Mobile Addiction - Sach Kahoon Punjabi
Mobile Addiction: ਬੜੌਤ (ਸੰਦੀਪ ਦਹੀਆ)। ਹਰ ਘਰ ’ਚ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਦੀ ਵਧਦੀ ਵਰਤੋਂ ਹੁਣ ਗੰਭੀਰ ਸਿਹਤ ਸੰਕਟ ਦੀ ਨਿਸ਼ਾਨੀ ਬਣ ਗਈ ਹੈ। ਬਾਲ ਰੋਗ ਮਾਹਿਰ ਡਾ. ਅਭਿਨਵ ਨੇ ਬੱਚਿਆਂ ਵੱਲੋਂ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਮੋਬਾਈਲ ਦੀ ਆਦਤ ’ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਾਲਾਂ ’ਚ ਇਸ ਦੇ ਮਾੜੇ ਪ੍ਰਭਾਵ ਬੱਚਿਆਂ ਦੇ ਵਿਕਾਸ ’ਤੇ ਭਾਰੀ ਪੈ ਸਕਦੇ ਹਨ।
ਇਹ ਖਬਰ ਵੀ ਪੜ੍ਹੋ : Virat Kohli: ਕੀ ਵਿਰਾਟ ਟੈਸਟ ’ਚ ਕਰਨਗੇ ਵਾਪਸੀ? ਸਵਾਦ ਦਾ ਖੁੱਦ ਹੀ ਦਿੱਤਾ ਜਵਾਬ, BCCI ਦੀ ਵੀ ਆਈ ਪ੍ਰਤੀਕਿਰਿਆ
ਡਾ. ਅਭਿਨਵ ਅਨੁਸਾਰ ਜ਼ਿਆਦਾ ਦੇਰ ਤੱਕ ਸਕਰੀਨ ’ਤੇ ਨਜ਼ਰ ਰੱਖਣ ਨਾਲ ਬੱਚਿਆਂ ਦੀ ਸੋਚਣ ਦੀ ਸਮਰੱਥਾ ਘੱਟ ਜਾਂਦੀ ਹੈ। ਇਹ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦੀ ਸਮਰੱਥਾ ਨੂੰ ਵੀ ਕਮਜ਼ੋਰ ਕਰਦਾ ਹੈ। ਬੱਚੇ ਕਿਸੇ ਵੀ ਕੰਮ ’ਤੇ ਸਹੀ ਤਰ੍ਹਾਂ ਧਿਆਨ ਨਹੀਂ ਲਗਾ ਪਾਉਂਦੇ ਹਨ ਤੇ ਉਨ੍ਹਾਂ ਦੀ ਇਕਾਗਰਤਾ ਲਗਾਤਾਰ ਘਟਦੀ ਜਾਂਦੀ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਬੱਚੇ ਬਹੁਤ ਜ਼ਿਆਦਾ ਸਕ੍ਰੀਨ ਵੇਖਦੇ ਹਨ ਉਨ੍ਹਾਂ ਵਿੱਚ ਸਿੱਖਣ ਦੇ ਵਿਕਾਰ, ਵਿਵਹਾਰ ਸੰਬੰਧੀ ਵਿਗਾੜ ਤੇ ਔਟਿਜ਼ਮ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ।
ਉਨ੍ਹਾਂ ਮੁਤਾਬਕ ਮੋਬਾਈਲ ਵੇਖਦੇ ਸਮੇਂ ਬੱਚਿਆਂ ਦੇ ਦਿਮਾਗ ’ਚ ਡੋਪਾਮਾਈਨ ਨਾਂਅ ਦਾ ਰਸਾਇਣ ਜ਼ਿਆਦਾ ਮਾਤਰਾ ’ਚ ਪੈਦਾ ਹੋਣ ਲੱਗਦਾ ਹੈ, ਜਿਸ ਨਾਲ ਉਨ੍ਹਾਂ ਨੂੰ ਤੁਰੰਤ ਖੁਸ਼ੀ ਮਿਲਦੀ ਹੈ। ਇਹ ਖੁਸ਼ੀ ਹੌਲੀ-ਹੌਲੀ ਮੋਹ ਵਿੱਚ ਬਦਲ ਜਾਂਦੀ ਹੈ ਤੇ ਬੱਚਾ ਮੋਬਾਈਲ ਦੀ ਵਰਚੁਅਲ ਦੁਨੀਆਂ ’ਚ ਗੁਆਚ ਜਾਂਦਾ ਹੈ। ਜਦੋਂ ਮਾਪੇ ਮੋਬਾਈਲ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਬੱਚੇ ਚਿੜਚਿੜੇਪਨ, ਗੁੱਸਾ ਤੇ ਬੇਚੈਨੀ ਦਿਖਾਉਣ ਲੱਗਦੇ ਹਨ। ਮੋਬਾਈਲ ਦੇ ਮਾੜੇ ਪ੍ਰਭਾਵ ਸਿਰਫ ਮਾਨਸਿਕ ਹੀ ਨਹੀਂ ਸਗੋਂ ਸਰੀਰਕ ਵੀ ਹਨ। ਬੱਚਿਆਂ ਵਿੱਚ ਅੱਖਾਂ ਦੀ ਵੱਧਦੀ ਗਿਣਤੀ, ਸੁੱਕੀ ਅੱਖਾਂ ਤੇ ਵਾਰ-ਵਾਰ ਸਿਰ ਦਰਦ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਦੇਰ ਰਾਤ ਤੱਕ ਮੋਬਾਈਲ ਫੋਨ ਵੇਖਣ ਦੀ ਆਦਤ ਬੱਚਿਆਂ ਦੀ ਨੀਂਦ ’ਤੇ ਵੀ ਅਸਰ ਪਾਉਂਦੀ ਹੈ, ਜਿਸ ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਰੁਕਾਵਟ ਪੈਂਦੀ ਹੈ। ਡਾ. ਅਭਿਨਵ ਨੇ ਸਲਾਹ ਦਿੱਤੀ ਕਿ ਬੱਚਿਆਂ ਨੂੰ ਮੋਬਾਈਲ ਫ਼ੋਨ ’ਤੇ ਨਿਰਭਰ ਬਣਾਉਣ ਦੀ ਬਜਾਏ, ਉਨ੍ਹਾਂ ਨੂੰ ਵਧੇਰੇ ਬਾਹਰੀ ਖੇਡਾਂ, ਖੁੱਲ੍ਹੀ ਹਵਾ ਦੀਆਂ ਗਤੀਵਿਧੀਆਂ, ਦੋਸਤਾਂ ਨਾਲ ਸਮਾਂ ਬਿਤਾਉਣ ਤੇ ਮਨੋਰੰਜਨ ਦੇ ਰਵਾਇਤੀ ਸਾਧਨਾਂ ’ਚ ਸ਼ਾਮਲ ਕਰਨਾ ਬਿਹਤਰ ਹੈ। ਉਸ ਦਾ ਕਹਿਣਾ ਹੈ ਕਿ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਡਿਜੀਟਲ ਦੁਨੀਆ ਨਾਲ ਨਹੀਂ ਸਗੋਂ ਅਸਲ ਦੁਨੀਆ ਨਾਲ ਜੋੜਿਆ ਜਾਵੇ। ਉਨ੍ਹਾਂ ਦੱਸਿਆ ਕਿ ਬੱਚੇ ਮੋਬਾਈਲ ਨਹੀਂ ਚਾਹੁੰਦੇ, ਬਚਪਨ ਚਾਹੁੰਦੇ ਹਨ। ਜੇ ਅਸੀਂ ਅੱਜ ਨੂੰ ਕਾਬੂ ਵਿੱਚ ਰੱਖਦੇ ਹਾਂ, ਤਾਂ ਹੀ ਕੱਲ੍ਹ ਖੁਸ਼ਹਾਲ ਹੋਵੇਗਾ। Mobile Addiction
Mobile Addiction: ਰਿਸਰਚ ’ਚ ਹੋਇਆ ਵੱਡਾ ਖੁਲਾਸਾ, Smartphone ਦੀ ਆਦਤ ਹੋ ਸਕਦੀ ਹੈ ਗੰਭੀਰ ਬੀਮਾਰੀ, ਖੁੱਦ ਅਤੇ ਬੱਚਿਆਂ ’ਤੇ ਰੱਖੋ ਕੰਟਰੋਲ
Mobile Addiction: ਸਰਸਾ (ਦੀਪਕ ਤਿਆਗੀ)। ਅੱਜ ਦੇ ਸਮੇਂ ’ਚ ਸਮਾਰਟਫੋਨ ਦੀ ਆਦਤ ਸਾਡੀ ਆਧੁਨਿਕ ਜੀਵਨ ਸ਼ੈਲੀ ਲਈ ਇੱਕ ਚੁਣੌਤੀ ਬਣ ਗਿਆ ਹੈ, ਜਿਸ ਨੇ ਸਾਡੇ ਇੱਕ-ਦੂਜੇ ਨਾਲ ਜੁੜਨ, ਕੰਮ ਕਰਨ ਤੇ ਆਰਾਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਦਰਅਸਲ, ਅਸੀਂ ਹਰ ਸਮੇਂ ਫੋਨ ’ਤੇ ਲਗਾਤਾਰ ਐਕਟਿਵ ਰਹਿਣ ਕਾਰਨ ਇਸ ਦੀ ਕੀਮਤ ਸਾਨੂੰ ਚੁਕਾਉਣੀ ਪੈਂਦੀ ਹੈ, ਜਿਵੇਂ ਕਿ ਨੀਂਦ, ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਖਾਸ ਕਰਕੇ ਨੌਜਵਾਨਾਂ ਤੇ ਜਵਾਨ ਬਾਲਗਾਂ ’ਚ। ਦੱਸ ਦੇਈਏ ਕਿ ਸਮਾਰਟਫੋਨ ਦੀ ਆਦਤ ਨੂੰ ਜਨ ਸਿਹਤ ਮਹਾਮਾਰੀ ਕਿਹਾ ਜਾਂਦਾ ਹੈ।
ਇਹ ਖਬਰ ਵੀ ਪੜ੍ਹੋ : ਸ਼੍ਰੀ ਜਲਾਲਆਣਾ ਸਾਹਿਬ ’ਚ ਸੇਵਾ ਕਾਰਜ਼ ਜੋਰਾਂ ’ਤੇ!
ਸਪੇਨ ਨੇ ਦਿੱਤਾ ਦਲੇਰ ਕਦਮ ਚੁੱਕਣ ਦਾ ਸੱਦਾ | Mobile Addiction
ਦੱਸ ਦੇਈਏ ਕਿ ਸਪੇਨ ਨੇ ਇੱਕ ਦਲੇਰਾਨਾ ਕਦਮ ਚੂੱਕਣ ਦਾ ਸੱਦਾ ਦਿੱਤਾ ਹੈ, ਭਾਵ ਦੇਸ਼ ’ਚ ਵਿਕਣ ਵਾਲੇ ਸਾਰੇ ਸਮਾਰਟਫੋਨਾਂ ’ਤੇ ਸਿਗਰੇਟ ਦੇ ਪੈਕੇਟਾਂ ਦੀ ਤਰ੍ਹਾਂ ਸਿਹਤ ਚੇਤਾਵਨੀਆਂ ਨੂੰ ਲਾਜ਼ਮੀ ਬਣਾਉਣਾ, ਇਸ ਕਦਮ ਦਾ ਉਦੇਸ਼ ਬਹੁਤ ਜ਼ਿਆਦਾ ਸ੍ਰਕੀਨ ਸਮੇਂ ਦੇ ਜੋਖਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਸੋਚ-ਸਮਝ ਕੇ ਇਸ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨਾ ਹੈ।
ਦਿਲ ਦਾ ਖਤਰਾ | Mobile Addiction
ਇਸ ਦੇ ਨਾਲ ਹੀ, ਜਿਹੜੇ ਵਿਅਕਤੀ ਬਹੁਤ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਤੇ ਜ਼ਿਆਦਾ ਸਮਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਦਿਲ ਤੇ ਸਟ੍ਰੋਕ ਦਾ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਭਾਰ ਤੇ ਪ੍ਰੈਸ਼ਰ ਕੰਟਰੋਲ ’ਚ ਵੀ ਰਹੇ ਪਰ ਦਿਲ ਸਟ੍ਰੋਕ ਦਾ ਖਤਰਾ ਵਧਿਆ ਰਹਿੰਦਾ ਹੈ। ਦਰਅਸਲ ਇ ਖੋਜ 1990 ਤੇ 1991 ’ਚ ਪੈਦਾ ਹੋਏ 14,500 ਬੱਚਿਆਂ ’ਤੇ ਕੀਤੀ ਗਈ ਹੈ।
ਜ਼ਿਆਦਾ ਸਕ੍ਰੀਨ ਟਾਈਮ ਕਾਰਨ ਹੋ ਜਾਵੇਗੀ ਦਿਲ ਦੀ ਬਿਮਾਰੀ
ਖੋਜ ’ਚ ਪਾਇਆ ਗਿਆ ਹੈ ਕਿ ਜਿਹੜੇ ਬੱਚੇ ਜ਼ਿਆਦਾ ਫੋਨ ਤੇ ਟੈਬ ਵੇਖਦੇ ਹਨ, ਇਸ ਕਾਰਨ ਉਨ੍ਹਾਂ ਦੀ ਸਰੀਰਕ ਗਤੀਵਿਧੀ ਘੱਟ ਹੁੰਦੀ ਹੈ, ਜ਼ਿਆਦਾ ਸਮਾਂ ਫੋਨ ’ਤੇ ਬਿਤਾਉਂਦੇ ਹਨ, ਤੇ ਇਸ ਕਾਰਨ ਉਨ੍ਹਾਂ ਨੂੰ ਗੰਭੀਰ ਇਕੋਕਾਰਡੀਓਗ੍ਰਾਫੀ ਬਿਮਾਰੀ ਹੁੰਦੀ ਹੈ, ਇਸ ਲਈ ਸਰੀਰਕ ਤੌਰ ’ਤੇ ਅਕਿਰਿਆਸ਼ੀਲ ਰਹਿੰਦੇ ਹਨ।
ਇਨ੍ਹਾਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖਤਰਾ | Mobile Addiction
ਦੱਸ ਦੇਈਏ ਕਿ ਜਿਹੜੇ ਬੱਚੇ ਸਰੀਰਕ ਤੌਰ ’ਤੇ ਸਰਗਰਮ ਨਹੀਂ ਰਹਿੰਦੇ, ਉਨ੍ਹਾਂ ਨੂੰ ਕਾਫੀ ਘੱਟ ਉਮਰ ’ਚ ਮੋਟਾਪਾ ਤੇ ਟਾਈਪ-2 ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ, ਅਜਿਹੇ ਬੱਚਿਆਂ ’ਚ ਨਿਊਰੋਡੀਜ਼ਨਰੇਟਿਵ ਦੀ ਬਿਮਾਰੀ ਤੇ ਦਿਲ ਨਾਲ ਜੁੜੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਅੱਜ-ਕੱਲ੍ਹ ਦੇ ਬੱਚੇ ਫੋਨ ਕਾਰਨ ਸਮਾਜ ਤੋਂ ਦੂਰ ਹੁੰਦੇ ਜਾ ਰਹੇ ਹਨ।
ਜ਼ਿਆਦਾ ਸਮਾਰਟਫੋਨ ਦੀ ਵਰਤੋਂ ਕਰਨ ਦੇ ਨੁਕਸਾਨ
ਕੰਪਿਊਟਰ ਵਿਜ਼ਨ ਸਿੰਡਰੋਮ
ਰੀੜ੍ਹ ਦੀ ਹੱਡੀ ’ਤੇ ਗੰਭੀਰ ਅਸਰ
ਸਕਿੱਨ ਨਾਲ ਜੁੜੀਆਂ ਸਮੱਸਿਆਵਾਂ
ਨੀਂਦ ਨਾਲ ਜੁੜੀਆਂ ਸਮੱਸਿਆਵਾਂ
ਮਾਨਸਿਕ ਤਣਾਅ ਦਾ ਵਧਣਾ
ਆਤਮਵਿਸ਼ਵਾਸ਼ ’ਚ ਕਮੀ
ਡਿਜੀਟਲ ਫਾਸਟਿੰਗ (SEED CAMPAIGN) ਮੁਹਿੰਮ
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮੋਬਾਇਲ ਫੋਨ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਰਿਸ਼ਤਿਆਂ ’ਤੇ ਵੀ ਬੁਰਾ ਪ੍ਰਭਾਵਾਂ ਨੂੰ ਖਤਮ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਜਿਹੜੇ 7 ਤੋਂ9 ਵਜੇ ਤੱਕ ਮੋਬਾਇਲ ਦੀ ਵਰਤੋਂ ਨਾ ਕਰਨ ਦੀ ਮੁਹਿੰਮ ਚਲਾਈ ਗਈ ਹੈ। ਪੂਜਨੀਕ ਗੁਰੂ ਜੀ ਵੱਲੋਂ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ 2 ਘੰਟੇ ਮੋਬਾਇਲ ਫੋਨ ਬੰਦ ਕਰਕੇ ਇਨ੍ਹਾਂ 2 ਘੰਟਿਆਂ ਨੂੰ ਆਪਣੇ ਪਰਿਵਾਰਾਂ ਨਾਲ ਬਿਤਾਉਣ ਲਈ ਕਿਹਾ ਗਿਆ ਹੈ, ਜਿਸ ’ਤੇ ਸਾਧ-ਸੰਗਤ 7 ਤੋਂ 9 ਵਜੇ ਤੱਕ ਮੋਬਾਇਲ ਫੋਨ ਬੰਦ ਕਰਦੀ ਹੈ। ਮੋਬਾਇਲ ਫੋਨ ਬੰਦ ਕਰਨ ਕਰਕੇ ਪਰਿਵਾਰਾਂ ’ਚ ਆਪਸੀ ਪਿਆਰ ਵਧਣ ਲੱਗਿਆ ਹੈ ਤੇ ਬੱਚੇ ਆਪਣਾ ਮਾਤਾ-ਪਿਤਾ ਨਾਲ ਸਮਾਂ ਬਿਤਾਉਣ ਲੱਗੇ ਹਨ ਤੇ ਆਪਣੇ ਬਜ਼ੂਰਗਾਂ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗੇ ਹਨ।
ਯੂਨੀਵਰਸਿਟੀ ਆਫ ਰੋਚੈਸਟਰ ਮੈਡੀਕਲ ਸੈਂਟਰ (ਯੂਐੱਸਏ) ਦੀ ਰਿਪੋਰਟ
ਯੂਨੀਵਰਸਿਟੀ ਆਫ ਰੋਚੈਸਟਰ ਮੈਡੀਕਲ ਸੈਂਟਰ (ਯੂਐੱਸਏ) ਦੀ ਰਿਪੋਰਟ ਅਨੁਸਾਰ ਕਈ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਸਮਾਰਟਫੋਨ ਦੀ ਵਰਤੋਂ ’ਚ ਥੋੜੀ ਜਿਹੜੀ ਕਮੀ ਵੀ ਮਾਨਸਿਕ ਸਿਹਤ ’ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਹੈ। ਅਪਰੈਲ 2019 ਤੋਂ ਨਵੰਬਰ 2020 ਤੱਕ ਜਰਮਨੀ ’ਚ ਕੀਤੇ ਗਏ ਇੱਕ ਅਧਿਐਨ ’ਚ ਪਤਾ ਲੱਗਿਆ ਹੈ ਕਿ ਇੱਕ ਹਫਤੇ ਲਈ ਹਰ ਦਿਨ 1 ਘੰਟੇ ਸਮਾਰਟਫੋਨ ਦੀ ਵਰਤੋਂ ’ਚ ਕਮੀ ਨਾਲ ਡਿਪਰੈਸ਼ਨ ਤੇ ਚਿੰਤਾ ਦਾ ਪੱਧਰ ਘੱਟ ਹੋ ਗਿਆ। ਨਾਲ ਹੀ ਘੱਟ ਫੋਨ ਵਰਤਣ ਨਾਲ ਲੋਕਾਂ ਦੀ ਸਰੀਰਿਕ ਗਤੀਵਿਧੀ ’ਚ ਵੀ ਸੁਧਾਰ ਹੋਇਆ ਹੈ। ਇਸ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਫੋਨ ਦੀ ਆਦਤ ਸਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।
Mobile Addiction: ਬੱਚਿਆਂ ਦੀ ਮੋਬਾਇਲ ਦੇਖਣ ਦੀ ਆਦਤ ਕਿਵੇਂ ਘਟਾਈਏ? ਘਾਤਕ ਨਾ ਹੋ ਜਾਵੇ ਇਹ ਆਦਤ
ਬੱਚੇ ਦਾ ਸਕਰੀਨ ਟਾਈਮ ਜੀਰੋ ਰੱਖਣਾ ਉਨ੍ਹਾਂ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਸਕਰੀਨ ਦੀ ਬਜਾਇ, ਤੁਸੀਂ ਆਪਣੇ ਸ਼ਿਸੂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾ ਸਕਦੇ ਹੋ। Mobile Addiction
ਖੇਡਾਂ ਅਤੇ ਗਤੀਵਿਧੀਆਂ | Mobile Addiction
ਰੰਗੀਨ ਖਿਡੌਣੇ : ਵੱਖ-ਵੱਖ ਤਰ੍ਹਾਂ ਅਤੇ ਰੰਗਾਂ ਦੇ ਖਿਡੌਣੇ ਉਨ੍ਹਾਂ ਦੇ ਧਿਆਨ ਨੂੰ ਆਕਰਸ਼ਿਤ ਕਰਨਗੇ ਤੇ ਉਨ੍ਹਾਂ ਨੂੰ ਛੂਹਣ ਅਤੇ ਖੇਡਣ ਲਈ ਪ੍ਰੇਰਿਤ ਕਰਨਗੇ।
ਗਾਣੇ ਤੇ ਕਹਾਣੀਆਂ : ਤੁਸੀਂ ਉਨ੍ਹਾਂ ਨੂੰ ਗਾਣਾ ਗਾ ਸਕਦੇ ਹੋ, ਕਹਾਣੀਆਂ ਸੁਣਾ ਸਕਦੇ ਹੋ ਜਾਂ ਉਨ੍ਹਾਂ ਦੇ ਨਾਲ ਸਰਲ ਖੇਡਾਂ ਖੇਡ ਸਕਦੇ ਹੋ।
ਪੜ੍ਹਨਾ : ਉਨ੍ਹਾਂ ਨੂੰ ਰੰਗੀਨ ਚਿੱਤਰਾਂ ਵਾਲੀ ਕਿਤਾਬਾਂ ਦਿਖਾਓ ਅਤੇ ਉਨ੍ਹਾਂ ਨੂੰ ਕਹਾਣੀਆ ਸੁਣਾਓ।
ਬਾਹਰ ਦੀ ਖੇਡ : ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਧੁੱਪ ’ਚ ਖੇਡਣ ਲਈ ਲੈ ਕੇ ਜਾਓ।
ਘਰ ਦੇ ਕੰਮਾਂ ’ਚ ਸ਼ਾਮਲ ਕਰਨਾ : ਤੁਸੀਂ ਉਨ੍ਹਾਂ ਨੂੰ ਛੋਟੇ-ਮੋਟੇ ਕੰਮਾਂ ’ਚ ਸ਼ਾਮਲ ਕਰਕੇ ਉਨ੍ਹਾਂ ਨੂੰ ਵਿਆਸਤ ਰੱਖ ਸਕਦੇ ਹੋ।
Read This : Punjab News: ਪੰਜਾਬ ਦੇ ਇਸ ਇਲਾਕੇ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਜ਼ਮੀਨਾਂ ਦੇ ਵਧਣਗੇ ਭਾਅ
ਮਾਤਾ ਪਿਤਾ ਦਾ ਧਿਆਨ | Mobile Addiction
ਸਰੀਰਕ ਸੰਪਰਕ : ਉਨ੍ਹਾਂ ਨੂੰ ਗਲੇ ਲਗਾਓ, ਪਿਆਰ ਕਰੋ ਅਤੇ ਉਨ੍ਹਾਂ ਨਾਲ ਖੇਡੋ।
ਅੱਖ ਨਾਲ ਅੱਖ ਦਾ ਸੰਪਰਕ : ਉਨ੍ਹਾਂ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ’ਚ ਵੇਖੋ।
ਹੌਸਲਾ ਰੱਖੋ : ਸ਼ਿਸ਼ੂਆਂ ਨੂੰ ਚੀਜਾਂ ਨੂੰ ਸਿੱਖਣ ’ਚ ਸਮਾਂ ਲੱਗਦਾ ਹੈ, ਇਸ ਲਈ ਹੌਸਲਾ ਰੱਖੋ।
ਘਰ ਦਾ ਮਾਹੌਲ | Mobile Addiction
ਖਡੌਣਿਆਂ ਨਾਲ ਭਰਿਆ ਕੋਨਾ : ਉਨ੍ਹਾਂ ਲਈ ਇੱਕ ਵੱਖ ਖੇਡਣ ਦਾ ਕੋਨਾ ਬਣਾਓ।
ਸੁਰੱਖਿਅਤ ਵਾਤਾਵਰਨ : ਯਕੀਨੀ ਕਰੋ ਕਿ ਘਰ ਦਾ ਵਾਤਾਵਰਨ ਉਨ੍ਹਾਂ ਲਈ ਸੁਰੱਖਿਅਤ ਹੋਵੇ।
ਪਰਿਵਾਰ ਨਾਲ ਸਮਾਂ ਬਿਤਾਓ : ਪਰਿਵਾਰ ਨਾਲ ਮਿਲ ਕੇ ਖਾਣਾ ਖਾਓ ਅਤੇ ਗੱਲਬਾਤ ਕਰੇ।
ਸਕਰੀਨ-ਫ੍ਰੀ ਜੋਨ | Mobile Addiction
ਖਾਣ ਦੇ ਸਮੇਂ : ਖਾਣ ਦੇ ਸਮੇਂ ਮੋਬਾਇਲ ਜਾਂ ਟੀਵੀ ਨਾ ਦੇਖੋ।
ਸੋਣ ਤੋਂ ਪਹਿਲਾਂ : ਸੌਣ ਤੋਂ ਪਹਿਲਾਂ ਇੱਕ ਘੰਟਾ ਕੋਈ ਵੀ ਸਕਰੀਨ ਨਾ ਦੇਖੋ।
ਖੇਡਣ ਦਾ ਸਮਾਂ : ਖੇਡਣ ਸਮੇਂ ਵੀ ਸਕਰੀਨ ਤੋਂ ਦੂਰ ਰਹੋ।
ਯਾਦ ਰੱਖੋ : ਸ਼ਿਸੂਆਂ ਦਾ ਵਿਕਾਸ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ’ਚ ਬਹੁਤ ਤੇਜ਼ੀ ਹੁੰਦਾ ਹੈ ਇਸ ਸਮੇਂ ਉਨ੍ਹਾਂ ਨੂੰ ਸਕਰੀਨ ਦੀ ਬਜਾਇ ਵਾਸਤਵਿਕ ਦੁਨੀਆ ਦ ਤਜ਼ਰਬਿਆਂ ਦੀ ਜ਼ਰੂਰਤ ਹੁੰਦੀ ਹੈ।
ਮੋਬਾਇਲ ਹੀ ਖਾ ਗਿਆ ਅੱਜ ਦਾ ਬਚਪਨ
ਮੋਬਾਇਲ ਹੀ ਖਾ ਗਿਆ ਅੱਜ ਦਾ ਬਚਪਨ
ਅੱਜ ਦੇ ਯੁੱਗ ਵਿੱਚ ਇੰਟਰਨੈੱਟ ਦੇ ਤੇਜੀ ਨਾਲ ਵਧਦੇ ਇਸਤੇਮਾਲ ’ਚ ਬਚਪਨ ਗੁਆਚਦਾ ਜਾ ਰਿਹਾ ਹੈ। ਜਿਸ ਦੀ ਪ੍ਰਵਾਹ ਕਿਸੇ ਨੂੰ ਵੀ ਨਹੀਂ ਹੈ, ਨਾ ਹੀ ਸਮਾਜ ਇਸ ਬਾਰੇ ਚਿੰਤਤ ਹੈ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਗੈਰ-ਮੁੱਦੇ ਸਾਡੇ ’ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਹਿਮ ਸਮੱਸਿਆਵਾਂ ਤੋਂ ਅਸੀਂ ਮੂੰਹ ਮੋੜਦੇ ਜਾ ਰਹੇ ਹਾਂ। ਜੇਕਰ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਸੀਂ ਬੱਚਿਆਂ ਦੇ ਬਚਪਨ ਨੂੰ ਬਰਬਾਦੀ ਦੇ ਨੇੜੇ ਪਹੁੰਚਾ ਦੇਵਾਂਗੇ। ਦੇਸ਼ ਤੇ ਸਮਾਜ ਦੇ ਨਾਲ ਇਹ ਇੱਕ ਵੱਡੀ ਬੇਇਨਸਾਫੀ ਹੋਵੇਗੀ ਜਿਸ ਦੀ ਸਾਨੂੰ ਖਬਰ ਵੀ ਨਹੀਂ
ਖੇਡ ਕੁੱਦ ਵਾਲਾ ਬਚਪਨ: ਜਦੋਂ ਤੋਂ ਇੰਟਰਨੈੱਟ ਸਾਡੀ ਜਿੰਦਗੀ ਵਿੱਚ ਆਇਆ ਹੈ ਉਦੋਂ ਤੋਂ ਹੀ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਾਰੇ ਇੱਕ ਖੁਆਬੀ ਦੁਨੀਆਂ ਵਿੱਚ ਗੁਆਚ ਗਏ ਹਨ। ਅੱਜ ਦੇ ਸਮੇਂ ਵਿੱਚ ਦੇਖਿਆ ਜਾਂਦਾ ਹੈ ਕਿ 4-5 ਸਾਲ ਦਾ ਬੱਚਾ ਵੀ ਅੱਖਾਂ ਖੋਲ੍ਹਣ ਸਾਰ ਮੋਬਾਇਲ ਆਪਣੇ ਹੱਥਾਂ ਵਿੱਚ ਲੈਂਦਾ ਹੈ ।
ਪਹਿਲਾਂ ਵੱਡੇ ਮੋਬਾਇਲਾਂ ਨੂੰ ਸਿਰਫ ਆਪਣੇ ਕੰਮ ਲਈ ਇਸਤੇਮਾਲ ਕਰਦੇ ਸਨ ਪਰ ਹੁਣ ਬੱਚੇ ਵੀ ਇੰਟਰਨੈੱਟ ਦੇ ਸ਼ੌਕੀਨ ਹੁੰਦੇ ਜਾ ਰਹੇ ਹਨ। ਬਜ਼ਾਰਾਂ ਨੇ ਉਹਨਾਂ ਲਈ ਇੰਟਰਨੈੱਟ ’ਤੇ ਏਨਾ ਕੁਝ ਦੇ ਦਿੱਤਾ ਹੈ ਕਿ ਉਹ ਪੜ੍ਹਨ ਤੋਂ ਬਿਨਾ ਬਹੁਤ ਕੁਝ ਇੰਟਰਨੈੱਟ ’ਤੇ ਕਰਦੇ ਰਹਿੰਦੇ ਹਨ ਤੇ ਦੇਖਦੇ ਰਹਿੰਦੇ ਹਨ । ਅੱਜ-ਕੱਲ੍ਹ ਦੇ ਬੱਚੇ ਇੰਟਰਨੈੱਟ ਦੇ ਆਦੀ ਬਣ ਗਏ ਹਨ। ਜਿੱਥੇ ਬੱਚਿਆਂ ਦਾ ਬਚਪਨ ਖੇਡਦਾ ਹੁੰਦਾ ਸੀ ਉੱਥੇ ਉਹ ਇਸ ਸਮੇਂ ਰਚਨਾਤਮਕ ਕੰਮਾਂ ਦੀ ਥਾਂ ਇੰਟਰਨੈੱਟ ਡਾਟੇ ਦੇ ਜੰਗਲ ਵਿੱਚ ਗੁੰਮ ਹੋ ਗਏ ਹਨ।
ਪਿਛਲੇ ਕਈ ਸਾਲਾਂ ਵਿੱਚ ਸੂਚਨਾ ਤਕਨੀਕ ਨੇ ਜਿਸ ਤਰ੍ਹਾਂ ਤਰੱਕੀ ਕੀਤੀ ਹੈ, ਇਸ ਨੇ ਮਨੁੱਖੀ ਜੀਵਨ ’ਤੇ ਨਾ ਸਿਰਫ ਡੂੰਘਾ ਅਸਰ ਪਾਇਆ ਹੈ ਸਗੋਂ ਇੱਕ ਤਰ੍ਹਾਂ ਆਮ ਇਨਸਾਨ ਦੇ ਜੀਵਨ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ ਮਾਪੇ ਬੱਚਿਆਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਮੋਬਾਇਲ ਫੜ੍ਹਾ ਦਿੰਦੇ ਹਨ ਜਿਸ ਕਾਰਨ ਬੱਚੇ ਚਿੜਚਿੜੇ ਹੋ ਰਹੇ ਹਨ। ਉਹ ਕਿਸੇ ਦੀ ਵੀ ਕੋਈ ਗੱਲ ਸੁਣਨਾ ਪੰਸਦ ਨਹੀਂ ਕਰਦੇ । ਘਰ ਦੇ ਕੰਮਾਂ ਤੋਂ ਵੀ ਮੂੰਹ ਮੋੜਨ ਲੱਗ ਗਏ ਹਨ। ਪਰਿਵਾਰਕ ਫੰਕਸ਼ਨ ਜਾਂ ਸਮਾਜਿਕ ਕੰਮਾਂ ਵਿੱਚ ਤੇ ਪਰਿਵਾਰ ਨਾਲ ਕਿਤੇ ਵੀ ਜਾਣਾ ਉਹਨਾਂ ਨੂੰ ਪੰਸਦ ਨਹੀਂ। ਪਰਿਵਾਰਕ ਦਬਾਅ ਕਾਰਨ ਜੇਕਰ ਕਿਸੇ ਪਾਰਟੀ, ਸਮਾਗਮ ਆਦਿ ’ਤੇ ਚਲੇ ਵੀ ਜਾਣ ਤਾਂ ਉੱਥੇ ਵੀ ਆਪਣੇ ਮੋਬਾਇਲ ਨਾਲ ਚਿੰਬੜੇ ਰਹਿੰਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇੰਟਰਨੈੱਟ ਨੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੋਕ ਦਿੱਤਾ ਹੈ। ਪੜਤਾਲ ਕਰਨ ’ਤੇ ਇਹ ਸਾਹਮਣੇ ਆਇਆ ਹੈ ਕਿ ਕੱਚੀ ਉਮਰ ਵਿੱਚ ਬੱਚੇ ਸਹੀ ਤੇ ਗਲਤ ਦਾ ਫਰਕ ਨਹੀਂ ਕਰ ਪਾਉਂਦੇ । ਉਹ ਗਲਤ ਸਾਈਟਾਂ ’ਤੇ ਗਲਤ ਚੱਕਰ ਵਿੱਚ ਫਸ ਜਾਂਦੇ ਹਨ। ਪੜ੍ਹਨ-ਲਿਖਣ ਰਚਨਾਤਮਕ ਕੰਮਾਂ ਵਿੱਚ ਆਪਣਾ ਸਮਾਂ ਦੇਣ ਦੀ ਬਜਾਏ ਉਹ ਅਸ਼ਲੀਲਤਾ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਤੇ ਆਪਣਾ ਬੇਸ਼ਕੀਮਤੀ ਸਮਾਂ ਮੌਬਾਇਲ ਵਿੱਚ ਖਰਚ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੱਚੇ ਆਪਣਾ ਬਹੁਤਾ ਸਮਾਂ ਆਨਲਾਈਨ ਗੇਮਾਂ ਖੇਡਣ ਤੇ ਇੰਟਰਨੈੱਟ ’ਤੇ ਕਈ ਸਾਈਟਾਂ ਖੋਲ੍ਹਣ ਵਿੱਚ ਵਿਅਸਤ ਰਹਿੰਦੇ ਹਨ। ਅਜਿਹੇ ਬੱਚੇ ਕਈ ਵਾਰ ਅਣਚਾਹੇ ਤੇ ਦੁਖਦਾਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ।
ਪਿਛਲੇ ਸਮੇਂ ਫਰਾਂਸ ਨੇ ਕਾਨੂੰਨ ਬਣਾ ਦਿੱਤਾ ਕਿ ਬੱਚੇ ਦੇ ਮੋਬਾਇਲ ਫੋਨ ਇਸਤੇਮਾਲ ’ਤੇ ਮਨਾਹੀ ਹੈ । ਹਾਲਾਂਕਿ ਸਾਡੇ ਦੇਸ਼ ਵਿੱਚ ਸੀਬੀਐੱਸਈ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਤੇ ਬੱਚਿਆਂ ਦੇ ਮੋਬਾਇਲ ਫੌਨ ਦੇ ਇਸਤੇਮਾਲ ’ਤੇ ਲਿਖਤ ਵਿੱਚ ਸਖ਼ਤ ਮਨਾਹੀ ਹੈ ਪਰ ਸਾਡੇ ਦੇਸ਼ ਵਿੱਚ ਇਨ੍ਹਾਂ ਨਿਯਮਾਂ ਤੇ ਕਾਨੂੰਨਾਂ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ । ਪ੍ਰਾਈਵੇਟ ਸਕੂਲਾਂ ਦਾ ਇਹ ਕਹਿਣਾ ਮਜ਼ਬੂਰੀ ਬਣ ਗਈ ਹੈ ਕਿ ਉਹ ਲੋੜ ਤੋਂ ਵਧ ਕੇ ਬੱਚਿਆਂ ਨੂੰ ਰੋਕ-ਟੋਕ ਨਹੀਂ ਸਕਦੇ। ਅੱਜ ਦੇ ਸਮੇਂ ਵਿੱਚ ਸਾਡੇ ਬੱਚੇ ਇੰਟਰਨੈੱਟ ਦੇ ਗੁਲਾਮ ਬਣਦੇ ਜਾ ਰਹੇ ਹਨ। ਗਲਤ ਸਾਈਟਾਂ ਕਾਰਨ ਬੱਚਿਆਂ ਦੇ ਵਿਗੜਨ ਦੀ ਦਰ ਦਿਨੋ-ਦਿਨ ਵਧਦੀ ਜਾ ਰਹੀ ਹੈ । ਇਸ ਬਾਰੇ ਜੇਕਰ ਕੋਈ ਕਾਨੂੰਨ ਬਣੇ ਤੇ ਸਖ਼ਤੀ ਨਾਲ ਪੇਸ਼ ਕੀਤਾ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣ ਦੀ ਆਸ ਪੈਦਾ ਹੋ ਸਕਦੀ ਹੈ।
ਵੱਡੇ ਸ਼ਹਿਰਾਂ ਵਿੱਚ ਤਾਂ ਮੋਬਾਇਲ ਦੀ ਬਿਮਾਰੀ ਇਸ ਹੱਦ ਤੱਕ ਵਧ ਗਈ ਹੈ ਕਿ ਕਈ ਨੌਜਵਾਨਾਂ ਨੂੰ ਸਿਹਤ ਸੁਧਾਰ ਕੇਂਦਰ ਵਿੱਚ ਦਾਖਲ ਕਰਵਾਉਣ ਦੀ ਨੌਬਤ ਆ ਗਈ ਹੈ। ਬੱਚੇ ਹੋਣ ਜਾਂ ਨੌਜਵਾਨ ਇੱਕ ਮਿੰਟ ਵੀ ਸਮਾਰਟਫੋਨ ਪਾਸੇ ਰੱਖਣਾ ਪਸੰਦ ਨਹੀਂ ਕਰਦੇ। ਹੱਥ ਵਿੱਚ ਸਮਾਰਟਫੋਨ ਫੜਨ ਦਾ ਨਸ਼ਾ ਛਾਇਆ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਮੋਬਾਇਲ ਕੰਪਨੀਆਂ ਨੇ ਇੰਟਰਨੈੱਟ ਡਾਟੇ ਦੇ ਖੇਤਰ ਵਿੱਚ ਜਿਸ ਤਰ੍ਹਾਂ ਦੀ ਜੰਗ ਛੇੜੀ ਹੈ ਉਸ ਨੇ ਇਸ ਸਮੱਸਿਆ ਨੂੰ ਹੋਰ ਵੀ ਵੱਡਾ ਕਰ ਦਿੱਤਾ ਹੈ। ਲਗਭਰ ਸਾਰੀਆਂ ਕੰਪਨੀਆਂ ਇੱਕ-ਦੂਜੇ ਵੱਲ ਵੇਖ ਕੇ ਬਹੁਤ ਘੱਟ ਖ਼ਰਚੇ ਵਿੱਚ ਅਨਲਿਮਟਿਡ ਡਾਟਾ ਪੇਸ਼ ਕਰ ਰਹੀਆਂ ਹਨ, ਜਿਸ ਦਾ ਬੱਚੇ-ਨੌਜਵਾਨ ਪੂਰਾ ਲੁਤਫ ਉਠਾ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਮੋਬਾਇਲ ਦਾ ਇਸਤੇਮਾਲ ਉਹ ਆਪਣੇ ਲਈ ਰਚਨਾਤਮਕ ਕੰਮਾਂ ਵਿੱਚ ਨਾ ਦੇ ਬਰਾਬਰ ਕਰ ਰਹੇ ਹਨ।
ਅੱਜ-ਕੱਲ੍ਹ ਦਾ ਇਨਸਾਨ ਸਾਰਾ ਦਿਨ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਆਦਿ ਸਭ ਤੋਂ ਗੰਭੀਰ ਸਾਈਟਾਂ ’ਤੇ ਸਰਚ ਕਰਨ ਲੱਗ ਗਿਆ ਹੈ। ਅੱਜ ਦੇ ਸਮੇਂ ਵਿਚ ਖੇਡ ਮੈਦਾਨ ਵੀ ਸੁੰਨੇ ਹੋ ਕੇ ਨਸ਼ੇੜੀਆਂ ਲਈ ਦੇ ਮੈਦਾਨ ਜਾਂ ਬੈਠ ਕੇ ਮੋਬਾਇਲ ਦਾ ਮੈਦਾਨ ਬਣ ਕੇ ਰਹਿ ਗਏ ਹਨ ਖੇਡਣ ਦੇ ਦਿਨਾਂ ਵਿੱਚ ਬੱਚਿਆਂ ਦੇ ਹੱਥਾਂ ’ਚ ਮੋਬਾਇਲ ਲੱਗ ਗਿਆ ਹੈ, ਜਿਸ ਦੇ ਅਸਰ ਨਾਲ ਬੱਚਿਆਂ ਦੀਆਂ ਹੋਰ ਗਤੀਵਿਧੀਆਂ ’ਤੇ ਬ੍ਰੇਕ ਲੱਗ ਗਈ ਹੈ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਮੋਬਾਈਲ ਦਾ ਨਸ਼ਾ ਛੁਡਾਉਣ ਲਈ ਸਰਕਾਰ ਨੂੰ ਮੋਬਾਇਲ ਨਸ਼ਾ ਛੁਡਾਊ ਕੇਂਦਰ ਖੋਲ੍ਹਣੇ ਪੈਣਗੇ ਪਰ ਸਮਾਂ ਰਹਿੰਦਿਆਂ ਜੇਕਰ ਮਾਤਾ-ਪਿਤਾ ਵੱਲੋਂ ਆਪਣੇ ਬੱਚਿਆਂ ਤੋਂ ਮੋਬਾਇਲ ਦੂਰ ਨਹੀਂ ਕੀਤਾ ਗਿਆ ਤਾਂ ਇਸ ਦੇ ਭਿਅਨਕ ਨਤੀਜੇ ਭੁਗਤਣੇ ਪੈ ਸਕਦੇ ਹਨ
ਗੰਢੂਆਂ
ਮੋ. 94639-35000
ਬਬੀਤਾ ਬੱਬੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ