Heroin Smuggling - Sach Kahoon Punjabi

Drug Smuggling Busted: ਥਾਰ ਗੱਡੀ ਰਾਹੀਂ ਚੱਲ ਰਹੀ ਹੈਰੋਇਨ ਤਸਕਰੀ ਨੂੰ ਕੀਤਾ ਨਾਕਾਮ, ਦੋ ਮੁਲਜ਼ਮ ਕਾਬੂ
ਮੁਲਜ਼ਮਾਂ ਖਿਲਾਫ ਪਹਿਲਾ ਵੀ ਦਰਜ ਸਨ ਨਸ਼ੇ ਦੀ ਤਸਕਰੀ ਸਬੰਧੀ ਮੁਕੱਦਮੇ

Drug Smuggling Busted: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰੀ ਦੇ ਜਾਲ ’ਤੇ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ ਸਟਾਫ ਫਰੀਦਕੋਟ ਨੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ 02 ਮੁਲਜ਼ਮਾਂ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ ਥਾਰ ਗੱਡੀ ਅਤੇ ਇੱਕ ਮੋਬਾਇਲ ਫੋਨ ਵੀ ਕਬਜ਼ੇ ’ਚ ਲੈ ਲਿਆ ਹੈ। ਇਹ ਜਾਣਕਾਰੀ ਮਨਵਿੰਦਰ ਬੀਰ ਸਿੰਘ ਐਸ.ਪੀ (ਸਥਾਨਕ) ਫਰੀਦਕੋਟ ਵੱਲੋਂ ਸ਼ਨਿੱਚਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।

ਲਿਫਾਫੇ ਵਿੱਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ | Drug Smuggling Busted

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਵਿੰਦੂ ਪੁੱਤਰ ਦਲਜੀਤ ਸਿੰਘ ਵਾਸੀ ਚੱਕ ਬਲੋਚਾਂ ਮਹਾਲਮ ਜ਼ਿਲ੍ਹਾ ਫਾਜ਼ਿਲਕਾ ਅਤੇ ਸੁਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਬਾਹਮਣੀ ਵਾਲਾ ਜ਼ਿਲਾ ਫਾਜ਼ਿਲਕਾ ਵਜੋਂ ਹੋਈ ਹੈ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਫਰੀਦਕੋਟ ਦੀ ਟੀਮ ਇਲਾਕੇ ਦੀ ਗਸ਼ਤ ਦੌਰਾਨ ਕੇਦਰੀ ਜੇਲ੍ਹ ਫਰੀਦਕੋਟ ਰੋਡ ’ਤੇ ਨੇੜੇ ਪੈਟਰੋਲ ਪੰਪ ਕੋਲ ਮੌਜ਼ੂ ਸੀ ਤਾਂ ਸੁੰਨਸਾਨ ਪਲਾਟ ਵਿੱਚ ਖੜੀ ਥਾਰ ਗੱਡੀ ਵਿੱਚ ਦੋਸ਼ੀ ਵਰਿੰਦਰ ਸਿੰਘ ਉਰਫ ਵਿੰਦੂ ਅਤੇ ਸੁਰਜੀਤ ਸਿੰਘ ਸਵਾਰ ਸਨ, ਜਿਨ੍ਹਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤੇ ਗੱਡੀ ਦੇ ਗੇਅਰ ਲੀਵਰ ਕੋਲ ਪਏ ਮੋਮੀ ਲਿਫਾਫੇ ਵਿੱਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ: Ahmedabad Plane Crash: ਮਰਨ ਵਾਲਿਆਂ ਦੀ ਗਿਣਤੀ 275 ਪਹੁੰਚੀ, ਜਹਾਜ਼ ਦੇ ਪਿਛਲੇ ਹਿੱਸੇ ’ਚੋਂ ਇੱਕ ਹੋਰ ਲਾਸ਼ ਮਿਲੀ

ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਸੀ)/61/85 ਤਹਿਤ ਮੁਕੱਦਮਾ ਨੰਬਰ 253 ਦਰਜ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਦੋਵਂ ਮੁਲਜ਼ਮ ਪਹਿਲਾ ਵੀ ਫਰੀਦਕੋਟ ਜੇਲ੍ਹ ਅੰਦਰ ਬੰਦ ਸਨ, ਜਿਹਨਾਂ ਵਿੱਚੋ ਮੁਲਜ਼ਮ ਵਰਿੰਦਰ ਸਿੰਘ ਉਰਫ ਵਿੰਦੂ ਜਮਾਨਤ ’ਤੇ ਬਾਹਰ ਆਇਆ ਹੋਇਆ ਸੀ ਅਤੇ ਮੁਲਜ਼ਮ ਸੁਰਜੀਤ ਸਿੰਘ ਛੁੱਟੀ ’ਤ ਜੇਲ੍ਹ ਵਿੱਚੋ ਬਾਹਰ ਸੀ ਅਤੇ ਇਨ੍ਹਾਂ ਵੱਲੋ ਜੇਲ੍ਹ ਵਿੱਚੋਂ ਬਾਹਰ ਆ ਕੇ ਇਕੱਠੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ ਸਨ ਅਤੇ ਇਹ ਮੁਲਜ਼ਮ ਥਾਰ ਗੱਡੀ ਦੀ ਵਰਤੋਂ ਨਸ਼ੇ ਦੀ ਤਸਕਰੀ ਲਈ ਕਰਦੇ ਸਨ। Drug Smuggling Busted

ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਮੁਕੱਦਮੇ ਦਰਜ ਹਨ, ਜਦਕਿ ਹੁਣ ਫਰੀਦਕੋਟ ਪੁਲਿਸ ਵੱਲੋਂ ਇਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਹ ਕਿਸ ਥਾਂ ਤੋਂ ਨਸ਼ੇ ਦੀ ਖੇਪ ਨੂੰ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਇਹਨਾਂ ਵੱਲੋਂ ਇਸ ਨੂੰ ਸਪਲਾਈ ਕੀਤਾ ਜਾਣਾ ਸੀ।

ਐੱਸਟੀਐੱਫ ਵੱਲੋਂ ਹੈਰੋਇਨ ਦੀ ਤਸ਼ਕਰੀ ਦੇ ਦੋਸ਼ਾਂ ’ਚ ਦੋ ਵਿਅਕਤੀ ਗ੍ਰਿਫ਼ਤਾਰ
ਮੁਖ਼ਬਰੀ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਕਬਜੇ ’ਚੋਂ 2 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ : ਇੰ. ਹਰਬੰਸ ਸਿੰਘ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਪੈਸ਼ਲ ਟਾਸਕ ਫ਼ੋਰਸ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕਰੋੜਾਂ ਰੁਪਏ ਦੀ 2 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਖ਼ਬਰੀ ਦੇ ਅਧਾਰ ’ਤੇ ਕਾਬੂ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਜਮਾਨਤ ’ਤੇ ਜ਼ੇਲ੍ਹੋਂ ਬਾਹਰ ਆਇਆ ਹੋਇਆ ਹੈ। Heroin

ਜਾਣਕਾਰੀ ਦਿੰਦਿਆਂ ਐੱਸਟੀਐੱਫ਼ ਲੁਧਿਆਣਾ ਦੇ ਇੰਚਾਰਜ਼ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ਿਆਂ ਤੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਮੁਖ਼ਬਰੀ ਦੇ ਅਧਾਰ ’ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾਂ ਦੇ ਕਬਜ਼ੇ ’ਚ ਪੁਲਿਸ ਪਾਰਟੀ ਨੂੰ ਦੋ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਭਮ ਕੁਮਾਰ ਉਰਫ਼ ਅਮਨ ਡੈਲਕਸ ਵਾਸੀ ਖਟੜਾ ਕਲੋਨੀ ਨਾਭਾ ਅਤੇ ਹਨੀ ਕੁਮਾਰ ਉਰਫ਼ ਹਨੀ ਵਾਸੀ ਮੁਹੱਲਾ ਜੁਨੇਜਾ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਜਿੰਨ੍ਹਾਂ ਨੂੰ ਥਾਣਾ ਸੋਹਾਣਾ ਵਿਖੇ ਮਾਮਲਾ ਰਜਿਸਟਰ ਕੀਤੇ ਜਾਣ ਤੋਂ ਬਾਅਦ ਮੋਟਰਸਾਇਕਲ ਸਪਲੈਂਡਰ ਨੰਬਰ ਪੀਬੀ- 91- ਜੇ – 9031 ਸਣੇ ਵਰਧਮਾਨ ਚੌਂਕ ਚੰਡੀਗੜ- ਲੁਧਿਆਣਾ ਰੋਡ ’ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਉਕਤ ਦੀ ਤਲਾਸੀ ਲੈਣ ’ਤੇ ਉਨ੍ਹਾਂ ਦੇ ਕਬਜ਼ੇ ਵਾਲੇ ਪਿੱਠੂ ਬੈਗ ਵਿੱਚੋਂ ਇੱਕ ਕਿੱਲੋ 970 ਗ੍ਰਾਮ ਹੈਰੋਇਨ ਬਰਾਮਦ ਹੋਈ। Heroin

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਪੰਜਾਬ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਕਾਬੂ

ਉਨ੍ਹਾਂ ਅੱਗੇ ਦੱਸਿਆ ਕਿ ਸੁਭਮ ਕੁਮਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਅਗਸਤ 2023 ਨੂੰ ਜ਼ੇਲ੍ਹ ਵਿੱਚੋਂ ਜਮਾਨਤ ’ਤੇ ਬਾਹਰ ਆਇਆ ਸੀ, ਕਿਉਂਕਿ ਉਸ ਖਿਲਾਫ਼ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਦਰਜਨ ਦੇ ਕਰੀਬ ਮਾਮਲੇ ਦਰਜ਼ ਹਨ। ਇਸੇ ਤਰ੍ਹਾਂ ਹਨੀ ਕੁਮਾਰ ਨੇ ਵੀ ਦੱਸਿਆ ਕਿ ਨਸ਼ੇ ਦਾ ਆਦੀ ਹੋਣ ਕਾਰਨ ਵਿਹਲਾ ਰਹਿੰਦਾ ਹੈ ਤੇ ਹੈਰੋਇਨ ਦੀ ਤਸ਼ਕਰੀ ਦਾ ਧੰਦਾ ਕਰਦਾ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ’ਚ ਉਕਤਾਨ ਨੇ ਮੰਨਿਆ ਕਿ ਉਹ ਦੋਵੇਂ ਕਈ ਸਾਲਾਂ ਤੋਂ ਰਲਕੇ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਹਨ। ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਅਗਲੇਰੀ ਕਾਰਵਾਈ ਤਹਿਤ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਇੰਨਾਂ ਦੇ ਹੋਰ ਸਾਥੀਆਂ ਬਾਰੇ ਵੀ ਜਾਂਚ ਕੀਤੀ ਜਾਵੇਗੀ। Heroin

ਹੈਰੋਇਨ ਦੀ ਵਧ ਰਹੀ ਤਸਕਰੀ ਚਿੰਤਾਜਨਕ
ਹੈਰੋਇਨ ਦੀ ਵਧ ਰਹੀ ਤਸਕਰੀ ਚਿੰਤਾਜਨਕ

ਪੰਜਾਬ ਪੁਲਿਸ ਨੇ ਬੀਤੇ ਦਿਨ ਦੋ ਵਿਅਕਤੀਆਂ ਤੋਂ 100 ਕਰੋੜ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ ਕੁਝ ਦਿਨ ਪਹਿਲਾਂ ਵੀ ਇੱਕ ਟੈਕਸੀ ਡਰਾਇਵਰ ਤੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਕੋਈ ਵਿਰਲਾ ਦਿਨ ਹੋਵੇਗਾ ਜਦੋਂ ਹੈਰੋਇਨ ਦੀ ਬਰਾਮਦਗੀ ਦੀ ਖਬਰ ਨਾ ਹੋਵੇ ਇਹ ਬੇਹੱਦ ਚਿੰਤਾਜਨਕ ਹੈ ਕਿਉਂਕਿ ਇਹ ਸਿਰਫ ਨਸ਼ਾ ਤਸਕਰੀ ਦਾ ਹੀ ਮਾਮਲਾ ਨਹੀਂ ਸਗੋਂ ਪਿਛਲੇ ਸਮੇਂ ’ਚ ਅੱਤਵਾਦੀਆਂ ਤੇ ਨਸ਼ਾ ਤਸਕਰੀ ਦਾ ਗਠਜੋੜ ਵੀ ਰਹਿ ਚੁੱਕਾ ਹੈ ਅੱਤਵਾਦ ਲਈ ਪੈਸਾ ਹਾਸਲ ਕਰਨ ਵਾਸਤੇ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਰਹੀ ਹੈ ਅਰਬਾਂ ਰੁਪਏ ਦੀ ਹੈਰੋਇਨ ਵੇਚੀ ਜਾਂਦੀ ਹੈ ਭਾਰਤ ਖਾਸਕਰ ਪੰਜਾਬ ਰਾਹੀਂ ਇਸ ਦੀ ਤਸਕਰੀ ਹੋ ਰਹੀ ਹੈ ਅਸਲ ’ਚ ਅਫਗਾਨਿਸਤਾਨ ਅਫੀਮ ਦਾ ਗੜ੍ਹ ਹੈ ਜਿੱਥੇ ਦੁਨੀਆ ਦੀ 90 ਫੀਸਦੀ ਅਫੀਮ ਤਿਆਰ ਹੁੰਦੀ ਹੈ

ਦੱਖਣੀ ਏਸ਼ੀਆ ’ਚ ਅਫਗਾਨਿਸਤਾਨ ਅਜਿਹਾ ਮੁਲਕ ਹੈ ਜਿੱਥੇ ਅੱਤਵਾਦ ਦਾ ਮਜ਼ਬੂਤ ਕਬਜਾ ਰਿਹਾ ਹੈ ਅਮਰੀਕੀ ਫੌਜਾਂ ਦੀ ਮੌਜੂਦਗੀ ਵਾਲੇ 20 ਸਾਲਾਂ ਦੌਰਾਨ ਵੀ ਹਿੰਸਾ ਤੇ ਹੈਰੋਇਨ ਦੀ ਤਸਕਰੀ ਦਾ ਦੌਰ ਜਾਰੀ ਰਿਹਾ ਹੁਣ ਫਿਰ ਉੱਥੇ ਤਾਲਿਬਾਨ ਦੀ ਹਕੂਮਤ ਆ ਗਈ ਹੈ ਜੇਕਰ ਨਸ਼ਾ ਤਸਕਰੀ ਤੇ ਅੱਤਵਾਦ ਦਾ ਨੈਟਵਰਕ ਬਣਿਆ ਰਿਹਾ ਤਾਂ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ ਕਾਫੀ ਗੱਲਾਂ ਅਫਗਾਨਿਸਤਾਨ ਦੇ ਹਾਲਾਤਾਂ ’ਤੇ ਵੀ ਨਿਰਭਰ ਕਰਨਗੀਆਂ ਬਾਕੀ ਨਸ਼ੇ ਦੀ ਸਭ ਤੋਂ ਵੱਧ ਮਾਰ ਦਾ ਸਾਹਮਣਾ ਵੀ ਪੰਜਾਬ ਕਰ ਰਿਹਾ ਹੈ ਰੋਜ਼ਾਨਾ ਹੀ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ ਭਾਵੇਂ ਪੁਲਿਸ ਹੈਰੋਇਨ ਦੀਆਂ ਖੇਪਾਂ ਬਰਾਮਦ ਕਰ ਰਹੀ ਹੈ ਪਰ ਇਸ ਨੈੱਟਵਰਕ ਨੂੰ ਖਤਮ ਕਰਨਾ ਸਿਰਫ ਪੰਜਾਬ ਪੁਲਿਸ ਦੇ ਵੱਸ ਦੀ ਗੱਲ ਨਹੀਂ ਹੈ

ਭਾਰਤ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ’ਤੇ ਕੋਈ ਨੀਤੀਆਂ ਘੜਨ ਤੇ ਲਾਗੂ ਕਰਨ ਦੀ ਜ਼ਰੂਰਤ ਹੈ ਹਜ਼ਾਰਾਂ ਕਿਲੋਮੀਟਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਕਾਰਨ ਨਸ਼ਾ ਤਸਕਰੀ ਰੋਕਣ ਲਈ ਮੁਸ਼ਤੈਦੀ ਵਰਤਣੀ ਆਪਣੇ-ਆਪ ’ਚ ਇੱਕ ਚੁਣੌਤੀ ਹੈ ਗੁਆਂਢੀ ਮੁਲਕ ਪਾਕਿਸਤਾਨ ’ਚ ਅੱਤਵਾਦੀ ਸੰਗਠਨ ਆਪਣੀਆਂ ਕਾਰਵਾਈਆਂ ਚਲਾ ਰਹੇ ਹਨ ਅਜਿਹੇ ਹਾਲਾਤਾਂ ’ਚ ਨਸ਼ਾ ਤਸਕਰੀ ਨੂੰ ਬਲ ਮਿਲ ਰਿਹਾ ਹੈ ਸਿਰਫ ਹੈਰੋਇਨ ਦੀ ਬਰਾਮਦਗੀ ਤੇ ਕੁਝ ਗ੍ਰਿਫਤਾਰੀਆਂ ਨਾਲ ਮਸਲਾ ਹੱਲ ਨਹੀਂ ਹੁੰਦਾ ਸਮੱਸਿਆ ਦੀ ਜੜ੍ਹ ਨੂੰ ਖਤਮ ਕਰਨਾ ਪਵੇਗਾ ਗ੍ਰਿਫਤਾਰ ਕੀਤੇ ਗਏ ਵਿਅਕਤੀ ਤਾਂ ਸਿਰਫ ਮੋਹਰੇ ਹੁੰਦੇ ਹਨ,

ਨਸ਼ਾ ਤਸਕਰੀ ਦੀਆਂ ਵੱਡੀਆਂ ਮੱਛੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਸੰਯੁਕਤ ਰਾਸ਼ਟਰ ਤੇ ਵਿਕਸਿਤ ਮੁਲਕਾਂ ਨੂੰ ਨਸ਼ਾ ਤਸਕਰੀ ਰੋਕਣ ਲਈ ਸਪੱਸ਼ਟ ਮਾਨਦੰਡ ਅਪਣਾਉਂਦਿਆਂ ਮਾਨਵਤਾ ਦੇ ਭਲੇ ਲਈ ਅੱਗੇ ਆਉਣਾ ਚਾਹੀਦਾ ਹੈ ਇਹ ਵੀ ਜਰੂੁਰੀ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ ਭ੍ਰਿਸ਼ਟ ਅਧਿਕਾਰੀਆਂ ਦੇ ਨਸ਼ਾ ਤਸਕਰੀ ’ਚ ਰਲੇ ਹੋਣ ਦੀ ਚਰਚਾ ਵੀ ਰਹਿ ਚੁੱਕੀ ਹੈ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਸਲ ਹੱਲ ਉਦੋਂ ਹੀ ਹੋਣਾ ਹੈ ਜਦੋਂ ਹੈਰੋਇਨ ਦੀ ਬਰਾਮਦਗੀ ਜ਼ੀਰੋ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ