ ਨੇ ਨਹੀਂ ਦਿੱਤੀ ਬੇਲ, ਵਕੀਲ ਅਤੇ ਪਰਿਵਾਰ ਨੂੰ ਮਿਲਣ ਦੀ ਛੋਟ | Chidambaram
ਬੁੱਧਵਾਰ ਨੂੰ ਜਾਂਚ ਏਜੰਸੀ ਨੇ ਪੀ. ਚਿਦੰਬਰਮ ਨੂੰ ਜੋਰ ਬਾਗ ਸਥਿਤ ਰਿਹਾਇਸ਼ ਤੋਂ ਕੀਤਾ ਸੀ ਗ੍ਰਿਫ਼ਤਾਰ | Chidambaram
ਨਵੀਂ ਦਿੱਲੀ (ਏਜੰਸੀ)। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਦਿੱਲੀ ਦੀ ਰਾਉਜ ਐਵੇਨਿਊ ਕੋਰਟ ਨੇ 5 ਦਿਨ ਦੇ ਰਿਮਾਂਡ ‘ਤੇ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਦਿੱਤਾ ਹੈ ਬੁੱਧਵਾਰ ਨੂੰ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਨਾਟਕੀ ਘਟਨਾਕ੍ਰਮ ਤੋਂ ਬਾਅਦ ਉਨ੍ਹਾਂ ਦੇ ਜੋਰ ਬਾਗ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਜੱਜ ਅਜੈ ਕੁਮਾਰ ਕੁਹਾੜ ਦੀ ਅਦਾਲਤ ‘ਚ ਸੁਣਵਾਈ ਦੌਰਾਨ ਪੀ. ਚਿਦੰਬਰਮ ਦੇ ਵਕੀਲਾਂ ਨੇ ਉਨ੍ਹਾਂ ਜ਼ਮਾਨਤ ਦੇਣ ਦੀ ਮੰਗ ਕਰਦਿਆਂ ਤਮਾਮ ਦਲੀਲਾਂ ਦਿੱਤੀਆਂ, ਪਰ ਕੋਰਟ ਨੇ ਸਭ ਨੂੰ ਰੱਦ ਕਰਦਿਆਂ ਉਨ੍ਹਾਂ ਰਿਮਾਂਡ ‘ਤੇ ਭੇਜਣ ਦਾ ਫੈਸਲਾ ਸੁਣਾਇਆ ਚਿਦੰਬਰਮ ਦੇ ਮਾਮਲੇ ‘ਤੇ ਸ਼ਾਮ ਨੂੰ ਕਰੀਬ 5 ਵਜੇ ਤੱਕ ਸੁਣਵਾਈ ਤੇ ਫਿਰ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। (Chidambaram)
ਕੋਰਟ ਨੇ ਆਪਣੇ ਫੈਸਲੇ ‘ਚ ਹਰ ਦਿਨ ਅੱਧੇ ਘੰਟੇ ਤੱਕ ਵਕੀਲਾਂ ਤੇ ਪਰਿਵਾਰਾਂ ਨੂੰ ਚਿਦੰਬਰਮ ਨੂੰ ਮਿਲਣ ਦੀ ਆਗਿਆ ਦਿੱਤੀ ਹੈ ਇਸ ਦੇ ਨਾਲ ਹੀ ਕੋਰਟ ਨੇ  ਕਿਹਾ ਕਿ ਰਿਮਾਂਡ ਦੌਰਾਨ ਮੁਲਜ਼ਮ ਦੀ ਨਿੱਜੀ ਛਵੀ ਦਾ ਘਾਣ ਨਾ ਹੋਵੇ ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਆਈਐਨਐਕਸ ਮੀਡੀਆ ਨਿਵੇਸ਼ ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਤੋਂ ਵੀਰਵਾਰ ਨੂੰ ਦੂਜੇ ਗੇੜ ਦੀ ਪੁੱਛਗਿੱਛ ਕੀਤੀ ਪੁੱਛਗਿੱਛ ਦੌਰਾਨ ਸੀਬੀਆਈ ਦਫ਼ਤਰ ‘ਚੋਂ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਸੀਬੀਆਈ ਸੂਤਰਾਂ ਦੀ ਮੰਨੀਏ ਤਾਂ ਪੀ. ਚਿਦੰਬਰਮ ਪੁੱਛਗਿੱਛ ‘ਚ ਅਫ਼ਸਰਾਂ ਦੀ ਮੱਦਦ ਨਹੀਂ ਕਰ ਰਹੇ ਹਨ ਤੇ ਉਨ੍ਹਾਂ ਦੇ ਜ਼ਿਆਦਾਤਰ ਜਵਾਬ ਟਾਲਣ ਵਾਲੇ ਹਨ।
ਵਕਤ ਬਦਲਿਆ, ਕਿਰਦਾਰ ਬਦਲਿਆ, ਪਰ ਤਸਵੀਰ ਇੱਕ ਵਰਗੀ
9 ਸਾਲ ਤੇ 28 ਦਿਨ ਪਹਿਲਾਂ ਜਦੋਂ ਚਿਦੰਬਰਮ ਗ੍ਰਹਿ ਮੰਤਰੀ ਸਨ ਉਦੋਂ ਦੇਸ਼ ਦੇ ਵਰਤਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 25 ਜੁਲਾਈ ਸਾਲ 2010 ‘ਚ ਸੀਬੀਆਈ ਨੇ ਸੋਹਰਾਬੁਦੀਨ ਐਨਕਾਊਂਟਰ ਕੇਸ ‘ਚ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਸੀ ਤੇ ਅੱਜ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਹਨ ਚਿਦੰਬਰਮ ਆਈਐਨ ਐਕਸ ਮੀਡੀਆ ਨੂੰ ਨਿਯਮਾਂ ਦੀ ਅਣਦੇਖੀ ਕਰਕੇ 305 ਕਰੋੜ ਦੇ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦੇਣ ਦੇ ਦੋਸ਼ ‘ਚ ਸੀਬੀਆਈ ਦੀ ਗ੍ਰਿਫ਼ਤ ‘ਚ ਹਨ।
ਕਾਂਗਰਸ ਵਰਕਰਾਂ ਦਾ ਪ੍ਰਦਰਸ਼ਨ
ਸਾਬਕਾ ਕੇਂਦਰੀ ਗ੍ਰਹਿ ਤੇ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਿੱਲੀ ‘ਚ ਗ੍ਰਿਫ਼ਤਾਰੀ ਕਰਨ ਦੇ ਵਿਰੋਧ ‘ਚ ਨਵੀਂ ਦਿੱਲੀ, ਚੇੱਨਈ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਕਾਂਗਰਸ ਦੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਪਾਰਟੀ ਵਰਕਰ ਰਾਜਧਾਨੀ ਭੋਪਾਲ ਸਥਿਤ ਸੀਬੀਆਈ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ਼ ਤਖ਼ਤੀਆਂ ਲੈ ਕੇ ਪਹੁੰਚੇ ਤੇ ਨਾਅਰੇਬਾਜ਼ੀ ਕੀਤੀ ਕਾਂਗਰਸ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਨਵੀਂ ਦਿੱਲੀ ਤੇ ਰਾਜਧਾਨੀ ਭੋਪਾਲ ਦੇ ਸੀਬੀਆਈ ਦਫ਼ਤਰ ‘ਤੇ ਵਾਧੂ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ।
ਨਾਭਾ ਜੇਲ੍ਹ ‘ਚ ਮਹਿੰਦਰਪਾਲ ਬਿੱਟੂ ਕਤਲ ਕੇਸ ਦੇ ਮੁਲਜ਼ਮਾਂ ਦਾ ਰਿਮਾਂਡ ਵਧਿਆ
ਪਟਿਆਲਾ । ਨਾਭਾ ਜੇਲ੍ਹ ਵਿੱਚ ਹੋਏ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਮੁਲਜ਼ਮ ਦਾ ਪੁਲਿਸ ਰਿਮਾਂਡ ਵਧ ਗਿਆ ਹੈ। ਅਦਾਲਤ ਨੇ ਮੁਲਜ਼ਮ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਦੋਵਾਂ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਦਿੱਤਾ ਸੀ, ਜਿਸ ਦੇ ਪੂਰਾ ਹੋਣ ‘ਤੇ ਅੱਜ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਬੀਤੀ 22 ਜੂਨ ਨੂੰ ਬਿੱਟੂ ‘ਤੇ ਨਾਭਾ ਦੀ ਨਵੀਂ ਜੇਲ੍ਹ ਵਿੱਚ ਕਾਤਲਾਨਾ ਹਮਲਾ ਹੋਇਆ ਸੀ। ਇਸ ਤੋਂ ਬਾਅਦ ਬਿੱਟੂ ਦੇ ਕਤਲ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਦੋ ਹਮਲਾਵਰਾਂ ਸਮੇਤ ਕੁੱਲ ਪੰਜ ਕੈਦੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਵਕੀਲ ਬਲਜਿੰਦਰ ਸੋਢੀ ਦੀ ਮੰਨੀਏ ਤਾਂ ਪੁਲਿਸ ਨੇ ਅੱਜ ਇਨ੍ਹਾਂ ਚਾਰ ਤੋਂ ਪੰਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਪਰ ਪੁਲਿਸ ਦੋ ਮੁਲਜ਼ਮਾਂ ਨੂੰ ਹੀ ਪੇਸ਼ ਕਰਨ ਦੀ ਗੱਲ ਕਹਿ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਲਾਲਾਬਾਦ । ਬੀਤੇ ਦਿਨੀਂ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇ ਕੇ ਵਸਨੀਕ ਸੁਮਨ ਮੁਟਨੇਜਾ ਨੂੰ ਪਹਿਲਾਂ ਅਗਵਾ ਅਤੇ ਬਾਅਦ ‘ਚ ਮੌਤ ਦੇ ਘਾਟ ਉਤਾਰਨ ਦੇ ਮਾਮਲੇ ‘ਚ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ। ਪੁਲਸ ਨੇ ਨਾਮਜ਼ਦ ਦੋਸ਼ੀ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ, ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਪਰਗਟ ਸਿੰਘ ਉਰਫ ਪਿੰਕਾ ਪੁੱਤਰ ਕਿਸ਼ਨ ਸਿੰਘ, ਸੁਖਪਾਲ ਸਿੰਘ ਉਰਫ ਪਾਲਾ ਪੁੱਤਰ ਜਗਸੀਰ ਸਿੰਘ, ਸਤਨਾਮ ਸਿੰਘ ਉਰਫ ਮੱਕੜ ਪੁੱਤਰ ਲਾਲ ਸਿੰਘ, ਗੰਗਾ ਸਿੰਘ ਪੁੱਤਰ ਮੋਹਨ ਸਿੰਘ ਨੂੰ ਡੀ. ਐੱਸ. ਪੀ. ਅਮਰਜੀਤ ਸਿੰਘ ਅਤੇ ਐੱਸ. ਐੱਚ. ਓ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ। ਸਰਕਾਰੀ ਵਕੀਲ ਸੁਰਿੰਦਰ ਸਚਦੇਵਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਕਤ ਦੋਸ਼ੀਆਂ ਨੂੰ 27 ਅਪਰੈਲ ਤੱਕ 5 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀ.ਜੀ.ਪੀ. ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ)।
ਪਟਿਆਲਾ ਪੁਲਿਸ ਵੱਲੋ ਅਗਵਾਸੁਦਾ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਚੁਗਲ ਵਿੱਚੋਂ ਸਹੀ ਸਲਾਮਤ ਯੂਪੀ ਦੇ ਸਹਾਰਨਪੁਰ ਤੋਂ ਛੁਡਵਾਉਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਅੱਜ ਉਨ੍ਹਾਂ 4 ਕਾਬੂ ਕੀਤੇ ਗਏ ਅਗਵਾਕਾਰਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪੁਲਿਸ ਦੀ ਜਿਸ ਟੀਮ ਨੇ ਅਗਵਾਕਾਰਾਂ ਤੋਂ ਸੰਪੂਰਨ ਸਿੰਘ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਛੁਡਵਾਇਆ ਹੈ ਉਸ ਟੀਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ 5 ਡੀ.ਜੀ.ਪੀ. ਕੋਮੋਡੇਸ਼ਨ ਡਿਸਕ ਅਤੇ 3 ਲੋਕਲ ਰੈਂਕ ਦੀਆਂ ਪ੍ਰਮੋਸ਼ਨਾਂ ਦੇਣ ਦਾ ਐਲਾਨ ਵੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਜਾ ਕੇ ਪਟਿਆਲਾ ਪੁਲਿਸ ਦੀ 17 ਮੈਂਬਰੀ ਟੀਮ ਨੇ 5 ਦਿਨਾਂ ਤੱਕ ਲਗਾਤਾਰ ਕਾਰਵਾਈ ਕਰਨ ਤੋਂ ਇਲਾਵਾ ਹਰਿਆਣਾ ਰਾਜ ਦੇ ਅੰਬਾਲਾ ਤੋਂ ਵੀ 2 ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਸਹਾਰਨਪੁਰ ਤੋਂ ਕਾਬੂ ਕੀਤੇ ਗਏ ਅਗਵਾਕਾਰਾਂ ਲਈ ਵੀ ਵਿਸ਼ੇਸ਼ ਵਿਉਂਤਬੰਦੀ ਕੀਤੀ ਗਈ ਅਤੇ 6 ਪ੍ਰਾਈਵੇਟ ਗੱਡੀਆਂ ਰਾਹੀਂ ਸਾਦੀ ਵਰਦੀ ‘ਚ ਪਟਿਆਲਾ ਪੁਲਿਸ ਨੇ ਇਹ ਕਾਰਵਾਈ ਕੀਤੀ।  ਉਨ੍ਹਾਂ ਦੱਸਿਆ ਕਿ ਐਸ.ਪੀ.ਇੰਨਵੈਸਟੀਗੇਸਨ ਹਰਮੀਤ ਸਿੰਘ ਹੁੰਦਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਅਗਵਾਕਾਰਾਂ ਬਾਰੇ ਹਰਿਆਣਾ , ਦਿੱਲੀ, ਪੰਜਾਬ ਅਤੇ ਯੂ.ਪੀ ਵਿਚ ਹੋਣ ਬਾਰੇ ਸੂਚਨਾਵਾਂ ਪ੍ਰਾਪਤ ਹੋਈਆਂ ਸਨ।
4 ਮਾਰਚ ਨੂੰ ਸੰਪੂਰਨ ਸਿੰਘ ਦੇ ਫੋਨ ਤੋ ਸੰਪੂਰਨ ਸਿੰਘ ਦੇ ਲੜਕੇ ਨਰਵਿੰਦਰ ਸਿੰਘ ਨੂੰ ਸੰਪੂਰਨ ਸਿੰਘ ਨੂੰ ਛੱਡਣ ਬਦਲੇ 1 ਕਰੋੜ ਰੂਪੈ ਦੀ ਮੰਗ ਕੀਤੀ ਗਈ ਸੀ ਤੇ ਧਮਕੀ ਦਿੱਤੀ ਕਿ ਪ੍ਰਸਾਸਨ ਨੂੰ ਇਸ ਬਾਰੇ ਕੁਝ ਨਹੀ ਦੱਸਣਾ ਨਹੀਂ ਤਾਂ ਸੰਪੂਰਨ ਸਿੰਘ ਨੂੰ ਮਾਰ ਦਿੱਤਾ ਜਾਵੇਗਾ।  ਸਹਾਰਨਪੁਰ ਤੋਂ ਗ੍ਰਿਫਤਾਰ ਹੋਏ ਇਰਸਾਦ ਤੇ ਨਦੀਮ ਦੀ ਨਿਸ਼ਾਨਦੇਹੀ ‘ਤੇ ਮੇਜਰ ਕੁਮਾਰ ਵਾਸੀ ਕਲਸੀ ਥਾਣਾ ਤੀਤਰੋ ਜਿਲ੍ਹਾ ਸਹਾਰਨਪੁਰ ਦੇ ਕਮਾਦ (ਗੰਨਾ) ਦੇ ਖੇਤਾਂ ਵਿੱਚ ਸੰਪੂਰਨ ਸਿੰਘ ਨੂੰ ਜਿੱਥੇ ਰੱਖਿਆ ਹੋਇਆ ਸੀ, ਅਗਵਾਕਾਰਾਂ ਦੇ ਕਬਜੇ ਵਿੱਚੋਂ ਸਹੀ ਸਲਾਮਤ ਬਰਾਮਦ ਕੀਤਾ ਗਿਆ।ਇਸੇ ਦੌਰਾਨ ਹੀ ਬਲਿਸਟਰ ਉਰਫ ਬਾਨਾ ਅਤੇ ਮੁਸਤਕੀਨ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਜੋ ਪੁਲਿਸ ਦੀ ਜਵਾਬੀ ਫਾਇਰਿੰਗ ਨਾਲ ਬਲਿਸਟਰ ਉਰਫ ਬਾਨਾ ਲੱਤ ਵਿੱਚ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ, ਮੁਸਤਕੀਨ ਪੁੱਤਰ ਫੇਹਾਜ ਅਤੇ ਫਾਰੁਖ ਜੋ ਕੇ ਮੌਕੇ ਤੋਂ ਭੱਜ ਗਿਆ। ਇਸ ਕੇਸ ਵਿੱਚ 4 ਮੁਲਜਮ ਜਿਹਨਾਂ ਵਿਚ ਸੁਭਾਸ ਚੰੰਦ, ਵਿਕਾਸ ਕੁਮਾਰ ਉਰਫ ਬੰਟੀ ਨੂੰ ਅੰਬਾਲਾ ਤੋਂ ਅਤੇ ਇਰਸਾਦ ਤੇ ਨਦੀਮ ਨੂੰ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਬਲਿਸਟਰ ਉਰਫ ਬਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਸਆਈਟੀ ਨੇ ਕੀਤਾ ਫਰੀਦਕੋਟ ਅਦਾਲਤ ‘ਚ ਪੇਸ਼
ਫਰੀਦਕੋਟ। ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਆਈ. ਜੀ. ਉਮਰਾਨੰਗਲ ਨੂੰ ਅੱਜ ਐੱਸਆਈਟੀ ਨੇ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਮਰਾਨੰਗਲ ਨੂੰ 23 ਫਰਵਰੀ ਤੱਕ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।ਹੈ। ਅਦਾਲਤ ਤੋਂ ਐੱਸਆਈਟੀ ਨੇ ਉਮਰਾਨੰਗਲ ਤੋਂ ਪੁੱਛਗਿੱਛ ਲਈ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਡਿਊਟੀ ਮੈਜਿਸਟ੍ਰੇਟ ਏਕਤਾ ਓਪਲ ਨੇ ਉਮਰਾਨੰਗਲ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਜਿਕਰਯੋਗ ਹੈ ਕਿ ਪੁਲਿਸ ਦੇ ਉੱਚ ਅਧਿਕਾਰੀ ਆਈ. ਜੀ. ਉਮਰਾਨੰਗਲ ਨੂੰ ਗ੍ਰਿਫਤਾਰ ਕਰਨ ਦੀ ਐੱਸ.ਆਈ. ਟੀ. ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ ਕਿਉਂਕਿ  ਉਮਰਾ ਨੰਗਲ ਇਸ ਮਾਮਲੇ ਵਿਚ ਪੁਲਿਸ ਦੇ ਸਭ ਤੋਂ ਸੀਨੀਅਰ ਅਧਿਕਾਰੀ ਹਨ। ਇਸ ਤੋਂ ਪਹਿਲਾਂ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਪਿੱਛੋਂ ਹੀ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਾਦਲਾਂ ‘ਤੇ ਹਮਲੇ ਸਬੰਧੀ ਅਜੇ ਸਪੱਸ਼ਟ ਨਹੀਂ ਦੱਸ ਸਕਦੇ : ਸਿੱਧੂ
ਕਾਰ ਖੋਹਣ ਦੇ ਮਾਮਲੇ ‘ਚ ਵੀ ਅਜੇ ਪੁਲਿਸ ਨਾ ਪੁੱਜ ਸਕੀ ਤੈਅ ਤੱਕ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਉੱਤਰ ਪ੍ਰਦੇਸ਼ ਦੀ ਸ਼ਾਮਲੀ ਪੁਲਿਸ ਵੱਲੋਂ ਪਿਛਲੇ ਦਿਨੀਂ ਕਾਬੂ ਕੀਤੇ ਗਏ ਤਿੰਨ ਬਦਮਾਸ਼ਾਂ ਤੋਂ ਪੁੱਛਗਿੱਛ ਦੇ ਅਧਾਰ ‘ਤੇ ਖੁਲਾਸਾ ਕੀਤਾ ਗਿਆ ਸੀ ਕਿ ਇਨ੍ਹਾਂ ਦੇ ਨਿਸ਼ਾਨੇ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਨ, ਪਰ ਇੱਧਰ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਗਿਰੋਹ ਦੇ ਮਾਸਟਰ ਮਾਈਂਡ ਜਮਰਨ ਸਿੰਘ ਕੋਲੋਂ ਬਾਦਲ ‘ਤੇ ਹਮਲੇ ਸਬੰਧੀ ਸੱਚ ਨਹੀਂ ਉਗਲਵਾ ਸਕੀ। ਸੀਆਈਏ ਸਟਾਫ਼ ਪਟਿਆਲਾ ਕੋਲ ਜਮਰਨ ਸਿੰਘ ਕਈ ਦਿਨਾਂ ਤੋਂ ਰਿਮਾਂਡ ‘ਤੇ ਹੈ, ਪਰ ਇਸ ਰਿਮਾਂਡ ਦੌਰਾਨ ਪੁਲਿਸ ਬਾਦਲ ‘ਤੇ ਹਮਲੇ ਸਬੰਧੀ ਪੁੱਛਗਿੱਛ ਕਰਨ ‘ਚ ਫਾਡੀ ਸਾਬਤ ਹੋਈ ਹੈ। ਉਂਜ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਅਗਲੇ ਦਿਨਾਂ ਦੌਰਾਨ ਇਸ ਮਾਮਲੇ ਦੀ ਤੈਅ ਤੱਕ ਪੁੱਜਣਗੇ।
ਜਾਣਕਾਰੀ ਅਨੁਸਾਰ ਪਟਿਆਲਾ ਤੇ ਰਾਜਸਥਾਨ ਪੁਲਿਸ ਵੱਲੋਂ ਸਾਂਝੇ ਓਪਰੇਸ਼ਨ ਦੌਰਾਨ ਜਰਮਨ ਸਿੰਘ ਨੂੰ 18 ਅਕਤੂਬਰ ਨੂੰ ਬੀਕਾਨੇਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ਵਕਤ ਪੁਲਿਸ ਦਾ ਕਹਿਣਾ ਸੀ ਕਿ ਉਹ ਪਾਤੜਾਂ ਵਿਖੇ ਇੰਕ ਕਾਰ ਖੋਹਣ ਦੇ ਮਾਮਲੇ ਨੂੰ ਲੈ ਕੇ ਜਰਮਨ ਸਿੰਘ ਲੋੜੀਂਦਾ ਹੈ। ਪੁਲਿਸ ਵੱਲੋਂ ਜਰਮਨ ਸਿੰਘ ਨੂੰ ਅਗਲੇ ਦਿਨ ਅਦਾਲਤ ‘ਚ ਪੇਸ਼ ਕਰਕੇ ਪੰਜ ਦਿਨਾਂ ਰਿਮਾਂਡ ਹਾਸਲ ਕੀਤਾ ਸੀ, ਪਰ ਪੁਲਿਸ ਅਜੇ ਤੱਕ ਆਪਣੇ ਪੰਜ ਦਿਨਾਂ ਦੇ ਰਿਮਾਂਡ ‘ਚ ਇਸ ਕਾਰ ਖੋਹਣ ਵਾਲੇ ਮਾਮਲੇ ਵੱਲ ਹੀ ਨਹੀਂ ਤੁਰੀ।
ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਅੱਜ ਜਰਮਨ ਸਿੰਘ ਤੇ ਉਸਦੇ ਇੱਕ ਸਾਥੀ ਈਸ਼ਵਰ ਸਿੰਘ ਤੋਂ ਪੰਜ ਹਥਿਆਰ ਬਰਾਮਦ ਹੋਣ ਸਬੰਧੀ ਪੱਤਰਕਾਰਾਂ ਨਾਲ ਗੱਲ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਜਰਮਨ ਸਿੰਘ ਵੱਲੋਂ ਰੈਲੀ ਦੌਰਾਨ ਪਰਕਾਸ਼ ਸਿੰਘ ਬਾਦਲ ‘ਤੇ ਕੀਤੇ ਜਾਣ ਵਾਲੇ ਹਮਲੇ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਉਨ੍ਹਾਂ ਨੇ ਅਜੇ ਇਸ ਸਬੰਧੀ ਪੁੱਛਗਿੱਛ ਹੀ ਨਹੀਂ ਕੀਤੀ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼ਾਮਲੀ ਪੁਲਿਸ ਵੱਲੋਂ ਤਾਂ ਪ੍ਰੈਸ ਕਾਨਫਰੰਸ ਕਰਕੇ ਆਖਿਆ ਗਿਆ ਸੀ ਕਿ ਇਨ੍ਹਾਂ ਵਿਅਕਤੀਆਂ ਦੇ ਨਿਸ਼ਾਨੇ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਨ ਤੇ ਰੈਲੀ ਦੌਰਾਨ ਇਨ੍ਹਾਂ ਵੱਲੋਂ ਉਨ੍ਹਾਂ ‘ਤੇ ਹਮਲੇ ਦੀ ਯੋਜਨਾ ਸੀ, ਤਾਂ ਐੱਸਐੱਸਪੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਆਈ ਜੀ ਲੈਵਲ ਦੇ ਅਧਿਕਾਰੀ ਵੱਲੋਂ ਇਹ ਬਿਆਨ ਦਿੱਤੇ ਗਏ ਹਨ ਤਾਂ ਉਹ ਇਸ ਤੋਂ ਇਨਕਾਰੀ ਨਹੀਂ ਹਨ।
ਉੁਂਜ ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਨੇ ਆਪਣੇ ਰਿਮਾਂਡ ਦੌਰਾਨ ਅਜੇ ਜਰਮਨ ਸਿੰਘ ਤੋਂ ਇਸ ਮਾਮਲੇ ਸਬੰਧੀ ਜਿਆਦਾ ਪੁੱਛਗਿੱਛ ਨਹੀਂ ਕੀਤੀ। ਜਦੋਂ ਉਹ ਅਗਲੇ ਦਿਨਾਂ ਦੌਰਾਨ ਤਸੱਲੀ ਨਾਲ ਪੁੱਛਗਿੱਛ ਕਰਨਗੇ ਤਾਂ ਹੀ ਉਹ ਸਪੱਸ਼ਟ ਜਾਣਕਾਰੀ ਦੇ ਸਕਣਗੇ। ਹੈਰਾਨੀ ਦੀ ਗੱਲ ਇੱਕ ਇਹ ਵੀ ਹੈ ਕਿ ਪਟਿਆਲਾ ਪੁਲਿਸ ਵੱਲੋਂ ਜਮਰਨ ਸਿੰਘ ਨੂੰ ਪਾਤੜਾਂ ਤੋਂ ਕਾਰ ਖੋਹਣ ਦੇ ਮਾਮਲੇ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਸੀ, ਪਰ ਪੁਲਿਸ ਅਜੇ ਇਸ ਪਾਸੇ ਵੱਲ ਹੀ ਨਹੀਂ ਹੋਈ। ਐੱਸਐੱਸਪੀ ਸ੍ਰ. ਸਿੱਧੂ ਦਾ ਕਹਿਣਾ ਹੈ ਕਿ ਅਜੇ ਉਹ ਹਥਿਆਰ ਬਰਾਮਦਗੀ ਮਾਮਲੇ ‘ਚ ਹੀ ਲੱਗੇ ਹੋਏ ਹਨ, ਕਿਉਂਕਿ ਜੋ ਕਾਰ ਖੋਹਣ ਮੌਕੇ ਹਥਿਆਰ ਵਰਤੇ ਗਏ ਸਨ, ਪੁਲਿਸ ਨੂੰ ਸ਼ੱਕ ਹੈ ਕਿ ਉਹ ਜਰਮਨ ਸਿੰਘ ਵੱਲੋਂ ਹੀ ਨਾ ਦਿੱਤੇ ਗਏ ਹੋਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰੋੜਾਂ ਦੇ ਘਪਲੇ ਦੇ ਲੱਗੇ ਹਨ ਦੋਸ਼
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 17 ਹਜ਼ਾਰ 640 ਕਰੋੜ ਦੇ ਵੱਡੇ ਘਪਲੇ ਦੇ ਦੋਸ਼
ਨਾਭਾ, ਤਰੁਣ ਕੁਮਾਰ ਸ਼ਰਮਾ
ਦੇਸ਼ ਵਿੱਚ ਕਰੋੜਾਂ ਦੇ ਉਜਾਗਰ ਹੋ ਰਹੇ ਘਪਲਿਆਂ ਵਿੱਚ ਅੱਜ ਰਿਆਸਤੀ ਨਾਭਾ ਸ਼ਹਿਰ ਦਾ ਨਾਂਅ ਵੀ ਜੁੜ ਗਿਆ ਜਦੋਂ ਇੱਥੋਂ ਦੀ ਪੁਲਿਸ ਨੇ ਚਿੱਟ ਫੰਡ ਕੰਪਨੀ ਦੇ ਨਾਂਅ ‘ਤੇ ਕਥਿਤ ਰੂਪ ਵਿੱਚ ਕੀਤੀ ਕਰੋੜਾਂ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਕੰਪਨੀ ਦੇ ਐੱਮ ਡੀ ਦਾ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਕੁੱਝ ਸਮਾਂ ਪਹਿਲਾਂ ਨਾਭਾ ਵਿੱਚ ‘ਆਈ ਕੋਰ ਕੰਪਨੀ’ ਨੇ ਆਪਣਾ ਦਫਤਰ ਖੋਲ੍ਹਿਆ ਅਤੇ ਆਮ ਲੋਕਾਂ ਨੂੰ ਦਿਨਾਂ ਵਿੱਚ ਹੀ ਉਨ੍ਹਾਂ ਦੀ ਰਕਮ ਨੂੰ ਦੁੱਗਣੇ ਕਰਨ ਦੇ ਝਾਂਸੇ ਦੇ ਕੇ ਰਿਆਸਤੀ ਸ਼ਹਿਰ ਦੇ ਵਾਸੀਆਂ ਤੋਂ ਲਗਭਗ 4 ਕਰੋੜ ਰੁਪਇਆ ਇਕੱਠਾ ਕਰ ਲਿਆ। ਕੰਪਨੀ ਦੇ ਐੱਮ ਡੀ ਵੱਲੋਂ ਪ੍ਰਸਿੱਧ ਬਾਲੀਵੁੱਡ ਸਿਤਾਰਿਆਂ ਅਤੇ ਹਸਤੀਆਂ ਨਾਲ ਆਪਣੀਆਂ ਫੋਟੋਆਂ ਦਿਖਾ ਕੇ ਲੋਕਾਂ ਨੂੰ ਭਰਮਾਇਆ ਗਿਆ।
ਇਸ ਤੋਂ ਬਾਦ ਕੰਪਨੀ ਦਾ ਕਥਿਤ ਐੱਮ ਡੀ ਅਤੇ ਸਟਾਫ ਅਚਾਨਕ ਰੂਪੋਸ਼ ਹੋ ਗਏ, ਜਿਸ ਨਾਲ ਕੰਪਨੀ ਵਿੱਚ ਪੈਸਾ ਲਗਾਉਣ ਵਾਲੇ ਲੋਕਾਂ ਦੇ ਹੱਥਾਂ ਦੇ ਤੋਤੇ ਉੱਡ ਗਏ। ਕੁੱਝ ਸਮੇਂ ਬਾਅਦ ਕੰਪਨੀ ਵੱਲੋਂ ਲਗਭਗ 80 ਚੈਕ ਜਾਰੀ ਕਰਕੇ ਦਿੱਤੇ ਗਏ ਜੋ ਕਿ ਕਥਿਤ ਰੂਪ ਵਿੱਚ ਲਗਾਤਾਰ ਬਾਊਂਸ ਹੁੰਦੇ ਰਹੇ।  ਆਪਣੀ ਡੁੱਬੀ ਰਕਮ ਨੂੰ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਕੇ ਕੰਪਨੀ ਦੀ ਠੱਗੀ ਦੇ ਸ਼ਿਕਾਰ ਹੋਏ ਸ਼ਹਿਰ ਵਾਸੀਆਂ ਨੇ ਸਾਲ 2014 ਵਿੱਚ ਕੰਪਨੀ ਦੇ ਐਮ ਡੀ ਖਿਲਾਫ ਨਾਭਾ ਕੋਤਵਾਲੀ ਪੁਲਿਸ ਕੋਲ ਠੱਗੀ ਸੰਬੰਧੀ ਮਾਮਲਾ ਦਰਜ ਕਰਵਾ ਦਿੱਤਾ।
ਦੱਸਣਯੋਗ ਹੈ ਕਿ ਕੰਪਨੀ ਅਤੇ ਇਸ ਦੇ ਐਮ ਡੀ ਨੇ ਕਥਿਤ ਰੂਪ ‘ਚ ਨਾ ਸਿਰਫ ਨਾਭਾ ਬਲਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 17 ਹਜ਼ਾਰ 640 ਕਰੋੜ ਦਾ ਵੱਡਾ ਘਪਲਾ ਕਰ ਰੱਖਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਮਾਮਲੇ ਦੇ ਪੀੜਤਾਂ ਵੱਲੋਂ ਪੇਸ਼ ਹੋਏ ਵਕੀਲ ਐਚ ਵੀ ਰਾਏ ਨੇ ਦੱਸਿਆ ਕਿ ਅਸੀਂ ਚਾਰ ਸਾਲ ਦੀ ਜੱਦੋਜਹਿਦ ਤੋਂ ਬਾਦ ਸਫਲਤਾ ਹਾਸਿਲ ਕੀਤੀ ਹੈ। ਸਾਡੀ ਕੋਸ਼ਿਸ਼ ਹੈ ਕਿ ਕੰਪਨੀ ਦੇ ਐਮ ਡੀ ਤੋਂ ਬਾਦ ਉਸ ਦੀ ਪਤਨੀ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕੰਪਨੀ ਨੇ ਨਾ ਸਿਰਫ ਨਾਭਾ ਵਿੱਚ 4 ਕਰੋੜ ਦਾ ਘਪਲਾ ਕੀਤਾ ਹੈ ਬਲਕਿ ਦੂਜੀਆਂ ਸਟੇਟਾਂ ਤੋਂ 17 ਹਜ਼ਾਰ 640 ਕਰੋੜ ਦੇ ਘਪਲੇ ਨੂੰ ਵੀ ਅੰਜਾਮ ਦਿੱਤਾ ਹੈ। ਇਸ ਮੌਕੇ ਕੋਤਵਾਲੀ ਪੁਲਿਸ ਦੇ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਮਾਲਕ ਦੇ ਉੜੀਸਾ ਨਾਲ ਸੰਬੰਧਤ ਹੋਣ ਕਾਰਨ ਭਾਵੇਂ ਨਾਭਾ ਪੁਲਿਸ ਨੂੰ ਕਾਫੀ ਜੱਦੋਜਹਿਦ ਕਰਨੀ ਪਈ ਪ੍ਰੰਤੂ ਅੱਜ ਕੰਪਨੀ ਦੇ ਐਮ ਡੀ ਅਨੂਕੂਲ ਮਹਿਤੀ ਨੂੰ ਉੜੀਸਾ ਤੋ ਪ੍ਰੋਡਕਸ਼ਨ ਵਾਰੰਟਾਂ ‘ਤੇ ਨਾਭਾ ਲਿਆਂਦਾ ਗਿਆ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਤੋਂ ਬਾਦ ਹੀ ਉਸ ਦੇ ਕੀਤੇ ਹੋਰ ਘਪਲਿਆਂ ਬਾਰੇ ਦੱਸਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਰੋਜ਼ਪੁਰ, (ਸਤਪਾਲ ਥਿੰਦ)। 20 ਰੁਪਏ ਤੋਂ ਸ਼ੁਰੂ ਹੋਏ ਪੁਲਿਸ ਅਧਿਕਾਰੀ ਤੇ ਪਟਵਾਰੀ ਦੇ ਮਾਮਲੇ ਦੀ ਮੁੜ ਕਾਰਵਾਈ ਸ਼ੁਰੂ ਹੋਣ ਕਾਰਨ ਅਦਾਲਤ ਵੱਲੋਂ ਵਿਜੀਲੈਂਸ ਦੇ ਐੱਸਐੱਸਪੀ ਸੁਰਜੀਤ ਸਿੰਘ ਗਰੇਵਾਲ ਨੂੰ ਇੱਕ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ। ਜਾਣਕਾਰੀ ਮੁਤਾਬਿਕ 19 ਨਵੰਬਰ 2009 ਨੂੰ ਪਟਵਾਰੀ ਮੋਹਨ ਸਿੰਘ ਨੇ ਸ਼ਿਵ ਕੁਮਾਰ ਸ਼ਰਮਾ ਐੱਸਐੱਸਪੀ ਵਿਜੀਲੈਂਸ ਬਿਊਰੋ ਪਟਿਆਲਾ ਤੋਂ ਜਮ੍ਹਾਬੰਦੀ ਦੀ ਫਰਦ ਦੇ 20 ਰੁਪਏ ਵਸੂਲ ਕਰ ਲਏ ਸਨ ਉਸ ਤੋਂ ਖਫਾ ਹੋਏ ਵਿਜੀਲੈਂਸ ਦੇ ਅਧਿਕਾਰੀ ਨੇ ਉਸ ਨੂੰ ਕਥਿਤ ਧਮਕੀ ਦਿੱਤੀ ਤੇ ਕਿਹਾ ਕਿ ਇਸ ਫੀਸ ਦਾ ਖਮਿਆਜ਼ਾ ਉਸ ਨੂੰ ਭੁਗਤਨਾ ਪਵੇਗਾ। (SSP)
ਪਟਵਾਰੀ ਆਗੂਆਂ ਨੇ ਦੱਸਿਆ ਕਿ ਜਦੋਂ ਉਸ ਵੇਲੇ ਪਟਵਾਰੀ ਮੋਹਨ ਸਿੰਘ ਵੱਲੋਂ ਸ਼ਿਵ ਕੁਮਾਰ ਖਿਲਾਫ ਇੱਕ ਦਰਖਾਸਤ ਰਾਹੀਂ ਪੂਰਾ ਮਾਮਲਾ ਉਸ ਵਕਤ ਦੇ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਦੇ ਧਿਆਨ ‘ਚ ਲਿਆਂਦਾ ਸੀ ਤੇ ਬਾਅਦ ‘ਚ ਉਲਟਾ ਪਟਵਾਰੀ ਮੋਹਨ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ 18 ਫਰਵਰੀ 2012 ਨੂੰ ਇੱਕ ਕੇਸ ‘ਚ ਫਸਾ ਦਿੱਤਾ। ਇਸ ਕੇਸ ਦੀ ਇਨਕੁਆਰੀ ਕਾਹਨ ਸਿੰਘ ਪੰਨੂ ਆਈਏਐੱਸ ਨੇ ਕਰਕੇ ਉਪਰੋਕਤ ਅਧਿਕਾਰੀ ਸਾਬਕਾ ਐੱਸਐੱਸਪੀ ਸੁਰਜੀਤ ਸਿੰਘ ਗਰੇਵਾਲ, ਸੁਰਿੰਦਰਪਾਲ ਸਿੰਘ ਵਿਰਕ, ਜਸਪਾਲ ਸਿੰਘ ਸਾਬਕਾ ਐੱਸਐੱਸਪੀ ਵਿਜੀਲੈਂਸ ਬਿਊਰੋ ਫਿਰੋਜ਼ਪੁਰ, ਬਨਾਰਸੀ ਦਾਸ ਐੱਸਪੀ, ਇੰਸ. ਈਸ਼ਰ ਸਿੰਘ ਖਿਲਾਫ ਮੁਕੱਦਮਾ ਨੰਬਰ 184 ਮਿਤੀ 23 ਅਗਸਤ 2012 ਥਾਣਾ ਸਦਰ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਸੀ ਹੁਣ ਮੁੜ ਇਸ ਮਾਮਲੇ ਦੀ ਜਾਂਚ ਆਈਜੀ ਫਿਰੋਜ਼ਪੁਰ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ‘ਚ ਕੀਤੀ ਜਾ ਰਹੀ ਤੇ ਜਾਂਚ ‘ਤੇ ਚੱਲਦਿਆਂ ਇਸ ਮਾਮਲੇ ‘ਚ ਸੁਰਜੀਤ ਸਿੰਘ ਗਰੇਵਾਲ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਇੱਕ ਦਿਨ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ। (SSP)
ਸਤਪਾਲ ਥਿੰਦ, ਫਿਰੋਜ਼ਪੁਰ: ਪੰਜਾਬ ਪੁਲਿਸ ਨੇ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਵਾਸੀ ਜਵਾਹਰ ਸਿੰਘ ਵਾਲਾ ਦੇ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਦੋ ਅੱਤਵਾਦੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਦੋਵਾਂ ਨੂੰ 6 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।
ਜਾਣਕਾਰੀ ਦਿੰਦੇ ਥਾਣਾ ਮੱਲਾਂ ਵਾਲਾ ਦੇ ਮੁੱਖ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਕੋਹਾਲਾ ਅਤੇ ਅਵਤਾਰ ਸਿੰਘ ਉਰਫ ਪੰਮਾ ਵਾਸੀ ਪਿੰਡ ਕੋਹਾਲਾ ਨੂੰ ਅਦਾਲਤ ਵਿਚ ਪੇਸ਼ ਕਰਕੇ  6 ਦਿਨਾਂ ਲਈ ਪੁਲਿਸ ਰਿਮਾਂਡ ਲਿਆ ਗਿਆ ਹੈ । ਉਹਨਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹਨਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ।
13 ਜੂਨ 2016 ਨੂੰ ਪ੍ਰੇਮੀ ਗੁਰਦੇਵ ਸਿੰਘ ਅਣਪਛਾਤਿਆਂ ਨੇ ਮਾਰੀਆਂ ਸਨ ਗੋਲੀਆਂ
ਜ਼ਿਕਰਯੋਗ ਹੈ ਕਿ 13 ਜੂਨ 2016 ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਗੁਰਦੇਵ ਸਿੰਘ ਇੰਸਾਂ (31) ਵਾਸੀ ਬੁਰਜ ਜਵਾਹਰ ਸਿੰਘ ਵਾਲਾ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਸਿਰ ‘ਚ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਗੁਰਦੇਵ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਡੀਐੱਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ, ਜਿੱਥੇ 17 ਜੂਨ ਨੂੰ ਉਸ ਦੀ ਮੌਤ ਹੋ ਗਈ ਸੀ।