Cristiano Ronaldo - Sach Kahoon Punjabi
Cristiano Ronaldo: ਆਰਥਿਕ ਤੰਗੀ, ਸਹੂਲਤਾਂ ਦੀ ਘਾਟ, ਪਰ ਕੁਝ ਕਰਨ ਦੀ ਜਿਦ ਨੇ ਰੋਨਾਲਡੋ ਨੂੰ ਬਣਾਇਆ ‘ਫੁੱਟਬਾਲ ਦਾ ਜਾਦੂਗਰ’
Cristiano Ronaldo: ਕਹਿੰਦੇ ਹਨ ਕਿ ਕਿਸੇ ਚੀਜ਼ ਦੀ ਅਸਲੀ ਅਹਿਮੀਅਤ ਉਸ ਵਿਅਕਤੀ ਨੂੰ ਹੀ ਪਤਾ ਹੁੰਦੀ ਹੈ, ਜਿਸ ਨੇ ਉਸ ਲਈ ਸਾਲਾਂ ਤੱਕ ਇੰਤਜ਼ਾਰ ਕੀਤਾ ਹੋਵੇ। ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਰੋਨਾਲਡੋ ਦਾ ਬਚਪਨ ਗਰੀਬੀ ’ਚ ਬੀਤਿਆ। ਇੱਕ ਵਾਰ ਅਜਿਹਾ ਵੀ ਸਮਾਂ ਆਇਆ ਜਦੋਂ ਰੋਨਾਲਡੋ ਦੇ ਘਰ ’ਚ ਖਾਣੇ ਤੱਕ ਦੇ ਪੈਸੇ ਨਹੀਂ ਸਨ। ਉਸ ਦੀ ਮਾਂ ਦੂਜਿਆਂ ਦੇ ਘਰਾਂ ’ਚ ਕੰਮ ਕਰਦੀ ਸੀ। ਹਾਲਾਂਕਿ ਰੋਨਾਲਡੋ ਹਾਲਾਤਾਂ ਅੱਗੇ ਝੁਕਿਆ ਨਹੀਂ, ਸਗੋਂ ਉਨ੍ਹਾਂ ਨਾਲ ਲੜਨ ਦਾ ਫੈਸਲਾ ਕੀਤਾ। ਬਚਪਨ ਤੋਂ ਹੀ ਰੋਨਾਲਡੋ ਨੇ ਘਰ ਚਲਾਉਣ ’ਚ ਆਪਣੀ ਮਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਸਕੂਲ ’ਚ ਦਾਖਲਾ ਕਰਵਾਇਆ ਗਿਆ, ਪਰ ਇੱਕ ਵਾਰ ਅਧਿਆਪਕ ਨਾਲ ਵਿਵਾਦ ਹੋਣ ਤੋਂ ਬਾਅਦ ਉਸ ਨੂੰ ਸਕੂਲ ਛੱਡਣਾ ਪਿਆ। ਰੋਨਾਲਡੋ ਨੂੰ ਫੁੱਟਬਾਲ ’ਚ ਸ਼ੁਰੂ ਤੋਂ ਹੀ ਖਾਸ ਰੁਚੀ ਸੀ। Cristiano Ronaldo
ਉਹ ਰਾਹ ਚੱਲਦਿਆਂ ਕਿਸੇ ਵੀ ਚੀਜ਼ ਨੂੰ ਚੁੱਕ ਕੇ ਅਭਿਆਸ ਕਰਨ ਲੱਗ ਪੈਂਦਾ। ਇਸ ਖੇਡ ਪ੍ਰਤੀ ਉਸ ਦੀ ਲਗਨ ਵਧਦੀ ਚਲੀ ਗਈ ਅਤੇ 8 ਸਾਲ ਦੀ ਉਮਰ ’ਚ ਉਸ ਨੇ ਸਥਾਨਕ ਕਲੱਬ ਐਂਡੋਰਿਨਹਾ ਤੋਂ ਖੇਡਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰੋਨਾਲਡੋ ਪੂਰੀ ਤਰ੍ਹਾਂ ਫੁੱਟਬਾਲ ’ਚ ਰੁੱਝ ਗਿਆ। 12 ਸਾਲ ਦੀ ਉਮਰ ’ਚ ਰੋਨਾਲਡੋ ਨੂੰ ਘਰ ਤੋਂ ਦੂਰ ਜਾਣਾ ਪਿਆ ਤੇ ਉਸ ਦਾ ਦਾਖ਼ਲਾ ਸਪੋਰਟਿੰਗ ਲਿਸਬਨ ਅਕਾਦਮੀ ’ਚ ਕਰਵਾਇਆ ਗਿਆ। ਇਸ ਅਕਾਦਮੀ ’ਚ ਉਨ੍ਹਾਂ ਨੇ ਸਰੀਰਕ ਤੇ ਮਾਨਸਿਕ ਤੌਰ ’ਤੇ ਆਪਣੇ-ਆਪ ਨੂੰ ਮਜ਼ਬੂਤ ਬਣਾਇਆ ਅਤੇ ਆਪਣੀ ਖੇਡ ਨੂੰ ਵੀ ਨਿਖਾਰਿਆ। 18 ਸਾਲ ਦੀ ਉਮਰ ’ਚ ਰੋਨਾਲਡੋ ਮੈਨਚੈਸਟਰ ਯੂਨਾਈਟਿਡ ’ਚ ਸ਼ਾਮਲ ਹੋਇਆ। ਕਲੱਬ ਨੇ ਇਸ ਨੌਜਵਾਨ ਫੁੱਟਬਾਲਰ ਦੀ ਯੋਗਤਾ ਨੂੰ ਦੇਖਦਿਆਂ ਉਨ੍ਹਾਂ ਨੂੰ 17 ਮਿਲੀਅਨ ਅਮਰੀਕੀ ਡਾਲਰ ’ਚ ਖਰੀਦ ਲਿਆ ਤੇ ਬੱਸ ਇੱਥੋਂ ਰੋਨਾਲਡੋ ਦੀ ਜ਼ਿੰਦਗੀ ਬਦਲ ਗਈ।
Read Also : IIT Admissions: ਆਈਆਈਟੀ ਵੱਲ ਧੀਆਂ ਦੇ ਵਧਦੇ ਕਦਮ
ਕਿਹਾ ਜਾਂਦਾ ਹੈ ਕਿ ਸਪੋਰਟਿੰਗ ਸੀਪੀ ਅਤੇ ਮੈਨਚੈਸਟਰ ਯੂਨਾਈਟਿਡ ਵਿਚਾਲੇ ਹੋਏ ਦੋਸਤਾਨਾ ਮੈਚ ’ਚ ਰੋਨਾਲਡੋ ਨੇ ਆਪਣੀ ਸ਼ਾਨਦਾਰ ਖੇਡ ਨਾਲ ਕਲੱਬ ਦੇ ਮੈਨੇਜ਼ਰ ਸਰ ਅਲੈਕਸ ਫਰਗਿਊਸਨ ਨੂੰ ਹੈਰਾਨ ਕਰ ਦਿੱਤਾ ਸੀ। ਰੋਨਾਲਡੋ ਨੂੰ ਮੈਨਚੈਸਟਰ ਯੂਨਾਈਟਿਡ ’ਚ 7 ਨੰਬਰ ਦੀ ਜਰਸੀ ਦਿੱਤੀ ਗਈ। ਸਾਲ 2003 ’ਚ ਹੀ ਰੋਨਾਲਡੋ ਨੇ ਪੁਰਤਗਾਲ ਵੱਲੋਂ ਕਜ਼ਾਕਿਸਤਾਨ ਖਿਲਾਫ ਇੱਕ ਫਰੈਂਡਲੀ ਅੰਤਰਰਾਸ਼ਟਰੀ ਮੁਕਾਬਲੇ ’ਚ ਆਪਣਾ ਡੈਬਿਊ ਕੀਤਾ। 2004 ’ਚ ਹੋਈ ਯੂਰਪੀਅਨ ਚੈਂਪੀਅਨਸ਼ਿਪ ’ਚ ਰੋਨਾਲਡੋ ਆਪਣੀ ਖੇਡ ਦੇ ਦਮ ’ਤੇ ਲੋਕਾਂ ਦਾ ਧਿਆਨ ਅੰਤਰਰਾਸ਼ਟਰੀ ਪੱਧਰ ’ਤੇ ਖਿੱਚਣ ’ਚ ਸਫਲ ਰਹੇ। ਰੋਨਾਲਡੋ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ।
ਮੈਨਚੈਸਟਰ ਯੂਨਾਈਟਿਡ ਦੀ ਜਰਸੀ ’ਚ ਉਸ ਦੀ ਖੇਡ ਲਗਾਤਾਰ ਨਿੱਖਰਦੀ ਚਲੀ ਗਈ। ਸਾਲ 2009 ’ਚ ਰੋਨਾਲਡੋ ਨੂੰ ਕਲੱਬ ’ਚ ਸ਼ਾਮਲ ਕਰਨ ਲਈ ਰਿਕਾਰਡ ਟਰਾਂਸਫਰ ਫੀਸ ਅਦਾ ਕੀਤੀ ਗਈ ਅਤੇ ਲਗਭਗ 8 ਕਰੋੜ ਯੂਰੋ ’ਚ ਸਾਈਨ ਕੀਤਾ ਗਿਆ। ਰੀਅਲ ਮੈਡ੍ਰਿਡ ਲਈ ਖੇਡਦਿਆਂ ਰੋਨਾਲਡੋ ਨੇ ਆਪਣੇ ਕਰੀਅਰ ਦੇ ਸਭ ਤੋਂ ਬਿਹਤਰੀਨ ਪਲ ਦਿੱਤੇ। ਆਪਣੀ ਤੇਜ਼ ਰਫ਼ਤਾਰ, ਫੁਰਤੀ ਅਤੇ ਸ਼ਾਨਦਾਰ ਸਕਿੱਲਜ਼ ਦੇ ਦਮ ’ਤੇ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਆਪਣੀ ਖੇਡ ਦਾ ਦੀਵਾਨਾ ਬਣਾ ਲਿਆ। ਰੋਨਾਲਡੋ ਆਪਣੇ ਕਰੀਅਰ ’ਚ ਅਧਿਕਾਰਤ ਤੌਰ ’ਤੇ ਹੁਣ ਤੱਕ ਲਗਭਗ 970 ਗੋਲ ਕਰ ਚੁੱਕੇ ਹਨ। ਉਹ ਪੰਜ ਵਾਰ ‘ਬੈਲੋਨ ਡੀ’ ਜਿੱਤ ਚੁੱਕੇ ਹਨ, ਜਦਕਿ ‘ਯੂਰਪੀਅਨ ਗੋਲਡਨ ਸ਼ੂ’ ਪੁਰਸਕਾਰ ਉਨ੍ਹਾਂ ਨੇ ਚਾਰ ਵਾਰ ਆਪਣੇ ਨਾਂਅ ਕੀਤਾ ਹੈ। ਆਪਣੇ ਕਰੀਅਰ ’ਚ ਉਨ੍ਹਾਂ ਨੇ 5 ਯੂਈਐੱਫਏ ਚੈਂਪੀਅਨਜ਼ ਲੀਗ, 2 ਸਪੇਨਿਸ਼ ਲਾ ਲੀਗਾ, 3 ਇੰਗਲਿਸ਼ ਪ੍ਰੀਮੀਅਰ ਲੀਗ ਅਤੇ 2 ਇਟਾਲੀਅਨ ਸੀਰੀ-ਏ ਸਮੇਤ 30 ਤੋਂ ਵੱਧ ਵੱਡੇ ਖਿਤਾਬ ਜਿੱਤੇ ਹਨ।
ਸਾਲ 2016 ’ਚ ਰੋਨਾਲਡੋ ਨੇ ਆਪਣੇ ਦੇਸ਼ ਪੁਰਤਗਾਲ ਨੂੰ ਯੂਈਐੱਫਏ ਯੂਰੋ ਦਾ ਖਿਤਾਬ ਜਿਤਾਇਆ, ਜਦਕਿ 2019 ’ਚ ਉਨ੍ਹਾਂ ਨੇ ਆਪਣੀ ਕਪਤਾਨੀ ’ਚ ਪੁਰਤਗਾਲ ਨੂੰ ਯੂਈਐੱਫਏ ਨੇਸ਼ਨਜ਼ ਲੀਗ ਦੀ ਟਰਾਫੀ ਵੀ ਦਿਵਾਈ। ਰੋਨਾਲਡੋ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਪੁਰਸ਼ ਖਿਡਾਰੀ ਵੀ ਹਨ। ਕਤਰ ’ਚ ਹੋਏ ਪਿਛਲੇ ਫੀਫਾ ਵਿਸ਼ਵ ਕੱਪ ’ਚ ਪੁਰਤਗਾਲ ਅਤੇ ਰੋਨਾਲਡੋ ਦੋਵਾਂ ਦਾ ਪ੍ਰਦਰਸ਼ਨ ਬਹੁਤ ਉਤਾਰ-ਚੜ੍ਹਾਅ ਭਰਿਆ ਰਿਹਾ ਸੀ। ਟੀਮ ਕੁਆਰਟਰ ਫਾਈਨਲ ’ਚ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਹਾਲਾਂਕਿ, ਫੀਫਾ ਵਿਸ਼ਵ ਕੱਪ 2026 ਨੂੰ ਰੋਨਾਲਡੋ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਵੀ ਮੰਨਿਆ ਜਾ ਰਿਹਾ ਹੈ, ਇਸ ਲਈ ਉਹ ਪੁਰਤਗਾਲ ਦੀ ਜਰਸੀ ’ਚ ਇਤਿਹਾਸਕ ਪ੍ਰਦਰਸ਼ਨ ਨਾਲ ਵਿਦਾਈ ਲੈਣਾ ਜ਼ਰੂਰ ਚਾਹੁੰਦੇ ਹੋਣਗੇ।
ਸੱਚ ਕਹੂੰ ਡੈਸਕ
Cristiano Ronaldo: ਅਗਲੇ ਸਾਲ ਰਿਕਾਰਡ ਛੇਵਾਂ ਵਿਸ਼ਵ ਕੱਪ ਖੇਡਣਗੇ ਕ੍ਰਿਸਟੀਆਨੋ ਰੋਨਾਲਡੋ
ਕਲੱਬ ਵਿਸ਼ਵ ਕੱਪ ਨਾ ਖੇਡਣ ਦਾ ਦੱਸਿਆ ਕਾਰਨ | Cristiano Ronaldo
ਸਪੋਰਟਸ ਡੈਕਸ। Cristiano Ronaldo: ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਰਿਕਾਰਡ ਛੇਵਾਂ ਫੀਫਾ ਵਿਸ਼ਵ ਕੱਪ ਖੇਡਣ ਲਈ ਕਲੱਬ ਵਿਸ਼ਵ ਕੱਪ ਦਾ ਹਿੱਸਾ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਇੱਕ ਲੰਮਾ ਸੀਜ਼ਨ ਹੈ ਤੇ ਉਹ ਆਰਾਮ ਕਰਨਾ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਫਿੱਟ ਅਤੇ ਤਾਜ਼ਾ ਰੱਖਣਾ ਚਾਹੁੰਦੇ ਹਨ।
ਅਗਲੇ ਸਾਲ ਫੀਫਾ ਵਿਸ਼ਵ ਕੱਪ ਤੱਕ ਰੋਨਾਲਡ 41 ਸਾਲਾਂ ਦੇ ਹੋ ਜਾਣਗੇ। ਰੋਨਾਲਡੋ ਨੇ ਆਪਣੇ ਸਾਊਦੀ ਅਰਬ ਦੇ ਕਲੱਬ ਅਲ ਨਾਸਰ ਵੱਲੋਂ ਪੋਸਟ ਕੀਤੇ ਇੱਕ ਇੰਸਟਾਗ੍ਰਾਮ ਵੀਡੀਓ ’ਚ ਕਿਹਾ, ‘ਮੈਨੂੰ ਕਲੱਬ ਵਿਸ਼ਵ ਕੱਪ ਖੇਡਣ ਦੀਆਂ ਕੁਝ ਪੇਸ਼ਕਸ਼ਾਂ ਸਨ, ਪਰ ਮੈਨੂੰ ਲੱਗਦਾ ਹੈ ਕਿ ਇਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਆਰਾਮ ਕਰਨਾ ਤੇ ਬਿਹਤਰ ਤਿਆਰੀ ਕਰਨਾ ਪਸੰਦ ਹੈ। ਇਹ ਸੀਜ਼ਨ ਬਹੁਤ ਲੰਮਾ ਹੋਵੇਗਾ ਕਿਉਂਕਿ ਵਿਸ਼ਵ ਕੱਪ ਸੀਜ਼ਨ ਦੇ ਅੰਤ ’ਚ ਖੇਡਿਆ ਜਾਣਾ ਹੈ।’ Cristiano Ronaldo
ਇਹ ਖਬਰ ਵੀ ਪੜ੍ਹੋ : Chamoli News: ਬਦਰੀਨਾਥ ਹਾਈਵੇਟ ’ਤੇ ਪਹਾੜੀ ਤੋਂ ਡਿੱਗਿਆ ਭਾਰੀ ਮਲਬਾ, ਆਵਾਜਾਈ ਬੰਦ
ਉਸਨੇ ਅਲ ਨਾਸਰ ਨਾਲ 2 ਸਾਲਾਂ ਦੇ ਇਕਰਾਰਨਾਮੇ ਦੇ ਵਾਧੇ ’ਤੇ ਦਸਤਖਤ ਕਰਨ ਤੋਂ ਬਾਅਦ ਕਿਹਾ, ‘ਇਸ ਲਈ ਮੈਂ ਨਾ ਸਿਰਫ਼ ਅਲ ਨਾਸਰ ਲਈ ਸਗੋਂ ਰਾਸ਼ਟਰੀ ਟੀਮ ਲਈ ਵੀ ਤਿਆਰ ਰਹਿਣਾ ਚਾਹੁੰਦਾ ਹਾਂ।’ 40 ਸਾਲਾ ਰੋਨਾਲਡੋ ਨੇ ਤਿੰਨ ਹਫ਼ਤੇ ਪਹਿਲਾਂ ਸਪੇਨ ਵਿਰੁੱਧ ਪੈਨਲਟੀ ਸ਼ੂਟਆਊਟ ਜਿੱਤ ਨਾਲ ਪੁਰਤਗਾਲ ਨੂੰ ਨੇਸ਼ਨਜ਼ ਲੀਗ ਟਰਾਫੀ ਜਿੱਤਣ ’ਚ ਮਦਦ ਕੀਤੀ ਸੀ। ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਉਹ ਅਮਰੀਕਾ ’ਚ ਚੱਲ ਰਹੇ ਕਲੱਬ ਵਿਸ਼ਵ ਕੱਪ ’ਚ ਖੇਡਣ ਲਈ ਕਿਸੇ ਹੋਰ ਕਲੱਬ ਵਿੱਚ ਸ਼ਾਮਲ ਹੋ ਸਕਦੇ ਹਨ।
ਉਹ ਤੇ ਲੰਬੇ ਸਮੇਂ ਤੋਂ ਅਰਜਨਟੀਨਾ ਦੇ ਵਿਰੋਧੀ ਲਿਓਨਲ ਮੇਸੀ ਅਗਲੇ ਸਾਲ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਹੋਣ ਵਾਲੇ ਟੂਰਨਾਮੈਂਟ ’ਚ ਛੇ ਵਿਸ਼ਵ ਕੱਪ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਸਕਦੇ ਹਨ। ਰੋਨਾਲਡੋ ਤਿੰਨ ਸਾਲ ਪਹਿਲਾਂ ਕਤਰ ’ਚ ਪੰਜ ਵਿਸ਼ਵ ਕੱਪਾਂ ’ਚ ਗੋਲ ਕਰਨ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣੇ ਸਨ। ਪੰਜ ਵਾਰ ਦੇ ਬੈਲਨ ਡੀ’ਓਰ ਜੇਤੂ ਦੇ ਅਲ ਨਾਸਰ ਨਾਲ ਇਕਰਾਰਨਾਮੇ ਦੇ ਵਾਧੇ ਦਾ ਮਤਲਬ ਹੈ ਕਿ ਉਹ ਘੱਟੋ-ਘੱਟ 42 ਸਾਲ ਦੀ ਉਮਰ ਤੱਕ ਖੇਡਣਾ ਜਾਰੀ ਰੱਖਣਗੇ।
90 ਮਿੰਟਾਂ ’ਚ ਚੈਨਲ ਨੂੰ ਮਿਲੇ 10 ਲੱਖ ਸਬਸਕ੍ਰਾਈਬਰ
ਹੁਣ ਤੱਕ 1.3 ਕਰੋੜ ਪ੍ਰਸ਼ੰਸਕ ਜੁੜੇ | Cristiano Ronaldo
ਪੁਰਤਗਾਲ (ਏਜੰਸੀ)। Cristiano Ronaldo: ਪੁਰਤਗਾਲ ਦੇ ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਯੂਟਿਊਬ ’ਤੇ ਸਭ ਤੋਂ ਤੇਜੀ ਨਾਲ 10 ਲੱਖ ਜਾਂ 10 ਲੱਖ ਗਾਹਕਾਂ ਤੱਕ ਪਹੁੰਚਣ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਰੋਨਾਲਡੋ ਨੇ ਬੁੱਧਵਾਰ ਨੂੰ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ। ਚੈਨਲ ਨੇ ਇੱਕ ਦਿਨ ਤੋਂ ਵੀ ਘੱਟ ਸਮੇਂ ’ਚ 13 ਮਿਲੀਅਨ (1.3 ਕਰੋੜ) ਤੋਂ ਵੱਧ ਪ੍ਰਸ਼ੰਸਕ ਹਾਸਲ ਕੀਤੇ ਗਏ ਹਨ। ਇਹ ਵੀ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ, ਇੱਕ ਦਿਨ ’ਚ ਸਭ ਤੋਂ ਜ਼ਿਆਦਾ ਪ੍ਰਸ਼ੰਸਕਾਂ ਦੀ ਗਿਣਤੀ ਦਾ ਰਿਕਾਰਡ ਹੈਮਸਟਰ ਕੋਮਬੈਟ ਚੈਨਲ ਕੋਲ ਸੀ।
Read This : IND vs ENG: BCCI ਵੱਲੋਂ ਸ਼ਡਿਊਲ ਜਾਰੀ, ਇੰਗਲੈਂਡ ਦਾ ਦੌਰਾ ਕਰੇਗੀ ਭਾਰਤੀ ਟੀਮ, ਇਹ ਖਿਡਾਰੀ ਹੋਵੇਗਾ ਕਪਤਾਨ
6 ਘੰਟਿਆਂ ’ਚ ਹੀ ਮਿਲਾ ਗਿਆ ਸੋਨੇ ਦਾ ਬਟਨ | Cristiano Ronaldo
39 ਸਾਲਾ ਪੁਰਤਗਾਲੀ ਫੁੱਟਬਾਲਰ ਨੇ ਬੁੱਧਵਾਰ, 21 ਅਗਸਤ ਨੂੰ ਆਪਣਾ ਯੂਟਿਊਬ ਚੈਨਲ ਯੂਆਰ ਕ੍ਰਿਸਟੀਆਨੋ ਲਾਂਚ ਕੀਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸ਼ਟ ਕੀਤਾ, ‘ਇੰਤਜਾਰ ਖਤਮ ਹੋ ਗਿਆ ਹੈ। ਮੇਰਾ ਯੂਟਿਊਬ ਚੈਨਲ ਆਖਰਕਾਰ ਜਾਰੀ ਹੋ ਚੁੱਕਿਆ ਹੈ। ਇਸ ਨਵੀਂ ਯਾਤਰਾ ’ਚ ਮੇਰੇ ਨਾਲ ਸ਼ਾਮਲ ਹੋਵੋ। ਯੂਟਿਊਬ 10 ਲੱਖ ਗਾਹਕਾਂ ਵਾਲੇ ਚੈਨਲਾਂ ’ਤੇ ਗੋਲਡ ਬਟਨ ਭੇਜਦਾ ਹੈ। ਰੋਨਾਲਡੋ ਦੇ ਚੈਨਲ ਨੇ ਸਿਰਫ 90 ਮਿੰਟਾਂ ’ਚ ਇਹ ਅੰਕੜਾ ਪਾਰ ਕਰ ਲਿਆ। ਯੂਟਿਊਬ ਨੇ ਵੀ 6 ਘੰਟਿਆਂ ਅੰਦਰ ਸੋਨੇ ਦਾ ਬਟਨ ਉਨ੍ਹਾਂ ਦੇ ਘਰ ਭੇਜ ਦਿੱਤਾ। Cristiano Ronaldo
ਕ੍ਰਿਸਟੀਆਨੋ ਰੋਨਾਲਡੋ ਸਭ ਤੋਂ ਵੱਧ ਇੰਟਨੈਸ਼ਨਲ ਗੋਲ ਕਰਨ ਵਾਲੇ ਖਿਡਾਰੀ ਬਣੇ
ਅਲੀ ਦੇਈ ਦਾ ਤੋੜਿਆ ਰਿਕਾਰਡ
ਨਵੀਂ ਦਿੱਲੀ। ਕ੍ਰਿਸਟੀਆਨੋ ਰੋਨਾਲਡੋ ਵਰਲਡ ਰਿਕਾਰਡ ਬਣਾ ਦਿੱਤਾ ਹੈ, ਹੁਣ ਰੋਨਾਲਡੋ ਇੰਟਰਨੈਸ਼ਨਲ ਫੁੱਟਬਾਲ ’ਚ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲਰ ਬਣ ਗਏ ਹਨ ਉਨ੍ਹਾਂ ਇਹ ਰਿਕਾਰਡ ਵਰਲਡ ਕੱਪ ਵੁਆਲੀਫਾਈਰ ਦੇ ਮੈਚ ’ਚ ਆਇਰਲੈਂਡ ਖਿਲਾਫ਼ ਦੋ ਗੋਲ ਕਰਕੇ ਬਣਾਇਆ ਰੋਨਾਲਡੋ ਦੇ ਹੁਣ ਕੌਮਾਂਤਰੀ ਫੁੱਟਬਾਲ ’ਚ 111 ਗੋਲ ਹੋ ਗਏ ਹਨ ਉਨ੍ਹਾਂ ਇਰਾਨ ਦੇ ਅਲੀ ਦੇਈ ਦੇ ਰਿਕਾਰਡ ਨੂੰ ਤੋੜ ਦਿੱਤਾ ਅਲੀ ਦੇਈ ਨੇ ਆਪਣੇ ਕੌਮਾਂਤਰੀ ਕੈਰੀਅਰ ’ਚ 109 ਗੋਲ ਕੀਤੇ ਹਨ ਿਸਟੀਯਾਨੋ ਨੇ ਯੂਰੋ 2020 ਦੌਰਾਨ ਹੀ ਅਲੀ ਦੇਈ ਦੇ ਸਭ ਤੋਂ ਵੱਧ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ ਰਿਕਾਰਡ ਬਣਾਉਣ ਤੋਂ ਬਾਅਦ ਰੋਨਾਲਡੋ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਪੁਰਤਗਾਲ ਚਾਰ ਮੈਚਾਂ ’ਚ 10 ਅੰਕਾਂ ਨਾਲ ਗਰੁੱਪ ਏ ’ਚ ਚੋਟੀ ’ਤੇ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ